Friday 22 January 2021

CH 12-Provisions and Reserves

0 comments

(12) ਆਯੋਜਨ ਅਤੇ ਰਿਜ਼ਰਵ
Provisions and Reserves

 

ਪ੍ਰਸਨ 1. ਆਯੋਜਨ ਦਾ ਕੀ ਅਰਥ ਹੈ?

ਉੱਤਰ-ਆਲਯੋਜਨ ਦਾ ਅਰਥ ਹੈ ਸੰਭਾਵਿਤ ਹਾਨੀ ਜਾਂ ਦੇਣਦਾਰੀ ਦਾ ਪਰਬੰਧ ਕਰਨਾ, ਜਿਸ ਦੀ ਰਕਮ ਦਾ ਅਨੁਮਾਨ ਬਿਲਕੁਲ ਠੀਕ ਨਹੀਂ ਲਗਾਇਆ ਜਾ ਸਕਦਾ ਹੈ।

 


ਪ੍ਰਸਨ 2. ਰਿਜਰਵ ਤੋਂ ਕੀ ਭਾਵ ਹੈ?

ਉੱਤਰ--ਰਿਜ਼ਰਵ ਤੋਂ ਭਾਵ ਹੈ ਇਕ ਅਜਿਹੀ ਰਕਮ ਜੋ ਲਾਭਾਂ ਅਤੇ ਦੂਸਰੇ ਵਾਹਿਆਂ ਵਿੱਚੋਂ ਅਲੱਗ ਰੱਖ ਦਿੱਤੀ ਜਾਂਦੀ ਹੈ ਅਤੇ ਉਹ ਰਕਮ ਕਿਸੇਂ ਵੀ ਦੇਣਦਾਰੀ, ਅਚਾਨਕ ਖਰਚੇ ਅਤੇ ਸਥਿਤੀ ਵਿਵਰਣ ਦੀ ਮਿਤੀ ਨੂੰ ਕਿਸੇ ਹੋਰ ਜਿੰਮੇਵਾਰੀ ਜਾਂ ਸੰਪੱਤੀਆਂ ਦੇ` ਮੁੱਲ ਵਿਚ ਕਮੀ ਦੇ ਲਈ ਨਹੀਂ ਰੱਖੀ ਜਾਂਦੀ।

 


ਪ੍ਰਸਨ 3. ਪੂੰਜੀ ਰਿਜ਼ਰਵ ਤੋਂ ਕੀ ਭਾਵ ਹੈ?

ਉੱਤਰ-ਪੂੰਜੀ ਰਿਜ਼ਰਵ ਤੋਂ ਭਾਵ ਹੈ ਕਿ ਜੇ ਰਿਜ਼ਰਵ ਪੂੰਜੀ ਲਾਭ ਤੋਂ ਲਏ ਜਾਂਦੇ ਹਨ।

 


ਪ੍ਰਸਨ 4. ਲਾਭਾਂਸ਼ ਦੀ ਵੰਡ ਵਿੱਚ ਪ੍ਰਯੋਗ ਕੀਤੇ ਜਾ ਸਕਣ ਵਾਲੇ ਰਿਜ਼ਰਵ ਦਾ ਨਾਂ ਲਿਖੋ।

ਉੱਤਰ-ਆਮਦਨ ਰਿਜ਼ਰਵ।

 


ਪ੍ਰਸਨ 5. ਸਧਾਰਣ ਰਿਜ਼ਰਵ ਤੋਂ ਕੀ ਭਾਵ ਹੈ?

ਉੱਤਰ-ਜਿਹੜਾ ਰਿਜਰਵ ਕਿਸੇ ਉਦੇਸ਼ ਨਾਲ ਨਹੀਂ ਬਣਾਇਆ ਜਾਂਦਾ ਸਗੋਂ ਵਪਾਰ ਦੀ ਵਿੱਤੀ ਸਥਿਤੀ ਨੂੰ ਮਜ਼ਬੂਤ ਕਰਨ ਲਈ ਬਣਾਇਆ ਜਾਂਦਾ ਹੈ, ਉਸ ਨੂੰ ਸਧਾਰਣ ਰਿਜ਼ਰਵ ਕਿਹਾ ਜਾਂਦਾ ਹੈ।

 


ਪ੍ਰਸਨ 6. ਗੁਪਤ ਰਿਜਰਵ ਤੋਂ ਕੀ ਭਾਵ ਹੈ?

ਉੱਤਰ-ਜਿਹੜਾ ਰਿਜ਼ਰਵ ਸਥਿਤੀ-ਵਿਵਰਣ ਵਿਚ ਸਾਫ ਨਹੀਂ ਦਿਖਾਇਆ ਗਿਆ, ਪਰ ਸਥਿਤੀ-ਵਿਵਰਣ ਦੀਆਂ ਭਿੰਨ-ਭਿੰਨ ਮਦਾਂ ਵਿਚ ਛੁਪਾਇਆ ਗਿਆ ਹੈ ਉਸਨੂੰ ਗੁਪਤ ਰਿਜ਼ਰਵ ਕਹਿੰਦੇ ਹਨ।

 


ਪ੍ਰਸਨ 7. ਰਿਜ਼ਰਵ ਫੰਡ ਤੋਂ ਕੀ ਭਾਵ ਹੈ?

ਉੱਤਰ-ਜਦੋਂ' ਕਿਸੇ ਰਿਜਰਵ ਦੀ ਰਕਮ ਵਪਾਰ ਤੋਂ ਬਾਹਰ ਸਰਕਾਰੀ ਪ੍ਰਤੀਭੂਤੀਆਂ ਜਾਂ ਸੋਨੇ ਦੀਆਂ ਪ੍ਰਤੀਭੂਤੀਆਂ ਨਿਵੇਸ਼ ਕੀਤੀ ਜਾਂਦੀ ਹੈ ਤਾਂ ਇਸਨੂੰ ਰਿਜ਼ਰਵ ਫੰਡ ਕਿਹਾ ਜਾਂਦਾ ਹੈ।


 

ਖਾਲੀ ਥਾਵਾਂ ਭਰੋ


 

1. ਸਾਰੇ ਹੀ ਆਯੋਂਜਨਾਂ ਨੂੰ ਲਾਭ ਅਤੇ ਹਾਨੀ ਖਾਤੇ ਨੂੰ ਡੈਬਿਟ ਕੀਤਾ ਜਾਂਦਾ ਹੈ।

2. ਜਦੋਂ ਇਕ ਰਿਜਰਵ ਨੂੰ ਵਪਾਰ ਤੋਂ ਬਾਹਰ ਨਿਵੇਸ਼ ਕੀਤਾ ਜਾਂਦਾ ਹੈ ਤਾਂ ਇਹ ਫੰਡ ਬਣ ਜਾਂਦਾ ਹੈ।

3. ਪੂੰਜੀ ਦੇ ਲਾਭ ਵਿੱਚੋਂ ਕੀਤੇ ਗਏ ਰਿਜ਼ਰਵ ਦੀ ਰਚਨਾ ਪੂੰਜੀ ਰਿਜਰਵ ਕਹਾਉਂਦਾ ਹੈ।

4. ਸਧਾਰਣ ਰਿਜ਼ਰਵ ਇਕ ਆਮਦਨ ਰਿਜਰਵ ਹੈ।


 

ਸਹੀ ਜਾਂ ਗਲਤ


1. ਆਯੋਜਨ ਲਾਭਾਂ ਦੀ ਉਚਿਤ ਵੰਡ ਹੁੰਦੇ ਹਨ। ਗਲਤ

2. ਸਾਰੇ ਹੀ ਵਿਸੇਸ਼ ਰਿਜ਼ਰਵ ਆਯੋਜਨ ਹੁੰਦੇ ਹਨ। ਸਹੀ

3 ਆਯੋਜਨ ਅਚਨਚੇਤ ਦੇਣਦਾਰੀਆਂ ਨੂੰ ਠੀਕ ਕਰਨ ਲਈ ਬਣਾਏ ਜਾਂਦੇ ਹਨ। ਗਲਤ

4. ਰਿਜ਼ਰਵ ਦੀ ਸਥਾਪਨਾ ਵਪਾਰਿਕ ਅਦਾਰੇ ਦੇ ਕਰ ਯੋਂਗ ਲਾਭ ਨੂੰ ਘਟਾ ਦਿੰਦੀ ਹੈ। ਗਲਤ

5. ਲਾਭਾਂਸ਼ ਸਮਾਨਤਾ ਰਿਜ਼ਰਵ ਆਮ ਰਿਜ਼ਰਵ ਦੀ ਇੱਕ ਉਦਾਹਰਨ ਹੈ। ਗਲਤ