Thursday 7 January 2021

ਪਾਠ 15 ਉੱਤਰੀ ਭਾਰਤ ਵਿੱਚ ਨਵੀਆਂ ਤਾਕਤਾਂ ਦਾ ਉੱਥਾਨ

0 comments

ਪਾਠ 15 ਉੱਤਰੀ ਭਾਰਤ ਵਿੱਚ ਨਵੀਆਂ ਤਾਕਤਾਂ ਦਾ ਉੱਥਾਨ

 

1) ਸਿਰਾਜੂਦੌਲਾ ਬਗਾਲ ਦਾ ਨਵਾਬ ਕਦੋਂ ਬਣਿਆ?

1756 :


2) ਪਲਾਸੀ ਦੀ ਲੜਾਈ ਕਦੋਂ ਹੋਈ?

1757 :


3) ਜਾਟਾਂ ਦਾ ਪਹਿਲਾ ਨੇਤਾ ਕੌਣ ਸੀ?

ਗੋਕੁਲ


4) ਜਾਟਾਂ ਦਾ ਸਭ ਤੋ ਪ੍ਰਸਿੱਧ ਨੇਤਾ ਕੌਣ ਸੀ?

ਸੂਰਜਮਲ


5) ਬੰਦਾ ਸਿੰਘ ਬਹਾਦਰ ਦਾ ਜਨਮ ਕਦੋ ਹੋਇਆ?

27 ਅਕਤੂਬਰ 1670 :


6) ਬੰਦਾ ਸਿੰਘ ਬਹਾਦਰ ਦਾ ਮੁਢਲਾ ਨਾਂ ਕੀ ਸੀ?

ਲਛਮਨ ਦੇਵ


7) ਬੰਦਾ ਸਿਘ ਬਹਾਦਰ ਦਾ ਜਨਮ ਕਿੱਥੇ ਹੋਇਆ?

ਰਾਜੌਰੀ


8) ਬੈਰਾਗੀ ਬਣਨ ਤੋ ਬਾਅਦ ਬੰਦਾ ਸਿਘ ਬਹਾਦਰ ਨੇ ਕੀ ਨਾਂ ਰੱਖਿਆ?

ਮਾਧੋ ਦਾਸ


9) ਬੰਦਾ ਸਿੰਘ ਬਹਾਦਰ ਗੁਰੁ ਗੋਬਿਦ ਸਿੰਘ ਜੀ ਨੂੰ ਕਿੱਥੇ ਮਿਲਿਆ?

ਨੰਦੇੜ ਵਿਖੇ


10) ਬੰਦਾ ਸਿੰਘ ਬਹਾਦਰ ਨੂੰ ਇਹ ਨਾਂ ਕਿਸਨੇ ਦਿੱਤਾ?

ਗੁਰੁ ਗੋਬਿਦ ਸਿੰਘ ਜੀ ਨੇ


11) ਬੰਦਾ ਸਿੰਘ ਬਹਾਦਰ ਨੇ ਸੈਨਿਕ ਕਾਰਨਾਮਿਆਂ ਦੀ ਸ਼ੁਰੂਆਤ ਕਦੋ' ਕੀਤੀ?

1709 :


12) ਬੰਦਾ ਸਿੰਘ ਬਹਾਦਰ ਨੇ ਸੈਨਿਕ ਕਾਰਨਾਮਿਆਂ ਦੀ ਸ਼ੁਰੂਆਤ ਕਿੱਥੋਂ ਕੀਤੀ?

ਸੋਨੀਪਤ ਤੋੱ


13) ਬੰਦਾ ਸਿੰਘ ਬਹਾਦਰ ਦੀ ਸਭ ਤੋਂ ਮਹੌਤਵਪੂਰਨ ਜਿੱਤ ਕਿਹੜੀ ਸੀ?

ਸਰਹਿੰਦ ਦੀ


14) ਬੰਦਾ ਸਿੰਘ ਬਹਾਦਰ ਨੇ ਸਰਹਿੰਦ ਨੂੰ ਕਦੋ ਜਿੱਤਿਆ?

1710 ਈ


15) ਵਜ਼ੀਰ ਖਾਂ ਕੌਣ ਸੀ?

ਸਰਹਿੰਦ ਦਾ ਫੌਜ਼ਦਾਰ


16) ਬੰਦਾ ਸਿੰਘ ਬਹਾਦਰ ਦੀ ਰਾਜਧਾਨੀ ਦਾ ਨਾਂ ਕੀ ਸੀ?

ਲੋਹਗੜ੍ਹ


17) ਬੰਦਾ ਸਿੰਘ ਬਹਾਦਰ ਅਤੇ ਮੁਗਲਾਂ ਵਿਚਕਾਰ ਲੜੀ ਗਈ ਆਖਰੀ ਲੜਾਈ ਕਿਹੜੀ ਸੀ?

ਗੁਰਦਾਸ ਨੰਗਲ


18) ਗੁਰਦਾਸ ਨੰਗਲ ਦੀ ਲੜਾਈ ਕਦੋ ਲੜੀ ਗਈ?

1715 ਈ:


19) ਬੰਦਾ ਸਿੰਘ ਬਹਾਦਰ ਨੂੰ ਕਦੋਂ ਸ਼ਹੀਦ ਕੀਤਾ ਗਿਆ?

19 ਜੂਨ 1716 ਈ:


20) ਬੰਦਾ ਸਿੰਘ ਬਹਾਦਰ ਨੂੰ ਕਿੱਥੇ ਸ਼ਹੀਦ ਕੀਤਾ ਗਿਆ?

ਦਿੱਲੀ


21) ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਸਮੇਂ ਕਿਹੜਾ ਮੁਗਲ ਬਾਦਸ਼ਾਹ ਸੀ?

ਫਰੁਖ਼ਸ਼ਿਅਰ


22) ਅਬਦੁਸ ਸਮਦ ਖਾਂ ਲਾਹੌਰ ਦਾ ਸੂਬੇਦਾਰ ਕਦੋਂ ਨਿਯੁਕਤ ਹੋਇਆ?

1713 ਈ'


23) ਅਬਦੁਸ ਸਮਦ ਖਾਂ ਦੀ ਸਭ ਤੋਂ ਵਡੀ ਸਫ਼ਲਤਾ ਕਿਹੜੀ ਸੀ?

ਬੰਦਾ ਸਿਘ ਬਹਾਦਰ ਦੀ ਗਿਫਤਾਰੀ


24) ਫਰੁਖ਼ਸੀਅਰ ਨੇ ਅਬਦੁਸ ਸਮਦ ਖਾਂ ਨੂੰ ਕਿਹੜੀ ਉਪਾਧੀ ਦਿੱਤੀ?

ਰਾਜ ਦੀ ਤਲਵਾਰ


25) ਜ਼ਕਰੀਆ ਖਾਂ ਲਾਹੌਰ ਦਾ ਸੂਬੇਦਾਰ ਕਦੋਂ ਬਣਿਆ?

1726 ਈ'


26) ਜ਼ਕਰੀਆ ਖਾਂ ਨੇ ਸਿੱਖਾਂ ਨਾਲ ਸਮਝੌਤਾ ਕਦੋ ਕੀਤਾ?

1733 ਈ:


27) ਜ਼ਕਰੀਆ ਖਾਂ ਦੀ ਮੌਤ ਕਦੋਂ ਹੋਈ?

1745 ਈ:


28) ਭਾਈ ਮਨੀ ਸਿੰਘ ਜੀ ਨੇ ਕਦੋਂ' ਸ਼ਹੀਦੀ ਪ੍ਰਾਪਤ ਕੀਤੀ?

1745 ਈ:


29) ਯਾਹੀਆ ਖਾਂ ਲਾਹੌਰ ਦਾ ਸੂਬੇਦਾਰ ਕਦੋ ਬਣਿਆ?

1746 ਈ:


30) ਛੋਟਾ ਘੱਲੂਘਾਰਾ ਜਾਂ ਪਹਿਲਾ ਘੱਲੂਘਾਰਾ ਕਦੋਂ ਵਾਪਰਿਆ?

1746 ਈ:


31) ਛੋਟਾ ਘੱਲੂਘਾਰਾ ਕਿੱਥੇ ਵਾਪਰਿਆ?

ਕਾਹਨੂੰਵਾਨ


32) ਮੀਰ ਮਨੂੰ ਲਾਹੌਰ ਦਾ ਸੂਬੇਦਾਰ ਕਦੋ ਬਣਿਆ?

1748 ਈ:


33) ਪੰਜਾਬ ਵਿੱਚੋਂ ਮੁਗਲਾਂ ਦਾ ਸ਼ਾਸਨ ਕਦੋਂ ਖਤਮ ਹੋਇਆ?

1752 ਈ'


34) ਪੰਜਾਬ ਵਿੱਚ ਮੁਗਲਾਂ ਦਾ ਆਖਰੀ ਸੂਬੇਦਾਰ ਕੌਣ ਸੀ?

ਮੀਰ ਮਨੂੰ


35) ਪੰਜਾਬ ਵਿੱਚ ਅਫ਼ਗਾਨਾਂ ਦਾ ਪਹਿਲਾ ਸੂਬੇਦਾਰ ਕੌਣ ਸੀ?

ਮੀਰ ਮਨੂੰ


36) ਅਹਿਮਦਸ਼ਾਹ ਅਬਦਾਲੀ ਕੌਣ ਸੀ?

ਅਫ਼ਗਾਨਿਸਤਾਨ ਦਾ ਸ਼ਾਸਕ


37) ਅਹਿਮਦਸ਼ਾਹ ਅਬਦਾਲੀ ਨੇ ਪੰਜਾਬ ਤੇ ਕਿੰਨੇ ਹਮਲੇ ਕੀਤੇ?

8


38) ਅਹਿਮਦਸ਼ਾਹ ਅਬਦਾਲੀ ਨੇ ਪੰਜਾਬ ਤੇ` ਕਦੋਂ ਕਬਜ਼ਾ ਕੀਤਾ?

1752 ਈ:


39) ਤੈਮੂਰ ਸ਼ਾਹ ਕੌਣ ਸੀ?

ਅਹਿਮਦਸ਼ਾਹ ਅਬਦਾਲੀ ਦਾ ਪੁੱਤਰ


40) ਮਰਾਠਿਆਂ ਨੇ ਪੰਜਾਬ ਤੇ ਕਦੋ ਕਬਜਾ ਕੀਤਾ?

1758 ਈ:


41) ਪਾਣੀਪਤ ਦੀ ਤੀਜੀ ਲੜਾਈ ਕਦੋਂ ਹੋਈ?

14 ਜਨਵਰੀ 1761 ਈ:


42) ਪਾਣੀਪਤ ਦੀ ਤੀਜੀ ਲੜਾਈ ਕਿਹੜੀਆਂ ਦੌ ਧਿਰਾਂ ਵਿਚਕਾਰ ਹੋਈ?

ਮਰਾਠੇ ਅਤੇ ਅਹਿਮਦ ਸ਼ਾਹ ਅਬਦਾਲ


43) ਵਡਾ ਘੱਲੂਘਾਰਾ ਕਦੋ ਵਾਪਰਿਆ?

5 ਫਰਵਰੀ 1762 ਈ:


44) ਵਡਾ ਘੱਲੂਘਾਰਾ ਕਿੱਥੇ ਵਾਪਰਿਆ?

ਕੁੱਪ


45) ਮਿਸਲ ਕਿਸ ਭਾਸ਼ਾ ਦਾ ਸ਼ਬਦ ਹੈ?

ਅਰਬੀ


46) ਮਿਸਲ ਸ਼ਬਦ ਦਾ ਕੀ ਅਰਥ ਹੈ?

ਬਰਾਬਰ


47) ਪੰਜਾਬ ਵਿੱਚ ਕਿੰਨੀਆਂ ਸਿੱਖ ਮਿਸਲਾਂ ਸਨ?

12


48) ਰਾਮਗੜ੍ਹੀਆ ਮਿਸਲ ਦੇ ਸਭ ਤੋਂ ਪ੍ਰਸਿਧ ਆਗੂ ਦਾ ਨਾਂ ਕੀ ਸੀ?

ਜੱਸਾ ਸਿੰਘ ਰਾਮਗੜ੍ਹੀਆ


49) ਸਿੱਖਾਂ ਵਿੱਚੋਂ ਸਭ ਤੋਂ ਸ਼ਕਤੀਸ਼ਾਲੀ ਮਿਸਲ ਕਿਹੜੀ ਸੀ?

ਸ਼ੁਕਰਚੱਕੀਆ ਮਿਸਲ


50) ਸ਼ੁਕਰਚੱਕੀਆ ਮਿਸਲ ਦਾ ਮੋਢੀ ਕੌਣ ਸੀ?

ਚੜ੍ਹਤ ਸਿੰਘ


51) ਮਹਾਰਾਜਾ ਰਣਜੀਤ ਸਿੰਘ ਕਿਸ ਮਿਸਲ ਨਾਲ ਸੰਬੰਧਿਤ ਸੀ?

ਸ਼ੁਕਰਚੱਕੀਆ


52) ਮਹਾਰਾਜਾ ਰਣਜੀਤ ਸਿੰਘ ਚੜ੍ਹਤ ਸਿਘ ਦਾ ਕੀ ਲੱਗਦਾ ਸੀ?

ਪੌਤਰਾ


53) ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਦਾ ਨਾਂ ਕੀ ਸੀ?

ਮਹਾਂ ਸਿੰਘ


54) ਸ਼ਹੀਦ ਮਿਸਲ ਦੇ ਸਭ ਤੋਂ ਪ੍ਰਸਿਧ ਨੇਤਾ ਕੌਣ ਸਨ?

ਬਾਬਾ ਦੀਪ ਸਿੰਘ


55) ਆਹਲੂਵਾਲੀਆ ਮਿਸਲ ਦਾ ਸੰਸਥਾਪਕ ਕੌਣ ਸੀ?

ਜੱਸਾ ਸਿੰਘ ਆਹਲੂਵਾਲੀਆ


 

 

 

(3 ਅੰਕਾਂ ਵਾਲੇ ਪ੍ਰਸ਼ਨ-ਉੱਤਰ)


 

1) ਜਾਟ ਕੌਣ ਸਨ?


ਉੱਤਰ: ਜਾਟ ਹਰਿਆਣਾ, ਪੰਜਾਬ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਦੇ ਵਾਸੀ ਸਨ। ਉਹ ਬਹੁਤ ਬਹਾਦਰ ਸਨ। ਔਰੰਗਜੇਬ ਦੀਆਂ ਜਾਟਾਂ ਖਿਲਾਫ਼ ਅਪਣਾਈਆਂ ਨੀਤੀਆਂ ਕਾਰਨ ਉਹਨਾਂ ਨੇ ਮੁਗਲਾਂ ਖਿਲਾਫ਼ ਵਿਦਰੋਹ ਕਰ ਦਿੱਤਾ। ਪਹਿਲਾ ਵਿਦਰੋਹ 1669 : ਵਿੱਚ ਗੋਕੁਲ ਨੇ ਕੀਤਾ। ਇਸਤੋ' ਬਾਅਦ ਰਾਜਾਰਾਮ, ਚੂੜਾਮਨ, ਬਦਨ ਸਿੰਘ ਅਤੇ ਸੂਰਜਮਲ ਨੇ ਵੀ ਮੁਗਲਾਂ ਖਿਲਾਫ਼ ਕਾਰਵਾਈਆਂ ਕੀਤੀਆਂ।

 


2) ਬੰਦਾ ਸਿੰਘ ਬਹਾਦਰ ਦੇ ਬਚਪਨ ਬਾਰੇ ਤੁਸੀਂ ਕੀ ਜਾਣਦੇ ਹੋ?


ਉੱਤਰ: ਬੰਦਾ ਸਿੰਘ ਬਹਾਦਰ ਦਾ ਜਨਮ 1670 : ਵਿੱਚ ਕਸ਼ਮੀਰ ਦੇ ਜਿਲ੍ਹਾ ਪੁਣਛ ਦੇ ਪਿੰਡ ਰਾਜੌਰੀ ਵਿਖੇ ਹੋਇਆ। ਉਹ ਡੋਗਰਾ ਰਾਜਪੂਤ ਜਾਤੀ ਨਾਲ ਸੰਬੰਧ ਰੱਖਦਾ ਸੀ। ਉਸਦੇ ਪਿਤਾ ਰਾਮਦੇਵ ਇੱਕ ਕਿਸਾਨ ਸਨ। ਬੰਦਾ ਸਿੰਘ ਬਹਾਦਰ ਦਾ ਬਚਪਨ ਦਾ ਨਾਂ ਲਛਮਣ ਦੇਵ ਸੀ। ਉਸਦਾ ਬਚਪਨ ਗਰੀਬੀ ਵਿੱਚ ਬੀਤਿਆ। ਗਰੀਬ ਹੋਣ ਕਾਰਨ ਬੰਦਾ ਸਿੰਘ ਬਹਾਦਰ ਜਿਆਦਾ ਪੜ੍ਹ-ਲਿਖ ਨਾ ਸਕਿਆ ਅਤੇ ਆਪਣੇ ਪਿਤਾ ਦਾ ਹਥ ਵੰਡਾਉਣ ਲੱਗਿਆ । ਉਹ ਸ਼ਿਕਾਰ ਦਾ ਬਹੁਤ ਸ਼ੌਕੀਨ ਸੀ।


 

3) ਬੰਦਾ ਸਿੰਘ ਬਹਾਦਰ ਬੈਰਾਗੀ ਕਿਉ ਬਣਿਆ?


ਉੱਤਰ: ਬੰਦਾ ਸਿਘ ਬਹਾਦਰ ਬਚਪਨ ਤੋਂ ਹੀ ਸ਼ਿਕਾਰ ਖੇਡਣ ਦਾ ਸ਼ੌਕੀਨ ਸੀ। 15 ਸਾਲ ਦੀ ਉਮਰ ਵਿੱਚ, ਇੱਕ ਦਿਨ ਸ਼ਿਕਾਰ ਖੇਡਦੇ` ਸਮੇਂ ਉਸਨੇ ਇੱਕ ਅਜਿਹੀ ਹਿਰਨੀ ਨੂੰ ਤੀਰ ਮਾਰਿਆ ਜਿਹੜੀ ਗਰਭਵਤੀ ਸੀ। ਲਛਮਣ ਦੇਵ ਦੀਆਂ ਅੱਖਾਂ ਦੇ ਸਾਹਮਣੇ ਹੀ ਹਿਰਨੀ ਨੇ ਦੋ ਬੱਚਿਆਂ ਨੂੰ ਜਨਮ ਦਿੱਤਾ ਜਿਹੜੇ ਵੇਖਦੇ ਹੀ ਵੇਖਦੇ ਦਮ ਤੋੜ ਗਏ। ਇਸ ਦ੍ਰਿਸ਼ ਦਾ ਲਛਮਣ ਦੇਵ ਦੇ ਮਨ ਤੇ ਡੂੰਘਾ ਅਸਰ ਪਿਆ ਅਤੇ ਉਹ ਬੈਰਾਗੀ ਬਣ ਗਿਆ।

 


4) ਬੰਦਾ ਬੈਰਾਗੀ ਕੌਣ ਸੀ? ਉਹ ਸਿੱਖ ਕਿਵੇਂ ਬਣਿਆ?


ਉੱਤਰ: ਬੰਦਾ ਸਿੰਘ ਬਹਾਦਰ ਨੂੰ ਹੀ ਪਹਿਲਾਂ ਬੰਦਾ ਬੈਰਾਗੀ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਬੰਦਾ ਸਿਘ ਬਹਾਦਰ ਦਾ ਬਚਪਨ ਦਾ ਨਾਂ ਲਛਮਣ ਦੇਵ ਸੀ। ਉਹ ਬਚਪਨ ਤੋਂ ਹੀ ਸ਼ਿਕਾਰ ਖੇਡਣ ਦਾ ਸ਼ੌਕੀਨ ਸੀ। ਇੰਕ ਦਿਨ ਸ਼ਿਕਾਰ ਖੇਡਦੇ ਸਮੇ ਉਸਨੇ ਇੱਕ ਅਜਿਹੀ ਹਿਰਨੀ ਨੂੰ ਤੀਰ ਮਾਰਿਆ ਜਿਹੜੀ ਗਰਭਵਤੀ ਸੀ। ਲਛਮਣ ਦੇਵ ਦੀਆਂ ਅਖਾਂ ਦੇ ਸਾਹਮਣੇ ਹੀ ਹਿਰਨੀ ਨੇ ਦੋ ਬਚਿਆਂ ਨੂੰ ਜਨਮ ਦਿੱਤਾ ਜਿਹੜੇ ਵੇਖਦੇ ਹੀ ਵੇਖਦੇ ਦਮ ਤੋੜ ਗਏ। ਇਸ ਦ੍ਰਿਸ਼ ਦਾ ਲਛਮਣ ਦੇਵ ਦੇ ਮਨ ਤੇ ਡੂੰਘਾ ਅਸਰ ਪਿਆ। ਉਹ ਜਾਨਕੀ ਪ੍ਰਸਾਦ ਨਾਂ ਦੇ ਇੰਕ ਬੈਰਾਗੀ ਸਾਧੂ ਤੋ ਪ੍ਰਭਾਵਿਤ ਹੋ ਕੇ ਬੈਰਾਗੀ ਬਣ ਗਿਆ। ਉਸਨੇ ਆਪਣਾ ਨਾਂ ਮਾਧੋ ਦਾਸ ਰੱਖ ਲਿਆ।


1708 ਈ: ਵਿੱਚ ਨਾਂਦੇੜ ਵਿਖੇ ਉਸਦੀ ਮੁਲਾਕਾਤ ਗੁਰੂ ਗੋਬਿੰਦ ਸਿੰਘ ਜੀ ਨਾਲ ਹੋਈ। ਉਹ ਗੁਰੂ ਗੋਬਿੰਦ ਸਿੰਘ ਜੀ ਤੋਂ ਬਹੁਤ ਪ੍ਰਭਾਵਿਤ ਹੋਇਆ ਅਤੇ ਉਹਨਾਂ ਦਾ ਸਿੱਖ ਬਣ ਗਿਆ।

 


5) ਬੰਦਾ ਸਿੰਘ ਬਹਾਦਰ ਨੇ ਸਿੱਖ ਰਾਜ ਕਿਵੇਂ ਸਥਾਪਿਤ ਕੀਤਾ?


ਉੱਤਰ: ਜਦੋਂ ਬੰਦਾ ਸਿੰਘ ਬਹਾਦਰ ਗੁਰੂ ਗੋਬਿੰਦ ਸਿੰਘ ਜੀ ਕੋਲੋਂ ਆਗਿਆ ਲੈ ਕੇ ਪੰਜਾਬ ਪਹੁੰਚਿਆ ਤਾਂ ਉਸਨੇ ਸੋਨੀਪਤ ਤੋਂ ਆਪਣੇ ਸੈਨਿਕ ਕਾਰਨਾਮਿਆਂ ਦੀ ਸ਼ੁਰੁਆਤ ਕੀਤੀ। ਗੁਰੂ ਸਾਹਿਬ ਦੇ ਹੁਕਮਨਾਮਿਆਂ ਦੀ ਪਾਲਣਾ ਕਰਦੇ ਹੋਏ ਹਜ਼ਾਰਾਂ ਸਿੱਖ ਉਸਦਾ ਸਹਿਯੋਗ ਕਰਨ ਲਈ ਇਕਠੇ ਹੋ ਗਏ। ਉਸਨੇ ਕੈਥਲ, ਸਮਾਣਾ, ਕਪੂਰੀ ਅਤੇ ਸਢੌਰਾ ਤੇ ਹਮਲੇ ਕੀਤੇ ਅਤੇ ਹਜ਼ਾਰਾਂ ਮੁਸਲਮਾਨਾਂ ਦਾ ਕਤਲ ਕੀਤਾ। ਸਰਹਿੰਦ ਦੀ ਜਿੱਤ ਉਸਦੀ ਬਹੁਤ ਵੱਡੀ ਸਫ਼ਲਤਾ ਸੀ। ਉਸਨੇ ਲੋਹਗੜ੍ਹ ਨੂੰ ਆਪਣੀ ਰਾਜਧਾਨੀ ਬਣਾਇਆ। ਉਸਨੇ ਨਵੇਂ' ਸਿੱਕੇ ਚਲਾ ਕੇ ਸੁਤੰਤਰ ਸਿੱਖ ਰਾਜ ਦੀ ਸਥਾਪਨਾ ਕੀਤੀ।


 

6) ਬੰਦਾ ਸਿੰਘ ਬਹਾਦਰ ਨੂੰ ਕਦੋਂ, ਕਿੱਥੇ ਅਤੇ ਕਿਵੇਂ ਸ਼ਹੀਦ ਕੀਤਾ ਗਿਆ?


ਉੱਤਰ: ਬੰਦਾ ਸਿੰਘ ਬਹਾਦਰ ਨੂੰ ਲਗਭਗ 740 ਸਿੱਖਾਂ ਸਮੇਤ ਗ੍ਰਿਫਤਾਰ ਕਰਕੇ 1716 ਈ: ਵਿੱਚ ਦਿੱਲੀ ਭੇਜਿਆ ਗਿਆ। ਦਿੱਲੀ ਵਿੱਚ ਉਹਨਾਂ ਦਾ ਜਲੂਸ ਕਢਿਆ ਗਿਆ। ਉਹਨਾਂ ਦੀ ਬੇਇੱਜਤੀ ਕੀਤੀ ਗਈ ਅਤੇ ਇਸਲਾਮ ਕਬੂਲ ਕਰਨ ਲਈ ਮਜ਼ਬੂਰ ਕੀਤਾ ਗਿਆ। ਸਿੱਖਾਂ ਨੇ ਇਨਕਾਰ ਕਰ ਦਿੱਤਾ। ਹਰ ਰੋਜ਼ 100 ਸਿੱਖਾਂ ਨੂੰ ਸ਼ਹੀਦ ਕੀਤਾ ਜਾਣ ਲੱਗਿਆ । ਅਖ਼ੀਰ 19 ਜੂਨ 1716 : ਨੂੰ ਬੰਦਾ ਸਿਘ ਬਹਾਦਰ ਦੀ ਵਾਰੀ ਆਈ। ਉਸਨੂੰ ਸ਼ਹੀਦ ਕਰਨ ਤੋ ਪਹਿਲਾਂ ਉਸਦੇ 4 ਸਾਲ ਦੇ ਪੁੱਤਰ ਅਜੈ ਸਿਘ ਨੂੰ ਸ਼ਹੀਦ ਕੀਤਾ ਗਿਆ ਅਤੇ ਫਿਰ ਬੰਦਾ ਸਿੰਘ ਬਹਾਦਰ ਦਾ ਅੰਗ - ਅੰਗ ਕਟ ਕੇ ਉਸਨੂੰ ਵੀ ਸ਼ਹੀਦ ਕਰ ਦਿੱਤਾ ਗਿਆ।


 

7) ਸਿੱਥਾਂ ਦੀ ਸ਼ਕਤੀ ਕੁਚਲਣ ਲਈ ਜ਼ਕਰੀਆ ਖਾਂ ਨੇ ਕਿਹੜੇ ਕਦਮ ਚੁੱਕੇ?


ਉੱਤਰ: ਜ਼ਕਰੀਆ ਖਾਂ 1726 : ਵਿੱਚ ਲਾਹੌਰ ਦਾ ਸੂਬੇਦਾਰ ਬਣਿਆ। ਅਹੁਦਾ ਸੰਭਾਲਦੇ ਹੀ ਉਸਨੇ ਸਿੱਖਾਂ ਵਿਰੁੱਧ ਕਦਮ ਚੁਕਣੇ ਸ਼ੁਰੂ ਕੀਤੇ।


1. ਉਸਨੇ ਸਿੱਖਾਂ ਨੂੰ ਖਤਮ ਕਰਨ ਲਈ ਆਪਣੀ ਫੌਜ ਵਿੱਚ 20000 ਸੈਨਿਕ ਭਰਤੀ ਕੀਤੇ।

2. ਸਿੱਖਾਂ ਦੇ ਸਿਰਾਂ ਦੇ ਮੁੱਲ ਨਿਸਚਿਤ ਕੀਤੇ ਗਏ।

3. ਪਿੰਡਾਂ ਦੇ ਮੁਕਦਮਾਂ, ਚੌਧਰੀਆਂ ਅਤੇ ਜਿੰਮੀਦਾਰਾਂ ਨੂੰ ਸਿੱਖਾਂ ਖਿਲਾਫ਼ ਕਾਰਵਾਈਆਂ ਕਰਨ ਲਈ ਮਜਬੂਰ ਕੀਤਾ ਗਿਆ।

4. ਸਿੱਖਾਂ ਦੀ ਸ਼ਕਤੀ ਕੁਚਲਣ ਲਈ ਜ਼ਕਰੀਆ ਖਾਂ ਨੇ ਜ਼ਿਹਾਦ ਦਾ ਨਾਅਰਾ ਵੀ ਲਾਇਆ।


 

8) ਭਾਈ ਮਨੀ ਸਿੰਘ ਦੀ ਸ਼ਹੀਦੀ ਕਿਉਂ ਹੋਈ?


ਉੱਤਰ: ਭਾਈ ਮਨੀ ਸਿੰਘ ਸ਼੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਨ। ਜ਼ਕਰੀਆ ਖਾਂ ਨੇ ਸਿੱਖਾਂ ਦੇ ਦਰਬਾਰ ਸਾਹਿਬ ਵਿਖੇ ਆਉਣ ਤੇ ਪਾਬੰਦੀ ਲਗਾਈ ਹੋਈ ਸੀ। ਭਾਈ ਮਨੀ ਸਿੰਘ ਨੇ ਜ਼ਕਰੀਆ ਖਾਂ ਤੋਂ 5000 ਰੁਪਏ ਦੇ ਬਦਲੇ ਇਸ ਗੱਲ ਦੀ ਆਗਿਆ ਲੈ ਲਈ ਕਿ ਉਹ ਦੀਵਾਲੀ ਦੇ ਮੌਕੇ ਤੇ` ਸਿੱਖਾਂ ਨੂੰ ਦਰਬਾਰ ਸਾਹਿਬ ਵਿਖੇ ਕੇ ਮਥਾ ਟੇਕਣ ਦੇਵੇਗਾ। ਭਾਰੀ ਗਿਣਤੀ ਵਿੱਚ ਸਿੱਖ ਅੰਮ੍ਰਿਤਸਰ ਸਾਹਿਬ ਵਿਖੇ ਇਕੱਠੇ ਹੋਣੇ ਸ਼ੁਰੂ ਹੌ ਗਏ। ਦੀਵਾਲੀ ਤੋਂ ਇੱਕ ਦਿਨ ਪਹਿਲਾਂ ਹੀ ਜ਼ਕਰੀਆ ਖਾਂ ਨੇ ਸਿੱਖਾਂ ਤੇ ਸ਼ੀ ਅਮ੍ਤਸਰ ਸਾਹਿਬ ਵਿਖੇ ਹਮਲਾ ਕਰਵਾ ਦਿੱਤਾ। ਸਿੱਖਾਂ ਵਿੱਚ ਭਗਦੜ ਮਚ ਗਈ ਅਤੇ ਉਹ ਦਰਬਾਰ ਸਾਹਿਬ ਵਿਖੇ ਇਕਠੇ ਨਾ ਹੋਏ। ਜ਼ਕਰੀਆ ਖਾਂ ਨੇ ਭਾਈ ਮਨੀ ਸਿੰਘ ਨੂੰ ਗ੍ਰਿਫਤਾਰ ਕਰਵਾ ਲਿਆ ਅਤੇ 5000 ਰੁਪਏ ਦੀ ਮੰਗ ਕੀਤੀ। ਭਾਈ ਮਨੀ ਸਿੰਘ ਨੇ ਇਨਕਾਰ ਕਰ ਦਿੱਤਾ। ਇਸਤੇ ਭਾਈ ਸਾਹਿਬ ਨੂੰ ਇਸਲਾਮ ਸਵੀਕਾਰ ਕਰਨ ਲਈ ਕਿਹਾ ਗਿਆ। ਭਾਈ ਮਨੀ ਸਿੰਘ ਜੀ ਦੇ ਇਨਕਾਰ ਕਰਨ ਤੋ ਉਹਨਾਂ ਨੂੰ ਸ਼ਹੀਦ ਕਰਵਾ ਦਿੱਤਾ ਗਿਆ।


 

9) ਯਾਹੀਆ ਖਾਂ ਦੇ ਸ਼ਾਸਨਕਾਲ ਸੰਬੰਧੀ ਜਾਣਕਾਰੀ ਦਿਓ।


ਉੱਤਰ: ਯਾਹੀਆ ਖਾਂ ਜ਼ਕਰੀਆ ਖਾਂ ਦਾ ਪੁੱਤਰ ਸੀ। ਉਹ 1746 ਈ: ਵਿੱਚ ਲਾਹੌਰ ਦਾ ਸੂਬੇਦਾਰ ਬਣਿਆ। ਉਸਨੇ ਸਿੱਖਾਂ ਤੇ ਬਹੁਤ ਜੁਲਮ ਕੀਤੇ। ਉਸਨੇ ਲਖਪਤ ਰਾਏ ਨਾਲ ਮਿਲਕੇ ਭਾਰੀ ਫੌਜ ਨਾਲ ਲੱਗਭਗ 15000 ਸਿੱਖਾਂ ਨੂੰ ਕਾਹਨੂੰਵਾਨ ਵਿਖੇ ਘੇਰ ਲਿਆ ਅਤੇ ਉਹਨਾਂ ਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਲੈਂਗਭਗ 7000 ਸਿੱਖ ਸ਼ਹੀਦ ਹੋਏ ਅਤੇ 3000 ਤੋਂ ਵੱਧ ਸਿੱਖਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿਹਨਾਂ ਨੂੰ ਬਾਅਦ ਵਿੱਚ ਲਾਹੌਰ ਵਿਖੇ ਸ਼ਹੀਦ ਕੀਤਾ ਗਿਆ। ਸਿਖ ਇਤਿਹਾਸ ਵਿੱਚ ਇਸ ਘਟਨਾ ਨੂੰ ਛੋਟਾ ਘੱਲੂਘਾਰਾ ਕਿਹਾ ਜਾਂਦਾ ਹੈ। 1747 ਈ: ਵਿੱਚ ਯਾਹੀਆ ਖਾਂ ਨੂੰ ਉਸਦੇ ਅਹੁਦੇ ਤੋਂ ਹਟਾ ਦਿੱਤਾ ਗਿਆ।


10) ਪਹਿਲੇ ਜਾਂ ਛੋਟੇ ਘੱਲੂਘਾਰੇ ਬਾਰੇ ਤੁਸੀਂ ਕੀ ਜਾਣਦੇ ਹੋ?


ਉੱਤਰ: 1746 ਈ: ਵਿੱਚ ਯਾਹੀਆ ਖਾਂ ਅਤੇ ਲਖ਼ਪਤ ਰਾਏ ਨੇ ਭਾਰੀ ਫੌਜ਼ ਲੈ ਕੇ 15002 ਸਿੱਖਾਂ ਨੂੰ ਗੁਰਦਾਸਪੁਰ ਦੇ ਨੇੜੇ ਕਾਹਨੂੰਵਾਨ ਵਿਖੇ ਘੇਰ ਲਿਆ ਅਤੇ ਉਹਨਾਂ ਤੇ ਹਮਲਾ ਕਰ ਦਿੱਤਾ। ਸਿੱਖ ਉੱਥੋਂ ਬਚ ਕੇ ਬਸੌਲੀ ਦੀਆਂ ਪਹਾੜੀਆਂ ਵੱਲ ਚਲੇ ਗਏ। ਮੁਗ਼ਲ ਫੌਜ਼ਾਂ ਨੇ ਉਹਨਾਂ ਦਾ ਪਿਛਾ ਕੀਤਾ। ਰਾਵੀ ਨਦੀ ਵਿੱਚ ਹੜ੍ਹ ਆਇਆ ਹੋਇਆ ਸੀ। ਸਿੱਖ ਉੱਚੀਆਂ ਪਹਾੜੀਆਂ ਅਤੇ ਰਾਵੀ ਨਦੀ ਵਿੱਚਕਾਰ ਫਸ ਗਏ। ਮੁਗਲਾਂ ਨੇ ਬੜੀ ਬੇਦਰਦੀ ਨਾਲ ਸਿੱਖਾਂ ਦਾ ਕਤਲੇਆਮ ਕੀਤਾ। ਇਸ ਹਮਲੇ ਵਿੱਚ ਲੱਗਭਗ 7000 ਸਿੱਖ ਸ਼ਹੀਦ ਹੋਏ ਅਤੇ 3002 ਤੋਂ ਵੱਧ ਸਿੱਖਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿਹਨਾਂ ਨੂੰ ਬਾਅਦ ਵਿੱਚ ਲਾਹੌਰ ਵਿਖੇ ਸ਼ਹੀਦ ਕੀਤਾ ਗਿਆ। ਸਿੱਖ ਇਤਿਹਾਸ ਵਿੱਚ ਇਸ ਘਟਨਾ ਨੂੰ ਛੋਟਾ ਘੱਲੂਘਾਰਾ ਕਿਹਾ ਜਾਂਦਾ ਹੈ।


 

11) ਮੀਰ ਮਨੂੰ ਨੰ ਸਿੱਖਾਂ ਨੂੰ ਖਤਮ ਕਰਨ ਲਈ ਕੀ ਯਤਨ ਕੀਤੇ?


ਉੱਤਰ:


1. ਉਸਨੇ ਸਿੱਖਾਂ ਨੂੰ ਖਤਮ ਕਰਨ ਲਈ ਵੱਖ-ਵੱਖ ਪਰਦੇਸਾਂ ਵਿੱਚ ਸੈਨਿਕ ਦਸਤੇ ਭੇਜੇ।

2. ਉਸਨੇ ਪਹਾੜੀ ਰਾਜਿਆਂ ਅਤੇ ਅਦੀਨਾ ਬੇਗ ਨੂੰ ਸਿੱਖਾਂ ਵਿਰੁੱਧ ਕਾਰਵਾਈ ਕਰਨ ਦਾ ਹੁਕਮ ਦਿੱਤਾ।

3. 1748 ਈ: ਵਿੱਚ ਉਸਨੇ 500 ਸਿੱਖਾਂ ਨੂੰ ਰਾਮ ਰੌਣੀ ਦੇ ਕਿਲ੍ਹੇ ਵਿੱਚ ਘੇਰ ਲਿਆ। ਇਸ ਘੇਰੇ ਦੌਰਾਨ 200 ਸਿੱਖ ਸ਼ਹੀਦ ਕਰ ਦਿੱਤੇ ਗਏ।


 

12) ਮੀਰ ਮਨੂੰ ਸਿੱਖਾਂ ਦੀ ਸ਼ਕਤੀ ਕੁਚਲਣ ਵਿੱਚ ਅਸਫ਼ਲ ਕਿਉ' ਰਿਹਾ?


1. ਸਿੱਖਾਂ ਨੇ ਆਪਣੇ ਆਪ ਨੂੰ ਦਲ ਖਾਲਸਾ ਦੇ ਰੂਪ ਵਿੱਚ ਸੰਗਠਿਤ ਕਰ ਲਿਆ ਸੀ।

2. ਸਿੱਖਾਂ ਦੇ ਅਸਾਧਾਰਣ ਗੁਣਾਂ ਕਾਰਨ ਉਹਨਾਂ ਨੂੰ ਕੁਚਲਣਾ ਬਹੁਤ ਔਖਾ ਸੀ।

3. ਸਿੱਖਾਂ ਦੀ ਗੁਰੀਲਾ ਯੁੱਧ ਨੀਤੀ ਕਾਰਨ ਮੁਗ਼ਲਾਂ ਲਈ ਉਹਨਾਂ ਦਾ ਮੁਕਾਬਲਾ ਕਰਨਾ ਸੌਖਾ ਨਹੀਂ ਸੀ।

4. ਦੀਵਾਨ ਕੌੜਾ ਮਲ ਦੇ ਸਿੱਖਾਂ ਪ੍ਰਤੀ ਹਮਦਰਦੀਪੂਰਨ ਵਤੀਰੇ ਨੇ ਵੀ ਸਿੱਖਾਂ ਨੂੰ ਆਪਣੀ ਸ਼ਕਤੀ ਸੰਗਠਿਤ ਕਰਨ ਦਾ ਮੌਕਾ ਦਿੱਤਾ।

5. ਮੀਰ ਮਨੂੰ ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਕਾਰਨ ਬਹੁਤ ਸਮਾਂ ਉਲਝਿਆ ਰਿਹਾ।

6. ਮੀਰ ਮਨੂੰ ਦੇ ਜਾਲਮ ਵਤੀਰੇ ਕਾਰਨ ਜਿੰਮੀਦਾਰ ਅਤੇ ਕਿਸਾਨ ਉਸਦੇ ਵਿਰੁੱਧ ਹੋ ਗਏ ਅਤੇ ਉਹਨਾਂ ਨੇ ਸਿੱਖਾਂ ਦਾ ਸਾਥ ਦਿੱਤਾ।


 

13) ਅਹਿਮਦ ਸ਼ਾਹ ਅਬਦਾਲੀ ਨੇ ਪੰਜਾਬ ਤੋ ਹਮਲੇ ਕਿਉ' ਕੀਤੇ?


ਉੱਤਰ:


1. ਅਹਿਮਦਸ਼ਾਹ ਅਬਦਾਲੀ ਆਪਣੇ ਰਾਜ ਦਾ ਵਿਸਥਾਰ ਕਰਨਾ ਚਾਹੁੰਦਾ ਸੀ।

2. ਉਹ ਪੰਜਾਬ ਦੀ ਦੌਲਤ ਲੁੱਟਣਾ ਚਾਹੁੰਦਾ ਸੀ।

3. ਉਹ ਆਪਣੀ ਪ੍ਰਸਿੱਧੀ ਵਿੱਚ ਵਾਧਾ ਕਰਨਾ ਚਾਹੁੰਦਾ ਸੀ।

4. ਉਹ ਪੰਜਾਬ ਵਿੱਚ ਫੈਲੀ ਰਾਜਨੀਤਕ ਅਰਾਜਕਤਾ ਦਾ ਫਾਇਦਾ ਉਠਾਉਣਾ ਚਾਹੁੰਦਾ ਸੀ।

5. ਸ਼ਾਹਨਵਾਜ਼ ਖਾਂ ਨੇ ਅਬਦਾਲੀ ਨੂੰ ਭਾਰਤ ਤੇ ਹਮਲਾ ਕਰਨ ਲਈ ਸੱਦਾ ਦਿੱਤਾ ਸੀ।


 

14) ਪਾਨੀਪਤ ਦੀ ਤੀਜੀ ਲੜਾਈ ਤੇ ਸੰਖੇਪ ਨੋਟ ਲਿਖੋ।


ਉੱਤਰ: ਪਾਨੀਪਤ ਦੀ ਤੀਜੀ ਲੜਾਈ 14 ਜਨਵਰੀ 1761 ਈ: ਨੂੰ ਮਰਾਠਿਆਂ ਅਤੇ ਅਹਿਮਦਸ਼ਾਹ ਅਬਦਾਲੀ ਵਿਚਕਾਰ ਹੋਈ। ਸ਼ੁਰੂ ਵਿੱਚ ਮਰਾਠਿਆਂ ਦਾ ਪਲੜਾ ਭਾਰੀ ਸੀ ਪਰ ਇੱਕ ਗੋਲੀ ਵਿਸ਼ਵਾਸ਼ ਰਾਓ ਨੂੰ ਵੇਜਣ ਕਾਰਨ ਉਸਦੀ ਮੌਤ ਹੋ ਗਈ। ਸਦਾਸ਼ਿਵ ਰਾਓ ਉਸਦੀ ਮੌਤ ਦੇ ਅਫ਼ਸੋਸ ਵਜੋਂ ਆਪਣੇ ਹਾਥੀ ਤੋ ਹੇਠਾਂ ਉਤਰ ਆਇਆ। ਉਸਦੇ` ਹਾਥੀ ਨੂੰ ਖਾਲੀ ਵੇਖ ਕੇ ਮਰਾਠਾ ਸੈਨਿਕਾਂ ਨੂੰ ਲੱਗਿਆ ਕਿ ਸਦਾਸ਼ਿਵ ਰਾਓ ਵੀ ਮਾਰਿਆ ਗਿਆ ਹੈ। ਇਸ ਲਈ ਉਹਨਾਂ ਵਿੱਚ ਭਗਦੜ ਮਚ ਗਈ। ਅਬਦਾਲੀ ਨੇ ਮੌਕੇ ਦਾ ਫਾਇਦਾ ਉਠਾਇਆ ਅਤੇ ਮਰਾਠਿਆਂ ਦਾ ਭਾਰੀ ਨੁਕਸਾਨ ਕੀਤਾ। ਇਸ ਲੜਾਈ ਨੇ ਮਰਾਠਿਆਂ ਦੀ ਤਾਕਤ ਨੂੰ ਖਤਮ ਕਰ ਦਿੱਤਾ। ਇਸ ਨਾਲ ਸਿੱਖਾਂ ਨੂੰ ਪੰਜਾਬ ਵਿੱਚ ਤਾਕਤ ਵਧਾਉਣ ਦਾ ਮੌਕਾ ਮਿਲ ਗਿਆ।


 

15) ਪਾਨੀਪਤ ਦੀ ਤੀਜੀ ਲੜਾਈ ਵਿੱਚ ਮਰਾਠਿਆਂ ਦੀ ਹਾਰ ਦੇ ਕੀ ਕਾਰਨ ਸਨ?


ਉੱਤਰ:


1. ਅਫ਼ਗਾਨਾਂ ਦੀ ਸੈਨਾ ਮਰਾਠਿਆਂ ਨਾਲੋ ਜਿਆਦਾ ਸ਼ਕਤੀਸ਼ਾਲੀ ਅਤੇ ਅਨੁਸ਼ਾਸਿਤ ਸੀ।

2. ਅਹਿਮਦਸ਼ਾਹ ਅਬਦਾਲੀ ਕੋਲ ਯੁੱਧਾਂ ਦਾ ਤਜ਼ਰਬਾ ਮਰਾਠਾ ਸਰਦਾਰਾਂ ਨਾਲੋਂ ਜਿਆਦਾ ਸੀ।

3. ਮਰਾਠਿਆਂ ਵਿਚਕਾਰ ਏਕਤਾ ਦੀ ਕਮੀ ਸੀ।

4. ਮਰਾਠਿਆਂ ਨੇ ਆਹਮਣੇ-ਸਾਹਮਣੇ ਮੁਕਾਬਲਾ ਕਰਨ ਦੀ ਭਿਆਨਕ ਭੁੱਲ ਕੀਤੀ।

5. ਮੁਸਲਮਾਨਾਂ ਰਿਆਸਤਾਂ ਨੇ ਅਹਿਮਦਸ਼ਾਹ ਅਬਦਾਲੀ ਨੂੰ ਸਹਿਯੋਗ ਦਿੱਤਾ।

6. ਧਨ ਦੀ ਕਮੀ ਕਾਰਨ ਮਰਾਠੇ ਸੈਨਿਕ ਅਤੇ ਯੁੱਧ ਸਮਗਰੀ ਇਕਠੀ ਨਾ ਕਰ ਸਕੇ।


 

16) ਵੱਡਾ ਘੱਲੂਘਾਰਾ ਤੇ ਇੱਕ ਸੰਖੇਪ ਨੋਟ ਲਿਖੋ।


ਉੱਤਰ: ਅਹਿਮਦਸ਼ਾਹ ਅਬਦਾਲੀ ਨੂੰ ਖਬਰ ਮਿਲੀ ਕਿ ਸਿੱਖ ਮਲੇਰਕੋਟਲੇ ਦੇ ਨੇੜੇ ਪਿੰਡ ਕੂਪ ਵਿਚੇ ਇਕੱਠੇ ਹੋਏ ਹਨ। ਉਹ ਬੜੀ ਤੇਜ਼ੀ ਨਾਲ ਮਲੇਰਕੋਂਟਲੇ' ਵਲ ਵਧਿਆ। ਉਸਨੇ ਸਰਹਿੰਦ ਦੇ ਸੂਬੇਦਾਰ ਜੈਨ ਖਾਂ ਨੂੰ ਵੀ ਆਪਣੀ ਫੌਜ਼ ਸਮੇਤ ਉੱਥੇ ਬੁਲਾ ਲਿਆ। 5ਫਰਵਰੀ 1762 : ਨੂੰ ਅਹਿਮਦਸ਼ਾਹ ਅਬਦਾਲੀ ਨੇ ਪਿੰਡ ਕੁੱਪ ਵਿਖੇ ਸਿੱਖਾਂ ਤੇ ਹਮਲਾ ਕਰ ਦਿੱਤਾ। ਸਿੱਖ ਇਸ ਸਮੇਂ ਆਪਣੇ ਪਰਿਵਾਰਾਂ ਨੂੰ ਕਿਸੇ ਸੁਰਖਿਅਤ ਸਥਾਨ ਤੇ ਛਡਣ ਜਾ ਰਹੇ ਸਨ। ਸਿੱਖਾਂ ਦੇ ਹਥਿਆਰ ਅਤੇ ਭੌਜਨ ਸਮਗਰੀ 6 ਕਿਲੋਮੀਟਰ ਦੂਰ ਗਰਮਾਂ ਪਿੰਡ ਵਿਖੇ ਪਏ ਸਨ। ਫਿਰ ਵੀ ਸਿੱਖਾਂ ਨੇ ਅਬਦਾਲੀ ਦਾ ਮੁਕਾਬਲਾ ਕੀਤਾ ਪਰ ਉਹ ਜਿਆਦਾ ਸਮਾਂ ਅਬਦਾਲੀ ਅੱਗੇ ਨਾ ਠਹਿਰ ਸਕੇ। ਇਸ ਹਮਲੇ ਵਿੱਚ 25000 ਤੋਂ 30000 ਦੇ ਕਰੀਬ ਵੱਧ ਸਿੱਖ ਮਾਰੇ ਗਏ ਜਿਹਨਾਂ ਵਿੱਚ ਇਸਤਰੀਆਂ, ਬੱਚੇ ਅਤੇ ਬਜ਼ੁਰਗ ਵੀ ਸ਼ਾਮਿਲ ਸਨ। ਇਸ ਘਟਨਾ ਨੂੰ ਸਿੱਖ ਇਤਿਹਾਸ ਵਿੱਚ ਵੱਡਾ ਘੱਲੂਘਾਰਾ ਦੇ ਨਾਂ ਨਾਲ ਜਾਣਿਆ ਜਾਂਦਾ ਹੈ।


 

17) ਅਫ਼ਗਾਨਾਂ ਵਿਰੁੱਧ ਲੜਾਈ ਵਿੱਚ ਸਿੱਖਾਂ ਨੇ ਆਪਣੀ ਤਾਕਤ ਕਿਸ ਤਰ੍ਹਾਂ ਸੰਗਠਿਤ ਕੀਤੀ?


ਉੱਤਰ:


1. ਸਿੱਖਾਂ ਨੇ ਆਪਣੇ ਆਪ ਨੂੰ ਜੱਥਿਆਂ ਦੇ ਰੁਪ ਵਿੱਚ ਸੰਗਠਿਤ ਕਰ ਲਿਆ।

2. ਸਿੱਖਾਂ ਦੇ ਫੈਸਲੇ ਗੁਰਮਤੇ ਦੁਆਰਾ ਕੀਤੇ ਜਾਂਦੇ ਸਨ। ਸਾਰੇ ਸਿੱਖ ਇਹਨਾਂ ਦਾ ਪਾਲਣ ਕਰਦੇ ਸਨ।

3. ਰਾਜ ਕਰੇਗਾ ਖਾਲਸਾ, ਹੁਣ ਹਰੇਕ ਸਿੱਖ ਦਾ ਵਿਸ਼ਵਾਸ ਬਣ ਚੁਕਿਆ ਸੀ।

4. ਅਹਿਮਦਸ਼ਾਹ ਅਬਦਾਲੀ ਦੇ ਅਫ਼ਗਾਨਿਸਤਾਨ ਵੱਲ ਉਲਝਣ ਕਾਰਨ ਸਿੱਖਾਂ ਨੂੰ ਆਪਣੀ ਤਾਕਤ ਇਕੱਠਾ ਕਰਨ ਦਾ ਮੌਕਾ ਮਿਲ ਗਿਆ।

5. ਪੰਜਾਬ ਦੇ ਆਮ ਲੋਕਾਂ ਅਤੇ ਜਿੰਮੀਦਾਰਾਂ ਨੇ ਸਿੱਖਾਂ ਨੂੰ ਪੁਰਾ ਸਹਿਯੋਗ ਦਿੱਤਾ।


18) ਮਿਸਲ ਸ਼ਬਦ ਤੋਂ ਕੀ ਭਾਵ ਹੈ? ਮਿਸਲਾਂ ਦੀ ਉਤਪਤੀ ਕਿਵੇਂ ਹੋਈ?


ਉੱਤਰ: ਮਿਸਲ ਸ਼ਬਦ ਤੋਂ ਭਾਵ ਹੈ ਫਾਇਲ ਜਿਸ ਵਿੱਚ ਮਿਸਲਾਂ ਦੇ ਵੇਰਵੇ ਦਰਜ ਕੀਤੇ ਜਾਂਦੇ ਸਨ। ਬੰਦਾ ਸਿਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਸਿੱਖਾਂ ਤੇ ਮੁਗਲਾਂ ਦੇ ਜੁਲਮ ਬਹੁਤ ਵਧ ਗਏ। ਮੁਗਲਾਂ ਤੋਂ ਬਚਣ ਲਈ ਸਿੱਖਾਂ ਨੇ ਜੰਗਲਾਂ ਅਤੇ ਪਹਾੜਾਂ ਵਿੱਚ ਸ਼ਰਨ ਲੈ ਲਈ ਅਤੇ ਛੋਟੇ-ਛੋਟੇ ਜੱਥੇ ਬਣਾ ਲਏ। 29 ਮਾਰਚ 1748 : ਨੂੰ ਨਵਾਬ ਕਪੂਰ ਸਿੰਘ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਦਲ ਖਾਲਸਾ ਦੀ ਸਥਾਪਨਾ ਕੀਤੀ। ਦਲ ਖਾਲਸਾ ਅਧੀਨ 12 ਜੱਥੇ ਬਣਾਏ ਗਏ। ਇਹੋ ਜੱਥੇ ਹੀ ਬਾਅਦ ਵਿੱਚ ਮਿਸਲਾਂ ਦੇ ਰੂਪ ਵਿੱਚ ਪ੍ਰਸਿਧ ਹੋਏ।


 

20) ਨਵਾਬ ਕਪੂਰ ਸਿੰਘ ਦੇ ਜੀਵਨ ਸੰਬੰਧੀ ਜਾਣਕਾਰੀ ਦਿਓ।


ਉੱਤਰ: ਨਵਾਬ ਕਪੂਰ ਸਿੰਘ ਫੈਜ਼ਲਪੁਰੀਆ ਮਿਸਲ ਦੇ ਸੰਸਥਾਪਕ ਸਨ। ਉਹ ਬਹੁਤ ਨਿਡਰ ਅਤੇ ਬਹਾਦਰ ਸਨ। ਉਹਨਾਂ ਦਾ ਸੰਬੰਧ ਜੱਟ ਪਰਿਵਾਰ ਨਾਲ ਸੀ। ਉਹਨਾਂ ਨੇ ਭਾਈ ਮਨੀ ਸਿੰਘ ਤੋਂ ਅੰਮ੍ਰਿਤ ਛਕਿਆ ਸੀ। ਉਹ ਗੁਰੂ ਘਰ ਵਿੱਚ ਸੇਵਾ ਕਰਦੇ ਸਨ। ਜਦੋਂ ਜ਼ਕਰੀਆ ਖਾਂ ਨੂੰ ਮਹਿਸੂਸ ਹੋਇਆ ਕਿ ਸਿੱਖਾਂ ਨੂੰ ਖਤਮ ਕਰਨਾ ਸੰਭਵ ਨਹੀਂ ਹੈ ਤਾਂ ਉਸਨੇ ਸਿੱਖਾਂ ਨਾਲ ਸਮਝੌਤਾ ਕਰਨ ਦੀ ਕੋਸ਼ਿਸ਼ ਕੀਤੀ। ਉਸਨੇ ਸਿੱਖਾਂ ਨੂੰ ਇੱਕ ਜ਼ਾਗੀਰ ਅਤੇ ਨਵਾਬੀ ਦੇਣ ਦੀ ਪੇਸ਼ਕਸ਼ ਕੀਤੀ। ਸਿੱਖ ਜ਼ਾਗੀਰ ਅਤੇ ਨਵਾਬੀ ਨਹੀਂ ਲੈਣਾ ਚਾਹੁੰਦੇ ਸਨ ਪਰ ਸਮੇਂ ਦੀ ਮੰਗ ਅਨੁਸਾਰ ਉਹਨਾਂ ਨੂੰ ਜ਼ਾਗੀਰ ਅਤੇ ਨਵਾਬੀ ਸਵੀਕਾਰ ਕਰਨੀ ਪਈ। ਸਿੱਖਾਂ ਨੇ ਬਹੁਮਤ ਨਾਲ ਫੈਸਲਾ ਕਰਕੇ ਨਵਾਬੀ ਕਪੂਰ ਸਿੰਘ ਨੂੰ ਦੇ ਦਿੱਤੀ। 1734 : ਨਵਾਬ ਕਪੂਰ ਸਿੰਘ ਨੇ ਬੁੱਢਾ ਦਲ ਅਤੇ ਤਰੁਣਾ ਦਲ ਦੀ ਸਥਾਪਨਾ ਕੀਤੀ। 29 ਮਾਰਚ 1748 : ਨੂੰ ਨਵਾਬ ਕਪੂਰ ਸਿੰਘ ਨੇ ਦਲ ਖਾਲਸਾ ਦੀ ਸਥਾਪਨਾ ਕੀਤੀ।


 

ਅੰਕ ਛੇ ਵਾਲੇ ਪ੍ਰਸ਼ਨਾਂ ਦੇ ਉੱਤਰ


 

ਪ੍ਰਸ਼ਨ 1: 1717-57 .ਬੰਗਾਲ ਦੇ ਨਵਾਬਾਂ ਦਾ ਸੰਖੇਪ ਵਰਣਨ ਕਰੋ


ਉੱਤਰ: 1) ਮੁਰਸ਼ਦ ਕੁਲੀ ਖਾਂ (1717-27):--ਮੁਗ਼ਲ ਬਾਦਸ਼ਾਹ ਫਰੁਖਸੀਅਰ ਨੇ ਮੁਰਸ਼ਦ ਕੁਲੀ ਖਾ ਨੂੰ ਬੰਗਾਲ ਅਤੇ ਉੜੀਸਾ ਦਾ ਸੂਬੇਦਾਰ ਨਿਯੁਕਤ ਕੀਤਾ ਸੀ ਉਹ ਸੁਤੰਤਰ ਤੌਰ ਤੇ ਕੰਮ ਕਰ ਰਿਹਾ ਸੀ। ਉਸ ਨੇ ਢਾਕੇ ਦੀ ਥਾਂ ਮੁਰਸ਼ਿਦਾਬਾਦ ਨੂੰ ਆਪਣੀ ਰਾਜਧਾਨੀ ਘੋਸ਼ਿਤ ਕੀਤਾ ਸੀ ਉਸ ਨੇ ਖੇਤੀਬਾੜੀ ਅਤੇ ਵਪਾਰ ਨੂੰ ਉਤਸ਼ਾਹਿਤ ਕੀਤਾ ਉਸ ਨੇ ਯੋਗਤਾ ਦੇ ਆਧਾਰ ਉੱਤੇ ਹਿੰਦੂਆਂ ਤੇ ਮੁਸਲਮਾਨਾਂ ਨੂੰ ਨੌਕਰੀ ਉੱਤੇ ਲਗਾਇਆ 1727 ਈਸਵੀ ਵਿੱਚ ਉਸ ਦੀ ਮੌਤ ਹੋ ਗਈ।


2) ਸ਼ੁਜਾਉਂਦੀਨ (1727-39):- 1727 ਈਸਵੀ ਵਿੱਚ ਮੁਰਸ਼ਦ ਕੂਲੀ .ਖਾਂ ਦਾ ਦਾਮਾਦ ਸ਼ੁਜਾਉਂਦੀਨ ਬੰਗਾਲ ਅਤੇ ਉੜੀਸਾ ਦਾ ਨਵਾਬ ਬਣਿਆ ਸੀ 1733 ਈਸਵੀ ਵਿੱਚ ਮੁਗ਼ਲ ਬਾਦਸ਼ਾਹ ਮੁਹੰਮਦ ਸ਼ਾਹ ਰੰਗੀਲਾ ਨੇ ਉਸ ਨੂੰ ਬਿਹਾਰ ਦਾ ਵੀ ਸੂਬੇਦਾਰ ਬਣਾ ਦਿੱਤਾ ਸੀ ਉਸ ਨੇ ਮੁਰਸ਼ਿਦਾਬਾਦ ਵਿੱਚ ਕਈ ਖ਼ੂਬਸੂਰਤ ਇਮਾਰਤਾਂ ਦੀ ਉਸਾਰੀ ਕਰਵਾਈ ਉਸ ਦੇ ਸ਼ਾਂਤੀ ਕਾਲ ਵਿੱਚ ਰਾਜ ਦੀ ਪਰਜਾ ਖੁਸ਼ਹਾਲ ਸੀ 1739 ਈਸਵੀ ਵਿੱਚ ਉਸ ਦੀ ਮੌਤ ਹੋ ਗਈ


3) ਸਰਫਰਾਜ਼ ਖਾਂ (1739-40):- 1739 ਈਸਵੀ ਵਿੱਚ ਸ਼ੁਜਾਉਂਦੀਨ ਦੀ ਮੌਤ ਤੋਂ ਬਾਅਦ ਉਸ ਦਾ ਪੁੱਤਰ ਸਰਫਰਾਜ .ਖਾਂ ਗੱਦੀ ਤੇ ਬੈਠਿਆ ਇੱਕ ਨਿਕੰਮਾ ਸ਼ਾਸਕ ਸਿੱਧ ਹੋਇਆ। ਉਹ ਹਮੇਸ਼ਾਂ ਸੁਰਾਂ ਤੇ ਸੁੰਦਰੀ ਦੇ ਚੱਕਰਾਂ ਵਿੱਚ ਰਹਿੰਦਾ ਸੀ ਅਪਰੈਲ 1740 ਈਸਵੀ ਵਿੱਚ ਹੋਈ ਘੇਰਿਆ ਦੀ ਲੜਾਈ ਵਿੱਚ ਅਲੀ ਵਰਦੀ ਖਾਂ ਕੋਲੋ ਹਾਰ ਕੇ ਮਾਰਿਆ ਗਿਆ ਸੀ


4) ਅਲੀ ਵਰਦੀ ਖਾਂ (1740-56):-1740 ਈਸਵੀ ਵਿੱਚ ਅਲੀ ਵਰਦੀ ਖਾਂ ਬੰਗਾਲ, ਬਿਹਾਰ ਅਤੇ ਉੜੀਸਾ ਦਾ ਦਾ ਨਵਾਬ ਬਣਿਆ ਸੀ ਅਲੀ ਵਰਦੀ ਖਾਂ ਨੂੰ ਮਰਾਨਿਆਂ ਦੇ ਵਿਰੁੱਧ ਹਾਰ ਦਾ ਮੂੰਹ ਦੇਖਣਾ ਪਿਆ 1751 ਈਸਵੀ ਦੀ ਸੰਧੀ ਦੁਆਰਾ ਉਸ ਨੇ ਮਰਾਠਿਆਂ ਨੂੰ ਚੌਥ ਦੇ ਰੂਪ ਵਿੱਚ 12 ਲੱਖ ਰੁਪਏ ਸਾਲਾਨਾ ਦੇਣਾ ਮੰਨ ਲਿਆ ਸੀ ਅਲੀ ਵਰਦੀ ਖਾਂ ਨੇ ਅੰਗਰੇਜ਼ਾਂ ਅਤੇ ਫਰਾਂਸੀਸੀਆਂ ਨੂੰ ਬੰਗਾਲ ਵਿੱਚ ਆਪਣਾ ਪ੍ਰਭਾਵ ਵਧਾਉਣ ਦਾ ਮੌਕਾ ਨਹੀਂ ਦਿੱਤਾ ਸੀ


5) ਸਿਰਾਜ- ਉੱ-ਦੌਲਾ (1756-57):-ਅਲੀ ਵਰਦੀ ਖਾਂ ਦੀ ਮੌਤ ਤੋਂ ਬਾਅਦ ਉਸ ਦਾ ਦੋਹਤਰਾ ਸਿਰਾਜਉਂਦੌਲਾ ਬੰਗਾਲ ਦਾ ਨਵਾਬ ਬਣਿਆ ਸੀ ਨਵਾਬ ਨੂੰ ਇੱਕ ਪਾਸੇ ਘਰੇਲੂ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਅਤੇ ਦੂਜੇ ਪਾਸੇ ਅੰਗਰੇਜ਼ ਅਤੇ ਫਰਾਂਸੀਸੀ ਬੰਗਾਲ ਵਿੱਚ ਆਪਣਾ ਪ੍ਰਭਾਵ ਵਧਾ ਰਹੇ ਸਨ ਨਵਾਬ ਨੇ ਅੰਗਰੇਜ਼ਾਂ ਨੂੰ ਕਲਕੱਤੇ ਦੀ ਕਿਲੇਬੰਦੀ ਕਰਨ ਅਤੇ ਵਪਾਰਿਕ ਸਹੂਲਤਾਂ ਦੀ ਦੋ ਦੁਵਰਤੋਂ ਕਰਨ ਤੋਂ ਵੀ ਰੋਕਿਆ ਅੰਗਰੇਜ਼ਾਂ ਅਤੇ ਨਵਾਬ ਵਿਚਕਾਰ ਆਪਸੀ ਤਣਾਅ ਵੱਧ ਗਿਆ ਨਵਾਬ ਅਤੇ ਅੰਗਰੇਜ਼ਾਂ ਵਿਚਕਾਰ 23 ਜੂਨ , 1757 ਈਸਵੀ ਨੂੰ ਪਲਾਸੀ ਵਿਖੇ ਯੁੱਧ ਹੋਇਆ ਸੈਨਾਪਤੀਆਂ ਦੀ ਗ਼ੱਦਾਰੀ ਕਾਰਨ ਨਵਾਬ ਦੀ ਹਾਰ ਹੋਈ ਯੁੱਧ ਖੇਤਰ ਤੋਂ ਭੱਜੇ ਨਵਾਬ ਦੀ ਹੱਤਿਆ ਮੀਰ ਜ਼ਾਫਰ ਦੇ ਪੁੱਤਰ ਮੀਰਨ ਨੇ ਕਰ ਦਿੱਤੀ ਅੰਗਰੇਜ਼ਾਂ ਨੇ ਮੀਰ ਜ਼ਾਫਰ ਨੂੰ ਬੰਗਾਲ ਦਾ ਨਵਾਂ ਨਵਾਬ ਬਣਾ ਦਿੱਤਾ


 

ਪ੍ਰਸ਼ਨ 2: 1722-97 ਅਵਧ ਦੇ ਨਵਾਬਾਂ ਦਾ ਸੰਖੇਪ ਵਰਣਨ ਕਰੋ


ਉੱਤਰ: 1) ਸਆਦਤ ਖਾਂ (1722-39):-ਸਆਦਤ ਖਾਂ ਆਪਣੀ ਬਹਾਦਰੀ ਤੇ ਮਜ਼ਬੂਤ ਇਰਾਦੇ ਕਰਕੇ ਅੱਵਧ ਦਾ ਸੂਬੇਦਾਰ ਬਣਿਆ ਸੀ ਉਸ ਨੇ ਸੂਬੇ ਦੇ ਸ਼ਕਤੀਸ਼ਾਲੀ ਜ਼ਿਮੀਦਾਰਾਂ ਦੇ ਵਿਦਰੋਹਾਂ ਨੂੰ ਕੁਚਲ ਕੇ ਸ਼ਾਂਤੀ ਸਥਾਪਿਤ ਕੀਤੀ। ਉਸ ਨੇ ਸੁਤੰਤਰ ਤੌਰ ਤੇ ਸ਼ਾਸਨ ਕਰਨਾ ਸ਼ੁਰੂ ਕਰ ਦਿੱਤਾ ਉਸ ਨੇ ਸੈਨਾ ਨੂੰ ਸ਼ਕਤੀਸ਼ਾਲੀ ਬਣਾਇਆ ਉਸ ਨੇ ਸੂਬੇ ਦੀ ਅਰਥ ਵਿਵਸਥਾ ਵਿੱਚ ਸੁਧਾਰ ਲਿਆਉਣ ਲਈ ਖੇਤੀਬਾੜੀ ਅਤੇ ਵਪਾਰ ਨੂੰ ਉਤਸ਼ਾਹਿਤ ਕੀਤਾ। ਉਸ ਨੇ ਯੋਗਤਾ ਦੇ ਆਧਾਰ ਉੱਤੇ ਲੋਕਾਂ ਨੂੰ ਉੱਚ ਅਹੁਦਿਆਂ ਤੇ ਨਿਯੁਕਤ ਕੀਤਾ। ਉਸ ਨੇ ਬਨਾਰਸ, ਗਾਜ਼ੀਪੁਰ, ਜੌਨਪੁਰ ਅਤੇ ਚੁਨਾਰ ਆਦਿ ਦੇ ਪ੍ਰਦੇਸ਼ਾਂ ਨੂੰ ਆਪਣੇ ਅਧੀਨ ਕਰ ਲਿਆ ਸੀ


2) ਸਫਦਰਜੰਗ (1739--34):-1739 ਈਸਵੀ ਵਿੱਚ ਸਆਦਤ ਖਾਂ ਦੀ ਮੌਤ ਤੋਂ ਬਾਅਦ ਸਫਦਰਜੰਗ ਅਵਧ ਦਾ ਨਵਾਬ ਬਣਿਆ ਉਸ ਨੇ ਰਾਜ ਵਿੱਚ ਹੋਣ ਵਾਲੇ ਜ਼ਿਮੰਦਾਰਾਂ ਦੇ ਵਿਦਰੋਹਾਂ ਨੂੰ ਸਖ਼ਤੀ ਨਾਲ ਕੁਚਲਿਆ। ਉਸ ਨੇ ਰਾਜ ਦੀ ਸੁਰੱਖਿਆ ਲਈ ਮਰਾਠਿਆਂ ਨਾਲ ਸਮਝੌਤਾ ਵੀ ਕੀਤਾ ਉਸ ਨੇ ਸਰਕਾਰੀ ਨੌਕਰੀਆਂ ਦੇਣ ਵਿੱਚ ਹਿੰਦੂਆਂ ਅਤੇ ਮੁਸਲਮਾਨਾਂ ਵਿੱਚ ਕੋਈ ਵਿਤਕਰਾ ਨਾ ਕੀਤਾ ਰਾਜ ਵਿੱਚ ਸ਼ਾਂਤੀ ਤੇ ਖੁਸ਼ਹਾਲੀ ਹੋਣ ਕਾਰਨ, ਲਖਨਊ ਜੋ ਅੱਵਧ ਦੀ ਰਾਜਧਾਨੀ ਸੀ, ਸੱਭਿਆਚਾਰ ਦਾ ਪ੍ਰਸਿੱਧ ਕੇਂਦਰ ਬਣ ਗਈ ਨਵਾਬ ਸਫਦਰ ਜੰਗ 1748 ਤੋਂ 53 . ਤਕ ਮੁਗਲ ਬਾਦਸ਼ਾਹ ਅਹਿਮਦ ਸ਼ਾਹ ਦਾ ਮੁੱਖ ਵਜ਼ੀਰ ਰਿਹਾ


3) ਸ਼ੁਜਾਉਂਦੌਲਾ (1754-75): ਸਫਦਰ ਜੰਗ ਦੀ ਮੌਤ ਦੇ ਬਾਅਦ ਸ਼ੁਜਾਉਂਦੌਲਾ ਅਵਧ ਦਾ ਨਵਾਬ ਬਣ ਕੇ ਲਖਨਊ ਦੀ ਗੱਦੀ ਤੇ ਬੈਠਿਆ 1762 ਈਸਵੀ ਵਿੱਚ ਆਪਣੀ ਯੋਗਤਾ ਕਰਕੇ ਮੁਗਲ ਬਾਦਸ਼ਾਹ ਸ਼ਾਹ ਆਲਮ ਦੂਜੇ ਦਾ ਮੁੱਖ ਵਜ਼ੀਰ ਬਣ ਗਿਆ ਸੀ ਬੰਗਾਲ ਦੇ ਨਵਾਬ ਦੀ ਗੱਦੀ ਖੁਸ ਜਾਣ ਬਾਅਦ ਮੀਰ ਕਾਸਿਮ ਅੰਗਰੇਜ਼ਾਂ ਵਿਰੁੱਧ ਸਹਾਇਤਾ ਪ੍ਰਾਪਤ ਕਰਨ ਲਈ ਅਵਧ ਪੁੱਜਾ 1763 ਈਸਵੀ ਵਿੱਚ ਅਵਧ ਦੇ ਨਵਾਬ ਸ਼ੁਜਾਉਦੌਲਾ ਤੇ ਮੁਗਲ ਬਾਦਸ਼ਾਹ ਸ਼ਾਹ ਆਲਮ ਦੂਜਾ ਅਤੇ ਮੀਰ ਕਾਸਿਮ ਨੇ ਅੰਗਰੇਜ਼ਾਂ ਦੇ ਵਿਰੁੱਧ ਇੱਕ ਗੱਠਜੋੜ ਕਰ ਲਿਆ 22 ਅਕਤੂਬਰ,1764 ਈਸਵੀ ਨੂੰ ਹੋਈ ਬਕਸਰ ਦੀ ਲੜਾਈ ਵਿੱਚ ਅੰਗਰੇਜ਼ਾਂ ਨੇ ਇਸ ਗਠਜੋੜ ਨੂੰ ਕਰਾਰੀ ਹਾਰ ਦਿੱਤੀ ਸੀ ਨਵਾਬ ਸ਼ੁਜਾਉਂਦੌਲਾ ਨੇ 1774 ਈਸਵੀ ਵਿੱਚ ਅੰਗਰੇਜ਼ਾਂ ਦੀ ਸਹਾਇਤਾ ਨਾਲ ਰੁਹੇਲਖੰਡ ਦਾ ਬਹੁਤ ਸਾਰਾ ਇਲਾਕਾ ਜਿੱਤ ਲਿਆ ਸੀ


4) ਆਸਫਉਂਦੌਲਾ (1775-97):- 1775 ਈਸਵੀ ਵਿੱਚ ਸ਼ੁਜਾਉਂਦੌਲਾ ਦੀ ਮੌਤ ਤੋਂ ਬਾਅਦ ਉਸ ਦਾ ਪੁੱਤਰ ਆਸਫ਼ਉਂਦੌਲਾ ਅਵਧ ਦਾ ਬਣਿਆ ਅੰਗਰੇਜ਼ਾਂ ਨੇ ਉਸ ਨੂੰ ਅੱਵਧ ਵਿੱਚ ਰੱਖੀ ਗਈ ਅੰਗਰੇਜ਼ੀ ਫੌਜ ਬਦਲੇ ਲਈ ਜਾਣ ਵਾਲੀ ਰਕਮ ਨੂੰ ਵਧਾਉਣ ਲਈ ਵੀ ਮਜਬੂਰ ਕਰ ਦਿੱਤਾ ਸੀ 1797 ਈਸਵੀ ਵਿੱਚ ਨਵਾਬ ਦੀ ਮੌਤ ਤੋਂ ਪਹਿਲਾਂ ਹੀ ਅੰਗਰੇਜ਼ਾਂ ਨੇ ਅੱਵਧ ਨੂੰ ਆਪਣੇ ਪ੍ਰਭਾਵ ਹੇਠਾਂ ਲੈ ਲਿਆ ਸੀ


 

ਪ੍ਰਸ਼ਨ 3: ਅਠਾਰਵੀ ਸਦੀ ਵਿੱਚ ਰੁਹੇਲਖੰਡ ਵਿੱਚ ਰੁਹੇਲੇ ਪਠਾਣ ਆਗੂਆਂ ਦੇ ਸੁਤੰਤਰ ਰਾਜ ਦਾ ਸੰਖੇਪ ਵਰਣਨ ਕਰੋ।


ਉੱਤਰ: 1) ਦਾਊਦ ਖਾਂ (1721):-ਅਠਾਰਵੀ ਸਦੀ ਵਿੱਚ ਰੁਹੇਲੇ ਪਠਾਣਾਂ ਦੇ ਸਰਦਾਰ ਦਾਊਦ ਖਾਂ ਨੇ 1721 ਈਸਵੀ ਵਿੱਚ ਗੰਗਾ ਅਤੇ ਕਮਾਊ ਦੇ ਮੱਧਵਰਤੀ ਪ੍ਰਦੇਸਾਂ ਵਿੱਚ ਰੁਹੇਲਖੰਡ ਦੀ ਸਥਾਪਨਾ ਕੀਤੀ ਸੀ ।ਰੁਹੇਲਖੰਡ ਦਾ ਨਾਂ ਉਨ੍ਹਾਂ ਦੇ ਵਤਨੀ ਇਲਾਕੇ ਰੋਹ ਤੋਂ ਪਿਆ ਸੀ ਜੋ ਅਫਗਾਨਿਸਤਾਨ ਵਿੱਚ ਸੀ


2) ਅਲੀ ਮੁਹੰਮਦ ਖਾਂ (1740):-ਰੁਹੇਲਖੰਡ ਵਿੱਚ ਅਲੀ ਮੁਹੰਮਦ ਖਾਂ ਇੱਕ ਹੋਰ ਪ੍ਰਸਿੱਧ ਆਗੂ ਹੋਇਆ ਅਲੀ ਮੁਹੰਮਦ ਖਾਂ ਨੇ ਆਪਣੀ ਬਹਾਦਰੀ ਕਰ ਕੇ 1740 ਈਸਵੀ ਵਿੱਚ ਮੁਗਲ ਬਾਦਸ਼ਾਹ ਮੁਹੰਮਦ ਸ਼ਾਹ ਰੰਗੀਲਾ ਤੋਂ 500 ਦੀ ਮਨਸਬ ਅਤੇ ਨਵਾਬ ਦਾ ਖਿਤਾਬ ਪ੍ਰਾਪਤ ਕੀਤਾ ਸੀ।1745 ਈਸਵੀ ਵਿੱਚ ਦਿੱਲੀ ਦੇ ਮੁੱਖ ਵਜ਼ੀਰ ਕਮਰਉਂਦੀਨ ਮੁਹੰਮਦ ਖਾਂ ਦੇ ਸਹਿਯੋਗ ਨਾਲ ਸਰਹਿੰਦ ਦਾ ਸ਼ਾਸਕ ਬਣ ਗਿਆਸੀ 1748 ਈਸਵੀ ਵਿੱਚ ਅਹਿਮਦ ਸ਼ਾਹ ਅਬਦਾਲੀ ਦੇ ਹਮਲੇ ਸਮ ਸਰਹੱਦ ਛੱਡ ਕੇ ਰੁਹੇਲਖੰਡ ਵਾਪਸ ਗਿਆ ਸੀ 1774 ਈਸਵੀ ਵਿੱਚ ਅੱਵਧ ਦੇ ਨਵਾਬ ਸ਼ੁਜਾਉਂਦੌਲਾ ਨੇ ਅੰਗਰੇਜ਼ਾਂ ਦੀ ਸਹਾਇਤਾ ਦੇ ਨਾਲ ਅਲੀ ਮੁਹੰਮਦ ਖਾਂ ਦੇ ਰਾਜ ਦੇ ਬਹੁਤ ਵੱਡੇ ਇਲਾਕੇ ਨੂੰ ਆਪਣੇ ਕਬਜ਼ੇ ਹੇਠ ਲੈ ਲਿਆ ਸੀ ਅਲੀ ਮੁਹੰਮਦ ਖ਼ਾਂ ਦੇ ਪੁੱਤਰ ਨੂੰ ਇੱਕ ਛੋਟੀ ਜਿਹੀ ਰਿਆਸਤ ਰਾਮਪੁਰ ਦੇ ਦਿੱਤੀ ਗਈ ਸੀ


3) ਨਜੀਬ ਖਾਂ (ਨਜੀਬ- ਉ- ਦੌਲਾ) (1757-1770):-ਰੁਹੇਲੇ ਪਠਾਣਾਂ ਦਾ ਇੱਕ ਬਹੁਤ ਹੀ ਪ੍ਰਸਿੱਧ ਆਗੂ ਹੋਇਆ ਸੀ ।ਇਸ ਨੇ 1757 ਈਸਵੀ ਵਿੱਚ ਅਹਿਮਦ ਸ਼ਾਹ ਅਬਦਾਲੀ ਦੀ ਸਹਾਇਤਾ ਕੀਤੀ ਸੀ। ਉਸ ਨੇ ਖੁਸ਼ ਹੋ ਕੇ ਨਜੀਬਉਂਦੌਲਾ ਦੀ ਉਪਾਧੀ ਇਸ ਨੂੰ ਦਿੱਤੀ ਸੀ। ਪਾਨੀਪਤ ਦੀ ਤੀਜੀ ਲੜਾਈ ਬਾਅਦ ਅਹਿਮਦ ਸ਼ਾਹ ਅਬਦਾਲੀ ਨੇ ਇਸ ਨੂੰ ਆਪਣਾ ਵਕੀਲ ਵੀ ਨਿਯੁਕਤ ਕੀਤਾ ਸੀ । ਮੁਗਲ ਬਾਦਸ਼ਾਹ ਸ਼ਾਹ ਆਲਮ ਦੂਜੇ ਨੇ ਨਜੀਬ-ਉਦੌਲਾ ਨੂੰ ਮੀਰ ਬਖਸ਼ੀ ਦੀ ਪਦਵੀ ਦਿੱਤੀ ਸੀ । ਇਸ ਤਰ੍ਹਾਂ ਨਜੀਬਉੱਦੌਲਾ ਕਾਫੀ ਸ਼ਕਤੀਸ਼ਾਲੀ ਹੋ ਗਿਆ ਸੀ ।


4) ਜਾਬਤਾ ਖਾਂ (1770-1780):- ਨਜੀਬਖ਼ਾਂ ਦੀ ਮੌਤ ਬਾਅਦ ਉਸ ਦਾ ਉੱਤਰਾਧਿਕਾਰੀ 1770 ਈਸਵੀ ਜ਼ਾਬਤਾ ਖਾਂ ਬਣਿਆ ਸੀ । ਉਹ ਸਿੱਖਾਂ ਤੇ ਜਾਟਾਂ ਦੇ ਵਧਦੇ ਹੋਏ ਪ੍ਰਭਾਵ ਨੂੰ ਰੋਕਣ ਵਿੱਚ ਅਸਫਲ ਰਿਹਾ ਸੀ ।


5) ਗੁਲਾਮ ਕਾਦਰ:-ਜ਼ਾਬਤਾ ਖਾਂ ਦੀ ਮੌਤ ਬਾਅਦ ਉਸ ਦਾ ਉੱਤਰਾਧਿਕਾਰੀ ਗੁਲਾਮ ਕਾਦਰ ਬਣਿਆ। ਉਸ ਨੇ 1788 ਈਸਵੀ ਵਿੱਚ ਮੁਗਲ ਬਾਦਸ਼ਾਹ ਸ਼ਾਹ ਆਲਮ ਦੂਜੇ ਨੂੰ ਅੰਨ੍ਹਾ ਕਰਵਾ ਦਿੱਤਾ ਸੀ । ਮਰਾਠਿਆਂ ਦੇ ਆਗੂ ਮਹਾਦਜੀ ਸ਼ਿੰਡੇ ਨੇ ਗੁਲਾਮ ਕਾਦਰ ਨੂੰ ਹਰਾ ਕੇ ਉਨ੍ਹਾਂ ਦੇ ਖਾਨਦਾਨ ਦੀ ਰਾਜਨੀਤਿਕ ਹੋਂਦ ਨੂੰ ਹੀ ਖਤਮ ਕਰ ਦਿੱਤਾ ਸੀ ।


 

ਪ੍ਰਸ਼ਨ:4-ਅਠਾਰਵੀ ਸਦੀ ਵਿੱਚ ਸੁਤੰਤਰ ਜਾਟ ਰਾਜ ਦੇ ਆਗੂਆਂ ਦਾ ਸੰਖੇਪ ਵਰਣਨ ਕਰੋ ।


ਉੱਤਰ 1) ਗੋਕੁਲ (1669-70):-ਮੁਗਲ ਬਾਦਸ਼ਾਹ ਔਰੰਗਜ਼ੇਬ ਨੇ ਆਪਣੇ ਸ਼ਾਸਨ ਕਾਲ ਵਿੱਚ ਮਥੁਰਾ ਦੇ ਜਾਟਾਂ ਉੱਤੇ ਘੋਰ ਅੱਤਿਆਚਾਰ ਕੀਤਾ। ਇਸ ਕਾਰਨ ਮਜਬੂਰ ਹੋ ਕੇ ਜਾਟਾਂ ਦੇ ਨੇਤਾ ਗੋਕੁਲ ਨੇ 1669 ਈਸਵੀ ਵਿੱਚ ਮੁਗਲ ਸਾਮਰਾਜ ਦੇ ਵਿਰੁੱਧ ਵਿਦਰੋਹ ਕਰ ਦਿੱਤਾ ਸੀ ।ਉਹ 1670 ਈਸਵੀ ਵਿੱਚ ਮੁਗਲਾਂ ਨਾਲ ਲੜਦੇ ਹੋਏ ਮਾਰਿਆ ਗਿਆ ਸੀ । ਤਿਲਪਤ ਦੇ ਇਸ ਜਾਟ ਨੇਤਾ ਗੋਕੁਲ ਨੇ ਜਾਟਾਂ ਅੰਦਰ ਸੁਤੰਤਰਤਾ ਪ੍ਰਾਪਤ ਕਰਨ ਦੀ ਇੱਛਾ ਨੂੰ ਪੈਦਾ ਕਰ ਦਿੱਤਾ ਸੀ ।


2) ਰਾਜਾ ਰਾਮ (1685-88):-ਰਾਜਾ ਰਾਮ ਨੇ 1685 ਈਸਵੀ ਵਿੱਚ ਮੁਗਲ ਸਾਮਰਾਜ ਦੇ ਖਿਲਾਫ ਬਗਾਵਤ ਕਰ ਦਿੱਤੀ ਸੀ । ਉਹ ਆਪਣੀ ਬਹਾਦਰੀ ਤੇ ਦਲੇਰੀ ਕਰਕੇ 1686 ਈਸਵੀ ਵਿੱਚ ਦੂਜਾ ਮਹੱਤਵਪੂਰਨ ਜਾਟ ਨੇਤਾ ਬਣ ਕੇ ਉੱਭਰਿਆ । ਉਸ ਨੇ ਲੁੱਟਮਾਰ ਦੁਆਰਾ ਮੁਗਲਾਂ ਨੂੰ ਚੈਨ ਦਾ ਸਾਹ ਨਾ ਲੈਣ ਦਿੱਤਾ। ਉਸ ਨੇ ਬਾਦਸ਼ਾਹ ਅਕਬਰ ਦੇ ਮਕਬਰੇ ਦੀਆਂ ਬਹੁ ਕੀਮਤੀ ਵਸਤਾਂ ਵੀ ਲੁੱਟ ਲਈਆਂ ਸਨ ।


3) ਚੂੜਾਮਨ (1688 -1723):-1688 ਈਸਵੀ ਵਿੱਚ ਰਾਜਾ ਰਾਮ ਦੀ ਮੌਤ ਤੋਂ ਬਾਅਦ ਉਸ ਦੇ ਭਤੀਜੇ ਚੂੜਾਮਨ ਨੇ ਮੁਗਲਾਂ ਨਾਲ ਦੁਸ਼ਮਣੀ ਨਿਭਾਉਂਦੇ ਹੋਏ ਲੁੱਟਮਾਰ ਦਾ ਸਿਲਸਿਲਾ ਜਾਰੀ ਰੱਖਿਆ ਸੀ । ਉਸ ਦੇ ਅਧੀਨ ਜਾਟ ਦਿੱਲੀ ਤੱਕ ਦੇ ਖੇਤਰਾਂ ਵਿੱਚ ਲੁੱਟਮਾਰ ਕਰਨ ਲੱਗ ਪਏ ਸਨ। ਚੂੜਾ ਮਨ ਜਾਟ ਨੇ 1721 ਈਸਵੀ ਵਿੱਚ ਭਰਤਪੁਰ ਵਿਖੇ ਸੁਤੰਤਰ ਜਾਟ ਰਾਜ ਦੀ ਸਥਾਪਨਾ ਕਰਕੇ ਬਹੁਤ ਵੱਡੀ ਸਫਲਤਾ ਪ੍ਰਾਪਤ ਕੀਤੀ ਸੀ ।


4) ਬਦਨ ਸਿੰਘ (1723-56):-1723 ਈਸਵੀ ਵਿੱਚ ਬਦਨ ਸਿੰਘ ਨੇ ਜਾਟਾਂ ਦੀ ਅਗਵਾਈ ਦਾ ਕੰਮ ਸੰਭਾਲਿਆ ਸੀ । ਉਸ ਨੇ ਪ੍ਰਸਿੱਧ ਜਾਟਾਂ ਦੇ ਨਾਲ ਵਿਆਹ ਸਬੰਧ ਸਥਾਪਤ ਕਰਕੇ ਆਪਣੀ ਸ਼ਕਤੀ ਵਿੱਚ ਵਾਧਾ ਕੀਤਾ ਸੀ । ਉਸ ਨੇ 'ਡੀਂਗ' ਨੂੰ ਆਪਣੀ ਰਾਜਧਾਨੀ ਘੋਸ਼ਿਤ ਕੀਤਾ ਸੀ । ਉਹ ਜਾਟਾਂ ਦਾ ਕੁਸ਼ਲ ਨੇਤਾ ਸੀ ।


5) ਸੂਰਜਮਲ (1756-63):- ਜਾਟਾਂ ਦਾ ਸਭ ਤੋਂ ਪ੍ਰਸਿੱਧ ਨੇਤਾ ਸੂਰਜ ਮਲ 1756 ਈਸਵੀ ਵਿੱਚ ਰਾਜਾ ਬਣਿਆ ਸੀ । ਉਸ ਨੇ ਆਪਣੀ ਯੋਗਤਾ, ਬਹਾਦਰੀ ਅਤੇ ਅਨੇਕ ਯੋਜਨਾਵਾਂ ਦੇ ਨਾਲ ਜਾਟ ਰਾਜ ਨੂੰ ਇੱਕ ਬਹੁਤ ਹੀ ਸ਼ਕਤੀਸ਼ਾਲੀ ਰਾਜ ਵਿੱਚ ਪਰਿਵਰਤਿਤ ਕਰ ਦਿੱਤਾ ਸੀ ।ਉਹ ਇੱਕ ਕੁਸ਼ਲ ਪ੍ਰਸ਼ਾਸਕ ਸੀ । ਉਸ ਨੇ ਆਪਣੇ ਰਾਜ ਦਰਬਾਰ ਵਿੱਚ ਪ੍ਰਸਿੱਧ ਕਲਾਕਾਰਾਂ ਅਤੇ ਸਾਹਿਤਕਾਰਾਂ ਨੂੰ ਸਰਪ੍ਰਸਤੀ ਪ੍ਰਦਾਨ ਕੀਤੀ ਹੋਈ ਸੀ ।


6) ਜਵਾਹਰ ਸਿੰਘ (1763-68):- 1763 ਈਸਵੀ ਤੋਂ ਲੈ ਕੇ 1768 ਈਸਵੀ ਤੱਕ ਜਵਾਹਰ ਸਿੰਘ ਨੇ ਸ਼ਾਸਨ ਕੀਤਾ ।ਉਹ ਇੱਕ ਨਿਕੰਮਾ ਸ਼ਾਸਕ ਹੀ ਸਿੱਧ ਹੋਇਆ । ਭਰਤਪੁਰ ਰਾਜ ਵਿੱਚ ਪਹਿਲਾਂ ਮਰਾਠਿਆਂ ਨੇ ਆਪਣਾ ਅਧਿਕਾਰ ਕੀਤਾ ਅਤੇ ਬਾਅਦ ਵਿੱਚ 1805 ਈਸਵੀ ਵਿੱਚ ਅੰਗਰੇਜ਼ਾਂ ਨੇ ਅਧਿਕਾਰ ਕਰ ਲਿਆ ਸੀ ।


 

ਪ੍ਰਸ਼ਨ:5-ਅਠਾਰ੍ਹਵੀ ਸਦੀ ਦੇ ਪੰਜਾਬ ਵਿੱਚ ਬੰਦਾ ਸਿੰਘ ਬਹਾਦਰ ਦੀਆਂ ਸੈਨਿਕ ਸਫਲਤਾਵਾਂ ਦਾ ਸੰਖੇਪ ਵਰਨਣ ਕਰੋ।


ਉੱਤਰ:- ਬੰਦਾ ਸਿੰਘ ਬਹਾਦਰ ਦੇ ਸੈਨਿਕ ਕਾਰਨਾਮਿਆਂ ਦਾ ਵੇਰਵਾ ਹੀ ਲਿਖੇ ਅਨੁਸਾਰ ਹੈ:-

 


1 ਸੋਨੀਪਤ ਤੇ ਹਮਲਾ:-ਬੰਦਾ ਸਿੰਘ ਬਹਾਦਰ ਨੇ ਨਵੰਬਰ 1709 ਈਸਵੀ ਵਿੱਚ 500 ਸਿੱਖਾਂ ਨਾਲ ਪੰਜਾਬ ਵਿੱਚ ਮੁਗਲ ਅੱਤਿਆਚਾਰੀਆਂ ਨੂੰ ਖਤਮ ਕਰਨ ਲਈ ਆਪਣੇ ਸੈਨਿਕ ਕਾਰਨਾਮਿਆਂ ਦੀ ਸ਼ੁਰੂਆਤ ਸੋਨੀਪਤ ਦੀ ਜਿੱਤ ਤੋਂ ਕੀਤੀ ।ਇਸ ਜਿੱਤ ਨਾਲ ਸਿੱਖਾਂ ਦੇ ਹੌਸਲੇ ਬਹੁਤ ਵਧ ਗਏ ।


2 ਸਮਾਣਾ ਦੀ ਜਿੱਤ:- ਸਮਾਣਾ ਵਿਖੇ ਗੁਰੂ ਤੇਗ ਬਹਾਦਰ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਵਾਲੇ ਜੱਲਾਦ ਰਹਿੰਦੇ ਸਨ । ਬੰਦਾ ਸਿੰਘ ਬਹਾਦਰ ਨੇ ਸਿੱਖਾਂ ਨੂੰ ਨਾਲ ਲੈ ਕੇ ਸਮਾਣਾ ਉੱਤੇ ਹਮਲਾ ਕਰਕੇ ਦਸ ਹਜ਼ਾਰ ਮੁਸਲਮਾਨਾਂ ਦਾ ਕਤਲ ਕਰ ਦਿੱਤਾ।


3 ਕਪੂਰੀ ਦੀ ਜਿੱਤ:- ਕਪੂਰੀ ਦਾ ਸ਼ਾਸਕ ਕਦਮਉੱਦੀਨ ਹਿੰਦੂਆਂ ਨਾਲ ਬਹੁਤ ਮਾੜਾ ਵਿਵਹਾਰ ਕਰਦਾ ਸੀ । ਸਿੱਟੇ ਵਜੋਂ ਬੰਦਾ ਸਿੰਘ ਬਹਾਦਰ ਨੇ ਕਪੂਰੀ ਉੱਤੇ ਹਮਲਾ ਕਰਕੇ ਕਦਮਉੱਦੀਨ ਨੂੰ ਮੌਤ ਦੇ ਪਾਟ ਉਤਾਰ ਦਿੱਤਾ ਇਸ ਤੋਂ ਬਾਅਦ ਕਪੂਰੀ ਵਿੱਚ ਭਾਰੀ ਲੁੱਟਮਾਰ ਕੀਤੀ ਗਈ ।


4 ਸਢੌਰਾ ਦੀ ਜਿੱਤ: ਸਢੌਰਾ ਦਾ ਸ਼ਾਸਕ ਉਸਮਾਨ ਖਾਂ ਬੜਾ ਜ਼ਾਲਮ ਸੀ । ਉਸ ਨੇ ਪੀਰ ਬੁੱਧੂ ਸ਼ਾਹ ਜੀ ਦਾ ਕਤਲ ਕਰਵਾ ਦਿੱਤਾ ਸੀ ਜਿਸ ਨੇ ਭੰਗਾਨੀ ਦੀ ਲੜਾਈ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਸਹਾਇਤਾ ਕੀਤੀ ਸੀ । ਬੰਦਾ ਸਿੰਘ ਬਹਾਦਰ ਨੇ ਇੱਥੇ ਹਮਲਾ ਕਰਕੇ ਵੱਡੀ ਗਿਣਤੀ ਵਿੱਚ ਮੁਸਲਮਾਨਾਂ ਨੂੰ ਕਤਲ ਕਰ ਦਿੱਤਾ ਇਸ ਕਾਰਨ ਇਸ ਸਥਾਨ ਦਾ ਨਾਂ ਕਤਲ ਗੜ੍ਹੀ ਪੈ ਗਿਆ ।


5 ਸਰਹਿੰਦ ਦੀ ਜਿੱਤ - ਆਪਣੀਆਂ ਮੁੱਢਲੀਆਂ ਜਿੱਤਾਂ ਤੋਂ ਉਤਸ਼ਾਹਿਤ ਹੋ ਕੇ ਬੰਦਾ ਸਿੰਘ ਬਹਾਦਰ ਸਿੱਖਾਂ ਨੂੰ ਨਾਲ ਲੈ ਕੇ ਸਰਹਿੰਦ ਵੱਲ ਵਧਿਆ । ਬੰਦਾ ਸਿੰਘ ਬਹਾਦਰ ਅਤੇ ਸਰਹਿੰਦ ਦੇ ਫੌਜਦਾਰ ਵਜ਼ੀਰ ਖਾਂ ਦੇ ਵਿਚਕਾਰ 22 ਮਈ, 1710 ਈਸਵੀ ਨੂੰ ਚੱਪੜਚਿੜੀ ਦੇ ਸਥਾਨ ਉੱਤੇ ਹੋਈ ਲੜਾਈ ਵਿੱਚ ਵਜ਼ੀਰ ਖਾਂ ਮਾਰਿਆ ਗਿਆ । ਇਸ ਤੋਂ ਬਾਅਦ ਬੰਦਾ ਸਿੰਘ ਬਹਾਦਰ ਨੇ ਸਿੱਖਾਂ ਨੂੰ ਨਾਲ ਲੈ ਕੇ ਸਰਹਿੰਦ ਵਿੱਚ ਭਾਰੀ ਕਤਲੇਆਮ ਕੀਤਾ ।


6 ਗੰਗਾ ਦੁਆਬ ਅਤੇ ਮੱਧ ਪੰਜਾਬ ਦੀ ਜਿੱਤ:-ਬੰਦਾ ਸਿੰਘ ਬਹਾਦਰ ਨੇ ਆਪਣੇ ਸਾਥੀਆਂ ਦੇ ਨਾਲ ਗੰਗਾ ਦੁਆਬ ਦੇ ਬਹੁਤ ਸਾਰੇ ਇਲਾਕਿਆਂ ਸਹਾਰਨਪੁਰ, ਬੇਹਾਤ, ਜਲਾਲਾਬਾਦ, ਕਰਨਾਲ ਤੇ ਪਾਨੀਪਤ ਨੂੰ ਜਿੱਤ ਲਿਆ। ਜਲੰਧਰ ਦੁਆਬ ਦੇ ਫ਼ੌਜਦਾਰ ਸ਼ਮਸ ਖਾਨ ਨੂੰ ਰਾਹੋਂ ਦੀ ਲੜਾਈ ਵਿੱਚ ਹਰਾ ਕੇ ਜਲੰਧਰ ਦੁਆਬ ਨੂੰ ਆਪਣੇ ਅਧੀਨ ਕਰ ਲਿਆ। ਇਸ ਤੋਂ ਬਾਅਦ ਬੰਦਾ ਸਿੰਘ ਬਹਾਦਰ ਨੇ ਅੰਮ੍ਰਿਤਸਰ, ਗੁਰਦਾਸਪੁਰ, ਕਲਾਨੌਰ, ਬਟਾਲਾ ਅਤੇ ਪਠਾਨਕੋਟ ਉੱਤੇ ਵੀ ਅਸਾਨੀ ਨਾਲ ਕਬਜ਼ਾ ਕਰ ਲਿਆਸੀ ।


 

ਪ੍ਰਸ਼ਨ:6- ਬੰਦਾ ਸਿੰਘ ਬਹਾਦਰ ਲਈ ਸਰਹਿੰਦ ਦੀ ਜਿੱਤ ਸਭ ਤੋਂ ਵੱਧ ਕਿਉਂ ਮਹੱਤਵਪੂਰਨ ਸੀ? ਇਸ ਜਿੱਤ ਦਾ ਕੀ ਸਿੱਟਾ ਨਿਕਲਿਆ?


ਉੱਤਰ: ਮੁਗਲ ਅੱਤਿਆਚਾਰੀਆਂ ਨੂੰ ਖਤਮ ਕਰਨ ਲਈ ਬੰਦਾ ਸਿੰਘ ਬਹਾਦਰ ਨੇ ਸਰਹਿੰਦ ਉੱਤੇ ਹਮਲਾ ਕਰਨ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਸਨ । ਇਸ ਲੜਾਈ ਵਿੱਚ ਹਿੱਸਾ ਲੈਣ ਲਈ ਮਾਝੇ ਅਤੇ ਦੁਆਬੇ ਦੇ ਬਹੁਤ ਸਾਰੇ ਸਿੱਖ ਬੰਦਾ ਸਿੰਘ ਬਹਾਦਰ ਨਾਲ ਮਿਲਣ ਲਈ ਆ ਰਹੇ ਸਨ । ਸਰਹਿੰਦ ਦੇ ਫੌਜਦਾਰ ਵਜ਼ੀਰ ਖਾਂ ਨੇ ਮਲੇਰਕੋਟਲਾ ਦੇ ਨਵਾਬ ਸ਼ੇਰ ਮੁਹੰਮਦ ਖਾਂ ਨੂੰ ਇਨ੍ਹਾਂ ਸਿੱਖਾਂ ਵਿਰੁੱਧ ਕਾਰਵਾਈ ਕਰਨ ਦਾ ਹੁਕਮ ਦਿੱਤਾ ਰੋਪੜ ਵਿਖ ਦੋਹਾਂ ਵਿਚਾਲੇ ਹੋਈ ਭਿਆਨਕ ਲੜਾਈ ਵਿੱਚ ਸਿੱਖਾਂ ਨੇ ਮੁਸਲਮਾਨਾਂ ਨੂੰ ਹਰਾ ਦਿੱਤਾ ਸੀ ਸਰਹਿੰਦ ਦਾ ਮੁਗ਼ਲ ਫ਼ੌਜਦਾਰ ਵਜ਼ੀਰ ਖਾਂ ਸਿੱਖਾਂ ਦਾ ਸਭ ਤੋਂ ਵੱਡਾ ਦੁਸ਼ਮਣ ਸੀ ਉਸ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਦੇ ਛੋਟੇ ਸਾਹਿਬਜ਼ਾਦਿਆਂ (ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ) 27 ਦਸੰਬਰ , 1704 . ਨੂੰ ਕੰਧ ਵਿੱਚ ਜਿਉਂਦਾ ਹੀ ਚਿਣਵਾ ਦਿੱਤਾ ਸੀ ਮਾਤਾ ਗੁਜਰੀ ਜੀ ਵੀ ਪੋਤਰਿਆਂ ਦੀ ਸ਼ਹਾਦਤ ਦੀ ਖਬਰ ਸੁਣ ਕੇ ਰੱਬ ਦਾ ਸ਼ੁਕਰਾਨਾ ਕਰਦੇ ਹੋਏ ਜੋਤੀ ਜੋਤ ਸਮਾ ਗਏ ਸਨ ਉਸ ਜ਼ਾਲਮ ਦੀਆਂ ਫ਼ੌਜਾਂ ਹੱਥੋਂ ਹੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ ਅਜੀਤ ਸਿੰਘ ਜੀ ਅਤੇ ਜੁਝਾਰ ਸਿੰਘ ਜੀ ਚਮਕੌਰ ਸਾਹਿਬ ਦੀ ਲੜਾਈ ਵਿੱਚ ਸ਼ਹੀਦ ਹੋ ਗਏ ਸਨ। ਵਜ਼ੀਰ ਖਾਂ ਦੁਆਰਾ ਭੇਜੇ ਗਏ ਦੋ ਪਠਾਣਾਂ ਵਿੱਚੋਂ ਇੱਕ ਪਠਾਨ ਨੇ ਨਾਂਦੇੜ ਵਿਖੇ ਗੁਰੂ ਸਾਹਿਬ ਨੂੰ ਛੁਰਾ ਮਾਰ ਦਿੱਤਾ ਸੀ ਜਿਸ ਕਾਰਨ ਉਹ ਜੋਤੀ ਜੋਤ ਸਮਾ ਗਏ ਸਨ ਇਨ੍ਹਾਂ ਕਾਰਨਾਂ ਕਰਕੇ 22 ਮਈ, 1710 ਈਸਵੀ ਨੂੰ ਹੋਈ ਚੱਪੜਚਿੜੀ ਦੀ ਲੜਾਈ ਵਿੱਚ ਸਰਹਿੰਦ ਦੇ ਫੌਜਦਾਰ ਵਜ਼ੀਰ ਖਾਂ ਨੂੰ ਮਾਰ ਕੇ ਬੰਦਾ ਸਿੰਘ ਬਹਾਦਰ ਨੇ ਸਿੱਖਾਂ ਉੱਤੇ ਕੀਤੇ ਹੋਏ ਜ਼ੁਲਮਾਂ ਦਾ ਬਦਲਾ ਲਿਆ। ਬੰਦਾ ਸਿੰਘ ਬਹਾਦਰ ਨੇ ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ ਮੁਸਲਮਾਨਾਂ ਦੇ ਅਜਿਹੇ ਆਹੂ ਲਾਏ ਕਿ ਉਨ੍ਹਾਂ ਦੀਆਂ ਰੂਹਾਂ ਵੀ ਕੰਬ ਉੱਠੀਆਂ ਬੰਦਾ ਸਿੰਘ ਬਹਾਦਰ ਨੇ ਸਰਹਿੰਦ ਦੀ ਜਿੱਤ ਬਾਅਦ ਉਸ ਦੇ 28 ਪਰਗਨਿਆਂ ਉੱਤੇ ਕਬਜ਼ਾ ਕਰਕੇ ਪਹਿਲੀ ਵਾਰੀ ਪੰਜਾਬ ਵਿੱਚ ਸਿੱਖਾਂ ਦੀ ਸੁਤੰਤਰ ਰਾਜ ਸੱਤਾ ਸਥਾਪਤ ਕੀਤੀ ਸੀ ਸਰਹਿੰਦ ਦੇ ਇਲਾਕੇ ਤੋਂ ਬੰਦਾ ਸਿੰਘ ਬਹਾਦਰ ਨੂੰ ਪੰਜਾਹ ਲੱਖ ਰੁਪਏ ਤੋਂ ਵੱਧ ਦਾ ਸਾਲਾਨਾ ਲਗਾਨ ਪ੍ਰਾਪਤ ਹੁੰਦਾ ਸੀ। ਇਸ ਕਾਰਨ ਉਹ ਆਪਣੀ ਸ਼ਕਤੀ ਨੂੰ ਵਧੇਰੇ ਮਜ਼ਬੂਤ ਬਣਾ ਸਕਿਆ ਸਰਹਿੰਦ ਦੀ ਜਿੱਤ ਬਾਅਦ ਮੁਖ਼ਲਿਸਪੁਰ ਦੀ ਥਾਂ ਉੱਤੇ ਲੋਹਗੜ੍ਹ ਦਾ ਨਿਰਮਾਣ ਕਰਕੇ ਬੰਦਾ ਸਿੰਘ ਬਹਾਦਰ ਨੇ ਉਸ ਨੂੰ ਆਪਣੀ ਰਾਜਧਾਨੀ ਬਣਾ ਲਿਆ। ਉਨ੍ਹਾਂ ਨੇ ਇੱਕ ਮੋਹਰ ਬਣਵਾਈ ਜਿਸ ਉੱਤੇ ਇਹ ਅੰਕਿਤ ਸੀ ਕਿ ਸਿੱਖਾਂ ਦੀ ਸ਼ਕਤੀ ਗੁਰੂ ਦੀ ਮਿਹਰ ਦਾ ਹੀ ਨਤੀਜਾ ਹੈ ਉਸ ਨੇ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਦੇ ਸਿੱਕੇ ਜਾਰੀ ਕੀਤੇ । ਉਸ ਨੇ ਜਿੱਤੇ ਹੋਏ ਪ੍ਰਦੇਸਾਂ ਵਿਚ ਚੰਗਾ ਰਾਜ ਪ੍ਰਬੰਧ ਸਥਾਪਿਤ ਕਰਨ ਦਾ ਯਤਨ ਕੀਤਾ ਅਤੇ ਜ਼ਿਮੀਂਦਾਰੀ ਪ੍ਰਥਾ ਦਾ ਖਾਤਮਾ ਕੀਤਾ|


 

ਪ੍ਰਸ਼ਨ:7-ਬੰਦਾ ਸਿੰਘ ਬਹਾਦਰ ਦੀ ਅੰਤਿਮ ਲੜਾਈ ਦੀ ਲੜਾਈ ਦਾ ਸੰਖੇਪ ਵਰਣਨ ਕਰੋ

 


ਉੱਤਰ:ਮੁਗ਼ਲ ਬਾਦਸ਼ਾਹ ਫਰੁਖਸੀਅਰ ਨੇ ਪੰਜਾਬ ਵਿੱਚ ਸਿੱਖਾਂ ਦੀ ਵੱਧਦੀ ਹੋਈ ਸ਼ਕਤੀ ਨੂੰ ਕੁਚਲਣ ਲਈ 1713 ਈਸਵੀ ਵਿੱਚ ਅਬਦੁਸ ਸਮਦ ਖਾਂ ਨੂੰ ਪੰਜਾਬ ਦਾ ਨਵਾਂ ਮੁਗਲ ਸੂਬੇਦਾਰ ਨਿਯੁਕਤ ਕੀਤਾ ਉਸ ਨੂੰ ਸਿੱਖਾਂ ਵਿਰੁੱਧ ਸਖਤ ਕਾਰਵਾਈ ਕਰਨ ਦਾ ਹੁਕਮ ਜਾਰੀ ਕੀਤਾ ਮੁਗ਼ਲ ਸੂਬੇਦਾਰ ਅਬਦੁਲ ਸਮਦ ਖਾਂ ਨੇ ਪੰਜਾਬ ਵਿੱਚ ਕੇ ਸਿੱਖਾਂ ਵਿਰੁੱਧ ਸਖਤ ਕਾਰਵਾਈ ਸ਼ੁਰੂ ਕਰ ਦਿੱਤੀ ਸਿੱਖਾਂ ਉੱਤੇ ਅਣਮਨੌਂਖੀ ਜ਼ੁਲਮ ਕਰਨੇ ਸ਼ੁਰੂ ਕਰ ਦਿੱਤੇ ।ਮੁਗ਼ਲ ਸੂਬੇਦਾਰ ਅਬਦੁਸ ਸਮਦ ਖਾਂ ਨੇ 1715 . ਵਿੱਚ ਅਚਾਨਕ ਮੁਗ਼ਲ ਫ਼ੌਜ ਨਾਲ ਬੰਦਾ ਸਿੰਘ ਬਹਾਦਰ ਨੂੰ ਗੁਰਦਾਸਪੁਰ ਦੇ ਨੇੜੇ ਗੁਰਦਾਸ ਨੰਗਲ ਵਿੱਚ ਲਾਲਾ ਦੁਨੀ ਚੰਦ ਦੀ ਹਵੇਲੀ ਵਿੱਚ ਘੇਰ ਲਿਆ ਅੱਠ ਮਹੀਨਿਆਂ ਤੱਕ ਬੰਦਾ ਸਿੰਘ ਬਹਾਦਰ ਅਤੇ ਉਸ ਦੇ ਸਿੱਖ ਸੈਨਿਕਾਂ ਨੇ ਭੁੱਖ ਪਿਆਸ ਅਤੇ ਕਈ ਦੁੱਖ ਸਹਿੰਦੇ ਹੋਏ ਮੁਗ਼ਲਾਂ ਦਾ ਡਟ ਕੇ ਮੁਕਾਬਲਾ ਕੀਤਾ ਬਾਬਾ ਬਿਨੋਦ ਸਿੰਘ ਦੇ ਆਪਣੇ ਸਾਥੀਆਂ ਸਮੇਤ ਭੱਜ ਜਾਣ ਕਾਰਨ ਬੰਦਾ ਸਿੰਘ ਬਹਾਦਰ ਦੀ ਸਥਿਤੀ ਕਮਜੋਰ ਹੋ ਗਈ ਅੰਤ ਵਿੱਚ ਸੱਤ ਸੰ ਚਾਲੀ ਸਿੱਖਾਂ ਦੇ ਨਾਲ ਉਸ ਨੂੰ ਗ੍ਰਿਫਤਾਰ ਕਰ ਲਿਆ। ਪਹਿਲਾਂ ਲਾਹੌਰ ਅਤੇ ਬਾਅਦ ਵਿੱਚ ਦਿੱਲੀ ਵਿਖੇ ਗ੍ਰਿਫ਼ਤਾਰ ਕੀਤੇ ਗਏ ਬੰਦਾ ਸਿੰਘ ਬਹਾਦਰ ਅਤੇ ਹੋਰ ਸਿੱਖ ਸੈਨਿਕਾਂ ਦਾ ਜਲੂਸ ਕੱਢਿਆ ਗਿਆ। ਕਈ ਤਸੀਹੇ ਦੇ ਕੇ ਬੰਦਾ ਸਿੰਘ ਬਹਾਦਰ ਅਤੇ ਉਸ ਦੇ ਸਾਥੀਆਂ ਨੂੰ 9 ਜੂਨ 1716 ਈਸਵੀ ਨੂੰ ਦਿੱਲੀ ਵਿੱਚ ਸ਼ਹੀਦ ਕਰ ਦਿੱਤਾ ਗਿਆ ਬੰਦਾ ਸਿੰਘ ਬਹਾਦਰ ਦਾ ਰਾਜ ਕੁਝ ਸਮੇਂ ਤੱਕ ਹੀ ਰਿਹਾ ਫਿਰ ਵੀ ਉਸ ਨੇ ਆਪਣੀਆਂ ਜਿੱਤਾਂ ਦੁਆਰਾ ਅਠਾਰਵੀਂ ਸਦੀ ਦੇ ਪੰਜਾਬ ਵਿੱਚ ਪਹਿਲੇ ਸੁਤੰਤਰ ਸਿੱਖ ਰਾਜ ਦੀ ਸਥਾਪਨਾ ਕਰਕੇ ਅਤੇ ਹੋਰ ਸਿੱਖ ਸਰਦਾਰਾਂ ਦੇ ਰਾਜਨੀਤਕ ਮਨਸੂਬਿਆਂ ਦੇ ਲਈ ਰਸਤਾ ਖੋਲ੍ਹ ਦਿੱਤਾ ਸੀ


 

ਪ੍ਰਸ਼ਨ 8: ਅਠਾਰਵੀਂ ਸਦੀ ਵਿੱਚ ਪੰਜਾਬ ਦੇ ਮੁਗਲ ਸੂਬੇਦਾਰਾਂ ਦੀ ਕਾਰਗੁਜ਼ਾਰੀ ਦਾ ਸੰਖੇਪ ਵਰਨਣ ਕਰੋ


ਉੱਤਰ: ਅਬਦੁਸ ਸਮਦ ਖਾਂ (1713-26):-ਇਸ ਸੂਬੇਦਾਰ ਨੇ ਆਪਣੇ ਸ਼ਾਸਨ ਕਾਲ ਵਿੱਚ ਅਣਗਿਣਤ ਨਿਰਦੋਸ਼ ਸਿੱਖਾਂ ਨੂੰ ਕਤਲ ਕਰਵਾ ਦਿੱਤਾ ਸੀ ਅਤੇ ਬੰਦਾ ਸਿੰਘ ਬਹਾਦਰ ਨੂੰ ਫੜਨ ਵਿਚ ਸਫਲ ਰਿਹਾ ਸੀ ਇਸ ਕਾਰਨ ਮੁਗਲ ਬਾਦਸ਼ਾਹ ਫਰੁਖਸੀਅਰ ਨੇ ਉਸ ਨੂੰ ਰਾਜ ਦੀ ਤਲਵਾਰ ਦਾ ਖਿਤਾਬ ਵੀ ਦਿੱਤਾ ਸੀ


2) ਜਕਰੀਆ ਖਾਂ (1726-45):-1726ਈਸਵੀ ਵਿੱਚ ਅਬਦੁਸ ਸਮਦ ਖਾਂ ਨੂੰ ਮੁਲਤਾਨ ਦਾ ਸੂਬੇਦਾਰ ਬਣਾ ਦਿੱਤਾ ਗਿਆ ਉਸ ਦੀ ਜਗ੍ਹਾ ਉਸ ਦੇ ਪੁੱਤਰ ਜ਼ਕਰੀਆ ਖਾਂ ਨੂੰ ਪੰਜਾਬ ਦਾ ਸੂਬੇਦਾਰ ਬਣਾ ਦਿੱਤਾ ਗਿਆ ।ਉਹ ਆਪਣੇ ਪਿਤਾ ਤੋਂ ਵੀ ਵੱਧ ਜ਼ਾਲਮ ਤੇ ਅੱਤਿਆਚਾਰੀ ਸੀ ।ਜਦੋਂ ਕੁਝ ਸਾਲਾਂ ਤੱਕ ਸਿੱਖਾਂ ਨੂੰ ਕੁਚਲਣ ਵਿਚ ਉਹ ਅਸਫਲ ਰਿਹਾ ਤਾਂ ਉਸ ਨੇ ਕਪੂਰ ਸਿੰਘ ਨੂੰ ਨਵਾਬ ਦੀ ਉਪਾਧੀ ਅਤੇ ਅੰਮ੍ਰਿਤਸਰ ਦੇ ਨੇੜੇ ਜਗੀਰ ਦਿੱਤੀ ।ਕੁਝ ਸਮੱ ਤੱਕ ਮੁਗਲਾਂ ਅਤੇ ਸਿੱਖਾਂ ਵਿੱਚ ਇਹ ਦੋਸਤਾਨਾ ਵਾਤਾਵਰਣ ਚੱਲਦਾ ਰਿਹਾ ।ਪਰ ਕੁਝ ਸਿੱਖ ਸਰਦਾਰ ਮੁਗ਼ਲਾਂ ਦੇ ਪ੍ਰਤੀ ਥੋੜ੍ਹੀ ਜਿਹੀ ਵੀ ਦੋਸਤੀ ਰੱਖਣ ਦੇ ਵਿਰੁੱਧ ਸਨ ਇਸ ਲਈ ਉਨ੍ਹਾਂ ਨੇ ਲੁੱਟ ਮਾਰ ਸ਼ੁਰੂ ਕਰ ਦਿੱਤੀ ।ਜ਼ਕਰੀਆ ਖਾਨ ਨੇ ਗੁੱਸੇ ਵਿੱਚ ਕੇ ਜਗੀਰ ਵਾਪਸ ਲੈ ਲਈ ਅਤੇ ਸਿੱਖਾਂ ਉੱਤੇ ਫਿਰ ਜ਼ੁਲਮ ਕਰਨੇ ਸ਼ੁਰੂ ਕਰ ਦਿੱਤੇ ।ਤਾਰਾ ਸਿੰਘ ਵਾਂ, ਭਾਈ ਮਹਿਤਾਬ ਸਿੰਘ, ਭਾਈ ਸੁੱਖਾ ਸਿੰਘ, ਭਾਈ ਤਾਰੂ ਸਿੰਘ, ਵੀਰ ਹਕੀਕਤ ਰਾਏ, ਸੁਬੇਗ ਸਿੰਘ ਅਤੇ ਭਾਈ ਮਨੀ ਸਿੰਘ ਆਦਿ ਕਈ ਮਹਾਂਪੁਰਸ਼ਾਂ ਨੂੰ ਇਸ ਲਈ ਸ਼ਹੀਦ ਕਰ ਦਿੱਤਾ ਕਿ ਉਨ੍ਹਾਂ ਨੇ ਮੁਸਲਮਾਨ ਬਣਨ ਤੋਂ ਇਨਕਾਰ ਕਰ ਦਿੱਤਾ ਸੀ


3) ਸ਼ਾਹ ਨਵਾਜ਼ ਖਾਂ (1745-46):-ਜਕਰੀਆ ਖਾਂ ਦੀ ਮੌਤ ਬਾਅਦ ਉਹ ਘਰੇਲੂ ਜੰਗ ਕਾਰਨ ਸਿੱਖਾਂ ਵੱਲ ਧਿਆਨ ਨਾ ਦੇ ਸਕਿਆ


4) ਯਾਹੀਆ ਖਾਂ (1746-47):-ਜ਼ਕਰੀਆ ਖਾਂ ਦੀ ਮੌਤ ਬਾਅਦ ਸ਼ਾਹਨਵਾਜ ਖਾਂ ਅਤੇ ਯਾਹੀਆ ਖਾਂ ਵਿਚਾਲੇ ਜੋ ਘਰੇਲੂ ਲੜਾਈ ਸ਼ੁਰੂ ਹੋਈ ਸੀ ਉਸ ਦਾ ਅੰਤ ਜਨਵਰੀ, 1746 ਈਸਵੀ ਵਿੱਚ ਹੋਇਆ ।ਦਿੱਲੀ ਦੇ ਵਜ਼ੀਰ ਕਮਰਉੱਦੀਨ ਦੇ ਸਹਿਯੋਗ ਨਾਲ ਜ਼ਕਰੀਆ ਖਾਂ ਦਾ ਪੁੱਤਰ ਯਾਹੀਆ ਖਾਂ ਪੰਜਾਬ ਦਾ ਸੂਬੇਦਾਰ ਬਣ ਗਿਆ ।ਉਸ ਨੇ ਸਿੱਖਾਂ ਦੇ ਵਿਰੁੱਧ ਦਮਨਕਾਰੀ ਨੀਤੀ ਜਾਰੀ ਰੱਖੀ ਮਈ 1746 ਈਸਵੀ ਵਿੱਚ ਯਾਹੀਆ ਖਾਂ ਨੇ ਦੀਵਾਨ ਲਖਪਤ ਰਾਏ ਨਾਲ ਮਿਲ ਕੇ ਸਿੱਖਾਂ ਉੱਤੇ ਅਚਾਨਕ ਹਮਲਾ ਕਰ ਦਿੱਤਾ ਸਿੱਟੇ ਵਜੋਂ ਸੱਤ ਹਜ਼ਾਰ ਦੇ ਕਰੀਬ ਸਿੱਖ ਮਾਰੇ ਗਏ ਅਤੇ ਤਿੰਨ ਹਜ਼ਾਰ ਨੂੰ ਕੈਦੀ ਬਣਾ ਲਿਆ ਗਿਆਸੀ। ਸਿੱਖ ਇਤਿਹਾਸ ਵਿੱਚ ਇਸ ਖ਼ੂਨੀ ਘਟਨਾ ਨੂੰ ਛੋਟਾ ਘੱਲੂਘਾਰਾ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ


5) ਮੀਰ ਮੰਨੂੰ (ਮੁਈਨ -ਉੱਲ- ਮੁਲਕ) (1748-52):-ਮੁਗਲ ਬਾਦਸ਼ਾਹ ਮੁਹੰਮਦ ਸ਼ਾਹ ਰੰਗੀਲਾ ਨੇ ਮਨੂੰਪੁਰ ਦੀ ਲੜਾਈ ਬਾਅਦ ਉਸ ਨੂੰ ਪੰਜਾਬ ਦਾ ਸੂਬੇਦਾਰ ਨਿਯੁਕਤ ਕੀਤਾ 1752 ਈਸਵੀ ਤੋਂ 1753 ਈਸਵੀ ਤੱਕ ਅਹਿਮਦ ਸ਼ਾਹ ਅਬਦਾਲੀ ਫੂਵੱਲੋਂ ਪੰਜਾਬ ਦਾ ਸੂਬੇਦਾਰ ਰਿਹਾ ਮੀਰ ਮੰਨੂੰ ਨੇ ਸਿੱਖਾਂ ਦੇ ਖਿਲਾਫ ਆਪਣੀ ਦਮਨਕਾਰੀ ਨੀਤੀ ਨੂੰ ਜਾਰੀ ਰੱਖਿਆ ।ਮੀਰ ਮੰਨੂੰ ਦੇ ਕੋਰ ਤਸੀਹਿਆਂ ਦੇ ਬਾਵਜੂਦ ਸਿੱਖਾਂ ਦੀ ਗਿਣਤੀ ਘਟਣ ਦੀ ਬਜਾਏ ਵੱਧਦੀ ਚਲੀ ਗਈ ਉਸ ਸਮ ਇਹ ਅਖਾਣ ਬੜਾ ਪ੍ਰਚੱਲਿਤ ਸੀ,

 

'ਮੰਨੂੰ ਸਾਡੀ ਦਾਤਰੀ, ਅਸੀਂ ਮਨੂੰ ਦੇ ਸੋਏ

ਜਿਉਂ ਜਿਉਂ ਮੰਨੂੰ ਵੱਢਦਾ, ਅਸੀਂ ਦੂਣ ਸਵਾਏ ਹੋਏ '

 

ਆਪਣੇ ਪੰਜ ਸਾਲ ਦੇ ਸ਼ਾਸਨ ਦੇ ਦੌਰਾਨ ਸਿੱਖਾਂ ਦੀ ਸ਼ਕਤੀ ਨੂੰ ਕੁਚਲਨ ਵਿੱਚ ਅਸਫ਼ਲ ਰਿਹਾ ।ਉਸ ਦੀ ਅਸਫ਼ਲਤਾ ਦਾ ਪ੍ਰਮੁੱਖ ਕਾਰਨ ਦਲ ਖ਼ਾਲਸਾ ਦੀ ਜਥੇਬੰਦੀ ਸੀ ਸਿੱਖਾਂ ਦੀ ਛਾਪਾਮਾਰ ਯੁੱਧ ਪ੍ਰਣਾਲੀ ਨੇ ਮੀਰ ਮੰਨੂੰ ਨੂੰ ਫੇਲ ਕਰਕੇ ਰੱਖ ਦਿੱਤਾ ਸੀ


ਪ੍ਰਸ਼ਨ 9: ਅਠਾਰਵੀਂ ਸਦੀ ਵਿੱਚ ਅਹਿਮਦ ਸ਼ਾਹ ਅਬਦਾਲੀ ਦੇ ਪੰਜਾਬ ਉੱਤੇ ਕੀਤੇ ਪਹਿਲੇ ਚਾਰ ਹਮਲਿਆਂ ਦਾ ਸੰਖੇਪ ਵਰਣਨ ਕਰੋ


ਉੱਤਰ:ਅਹਿਮਦ ਸ਼ਾਹ ਅਬਦਾਲੀ ਬੜੇ ਉੱਚ ਮਨਸੂਬਿਆਂ ਵਾਲਾ ਸ਼ਾਸਕ ਸੀ। ਉਹ ਇੱਕ ਸ਼ਕਤੀਸ਼ਾਲੀ ਸਾਮਰਾਜ ਨੂੰ ਸਥਾਪਤ ਕਰਨਾ ਚਾਹੁੰਦਾ ਸੀ ਜਿਸ ਲਈ ਉਸ ਨੂੰ ਧਨ ਦੀ ਬਹੁਤ ਲੋੜ ਸੀ 1739 ਈਸਵੀ ਵਿੱਚ ਜਦੋਂ ਉਹ ਨਾਦਰ ਸ਼ਾਹ ਦੇ ਨਾਲ ਭਾਰਤ ਆਇਆ ਸੀ ਤਾਂ ਉਹ ਭਾਰਤ ਦੀ ਅਥਾਹ ਧਨ ਦੌਲਤ ਨੂੰ ਵੇਖ ਕੇ ਹੈਰਾਨ ਰਹਿ ਗਿਆ ਸੀ ਅਬਦਾਲੀ ਭਾਰਤ ਉੱਤੇ ਫਿਰ ਹਮਲਾ ਕਰ ਕੇ ਇੱਥੋਂ ਦੀ ਅਥਾਹ ਧਨ ਦੌਲਤ ਨੂੰ ਲੁੱਟਣਾ ਚਾਹੁੰਦਾ ਸੀ ਇਹ ਸੁਨਹਿਰੀ ਮੌਕਾ ਉਸ ਨੂੰ ਸ਼ਾਹ ਨਵਾਜ਼ ਖਾਂ ਦੇ ਸੱਦੇ ਉੱਤੇ ਪ੍ਰਾਪਤ ਹੋਇਆ ਸੀ ਉਸ ਨੇ 1747 ਈਸਵੀ ਤੋਂ ਲੈ ਕੇ 1767 ਈਸਵੀ ਤੱਕ ਪੰਜਾਬ ਉੱਤੇ ਅੱਠ ਹਮਲੇ ਕੀਤੇ

 


1 ਪਹਿਲਾਂ ਹਮਲਾ (1747-48) -ਪਹਿਲੇ ਹਮਲੇ ਦੌਰਾਨ ਉਸਨੇ ਸ਼ਾਹ ਨਵਾਜ ਖਾਨ ਨੂੰ ਹਰਾ ਕੇ 10 ਜਨਵਰੀ, 1748 ਈਸਵੀ ਨੂੰ ਲਾਹੌਰ ਉੱਤੇ ਕਬਜ਼ਾ ਕਰ ਲਿਆ ਅਤੇ ਉੱਥੇ ਭਾਰੀ ਲੁੱਟਮਾਰ ਕੀਤੀ ਮਨੂੰਪੁਰ ਵਿਖੇ 11 ਮਾਰਚ 1748 ਈਸਵੀ ਨੂੰ ਹੋਈ ਇੱਕ ਘਮਾਸਾਨ ਲੜਾਈ ਵਿੱਚ ਮੀਰ ਮੰਨੂ ਨੇ ਅਹਿਮਦ ਸ਼ਾਹ ਅਬਦਾਲੀ ਨੂੰ ਕਰਾਰੀ ਹਾਰ ਦਿੱਤੀ ਉਸ ਦੀ ਵਾਪਸੀ ਦੇ ਸਮੱ ਉਸ ਦਾ ਕਾਫੀ ਸਾਮਾਨ ਸਿੱਖਾਂ ਨੇ ਲੁੱਟ ਲਿਆ ਸੀ


2 ਦੂਜਾ ਹਮਲਾ (1748-49):-ਅਹਿਮਦ ਸ਼ਾਹ ਅਬਦਾਲੀ ਨੇ ਪਹਿਲੀ ਹਾਰ ਦਾ ਬਦਲਾ ਲੈਣ ਲਈ ਪੰਜਾਬ ਉੱਤੇ ਦੂਜਾ ਹਮਲਾ ਕਰ ਦਿੱਤਾ ਸੀ ।ਦਿੱਲੀ ਤੋਂ ਕੋਈ ਵੀ ਮਦਦ ਨਾ ਮਿਲਦੀ ਵੇਖ ਮੀਰ ਮੰਨੂੰ ਨੇ ਅਬਦਾਲੀ ਨਾਲ 1749 ਈਸਵੀ ਨੂੰ ਸੰਧੀ ਕਰ ਲਈ ਇਸ ਸੰਧੀ ਅਨੁਸਾਰ ਮੀਰ ਮੰਨੂੰ ਨੇ ਪੰਜਾਬ ਦੇ ਚਾਰ ਜ਼ਿਲ੍ਹਿਆਂ ਸਿਆਲਕੋਟ, ਪਸਰੂਰ ਗੁਜਰਾਤ ਅਤੇ ਔਰੰਗਾਬਾਦ ਦਾ ਸਲਾਨਾ ਲਗਾਨ ਅਬਦਾਲੀ ਨੂੰ ਦੇਣਾ ਮੰਨ ਲਿਆ ਸੀ। ਜੋਕਿ ਚੰਦਾਂ ਲੱਖ ਰੁਪਏ ਸਾਲਾਨਾ ਬਣਦਾ ਸੀ। ਮੀਰ ਮੰਨੂੰ ਜਦੋਂ ਅਹਿਮਦ ਸ਼ਾਹ ਅਬਦਾਲੀ ਨਾਲ ਸੰਧੀ ਕਰਨ ਵਿੱਚ ਲੱਗਾ ਹੋਇਆ ਸੀ ਉਦੋਂ ਦਲ ਖਾਲਸਾ ਦੇ ਪ੍ਰਧਾਨ ਸੈਨਾਪਤੀ ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ ਹੇਠ ਸਿੱਖਾਂ ਨੇ ਲਾਹੌਰ ਵਿੱਚ ਲੁੱਟਮਾਰ ਕੀਤੀ ਸੀ


3 ਤੀਜਾ ਹਮਲਾ (1751-52) ਨੇ ਲਗਾਨ ਦੀ ਪੂਰੀ ਰਕਮ ਨਾ ਮਿਲਣ ਕਰਕੇ ਫਿਰ ਤੀਜਾ ਹਮਲਾ ਕਰ ਦਿੱਤਾ 6 ਮਾਰਚ 1752 ਈਸਵੀ ਨੂੰ ਲਾਹੌਰ ਦੇ ਨੇੜੇ ਅਹਿਮਦ ਸ਼ਾਹ ਅਬਦਾਲੀ ਅਤੇ ਮੀਰ ਮੰਨੂੰ ਦੀਆਂ ਫੌਜਾਂ ਵਿਚਾਲੇ ਬੜੀ ਭਿਅੰਕਰ ਲੜਾਈ ਹੋਈ ਸੀ ਇਸ ਲੜਾਈ ਵਿੱਚ ਦੀਵਾਨ ਕੌੜਾ ਮੱਲ ਮਾਰਿਆ ਗਿਆ ਅਤੇ ਮੀਰ ਮੰਨੂੰ ਨੂੰ ਗ੍ਰਿਫਤਾਰ ਕਰ ਲਿਆ ਗਿਆ।ਅਹਿਮਦ ਸ਼ਾਹ ਅਬਦਾਲੀ ਨੇ ਪੰਜਾਬ ਨੂੰ ਜਿੱਤ ਕੇ ਆਪਣੇ ਸਾਮਰਾਜ ਅਫਗਾਨਿਸਤਾਨ ਵਿੱਚ ਮਿਲਾ ਲਿਆ ਮੀਰ ਮੰਨੂੰ ਦੀ ਬਹਾਦਰੀ ਅਤੇ ਦਲੇਰੀ ਦੇਖ ਕੇ ਅਬਦਾਲੀ ਬੜਾ ਪ੍ਰਭਾਵਿਤ ਹੋਇਆ ਉਸ ਨੇ ਨਾ ਸਿਰਫ ਮੀਰ ਮੰਨੂਹੰ ਨੂੰ ਮੁਆਫ਼ ਕਰ ਦਿੱਤਾ ਸਗੋਂ ਉਸ ਨੂੰ ਆਪਣੇ ਵੱਲੋਂ ਪੰਜਾਬ ਦਾ ਸੂਬੇਦਾਰ ਨਿਯੁਕਤ ਕਰ ਦਿੱਤਾ


 

4) ਚੌਥਾ ਹਮਲਾ (1756-57):-1753 ਈਸਵੀ ਨੂੰ ਮੀਰ ਮੰਨੂੰ ਦੀ ਮੌਤ ਤੋਂ ਬਾਅਦ ਉਸ ਦੀ ਵਿਧਵਾ ਮੁਗਲਾਨੀ ਬੇਗਮ ਪੰਜਾਬ ਦੀ ਸੂਬੇਦਾਰ ਬਣੀ ਮੁਗ਼ਲ ਬਾਦਸ਼ਾਹ ਆਲਮਗੀਰ ਦੂਜੇ ਨੇ ਮੁਗਲ ਸੈਨਾ ਭੇਜ ਕੇ ਪੰਜਾਬ ਉੱਤੇ ਫਿਰ ਕਬਜ਼ਾ ਕਰ ਲਿਆ। ਅਦੀਨਾ ਬੇਗ ਨੂੰ ਪੰਜਾਬ ਦਾ ਨਵਾਂ ਮੁਗਲ ਸੂਬੇਦਾਰ ਬਣਾ ਦਿੱਤਾ ਅਤੇ ਮੁਗਲਾਨੀ ਬੇਗਮ ਨੂੰ ਗ੍ਰਿਫਤਾਰ ਕਰਕੇ ਦਿੱਲੀ ਲੈ ਗਿਆ। ਇਸ ਕਾਰਨ ਅਹਿਮਦ ਸ਼ਾਹ ਅਬਦਾਲੀ ਨੇ ਨਵੰਬਰ, 1756 ਈਸਵੀ ਵਿੱਚ ਪੰਜਾਬ ਉੱਤੇ ਚੌਥੀ ਵਾਰ ਹਮਲਾ ਕਰ ਦਿੱਤਾ। ਮੁਗ਼ਲ ਸੂਬੇਦਾਰ ਅਦੀਨਾ ਬੇਗ ਦਿੱਲੀ ਭੱਜ ਗਿਆ। ਪੰਜਾਬ ਤੇ ਕਬਜ਼ਾ ਕਰਨ ਬਾਅਦ ਜਨਵਰੀ , 1757 ਈਸਵੀ ਅਹਿਮਦ ਸ਼ਾਹ ਅਬਦਾਲੀ ਆਪਣੀ ਫੌਜ ਨਾਲ ਦਿੱਲੀ ਪਹੁੰਚ ਗਿਆ ਕਿਸੇ ਨੇ ਵੀ ਉਸ ਦਾ ਵਿਰੋਧ ਨਹੀਂ ਕੀਤਾ ਉਸ ਨੇ ਦਿੱਲੀ ਵਿੱਚ ਭਾਰੀ ਲੁੱਟਮਾਰ ਕੀਤੀ ਇਸ ਦੇ ਬਾਅਦ ਉਸ ਨੇ ਮਥੁਰਾ ਨੂੰ ਵੀ ਲੁੱਟਿਆ ।ਇਸ ਤੋਂ ਬਾਅਦ ਉਹ ਆਗਰੇ ਵੱਲ ਵਧਿਆ ਪਰ ਫ਼ੌਜ ਵਿੱਦ ਹੈਜਾ ਫੈਲ ਜਾਣ ਕਾਰਨ ਉਸ ਨੇ ਵਾਪਸ ਕਾਬੁਲ ਜਾਣ ਦਾ ਫੈਸਲਾ ਕੀਤਾ ਪੰਜਾਬ ਪਹੁੰਚਣ ਉੱਤੇ ਆਪਣੇ ਪੁੱਤਰ ਤੇਮੂਰ ਸ਼ਾਹ ਨੂੰ ਪੰਜਾਬ ਦਾ ਸੂਬੇਦਾਰ ਨਿਯੁਕਤ ਕੀਤਾ ਤੈਮੂਰ ਸ਼ਾਹ ਨੇ ਸਿੱਖਾਂ ਦੀ ਸ਼ਕਤੀ ਨੂੰ ਕੁਚਲਣ ਲਈ ਜਹਾਨ ਖਾਂ ਦੀ ਅਗਵਾਈ ਹੇਠ ਫੌਜ ਅੰਮ੍ਰਿਤਸਰ ਵੱਲ ਭੇਜੀ ਅੰਮ੍ਰਿਤਸਰ ਦੇ ਨੇੜੇ ਸਿੱਖਾਂ ਅਤੇ ਅਫ਼ਗਾਨਾਂ ਵਿੱਚ ਬੜੀ ਘਮਾਸਾਨ ਲੜਾਈ ਹੋਈ ਇਸ ਲੜਾਈ ਵਿੱਚ ਸਿੱਖਾਂ ਦੇ ਨੇਤਾ ਬਾਬਾ ਦੀ੫ ਸਿੰਘ ਜੀ ਦਾ ਸੀਸ ਕੱਟਿਆ ਗਿਆ ਸੀ ਪਰ ਉਹ ਆਪਣਾ ਸੀਸ ਹਥੇਲੀ ਉੱਤੇ ਰੱਖਕੇ ਦੁਸ਼ਮਣਾਂ ਦਾ ਮੁਕਾਬਲਾ ਕਰਦੇ ਰਹੇ ਉਨ੍ਹਾਂ ਨੇ ਹਰਿਮੰਦਰ ਸਾਹਿਬ ਵਿੱਚ ਪਹੁੰਚ ਕੇ ਆਪਣੇ ਸੁਆਸ ਤਿਆਗੇ ਇਸ ਤਰ੍ਹਾਂ ਸ਼ਹੀਦ ਮਿਸਲ ਦੇ ਆਗੂ ਬਾਬਾ ਦੀ੫ ਸਿੰਘ ਜੀ 11 ਨਵੰਬਰ ,1757 . ਨੂੰ ਸ਼ਹੀਦ ਹੋਏ ਬਾਬਾ ਦੀਪ ਸਿੰਘ ਜੀ ਦੀ ਇਸ ਲਾਸਾਨੀ ਸ਼ਹੀਦੀ ਨੇ ਸਿੱਖਾਂ ਵਿੱਚ ਇੱਕ ਨਵਾਂ ਜੋਸ਼ ਭਰਿਆ


 

ਪ੍ਰਸ਼ਨ 10: ਅਠਾਰਵੀਂ ਸਦੀ ਵਿੱਚ ਅਹਿਮਦ ਸ਼ਾਹ ਬਦਲੀ ਦੇ ਪੰਜਾਬ ਉੱਤੇ ਕੀਤੇ ਆਖਰੀ ਚਾਰ ਹਮਲਿਆਂ ਦਾ ਸੰਖੇਪ ਵਰਣਨ ਕਰੋ


ਉੱਤਰ 5) ਪੰਜਵਾਂ ਹਮਲਾ (1759-61):-1758 ਈਸਵੀ ਵਿੱਚ ਸਿੱਖਾਂ ਨੇ ਮਰਾਠਿਆਂ ਨਾਲ ਮਿਲ ਕੇ ਪੰਜਾਬ ਵਿੱਚੋਂ ਅਹਿਮਦ ਸ਼ਾਹ ਅਬਦਾਲੀ ਦੇ ਪੁੱਤਰ ਤੇਮੂਰ ਸ਼ਾਹ ਨੂੰ ਨਸਾ ਕੇ ਅਦੀਨਾ ਬੇਗ ਨੂੰ ਪੰਜਾਬ ਦਾ ਸੂਬੇਦਾਰ ਬਣਾ ਦਿੱਤਾ ਸੀ ਅਹਿਮਦ ਸ਼ਾਹ ਅਬਦਾਲੀ ਨੇ ਮਰਾਠਿਆਂ ਤੇ ਸਿੱਖਾਂ ਨੂੰ ਸਬਕ ਸਿਖਾਉਣ ਲਈ ਅਕਤੂਬਰ , 1759 ਈਸਵੀ ਵਿੱਚ ਆਪਣੇਂ 60,000 ਹਜ਼ਾਰ ਸੈਨਿਕਾਂ ਦੇ ਨਾਲ ਪੰਜਾਬ ਉੱਤੇ ਪੰਜਵਾਂ ਹਮਲਾ ਕਰ ਦਿੱਤਾ। ਅਬਦਾਲੀ ਦੇ ਹਮਲੇ ਦੀ ਖਬਰ ਸੁਣ ਕੇ ਪੰਜਾਬ ਦਾ ਮਰਾਠਾ ਸੂਬੇਦਾਰ ਸੰਭਾ ਜੀ ਲਾਹੌਰ ਛੱਡ ਕੇ ਨੌਂਸ ਗਿਆ ਪਰ ਕੁਝ ਥਾਵਾਂ ਉੱਤੇ ਪੰਜਾਬ ਦੇ ਸਿੱਖਾਂ ਨੇ ਅਹਿਮਦ ਸ਼ਾਹ ਅਬਦਾਲੀ ਦਾ ਮੁਕਾਬਲਾ ਕੀਤਾ ਅਤੇ ਉਸ ਨੂੰ ਰੋਕਣ ਦਾ ਯਤਨ ਕੀਤਾ। ਪਰ ਘੱਟ ਗਿਣਤੀ ਕਰਕੇ ਉਹ ਅਜਿਹਾ ਨਾ ਕਰ ਸਕੇ 14 ਜਨਵਰੀ 1761 ਈਸਵੀ ਨੂੰ ਪਾਨੀਪਤ ਦੇ ਮੈਦਾਨ ਵਿੱਚ ਸਦਾਸ਼ਿਵਰਾਓ ਭਾਊ ਦੀ ਅਗਵਾਈ ਹੇਠ ਮਰਾਨਿਆਂ ਦੀ ਫੌਜ ਅਤੇ ਅਹਿਮਦ ਸ਼ਾਹ ਅਬਦਾਲੀ ਦੀ ਫ਼ੌਜ ਵਿਚਕਾਰ ਬੜੀ ਭਿਆਨਕ ਲੜਾਈ ਹੋਈ ।ਇਸ ਲੜਾਈ ਵਿੱਚ ਅਬਦਾਲੀ ਨੇ ਮਰਾਠਿਆਂ ਦੀ ਫ਼ੌਜ ਵਿੱਚ ਬੜੀ ਭਾਰੀ ਤਬਾਹੀ ਮਚਾਈ ਜਿਸ ਕਾਰਨ ਪੰਜਾਬ ਵਿੱਚ ਮਰਾਠੀਆਂ ਦੀ ਸ਼ਕਤੀ ਨੂੰ ਬੜਾ ਭਾਰੀ ਧੱਕਾ ਲੱਗਾ ਅਬਦਾਲੀ ਸਿੱਖਾਂ ਦੀ ਸ਼ਕਤੀ ਦਾ ਕੁਝ ਨਾ ਵਿਗਾੜ ਸਕਿਆ ਸਿੱਖ ਰਾਤ ਦੇ ਸਮੱ ਜਦੋਂ ਅਬਦਾਲੀ ਦੇ ਸੈਨਿਕ ਆਰਾਮ ਕਰ ਰਹੇ ਹੁੰਦੇ ਸਨ ਤਾਂ ਅਚਾਨਕ ਹਮਲਾ ਕਰਕੇ ਉਨ੍ਹਾਂ ਦੇ ਖਜ਼ਾਨੇ ਨੂੰ ਲੁੱਟ ਲੈਂਦੇ ਸਨ ਦਲ ਖ਼ਾਲਸਾ ਦੇ ਪ੍ਰਧਾਨ ਸੈਨਾਪਤੀ ਜੱਸਾ ਸਿੰਘ ਆਹਲੂਵਾਲੀਆ ਨੇ ਅਚਾਨਕ ਹਮਲਾ ਕਰਕੇ ਅਬਦਾਲੀ ਦੀ ਕੇਦ ਵਿੱਚੋਂ ਵੱਡੀ ਗਿਣਤੀ ਵਿੱਚ ਔਰਤਾਂ ਨੂੰ ਛੁਡਵਾ ਲਿਆ ਸੀ ਅਤੇ ਉਨ੍ਹਾਂ ਨੂੰ ਵਾਪਸ ਆਪਣੇ ਘਰਾਂ ਵਿੱਚ ਭੇਜ ਦਿੱਤਾ ਅਬਦਾਲੀ ਨੇ ਵਾਪਸ ਜਾਣ ਤੋਂ ਪਹਿਲਾਂ ਖ਼ਵਾਜ਼ਾ ਉਬੇਦ ਖਾਂ ਨੂੰ ਆਪਣਾ ਪੰਜਾਬ ਵਿੱਚ ਸੂਬੇਦਾਰ ਨਿਯੁਕਤ ਕੀਤਾ


6) ਛੇਵਾਂ ਹਮਲਾ (1761-1762):-ਅਬਦਾਲੀ ਦੇ ਵਾਪਸ ਜਾਂਦਿਆਂ ਸਿੱਖਾਂ ਨੇ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਸਿੱਖਾਂ ਨੇ ਸਭ ਤੋਂ ਪਹਿਲਾਂ ਸਿਆਲਕੋਟ ਵਿੱਚ ਚਾਰ ਮਹਿਲ ਦੇ ਫੌਜਦਾਰ ਖਵਾਜ਼ਾ ਮਿਰਜ਼ਾ ਖਾਂ ਨੂੰ ਕਤਲ ਕਰ ਦਿੱਤਾ ਇਸ ਤੋਂ ਬਾਅਦ ਸਿੱਖਾਂ ਨੇ ਜਲੰਧਰ ਦੁਆਬ ਦੇ ਦੋ ਪਠਾਨ ਸਰਦਾਰਾਂ (ਸ਼ਹਾਦਤ ਖਾਂ ਅਤੇ ਸਦੀਕ ਖਾਂ) ਨੂੰ ਹਰਾ ਦਿੱਤਾ ਇਸ ਤੋਂ ਬਾਅਦ ਸਿੱਖਾਂ ਨੇ ਸਰਹਿੰਦ ਅਤੇ ਮਲੇਰਕੋਟਲਾ ਦੇ ਇਲਾਕਿਆਂ ਵਿੱਚ ਲੁੱਟਮਾਰ ਕੀਤੀ।ਸਿੱਖਾਂ ਨੇ ਆਪਣੀ ਸਥਿਤੀ ਮਜ਼ਬੂਤ ਕਰਨ ਦੇ ਉਦੇਸ਼ ਨਾਲ ਕਈ ਕਿਲਿਆਂ ਦੀ ਉਸਾਰੀ ਕੀਤੀ ।ਇਨ੍ਹਾਂ ਵਿੱਚੋਂ ਗੁਜਰਾਂਵਾਲਾ ਦਾ ਕਿਲਾ ਸਭ ਤੋਂ ਵੱਧ ਪ੍ਰਸਿੱਧ ਸੀ ।ਸਿੱਖਾਂ ਨੇ ਕਲਾਨੌਰ, ਬਟਾਲਾ, ਹਰਗੋਬਿੰਦਪੁਰ, ਅੰਮ੍ਰਿਤਸਰ ਅਤੇ ਲਾਹੌਰ ਦੇ ਆਲੇ ਦੁਆਲੇ ਦੇ ਖੇਤਰਾਂ ਤੇ ਆਪਣਾ ਅਧਿਕਾਰ ਕਰ ਲਿਆ ਸੀ। ਪੰਜਾਬ ਵਿੱਚ ਸਿੱਖਾਂ ਦੀ ਵੱਧਦੀ ਹੋਈ ਸ਼ਕਤੀ ਨੂੰ ਕੁਚਲਣ ਲਈ ਪੰਜਾਬ ਦੇ ਸੂਬੇਦਾਰ ਖਵਾਜ਼ਾ ਉਬੇਦ ਖਾਂ ਨੇ ਆਪਣੀ ਫੌਜ ਨਾਲ ਸਿੱਖਾਂ ਨੂੰ ਗੁੱਜਰਾਂਵਾਲਾ ਕਿਲ੍ਹੇ ਵਿੱਚ ਪੈਰ ਲਿਆ ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ ਹੇਠ ਸਿੱਖਾਂ ਨੇ ਨਾ ਕੇਵਲ ਉਸ ਨੂੰ ਹਰਾਇਆ ਸਗੋਂ ਉਸ ਦਾ ਖਜ਼ਾਨਾ ਵੀ ਲੁੱਟ ਲਿਆ। ਇਸ ਤੋਂ ਬਾਅਦ ਸਿੱਖਾਂ ਨੇ ਨਵੰਬਰ,1761 ਈਸਵੀ ਵਿੱਚ ਲਾਹੌਰ ਉੱਤੇ ਕਬਜ਼ਾ ਕਰ ਲਿਆ। ਇਸ ਜਿੱਤ ਬਾਅਦ .ਖਾਲਸਾ ਨੇ ਜੱਸਾ ਸਿੰਘ ਆਹਲੂਵਾਲੀਆ ਨੂੰ ਸੁਲਤਾਨ -ਉਲ- ਕੌਮ ਦੀ ਉਪਾਧੀ ਨਾਲ ਸਨਮਾਨਿਤ ਕੀਤਾ


 

ਅਹਿਮਦ ਸ਼ਾਹ ਅਬਦਾਲੀ ਪੰਜਾਬ ਵਿੱਚ ਸਿੱਖਾਂ ਦੀ ਵੱਧਦੀ ਹੋਈ ਸ਼ਕਤੀ ਨੂੰ ਕਦੇ ਸਹਿਣ ਨਹੀਂ ਕਰ ਸਕਦਾ ਸੀ ਇਸ ਲਈ ਉਸ ਨੇ ਦਸੰਬਰ, 1761 ਈਸਵੀ ਵਿੱਚ ਆਪਣੇ ਨਾਲ ਵਿਸ਼ਾਲ ਸੈਨਾ ਲੈ ਕੇ ਪੰਜਾਬ ਉੱਤੇ ਛੇਵਾਂ ਹਮਲਾ ਕਰ ਦਿੱਤਾ। ਉਸ ਨੇ ਬਿਨਾਂ ਕਿਸੇ ਔਕੜ ਦੇ ਲਾਹੌਰ ਉੱਤੇ ਕਬਜ਼ਾ ਕਰ ਲਿਆ ਇਸ ਤੋਂ ਬਾਅਦ ਅਬਦਾਲੀ ਨੇ ਸਰਹਿੰਦ ਦੇ ਸੂਬੇਦਾਰ ਜੈਨ ਖਾਂ ਨਾਲ ਮਿਲ ਕੇ ਸਾਝੀ ਫ਼ੌਜ ਨਾਲ ਸਿੱਖਾਂ ਉੱਤੇ ਅਚਾਨਕ ਮਲੇਰਕੋਟਲਾ ਦੇ ਨੇ` ੜੇ ਸਥਿਤ ਪਿੰਡ ਕੂਪ ਵਿੱਚਨਫ਼ਰਵਰੀ1762 ਈਸਵੀ ਨੂੰ ਹਮਲਾ ਕਰ ਦਿੱਤਾ।ਸਿੱਖ ਉਸ ਸਮੱ ਪਰਿਵਾਰਾਂ ਨੂੰ ਕਿਸੇ ਸੁਰੱਖਿਅਤ ਥਾਂ ਉੱਤੇ ਲੈ ਜਾ ਰਹੇ ਸਨ। ਉਸ ਸਮੇਂ ਉਨ੍ਹਾਂ ਦੇ ਸ਼ਸਤਰ ਅਤੇ ਹੋਰ ਭੋਜਨ ਸਮੱਗਰੀ ਗਰਮਾ ਪਿੰਡ ,ਜੋ ਉਥੋਂ 6 ਕਿਲੋਮੀਟਰ ਦੂਰ ਸੀ , ਵਿਖੇ ਪਏ ਹੋਏ ਸਨ ਬਹਾਦਰ ਸਿੱਖਾਂ ਨੇ ਆਪਣੀਆਂ ਇਸਤਰੀਆਂ ਅਤੇ ਬੱਚਿਆਂ ਨੂੰ ਚੌਹਾਂ ਪਾਸਿਆਂ ਤੋਂ ਰੱਖਿਆ ਘੇਰਾ ਪਾ ਕੇ ਅਬਦਾਲੀ ਦੇ ਸੈਨਿਕਾਂ ਦਾ ਮੁਕਾਬਲਾ ਕਰਨਾ ਸ਼ੁਰੂ ਕੀਤਾ। ਪਰ ਸਿੱਖਾਂ ਦੇ ਕੋਲ ਸ਼ਸਤਰਾਂ ਦੀ ਘਾਟ ਹੋਣ ਕਾਰਨ ਉਹ ਜ਼ਿਆਦਾ ਸਮੱ ਤੱਕ ਉਨ੍ਹਾਂ ਦਾ ਮੁਕਾਬਲਾ ਨਾ ਕਰ ਸਕੇ। ਇਸ ਲੜਾਈ ਵਿੱਚ ਸਿੱਖਾਂ ਦਾ ਬੜਾ ਭਾਰੀ ਜਾਨੀ ਨੁਕਸਾਨ ਹੋਇਆ ਇਸ ਵਿੱਚ 25,000 ਤੋਂ ਲੇ? ਕੇ 30,000 ਸਿੱਖ ਸ਼ਹੀਦ ਹੋਏ।ਜਿਸ ਵਿੱਚ ਇਸਤਰੀਆਂ, ਬੱਚੇ ਅਤੇ ਬਜੁਰਗ ਵੀ ਸ਼ਾਮਲ ਸਨ ।ਸਿੱਖ ਇਤਿਹਾਸ ਵਿੱਚ ਇਹ ਘਟਨਾ ਵੱਡਾ ਘੱਲੂਘਾਰਾ ਦੇ ਨਾਂ ਨਾਲ ਯਾਦ ਕੀਤੀ ਜਾਂਦੀ ਹੈ ਇਸ ਭਿਆਨਕ ਪੱਲੂਘਾਰੇ ਬਾਅਦ ਵੀ ਸਿੱਖਾਂ ਨੇ ਅਣਖ ਨਾਲ ਜੀਣਾ ਨਹੀਂ ਛੱਡਿਆ।ਸਿੱਖਾਂ ਨੇ ਆਪਣੇ ਹੌਸਲੇ ਨੂੰ ਕਾਇਮ ਰੱਖਦਿਆਂ ਹੋਇਆਂ ਕੁਝ ਮਹੀਨੇ ਬਾਅਦ ਹੀ ਅਹਿਮਦ ਸ਼ਾਹ ਅਬਦਾਲੀ ਨੂੰ ਅੰਮ੍ਰਿਤਸਰ ਤੋਂ ਭਜਾ ਦਿੱਤਾ। ਸਿੱਖਾਂ ਨੇ ਪੰਜਾਬ ਵਿੱਚ ਥਾਂ - ਥਾਂ ਤੇ ਆਪਣੀਆਂ ਕਾਰਵਾਈਆਂ ਤੇਜ਼ ਕਰ ਦਿੱਤੀਆਂ ਉਨ੍ਹਾਂ ਨੇ 1763 ਈਸਵੀ ਵਿੱਚ ਕਸੂਰ ਉੱਤੇ ਹਮਲਾ ਕਰਕੇ ਬਹੁਤ ਸਾਰੇ ਅਫ਼ਗਾਨਾਂ ਨੂੰ ਕਤਲ ਕਰ ਦਿੱਤਾ ਸਿੱਖਾਂ ਦੇ ਹਮਲਿਆਂ ਤੋਂ ਡੁਰਦਿਆਂ ਜਲੰਧਰ ਦੁਆਬ ਦਾ ਫੌਜਦਾਰ ਸਆਦਤ ਖਾਂ ਦੌੜ ਗਿਆ ਮਾਲੇਰਕੋਟਲੇ ਦਾ ਫੌਜਦਾਰ ਭੀਖਨ ਖਾਂ ਸਿੱਖਾਂ ਨਾਲ ਲੜਾਈ ਵਿੱਚ ਲੜਦਾ ਹੋਇਆ ਮਾਰਿਆ ਗਿਆ। ਇਸ ਤੋਂ ਬਾਅਦ ਸਿੱਖ ਸਰਹਿੰਦ ਵੱਲ ਵਧੇ 14 ਜਨਵਰੀ ,1764 . ਨੂੰ ਸਿੱਖਾਂ ਦੀ ਬਾਬਾ ਆਲਾ ਸਿੰਘ ਦੀ ਅਗਵਾਈ ਹੇਠ ਸਰਹਿੰਦ ਦੇ ਪਠਾਨ ਸੂਬੇਦਾਰ ਜ਼ੈਨ ਖਾਂ ਦੀਆਂ ਫੌਜਾਂ ਵਿਚਾਲੇ ਬੜੀ ਭਿਅੰਕਰ ਲੜਾਈ ਹੋਈ। ਇਸ ਲੜਾਈ ਵਿੱਚ ਜੈਨ ਖਾਂ ਮਾਰਿਆ ਗਿਆ ਇਸ ਤੋਂ ਬਾਅਦ ਸਿੱਖਾਂ ਨੇ ਪੂਰੇ ਸਰਹਿੰਦ ਵਿੱਚ ਭਾਰੀ ਲੁੱਟਮਾਰ ਕੀਤੀ ਅਤੇ ਉਸ ਨੂੰ ਪੂਰੀ ਤਰ੍ਹਾਂ ਉਜਾੜ ਦਿੱਤਾ ਸਰਹਿੰਦ ਦੀ ਜਿੱਤ ਤੋਂ ਬਾਅਦ ਸਿੱਖ ਲਾਹੌਰ ਵੱਲ ਵਧੇ ਲਾਹੌਰ ਦੇ ਸੂਬੇਦਾਰ ਕਾਬਲੀ ਮੱਲ ਨੇ ਸਿੱਖਾਂ ਨਾਲ ਸਮਝੌਤਾ ਕਰਕੇ ਆਪਣੀ ਜਾਨ ਬਖਸ਼ਾਈ। ਇਸ ਤੋਂ ਬਾਅਦ ਸਿੱਖ ਅੰਮ੍ਰਿਤਸਰ ਪਹੁੰਚੇ। ਸਿੱਖਾਂ ਵੱਲੋਂ ਪਵਿੱਤਰ ਸਰੋਵਰ ਦੀ ਸਫਾਈ ਕੀਤੀ ਗਈ।


7) ਸੱਤਵਾਂ ਹਮਲਾ (1764-65):-ਪੰਜਾਬ ਵਿੱਚ ਸਿੱਖਾਂ ਦੀ ਤੇਜ਼ੀ ਨਾਲ ਵੱਧ ਰਹੀ ਸ਼ਕਤੀ ਨੂੰ ਅਹਿਮਦ ਸ਼ਾਹ ਕਦੇ ਸਹਿਣ ਨਹੀਂ ਕਰ ਸਕਦਾ ਸੀ ਇਸ ਲਈ ਉਸ ਨੇ ਸਿੱਖਾਂ ਨੂੰ ਸਥਕ ਸਿਖਾਉਣ ਲਈ 1764 ਈਸਵੀ ਦੇ ਅਖੀਰ ਵਿੱਚ ਪੰਜਾਬ ਤੇ ਸੱਤਵਾਂ ਹਮਲਾ ਕਰ ਦਿੱਤਾ ।ਉਸ ਦੇ ਹਮਲੇ ਦੀ ਖਬਰ ਮਿਲਦੇ ਸਾਰ ਹੀ ਸਿੱਖਾਂ ਨੇ ਜੰਗਲਾਂ ਅਤੇ ਪਹਾੜਾਂ ਵਿੱਚ ਜਾ ਸ਼ਰਨ ਲਈ ਅਬਦਾਲੀ ਆਪਣੇ 30,000 ਸੈਨਿਕਾਂ ਸਮੇਤ ਅੰਮ੍ਰਿਤਸਰ ਪੁੱਜਾ ।ਇੱਥੇ ਉਸ ਨੂੰ ਸਿਰਫ਼ 30 ਸਿੱਖ ਮਿਲੇ ।ਇਹ ਬਹਾਦਰ ਸਿੱਖ ਅਬਦਾਲ ਦੇ ਸੈਨਿਕਾਂ ਦਾ ਮੁਕਾਬਲਾ ਕਰਦੇ ਹੋਏ ਸ਼ਹੀਦ ਹੇ ਗਏ। ਇਸ ਤੱ ਬਾਅਦ ਅਬਦਾਲ ਸਰਹਿੰਦ ਪੁੱਜਾ ਅਤੇ ਉਸ ਦੀ ਬਰਬਾਦੀ ਵੇਖ ਕੇ ਅਬਦਾਲੀ ਨੂੰ ਬੜਾ ਗੁੱਸਾ ਚੜ੍ਹਿਆ


ਅਹਿਮਦ ਸ਼ਾਹ ਅਬਦਾਲੀ ਨੇ ਬਾਬਾ ਆਲਾ ਸਿੰਘ ਨੂੰ ਸਰਹਿੰਦ ਦਾ ਸੂਬੇਦਾਰ ਨਿਯੁਕਤ ਕੀਤਾ ਅਤੇ ਉਸ ਨੂੰ ਰਾਜਾ ਦੇ ਖ਼ਿਤਾਬ ਨਾਲ ਸਨਮਾਨਿਤ ਕੀਤਾ ਵਾਪਸੀ ਸਮੇਂ ਅਬਦਾਲੀ ਨੂੰ ਸਿੱਖਾਂ ਨੇ ਆਪਣੀ ਫਾਪਾਮਾਰ ਯੁੱਧ ਪ੍ਰਣਾਲੀ ਰਾਹੀਂ ਬਹੁਤ ਪ੍ਰੇਸ਼ਾਨ ਕੀਤਾ। ਜਦੋਂ ਉਹ ਜਲੰਧਰ ਦੁਆਬ ਪਹੁੰਚਿਆ ਤਾਂ ਉਸ ਨੂੰ ਖ਼ਬਰ ਮਿਲੀ ਕਿ ਸਿੱਖ ਅੰਮ੍ਰਿਤਸਰ ਵਿੱਚ ਉਸ ਨਾਲ ਲੜਨ ਲਈ ਤਿਆਰ ਹਨ ਆਪਣੇ ਆਪ ਨੂੰ ਬੇਵੱਸ ਸਮਝ ਕੇ ਉਹ ਮਾਰਚ, 1765 ਈਸਵੀ ਵਿੱਚ ਵਾਪਸ ਅਫਗਾਨਿਸਤਾਨ ਚਲਾ ਰਿਆ ਉਸ ਦੇ ਜਾਣ ਬਾਅਦ ਸਿੱਖਾਂ ਨੇ ਅਪਰੈਲ, 1765 ਈਸਵੀ ਵਿੱਚ ਅੰਮ੍ਰਿਤਸਰ ਵਿਖ ਬੜੀ ਧੂਮ ਧਾਮ ਨਾਲ ਵਿਸਾਖੀ ਮਨਾਈ। ਉਨ੍ਹਾਂ ਨੇ ਮਈ,1765 ਈਸਵੀ ਵਿੱਚ ਸੂਬੇਦਾਰ ਕਾਬਲੀ ਮੱਲ ਨੂੰ ਹਰਾ ਕੇ ਲਾਹੌਰ ਉੱਤੇ ਕਬਜ਼ਾ ਕਰ ਲਿਆ। ਇਸ ਮੌਕੇ ਸਿੱਖਾਂ ਨੇ ਆਪਣੇ ਸਿੱਕੇ ਜਾਰੀ ਕਰਕੇ ਆਪਣੀ ਸੁਤੰਤਰਤਾ ਦਾ ਐਲਾਨ ਕਰ ਦਿੱਤਾ

 


8) ਅੱਠਵਾਂ ਹਮਲਾ (1766-67):-ਅਹਿਮਦ ਸ਼ਾਹ ਅਬਦਾਲੀ ਨੇ ਪੰਜਾਬ ਵਿੱਚ ਆਪਣੀ ਸ਼ਕਤੀ ਅਤੇ ਸਨਮਾਨ ਨੂੰ ਮੁੜ ਕਾਇਮ ਕਰਨ ਦੇ ਉਦੇਸ਼ ਨਾਲ ਦਸੰਬਰ, 1766 ਈਸਵੀ ਵਿੱਚ ਪੰਜਾਬ ਉੱਤੇ ਅੱਠਵੀ ਅਤੇ ਆਖਰੀ ਵਾਰ ਹਮਲਾ ਕੀਤਾ ਉਸ ਨੇ ਲਾਹੌਰ ਉੱਤੇ ਬੜੀ ਅਸਾਨੀ ਨਾਲ ਕਬਜ਼ਾ ਕਰ ਲਿਆ। ਅਬਦਾਲੀ ਨੇ ਸਿੱਖਾਂ ਵਿਰੁੱਧ ਕਾਰਵਾਈ ਕਰਨ ਲਈ ਕਈ ਪਾਸੇ ਮੁਹਿੰਮਾਂ ਭੇਜੀਆਂ ਪਰ ਉਨ੍ਹਾਂ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਅਬਦਾਲੀ ਆਪਣੇ ਸਾਰੇ ਯਤਨਾਂ ਦੇ ਬਾਵਜੂਦ ਸਿੱਖਾਂ ਦੀ ਸ਼ਕਤੀ ਨੂੰ ਕੁਚਲਨ ਵਿੱਚ ਅਸਫ਼ਲ ਰਿਹਾ ਅਤੇ ਬਿਨਾਂ ਕਿਸੇ ਪ੍ਰਾਪਤੀ ਦੇ 1767 ਈਸਵੀ ਵਿੱਚ ਵਾਪਸ ਚਲਾ ਗਿਆ


 

ਪ੍ਰਸ਼ਨ 11: ਅਠਾਰਵੀ ਸਦੀ ਵਿੱਚ ਪੰਜਾਬ ਵਿੱਚ ਮਿਸਲ ਸ਼ਬਦ ਦਾ ਅਰਥ ਦੱਸਦੇ ਹੋਏ ਸਿੱਖ ਮਿਸਲਾਂ ਦੇ ਬਾਰੇ ਜਾਣਕਾਰੀ ਦਿਓ।


ਉੱਤਰ: ਮਿਸਲ ਅਰਬੀ ਭਾਸ਼ਾ ਦਾ ਸ਼ਬਦ ਹੈ, ਜਿਸ ਦਾ ਅਰਥ ਹੈ, ਸਮਾਨ ਜਾਂ ਬਰਾਬਰ ਮਿਸਲ ਦਾ ਦੂਜਾ ਅਰਥ ਫਾਈਲ ਵੀ ਹੈ। ਸਿੱਖਾਂ ਦੇ 65 ਜੱਥਿਆਂ ਨੂੰ ਦਲ ਖਾਲਸਾ ਅਧੀਨ 12 ਜੱਥਿਆਂ ਵਿੱਚ ਗਠਿਤ ਕਰ ਦਿੱਤਾ ਗਿਆ ਸੀ ਹਰੇਕ ਜੱਥੇ ਦਾ ਆਪਣਾ ਸਰਦਾਰ (ਆਗੂ), ਨਗਾੜਾ ਅਤੇ ਝੰਡਾ ਹੁੰਦਾ ਸੀ ਇਨ੍ਹਾਂ ਜੱਥਿਆਂ ਨੂੰ ਹੀ ਮਿਸਲ ਕਿਹਾ ਜਾਣ ਲੱਗਾ ਇਨ੍ਹਾਂ ਮਿਸਲਾਂ ਦੇ 12 ਸਰਦਾਰਾਂ ਨੇ ਅਠਾਰਵੀਂ ਸਦੀ ਵਿੱਚ ਲੰਬੇ ਸਿੱਖ- ਮੁਗਲ ਅਤੇ ਸਿੱਖ- ਅਫਗਾਨ ਸੰਘਰਸ਼ ਪਿੱਛੋਂ ਪੰਜਾਬ ਵਿੱਚ ਜਮਨਾ ਅਤੇ ਸਿੰਧ ਦਰਿਆਵਾਂ ਦੇ ਵਿਚਕਾਰਲੇ ਖੇਤਰਾਂ ਵਿੱਚ ਛੋਟੇ- ਛੋਟੇ 12 ਸੁਤੰਤਰ ਸਿੱਖ ਰਾਜ ਸਥਾਪਿਤ ਕਰ ਲਏ ਸਨ। ਸਿੱਖ ਮਿਸਲਾਂ ਦੇ ਆਗੂ (ਸਰਦਾਰ ) ਆਪੇ ਆਪਣੇ ਇਲਾਕਿਆਂ ਵਿੱਚ ਸੁਤੰਤਰ ਤੌਰ ਤੇ ਸ਼ਾਸਨ ਕਰਦੇ ਸਨ। ਮਿਸਲਾਂ ਦੇ ਸਮੇਂ ਸੈਨਿਕ ਛਾਪਾ ਮਾਰ ਢੰਗ ਨਾਲ ਆਪਣੇ ਦੁਸ਼ਮਣਾਂ ਦਾ ਮੁਕਾਬਲਾ ਕਰਦੇ ਸਨ। ਸਿੱਖਾਂ ਦੀ ਲੜਾਈ ਦਾ ਇਹ ਢੰਗ ਉਨ੍ਹਾਂ ਦੀ ਸਫਲਤਾ ਦਾ ਇੱਕ ਪ੍ਰਮੁੱਖ ਕਾਰਨ ਬਣਿਆ ਸੀ ਮਿਸਲ ਸਰਦਾਰਾਂ ਦੀ ਆਮਦਨੀ ਦੇ ਮੁੱਖ ਸਰੋਤ ਭੂਮੀ ਲਗਾਨ, ਰਾਖੀ ਪ੍ਰਥਾ, ਜੁਰਮਾਨਾ, ਸ਼ੁਕਰਾਨਾ ਆਦਿ ਸਨ ਵੱਖੋ - ਵੱਖਰੇ ਸਰਦਾਰਾਂ ਨੇ ਸ਼ਾਸਨ ਪ੍ਰਬੰਧ ਚਲਾਉਣ ਲਈ ਲੋੜ ਅਨੁਸਾਰ ਆਪੈ ਆਪਣੇ ਨਿਯਮ ਬਣਾ ਲਏ ਸਨ ਪਰ ਉਨ੍ਹਾਂ ਦੀ ਵਿਸ਼ੇਸ਼ ਗੱਲ ਇਹ ਸੀ ਕਿ ਉਹ ਸਮੂਹ ਸਿੱਖ ਸੰਗਤ ਨਾਲ ਸਬੰਧਤ ਮਾਮਲਿਆਂ ਉੱਤੇ ਵਿਚਾਰ ਕਰਨ ਲਈ ਵਿਸ਼ੇਸ਼ ਮੌਕਿਆਂ ਉੱਤੇ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਵਿਖੇ ਇਕੱਠੇ ਹੁੰਦੇ ਸਨ ਸਿੱਖ ਮਿਸਲਾਂ ਦੇ ਸਰਦਾਰ ਅਕਾਲ ਤਖਤ ਸਾਹਿਬ ਉੱਤੇ ਇਕੱਠੇ ਹੋ ਕੇ ਆਪਣੇ ਅਧੀਨ ਇਲਾਕਿਆਂ ਬਾਰੇ ਦਲ ਖਾਲਸਾ ਦੇ ਮੁਖੀ ਨੂੰ ਵੇਰਵੇ ਦਿੰਦੇ ਸਨ ਸਾਗਾ ਵੇਰਵਾ ਵੱਖ ਵੱਖ ਫਾਈਲਾਂ ਜਾਂ ਮਿਸਲਾਂ ਵਿੱਚ ਰੱਖਿਆ ਜਾਂਦਾ ਸੀ। ਜੋ ਪ੍ਰਦੇਸ਼ਾਂ ਸਬੰਧੀ ਝਗੜਿਆਂ ਨੂੰ ਸੁਲਝਾਉਣ ਵਿੱਚ ਬੜੀ ਸਹਾਇਕ ਹੁੰਦੀਆਂ ਸਨ। ਇੱਥੇ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਗੁਰਮਤਾ ਪਾਸ ਕਰਦੇ ਸਨ। ਇਨ੍ਹਾਂ ਗੁਰਮਤਿਆਂ ਦਾ ਸਾਰੇ ਸਿੱਖ ਸਤਿਕਾਰ ਕਰਦੇ ਸਨ।ਅਠਾਰਵੀ ਸਦੀ ਵਿੱਚ ਇਨ੍ਹਾਂ ਮਿਸਲਾਂ ਨੇ ਜਿਸ ਢੰਗ ਨਾਲ ਮੁਗਲਾ ਤੇ ਅਫਗਾਨ ਅੱਤਿਆਚਾਰੀਆਂ ਦਾ ਡਟ ਕੇ ਮੁਕਾਬਲਾ ਕੀਤਾ ਉਹ ਬਹੁਤ ਸਲਾਹੁਣਯੋਗ ਹੈ ਸਿੱਖ ਮਿਸਲਾਂ ਦੇ ਕਾਰਨ ਪੰਜਾਬ ਦੇ ਇਤਿਹਾਸ ਵਿੱਚ ਇਕ ਨਵੇਂ ਯੁੱਗ ਦੀ ਸ਼ੁਰੂਆਤ ਹੋਈ।


 

ਪ੍ਰਸ਼ਨ:12- ਸੁਤੰਤਰ ਸਿੱਖ ਮਿਸਲਾਂ ਦੀ ਸੰਖੇਪ ਜਾਣਕਾਰੀ ਦਿਓ?


ਉੱਤਰ: ਉਸ ਸਮੇਂ ਦੀਆਂ 12 ਸੁਤੰਤਰ ਸਿੱਖ ਮਿਸਲਾਂ:-


 

ਪਹਿਲੀ ਫੈਜ਼ਲਪੁਰੀਆ ਮਿਸਲ:- ਇਸ ਦਾ ਮੋਢੀ ਨਵਾਬ ਕਪੂਰ ਸਿੰਘ ਸੀ ।ਫੈਜ਼ਲਪੁਰੀਆ ਮਿਸਲ ਅਧੀਨ ਜਲੰਧਰ, ਪੱਟੀ ਨੂਰਪੁਰ ਅਤੇ ਬਹਿਰਾਮਪੁਰ ਆਦਿ ਦੇ ਪ੍ਰਦੇਸ਼ ਸ਼ਾਮਲ ਸਨ ।ਨਵਾਬ ਕਪੂਰ ਸਿੰਘ ਦੇ ਬਾਅਦ ਖੁਸ਼ਹਾਲ ਸਿੰਘ ਅਤੇ ਬੁੱਧ ਸਿੰਘ ਨੇ ਇਸ ਮਿਸਲ ਦੀ ਅਗਵਾਈ ਕੀਤੀ


ਦੂਜੀ ਭੰਗੀ ਮਿਸਲ:- ਇਸ ਦਾ ਮੋਢੀ ਸਰਦਾਰ ਛੱਜਾ ਸਿੰਘ ਸੀ ਪਰ ਹਰੀ ਸਿੰਘ ਨੂੰ ਵੀ ਇਸ ਮਿਸਲ ਦਾ ਮੋਢੀ ਮੰਨਿਆ ਜਾਂਦਾ ਹੈ ਝੰਡਾ ਸਿੰਘ ਗੰਡਾ ਸਿੰਘ ਅਤੇ ਚੜ੍ਹਤ ਸਿੰਘ ਇਸ ਮਿਸਲ ਦੇ ਹੋਰ ਪ੍ਰਸਿੱਧ ਆਗੂ ਸਨ ।ਇਸ ਮਿਸਲ ਦਾ ਲਾਹੌਰ ਅੰਮ੍ਰਿਤਸਰ ਗੁਜਰਾਤ ਅਤੇ ਸਿਆਲਕੋਟ ਆਦਿ ਪ੍ਰਦੇਸ਼ਾਂ ਉੱਤੇ ਅਧਿਕਾਰ ਸੀ।


ਤੀਜੀ ਆਹਲੂਵਾਲੀਆ ਮਿਸਲ:- ਇਸ ਦਾ ਮੋਢੀ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਸੀ ।ਉਸ ਨੇ ਜਲੰਧਰ ਦੁਆਬ ਅਤੇ ਬਾਰੀ ਦੁਆਬ ਦੇ ਇਲਾਕਿਆਂ ਉੱਤੇ ਕਬਜ਼ਾ ਕਰਕੇ ਆਪਣੀ ਬਹਾਦਰੀ ਦਾ ਸਬੂਤ ਦਿੱਤਾ ।ਉਸ ਨੰ ਦਲ ਖ਼ਾਲਸਾ ਦਾ ਪ੍ਰਧਾਨ ਸੈਨਾਪਤੀ ਬਣਾਇਆ ਗਿਆ ਅਤੇ ਸੁਲਤਾਨ ਉਲ ਕੰਮ ਦੀ ਉਪਾਧੀ ਵੀ ਉਸਨੇ ਧਾਰਨ ਕੀਤੀ ਸੀ ।ਉਸ ਦੀ ਮੌਤ ਤੋਂ ਬਾਅਦ ਭਾਗ ਸਿੰਘ ਅਤੇ ਫਤਿਹ ਸਿੰਘ ਆਹਲੂਵਾਲੀਆ ਨੇ ਇਸ ਮਿਸਲ ਦੀ ਅਗਵਾਈ ਕੀਤੀ ਸੀ


ਚੌਥੀ ਰਾਮਗੜ੍ਹੀਆ ਮਿਸਲ:- ਇਸ ਦਾ ਮੋਢੀ ਸਰਦਾਰ ਖੁਸ਼ਹਾਲ ਸਿੰਘ ਸੀ ।ਇਸ ਮਿਸਲ ਦਾ ਸਭ ਤੋਂ ਪ੍ਰਸਿੱਧ ਆਗੂ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਸੀ ਉਸ ਨੇ ਬਾਰੀ ਦੁਆਬ ਅਤੇ ਜਲੰਧਰ ਦੁਆਬ ਦੇ ਕੁਝ ਪ੍ਰਦੇਸ਼ਾਂ ਨੰ ਆਪਣੇ ਅਧੀਨ ਕਰ ਲਿਆ ਸੀ। ਉਸ ਦੀ ਮੌਤ ਤੋਂ ਬਾਅਦ ਸਰਦਾਰ ਜੋਧ ਸਿੰਘ ਨੇ ਇਸ ਮਿਸਲ ਦੀ ਯੋਗ ਅਗਵਾਈ ਕੀਤੀ


ਪੰਜਵੀਂ ਸ਼ੁਕਰਚੱਕੀਆ ਮਿਸਲ:-ਇਸ ਦਾ ਮੋਢੀ ਸਰਦਾਰ ਚੜ੍ਹਤ ਸਿੰਘ ਸੀ ।ਉਸ ਨੇ ਏਮਨਾਬਾਦ, ਗੁੱਜਰਾਂਵਾਲਾ, ਸਿਆਲਕੋਟ, ਵਜ਼ੀਰਾਬਾਦ, ਚੱਕਵਾਲ, ਜਲਾਲਪੁਰ ਅਤੇ ਰਸੂਲਪੁਰ ਆਦਿ ਪ੍ਰਦੇਸ਼ਾਂ ਨੂੰ ਆਪਣੇ ਅਧੀਨ ਕਰ ਲਿਆ ਸੀ। ਚੜ੍ਹਤ ਸਿੰਘ ਤੋਂ ਬਾਅਦ ਮਹਾਂ ਸਿੰਘ ਅਤੇ ਰਣਜੀਤ ਸਿੰਘ ਨੇ ਸ਼ੁਕਰਚੱਕੀਆ ਮਿਸਲ ਦੀ ਵਾਗਡੋਰ ਸੰਭਾਲੀ।1799 ਈਸਵੀ ਵਿੱਚ ਰਣਜੀਤ ਸਿੰਘ ਨੇ ਲਾਹੌਰ ਤੇ ਕਬਜ਼ਾ ਕਰ ਲਿਆ


ਛੇਵੀਂ ਕਨ੍ਹਈਆ ਮਿਸਲ:- ਇਸ ਦਾ ਮੋਢੀ ਸਰਦਾਰ ਜੈ ਸਿੰਘ ਸੀ।ਉਸ ਨੇ ਮੁਕੇਰੀਆਂ ਗੁਰਦਾਸਪੁਰ, ਪਨਠਾਨਕੋਟ ਅਤੇ ਕਾਂਗੜੇ ਦੇ ਇਲਾਕਿਆਂ ਨੂੰ ਆਪਣੇ ਅਧੀਨ ਕੀਤਾ ਸੀ ਉਸਦੀ ਮੌਤ ਤੋਂ ਬਾਅਦ ਸਦਾ ਕੋਰ ਮਿਸਲ ਦੀ ਆਗੂ ਬਣੀ


ਸੱਤਵੀਂ ਫੁਲਕੀਆ ਮਿਸਲ:-ਇਸ ਦਾ ਮੋਢੀ ਸਰਦਾਰ ਫੂਲ ਸਿੰਘ ਸੀ ।ਇਸ ਵਿੱਚ ਪਟਿਆਲਾ ਨਾਭਾ ਅਤੇ ਜੀਂਦ ਦੇ ਪ੍ਰਦੇਸ਼ ਸ਼ਾਮਿਲ ਸਨ ।ਪਟਿਆਲਾ ਦੇ ਪ੍ਰਸਿੱਧ ਫੂਲਕੀਆ ਸਰਦਾਰ ਬਾਬਾ ਆਲਾ ਸਿੰਘ, ਅਮਰ ਸਿੰਘ ਤੇ ਸਾਹਿਬ ਸਿੰਘ ਨਾਭਾ ਦੇ ਹਮੀਰ ਸਿੰਘ ਤੇ ਜਸਵੰਤ ਸਿੰਘ ਅਤੇ ਜੀਂਦ ਦੇ ਗਜਪਤ ਸਿੰਘ ਦੇ ਭਾਗ ਸਿੰਘ ਸਨ


ਅੱਠਵੀਂ ਡੱਲੇਵਾਲੀਆ ਮਿਸਲ:-ਇਸ ਦਾ ਮੋਢੀ ਸਰਦਾਰ ਗੁਲਾਬ ਸਿੰਘ ਸੀ ।ਤਾਰਾ ਸਿੰਘ ਗੈਬਾ ਇਸ ਮਿਸਲ ਦਾ ਸਭ ਤੋਂ ਪ੍ਰਸਿੱਧ ਸਰਦਾਰ ਸੀ ਇਸ ਮਿਸਲ ਦਾ ਫਿਲੌਰ, ਰਾਹੋਂ, ਨਕੋਦਰ ਅਤੇ ਬੱਦੋਵਾਲ ਆਦਿ ਪ੍ਰਦੇਸ਼ਾਂ ਉੱਤੇ ਕਬਜ਼ਾ ਸੀ


ਨੌਵੀਂ ਕਰੋੜ ਸੰਘੀਆਂ ਮਿਸਲ:- ਇਸ ਦਾ ਮੋਢੀ ਸਰਦਾਰ ਕਰੋੜਾ ਸਿੰਘ ਸੀ ।ਸਰਦਾਰ ਬਘੇਲ ਸਿੰਘ ਗਿ ਮਿਸਲ ਦਾ ਪ੍ਰਸਿੱਧ ਆਗੂ ਸੀ ਉਸ ਨੇ ਨਵਾਂ ਸ਼ਹਿਰ ਬੰਗਾ ਦੇ ਇਲਾਕਿਆਂ ਨੂੰ ਆਪਣੇ ਮਿਸਲ ਸ਼ਾਮਿਲ ਕੀਤਾ ਉਸ ਦੇ ਉੱਤਰਾਧਿਕਾਰੀ ਸਰਦਾਰ ਜੋਧ ਸਿੰਘ ਨੇ ਮਾਲਵੇ ਦੇ ਕਈ ਪ੍ਰਦੇਸ਼ਾਂ ਉੱਤੇ ਕਬਜ਼ਾ ਕਰ ਲਿਆ ਸੀ


ਦਸਵੀਂ ਨਕਈ ਮਿਸਲ:- ਇਸ ਦਾ ਮੋਢੀ ਸਰਦਾਰ ਹੀਰਾ ਸਿੰਘ ਸੀ ।ਉਸ ਨੇ ਨਕਾ ਚੁਣੀਆਂ, ਦੀਪਾਲਪੁਰ, ਸ਼ੇਰਗੜ੍ਹ ਅਤੇ ਫਰੀਦਾਬਾਦ ਆਦਿ ਪ੍ਰਦੇਸ਼ਾਂ ਉੱਤੇ ਕਬਜ਼ਾ ਕਰਕੇ ਨਕਈ ਮਿਸਲ ਦਾ ਵਿਸਥਾਰ ਕੀਤਾ


ਗਿਆਰਵੀਂ ਸ਼ਹੀਦ ਮਿਸਲ:-ਇਸ ਦਾ ਮੋਢੀ ਸਰਦਾਰ ਸੁਧਾ ਸਿੰਘ ਸੀ ।ਬਾਬਾ ਦੀ੫ ਸਿੰਘ ਇਸ ਮਿਸਰ ਦੇ ਸਭ ਤੋਂ ਪ੍ਰਸਿੱਧ ਨੇਤਾ ਸਨ। ਇਸ ਮਿਸਲ ਵਿੱਚ ਸਹਾਰਨਪੁਰ ਸ਼ਹਿਜਾਦਪੁਰ ਅਤੇ ਕੇਸ਼ਨੀ ਨਾਂ ਦੇ ਇਲਾਕੇ ਸ਼ਾਮਿਲ ਸਨ।


 

ਬਾਰ੍ਹਵੀ ਨਿਸ਼ਾਨਵਾਲੀਆ ਮਿਸਲ:-ਇਸ ਦਾ ਮੋਢੀ ਸਰਦਾਰ ਸੰਗਤ ਸਿੰਘ ਸੀ ਇਸ ਮਿਸਲ ਦੇ ਆਗੂ ਦਲ ਖਾਲਸਾ ਦਾ ਝੰਡਾ ਜਾਂ ਨਿਸ਼ਾਨ ਚੁੱਕ ਕੇ ਚੱਲਦੇ ਸਨ ।ਸੰਗਤ ਸਿੰਘ ਨੇ ਅੰਬਾਲਾ ਸ਼ਾਹਬਾਦ ਸਿੰਘ ਵਾਲਾ ਸਾਹਨੇਵਾਲ ਦੋਰਾਹਾ ਆਦਿ ਪ੍ਰਦੇਸ਼ਾਂ ਤੇ ਕਬਜ਼ਾ ਕਰਕੇ ਆਪਣੀ ਮਿਸਰ ਦਾ ਵਿਸਤਾਰ ਕੀਤਾ। ਇਸ ਮਿਸਲ ਦਾ ਦੂਜਾ ਆਗੂ ਮੋਹਰ ਸਿੰਘ ਸੀ