ਪਾਠ 4 ਮੌਰੀਆ ਸਾਮਰਾਜ
1) ਸਿਕੰਦਰ ਕਿੱਥੋਂ ਦਾ ਰਾਜਾ ਸੀ?
ਮਕਦੂਨੀਆ (ਯੂਨਾਨ)
2) ਸਿਕੰਦਰ ਦੇ ਪਿਤਾ ਦਾ ਕੀ ਨਾਂ ਸੀ?
ਫਿਲਿਪ
3) ਸਿਕੰਦਰ ਦਾ ਜਨਮ ਕਦੋਂ ਹੋਇਆ?
356 ਈ: ਪੂ:
4) ਸਿਕੰਦਰ ਨੇ ਭਾਰਤ ਤੇ ਹਮਲਾ ਕਦੋਂ ਕੀਤਾ?
326 ਈ.ਪੂ:
5) ਪੋਰਸ ਦਾ ਰਾਜ ਕਿੱਥੇ ਸਥਿਤ ਸੀ?
ਜੇਹਲਮ ਅਤੇ ਚਨਾਬ ਨਦੀ ਵਿਚਕਾਰ
6 ਸਿਕੰਦਰ ਅਤੇ ਪੋਰਸ ਦੀ ਲੜਾਈ ਕਿੱਥੇ ਹੋਈ?
ਕਰੀ ਨਾਂ ਦੇ ਸਥਾਨ ਤੇ
7) ਸਿਕੰਦਰ ਨੂੰ ਸਾਂਗਲਾ ਵਿਖੇ ਕਿਹੜੇ ਕਬੀਲੇ ਨਾਲ ਲੜਣਾ ਪਿਆ?
ਕਠ
8) ਸਿਕੰਦਰ ਦੀਆਂ ਫੌਜਾਂ ਨੇ ਕਿਹੜੀ ਨਦੀ ਪਾਰ ਕਰਨ ਤੋਂ ਇਨਕਾਰ ਕੀਤਾ?
ਬਿਆਸ
9) ਸਿਕੰਦਰ ਦੇ ਹਮਲੇ ਸਮੇਂ ਮਗਧ ਦਾ ਸ਼ਾਸਕ ਕੌਣ ਸੀ?
ਧਨ ਨੰਦ
10) ਵਾਪਸੀ ਤੇ ਸਿਕੰਦਰ ਨੂੰ ਕਿਹੜੇ ਕਬੀਲੇ ਨਾਲ ਲੜਣਾ ਪਿਆ?
ਮਲ ਕਬੀਲੇ ਨਾਲ
11) ਸਿਕੰਦਰ ਦੀ ਮੌਤ ਕਦੋਂ ਹੋਈ?
323 ਈ:
ਪੂ:
12) ਸਿਕੰਦਰ ਦੀ ਮੌਤ ਕਿੱਥੇ ਹੋਈ?
ਬੇਬੀਲੌਨ (ਬਗ਼ਦਾਦ)
13) ਸਿਕੰਦਰ ਦੇ ਹਮਲੇ ਕਾਰਨ ਕਿਸਨੂੰ ਸ਼ਕਤੀ ਵਧਾਉਣ ਦਾ ਮੌਕਾ ਮਿਲਿਆ?
ਚੈਦਰਗੁਪਤ ਮੌਰੀਆ
14) ਮੌਰੀਆ ਸਾਮਰਾਜ ਦਾ ਮੋਢੀ ਕੌਣ ਸੀ?
ਚੰਦਰਗੁਪਤ
ਮੌਰੀਆ
15) ਕੌਟਲਿਆ ਕਿੱਥੋਂ ਦਾ ਵਾਸੀ ਸੀ?
ਤਕਸ਼ਿਲਾ
ਦਾ
16) ਚੰਦਰਗੁਪਤ ਨੇ ਕਿਸਦੀ ਸਹਾਇਤਾ ਨਾਲ ਮੌਰੀਆ ਵੰਸ਼ ਸਥਾਪਿਤ ਕੀਤਾ?
ਕੌਟਲਿਆ
17) ਕੌਟਲਿਆ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ?
ਚਾਣਕਿਆ
ਅਤੇ ਵਿਸ਼ਣੂ ਗੁਪਤ
18) ਚੰਦਰਗੁਪਤ ਮੌਰੀਆ ਨੇ ਪੰਜਾਬ ਤੇ ਕਬਜਾ ਕਦੋਂ ਕੀਤਾ?
322
ਈਪੂ:
19) ਚੰਦਰਗੁਪਤ ਮੌਰੀਆ ਨੇ ਮਗਧ ਤੇ` ਹਮਲਾ ਕਦੋਂ ਕੀਤਾ?
321
ਈ: ਪੂ:
20) ਸੈਲਿਊਕਸ ਕੌਣ ਸੀ?
ਸਿਕੰਦਰ
ਦਾ ਸੈਨਾਪਤੀ
21) ਚੰਦਰਗੁਪਤ ਮੌਰੀਆ ਅਤੇ ਸੈਲਿਊਕਸ ਵਿਚਕਾਰ ਯੁੱਧ ਕਦੋਂ ਹੋਇਆ?
305
ਈ.ਪੂ:
22) ਸੈਲਿਊਕਸ ਨੇ ਕਿਹੜੇ ਰਾਜਦੂਤ ਨੂੰ ਚੰਦਰਗੁਪਤ ਦੇ ਦਰਬਾਰ ਭੇਜਿਆ?
ਮੈਗਸਥਨੀਜ਼
23) ਮੈਗਸਥਨੀਜ਼ ਕੌਣ ਸੀ?
ਇੱਕ
ਯੂਨਾਨੀ ਰਾਜਦੂਤ
24) ਚੰਦਰਗੁਪਤ ਮੌਰੀਆ ਨੇ ਮੌਤ ਤੋਂ ਪਹਿਲਾਂ ਕਿਹੜਾ ਮੱਤ ਧਾਰਨ ਕੀਤਾ?
ਜੈਨ
ਮੱਤ
25) ਚੰਦਰਗੁਪਤ ਮੌਰੀਆ ਨੇ ਆਪਣਾ ਉੱਤਰਧਿਕਾਰੀ ਕਿਸਨੂੰ ਬਣਾਇਆ?
ਬਿੰਦੂਸਾਰ
ਨੂੰ
26) ਚੰਦਰਗੁਪਤ ਕਿਹੜੇ ਜੈਨ ਗੁਰੂ ਨਾਲ ਨਿਰਵਾਣ ਪ੍ਰਾਪਤੀ ਲਈ ਮੈਸੂਰ ਗਿਆ?
ਭਦਰਬਾਹੂ
ਨਾਲ
27) ਚੰਦਰਗੁਪਤ ਮੌਰੀਆ ਨੇ ਕਿਹੜੇ ਸਥਾਨ ਤੇ ਪ੍ਰਾਣ ਤਿਆਗੇ?
ਸ਼ਰਵਨਬੇਲਗੌਲਾ
28) ਚੰਦਰਗੁਪਤ ਮੌਰੀਆ ਨੇ ਕਦੋਂ ਪ੍ਰਾਣ ਤਿਆਗੇ?
298
ਈ.ਪੂ:
29) ਬਿੰਦੂਸਾਰ ਗੱਦੀ ਤੇ ਕਦੋਂ ਬੈਠਾ?
298
ਈ.ਪੂ:
30) ਬਿੰਦੂਸਾਰ ਨੇ ਤਕਸ਼ਿਲਾ ਦਾ ਵਿਦਰੋਹ ਕੁਚਲਨ ਲਈ ਕਿਸਨੂੰ ਭੇਜਿਆ?
ਅਸ਼ੋਕ
ਨੂੰ
31) ਅਸ਼ੋਕ ਕਿੱਥੋਂ ਦਾ ਗਵਰਨਰ ਸੀ?
ਉਜੈਨ
ਦਾ
32) ਬਿੰਦੂਸਾਰ ਦੀ ਮੌਤ ਕਦੋਂ ਹੋਈ?
273
ਈ: ਪੂ:
33) ਅਸ਼ੋਕ ਨੇ ਮੌਰੀਆ ਸਾਮਰਾਜ ਦੀ ਗੱਦੀ ਕਦੋ ਸੰਭਾਲ਼ੀ?
273
ਈ: ਪੂ:
34) ਅਸ਼ੋਕ ਦਾ ਰਾਜ ਤਿਲਕ ਕਦੋਂ ਹੋਇਆ?
269
ਈ.ਪੂ:
35) ਬੋਧ ਪ੍ਰੰਪਰਾਵਾਂ ਅਨੁਸਾਰ ਅਸ਼ੋਕ ਨੇ` ਕਿੰਨੇ ਭਰਾਵਾਂ ਨੂੰ ਮਾਰ ਕੇ ਗੱਦੀ
ਪ੍ਰਾਪਤ ਕੀਤੀ?
99
36) ਅਸ਼ੋਕ ਨੇ ਕਦੋ ਤੱਕ ਸ਼ਾਸਨ ਕੀਤਾ?
232
ਈਪੂ: ਤੱਕ
37) ਕਲਿੰਗ ਵਰਤਮਾਨ ਕਿਹੜੇ ਰਾਜ ਵਿੱਚ ਹੈ?
ਉੜੀਸਾ
38) ਅਸ਼ੋਕ ਨੇ ਕਲਿੰਗ ਤੇ ਹਮਲਾ ਕਦੋ ਕੀਤਾ?
261
ਈ.ਪੂ:
39) ਅਸ਼ੋਕ ਦੇ ਕਿਹੜੇ ਸ਼ਿਲਾਲੇਖ ਤੋਂ ਕਲਿੰਗ ਯੁੱਧ ਸੰਬੰਧੀ ਜਾਣਕਾਰੀ ਮਿਲਦੀ ਹੈ?
ਤੇਰ੍ਹਵੇਂ
ਸ਼ਿਲਾਲੇਖ ਤੋ
40) ਕਿਹੜੇ ਯੁੱਧ ਤੋਂ ਬਾਅਦ ਅਸ਼ੋਕ ਨੇ ਯੁੱਧ ਕਰਨਾ ਛਡ ਦਿੱਤਾ?
ਕਲਿੰਗ
ਦੇ ਯੁੱਧ ਤੋਂ ਬਾਅਦ
41) ਕਲਿੰਗ ਯੁੱਧ ਤੋਂ ਪਹਿਲਾਂ ਅਸ਼ੋਕ ਕਿਸ ਦਾ ਉਪਾਸਕ ਸੀ?
ਸ਼ਿਵ
ਜੀ ਦਾ
42) ਕਲਿੰਗ ਯੁੱਧ ਤੋਂ ਬਾਅਦ ਅਸ਼ੋਕ ਨੋ ਕਿਹੜਾ ਧਰਮ ਅਪਣਾਇਆ?
ਬੁੱਧ
ਧਰਮ
43) ਅਸ਼ੋਕ ਦੇ ਰਾਜ ਵਿੱਚ ਸੈਨੀਧਾਤਾ ਕੌਣ ਸੀ?
ਖ਼ਜਾਨਾ
ਮਤਰੀ
44) ਅਸ਼ੋਕ ਦੇ ਰਾਜ ਵਿੱਚ ਸਮਾਹਰਤਾ ਕੌਣ ਸੀ?
ਵਿੱਤ
ਮਤਰੀ
45) ਦੰਡਪਾਲ ਕੌਣ ਸੀ?
ਮੌਰੀਆ
ਕਾਲ ਦੇ ਪੁਲੀਸ ਵਿਭਾਗ ਦਾ ਮੁਖੀ
46) ਦੁਰਗਪਾਲ ਕੌਣ ਸੀ?
ਕਿਲ੍ਹਿਆਂ ਦਾ ਰਾਖਾ
47) ਆਮਤਿਆ ਕਿਸ ਵਿਭਾਗ ਦਾ ਮੁੱਖੀ ਸੀ?
ਨਿਆਂ
ਅਤੇ ਪ੍ਰਸ਼ਾਸਨ ਦਾ
48) ਮੌਰੀਆ ਰਾਜ ਵਿੱਚ ਗੁਹਿਮੇਤਰੀ ਨੂੰ ਕੀ ਕਿਹਾ ਜਾਂਦਾ ਸੀ?
ਦੌਵਾਰਿਕ
49) ਮੌਰੀਆ ਕਾਲ ਵਿੱਚ ਉੱਚ ਅਧਿਕਾਰੀਆਂ ਨੂੰ ਕੀ ਕਹਿੰਦੇ ਸਨ?
ਤੀਰਥ
50) ਚਦਰਗੁਪਤ ਮੌਰੀਆ ਨੇ ਮੌਰੀਆ ਸਾਮਰਾਜ ਨੂੰ ਕਿਨੇ ਪ੍ਰਾਂਤਾਂ ਵਿੱਚ ਵੈਡਿਆ?
4
51) ਅਸ਼ੋਕ ਨੇ ਕਿਸ ਰਾਜ ਨੂੰ ਪੈਜਵਾਂ ਪ੍ਰਾਂਤ ਬਣਾਇਆ?
ਕਲਿੰਗ
ਨੂੰ
52) ਪ੍ਰਾਂਤ ਦੇ ਮੁੱਖੀ ਨੂੰ ਕੀ ਕਿਹਾ ਜਾਂਦਾ ਸੀ?
ਕੁਮਾਰ
53) ਜਿਲ੍ਹਿਆਂ ਨੂੰ ਕੀ ਕਿਹਾ ਜਾਂਦਾ ਸੀ?
ਜਨਪਦ
54) ਜਨਪਦ ਦਾ ਮੁਖੀ ਕੌਣ ਹੁੰਦਾ ਸੀ?
ਪ੍ਰਦੇਸ਼ਕ
55) ਪ੍ਰਦੇਸ਼ਕ ਦਾ ਮੁੱਖ ਕੰਮ ਕੀ ਸੀ?
ਜਨਪਦ
ਦੇ ਪ੍ਰਸ਼ਾਸਨ ਦਾ ਧਿਆਨ ਰੱਖਣਾ
56) ਪ੍ਰਦੇਸ਼ਕ ਦੀ ਸਹਾਇਤਾ ਲਈ ਕਿਹੜੇ ਅਧਿਕਾਰੀ ਨਿਯੁਕਤ ਕੀਤੇ ਜਾਂਦੇ ਸਨ?
ਰਾਜੁਕ
ਅਤੇ ਯੁਕਤ
57) ਰਾਜੁਕ ਦਾ ਕੀ ਕੰਮ ਸੀ?
ਖ਼ੇਤੀ
ਅਧੀਨ ਭੂਮੀ ਦਾ ਸਰਵੇਖਣ ਤੇ ਲਗਾਨ
58) ਯੁਕਤ ਕੀ ਕੰਮ ਕਰਦਾ ਸੀ?
ਉਹ
ਲੇਖਾ ਅਧਿਕਾਰੀ ਸੀ
59) ਨਗਰ ਦੇ ਮੁੱਖੀ ਨੂੰ ਕੀ ਕਿਹਾ ਜਾਂਦਾ ਸੀ?
ਨਗਰ
ਅਧਿਅਕਸ਼
60) ਨਗਰ ਅਧਿਅਕਸ਼ ਦੀ ਸਹਾਇਤਾ ਲਈ ਕਿਨੇ ਮੈਂਬਰੀ ਕਮੇਟੀ ਹੁੰਦੀ ਸੀ?
30
ਮੈਂਬਰੀ
61) 30 ਮੈਂਬਰੀ ਕਮੇਟੀ ਨੂੰ ਅਗੇ ਕਿੰਨੇ ਵਿਭਾਗਾਂ ਵਿੱਚ ਵੰਡਿਆ ਜਾਂਦਾ ਸੀ?
6
62) ਪਿੰਡ ਦੇ ਮੁੱਖੀ ਨੂੰ ਕੀ ਕਹਿੰਦੇ ਸਨ?
ਗ੍ਰਾਮਿਕ
63) ਪਿੰਡਾਂ ਦੇ ਪ੍ਰਬੰਧ ਲਈ ਕਿਸਨੂੰ ਨਿਯੁਕਤ ਕੀਤਾ ਜਾਂਦਾ ਸੀ?
ਗੋਪ
ਅਤੇ ਸਥਾਨਿਕ
64) ਮੌਰੀਆ ਸਾਮਰਾਜ ਦੀ ਆਮਦਨ ਦਾ ਮੁਖ ਸਾਧਨ ਕੀ ਸੀ?
ਭੂਮੀ
ਲਗਾਨ
65) ਭੂਮੀ ਲਗਾਨ ਕਿਸ ਅਧਾਰ ਤੇ ਨਿਸਚਿਤ ਕੀਤਾ ਜਾਂਦਾ ਸੀ?
ਉਪਜਾਊ
ਸ਼ਕਤੀ ਦੇ ਅਧਾਰ ਤੋ
66) ਮੌਰੀਆ ਕਾਲ ਵਿੱਚ ਉਪਜ ਦਾ ਕਿੰਨਾ ਭਾਗ ਲਗਾਨ ਦੇ ਤੌਰ ਤੇ ਲਿਆ ਜਾਂਦਾ ਸੀ?
1/2
ਤੋਂ 1/4 ਹਿੱਸਾ
67) ਭੂਮੀ ਲਗਾਨ ਨੂੰ ਕਿਸ ਨਾਂ ਨਾਲ ਜਾਣਿਆ ਜਾਂਦਾ ਸੀ?
ਭਾਗ
68) ਜਾਸੂਸ ਕਿੰਨੇ ਪ੍ਰਕਾਰ ਦੇ ਹੁੰਦੇ ਸਨ?
ਦੋ
69) ਜਿਹੜੇ ਜਾਸੂਸ ਇੱਕ ਥਾਂ ਤੇ ਰਹਿੰਦੇ ਸਨ, ਉਹਨਾਂ ਨੂੰ ਕੀ ਕਹਿੰਦੇ ਸਨ?
ਸੰਸਥਾਨ
70) ਜਿਹੜੇ ਜਾਸੂਸ ਘੁੰਮਦੇ ਰਹਿੰਦੇ ਸਨ, ਉਹਨਾਂ ਨੂੰ ਕੀ ਕਹਿੰਦੇ ਸਨ?
ਸੰਚਾਰ
71) ਅਸ਼ੋਕ ਨੇ ਸਾਲ ਵਿੱਚ ਕਿੰਨੇ ਦਿਨ ਨਿਸਚਿਤ ਕੀਤੇ ਜਦੋਂ ਪਸ਼ੂਆਂ ਦੀ ਹਤਿਆ ਨਹੀਂ
ਕੀਤੀ ਜਾਂਦੀ ਸੀ?
56
ਦਿਨ
72) ਕਲਿੰਗ ਦੀ ਰਾਜਧਾਨੀ ਦਾ ਨਾਂ ਕੀ ਸੀ?
ਤੋਸ਼ਾਲੀ
73) ਅਸ਼ੋਕ ਨੇ ਧਰਮ ਪ੍ਰਚਾਰ ਲਈ ਕਿਹੜੇ ਅਧਿਕਾਰੀ ਨਿਯੁਕਤ ਕੀਤੇ?
ਧਰਮ
ਮਹਾਂਮਾਤਰ
74) ਅਸ਼ੋਕ ਨੇ ਆਪਣੇ ਪੁੱਤਰ ਮਹਿੰਦਰ ਅਤੇ ਪੁੱਤਰੀ ਸੰਘਮਿਤਰਾ ਨੂੰ ਧਰਮ ਪ੍ਰਚਾਰ
ਲਈ ਕਿੱਥੇ ਭੇਜਿਆ?
ਸ਼੍ਰੀ
ਲੰਕਾ
75) ਅਸ਼ੋਕ ਨੇ ਕਿਹੜੇ ਦੋ ਨਗਰਾਂ ਦਾ ਨਿਰਮਾਣ ਕਰਵਾਇਆ?
ਸ਼੍ਰੀ
ਨਗਰ ਅਤੇ ਲਲਿਤਾਪਟਨਮ
76 ਅਸ਼ੋਕ ਨੇ ਕਿਨੇ ਸਤੂਪ ਬਣਵਾਏ?
84000
77) ਮੈਗਸਥਨੀਜ਼ ਅਨੁਸਾਰ ਮੌਰੀਆ ਸਾਮਰਾਜ ਵਿੱਚ ਕਿੰਨੀਆਂ ਜਾਤੀਆਂ ਸਨ?
7
78) ਮੌਰੀਆ ਕਾਲ ਵਿੱਚ ਕਿਹੜਾ ਉਦਯੋਗ ਸਭ ਤੋਂ ਪ੍ਰਸਿੱਧ ਸੀ?
ਕੱਪੜਾ
ਉਦਯੋਗ
79) ਵਪਾਰੀਆਂ ਦੀਆਂ ਸ਼੍ਰੇਣੀਆਂ ਦੀ ਅਗਵਾਈ ਕੌਣ ਕਰਦਾ ਸੀ?
ਜੇਠਕ
80) ਅਸ਼ੋਕ/ ਮੌਰੀਆ ਸਾਮਰਾਜ ਦੀ ਰਾਜਧਾਨੀ ਦਾ ਨਾਂ ਕੀ ਸੀ?
ਪਾਟਲੀਪੁੱਤਰ
81) ਮੌਰੀਆ ਕਾਲ ਵਿੱਚ ਸੋਨੇ ਦੇ ਸਿੱਕੇ ਦਾ ਨਾਂ ਕੀ ਸੀ?
ਸਵਰਣ
82) ਚਾਂਦੀ ਦੇ ਸਿੱਕੇ ਨੂੰ ਕੀ ਕਿਹਾ ਜਾਂਦਾ ਸੀ?
ਪਣ
83) ਤਾਂਬੇ ਦੇ ਸਿੱਕੇ ਨੂੰ ਕੀ ਕਿਹਾ ਜਾਂਦਾ ਸੀ?
ਮਾਸਕ
84) ਮੌਰੀਆ ਕਾਲ ਦੇ ਪ੍ਰਸਿਧ ਵਿਸ਼ਵਿਦਿਆਲੇ ਕਿਹੜੇ ਸਨ?
ਤਕਸ਼ਿਲਾ
ਅਤੇ ਬਨਾਰਸ
ਛੋਟੇ ਉੱਤਰਾਂ ਵਾਲੇ ਪ੍ਰਸ਼ਨ
1) ਪ੍ਰਸ਼ਨ: ਸਿਕੰਦਰ ਦੇ ਹਮਲੇ ਦਾ ਭਾਰਤ ਦੇ ਇਤਿਹਾਸ ਤੇ ਕੀ ਪ੍ਰਭਾਵ ਪਿਆ?
ਉੱਤਰ:
I. ਇਸ
ਨਾਲ਼ ਭਾਰਤੀ ਰਾਜਿਆਂ ਦੀ ਰਾਜਨੀਤਕ ਫੁੱਟ ਸਾਹਮਣੇ
ਆਈ
II.
ਭਾਰਤ ਅਤੇ ਪੱਛਮੀ ਦੇਸਾਂ ਵਿਚਕਾਰ ਨਵੇਂ ਵਪਾਰਕ ਰਸਤਿਆਂ ਦੀ ਖੋਜ ਹੋਈ।
III.
ਸਿਕੰਦਰ ਨਾਲ ਅਨੇਕਾਂ ਇਤਿਹਾਸਕਾਰ ਅਤੇ ਵਿਦਵਾਨ ਭਾਰਤ ਆਏ। ਇਸ ਨਾਲ ਸਾਹਿਤ ਦਾ ਵਿਕਾਸ ਹੋਇਆ।
IV. ਭਾਰਤੀਆਂ ਨੂੰ ਯੂਨਾਨੀਆਂ ਤੋਂ ਸਿੱਕੇ, ਮੂਰਤੀਆਂ ਬਣਾਉਣ ਅਤੇ ਯੁੱਧ ਕਲਾਵਾਂ ਸਿੱਖਣ ਦਾ ਮੌਕਾ ਮਿਲਿਆ।
2) ਪ੍ਰਸ਼ਨ: ਮੈਗਸਥਨੀਜ ਕੌਣ ਸੀ?
ਉੱਤਰ: ਮੈਗਸਥਨੀਜ ਯੂਨਾਨੀ ਰਾਜਦੂਤ ਸੀ। ਉਸਨੂੰ ਸੈਲਿਊਕਸ ਨੇ ਚੰਦਰਗੁਪਤ ਮੌਰੀਆ ਦੇ ਦਰਬਾਰ ਵਿੱਚ ਭੇਜਿਆ ਸੀ। ਉਹ 302 ਈ.ਪੂ: ਤੋਂ ਲੈ ਕੇ 298 ਈ: ਪੂ: ਤੱਕ ਪਾਟਲੀਪੁੱਤਰ ਵਿੱਚ ਰਿਹਾ। ਇਸ ਸਮੇਂ ਦੌਰਾਨ ਉਸਨੇ ਜੋ ਕੁਝ ਪਾਟਲੀਪੁੱਤਰ ਵਿੱਚ ਵੇਖਿਆ, ਆਪਣੀ ਕਿਤਾਬ ਇੰਡੀਕਾ ਵਿੱਚ ਲਿਖਿਆ। ਉਸਦੀ ਕਿਤਾਬ ਇੰਡੀਕਾ ਸਮਕਾਲੀ ਭਾਰਤੀ ਇਤਿਹਾਸ ਨੂੰ ਜਾਣਨ ਦਾ ਇੱਕ ਮਹੱਤਵਪੂਰਨ ਸੋਮਾ ਹੈ।
3) ਪ੍ਰਸ਼ਨ: ਮੈਗਸਥਨੀਜ਼ ਨੇ ਭਾਰਤੀ ਸਮਾਜ ਬਾਰੇ ਕੀ ਲਿਖਿਆ ਹੈ?
ਉੱਤਰ: ਮੈਗਸਥਨੀਜ ਅਨੁਸਾਰ ਭਾਰਤੀ ਸਮਾਜ ਸੱਤ ਵਰਗਾਂ ਵਿੱਚ ਵੰਡਿਆ ਹੋਇਆ ਸੀ। ਬ੍ਰਾਹਮਣਾਂ ਅਤੇ ਸੁਰਮਣਾਂ ਨੂੰ ਸਮਾਜ ਵਿੱਚ ਸਭ ਤੋਂ ਉੱਚਾ ਦਰਜਾ ਪ੍ਰਾਪਤ ਸੀ। ਸੂਦਰਾਂ ਨਾਲ ਵੀ ਵਧੀਆ ਵਿਵਹਾਰ ਕੀਤਾ ਜਾਂਦਾ ਸੀ। ਲੋਕਾਂ ਦਾ ਨੈਤਿਕ ਪੱਧਰ ਉੱਚਾ ਸੀ। ਉਹ ਸਾਦਾ ਅਤੇ ਈਮਾਨਦਾਰੀ ਵਾਲਾ ਜੀਵਨ ਬਤੀਤ ਕਰਦੇ ਸਨ। ਚੋਰੀਆਂ ਅਤੇ ਡਕੈਤੀਆਂ
ਨਹੀਂ ਹੁੰਦੀਆਂ ਸਨ। ਲੋਕ ਮਾਸ ਅਤੇ ਸੁਰਾਬ ਦੀ ਵਰਤ ਬਹੁਤ ਘਟ ਕਰਦੇ ਸਨ। ਇਸਤਰੀਆਂ ਦੀ ਦਸ਼ਾ ਵਧੀਆ ਸੀ। ਦਾਸਾਂ ਨਾਲ ਦਿਆਲੁਤਾ ਵਾਲਾ ਵਿਵਹਾਰ ਕੀਤਾ ਜਾਂਦਾ ਸੀ।
4) ਪ੍ਰਸ਼ਨ: ਕੌਟਲਿਆ ਕੌਣ ਸੀ? ਉਸਨੇ ਕਿਹੜੀ ਕਿਤਾਬ ਲਿਖੀ ਹੈ?
ਉੱਤਰ: ਕੌਟਲਿਆ ਨੂੰ ਚਾਣਕਿਆ ਅਤੇ ਵਿਸ਼ਣੁਗੁਪਤ
ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਉਹ ਚੰਦਰਗੁਪਤ ਮੌਰੀਆ ਦਾ ਪ੍ਰਧਾਨਮੰਤਰੀ ਅਤੇ ਮੁੱਖ ਸਲਾਹਕਾਰ ਸੀ। ਉਸਨੇ ਅਰਥਸਾਸਤਰ ਨਾਂ ਦੀ ਪ੍ਰਸਿੱਧ ਪੁਸਤਕ ਲਿਖੀ ਹੈ। ਇਹ ਸੰਸਕ੍ਰਿਤ ਭਾਸਾ ਵਿੱਚ ਲਿਖੀ ਹੋਈ ਇੱਕ ਉੱਤਮ ਪੁਸਤਕ ਹੈ। ਇਸ ਰਾਜਨੀਤੀ ਨਾਲ ਸਬੰਧਤ ਹੈ। ਇਸ ਵਿੱਚ ਰਾਜੇ ਦੇ ਕਰਤੱਵ, ਮੰਤਰੀਆਂ ਦੇ ਗੁਣ, ਯੁੱਧ ਕਰਨ ਦੇ ਢੰਗ, ਕੂਟਨੀਤੀ ਦੇ ਨਿਯਮ, ਕੁਸਲ ਸਾਸਨ ਪ੍ਰਬੰਧ ਅਤੇ ਹੋਰ ਰਾਜਨੀਤਕ ਵਿਸਿਆਂ ਦੀ ਜਾਣਕਾਰੀ ਦਿੱਤੀ ਗਈ ਹੈ।
5) ਪ੍ਰਸ਼ਨ: ਕੌਟਲਿਆ ਨੇ ਇੱਕ ਚੰਗੇ ਰਾਜੇ ਦੇ ਕਿਹੜੇ ਗੁਣ ਦੱਸੇ ਹਨ?
ਉੱਤਰ: ਕੌਟਲਿਆ ਅਨੁਸਾਰ ਇੱਕ ਰਾਜੇ ਦਾ ਮੁੱਖ ਮਕਸਦ ਪਰਜਾ ਦਾ ਕਲਿਆਣ ਹੋਣਾ ਚਾਹੀਦਾ ਹੈ। ਉਸਨੂੰ ਪਰਜਾ ਦੀ ਭਲਾਈ ਲਈ ਯਤਨ ਕਰਨੇ ਚਾਹੀਦੇ ਹਨ। ਉਸਨੂੰ ਪਰਜਾ ਦੇ ਦੁੱਖਾਂ ਅਤੇ ਸਿਕਾਇਤਾਂ ਨੂੰ ਸੁਣਨ ਲਈ ਹਰ ਸਮੇਂ ਤਿਆਰ ਰਹਿਣਾ ਚਾਹੀਦਾ ਹੈ। ਉਸਨੂੰ ਸਾਮਰਾਜ ਵਿੱਚ ਸਾਂਤੀ ਸਥਾਪਿਤ ਕਰਨੀ ਚਾਹੀਦੀ ਹੈ। ਦੇਸ ਦੀ ਸੁਰੱਖਿਆ ਅਤੇ ਵਿਸਥਾਰ ਲਈ ਉਸ ਕੌਲ ਸਕਤੀਸਾਲੀ ਸੈਨਾ ਹੋਣੀ ਚਾਹੀਦੀ ਹੈ।
6) ਪ੍ਰਸ਼ਨ: ਚੰਦਰਗੁਪਤ ਮੌਰੀਆ ਬਾਰੇ ਤੁਸੀਂ ਕੀ ਜਾਣਦੇ ਹੋ?
ਉੱਤਰ: ਚੰਦਰਗੁਪਤ ਮੌਰੀਆ ਦੇ ਆਰੰਭਕ ਜੀਵਨ ਬਾਰੇ ਕੋਈ ਨਿਸਚਿਤ ਜਾਣਕਾਰੀ ਨਹੀਂ ਮਿਲਦੀ। ਉਸਨੇ ਕੌਟੱਲਿਆ ਦੀ ਸਹਾਇਤਾ ਨਾਲ ਮੌਰੀਆ ਵੰਸ ਦੀ ਸਥਾਪਨਾ ਕੀਤੀ। ਉਸਨੇ 322 ਈ: ਪੂ: ਵਿੱਚ ਪੰਜਾਬ ਤੇ ਜਿੱਤ ਪ੍ਰਾਪਤ ਕਰਕੇ ਆਪਣੀਆਂ ਜਿੱਤਾਂ ਦਾ ਆਰੰਭ ਕੀਤਾ। 321ਈ:ਪੂ: ਵਿੱਚ ਉਸਨੇ ਮਗਧ ਤੇ ਜਿੱਤ ਪ੍ਰਾਪਤ ਕਰਕੇ ਆਪਣੇ ਆਪ ਨੂੰ
ਸੁਤੰਤਰ ਘੋਸ਼ਿਤ
ਕੀਤਾ। 305 ਈ: ਪੂ: ਵਿੱਚ ਉਸਨੇ ਸਿਕੰਦਰ ਦੇ ਸੈਨਾਪਤੀ ਸੈਲਿਊਕਸ ਨੂੰ ਹਰਾਇਆ। ਉਸਦਾ ਰਾਜ ਬਹੁਤ ਵਿਸ਼ਾਲ ਸੀ। 293 ਈ: ਪੂ: ਵਿੱਚ ਉਸਦੀ ਮੌਤ ਹੋ ਗਈ।
7) ਪ੍ਰਸ਼ਨ: ਸੈਲਿਊਕਸ ਕੌਣ ਸੀ?
ਉੱਤਰ: ਸੈਲਿਊਕਸ ਸਿਕੰਦਰ ਦਾ
ਸੈਨਾਪਤੀ ਸੀ। ਉਸਨੇ 305 ਈ: ਪੂ: ਵਿੱਚ ਭਾਰਤ ਤੇ ਹਮਲਾ ਕੀਤਾ। ਉਸਦਾ ਸਾਹਮਣਾ ਚੰਦਰਗੁਪਤ ਮੌਰੀਆ ਨਾਲ ਹੋਇਆ। ਸੈਲਿਊਕਸ, ਚੰਦਰਗੁਪਤ ਮੌਰੀਆ ਹੱਥੋਂ ਹਾਰ ਗਿਆ। ਉਸਨੇ ਚੰਦਰਗੁਪਤ ਨਾਲ ਇੱਕ ਸਮਝੌਤਾ ਕੀਤਾ। ਇਸ ਸਮਝੌਤੇ ਅਨੁਸਾਰ ਉਸਨੇ ਆਪਣੇ ਚਾਰ ਰਾਜ ਕੰਧਾਰ, ਕਾਬਲ, ਹਿਰਾਤ ਅਤੇ ਬਲੋਚਿਸਤਾਨ ਚੰਦਰਗੁਪਤ ਨੂੰ ਸੌਂਪ ਦਿੱਤੇ। ਕੁਝ ਇਤਿਹਾਸਕਾਰਾਂ ਅਨੁਸਾਰ ਉਸਨੇ ਆਪਣੀ ਲੜਕੀ ਜਾਂ ਭੈਣ ਦਾ ਵਿਆਹ ਵੀ ਚੰਦਰਗੁਪਤ ਮੌਰੀਆ ਨਾਲ ਕਰ ਦਿੱਤਾ। ਉਸਨੇ ਚੰਦਰਗੁਪਤ ਨੂੰ 500 ਹਾਥੀ ਤੋਹਫ੍ਹੇ ਵਜੋਂ ਭੇਜੇ ਅਤੇ ਮੈਗਸਥਨੀਜ ਨੂੰ ਉਸਦੇ ਦਰਬਾਰ ਵਿੱਚ ਰਾਜਦੂਤ ਵਜੋਂ ਭੇਜਿਆ।
8) ਪ੍ਰਸ਼ਨ: ਬਿੰਦੂਸਾਰ ਕੌਣ ਸੀ?
ਉੱਤਰ: ਬਿੰਦੂਸਾਰ ਚੰਦਰਗੁਪਤ ਮੌਰੀਆ ਦਾ ਪੁੱਤਰ ਸੀ। ਉਹ 298ਈ:ਪੂ: ਵਿੱਚ ਗੱਦੀ ਤੇ ਬੈਠਾ ਅਤੇ 273ਈ:ਪੂ: ਤੱਕ ਰਾਜ ਕੀਤਾ। ਉਸਦੇ ਸਾਸਨ ਕਾਲ ਸਬੰਧੀ ਇਤਿਹਾਸਕਾਰਾਂ ਨੂੰ ਜਿਆਦਾ ਜਾਣਕਾਰੀ ਪ੍ਰਾਪਤ ਨਹੀਂ ਹੋਈ। ਉਸਦੇ ਵਿਦੇਸ਼ੀ ਰਾਜਾਂ ਨਾਲ ਚੰਗੇ ਸਬੰਧ ਸਨ। ਯੂਨਾਨੀ ਦੂਤ ਡੀਮੇਕਸ ਉਸਦੇ ਦਰਬਾਰ ਵਿੱਚ ਰਹਿੰਦਾ ਸੀ। ਮਿਸਰ ਦਾ ਰਾਜਦੂਤ ਡਿਉਨੀਅਸ ਵੀ ਕੁਝ ਸਮਾਂ ਉਸਦੇ ਦਰਬਾਰ ਵਿੱਚ ਰਿਹਾ। 273 ਈ: ਪੂ: ਵਿੱਚ ਬਿੰਦੂਸਾਰ ਦੀ ਮੌਤ ਹੋ ਗਈ।
9) ਪ੍ਰਸ਼ਨ: ਕਲਿੰਗ ਦੇ ਯੁੱਧ ਤੇ ਇੱਕ ਨੋਟ ਲਿਖੋਂ।
ਉੱਤਰ: ਕਲਿੰਗ ਇੱਕ ਸਾਂਤੀਪੂਰਨ ਰਾਜ ਸੀ। ਅਸ਼ੋਕ
ਨੇ ਆਪਣੇ ਰਾਜ ਦਾ ਵਿਸਥਾਰ ਕਰਨ ਲਈ 261 ਈ.:ਪੂ: ਵਿੱਚ ਕਲਿੰਗ ਤੇ ਹਮਲਾ ਕੀਤਾ। ਇਸ ਯੁੱਧ ਵਿੱਚ ਲੱਗਭਗ । ਲੱਖ ਵਿਅਕਤੀ ਮਾਰੇ ਗਏ ਅਤੇ ਡੇਢ ਲੱਖ ਤੋਂ ਵਧ ਨੂੰ ਕੈਦੀ
ਬਣਾਇਆ ਗਿਆ। ਇਸ ਯੁੱਧ ਵਿੱਚ ਅਸ਼ੋਕ
ਦੀ ਜਿੱਤ ਹੋਈ ਪਰ ਯੁੱਧ ਵਿੱਚ ਹਏ ਖੂਨ-ਖਰਾਬੇ ਕਾਰਨ ਅਸੋਕ ਦੇ ਦਿਲ ਤੇ ਬਹੁਤ ਡੂੰਘਾ ਪ੍ਰਭਾਵ ਪਿਆ। ਇਸ ਤੋਂ ਬਾਅਦ ਅਸ਼ੋਕ
ਨੇ ਯੁੱਧਾਂ ਦਾ ਰਸਤਾ ਤਿਆਗ ਦਿੱਤਾ ਅਤੇ ਬੁੱਧ ਧਰਮ ਅਪਣਾ ਲਿਆ।
10) ਪ੍ਰਸ਼ਨ: ਮੌਰੀਆ ਸਾਮਰਾਜ ਦਾ ਨਗਰ ਪ੍ਰਬੰਧ ਕਿਹੋ ਜਿਹਾ ਸੀ?
ਉੱਤਰ: ਮੌਰੀਆ ਸਾਮਰਾਜ ਦਾ ਨਗਰ ਪ੍ਰਬੰਧ ਉੱਤਮ ਸੀ। ਨਗਰ ਦੇ ਮੁੱਖੀ ਨੂੰ ਨਗਰ ਅਧਿਅਕਸ ਕਹਿੰਦੇ ਸਨ। ਉਸਦੀ ਸਹਾਇਤਾ ਲਈ 30 ਮੈਂਬਰਾਂ ਦੀ ਇੱਕ ਕਮੇਟੀ ਹੁੰਦੀ ਸੀ। ਇਹ ਕਮੇਟੀ ਅੱਗੇ 5-5 ਮੈਂਬਰਾਂ ਦੀਆਂ ਸਬ-ਕਮੇਟੀਆਂ ਵਿੱਚ ਵੰਡੀ ਹੁੰਦੀ ਸੀ। ਇਹ ਸਬ-ਕਮੇਟੀਆਂ ਸਿਲਪਕਾਰਾਂ, ਵਿਦੇਸ਼ੀਆਂ ਦੇ ਹਿੱਤਾਂ, ਜਨਮ-ਮਰਨ ਦਾ ਵੇਰਵਾ, ਵਪਾਰ ਸਬੰਧੀ ਨਿਯਮਾਂ ਅਤੇ ਵਿਕਰੀ ਕਰ ਨੂੰ ਇਕੱਠਾ ਕਰਨ ਦਾ ਕੰਮ ਕਰਦੀਆਂ ਸਨ। ਇਸ ਤੋਂ
ਇਲਾਵਾ ਇਹਨਾਂ ਕਮੇਟੀਆਂ ਦੁਆਰਾ ਲੋਕ ਭਲਾਈ ਨਾਲ ਸਬੰਧਤ ਕੰਮ ਵੀ ਕੀਤੇ ਜਾਂਦੇ ਸਨ।
11) ਪ੍ਰਸ਼ਨ: ਅਸੌਕ ਦੇ ਧੰਮ ਬਾਰੇ ਤੁਸੀਂ ਕੀ ਜਾਣਦੇ ਹੋ?
ਉੱਤਰ: ਕਲਿੰਗ ਯੁੱਧ ਤੋਂ ਬਾਅਦ ਅਸ਼ੋਕ
ਨੇ ਧੰਮ ਦੀ ਸਥਾਪਨਾ ਕੀਤੀ। ਇਸ ਧੰਮ ਦਾ ਮੁੱਖ ਉਦੇਸ਼ ਮਾਨਵਤਾ ਦੀ ਖੁਸੁਹਾਲੀ ਸੀ। ਅਸ਼ੋਕ
ਨੇ ਲੋਕਾਂ ਨੂੰ ਵੱਡਿਆਂ ਦਾ ਆਦਰ ਕਰਨ, ਛੌਟਿਆਂ ਨਾਲ ਪਿਆਰ ਕਰਨ, ਸੱਚ ਅਤੇ ਅਹਿੰਸਾ ਤੇ ਚੱਲਣ ਦੀ ਪ੍ਰੇਰਣਾ ਦਿੱਤੀ। ਧੰਮ ਦੇ ਨਿਯਮਾਂ ਨੂੰ ਸ੍ਰਿਲਾਵਾਂ ਅਤੇ ਥੰਮਾਂ ਤੇ ਲਿਖਵਾਇਆ ਗਿਆ। ਧੰਮ ਦੇ ਪ੍ਰਚਾਰ ਲਈ ਮਹਾਂਮਾਤਰਾਂ ਦੀ ਨਿਯੁਕਤੀ ਕੀਤੀ ਗਈ।
12) ਪ੍ਰਸ਼ਨ: ਅਸ਼ੋਕ ਦੇ ਧੰਮ ਦੇ ਮੁੱਖ ਸਿਧਾਂਤ ਕੀ ਸਨ?
ਉੱਤਰ:
1) ਵੱਡਿਆਂ ਦਾ ਆਦਰ ਕਰਨਾ ਚਾਹੀਦਾ ਹੈ।
2) ਆਪਣੇ ਤੋਂ ਛੋਟਿਆਂ/ਨੀਵਿਆਂ ਨਾਲ ਪਿਆਰ ਕਰਨਾ ਚਾਹੀਦਾ ਹੈ।
3)
ਅਹਿੰਸਾ ਦਾ ਪਾਲਣ ਕਰਨਾ ਚਾਹੀਦਾ ਹੈ।
4)
ਗਰੀਬਾਂ ਅਤੇ ਸਾਧੂ-ਸੰਤਾਂ ਨੂੰ ਦਾਨ ਦੇਣਾ ਚਾਹੀਦਾ ਹੈ।
5)
ਝੂਠ, ਹੰਕਾਰ, ਈਰਖਾ ਆਦਿ ਤੋਂ ਦੂਰ ਰਹਿਣਾ ਚਾਹੀਦਾ ਹੈ।
6)
ਦੂਜੇ ਧਰਮਾਂ ਪ੍ਰਤੀ ਸਹਿਣਸੀਲ ਰਹਿਣਾ ਚਾਹੀਦਾ ਹੈ।
13) ਪ੍ਰਸ਼ਨ: ਅਸ਼ੋਕ ਨੇ ਬੁੱਧ ਧਰਮ ਦੇ ਪ੍ਰਚਾਰ ਲਈ ਕੀ ਯਤਨ ਕੀਤੇ?
ਉੱਤਰ:
1) ਅਸ਼ੋਕ ਨੇ ਆਪ ਬੁੱਧ ਧਰਮ ਅਪਣਾਇਆ।
2)
ਉਸਨੇ ਬੁੱਧ ਧਰਮ ਨਾਲ ਸਬੰਧਤ ਸਥਾਨਾਂ ਦੀਆਂ ਯਾਤਰਾਵਾਂ ਕੀਤੀਆਂ।
3)
ਬੁੱਧ ਧਰਮ ਦੇ ਪ੍ਰਚਾਰ ਲਈ ਧਰਮ ਮਹਾਂਮਾਤਰਾਂ ਦੀ ਨਿਯੁਕਤੀ ਕੀਤੀ।
4)
ਅਨੇਕਾਂ ਵਿਹਾਰਾਂ ਅਤੇ ਸਤੂਪਾਂ ਦਾ ਨਿਰਮਾਣ ਕਰਵਾਇਆ।
5)
ਆਪਣੇ ਪੁੱਤਰ ਅਤੇ ਧੀ ਨੂੰ ਬੁੱਧ ਧਰਮ ਦੇ ਪ੍ਰਚਾਰ ਲਈ ਸ੍ਰੀ ਲੰਕਾ ਭੇਜਿਆ।
6)
ਤੀਜੀ ਬੁੱਧ-ਮਹਾਂਸਭਾ ਦਾ ਆਯੋਜਨ ਕੀਤਾ।
14) ਪ੍ਰਸ਼ਨ: ਮੌਰੀਆ ਕਾਲ ਵਿੱਚ ਇਸਤਰੀਆਂ ਦੀ ਦਸ਼ਾ ਕਿਹੋਂ ਜਿਹੀ ਸੀ?
ਉੱਤਰ:
ਮੌਰੀਆ ਕਾਲ ਵਿੱਚ ਇਸਤਰੀਆਂ ਦੀ ਦਸ਼ਾ ਚੰਗੀ ਨਹੀਂ ਸੀ। ਉਹਨਾਂ ਦੇ ਜਨਮ ਨੂੰ ਚੰਗਾ ਨਹੀਂ ਸਮਝਿਆ ਜਾਂਦਾ
ਸੀ। ਉਹਨਾਂ ਦੀ ਸਿੱਖਿਆ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ ਸੀ। ਉਹਨਾਂ ਦਾ ਛੋਟੀ ਉਮਰ ਵਿੱਚ ਹੀ
ਵਿਆਹ ਕਰ ਦਿੱਤਾ ਜਾਂਦਾ ਸੀ। ਦੂਜੇ ਪਾਸੇ ਔਰਤਾਂ ਨੂੰ ਤਲਾਕ ਲੈਣ ਦਾ ਹੱਕ ਪ੍ਰਾਪਤ ਸੀ। ਵਿਧਵਾ ਇਸਤਰੀਆਂ
ਦੁਬਾਰਾ ਵਿਆਹ ਕਰਵਾ ਸਕਦੀਆਂ ਸਨ।
15) ਪ੍ਰਸ਼ਨ: ਮੌਰੀਆ ਕਾਲ ਵਿੱਚ ਲੋਕਾਂ ਦਾ ਆਰਥਿਕ ਜੀਵਨ ਕਿਹੋਂ ਜਿਹਾ ਸੀ?
ਉੱਤਰ:
1)
ਮੌਰੀਆ ਕਾਲ ਵਿੱਚ ਲੋਕਾਂ ਦਾ ਮੁੱਖ ਕਿੱਤਾ ਖੇਤੀਬਾੜੀ ਸੀ। ਫਸਲਾਂ ਦੀ ਪੈਦਾਵਾਰ ਬਹੁਤ ਵਧੀਆ ਸੀ।
2)
ਉਦਯੋਗ ਵੀ ਬਹੁਤ ਵਿਕਸਿਤ ਸਨ। ਕੱਪੜਾ ਉਦਯੋਗ ਸਭ ਤੋਂ ਪ੍ਰਸਿੱਧ ਸੀ।
3)
ਬਹੁਤ ਸਾਰੇ ਲੋਕ ਪਸੂ ਪਾਲਦੇ ਸਨ।
4)
ਅੰਦਰੂਨੀ ਅਤੇ ਵਿਦੇਸ਼ੀ ਵਪਾਰ ਵੀ ਬਹੁਤ ਪ੍ਰਚਲਿਤ ਸੀ।
16) ਪ੍ਰਸ਼ਨ: ਮੌਰੀਆ ਕਾਲ ਵਿੱਚ ਲੋਕ ਆਪਣਾ ਮਨੋਰੰਜਨ ਕਿਵੇਂ ਕਰਦੇ ਸਨ?
ਉੱਤਰ:
1)
ਲੋਕ ਵੱਧ ਚੜ੍ਹ ਕੇ ਤਿਉਹਾਰ ਮਨਾਉਂਦੇ ਸਨ।
2)
ਉਹ ਨਾਚ-ਗਾਣੇ ਅਤੇ ਨਾਟਕਾਂ ਵਿੱਚ ਭਾਗ ਲੈਂਦੇ ਸਨ।
3)
ਜੂਆ ਅਤੇ ਚੌਪੜ ਵੀ ਬਹੁਤ ਪ੍ਰਚਲਿਤ ਸਨ।
4)
ਘੌੜ ਦੌੜਾਂ, ਰੱਥ ਦੌੜਾਂ, ਤੈਰਾਕੀ, ਤੀਰਅੰਦਾਜੀ ਅਤੇ ਕਿਸ਼ਤੀਆਂ ਦੇ ਮੁਕਾਬਲੇ ਵੀ ਹੁੰਦੇ ਸਨ।
17) ਪ੍ਰਸ਼ਨ: ਮੌਰੀਆ ਸਾਮਰਾਜ ਦੇ
ਪਤਨ ਦੇ ਕੀ ਕਾਰਨ ਸਨ?
ਉੱਤਰ:
1)
ਅਸ਼ੋਕ ਦੇ ਉੱਤਰਅਧਿਕਾਰੀ ਕਮਜੋਰ ਨਿਕਲੇ।
2)
ਜਿਆਦਾ ਸਮਾਂ ਯੁੱਧ ਨਾ ਕਰਨ ਕਾਰਨ ਸੈਨਾ ਕਮਜੋਰ ਹੋ ਗਈ।
3)
ਸਾਮਰਾਜ ਵਿਸਾਲ ਹੋਣ ਕਾਰਨ ਇਸਨੂੰ ਸੰਭਾਲਣਾ ਬਹੁਤ ਔਖਾ ਸੀ।
4)
ਲੋਕ ਭਲਾਈ ਤੇ ਜਿਆਦਾ ਖਰਚ ਹੋਣ ਕਾਰਨ ਪੈਸੇ ਦੀ ਕਮੀ ਹੋ ਗਈ।
5)
ਵਿਦੇਸ਼ੀ ਹਮਲਿਆਂ ਕਾਰਨ ਮੌਰੀਆ ਸਾਮਰਾਜ ਦਾ ਬਹੁਤ ਨੁਕਸਾਨ ਹੋਇਆ।
ਛੇ ਅੰਕਾਂ ਵਾਲੇ ਪ੍ਰਸ਼ਨ
ਪ੍ਰਸ਼ਨ 1:ਸਿੰਕਦਰ ਕੌਣ ਸੀ? ਉਸ ਦੇ ਹਮਲੇ ਦੇ ਸਮੇਂ ਭਾਰਤ ਦੀ ਰਾਜਨੀਤਿਕ ਦਾ ਦਸ਼ਾ ਵਰਣਨ ਕਰੋ।
ਉੱਤਰ:ਸਿਕੰਦਰ ਮਕਦੂਨੀਆ ਦੇ ਸ਼ਾਸਕ ਫਿਲਿਪ ਦਾ ਪੁੱਤਰ ਸੀ। ਪਿਤਾ ਦੀ ਮੌਤ ਮਗਰੋਂ ਉਹ 336ਈ: ਪੂ: ਵਿੱਚ ਗੱਦੀ ਤੇ ਬੈਠਾ। ਗੱਦੀ ਤੇ ਬੈਠਦਿਆਂ ਰੀ ਉਸ ਨੇ ਇਕ ਵਿਸ਼ਾਲ ਸੈਨਾ ਨਾਲ ਲੈ ਕੇ ਆਪਣੀ ਜੇਤੂ ਮੁਹਿੰਮ
ਨੂੰ ਸੁਰੂ ਕੀਤਾ। ਸਭ ਤੋਂ ਪਹਿਲਾਂ ਉਸ ਨੇ ਪੱਛਮੀ ਏਸ਼ੀਆਂ ਅਤੇ ਮਿਸਰ ਨੂੰ ਜਿੱਤਿਆ। ਇਸ ਦੇ ਮਗਰੋਂ ਉਸਨੇ ਅਰਬੇਲਾ ਦੀ ਲੜਾਈ ਵਿਚ ਇਰਾਨ ਦਾ ਸਮਰਾਟ ਨੂੰ ਹਰਾਇਆ। ਇਸ ਪ੍ਰਕਾਰ 11 ਸਾਲਾਂ ਵਿਚ ਸਿਕੰਦਰ ਨੇ ਇਰਾਨ ਤੋ ਲੈ ਕੇ ਅਫਗਾਨਿਸਤਾਨ ਤੱਕ ਦੇ ਸਾਰੇ ਪ੍ਰਦੇਸ਼ਾਂ 'ਤੇ ਆਪ ਝੰਡਾ ਲਹਿਰਾਇਆ। ਇਸ ਤੋਂ ਮਗਰੋਂ ਉਸ ਨੇ ਹਿੰਦੂਕੁਸ਼ ਪਹਾੜ ਨੂੰ ਪਾਰ ਕਰ ਕੇ ਭਾਰਤ ਵਿਚ ਪ੍ਰਵੇਸ਼ ਕੀਤਾ।
ਸਿਕੰਦਰ ਦੇ ਹਮਲੇ ਦੇ ਸਮੇਂ ਭਾਰਤ ਦੀ ਰਾਜਨੀਤਿਕ ਦਸ਼ਾ-ਸਿਕੰਦਰ ਦੇ ਹਮਲੇ ਦੇ ਸਮੇਂ ਭਾਰਤ ਦੀ ਰਾਜਨੀਤਿਕ ਦਸ਼ਾ ਬਹੁਤ ਮਾੜੀ ਸੀ ਦੇਸ਼ ਵਿਚ ਅਨੇਕਾਂ ਛੋਟੇ-ਛੋਟੇ ਰਾਜ ਸਨ ਜੋ ਅਕਸਰ ਆਪਸ ਵਿਚ ਲੜਦੇ ਰਹਿੰਦੇ ਸਨ। ਇਨ੍ਹਾਂ ਕਬੀਲਿਆਂ ਦੇ ਲੋਕ ਬੜੇ ਬਹਾਦਰ ਅਤੇ ਯੁੱਧ ਪ੍ਰੇਮੀ ਸਨ ਪਰ ਉਹਨਾਂ ਵਿਚ ਏਕਤਾ ਦੀ ਘਟ ਸੀ। ਦੇਸ਼ ਵਿਚ ਕੁਝ ਗਣਤੰਤਰ ਰਾਜ ਵੀ ਸਨ । ਇਹਨਾਂ ਰਾਜਾਂ ਅਤੇ ਗਣਤੰਤਰਰਾਂ ਦਾ ਵਰਣਨ ਇਸ ਪ੍ਰਕਾਰ ਹੈ: -
1. ਰਾਜਾ ਅੰਭੀ- ਅੰਭੀ
ਦਾ ਰਾਜ ਸਿੰਧ ਅਤੇ ਜੇਹਲਮ ਨਦੀਆਂ ਦੇ ਵਿਚਕਾਰ ਸਥਿਤ ਸੀ। ਅੰਭੀ
ਆਪਣੇ ਗੁਆਂਢੀ ਰਾਜੇ ਪੁਰੂ ਜਾਂ ਪੋਰਸ ਦਾ ਪੱਕਾ ਦੁਸ਼ਮਣ ਸੀ । ਉਹ ਸਿਕੰਦਰ ਨਾਲ ਮਿਲ ਕੇ ਪੋਰਸ ਨੂੰ ਥੱਲੇ ਲਾਉਣਾ ਚਾਹੁੰਦਾ ਸੀ। ਇਸ ਲਈ ਉਸ ਨੇ ਸਿਕੰਦਰ ਨਾਲ ਯੁੱਧ ਕਰਨ ਦੀ ਥਾਂ ਉਸ ਦਾ ਸੁਆਗਤ ਕੀਤਾ ਅਤੇ ਉਸ ਨੂੰ ਕੀਮਤੀ ਤੋਹਫ਼ੇ
ਭੇਟ ਕੀਤੇ ।
2. ਪੁਰੂ ਜਾਂ ਪੋਰਸ- ਪੋਰਸ ਦਾ ਰਾਜ ਜੇਹਲਮ ਅਤੇ ਚਿਨਾਬ ਨਦੀਆਂ ਵਿਚਕਾਰ ਸੀ। ਉਸ ਨੇ ਸਿਕੰਦਰ ਦਾ ਡਟ ਕੇ ਮੁਕਾਬਲਾ ਕੀਤਾ।ਪਰ ਯੁੱਧ ਵਿਚ ਪੋਰਸ ਦੀ ਹਾਰ ਹੋਈ।
3. ਛੋਟੇ ਪੁਰੂ (ਪੋਰਸ) ਦਾ ਫਾਜ- ਛੋਟੇ ਪੁਰੂ ਦਾ ਰਾਜ ਚਿਨਾਬ ਨਦੀ ਦੇ ਪਾਰ ਸਥਿਤ ਸੀ। ਸਿਕੰਦਰ ਦੇ ਆਉਣ ਦੀ ਖ਼ਬਰ ਸੁਣ ਕੇ ਉਹ ਪਹਿਲਾਂ ਹੀ ਨੰਦ ਰਾਜ ਦੇ ਪ੍ਰਦੇਸ਼ ਵਿਚ ਭੱਜ ਗਿਆ।
4. ਮਗਧ- ਇਹ ਰਾਜ ਬਿਆਸ ਨਦੀ ਦੇ ਪਾਰ ਸਥਿਤ ਸੀ। ਇੱਥੇ ਨੰਦ
ਵੰਸ਼ ਦਾ ਸ਼ਾਸਨ ਸੀ। ਨੰਦ ਸ਼ਾਸਕ ਦੇ ਕੋਲ ਸ਼ਕਤੀਸ਼ਾਲੀ ਸੈਨਾ ਸੀ। ਸਿਕੰਦਰ ਦੇ ਸੈਨਿਕ ਇਸ ਸੈਨਾ ਨਾਲ
ਯੁੱਧ ਕਰਨ ਤੋਂ ਡਰਦੇ ਸਨ। ਇਸ ਲਈ ਸਿਕੰਦਰ ਨੂੰ ਬਿਆਸ ਨਦੀ ਪਾਰ ਕੀਤੇ ਬਿਨਾਂ ਹੀ ਵਾਪਸ ਮੁੜਨਾ ਪਿਆ।
5. ਹੋਰ ਰਾਜ- ਸਿਕੰਦਰ ਦੇ ਹਮਲੇ ਵੇਲੇ ਕੁਝ ਹੋਰ ਜਾਤੀਆਂ ਅਤੇ
ਕਬੀਲੇ ਵੀ ਸਨ। ਇਹਨਾਂ ਵਿਚ ਕਠ, ਆਦਰਿਸ਼ਟ, ਨਿਸ਼ਾ, ਕਸ਼ਟਕ ਆਦਿ ਜਾਤੀਆਂ ਪ੍ਰਮੁੱਖ ਸਨ।
ਪ੍ਰਸ਼ਨ 2: ਚੰਦਰਗੁਪਤ ਮੌਰੀਆ ਦੀਆਂ ਜਿੱਤਾਂ ਦਾ ਵਰਣਨ ਕਰੋ ।
ਉੱਤਰ:ਚੰਦਰਗੁਪਤ
ਮੌਰੀਆ ਨਾ ਸਿਰਫ਼ ਇਕ ਸਫਲ ਜੇਤੂ ਹੀ ਸੀ ਬਲਕਿ ਇਕ ਕੁਸ਼ਲ ਸ਼ਾਸਨ ਪ੍ਰਬੰਧਕ ਵੀਸੀ।
ਚੰਦਰਗੁਪਤ ਮੌਰੀਆ ਦੀਆਂ ਜਿੱਤਾਂ -ਚੰਦਰਗੁਪਤ
ਮੌਰੀਆ ਇਕ ਸਫਲ ਜੇਤੂ ਸੀ। ਜੇਤੂ ਦੇ ਰੂਪ ਵਿਚ ਉਸ ਦੀ ਤੁਲਨਾ ਨੈਪੋਲੀਅਨ ਅਤੇ ਅਕਬਰ ਨਾਲ ਕੀਤੀ ਜਾਂਦੀ
ਸੀ। ਉਹ ਬਹੁਤ ਹੀ ਵੀਰ ਅਤੇ ਸਾਹਸੀ ਸੀ। ਉਸ ਨੇ ਇਕ ਵਿਸ਼ਾਲ ਸੈਨਾ ਦਾ ਗਠਨ ਕੀਤਾ। ਉਸ ਨੇ ਹੇਠ ਲਿਖੀਆਂ ਜਿੱਤਾਂ
ਪ੍ਰਾਪਤ ਕੀਤੀਆਂ:-
1. ਪੰਜਾਬ ਜਿੱਤ- ਚੰਦਰਗੁਪਤ
ਮੋਰੀਆਂ ਨੇ ਸਭ ਤੋ ਪਹਿਲਾਂ ਪੰਜਾਬ ਨੂੰ ਜਿੱਤਿਆ। ਇਹ ਪ੍ਰਦੇਸ਼ ਉਨ੍ਹੀਂ-ਦਿਨੀ ਸਿਕੰਦਰ ਦੇ ਪ੍ਰਤੀਨਿਧ
ਫਿਲਿਪ ਦੇ ਅਧੀਨ ਸੀ। ਪਰ 325ਈ: ਪੂ: ਵਿਚ ਫਿਲਿਪ ਦਾ ਕਤਲ ਕਰ ਦਿੱਤਾ ਗਿਆ। 323 ਈ: ਪੂ: ਵਿੱਚ ਸਿਕੰਦਰ
ਦੀ ਮੌਤ ਹੋ ਗਈ। ਮੌਕੇ ਦਾ ਲਾਭ ਉਠਾ ਕੇ ਚੰਦਰਗੁਪਤ ਨੇ ਪੰਜਾਬ ਤੇ ਆਪਣਾ ਅਧਿਕਾਰ ਕਰ ਲਿਆ।
2. ਉੱਤਰੀ-ਪੱਛਮੀ
ਭਾਰਤ ਦੀ ਜਿੱਤ-ਪੰਜਾਬ-ਜਿੱਤ ਦੇ ਬਾਅਦ ਚੰਦਰਗੁਪਤ ਨੇ ਉੱਤਰ-ਪੱਛਮੀ ਭਾਰਤ ਨੂੰ ਵੀ ਆਪਣੇ ਅਧਿਕਾਰ ਵਿਚ
ਲੈ ਲਿਆ। ਇਸ ਤਰ੍ਹਾਂ ਉਸ ਦੇ ਰਾਜ ਦੀ ਹੱਦ ਸਿੰਧ ਨਦੀ ਦੇ ਪੂਰਬੀ ਤੱਟ ਨੂੰ ਛੂਹਣ ਲੱਗੀ।
3. ਮਗਧ ਜਿੱਤ-ਮਗਧ
ਉੱਤਰੀ ਭਾਰਤ ਦਾ ਸਭ ਤੋਂ ਸ਼ਕਤੀਸ਼ਾਲੀ ਰਾਜ ਸੀ । ਇੱਥੇ ਨੰਦ ਵੰਸ ਦਾ ਨੰਦ ਰਾਜਿਆਂ ਦੀ ਸੈਨਾ ਵਿਚ
6 ਲੱਖ ਪੈਦਲ, 10 ਹਜ਼ਾਰ ਘੋੜਸਵਾਰ, 2 ਹਜਾਰ ਚਾਰ-ਚਾਰ ਘੋੜਿਆਂ ਵਾਲੇ ਰੱਥ ਅਤੇ 3 ਹਜਾਰ ਹਾਥੀ ਦਾ
ਸ਼ਾਮਲ ਸਨ, ਪਰ ਇਸ ਸ਼ਕਤੀਸ਼ਾਲੀ ਰਾਜ ਨਾਲ ਯੁੱਧ ਕਰਨਾ ਚੰਦਰਗੁਪਤ ਦਾ ਸਭ ਤੋਂ ਵੱਡਾ ਉਦੇਸ਼ ਸੀ ।ਉਹ
ਇਹ ਸੀ ਕਿ ਇੱਥੋ ਦੇ ਇਕ ਦੇ ਇਕ ਨੰਦ ਸ਼ਾਸਕ ਨੇ ਚੰਦਰਗੁਪਤ ਦੇ ਗੁਰੂ ਚ਼ਾਕਿਆ ਦੀ ਬੇਇੱਜ਼ਤੀ ਕੀਤੀ
ਸੀ ਅਤੇ ਚਾਣਕਿਆ ਨੇ ਨੰਦ ਵੰਸ਼ ਦਾ ਪੂਰਾ ਨਾਸ਼ ਕਰਕੇ ਆਪਣੀ ਸਹੂੰ ਪੂਰੀ ਕੀਤੀ ਸੀ।
4. ਬੰਗਾਲ ਜਿੱਤ- ਚੰਦਰਗੁਪਤ
ਨੇ ਹੁਏ ਆਪਣਾ ਧਿਆਨ ਹੋਰਨਾਂ ਪੂਰਬੀ ਰਾਜਾਂ ਵਲ ਲਗਾਇਆ। ਕੁਝ ਸਮੇਂ ਬਾਅਦ ਉਸ ਨੇ ਬੰਗਾਲ ਤੇ ਵੀ ਅਧਿਕਾਰ
ਕਰ ਲਿਆ।
5. ਸੈਲਿਊਕਸ ਦੀ ਹਾਰ-ਸੈਲਿਊਕਸ
ਸਿਕੰਦਰ ਦਾ ਸੈਨਾਪਤੀ ਸੀ। ਸਿਕੰਦਰ ਦੀ ਮੌਤ ਦੇ ਬਾਅਦ ਉਸ ਨੇ ਲਗਪਗ ਪੂਰੇ ਪੱਛਮੀ ਅਤੇ ਮੱਧ ਏਸ਼ੀਆ
'ਤੇ ਆਪਣਾ ਅਧਿਕਾਰ ਕਰ ਲਿਆ ਸੀ। ਹੁਣ ਉਹ ਭਾਰਤ ਦੇ ਉਨ੍ਹਾਂ ਸਾਰੇ ਦੇਸ਼ਾਂ ਨੂੰ ਵੀ ਜਿੱਤਣਾ ਚਾਹੁੰਦਾ
ਸੀ। ਜੋ ਕਦੇ ਸਿਕੰਦਰ ਦੇ ਅਧੀਨ ਸੀ। 3੦5 ਈ: ਪੂ: ਵਿਚ ਉਸ ਨੇ ਭਾਰਤ 'ਤੇ ਹਮਲਾ ਕਰ ਦਿੱਤਾ। ਚੰਦਰਗੁਪਤ
ਨੇ ਉਸ ਦਾ ਬਹੁਤ ਵੀਰਤਾ ਨਾਲ ਸਾਹਮਣਾ ਕੀਤਾ। ਸੈਲਿਊਕਸ ਇਸ ਯੁੱਧ
ਵਿਚ ਹਾਰ ਗਿਆ ਅਤੇ ਉਸ ਨੂੰ ਚੰਦਰਗੁਪਤ ਦੇ ਨਾਲ ਇਨ੍ਹਾਂ ਸ਼ਰਤਾਂ ਤੇ ਸੰਧੀ ਕਰਨੀ ਪਈ:
(I)
ਸੈਲਿਉਕਸ ਨੇ ਆਧੁਨਿਕ ਕਾਬੁਲ, ਕੰਧਾਰ ਅਤੇ ਬਲੋਚਿਸਤਾਨ ਦੇ ਪਦੇਸ਼ ਚੰਦਰਗੁਪਤ ਨੂੰ ਦੇ ਦਿੱਤੇ।
(II)
ਮੈਗਸਥਨੀਜ਼ ਸੈਲਿਊਕਸ ਵਲੋਂ ਰਾਜਦੂਤ ਦੇ ਰੂਪ ਵਿਚ ਪਾਟਲੀਪੁੱਤਰ ਆਇਆ |
(III)
ਚੰਦਰਗੁਪਤ ਨੇ ਸੈਲਿਊਕਸ ਨੂੰ ਤੋਹਫ਼ੇ ਵਜੋਂ 5੦੦ ਹਾਥੀ ਦਿੱਤੇ ।
(IV)
ਸੈਲਿਊਕਸ ਨੇ ਆਪਣੀ ਪੁੱਤਰੀ ਹੈਲਨ ਦਾ ਵਿਆਹ ਚੰਦਰਗੁਪਤ ਨਾਲ ਕਰ ਦਿੱਤਾ।
6. ਹੋਰ ਜਿੱਤਾਂ-ਚੰਦਰਗੁਪਤ
ਨੇ ਕੁਝ ਹੋਰ ਪ੍ਰਦੇਸ਼ਾਂ ਤੇ ਵੀ ਜਿੱਤ ਪ੍ਰਾਪਤ ਕੀਤੀ। ਅਜਿਹਾ ਸਮਝਿਆ ਜਾਂਦਾ ਹੈ ਕਿ ਸੋਰਾਸ਼ਟਰ ਦਾ
ਪ੍ਰਦੇਸ਼ ਚੰਦਰਗੁਪਤ ਦੇ ਅਧੀਨ ਸੀ। ਜੈਨ ਅਤੇ ਤਮਿਲ ਸਾਹਿਤ ਅਨੁਸਾਰ ਤਾਂ ਚੰਦਰਗੁਪਤ ਦਾ ਸਾਮਰਾਜ ਦਾ
(ਕਰਨਾਟਕ) ਤਕ ਫੈਲਿਆ ਹੋਇਆ ਸੀ।
ਪ੍ਰਸ਼ਨ 3: ਸਮਰਾਟ ਅਸ਼ੋਕ ਦੀ ਕਲਿੰਗ ਜਿੱਤ ਦਾ ਵਰਣਨ ਕਰੋ ਅਤੇ ਇਸ ਦੇ ਸਿੱਟੇ ਦੱਸੋ।
ਜਾਂ
ਅਸ਼ੋਕ ਦੀ ਕਲਿੰਗ ਜਿੱਤ ਦੇ ਮਹੱਤਵਪੂਰਨ ਸਿੱਟੇ ਲਿਖੇ।
ਉੱਤਫ-
ਕਲਿੰਗ ਜਿੱਤ-ਰਾਜਤਿਲਕ
ਦੇ ਬਾਅਦ ਅਸ਼ੋਕ ਨੇ ਆਪਣੇ ਸਾਮਰਾਜ ਦਾ ਵਿਸਤਾਰ ਕਰਨ ਦੀ ਨੀਤੀ ਅਪਣਾਈ । ਚੰਦਰਗੁਪਤ ਮੌਰੀਆ ਦੀ ਦੱਖਣ
ਜਿੱਤ ਅਧੂਰੀ ਰਹਿ ਗਈ ਸੀ, ਕਿਉਂਕਿ ਲਿੰਗ ਦਾ ਰਾਜ ਅਜੇ ਤਕ ਸੁਤੰਤਰ ਸੀ। ਇਸ ਲਈ ਅਸ਼ੋਕ ਨੇ ਕਲਿੰਗ
ਨੂੰ ਜਿੱਤਣ ਦਾ ਨਿਸਚਾ ਕੀਤਾ ਅਤੇ 261 ਈ: ਪੂ: ਵਿਚ ਵਿਸ਼ਾਲ ਸੈਨਾ ਦੇ ਨਾਲ ਕਲਿੰਗ 'ਤੇ ਹਮਲਾ ਕਰ
ਦਿੱਤਾ।
ਅਸ਼ੋਕ
ਅਤੇ ਕਲਿੰਗ ਦੇ ਰਾਜੇ ਵਿਚਾਲੇ ਬਹੁਤ ਭਿਆਨਕ ਯੁੱਧ ਹੋਇਆ । ਇਸ ਯੁੱਧ ਵਿਚ ਅਸ਼ੋਕ ਦੀ ਜਿੱਤ ਹੋਈ। ਯੁੱਧ
ਵਿਚ ਇਕ ਲੱਖ ਵਿਅਕਤੀ ਮਾਰੇ ਗਏ ਅਤੇ ਉਸ ਤੋਂ ਕਿਤੇ ਜਿਆਦਾ ਜ਼ਖਮੀ ਹੋਏ । ਇਸ ਯੁੱਧ ਵਿਚ ਡੇਢ ਲੱਖ
ਵਿਅਕਤੀਆਂ ਨੂੰ ਬੰਦੀ ਵੀ ਬਬਾਇਆ ਗਿਆ।
ਸਿੱਟੇ-ਕਲਿੰਗ ਯੁੱਧ ਦੇ ਬਹੁਤ ਭਿਆਨਕ ਸਿੱਟੇ ਨਿਕਲੇ।
ਯੁੱਧ ਵਿਚ ਇਕ ਲੱਖ ਵਿਅਕਤੀ ਮਾਰੇ ਗਏ ਅਤੇ ਲਗਪਗ ਡੇਢ ਲੱਖ ਵਿਅਕਤੀ ਬੰਦੀ ਬਣਾਏ ਗਏ। ਸਿੱਟੇ ਵਜੋਂ
ਅਸ਼ੋਕ ਦਾ ਜੀਵਨ ਹੀ ਬਦਲ ਗਿਆ। ਉਸ ਦੇ ਜੀਵਨ ਵਿਚ ਇਕ ਅਜਿਹੀ ਕ੍ਰਾਂਤੀ ਆਈ ਕਿ ਉਹ ਕਠੋਰ ਰਾਜੇ ਤੋਂ
ਇਕ ਦਿਆਲੂ ਸਮਰਾਟ ਬਣ ਗਿਆ। ਸੰਖੇਪ ਵਿਚ ਇਸ ਯੁੱਧ ਕਾਰਨ ਅਸ਼ੋਕ
ਦੇ ਜੀਵਨ ਵਿਚ ਹੇਠ ਲਿਖੇ ਪਰਿਵਰਤਨ ਹੋਏ:
1. ਬੋਧੀ ਬਣਨਾ- ਕਲਿੰਗ ਦੇ ਯੁੱਧ ਵਿਚ ਹੋਏ ਖੂਨ-ਖ਼ਰਾਬੇ ਨੇ ਅਸ਼ੋਕ
ਨੂੰ ਸ਼ਾਂਤੀ-ਪ੍ਰਿਯ ਬਣਾ ਦਿੱਤਾ। ਉਹ ਬੁੱਧ ਧਰਮ ਦਾ ਅਨੁਯਾਈ ਬਣ ਗਿਆ, ਕਿਉਂਕਿ ਇਸ ਧਰਮ ਦਾ ਅਹਿੰਸਾ
ਸੰਬੰਧੀ ਸਿਧਾਂਤ ਉਸ ਨੂੰ ਯੁੱਧਾਂ ਤੋਂ ਦੂਰ ਰੱਖ ਸਕਦਾ ਸੀ।
2. ਅਹਿੰਸਾ ਦਾ ਅਨੁਸਰਨ- ਅਸ਼ੋਕ ਦੇ ਦਿਲ ਵਿਚ ਯੁੱਧ ਦਾ ਸਥਾਨ ਅਹਿੰਸਾ
ਨੇ ਲੈ ਲਿਆ। ਉਸ ਨੇ ਮਾਸ ਖਾਣ ਅਤੇ ਸ਼ਿਕਾਰ ਖੇਡਣਾ ਬੰਦ ਕਰ ਦਿੱਤਾ।
3. ਬੱਧ ਧਰਮ ਦਾ ਪ੍ਰਚਾਰ- ਅਸ਼ੋਕ ਨੇ ਹੋਏ ਬੁੱਧ ਧਰਮ ਦਾ ਪ੍ਰਚਾਰ ਕਰਨਾ ਸੁਰੂ
ਕਰ ਦਿੱਤਾ। ਉਸ ਨੇ ਇਸ ਨੂੰ ਰਾਜ ਧਰਮ ਬਣਾਇਆ। ਬੁੱਧ ਭਿਕਸੂਆਂ ਲਈ ਮੱਠ ਅਤੇ ਵਿਹਾਰ ਬਣਵਾਏ ਅਤੇ ਬੁੱਧ
ਧਰਮ ਦੀਆਂ ਸਿੱਖਿਆਵਾਂ ਨੂੰ ਸਤੰਭਾਂ ਤੇ ਖੁਦਵਾਇਆ। ਅਸ਼ੋਕ ਨੇ ਬੁੱਧ ਧਰਮ ਦੇ ਪ੍ਰਚਾਰ ਲਈ ਵਿਦੇਸ਼ਾਂ
ਵਿਚ ਪ੍ਰਚਾਰਕ ਭੇਜੋ। ਇਸ ਤਰ੍ਹਾਂ ਬੁੱਧ ਧਰਮ ਇਕ ਵਿਸ਼ਵ-ਧਰਮ ਬਣ ਗਿਆ।
4. ਪਰਜਾ-ਪਾਲਕ ਬਣਨਾ - ਕਲਿੰਗ ਦੇ ਯੁੱਧ ਨੇ ਅਸ਼ੋਕ ਨੂੰ ਪਰਜਾ-ਪਾਲਕ ਬਣਾ
ਦਿੱਤਾ। ਹੁਣ ਉਹ ਕਿਸੇ ਦੇਸ਼ ਨੂੰ ਜਿੱਤਣ ਦੀ ਬਜਾਏ ਲੋਕਾਂ ਦੇ ਦਿਲਾਂ ਨੂੰ ਜਿੱਤਣਾ ਚਾਹੁੰਦਾ ਸੀ ।
ਇਸ ਲਈ ਉਸ ਨੇ ਲੋਕਾਂ ਦੀ ਭਲਾਈ ਲਈ ਅਨੇਕ ਕੰਮ ਕੀਤੇ। ਉਸ ਨੇ ਸੜਕਾਂ ਬਣਾਈਆਂ ਅਤੇ ਉਨ੍ਹਾਂ ਦੇ ਦੋਨਾਂ
ਪਾਸੇ ਰੁੱਖ ਲਗਵਾਏ। ਉਸ ਨੇ ਬਹੁਤ ਸਾਰੇ ਖੂਹ ਖੁਦਵਾਏ ਅਤੇ ਹਸਪਤਾਲ ਅਤੇ ਆਰਾਮ-ਘਰ ਬਣਵਾਏ।
5. ਧਰਮ ਮਹਾਂਮਾਤਰਾਂ ਦੀ ਨਿਯੁਕਤੀ- ਅਸ਼ੋਕ ਨੇ ਆਪਣੀ ਜਨਤਾ ਦੇ ਚਰਿੱਤਰ ਨੂੰ ਉੱਚਾ
ਚੁੱਕਣ ਲਈ ਧਰਮ ਮਹਾਂਮਤਰ ਨਿਯੁਕਤੇ ਕੀਤੇ। ਇਹ ਕਰਮਚਾਰੀ ਪਿੰਡ-ਪਿੰਡ ਅਤੇ ਨਗਰ-ਨਗਰ ਵਿਚ ਘੁੰਮਦੇ ਸਨ
ਅਤੇ ਲੋਕਾਂ ਨੂੰ ਨੈਤਿਕ ਸਿੱਖਿਆ ਦਿੰਦੇ ਸਨ ।
6. ਤੀਰਥ ਯਾਤਰਾਵਾਂ- ਕਲਿੰਗ ਯੁੱਧ ਦੇ ਬਾਅਦ ਅਸ਼ੋਕ ਨੇ ਅਨੇਕ ਤੀਰਥ
ਯਾਤਰਾਵਾਂ ਕੀਤੀਆਂ। ਉਹ ਜਿੱਥੇ ਵੀ ਜਾਂਦਾ ਜਨਤਾ ਨੂੰ ਅਹਿੰਸਾ ਅਤੇ ਨੈਤਿਕਤਾ
ਦਾ ਉਪਦੇਸ਼ ਦਿੰਦਾ ਸੀ।
ਸੰਖੇਪ
ਵਿਚ ਇਨਾ ਕਹਿਈ ਹੀ ਕਾਫ਼ੀ ਹੈ ਕਿ ਕਲਿੰਗ ਯੁੱਧ ਕਾਰਨ ਅਸ਼ੋਕ ਦਇਆ, ਧਰਮ ਅਤੇ ਸੱਚਾਈ ਦਾ ਪੁਜਾਰੀ ਬਣ
ਗਿਆ।
ਪ੍ਰਸ਼ਨ 4: ਅਸ਼ੋਕ ਨੂੰ ਇਕ ਮਹਾਨ ਸਮਰਾਟ ਕਿਊਂ ਕਿਹਾ ਜਾਂਦਾ ਹੈ?
ਉਤਰ:
ਅਸ਼ੋਕ ਬਿਨਾਂ ਸੱਕ ਇਕ ਮਹਾਨ ਸਮਰਾਟ ਸੀ। ਉਸ ਦੀ ਮਹਾਨਤਾ ਤਕ ਸੰਸਾਰ ਦਾ ਕੋਈ ਵੀ ਦੂਜਾ ਸਮਰਾਟ ਨਹੀ
ਹੋ ਸਕਿਆ। ਜਿੱਥੇ ਹੋਰ ਸਮਰਾਟ ਤਲਵਾਰ ਦੇ ਜੋਰ ਤੇ ਰਾਜ ਕਰਨਾ ਚਾਹੁੰਦੇ ਸਨ, ਉੱਥੇ ਅਸੋਕ ਲੋਕਾਂ ਦੇ
ਦਿਲਾਂ 'ਤੇ ਰਾਜ ਕਰਨਾ ਚਾਹੁੰਦਾ ਸੀ ਅਤੇ ਉਹ ਪ੍ਰੇਮ ਤੇ ਹਮਦਰਦੀ ਨਾਲ। ਆਖਿਰ ਅਸ਼ੋਕ ਆਪਣੇ ਮਨੋਰਥ
ਵਿਚ ਸਫਲ ਹੋਇਆ।ਅੱਜ ਵੀ ਅਸੀ ਨੂੰ ਇਕ ਮਹਾਨ ਸਮਰਾਟ ਕਹਿੰਦੇ
ਹਾਂ। ਜਿਨ੍ਹਾਂ ਗੱਲਾਂ ਨੇ ਅਸੋਕ ਨੂੰ ਇਕ ਮਹਾਨ ਸਮਰਾਟ ਬਣਾ ਦਿੱਤਾ ਉਹ ਹੇਠ ਲਿਖਿਆ ਹਨ:-
1. ਮਨੁੱਖਤਾ ਦੀ ਸੇਵਾ-ਕਲਿੰਗ ਦੇ ਯੁੱਧ ਮਗਰੋਂ ਅਸ਼ੋਕ ਨੇ ਆਪਣੇ ਜੀਵਨ ਦਾ ਇਕ ਮਾਤਰ ਉਦੇਸ਼ ਮਨੁਖਤਾ ਦੀ ਭਲਾਈ ਕਰਨਾ ਬਣਾ
ਲਿਆ।
2. ਪਸ਼ੂਆਂ ਦੀ ਰੱਖਿਆ- ਅਸ਼ੋਕ ਪਹਿਲਾ ਸਮਰਾਟ ਸੀ ਜਿਸ ਨੇ ਨਾ ਕੇਵਲ ਮਨੁੱਖਾਂ ਲਈ ਸਗੋਂ ਪਸੂਆਂ ਲਈ ਵੀ ਹਸਪਤਾਲ ਖੁਲ੍ਹਵਾਏ। ਉਸ ਦੇ ਰਾਜ ਵਿਚ ਜਾਨਵਰਾਂ ਦਾ ਸ਼ਿਕਾਰ ਬਿਲਕੁਲ ਬੰਦ ਸੀ।
3. ਪਰਜਾ ਹਿਤ ਲਈ ਕੰਮ- ਅਸ਼ੋਕ ਆਪਣੀ ਪਰਜਾ ਨੂੰ ਆਪਣੀ
ਸੰਤਾਨ ਸਮਝਦਾ ਸੀ। ਪਰਜਾ ਦੀ ਭਲਾਈ ਲਈ ਉਸ ਨੇ ਆਪਣੇ
ਰਾਜ ਵਿਚ ਸੜਕਾਂ ਦਾ ਨਿਰਮਾਣ ਕਰਵਾਇਆ। ਇਨ੍ਹਾਂ ਦੇ ਕੰਢਿਆਂ 'ਤੇ ਛਾਂ-ਦਾਰ ਰੁੱਖ ਦਵਾ ਦਿੱਤੀ ਜਾਂਦੀ ਸੀ।
4. ਆਦਰਸ਼ ਪ੍ਰਸ਼ਾਸਨ- ਅਸ਼ੋਕ ਦਾ ਸ਼ਾਸਨ ਪ੍ਰਬੰਧ ਉੱਚ-ਕੋਟੀ ਦਾ ਸੀ। ਉਸ ਨੇ ਮਹਾਂਮਾਤਰ ਦੀ ਨਿਯੁਕਤੀ ਕੀਤੀ ਹੋਈ ਸੀ ਜੋ ਰਾਜਾ
ਨੂੰ ਪ੍ਰਜਾ ਦੇ ਕਸਟਾਂ ਦੀ ਸੂਚਨਾ ਦਿੰਦੇ ਰਹਿੰਦੇ ਸਨ। ਨਿਆਂ ਕਰਦੇ ਸਮੇਂ ਕਿਸੇ ਨਾਲ ਪੱਖਪਾਤ ਨਹੀਂ ਕੀਤਾ ਜਾਂਦਾ ਸੀ ।
5. ਬੁੱਧ-ਧਰਮ ਦਾ ਪ੍ਰਸਾਰ- ਕਲਿੰਗ ਯੁੱਧ ਮਗਰੋਂ ਅਸੋਕ ਨੇ ਬੁੱਧ ਧਰਮ ਅਪਣਾ
ਲਿਆ।ਉਸ ਨੇ ਧਰਮ ਦੇ ਪ੍ਰਚਾਰ ਦੇ ਲਈ ਦੂਜੇ ਦੇਸ਼ਾਂ ਵਿਚ ਵੀ ਪ੍ਰਚਾਰਕ ਭੇਜੇ । ਇਕੇ ਛੋਟੇ ਜਿਹੇ ਧਰਮ ਨੂੰ ਵਿਸਵ-ਧਰਮ ਬਣਾਉਣ ਅਸ਼ੋਕ ਜਿਹੇ ਸਮਰਾਟ ਦਾ ਹੀ ਕੰਮ ਸੀ।
6. ਸ਼ਾਂਤੀ ਪ੍ਰੇਮੀ - ਅਸ਼ੋਕ ਨੂੰ ਯੁੱਧਾਂ ਨਾਲ ਘਿਣਾ ਹੋ ਗਈ।ਉਸ ਨੇ ਯੁੱਧਾਂ ਦਾ ਤਿਆਗ ਕੀਤਾ ਤੇ ਸ਼ਾਂਤੀ ਦਾ
ਪੂਜਾਰੀ ਬਣ ਗਿਆ।
7. ਕਲਾ- ਅਸ਼ੋਕ ਦੇ ਰਾਜਕਾਲ ਵਿਚ ਕਲਾ ਬਹੁਤ ਉੱਨਤ ਹੋਈ । ਉਸ ਨੇ ਅਨੇਕ ਸਤੂਪਾਂ ਤੇ ਵਿਹਾਰਾਂ ਦਾ ਨਿਰਮਾਏ ਆ ਕਰਵਾਇਆ।
8. ਅਸ਼ੋਕ ਦਾ ਧੰਮ- ਅਸ਼ੋਕ ਨੇ ਆਪਣੀ
ਪਰਜਾ ਦੇ ਨੈਤਿਕ ਉੱਥਾਨ ਲਈ ਧੰਮ ਦਾ ਪ੍ਰਚਾਰ ਕੀਤਾ । ਇਸ ਅਨੁਸਾਰ ਮਨੁੱਖ ਨੂੰ ਸਦਾਚਾਰ ਦਾ ਜੀਵਨ ਬਿਤਾਉਣਾ ਚਾਹੀਦਾ ਹੈ ਤੇ ਮਾਤਾ-ਪਿਤਾ ਤੇ ਗੁਰੂਜਨਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ।
9. ਧਾਰਮਿਕ ਸਹਿਨਸ਼ੀਲਤਾ- ਅਸ਼ੋਕ ਸਾਰੇ ਧਰਮਾਂ ਦਾ ਇਕ ਸਮਾਨ ਆਦਰ ਕਰਦਾ ਸੀ।
10. ਵਿਸ਼ਾਲ ਸਾਮਰਾਜ਼- ਅਸ਼ੋਕ ਦਾ ਰਾਜ ਵਿਸ਼ਾਲ ਸੀ। ਉਸ ਨੇ ਸ਼ਾਸਕ ਬਣਨ
ਤੋਂ ਬਾਅਦ ਇਸ ਦਾ ਹੋਰ ਵੀ ਵਿਸਤਾਰ ਕੀਤਾ।
11. ਗੁਆਂਢੀ ਰਾਜਾਂ ਦੀ ਸਹਾਇਤਾ-ਅਸ਼ੋਕ ਨੇ ਗੁਆਂਢੀ ਰਾਜਾਂ ਵਿਚ ਸੈਨਾਵਾਂ ਭੇਜਣ
ਦੀ ਬਜਾਇ ਪ੍ਰਚਾਰਕ ਭੇਜੇ।
ਉਸ ਨੇ ਦੂਜੇ ਦੇਸ਼ਾਂ ਨੂੰ ਦਵਾਈਆਂ ਆਦਿ ਭੇਜ ਕੇ ਸਹਾਇਤਾ ਵੀ ਕੀਤੀ। ਇਹ ਗੱਲ ਉਸ ਦੀ ਮਹਾਨਤਾ ਦੀ
ਪ੍ਰਤੀਕ ਹੈ।
ਪ੍ਰਸ਼ਨ 5: ਚੰਦਰਗੁਪਤ ਮੌਰੀਆ ਦੇ
ਸੈਨਿਕ ਸ਼ਾਸਨ ਪ੍ਰਬੰਧ ਦਾ ਵਰਣਨ ਕਰੋ।
ਉੱਤਰ:ਚੰਦਗੁਪਤ
ਮੌਰੀਆ ਇਕ ਕੁਸ਼ਲ ਸ਼ਾਸਨ ਪ੍ਰਬੰਧਕ ਸੀ। ਉਸਦਾ ਸ਼ਾਸਨ ਪ੍ਰਬੰਧ ਉੱਚ ਕੋਟੀ ਦਾ ਸੀ, ਜਿਸਦਾ ਵਰਣਨ ਇਸ
ਪ੍ਰਕਾਰ ਹੈ। ਚੰਦਗੁਪਤ ਮੌਰੀਆ ਨੇ ਇਕ ਵਿਸ਼ਾਲ ਸੈਨਾ ਦਾ ਸੰਗਠਨ ਕੀਤਾ ਹੋਇਆ ਸੀ। ਉਸ ਦੀ ਸੈਨਾ ਵਿਚ
6 ਲੱਖ ਪੈਦਲ, 30 ਹਜ਼ਾਰ ਘੋੜਸਵਾਰ, 9 ਹਜ਼ਾਰ ਹਾਥੀ ਤੇ 8 ਹਜ਼ਾਰ ਰੱਥ ਸ਼ਾਮਲ ਸਨ। ਇਸ ਵਿਸ਼ਾਲ ਸੈਨਾ
ਦੇ ਪ੍ਰਬੰਧ ਦੇ ਲਈ 30 ਮੈਂਬਰਾਂ ਦੀ ਇਕ ਸਮਿਤੀ ਨਿਯੁਕਤ ਕੀਤੀ ਗਈ ਸੀ।
ਯੁੱਧ
ਵਿਚ ਤਲਵਾਰ, ਧਨੁਸ ਬਾਣ, ਕਵਚ ਆਦਿ ਸ਼ਸਤਰਾਂ ਦੀ ਵਰਤੋਂ ਕੀਤੀ ਜਾਂਦੀ ਸੀ। ਇਸ ਵਿਸ਼ਾਲ ਸੈਨਾ ਦੇ ਪ੍ਰਬੰਧ
ਲਈ 30 ਮੈਂਬਰਾਂ ਦੀ ਇਕ ਪਰਿਸ਼ਦ ਨਿਯੁਕਤ ਕੀਤੀ ਗਈ ਸੀ। ਇਹ ਪਰਿਸ਼ਦ ਪੰਜ-ਪੰਜ ਮੈਂਬਰਾਂ ਦੀਆਂ 6 ਸਮਿਤੀਆਂ
ਵਿਚ ਵੰਡਿਆ ਸੀ। (I) ਪਹਿਲੀ ਸਮਿਤੀ ਦਾ ਕੰਮ ਉਨ੍ਹਾਂ ਜਹਾਜ਼ਾਂ ਦੀ ਦੇਖ-ਭਾਲ ਕਰਨੀ ਸੀ ਜੋ ਸਮੁੰਦਰੀ
ਲੁਟੇਰਿਆਂ ਨੂੰ ਸਜ਼ਾ ਦੇ ਲਈ ਹੁੰਦੇਸਨ। ਇਹ ਸਮਿਤੀ ਵਪਾਰੀਆਂ ਤੋਂ ਟੈਕਸ ਵੀ ਵਸੂਲ ਕਰਦੀ ਸੀ। (II)
ਦੂਜੀ ਸਮਿਤੀ ਦਾ ਕੰਮ ਸੈਨਾ ਨੂੰ ਮਾਲ ਪਹੁੰਚਾਉਣ ਵਾਲੀਆਂ ਬੈਲ-ਗਡੀਆਂ ਦੀ ਦੇਖ-ਰੇਖ ਕਰਨਾ ਸੀ। ਇਹਨਾਂ
ਦਾ ਪ੍ਰਧਾਨ 'ਗੋਪਾਧਿਅਕਸ਼' ਅਖਵਾਉਂਦਾ ਸੀ। (III) ਤੀਜੀ ਸੈਨਾ ਦਾ ਕੰਮ ਪੈਦਲ ਸੈਨਿਕਾਂ ਦੇ ਹਿਤਾਂ
ਦੀ ਰੱਖਿਆ ਕਰਨਾ ਸੀ।(IV) ਚੌਥੀ ਸਮਿਤੀ ਦਾ ਕੰਮ ਘੋੜ-ਸਵਾਰਾਂ ਦੀ ਦੇਖ-ਭਾਲ ਕਰਨਾ ਸੀ। (V) ਪੰਜਵੀਂ
ਸਮਿਤੀ ਦਾ ਕੰਮ ਹਾਥੀਆਂ ਦਾ ਪ੍ਰਬੰਧ ਤੇ ਉਨਾਂ ਦੀ ਦੇਖ-ਭਾਲ ਕਰਨਾ ਸੀ। (VI)ਛੇਵੀਂ ਸਮਿਤੀ ਯੁੱਧ ਵਿਚ
ਪ੍ਰਯੋਗ ਹੋਣ ਵਾਲੇ ਰੱਥਾਂ ਦਾ ਪ੍ਰਬੰਧ ਕਰਦੀ ਸੀ। ਸੱਚ ਤਾ ਇਹ ਹੈ ਕਿ ਚੰਦਰਗੁਪਤ ਇਕ ਸਫਲ ਸ਼ਾਸਕ ਸਿੱਧ
ਹੋਇਆ। ਉਸ ਦੇ ਪ੍ਰਸ਼ਾਸਨਿਕ ਪ੍ਰਬੰਧ ਨੂੰ ਦੇਖਦਿਆਂ ਹੋਇਆਂ।ਡਾ: ਬੀ. ਏ ਸਮਿਥ ਕਹਿੰਦੇ ਹਨ, “ਕਿਤੇ
ਵੀ ਅਜਿਹੇ ਸੰਗਠਨ ਦਾ ਉਦਾਹਰਨ ਮਿਲਣਾ ਕਠਿਨ ਹੈ।”
ਪ੍ਰਸ਼ਨ 6: ਅਸ਼ੋਕ ਦੇ ਧਰਮ ਦਾ ਉਸਦੀ ਸਾਮਰਾਜ ਨੀਤੀ ਤੇ ਕੀ ਪ੍ਰਭਾਵ ਪਿਆ?
ਉੱਤਰ:
ਅਸੋਕ ਦੀ ਧਰਮ ਦਾ ਉਸ ਦੀ ਸਾਮਰਾਜ ਨੀਤੀ 'ਤੇ ਪ੍ਰਭਾਵ- ਅਸ਼ੋਕ ਦੇ ਧਰਮ ਨੇ ਉਸ ਦੀ ਸਾਮਰਾਜ ਨੀਤੀ ਤੇ
ਮਹੱਤਵਪੂਰਨ ਪ੍ਰਭਾਵ ਪਾਏ। ਧੰਮ ਦੇ ਪ੍ਰਚਾਰ ਨਾਲ ਦੇਸ਼ ਵਿੱਚ ਸ਼ਾਤੀ ਖ਼ੁਸ਼ਹਾਲੀ ਅਤੇ ਨੈਤਿਕਤਾ ਦੇ
ਇਕ ਨਵੇਂ ਯੁੱਗ ਦਾ ਆਰੰਭ ਹੋਇਆ। ਸੰਖੇਪ ਵਿਚ ਅਸ਼ੋਕ ਦੇ ਧਰਮ ਨੇ
ਉਸ ਦੀ ਸਾਮਰਾਜ ਨੀਤੀ 'ਤੇ ਹੇਠ ਲਿਖੇ ਪ੍ਰਭਾਵ ਪਾਏ: -
1. ਧਾਰਮਿਕ ਏਕਤਾ-ਅਸ਼ੋਕ ਦੇ ਧਰਮ ਵਿਚ ਸਾਰੇ ਧਰਮਾਂ ਦੇ ਮੁੱਖ ਸਿਧਾਂਤ
ਸ਼ਾਮਲ ਸਨ। ਇਸ ਧਰਮ ਨੂੰ ਅਪਣਾ ਕੈ ਲੋਕ ਧਾਰਮਿਕ ਭੇਦ-ਭਾਵ ਭੁੱਲ ਗਏ ਅਤੇ ਏਕਤਾ ਦੇ ਸੂਤਰ ਵਿਚ ਬੱਝ
ਗਏ।
2. ਪੂਜਾ ਹਿੱਤ ਕੰਮ- ਸਾਰੇ ਰਾਜ ਅਧਿਕਾਰੀ ਪ੍ਰਜਾ ਨਾਲ ਨਰਮਾਈ ਅਤੇ ਦਿਆਲਤਾ
ਦਾ ਵਿਹਾਰ ਕਰਨ ਲੱਗੇ। ਪ੍ਰਜਾ ਦੀ ਭਲਾਈ ਲਈ ਅਣਗਿਣਤ ਕੰਮ ਕੀਤੇ ਗਏ। ਨਤੀਜੇ ਵਜੋਂ ਪਰਜਾ ਸੁਖੀ ਅਤੇ
ਖੁਸ਼ਹਾਲ ਜੀਵਨ ਬਤੀਤ ਕਰਨ ਲੱਗੀ।
3. ਅਪਰਾਧਾਂ ਦਾ ਅੰਤ - ਅਸ਼ੋਕ ਦੇ ਧਰਮ ਦੇ ਨਤੀਜੇ ਵਜੋਂ ਰਾਜ ਵਿਚ ਅਪਰਾਧਾਂ
ਦਾ ਅੰਤ ਹੋ ਗਿਆ। ਇਸ ਦਾ ਕਾਰਨ ਇਹ ਸੀ ਕਿ ਸਾਰੇ ਲੋਕ ਸੁਖੀ ਸਨ।
4. ਧਰਮ ਜਿੱਤ - ਅਸ਼ੋਕ ਆਪਣੀ ਤੇ ਆਪਣੀ ਪਰਜਾ ਦਾ ਪਰਲੋਕ ਸੁਧਰਾਨਾ
ਚਾਹੁੰਦਾ ਸੀ। ਕਲਿੰਗ ਜਿੱਤ ਤੋਂ ਪਿੱਛੋਂ ਉਸ ਨੇ ਆਪਣਾ ਸਾਰਾ ਬਾਕੀ ਜੀਵਨ ਧਰਮ ਦੇ ਪ੍ਰਚਾਰ ਵਿਚ ਲਾ
ਦਿੱਤਾ।
5. ਸਦਾਚਾਰ ਦਾ ਜੀਵਨ - ਅਸ਼ੋਕ ਦਾ ਧਰਮ ਨੈਤਿਕ ਸਿਧਾਂਤਾ ਦਾ ਸਮੂਹ ਸੀ।
ਇਸ ਨੂੰ ਅਪਣਾ ਕੇ ਉਸ ਦੀ ਪਰਜਾ ਦਾ ਨੈਤਿਕ ਉੱਥਾਨ ਹੋਇਆ। ਸਾਰੇ ਲੋਕ ਸਦਾਚਾਰ ਦਾ ਜੀਵਨ ਬਤੀਤ ਕਰਨ
ਲੱਗੇ
6. ਅਸ਼ੋਕ ਮਹਾਨ -ਅਸ਼ੋਕ ਨੇ ਵੀ ਆਪਣਏ ਆਪ ਨੂੰ ਇਨ੍ਹਾਂ ਸਿਧਾਂਤਾ
ਦੇ ਆਧਾਰ ਤੇ ਢਾਲਿਆ। ਨਤੀਜੇ ਵਜੋਂ ਉਸ ਦੀ ਸਖ਼ਸੀਅਤ ਵਿਚ ਨਿਖਾਰ ਆਇਆ ਅਤੇ ਉਸ ਦੀ ਗਿਣਤੀ ਸੰਸਾਰ ਦੇ
ਮਹਾਨ ਸਮਰਾਟਾਂ ਵਿਚ ਕੀਤੀ ਜਾਣ ਲੱਗੀ।
ਪ੍ਰਸ਼ਨ 7: ਅਸ਼ੋਕ ਦੁਆਰਾ ਬੁੱਧ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਦੇ ਲਈ ਕੀਤੋ ਗਏ
ਕੋਈ ਪੰਜ ਕੰਮਾਂ ਦਾ ਵਰਣਨ ਕਰੇ।
ਜਾਂ
ਅਸ਼ੋਕ ਨੇ ਬੁਧ ਧਰਮ ਨੂੰ ਕਿਸ ਤਰ੍ਹਾਂ ਵਧਾਇਆ। ਧਰਮ ਦੇ ਵਿਸ਼ੇ ਵਿਚ ਅਸ਼ੋਕ ਦੀ
ਧਾਰਨਾ ਕੀ ਸੀ?
ਉੱਤਰ-
ਅਸੋਕ ਨੇ ਬੁੱਧ ਧਰਮ ਦੀ ਬਹੁਤ ਸੇਵਾ ਕੀਤੀ। ਕਲਿੰਗ ਯੁੱਧ ਨਾਲ ਉਸ ਦੇ ਹਿਰਦੇ ਨੂੰ ਬਹੁਤ ਠੇਸ ਲੱਗੀ
ਸੀ। ਉਸ ਸਮੇਂ ਬੁੱਧ ਧਰਮ ਦੇ ਸਰਲ ਸਿਧਾਂਤਾਂ ਕਾਰਨ ਹੀ ਉਸ ਦੇ ਮਨ ਨੂੰ ਸ਼ਾਂਤੀ ਮਿਲੀ। ਉਸ ਨੇ ਬੁੱਧ
ਧਰਮ ਸਵੀਕਾਰ ਕਰ ਲਿਆ ਅਤੇ ਆਪ ਤਾਂ ਸਾਰਾ ਜੀਵਨ ਇਸ ਦੇ ਪ੍ਰਚਾਰ ਕੰਮ ਵਿਚ ਲਗਾ ਦਿੱਤਾ। ਉਸ ਦੇ ਦੁਆਰਾ ਇਸ ਧਰਮ ਦੇ ਲਈ ਕੀਤੇ ਗਏ ਪ੍ਰਚਾਰ ਕੰਮਾਂ ਦਾ ਵਰਣਨ ਇਸ ਤਰ੍ਹਾਂ
ਹੈ:
1. ਵਿਅਕਤੀਗਤ ਆਦਰਸ਼- ਰਾਜਾ ਅਸ਼ੋਕ ਨੇ ਆਪਣੇ ਵਿਅਕਤੀਗਤ ਉਦਾਹਰਨ ਦੁਆਰਾ
ਲੋਕਾਂ ਨੂੰ ਬੁੱਧ ਧਰਮ ਸਵੀਕਾਰ ਕਰਨ ਲਈ ਪ੍ਰਰਿਤ ਕੀਤਾ।
2. ਬੁੱਧ ਧਰਮ ਦਾ ਅਨੁਯਾਈ ਬਈਨਾ-ਕਲਿੰਗ ਯੁੱਧ ਦੇ ਬਾਅਦ ਅਸ਼ੋਕ ਆਪ ਬੋਧੀ ਬਣ ਗਿਆ
। ਉਹ ਸੱਚੇ ਮਨ ਨਾਲ ਇਸ ਧਰਮ ਦੇ ਪ੍ਰਚਾਰ ਕੰਮਾਂ ਵਿਚ ਜੁੱਟ ਗਿਆ।
3. ਰਾਜਾਦੇਸ਼- ਬੁੱਧ ਧਰਮ ਦੇ ਪਸਾਰ ਲਈ ਅਸ਼ੋਕ ਨੇ ਇਸ ਧਰਮ ਦੇ
ਨਿਯਮਾਂ ਨੂੰ ਸਤੰਭਾਂ, ਗੁਫਾਵਾਂ ਅਤੇ ਸ਼ਿਲਾਵਾਂ 'ਤੇ ਖੁਦਵਾਇਆ।
4. ਵਿਹਾਰ ਦੇ ਸਤਪ ਬਣਾਉਣਾ - ਅਸ਼ੋਕ ਨੇ ਬੁੱਧ ਧਰਮ ਦੇ ਪ੍ਰਚਾਰ ਲਈ ਅਨੇਕ ਵਿਹਾਰ
ਅਤੇ ਸਤੂਪ ਬਣਵਾਏ ਇਹ ਸਤੂਪ ਅਤੇ ਵਿਹਾਰ ਬੁੱਧ ਧਰਮ ਦੇ ਪ੍ਰਚਾਰ ਦੇ ਕੇਂਦਰ ਬਣੇ ।
5. ਤੀਸਰੀ ਬੱਧ ਸਭਾ-ਅਸੋਕ ਨੇ 252 ਈ: ਪੂ: ਵਿਚ ਬੁੱਧ ਧਰਮ ਦੀ ਤੀਸਰੀ
ਸਭਾ ਪਾਟਲੀਪੁੱਤਰ ਵਿਚ ਬੁਲਾਈ। ਇਸ ਸਭਾ ਕਾਰਨ ਬੋਧੀਆਂ ਵਿਚ ਏਕਤਾ ਕਾਇਮ ਹੋਈ ਅਤੇ ਇਹ ਧਰਮ ਵਧੈਰੇ
ਲੋਕਪ੍ਰਿਯ ਹੋਇਆ।
6. ਧਾਰਮਿਕ ਨਾਟਕ-ਅਸੋਕ ਨੇ ਧਾਰਮਿਕ ਨਾਟਕਾਂ ਦੁਆਰਾ ਜਨਤਾ ਨੂੰ ਇਹ
ਸਮਝਾਉਣ ਦਾ ਯਤਨ ਕੀਤਾ ਕਿ ਬੁੱਧ ਧਰਮ ਦੇ ਸਿਧਾਂਤਾਂ ਅਨੁਸਾਰ ਪਵਿੱਤਰ ਜੀਵਨ ਬਤੀਤ ਕਰਨ ਨਾਲ ਸਵਰਗ
ਦੀ ਪ੍ਰਾਪਤੀ ਹੁੰਦੀ ਹੈ।
7. ਧਾਰਮਿਕ ਯਾਤਰਾਵਾਂ- ਅਸੋਕ ਦੀਆਂ ਧਾਰਮਿਕ ਯਾਤਰਾਵਾਂ ਵੀ ਬੁੱਧ ਧਰਮ
ਦੇ ਪ੍ਰਚਾਰ ਵਿਚ ਬਹੁਤ ਸਹਾਇਕ ਸਿੱਧ ਹੋਈਆਂ
8. ਧਰਮ ਮਹਾਂਮਾਤਰਾ ਦੀ ਨਿਯੁਕਤੀ- ਅਸ਼ੋਕ ਨੇ ਧਰਮ ਦਾ ਪ੍ਰਚਾਰ ਕਰਨ ਲਈ 'ਧਰਮ ਮਹਾਂਮਾਤਰ'
ਨਾਂ ਦੇ ਵਿਸ਼ੇਸ਼ ਕਰਮਚਾਰੀਆਂ ਦੀ ਨਿਯੁਕਤੀ ਕੀਤੀ।
9. ਬੋਲਚਾਲ ਦੀ ਭਾਸ਼ਾ ਵਿਚ ਪ੍ਰਚਾਰ- ਅਸ਼ੋਕ ਨੇ ਪਾਲੀ ਭਾਸ਼ਾ ਵਿਚ ਸ਼ਿਲਾਵਾਂ, ਸਤੰਤਾਂ
ਆਦਿ 'ਤੇ ਬੁੱਧ ਧਰਮ ਦੀਆਂ ਸਿੱਖਿਆਵਾਂ, ਖੁਦਵਾਈਆਂ।ਉਸ ਨੇ ਕੁਝ ਪ੍ਰਸਿੱਧ ਬੁੱਧ ਗ੍ਰੰਥਾਂ ਦਾ ਅਨੁਵਾਦ
ਵੀ ਪਾਲੀ ਭਾਸ਼ਾ ਵਿਚ ਕਰਵਾਇਆ ਕਿਉਂਕਿ ਪਾਲੀ ਭਾਸ਼ਾ ਉਸ ਸਮੇਂ ਦੀ ਬੋਲਚਾਲ ਦੀ ਭਾਸ਼ਾ ਸੀ।
10.ਵਿਦੇਸ਼ਾਂ ਵਿਚ ਪ੍ਰਚਾਰ- ਅਸ਼ੋਕ ਨੇ ਬੁੱਧ ਧਰਮ ਦਾ ਪ੍ਰਚਾਰ ਸਿਰਫ਼ ਆਪਣੇ
ਹੀ ਦੇਸ਼ ਵਿਚ ਨਹੀਂ ਬਲਕਿ ਵਿਦੇਸ਼ਾਂ ਵਿਚ ਵੀ ਕੀਤਾ। ਜਾ ਤਿਹ ਧਰਮ ਦੇ ਸੰਸਥਾਪਕ ਦੇ ਬਾਅਦ ਦੂਸਰਾ
ਸਥਾਨ ਅਸੋਕ ਨੂੰ ਹੀ ਪ੍ਰਾਪਤ ਹੈ।
ਪ੍ਰਸ਼ਨ 8: ਮੌਰੀਆ ਸਾਮਰਾਜ ਦੇ
ਪਤਨ ਦੇ ਕਾਰਨਾਂ ਦਾ ਵਿਸ਼ਲੇਸ਼ਣ ਕਰੋ।
ਉੱਤਰ:
ਮੌਰੀਆ ਸਾਮਰਾਜ ਦੇ ਪਤਨ ਦੇ ਕਾਰਨਾਂ ਦਾ ਵਰਣਨ ਇਸ ਤਰ੍ਹਾਂ ਹੈ:-
1. ਅਯੋਗ ਉੱਤਰਾਧਿਕਾਰੀ- ਅਸ਼ੋਕ
ਦੇ ਬਾਅਦ ਰਾਜ ਦੀ ਵਾਗਡੋਰ ਦਸ਼ਰਥ, ਸੰਪੱਤੀ ਅਤੇ ਬ੍ਰਹਿਦਥ ਵਰਗੇ ਰਾਜਿਆਂ ਦੇ ਹੱਥਾਂ ਆ ਗਈ। ਇਹ ਸਾਰੇ
ਸ਼ਾਸਕ ਸ਼ਾਸਨ ਚਲਾਉਣ ਦੇ ਅਯੋਗ ਸਨ।
2. ਵਿਸਤ੍ਰਿਤ ਸਾਮਰਾਜ- ਅਸ਼ੋਕ
ਦੇ ਸਮੇਂ ਮੌਰੀਆ ਸਾਮਰਾਜ ਕਾਫ਼ੀ ਵਿਸਤਿਤ ਹੋ ਗਿਆ ਸੀ। ਅਸ਼ੋਕ ਦੇ ਕਮਜੋਰ ਉੱਤਰਾਧਿਕਾਰੀ ਇਸ ਵਿਸ਼ਾਲ
ਸਾਮਰਾਜ ਦੀ ਰੱਖਿਆ ਨਾ ਕਰ ਸਕੇ।
3. ਉੱਤਰਾਧਿਕਾਰ ਦੇ ਨਿਯਮ ਦੀ
ਘਾਟ-ਮੌਰੀਆ ਵੰਸ਼ ਵਿਚ ਉੱਤਰਾਧਿਕਾਰ
ਦਾ ਕੋਈ ਵਿਸ਼ੇਸ਼ ਨਿਯਮ ਨਹੀਂ ਸੀ। ਇਸ ਲਈ ਇਕ ਸ਼ਾਸਕ ਦੇ ਮਰਦੇ ਹੀ ਰਾਜਕੁਮਾਰਾਂ ਵਿਚ ਰਾਜਗੱਦੀ ਲਈ
ਯੁੱਧ ਛਿੜ ਜਾਂਦਾ ਸੀ।ਆਪ ਅਸ਼ੋਕ ਨੇ ਆਪਣੇ 99 ਭਰਾਵਾਂ ਦਾ ਕਤਲ ਕਰਕੇ ਰਾਜਗੱਦੀ ਪ੍ਰਾਪਤ ਕੀਤੀ ਸੀ।
ਇਨ੍ਹਾਂ ਗ੍ਰਹਿ ਯੁੱਧਾਂ ਕਾਰਨ ਮੌਰੀਆ ਸ਼ਕਤੀ ਕਮਜੋਰ ਹੁੰਦੀ ਗਈ।
4. ਅੰਦਰਨੀ ਵਿਦਰੋਹ- ਅਸ਼ੋਕ ਦੀ ਮੌਤ ਦੇ ਬਾਅਦ ਉਸ ਦੇ ਸਾਮਰਾਜ ਵਿਚ
ਅੰਦਰੁਨੀ ਵਿਦਰੋਹ ਆਰੰਭ ਹੋ ਗਿਆ। ਅਨੇਕ ਤਕ ਗਵਰਨਰਾਂ ਨੇ ਆਪਣੇ ਆਪ ਨੂੰ ਸੁਤੰਤਰ ਘੋਸ਼ਿਤ ਕਰ ਦਿੱਤਾ।
ਸਿੱਟੇ ਵਜੋਂ ਮੌਰੀਆ ਸਾਮਰਾਜ ਖੇਰੂੰ-ਖੇਰੂੰ ਹੋ ਗਿਆ।
5. ਧਨ ਦੀ ਘਾਟ-ਰਾਜ ਨੂੰ ਚਲਾਉਣ ਲਈ ਧਨ ਦਾ ਬਹੁਤ ਮਹੱਤਵ ਹੁੰਦਾ
ਹੈ, ਪਰ ਅਸ਼ੋਕ ਨੇ ਬੁੱਧ ਧਰਮ ਦੇ ਪ੍ਰਚਾਰ ਅਤੇ ਲੋਕ ਹਿਤ ਕੰਮਾਂ 'ਤੇ ਬਹੁਤ ਉਦਾਰਤਾ ਨਾਲ ਖ਼ਰਚ ਕੀਤਾ।
ਸਿੱਟੇ ਵਜੋਂ ਰਾਜ ਦਾ ਖਜ਼ਾਨਾ ਖ਼ਾਲੀ ਹੋ ਗਿਆ।
6. ਕਰਮਚਾਰੀਆਂ ਦੇ ਅਤਿਆਚਾਰ-ਮੌਰੀਆ ਸਾਮਰਾਜ ਦੇ ਦੂਰ ਸਥਿਤ ਪ੍ਰਾਂਤਾਂ ਦਾ ਸ਼ਾਸਨ
ਪ੍ਰਬੰਧ ਚੰਗਾ ਨਹੀਂ ਸੀ। ਉੱਥੇ ਸਰਕਾਰੀ ਕਰਮਚਾਰੀ ਲੋਕਾਂ 'ਤੇ ਬਹੁਤ ਅੱਤਿਆਚਾਰ ਕਰਦੇ ਸਨ। ਹੌਲੀ-ਹੌਲੀ
ਇਹ ਅੱਤਿਆਚਾਰ ਇੰਨੇ ਵੱਧ ਗਏ ਕਿ ਲੋਕ ਵਿਦਰੋਹ ਕਰਨ 'ਤੇ ਉਤਰ ਆਏ।
7. ਸੈਨਿਕ ਸ਼ਕਤੀ ਦੀ ਘਾਟ-ਕਲਿੰਗ ਯੁੱਧ ਕੇ ਬਾਅਦ ਅਸੋਕ ਨੇ ਯੁੱਧ ਨਾ ਕਰਨ
ਦਾ ਫ਼ੈਸਲਾ ਕੀਤਾ। ਉਸ ਨੇ ਸੈਨਿਕ ਸ਼ਕਤੀ ਵਧਾਉਣ ਵਲ ਧਿਆਨ ਦੇਣਾ ਵੀ ਛੱਡ ਦਿੱਤਾ। ਸਿੱਟੇ ਵਜੋਂ ਮੌਰੀਆ
ਵੰਸ਼ ਦੀ ਸੈਨਿਕ ਸ਼ਕਤੀ ਘੱਟ ਹੋ ਗਈ ।
8. ਵਿਦੇਸ਼ੀ ਹਮਲੇ -ਮੌਰੀਆ ਰਾਜ ਨੂੰ ਕਮਜ਼ੋਰ ਹੁੰਦਾ ਦੇਖ ਕੇ ਵਿਦੇਸ਼ੀ
ਹਮਲਾਵਰਾਂ ਨੇ ਭਾਰਤ ਦੇ ਸੀਮਾਂਤ ਦੇਸ਼ਾਂ ਤੇ ਹਮਲੇ ਕਰਨੇ ਸੁਰੂ ਕਰ ਦਿੱਤੇ । ਉਨ੍ਹਾਂ ਦੇ ਹਮਲਿਆਂ
ਨਾਲ ਮੌਰੀਆ ਸ਼ਕਤੀ ਨੂੰ ਬਹੁਤ ਹਾਨੀ ਪਹੁੰਚੀ । ਇਸ ਤਰ੍ਹਾਂ ਮੌਰੀਆ ਵੰਸ਼ ਦਾ ਹੌਲੀ-ਹੌਲੀ ਅੰਤ ਹੋ
ਗਿਆ।