Thursday, 7 January 2021

ਪਾਠ 5 ਗੁਪਤ ਕਾਲ

0 comments

ਪਾਠ 5 ਗੁਪਤ ਕਾਲ

 

1) ਮੌਰੀਆ ਵੰਸ਼ ਦਾ ਅੰਤਮ ਸ਼ਾਸਕ ਕੌਣ ਸੀ?

ਬ੍ਰਿਹਦਰਥ


2) ਬ੍ਰਿਹਦਰਥ ਦੀ ਹੱਤਿਆ ਕਿਸਨੇ ਕੀਤੀ?

ਪੁਸ਼ਯਾਮਿੰਤਰ ਸ਼ੁੰਗ

3) ਬ੍ਰਿਹਦਰਥ ਦੀ ਹੱਤਿਆ ਕਦੋ ਕੀਤੀ ਗਈ?

184 ਈ: ਪੂ:

4) ਪੁਸ਼ਯਾਮਿਤਰ ਸ਼ੁੰਗ ਨੇ ਕਿਹੜੇ ਵੰਸ਼ ਦੀ ਸਥਾਪਨਾ ਕੀਤੀ?

ਸ਼ੁੰਗ ਵੰਸ਼ ਦੀ

5) ਸ਼ੁੰਗ ਵੰਸ਼ ਦਾ ਸਭ ਤੋ ਪ੍ਰਸਿਧ ਸ਼ਾਸਕ ਕੌਣ ਸੀ?

ਪ੍ਰਸ਼ਯਾਮਿਤਰ ਸ਼ੁੰਗ

6) ਸ਼ੁੰਗ ਵੰਸ਼ ਨੇ ਕਿੰਨਾ ਸਮਾਂ ਰਾਜ ਕੀਤਾ?

112 ਸਾਲ

7) ਸ਼ੁੰਗ ਵੰਸ਼ ਦਾ ਆਖਰੀ ਸ਼ਾਸਕ ਕੌਣ ਸੀ?

ਦੇਵਭੂਮੀ

8) ਦੇਵਭੂਮੀ ਨੂੰ ਖਤਮ ਕਰਕੇ ਕੰਨਵ ਵੰਸ਼ ਦੀ ਨੀਂਹ ਕਿਸਨੇ ਰੱਖੀ?

ਵਸੁਦੇਵ ਨੇ

9) ਯੂਨਾਨੀਆਂ ਨੇ ਕਿੰਨਾ ਸਮਾਂ ਭਾਰਤ ਤੇ ਰਾਜ ਕੀਤਾ?

ਲੱਗਭਗ 200 ਸਾਲ

10) ਯੂਨਾਨੀਆਂ ਦਾ ਸਭ ਤੋਂ' ਪ੍ਰਸਿਧ ਤੇ ਸ਼ਕਤੀਸ਼ਾਲੀ ਸ਼ਾਸਕ ਕੌਣ ਸੀ?

ਮੀਨਾਂਡਰ

11) ਮੀਨਾਂਡਰ ਨੇ ਕਿੰਨਾ ਸਮਾਂ ਰਾਜ ਕੀਤਾ?

25 ਸਾਲ

12) ਮੀਨਾਂਡਰ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ?

ਮਿਲਿੰਦ

13) ਮੀਨਾਂਡਰ ਦੀ ਰਾਜਧਾਨੀ ਦਾ ਨਾਂ ਕੀ ਸੀ

ਸ਼ਾਕਲ (ਸਿਆਲਕੋਟ)

14) ਮਿਲਿੰਦ ਦਾ ਕਿਹੜੇ ਪ੍ਰਸਿਧ ਬੋਧੀ ਫਿਲਾਸਫਰ ਨਾਲ ਸਵਾਦ ਹੋਇਆ?

ਨਾਗਸੈਨ ਨਾਲ

15) ਮਿਲਿੰਦ ਅਤੇ ਨਾਗਸੈਨ ਦੇ ਸੰਵਾਦ ਦਾ ਕੀ ਨਾਂ ਹੈ?

ਮਿਲਿੰਦ-ਪਨ੍ਹ

16) ਭਾਰਤੀਆਂ ਨੇ ਸਿਕੇ ਬਣਾਉਣਾ ਅਤੇ ਸਿਕਿਆਂ ਤੇ ਚਿਤਰ ਅੰਕਿਤ ਕਰਨਾ ਕਿਸਤੋ ਸਿਖਿਆ?

ਯੂਨਾਨੀਆਂ ਤੋ

17) ਯੂਨਾਨੀਆਂ ਦੇ ਸਮੇਂ ਕਿਹੜੇ ਧਰਮਾਂ ਦਾ ਜਿਆਦਾ ਵਿਕਾਸ ਹੋਇਆ?

ਹਿੰਦੂ ਅਤੇ ਬੁੱਧ ਧਰਮ ਦਾ

18) ਪਾਰਥੀਅਨ ਵੰਸ਼ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ?

ਪਹਲਵ

19) ਪਾਰਥੀਅਨਾਂ ਦਾ ਸਭ ਤੋਂ ਪ੍ਰਸਿੱਧ ਸ਼ਾਸਕ ਕੌਣ ਸੀ?

 ਗੌਂਡੇਫ਼ਰਨੀਜ਼

20) ਸ਼ਕ ਮੂਲ ਰੂਪ ਵਿੱਚ ਕਿੱਥੋਂ ਦੇ ਰਹਿਣ ਵਾਲੇ ਸਨ?

ਮੱਧ ਏਸ਼ੀਆ ਦੇ

21) ਸ਼ਕਾਂ ਨੂੰ ਮੱਧ ਏਸ਼ੀਆ ਵਿੱਚੋਂ ਕਿਸਨੇ ਕੱਢਿਆ?

ਚੀਨ ਦੀ ਯੂ ਚੀ ਜਾਤੀ ਨੇ

22) ਸ਼ਕਾਂ ਦਾ ਸਭ ਤੋਂ ਪ੍ਰਸਿੱਧ ਸ਼ਾਸਕ ਕੌਣ ਸੀ?

ਰੁਦਰਦਮਨ ਪਹਿਲਾ

23) ਰੁਦਰਦਮਨ ਪਹਿਲੇ ਨੇ ਕਿਹੜੀ ਪ੍ਰਸਿੱਧ ਝੀਲ ਦੀ ਮੁਰਮਤ ਕਰਵਾਈ?

ਸੁਦਰਸ਼ਨ ਝੀਲ

24) ਰੁਦਰਦਮਨ ਪਹਿਲੇ ਦੀਆਂ ਪ੍ਰਾਪਤੀਆਂ ਬਾਰੇ ਸਾਨੂੰ ਕਿਹੜੇ ਅਭਿਲੇਖ ਤੋ' ਜਾਣਕਾਰੀ ਮਿਲਦੀ ਹੈ?

ਜੂਨਾਗੜ੍ਹ ਦੇ ਅਭਿਲੇਖ ਤੋ'

25) ਕੁਸ਼ਾਨ ਵੰਸ਼ ਦੀ ਨੀਂਹ ਕਿਸਨੇ ਰੱਖੀ?

ਕਜ਼ੂਲ ਕੈਡਫਿਸ਼ਿਜ ਨੇ

26) ਕੁਸ਼ਾਨ ਵੰਸ਼ ਦਾ ਸਭ ਤੋਂ' ਪ੍ਰਸਿੱਧ ਸ਼ਾਸਕ ਕੌਣ ਸੀ?

ਕਨਿਸ਼ਕ

27) ਕਨਿਸ਼ਕ ਦੀ ਰਾਜਧਾਨੀ ਦਾ ਨਾਂ ਕੀ ਸੀ?

ਪੁਰਸ਼ਪੁਰ (ਪਿਸ਼ਾਵਰ)

28) ਕਨਿਸ਼ਕ ਨੇ ਬੁੱਧ ਧਰਮ ਦੀ ਕਿਹੜੀ ਸਭਾ ਬੁਲਵਾਈ?

ਚੌਥੀ ਸਭਾ

29) ਬੁੱਧ ਧਰਮ ਦੀ ਚੌਥੀ ਸਭਾ ਕਿੱਥੇ ਬੁਲਾਈ ਗਈ?

ਕਸ਼ਮੀਰ ਵਿੱਚ

30) ਕੁਸ਼ਾਨ ਕਾਲ ਵਿੱਚ ਕਿਹੜੀ ਕਲਾ ਸ਼ੈਲੀ ਦਾ ਜਨਮ ਹੋਇਆ?

ਗੰਧਾਰ ਕਲਾ ਸ਼ੈਲੀ

31) ਸ਼ਕ ਸੰਮਤ ਕਿਸਨੇ ਸ਼ੁਰ ਕੀਤਾ?

ਕਨਿਸ਼ਕ ਨੇ

32) ਸ਼ਕ ਸੰਮਤ ਕਦੋਂ ਸ਼ੁਰੂ ਕੀਤਾ ਗਿਆ?

78 .ਪੂ:

33) ਉੜੀਸਾ ਦਾ ਸਭ ਤੋਂ ਮਹਾਨ ਰਾਜਾ ਕਿਸਨੂੰ ਮਨਿਆ ਜਾਂਦਾ ਹੈ?

ਖਾਰੇਵਲ ਨੂੰ

 

34) ਖਾਰੇਵਲ ਬਾਰੇ ਜਾਣਕਾਰੀ ਸਾਨੂੰ ਕਿੱਥੋਂ ਪ੍ਰਾਪਤ ਹੁੰਦੀ ਹੈ?

ਹਾਥੀਗੁਫਾ ਦੇ ਅਭਿਲੇਖ ਤੋ'

35) ਸਤਵਾਹਨ ਵੰਸ਼ ਦੀ ਸਥਾਪਨਾ ਕਿਸਨੇ ਕੀਤੀ?

ਸੀਮੁਕ ਨੇ

36) ਸਤਵਾਹਨ ਵੰਸ਼ ਦਾ ਸਭ ਤੋ ਸ਼ਕਤੀਸ਼ਾਲੀ ਸ਼ਾਸਕ ਕੌਣ ਸੀ?

ਗੌਤਮੀ ਪੁੱਤਰ ਸਤਕਰਨੀ

37) ਸਤਵਾਹਨ ਸ਼ਾਸਕਾਂ ਨੇ ਕਿੰਨਾਂ ਸਮਾਂ ਰਾਜ ਕੀਤਾ?

ਲੱਗਭਗ 450 ਸਾਲ

38) ਵਾਕਟਕ ਕਾਲ ਦਾ ਸਭ ਤੋਂ ਪ੍ਰਸਿੱਧ ਸ਼ਾਸਕ ਕੌਣ ਸੀ?

ਪ੍ਰਵਰਸੈਨ ਪਹਿਲਾ

39) ਗੁਪਤ ਸਾਮਰਾਜ ਦੀ ਸਥਾਪਨਾ ਕਿਸਨੇ ਕੀਤੀ?

 ਸ਼੍ਰੀ ਗੁਪਤ ਨੇ

40) ਗੁਪਤ ਸਾਮਰਾਜ ਦੀ ਸਥਾਪਨਾ ਕਦੋ ਕੀਤੀ ਗਈ?

240 :

41) ਗੁਪਤ ਵੰਸ਼ ਦਾ ਅਸਲ ਮੋਢੀ ਕਿਸਨੂੰ ਮਨਿਆ ਜਾਂਦਾ ਹੈ?

ਚੰਦਰਗੁਪਤ ਪਹਿਲੇ ਨੂੰ

42) ਚੰਦਰਗੁਪਤ ਪਹਿਲਾ ਕਦੋਂ' ਗੱਦੀ ਤੇ ਬੈਠਾ?

320 :

43) ਚੰਦਰਗੁਪਤ ਦੇ ਪਿਤਾ ਦਾ ਨਾਂ ਕੀ ਸੀ?

ਘਟੋਤਕਚ

44) ਚੰਦਰਗੁਪਤ ਨੇ ਕਿਸ ਵੰਸ਼ ਦੀ ਰਾਜਕੁਮਾਰੀ ਨਾਲ ਵਿਆਹ ਕਰਵਾਇਆ?

ਲਿੱਛਵੀ ਵੰਸ਼ ਦੀ (ਕੁਮਾਰਦੇਵੀ)

45) ਸਮੁੰਦਰਗੁਪਤ ਦਾ ਸ਼ਾਸਨ ਕਾਲ ਕੀ ਸੀ?

335 : ਤੋਂ 375 : ਤੱਕ

46) ਸਮੁੰਦਰਗੁਪਤ ਦੀਆਂ ਜਿੱਤਾਂ ਬਾਰੇ ਜਾਣਕਾਰੀ ਦਾ ਮੁੱਖ ਸੰਤ ਕੀ ਹੈ?

ਇਲਾਹਾਬਾਦ ਦਾ ਸਤੰਭ ਲੇਖ

47) ਇਲਾਹਾਬਾਦ ਦਾ ਸਤੰਭ ਲੇਖ ਕਿਸਨੇ ਲਿਖਿਆ?

ਹਰੀਸੈਨ ਨੇ

48) ਹਰੀਸੈਨ ਕੌਣ ਸੀ?

ਸਮੁਦਰਗੁਪਤ ਦਾ ਰਾਜ ਕਵੀ

49) ਸਮੁੰਦਰਗੁਪਤ ਨੇ ਦਖਣ ਵਿੱਚ ਕਿੰਨੇ ਸ਼ਾਸਕਾਂ ਨੂੰ ਹਰਾਇਆ?

12

50) ਸਮੁੰਦਰਗੁਪਤ ਨੂੰ ਇਤਿਹਾਸਕਾਰਾਰਾਂ ਨੇ ਕਿਹੜੀ ਉਪਾਧੀ ਦਿੱਤੀ ਹੈ?

ਭਾਰਤ ਦਾ ਨੈਪੋਲੀਅਨ

51) ਸਮੁੰਦਰਗੁਪਤ ਨੂੰ ਪਹਿਲੀ ਵਾਰ ਭਾਰਤ ਦਾ ਨੈਪੋਲੀਅਨ ਕਿਸਨੇ ਕਿਹਾ?

ਵੀ ਸਮਿਥ

52) ਨੈਪੋਲੀਅਨ ਕਿੱਥੋਂ ਦਾ ਸ਼ਾਸਕ ਸੀ?

ਫਰਾਂਸ ਦਾ

53) ਨੈਪੋਲੀਅਨ ਦੀਆਂ ਜਿੱਤਾਂ ਦਾ ਅਤ ਕਿਹੜੀ ਲੜਾਈ ਵਿੱਚ ਹੋਇਆ?

ਵਾਟਰਲੂ ਦੀ ਲੜਾਈ ਵਿੱਚ

54) ਵਿਸ਼ਾਖਾਦਤ ਦਾ ਨਾਟਕ ਦੇਵੀ ਚੰਦਰਗੁਪਤਮ ਕਿਸਦੇ ਬਾਰੇ ਹੈ?

ਚੰਦਰਗੁਪਤ ਦੂਜੇ ਬਾਰੇ

55) ਗੁਪਤ ਵੰਸ਼ ਦੇ ਕਿਹੜੇ ਸ਼ਾਸਕ ਨੇ ਵਿਕਰਮਾਦਿੰਤ ਦੀ ਉਪਾਧੀ ਧਾਰਨ ਕੀਤੀ?

ਚੰਦਰਗੁਪਤ ਦੂਜੇ ਨੇ

56) ਗੁਪਤ ਵੰਸ਼ ਦੇ ਕਿਹੜੇ ਸਾਸਕ ਨੇ ਸ਼ਕਾਂ ਨੂੰ ਹਰਾਉਣ ਵਿੱਚ ਸਫ਼ਲਤਾ ਪ੍ਰਾਪਤ ਕੀਤੀ?

ਚੰਦਰਗੁਪਤ ਦੂਜੇ ਨੇ

57) ਚੰਦਰਗੁਪਤ ਦੂਜੇ ਨੇ ਕਿਹੜੇ ਸ਼ਹਿਰ ਨੂੰ ਰਾਜਧਾਨੀ ਬਣਾਇਆ?

ਉਜੈਨ

58) ਚੰਦਰਗੁਪਤ ਦੂਜੇ ਤੋਂ ਬਾਅਦ ਕਿਹੜੇ ਦੋ ਸ਼ਾਸਕ ਗੱਦੀ ਤੇ ਬੈਠੇ?

ਕੁਮਾਰਗੁਪਤ ਅਤੇ ਸਕੰਦਗੁਪਤ

59) ਗੁਪਤ ਸਾਮਰਾਜ ਵਿੱਚ ਸੰਧੀ ਵਿਗਰਹਿਕ ਕੌਣ ਸੀ?

ਯੁੱਧ ਅਤੇ ਸ਼ਾਂਤੀ ਮੰਤਰੀ

60) ਮਹਾਂਦੰਡਨਾਇਕ ਕਿਸਨੂੰ ਕਿਹਾ ਜਾਂਦਾ ਸੀ?

ਮੁੱਖ ਨਿਆਂ ਮੰਤਰੀ ਨੂੰ

61) ਪੁਲੀਸ ਵਿਭਾਗ ਦੇ ਉੱਚ ਅਧਿਕਾਰੀ ਨੂੰ ਕੀ ਕਿਹਾ ਜਾਂਦਾ ਸੀ?

ਦੰਡ ਪਾਸ਼ਿਕ

62) ਮਹਾਂਪੀਲੂਪਤੀ ਕਿਸ ਸੈਨਾ ਦਾ ਪ੍ਰਧਾਨ ਸੀ?

ਹਾਥੀ ਸਵਾਰ ਸੈਨਾ ਦਾ

63) ਪੈਦਲ ਫੌਜ ਦੇ ਮੁਖੀ ਨੂੰ ਕਿਸ ਨਾਂ ਨਾਲ ਜਾਣਿਆ ਜਾਂਦਾ ਸੀ?

ਮਹਾਂਬਾਲਾਧਿਕਾਕਿਰਤਾ

64) ਪ੍ਰਾਂਤਾਂ ਨੂੰ ਕਿਸ ਨਾਂ ਨਾਲ ਜਾਣਿਆ ਜਾਂਦਾ ਸੀ?

ਭੁਕਤੀ ਜਾਂ ਪ੍ਰਦੇਸ

65) ਪ੍ਰਾਂਤ ਦਾ ਮੁੱਖੀ ਕੌਣ ਹੁੰਦਾ ਸੀ?

ਉਪਾਰਿਕ ਜਾਂ ਕੁਮਾਰਾਮਾਤਯ

66) ਜਿਲ੍ਹੇ ਨੂੰ ਕਿਸ ਨਾਂ ਨਾਲ ਜਾਣਿਆ ਜਾਂਦਾ ਸੀ?

ਵਿਸ਼ਯ

67) ਵਿਸ਼ਯ ਦਾ ਮੁੱਖੀ ਕੌਣ ਹੁੰਦਾ ਸੀ?

ਵਿਸ਼ਪਤੀ

68) ਵਿਸ਼ਪਤੀ ਦੀ ਨਿਯੁਕਤੀ ਕੌਣ ਕਰਦਾ ਸੀ?

ਉਪਾਰਿਕ

69) ਸ਼ਹਿਰ ਦੇ ਮੁੱਖ ਅਧਿਕਾਰੀ ਨੂੰ ਕੀ ਕਹਿੰਦੇ ਸਨ?

ਪੁਰਪਾਲ

70) ਗੁਪਤ ਕਾਲ ਵਿੱਚ ਪਿੰਡ ਦੇ ਮੁੱਖੀ ਨੂੰ ਕੀ ਕਹਿੰਦੇ ਸਨ?

ਗ੍ਰਾਮਿਕ

71) ਗੁਪਤ ਸ਼ਾਸਕਾਂ ਨੇ ਆਪਣੀ ਸੈਨਾ ਨੂੰ ਕਿਨੇ ਅਗਾਂ ਵਿੱਚ ਵੰਡਿਆ ਸੀ?

6

72) ਭਾਰਤ ਦਾ ਸ਼ੇਕਸਪੀਅਰ ਕਿਸਨੂੰ ਕਿਹਾ ਜਾਂਦਾ ਹੈ?

ਕਾਲੀਦਾਸ ਨੂੰ

73) ਕਾਲੀਦਾਸ ਦੀਆਂ ਪ੍ਰਸਿਧ ਰਚਨਾਵਾਂ ਦੇ ਨਾਂ ਲਿਖੋ।

ਸ਼ਕੁੰਤਲਾ, ਮੇਘਦੂਤ, ਰਘੂਵੰਸ਼, ਵਿਕਰਮੋਰਵਸ਼ੀ, ਰਿਤੂ ਸੰਹਾਰ ਆਦਿ

74) ਮੁਦਰਾਰਾਖਸ਼ਸ ਦਾ ਲੇਖਕ ਕੌਣ ਸੀ?

ਵਿਸ਼ਾਖਾਦਤ

75) ਪੰਚਤੰਤਰ ਦੀ ਰਚਨਾ ਕਿਸਨੇ ਕੀਤੀ?

ਵਿਸ਼ਨੂੰ ਸ਼ਰਮਾ ਨੇ

76) ਸ਼ੂਦਰਕ ਨੇ ਕਿਹੜਾ ਪ੍ਰਸਿਧ ਨਾਟਕ ਲਿਖਿਆ?

ਮਰਿਛਕਟਿਕ

77) ਦਖਣੀ ਭਾਰਤ ਦਾ ਜਿਆਦਾਤਰ ਸਾਹਿਤ ਕਿਸ ਭਾਸ਼ਾ ਵਿੱਚ ਲਿਖਿਆ ਗਿਆ?

ਤਾਮਿਲ

78) ਦਖਣੀ ਭਾਰਤ ਦੇ ਤਾਮਿਲ ਸਾਹਿਤ ਨੂੰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ?

ਸੰਗਮ

79) ਵਿਸ਼ਣੂ ਦੇ ਵਰਾਹਅਵਤਾਰ ਦੀ ਮੂਰਤੀ ਕਿੱਥੋਂ ਮਿਲੀ ਹੈ?

ਉਦੈਗਿਰੀ ਤੋ

80) ਅਵਿਲੋਕਿਤੇਸ਼ਵਰ ਬੋਧੀਸਤਵ ਦਾ ਚਿੱਤਰ ਕਿੱਥੋਂ ਪਾਪਤ ਹੋਇਆ ਹੈ?

ਅਜੰਤਾ ਦੀ ਗੁਫ਼ਾ ਵਿੱਚੋਂ

81) ਕਿਹੜਾ ਗੁਪਤ ਰਾਜਾ ਆਪ ਉੱਚ ਕੋਟੀ ਦਾ ਸਗੀਤਕਾਰ ਸੀ?

ਸਮੁੰਦਰਗੁਪਤ 

82) ਆਰੀਆ ਭੱਟ ਨੇ ਕਿਹੜਾ ਪ੍ਰਸਿੱਧ ਗ੍ਰੰਥ ਲਿਖਿਆ?

ਆਰੀਆ ਭਟੀਅਮ

83) ਵਰਾਹਮਿਹਰ ਦੀ ਪ੍ਰਸਿੱਧ ਰਚਨਾ ਕਿਹੜੀ ਹੈ?

ਬ੍ਰਹਮ ਸੰਹਿਤਾ

84) ਅਸ਼ਟਾਂਗ ਸੰਗ੍ਰਿਹਿ ਕਿਸਨੇ ਲਿਖਿਆ?

ਵਾਗਭੱਟ ਨੇ

85) ਗੁਪਤ ਕਾਲ ਵਿੱਚ ਪਸ਼ੂ- ਇਲਾਜ ਨਾਲ ਸਬਧਤ ਕਿਹੜੀ ਪੁਸਤਕ ਲਿਖੀ ਗਈ?

ਹਸਤਿਆਯੁਰਵੇਦ

86) ਮਹਿਰੌਲੀ ਦਾ ਲੋਹ ਸਤੰਭ ਕਿਨਾ ਉੱਚਾ ਹੈ?

23 ਫੁਟ


 

ਛੋਟੇ ਉੱਤਰਾਂ ਵਾਲੇ ਪ੍ਰਸ਼ਨ


 

1) ਸ਼ੁੰਗ ਵੰਸ਼ ਬਾਰੇ ਤੁਸੀਂ ਕੀ ਜਾਣਦੇ ਹੋ?


ਉੱਤਰ: ਇਸ ਵੰਸ਼ ਦੀ ਸਥਾਪਨਾ ਪੁਸ਼ਯਮਿੰਤਰ ਸ਼ੁੰਗ ਨੇ ਕੀਤੀ ਸੀ। ਉਹ ਮੌਰੀਆ ਵੰਸ਼ ਦੇ ਆਖਰੀ ਸ਼ਾਸਕ ਬ੍ਰਿਹਦਰਥ ਦਾ ਸੈਨਾਪਤੀ ਸੀ। 184 : ਪੂ: ਵਿੱਚ ਉਸਨੇ ਬ੍ਰਿਹਦਰਥ ਦੀ ਹੱਤਿਆ ਕਰ ਦਿੱਤੀ ਅਤੇ ਸ਼ੁੰਗ ਵੈਸ਼ ਦੀ ਸਥਾਪਨਾ ਕੀਤੀ। ਇਸ ਵੈਸ਼ ਦੇ 10 ਰਾਜੇ ਹੋਏ। ਸ਼ੁੰਗ ਰਾਜੇ ਹਿੰਦੂ ਧਰਮ ਨੂੰ ਮੰਨਦੇ ਸਨ। ਉਹਨਾਂ ਦੀ ਰਾਜ ਭਾਸ਼ਾ ਸੰਸਕ੍ਰਿਤ ਸੀ।


 

2) ਮਿਨਾਂਡਰ ਕੌਣ ਸੀ?


ਉੱਤਰ: ਮਿਨਾਂਡਰ ਯੂਨਾਨੀਆਂ ਦਾ ਸਭ ਤੋਂ ਪ੍ਰਸਿੱਧ ਸ਼ਾਸਕ ਸੀ। ਉਸਨੇ 25 ਵਰ੍ਹੇ ਰਾਜ ਕੀਤਾ। ਉਸਦੀ ਰਾਜਧਾਨੀ ਦਾ ਨਾਂ ਸ਼ਾਕਲ ਸੀ। ਸ਼ਾਕਲ ਨੂੰ ਅੱਜਕਲ੍ਹ ਸਿਆਲਕੋਟ ਦੇ` ਨਾਂ ਨਾਲ ਜਾਣਿਆ ਜਾਂਦਾ ਹੈ। ਬੋਧੀ ਸਾਹਿਤ ਵਿੱਚ ਮਿਨਾਂਡਰ ਨੂੰ ਮਿਲਿੰਦ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਉਸਦਾ ਬੋਧੀ ਦਾਰਸ਼ਨਿਕ ਨਾਗਸੇਨ ਨਾਲ ਸੰਵਾਦ ਹੋਇਆ। ਇਸ ਸੰਵਾਦ ਨੂੰ ਮਿਲਿੰਦਪਨੋ ਕਿਹਾ ਜਾਂਦਾ ਹੈ।


 

3) ਰੁਦਰਦਮਨ ਪਹਿਲੇ ਬਾਰੇ` ਤੁਸੀਂ ਕੀ ਜਾਣਦੇ ਹੋ?


ਉੱਤਰ: ਰੁਦਰਦਮਨ ਪਹਿਲਾ ਸ਼ਕਾਂ ਦਾ ਸਭ ਤੋਂ ਪ੍ਰਸਿਧ ਅਤੇ ਸ਼ਕਤੀਸ਼ਾਲੀ ਸ਼ਾਸਕ ਸੀ। ਉਸਨੇ ਬਹੁਤ ਸਾਰੇ ਇਲਾਕਿਆਂ ਤੇ ਅਧਿਕਾਰ ਕਰਕੇ ਆਪਣੇ ਰਾਜ ਦਾ ਵਿਸਥਾਰ ਕੀਤਾ। ਉਹ ਇੱਕ ਚੰਗਾ ਵਿਦਵਾਨ ਸੀ। ਉਸਨੇ ਕਈ ਪ੍ਰਸਿਧ ਵਿਦਵਾਨਾਂ ਨੂੰ ਸਰਪ੍ਰਸਤੀ ਦਿੱਤੀ। ਉਸਨੇ ਸੁਦਰਸ਼ਨ ਝੀਲ ਦੀ ਮੁਰੋਮਤ ਕਰਵਾਈ। ਉਸਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਸਾਨੂੰ ਜੂਨਾਗੜ੍ਹ ਦੇ ਅਭਿਲੇਖ ਤੋਂ ਮਿਲਦੀ ਹੈ।


 

4) ਕੁਸ਼ਾਨ ਸ਼ਾਸਕਾਂ ਦਾ ਭਾਰਤ ਦੇ ਇਤਿਹਾਸ ਵਿੱਚ ਕੀ ਮਹੱਤਵ ਹੈ?


ਉੱਤਰ: ਕੁਸ਼ਾਨਾਂ ਨੇ ਭਾਰਤ ਦੇ' ਛੋਟੇ-ਛੋਟੇ ਰਾਜਾਂ ਨੂੰ ਖਤਮ ਕਰਕੇ ਵਿਸ਼ਾਲ ਸਾਮਰਾਜ ਦੀ ਸਥਾਪਨਾ ਕੀਤੀ। ਕੁਸ਼ਾਨ ਕਾਲ ਵਿੱਚ ਭਾਰਤ ਵਿੱਚ ਸ਼ਾਂਤੀ ਦੀ ਸਥਾਪਨਾ ਹੋਈ। ਭਾਰਤੀ ਉਦਯੋਗ ਅਤੇ ਵਪਾਰ ਵਿੱਚ ਵਾਧਾ ਹੋਇਆ। ਬੁੱਧ ਧਰਮ ਦਾ ਬਹੁਤ ਵਿਕਾਸ ਹੋਇਆ। ਮੂਰਤੀ ਕਲਾ, ਭਵਨ ਨਿਰਮਾਣ ਕਲਾ ਅਤੇ ਚਿੰਤਰਕਲਾ ਦਾ ਵਿਕਾਸ ਹੋਇਆ। ਗੰਧਾਰ ਕਲਾ ਸ਼ੈਲੀ ਦਾ ਜਨਮ ਹੋਇਆ। ਇਸ ਕਾਲ ਵਿੱਚ ਸੰਸਕ੍ਰਿਤ ਭਾਸ਼ਾ ਦਾ ਵੀ ਬਹੁਤ ਵਿਕਾਸ ਹੋਇਆ।


 

5) ਸਤਵਾਹਨ ਰਾਜਿਆਂ ਦਾ ਭਾਰਤ ਦੇ ਇਤਿਹਾਸ ਵਿੱਚ ਕੀ ਮਹੱਤਵ ਸੀ?


ਉੱਤਰ: ਸਤਵਾਹਨ ਰਾਜਿਆਂ ਦੇ ਰਾਜ ਵਿੱਚ ਸ਼ਾਂਤੀ ਸੀ। ਇਸਤਰੀਆਂ ਦੀ ਹਾਲਤ ਬਹੁਤ ਵਧੀਆ ਸੀ। ਸਤਵਾਹਨ ਰਾਜੇ ਵੈਸ਼ਨਵ ਧਰਮ ਦੇ ਅਨੁਯਾਯੀ ਸਨ ਪਰ ਉਹ ਬਾਕੀ ਧਰਮਾਂ ਪ੍ਰਤੀ ਵੀ ਸਹਿਣਸ਼ੀਲ ਸਨ। ਉਹਨਾਂ ਦੇ ਸਮੇਂ ਬਹੁਤ ਸਾਰੀਆਂ ਇਮਾਰਤਾਂ ਅਤੇ ਮਦਰਾਂ ਦਾ ਨਿਰਮਾਣ ਕੀਤਾ ਗਿਆ। ਉਹਨਾਂ ਨੇ ਅਨੇਕਾਂ ਪ੍ਰਸਿੱਧ ਵਿਦਵਾਨਾਂ ਨੂੰ ਸਰਪ੍ਰਸਤੀ ਦਿੱਤੀ। ਉਹਨਾਂ ਦੇ ਸਮੇਂ ਕਲਾ ਦੇ ਖੇਤਰ ਵਿੱਚ ਬਹੁਤ ਉਨਤੀ ਹੋਈ।

 


6) ਰਾਜਾ ਖਾਰੇਵਲ ਕਿਉਂ ਪ੍ਰਸਿੱਧ ਸੀ?


ਉੱਤਰ: ਰਾਜਾ ਖਾਰੇਵਲ ਲੱਗਭਗ 24 .ਪੂ: ਵਿੱਚ ਕਲਿੰਗ ਦੀ ਗੱਦੀ ਤੇ ਬੈਠਾ। ਉਹ ਇੱਕ ਮਹਾਨ ਜੇਤੂ ਸੀ। ਉਸਨੇ ਪਾਂਡਯ, ਮਗਧ ਅਤੇ ਅਗ ਰਾਜਾਂ ਤੇ ਅਧਿਕਾਰ ਕਰਕੇ ਆਪਣੇ ਰਾਜ ਦਾ ਵਿਸਥਾਰ ਕੀਤਾ। ਉਹ ਜੈਨ ਧਰਮ ਨੂੰ ਮਨਦਾ ਸੀ ਪਰ ਦੂਜੇ ਧਰਮਾਂ ਪ੍ਰਤੀ ਵੀ ਬਹੁਤ ਸਹਿਣਸ਼ੀਲ ਸੀ। ਉਸਨੇ ਪਰਜਾ ਦੀ ਭਲਾਈ ਲਈ ਅਨੇਕਾਂ ਕੰਮ ਕੀਤੇ ਉਸਦੇ ਕਾਲ ਵਿੱਚ ਸਗੀਤ, ਭਵਨ ਨਿਰਮਾਣ ਅਤੇ ਸਿਖਿਆ ਦਾ ਬਹੁਤ ਵਿਕਾਸ ਹੋਇਆ।


 

7) ਚੰਦਰਗੁਪਤ ਪਹਿਲਾ ਬਾਰੇ ਤੁਸੀਂ ਕੀ ਜਾਣਦੇ ਹੋ?


ਉੱਤਰ: ਚੰਦਰਗੁਪਤ ਪਹਿਲਾ 320 : ਨੂੰ ਗਦੀ ਤੇ ਬੈਠਾ। ਉਸਨੂੰ ਗੁਪਤ ਵੰਸ਼ ਦਾ ਮੋਢੀ ਮੰਨਿਆ ਜਾਂਦਾ ਹੈ। ਉਸਨੇ ਮਹਾਰਾਜਾਧਿਰਾਜ ਦੀ ਉਪਾਧੀ ਧਾਰਨ ਕੀਤੀ। ਉਸਨੇ ਗੁਪਤ ਸੈਮਤ ਨੂੰ ਚਲਾਇਆ। ਉਸਨੇ ਲਿੱਛਵੀ ਵੰਸ਼ ਦੀ ਰਾਜਕੁਮਾਰੀ ਕੁਮਾਰਦੇਵੀ ਨਾਲ ਸ਼ਾਦੀ ਕਰਕੇ ਆਪਣੀ ਸ਼ਕਤੀ ਨੂੰ ਵਧਾਇਆ। ਉਸਨੇ ਮਗਧ ਤੋਂ ਇਲਾਵਾ ਬਗਾਲ, ਬਿਹਾਰ, ਅਵਧ ਅਤੇ ਅਲਾਹਾਬਾਦ ਦੇ ਇਲਾਕਿਆਂ ਤੇ ਕਬਜਾ ਕਰ ਲਿਆ।


 

8) ਸਮੁੰਦਰਗੁਪਤ ਬਾਰੇ ਤੁਸੀਂ ਕੀ ਜਾਣਦੇ ਹੋ? ਜਾਂ

ਸਮੁੰਦਰਗੁਪਤ ਨੂੰ ਭਾਰਤ ਦਾ ਨੈਪੋਲੀਅਨ ਕਿਉਂ ਕਿਹਾ ਜਾਂਦਾ ਹੈ?


ਉੱਤਰ: ਸਮੁੰਦਰਗੁਪਤ ਗੁਪਤ ਵੰਸ਼ ਦਾ ਹੱਕ ਮਹਾਨ ਸ਼ਾਸਕ ਸੀ। ਉਸਨੇ 335 : ਤੋ 375 : ਤੱਕ ਰਾਜ ਕੀਤਾ। ਉਹ ਇੱਕ ਮਹਾਨ ਜੇਤੂ ਸੀ। ਉਸਨੇ ਉੱਤਰੀ ਭਾਰਤ ਦੇ 9 ਅਤੇ ਦੱਖਣੀ ਭਾਰਤ ਦੇ 12 ਸ਼ਾਸਕਾਂ ਨੂੰ ਹਰਾਇਆ। ਉਸਨੇ ਮਧ ਭਾਰਤ ਅਤੇ ਉੜੀਸਾ ਦੀਆਂ ਜੈਗਲੀ ਜਾਤੀਆਂ ਨੂੰ ਵੀ ਹਰਾਇਆ। ਉਹ ਇੱਕ ਦਾਨੀ ਅਤੇ ਸਹਿਣਸ਼ੀਲ ਸ਼ਾਸਕ ਸੀ। ਉਸਨੂੰ ਕਲਾ ਅਤੇ ਸਾਹਿਤ ਨਾਲ ਵੀ ਬਹੁਤ ਪਿਆਰ ਸੀ। ਉਸਨੇ ਆਪਣੀ ਹਰ ਲੜਾਈ ਵਿੱਚ ਜਿੱਤ ਪ੍ਰਾਪਤ ਕੀਤੀ ਅਤੇ ਕਦੇ ਨਹੀਂ ਹਾਰਿਆ। ਉਸਦੀਆਂ ਸਫ਼ਲਤਾਵਾਂ ਕਾਰਨ ਉਸਨੂੰ ਭਾਰਤ ਦਾ ਨੈਪੋਲੀਅਨ ਕਿਹਾ ਜਾਂਦਾ ਹੈ।


 

9) ਸਮੁੰਦਰਗੁਪਤ ਦੀ ਦੱਖਣੀ ਨੀਤੀ ਬਾਰੇ ਤੁਸੀਂ ਕੀ ਜਾਣਦੇ ਹੋ?


ਉੱਤਰ: ਸਮੁੰਦਰਗੁਪਤ ਨੇ ਦੱਖਣ ਦੇ 12 ਸ਼ਾਸਕਾਂ ਨੂੰ ਹਰਾਇਆ ਪਰ ਉਹਨਾਂ ਦੇ ਸਾਮਰਾਜ ਨੂੰ ਆਪਣੇ ਅਧੀਨ ਨਾ ਕੀਤਾ। ਉਹ ਜਾਣਦਾ ਸੀ ਕਿ ਇਹ ਰਾਜ ਬਹੁਤ ਦੂਰ ਹਨ ਅਤੇ ਇਹਨਾਂ ਤੇ ਨਿਧਤਰਣ ਰੌਖਣਾ ਔਖਾ ਹੈ। ਉਸਨੇ ਇਹ ਰਾਜ ਸਲਾਨਾ ਕਰ ਲੈਣ ਬਦਲੇ ਉਹਨਾਂ ਰਾਜਿਆਂ ਨੂੰ ਹੀ ਵਾਪਸ ਕਰ ਦਿੱਤੇ ਅਤੇ ਉਹਨਾਂ ਨਾਲ ਮਿੱਤਰਤਾਕਰ ਲਈ। ਉਸਦੀ ਇਹ ਨੀਤੀ ਬਹੁਤ ਸਫ਼ਲ ਰਹੀ


 

10) ਹਰੀਸੇਨ ਦੇ ਸਤੰਭ ਲੇਖ ਸਬਧੀ ਜਾਣਕਾਰੀ ਦਿਓ। ਜਾਂ ਅਲਾਹਾਬਾਦ ਸਤੰਭ ਲੇਖ ਬਾਰੇ ਤੁਸੀ' ਕੀ ਜਾਣਦੇ ਹੋ?


ਉੱਤਰ: ਅਲਾਹਾਬਾਦ ਸਤੰਭ ਲੇਖ ਨੂੰ ਹਰੀਸੇਨ ਨੇ ਲਿਖਿਆ ਸੀ। ਹਰੀਸੇਨ ਸਮੁੰਦਰਗੁਪਤ ਦਾ ਦਰਬਾਰੀ ਕਵੀ ਸੀ। ਇਸ ਸਤੰਭ ਲੇਖ ਵਿੱਚ 33 ਪਕਤੀਆਂ ਹਨ। ਇਹ ਸੰਸਕ੍ਰਿਤ ਵਿੱਚ ਲਿਖਿਆ ਗਿਆ ਹੈ। ਇਸ ਤੋਂ ਸਾਨੂੰ ਸਮੁੰਦਰਗੁਪਤ ਦੀਆਂ ਜਿੱਤਾਂ, ਬਹਾਦਰੀ ਅਤੇ ਉਸਦੇ ਵਿਦੇਸ਼ਾਂ ਨਾਲ ਸੰਬੰਧਾਂ ਬਾਰੇ ਜਾਣਕਾਰੀ ਪ੍ਰਾਪਤ ਹੁੰਦੀ ਹੈ।


 

11) ਫਾਹੀਯਾਨ ਕੌਣ ਸੀ?


ਉਤਰ: ਫਾਹੀਯਾਨ ਇੱਕ ਚੀਨੀ ਯਾਤਰੀ ਸੀ। ਉਹ ਚਦਰਗੁਪਤ ਦੂਜੇ ਦੇ ਸਮੇਂ ਭਾਰਤ ਆਇਆ ਸੀ। ਉਹ 405 : ਤੋਂ 411 : ਤੱਕ ਇਥੇ ਰਿਹਾ ਉਸਨੇ ਆਪਣੀ ਇਸ ਯਾਤਰਾ ਦੌਰਾਨ ਜੋ ਕੁਝ ਵੇਖਿਆ, ਆਪਣੀ ਪੁਸਤਕ ਫੋ-ਕੋ-ਕੀ ਵਿੱਚ ਆਰਥਿਕ ਹਾਲਤ ਬਾਰੇ ਬਹੁਤ ਲਾਭਦਾਇਕ ਜਾਣਕਾਰੀ ਮਿਲਦੀ ਹੈ।

 

12) ਹੂਣਾਂ ਦੇ ਹਮਲਿਆਂ ਦੇ ਭਾਰਤ ਦੇ ਕੀ ਪ੍ਰਭਾਵ ਪਏ?


ਉੱਤਰ:


1) ਗੁਪਤ ਸਾਮਰਾਜ ਦਾ ਪਤਨ ਹੋ ਗਿਆ।

2) ਭਾਰਤ ਵਿੱਚ ਅਰਾਜਕਤਾ ਫੈਲ ਗਈ।

3) ਲੋਕਾਂ ਦਾ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੋਇਆ।

4) ਬੁੱਧ ਮਤ ਨੂੰ ਬਹੁਤ ਧੌਕਾ ਲੋਗਿਆ।

5) ਸਮਾਜ ਵਿੱਚ ਕਈ ਨਵੀਆਂ ਜਾਤਾਂ ਦਾ ਜਨਮ ਹੋਇਆ।


 

13) ਗੁਪਤ ਸਾਮਰਾਜ ਦਾ ਪਤਨ ਹੋਣ ਦੇ ਕੀ ਮਖ ਕਾਰਨ ਸਨ?


ਉੱਤਰ: ਗੁਪਤ ਸਾਮਰਾਜ ਦੇ ਪਤਨ ਦੇ ਕਾਰਨ:


1) ਅੰਤਿਮ ਗੁਪਤ ਸ਼ਾਸਕ ਅਯੋਗ ਸਿੱਧ ਹੋਏ।

2) ਰਾਜਗੱਦੀ ਲਈ ਲੜਾਈਆਂ ਨੇ ਗੁਪਤ ਸਾਮਰਾਜ ਨੂੰ ਕਮਜੋਰ ਕਰ ਦਿੱਤਾ।

3) ਵਿਸ਼ਾਲ ਅਕਾਰ ਕਾਰਨ ਗੁਪਤ ਸਾਮਰਾਜ ਨੂੰ ਸੰਭਾਲਣਾ ਔਖਾ ਹੋ ਗਿਆ।

4) ਅੰਦਰੁਨੀ ਬਗਾਵਤਾਂ ਨੇ ਸ਼ਾਸਕਾਂ ਲਈ ਪ੍ਰੇਸ਼ਾਨੀਆਂ ਖੜ੍ਹੀਆਂ ਕਰ ਦਿੰਤੀਆਂ।

5) ਹੂਣਾਂ ਦੇ ਹਮਲਿਆਂ ਨੇ ਗੁਪਤ ਵੰਸ਼ ਦਾ ਵਿਨਾਸ਼ ਕਰ ਦਿੱਤਾ।


 

14) ਗੁਪਤ ਸਾਮਰਾਜ ਦੇ ਲਗਾਨ ਪ੍ਰਬੰਧ ਦਾ ਵਰਣਨ ਕਰੋ


ਉੱਤਰ: ਗੁਪਤ ਸਾਮਰਾਜ ਦੀ ਆਮਦਨ ਦਾ ਮੁੱਖ ਸੋਮਾ ਭੂਮੀ ਲਗਾਨ ਸੀ। ਗੁਪਤ ਸ਼ਾਸਕਾਂ ਨੇ ਸਾਰੀ ਖੇਤੀ ਯੋਗ ਭੂਮੀ ਦੀ ਮਿਣਤੀ ਕਰਵਾਈ ਭੂਮੀ ਦੀ ਉਪਜਾਊ ਸ਼ਕਤੀ ਦੇ ਅਨੁਸਾਰ ਲਗਾਨ ਦੀ ਦਰ ਨਿਸਚਿਤ ਕੀਤੀ ਗਈ ਭੂਮੀ ਲਗਾਨ ਨੂੰ ਭਾਗ ਕਿਹਾ ਜਾਂਦਾ ਸੀ। ਕਿਸਾਨਾਂ ਨੂੰ ਅਨੇਕਾਂ ਸਹੂਲਤਾਂ ਦਿੱਤੀਆਂ ਜਾਂਦੀਆਂ ਸਨ। ਭੂਮੀ ਲਗਾਨ ਤੋਂ ਇਲਾਵਾ ਚੁਗੀ, ਜੁਰਮਾਨੇ, ਤੋਹਫੇ ਆਦਿ ਵੀ ਰਾਜ ਦੀ ਆਮਦਨ ਦੇ ਸੋਮੇ ਸਨ। ਜੰਗਲਾਂ, ਚਾਰਗਾਹਾਂ ਅਤੇ ਲੂਣ ਦੀਆਂ ਖਾਣਾਂ ਤੋ ਵੀ ਆਮਦਨ ਪ੍ਰਾਪਤ ਹੁੰਦੀ ਸੀ।

 

15) ਗੁਪਤ ਕਾਲ ਵਿੱਚ ਇਸਤਰੀਆਂ ਦੀ ਹਾਲਤ ਕਿਹੋ ਜਿਹੀ ਸੀ?


ਉੱਤਰ: ਗੁਪਤ ਕਾਲ ਵਿੱਚ ਇਸਤਰੀਆਂ ਤੇ ਕੁਝ ਪਾਬਦੀਆਂ ਸਨ ਪਰ ਉਹਨਾਂ ਦੀ ਹਾਲਤ ਠੀਕ ਸੀ। ਬਾਲ ਵਿਆਹ ਦੀ ਪ੍ਰਥਾ ਪ੍ਰਚਲਿਤ ਸੀ।ਉਹਨਾਂ ਦੀ ਪੜ੍ਹਾਈ ਵਲ ਜਿਆਦਾ ਧਿਆਨ ਨਹੀਂ ਦਿੱਤਾ ਜਾਂਦਾ ਸੀ। ਵਿਧਵਾ ਇਸਤਰੀ ਦੁਬਾਰਾ ਵਿਆਹ ਕਰਵਾ ਸਕਦੀ ਸੀ। ਔਰਤਾਂ ਨੂੰ ਸਤੀ ਹੋਣ ਲਈ ਮਜਬੁਰ ਨਹੀਂ ਕੀਤਾ ਜਾਂਦਾ ਸੀ। ਸਮਾਜ ਵਿੱਚ ਇੱਕ ਵਿਆਹ ਪ੍ਰਥਾ ਪ੍ਰਚਲਿਤ ਸੀ ਪਰ ਅਮੀਰ ਲੋਕ ਇੱਕ ਤੋਂ ਵਧ ਵਿਆਹ ਵੀ ਕਰਵਾਉਂਦੇ ਸਨ।


 

16) ਗੁਪਤ ਕਾਲ ਵਿੱਚ ਲੋਕ ਆਪਣਾ ਮਨੋਰਜਨ ਕਿਵੇ' ਕਰਦੇ ਸਨ?


ਉੱਤਰ: ਗੁਪਤ ਕਾਲ ਵਿੱਚ ਲੋਕ ਸ਼ਤਰੋਜ, ਚੌਪੜ, ਜੂਆ ਆਦਿ ਖੇਡਦੇ ਸਨ। ਉਹ ਸ਼ਿਕਾਰ ਵੀ ਕਰਦੇ ਸਨ। ਉਹ ਰਥ ਦੌੜਾਂ, ਪਸ਼ੂਆਂ ਅਤੇ ਮੁਰਗਿਆਂ ਦੀ ਲੜਾਈਆਂ ਵੇਖਦੇ ਸਨ। ਉਹ ਨਾਚ ਗਾਣਿਆਂ ਵਿੱਚ ਵੀ ਭਾਗ ਲੈਂਦੇ ਸਨ। ਉਹ ਆਪਣੇ ਤਿਉਹਾਰ ਬਹੁਤ ਧੂਮ-ਧਾਮ ਨਾਲ ਮਨਾਉਂਦੇ ਸਨ। ਨਾਟਕ ਖੇਡਣ ਦਾ ਰਿਵਾਜ ਵੀ ਪ੍ਰਚਲਿਤ ਸੀ।


 

17) ਸੰਘ ਪ੍ਰਣਾਲੀ ਤੇ ਇੱਕ ਸੰਖੇਪ ਨੋਟ ਲਿਖੋ।


ਉੱਤਰ: ਗੁਪਤ ਕਾਲ ਵਿੱਚ ਵਪਾਰੀਆਂ, ਸ਼ਿਲਪਕਾਰਾਂ ਅਤੇ ਜੁਲਾਹਿਆਂ ਆਦਿ ਨੇ ਆਪਣੇ ਸੰਘ ਕਾਇਮ ਕਰ ਲਏ ਹਰੇਕ ਸੰਘ ਦੇ ਕੁਝ ਨਿਯਮ ਹੁੰਦੇ ਸਨ ਜਿਹਨਾਂ ਦਾ ਪਾਲਣ ਕਰਨਾ ਬਹੁਤ ਜਰੂਰੀ ਸੀ। ਸੰਘ ਦੇ ਪ੍ਰਧਾਨ ਨੂੰ ਜੇਠਕ ਕਿਹਾ ਜਾਂਦਾ ਸੀ। ਜੇਠਕ ਆਪਣੇ ਅਧੀਨ ਆਉਂਦੇ ਵਪਾਰੀਆਂ, ਕਾਰੀਗਰਾਂ ਆਦਿ ਦਾ ਪੂਰਾ ਧਿਆਨ ਰਖਦੇ ਸਨ ਅਤੇ ਉਹਨਾਂ ਦੀਆਂ ਸਮੌਸਿਆਵਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਦੇ ਸਨ। ਸੰਘ ਪ੍ਰਣਾਲੀ ਕਾਰਨ ਵਪਾਰ ਅਤੇ ਉਦਯੋਗਾਂ ਦਾ ਬਹੁਤ ਵਿਕਾਸ ਹੋਇਆ।


 

18) ਗੁਪਤ ਕਲਾ ਬਾਰੇ ਇੱਕ ਸੰਖੇਪ ਨੋਟ ਲਿਖੋ।


ਉੱਤਰ: ਗੁਪਤ ਸ਼ਾਸਕਾਂ ਨੂੰ ਕਲਾ ਨਾਲ ਬਹੁਤ ਪਿਆਰ ਸੀ। ਗੁਪਤ ਕਾਲ ਵਿੱਚ ਅਨੇਕਾਂ ਸੁਦਰ ਭਵਨਾਂ, ਮਦਰਾਂ, ਮੌਠਾਂ, ਸਤੂਪਾਂ ਅਤੇ ਗੁਫ਼ਾਵਾਂ ਦਾ ਨਿਰਮਾਣ ਹੋਇਆ। ਸ਼ਿਲਪਕਲਾ, ਚਿਤਰਕਲਾ, ਸੰਗੀਤ ਅਤੇ ਸਿੱਕੇ ਬਣਾਉਣ ਦੀ ਕਲਾ ਦਾ ਬਹੁਤ ਵਿਕਾਸ ਹੋਇਆ।


 

19) ਕਾਲੀਦਾਸ ਨੂੰ ਭਾਰਤ ਦਾ ਸ਼ੇਕਸਪੀਅਰ ਕਿਉ ਕਿਹਾ ਜਾਂਦਾ ਹੈ? ਜਾਂ ਕਾਲੀਦਾਸ ਬਾਰੇ ਤੁਸੀ' ਕੀ ਜਾਣਦੇ ਹੋ?


ਉੱਤਰ: ਕਾਲੀਦਾਸ ਗੁਪਤ ਕਾਲ ਦਾ ਇੱਕ ਪ੍ਰਸਿੱਧ ਕਵੀ ਅਤੇ ਨਾਟਕਕਾਰ ਸੀ। ਉਸਨੇ ਸ਼ਕੁੰਤਲਾ, ਮੇਘਦੂਤ, ਰਘੂਵੰਸ਼, ਵਿਕਰਮੋਰਵਸ਼ੀ, ਰਿਤੂ ਸਹਾਰ ਆਦਿ ਪ੍ਰਸਿੱਧ ਗ੍ਰੰਥਾਂ ਦੀ ਰਚਨਾ ਕੀਤੀ। ਉਸਨੇ ਆਪਣੀਆਂ ਲਿਖਤਾਂ ਰਾਹੀਂ ਸੰਸਕ੍ਰਿਤ ਸਾਹਿਤ ਦਾ ਬਹੁਤ ਵਿਕਾਸ ਕੀਤਾ । ਉਸਦੇ ਇਹਨਾਂ ਗੁਣਾਂ ਕਾਰਨ ਹੀ ਉਸਨੂੰ ਭਾਰਤ ਦਾ ਸ਼ੇਕਸਪੀਅਰ ਕਿਹਾ ਜਾਂਦਾ ਹੈ।


 

20) ਆਰੀਆ ਭੱਟ ਤੇ ਇੱਕ ਸੰਖੇਪ ਨੋਟ ਲਿਖੋ।


ਉੱਤਰ: ਆਰੀਆ ਭੱਟ ਗੁਪਤ ਕਾਲ ਦਾ ਸਭ ਤੋਂ ਮਹਾਨ ਗਣਿਤ ਸ਼ਾਸਤਰੀ ਅਤੇ ਜੋਤਿਸ਼ੀ ਸੀ। ਉਸਨੇ ਆਰੀਆ ਭੱਟੀਅਮ ਗਣਿਤ ਸੰਬੰਧੀ ਅਨੇਕਾਂ ਵਿਸ਼ਿਆਂ ਦੀ ਜਾਣਕਾਰੀ ਦਿੱਤੀ ਹੈ। ਉਸਨੇ ਸਿਫ਼ਰ, ਪਾਈ ਅਤੇ ਦਸ਼ਮਲਵ ਦੀ ਖੋਜ ਕੀਤੀ।

ਉਸਨੇ ਦਸਿਆ ਕਿ ਸੂਰਜ ਅਤੇ ਚੰਦਰਮਾ ਨੂੰ ਸੰਬੰਧੀ ਧਰਤੀ ਦੇ ਪਰਛਾਵੇਂ ਕਾਰਨ ਲਗਦੇ ਹਨ ਅਤੇ ਸਾਲ ਵਿੱਚ 365 ਦਿਨ ਹੁੰਦੇ ਹਨ।


 

21) ਗੁਪਤ ਕਾਲ ਨੂੰ ਭਾਰਤੀ ਇਤਿਹਾਸ ਦਾ ਸੁਨਹਿਰੀ ਯੁਗ ਕਿਉ" ਕਿਹਾ ਜਾਂਦਾ ਹੈ?

ਉੱਤਰ: ਗੁਪਤ ਕਾਲ ਵਿੱਚ ਜੀਵਨ ਦੇ ਹਰ ਖੇਤਰ ਵਿੱਚ ਬਹੁਤ ਵਿਕਾਸ ਹੋਇਆ। ਇਸ ਕਾਲ ਵਿੱਚ ਵਿਗਿਆਨ ਦੇ ਖੇਤਰ ਵਿੱਚ ਨਵੀਂ ਕਾਂਤੀ ਆਈ। ਗਣਿਤ, ਜੋਤਿਸ਼ ਅਤੇ ਚਕਿਤਸਾ ਦੇ ਖੇਤਰ ਵਿੱਚ ਨਵੀਆਂ ਖੋਜਾਂ ਹੋਈਆਂ। ਅਨੇਕਾਂ ਸੁਦਰ ਭਵਨਾਂ, ਮਦਰਾਂ, ਮਨਾਂ, ਸਤੂਪਾਂ ਅਤੇ ਗੁਫ਼ਾਵਾਂ ਦਾ ਨਿਰਮਾਣ ਹੋਇਆ। ਸ਼ਿਲਪਕਲਾ, ਚਿੰਤਰਕਲਾ, ਸੰਗੀਤ ਅਤੇ ਸਿਕੇ ਬਣਾਉਣ ਦੀ ਕਲਾ ਦਾ ਬਹੁਤ ਵਿਕਾਸ ਹੋਇਆ। ਇਸ ਕਾਲ ਵਿੱਚ ਸਾਹਿਤ ਦੇ ਖੇਤਰ ਵਿੰਚ ਵੀ ਬਹੁਤ ਉੱਨਤੀ ਹੋਈ।