Thursday, 7 January 2021

ਪਾਠ-6 ਪਾਠ: 6 ਵਰਧਨ ਅਤੇ ਉਹਨਾਂ ਦਾ ਸਮਾਂ

0 comments

ਪਾਠ: 6 ਵਰਧਨ ਅਤੇ ਉਹਨਾਂ ਦਾ ਸਮਾਂ

 

1) ਹੂਣਾਂ ਨੇ ਭਾਰਤ ਤੇ ਪਹਿਲੀ ਵਾਰ ਕਦੋਂ ਹਮਲਾ ਕੀਤਾ?

455 : ਵਿੱਚ


2) ਹੂਣ ਮੂਲ ਰੂਪ ਵਿੱਚ ਕਿੱਥੋਂ ਦੇ ਵਾਸੀ ਸਨ?

ਮੱਧ ਏਸ਼ੀਆ ਦੇ

3) ਹੂਣਾਂ ਦੇ ਇੱਕ ਪ੍ਰਸਿੱਧ ਸਾਸਕ ਦਾ ਨਾਂ ਲਿਖੋ।

ਮਿਹਿਰਕੁਲ

4) ਪਰਵਰਤੀ ਗੁਪਤ ਸ਼ਾਸਕਾਂ ਨੇ ਆਪਣੀ ਸੱਤਾ ਕਿੱਥੇ ਸਥਾਪਿਤ ਕੀਤੀ?

ਮਗਧ

5) ਪਰਵਰਤੀ ਗੁਪਤ ਵੰਸ਼ ਦਾ ਸੰਸਥਾਪਕ ਕੌਣ ਸੀ?

ਕੁਮਾਰ ਗੁਪਤ

6) ਮੈਤ੍ਰਕ ਵੰਸ਼ ਦੇ ਕਿਹੜੇ ਸਾਸਕ ਨੇ ਸਭ ਤੋਂ ਪਹਿਲਾਂ ਮਹਾਰਾਜਾ ਦੀ ਉਪਾਧੀ ਧਾਰਨ ਕੀਤੀ?

ਦਰੌਣਾ ਸਿੰਘ

7) ਮੈਤ੍ਰਕ ਵੰਸ਼ ਦੀ ਰਾਜਧਾਨੀ ਦਾ ਨਾਂ ਕੀ ਸੀ?

ਵੱਲਭੀ

8) ਮੌਖਰੀ ਵੰਸ਼ ਦਾ ਸੰਸਥਾਪਕ ਕੌਣ ਸੀ?

ਈਸਾਨ ਵਰਮਨ

9) ਮੌਖਰੀ ਵੰਸ਼ ਦੇ ਸਾਸਕ ਕਿੱਥੋਂ ਸਾਸਨ ਕਰਦੇ ਸਨ?

ਕਨੌਜ ਤੋਂ

10) ਛੇਵੀਂ ਸਤਾਬਦੀ ਵਿੱਚ ਗੌੜ ਦਾ ਪ੍ਰਸਿੱਧ ਸਾਸਕ ਕੌਣ ਸੀ?

ਸਸ਼ਾਂਕ

11) ਵਰਮਨ ਵੰਸ਼ ਦਾ ਸੰਸਥਾਪਕ ਕੌਣ ਸੀ?

ਪੁਸ਼ਯਾਵਰਮਨ

12) ਵਰਮਨ ਵੰਸ਼ ਦਾ ਸਭ ਤੋਂ ਪ੍ਰਸਿੱਧ ਸਾਸਕ ਕੌਣ ਸੀ?

ਭਾਸਕਰ ਵਰਮਨ

13) ਪੁਲਕੇਸਿਨ ਦੂਜਾ ਕਿਸ ਵੰਸ਼ ਦਾ ਪ੍ਰਸਿੱਧ ਸ਼ਾਸਕ ਸੀ?

ਚਾਲੂਕਿਆ

14) ਪੁਲਕੇਸਿਨ ਦੂਜਾ ਕਦੋਂ ਗੱਦੀ ਤੇ ਬੈਠਾ?

610

15) ਪੱਲਵ ਵੰਸ਼ ਦੀ ਸਥਾਪਨਾ ਕਿਸਨੇ ਕੀਤੀ?

ਸਿੰਘ ਵਿਸਨੂੰ ਨੇ

16) ਪੱਲਵ ਵੰਸ਼ ਦਾ ਸਭ ਤੋਂ' ਪ੍ਰਸਿੱਧ ਸਾਸਕ ਕੌਣ ਸੀ?

ਮਹਿੰਦਰ ਵਰਮਨ

17) ਪੱਲਵਾਂ ਦੀ ਰਾਜਧਾਨੀ ਦਾ ਨਾਂ ਕੀ ਸੀ?

ਕਾਂਚੀ

18) ਪਹਿਲਾ ਪਾਂਡਯ ਸਾਮਰਾਜ ਦਾ ਸੰਸਥਾਪਕ ਕੌਣ ਸੀ?

ਕਦੂੰਗੋਨ

19) ਪਾਂਡਯਾਂ ਦੀ ਰਾਜਧਾਨੀ ਕਿਹੜੀ ਸੀ?

ਮਦੁਰਾ

20) ਵਰਧਨ ਵੰਸ਼ ਦਾ ਸੰਸਥਾਪਕ ਕੌਣ ਸੀ?

ਨਰਵਰਧਨ

21) ਵਰਧਨ ਵੰਸ਼ ਦੀ ਸਥਾਪਨਾ ਕਦੋਂ ਕੀਤੀ ਗਈ?

505 ਈ:

22) ਵਰਧਨ ਵੰਸ਼ ਦੀ ਸਥਾਪਨਾ ਕਿੱਥੇ ਕੀਤੀ ਗਈ?

ਥਾਨੇਸਰ

23) ਵਰਧਨ ਵੰਸ਼ ਦਾ ਪਹਿਲਾ ਸੁਤੰਤਰ ਸ਼ਾਸਕ ਕੌਣ ਸੀ?

ਪ੍ਰਭਾਕਰ ਵਰਧਨ

24) ਵਰਧਨ ਵੰਸ਼ ਦਾ ਸਭ ਤੋਂ' ਪ੍ਰਸਿੱਧ ਸਾਸਕ ਕੌਣ ਸੀ?

ਹਰਸ਼ਵਰਧਨ

25) ਹਰਸ਼ਵਰਧਨ ਕਦੋਂ ਗੱਦੀ ਤੇ ਬੈਠਾ?

606 ਈ

26) ਰਾਜਗੱਦੀ ਤੇ ਬੈਠਣ ਸਮੇਂ ਹਰਸ਼ਵਰਧਨ ਦੀ ਉਮਰ ਕਿੰਨੀ ਸੀ?

16 ਸਾਲ

27) ਹਰਸ਼ਵਰਧਨ ਦੀ ਭੈਣ ਦਾ ਨਾਂ ਕੀ ਸੀ?

ਰਾਜ ਸ੍ਰੀ

28) ਹਰਸ਼ਵਰਧਨ ਨੇ ਕਿਸ ਸਥਾਨ ਨੂੰ ਆਪਣੀ ਰਾਜਧਾਨੀ ਬਣਾਇਆ?

ਕਨੌਜ ਨੂੰ

29) ਹਰਸ਼ਵਰਧਨ ਨੇ ਕਿਸ ਵੱਲਭੀ ਸਾਸਕ ਨੂੰ ਹਰਾਇਆ?

ਧਰੁਵਸੇਨ ਦੂਜੇ ਨੂੰ

30) ਹਰਸ਼ਵਰਧਨ ਨੂੰ ਕਿਸ ਸਮਰਾਟ ਨੇ ਹਰਾਇਆ ਸੀ?

ਪੁਲਕੇਸਿਨ ਦੂਜੇ ਨੇ

31) ਹਰਸ਼ਵਰਧਨ ਦੇ ਜੀਵਨ ਦੀ ਪਹਿਲੀ ਅਤੇ ਆਖਰੀ ਹਾਰ ਕਿਹੜੇ ਰਾਜੇ ਹੱਥੋਂ ਹੋਈ? 

ਪੁਲਕੇਸਿਨ ਦੂਜੇ ਹੱਥੋਂ

32) ਹਰਸ਼ਵਰਧਨ ਨੂੰ ਹਰਾ ਕੇ ਪੁਲਕੇਸਿਨ ਦੂਜੇ ਨੇ ਕਿਹੜੀ ਉਪਾਧੀ ਧਾਰਨ ਕੀਤੀ? 

ਪਰਮੇਸਵਰ ਦੀ

33) ਹਰਸ਼ਵਰਧਨ ਦੇ ਸਮੇਂ ਪ੍ਰਾਂਤ ਨੂੰ ਕੀ ਆਖਿਆ ਜਾਂਦਾ ਸੀ?

ਭੁਕਤੀ

34) ਹਰਸ਼ਵਰਧਨ ਦੇ ਸਮੇਂ ਪ੍ਰਾਂਤ ਦੇ ਮੁੱਖੀ ਨੂੰ ਕੀ ਆਖਦੇ ਸਨ?

ਉਪਾਰਿਕ ਮਹਾਂਰਾਜ

35) ਹਰਸ਼ਵਰਧਨ ਦੇ ਸਮੇਂ ਜਿਲ੍ਹੇ ਨੂੰ ਕੀ ਕਿਹਾ ਜਾਂਦਾ ਸੀ?

ਵਿਸ਼ਯ

36) ਵਿਸ਼ਯ ਦਾ ਮੁੱਖੀ ਕੀ ਅਖਵਾਉਂਦਾ ਸੀ?

ਵਿਸ਼ਯਪਤੀ

37) ਵਰਧਨ ਸ਼ਾਸਨ ਦੀ ਸਭ ਤੋਂ ਛੋਟੀ ਇਕਾਈ ਕਿਹੜੀ ਸੀ?

ਗ੍ਰਾਮ

38) ਹਰਸ਼ਵਰਧਨ ਦੇ ਸਮੇਂ ਪਿੰਡ ਦੇ ਮੁੱਖੀ ਨੂੰ ਕੀ ਆਖਦੇ ਸਨ?

ਗ੍ਰਾਮਿਕ

39) ਹਰਸ਼ਵਰਧਨ ਦੀ ਆਮਦਨ ਦਾ ਮੁੱਖ ਸੋਮਾ ਕੀ ਸੀ?

ਭੂਮੀ ਕਰ

40) ਵਰਧਨ ਕਾਲ ਵਿੱਚ ਭੂਮੀ ਕਰ ਨੂੰ ਕਿਸ ਨਾਂ ਨਾਲ ਜਾਣਿਆ ਜਾਂਦਾ ਸੀ?

ਭਾਗ

41) ਹਰਸ਼ਵਰਧਨ ਦਾ ਦੰਡ ਵਿਧਾਨ ਕਿਹੋ ਜਿਹਾ ਸੀ?

ਬਹੁਤ ਕਠੋਰ

42) ਹਰਸ਼ਵਰਧਨ ਨੇ ਆਪਣੇ ਰਾਜ ਵਿੱਚ ਵਾਪਰਨ ਵਾਲੀਆਂ ਘਟਨਾਵਾਂ ਅਤੇ ਸ਼ਾਹੀ ਹੁਕਮਾਂ ਦਾ ਰਿਕਾਰਡ ਰੱਖਣ ਲਈ ਕਿਸ ਵਿਭਾਗ ਦੀ ਸਥਾਪਨਾ ਕੀਤੀ ਸੀ?

ਅਭਿਲੇਖ ਵਿਭਾਗ

43) ਹਰਸ਼ਵਰਧਨ ਦੁਆਰਾ ਲਿਖੇ ਕਿਸੇ ਇੱਕ ਨਾਟਕ ਦਾ ਨਾਂ ਲਿਖੋ।

ਨਾਗਾਨੰਦ

44) ਹਰਸਚਰਿਤ ਦਾ ਲੇਖਕ ਕੌਣ ਸੀ?

ਬਾਣਭੱਟ

45) ਹਰਸ਼ਵਰਧਨ ਦੇ ਸਮੇਂ ਕਿਹੜਾ ਵਿਸਵ-ਵਿਦਿਆਲਾ ਵਿਸੁਵ ਪ੍ਰਸਿੱਧ ਸੀ?

ਨਾਲੰਦਾ

46) ਨਾਲੰਦਾ ਵਿਸਵ-ਵਿਦਿਆਲੇ ਦਾ ਪ੍ਰਸਿੱਧ ਕੁਲਪਤੀ ਕੌਣ ਸੀ?

ਸੀਲਭੱਦਰ

47) ਵਿਕ੍ਰਮਾਦੇਵ ਚਰਿੱਤ ਦਾ ਲੇਖਕ ਕੌਣ ਸੀ?

ਬਿਲਹਣ

48) ਕੈਲਾਸ ਮੰਦਰ ਦਾ ਨਿਰਮਾਣ ਕਿੱਥੇ ਕੀਤਾ ਗਿਆ?

ਕਾਂਚੀ

49) ਬੰਗਾਲ ਦੇ ਕਿਹੜੇ ਸਾਸਕ ਨੇ ਗਯਾ ਦੇ ਪਵਿੱਤਰ ਬੋਧੀ ਰੁੱਖ ਨੂੰ ਕਟਵਾ ਦਿੱਤਾ ਸੀ?

ਸਸ਼ਾਂਕ

50) ਹਰਸ਼ਵਰਧਨ ਸਸ਼ਾਂਕ ਤੋਂ ਕਿਸ ਗੱਲ ਦਾ ਬਦਲਾ ਲੈਣਾ ਚਾਹੁੰਦਾ ਸੀ?

ਆਪਣੇ ਭਰਾ ਅਤੇ ਭਣਵੱਈਏ ਦੇ ਕਤਲ ਦਾ


 

ਛੋਟੇ ਉੱਤਰਾਂ ਵਾਲੇ ਪ੍ਰਸ਼ਨ


 

1) ਚਾਲੂਕੀਆ ਸ਼ਾਸਕ ਪੁਲਕੇਸ਼ਿਨ ਦੂਜੇ ਦੀਆਂ ਜਿੱਤਾਂ ਸੰਬੰਧੀ ਜਾਣਕਾਰੀ ਦਿਓ ।


ਉੱਤਰ: ਪੁਲਕੇਸ਼ਿਨ ਦੂਜਾ ਇੱਕ ਮਹਾਨ ਜੇਤੂ ਸੀ। ਉਸਨੇ ਬਨਵਾਸੀ ਦੇ ਕਾਦੰਭਾਂ, ਮੈਸੂਰ ਦੇ ਗੰਗ ਅਤੇ ਆਲੁਪ ਸ਼ਾਸਕਾਂ ਨੂੰ ਹਰਾਇਆ। ਉਸਨੇ ਕੌਂਕਣ ਦੇ ਮੌਰੀਆ ਨੂੰ ਹਰਾ ਕੇ ਉਹਨਾਂ ਦੇ ਇਲਾਕੇ ਤੇ ਵੀ ਕਬਜ਼ਾ ਕਰ ਲਿਆ ਉਸਦੀ ਸਭ ਤੋ ਮਹਾਨ ਜਿੱਤ 633 ਈ: ਵਿੱਚ ਹਰਸ਼ ਵਰਧਨ ਦੇ ਖਿਲਾਫ਼ ਸੀ। ਇਸ ਜਿੱਤ ਤੋਂ ਬਾਅਦ ਉਸਨੇ “ਪਰਮੇਸ਼ਵਰਦੀ ਉਪਾਧੀ ਧਾਰਨ ਕੀਤੀ । ਉਸਨੇ ਪਲਵ ਸ਼ਾਸਕ ਮਹਿਦਰ ਵਰਮਨ ਨੂੰ ਵੀ ਹਰਾਇਆ। 642 ਈ: ਵਿੱਚ ਉਹ ਪਲਵ ਸ਼ਾਸਕ ਨਰਸਿਘ ਵਰਮਨ ਨਾਲ ਯੁੱਧ ਕਰਦਾ ਹੋਇਆ ਮਾਰਿਆ ਗਿਆ।


 

2) ਹਰਸ਼ ਵਰਧਨ ਦੇ ਆਪਣੇ ਅਧੀਨ ਰਾਜਿਆਂ ਨਾਲ ਸੰਬੰਧ ਕਿਹੋਂ ਜਿਹੇ ਸਨ?


ਉਤਰ: ਹਰਸ਼ ਦੇ ਆਪਣੇ ਅਧੀਨ ਰਾਜਿਆਂ ਨਾਲ ਚੈਗੇ ਸਨ। ਉਸਨੇ ਆਪਣੇ ਅਧੀਨ ਰਾਜਿਆਂ ਨੂੰ ਵੱਖ-ਵੱਖ ਅਹੁਦੇ ਦਿੱਤੇ ਹੋਏ ਸਨ। ਕੁਝ ਰਾਜਿਆਂ ਨੂੰ ਸਾਮਤ, ਕੁਝ ਨੂੰ ਮਹਾਂਸਾਮਤ ਅਤੇ ਕੁਝ ਨੂੰ ਰਾਜੇ ਦੀ ਪਦਵੀ ਪ੍ਰਾਪਤ ਸੀ। ਸਾਰੇ ਅਧੀਨ ਰਾਜੇ ਆਪੋ-ਆਪਣੇ ਇਲਾਕਿਆਂ ਤੇ ਸੁਤੰਤਰਤਾਪੂਰਨ ਰਾਜ ਕਰਦੇ ਸਨ ਪਰ ਉਹ ਹਰਸ਼ ਨੂੰ ਆਪਣਾ ਮਹਾਰਾਜਾਧਿਰਾਜ ਮੰਨਦੇ ਸਨ। ਉਹ ਸਮੇਂ-ਸਮੇਂ ਤੇ ਹਰਸ਼ ਦੇ ਦਰਬਾਰ ਵਿੱਚ ਪੇਸ਼ ਹੁੰਦੇ ਅਤੇ ਉਸਨੂੰ ਤੋਹਫ਼ੇ ਭੇਟ ਕਰਦੇ ਸਨ।


 

3) ਹਰਸ਼ ਦੇ ਰਾਜ ਦੀਆਂ ਪ੍ਰਸ਼ਾਸਨਿਕ ਇਕਾਈਆਂ ਅਤੇ ਕਰਮਚਾਰੀਆਂ ਸੰਬੰਧੀ ਜਾਣਕਾਰੀ ਦਿਓ।


ਉੱਤਰ: ਹਰਸ਼ ਵਰਧਨ ਨੇ ਆਪਣੇ ਰਾਜ ਨੂੰ ਪ੍ਰਾਂਤਾਂ ਵਿੱਚ ਵੰਡਿਆ ਹੋਇਆ ਸੀ। ਪ੍ਰਾਂਤਾਂ ਨੂੰ ਭੁਕਤੀ ਕਹਿਦੇ ਸਨ। ਭੁਕਤੀ ਦਾ ਮੁੱਖੀ ਉਪਾਰਿਕ ਮਹਾਰਾਜਾ ਹੁੰਦਾ ਸੀ। ਭੁਕਤੀ ਨੂੰ ਅਗੇ ਵਿਸ਼ਯਾਂ ਵਿੱਚ ਵੰਡਿਆ ਹੁੰਦਾ ਸੀ। ਵਿਸ਼ਯ ਦੇ ਮੁਖੀ ਨੂੰ ਵਿਸ਼ਪਤੀ ਕਹਿੰਦੇ ਸਨ । ਵਿਸ਼ਯਾਂ ਨੂੰ ਗੇ ਪਿੰਡਾਂ ਜਾਂ ਗ੍ਰਾਮਾਂ ਵਿੱਚ ਵੰਡਿਆ ਹੋਇਆ ਸੀ। ਗ੍ਰਾਮ ਦੇ ਮੁੱਖੀ ਨੂੰ ਗ੍ਰਾਮਿਕ ਕਹਿੰਦੇ ਸਨ।


 

4) ਹਰਸ਼ ਵਰਧਨ ਇੱਕ ਮਹਾਨ ਦਾਨੀ ਸੀ? ਕਿਵੇਂ?


ਉੱਤਰ: ਹਰਸ਼ ਵਰਧਨ ਇੱਕ ਦਿਆਲੂ ਸ਼ਾਸਕ ਸੀ। ਉਹ ਸਰਕਾਰੀ ਆਮਦਨ ਦਾ ਚੌਥਾ ਹਿੱਸਾ ਦਾਨ ਤੇ ਖਰਚ ਕਰਦਾ ਸੀ । 643 ਈ: ਵਿੱਚ ਪਯਾਗ ਸਮੇਲਨ ਵਿੱਚ ਉਸਨੇ ਆਪਣਾ ਸਭ ਕੁਝ, ਇੱਥੋਂ ਤਕ ਕਿ ਤਨ ਦੇ ਵਸਤਰ ਵੀ ਦਾਨ ਕਰ ਦਿੱਤੇ ਸਨ। ਫਿਰ ਉਸਨੇ ਆਪਣੀ ਭੈਣ ਰਾਜਸ਼੍ਰੀ ਕੋਲੋਂ ਗੇਰੂ ਰੰਗ ਦੇ ਵਸਤਰ ਮੰਗ ਕੇ ਪਾਏ ਸਨ। ਇਤਿਹਾਸ ਵਿੱਚ ਦਾਨਸ਼ੀਲਤਾ ਦੀ ਅਜਿਹੀ ਉਦਾਹਰਣ ਨਹੀਂ ਮਿਲਦੀ।


 

5) ਹਰਸ਼ ਵਰਧਨ ਦੀ ਧਾਰਮਿਕ ਨੀਤੀ ਤੇ ਇੱਕ ਨੋਟ ਲਿਖੋ ।


ਉੱਤਰ: ਹਰਸ਼ ਵਰਧਨ ਆਰੈਭ ਵਿੱਚ ਹਿੰਦੂ ਧਰਮ ਨੂੰ ਮਨਦਾ ਸੀ ਪਰ ਬਾਅਦ ਵਿੱਚ ਉਸਨੇ ਬੋਧ ਧਰਮ ਅਪਣਾ ਲਿਆ। ਉਸਨੇ ਬੁੱਧ ਧਰਮ ਦੇ ਵਿਕਾਸ ਲਈ ਬਹੁਤ ਯਤਨ ਕੀਤੇ । ਉਹ ਦੂਜੇ ਧਰਮਾਂ ਪ੍ਰਤੀ ਵੀ ਬਹੁਤ ਉਦਾਰ ਸੀ। ਉਸਨੇ ਕਿਸੇ ਤੇ ਵੀ ਬੁੱਧ ਧਰਮ ਵਿੱਚ ਸ਼ਾਮਿਲ ਹੋਣ ਲਈ ਦਬਾਅ ਨਹੀਂ ਪਾਇਆ। ਉਸਨੇ ਆਪਣੇ ਰਾਜ ਵਿਚਲੇ ਲੱਗਭਗ ਸਾਰੇ ਹੀ ਧਰਮਾਂ ਨੂੰ ਸਰਪ੍ਰਸਤੀ ਦਿਤੀ।


 

6) ਹਰਸ਼ ਵਰਧਨ ਨੇ ਬੁੱਧ ਧਰਮ ਦੇ ਪ੍ਰਚਾਰ ਲਈ ਕੀ ਯਤਨ ਕੀਤੇ?


ਉੱਤਰ: ਹਰਸ਼ ਵਰਧਨ ਦੁਆਰ ਬੁੱਧ ਧਰਮ ਦੇ ਪ੍ਰਚਾਰ ਲਈ ਯਤਨ:


1) ਉਸਨੇ ਬੁੱਧ ਧਰਮ ਨੂੰ ਹਰ ਪ੍ਰਕਾਰ ਦੀ ਸੰਭਵ ਸਹਾਇਤਾ ਦਿੱਤੀ।

2) ਅਨੇਕਾਂ ਮਠਾਂ ਅਤੇ ਸਤੂਪਾਂ ਦਾ ਨਿਰਮਾਣ ਕਰਵਾਇਆ।

3) ਰਾਜ ਅਦਰ ਪਸ਼ੂਆਂ ਨੂੰ ਮਾਰਨ ਤੇ ਪਾਬਦੀ ਲਗਾ ਦਿੱਤੀ ।

4) ਸਮੇਂ-ਸਮੇਂ ਤੇ ਬੋਧ ਸਭਾਵਾਂ ਬੁਲਾਈਆਂ ਜਿਹਨਾਂ ਵਿੱਚ ਬੁੱਧ ਧਰਮ ਸੰਬੰਧੀ ਵਿਚਾਰਾਂ ਹੁੰਦੀਆਂ ਸਨ।


 

7) ਹਰਸ਼ ਵਰਧਨ ਦੇ ਕਨੌਜ ਸੰਮੇਲਨ / ਕਨੌਜ ਸਭਾ ਤੇ ਇੱਕ ਨੋਟ ਲਿਖੋ।


ਉੱਤਰ: ਕੈਨੌਜ ਸੰਮੇਲਨ 643 ਈ: ਵਿੱਚ ਬੁਲਾਇਆ ਗਿਆ। ਇਸ ਵਿੱਚ ਹਰਸ਼, ਉਸਦੇ ਅਧੀਨ 20 ਰਾਜਿਆਂ ਅਤੇ ਵਡੀ ਗਿਣਤੀ ਵਿੱਚ ਬੋਧੀਆਂ ਅਤੇ ਬ੍ਰਾਹਮਣਾਂ ਨੇ ਹਿੱਸਾ ਲਿਆ। ਇਸ ਸੰਮੇਲਨ ਦੀ ਪ੍ਰਧਾਨਗੀ ਹਿਊਨਸਾਂਗ ਨੇ ਕੀਤੀ। ਇਹ ਸੰਮੇਲਨ ਕਈ ਦਿਨ ਚਲਦਾ ਰਿਹਾ। ਇਸ ਸੰਮੇਲਨ ਦਾ ਮਕਸਦ ਮਹਾਂਯਾਨ ਸ਼ਾਖਾ ਦੇ ਸਿਧਾਂਤਾਂ ਦਾ ਪ੍ਰਚਾਰ ਕਰਨਾ ਸੀ। ਸੰਮੇਲਨ ਦੌਰਾਨ ਬ੍ਰਾਹਮਣਾਂ ਅਤੇ ਹੀਨਯਾਨੀਆਂ ਨੇ ਹਰਸ਼ਵਰਧਨ ਅਤੇ ਹਿਊਨਸਾਂਗ ਨੂੰ ਮਾਰਨ ਦੀ ਯੋਜਨਾ ਬਣਾਈ ਪਰ ਉਹ ਆਪਣੇ ਮਕਸਦ ਵਿੰਚ ਸਫ਼ਲ ਨਾ ਹੋ ਸਕੇ


 

8) ਹਰਸ਼ ਵਰਧਨ ਨਾ ਸਿਰਫ ਇੱਕ ਮਹਾਨ ਵਿਜੇਤਾ ਸੀ ਸਗੋ' ਉੱਚ ਕੋਟੀ ਦਾ ਸਾਹਿਤਕਾਰ ਅਤੇ ਸਾਹਿਤ ਦਾ ਸਰਪ੍ਰਸਤ ਵੀ ਸੀ। ਸਪਸ਼ਟ ਕਰੋ।


ਉੱਤਰ: ਹਰਸ਼ਵਰਧਨ ਉੱਚ ਕੋਟੀ ਦਾ ਵਿਦਵਾਨ ਵੀ ਸੀ। ਉਸਨੇ ਤਿਨ ਪ੍ਰਸਿੱਧ ਨਾਟਕ ਲਿਖੇ: ਨਾਗਾਨੰਦ, ਰਤਨਾਵਲੀ ਅਤੇ ਪਯਦਰਸ਼ਿਕਾ। ਉਸਨੇ ਅਨੇਕਾਂ ਵਿਦਵਾਨਾਂ ਨੂੰ ਸਰਪ੍ਰਸਤੀ ਵੀ ਦਿੱਤੀ। ਇਹਨਾਂ ਵਿੱਚੋਂ ਬਾਣ ਭੱਟ, ਜੈ ਸੈਨ, ਦਿਵਾਕਰ ਆਦਿ ਬਹੁਤ ਪ੍ਰਸਿੱਧ ਸਨ। ਹਰਸ਼ ਵਰਧਨ ਨੂੰ ਵਿਦਵਾਨਾਂ ਨਾਲ ਏਨਾ ਪਿਆਰ ਸੀ ਕਿ ਉਹ ਆਪਣੇ ਰਾਜ ਦੀ ਆਮਦਨ ਦਾ ਇੱਕ ਚੌਥਾਈ ਹਿਸਾ ਉਹਨਾਂ ਨੂੰ ਇਨਾਮ ਵਜੋਂ ਵੰਡ ਦਿਦਾ ਸੀ।


 

9) ਨਾਲੰਦਾ ਯੂਨੀਵਰਸਟੀ ਤੇ ਇੱਕ ਸੰਖੇਪ ਨੋਟ ਲਿਖੋ।


ਉੱਤਰ: ਨਾਲੰਦਾ ਯੂਨੀਵਰਸਟੀ ਦੀ ਸਥਾਪਨਾ ਕੁਮਾਰ ਗੁਪਤ ਪਹਿਲੇ ਨੇ ਕੀਤੀ ਸੀ। ਹਰਸ਼ ਵਰਧਨ ਦੇ ਸਮੇਂ ਇਹ ਯੂਨੀਵਰਸਟੀ ਬਹੁਤ ਪ੍ਰਸਿੱਧ ਹੋ ਚੁੱਕੀ ਸੀ। ਇਸ ਯੂਨੀਵਰਸਟੀ ਵਿੱਚ ਦੇਸ਼-ਵਿਦੇਸ਼ਾਂ ਤੋਂ ਸਿੱਖਿਆ ਪ੍ਰਾਪਤ ਕਰਨ ਲਈ ਹਜ਼ਾਰਾਂ ਵਿਦਿਆਰਥੀ ਆਉਂਦੇ ਸਨ। ਹਿਊਨਸਾਂਗ ਨੇ ਇੱਥੇ 5 ਸਾਲ ਤੱਕ ਸਿੱਖਿਆ ਪ੍ਰਾਪਤ ਕੀਤੀ। ਉਸ ਸਮੇ ਯੂਨੀਵਰਸਟੀ ਵਿੱਚ ਲੌਂਗਭਗ 10000 ਵਿਦਿਆਰਥੀ ਸਿੱਖਿਆ ਪ੍ਰਾਪਤ ਕਰਦੇ ਸਨ ਅਤੇ 1500 ਅਧਿਆਪਕ ਸਨ। ਸਿੱਖਿਆ ਮੁਫ਼ਤ ਦਿੱਤੀ ਜਾਂਦੀ ਸੀ। ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਰਹਿਣ-ਸਹਿਣ ਦਾ ਪ੍ਰਬੰਧ ਵੀ ਮੁਫ਼ਤ ਸੀ। ਯੂਨੀਵਰਸਟੀ ਦੀ ਲਾਇਬਰੇਰੀ ਬਹੁਤ ਵਡੀ ਸੀ। ਇੱਥੇ ਮੁਖ ਰੂਪ ਵਿੱਚ ਵੈਦਿਕ ਸਾਹਿਤ, ਬੋਧੀ ਸਾਹਿਤ, ਤਰਕ ਸ਼ਾਸਤਰ, ਵਿਆਕਰਨ, ਦਰਸ਼ਨ, ਜੋਤਿਸ਼ ਸ਼ਾਸਤਰ ਅਤੇ ਚਿਕਿਤਸਾ ਵਿਗਿਆਨ ਦੀ ਸਿੱਖਿਆ ਦਿੱਤੀ ਜਾਂਦੀ ਸੀ। ਯੂਨੀਵਰਸਟੀ ਦਾ ਮੁੱਖੀ ਸ਼ੀਲਭਦਰ ਸੀ ਹਰਸ਼ ਵਰਧਨ ਨੇ ਯੂਨੀਵਰਸਟੀ ਨੂੰ 200 ਪਿਡਾਂ ਦੀ ਲਗਾਨ ਮੁਕਤ ਜਮੀਨ ਦਾਨ ਦਿੱਤੀ ਸੀ।


 

10) ਹਿਊਨਸਾਂਗ ਕੌਣ ਸੀ? ਉਸਨੇ ਹਰਸ਼ ਵਰਧਨ ਦੇ ਰਾਜ ਸੰਬੰਧੀ ਕੀ ਜਾਣਕਾਰੀ ਦਿੱਤੀ ਹੈ?


ਉੱਤਰ: ਹਿਊਨਸਾਂਗ ਇੱਕ ਚੀਨੀ ਯਾਤਰੀ ਸੀ। ਉਹ ਬੁੱਧ ਧਰਮ ਦਾ ਅਧਿਐਨ ਕਰਨ ਲਈ ਭਾਰਤ ਆਇਆ ਸੀ। ਉਹ 630 ਈਂ: ਤੋਂ 644ਈ: ਤੱਕ ਭਾਰਤ ਵਿੱਚ ਰਿਹਾ। ਉਹ ਅੱਠ ਸਾਲ ਹਰਸ਼ ਵਰਧਨ ਦੇ ਦਰਬਾਰ ਵਿੱਚ ਰਿਹਾ। ਉਸਨੇ ਆਪਣੀ ਯਾਤਰਾ ਸੰਬੰਧੀ ਇੱਕ ਪੁਸਤਕ ਸੀ-ਯੂ-ਕੀ ਲਿਖੀ ਹੈ। ਇਸ ਪੁਸਤਕ ਵਿੱਚ ਉਸਨੇ ਹਰਸ਼ ਦੇ ਸਾਮਰਾਜ ਦਾ ਬਿਰਤਾਂਤ ਦਿੱਤਾ ਹੈ। ਉਸਦੇ ਅਨੁਸਾਰ ਹਰਸ਼ ਆਪਣੀ ਪਰਜਾ ਦੀ ਭਲਾਈ ਦਾ ਹਮੇਸ਼ਾ ਖਿਆਲ ਰੱਖਦਾ ਸੀ। ਰਾਜ ਦੀ ਆਮਦਨ ਦਾ ਮੁਖ ਸਾਧਨ ਭੂਮੀ ਲਗਾਨ ਸੀ। ਹਰਸ਼ ਦੇ ਸਮੇਂ ਵਿਦਰੋਹੀਆਂ ਨੂੰ ਸਖ਼ਤ ਸਜਾ ਦਿੱਤੀ ਜਾਂਦੀ ਸੀ। ਰਾਜ ਵਿੱਚ ਵਾਪਰਨ ਵਾਲੀਆਂ ਘਟਨਾਵਾਂ ਦਾ ਪੂਰਾ ਰਿਕਾਰਡ ਰੱਖਿਆ ਜਾਂਦਾ ਸੀ।

 


13) ਵਰਧਨ ਕਾਲ ਦੇ ਮੰਦਰਾਂ ਦਾ ਸਮਾਜਿਕ ਮਹੱਤਵ ਕੀ ਸੀ?


ਉੱਤਰ: ਵਰਧਨ ਕਾਲ ਵਿੱਚ ਮੰਦਰ ਸਮਾਜਿਕ ਅਤੇ ਸੈਸਕ੍ਰਿਤਕ ਜੀਵਨ ਦਾ ਮੁੱਖ ਕੇਂਦਰ ਸਨ। ਇਹਨਾਂ ਵਿੱਚ ਪੂਜਾ ਕਰਨ ਦੇ ਨਾਲ ਨਾਲ ਸਿੱਖਿਆ ਵੀ ਦਿੱਤੀ ਜਾਂਦੀ ਸੀ। ਮੰਦਰਾਂ ਵਿੱਚ ਹੀ ਸਗੀਤ ਅਤੇ ਕਲਾ ਦਾ ਵਿਕਾਸ ਹੋਇਆ। ਮੰਦਰਾਂ ਵਿੱਚ ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਮਸਲੇ ਵਿਚਾਰੇ ਜਾਂਦੇ ਸਨ। ਗਰੀਬਾਂ ਨੂੰ ਮੁਫ਼ਤ ਲੰਗਰ ਵੀ ਵੰਡਿਆ ਜਾਂਦਾ ਸੀ।

 


12) ਦੱਖਣ ਵਿੱਚ ਨਾਇਨਾਰ ਅਤੇ ਆਲਵਾਰ ਭਗਤਾਂ ਬਾਰੇ ਜਾਣਕਾਰੀ ਦਿਓ।


ਉੱਤਰ: ਦੱਖਣ ਵਿੱਚ ਸ਼ੈਵ ਮਤ ਦੇ ਭਗਤਾਂ ਨੂੰ ਨਾਇਨਾਰ ਅਤੇ ਵੈਸ਼ਨਵ ਮਤ ਦੇ ਭਗਤਾਂ ਨੂੰ ਆਲਵਾਰ ਕਿਹਾ ਜਾਂਦਾ ਸੀ। ਇਹ ਲੋਕ ਆਪਣੇ ਦੇਵਤਿਆਂ ਦੀ ਭਗਤੀ ਭਜਨਾਂ ਰਾਹੀਂ ਕਰਦੇ ਸਨ। ਇਹ ਭਜਨ ਤਾਮਿਲ ਭਾਸ਼ਾ ਵਿੱਚ ਲਿਖੇ ਗਏ ਸਨ। ਇਹਨਾਂ ਭਗਤਾਂ ਨੇ ਫਜੂਲ ਦੇ ਰੀਤੀ ਰਿਵਾਜਾਂ ਦਾ ਖੰਡਨ ਕੀਤਾ ਅਤੇ ਆਪਸੀ ਭਾਈਚਾਰੇ ਦਾ ਸਮਰਥਨ ਕੀਤਾ।


 

ਵੱਡੇ ਉੱਤਰਾਂ ਵਾਲ਼ੇ ਪ੍ਰਸ਼ਨ   


 

ਪ੍ਰਸ਼ਨ.1 ਹਰਸ਼ ਵਰਧਨ ਦੇ ਸ਼ਾਸਨ -ਕਾਲ ਨੂੰ ਜਾਣਨ ਦੇ ਇਤਿਹਾਸ ਸੋਮਿਆਂ ਬਾਰੇ ਤੁਸੀ' ਕੀ ਜਾਣਦੇਹੋ?

ਉੱਤਰ:- 


1. ਹਿਊਨਸਾਂਗ ਦਾ ਵੇਰਵਾ - ਹਿਊਨਸਾਂਗ ਇਕ ਚੀਨੀ ਯਾਤਰੀ ਸੀ ਜੋ 029 . ਵਿਚ ਚੀਨ ਤੋਂ ਚੱਲਿਆ ਤੇ 645 : ਵਿਚ ਚੀਨ ਵਾਪਸ ਚਲਾ ਗਿਆ। ਉਸ ਨੇ ਹਰਸ਼ ਦੇ ਦਰਬਾਰ ਵਿਚ ਕਈ ਸਾਲ ਬਤੀਤ ਕੀਤੇ। ਉਸ ਨੇ ਹਰਸ਼ ਦੇ ਜੀਵਨ, ਉਸ ਦੇ ਰਾਜ ਦਰਬਾਰ, ਉਸ ਸਮੇਂ ਦੇ ਲੋਕਾਂ ਦੇ ਸਮਾਜਿਕ, ਧਾਰਮਿਕ, ਆਰਥਿਕ ਜੀਵਨ ਬਾਰੇ ਮਹੱਤਵਪੂਰਨ ਜਾਣਕਾਰੀ ਦਿੱਤੀ ਹੈ। ਹਰਸ਼ ਸਮੇਂ ਕਨੌਜ ਤੇ ਪ੍ਰਯਾਗ ਵਿਚ ਹੋਏ ਸੰਮੇਲਨਾਂ ਵਿਚ ਭਾਗ ਲਿਆ। ਉਹ ਲਿਖਦਾ ਹੈ ਕਿ ਕਨੌਜ ਦੀ ਸਭਾ ਵਿਚ ਬਹੁਤ ਬ੍ਰਾਹਮਣ ਤੇ ਭਿਕਸ਼ੂ ਸ਼ਾਮਿਲ ਹੋਏ, ਧਾਰਮਿਕ ਵਾਦ ਵਿਵਾਦ ਹੋਇਆ ਤੇ ਉਸ ਨੇ ਆਪ ਇਸ ਵਾਦ-ਵਿਵਾਦ ਵਿਚ ਹਿੱਸਾ ਲਿਆ। ਪ੍ਰਯਾਗ ਸਭਾ ਵਿਚ ਰਾਜੇ ਨੇ ਆਪਣਾ ਸਾਰਾ ਖ਼ਜਾਨਾ ਦਾਨ ਵਿਚ ਦੇ ਦਿੱਤਾ ਸੀ।


2. ਬਾਣਭੱਟ ਦੀਆਂ ਰਚਨਾਵਾਂ - ਬਾਣਭੱਟ ਹਰਸ਼ ਦੇ ਦਰਬਾਰ ਵਿਚ ਰਾਜ-ਕਵੀ ਸੀ ਉਸਨੇਹਰਸ਼ ਚਰਿਤ', 'ਕਾਦੰਬਰੀਦੇ ਮਹੱਤਵਪੂਰਨ ਗ੍ਰੰਥ ਲਿਖੇ।


3. ਹਰਸ਼ ਚਰਿਤ - ਇਸ ਗ੍ਰੰਥ ਦੇ ਕੁਲ & ਕਾਂਡ ਹਨ। ਪਹਿਲੇ ਕਾਂਡ ਵਿਚ ਬਾਣਭੱਟ ਨੇ ਆਪਣੇ ਪਰਿਵਾਰ ਤੇ ਜੀਵਨ ਤੇ ਚਾਨਣਾ, 2, 3, 4 ਕਾਂਡ ਵਿਚ ਹਰਸ਼ ਦੇ ਵੱਡੇ-ਵੱਡੇਰਿਆਂ ਦੇ ਇਤਿਹਾਸ ਬਾਰੇ ਪਤਾ ਚਲਦਾ ਹੈ। 5 ਕਾਂਡ ਵਿਚ ਹਰਸ਼ ਦੇ ਭਰਾ ਰਾਜਵਰਧਨ ਦੀ ਮੌਤ ਤੇ ਹਰਸ਼ ਦੀ ਮਾਤਾ ਯਸ਼ੋਮਤੀ ਦੇ ਸਤੀ ਹੋਣ ਦਾ ਉਲੇਖ ਮਿਲਦਾ ਹੈ। 6 ਤੇ 7 ਵੇਂ ਕਾਂਡ ਵਿਚ ਹਰਸ਼ ਦੇ ਯੁਧਾਂ ਤੇ ਜਿੱਤਾਂ ਦਾ ਵਰਣਨ ਹੈ। 8 ਵੇਂ ਕਾਂਡ ਵਿਚ ਹਰਸ਼ ਦੁਆਰਾ ਆਪਣੀ ਭੈਣ ਰਾਜਸ਼੍ਰੀ ਨੂੰ ਸਤੀ ਹੋਣ ਤੋਂ ਪਹਿਲਾਂ ਲੱਭ ਲੈਣ ਤੇ ਇਸ ਖੇਤਰ ਵਿਚ ਨਿਵਾਸ ਕਰ ਰਹੇ ਵੱਖ-ਵੱਖ ਕਬੀਲਿਆਂ ਦਾ ਵਰਣਨ ਹੈ।


4. ਕਾਦੰਬਰੀ - ਇਹ ਇਕ ਕਾਵਿ - ਗ੍ਰੰਥ ਹੈ। ਇਸ ਤੋਂ ਵੀ ਸਾਨੂੰ ਉਸ ਸਮੇਂ ਦੇ ਸਮਕਾਲੀ ਹਾਲਾਤ ਦਾ ਪਤਾ ਚਲਦਾ ਹੈ।


5. ਹਰਸ਼ ਦੀਆਂ ਰਚਨਾਵਾਂ - ਹਰਸ਼ ਆਪ ਵੀ ਇਕ ਉੱਚ-ਕੋਟੀ ਦਾ ਵਿਦਵਾਨ ਸੀ ਉਸਨੇ ਸੰਸਕ੍ਰਿਤ ਭਾਸ਼ਾ ਵਿਚ ਤਿੰਨ ਨਾਟਕ - “ਰਤਨਾਵਲੀ 'ਨਾਗਾਨੰਦ ਤੇ 'ਪ੍ਰਿਯਦਰਸ਼ਿਕਾ ਲਿਖੇ ਤੇ ਦੋ ਬੋਧ ਕਾਵਿ ਗ੍ਰੰਥਾਂ ਦੀ ਰਚਨਾ ਕੀਤੀ। ਹਰਸ਼ ਦੁਆਰਾ ਲਿਖੇ ਨਾਟਕਾਂ ਤੋਂ ਉਸ ਸਮੇਂ ਦੇ ਸਮਾਜਿਕ, ਧਾਰਮਿਕ ਜੀਵਨ ਬਾਰੇ ਪਤਾ ਚਲਦਾ ਹੈ ਇਨ੍ਹਾਂ ਤੋ ਰਾਜਮਹੱਲ ਦੇ ਜੀਵਨ ਬਾਰੇ ਵੀ ਬਹੁਮੁੱਲੀ ਜਾਣਕਾਰੀ ਮਿਲਦੀ ਹੈ। “ਨਾਗਾਨੰਦ' ਤੋਂ ਸਾਨੂੰ ਹਰਸ਼ ਦੀ ਦਾਨਸ਼ੀਲਤਾ ਤੇ ਉਦਾਰਤਾ ਦਾ ਅਤੇ ਦੂਜੇ ਦੋ ਨਾਟਕਾਂ ਰਾਜ ਦਰਬਾਰ ਦੀਆਂ ਸਾਜ਼ਸ਼ਾਂ ਬਾਰੇ ਜਾਣਕਾਰੀ ਪ੍ਰਦਾਨ ਕਰਦੇ ਹਨ।


6. ਤਾਮਰ -ਪੱਤਰ ਅਭਿਲੇਖ ਹਰਸ਼ ਦੇ ਸਮੇ' ਦੇ 2 ਤਾਮਰ ਪੱਤਰ ਮਿਲਦੇ ਮਧੂਬਨ ਤਾਮਰ ਪੱਤਰ ਅਭਿਲੇਖ। ਇਨ੍ਹਾਂ ਤੋਂ ਸਾਨੂੰ ਹਰਸ਼ ਦੇ ਖਾਨਦਾਨ, ਉਸਦੇ ਯੋਗ ਸ਼ਾਸ਼ਨ ਪ੍ਰਬੰਧਕ ਤੇ ਕਲਾ-ਪ੍ਰੇਮੀ ਹੋਣ ਬਾਰੇ ਪਤਾ ਲਗਦਾ ਹੈ। ਸ਼ੋਨਪਤ ਵਿਚ ਇਕ ਤਾਂਬੇ ਦੀ ਮੋਹਰ ਮਿਲੀ ਹੈ ਜਿਸ ਤੋਂ ਉਸ ਸਮੇਂ ਦੀ ਇਤਿਹਾਸਕ ਜਾਣਕਾਰੀ ਪ੍ਰਾਪਤ ਹੁੰਦੀ ਹੈ।


 

ਪ੍ਰਸ਼ਨ. 2 ਹਰਸ਼ ਵਰਧਨ ਦੀਆਂ ਜਿੱਤਾਂ ਤੇ ਇਕ ਨੋਟ ਲਿਖੋ?


ਉੱਤਰ:-ਹਰਸ਼ ਵਰਧਨ-606 ਈ: ਵਿਚ ਥਾਨੇਸ਼ਵਰ ਤੇ ਕਨੌਜ ਦਾ ਸ਼ਾਸ਼ਕ ਬਣਿਆ। ਉਸ ਦੇ ਰਾਜ ਦੀ ਰਾਜਧਾਨੀ ਕਨੌਜ਼ ਸੀ। ਛੇਤੀ ਹੀ ਉਸਨੇ ਵਿਸ਼ਾਲ ਸੈਨਾ ਨਾਲ ਰਾਜ ਵਿਸਥਾਰ ਲਈ ਅਨੇਕਾਂ ਯੁੱਧ ਲੜੇ ।


1. ਬੰਗਾਲ ਤੇ ਹਮਲਾ: ਹਰਸ਼ ਨੇ ਬੰਗਾਲ ਨੂੰ ਜਿੱਤਣ ਨੂੰ ਲਈ ਹਮਲਾ ਕੀਤਾ ਪਰ ਉੱਥੋਂ ਦੇ ਸਾਸਕ ਦੇ ਵਿਰੋਧ ਕਾਰਨ ਅਸਫ਼ਲ ਰਿਹਾ। ਹਰਸ਼ ਨੇ ਭਾਸਕਰ ਵਰਮਨ ਕਰਕੇ ਬੰਗਾਲ ਤੇ ਹਮਲਾ ਕੀਤਾ ਤੇ ਸਫ਼ਲਤਾ ਤੇ ਸਫ਼ਲਤਾ ਪ੍ਰਾਪਤ ਕੀਤੀ ਪ੍ਰੰਤੂ ਸ਼ਾਸ਼ਾਕ ਦੀ ਸ਼ਕਤੀ ਪੂਰਨ ਰੂਪ ਵਿਚ ਨਸ਼ਟ ਕਰਨ ਅਸਫ਼ਲ ਰਿਹਾ ਅੰਤ 619 ਈ: ਵਿਚ ਸ਼ਸ਼ਾਕ ਦੀ ਮੌਤ ਤੋਂ ਬਾਅਦ ਬੰਗਾਲ ਨੂੰ ਆਪਣੇ ਰਾਜ ਵਿਚ ਮਿਲਾ ਲਿਆ।


2. ਪੰਜ ਪ੍ਰਦੇਸ਼ਾਂ ਦੀ ਜਿੱਤ: ਹਰਸ਼ ਨੇ 606 ਈ. ਤੋਂ 612 ਈ: ਤੱਕ ਉੱਤਰੀ ਨਾਲ ਲਗਾਤਾਰ ਯੁੱਧ ਕਰਨਾ ਪਿਆ। ਅੰਤ ਵਿਚ ਇੰਨ੍ਹਾਂ ਪ੍ਰਦੇਸ਼ਾਂ ਤੇ ਜਿੱਤਾਂ ਪ੍ਰਾਪਤ ਕਰਨ ਨਾਲ ਹਰਸ਼ ਦਾ ਸਾਮਰਾਜ ਲਗਭਗ ਸਾਰੇ ਉੱਤਰੀ ਭਾਰਤ ਵਿਚ ਫੈਲ ਗਿਆ।


3. ਵੱਲਭੀ (ਗੁਜਰਾਤ) ਦੀ ਜਿੱਤ: ਹਰਸ਼ ਨੇ ਪੱਛਮੀ ਭਾਰਤ ਵਿਚ ਸਥਿਤ ਵੱਲਭੀ ਦੇ ਰਾਜੇ ਧਰੁਵ ਸੈਨ ਨੂੰ ਹਰਾਇਆ ਪਰ ਉਸਦੇ ਰਾਜ ਨੂੰ ਆਪਣੇ ਰਾਜ ਵਿਚ ਨਾ ਮਿਲਾਉਂਦੇ ਹੋਏ ਵਾਪਸ ਕਰ ਦਿੱਤਾ।


4. ਪੁਲਕੇਸ਼ਨ ਦੂਜੇ ਨਾਲ ਯੁੱਧ: ਹਰਸ਼ ਨੇ ਚਾਲੂਕਿਆ ਸਮਰਾਟ ਪੁਲਕੇਸ਼ਨ ਦੂਜੇ ਉੱਤੇ 633 ਈ: ਵਿਚ ਹਮਲਾ ਕੀਤਾ ਪ੍ਰੰਤੂ ਹਾਰ ਗਿਆ ਤੇ ਨਰਮਦਾ ਨਦੀ ਦੋਹਾਂ ਰਾਜਿਆਂ ਦੇ ਰਾਜ ਦੀ ਸੀਮਾ ਬਣ ਗਈ। ਇਸ ਤਰ੍ਹਾਂ ਪੁਲਕੇਸ਼ਨ ਦੂਜੇ ਨੇ ਹਰਸ਼ ਦੇ ਦੱਖਣ ਵੱਲ ਦੇ ਰਾਜ ਵਿਸਥਾਰ ਨੂੰ ਰੋਕ ਦਿੱਤਾ।


5. ਗੰਜਮ ਦੀ ਜਿੱਤ: ਹਰਸ਼ ਵਰਧਨ ਦੀ ਆਖਰੀ ਜਿੱਤ ਗੰਜਮ ਪ੍ਰਦੇਸ਼ ਦੀ ਜਿੱਤ ਸੀ। ਉਸਨੇ ਉੜੀਸਾ ਨੂੰ ਸੈਨਿਕ ਛਾਉਣੀ ਬਣਾ ਕੇ ਗੰਜਮ ਤੇ ਕਈ 643 ਈ: ਤੇ ਹਰਸ਼ ਨੇ ਗੰਜਮ ਉੱਤੇ ਜਿੱਤ ਪ੍ਰਾਪਤ ਕੀਤੀ।


6. ਵਿਦੇਸ਼ਾਂ ਨਾਲ ਸੰਬੰਧ: ਹਰਸ਼ ਵਰਧਨ ਦੇ ਈਰਾਨ ਤੇ ਚੀਨ ਨਾਲ ਚੰਗੇ ਸੰਬੰਧਾਂ ਦਾ ਪਤਾ ਲੱਗਦਾ ਹੈ। ਇੱਥੇ ਦੇ ਸ਼ਾਸ਼ਕ ਹਰਸ਼ ਨੂੰ ਸੁਗਾਂਤਾਂ ਭੇਜਦੇ ਸਨ


7. ਸਾਮਰਾਜ ਵਿਸਤਾਰ: ਹਰਸ਼ ਦਾ ਸਾਮਰਾਜ ਉੱਤਰ ਵਿਚ ਹਿਮਾਲਿਆ ਤੋਂ ਲੈ ਕੇ ਦੱਖਣ ਵਿਚ ਨਰਮਦਾ ਨਦੀ, ਤੱਕ ਫੈਲਿਆ ਹੋਇਆ ਸੀ, ਪੂਰਬ ਵਿਚ ਕਾਮਰੂਪ ਤੋਂ ਲੈ ਕੇ ਉੱਤਰ ਪੱਛਮ ਵਿਚ ਪੂਰਬੀ ਪੰਜਾਬ ਤੇ ਪੱਛਮ ਵਿਚ ਅਰਬ ਸਾਗਰ ਤੱਕ ਫੈਲਿਆ ਹੋਇਆ ਸੀ। ਬੰਗਾਲ ਬਿਹਾਰ, ਉੜੀਸਾ, ਵਲਭੀ, ਕਨੌਜ, ਥਾਨੇਸ਼ਵਰ ਪੂਰਬੀ ਪੰਜਾਬ ਦੇ ਪ੍ਰਦੇਸ਼ ਉਸ ਦੇ ਰਾਜ ਵਿਚ ਸ਼ਾਮਿਲ ਸਨ।



 

ਪ੍ਰ.3 ਹਰਸ਼ ਵਰਧਨ ਦਾ ਸ਼ਾਸ਼ਨ ਪ੍ਰਬੰਧ ਸੰਬੰਧੀ ਤੁਸੀ' ਕੀ ਜਾਣਦੇ ਹੋ?


ਉੱਤਰ


1. ਮਹਾਰਾਜਾ: ਮਹਾਰਾਜਾ ਆਪਣੇ ਰਾਜ ਦਾ ਕੇਂਦਰੀ ਧੁਰਾ ਹੁੰਦਾ ਸੀ। ਉਸ ਕੋਲ ਅਸੀਮ ਸ਼ਕਤੀਆਂ ਸਨ ਪਰ ਫਿਰ ਵੀ ਉਹ ਤਾਨਾਸ਼ਾਹ ਨਹੀਂ ਸੀ। ਧਾਰਨ ਕੀਤੀਆਂ ਸਨ।


2. ਮੰਤਰੀ ਪਰਿਸ਼ਦ: ਮੰਤਰੀ ਪਰਿਸ਼ਦ ਪ੍ਰਸ਼ਾਸ਼ਨ ਦੇ ਕੰਮਾਂ ਜਿਵੇਂ ਨਵੇਂ ਰਾਜੇ ਦੀ ਨਿਯੁਕਤੀ ਦਾ ਫੈਸਲਾ, ਵਿਦੇਸ਼ ਨੀਤੀ ਤਿਆਰ ਕਰਨ ਵਿਚ ਭਾਗ ਲੈਣਾ ਆਦਿ ਵਿਚ ਰਾਜੇ ਦੀ ਸਹਾਇਤਾ ਕਰਦੀ ਸੀ। ਬਾਣਭੁੱਟ ਦੇ ਗ੍ਰੰਥ ਹਰਸ਼ਚਰਿਤ ਵਿਚ ਭੰਡੀ ਹਰਸ਼ ਦਾ ਪ੍ਰਧਾਨ ਮੰਤਰੀ, ਅਵੰਤੀ ਯੁੱਧ ਤੇ ਵਿਦੇਸ਼ ਮੰਤਰੀ ਸਿੰਘਾ ਨਾਦ ਸੈਨਿਕ ਕੰਮਾਂ ਦਾ ਮੰਤਰੀ ਸੀ।


3. ਪ੍ਰਾਂਤਕ ਤੇ ਸਥਾਨਿਕ ਪ੍ਰਬੰਧ: ਹਰਸ਼ ਨੇ ਆਪਣੇ ਸਾਮਰਾਜ ਨੂੰ ਪ੍ਰਾਂਤਾਂ, ਜਿਲ੍ਹਿਆਂ ਤੇ ਪਿੰਡਾਂ ਵਿਚ ਵੰਡਿਆ ਹੋਇਆ ਸੀ। ਪ੍ਰਾਂਤ ਨੂੰ ਭੁਕਤੀ ਤੇ ਉਸ ਦੇ ਮੁੱਖੀ ਨੂੰ ਉਪਾਰਿਕ, ਜਿਲ੍ਹਿਆਂ ਨੂੰ ਵਿਸ਼ਯ ਤੇ ਉਸ ਦੇ ਪ੍ਰਬੰਧਕ ਨੂੰ ਵਿਸ਼ਯਪਤੀ ਤੇ ਪਿੰਡ ਦੇ ਮੁੱਖੀ ਨੂੰ ਗ੍ਰਾਮਿਕ ਕਹਿੰਦੇ ਸਨ।


4.ਸਾਮੰਤ ਪ੍ਰਥਾ: ਹਰਸ਼ ਦੀ ਅਧੀਨਤਾ ਸਵੀਕਾਰ ਕਰਨ ਵਾਲੇ ਰਾਜ ਆਪਣੀ ਸ਼ਕਤੀ ਦੇ ਅਧਾਰ ਤੇ ਸਾਮੰਤ ਅਤੇ ਮਹਾਂਸਾਮੰਤ ਕਹਾਉਂਦੇ ਸਨ। ਉਹ ਆਪਣੇ ਇਲਾਕੇ ਵਿਚੋਂ ਨਿਕਲਣ ਦੀ ਇਜ਼ਾਜ਼ਤ ਦਿੰਦੇ ਸਨ।


5. ਆਮਦਨ ਤੇ ਖਰਚ: ਰਾਜ ਦਾ ਆਮਦਨ ਦਾ ਮੁੱਖ ਸਾਧਨ ਭੂਮੀ ਕਰ ਸੀ ਜੋ ਉਪਜ ਦਾ 1/6 ਭਾਗ ਲਿਆ ਜਾਂਦਾ ਸੀ। ਇਸ ਤੋਂ ਇਲਾਵਾ ਵਪਾਰਿਕ ਵਸਤਾਂ ਤੇ ਲਗਾਇਆ ਕਰ, ਅਪਰਾਧੀਆਂ ਤੋਂ ਪ੍ਰਾਪਤ ਜੁਰਮਾਨੇ ਆਦਿ ਤੋਂ ਰਾਜ ਨੂੰ ਆਮਦਨ ਹੁੰਦੀ ਸੀ। ਹਿਊਨਸਾਂਗ ਅਨੁਸਾਰ ਰਾਜ ਦੀ ਆਮਦਨ ਨੂੰ 4 ਭਾਗਾਂ ਵਿਚ ਵੰਡ ਕੇ ਖਰਚ ਕੀਤਾ ਜਾਂਦਾ ਸੀ ਜਿਵੇਂ 1. ਸਰਕਾਰ ਦੇ ਕੰਮ ਚਲਾਉਣ ਲਈ 2. ਕਰਮਚਾਰੀਆਂ ਨੂੰ ਤਨਖਾਹਾਂ ਦੇਣ ਲਈ 3. ਵਿਦਵਾਨਾਂ ਨੂੰ ਇਨਾਮ ਦੇਣ ਲਈ 4. ਬ੍ਰਾਹਮਣਾਂ ਤੇ ਭਿਸ਼ਕੂਆਂ ਨੂੰ ਦਾਨ ਦੇਣ ਲਈ।


6. ਨਿਆਂ ਪ੍ਰਬੰਧ: ਹਰਸ਼ ਸਮੇ ਸਜਾਵਾਂ ਕਠੋਰ ਸਨ। ਸਧਾਰਨ ਅਪਰਾਧ ਕਰਨ ਤੇ ਜੁਰਮਾਨਾ, ਸਮਾਜਿਕ ਨਿਯਮ ਤੋੜਨੇ ਤੇ ਨੱਕ, ਕੰਨ ਆਦਿ ਕੱਟ ਦੇਣੇ, ਗੰਭੀਰ ਅਪਰਾਧਾਂ ਲਈ ਮੌਤ ਦੀ ਸਜਾਂ ਤੇ ਦੇਸ਼ ਨਿਕਾਲਾ ਦੀ ਸਜਾ ਦਿੱਤੀ ਜਾਂਦੀ ਸੀ। ਅਪਰਾਧੀਆਂ ਨੂੰ ਨਿਰਦੋਸ਼ ਸਾਬਤ ਹੋਣ ਲਈ ਅੱਗ, ਪਾਣੀ ਤੇ ਜ਼ਹਿਰ ਵਰਗੀਆਂ ਪ੍ਰੀਖਿਆਵਾਂ ਵਿਚੋਂ ਨਿਕਲਣਾ ਪੈਂਦਾ ਸੀ।


7. ਸੈਨਿਕ ਪ੍ਰਬੰਧ: ਹਰਸ਼ ਨਟੇ ਸ਼ਕਤੀਸ਼ਾਲੀ ਸੈਨਾ ਦਾ ਸੰਗਠਨ ਕੀਤਾ ਹੋਇਆ। ਜਿਸ ਵਿਚ 60,000 ਹਾਥੀ, 100000 ਘੋੜ ਸਵਾਰ ਤੇ 50,000 ਪੈਦਲ ਸੈਨਿਕ ਸਨ। ਘਟਨਾਵਾਂ ਦਾ ਰਿਕਾਰਡ ਰੱਖਿਆ ਜਾਂਦਾ ਸੀ।

 


ਪ੍ਰਸ਼ਨ.4 ਨਾਲੰਦਾ ਵਿਸ਼ਵਵਿਦਿਆਲੇ ਤੇ ਇੱਕ ਨੋਟ ਲਿਖੋਂ?


ਉੱਤਰ: ਨਾਲੰਦਾ ਵਿਸ਼ਵਵਿਦਿਆਲੇ ਦੀ ਸਥਾਪਨਾ ਪੰਜਵੀਂ ਸਦੀ ਵਿੱਚ ਸਮਰਾਟ ਕੁਮਾਰਗੁਪਤ ਪਹਿਲੇ ਨੇ ਕੀਤੀ ਸੀ। ਇਹ ਅਜੋਕੇ ਭਾਰਤ ਦੇ ਬਿਹਾਰ ਪ੍ਰਾਂਤ ਚ ਪਟਨਾ ਤੋਂ 95 ਕਿਲੋਮੀਟਰ ਦੂਰ ਤੇ ਰਾਜਗ੍ਰਹਿ ਤੋਂ 13 ਕਿਲੋਮੀਟਰ ਦੂਰ ਇਸ ਦੇ ਅਵਸ਼ੇਸ਼ ਸਥਿਤ ਹਨ। ਹਰਸ਼ ਵਰਧਨ ਦੇ ਸਮੇਂ ਇਹ ਵਿਸ਼ਵਵਿਦਿਆਲਾ ਬਹੁਤ ਪ੍ਰਸਿੱਧ ਹੋ ਚੁੱਕਾ ਸੀ। ਇੱਥੇ ਤਿੱਬਤ, ਮੰਗੋਲ ਜਪਾਨ, ਨਾਲੰਦਾ ਏਸ਼ੀਆ ਦਾ ਸਭ ਤੋਂ' ਪ੍ਰਸਿੱਧ ਵਿਸ਼ਵਵਿਦਿਆਲੇ ਸੀ।


ਹਿਊਨਸਾਂਗ:- ਚੀਨੀ ਯਾਤਰੀ ਹਿਊਨਸਾਂਗ ਬੁੱਧ ਧਰਮ ਦੀ ਸਿੱਖਿਆ ਪ੍ਰਾਪਤ ਕਰਨ ਲਈ ਇੱਥੇ ਆਇਆ ਸੀ। ਹਿਊਨਸਾਂਗ 1ਸਾਲ ਨਾਲੰਦਾ ਵਿਸ਼ਵਵਿਦਿਆਲੇ ਚਿਹਾ ਅਤੇ ਇੱਥੇ ਅਧਿਆਪਕ ਦੇ ਤੌਰ ਤੇ ਵੀ ਕੰਮ ਕੀਤਾ। ਉਸ ਸਮੇਂ ਇੱਥੇ 1000 ਵਿਦਿਆਰਥੀ ਅਤੇ 1500 ਅਧਿਆਪਕ ਸਨ।


ਸਿੱਖਿਆ ਦਾ ਪ੍ਰਬੰਧ:- ਹਰਸ਼ ਵਰਧਨ ਦੇ ਸਮੇਂ ਸ਼ੀਲਭੱਦਰ ਇਸ ਵਿਸ਼ਵਵਿਦਿਆਲੇ ਦਾ ਕੁਲਪਤੀ ਸੀ। ਇੱਥੇ ਦਾਖ਼ਲਾ ਲੈਣਾ ਬਹੁਤ ਔਖਾ ਸੀ। ਇੱਥੇ ਦਾਖਲਾ ਲੈਣ ਲਈ ਵਿਦਿਆਰਥੀ ਨੂੰ ਆਪਣੀ ਖਾਸ ਯੋਗਤਾ ਦਾ ਪ੍ਰਦਰਸ਼ਨ ਕਰਨਾ ਪੈਂਦਾ ਸੀ। ਵਿਦਿਆਰਥੀ ਅਤੇ ਅਧਿਆਪਕ ਦੋਹਾਂ ਦਾ ਹੀ ਰਹਿਣ-ਸਹਿਣ ਦਾ ਪ੍ਰਬੰਧ ਮੁਫ਼ਤ ਸੀ। ਹਰਸ਼ ਵਰਧਨ ਨੇ 200 ਪਿੰਡਾਂ ਦੀ ਜਮੀਨ ਲਗਾਨ ਮੁਕਤ ਕਰਕੇ ਇਸ ਵਿਸ਼ਵਵਿਦਿਆਲੇ ਨੂੰ ਦਾਨ ਦਿੱਤੀ ਸੀ।


ਇਸ ਵਿਸ਼ਵਵਿਦਿਆਲੇ ਵਿੱਚ ਇੱਕ ਵਿਸ਼ਾਲ ਲਾਇਬ੍ਰੇਰੀ ਵੀ ਸੀ। ਇਸ ਲਾਈਬ੍ਰਰੇਰੀ ਦੇ ਤਿੰਨ ਭਵਨ ਸਨ। ਰਤਨਾਸਾਗਰ 2. ਰਤਨੋਪਕੀ ਅਤੇ ਰਤਨਰਜਕ ਰਤਨਾਸਾਗਰ ਦੀਆਂ 9 ਮੰਜ਼ਿਲਾਂ ਇਸ ਲਾਈਬ੍ਰੇਰਰੀ ਦੀ ਵਿਸ਼ਾਲਤਾ ਦਾ ਗਿਆਨ ਕਰਾਉਂਦੀਆਂ ਹਨ।


ਨਾਲੰਦਾ ਦੀ ਤਬਾਹੀ:- 1193 : ਵਿਚ ਬਖਤਿਆਰ ਖਿਲਜੀ ਨੇ ਇਸ ਵਿਸ਼ਵਵਿਦਿਆਲੇ ਨੂੰ ਅੱਗ ਲਗਾ ਕੇ ਸਾੜ ਦਿੱਤਾ ਸੀ। ਇਸ ਦੀ ਲਾਈਬ੍ਰੇਰਰੀ ਤਿੰਨ ਮਹੀਨੇ ਤੱਕ ਸੜਦੀ ਰਹੀ ਸੀ। ਇਸ ਲਾਈਬ੍ਰੇਰਰੀ ਦੇ ਸੜਨ ਨਾਲ ਗਿਆਨ ਦੇ ਵੱਡੇ ਭੰਡਾਰ ਦਾ ਖਾਤਮਾ ਹੋ ਗਿਆ।


ਡਾ: . ਪੀ. ਜੇ. ਅਬਦੁਲ ਕਲਾਮ ਜੀ ਦੇ ਯਤਨਾਂ ਸਦਕਾ ਨਾਲੰਦਾ ਵਿਸ਼ਵਵਿਦਿਆਲੇ ਦੇ ਅਵਸ਼ੇਸ਼ਾਂ ਤੋਂ ਕੁਝ ਦੂਰੀ ਤੇ ਹੀ ਅਜੋਕੀ ਨਾਲੰਦਾ ਓਪਨ ਯੂਨੀਵਰਸਿਟੀ ਦੇ ਨਾਂ ਤੇ ਨਵੀਂ ਯੂਨੀਵਰਸਿਟੀ ਦੀ ਸਥਾਪਨਾ ਕੀਤੀ ਗਈ ਜਿਸ ਵਿਚ ਕੇਵਲ ਆਰਟਸ ਵਿਸ਼ਿਆਂ ਤੇ ਹੀ ਪੜਾਈ ਕਰਵਾਈ ਜਾਂਦੀ ਹੈ।