Friday 22 January 2021

CH 11-Depreciation

0 comments

(11) ਘਿਸਾਵਟ Depreciation

 


ਪ੍ਰਸਨ 1. ਘਿਸਾਵਟ ਤੋਂ ਕੀ ਭਾਵ ਹੈ?

ਉੱਤਰ- ਘਿਸਾਵਟ ਤੋਂ ਭਾਵ ਹੈ ਕਿ ਸਥਾਈ ਸੰਪੱਤੀਆਂ ਦੀ ਵਰਤੋਂ ਅਤੇ ਸੰਬੰਧਿਤ ਕਾਰਨਾਂ ਕਰਕੇ ਉਹਨਾਂ ਦੇ ਪੁਸਤਕ ਮੁੱਲ ਵਿਚ ਹੌਲੀ-ਹੌਲੀ ਅਤੇ ਲਗਾਤਾਰ ਕਮੀ ਆਉਣਾ।

 


ਪ੍ਰਸਨ 2. ਘਿਸਾਵਟ ਦੇ ਕੋਈ ਦੇ ਕਾਰਨ ਦਸੋ ।

ਉੱਤਰ-i) ਭੌਤਿਕ (ii) ਕਾਰਜਤਾਮਕ

 


ਪ੍ਰਸਨ 3. ਘਿਸਾਵਟ ਨੂੰ ਪ੍ਰਭਾਵਿਤ ਕਰਨ ਵਾਲੇ ਦੇ ਤੱਥ ਲਿਖੋ ।

ਉੱਤਰ-1. ਸੰਪੱਤੀ ਦਾ ਮੁੱਲ 2. ਅਨੁਮਾਨਿਤ ਕਾਰਜ ਅਵਧੀ।


 

ਪ੍ਰਸਨ 4. ਰਿਕਤੀਕਰਨ ਤੋਂ ਕੀ ਭਾਵ ਹੈ?

ਉੱਤਰ-ਰਿਕਤੀਕਰਨ ਦਾ ਅਰਥ ਕਿਸੇ ਪ੍ਰਾਪਤ ਸਾਧਨ ਨੂੰ ਸਮਾਪਤ ਕਰਨਾ ਹੁੰਦਾ ਹੈ ਜਿਸਦਾ ਕਿ ਪ੍ਰਤੀਸਥਾਪਨ ਨਹੀਂ ਕੀਤਾ ਜਾ ਸਕਦਾ। ਜਿਵੇਂ ਕਿ ਕੋਇਲਾ ਖਾਣ ਵਿੱਚੋਂ ਕੋਇਲਾ ਕੱਢਣਾ ਜਾਂ ਕਿਸੇ ਤੇਲ ਦੇ ਖੂਹ ਵਿੱਚੋਂ ਤੇਲ ਕੱਢਣਾ।

 


ਪ੍ਰਸਨ 5. ਅਪਲੇਖਣ ਤੋਂ ਕੀ ਭਾਵ ਹੈ?

ਉੱਤਰ-ਅਮੂਰਤ ਸੰਪੱਤੀਆਂ ਦੇ ਅਪਲੇਖਣ ਦੀ ਪ੍ਰਕ੍ਰਿਆ, ਜਿਵੇ` ਕਿ ਪ੍ਰਸਿੱਧੀ, ਪੇਟੈਂਟਸ, ਟ੍ਰੇਡਮਾਰਕ ਜਾਂ ਲਾਈਸੈਂਸ ਆਦਿ ਜਿਨ੍ਹਾਂ ਨੂੰ ਕਿ ਦੇਖਿਆ ਜਾਂ ਛੂਹਿਆ ਨਹੀਂ ਜਾ ਸਕਦਾ, ਅਪਲੇਖਣ ਕਹਾਉਦਾ ਹੈ।

 


ਪ੍ਰਸਨ 6. ਘਿਸਾਵਟ ਵਸੂਲ ਕਰਨ ਦੀਆਂ ਦੇ ਵਿਧੀਆਂ ਦੇ ਨਾਂ ਦਸੋ ।

ਉੱਤਰ-1 ਸਥਾਈ ਕਿਸ਼ਤ ਪ੍ਰਣਾਲੀ

2. ਘੱਟਦੀ ਹੋਈ ਬਾਕੀ ਦੀ ਵਿਧੀ


 

ਪ੍ਰਸਨ 7. ਸਥਾਈ ਕਿਸ਼ਤ ਵਿਧੀ ਦੇ ਕੋਈ ਦੋ ਲਾਭ ਦਸੋ ।

ਉੱਤਰ-1. ਸਧਾਰਨ ਵਿਧੀ ਹੈ

2. ਕੁੱਲ ਲਗਾਏ ਗਏ ਹਾਰੈਸ ਦਾ ਗਿਆਨ ਹੁੰਦਾ ਹੈ।


 

ਪ੍ਰਸਨ 8. ਘਿਸਾਵਟ ਖਾਤੇ ਲਈ ਕੀ ਵਿਵਸਥਾ ਹੁੰਦੀ ਹੈ?


ਉੱਤਰ-ਜਦੇਂ ਘਿਸਾਵਟ ਨੂੰ ਸੰਬੰਧਿਤ ਸੰਪਤੀ ਖਾਤੇ ਵਿੱਚੋਂ ਪ੍ਰਾਪਤ ਨਹੀਂ ਕੀਤਾ ਜਾਂਦਾ ਹੈ, ਤਾਂ ਇਸਨੂੰ ਇੱਕ ਵਖਰੇ ਖਾਤੇ ਵਿੱਚ ਕਰੈਡਿਟ ਕਰ ਦਿੱਤਾ ਜਾਂਦਾ ਹੈ ਜਿਸਨੂੰ “'ਘਿਸਾਵਟ ਖਾਤੇ ਲਈ ਵਿਵਸਥਾ ਕਿਹਾ ਜਾਂਦਾ ਹੈ।

 


ਖਾਲੀ ਥਾਵਾਂ ਭਰੋ


 

1. ਘਿਸਾਵਟ ਸਥਾਈ ਸੰਪੱਤੀਆਂ 'ਤੇ ਲਗਾਇਆ ਜਾਂਦਾ ਹੈ।

2. ਜਦੋਂ ਕੋਈ ਸੰਪੱਤੀ ਬੇਕਾਰ ਹੋਂ ਜਾਂਦੀ ਹੈ ਤਾਂ ਇਸ ਦਾ ਵਿਕਰੀ ਮੁੱਲ ਅਵਸਿਸਟ ਮੁੱਲ ਕਹਾਉਂਦਾ ਹੈ।

3. ਕਿਸੇ ਸੰਪੱਤੀ ਦੀ ਕੀਮਤ ਵਿਚ ਕੱਢਿਆ ਵਾਧਾ ਜਾਂ ਕਮੀ ਵਾਧੂ -ਕਮੀ ਕਹਾਉਂਦਾ ਹੈ।

 

 


ਸਹੀ ਜਾਂ ਗਲਤ


 

1. ਘਿਸਾਵਟ ਇਕ ਰੋਕੜ ਵਾਲਾ ਖਰਚਾ ਨਹੀਂ ਹੈ। ਸਹੀ

2. ਘਿਸਾਵਟ ਸਾਰੇ ਤਰ੍ਹਾਂ ਦੀਆਂ ਸੰਪੱਤੀਆਂ ਤੇ ਲਗਾਇਆ ਜਾਂਦਾ ਹੈ। ਗਲਤ

3. ਘਟਦੀ ਵਿਧੀ ਦੇ ਅਨੁਸਾਰ ਸੰਪਤੀ ਦਾ ਮੁੱਲ ਘੱਟ ਕੇ ਸਿਫ਼ਰ ਹੋਂ ਜਾਂਦਾ ਹੈ। ਗਲਤ

4. ਅਛੂਹਿਆਂ ਸੰਪੱਤੀਆਂ ਦੇ ਘੱਟਣ ਦੀ ਵਿਧੀ ਨੂੰ ਰਿਣ ਚੁਕਤਾਕਰਣ ਕਿਹਾ ਜਾਂਦਾ ਹੈ। ਸਹੀ

5. ਅਵਸਿਸ਼ਟ ਦਾ ਅਰਥ ਹੈ ਜਦੋਂ ਕੋਈ ਸੰਪੱਤੀ ਵੇਚ ਦਿੱਤੀ ਜਾਂਦੀ ਹੈ। ਸਹੀ

 


ਬਹੁ ਵਿਕਲਪੀ ਪ੍ਰਸ਼ਨ

 


1. ਘਿਸਾਵਟ ਹੋਣ ਦਾ ਕਾਰਨ ਹੈ-

(ਓ) ਸੰਪੱਤੀ ਦੇ ਬਜਾਰ ਮੁੱਲ ਵਿਚ ਕਮੀ ਆ ਜਾਣੀ

(ਅ) ਸੰਪੱਤੀ ਵਿਚ ਟੁੱਟ- ਫੁੱਟ ਅਤੇ ਪੁਰਾਣਾਪਨ ਆ ਜਾਣਾ

(ੲ) ਮੁਦਰਾ ਦੇ ਬਜਾਰ ਮੁੱਲ ਵਿਚ ਕਮੀ ਆ ਜਾਣੀ

(ੲ) ਮੁਦਰਾ ਦੇ ਬਜਾਰ ਮੁੱਲ ਵਿਚ ਕਮੀ ਆ ਜਾਣੀ

 


2. ਘਟਦੇ ਹੋਏ ਘਿਸਾਵਟ ਦੀ ਵਿਧੀ ਅਧੀਨ ਘਿਸਾਵਟ ਦੀ ਗਿਣਤੀ-

(ਓ) ਸੰਪੱਤੀ ਦੀ ਆਰੰਭਿਕ ਲਾਗਤ 'ਤੇ ਕੀਤੀ ਜਾਂਦੀ ਹੈ,

(ਅ) ਹ੍ਰਾਸਿਤ ਮੁੱਲ 'ਤੇ` ਕੀਤੀ ਜਾਂਦੀ ਹੈ,

(ੲ) ਬਾਕੀ ਬਚੇਂ ਮੁੱਲ 'ਤੇ ਕੀਤੀ ਜਾਂਦੀ ਹੈ।

(ਅ) ਹ੍ਰਾਸਿਤ ਮੁੱਲ 'ਤੇ` ਕੀਤੀ ਜਾਂਦੀ ਹੈ,

 


3. ਮਸੀਨਰੀ ਉੱਤੋਂ ਕੱਟੀ ਗਈ ਘਿਸਾਵਟ ਦੀ ਰਕਮ ਨੂੰ ਡੈਬਿਟ ਕੀਤਾ ਜਾਵੇਗਾ -

(ਓ) ਮਸੀਨ ਖਾਤੇ ਵਿਚ

(ਅ) ਹਰਾਸ ਖਾਤੇ ਵਿਚ

(ੲ) ਰੋਕੜ ਖਾਤੇ ਵਿਚ

(ਅ) ਹਰਾਸ ਖਾਤੇ ਵਿਚ

 


4. ਹਰਾਸ ਪ੍ਰਬੰਧ ਇਕ ਪ੍ਰਕ੍ਰਿਆ ਹੈ-

(ਓ) ਮੁਲਾਂਕਣ ਸੰਬੰਧੀ

(ਅ) ਵੰਡ ਸੰਬੰਧੀ

(ੲ) ਮੁਲਾਂਕਣ ਅਤੇ ਵੰਡ ਸੰਬੰਧੀ

(ਅ) ਵੰਡ ਸੰਬੰਧੀ

 


5. ਘਿਸਾਵਟ ਦਾ ਪ੍ਰਬੰਧਕਰਨ ਦਾ ਮੁੱਖ ਉਦੇਸ਼ --

(ਓ) ਸੁੱਧ ਲਾਭ ਦਾ ਪਤਾ ਕਰਨਾ ਹੁੰਦਾ ਹੈ

(ਅ) ਚਿੱਠੇ ਵਿਚ ਸੁੱਧ ਆਰਥਿਕ ਸਥਿਤੀ ਦਿਖਾਉਣਾ ਹੁੰਦਾ ਹੈ

(ੲ) ਟੈਕਸ ਦਾ ਭਾਰ ਘਟਾਉਣਾ ਹੁੰਦਾ ਹੈ

(ਸ) ਸਾਰੇ ਹੀ ਹਨ।

(ਸ) ਸਾਰੇ ਹੀ ਹਨ।

 


6. ਘਿਸਾਵਟ ਕਿਸ ਤੋਂ ਪ੍ਰਦਾਨ ਕੀਤੀ ਜਾਂਦੀ ਹੈ?

(ਓ) ਚਾਲੂ ਸੰਪਤੀਆਂ

(ਅ) ਅਛੂਹਣਯੋਗ' ਸੰਪਤੀਆਂ

(ੲ) ਸਥਿਰ ਸੰਪਤੀਆਂ

(ਸ) ਝੂਠੀਆਂ ਸੰਪਤੀਆਂ

(ੲ) ਸਥਿਰ ਸੰਪਤੀਆਂ