(10)
ਅਸ਼ੁੱਧੀਆਂ ਦੀ ਸੋਧ
Rectification
of Errors
ਪ੍ਰਸਨ 1. ਲੇਖਾ -ਵਿਧੀ ਵਿਚ ਅਸੁੱਧੀ ਤੋਂ ਕੀ ਭਾਵ ਹੈ?
ਉੱਤਰ-ਅਸੁੱਧੀ ਦੀ ਵਿਆਖਿਆ ਇਕ ਗਲਤੀ (Mistake) ਦੇ ਤੌਰ
ਤੇ ਕੀਤੀ ਜਾਂਦੀ ਹੈ ਜਿਹੜੀ ਕਿ ਲਾਪਰਵਾਹੀ, ਅਣਜਾਣੇ ਵਿਚ ਜਾਂ ਲੇਖਾ -ਵਿਧੀ ਦੀ ਘਾਟ ਦੇ ਕਾਰਨ ਹੁੰਦੀਆਂ
ਹਨ।
ਪ੍ਰਸਨ 2. ਲੇਖੇ ਦੀਆਂ ਅਸੁੱਧੀਆਂ ਤੋਂ ਕੀ ਭਾਵ ਹੈ?
ਉੱਤਰ-ਇਹ ਉਹ ਅਸ਼ੁੱਧੀਆਂ ਹਨ ਜੋ ਭੁੱਲ ਜਾਂ ਲੇਖੇ ਕਾਰਨ
ਪਾੜਾ ਬਹੀ ਵਿਚ ਲੈਣ-ਦੇਣਾ ਦੇ ਲੱਖ ਕਰਨ ਸਮੇ ਹੀ ਪੈਦਾ ਹੁੰਦੀਆਂ ਹਨ, ਲੱਖ ਦੀਆਂ ਅਸ਼ੁੱਧੀਆਂ ਕਹਾਉਂਦੀਆਂ
ਹਨ।
ਪ੍ਰਸਨ 3. ਦੋ ਵਾਰ ਲਿਖੇ ਜਾਣ ਦੀ ਅਸੁੱਧੀ ਤੋਂ ਕੀ ਭਾਵ ਹੈ?
ਉੱਤਰ-ਜਦੋਂ ਆਰੰਭਕ ਲੇਖੇ ਦੀਆਂ ਪੁਸਤਕਾਂ ਵਿਚ ਕਿਸੇ ਲੈਣ-ਦੇਣ
ਦਾ ਲੇਖਾ ਦੋ ਵਾਰ ਕਰ ਦਿੱਤਾ ਜਾਂਦਾ ਹੈ ਤਾਂ ਇਸ ਤਰ੍ਹਾਂ ਦੀ ਅਸੁੱਧੀ ਹੁੰਦੀ ਹੈ।
ਪ੍ਰਸਨ 4. ਭੁੱਲ ਸੰਬੰਧੀ ਅਸੁੱਧੀ ਤੋਂ ਤੁਹਾਡਾ ਕੀ ਭਾਵ ਹੈ?
ਉੱਤਰ-ਜਦੇਂ ਖਾਤਾ-ਬਹੀ ਵਿੱਚ ਲੈਣ-ਦੇਣ ਦਰਜ ਕਰਨ ਵਾਲਾ ਵਿਅਕਤੀ
ਲੈਣ-ਦੇਣ ਨੂੰ ਦਰਜ ਕਰਨਾ ਭੁੱਲ ਜਾਵੇ, ਤਾਂ ਇਸਨੂੰ ਭੁੱਲ ਸੰਬੰਧੀ ਅਸੁੱਧੀ ਕਿਹਾ ਜਾਂਦਾ ਹੈ।
ਪ੍ਰਸਨ 5. ਹਾਨੀ-ਪੂਰਤੀ ਅਸੁੱਧੀਆਂ ਤੋਂ ਤੁਹਾਡਾ ਕੀ ਭਾਵ ਹੈ?
ਉੱਤਰ-ਹਾਨੀ-ਪੂਰਤੀ ਅਸੁੱਧੀਆਂ ਉਹ ਅਸੁੱਧੀਆਂ ਹੁੰਦੀਆਂ ਹਨ
ਜਿਹਨਾਂ ਦੇ ਅੰਤਰਗਤ ਇੱਕ ਗਲਤੀ ਦਾ ਪ੍ਰਭਾਵ ਦੂਜੀ ਗਲਤੀ ਦੇ ਕਾਰਨ ਖਤਮ ਹੋ ਜਾਂਦਾ ਹੈ।
ਪ੍ਰਸਨ 6. ਭੁੱਲ-ਚੁੱਕ ਖਾਤੇ ਤੋਂ ਕੀ ਭਾਵ ਹੈ?
ਉੱਤਰ-ਭੁੱਲ-ਚੁੱਕ ਖਾਤਾ ਇਕ ਅਸਥਾਈ ਖਾਤਾ ਹੁੰਦਾ ਹੈ ਜਿਸ
ਵਿਚ ਤਲਪਟ ਵਿਚ ਦੇ ਅੰਤਰ ਨੂੰ ਰੱਖਿਆ ਜਾਂਦਾ ਹੈ ਅਤੇ ਜਿਵੇਂ -ਜਿਵੇਂ ਅਸੁੱਧੀਆਂ ਦਾ ਪਤਾ ਲੱਗਦਾ ਹੈ
ਅਤੇ ਉਹਨਾਂ ਦੀ ਸੋਧ ਕੀਤੀ ਜਾਂਦੀ ਹੈ।
ਪ੍ਰਸਨ 7. ਭੁੱਲ-ਚੁੱਕ ਖਾਤੇ ਦੀਆਂ ਦੇ ਵਿਸੇਸਤਾਈਆਂ ਦਸੋ ।
ਉੱਤਰ-i) ਇਹ ਇਕ ਕਾਲਪਨਿਕ ਖਾਤਾ ਹੈ।
(ii) ਉਹ ਉਦੋਂ ਖੋਲਿਆ ਜਾਂਦਾ ਹੈ ਜਦੋਂ ਤਲਪਟ ਮੇਲ ਨਹੀਂ
ਖਾਂਦਾ।
ਪ੍ਰਸਨ 8. ਪੂੰਜੀ ਖਾਤੇ ਦੁਆਰਾ ਅਸੁੱਧੀਆਂ ਦੀ ਸੋਧ ਤੋਂ ਕੀ ਭਾਵ ਹੈ?
ਉੱਤਰ-ਉਹ ਅਸੁੱਧੀਆਂ ਜਿਨ੍ਹਾਂ ਦੀ ਸੋਧ ਵਾਸਤਵਿਕ ਅਤੇ ਵਿਅਕਤੀਗਤ
ਖਾਤੇ ਨੂੰ ਪ੍ਰਭਾਵਿਤ ਕਰਦੀ ਹੈ ਪੂੰਜੀ ਖਾਤੇ ਦੁਆਰਾ ਅਸ਼ੁੱਧੀਆਂ ਕਹਾਉਂਦੀ ਹੈ।
ਖਾਲੀ
ਥਾਵਾਂ ਭਰੇ
1. ਇਕ ਮਦ ਇਕ ਖਾਤੇ ਦੇ ਗਲਤ ਪੱਖ ਵਿਚ ਲਿਖ ਦਿੱਤੀ ਗਈ ਹੈ, ਗਲਤੀ ਦੁੱਗਣੀ ਰਕਮ ਦੀ ਹੋਵੇਗੀ ।
2. ਲਾਭ-ਹਾਨੀ ਸਮਾਯੋਜਨ ਖਾਤੇ ਦੀ ਬਾਕੀ ਅੰਤ ਵਿਚ ਪੂੰਜੀ ਖਾਤਾ ਖਾਤੇ ਵਿਚ ਤਬਦੀਲ ਕਰ ਦਿੱਤੀ ਜਾਂਦੀ ਹੈ।
3. ਤਲਪਟ ਤਿਆਰ ਕਰਨ ਪਿੱਛੋਂ ਇਕ ਪੱਖੀ ਗਲਤੀ ਨੂੰ ਭੁੱਲ- ਚੁੱਕ ਖਾਤੇ ਦੁਆਰਾ ਠੀਕ ਕੀਤਾ ਜਾਂਦਾ ਹੈ।
4. ਅਸੁੱਧੀਆਂ ਦੀ ਸੋਧ ਕਰਨ ਲਈ ਕੀਤੇ ਗਏ ਰੋਜਨਾਮਚਾ ਲੇਖੇ ਸੋਧ ਦੇ ਲੇਖੇ ਕਹਾਉਂਦੇ ਹਨ।
ਸਹੀ
ਜਾਂ
ਗਲਤ
1. ਕੇਵਲ ਇਕ ਪੱਖੀ ਗਲਤੀਆਂ ਹੀ ਤਲਪਟ ਤੋਂ ਪ੍ਰਭਾਵ ਪਾਉਂਦੀਆਂ ਹਨ। ਸਹੀ
2. ਸਹਾਇਕ ਪੁਸਤਕ ਦਾ ਜੋੜ ਵੱਧ ਲੱਗਣਾ ਜਾਂ ਘੱਟ ਲੱਗਣਾ ਲੇਖੇ ਦੀ ਗਲਤੀ ਦਾ ਉਦਾਹਰਣ ਹੈ। ਸਹੀ
3 ਸਾਰੀਆਂ ਅਸੁੱਧੀਆਂ ਦੀ ਸੇਧ ਰੋਜਨਾਮਚਾ ਲੇਖੇ ਦੁਆਰਾ ਕੀਤੀ ਜਾਂਦੀ ਹੈ। ਗਲਤ
4. ਸਸਪੇਂਸ ਖਾਤਾ ਸਦਾ ਹੀ ਡੈਬਿਟ ਬਕਾਇਆ ਦਰਸਾਉਂਦਾ ਹੈ। ਗਲਤ
ਬਹੁ
ਵਿਕਲਪੀ
ਪ੍ਰਸ਼ਨ
1. ਹੇਠ ਲਿਖੀਆਂ ਅਸੁੱਧੀਆਂ ਵਿੱਚੋਂ ਕਿਹੜੀਆਂ ਅਸ਼ੁੱਧੀਆਂ ਤਲਪਟ ਵਿਚ ਦਿਖਾਈਆਂ ਜਾਂਦੀਆਂ ਹਨ।
(ਓ) ਸਿਧਾਂਤ ਦੀ ਅਸੁੱਧੀ
(ਅ) ਖਾਤਾ ਬਹੀ ਦੇ ਖਾਤੇ ਵਿਚ ਗਲਤ ਰਕਮ ਖਾਤਿਆਂ ਵਿਚ ਦਿੱਤੀ
(ੲ) ਆਰੰਭਕ ਲੱਖੇ ਦੀ ਪੁਸਤਕ ਵਿਚ ਕਿਸੇ ਲੈਣ-ਦੇਣ ਨੂੰ ਉੱਕਾ ਲਿਖਿਆ ਹੀ ਨਹੀਂ ਗਿਆ।
(ਅ) ਖਾਤਾ ਬਹੀ ਦੇ ਖਾਤੇ ਵਿਚ ਗਲਤ ਰਕਮ ਖਾਤਿਆਂ ਵਿਚ ਦਿੱਤੀ
2. ਭੁੱਲ-ਚੁੱਕ ਖਾਤੇ ਦੀ ਵਰਤੋਂ ਉਹਨਾਂ ਅਸੁੱਧੀਆਂ ਦੀ ਸੋਧ ਕਰਨ ਲਈ ਕੀਤੀ ਜਾਂਦੀ ਹੈ-
(ਓ) ਜੇ ਤਲਪਟ ਨੂੰ ਪ੍ਰਭਾਵਿਤ ਕਰਦੀਆਂ ਹਨ
(ਅ) ਜੇ ਤਲਪਟ ਨੂੰ ਪ੍ਰਭਾਵਿਤ ਨਹੀਂ ਕਰਦੀਆਂ
(ੲ) ਜੋ ਸਿਧਾਂਤਾਂ ਦੀ ਗਲਤ ਵਰਤੋਂ ਕਾਰਨ ਪੈਦਾ ਹੁੰਦੀਆਂ ਹਨ
(ਸ) ਜੋਂ ਪੂਰਣ ਰੂਪ ਵਿਚ ਭੁੱਲ ਦੇ ਕਾਰਨ ਹੁੰਦੀਆਂ ਹਨ।
(ਓ) ਜੇ ਤਲਪਟ ਨੂੰ ਪ੍ਰਭਾਵਿਤ ਕਰਦੀਆਂ ਹਨ
3. ਤਲਪਟ ਵਿੱਚ ਸਸਪੇਂਸ ਖਾਤੇ ਨੂੰ ਕਿਸ ਵਿੱਚ ਦਾਖਲ ਕੀਤਾ ਜਾਵੇਗਾ?
(ਓ) ਨਿਰਮਾਣ ਖਾਤਾ
(ਅ) ਟਰੇਂਡਿੰਗ ਖਾਤਾ
(ੲ) ਲਾਭ ਅਤੋਂ ਹਾਨੀ ਖਾਤਾ
(ਸ) ਚਿੱਠਾ
(ਸ) ਚਿੱਠਾ
4. ਸਸਪੇਂਸ ਖਾਤਾ -
(ਉ) ਵਾਸਤਵਿਕ ਖਾਤਾ ਹੁੰਦਾ ਹੈ
(ਅ) ਵਿਅਕਤੀਗਤ ਖਾਤਾ ਹੁੰਦਾ ਹੈ
(ੲ) ਨਾਂ-ਮਾਤਰ ਖਾਤਾ ਹੁੰਦਾ ਹੈ
(ਸ) ਇਹਨਾਂ ਵਿੱਚੋਂ ਕੋਈ ਵੀ
(ਸ) ਇਹਨਾਂ ਵਿੱਚੋਂ ਕੋਈ ਵੀ