Thursday, 7 January 2021

ਪਾਠ 11 ਗੁਰੂ ਨਾਨਕ ਦੇਵ ਜੀ ਅਤੇ ਸਿੱਖ ਪੰਥ ਦੀ ਸਥਾਪਨਾ

0 comments

ਪਾਠ 11 ਗੁਰੂ ਨਾਨਕ ਦੇਵ ਜੀ ਅਤੇ ਸਿੱਖ ਪੰਥ ਦੀ ਸਥਾਪਨਾ

 

1) 16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦੀ ਰਾਜਨੀਤਕ ਹਾਲਤ ਕਿਹੋ ਜਿਹੀ ਸੀ?

ਬਹੁਤ ਮਾੜੀ

2) ਪੰਜਾਬ ਦਾ ਸਮਾਜ ਕਿਹੜੇ ਦੋ ਮੁੱਖ ਵਰਗਾਂ ਵਿੱਚ ਵੰਡਿਆ ਹੋਇਆ ਸੀ?

ਹਿੰਦੂ ਅਤੇ ਮੁਸਲਮਾਨ

3) ਮੁਸਲਮਾਨ ਸਮਾਜ ਕਿੰਨੇ ਵਰਗਾਂ ਵਿੱਚ ਵੰਡਿਆ ਹੋਇਆ ਸੀ?

ਤਿੰਨ

4) ਹਿੰਦੂ ਸਮਾਜ ਵਿੱਚ ਕਿੰਨੀਆਂ ਮੁੱਖ ਜਾਤਾਂ ਸਨ?

 ਚਾਰ

5) ਮੁਸਲਮਾਨਾਂ ਦੇ ਧਾਰਮਿਕ ਆਗੂ ਕੌਣ ਸਨ?

ਉਲਮਾਂ, ਮੁੱਲਾਂ, ਕਾਜ਼ੀ ਆਦਿ

6) ਹਿੰਦੂ ਸਮਾਜ ਵਿੱਚ ਸ਼ੂਦਰਾਂ ਦੀ ਸਥਿਤੀ ਕਿਹੋ ਜਿਹੀ ਸੀ?

ਬਹੁਤ ਮਾੜੀ

7) ਗੁਰੂ ਨਾਨਕ ਦੇਵ ਜੀ ਦਾ ਜਨਮ ਕਦੋ ਹੋਇਆ?

1469 :

8) ਗੁਰੂ ਨਾਨਕ ਦੇਵ ਜੀ ਦੇ ਪਿਤਾ ਜੀ ਦਾ ਕੀ ਨਾਂ ਸੀ?

ਮਹਿਤਾ ਕਾਲੂ ਜੀ

9) ਗੁਰੂ ਨਾਨਕ ਦੇਵ ਜੀ ਦੇ ਮਾਤਾ ਜੀ ਦਾ ਕੀ ਨਾਂ ਸੀ?

ਤ੍ਰਿਪਤਾ ਜੀ

10) ਗੁਰੂ ਨਾਨਕ ਦੇਵ ਜੀ ਨੇ ਭਾਈ ਲਹਿਣਾ ਨੂੰ ਆਪਣਾ ਉੱਤਰਅਧਿਕਾਰੀ ਕਦੋ' ਬਣਾਇਆ?

1539 :

11) ਗੁਰੂ ਨਾਨਕ ਦੇਵ ਜੀ ਆਪਣੀਆਂ ਯਾਤਰਾਵਾਂ ਕਦੋਂ' ਸ਼ੁਰੂ ਕੀਤੀਆਂ?

1499 :

12) ਗੁਰੂ ਨਾਨਕ ਦੇਵ ਜੀ ਦੀਆਂ ਯਾਤਰਾਵਾਂ ਨੂੰ ਕੀ ਕਿਹਾ ਜਾਂਦਾ ਹੈ?

ਉਦਾਸੀਆਂ

13) ਗੁਰੂ ਨਾਨਕ ਦੇਵ ਜੀ ਨੇ ਕਿੰਨਾ ਸਮਾਂ ਉਦਾਸੀਆਂ ਕੀਤੀਆਂ?

21 ਸਾਲ

14) ਗੁਰੂ ਨਾਨਕ ਦੇਵ ਜੀ ਅਨੁਸਾਰ ਮੁਕਤੀ ਦੇ ਰਸਤੇ ਵਿੱਚ ਸਭ ਤੋ ਵੱਡੀ ਰੁਕਾਵਟ ਕੀ ਹੈ?

ਮਾਇਆ

15) ਗੁਰੂ ਨਾਨਕ ਦੇਵ ਜੀ ਅਨੁਸਾਰ ਮਨੁੱਖ ਦੇ ਸਭ ਤੋਂ ਵੱਡੇ ਦੁਸ਼ਮਣ ਕਿਹੜੇ ਹਨ?

ਕਾਮ, ਕ੍ਰੋਧ, ਮੋਹ, ਲੋਭ, ਹੰਕਾਰ 

16) ਗੁਰੂ ਨਾਨਕ ਦੇਵ ਜੀ ਨੇ ਕਿਹੜੀਆਂ ਦੋ ਸੰਸਥਾਵਾਂ ਸਥਾਪਿਤ ਕੀਤੀਆਂ?

ਸੰਗਤ ਅਤੇ ਪੰਗਤ

17) ਗੁਰੂ ਨਾਨਕ ਦੇਵ ਜੀ ਨੇ ਕਿਹੜਾ ਨਗਰ ਵਸਾਇਆ?

ਕਰਤਾਰਪੁਰ ਸਾਹਿਬ

18) ਕਰਤਾਰਪੁਰ ਸਾਹਿਬ ਕਿਸ ਨਦੀ ਦੇ ਕੰਢੇ ਵਸਾਇਆ ਗਿਆ?

ਰਾਵੀ

19) ਗੁਰੂ ਨਾਨਕ ਦੇਵ ਜੀ ਅਨੁਸਾਰ ਪ੍ਰਮਾਤਮਾ ਦੇ ਕਿੰਨੇ ਰੂਪ ਹਨ?

2 (ਨਿਰਗੁਣ, ਸਰਗੁਣ)

20) ਗੁਰੂ ਨਾਨਕ ਦੇਵ ਜੀ ਅਨੁਸਾਰ ਮਠੌਖ ਦੇ ਜੀਵਨ ਦਾ ਉੱਚਤਮ ਉਦੇਸ਼ ਕੀ ਹੈ?

ਸੱਚਖੰਡ ਵਿੱਚ ਪਹੁੰਚਣਾ ਅਤੇ ਮੁਕਤੀ ਪ੍ਰਾਪਤ ਕਰਨਾ

21) ਉਦਾਸੀ ਮਤ ਦਾ ਸੰਸਥਾਪਕ ਕੌਣ ਸੀ?

ਬਾਬਾ ਸ਼੍ਰੀ ਚੰਦ ਜੀ

22) ਗੁਰੂ ਅੰਗਦ ਦੇਵ ਜੀ ਦਾ ਮੁੱਢਲਾ ਨਾਂ ਕੀ ਸੀ?

ਭਾਈ ਲਹਿਣਾ

23) ਗੁਰੂ ਅੰਗਦ ਦੇਵ ਜੀ ਗੁਰਗੱਦੀ ਤੇ ਕਦੋਂ ਬੈਠਾ?

1539 :

24) ਗੁਰੂ ਅੰਗਦ ਦੇਵ ਜੀ ਨੇ ਕਿਹੜੇ ਸਥਾਨ ਨੂੰ ਆਪਣਾ ਪ੍ਰਚਾਰ ਕੇਂਦਰ ਬਣਾਇਆ?

ਖਡੂਰ ਸਾਹਿਬ

25) ਗੁਰੂ ਅੰਗਦ ਦੇਵ ਜੀ ਨੇ ਕਿਸ ਲਿਪੀ ਨੂੰ ਨਵਾਂ ਰੂਪ ਦਿੱਤਾ?

ਗੁਰਮੁੱਖੀ

26) ਗੁਰੂ ਅੰਗਦ ਦੇਵ ਜੀ ਨੇ ਕਿਸ ਨਗਰ ਦੀ ਸਥਾਪਨਾ ਕੀਤੀ?

ਗੋਇੰਦਵਾਲ ਸਾਹਿਬ

27) ਗੁਰੂ ਅੰਗਦ ਦੇਵ ਜੀ ਨੇ ਅਨੁਸ਼ਾਸਨ ਦਾ ਪਾਲਣ ਨਾ ਕਰਨ ਕਾਰਨ ਕਿਹੜੇ ਦੋ ਰਾਗੀਆਂ ਨੂੰ ਆਪਣੇ ਦਰਬਾਰ ਵਿੱਚੋਂ' ਕੱਢ ਦਿੱਤਾ?

ਸੱਤਾ, ਬਲਵੰਡ

28) ਗੁਰੂ ਅਮਰਦਾਸ ਜੀ ਕਦੋਂ' ਗੁਰਗੱਦੀ ਤੇ ਬੈਠੇ?

1552 :

29) ਗੁਰੂ ਅਮਰਦਾਸ ਜੀ ਨੇ ਕਿੱਥੇ ਬਾਉਲੀ ਦਾ ਨਿਰਮਾਣ ਕੀਤਾ?

ਗੋਇੰਦਵਾਲ ਸਾਹਿਬ ਵਿਖੇ

30) ਮੰਜੀ ਪ੍ਰਥਾ ਦੀ ਸਥਾਪਨਾ ਕਿਸਨੇ ਕੀਤੀ?

ਗੁਰੁ ਅਮਰਦਾਸ ਜੀ ਨੇ

31) ਗੁਰੂ ਅਮਰਦਾਸ ਜੀ ਨੇ ਕਿਨੀਆਂ ਮੰਜੀਆਂ ਸਥਾਪਿਤ ਕੀਤੀਆਂ?

22

32) ਮੰਜੀ ਦੇ ਮੁੱਖੀ ਨੂੰ ਕੀ ਕਿਹਾ ਜਾਂਦਾ ਸੀ?

ਮੰਜੀਦਾਰ

33) ਗੁਰੂ ਰਾਮਦਾਸ ਜੀ ਦਾ ਮੁੱਢਲਾ ਨਾਂ ਕੀ ਸੀ?

ਭਾਈ ਜੇਠਾ ਜੀ

34) ਗੁਰੂ ਰਾਮਦਾਸ ਜੀ ਨੇ ਕਿਸ ਪੁਸਿੰਧ ਨਗਰ ਦੀ ਸਥਾਪਨਾ ਕੀਤੀ?

ਰਾਮਦਾਸਪੁਰ (ਸ਼੍ਰੀ ਅੰਮ੍ਰਿਤਸਰ ਸਾਹਿਬ)

35) ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਸਥਾਪਨਾ ਕਦੋਂ ਕੀਤੀ ਗਈ?

1577 :

36) ਅੰਮ੍ਰਿਤਸਰ ਵਿਖੇ ਕਿਹੜੇ ਦੋ ਸਰੋਵਰਾਂ ਦੀ ਖੁਦਵਾਈ ਕਰਵਾਈ ਗਈ?

ਅੰਮ੍ਰਿਤਸਰ ਅਤੇ ਸੰਤੋਖਸਰ

37) ਅੰਮ੍ਰਿਤਸਰ ਸਾਹਿਬ ਵਿਖੇ ਕਿੰਨੇ ਵਪਾਰੀਆਂ ਨੂੰ ਵਸਾਇਆ ਗਿਆ?

52

38) ਗੁਰੂ ਰਾਮਦਾਸ ਜੀ ਨੇ ਅੰਮ੍ਰਿਤਸਰ ਸਾਹਿਬ ਵਿਖੇ ਕਿਹੜਾ ਬਜਾਰ ਵਸਾਇਆ?

ਗੁਰੂ ਕਾ ਬਜ਼ਾਰ

39) ਮਸੰਦ ਪ੍ਰਥਾ ਦੀ ਸਥਾਪਨਾ ਕਿਸਨੇ ਕੀਤੀ?

ਗੁਰੂ ਰਾਮਦਾਸ ਜੀ ਨੇ

40) ਚਾਰ ਲਾਵਾਂ ਦਾ ਉੱਚਾਰਣ ਕਿਹੜੇ ਗੁਰੁ ਸਾਹਿਬ ਨੇ ਕੀਤਾ?

ਗੁਰੁ ਰਾਮਦਾਸ ਜੀ ਨੇ

41) ਹਰਿਮੰਦਰ ਸਾਹਿਬ ਦਾ ਨਿਰਮਾਣ ਕਿਸਨੇ ਕਰਵਾਇਆ?

ਗੁਰੁ ਅਰਜਨ ਦੇਵ ਜੀ ਨੇ

42) ਗੁਰੂ ਅਰਜਨ ਦੇਵ ਜੀ ਨੇ ਕਿਹੜੇ ਪਵਿੱਤਰ ਨਗਰ ਵਸਾਏ?

ਹਰਗੋਬਿੰਦ, ਕਰਤਾਰਪੁਰ, ਤਰਨਤਾਰਨ

43) ਗੁਰੂ ਅਰਜਨ ਦੇਵ ਜੀ ਨੇ ਕਿੱਥੇ ਬਾਉਲੀ ਦਾ ਨਿਰਮਾਣ ਕਰਵਾਇਆ?

ਲਾਹੌਰ ਵਿਖੇ

44) ਹਰਿਮੰਦਰ ਸਾਹਿਬ ਦੀ ਨੀਂਹ ਕਿਸਨੇ ਰੱਖੀ?

ਸਾਈਂ ਮੀਆਂ ਮੀਰ ਜੀ ਨੇ

 

45) ਹਰਿਮੰਦਰ ਸਾਹਿਬ ਦੇ ਕਿੰਨੇ ਦਰਵਾਜੇ ਰੱਖੇ ਗਏ?

ਚਾਰ

46) ਹਰਿਮੰਦਰ ਸਾਹਿਬ ਦੀ ਨੀਂਹ ਕਦੋਂ' ਰੱਖੀ ਗਈ?

1588 :

47) ਮਸੰਦ ਸ਼ਬਦ ਫਾਰਸੀ ਭਾਸ਼ਾ ਦੇ ਕਿਹੜੇ ਸ਼ਬਦ ਤੋਂ ਬਣਿਆ ਹੈ?

ਮਸਨਦ ਤੋਂ

48) ਮਸਨਦ ਤੋਂ ਕੀ ਭਾਵ ਹੁੰਦਾ ਹੈ?

ਉੱਚਾ ਸਥਾਨ

49) ਆਦਿ ਗ੍ਰੰਥ ਸਾਹਿਬ ਦਾ ਸੰਕਲਨ ਕਿਸਨੇ ਕੀਤਾ?

ਗੁਰੁ ਅਰਜਨ ਦੇਵ ਜੀ ਨੇ

50) ਆਦਿ ਗ੍ਰੰਥ ਸਾਹਿਬ ਦਾ ਸੰਕਲਨ ਕਿਸ ਸਥਾਨ ਤੇ ਕੀਤਾ ਗਿਆ?

ਅੰਮ੍ਰਿਤਸਰ ਵਿਖੇ ਰਾਮਸਰ ਸਰੋਵਰ ਦੇ ਕੰਢੇ

51) ਆਦਿ ਗ੍ਰੰਥ ਸਾਹਿਬ ਵਿੱਚ ਵਿੱਚ ਕਿੰਨੇ ਗੁਰੂ ਸਾਹਿਬਾਨ ਦੀ ਬਾਣੀ ਹੈ?

ਛੇ ਗੁਰੂਆਂ ਦੀ

52) ਆਦਿ ਗ੍ਰੰਥ ਸਾਹਿਬ ਵਿੱਚ ਗੁਰੂ ਅਰਜਨ ਦੇਵ ਜੀ ਦੇ ਕਿੰਨੇ ਸ਼ਬਦ ਹਨ?

2216

53) ਆਦਿ ਗ੍ਰੰਥ ਸਾਹਿਬ ਦਾ ਸੰਕਲਨ ਕਦੋਂ ਸੰਪੂਰਨ ਹੋਇਆ?

1604 :

54) ਗੁਰੂ ਅਰਜਨ ਦੇਵ ਜੀ ਨੂੰ ਕਿਸਨੇ ਸ਼ਹੀਦ ਕਰਵਾਇਆ?

ਜਹਾਂਗੀਰ ਨੇ

55) ਗੁਰੂ ਅਰਜਨ ਦੋਵ ਜੀ ਨੂੰ ਕਦੋਂ ਸ਼ਹੀਦ ਕੀਤਾ ਗਿਆ?

1606 :

56) ਗੁਰੂ ਅਰਜਨ ਦੇਵ ਜੀ ਨੂੰ ਕਿੱਥੇ ਸ਼ਹੀਦ ਕੀਤਾ ਗਿਆ?

ਲਾਹੌਰ ਵਿਖੇ

57) ਗੁਰੂ ਹਰਗੋਬਿੰਦ ਜੀ ਨੇ ਕਿਹੜੀ ਨੀਤੀ ਚਲਾਈ?

 ਮੀਰੀ ਤੇ ਪੀਰੀ ਦੀ

58) ਮੀਰੀ ਦੀ ਤਲਵਾਰ ਕਿਸਦਾ ਪ੍ਰਤੀਕ ਸੀ?

ਸੰਸਾਰਕ ਅਗਵਾਈ ਦਾ

59) ਪੀਰੀ ਦੀ ਤਲਵਾਰ ਕਿਸਦਾ ਪ੍ਰਤੀਕ ਸੀ?

ਧਾਰਮਿਕ ਅਗਵਾਈ ਦਾ

60) ਅਕਾਲ ਤਖ਼ਤ ਦੀ ਉਸਾਰੀ ਕਿਸਨੇ ਕਰਵਾਈ?

ਗੁਰੁ ਹਰਗੋਬਿੰਦ ਜੀ ਨੇ

61) ਅਕਾਲ ਤਖ਼ਤ ਸਾਹਿਬ ਦੀ ਉਸਾਰੀ ਕਿੱਥੇ ਕਰਵਾਈ ਗਈ?

ਹਰਿਮੰਦਰ ਸਾਹਿਬ ਦੇ ਸਾਹਮਣੇ

62) ਅਕਾਲ ਤਖ਼ਤ ਸਾਹਿਬ ਦੀ ਉਸਾਰੀ ਕਦੋ ਕਰਵਾਈ ਗਈ?

1606 :

63) ਗੁਰੂ ਹਰਗੋਬਿੰਦ ਸਾਹਿਬ ਨੇ ਅੰਮ੍ਰਿਤਸਰ ਵਿਖੇ ਕਿਹੜਾ ਕਿਲ੍ਹਾ ਬਣਵਾਇਆ?

ਲੋਹਗੜ੍ਹ ਦਾ ਕਿਲ੍ਹਾ

64) ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ?

ਬੰਦੀ ਛੋੜ ਬਾਬਾ

65) ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕਿਸਨੇ ਕੈਦ ਕਰਵਾਇਆ?

ਜਹਾਂਗੀਰ

66) ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕਿੱਥੇ ਕੈਦ ਕੀਤਾ ਗਿਆ?

ਗਵਾਲੀਅਰ ਦੇ ਕਿਲ੍ਹੇ ਵਿੱਚ

67) ਗੁਰੂ ਹਰਕ੍ਰਿਸ਼ਨ ਜੀ ਗੁਰਗੱਦੀ ਤੇ ਕਦੋ ਬਿਰਾਜਮਾਨ ਹੋਏ?

1661 :

68) ਗੁਰਗੱਦੀ ਤੇ ਬੈਠਦੇ ਸਮੇਂ ਗੁਰੂ ਹਰਕ੍ਰਿਸ਼ਨ ਜੀ ਕਿੰਨੀ ਉਮਰ ਦੇ ਸਨ?

5 ਸਾਲ

69) ਗੁਰੂ ਹਰਕ੍ਰਿਸ਼ਨ ਜੀ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ?

ਬਾਲ ਗੁਰੁ ਜਾਂ ਬਾਲਾ ਪ੍ਰੀਤਮ

70) ਗੁਰੂ ਤੇਗ ਬਹਾਦਰ ਜੀ ਨੇ ਕਿਹੜਾ ਨਗਰ ਵਸਾਇਆ?

ਸ਼੍ਰੀ ਆਨੰਦਪੁਰ ਸਾਹਿਬ

71) ਗੁਰੂ ਤੇਗ ਬਹਾਦਰ ਜੀ ਨੂੰ ਕਦੋਂ ਸ਼ਹੀਦ ਕਰਵਾਇਆ ਗਿਆ?

1675 :

72) ਗੁਰੂ ਤੇਗ ਬਹਾਦਰ ਜੀ ਨੂੰ ਕਿਸਨੇ ਸ਼ਹੀਦ ਕਰਵਾਇਆ?

ਅੰਰਗਜੇਬ ਨੇ

73) ਗੁਰੂ ਤੇਗ ਬਹਾਦਰ ਜੀ ਨਾਲ ਉਹਨਾਂ ਦੇ ਕਿਹੜੇ ਤਿੰਨ ਸ਼ਰਧਾਲੂਆਂ ਨੂੰ ਵੀ ਸ਼ਹੀਦ ਕੀਤਾ ਗਿਆ?

ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ

74) ਗੁਰੂ ਤੇਗ ਬਹਾਦਰ ਜੀ ਨੂੰ ਕਿੱਥੇ ਸ਼ਹੀਦ ਕਰਵਾਇਆ ਗਿਆ?

ਚਾਂਦਨੀ ਚੌਕ, ਦਿੱਲੀ

75) ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸਥਾਨ ਤੇ ਕਿਹੜਾ ਗੁਰਦੁਆਰਾ ਸਥਿਤ ਹੈ?

ਸੀਸ ਗੰਜ਼

76) ਗੁਰਗੱਦੀ ਪ੍ਰਾਪਤੀ ਸਮੇਂ ਗੁਰੂ ਗੋਬਿੰਦ ਸਿਘ ਜੀ ਦੀ ਉਮਰ ਕਿੰਨੀ ਸੀ?

9 ਸਾਲ

77) ਖਾਲਸਾ ਪੰਥ ਦੀ ਸਥਾਪਨਾ ਕਿਸਨੇ ਕੀਤੀ?

ਗੁਰੁ ਗੋਬਿੰਦ ਸਿੰਘ ਜੀ ਨੇ

78) ਖਾਲਸਾ ਪੰਥ ਦੀ ਸਥਾਪਨਾ ਕਦੋਂ ਕੀਤੀ ਗਈ?

1699 :

79) ਖਾਲਸਾ ਪੰਥ ਦੀ ਸਥਾਪਨਾ ਕਿੱਥੇ ਕੀਤੀ ਗਈ?

ਆਨੰਦਪੁਰ ਸਾਹਿਬ ਵਿਖੇ

80) ਭੰਗਾਣੀ ਦੀ ਲੜਾਈ ਕਦੋਂ ਹੋਈ?

1688 : ਵਿੱਚ

81) ਮਸੰਦ ਪ੍ਰਥਾ ਨੂੰ ਕਿਸਨੇ ਖਤਮ ਕੀਤਾ?

ਗੁਰੁ ਗੋਬਿੰਦ ਸਿੰਘ ਜੀ ਨੇ

82) ਜਫ਼ਰਨਾਮਾ ਕਿਹੜੀ ਭਾਸ਼ਾ ਵਿੱਚ ਲਿਖਿਆ ਗਿਆ?

ਫ਼ਾਰਸੀ

83) ਜਫ਼ਰਨਾਮਾ ਕਿਸਨੇ ਲਿਖਿਆ?

ਗੁਰੁ ਗੋਬਿੰਦ ਸਿੰਘ ਜੀ ਨੇ

84) ਜਫ਼ਰਨਾਮਾ ਕਿਹੜੇ ਸਥਾਨ ਤੋਂ ਲਿਖਿਆ ਗਿਆ?

ਦੀਨਾ ਕਾਂਗੜ

85) ਗੁਰੂ ਗੋਬਿਦ ਸਿੰਘ ਜੀ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ?

ਸਰਬੰਸ ਦਾਨੀ

86) ਬਾਬਾ ਬੁੱਢਾ ਜੀ ਕੌਣ ਸਨ?

ਹਰਿਮੰਦਰ ਸਾਹਿਬ ਦੇ ਪਹਿਲੇ ਗ੍ਰੰਥੀ

87) ਚੰਦੂ ਸ਼ਾਹ ਕੌਣ ਸੀ?

ਲਾਹੌਰ ਦਾ ਦੀਵਾਨ


 

(3 ਅੰਕਾਂ ਵਾਲੇ ਪ੍ਰਸ਼ਨ-ਉੱਤਰ)

 


1) ਸ਼੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਸਿੱਖ ਪੰਥ ਦੇ ਵਿਕਾਸ ਲਈ ਕੀਤੇ ਗਏ ਯਤਨਾਂ ਦੀ ਜਾਣਕਾਰੀ ਦਿਓ।


ਉੱਤਰ: ਸਿੱਖ ਪੰਥ ਦੇ ਵਿਕਾਸ ਵਿੱਚ ਗੁਰੁ ਨਾਨਕ ਦੇਵ ਜੀ ਦਾ ਯੋਗਦਾਨ:


I. ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖ ਪੈਥ ਦੀ ਸਥਾਪਨਾ ਕੀਤੀ।

. ਉਹਨਾਂ ਨੇ ਲੋਕਾਂ ਵਿਚਲੀ ਅਗਿਆਨਤਾ ਅਤੇ ਵਹਿਮਾਂ-ਭਰਮਾਂ ਨੂੰ ਦੂਰ ਕਰਨ ਲਈ ਉਦਾਸੀਆਂ ਕੀਤੀਆਂ।

III. ਗੁਰੂ ਜੀ ਨੇ ਲੋਕਾਂ ਨੂੰ ਸਚ ਅਤੇ ਪ੍ਰਮਾਤਮਾ ਦੀ ਭਗਤੀ ਦਾ ਉਪਦੇਸ਼ ਦਿੱਤਾ।

IV. ਲੋਕਾਂ ਵਿੱਚੋਂ ਜਾਤ-ਪਾਤ ਅਤੇ ਛੂਤ-ਛਾਤ ਦੀ ਭਾਵਨਾ ਨੂੰ ਦੂਰ ਕਰਨ ਲਈ ਲੰਗਰ ਪ੍ਰਥਾ ਚਲਾਈ।

V. ਲੋਕਾਂ ਨੂੰ ਪ੍ਰਮਾਤਮਾ ਨਾਲ ਜੋੜਣ ਦੇ ਉਦੇਸ਼ ਨਾਲ ਗੁਰੂ ਸਾਹਿਬ ਨੇ ਸੰਗਤ ਦੀ ਪ੍ਰਥਾ ਚਲਾਈ।

VI. ਸਿੱਖ ਧਰਮ ਦੇ ਵਿਕਾਸ ਦੀ ਲਗਾਤਾਰਤਾ ਲਈ ਗੁਰੂ ਸਾਹਿਬ ਨੇ ਗੁਰਗੱਦੀ ਦੀ ਪ੍ਰੰਪਰਾ ਸ਼ੁਰੂ ਕੀਤੀ।

 


2) ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਬਾਰੇ ਦਸੋ।


ਉੱਤਰ: ਗੁਰੂ ਨਾਨਕ ਦੇਵ ਜੀ ਨੇ ਲੋਕਾਂ ਵਿੱਚ ਫੈਲੇ ਵਹਿਮਾਂ-ਭਰਮਾਂ ਨੂੰ ਦੂਰ ਕਰਨਾ ਚਾਹੁੰਦੇ ਸਨ। ਇਸ ਮਕਸਦ ਲਈ ਗੁਰੂ ਸਾਹਿਬ ਨੇ ਸੰਸਾਰ ਦੇ ਵੱਖੋ ਵਖ ਭਾਗਾਂ ਵਿੱਚ ਲੰਮੀਆਂ ਯਾਤਰਾਵਾਂ ਕੀਤੀਆਂ। ਇਹਨਾਂ ਯਾਤਰਾਵਾਂ ਨੂੰ ਉਦਾਸੀਆਂ ਕਿਹਾ ਜਾਂਦਾ ਹੈ। ਆਧੁਨਿਕ ਇਤਿਹਾਸਕਾਰਾਂ ਅਨੁਸਾਰ ਗੁਰੂ ਸਾਹਿਬ ਨੇ ਤਿੰਨ ਉਦਾਸੀਆਂ ਕੀਤੀਆਂ। ਆਪਣੀਆਂ ਉਦਾਸੀਆਂ ਦੌਰਾਨ ਗੁਰੂ ਸਾਹਿਬ ਮਕਾ, ਮਦੀਨਾ, ਬਗਦਾਦ, ਸ਼੍ਰੀ ਲੰਕਾ ਆਦਿ ਦੇਸ਼ਾਂ ਤੱਕ ਗਏ। ਗੁਰੂ ਸਾਹਿਬ ਨੇ 21 ਸਾਲ ਇਹਨਾਂ ਉਦਾਸੀਆਂ ਵਿੱਚ ਗੁਜ਼ਾਰੇ।

 


3) ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਬਾਰੇ ਤੁਸੀਂ ਕੀ ਜਾਣਦੇ ਹੋ?


ਉੱਤਰ: ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ:


I. ਪ੍ਰਮਾਤਮਾ ਇੱਕ ਹੈ। ਉਹ ਨਿਰਾਕਾਰ ਅਤੇ ਸਰਵਵਿਆਪਕ ਹੈ।

. ਮਾਇਆ ਮੁਕਤੀ ਦੇ ਰਾਹ ਵਿੱਚ ਆਉਣ ਵਾਲੀ ਸਭ ਤੋਂ ਵੱਡੀ ਰੁਕਾਵਟ ਹੈ।

III.ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਮਨੁੱਖ ਦੇ ਪੰਜ ਵੈਰੀ ਹਨ।

IV. ਗੁਰੂ ਸਾਹਿਬ ਨੇ ਤੀਰਥ ਯਾਤਰਾ ਅਤੇ ਮੂਰਤੀ ਪੂਜਾ ਦਾ ਖੰਡਨ ਕੀਤਾ।

V. ਗੁਰੂ ਸਾਹਿਬ ਨੇ ਇਸਤਰੀਆਂ ਨੂੰ ਪੁਰਸ਼ਾਂ ਦੇ ਬਰਾਬਰ ਹੱਕ ਦਿੱਤੇ ਜਾਣ ਦੀ ਹਮਾਇਤ ਕੀਤੀ।


 

4) ਗੁਰੂ ਨਾਨਕ ਦੇਵ ਜੀ ਦੇ ਪ੍ਰਮਾਤਮਾ ਸਬੰਧੀ ਕੀ ਵਿਚਾਰ ਸਨ?


ਉੱਤਰ:


. ਪ੍ਰਮਾਤਮਾ ਇੱਕ ਹੈ। ਉਹ ਨਿਰਾਕਾਰ ਅਤੇ ਸਰਵਵਿਆਪਕ ਹੈ।

. ਪ੍ਰਮਾਤਮਾ ਹੀ ਇਸ ਸੰਸਾਰ ਦਾ ਰਚਣਹਾਰ, ਪਾਲਣਹਾਰ ਅਤੇ ਨਾਸ ਕਰਨ ਵਾਲਾ ਹੈ।

III. ਪ੍ਰਮਾਤਮਾ ਸਰਬ ਸਕਤੀਮਾਨ ਹੈ। ਉਸਦੀ ਇੱਛਾ ਤੋਂ ਬਿਨਾਂ ਕੁਝ ਨਹੀਂ ਹੋ ਸਕਦਾ।

IV. ਪ੍ਰਮਾਤਮਾ ਦੇ ਦੋ ਰੂਪ ਹਨ; ਨਿਰਗੁਣ ਅਤੇ ਸਰਗੁਣ

V. ਪ੍ਰਮਾਤਮਾ ਨੂੰ ਕਿਸੇ ਦਾ ਡਰ ਨਹੀਂ ਹੈ। ਉਹ ਕਿਸੇ ਲਾਲ ਵੈਰ ਨਹੀਂ ਰੱਖਦਾ।

VI. ਪ੍ਰਮਾਤਮਾ ਆਵਾਗੌਣ ਦੇ ਚੱਕਰ ਤੋਂ ਮੁਕਤ ਹੈ। ਉਹ ਜੂਨਾਂ ਵਿੱਚ ਨਹੀਂ ਪੇਂਦਾ।


 

5) ਪ੍ਰਸਨ: ਗੁਰੂ ਨਾਨਕ ਦੇਵ ਜੀ ਕਿਹੜੀਆਂ ਧਾਰਮਿਕ ਰਸਮਾਂ ਅਤੇ ਰਿਵਾਜਾਂ ਦਾ ਖੰਡਨ ਕੀਤਾ?


ਉੱਤਰ:


I. ਗੁਰੂ ਸਾਹਿਬ ਨੇ ਪਾਖੰਡਾਂ ਅਤੇ ਕਰਮਕਾਂਡਾਂ ਦਾ ਖੰਡਨ ਕੀਤਾ।

II. ਉਹਨਾਂ ਨੇ ਵੇਦ, ਸਾਸਤਰ, ਮੂਰਤੀ ਪੂਜਾ, ਤੀਰਥ ਯਾਤਰਾ ਦਾ ਵਿਰੌਧ ਕੀਤਾ।

III. ਉਹਨਾਂ ਨੇ ਜੋਗੀਆਂ ਵੱਲੋਂ ਚਲਾਈਆਂ ਜਾਂਦੀਆਂ ਪ੍ਰਣਾਲੀਆਂ ਨੂੰ ਪ੍ਰਵਾਨ ਨਾ ਕੀਤਾ।

IV. ਗੁਰੂ ਸਾਹਿਬ ਨੇ ਸੰਨਿਆਸ ਅਤੇ ਉਦਾਸੀ ਜੀਵਨ ਨੂੰ ਵੀ ਗਲਤ ਦੱਸਿਆ।

V. ਗੁਰੂ ਸਾਹਿਬ ਅਵਤਾਰਵਾਦ ਵਿੱਚ ਵੀ ਯਕੀਨ ਨਹੀਂ ਰੱਖਦੇ ਸਨ।


 

6) ਪ੍ਰਸਨ: ਗੁਰੂ ਨਾਨਕ ਦੇਵ ਜੀ ਅਨੁਸਾਰ ਮਾਇਆ ਦਾ ਸੰਕਲਪ ਕੀ ਸੀ?


ਉੱਤਰ:ਗੁਰੂ ਨਾਨਕ ਦੇਵ ਜੀ ਅਨੁਸਾਰ ਮਾਇਆ ਉਸ ਪਰਮ-ਪਿਤਾ ਪ੍ਰਮਾਤਮਾ ਦੀ ਰਚਨਾ ਹੈ। ਹਰ ਉਹ ਚੀਜ ਜੋ ਮਨੁੱਖ ਦੀ ਈਸਵਰ ਨਾਲ ਮਿਲਾਪ ਤੋਂ ਰੋਕਦੀ ਹੈ, ਮਾਇਆ ਹੈ। ਮਨੁੱਖ ਮਾਇਆ ਨਾਲ ਪਿਆਰ ਕਰਦਾ ਹੈ ਪਰ ਮਰਨ ਸਮੇਂ ਮਾਇਆ ਉਸ ਨਾਲ ਨਹੀਂ ਜਾਂਦੀ। ਮਾਇਆ ਹੀ ਮਨੁੱਖ ਨੂੰ ਜਨਮ-ਮਰਨ ਦੇ ਚੱਕਰਾਂ ਤੋਂ ਬਾਹਰ ਨਹੀਂ ਨਿਕਲਣ ਦਿੰਦੀ।


7) ਪ੍ਰਸਨ: ਗੁਰੂ ਅੰਗਦ ਦੇਵ ਜੀ ਨੇ ਸਿੱਖ ਧਰਮ ਦੇ ਵਿਕਾਸ ਵਿੱਚ ਕੀ ਯੋਗਦਾਨ ਦਿੱਤਾ?


ਉੱਤਰ: ਗੁਰੂ ਅੰਗਦ ਦੇਵ ਜੀ ਦਾ ਸਿੱਖ ਧਰਮ ਦੇ ਵਿਕਾਸ ਵਿੱਚ ਯੋਗਦਾਨ:


I. ਗੁਰੂ ਅੰਗਦ ਦੇਵ ਜੀ ਨੇ ਗੁਰਮੁੱਖੀ ਲਿਪੀ ਨੂੰ ਨਵਾਂ ਨਿਖਾਰ ਪ੍ਰਦਾਨ ਕੀਤਾ।

II. ਗੁਰੂ ਅੰਗਦ ਦੇਵ ਜੀ ਨੇ ਲੰਗਰ ਪ੍ਰਥਾ ਦਾ ਵਿਸਥਾਰ ਕੀਤਾ।

III. ਗੁਰੂ ਸਾਹਿਬ ਨੇ ਉਦਾਸੀ ਮੱਤ ਦਾ ਖੰਡਨ ਕੀਤਾ।

IV. ਗੁਰੂ ਸਾਹਿਬ ਨੇ ਸਿੱਖਾਂ ਦੀ ਸਰੀਰਕ ਕਸਰਤ ਲਈ ਖਡੂਰ ਸਾਹਿਬ ਵਿਖੇ ਇੱਕ ਅਖਾੜਾ ਬਣਵਾਇਆ

V. ਗੁਰੂ ਸਾਹਿਬ ਨੇ ਗੋਇੰਦਵਾਲ ਸਾਹਿਬ ਨਾਮ ਦੇ ਇੱਕ ਨਗਰ ਦੀ ਸਥਾਪਨਾ ਕੀਤੀ।


 

8) ਗੁਰੂ ਅਮਰਦਾਸ ਜੀ ਨੇ ਸਿੱਖ ਧਰਮ ਦੇ ਵਿਕਾਸ ਵਿੱਚ ਕੀ ਯੋਗਦਾਨ ਦਿੱਤਾ?


ਉੱਤਰ:ਗੁਰੂ ਅਮਰਦਾਸ ਜੀ ਦਾ ਯੋਗਦਾਨ:


I. ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਵਿਖੇ ਬਾਉਲੀ ਦਾ ਨਿਰਮਾਣ ਕਰਵਾਇਆ।

. ਗੁਰੂ ਅਮਰਦਾਸ ਜੀ ਨੇ ਲੰਗਰ ਸੰਸਥਾ ਦਾ ਵਿਸਥਾਰ ਕੀਤਾ।

III. ਗੁਰੂ ਸਾਹਿਬ ਨੇ ਮੰਜੀ ਪ੍ਰਥਾ ਦੀ ਸਥਾਪਨਾ ਕੀਤੀ।

IV. ਗੁਰੂ ਸਾਹਿਬ ਨੇ ਉਦਾਸੀ ਮੱਤ ਦਾ ਖੰਡਨ ਕੀਤਾ।

V. ਗੁਰੂ ਸਾਹਿਬ ਨੇ ਜਾਤੀ ਪ੍ਰਥਾ ਦਾ ਖੰਡਨ ਕੀਤਾ।

VI. ਉਹਨਾਂ ਨੇ ਸਤੀ ਪ੍ਰਥਾ, ਬਾਲ ਵਿਆਹ ਅਤੇ ਪਰਦਾ ਪ੍ਰਥਾ ਦਾ ਵੀ ਜੋਰਦਾਰ ਵਿਰੋਧ ਕੀਤਾ।


 

9) ਪ੍ਰਿਥੀ ਚੰਦ ਗੁਰੂ ਅਰਜਨ ਦੇਵ ਜੀ ਦਾ ਵਿਰੋਧ ਕਿਉ ਕਰਦਾ ਸੀ?


ਉੱਤਰ: ਪ੍ਰਿਥੀ ਚੰਦ ਜਾਂ ਪ੍ਰਿਥੀਆ ਗੁਰੂ ਅਰਜਨ ਦੇਵ ਜੀ ਦਾ ਵੱਡਾ ਭਰਾ ਸੀ। ਉਹ ਬਹੁਤ ਸਵਾਰਥੀ ਸੀ। ਵੱਡਾ ਹੋਣ ਕਾਰਨ ਉਹ ਗੁਰਗੱਦੀ ਤੇ ਆਪਣਾ ਹੱਕ ਸਮਝਦਾ ਸੀ। ਜਦੋਂ ਗੁਰੂ ਰਾਮਦਾਸ ਜੀ ਨੇ ਗੁਰੂ ਅਰਜਨ ਦੇਵ ਜੀ ਨੂੰ ਗੁਰਗੱਦੀ ਦੇ ਦਿੱਤੀ ਤਾਂ ਉਹ ਗੁਰੂ ਅਰਜਨ ਦੇਵ ਜੀ ਦਾ ਦੁਸ਼ਮਣ ਬਣ ਗਿਆ ਅਤੇ ਉਹਨਾਂ ਦਾ ਵਿਰੋਧ ਕਰਨ ਲੱਗਿਆ।


 

10) ਹਰਿਮੰਦਰ ਸਾਹਿਬ ਤੇ ਇੱਕ ਸੰਖੇਪ ਨੋਟ ਲਿਖੋ।


ਉੱਤਰ: ਹਰਿਮੰਦਰ ਸਾਹਿਬ ਦਾ ਨਿਰਮਾਣ ਗੁਰੂ ਅਰਜਨ ਦੇਵ ਜੀ ਨੇ ਕਰਵਾਇਆ ਸੀ। ਉਹਨਾਂ ਨੇ ਇਸਦੀ ਨੀਂਹ 1588 : ਵਿੱਚ ਸਾਈਂ ਮੀਆਂ ਮੀਰ ਕੋਲੋ ਰਖਵਾਈ। ਗੁਰੂ ਸਾਹਿਬ ਨੇ ਹਰਿਮੰਦਰ ਸਾਹਿਬ ਦੀ ਸਥਾਪਨਾ ਅੰਮ੍ਰਿਤਸਰ ਸਰੋਵਰ ਦੇ ਵਿਚਕਾਰ ਕਰਵਾਈ ਸੀ। ਹਰਿਮੰਦਰ ਸਾਹਿਬ ਤੋਂ ਭਾਵ ਹੈ ਈਸ਼ਵਰ ਦਾ ਮੰਦਰ । ਹਰਿਮੰਦਰ ਸਾਹਿਬ ਦੀਆਂ ਚਾਰੇ ਦਿਸ਼ਾਵਾਂ ਵਿੱਚ ਦਰਵਾਜਾ ਰੱਖਿਆ ਗਿਆ ਸੀ। ਇਸਦਾ ਭਾਵ ਇਹ ਸੀ ਕਿ ਚਾਰੇ ਦਿਸ਼ਾਵਾਂ ਤੋਂ ਲੌਕ ਕਿਸੇ ਭੇਦਭਾਵ ਦੇ ਬਿਨਾਂ ਹਰਿਮੰਦਰ ਸਾਹਿਬ ਵਿੱਚ ਸਕਦੇ ਸਨ। ਗੁਰੂ ਸਾਹਿਬ ਨੇ ਐਲਾਨ ਕੀਤਾ ਕਿ ਹਰਿਮੰਦਰ ਸਾਹਿਬ ਦੀ ਯਾਤਰਾ ਕਰਨ ਵਾਲੇ ਨੂੰ ਹਿੰਦੂਆਂ ਦੇ 68 ਤੀਰਥ ਸਥਾਨਾਂ ਦੀ ਯਾਤਰਾ ਦਾ ਫਲ ਮਿਲੇਂਗਾ। ਛੇਤੀ ਹੀ ਹਰਿਮੰਦਰ ਸਾਹਿਬ ਸਿੱਖਾਂ ਦਾ ਪ੍ਰਸਿਧ ਤੀਰਥ ਸਥਾਨ ਬਣ ਗਿਆ।

 


11) ਮਸੰਦ ਪ੍ਰਥਾ ਬਾਰੇ ਤੁਸੀਂ ਕੀ ਜਾਣਦੇ ਹੋ?


ਉੱਤਰ: ਮਸੰਦ ਪ੍ਰਥਾ ਦੀ ਸਥਾਪਨਾ ਗੁਰੂ ਰਾਮਦਾਸ ਜੀ ਨੇ ਕੀਤੀ ਸੀ। ਮਸੰਦ ਸ਼ਬਦ ਫਾਰਸੀ ਭਾਸ਼ਾ ਦੇ ਸ਼ਬਦ ਮਸਨਦ ਤੋ ਬਣਿਆ ਹੈ ਜਿਸਦਾ ਅਰਥ ਹੁੰਦਾ ਹੈ ਉੱਚਾ ਸਥਾਨ। ਮਸੰਦ ਆਪਣੇ ਇਲਾਕੇ ਵਿੱਚ ਸਿੱਖੀ ਦਾ ਪ੍ਰਚਾਰ ਕਰਦੇ ਅਤੇ ਸਿੱਖਾਂ ਕੌਲੋਂ ਦਸਵੰਧ ਇਕੱਠਾ ਕਰਦੇ ਸਨ। ਮਸੰਦਾਂ ਦਾ ਬਹੁਤ ਸਤਿਕਾਰ ਕੀਤਾ ਜਾਂਦਾ ਸੀ। ਉਹ ਆਪਣੇ ਗੁਜ਼ਾਰੇ ਲਈ ਕਿਰਤ ਕਮਾਈ ਕਰਦੇ ਸਨ ਅਤੇ ਗੁਰੂ ਘਰ ਲਈ ਇਕਠੀ ਕੀਤੀ ਮਾਇਆ ਵਿੱਚੋਂ ਇਕ ਪੈਸਾ ਲੈਣਾ ਵੀ ਪਾਪ ਸਮਝਦੇ ਸਨ। ਇਕਠੀ ਕੀਤੀ ਮਾਇਆ ਨੂੰ ਵਿਸਾਖੀ ਅਤੇ ਦੀਵਾਲੀ ਸਮੇਂ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਗੁਰੂ ਸਾਹਿਬ ਨੂੰ ਭੇਟ ਕੀਤਾ ਜਾਂਦਾ ਸੀ। ਮਸੰਦ ਪ੍ਰਥਾ ਸਿੱਖ ਧਰਮ ਦੇ ਪ੍ਰਚਾਰ ਅਤੇ ਵਿਕਾਸ ਵਿੱਚ ਬਹੁਤ ਲਾਭਦਾਇਕ ਸਿੱਧ ਹੋਈ।


 

12) ਮਸੰਦ ਪ੍ਰਥਾ ਤੋ ਸਿੱਖ ਧਰਮ ਨੂੰ ਕੀ ਲਾਭ ਹੋਇਆ?


ਉੱਤਰ:


1. ਮਸੰਦ ਪ੍ਰਥਾ ਕਾਰਨ ਬਹੁਤ ਸਾਰੇ ਲੌਕ ਸਿੱਖ ਧਰਮ ਵਿੱਚ ਸ਼ਾਮਿਲ ਹੋਏ।

2. ਗੁਰੁ ਘਰ ਦੀ ਆਮਦਨ ਨਿਸਚਿਤ ਹੋ ਗਈ।

3. ਸਿੱਖ ਧਰਮ ਦੀ ਪ੍ਰਸਿੱਧੀ ਵਿੱਚ ਵਾਧਾ ਹੋਇਆ।

 


13) ਆਦਿ ਗ੍ਰੰਥ ਸਾਹਿਬ ਤੇ ਇੱਕ ਸੰਖੇਪ ਨੋਟ ਲਿਖੋ।


ਉੱਤਰ: ਆਦਿ ਗ੍ਰੰਥ ਸਾਹਿਬ ਸਿੱਖਾਂ ਦੀ ਕੇਂਦਰੀ ਧਾਰਮਿਕ ਪੁਸਤਕ ਹੈ। ਇਸਦਾ ਸੰਕਲਨ ਗੁਰੂ ਅਰਜਨ ਦੇਵ ਜੀ ਨੇ ਕੀਤਾ। ਆਦਿ ਗ੍ਰੰਥ ਸਾਹਿਬ ਨੂੰ ਗੁਰੂ ਗ੍ਰੰਥ ਸਾਹਿਬ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸਦਾ ਸੰਕਲਨ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਰਾਮਸਰ ਨਾਂ ਦੇ ਸਥਾਨ ਤੇ ਕੀਤਾ ਗਿਆ। ਇਸਦੇ ਸੰਕਲਨ ਤੇ ਲੱਗਭਗ 3 ਸਾਲ ਦਾ ਸਮਾਂ ਲੱਗਿਆ। 16 ਅਗਸਤ 1604 : ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ। ਗੁਰੂ ਗ੍ਰੰਥ ਸਾਹਿਬ ਵਿੱਚ ਛੇ ਗੁਰੂ ਸਾਹਿਬਾਨ, 15 ਹਿੰਦੂ ਭਗਤਾਂ ਅਤੇ ਸੂਫੀ ਸੰਤਾਂ ਦੀ ਬਾਣੀ ਸਾਮਿਲ ਕੀਤੀ ਗਈ ਹੈ। ਇਸ ਤੋਂ ਇਲਾਵਾ ਇਸ ਵਿੱਚ 11 ਭੱਟਾਂ ਦੇ ਸਵੱਗੇ ਵੀ ਅੰਕਿਤ ਕੀਤੇ ਗਏ ਹਨ।


 

14) ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਮੁਖ ਕਾਰਨ ਕੀ ਸਨ?


ਉੱਤਰ: ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਕਾਰਨ:


I. ਜਹਾਂਗੀਰ ਇੱਕ ਕੱਟੜ ਸੁਨੀ ਮੁਸਲਮਾਨ ਸੀ।

II. ਗੁਰੂ ਅਰਜਨ ਦੇਵ ਜੀ ਦੇ ਵੱਡੇ ਭਰਾ ਨੇ ਉਹਨਾਂ ਖਿਲਾਫ਼ ਸਾਜਿਸ਼ਾਂ ਕੀਤੀਆਂ।

III. ਚੰਦੂ ਸ਼ਾਹ ਗੁਰੂ ਜੀ ਦਾ ਦੁਸ਼ਮਣ ਬਣ ਗਿਆ।

IV. ਗੁਰੂ ਸਾਹਿਬ ਨੇ ਜਹਾਂਗੀਰ ਦੇ ਪੁੱਤਰ ਖੁਸਰੋ ਦੀ ਸਹਾਇਤਾ ਕੀਤੀ ਸੀ।


 

15) ਮੀਰੀ ਤੇ ਪੀਰੀ ਤੋਂ ਕੀ ਭਾਵ ਹੈ?


ਉੱਤਰ: ਗੁਰੂ ਹਰਗੋਬਿੰਦ ਜੀ ਨੇ ਗੁਰਗੱਦੀ ਤੇ ਬੈਠਦੇ ਹੀ ਮੀਰੀ ਤੇ ਪੀਰੀ ਨਾਂ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ। ਮੀਰੀ ਦੀ ਤਲਵਾਰ ਦੁਨਿਆਵੀ ਸੰਤਾਂ ਦੀ ਪ੍ਰਤੀਕ ਸੀ ਅਤੇ ਪੀਰੀ ਦੀ ਤਲਵਾਰ ਧਾਰਮਿਕ ਅਗਵਾਈ ਦੀ ਪ੍ਰਤੀਕ ਸੀ। ਗੁਰੂ ਸਾਹਿਬ ਨੇ ਇੱਕ ਪਾਸੇ ਸਿੱਖਾਂ ਨੂੰ ਸਤਿਨਾਮ ਦਾ ਜਾਪ ਕਰਨ ਦਾ ਉਪਦੇਸ਼ ਦਿੱਤਾ ਦੂਜੇ ਪਾਸੇ ਆਪਣੀ ਰੱਖਿਆ ਕਰਨ ਲਈ ਹਥਿਆਰ ਧਾਰਨ ਕਰਨ ਦਾ ਸੰਦੇਸ਼ ਦਿੱਤਾ। ਇਸ ਤਰ੍ਹਾਂ ਗੁਰੂ ਸਾਹਿਬ ਨੇ ਸਿੱਖਾਂ ਨੂੰ ਸੰਤ ਸਿਪਾਹੀ ਬਣਾ ਦਿੱਤਾ।


 

16) ਗੁਰੂ ਹਰਕ੍ਰਿਸ਼ਨ ਜੀ ਨੂੰ ਬਾਲ ਗੁਰੂ ਕਿਉਂ' ਕਿਹਾ ਜਾਂਦਾ ਸੀ?


ਉੱਤਰ: ਗੁਰਗੱਦੀ ਪ੍ਰਾਪਤੀ ਸਮੇਂ ਗੁਰੂ ਹਰਕ੍ਰਿਸ਼ਨ ਜੀ ਦੀ ਉਮਰ ਸਿਰਫ਼ ਪੰਜ ਸਾਲ ਸੀ। ਇਸ ਲਈ ਗੁਰੂ ਹਰਕ੍ਰਿਸ਼ਨ ਜੀ ਨੂੰ ਬਾਲ ਗੁਰੂ ਜਾਂ ਬਾਲਾ ਪ੍ਰੀਤਮ ਦੇ ਨਾਂ ਨਾਲ ਜਾਣਿਆ ਜਾਂਦਾ ਹੈ।


 

17) ਗੁਰੂ ਹਰਕ੍ਰਿਸ਼ਨ ਜੀ ਨੂੰ ਗੁਰਗੱਦੀ ਪ੍ਰਾਪਤੀ ਸਮੇਂ ਕਿਸਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ?


ਉੱਤਰ: ਗੁਰੂ ਹਰਕ੍ਰਿਸ਼ਨ ਜੀ ਨੂੰ ਗੁਰਗੱਦੀ ਪ੍ਰਾਪਤੀ ਸਮੇਂ ਰਾਮ ਰਾਏ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਰਾਮ ਰਾਏ ਗੁਰੂ ਹਰ ਰਾਏ ਜੀ ਦਾ ਵੱਡਾ ਪੁੱਤਰ ਸੀ ਅਤੇ ਆਪਣੇ ਆਪ ਨੂੰ ਗੁਰਗੱਦੀ ਦਾ ਅਸਲ ਵਾਰਸ ਸਮਝਦਾ ਸੀ।


 

18) ਗੁਰੂ ਹਰ ਕ੍ਰਿਸ਼ਨ ਜੀ ਕਿਵੇ ਜੌਤੀ ਜੌਤਿ ਸਮਾਏ?


ਉੱਤਰ: ਜਦੋਂ ਗੁਰੂ ਹਰਕ੍ਰਿਸ਼ਨ ਜੀ ਦਿੱਲੀ ਗਏ ਤਾਂ ਉੱਥੇ ਚੇਚਕ ਅਤੇ ਹੈਜਾ ਫੈਲਿਆ ਹੋਇਆ ਸੀ। ਗੁਰੂ ਜੀ ਨੇ ਅਨੇਕਾਂ ਬਿਮਾਰਾਂ, ਅਨਾਥਾਂ, ਗਰੀਬਾਂ ਦੀ ਸਹਾਇਤਾ ਕੀਤੀ। ਅਨੇਕਾਂ ਮਰੀਜ ਠੀਕ ਹੋ` ਗਏ ਪਰ ਗੁਰੂ ਜੀ ਆਪ ਇਸ ਨਾਮੁਰਾਦ ਬਿਮਾਰੀ ਦਾ ਸ਼ਿਕਾਰ ਹੋ ਗਏ। ਇਸੇ` ਬਿਮਾਰੀ ਕਾਰਨ 30 ਮਾਰਚ 1664 : ਨੂੰ ਗੁਰੂ ਸਾਹਿਬ ਜੋਤੀ ਜੋਤਿ ਸਮਾ ਗਏ।


 

19) ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਦੇ ਮੁੱਖ ਕਾਰਨ ਕਿਹੜੇ ਸਨ?


ਉੱਤਰ:


I. ਔਰੰਗਜੇਬ ਇੱਕ ਕੱਟੜ ਸੁੰਨੀ ਮੁਸਲਮਾਨ ਸੀ।

. ਨਕਸ਼ਬਦੀ ਮੁਸਲਮਾਨਾਂ ਨੇ ਗੁਰੂ ਸਾਹਿਬ ਖਿਲਾਫ਼ ਅੰਰਗਜੇਬ ਨੂੰ ਸ਼ਿਕਾਇਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ।

III. ਗੁਰੂ ਤੇਗ਼ ਬਹਾਦਰ ਜੀ ਦੇ ਯਤਨਾਂ ਕਾਰਨ ਭਾਰੀ ਗਿਣਤੀ ਵਿੱਚ ਲੌਕ ਸਿੱਖ ਧਰਮ ਵਿੱਚ ਸ਼ਾਮਿਲ ਹੋ ਗਏ। ਇਹ ਗੱਲ ਕੱਟੜ ਅਤੇ ਕੱਟੜ ਮੁਸਲਮਾਨਾਂ ਨੂੰ ਮਜੂਰ ਨਹੀਂ ਸੀ।

IV. ਰਾਮ ਰਾਇ ਦੀ ਦੁਸ਼ਮਣੀ: ਰਾਮ ਰਾਇ ਨੇ ਗੁਰੂ ਸਾਹਿਬ ਦੇ ਖਿਲਾਫ਼ ਔਰੰਗਜੇਬ ਦੇ ਕੰਨ ਭਰੇ।

V. ਕਸ਼ਮੀਰੀ ਪੰਡਤਾਂ ਨੂੰ ਔਰੰਗਜੇਬ ਦੇ ਜੁਲਮਾਂ ਤੋਂ ਬਚਾਉਣ ਲਈ ਗੁਰੂ ਸਾਹਿਬ ਨੇ ਸ਼ਹੀਦੀ ਦੇਣ ਦਾ ਫੈਸਲਾ ਕਰ ਲਿਆ।


 

20) ਗੁਰੂ ਗੋਬਿੰਦ ਸਿੰਘ ਜੀ ਅਤੇ ਪਹਾੜੀ ਰਾਜਿਆਂ ਵਿਚਕਾਰ ਭੰਗਾਣੀ ਦੀ ਲੜਾਈ ਕਿਉਂ ਹੋਈ?


ਉੱਤਰ:


I. ਗੁਰੂ ਗੋਬਿੰਦ ਸਿੰਘ ਦੀਆਂ ਫੌਜੀ ਤਿਆਰੀਆਂ ਕਾਰਨ ਪਹਾੜੀ ਰਾਜਿਆਂ ਨੂੰ ਖਤਰਾ ਮਹਿਸੂਸ ਹੋਇਆ।

. ਪਹਾੜੀ ਰਾਜੇ ਸਿੱਖਾਂ ਨੂੰ ਬਹੁਤ ਤੰਗ ਕਰਦੇ ਸਨ।

III. ਮੁਗ਼ਲ ਸਰਕਾਰ ਪਹਾੜੀ ਰਾਜਿਆਂ ਨੂੰ ਗੁਰੁ ਸਾਹਿਬ ਵਿਰੁੱਧ ਭੜਕਾ ਰਹੀ ਸੀ।


 

21) ਖਾਲਸਾ ਪੰਥ ਦੀ ਸਥਾਪਨਾ ਦੇ ਮੁੱਖ ਕਾਰਨ ਕੀ ਸਨ?


ਉੱਤਰ:


. ਔਰੰਗਜੇਬ ਸਾਰੇ ਗੈਰ-ਮੁਸਲਮਾਨਾਂ ਨੂੰ ਇਸਲਾਮ ਵਿੱਚ ਸ਼ਾਮਿਲ ਕਰਨਾ ਚਾਹੁੰਦਾ ਸੀ।

. ਗੁਰੂ ਸਾਹਿਬ ਔਰੰਗਜੇਬ ਦਾ ਮੁਕਾਬਲਾ ਕਰਨ ਲਈ ਫੌਜ ਤਿਆਰ ਕਰਨਾ ਚਾਹੁੰਦੇ ਸਨ।

III. ਗੁਰੂ ਸਾਹਿਬ ਜਾਤੀ ਪ੍ਰਥਾ ਅਤੇ ਮਸੰਦ ਪ੍ਰਥਾ ਨੂੰ ਖਤਮ ਕਰਨਾ ਚਾਹੁੰਦੇ ਸਨ।

IV. ਗੁਰੂ ਸਾਹਿਬ ਮਸੰਦ ਪ੍ਰਥਾ ਨੂੰ ਖਤਮ ਕਰਨਾ ਚਾਹੁੰਦੇ ਸਨ।

V. ਗੁਰੂ ਸਾਹਿਬ ਉਤਸ਼ਾਹਹੀਣ ਹੋਏ ਹਿੰਦੂ ਸਮਾਜ਼ ਵਿੱਚ ਉਤਸ਼ਾਹ ਭਰਨਾ ਚਾਹੁੰਦੇ ਸਨ।

VI. ਜ਼ਾਲਮਾਂ ਦਾ ਵਿਨਾਸ਼ ਕਰਨਾ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦਾ ਉਦੇਸ਼ ਸੀ।


 

22) ਖਾਲਸਾ ਪੰਥ ਦੀ ਸਥਾਪਨਾ ਦੇ ਕੀ ਮਹੱਤਵਪੂਰਨ ਪ੍ਰਭਾਵ ਪਏ?


ਉੱਤਰ:


I. ਵੱਡੀ ਗਿਣਤੀ ਵਿੱਚ ਲੋਕ ਖਾਲਸਾ ਪੰਥ ਵਿੱਚ ਸ਼ਾਮਿਲ ਹੋ ਕੇ ਖਾਲਸਾ ਬਣ ਗਏ।

. ਸਮਾਜ ਵਿੱਚ ਜਾਤੀ ਪ੍ਰਥਾ ਨੂੰ ਭਾਰੀ ਸੱਟ ਵਜੀ।

III. ਮਸੰਦ ਪ੍ਰਥਾ ਅਤੇ ਹੋਰ ਪ੍ਰਥਾ ਵਿਰੋਧੀ ਸੰਪਰਦਾਵਾਂ ਦਾ ਅੰਤ ਹੋ ਗਿਆ।

IV. ਨੀਵੀਆਂ ਜਾਤੀਆਂ ਦੇ ਲੋਕਾਂ ਨੂੰ ਉੱਚੀਆਂ ਜਾਤਾ ਦੇ ਬਰਾਬਰ ਦਾ ਦਰਜਾ ਮਿਲਿਆ।

V. ਸਮਾਜ ਵਿੱਚੋਂ ਨਸ਼ੇ ਅਤੇ ਹੋਰ ਬੁਰਾਈਆਂ ਤੇ ਰੋਕ ਲਗੀ।

VI. ਇਸਤਰੀਆਂ ਨੂੰ ਪੁਰਸ਼ਾਂ ਦੇ ਬਰਾਬਰ ਦਰਜਾ ਪਾਪਤ ਹੋਇਆ।

VII. ਸਿੱਖ ਇੱਕ ਵੱਡੀ ਰਾਜਨੀਤਕ ਸ਼ਕਤੀ ਦੇ ਰੂਪ ਵਿੱਚ ਸਥਾਪਿਤ ਹੋਏ।


 

23) ਜਫ਼ਰਨਾਮਾ ਤੇ ਇੱਕ ਸੰਖੇਪ ਨੋਟ ਲਿਖੋ।


ਉੱਤਰ: ਜਫ਼ਰਨਾਮਾ ਇੱਕ ਚਿੱਠੀ ਦਾ ਨਾਂ ਹੈ। ਇਹ ਚਿੱਠੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਮੁਗਲ ਬਾਦਸ਼ਾਹ ਔਰੰਗਜੇਬ ਨੂੰ ਲਿਖੀ ਗਈ ਸੀ। ਇਹ ਚਿੱਠੀ ਫ਼ਾਰਸੀ ਭਾਸ਼ਾ ਵਿੱਚ ਲਿਖੀ ਗਈ। ਇਸ ਨੂੰ ਗੁਰੂ ਸਾਹਿਬ ਨੇ ਦੀਨਾ ਨਾਮਕ ਸਥਾਨ ਤੋ ਲਿਖਿਆ ਗਿਆ ਸੀ। ਇਸ ਚਿੱਠੀ ਵਿੱਚ ਗੁਰੁ ਸਾਹਿਬ ਨੇ ਔਰੰਗਜੇਬ ਦੇ ਜੁਲਮਾਂ ਅਤੇ ਮੁਗ਼ਲ ਸੈਨਾਪਤੀਆਂ ਦੁਆਰਾ ਕੁਰਾਨ ਦੀਆਂ ਝੂਠੀਆਂ ਸਹੁੰਆਂ ਚੁੱਕ ਕੇ ਧੋਖਾ ਦੇਣ ਦਾ ਜ਼ਿਕਰ ਬੜੀ ਦਲੇਰੀ ਨਾ ਕੀਤਾ ਹੈ। ਗੁਰੂ ਸਾਹਿਬ ਦੀ ਇਸ ਚਿੱਠੀ ਦਾ ਔਰੰਗਜੇਬ ਦੇ ਮਨ ਤੇ ਬਹੁਤ ਡੂੰਘਾ ਅਸਰ ਪਿਆ।


 

6 ਅੰਕਾਂ ਵਾਲੇ ਪ੍ਰਸ਼ਨ


 

ਪ੍ਰਸ਼ਨ 1. ਗੁਰੂ ਨਾਨਕ ਦੇਵ ਜੀ ਦੇ ਜਨਮ ਸਮੇਂ ਪੰਜਾਬ ਦੀ ਸਮਾਜਿਕ ਦਸ਼ਾ ਦੇ ਬਾਰੇ ਤੁਸੀਂ ਕੀ ਜਾਣਦੇ ਹੋ?


ਉੱਤਰ:- ਗੁਰੂ ਨਾਨਕ ਦੇਵ ਜੀ ਦੇ ਜਨਮ ਸਮੇਂ ਪੰਜਾਬ ਵਿੱਚ ਅਰਾਜਕਤਾ ਦਾ ਮਾਹੌਲ ਸੀ ਪੰਜਾਬ ਦੀ ਸਮਾਜਿਕ ਅਵਸਥਾ ਬੁਰੇ ਹਾਲਾਤਾਂ ਵਿੱਚੋਂ ਗੁਜ਼ਰ ਰਹੀ ਸੀ। ਸਮਾਜ ਦੇ ਮੁੱਖ ਵਰਗਾਂ-ਮੁਸਲਮਾਨ ਅਤੇ ਹਿੰਦੂਆਂ ਵਿੱਚ ਵੰਡਿਆ ਹੋਇਆ ਸੀ। ਸਾਸ਼ਕ ਵਰਗ ਮੁਸਲਮਾਨ ਹੋਣ ਕਾਰਨ ਮੁਸਲਮਾਨਾਂ ਨੂੰ ਸਮਾਜ ਵਿੱਚ ਵਿਸ਼ੇਸ ਅਧਿਕਾਰ ਪ੍ਰਾਪਤ ਸਨ। ਉਹ ਰਾਜ ਦੇ ਉੱਚ ਆਹੁਦਿਆ 'ਤੇ ਨਿਯੁਕਤ ਸਨ। ਹਿੰਦੂਆਂ ਨੂੰ ਇਹਨਾ ਅਧਿਕਾਰਾਂ ਤੋਂ ਵਾਝਾਂ ਰੱਖਿਆ ਗਿਆ ਸੀ। ਸਮਾਜ ਵਿੱਚ ਹਿੰਦੂਆ ਨੂੰ ਕਾਫਿਰ ਕਹਿੰਦੇ ਸਨ। ਮੁਸਲਮਾਨ ਹਿੰਦੂਆ ਤੇ ਅੱਤਿਆਚਾਰ ਕਰਦੇ ਸਨ ਬਹੁਤ ਹਿੰਦੂ ਅੱਤਿਆਚਾਰ ਤੋਂ ਡਰਦੇ ਮੁਸਲਮਾਨ ਬਣ ਗਏ ਸਨ। ਸਮਾਜ ਵਿੱਚ ਇਸਤਰੀਆਂ ਦੀ ਹਾਲਤ ਬਹੁਤ ਤਰਸਯੋਗ ਸੀ। ਇਸਤਰੀਆਂ ਨੂੰ ਕੇਵਲ ਭੋਗ-ਵਿਲਾਸ ਦੀ ਵਸਤੂ ਦੀ ਸਮਝਿਆ ਜਾਂਦਾ ਸੀ। ਇਸਤਰੀਆ ਨੂੰ ਸਮਾਜ ਵਿੱਚ ਪਸੂਆਂ ਵਾਂਗ ਖਰੀਦਿਆ ਵੇਚਿਆ ਜਾਂਦਾ ਸੀ। ਉਚ ਸ਼੍ਰੇਣੀ ਦੇ ਮੁਸਲਮਾਨ ਦੀਆਂ ਪੁਸ਼ਾਕਾਂ ਬਹੁਤ ਕੀਮਤੀ ਹੁੰਦੀਆਂ ਸਨ ਇਹ ਰੇਸ਼ਮ ਤੇ ਮਖਮਲ ਦੀਆ ਹੁੰਦੀਆਂ ਸਨ। ਨੀਵੀਂ ਸ਼੍ਰੇਣੀ ਦੇ ਲੋਕਾਂ ਅਤੇ ਹਿੰਦੂਆਂ ਦਾ ਪਹਿਰਾਵਾ ਬਿਲਕੁਲ ਸਾਦਾ ਹੁੰਦਾ ਸੀ। ਸ਼ਿਕਾਰ, ਘੋੜ-ਦੌੜ, ਸ਼ਤਰੰਜ, ਨਾਚ ਗਾਣੇ, ਸੰਗੀਤ, ਜਾਨਵਰਾਂ ਦੀਆਂ ਲੜਾਈਆਂ ਅਤੇ ਤਾਸ਼ ਉਸ ਸਮੇਂ ਦੇ ਲੋਕਾਂ ਦੇ ਮਨੋਰੰਜਨ ਦੇ ਮੁੱਖ ਸਾਧਨ ਸਨ।

 

ਪ੍ਰਸ਼ਨ 2. ਗੁਰੂ ਨਾਨਕ ਦੇਵ ਜੀ ਦੀਆ ਸਿੱਖਿਆਵਾਂ ਬਾਰੇ ਤੁਸੀਂ ਕੀ ਜਾਣਦੇ ਹੋ?


ਉੱਤਰ:- 1. ਪਰਮਾਤਮਾ ਸੰਬੰਧੀ ਵਿਚਾਰ:- ਗੁਰੂ ਨਾਨਕ ਦੇਵ ਜੀ ਇੱਕ ਪਰਮਾਤਮਾ ਵਿੱਚ ਵਿਸ਼ਵਾਸ ਰੱਖਦੇ ਸਨ। ਉਹਨਾਂ ਨੇ ਆਪਣੀ ਬਾਣੀ ਵਿੱਚ ਥਾਂ- ਥਾਂ 'ਤੇ ਪਰਮਾਤਮਾ ਦੀ ਏਕਤਾ ਤੇ ਮਹਾਨਤਾ ਦੇ ਗੀਤ ਗਾਏ ਹਨ। ਗੁਰੂ ਜੀ ਅਨੁਸਾਰ ਪਰਮਾਤਮਾ ਹੀ ਸੰਸਾਰ ਦੀ ਰਚਨਾ ਕਰਦਾ ਹੈ, ਪਾਲਣਾ ਤੇ ਨਾਸ਼ ਵੀ ਕਰਦਾ ਹੈ। ਗੁਰੂ ਜੀ ਅਨੁਸਾਰ ਪਰਮਾਤਮਾ ਸਤਬ-ਸ਼ਕਤੀਮਾਨ ਅਤੇ ਸਰਬ-ਵਿਆਪਕ ਹੈ।


2. ਮਾਇਆ:-ਮਾਇਆ ਰੂਪੀ ਜਾਲ ਮਾਨੁੱਖ ਦੀ ਮੁਕਤੀ ਵਿੱਚ ਆਉਣ ਵਾਲੀ ਸਭ ਤੋਂ ਵੱਡੀ ਰੁਕਾਵਟ ਹੈ। ਮਾਨੁੱਖ ਹਮੇਸਾ ਸੰਸਾਰੀ ਵਸਤਾਂ, ਲੋਭ, ਮੋਹ, ਹੰਕਾਰ, ਕ੍ਰੋਧ, ਧਨ-ਦੋਲਤ ਅਤੇ ਪੁੱਤਰ ਆਦਿ ਦੇ ਚੱਕਰਾ ਵਿੱਚ ਫਸਿਆ ਰਹਿੰਦਾ ਹੈ। ਇਸੇ ਨੂੰ ਮਾਇਆ ਕਹਿੰਦੇ ਹਨ। ਇਸੇ ਮਾਇਆ ਕਾਰਨ ਮਨੁੱਖ ਪਰਮਾਤਮਾ ਤੋਂ ਦੂਰ ਹੋ ਜਾਂਦਾ ਹੈ।


3. ਇਸਤਰੀਆਂ ਦੇ ਅਪਮਾਨ ਦਾ ਖੰਡਨ:-ਗੁਰੂ ਨਾਨਕ ਦੇਵ ਜੀ ਸਮੇਂ ਸਮਾਜ ਵਿੱਚ ਬਹੁਤ ਕੁਰੀਤੀਆਂ ਪ੍ਰਚਲਿਤ ਸਨ ਇਸਤਰੀਆਂ ਨੂੰ ਭੋਗ ਵਿਲਾਸ ਦੀ ਵਸਤੂ ਤੇ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ ਇਸਤਰੀਆਂ ਨੂੰ ਘਰ ਦੀ ਚਾਰ -ਦਵਾਰੀ ਵਿੱਚ ਕੇਦ ਕਰਕੇ ਪਰਦੇ ਹੇਠ ਰੱਖਿਆ ਜਾਂਦਾ ਸੀ ਅਤੇ ਜੁਲਮ ਅੱਤਿਆਚਾਰ ਕੀਤੇ ਜਾਂਦੇ ਸਨ। ਗੁਰੂ ਜੀ ਨੇ ਇਹਨਾਂ ਪ੍ਰਚਲਿਤ ਬੁਰਾਈਆਂ ਦਾ ਖੰਡਨ ਕੀਤਾ ਤੇ ਇਸਤਰੀ ਲਈ ਬਰਾਬਰ ਦੇ ਹੱਕਾਂ ਪ੍ਰਤੀ ਆਵਾਜ਼ ਉਠਾਈ


ਸੋ ਕਿਉ ਮੰਦਾ ਆਖਿਐ, ਜਿਤੁ ਜੰਮੇਹਿ ਰਾਜਾਨ।


4. ਗੁਰ ਦਾ ਮਹੱਤਵ:- ਗੁਰੂ ਨਾਨਕ ਦੇਵ ਜੀ ਪਰਮਾਤਮਾ ਦੀ ਪ੍ਰਾਪਤੀ ਲਈ ਗੁਰੂ ਨੂੰ 'ਬੜਾ ਮਹੱਤਵਪੂਰਨ ਸਮਝਦੇ ਸਨ। ਸੰਸਾਰ ਤੋਂ ਮੁਕਤੀ ਪ੍ਰਾਪਤ ਕਰਨ ਲਈ ਤੇ ਪਰਮਾਤਮਾ ਤੱਕ ਜਾਣ ਲਈ ਗੁਰੂ ਦੀ ਬੜੀ ਲੋੜ ਹੈ। ਗੁਰੂ ਮਾਨੁੱਖ ਨੂੰ ਹਨੇਰੇ ਤੋਂ ਚਾਨਣ ਵੱਲ ਲਿਜਾਂਦਾ ਹੈ। ਪਰਮਾਤਮਾ ਦੀ ਮਿਹਰ ਬਿਨਾਂ ਸੱਚੇ ਗੁਰੂ ਦੀ ਪ੍ਰਾਪਤੀ ਨਹੀਂ ਹੋ ਸਕਦੀ।


5. ਤਪੱਸਿਆ ਵਿੱਚ ਅਵਿਸ਼ਵਾਸ:-ਗੁਰੂ ਨਾਨਕ ਦੇਵ ਜੀ ਅਨੁਸਾਰ ਜੰਗਲਾਂ ਵਿੱਚ ਤਪ ਤਪੱਸਿਆ ਕਰਨ ਦਾ ਕੋਈ ਲਾਭ ਨਹੀ ਹੈ ਪਰਮਾਤਮਾ ਨੂੰ ਗ੍ਰਹਿਸਥੀ ਜੀਵਨ ਵਿੱਚ ਰਹਿੰਦੇ ਹੋਏ ਪਰਮਾਤਮਾ ਦਾ ਨਾਮ ਜਪਣਾ ਤੇ ਚੰਗੇ ਕਰਮ ਕਰਨ ਨਾਲ ਰੀ ਪਰਮਾਤਮਾ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ ਇਸ ਅਪਵਿੱਤਰ ਸੰਸਾਰ ਵਿੱਚ ਰਹਿਕੇ ਹੀ ਪਵਿੱਤਰ ਜੀਵਨ ਬਤੀਤ ਕਰਨ 'ਤੇ ਜੋਰ ਦਿੱਤਾ ਗਿਆ ਹੈ।


 

ਪ੍ਰਸ਼ਨ 3. ਗੁਰੂ ਅੰਗਦ ਦੇਵ ਜੀ ਨੇ ਗੁਰਮੁੱਖੀ ਨੂੰ ਹਰਮਨ ਪਿਆਰਾ ਬਣਾਉਣਾ ਲਈ ਕੀ ਯੋਗਦਾਨ ਦਿੱਤਾ?


ਉੱਤਰ:- ਗੁਰੂ ਅੰਗਦ ਦੇਵ ਜੀ ਨੇ ਗੁਰਮੁੱਖੀ ਨੂੰ ਹਰਮਨ ਪਿਆਰਾ ਬਣਾ ਕੇ ਸਿੱਖੀ ਦੇ ਵਿਕਾਸ ਲਈ ਬਹੁਤ ਹੀ ਮਹੱਤਵਪੂਰਨ ਕੰਮ ਕੀਤਾ। ਗੁਰਮੁੱਖੀ ਗੁਰੂ ਅੰਗਦ ਦੇਵ ਜੀ ਨੇ ਤੋਂ ਪਹਿਲਾ ਹੋਂਦ ਵਿੱਚ ਚੁੱਕੀ ਸੀ। ਉਸ ਸਮੇਂ ਇਸਨੂੰ ਲੰਡੇ ਲਿਪੀ ਕਿਹਾ ਜਾਂਦਾ ਸੀ ।ਗੁਰੂ ਅੰਗਦ ਦੇਵ ਜੀ ਨੇ ਇਸ ਵਿੱਚ ਸੋਧ ਕਰਕੇ ਇਸ ਨੂੰ ਸੌਖਾ ਤੇ ਤਰਤੀਬਵਾਰ ਕਰਕੇ ਗੁਰਮੁੱਖੀ ਦਾ ਨਾਂ ਦਿੱਤਾ ਹੁਣ ਇਸਨੂੰ ਪੜ੍ਹਨਾ ਸਮਝਣਾ ਆਸਾਨ ਹੋ ਗਿਆ ਸਿੱਖਾਂ ਦੇ ਸਾਰੇ ਧਾਰਮਿਕ ਗ੍ਰੰਥਾ ਦੀ ਰਚਨਾ ਗੁਰਮੁੱਖੀ ਲਿਪੀ ਵਿੱਚ ਹੋਈ ਹੈ। ਗੁਰੂਆਂ ਦੇ ਮੁੱਖ ਵਿੱਚੋ ਨਿਕਲੀ ਇਹ ਲਿਪੀ ਗੁਰੂ ਦੇ ਪ੍ਰਤੀ ਕਰਤੱਵ ਯਾਦ ਕਰਾਉਂਦੀ ਹੈ। ਇਸ ਲਿਪੀ ਦੇ ਕਾਰਨ ਰੀ ਸਿੱਖਾਂ ਵਿੱਚ ਤੇਜੀ ਨਾਲ ਵਿਦਿਆ ਦਾ ਪ੍ਰਸਾਰ ਹੋਣ ਲੱਗਾ ਦੂਜਾ ਇਸ ਲਿਪੀ ਦੇ ਹਰਮਨ ਪਿਆਰਾ ਹੋਣ ਕਾਰਨ ਬ੍ਰਾਹਮਣ ਸਮਾਜ ਨੂੰ ਕਰਾਰੀ ਸੱਟ ਵੱਜੀ ਜੋ ਸੰਸਕ੍ਰਿਤ ਨੂੰ ਹੀ ਧਰਮ ਦੀ ਭਾਸ਼ਾ ਮੰਨਦੇ ਸਨ। ਨਿਰਸੰਦੇਹ ਗੁਰਮੁੱਖੀ ਲਿਪੀ ਦਾ ਪ੍ਰਚਾਰ ਸਿੱਖ ਪੰਥ ਦੇ ਵਿਕਾਸ ਲਈ ਅਤਿ ਅੰਤ ਮਹੱਤਵਪੂਰਨ ਸਿੱਧ ਹੋਇਆ।


 

ਪ੍ਰਸਨ 4. ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਕੀ ਕਾਰਨ ਸਨ?


ਉੱਤਰ:- ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਲਈ ਬਹੁਤ ਸਾਰੇ ਕਾਰਨ ਜ਼ਿੰਮੇਵਾਰ ਸਨ ਜੋ ਹੇਠ ਲਿਖੇ ਅਨੁਸਾਰ ਹਨ-


1. ਜਹਾਗੀਰ ਦੀ ਧਾਰਮਿਕ ਕੱਟੜਤਾ:- ਮੁਗਲ ਬਾਦਸ਼ਾਹ ਜਹਾਂਗੀਰ ਕੱਟੜ ਸੁੰਨੀ ਮੁਸਲਮਾਨ ਸੀ। ਕੱਟੜਤਾ ਗੁਰੂ ਜੀ ਦੀ ਸ਼ਹੀਦੀ ਦਾ ਪ੍ਰਮੁੱਖ ਕਾਰਨ ਬਣੀ ਜਹਾਂਗੀਰ ਇਸਲਾਮ ਧਰਮ ਨੂੰ ਛੱਡ ਕੇ ਕਿਸੇ ਹੋਰ ਧਰਮ ਨੂੰ ਭਰਾ ਸਹਿਣ ਨਹੀ ਕਰ ਸਕਦਾ ਸੀ। ਉਹ ਪੰਜਾਬ ਵਿੱਚ ਸਿੱਖਾ ਤੇ ਸਿੱਖ ਧਰਮ ਦੇ ਲਗਾਤਾਰ ਵਧ ਰਹੇ ਪ੍ਰਭਾਵ ਨੂੰ ਖਤਮ ਕਰਨਾ ਚਾਹੁੰਦਾ ਸੀ।


2. ਸਿੱਖ ਪੰਥ ਦਾ ਵਿਕਾਸ:- ਗੁਰੂ ਅਰਜਨ ਦੇਵ ਜੀ ਨੇ ਮਸੰਦਾਂ ਰਾਹੀ ਸਿੱਖ ਧਰਮ ਦਾ ਬਹੁਤ ਵਿਕਾਸ ਕਰਵਾਇਆ। ਜਿਸ ਨਾਲ ਹਰਿਮੰਦਰ ਸਾਹਿਬ ਦੇ ਨਿਰਮਾਣ, ਤਰਨਤਾਰਨ, ਕਰਤਾਰਪੁਰ ਹਰਗੋਬਿੰਦਪੁਰਾ ਆਦਿ ਦੀ ਸਥਾਪਨਾ ਹੋਣ ਨਾਲ ਲਗਾਤਾਰ ਸਿੱਖ ਪੰਥ ਦਾ ਵਿਕਾਸ ਹੋਰ ਰਿਹਾ ਸੀ। ਗੁਰੂ ਗ੍ਰੰਥ ਸਾਹਿਬ ਦੀ ਰਚਨਾ ਨਾਲ ਵੀ ਸਿੱਖ ਧਰਮ ਹੋਰ ਹਰਮਨ ਪਿਆਰਾ ਹੁੰਦਾ ਚਲਾ ਗਿਆ ਜੋ ਕਿ ਜਹਾਂਗੀਰ ਲਈ ਅਸਹਿ ਸੀ।


3. ਪ੍ਰਿਥੀ ਚੰਦ ਦੀ ਦੁਸ਼ਮਣੀ:- ਪ੍ਰਿਥੀ ਚੰਦ ਗੁਰੂ ਅਰਜਨ ਦੇਵ ਜੀ ਦਾ ਵੱਡਾ ਭਰਾ ਸੀ ਉਹ ਲਾਲਚੀ ਤੇ ਖ਼ੁਦਗਰਜ਼ ਇਨਸਾਨ ਸੀ ਉਹ ਗੁਰੂ ਗੱਦੀ 'ਤੇ ਖੁਦ ਬੈਠਣਾ ਚਾਹੁੰਦਾ ਸੀ ਤੇ ਗੁਰੂ ਨਾਲ ਨਰਾਜ਼ ਸੀ ਪ੍ਰਿਥੀ ਚੰਦ ਨੇ ਮੁਗ਼ਲਾਂ ਨਾਲ ਮਿਲ ਕੇ ਗੁਰੂ ਅਰਜਨ ਦੇਵ ਦੇ ਵਿਰੁੱਧ ਸ਼ਾਜਸ਼ਾਂ ਰਚਨੀਆ ਸ਼ੁਰੂ ਕਰ ਦਿੱਤੀਆਂ, ਜਿਸ ਨਾਲ ਮੁਗ਼ਲਾਂ ਦੀ ਗੁਰੂ ਜੀ ਪ੍ਰਤੀ ਨਫ਼ਰਤ ਹੋਰ ਵਧ ਗਈ।


4. ਚੰਦਸ਼ਸਾਹ ਦੀ ਦੁਸ਼ਮਣੀ:- ਚੰਦੂ ਸ਼ਾਹ ਲਾਹੌਰ ਦਾ ਦੀਵਾਨ ਸੀ ਚੰਦੂ ਸ਼ਾਹ ਆਪਣੀ ਪੁੱਤਰੀ ਦਾ ਵਿਆਹ ਸ੍ਰੀ ਗੁਰੂ ਅਰਜੁਨ ਦੇਵ ਜੀ ਦੇ ਬੇਟੇ ਹਰਗੋਬਿੰਦ ਜੀ ਨਾਲ ਕਰਨਾ ਚਾਹੁੰਦਾ ਸੀ ਅਤੇ ਪਹਿਲਾਂ ਗੁਰੂ ਜੀ ਦੇ ਵਿਰੁੱਧ ਚੰਦੂ ਸਸ਼ਾਹ ਨੇ ਅਪਮਾਨਜਨਕ ਸ਼ਾਬਦ ਕਹੇ ਸਨ ਜਿਸ ਕਾਰਨ ਗੁਰੂ ਜੀ ਨੇ ਰਿਸ਼ਤਾ ਕਰਨ ਤੋਂ ਇਨਕਾਰ ਕਰ ਦਿੱਤਾ ਚੰਦੂ ਸ਼ਾਹ ਗੁਰੂ ਜੀ ਤੋਂ ਬਦਲਾ ਲੈਣਾ ਚਾਹੁੰਦਾ ਸੀ ਹਮੇਸ਼ਾ ਜਹਾਂਗੀਰ ਦੇ ਗੁਰੂ ਜੀ ਦੇ ਵਿਰੁੱਧ ਕੰਨ ਭਰਨ ਲੱਗ ਗਿਆ ਤੇ ਜਹਾਂਗੀਰ ਚੰਦੂ ਸ਼ਾਹ ਦੇ ਮਗਰ ਲੱਗ ਗਿਆ ਤੇ ਗੁਰੂ ਜੀ 'ਤੇ ਸਖਤ ਕਾਰਵਾਈ ਕਰਨ ਲਈ ਤਿਆਰ ਹੋ ਗਿਆ।


5. ਖੁਸਰੋ ਦੀ ਸਹਾਇਤਾ:- ਗੁਰੂ ਅਰਜਨ ਦੇਵ ਜੀ ਦੁਆਰਾ ਸ਼ਹਿਜਾਦਾ ਖੁਸਰੋ ਦੀ ਸਹਾਇਤਾ ਕਰਨਾ ਸ਼ਹੀਦੀ ਦਾ ਫੌਰੀ ਕਾਰਨ ਬਣਿਆ। ਸਹਿਜਾਦਾ ਖੁਸਰੋ ਆਪਣੇ ਪਿਤਾ ਜਹਾਂਗੀਰ ਦੇ ਵਿਰੁੱਧ ਅਸਫਲ ਵਿਦਰੋਹ ਦੇ ਬਾਅਦ ਭੱਜ ਕੇ ਪੰਜਾਬ ਵਿੱਚ ਗੁਰੂ ਅਰਜਨ ਦੇਵ ਜੀ ਪਾਸ ਅਸ਼ੀਰਵਾਦ ਲੈਣ ਲਈ ਤਰਨਤਾਰਨ ਪਹੁੰਚਿਆ ਗੁਰੂ ਅਰਜਨ ਦੇਵ ਜੀ ਨੇ ਖੁਸਰੋ ਦੇ ਮੱਥੇ 'ਤੇ ਤਿਲਕ ਲਗਾਇਆ ਅਤੇ ਉਸ ਨੂੰ ਕਾਬਲ ਜਾਣ ਲਈ ਲੋੜੀਂਦੀ ਆਰਥਿਕ ਸਹਾਇਤਾ ਵੀ ਕੀਤੀ। ਜਹਾਂਗੀਰ ਨੂੰ ਪਤਾ ਚੱਲਣ 'ਤੇ ਜਹਾਂਗੀਰ ਗੁਰੂ ਅਰਜਨ ਦੇਵ ਜੀ ਨਾਲ ਨਾਰਾਜ਼ ਹੋ ਗਿਆ ਤੇ ਲਾਹੌਰ ਦੇ ਗਵਰਨਰ ਮੁਰਤਜ਼ਾ ਖਾਂ ਨੂੰ ਹੁਕਮ ਦੇ ਕੇ ਗੁਰੂ ਅਰਜਨ ਨੂੰ ਗ੍ਰਿਫਤਾਰ ਕਰਨ ਲਈ ਕਿਹਾ।


 

ਪ੍ਰਸਨ 5. ਮੀਰੀ ਤੇ ਪੀਰੀ ਤੋਂ ਕੀ ਭਾਵ ਹੈ? ਇਸ ਦੀ ਇਤਿਹਾਸਿਕ ਮਹੱਤਤਾ ਦੱਸੋ?


ਜਾਂ


ਗੁਰੂ ਹਰਗੋਬਿੰਦ ਜੀ ਦੀ ਨਵੀਂ ਨੀਤੀ ਦੇ ਮਹੱਤਵ ਦਾ ਸੰਖੇਪ ਵਰਣਨ ਕਰੋ?


ਉੱਤਰ:- ਗੁਰੂ ਹਰਗੋਬਿੰਦ ਸਾਹਿਬ ਨੇ ਗੁਰਗੱਦੀ 'ਤੇ ਬੇਠਣ ਸਮੇਂ ਹਾਲਤਾਂ ਨੂੰ ਦੇਖਦੇ ਹੋਏ ਮੀਰੀ ਅਤੇ ਪੀਰੀ ਨਾਂ ਦੀਆਂ ਦੋ ਤਲਵਾਰਾਂ ਧਾਰਨ ਕਰਨ ਦਾ ਫੈਸਲਾ ਕੀਤਾ ਮੀਰੀ ਤਲਵਾਰ ਦੁਨਿਆਵੀ ਅਗਵਾਈ ਦੀ ਪ੍ਰਤੀਕ ਤੇ ਪੀਰੀ ਤਲਵਾਰ ਧਾਰਮਿਕ ਅਗਵਾਈ ਦੀ ਪ੍ਰਤੀਕ ਸੀ। ਗੁਰੂ ਹਰਗੋਬਿੰਦ ਜੀ ਹੁਣ ਆਪਣੇ ਪੈਰੋਕਾਰਾਂ ਦੀ ਸੰਸਾਰਿਕ ਤੇ ਧਾਰਮਿਕ ਅਗਵਾਈ ਵੀ ਕਾਰਨ ਲਗੇ ਗੁਰੂ ਜੀ ਨੇ ਸਿੱਖਾਂ ਨੂੰ ਨਾਮ ਦਾ ਜਾਪ ਕਰਨ ਦੇ ਨਾਲ ਆਪਣੀ ਰੱਖਿਆ ਲਈ ਹਥਿਆਰ ਧਾਰਨ ਲਈ ਵੀ ਕਿਹਾ ਇਸ ਤ੍ਰਹਾਂ ਗੁਰੂ ਹਰਗੋਬਿੰਦ ਜੀ ਨੇ ਸਿੱਖਾਂ ਨੂੰ ਸੰਤਾ ਤੋਂ ਸਿਪਾਹੀ ਬਣਾ ਦਿੱਤੇ ਗੁਰੂ ਜੀ ਦੀ ਇਸ ਨਵੀਂ ਨੀਤੀ ਨੇ ਸਿੱਖ ਇਤਿਹਾਸ 'ਤੇ ਬਹੁਤ ਡੂੰਘਾ ਪ੍ਰਭਾਵ ਪਾਇਆ ਤੇ ਸਾਰੀ ਸਿੱਖ ਕੌਮ ਵਿੱਚ ਇੱਕ ਨਵਾਂ ਜੋਸ਼ ਪੈਦਾ ਹੋ ਗਿਆ ਤੇ ਧਰਮ ਦੀ ਰੱਖਿਆ ਲਈ ਹਥਿਆਰ ਚੁੱਕਣ ਦਾ ਫੈਸਲਾ ਕੀਤਾ ਬਾਅਦ ਵਿੱਚ ਸ੍ਰੀ ਗੁਰੂ ਗੋਬਿੰਦ ਜੀ ਨੇ ਇਸੇ ਨੀਤੀ ਚਲਦਿਆਂ ਖਾਲਸਾ ਪੰਥ ਦੀ ਸਾਜਨਾ ਕੀਤੀ।


 

ਪ੍ਰਸਨ 6. ਗੁਰੂ ਗੋਬਿੰਦ ਸਿੰਘ ਜੀ ਦੁਆਰਾ ਖਾਲਸਾ ਦੀ ਸਿਰਜਣਾ ਦੇ ਕਾਰਨ ਅਤੇ ਮਹੱਤਵ ਦਾ ਵਰਨਣ ਕਰੋ?


ਉੱਤਰ:- 1. ਔਰੰਗਜੇਬ ਦਾ ਅੱਤਿਆਚਾਰੀ ਸ਼ਾਸ਼ਨ:-


ਔਰੰਗਜੇਬ ਧਾਰਮਿਕ ਕੱਟੜ ਵਿਚਾਰਾਂ ਦਾ ਬਾਦਸ਼ਾਹ ਸੀ ਉਹ ਹਿੰਦੂਆਂ 'ਤੇ ਜੁਲਮ ਕਰਦਾ ਸੀ ਉਸਨੇ ਹਿੰਦੂਆਂ ਦੀਆਂ ਧਾਰਮਿਕ ਰਸਮਾਂ ਤੇ ਪਾਬੰਦੀ ਲਗਾ ਦਿੱਤੀ ਅਤੇ ਮੰਦਰਾ ਨੂੰ ਗਿਰਵਾ ਦਿੱਤਾ ਸੀ। ਹਿੰਦੂਆਂਤੇ ਜ਼ਜੀਆ ਕਰ ਮੁੜ ਲਗਾ ਦਿੱਤਾ। ਜੋ ਇਸਲਾਮ ਨੂੰ ਸਵੀਕਾਰ ਨਹੀ ਕਰਦਾ ਸੀ ਉਸਨੂੰ ਮਰਵਾ ਦਿੰਦਾ ਸੀ।


2. ਪਹਾੜੀ ਰਾਜਿਆਂ ਦਾ ਵਿਸ਼ਵਾਸਘਾਤ:-


ਮੁਗ਼ਲਾਂ ਵਿਰੁੱਧ ਗੁਰੂ ਜੀ ਪਹਾੜੀ ਰਾਜਿਆਂ ਨੂੰ ਨਾਲ ਲੈ ਕੇ ਲਤਨਾ ਚਾਹੁੰਦੇ ਸੀ ਪ੍ਰੰਤੂ ਨਾਦੰਣ ਦੀ ਲਤਾਈ ਸਮੇਂ ਗੁਰੂ ਜੀ ਨੂੰ ਪਹਾੜੀ ਰਾਜਿਆਂ ਦੀ ਮਿੱਤਰਤਾ 'ਤੇ ਵਿਸ਼ਵਾਸ ਨਾ ਰਿਹਾ। ਇਸ ਲਈ ਮੁਗਲਾਂ ਵਿਰੁੱਧ ਅਜਿਹੇ ਸੈਨਿਕਾ ਨੂੰ ਤਿਆਰ ਕਰਨ ਦਾ ਨਿਰਣਾ ਕੀਤਾ ਜੋ ਮੁਗਲਾਂ ਦਾ ਮੁਕਾਬਲਾ ਕਰ ਸਕਟ।


3. ਜਾਤ-ਪਾਤ ਦੇ ਬੰਧਨ:-


ਭਾਰਤ ਵਿੱਚ ਜਾਤੀ ਪ੍ਰਥਾ ਸਦੀਆਂ ਤੋਂ ਚਲੀ ਰਹੀ ਸੀ। ਸਮਾਜ ਕਈ ਜਾਤਾਂ ਤੇ ਉਪਜਾਤਾਂ ਵਿੱਚ ਵੰਡਿਆ ਹੋਇਆ ਸੀ। ਉੱਚੀ ਜਾਤ ਦੇ ਲੋਕ ਨੀਵੀਂ ਜਾਤ ਦੇ ਲੋਕਾਂ ਨੂੰ ਨਫ਼ਰਤ ਜਾਂ ਮਾੜਾ ਸਲੂਕ ਕਰਦੇ ਸਨ। ਜਾਤ-ਪਾਤ ਨੂੰ ਖਤਮ ਕਰਨ ਲਈ ਖਾਲਸਾ ਦੀ ਸਾਜਨਾ ਕੀਤੀ।


4. ਮਸੰਦ ਪ੍ਰਥਾ ਖਤਮ ਕਰਨਾ:-


ਦੇਸ਼ਪੂਰਣ ਮਸੰਦ ਪ੍ਰਥਾ ਗੁਰੂ ਗੋਬਿੰਦ ਜੀ ਦੇ ਖਾਲਸਾ ਪੰਥ ਦੀ ਸਿਰਜਨਾ ਦਾ ਕਾਰਨ ਬਣੀ। ਮਸੰਦ ਭ੍ਰਿਸ਼ਟ ਹੇ ਚੁੱਕੇ ਸਨ ।ਸਿੱਖਾਂ ਨੂੰ ਲੁੱਟ ਰਹੇ ਸਨ। ਪ੍ਰਭਾਵਸ਼ਾਲੀ ਮਸੰਦਾਂ ਨੇ ਵੱਖਰੀਆਂ ਗੁਰ ਗੱਦੀਆਂ ਬਣਾ ਲਈਆਂ ਸਨ। ਗੁਰੂ ਗੋਬਿੰਦ ਜੀ ਨੇ ਇਹਨਾ ਮਸੰਦਾ ਤੋਂ ਛੁਟਕਾਰਾ ਪਾਉਣ ਲਈ ਨਵੇਂ ਸੰਗਠਨ ਦੀ ਸਥਾਪਨਾ ਦਾ ਨਿਰਣਾ ਲਿਆ।


5. ਗੁਰ ਗੋਬਿੰਦ ਸਿੰਘ ਜੀ ਦਾ ਉਦੇਸ਼:-


ਗੁਰੂ ਗੋਬਿੰਦ ਸਿੰਘ ਜੀ ਨੇ ਬਚਿਤਰ ਨਾਟਕ ਵਿੱਚ ਲਿਖਿਆ ਹੈ ਕਿ ਉਨ੍ਹਾਂ ਦੇ ਜੀਵਨ ਦਾ ਉਦੇਸ਼ ਸਿੱਖ ਧਰਮ ਦਾ ਪ੍ਰਚਾਰ ਕਰਨਾ ਤੇ ਜਾਲਮਾਂ ਦਾ ਨਾਸ਼ ਕਰਨਾ ਹੈ ਨਾਸ਼ ਕਰਨ ਲਈ ਤਲਵਾਰ ਚੁੱਕਣੀ ਜਰੂਰੀ ਸੀ ਅਤੇ ਉਦੇਸ਼ ਦੀ ਪੂਰਤੀ ਲਈ ਖਾਲਸਾ ਦੀ ਸਿਰਜਣਾ ਕੀਤੀ।


 

ਮਹੱਤਵ


13 ਅਪ੍ਰੈਲ 1699 . ਨੂੰ ਖਾਲਸਾ ਦੀ ਸਿਰਜਨਾ ਨਾਲ ਸਿੱਖ ਧਰਮ ਲਈ ਤੇ ਸਿੱਖ ਸਮਾਜ ਲਈ ਬਹੁਤ ਹੀ ਮਹੱਤਵਪੂਰਨ ਸਿੱਟੇ ਨਿਕਲੇ। ਸਿੱਖਾਂ ਦੀ ਗਿਣਤੀ ਵਿੱਚ ਬਹੁਤ ਵਾਧਾ ਹੋਇਆ ।ਇਕ ਆਦਰਸ਼ ਸਮਾਜ ਦਾ ਨਿਰਮਾਣ ਹੋਇਆ। ਜਾਤ-ਪਾਤ ਊਚ-ਨੀਚ ਖਤਮ ਹੋ ਗਈ ਮਸੰਦ ਪ੍ਰਥਾ ਅਤੇ ਸਿੱਖ ਪੰਥ ਵਿਰੋਧੀ ਸੰਪਰਦਾਵਾਂ ਦਾ ਅੰਤ ਹੋ ਗਿਆ ਨੀਵੀਆਂ ਜਾਤਾਂ ਦੇ ਲੋਕਾਂ ਦਾ ਉਭਾਰ ਹੋਇਆ ਇਹ ਸਭ ਖਾਲਸਾ ਬਣ ਕੇ ਸਿੱਖ ਪੰਥ ਵਿੱਚ ਸ਼ਾਮਿਲ ਹੋ ਗਏ ਇੱਥੇ ਸਭ ਜਾਤਾਂ ਬਰਾਬਰ ਸਨ ਸਿੱਖਾਂ ਦੀ ਰਾਜਨੀਤਿਕ ਸ਼ਕਤੀ ਦਾ ਉੱਥਾਨ ਹੋਇਆ ਸਿੱਖ ਅਣਗਿਣਤ ਸ਼ਹੀਦੀਆਂ ਨਾਲ ਆਪਣੀਆਂ ਸੁਤੰਤਰ ਮਿਸਲਾਂ ਸਥਾਪਤ ਕਰਨ ਵਿੱਚ ਸਫਲ ਹੋਏ। 19ਵੀਂ ਸਦੀ ਵਿੱਚ ਰਣਜੀਤ ਸਿੰਘ ਨੇ ਸੁਤੰਤਰ ਸਿੱਖ ਸਾਮਰਾਜ ਦੀ ਸਥਾਪਨਾ ਕੀਤੀ ਜਿਸ ਨਾਲ ਖਾਲਸਾ ਦਾ ਸੁਪਨਾ ਸਾਕਾਰ ਹੋਇਆ।