ਪਾਠ 12 ਮੁਗ਼ਲ ਸਾਮਰਾਜ
1)
16ਵੀਂ
ਸਦੀ
ਦੇ
ਸ਼ੁਰੂ
ਵਿੱਚ
ਪੰਜਾਬ
ਦੀ
ਰਾਜਨੀਤਕ
ਹਾਲਤ
ਕਿਹੌ
ਜਿਹੀ
ਸੀ?
ਬਹੁਤ ਮਾੜੀ
2)
ਭਾਰਤ
ਵਿੱਚ
ਮੁਗ਼ਲ
ਸਾਮਰਾਜ
ਦੀ
ਸਥਾਪਨਾ
ਕਿਸਨੇ
ਕੀਤੀ?
ਬਾਬਰ ਨੇ
3)
ਭਾਰਤ
ਦੇ
ਮੁਗਲ
ਆਪਣੇ
ਆਪ
ਨੂੰ
ਕਿਸਦਾ
ਉੱਤਰਧਿਕਾਰੀ
ਮੰਨਦੇ ਸਨ?
ਤੈਮੂਰ ਦਾ
4)
ਭਾਰਤ
ਵਿੱਚ
ਮੁਗ਼ਲ
ਰਾਜ
ਦੀ
ਨੀਂਹ
ਕਦੋ
ਰੱਖੀ ਗਈ?
1526 ਈਂ
5)
ਭਾਰਤ
ਵਿੱਚ
ਮੁਗ਼ਲ
ਰਾਜ
ਦੀ
ਨੀਂਹ
ਕਿਹੜੇ
ਯੁੱਧ
ਦੁਆਰਾ
ਰੱਖੀ ਗਈ?
ਪਾਣੀਪਤ ਦਾ ਪਹਿਲਾ ਯੁੱਧ
6)
ਪਾਣੀਪਤ
ਦੀ
ਪਹਿਲੀ
ਲੜਾਈ
ਕਦੋਂ
ਹੋਈ?
21 ਅਪੈਲ 1526 ਈ:
7)
ਪਾਣੀਪਤ
ਦਾ
ਪਹਿਲਾ
ਯੁੱਧ
ਕਿਹੜੀਆਂ
ਦੋ
ਧਿਰਾਂ
ਵਿਚਕਾਰ
ਹੋਇਆ?
ਇਬਰਾਹਿਮ ਲੋਧੀ ਅਤੇ ਬਾਬਰ
8)
ਪਾਣੀਪਤ
ਦੇ
ਪਹਿਲੇ
ਯੁੱਧ
ਵਿੱਚ
ਕਿਸਦੀ
ਜਿੱਤ
ਹੋਈ?
ਬਾਬਰ ਦੀ
9)
ਬਾਬਰ
ਕਿੱਥੋਂ
ਦਾ
ਸ਼ਾਸਕ
ਸੀ?
ਫਰਗਨਾ ਦਾ
10)
ਬਾਬਰ
ਕਿੰਨੀ
ਉਮਰ
ਵਿੱਚ
ਫਰਗਨਾ
ਦਾ
ਸ਼ਾਸਕ
ਬਣਿਆ?
11 ਸਾਲ ਦੀ ਉਮਰ ਵਿੱਚ
11)
ਬਾਬਰ
ਨੂੰ
ਭਾਰਤ
ਤੇ
ਹਮਲਾ
ਕਰਨ
ਲਈ
ਕਿਸਨੇ
ਸੱਦਾ ਦਿੱਤਾ
ਸੀ?
ਦੌਲਤ ਖਾਂ ਲੌਧੀ ਅਤੇ ਆਲਮ ਖਾਂ ਲੋਧੀ ਨੇ
12)
ਬਾਬਰ
ਦੀ
ਆਤਮਕਥਾ
ਦਾ
ਨਾਂ
ਕੀ
ਹੈ?
ਤੁਜ਼ਕ-ਏ-ਬਾਬਰੀ
13)
ਕਨਵਾਹ
ਦੀ
ਲੜਾਈ
ਕਿਹੜੀਆਂ
ਦੋ`
ਧਿਰਾਂ
ਵਿਚਕਾਰ
ਹੋਈ?
ਬਾਬਰ ਅਤੇ ਰਾਣਾ ਸਾਂਗਾ
14)
ਕਨਵਾਹ
ਦੀ
ਲੜਾਈ
ਵਿੱਚ
ਕਿਸਦੀ
ਜਿੱਤ
ਹੋਈ?
ਬਾਬਰ ਦੀ
15) ਬਾਬਰ ਦੀ ਮੌਤ ਤੋਂ ਬਾਅਦ ਕੌਣ ਮੁਗਲ ਰਾਜ ਦੀ
ਗੱਦੀ ਤੇ ਬੈਠਾ?
ਹੁਮਾਯੂੰ
16) ਹੁਮਾਯੂੰ ਨੇ ਕਿਹੜੇ ਨਗਰ ਨੂੰ ਆਪਣੀ ਰਾਜਧਾਨੀ
ਬਣਾਇਆ?
ਦਿੱਲੀ
17) ਚੌਸਾ ਦੀ ਲੜਾਈ ਕਿਹੜੀਆਂ ਦੋਂ ਧਿਰਾਂ ਵਿਚਕਾਰ
ਹੋਈ?
ਸ਼ੇਰ
ਸ਼ਾਹ ਸੂਰੀ ਅਤੇ ਹੁਮਾਯੂੰ
18) ਚੌਸਾ ਦੀ ਲੜਾਈ ਵਿੱਚ ਕਿਸਦੀ ਜਿੱਤ ਹੋਈ?
ਸ਼ੇਰ
ਸ਼ਾਹ ਸੂਰੀ ਦੀ
19) ਕਨੌਜ ਦੀ ਲੜਾਈ ਕਿਹੜੀਆਂ ਦੋ ਧਿਰਾਂ ਵਿਚਕਾਰ
ਹੋਈ?
ਸ਼ੇਰ
ਸ਼ਾਹ ਸੂਰੀ ਅਤੇ ਹੁਮਾਯੂੰ
20) ਕਨੌਜ ਦੀ ਲੜਾਈ ਵਿੱਚ ਕਿਸਦੀ ਜਿੱਤ ਹੋਈ?
ਸ਼ੇਰ
ਸ਼ਾਹ ਸੂਰੀ ਦੀ
21) ਕਨੌਜ ਦੀ ਲੜਾਈ ਕਦੋਂ ਹੋਈ?
1540
ਈ:
22) ਕਿਹੜੀ ਲੜਾਈ ਤੋ ਬਾਅਦ ਹੁਮਾਯੂੰ ਨੂੰ ਭਾਰਤ
ਛਡ ਕੇ ਜਾਣਾ ਪਿਆ?
ਕਨੌਜ
ਦੀ ਲੜਾਈ
23) ਹੁਮਾਯੂੰਨਾਮਾ ਦਾ ਲੇਖਕ ਕੌਣ ਹੈ?
ਗੁਲਬਦਨ
ਬੇਗਮ
24) ਕਿਹੜੇ ਮੁਗ਼ਲ ਸ਼ਾਸਕ ਬਾਰੇ ਇਹ ਗੱਲ ਮਸ਼ਹੂਰ
ਹੈ ਕਿ ਉਹ ਜਿੰਦਗੀ ਭਰ ਲੜਖੜਾਉਂਦਾ ਰਿਹਾ ਅਤੇ ਲੜਖੜਾਉਦਾ ਹੀ ਮਰ ਗਿਆ?
ਹੁਮਾਯੂੰ
25) ਸ਼ੇਰ ਸ਼ਾਹ ਸੂਰੀ ਦਾ ਮੁਢਲਾ ਨਾਂ ਕੀ ਸੀ?
ਫ਼ਰੀਦ
26) ਸ਼ੇਰ ਸ਼ਾਹ ਸੂਰੀ ਨੇ ਕਿਹੜੀ ਪ੍ਰਸਿਧ ਸੜਕ ਦਾ
ਨਿਰਮਾਣ ਕਰਵਾਇਆ?
ਜੀ.
ਟੀ. ਰੋਡ ਦਾ
27) ਜੀ. ਟੀ. ਰੋਡ ਨੂੰ ਹੋਰ ਕਿਸ ਨਾਂ ਨਾਲ ਜਾਣਿਆ
ਜਾਂਦਾ ਹੈ?
ਸ਼ੇਰ
ਸ਼ਾਹ ਸੂਰੀ ਮਾਰਗ
28) ਜੀ. ਟੀ. ਰੋਡ ਕਿੱਥੋਂ ਤੋਂ ਕਿੱਥੋਂ ਤੱਕ ਫੈਲੀ
ਹੋਈ ਸੀ?
ਕਲਕੱਤੇ
ਤੋਂ ਪਿਸ਼ਾਵਰ ਤੱਕ
29) ਜੀ. ਟੀ. ਰੋਡ ਦੀ ਲੰਬਾਈ ਕਿੰਨੀ ਸੀ?
1500
ਕਿਲੋਮੀਟਰ
30) ਸ਼ੇਰ ਸ਼ਾਹ ਸੂਰੀ ਨੇ ਭੂਮੀ ਦੀ ਪੈਮਾਇਸ਼ ਲਈ
ਕਿਹੜੇ ਗਜ ਦੀ ਵਰਤੋਂ ਕੀਤੀ?
ਸਿਕੰਦਰੀ
ਗਜ
31) ਅਕਬਰ ਗੱਦੀ ਤੇ ਕਦੋ ਬੈਠਾ?
1556
ਈਂ
32) ਅਕਬਰ ਦੀ ਤਾਜਪੋਸ਼ੀ ਕਿਸ ਸਥਾਨ ਤੇ ਕੀਤੀ ਗਈ?
ਕਲਾਨੌਰ
(ਗੁਰਦਾਸਪੁਰ)
33) ਰਾਜਗੱਦੀ ਤੇ ਬੈਠਣ ਸਮੇਂ ਅਕਬਰ ਦਾ ਸਰਪ੍ਰਸਤ
ਕੌਣ ਸੀ?
ਬੈਰਮ
ਖਾਂ
34) ਰਾਜਗੱਦੀ ਤੇ ਬੈਠਣ ਸਮੇਂ ਅਕਬਰ ਦੀ ਉਮਰ ਕਿੰਨੀ
ਸੀ?
13
ਸਾਲ
35) ਹਲਦੀ ਘਾਟੀ ਦੀ ਪ੍ਰਸਿਧ ਲੜਾਈ ਕਿਹੜੀਆਂ ਦੋ
ਧਿਰਾਂ ਵਿਚਕਾਰ ਹੋਈ?
ਮਹਾਰਾਣਾ
ਪ੍ਰਤਾਪ ਅਤੇ ਮੁਗ਼ਲ
36) ਅਕਬਰ ਨੇ ਰਾਜਪੂਤਾਂ ਪ੍ਰਤੀ ਕਿਹੋਂ ਜਿਹੀ ਨੀਤੀ
ਅਪਣਾਈ?
ਮਿੱਤਰਤਾਪੂਰਨ
37) ਰਾਣਾ ਸਾਂਗਾ ਕਿੱਥੋਂ ਦਾ ਸ਼ਾਸਕ ਸੀ?
ਮੇਵਾੜ
ਦਾ
38)
ਅਕਬਰ ਨੇ ਕਿਹੜੀ ਰਾਜਪੂਤ ਰਾਜਕੁਮਾਰੀ ਨਾਲ ਵਿਆਹ ਕਰਵਾਇਆ?
ਜੋਧਾ
ਬਾਈ
39) ਪਾਣੀਪਤ ਦੀ ਦੂਜੀ ਲੜਾਈ ਕਿਹੜੀਆਂ ਦੋ` ਧਿਰਾਂ
ਵਿਚਕਾਰ ਹੋਈ?
ਅਕਬਰ
ਅਤੇ ਹੇਮੂ
40) ਪਾਣੀਪਤ ਦੀ ਦੂਜੀ ਲੜਾਈ ਵਿੱਚ ਅਕਬਰ ਦੀ ਫੌਜ਼
ਦੀ ਅਗਵਾਈ ਕਿਸਨੇ ਕੀਤੀ?
ਬੈਰਮ
ਖਾਂ ਨੇ
41) ਪਾਣੀਪਤ ਦੀ ਦੂਜੀ ਲੜਾਈ ਵਿੱਚ ਕਿਸਦੀ ਜਿੱਤ
ਹੋਈ?
ਅਕਬਰ ਦੀ
42) ਆਈਨੇ ਅਕਬਰੀ ਅਤੇ ਅਕਬਰਨਾਮਾ ਦਾ ਲੇਖਕ ਕੌਣ
ਹੈ?
ਅਬੁਲ
ਫਜ਼ਲ
43) ਜਹਾਂਗੀਰ ਦਾ ਮੁੱਢਲਾ ਨਾਂ ਕੀ ਸੀ?
ਸਲੀਮ
44) ਜਹਾਂਗੀਰ ਦਾ ਅਹਿਮਦਨਗਰ ਜਿੱਤਣ ਦਾ ਸੁਫ਼ਨਾ
ਕਿਸਨੇ ਪੂਰਾ ਕੀਤਾ?
ਸ਼ਹਿਜਾਦਾ
ਖੁੱਰਮ ਨੇ
45) ਜਹਾਂਗੀਰ ਨੇ ਅਹਿਮਦਨਗਰ ਜਿੱਤਣ ਕਾਰਨ ਖੁੰਰਮ
ਨੂੰ ਕੀ ਇਨਾਮ ਦਿੱਤਾ?
ਸ਼ਾਹਜਹਾਂ
ਦੀ ਪਦਵੀ ਅਤੇ ਵੱਡੀ ਮਨਸਬ
46) ਨੂਰਜਹਾਂ ਕੌਣ ਸੀ?
ਜਹਾਂਗੀਰ
ਦੀ ਪਤਨੀ
47) ਨੂਰਜਹਾਂ ਦਾ ਪਹਿਲਾ ਨਾਂ ਕੀ ਸੀ?
ਮੇਹਰੁਨਿਸਾ
48) ਜਹਾਂਗੀਰ ਦੀ ਆਤਮਕਥਾ ਦਾ ਨਾਂ ਕੀ ਹੈ?
ਤੁਜ਼ਕ-ਏ-ਜਹਾਂਗੀਰੀ
49) ਸ਼ਾਹਜਹਾਂ ਦਾ ਮੁੱਢਲਾ ਨਾਂ ਕੀ ਸੀ?
ਖੁੱਰਮ
50) ਤਾਜਮਹੱਲ ਦਾ ਨਿਰਮਾਣ ਕਿਸਨੇ ਕਰਵਾਇਆ?
ਸ਼ਾਹਜਹਾਂ
ਨੇ
51) ਤਾਜਮਹੱਲ ਕਿਸਦੀ ਯਾਦ ਵਿੱਚ ਬਣਵਾਇਆ ਗਿਆ?
ਮੁਮਤਾਜ਼
ਦੀ ਯਾਦ ਵਿੱਚ
52) ਮੁਮਤਾਜ਼ ਕੌਣ ਸੀ?
ਸ਼ਾਹਜਹਾਂ
ਦੀ ਪਤਨੀ
53) ਕਿਹੜੇ ਮੁਗ਼ਲ ਸ਼ਾਸਕ ਅਧੀਨ ਮੁਗ਼ਲ ਸਾਮਰਾਜ
ਦਾ ਸਭ ਤੋਂ ਵਧ ਵਿਸਥਾਰ ਹੋਇਆ?
ਔਰੰਗਜੇਬ
54) ਔਰੰਗਜੇਬ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ
ਸੀ?
ਆਲਮਗੀਰ
55) ਕਿਹੜੇ ਮੁਗ਼ਲ ਸ਼ਾਸਕ ਨੂੰ ਮੁਗ਼ਲ ਸਾਮਰਾਜ ਦੇ
ਪਤਨ ਲਈ ਜਿੰਮੇਵਾਰ ਮੰਨਿਆ ਜਾਂਦਾ ਹੈ?
ਔਰੰਗਜੇਬ
ਨੂੰ
56) ਕਿਹੜਾ ਮੁਗ਼ਲ ਬਾਦਸ਼ਾਹ ਜਿੰਦਾ ਪੀਰ ਦੇ ਨਾਂ
ਨਾਲ ਪ੍ਰਸਿੱਧ ਹੈ?
ਔਰੰਗਜੇਬ
57) ਔਰੰਗਜੇਬ ਦੀ ਮੌਤ ਕਦੋਂ ਹੋਈ?
1707
ਈ:
(3 ਅੰਕਾਂ ਵਾਲੇ ਪ੍ਰਸ਼ਨ-ਉੱਤਰ)
1)
ਬਾਬਰ
ਨੇ ਭਾਰਤ
ਤੋ
ਹਮਲਾ
ਕਿਉ
ਕੀਤਾ?
ਉੱਤਰ: ਬਾਬਰ ਦੇ ਭਾਰਤ ਤੇ ਹਮਲੇ ਦੇ ਕਾਰਨ:
I. ਉਹ ਭਾਰਤ ਦੀ ਧੰਨ
ਦੌਲਤ ਲੁੱਟਣਾ
ਚਾਹੁੰਦਾ ਸੀ।
॥. ਉਹ ਭਾਰਤ ਵਿੱਚ ਇਸਲਾਮ ਦਾ ਪ੍ਰਚਾਰ ਕਰਨਾ ਚਾਹੁੰਦਾ ਸੀ।
III.
ਉਹ ਆਪਣੇ ਰਾਜ ਦਾ ਵਿਸਥਾਰ ਕਰਨਾ ਚਾਹੁੰਦਾ ਸੀ।
IV. ਉਸਨੂੰ ਦੌਲਤ ਖਾਂ ਲੌਧੀ ਅਤੇ ਆਲਮ ਖਾਂ ਲੋਧੀ ਨੇ ਭਾਰਤ ਤੇ ਹਮਲਾ ਕਰਨ ਲਈ ਸੱਦਾ
ਦਿੱਤਾ ਸੀ।
2)
ਪਾਣੀਪਤ
ਦੇ
ਯੁੱਧ
ਵਿੱਚ
ਬਾਬਰ
ਦੀ
ਜਿੱਤ
ਦੇ
ਕੀ
ਕਾਰਨ
ਸਨ?
ਉੱਤਰ: ਬਾਬਰ ਦੀ ਜਿੱਤ ਦੇ ਕਾਰਨ:
I. ਭਾਰਤੀ ਰਾਜਿਆਂ ਵਿੱਚ ਆਪਸੀ ਏਕਤਾ ਦੀ ਘਾਟ ਸੀ।
॥. ਇਬਰਾਹਿਮ ਲੌਧੀ ਆਪਣੀ ਪਰਜਾ ਵਿੱਚ ਬਹੁਤ ਬਦਨਾਮ ਸੀ। ਲੌਕ ਉਸਤੋ' ਛੁਟਕਾਰਾ ਪਾਉਣਾ ਚਾਹੁੰਦੇ ਸਨ।
III.
ਬਾਬਰ ਇੱਕ
ਯੋਗ ਸੈਨਾਪਤੀ ਸੀ। ਉਸਨੂੰ ਯੁੱਧ ਦਾ ਬਹੁਤ ਤਜ਼ਰਬਾ ਸੀ।
IV. ਬਾਬਰ ਨੇ ਤੋਪਖਾਨੇ ਦੀ ਵਰਤੋਂ ਕੀਤੀ।
V. ਇਬਰਾਹਿਮ ਲੋਧੀ ਨੇ 8 ਦਿਨ ਤੱਕ
ਬਾਬਰ ਤੇ ਹਮਲਾ ਨਾ ਕੀਤਾ। ਬਾਬਰ ਨੂੰ ਤਿਆਰੀ ਦਾ ਮੌਕਾਂ
ਮਿਲ ਗਿਆ।
3)
ਪਾਣੀਪਤ
ਦੀ
ਲੜਾਈ
ਦੇ
ਕੀ
ਸਿੱਟੇ
ਨਿਕਲੇ?
ਉੱਤਰ:ਪਾਣੀਪਤ ਦੀ ਲੜਾਈ ਦੇ ਸਿੱਟੇ:
।. ਇਸ ਲੜਾਈ ਨੇ ਲੋਧੀ ਵੰਸ਼
ਦਾ ਅੰਤ
ਕਰ ਦਿੱਤਾ।
॥. ਭਾਰਤ ਵਿੱਚ ਮੁਗਲ ਵੰਸ਼
ਦੀ ਸਥਾਪਨਾ ਹੋਈ।
III. ਬਾਬਰ ਅਤੇ ਉਸਦੇ ਸੈਨਿਕਾਂ ਦੇ ਉਤਸ਼ਾਹ ਵਿੱਚ ਵਾਧਾ ਹੋਇਆ।
IV. ਭਾਰਤੀ ਯੁੱਧ ਪੁਣਾਲੀ ਵਿੱਚ ਤੋਪਖਾਨੇ ਦੀ ਵਰਤੋਂ ਆਰੰਭ
ਹੋਈ।
4)
ਖਨੂਆ
(ਕਨਵਾਹ)
ਦੀ
ਲੜਾਈ
ਤੇ
ਇੱਕ
ਨੋਟ ਲਿਖੋ।
ਉੱਤਰ: ਖਨੂਆ ਦੀ ਲੜਾਈ ਬਾਬਰ ਅਤੇ ਰਾਣਾ ਸਾਂਗਾ ਵਿਚਕਾਰ 1527 ਈ: ਵਿੱਚ ਹੋਈ। ਇਸ ਲੜਾਈ ਵਿੱਚ ਹਸਨ ਖਾਂ ਮੇਵਾਤੀ, ਮਹਿਮੂਦ ਲੋਧੀ ਅਤੇ ਕਈ ਹੋਰ ਸ਼ਾਸਕਾਂ ਨੇ ਰਾਣਾ ਸਾਂਗਾ ਦਾ ਸਾਥ ਦਿੱਤਾ। ਲੜਾਈ ਬਹੁਤ ਭਿਆਨਕ ਸੀ। ਰਾਜਪੂਤ
ਬੜੀ ਬਹਾਦਰੀ ਨਾਲ ਲੜੇ ਪਰ ਅੰਤ
ਬਾਬਰ ਦੀ ਜਿੱਤ ਹੋਈ। ਇਸ ਜਿੱਤ ਨਾਲ ਭਾਰਤ ਵਿੱਚ ਮੁਗ਼ਲ ਰਾਜ ਦੀ ਨੀਂਹ ਪਕੀ ਹੋਈ।
5)
ਹੁਮਾਯੂੰ
ਅਤੇ
ਸ਼ੇਰ
ਸ਼ਾਹ
ਵਿਚਕਾਰਲੇ
ਸੰਘਰਸ਼ ਸੰਬੰਧੀ ਜਾਣਕਾਰੀ ਦਿਓ।
ਉੱਤਰ: ਸ਼ੇਰ ਸ਼ਾਹ ਸੂਰੀ ਨੇ ਬੈਗਾਲ ਅਤੇ ਬਿਹਾਰ ਵਿੱਚ ਆਪਣੀ ਸ਼ਕਤੀ ਵਧਾ ਲਈ ਸੀ। ਇਸ ਨਾਲ ਹੁਮਾਯੂੰ ਦੇ ਰਾਜ ਨੂੰ ਖਤਰਾ ਪੈ ਗਿਆ ਸੀ। ਇਸ ਲਈ ਹੁਮਾਯੂੰ ਅਤੇ ਸ਼ੇਰ ਸ਼ਾਹ ਵਿਚਕਾਰ ਦੌ ਲੜਾਈਆਂ ਲੜੀਆਂ ਗਈਆਂ। ਪਹਿਲੀ ਲੜਾਈ 1539 ਈ: ਵਿੱਚ ਚੌਸਾ ਨਾਂ ਦੇ ਸਥਾਨ ਤੇ ਹੋਈ। ਦੂਜੀ ਲੜਾਈ 1540 ਈ: ਵਿੱਚ ਕਨੌਜ ਵਿਖੇ ਹੋਈ। ਦੋਹਾਂ ਹੀ ਲੜਾਈਆਂ ਵਿੱਚ ਸ਼ੇਰ ਸ਼ਾਹ ਦੀ ਜਿੱਤ ਹੋਈ। ਦੂਜੀ ਲੜਾਈ ਵਿੱਚ ਹਾਰ ਖਾ ਕੇ ਹੁਮਾਯੂੰ ਨੂੰ ਭਾਰਤ ਛਡ ਕੇ ਜਾਣਾ ਪਿਆ।
6)
ਸ਼ੇਰ
ਸ਼ਾਹ
ਸੂਰੀ
ਨੇ
ਲੌਕਾਂ
ਦੀ
ਭਲਾਈ
ਲਈ
ਕਿਹੜੇ
ਕੰਮ ਕੀਤੇ?
ਉੱਤਰ:ਸ਼ੇਰ ਸ਼ਾਹ ਸੂਰੀ ਦੇ ਲੌਕ ਭਲਾਈ ਲਈ ਕੀਤੇ ਗਏ ਕੰਮ:
I. ਉਸਨੇ ਅਨੇਕਾਂ ਪ੍ਰਸਿੱਧ ਸੜਕਾਂ ਦਾ ਨਿਰਮਾਣ ਕਰਵਾਇਆ ਜਿਹਨਾਂ ਵਿੱਚੋ ਜੀ ਟੀ ਰੋਡ ਮੁੱਖ ਹੈ।
॥. ਉਸਨੇ ਸੜਕਾਂ ਕਿਨਾਰੇ ਅਨੇਕਾਂ ਛਾਂਦਾਰ ਰੁੱਖ
ਲਗਵਾਏ।
III. ਯਾਤਰੀਆਂ ਦੇ ਅਰਾਮ ਲਈ 1700 ਸਰਾਵਾਂ ਬਣਵਾਈਆਂ ਗਈਆਂ।
IV. ਸ਼ੇਰ ਸ਼ਾਹ ਸੂਰੀ ਨੇ ਗਰੀਬਾਂ, ਵਿਧਵਾਵਾਂ, ਸਿਖਿਆ ਸੰਸਥਾਵਾਂ
ਅਤੇ ਵਿਦਵਾਨਾਂ ਨੂੰ ਬਹੁਤ ਦਾਨ ਦਿੱਤਾ।
7) ਸ਼ੇਰ ਸ਼ਾਹ ਸੂਰੀ ਨੇ ਲਗਾਨ ਸੰਬੰਧੀ ਕਿਹੜੇ ਸੁਧਾਰ
ਕੀਤੇ?
ਉੱਤਰ:
ਸ਼ੇਰ ਸ਼ਾਹ ਸੂਰੀ ਦੇ ਲਗਾਨ ਸੰਬੰਧੀ ਸੁਧਾਰ:
I.
ਉਸਨੇ ਆਪਣੇ ਸਾਮਰਾਜ ਵਿੱਚ ਖੇਤੀ ਯੋਗ ਭੂਮੀ ਦੀ ਪੈਮਾਇਸ਼ ਕਰਵਾਈ।
॥.
ਉਪਜ ਦੇ ਅਧਾਰ ਤੇ ਭੂਮੀ ਨੂੰ ਤਿਨ ਭਾਗਾਂ; ਉੱਤਮ, ਦਰਮਿਆਨੀ ਅਤੇ ਘਟੀਆ ਵਿੱਚ ਵੰਡਿਆ ਗਿਆ।
III.
ਭੂਮੀ ਦੀ ਉਪਜਾਊ ਸ਼ਕਤੀ ਦੇ ਅਧਾਰ ਤੇ ਲਗਾਨ ਦੀ ਦਰ ਨਿਸਚਿਤ ਕੀਤੀ ਗਈ।
IV.
ਲਗਾਨ ਕਿਸਾਨ ਨਕਦ ਜਾਂ ਫਸਲ ਦੇ ਰੂਪ ਵਿੱਚ ਦੇ ਸਕਦੇ ਸਨ।
8) ਅਕਬਰ ਦੇ ਰਾਜਪੂਤਾਂ ਨਾਲ ਸੰਬੰਧ ਕਿਹੋ ਜਿਹੇ
ਸਨ?
ਉੱਤਰ:
।.
ਅਕਬਰ ਦੇ ਰਾਜਪੂਤਾਂ ਨਾਲ ਸੰਬੰਧ ਮਿੱਤਰਤਾਪੂਰਨ ਸਨ।
॥.
ਉਸਨੇ ਕਈ ਰਾਜਪੂਤ ਘਰਾਣਿਆਂ ਨਾਲ ਵਿਆਹ ਸੰਬੰਧ ਬਣਾਏ।
III.
ਉਸਨੇ ਬਹਾਦਰ ਰਾਜਪੂਤਾਂ ਨੂੰ ਆਪਣੇ ਦਰਬਾਰ ਵਿੱਚ ਨੌਕਰੀਆਂ ਦਿੱਤੀਆਂ।
IV.
ਅਕਰਬ ਨੰ ਅਧੀਨਤਾ ਸਵੀਕਾਰ ਕਰਨ ਵਾਲੇ ਰਾਜਪੂਤ ਰਾਜਿਆਂ ਨਾਲ ਵਧੀਆ ਵਿਵਹਾਰ ਕੀਤਾ ਅਤੇ ਉਹਨਾਂ ਦੇ ਰਾਜ
ਉਹਨਾਂ ਨੂੰ ਵਾਪਿਸ ਕਰ ਦਿੱਤੇ।
V.
ਜਿਹੜੇ ਰਾਜਪੂਤਾਂ ਨੇ ਅਕਬਰ ਦੀ ਅਧੀਨਤਾ ਸਵੀਕਾਰ ਨਾ ਕੀਤੀ, ਅਕਬਰ ਨੇ ਉਹਨਾਂ ਖਿਲਾਫ਼ ਸਖ਼ਤ ਕਾਰਵਾਈ
ਕੀਤੀ।
9) ਔਰੰਗਜੇਬ ਦੀ ਧਾਰਮਿਕ ਨੀਤੀ ਬਾਰੇ ਤੁਸੀਂ ਕੀ
ਜਾਣਦੇ ਹੋ?
ਉੱਤਰ: ਔਰੰਗਜੇਬ ਦੀ ਧਾਰਮਿਕ ਨੀਤੀ:
I.
ਉਹ ਇੱਕ ਕੱਟੜ ਸੁੰਨੀ ਮੁਸਲਮਾਨ ਸੀ।
॥.
ਉਹ ਸਾਰੇ ਗੈਰ-ਮੁਸਲਮਾਨਾਂ ਨੂੰ ਮੁਸਲਮਾਨ ਬਣਾਉਣਾ ਚਾਹੁੰਦਾ ਸੀ।
III.
ਉਸਨੇ ਲੋਕਾਂ ਤੇ ਅਨੇਕਾਂ ਜੁਲਮ ਕੀਤੇ। ਇਸ ਨਾਲ ਲੋਕਾਂ ਵਿੱਚ ਹਾਹਾਕਾਰ ਮਚ ਗਈ।
IV.
ਉਸਨੇ ਹਿੰਦੂ ਮੰਦਰਾਂ
ਨੂੰ ਤਬਾਹ ਕਰ ਦਿੱਤਾ।
V.
ਗੈਰ -ਮੁਸਲਮਾਨ ਪਰਜਾ ਤੇ ਜ਼ਜ਼ੀਆ ਅਤੇ ਹੋਰ ਅਨੇਕਾਂ ਕਰ ਲਗਾਏ ਗਏ।
10)
ਔਰੰਗਜੇਬ ਮੁਗ਼ਲ ਸਾਮਰਾਜ ਦੇ ਪਤਨ ਲਈ ਕਿਵੇਂ ਜਿੰਮੇਵਾਰ ਸੀ?
ਉੱਤਰ:
।. ਔਰੰਗਜੇਬ
ਨੇਗੈਰ-ਮੁਸਲਮਾਨਾਂ ਨੂੰ ਮੁਸਲਮਾਨ ਬਣਾਉਣ ਲਈ ਅਨੇਕਾਂ ਜੁਲਮ ਕੀਤੇ ਜਿਸ ਕਾਰਨ ਉਸਦੀ ਪਰਜਾ ਉਸਦੇ ਖਿਲਾਫ਼ ਹੋ ਗਈ।
॥. ਉਸਨੇ ਸਾਰੀ ਸ਼ਕਤੀ ਆਪਣੇ ਹਥ ਵਿੱਚ ਰੱਖੀ
ਜਿਸ ਕਾਰਨ ਉਸਦੇ ਉੱਤਰਅਧਿਕਾਰੀ ਸਾਮਰਾਜ ਨੂੰ ਸੰਭਾਲ
ਨਾ ਸਕੇ।
III.
ਉਸਦੇ ਸ਼ਾਸਨਕਾਲ ਵਿੱਚ ਅਸ਼ਾਂਤੀ ਦਾ ਮਾਹੌਲ ਰਿਹਾ ਜਿਸ ਕਾਰਨ ਖੇਤੀ ਅਤੇ ਵਪਾਰ ਨੂੰ ਭਾਰੀ ਨੁਕਸਾਨ ਪੁਜਿਆ।
IV.
ਔਰੰਗਜੇਬ ਦੇ ਸਖ਼ਤ ਸੁਭਾਅ ਕਾਰਨ ਉਸਦੇ ਅਨੇਕਾਂ ਉੱਚਅਧਿਕਾਰੀ ਅਤੇ` ਰਿਸ਼ਤੇਦਾਰ ਉਸਦੇ ਵਿਰੁਂਧ ਹੋ ਗਏ।
V.
ਮਨਸਬਦਾਰਾਂ ਵਿੱਚ ਜਾਗੀਰਾਂ ਵੰਡਣ ਕਾਰਨ ਰਾਜ ਵਿੱਚ ਜਾਗੀਰਾਂ ਦੀ ਘਾਟ ਹੋ ਗਈ ਅਤੇ ਮਨਸਬਦਾਰਾਂ ਦੇ ਝਗੜੇ ਸ਼ੁਰੂ ਹੋ ਗਏ।
ਵੱਡੇ ਉੱਤਰਾਂ ਵਾਲ਼ੇ ਪ੍ਰਸ਼ਨ
ਪ੍ਰਸ਼ਨ1:
ਪਾਨੀਪਤ ਦੀ ਪਹਿਲੀ ਲੜਾਈ ਦਾ ਵਰਣਨ ਕਰੋ। ਜਾਂ
ਬਾਬਰ ਅਤੇ
ਲੋਧੀ ਅਫਗਾਨਾਂ ਵਿਚਕਾਰ ਸੰਘਰਸ਼ ਦਾ ਵਰਣਨ ਕਰੋ।
ਉੱਤਰ:
ਪੰਜਾਬ ਉੱਤੇ ਆਪਣਾ ਅਧਿਕਾਰ ਜਮਾਉਣ ਤੋਂ ਬਾਅਦ ਬਾਬਰ ਆਪਣੇ 12000 ਸੈਨਿਕਾਂ ਨਾਲ ਦਿੱਲੀ ਵੱਲ ਵੱਧਿਆ।
ਜਦੋਂ ਦਿੱਲੀ ਦੇ ਸੁਲਤਾਨ ਇਬਰਾਹੀਮ ਲੋਧੀ ਨੂੰ ਬਾਬਰ ਦੀ ਸੈਨਾ ਦਾ ਦਿੱਲੀ ਵੱਲ ਆਉਣ ਦਾ ਸਮਾਚਾਰ ਮਿਲਿਆ
ਤਾਂ ਉਹ ਆਪਣੇ 1, 00,000 ਸੈਨਿਕਾਂ ਦੇ ਨਾਲ ਮੁਗ਼ਲ ਸੈਨਾ ਨੂੰ ਰੋਕਣ ਲਈ ਦਿੱਲੀ ਤੋਂ ਚੱਲ ਪਿਆ।
ਮੁੱਖ ਘਟਨਾਵਾਂ (Main Events): ਬਾਬਰ ਅਤੇ ਇਬਰਾਹੀਮ ਲੋਧੀ ਦੀਆਂ ਸੈਨਾਵਾਂ ਪਾਨੀਪਤ
ਦੇ ਇਤਿਹਾਸਿਕ ਮੈਦਾਨ ਵਿਚ ਇਕ-ਦੂਜੇ ਦੇ ਸਾਹਮਣੇ ਡੱਟ ਗਈਆਂ। ਬਾਬਰ ਦੀ ਸੈਨਾ ਲੋਧੀ ਦੀ ਸੈਨਾ ਤੋਂ
ਬਹੁਤ ਘੱਟ ਸੀ, ਪਰੰਤੂ ਉਸ ਨੇ ਆਪਣੀ ਸੈਨਾ ਨੂੰ ਵਿਗਿਆਨਕ ਢੰਗ ਨਾਲ ਯੁੱਧ ਦੇ ਮੈਦਾਨ ਵਿੱਚ ਤੈਨਾਤ
ਕੀਤਾ। ਉਸ ਨੇ ਮੈਦਾਨ ਦੇ ਖੱਬੇ ਪਾਸੇ ਖਾਈਆਂ ਖੋਦ ਲਈਆਂ ਜਿਨ੍ਹਾਂ ਨੂੰ ਰੁੱਖਾਂ ਦੀਆਂ ਟਹਿਣੀਆਂ ਅਤੇ
ਘਾਹ-ਫੂਸ ਨਾਲ ਪੂਰੀ ਤਰ੍ਹਾਂ ਢੱਕ ਕੇ ਰੱਖਿਆ ਗਿਆ ਸੀ। ਵਿਚਕਾਰ ਵਿਚ 700 ਤੋਪਾਂ ਗੱਡਿਆਂ ਨੂੰ ਚਮੜੇ
ਦੇ ਰੱਸਿਆਂ ਨਾਲ ਬੰਨ੍ਹ ਕੇ ਹਰੇਕ ਨੂੰ 60-70 ਗਜ਼ ਦੀ ਦੂਰੀ ਤੇ ਸਥਾਪਿਤ ਕਰ ਦਿੱਤਾ। ਉਸ ਨੇ ਤੋਪਖਾਨੇ
ਦੀ ਕਮਾਨ ਆਪਣੇ ਪ੍ਰਸਿੱਧ ਤੋਪਰੀਆਂ ਉਸਤਾਦ ਅਲੀ ਅਤੇ ਮੁਸਤਫਾ ਨੂੰ ਸੱਪ ਦਿੱਤੀ। ਸੈਨਾ ਦੇ ਖੱਬੇ ਅਤੇ
ਸੱਜੇ ਪਾਸੇ ਤੁਲੂਗਮਾ ਸੈਨਿਕਾਂ ਦੀਆਂ ਟੁਕੜੀਆਂ ਤੈਨਾਤ ਕਰ ਦਿੱਤੀਆਂ ਜਿਨ੍ਹਾਂ ਦਾ ਕੰਮ ਪਿੱਛੇ ਤੋਂ
ਦੁਸ਼ਮਣ ਨੂੰ ਘੇਰ ਲੈਣਾ ਸੀ। ਦੂਜੇ ਪਾਸੇ ਇਬਰਾਹੀਮ ਲੋਧੀ ਦੀ 1,00,000 ਲੈੱਖ ਸੈਨਾ ਬਿਨਾਂ ਕਿਸੇ
ਅਨੁਸ਼ਾਸਨ ਦੇ ਇੱਕ ਬੇਕਾਬੂ ਭੀੜ ਦੀ ਤਰ੍ਹਾਂ ਖੜ੍ਹੀ ਹੋ ਗਈ। ਅੱਠ ਦਿਨਾਂ ਤੱਕ ਦੋਵਾਂ ਪੱਖਾਂ ਵੱਲੋਂ
ਕੋਈ ਛੇੜਛਾੜ ਨਹੀਂ ਹੋਈ। ਅੰਤ ਵਿੱਚ 21 ਅਪ੍ਰੈਲ, 1526 ਈ. ਨੂੰ ਬਾਬਰ ਨੇ ਆਪਣੇ ਸੈਨਿਕਾਂ ਨੂੰ ਦੁਸ਼ਮਣ
ਤੇ ਹਮਲਾ ਕਰਨ ਦਾ ਹੁਕਮ ਦਿੱਤਾ। ਬਾਬਰ ਦੇ ਤੋਪਖਾਨੇ ਨੇ ਜਲਦੀ ਹੀ ਦੁਸ਼ਮਣਾਂ ਉੱਤੇ ਅੱਗ ਉਗਲਨੀ ਸ਼ੁਰੂ
ਕਰ ਦਿੱਤੀ। ਉਸ ਦੀਆਂ ਤੁਲੁਗਮਾਂ ਪਾਰਟੀਆਂ ਨੇ ਸੱਜੇ ਅਤੇ ਖੱਬੇ ਪਾਸੇ ਵੱਲੋਂ ਦੁਸ਼ਮਣ ਸੈਨਿਕਾਂ ਨੂੰ
ਘਰ ਲਿਆ। ਤੋਪ ਦੇ ਗੋਲਿਆਂ ਦੀ ਅਵਾਜ਼ ਨਾਲ ਇਬਰਾਹੀਮ ਲੋਧੀ , ਦੇ ਹਾਥੀਆਂ ਨੇ ਡਰ ਕੇ ਆਪਣੀ ਹੀ ਸੈਨਾ
ਨੂੰ ਮਿੱਧ ਸੁੱਟਿਆ। ਇਸ ਲੜਾਈ ਵਿਚ ਇਬਰਾਹੀਮ ਲੋਧੀ ਅਤੇ ਉਸਦੇ 5,000 ਸੈਨਿਕ ਮਾਰੇ ਗਏ। ਇਸ ਤਰ੍ਹਾਂ
ਬਾਬਰ ਨੂੰ ਇਕ ਮਹਾਨ ਸਫਲਤਾ ਹਾਸਿਲ ਹੋਈ।
ਸਿੱਟੇ (Results): ਪਾਨੀਪਤ ਦੀ ਲੜਾਈ ਦੇ ਹੇਨਾਂ ਲਿਖ ਮਹੱਤਵਪੂਰਣ ਨਤੀਜੇ ਨਿਕਲੇ;
(1)
ਇਸ ਨਾਲ ਭਾਰਤ ਵਿੱਚੋਂ ਲੋਧੀ ਵੰਸ਼ ਦਾ ਅੰਤ ਹੋ ਗਿਆ ਅਤੇ ਮੁਗ਼ਲ ਵੰਸ਼ ਦੀ ਸਥਾਪਨਾ ਹੋਈ।
(2)
ਪਾਨੀਪਤ ਦੀ ਲੜਾਈ ਵਿਚ ਬਾਬਰ ਨੇ ਤੋਪਖਾਨਾ ਵਰਤਿਆ ਸੀ, ਇਸ ਤੋਂ ਪਿੱਛੋਂ ਭਾਰਤੀ ਸੈਨਿਕ ਪ੍ਰਣਾਲੀ ਵਿਚ
ਤੋਪਖਾਨਾ ਇਕ ਜ਼ਰੂਰੀ ਅੰਗ ਬਣ ਗਿਆ। ਇਸ ਤੋਂ ਪਹਿਲਾਂ ਭਾਰਤੀਆਂ ਨੂੰ ਤੋਪਖਾਨੇ ਦੀ ਵਰਤੋਂ ਨਹੀਂ ਆਉਂਦੀ
ਸੀ।
(3)
ਇਸ ਲੜਾਈ ਦੀ ਜਿੱਤ ਨਾਲ ਬਾਬਰ ਦੇ ਬੁਰੇ ਦਿਨਾਂ ਦਾ ਅੰਤ ਹੋ ਗਿਆ। ਉਹ ਦਿੱਲੀ ਤੇ ਆਗਰੇ ਦਾ ਮਾਲਕ ਬਣ
ਗਿਆ। ਬਾਅਦ ਵਿਚ ਭਾਰਤ ਦਾ ਬਾਦਸ਼ਾਹ ਬਣਨ ਦੇ ਲਈ ਉਸਨੂੰ ਕਨਵਾਹਾ, ਚੰਦੇਰੀ ਅਤੇ ਘਾਘਰਾ ਦੀਆਂ ਲੜਾਈਆਂ
ਲੜਨੀਆਂ ਪਈਆਂ।
ਪ੍ਰਸ਼ਨ 2: ਪਾਨੀਪਤ ਦੀ ਪਹਿਲੀ ਲੜਾਈ ਵਿਚ ਬਾਬਰ
ਦੀ ਜਿੱਤ ਦੇ ਕੀ ਕਾਰਨ ਸਨ?
ਉੱਤਗ
ਪਾਨੀਪਤ ਦੀ ਪਹਿਲੀ ਲੜਾਈ ਭਾਰਤੀ ਇਤਿਹਾਸ ਦੀ ਸਭ ਤੋਂ ਮਹੱਤਵਪੂਰਨ ਘਟਨਾ ਹੈ। ਇਸ ਨੇ ਭਾਰਤ ਦੀ ਕਿਸਮਤ
ਨੂੰ ਬਦਲ ਕੇ ਰੱਖ ਦਿੱਤਾ। ਇਸ ਲੜਾਈ ਵਿਚ ਜਿੱਤ ਨਾਲ ਬਾਬਰ ਦੇ ਬੁਰੇ ਦਿਨਾਂ ਦਾ ਅੰਤ ਹੋ ਗਿਆ। ਉਹ
ਦਿੱਲੀ ਅਤੇ ਆਗਰੇ ਦਾ ਮਾਲਕ ਬਣ ਗਿਆ। ਬਾਅਦ ਵਿਚ ਭਾਰਤ ਦਾ ਬਾਦਸ਼ਾਹ ਬਣਨ ਲਈ ਉਸ ਨੂੰ ਕਨਵਾਹਾ, ਚੰਦੇਰੀ
ਅਤੇ ਘਾਘਰਾ ਦੀਆਂ ਲੜਾਈਆਂ ਲੜਨੀਆਂ ਪਈਆਂ। ਪਾਨੀਪਤ ਦੀ ਪਹਿਲੀ ਲੜਾਈ ਵਿਚ ਬਾਬਰ ਦੀ ਜਿੱਤ ਦੇ ਕਾਰਨ ਹੇਠ ਲਿਖੇ ਸਨ;
(1)
ਬਾਬਰ ਦੀ ਜਿੱਤ ਦਾ ਵੱਡਾ ਕਾਰਨ, ਉਸ ਦੀ ਆਪਣੀ ਸੈਨਿਕ ਸੂਝ-ਬੂਝ ਸੀ। ਉਹ ਇਕ ਯੋਗ ਅਤੇ ਦਲੇਰ ਜਰਨੈਲ
ਸੀ ਜੋ ਕਿ ਯੁੱਧ ਦੀ ਯੋਜਨਾ ਬਣਾਉਣ ਅਤੇ ਉਸ ਨੂੰ ਅਮਲੀ ਰੂਪ ਦੇਣ ਵਿਚ ਨਿਪੁੰਨ ਸੀ। ਉਸ ਨੇ ਬੜੇ ਵਿਗਿਆਨਕ
ਢੰਗ ਨਾਲ ਪਾਨੀਪਤ ਵਿਚ ਇੱਕ ਉਚਿੱਤ
ਸਥਾਨ ਤੇ ਮੋਰਚਾਬੰਦੀ
ਕੀਤੀ। ਲੜਾਈ ਦੇ ਕਾਰਨ ਉਸ ਨੇ ਆਪਣੇ ਸੈਨਿਕਾਂ ਦੀ ਬੜੀ ਯੋਗਤਾ ਨਾਲ ਅਗਵਾਈ
ਕੀਤੀ।
(2) ਬਾਬਰ ਕੋਲ ਵੱਡੀਆਂ
ਅਤੇ ਛੋਟੀਆਂ ਦੋਵੇ ਪ੍ਰਕਾਰ ਦੀਆਂ ਤੋਪਾਂ ਅਤੇ ਕਾਫ਼ੀ ਮਾਤਰਾ ਵਿਚ ਗੋਲਾ-ਬਾਰੂਦ ਦਾ ਸਾਮਾਨ ਸੀ। ਉਸ ਕੋਲ ਉਸਤਾਦ ਅਲੀ ਅਤੇ ਮੁਸਤਫਾ ਜਿਹੇ ਨਿਪੁੰਨ ਤੋਪਚੀ ਵੀ ਸਨ। ਦੂਜੇ ਪਾਸੇ ਇਬਰਾਹੀਮ ਲੋਧੀ ਦੇ ਕੋਲ ਕੋਈ ਤੋਪਖਾਨਾ ਨਹੀਂ ਸੀ। ਇਸ ਕਾਰਨ ਉਸ ਦੀ ਸੈਨਾ ਬਾਬਰ ਦੇ ਤੋਪਖਾਨੇ ਅੱਗੇ ਟਿਕ ਨਹੀਂ ਸਕੀ।
3) ਭਾਹਤ ਦੇ ਦੂਸਰੇ
ਅਫਗਾਨ ਅਤੇ ਰਾਜਪਤ ਰਾਜਿਆਂ ਨੇ ਇਬਰਾਵੀਮ ਦੀ ਕੋਈ ਸਹਾਇਤਾ ਨਾ ਕੀਤੀ, ਸਗੋਂ ਉਹ ਤਾਂ ਉਸ ਦੇ ਹਾਰ ਜਾਣ ਦੀ ਆਸ ਕਾਰਨ ਪ੍ਰਸੰਨ ਹੋ ਰਹੇ ਸਨ। ਇਸ ਨਾਲ ਬਾਬਰ ਦੀ ਜਿੱਤ ਦਾ ਕੰਮ ਆਸਾਨ ਹੋ ਗਿਆ।
(4) ਅਫਗਾਨ ਸੈਨਾ ਮੁਗਲ ਸੈਨਾ ਦੇ ਮੁਕਾਬਲੇ 'ਚ ਬਹੁਤ ਕਮਜੋਰ ਸੀ। ਬਹੁਤ ਸਾਰੇ ਸੈਨਿਕ ਤਾਂ ਭਾੜੇ ਦੇ ਸਨ। ਉਹਨਾਂ ਵਿਚ ਸੰਗਠਨ
ਦੀ ਘਾਟ ਸੀ। ਉਹ ਤੋਪਖਾਨੇ ਤੋਂ ਜਾਣੂ ਨਹੀਂ ਸਨ। ਉਹ ਤਾਂ ਤੀਰ ਕਮਾਨਾਂ, ਤਲਵਾਰਾਂ ਅਤੇ ਨੇਜ਼ਿਆਂ ਦੀ ਵਰਤੋ ਹੀ ਜਾਣਦੇ ਸਨ।
(5) ਇਬਰਾਹੀਮ ਵਿਚ ਯੋਗ ਮੈਨਾਪਤੀ ਦਾਲ ਗੁਣ ਦੀ ਨਹੀਂ ਸਨ। ਦੂਜੇ ਉਸਦੇ ਸਰਦਾਰਾਂ ਅਤੇ ਸੰਬੰਧੀਆਂ ਨੇ ਉਸ ਦਾ ਸਾਥ ਨਾ ਦਿੱਤਾ।
ਪ੍ਰਸ਼ਨ3: ਸ਼ੇਰਸ਼ਾਹ ਸੂਰੀ ਕਿਨ੍ਹਾਂ ਕੰਮਾਂ ਦੇ ਲਈ ਪ੍ਰਸਿੱਧ ਹੈ?
ਉੱਤਰ: ਸ਼ੇਰਸ਼ਾਹ ਸੂਰੀ ਆਪਣੇ ਸ਼ਾਸਨ ਪ੍ਰਬੰਧ ਅਤੇ ਜਨ-ਕਲਿਆਣ ਦੇ ਕੰਮਾਂ ਦੇ ਲਈ ਭਾਰਤੀ ਇਤਿਹਾਸ ਵਿੱਚ ਬਹੁਤ ਪ੍ਰਸਿੱਧ ਹੈ। ਉਸਨੇ ਇਕ ਸ਼ਕਤੀਸ਼ਾਲੀ ਕੇਂਦਰੀ ਸਰਕਾਰ ਦੀ ਸਥਾਪਨਾ ਕੀਤੀ। ਭਾਵੇਂ ਉਹ ਇਕ ਨਿਰੰਕੁਸ਼ ਸ਼ਾਸਕ ਸੀ ਪਰੰਤੁ ਉਹ ਆਪਣੀਆਂ ਅਸੀਮਿਤ ਸ਼ਕਤੀਆਂ ਦਾ ਪ੍ਰਯੋਗ ਜਨਤਾ ਦੀ ਭਲਾਈ ਦੇ ਲਈ ਕਰਦਾ ਸੀ। ਮੁਗ਼ਲ ਬਾਦਸ਼ਾਹ ਅਕਬਰ ਨੇ ਉਸਦੇ ਸ਼ਾਸਨ ਪ੍ਰਬੰਧ ਨੂੰ ਆਧਾਰ ਬਣਾ ਕੇ ਆਪਣੀ ਸ਼ਾਸਨ ਪ੍ਰਣਾਲੀ ਸਥਾਪਿਤ ਕੀਤੀ। ਉਸਨੇ ਆਪਣੇ ਸਾਮਰਾਜ ਨੂੰ ਸਰਕਾਰਾਂ ਜਾਂ ਜ਼ਿਲ੍ਹਿਆਂ ਅਤੇ ਜ਼ਿਲ੍ਹਿਆਂ ਨੂੰ ਪਰਗਨਾਂ ਜਾਂ ਤਹਸੀਲਾਂ ਵਿੱਚ ਵੰਡ ਦਿੱਤਾ। ਉਸਨੇ ਭੂਮੀ
-ਲਗਾਨ ਸੰਬੰਧੀ ਪ੍ਰਬੰਧ ਵੱਲ ਵਿਸ਼ੇਸ਼ ਧਿਆਨ ਦਿੱਤਾ ਜਿਸ ਵਿੱਚ ਉਸਦੇ ਦੀਵਾਨੇ-ਆਲਾ ਟੋਡਰਮਲ ਨੇ ਉਸ ਨੂੰ ਬਹੁਤ ਸਹਿਯੋਗ ਦਿੱਤਾ। ਇਸਦੇ ਅਧੀਨ ਉਸਨੇ ਭੂਮੀ ਦੀ ਪੈਮਾਇਸ਼ ਕਰਵਾ ਕੇ ਇਸ ਨੂੰ ਉਪਜ ਦੇ ਆਧਾਰ ਤੇ ਚਾਰ ਵਰਗਾਂ ਵਿੱਚ ਵੰਡ ਦਿੱਤਾ ਅਤੇ ਫਿਰ ਲਗਾਨ ਨਿਰਧਾਰਿਤ ਕੀਤਾ। ਉਸਨੇ ਚਾਂਦੀ ਅਤੇ ਸੋਨੇ ਦੇ ਸਿੱਕਿਆਂ ਵਿੱਚ ਸ਼ਲਾਘਾਯੋਗ ਸੁਧਾਰ ਕੀਤੇ। ਇਸਦੇ ਲਈ ਉਸਨੇ ਟਕਸਾਲਾਂ ਸਥਾਪਿਤ ਕੀਤੀਆਂ। ਉਸਨੇ ਕਈ ਸੜਕਾਂ ਦਾ ਨਿਰਮਾਣ ਕਰਵਾਇਆ। ਇਹਨਾਂ ਵਿੱਚ ਸ਼ੇਰਸ਼ਾਹ ਸੂਰੀ ਮਾਰਗ ਜਾਂ ਜਰਨੈਲੀ
ਸੜਕ ਵਿਸ਼ੇਸ਼ ਰੂਪ ਨਾਲ ਵਰਣਨਯੋਗ ਹੈ ਜਿਹੜੀ ਪੂਰਵ ਵਿੱਚ ਸੋਨਾਗਾਂਵ ਤੋਂ ਲੈ ਕੇ ਪੱਛਮ ਵਿੱਚ ਜੇਹਲਮ ਦਰਿਆ ਦੇ ਕੰਢੇ ਰੋਹਤਾਸਗੜ੍ਹ ਤੱਕ ਜਾਂਦੀ ਸੀ। ਇਨ੍ਹਾਂ ਸੜਕਾਂ ਦੇ ਕੰਢੇ ਉਸਨੇ ਛਾਂ ਵਾਲੇ ਰੁੱਖ ਲਗਵਾਏ ਅਤੇ ਥੋੜ੍ਹੀ-ਥੋੜ੍ਹੀ ਦੂਰੀ ਤੇ ਯਾਤਰੀਆਂ ਦੇ ਲਈ ਸਰਾਵਾਂ ਅਤੇ ਖੂਹਾਂ ਦਾ ਨਿਰਮਾਣ ਕਰਵਾਇਆ। ਉਸਨੇ ਡਾਕ-ਪ੍ਰਬੰਧ ਦੀ ਵੀ ਉੱਤਮ ਵਿਵਸਥਾ ਕੀਤੀ।
ਪ੍ਰਸ਼ਨ 4: ਅਕਬਰ ਦੇ ਅਧੀਨ ਮੁਗ਼ਲ ਸਾਮਰਾਜ ਦੇ ਵਿਸਤਾਰ ਦਾ ਵਰਣਨ ਕਰੋ?
ਉੱਤਰ: ਅਕਬਰ ਹੁਮਾਯੂੰ
ਦਾ ਪੁੱਤਰ ਸੀ ਅਤੇ ਉਸ ਦਾ ਪੂਰਾ ਨਾਂ ਜਲਾਲੂਦੀਨ ਮੁਹੰਮਦ ਅਕਬਰ ਸੀ। 1556 ਈ. ਵਿਚ ਤਾਜਪੋਸ਼ੀ ਸਮੇਂ ਉਮਰ ਕੇਵਲ 13 ਸਾਲਾਂ ਦੀ ਸੀ। ਪਰ ਉਸ ਨੇ ਸਾਹਸ ਅਤੇ ਧੀਰਜ ਨਾਲ ਆਪਣੇ ਸ਼ਾਸਨ ਕਾਲ (1556 ਤੋਂ 1605 ਈ.ਤੱਕ) ਦੇ ਦੌਰਾਨ ਬਹੁਤ ਸਾਰੇ ਦੇਸ਼ਾਂ ਨੂੰ ਜਿੱਤ ਕੇ ਮੁਗ਼ਲ ਰਾਜ ਨੂੰ ਇਕ ਸਾਮਰਾਜ ਵਿਚ ਤਬਦੀਲ ਕਰ ਦਿੱਤਾ।
ਅਕਬਰ ਦੀਆਂ ਜਿੱਤਾਂ:
1. ਪਾਨੀਪਤ ਦੀ ਦਜੀ ਲੜਾਈ: ਪਾਨੀਪਤ ਦੀ ਦੂਜੀ ਲੜਾਈ ਮੁਗ਼ਲ ਬਾਦਸ਼ਾਹ ਅਕਬਰ ਅਤੇ ਆਦਿਲਸ਼ਾਹ ਦੇ ਮੰਤਰੀ ਹੇਮੂੰ (ਵਿਕਰਮਾਜੀਤ) ਦੇ ਵਿਚਕਾਰ 1556 ਈ. ਵਿੱਚ ਹੋਈ ਸੀ। ਜਿਸ ਵਿੱਚ ਹੇਮੂੰ ਦੀਆਂ ਸੈਨਾਂ ਨੂੰ ਅਕਬਰ ਦੇ ਸੈਨਿਕਾਂ ਨੇ ਬੁਰੀ ਤਰ੍ਹਾਂ ਹਰਾਇਆ।
2. ਮਾਲਵੇ ਦੀ ਜਿੱਤ: 1561 ਈ. ਵਿਚ ਅਕਬਰ ਨੇ ਮਾਲਵੇ ਨੂੰ ਆਪਣੇ ਅਧੀਨ ਕਰਨ ਲਈ ਆਦਮ ਖਾਂ ਅਤੇ ਪੀਰ ਮੁਹੰਮਦ ਅਧੀਨ ਸੈਨਾ ਭੇਜੀ। ਉਸ ਸਮੇਂ ਮਾਲਵੇ ਵਿਚ ਬਾਜ ਬਹਾਦਰ ਦਾ ਰਾਜ ਸੀ। ਉਹ ਮੁਗ਼ਲ ਸੈਨਾ ਤੋਂ ਹਾਰ ਕੇ ਖਾਨ ਦੇਸ਼ ਚਲਾ ਗਿਆ। ਪਰ ਫਿਰ ਮੌਕਾ ਮਿਲਦੇ ਹੀ ਉਸ ਨੇ ਮਾਲਵਾ 'ਤੇ ਹਮਲਾ ਕਰਕੇ ਪੀਰ ਮੁਹੰਮਦ ਨੂੰ ਹਰਾ ਦਿੱਤਾ। ਅਕਬਰ ਨੇ ਅਬਦੁੱਲਾ ਖਾਂ ਅਧੀਨ ਉਸਦੇ ਵਿਰੁੱਧ ਫਿਰ ਸੈਨਾ ਭੇਜੀ। ਬਾਜ ਬਹਾਦਰ ਨੇ ਇਸ ਵਾਰ ਅਕਬਰ ਦੀ ਅਧੀਨਤਾ ਸਵੀਕਾਰ ਕਰ ਲਈ। ਇਸ ਤਰ੍ਹਾਂ ਅਕਬਰ ਦਾ ਮਾਲਵੇ ਦੇ ਖੇਤਰ ਉੱਤੇ ਕਬਜ਼ਾ ਹੋ ਗਿਆ।
3. ਚਿਤੌੜ ਦੀ ਜਿੱਤ: 1567 ਈ. ਵਿਚ ਅਕਬਰ ਨੇ ਇਕ ਵੱਡੀ ਸੈਨਾ ਲੈ ਕੇ
ਚਿਤੌੜ ਉੱਤੇ ਚੜ੍ਹਾਈ ਕਰ ਦਿੱਤੀ। ਉਥੋਂ ਦਾ ਸ਼ਾਸਕ ਰਾਣਾ ਉਦੈ ਸਿੰਘ ਤਾਂ ਦੌੜ ਕੇ ਪਹਾੜੀਆਂ ਵਿਚ ਜਾ
ਲੁਕਿਆ, ਪਰ ਮੇਵਾੜ ਦੇ ਰਾਜਪੂਤਾਂ ਨੇ ਜੈਮਲ ਅਤੇ ਛੱਤੇ ਦੀ ਅਗਵਾਈ ਹੇਠ ਮੁਗ਼ਲ ਸੈਨਾ ਦਾ ਬਹੂਤ ਬਹਾਦਰੀ
ਨਾਲ ਮੁਕਾਬਲਾ ਕੀਤਾ। ਅੰਤ ਵਿਚ 4 ਮਹੀਨਿਆਂ ਦੇ ਘੇਰੇ ਪਿੱਛੋਂ ਮੁਗਲਾਂ ਨੂੰ ਜਿੱਤ ਪ੍ਰਾਪਤ ਹੋਈ ਅਤੇ
ਚਿਤੌੜ ਦੇ ਸ਼ਕਤੀਸ਼ਾਲੀ ਕਿਲ੍ਹੇ ਉੱਪਰ ਮੁਗਲਾਂ ਦਾ ਅਧਿਕਾਰ ਹੋ ਗਿਆ।
4. ਰਣਥੰਭੋਰ ਦੀ ਜਿੱਤ ਅਤੇ ਕਾਲਿੰਜਰ
ਦੀ ਜਿੱਤ: ਫਰਵਰੀ
1569 ਈ. ਵਿਚ ਅਕਬਰ ਨੇ ਆਪਣੇ ਨਾਲ ਇਕ ਵੱਡੀ ਸੈਨਾ ਲੈ ਕੇ ਰਣਥੰਭੋਰ ਦੇ ਕਿਲ੍ਹੇ ਉੱਪਰ ਹਮਲਾ ਕਰ ਦਿੱਤਾ।
ਰਣਥੰਭੋਰ ਦੇ ਸ਼ਾਸਕ ਸੁਰਜਨ ਰਾਏ ਨੇ ਕੁਝ ਦੇਰ ਤਾਂ ਮੁਕਾਬਲਾ ਕੀਤਾ, ਪਰ ਅੰਤ ਵਿਚ ਅਕਬਰ ਦੀ ਅਧੀਨਤਾ
ਸਵੀਕਾਰ ਕਰ ਲਈ। ਅਗਸਤ 1569 ਈ. ਵਿਚ ਅਕਬਰ ਨੇ ਮਜਨੂੰ ਖਾਂ ਦੀ ਅਗਵਾਈ ਹੇਠ ਮੁਗਲ ਸੈਨਾ ਨੂੰ ਕਾਲਿੰਜਰ
ਦੀ ਜਿੱਤ ਲਈ ਭੇਜਿਆ। ਉੱਥੋਂ ਦਾ ਸ਼ਾਸਕ ਰਾਮ ਚੰਦਰ ਨੇ ਬਿਨਾਂ ਲੜਾਈ ਲੜਿਆਂ ਹੀ ਹਥਿਆਰ ਸੁੱਟ ਦਿੱਤੇ।
5. ਗੁਜਰਾਤ ਦੀ ਜਿੱਤ (1572-1573 A.D.): 1572 ਈ. ਵਿਚ ਅਕਬਰ ਨੇ ਪੱਛਮੀ ਭਾਰਤ ਦੇ ਪ੍ਰਸਿੱਧ
ਪ੍ਰਦੇਸ਼ ਗੁਜਰਾਤ ਉੱਤੇ ਜਿੱਤ ਪ੍ਰਾਪਤ ਕਰਨ ਲਈ ਮੁਗ਼ਲਾਂ ਸੈਨਾ ਭੇਜ ਦਿੱਤੀ। ਗੁਜਰਾਤ ਦੇ ਹਾਕਮ ਮੁਜ਼ੱਫਰ
ਖਾਂ ਤੀਸਰੇ ਨੇ ਅਕਬਰ ਦੀ ਅਧੀਨਤਾ ਸਵੀਕਾਰ ਕਰ ਲਈ।
ਪ੍ਰਸ਼ਨ 5: ਔਰੰਗਜ਼ੇਬ ਮੂਗਲ ਸਾਮਰਾਜ ਦੇ ਪਤਨ ਲਈ
ਕਿੱਥੋਂ ਤੱਕ ਜਿੰਮੇਵਾਰ ਸੀ?
ਉੱਤਗ
ਮੁਗ਼ਲ ਸਾਮਰਾਜ ਦੇ ਪਤਨ ਲਈ ਔਰੰਗਜ਼ੇਬ ਕਾਫੀ ਹੱਦ ਤੱਕ ਜ਼ਿੰਮੇਵਾਰ ਸੀ। ਇਹ ਵਿਚਾਰ ਹੇਨ ਲਿਖੀਆਂ ਗੱਲਾਂ ਤੋਂ ਬਿਲਕੁਲ ਸਪੱਸ਼ਟ ਹੋ ਜਾਂਦਾ ਹੈ:
1.
ਔਰੰਗਜੇਬ ਕੱਟੜ ਸੁੰਨੀ ਮੁਸਲਮਾਨ ਸੀ। ਉਹ ਗੈਰ ਮੁਸਲਮਾਨਾਂ ਨਾਲ ਸਖਤ ਨਫ਼ਰਤ ਕਰਦਾ ਸੀ। ਉਹ ਗ਼ੈਰ-ਮੁਸਲਮਾਨਾਂ
ਨੂੰ ਜਬਰਦਸਤੀ ਇਸਲਾਮ ਧਰਮ ਵਿਚ ਲਿਆਉਣਾ ਚਾਹੁੰਦਾ ਸੀ। ਇਸ ਦੇ ਲਈ ਉਸ ਨੇ ਇਨ੍ਹਾਂ ਲੋਕਾਂ ਉੱਤੇ ਘੋਰ
ਅੱਤਿਆਚਾਰ ਕੀਤੇ। ਉਸ ਨੇ ਹਿੰਦੂਆਂ ਉੱਤੇ ਜਜੀਆ ਤੀਰਥ-ਯਾਤਰਾ ਕਰ ਫਿਰ ਤੋਂ ਲਗਾ ਦਿੱਤਾ ਅਤੇ ਉਨ੍ਹਾਂ
ਦੇ ਮੰਦਰਾਂ ਨੂੰ ਨਸ਼ਟ ਕਰ ਦਿੱਤਾ। ਇਸ ਕਾਰਨ ਉਸ ਦੀ ਵਿਰੋਧਤਾ ਵੱਧਦੀ ਹੀ ਗਈ।
2.
ਔਰੰਗਜ਼ੇਬ 25 ਸਾਲ (1682-1707 ਈ) ਦੱਖਣ ਦੀਆਂ ਲੜਾਈਆਂ ਵਿਚ ਰੁਝਿਆ ਰਿਹਾ। ਉਸ ਦੇ ਇੰਨਾ ਲੰਮਾਂ
ਸਮਾਂ ਦੱਖਣ ਵਿਚ ਰਹਿਣ ਕਾਰਨ ਉੱਤਰੀ ਭਾਰਤ ਵਿਚ ਅਰਾਜਕਤਾ ਫੈਲ ਗਈ। ਵੱਖ-ਵੱਖ ਦੇਸ਼ਾਂ ਵਿਚ ਸਾਮਰਾਜ
ਦੇ ਵਿਰੋਧੀਆਂ ਨੇ ਬਗਾਵਤਾਂ ਕਰ ਦਿੱਤੀਆਂ। ਪ੍ਰੋ ਜੇ.ਐਨ. ਸਰਕਾਰ ਦੇ ਕਥਨ ਅਨੁਸਾਰ, “ਇੰਜ ਲੱਗਦਾ ਸੀ
ਕਿ ਔਰੰਗਜ਼ੇਬ ਨੇ ਸਭ ਕੁਝ ਪ੍ਰਾਪਤ ਕਰ ਲਿਆ ਸੀ ਪਰ ਅਸਲ ਵਿਚ ਉਹ ਸਭ ਕੂਝ ਗੁਆ ਬੈਠਾ। ਇਸ ਤਰ੍ਹਾਂ
ਇਹ ਲੜਾਈਆਂ ਉਸ ਦੇ ਅੰਤ ਦਾ ਮੁੱਢਲਾ ਕਾਰਨ ਬਣੀਆਂ। ਜਿਸ ਤਰ੍ਹਾਂ ਸਪੇਨ ਦੇ ਫੋੜੇ (Spanish Ulcer)
ਨੇ ਨੈਪੋਲੀਅਨ ਨੂੰ ਬਰਬਾਦ ਕਰਕੇ ਰੱਖ ਦਿੱਤਾ। ਉਸੇ ਤਰ੍ਹਾਂ ਦੱਖਣ ਦੇ ਫੋੜੇ ਨੇ ਔਰੰਗਜ਼ੇਬ ਤੇ ਮੁਗ਼ਲ
ਸਾਮਰਾਜ ਨੂੰ ਨਸ਼ਟ ਕਰ ਦਿੱਤਾ।
3.
ਔਰੰਗਜ਼ੇਬ ਦੇ ਦਿੱਲੀ ਤੋਂ ਦੂਰ ਰਹਿਣ ਕਾਰਨ ਉਸ ਦੀ ਜਾਹਹਾਹੀ ਪ੍ਰਣਾਲੀ ਦੀ ਸੰਕਟਮਈ ਅਵਸਥਾ ਹੋ ਗਈ
ਅਤੇ ਲਗਾਨ ਪ੍ਰਬੰਧ ਢਹਿ ਢੇਰੀ ਹੋ ਗਿਆ। ਉਸ ਦੀ ਇਹ ਆਰਥਿਕ ਬੇਹਾਲੀ ਵੀ ਮੁਗਲ ਸਾਮਰਾਜ ਦੇ ਪਤਨ ਦਾ
ਕਾਰਣ ਬਣੀ।
4.
ਔਰੰਗਜ਼ੇਬ ਨੇ ਆਪਣੀ ਕੱਟੜਤਾ ਕਾਰਨ ਮਰਾਠਿਆਂ, ਸਿੱਖਾਂ ਅਤੇ ਰਾਜਪੂਤਾਂ ਨੂੰ ਵੀ ਆਪਣੇ ਦੁਸ਼ਮਣ ਬਣਾ
ਲਿਆ। ਇਨ੍ਹਾਂ ਨਾਲ ਉਸ ਦਾ ਟਕਰਾਉ ਵੀ ਮੁਗਲ ਸਾਮਰਾਜ ਦੇ ਪਤਨ ਦਾ ਕਾਰਨ ਸੀ।
5.
ਔਰੰਗਜ਼ੇਬ ਸਾਰੀ ਉਮਰ ਹੀ ਲੜਾਈਆਂ ਵਿਚ ਰੁੱਝਿਆ ਰਿਹਾ। ਉਸ ਨੇ ਪ੍ਰਸ਼ਾਸਨਿਕ ਢਾਂਚੇ ਵੱਲ ਉਨ੍ਹਾਂ ਧਿਆਨ
ਨਾ ਦਿੱਤਾ। ਇਸ ਕਾਰਨ ਉਸਦਾ ਪ੍ਰਸ਼ਾਸਨਿਕ ਢਾਂਚਾ ਬਿਲਕੁਲ ਵਿਗੜ ਗਿਆ। ਇਸ ਕਾਰਨ ਮੁਗ਼ਲ ਸਾਮਰਾਜ ਦੀਆਂ
ਨੀਹਾਂ ਹਿੱਲਣੀਆਂ ਸ਼ੁਰੂ ਹੋ ਗਈਆਂ।