Thursday 7 January 2021

ਪਾਠ 13 ਮੁਗ਼ਲ ਰਾਜ ਵਿਵਸਥਾ ਅਤੇ ਪ੍ਰਸ਼ਾਸਨ

0 comments

ਪਾਠ 13 ਮੁਗ਼ਲ ਰਾਜ ਵਿਵਸਥਾ ਅਤੇ ਪ੍ਰਸ਼ਾਸਨ

 

1) ਮੁਗਲ ਪ੍ਰਸ਼ਾਸਨ ਦਾ ਨਿਰਮਾਤਾ ਕਿਸਨੂੰ ਮੰਨਿਆ ਜਾਂਦਾ ਹੈ?

ਅਕਬਰ ਨੂੰ


2) ਅਕਬਰ ਦੇ ਦਰਬਾਰ ਵਿੱਚ ਕਿਹੜਾ ਪ੍ਰਸਿਧ ਸੰਗੀਤਕਾਰ ਰਹਿੰਦਾ ਸੀ?

ਤਾਨਸੇਨ


3) ਆਈਨ--ਅਕਬਰੀ ਦਾ ਲੇਖਕ ਕੌਣ ਸੀ?

ਅਬੁਲ ਫਜ਼ਲ


4) ਤਾਜਮਹੱਲ ਦਾ ਨਿਰਮਾਣ ਕਿਸਨੇ ਕਰਵਾਇਆ?

ਸ਼ਾਹਜਹਾਂ ਨੇ


5) ਅਕਬਰ ਦੇ ਸਮੇਂ ਪ੍ਰਾਂਤਾਂ ਦੀ ਗਿਣਤੀ ਕਿੰਨੀ ਸੀ?

15


6) ਔਰੰਗਜੇਬ ਦੇ ਸਮੇਂ ਪ੍ਰਾਂਤਾਂ ਦੀ ਗਿਣਤੀ ਕਿੰਨੀ ਸੀ?

21


7) ਕਿਹੜੇ ਮੁਗਲ ਬਾਦਸ਼ਾਹ ਦੇ ਸਮੇਂ ਪ੍ਰਾਂਤਾਂ ਦੀ ਗਿਣਤੀ ਸਭ ਤੋਂ ਵਧ ਸੀ?

ਸ਼ਾਹਜਹਾਂ ਦੇ ਸਮ


8) ਪ੍ਰਾਂਤ ਦੇ ਜਾਸੂਸੀ ਵਿਭਾਗ ਦੇ ਮੁੱਖੀ ਨੂੰ ਕੀ ਕਹਿੰਦੇ ਸਨ?

ਵਾਕਿਆ ਨਵੀਸ


9) ਮੁਗਲ ਸਾਮਰਾਜ ਵਿੱਚ ਪ੍ਰਧਾਨ ਮੰਤਰੀ ਨੂੰ ਕੀ ਕਿਹਾ ਜਾਂਦਾ ਸੀ?

ਵਕੀਲ


10) ਸੂਬੇਦਾਰ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਸੀ?

ਸਿਪਾਹਸਲਾਰ


11) ਪਰਗਨੇ ਦੇ ਮੁੱਖ ਅਫ਼ਸਰ ਨੂੰ ਕੀ ਕਹਿੰਦੇ ਸਨ?

ਸਿਕਦਾਰ


12) ਅਕਬਰ ਨੇ ਜਬਤੀ ਪ੍ਰਥਾ ਕਿਸਦੀ ਸਹਾਇਤਾ ਨਾਲ ਸ਼ੁਰੂ ਕੀਤੀ?

ਟੋਡਰ ਮੱਲ


13) ਜਬਤੀ ਪ੍ਰਥਾ ਕਦੋਂ' ਸ਼ੁਰੂ ਕੀਤੀ ਗਈ?

1581 : ਵਿੱਚ


14) ਮਨਸਬਦਾਰੀ ਪ੍ਰਣਾਲੀ ਦਾ ਮੁੱਖ ਮਕਸਦ ਕੀ ਸੀ?

 ਸੈਨਿਕ ਸੰਗਠਨ ਵਿੱਚ ਸੁਧਾਰ ਕਰਨਾ


15) ਮਨਸਬਦਾਰਾਂ ਦੀ ਨਿਯੁਕਤੀ ਕਿਸਦੀ ਸਿਫ਼ਾਰਸ਼ ਤੇ ਕੀਤੀ ਜਾਂਦੀ ਸੀ?

ਮੀਰ ਬਖਸ਼ੀ ਦੀ


16) ਅਬੁਲ ਫਜ਼ਲ ਅਨੁਸਾਰ ਮਨਸਬਦਾਰਾਂ ਦੀਆਂ ਕਿੰਨੀਆਂ ਸ਼ੇਣੀਆਂ ਸਨ?

66


17) ਅਕਬਰ ਨੰ ਕਿਨੀ ਪ੍ਰਕਾਰ ਦੀਆਂ ਮਨਸਬਾਂ ਬਣਾਈਆਂ?

2 (ਜਾਤ ਅਤੇ ਸਵਾਰ)


18) ਮੁਗ਼ਲ ਕਾਲ ਵਿੱਚ ਜਾਗੀਆਂ ਕਿੰਨੇ ਪ੍ਰਕਾਰ ਦੀਆਂ ਹੁੰਦੀਆਂ ਸਨ?

4


19) ਅਕਬਰ ਨੇ ਗੁਜ਼ਰਾਤ ਜਿੱਤ ਦੀ ਖੁਸ਼ੀ ਵਿੱਚ ਕਿਹੜਾ ਦਰਵਾਜਾ ਬਣਵਾਇਆ?

ਬੁਲੰਦ ਦਰਵਾਜਾ


20) ਅਕਬਰ ਦਾ ਮਕਬਰਾ ਕਿੱਥੇ ਬਣਿਆ ਹੋਇਆ ਹੈ?

ਸਿਕਦਰਾ


21) ਤਾਜਮਹੱਲ ਕਿਸਦੀ ਯਾਦ ਵਿੱਚ ਬਣਵਾਇਆ ਗਿਆ?

ਮੁਮਤਾਜ਼ ਮਹੱਲ


22) ਤਾਜਮਹੱਲ ਨੂੰ ਬਣਾਉਣ ਤੇ ਕਿੰਨਾ ਸਮਾਂ ਲੱਗਿਆ?

22 ਸਾਲ


23) ਤਾਜਮਹੱਲ ਨੂੰ ਕਿਸਦੀ ਨਿਗਰਾਨੀ ਹੇਠ ਬਣਵਾਇਆ ਗਿਆ?

ਉਸਤਾਦ ਈਸਾ


24) ਤਾਜਮਹੱਲ ਨੂੰ ਬਣਵਾਉਣ ਤੇ ਕਿੰਨਾ ਖਰਚਾ ਆਇਆ?

3 ਕਰੋੜ ਰੁਪਏ


25) ਲਾਲ ਕਿਲ੍ਹਾ ਕਿਸਨੇ ਬਣਵਾਇਆ ਸੀ?

ਸ਼ਾਹਜਹਾਂ ਨੇ


26) ਕਿਹੜਾ ਮੁਗਲ ਬਾਦਸ਼ਾਹ ਚਿੰਤਰਕਲਾ ਨੂੰ ਕੁਰਾਨ ਦੇ ਵਿਰੁੱਧ ਸਮਝਦਾ ਸੀ?

ਔਰੰਗਜੇਬ


 

(3 ਅੰਕਾਂ ਵਾਲੇ ਪ੍ਰਸ਼ਨ-ਉੱਤਰ)


 

1) ਮੁਗਲ ਪ੍ਰਸ਼ਾਸਨ ਵਿੱਚ ਬਾਦਸ਼ਾਹ ਦਾ ਦਰਜਾ ਕਿਹੋ ਜਿਹਾ ਸੀ?


ਉੱਤਰ:


I. ਬਾਦਸ਼ਾਹ ਅਸੀਮ ਸ਼ਕਤੀਆਂ ਦਾ ਮਾਲਕ ਸੀ।

II. ਉਹ ਫੌਜ ਦਾ ਮੁੱਖ ਸੈਨਾਪਤੀ, ਮੁਖ ਕਾਰਜਕਾਰੀ ਅਤੇ ਮੁੱਖ ਜਜ ਸੀ।

III. ਉਸਦੇ ਮੂੰਹੋਂ ਨਿਕਲਿਆ ਹਰ ਸ਼ਬਦ ਕਾਨੂੰਨ ਬਣ ਜਾਂਦਾ ਸੀ।

IV. ਬਾਦਸ਼ਾਹ ਦੀ ਸਹਾਇਤਾ ਲਈ ਇੱਕ ਮਤਰੀ ਪ੍ਰੀਸ਼ਦ ਹੁੰਦੀ ਸੀ।

V. ਬਾਦਸ਼ਾਹ ਨੂੰ ਅਨੇਕਾਂ ਵਿਸ਼ੇਸ਼ ਅਧਿਕਾਰ ਪਾਪਤ ਸਨ ਜਿਵੇਂ ਸਿੰਘਾਸਨ ਤੇ ਬੈਠਣਾ, ਮੌਤ ਦੀ ਸਜ਼ਾ ਦੇਣਾ, ਆਪਣੇ ਨਾਂ ਤੇ ਸਿੱਕੇ ਜਾਰੀ ਕਰਨਾ, ਖੁਤਬਾ ਪੜ੍ਹਣਾ ਆਦਿ।


 

2) ਮੁਗਲਾਂ ਦੇ ਪ੍ਰਾਂਤੀ ਪ੍ਰਬੰਧ ਤੇ ਇੱਕ ਸੰਖੇਪ ਨੋਟ ਲਿਖੋ।


ਉੱਤਰ-ਮੁਗ਼ਲਾਂ ਦਾ ਪ੍ਰਾਂਤੀ ਪ੍ਰਬੰਧ:


I. ਮੁਗਲ ਬਾਦਸ਼ਾਹਾਂ ਨੇ ਆਪਣੇ ਸਾਮਰਾਜ ਨੂੰ ਪ੍ਰਾਂਤਾਂ ਵਿੱਚ ਵੰਡਿਆ ਹੋਇਆ ਸੀ।

. ਪ੍ਰਾਂਤ ਦਾ ਮੁਖੀ ਸੂਬੇਦਾਰ ਹੁੰਦਾ ਸੀ। ਉਸਨੂੰ ਸਿਪਾਹਸਾਲਾਰ ਵੀ ਕਹਿੰਦੇ ਸਨ।

III. ਸੂਬੇਦਾਰ ਰਾਜ ਵਿੱਚ ਸ਼ਾਂਤੀ ਬਣਾ ਕੇ ਰੌਖਦਾ ਅਤੇ ਲੌਕਾਂ ਦੀ ਭਲਾਈ ਦਾ ਪ੍ਰਬੋਧ ਕਰਦਾ ਸੀ।

IV. ਸੂਬੇਦਾਰ ਦੀ ਸਹਾਇਤਾ ਲਈ ਦੀਵਾਨ ਅਤੇ ਬਖਸ਼ੀ ਹੁੰਦੇ ਸਨ।

V. ਪ੍ਰਾਂਤਾਂ ਨੂੰ ਔਗੇ ਪਰਗਨਿਆਂ ਅਤੇ ਪਰਗਨਿਆਂ ਨੂੰ ਪਿੰਡਾਂ ਵਿੱਚ ਵੈਡਿਆ ਜਾਂਦਾ ਸੀ।

VI. ਨਗਰਾਂ ਦਾ ਪ੍ਰਬੰਧ ਕੌਤਵਾਲ ਦੁਆਰਾ ਅਤੇ ਪਿੰਡਾਂ ਦਾ ਪ੍ਰਬੰਧ ਪੰਚਾਇਤ ਦੁਆਰਾ ਚਲਾਇਆ ਜਾਂਦਾ ਸੀ।


 

3) ਜਬਤੀ ਵਿਵਸਥਾ ਬਾਰੇ ਤੁਸੀਂ ਕੀ ਜਾਣਦੇ ਹੋ?


ਉੱਤਰ-ਜਬਤੀ ਵਿਵਸਥਾ:


I. ਜਬਤੀ ਵਿਵਸਥਾ ਅਕਬਰ ਨੇ ਸ਼ੁਰੂ ਕੀਤੀ।

II. ਇਹ ਵਿਵਸਥਾ ਅਕਬਰ ਦੇ ਵਿੱਤ ਮੰਤਰੀ ਟੋਡਰ ਮਲ ਦੀ ਮਿਹਨਤ ਦਾ ਸਿੱਟਾ ਸੀ।

III. ਇਸ ਵਿਵਸਥਾ ਤਹਿਤ ਪੂਰੇ ਸਾਮਰਾਜ ਵਿੱਚ ਭੂਮੀ ਦੀ ਪੈਮਾਇਸ਼ ਕਰਵਾਈ ਗਈ।

IV. ਉਪਜਾਊ ਸ਼ਕਤੀ ਦੇ ਅਧਾਰ ਤੇ ਭੂਮੀ ਨੂੰ ਚਾਰ ਕਿਸਮਾਂ ਵਿੱਚ ਵੰਡਿਆ ਗਿਆ।

V. ਲਗਾਨ ਦੀ ਦਰ ਭੂਮੀ ਦੀ ਉਪਜਾਊ ਸ਼ਕਤੀ ਦੇ ਅਧਾਰ ਤੇ ਨਿਸਚਿਤ ਕੀਤੀ ਗਈ।

VI. ਲਗਾਨ ਦੀ ਦਰ 10 ਸਾਲ ਲਈ ਨਿਸਚਿਤ ਕੀਤੀ ਜਾਂਦੀ ਸੀ।

VII. ਇਸ ਵਿਵਸਥਾ ਨਾਲ ਸਰਕਾਰ ਅਤੇ ਕਿਸਾਨ, ਦੋਹਾਂ ਨੂੰ ਹੀ ਫਾਇਦਾ ਹੋਇਆ।


 

4) ਪ੍ਰਸ਼ਨ: ਜਬਤੀ ਵਿਵਸਥਾ ਦੇ ਕੀ ਲਾਭ ਸਨ?


ਉੱਤਰ-ਜਬਤੀ ਵਿਵਸਥਾ ਦੇ ਲਾਭ:


I. ਕਿਸਾਨਾਂ ਅਤੇ ਸਰਕਾਰ ਦਾ ਸਿੰਧਾ ਸੰਪਰਕ ਕਾਇਮ ਹੋਇਆ।

॥. ਕਿਸਾਨ, ਜਿੰਮੀਦਾਰਾਂ ਅਤੇ ਸਰਕਾਰੀ ਕਰਮਚਾਰੀਆਂ ਦੇ ਜੁਲਮਾਂ ਤੋਂ ਬਚ ਗਏ।

III. ਸਰਕਾਰ ਦੀ ਆਮਦਨ ਨਿਸਚਿਤ ਹੋ ਗਈ।

IV. ਇਸ ਨਾਲ ਪੈਦਾਵਾਰ ਵਿੱਚ ਵਾਧਾ ਹੋਇਆ5) ਜਬਤੀ ਵਿਵਸਥਾ ਅਧੀਨ ਭੂਮੀ ਦੀ ਵੰਡ ਕਿਸ ਪ੍ਰਕਾਰ ਕੀਤੀ ਗਈ?


ਉੱਤਰ: ਜਬਤੀ ਵਿਵਸਥਾ ਅਧੀਨ ਭੂਮੀ ਨੂੰ ਹੇਠ ਲਿਖੇ ਅਨੁਸਾਰ ਵੰਡਿਆ ਗਿਆ:


I. ਪੋਲਜ਼: ਇਹ ਜਮੀਨ ਸਭ ਤੋਂ ਵਧ ਉਪਜਾਊ ਸੀ। ਇਸ ਤੇ ਹਰ ਸਾਲ ਫਸਲ ਬੀਜੀ ਜਾਂਦੀ ਸੀ।


II. ਪਰੌਤੀ: ਇਸ ਜਮੀਨ ਵਿੱਚ ਇੱਕ ਜਾਂ ਦੋ ਸਾਲ ਬਾਅਦ ਫਸਲ ਬੀਜੀ ਜਾਂਦੀ ਸੀ।


III. ਛੱਛਰ: ਇਸ ਜਮੀਨ ਵਿੱਚ ਫਸਲ ਤਿੰਨ ਜਾਂ ਚਾਰ ਸਾਲਾਂ ਬਾਅਦ ਬੀਜੀ ਜਾਂਦੀ ਸੀ।


IV. ਬੰਜਰ: ਇਸ ਸਭ ਤੋ ਘਟ ਉਪਜਾਊ ਜਮੀਨ ਸੀ। ਇਸ ਵਿੱਚ ਫਸਲ ਪੰਜ ਜਾਂ ਇਸ ਤੋ ਵੀ ਵਧ ਸਾਲਾਂ ਬਾਅਦ ਫਸਲ ਬੀਤੀ ਜਾਂਦੀ ਸੀ। 

6) ਮਨਸਬਦਾਰੀ ਵਿਵਸਥਾ ਬਾਰੇ ਤੁਸੀਂ ਕੀ ਜਾਣਦੇ ਹੋ?


ਉੱਤਰ: ਮਨਸਬਦਾਰੀ ਪ੍ਰਥਾ ਅਕਬਰ ਤੋ ਪਹਿਲਾਂ ਵੀ ਪ੍ਰਚਲਿਤ ਸੀ। ਅਕਬਰ ਨੇ ਇਸ ਵਿੱਚ ਸੁਧਾਰ ਕੀਤਾ। ਇਸ ਵਿਵਸਥਾ ਅਨੁਸਾਰ ਸੈਨਿਕ ਅਧਿਕਾਰੀਆਂ ਦਾ ਦਰਬਾਰ ਵਿੱਚ ਅਹੁਦਾ ਨਿਸਚਿਤ ਕੀਤਾ ਜਾਂਦਾ ਸੀ। ਮਨਸਬਾਂ ਦੋ ਪ੍ਰਕਾਰ ਦੀਆਂ ਹੁੰਦੀਆਂ ਸਨ, ਜਾਤ ਮਨਸਬ ਅਤੇ ਸਵਾਰ ਮਨਸਬ। ਜਾਤ ਮਨਸਬ ਅਨੁਸਾਰ ਕਿਸੇ ਅਧਿਕਾਰੀ ਦੀ ਤਨਖਾਹ ਨਿਸਚਿਤ ਕੀਤੀ ਜਾਂਦੀ ਸੀ। ਸਵਾਰ ਮਨਸਬ ਅਨੁਸਾਰ ਉਸਦੇ ਅਧੀਨ ਘੋੜਸਵਾਰਾਂ ਦੀ ਗਿਣਤੀ ਅਤੇ ਉਹਨਾਂ ਦੀ ਤਨਖਾਹ ਨਿਸਚਿਤ ਕੀਤੀ ਜਾਂਦੀ ਸੀ। ਮਨਸਬਦਾਰਾਂ ਦੀ ਨਿਯੁਕਤੀ ਬਾਦਸ਼ਾਹ ਦੁਆਰਾ ਮੀਰ ਬਖਸ਼ੀ ਦੀ ਸਿਫ਼ਾਰਸ਼ ਤੇ ਕੀਤੀ ਜਾਂਦੀ ਸੀ।


 

7) ਮਨਸਬਦਾਰੀ ਪ੍ਰਣਾਲੀ ਦੇ ਕੀ ਲਾਭ ਸਨ?


ਉੱਤਰ: ਮਨਸਬਦਾਰੀ ਪ੍ਰਣਾਲੀ ਦੇ ਗੁਣ:


I. ਕੋਈ ਵੀ ਵਿਅਕਤੀ ਆਪਣੀ ਯੋਗਤਾ ਅਨੁਸਾਰ ਉੱਚੇ ਅਹੁਦੇ ਤੇ ਪਹੁੰਚ ਸਕਦਾ ਸੀ।

. ਬਾਦਸ਼ਾਹ ਦਾ ਪ੍ਰਭਾਵ ਵਧ ਗਿਆ।

III. ਬਾਦਸ਼ਾਹ ਦੀ ਸੈਨਾ ਅਤੇ ਸਥਾਨਕ ਪ੍ਰਸ਼ਾਸਨ ਸੰਬੰਧੀ ਸਿਰਦਰਦੀ ਘਟ ਗਈ।

IV. ਵਿਦਰੋਹਾਂ ਦੀ ਸੰਭਾਵਨਾ ਘਟ ਗਈ।

 


8) ਮਨਸਬਦਾਰੀ ਪ੍ਰਣਾਲੀ ਦੇ ਕੀ ਨੁਕਸਾਨ ਹੋਏ?


ਉੱਤਰ:ਮਨਸਬਦਾਰੀ ਪ੍ਰਣਾਲੀ ਦੇ ਨੁਕਸਾਨ:


I. ਸੈਨਾ ਦੀ ਕਾਰਜਕੁਸ਼ਲਤਾ ਘਟ ਗਈ।

II. ਮਨਸਬਦਾਰਾਂ ਵਿਚਕਾਰ ਝਗੜੇ ਹੋਣ ਲਗੇ।

III. ਮਨਸਬਦਾਰਾਂ ਨੇ ਬਾਦਸ਼ਾਹ ਵਿਰੁੱਧ ਸਾਜਿਸ਼ਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ।

IV. ਰਾਜ ਦਾ ਖਜ਼ਾਨਾ ਖਾਲੀ ਹੋ ਗਿਆ।

V. ਮਨਸਬਦਾਰ ਐਸ਼ਪ੍ਰਸਤ ਅਤੇ ਭ੍ਰਿਸ਼ਟਾਚਾਰੀ ਹੋ ਗਏ।


 

9) ਮੁਗ਼ਲ ਪ੍ਰਸ਼ਾਸਨ ਵਿੱਚ ਕੌਤਵਾਲ ਦੇ ਮੁੱਖ ਕੰਮ ਕੀ ਸਨ?


ਉੱਤਰ: ਕੌਤਵਾਲ ਨਗਰ ਦਾ ਮੁਖ ਅਧਿਕਾਰੀ ਹੁੰਦਾ ਸੀ। ਉਸਦੇ ਕੰਮ:


।. ਉਹ ਨਗਰ ਵਿੱਚ ਸ਼ਾਂਤੀ ਵਿਵਸਥਾ ਦਾ ਪ੍ਰਬੰਧ ਕਰਦਾ ਸੀ।

II. ਉਹ ਵਿਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਤੇ ਨਜ਼ਰ ਰੱਖਦਾ ਸੀ।

III. ਉਹ ਸ਼ਹਿਰ ਵਿੱਚ ਪਹਿਰੇਦਾਰੀ ਦਾ ਪ੍ਰਬੰਧ ਕਰਦਾ ਸੀ।

IV. ਉਹ ਬਾਦਸ਼ਾਹ ਦੇ ਹੁਕਮਾਂ ਨੂੰ ਲਾਗੂ ਕਰਵਾਉਂਦਾ ਸੀ।


 

10) ਰਾਜਾ ਟੋਡਰ ਮਲ ਬਾਰੇ ਤੁਸੀਂ ਕੀ ਜਾਣਦੇ ਹੋ?


ਉੱਤਰ: ਟੌਡਰ ਮਲ ਅਕਬਰ ਦਾ ਮੰਤਰੀ ਸੀ। ਉਹ ਅਕਬਰ ਦੇ ਦਰਬਾਰ ਵਿੱਚ ਦੀਵਾਨ-ਏ-ਆਲਾ ਜਾਂ ਵਿੱਤ ਮੰਤਰੀ ਦੇ ਅਹੁਦੇ ਤੋ ਕੰਮ ਕਰਦਾ ਸੀ। ਉਸਨੂੰ ਜਬਤੀ ਵਿਵਸਥਾ ਦਾ ਨਿਰਮਾਤਾ ਮੰਨਿਆ ਜਾਂਦਾ ਹੈ। ਜਬਤੀ ਵਿਵਸਥਾ 1581 ਈ: ਵਿੱਚ ਸ਼ੁਰੂ ਕੀਤੀ ਗਈ। ਉਸਨੇ ਸਾਰੀ ਖੇਤੀਯੋਗ ਭੂਮੀ ਦੀ ਮਿਣਤੀ ਕਰਵਾਈ ਅਤੇ ਉਪਜਾਊ ਸ਼ਕਤੀ ਦੇ' ਅਧਾਰ ਤੇ ਇਸਨੂੰ ਚਾਰ ਭਾਗਾਂ ਵਿੱਚ ਵੰਡਿਆ । ਭੂਮੀ ਲਗਾਨ ਦੀ ਦਰ ਭੂਮੀ ਦੀ ਉਪਜ ਦੇ ਅਧਾਰ ਤੇ ਨਿਸਚਿਤ ਕੀਤੀ ਗਈ। ਉਸਨੇ ਮਨਸਬਦਾਰੀ ਪ੍ਰਣਾਲੀ ਵਿੱਚ ਵੀ ਸੁਧਾਰ ਕੀਤੇ। ਇਸਤੋ' ਇਲਾਵਾ ਅਕਬਰ ਲਈ ਕਈ ਸੈਨਿਕ ਮੁਹਿੰਮਾਂ ਵਿੱਚ ਵੀ ਭਾਗ ਲਿਆ।