Friday 22 January 2021

CH 13-Bank Reconciliation Statement

0 comments

(13) ਬੈਂਕ ਸਮਾਧਾਨ-ਵਿਵਰਣ


Bank Reconciliation Statement
 

ਪਰਸਨ 1. ਬੈਂਕ ਸਮਾਧਾਨ ਵਿਵਰਣ ਤੋਂ ਕੀ ਭਾਵ ਹੈ?

ਉੱਤਰ-ਇਹ ਵਿਵਰਣ ਉਸ ਸਮੇ ਤਿਆਰ ਕੀਤਾ ਜਾਂਦਾ ਹੈ ਜਦੋਂ ਪਾਸ ਬੁੱਕ ਦਾ ਬਕਾਇਆ ਰੋਕੜ ਬਹੀ ਦੇ ਬੈਂਕ ਖ਼ਾਨੇ ਦੁਆਰਾ ਦਿਖਾਏ ਗਏ ਬਕਾਏ ਨਾਲ ਮੇਲ ਨਹੀਂ ਖਾਂਦੀ ਹੈ।

 


ਪ੍ਰਸਨ 2. ਅਦਾਇਗੀ ਸਲਿੱਪ ਦਾ ਦੂਸਰਾ ਨਾਂ ਦੱਸੋਂ।

ਉੱਤਰ- ਕ੍ਰੈਡਿਟ ਸਲਿੱਪ

 


ਪ੍ਰਸਨ 3. ਬੈਂਕ ਦੁਆਰਾ ਪ੍ਰਦਾਨ ਕੀਤੀਆਂ ਸੇਵਾਵਾਂ ਦੇ ਵਿੱਚੋਂ ਇਕ ਦੱਸੋਂ।

ਉੱਤਰ-ਬੈਂਕ ਪੈਸੇ ਦੀਆਂ ਬਹੁਤ ਵੱਡੀਆਂ ਰਕਮਾਂ ਦੇ ਆਦਾਨ-ਪ੍ਰਦਾਨ ਦੇ ਲਈ ਵਿਵਸਾਇ ਦੀ ਸਹਾਇਤਾ ਕਰਦਾ ਹੈ।

 


ਪ੍ਰਸਨ 4. ਪਹਿਲਾਂ ਦੀ ਮਿਤੀ ਵਾਲਾ ਚੈੱਕ ਤੋਂ ਕੀ ਭਾਵ ਹੈ?

ਉੱਤਰ-ਇਹ ਉਹ ਮਿਤੀ ਹੁੰਦੀ ਹੈ ਜੇ ਕਿ ਚੈੱਕ ਦੇ ਲਿਖਣ ਦੀ ਮਿਤੀ ਤੋਂ ਪਹਿਲਾਂ ਦੀ ਮਿਤੀ ਹੁੰਦੀ ਹੈ।

 


ਪ੍ਰਸਨ 5. ਬੈਂਕ ਸਮਾਧਾਨ ਵਿਵਰਣ ਕੌਣ ਤਿਆਰ ਕਰਦਾ ਹੈ?

ਉੱਤਰ-ਇਹ ਖਾਤਾ-ਧਾਰੀ ਦੁਆਰਾ ਤਿਆਰ ਕੀਤਾ ਜਾਂਦਾ ਹੈ।

 


ਪ੍ਰਸਨ 6. ਬੈਂਕ ਵਿਵਰਣ ਜਾਂ ਪਾਸ-ਬੁੱਕ ਤੋਂ ਕੀ ਭਾਵ ਹੈ?

ਉੱਤਰ-ਇਹ ਬੈਂਕ ਅਤੇ ਗ੍ਰਾਹਕ ਦੇ ਵਿਚਕਾਰ ਰੋਕੜ ਅਤੇ ਚੈੱਕਾਂ ਦੀ ਪ੍ਰਾਪਤੀਆਂ ਅਤੇ ਅਦਾਇਗੀਆਂ ਦਾ ਰਿਕਾਰਡ ਹੁੰਦਾ ਹੈ।

 


ਪ੍ਰਸਨ 7. ਰੋਕੜ -ਬਹੀ ਅਤੇ ਪਾਸ-ਬੁੱਕ ਦੀਆਂ ਬਾਕੀਆਂ ਵਿਚ ਅੰਤਰ ਦੇ ਕਾਰਨ ਦੱਸੇਂ।

ਉੱਤਰ-ਚੈੱਕ ਬੈਂਕ ਵਿਚ ਜਮ੍ਹਾਂ ਕਰਵਾ ਦਿੱਤੇ ਗਏ ਪਰ ਅਜੇ ਤੱਕ ਪ੍ਰਾਪਤ ਨਹੀਂ ਹੋਏ।

 


ਪ੍ਰਸਨ 9. ਬੈਂਕ ਸਮਾਧਾਨ ਵਿਵਰਣ ਦੀ ਕਿਉ ਲੋੜ ਹੁੰਦੀ ਹੈ?

ਉੱਤਰ- ਰੋਕੜ ਬਹੀ ਦੀ ਪੂਰਣਤਾ ਅਤੇ ਸੁੱਧਤਾ ਨੂੰ ਪ੍ਰਮਾਣਿਤ ਕਰਨ ਦੇ ਲਈ।

 


ਖਾਲੀ ਥਾਵਾਂ ਭਰੋ


1. ਪਾਸ-ਬੁੱਕ ਦਾ ਡੈਬਿਟ ਬਕਾਇਆ ਬੈਂਕ ਓਵਰਡ੍ਰਾਫਟ ਕਹਾਉਂਦਾ ਹੈ।

2. ਬੈਂਕ ਵਿਵਰਣ ਬੈਂਕ ਦੁਆਰਾ ਗ੍ਰਾਹਕ ਨੂੰ ਭੇਜਿਆ ਜਾਂਦਾ ਹੈ

3. ਸਹੀ ਰੋਕੜ -ਬਹੀ ਨੂੰ ਸੋਧੀ ਰੋਕੜ ਬਹੀਂ ਕਿਹਾ ਜਾਂਦਾ ਹੈ।

4.  ਜਦੋਂ ਰੋਕੜ ਕਢਵਾਈ ਜਾਂਦੀ ਹੈ ਤਾਂ ਬੈਂਕ ਗ੍ਰਾਹਕ ਦੇ ਖਾਤੇ ਨੂੰ ਡੈਬਿਟ ਕਰਦਾ ਹੈ।


 

ਸਹੀ ਜਾਂ ਗਲਤ


 

1. ਓਵਰਡਰਾਫਟ ਦਾ ਅਰਥ ਹੈ ਕ੍ਰੈਡਿਟ ਬਾਕੀ ਰੋਕੜ ਬਹੀ ਦੀ ਸਹੀ

2. ਬੈਂਕ ਸਮਾਧਾਨ ਵਿਵਰਣ ਬੈਂਕ ਦੁਆਰਾ ਬਣਾਈ ਜਾਂਦੀ ਹੈ ਗਲਤ

3. ਜਦੋਂ ਕੋਈ ਚੈੱਕ ਨਿਰਾਦਰਿਤ ਹੁੰਦਾ ਹੈ ਤਾਂ ਬੈਂਕ ਕ੍ਰੈਡਿਟ ਹੁੰਦਾ ਹੈ ਸਹੀ

4. ਜੇ ਰੋਕੜ ਬਹੀ ਡੈਬਿਟ ਹੁੰਦੀ ਹੈ ਤਾਂ ਪਾਸ ਬੁੱਕ ਵੀ ਡੈਬਿਟ ਹੁੰਦੀ ਹੈ ਗਲਤ

5. ਪਾਸ ਬੁੱਕ ਵਿੱਚ ਡੈਬਿਟ ਬਕਾਏ ਤੋਂ ਭਾਵ ਓਵਰਡਰਾਫਟ ਤੋਂ ਹੈ। ਸਹੀ


 

 

ਬਹੁ ਵਿਕਲਪੀ ਪ੍ਰਸ਼ਨ


 

1. ਬੈਂਕ ਸਮਾਧਾਨ ਵਿਵਰਣ ਨੂੰ ਪਾਸ-ਬੁੱਕ ਵੀ ਕਿਹਾ ਜਾਂਦਾ ਹੈ।

() ਰੋਕੜ -ਬਹੀ

() ਪਾਸ-ਬੁੱਕ

() ਬੈਂਕ ਸਮਾਧਾਨ ਵਿਵਰਣ


 

2. ਬੈਂਕ-ਸਮਾਧਾਨ ਵਿਵਰਣ ਬਣਾਇਆ ਜਾਂਦਾ ਹੈ-

() ਬੈਂਕ

() ਲੈਣਦਾਰ

() ਗਾਹਕ

() ਗਾਹਕ

 


3. ਰੋਕੜ -ਬਹੀ ਦਾ ਕ੍ਰੈਡਿਟ ਬਾਕੀ ਕਹਾਉਂਦਾ ਹੈ-

() ਬਕਾਇਆ

() ਬੈਂਕ ਬਾਕੀ

() ਬੈਂਕ ਓਵਰਡਰਾਫਟ

() ਬੈਂਕ ਓਵਰਡਰਾਫਟ


 

4. ਬੈਂਕ ਸਮਾਧਾਨ ਵਿਵਰਣ ਕੀ ਹੁੰਦਾ ਹੈ?

() ਰੋਕੜ ਬਹੀ ਦਾ ਇੱਕ ਹਿੱਸਾ

() ਪਾਸ ਬੁੱਕ ਦਾ ਇੱਕ ਹਿੱਸਾ

() ਬੈਂਕ ਦੁਆਰਾ ਤਿਆਰ ਇੱਕ ਵਿਵਰਣ

() ਗਾਹਕ ਦੁਆਰਾ ਤਿਆਰ ਇੱਕ ਵਿਵਰਣ

() ਗਾਹਕ ਦੁਆਰਾ ਤਿਆਰ ਇੱਕ ਵਿਵਰਣ



5. ਬੈਂਕ ਸਮਾਧਾਨ ਵਿਵਰਣ ਦਾ ਨਿਰਮਾਣ ਕਿਸਦੇ ਬਕਾਏ ਨਾਲ ਕੀਤਾ ਜਾਂਦਾ ਹੈ?

() ਰੋਕੜ ਬਹੀ

() ਪਾਸ ਬੁੱਕ

() ਰੋਕੜ ਬਹੀ ਜਾਂ ਪਾਸ ਬੁੱਕ

() ਨਾ ਰੋਕੜ ਬਹੀ ਨਾ ਪਾਸ ਬੁੱਕ

() ਰੋਕੜ ਬਹੀ ਜਾਂ ਪਾਸ ਬੁੱਕ