(14) ਵਟਾਂਦਰਾ ਪੱਤਰ
Bills of Exchange
ਪ੍ਰਸਨ 1. ਵਟਾਂਦਰਾ ਪੱਤਰ ਦੇ ਪੱਖਕਾਰ ਕੌਣ-ਕੌਣ ਹਨ?
ਉੱਤਰ -i) ਪ੍ਤਿਗਿਆਕਰਤਾ ii) ਭੁਗਤਾਨ ਕਰਤਾ।
ਪ੍ਰਸਨ 2. ਮਿਤੀ ਤੋਂ ਪਿੱਛੋਂ ਬਿੱਲ ਦਾ ਕੀ ਅਰਥ ਹੈ?
ਉੱਤਰ-- ਮਿਤੀ ਤੋਂ ਪਿੱਛੋਂ ਅਦਾਇਗੀ ਵਾਲੇਂ ਬਿਲਾਂ ਦੀ ਹਾਲਤ ਵਿਚ, ਉਸ ਬਿੱਲ ਦੇ ਲਿਖੇ
ਜਾਣ ਦੀ ਮਿਤੀ ਤੋਂ ਸਮਾਂ ਅਵਧੀ ਗਿਣੀ ਜਾਂਦੀ ਹੈ।
ਪ੍ਰਸਨ 3. ਦ੍ਰਿਸ਼ ਬਿਲ ਤੋਂ ਕੀ ਭਾਵ ਹੈ?
ਉੱਤਰ-ਇਸ ਤਰ੍ਹਾਂ ਦੇ ਬਿਲ ਦੀ ਸਮਾਂ ਅਵਧੀ ਦੀ ਗਿਣਤੀ ਅਜਿਹੇ ਬਿਲ ਦੇ ਸਵੀਕਾਰਣ ਦੀ ਮਿਤੀ ਤੋਂ ਕੀਤੀ ਜਾਂਦੀ ਹੈ।
ਪ੍ਰਸਨ 4. ਨਿਯਮ ਅਨੁਸਾਰ ਧਾਰਕ ਤੋਂ ਕੀ ਭਾਵ ਹੈ?
ਉੱਤਰ--ਉਹ ਧਾਰਕ ਜੋ ਰੁਕੇ ਨੂੰ ਨੇਕ
ਨਿਯਤੀ ਨਾਲ ਉਸ ਦੇ ਮੁੱਲ ਲਈ ਪ੍ਰਾਪਤ ਕਰਦਾ ਹੈ ਨਿਯਮ ਅਨੁਸਾਰ ਧਾਰਕ ਕਹਾਉਂਦਾ ਹੈ।
ਪ੍ਰਸਨ 5. ਵਟਾਂਦਰਾ ਪੱਤਰ ਦੀਆਂ ਕੋਈ ਦੋ ਕਿਸਮਾਂ ਦੇ ਨਾਂ ਦੱਸੇ।
ਉੱਤਰ-i) ਦੇਸੀ ਵਟਾਂਦਰਾ ਪੱਤਰ (ii) ਵਿਦੇਸੀ ਵਟਾਂਦਰਾ ਪੱਤਰ
ਪ੍ਰਸਨ 6. ਆਮਤੌਰ ਤੇ ਪ੍ਰਯੋਗ ਹੋਣ ਵਾਲੇ ਚਲਾਇਮਾਨ ਰੁੱਕਿਆਂ ਦੀਆਂ ਦੋ ਕਿਸਮਾਂ ਦੋ ਨਾਂ ਲਿਖੋ ।
ਉੱਤਰ-(i) ਵਟਾਂਦਰਾ ਪੱਤਰ (ii) ਪ੍ਰਤਿਗਿਆ ਪੱਤਰ।
ਪ੍ਰਸਨ 7. ਕਿਸੇ ਵਟਾਂਦਰਾ ਪੱਤਰ ਦੀ ਪਰਿਪੱਕਤਾ ਮਿਤੀ ਕੀ ਹੁੰਦੀ ਹੈ?
ਉੱਤਰ-ਕਿਸੇਂ ਵਟਾਂਦਰਾ ਪੱਤਰ ਦੀ ਪਰਿਪੱਕਤਾ ਮਿਤੀ ਤੋਂ ਭਾਵ ਉਸ ਮਿਤੀ ਤੋਂ ਹੈ ਜਿ ਤੇ
ਵਟਾਂਦਰਾ ਪੱਤਰ ਸੰਬੰਧੀ ਭੁਗਤਾਨ ਕੀਤਾ ਜਾਣਾ ਹੁੰਦਾ ਹੈ।
ਪ੍ਰਸਨ 8. ਵਪਾਰਕ ਵਟਾਂਦਰਾ ਪੱਤਰ ਤੋਂ ਕੀ ਭਾਵ ਹੈ?
ਉੱਤਰ-ਉਹ ਵਟਾਂਦਰਾ ਪੱਤਰ ਜਿਹੜੇ` ਕਿ ਕਿਸੇ` ਸਧਾਰਣ ਵਪਾਰਕ ਪ੍ਰਕਿਆ ਦੌਰਾਨ ਲਿਖੇ ਜਾਂਦੇ ਹਨ, ਵਪਾਰਕ ਵਟਾਂਦਰਾ ਪੱਤਰ ਕਹਾਉਂਦੇ ਹਨ ।
ਪ੍ਰਸਨ 9. ਵਟਾਂਦਰਾ-ਪੱਤਰ ਦਾ ਨਿਰਾਦਰਿਤ ਹੋਂਣ ਤੋਂ ਕੀ ਭਾਵ ਹੈ?
ਉੱਤਰ-ਜੇ ਵਟਾਂਦਰਾ-ਪੱਤਰ ਨੂੰ ਸਵੀਕਾਰ ਹੀ ਨਹੀਂ ਕੀਤਾ ਜਾਂਦਾ ਜਾਂ ਉਸਦੀ ਅਦਾਇਗੀ ਨਹੀਂ ਕੀਤੀ ਜਾਂਦੀ ਤਾਂ ਵਟਾਂਦਰਾ- ਪੱਤਰ ਨਿਰਾਧਾਰਿਤ ਹੋ
ਜਾਂਦਾ ਹੈ।
ਖਾਲੀ ਥਾਵਾਂ ਭਰੋ
1.
ਵਟਾਂਦਰਾ
ਪੱਤਰ
ਦੇ
ਤਿੰਨ ਪੱਖਕਾਰ ਹੁੰਦੇ ਹਨ।
2.
ਬਿੱਲ
ਲੈਣਦਾਰ ਦੁਆਰਾ ਲਿਖੇ ਜਾਂਦੇ ਹਨ
3.
ਰਾਈਟ
ਬਿੱਲਾਂ
ਨੂੰ
ਸਹਾਇਤਾ ਅਰਥ ਬਿੱਲ ਕਿਹਾ ਜਾਂਦਾ ਹੈ
4.
ਪ੍ਰਾਪਤੀ ਯੋਗ ਬਿੱਲ ਖਾਤਾ ਵਾਸਤਵਿਕ ਖਾਤਾ ਹੈ।
ਸਹੀ ਜਾਂ ਗਲਤ
1.
ਵਟਾਂਦਰਾ
ਪੱਤਰ
ਸਵੀਕਾਰਨ
ਤੋਂ
ਪਹਿਲਾਂ
ਡਰਾਫਟ
ਕਹਾਉਂਦੇ
ਹਨ। ਸਹੀ
2.
ਵਟਾਂਦਰਾ
ਪੱਤਰ
ਲਿਖਣ
ਵਾਲਾ
ਵਿਅਕਤੀ
ਦੇਣਦਾਰ ਹੁੰਦਾ ਹੈ। ਗਲਤ
3
ਇਕ
ਚਲਾਇਮਾਨ
ਰੁੱਕਾ
ਕਿਸੇ
ਮੁੱਲ
ਦੇ
ਬਦਲੇ
ਪ੍ਰਾਪਤ
ਕੀਤਾ
ਜਾਣਾ
ਚਾਹੀਦਾ
ਹੈ। ਗਲਤ
4. ਬਿੱਲ ਲੈਣਦਾਰ ਦੁਆਰਾ ਨਿਕਾਲੇ ਜਾਂਦੇ ਹਨ। ਸਹੀ
5.
ਵਟਾਂਦਰਾ
ਪੱਤਰ
ਬਿਨਾਂ
ਸਰਤ
ਭੁਗਤਾਨ
ਕਰਨ
ਦਾ
ਵਾਅਦਾ
ਹੁੰਦਾ
ਹੈ। ਗਲਤ
ਬਹੁ ਵਿਕਲਪੀ ਪ੍ਰਸ਼ਨ
1.
ਪ੍ਰਾਪਤੀ ਯੋਂਗ ਬਿੱਲ ਖਾਤਾ-
(ਓ) ਵਿਅਕਤੀਗਤ ਖਾਤਾ ਹੈ
(ਅ) ਵਾਸਤਵਿਕ ਖਾਤਾ ਹੈ
(ੲ) ਨਾ- ਮਾਤਰ ਦਾ ਖਾਤਾ ਹੈ
(ਸ) ਵਿਅਕਤੀਗਤ ਅਤੇ ਵਾਸਤਵਿਕ ਦੋਵੇਂ ਹਨ।
(ਅ) ਵਾਸਤਵਿਕ ਖਾਤਾ ਹੈ
2.
ਅਦਾਇਗੀ
ਜੋਂਗ
ਬਿੱਲ
ਬਹੀ
ਭਾਗ
ਹੈ-
(ਓ) ਰਜਨਾਮਚੇ ਦਾ
(ਅ) ਖਾਤਾ-ਬਹੀ ਦਾ
(ੲ) ਲਾਭ-ਹਾਨੀ ਖਾਤੇ ਦਾ
(ਸ) ਉਪਰੋਕਤ ਕੋਈ ਨਹੀਂ।
(ਅ) ਖਾਤਾ-ਬਹੀ ਦਾ
3.
ਪ੍ਰਤਿਗਿਆ ਪੱਤਰ ਹੁੰਦਾ ਹੈ-
(ਓ) ਇਕ ਬਿਨਾਂ ਸਰਤ ਦਾ ਆਦੇਸ਼
(ਅ) ਇਕ ਪ੍ਰਤਿਗਿਆ
(ੲ) ਸਮਾਨ ਦੀ ਸਪੁਰਦਗੀ ਦੀ ਪ੍ਰਾਰਥਨਾ
(ਅ) ਇਕ ਪ੍ਰਤਿਗਿਆ
4.
ਜੇਕਰ
ਕਟੌਤੀ
ਕੀਤੇ
ਬਿੱਲ
ਦਾ
ਨਿਰਾਦਾਰ
ਹੋਵੇ,
ਤਾਂ
ਕਿਹੜਾ
ਖਾਤਾ
ਕਰੈਡਿਟ
ਕੀਤਾ
ਜਾਵੇਗਾ?
(ਓ) ਸਵੀਕਾਰਕ ਦਾ ਖਾਤਾ
(ਅ) ਲੇਖਕ ਦਾ ਖਾਤਾ
(ੲ) ਬੈਕ ਖਾਤਾ
(ਸ) ਜ਼ਾਮਨ ਦਾ ਖਾਤਾ
(ਅ) ਲੇਖਕ ਦਾ ਖਾਤਾ
5.
ਨੋਟਿੰਗ ਖਰਚੇ ਅੰਤ ਵਿੱਚ ਕਿਸ ਦੁਆਰਾ ਸਹਿਣ ਕੀਤੇ ਜਾਂਦੇ ਹਨ?
(ਓ) ਲੇਖਕ
(ਅ) ਸਵੀਕਾਰਕ
(ੲ) ਪ੍ਰਾਪਤਕਰਤਾ
(ਸ) ਬੈਂਕ
(ਅ) ਸਵੀਕਾਰਕ
6.
ਕਟੌਤੀ
ਕੀਤੇ
ਬਿੱਲ
ਦੀ
ਦੇਣਦਾਰੀ
ਕਿਸ
ਪ੍ਰਕਾਰ
ਦੀ
ਹੁੰਦੀ
ਹੈ?
(ਓ) ਅਚਨਚੇਤ ਦੇਣਦਾਰੀ
(ਅ) ਸਥਿਰ ਦੇਣਦਾਰੀ
(ੲ) ਚਾਲੂ ਦੇਣਦਾਰੀ
(ਸ) ਉਪਰੋਕਤ ਵਿੱਚੋਂ ਕੋਈ ਨਹੀਂ
(ਓ) ਅਚਨਚੇਤ ਦੇਣਦਾਰੀ
7.
ਦ੍ਰਿਸ਼
ਬਿੱਲ
ਦਾ
ਅਨੁਗ੍ਰਹਿ ਸਮਾਂ ਕਿੰਨਾ ਹੁੰਦਾ ਹੈ?
(ਓ) 1 ਦਿਨ
(ਅ) 2 ਦਿਨ
(ੲ) 3 ਦਿਨ
(ਸ) ਇਹਨਾਂ ਵਿੱਚੋਂ ਕੋਈ ਨਹੀਂ
(ਸ) ਇਹਨਾਂ ਵਿੱਚੋਂ ਕੋਈ ਨਹੀਂ