Friday 22 January 2021

CH 15-Financial Statements

0 comments

(15) ਵਿੱਤੀ ਵਿਵਰਣ (ਸਮਾਯੋਜਨ ਤੋ ਬਿਨਾਂ)

Financial Statements (Without Adjustment)

 


ਪ੍ਰਸਨ 1. ਵਿੱਤੀ ਵਿਵਰਣ ਕੀ ਹੁੰਦੇ ਹਨ?

ਉੱਤਰਕਿਸੇ ਵੀ ਅਦਾਰੇ ਦੀ ਕਾਰਜਕੁਸ਼ਲਤਾ ਅਤੇ ਵਿੱਤੀ ਸਥਿਤੀ ਦੇ ਬਾਰੇ ਵਿੱਚ ਵਿਸਤ੍ਰਿਤ ਜਾਣਕਾਰੀ ਦੀ ਦੇ ਸੰਗਠਿਤ ਸਾਰ ਨੂੰ ਵਿੱਤੀ ਵਿਵਰਣ ਕਿਹਾ ਜਾਂਦਾ ਹੈ।

 


ਪ੍ਰਸਨ 2. ਲਾਭ ਅਤੇ ਹਾਨੀ ਖਾਤਾ ਕੀ ਹੁੰਦਾ ਹੈ?

ਉੱਤਰ--ਲਾਭ ਅਤੇ ਹਾਨੀ ਖਾਤਾ ਉਹ ਖਾਤਾ ਹੁੰਦਾ ਹੈ ਜਿਸ ਵਿੱਚ ਸਾਰੇ ਲਾਭ ਅਤੇ ਹਾਨੀਆਂ ਨੂੰ ਸੰਗ੍ਰਹਿਤ ਕੀਤਾ ਜਾਂਦਾ ਹੈ ਤਾਂ ਜੋ ਲਾਭ ਦੇ ਮੁਕਾਬਲੇ ਹਾਨੀ ਜਾਂ ਫਿਰ ਹਾਨੀ ਨਾਲੋਂ ਲਾਭ ਦੀ ਅਧਿਕਤਾ ਦਾ ਅਨੁਮਾਨ ਲਗਾਇਆ ਜਾ ਸਕੇਂ।

 


ਪ੍ਰਸਨ 3. ਕਿਸੇ ਦੇ ਚਾਲੂ ਸੰਪੱਤੀਆਂ ਦੇ ਨਾਂ ਦੱਸੋਂ।

ਉੱਤਰ-i) ਰੋਕੜ (ii) ਦੇਣਦਾਰ

 


ਪ੍ਰਸਨ 4. ਵਿੱਤੀ ਵਿਵਰਣ ਦੇ ਅਨੁਸਾਰ ਕਿਹੜੇ -ਕਿਹੜੇ ਖਾਤੇ ਬਣਾਏ ਜਾਂਦੇ ਹਨ?

ਉੱਤਰ-i) ਵਪਾਰ ਖਾੜਾ (ii) ਲਾਭ ਅਤੇ ਹਾਨੀ ਖਾਤਾ (ii) ਸਥਿਤੀ ਵਿਵਰਣ

 


ਪ੍ਰਸਨ 5. ਅੰਤਿਮ ਖਾਤੇ ਬਣਾਉਣ ਦਾ ਕੋਈ ਇਕ ਉਦੇਸ਼ ਲਿਖੋ।

ਉੱਤਰ-ਇਕ ਲੇਖਾ -ਅਵਧੀ ਦੇ ਦੌਰਾਨ ਵਪਾਰ ਦਾ ਲਾਭ ਅਤੇ ਹਾਨੀ ਦਾ ਪਤਾ ਕਰਨਾ।

 


ਪ੍ਰਸਨ 6. ਵਪਾਰ ਖਾਤੇ ਦੀ ਲੋੜ ਕਿਉ ਹੈ?

ਉੱਤਰ- ਕੁੱਲ ਲਾਭ ਜਾਂ ਕੁੱਲ ਹਾਨੀ ਦਾ ਖਾਤਾ ਕਰਨ ਲਈ

 


ਪ੍ਰਸਨ 7. ਕੋਈ ਪ੍ਰਤੱਖ ਖਰਚੇ ਦੱਸੋਂ।

ਉੱਤਰ-i) ਮਜ਼ਦੂਰੀ (ii) ਭਾੜਾ

 


ਪ੍ਰਸਨ 8. ਸਥਿਤੀ ਵਿਵਰਣ ਦੀ ਕੋਈ ਇਕ ਵਿਸ਼ੇਸ਼ਤਾਈ ਦੱਸੋਂ।

ਉੱਤਰ-ਇਹ ਇਕ ਵਿਵਰਣ ਹੈ।

 


ਪ੍ਰਸਨ 9. ਤਲਪਟ ਅਤੇ ਸਥਿਤੀ ਵਿਵਰਣ ਵਿਚ ਕੋਈ ਇਕ ਸਮਾਨਤਾ ਦੱਸੋਂ।

ਉੱਤਰਦੋਵੇ ਹੀ ਇਕ ਵਿਸੇਸ ਮਿਤੀ ਨੂੰ ਤਿਆਰ ਕੀਤੇ ਜਾਂਦੇ ਹਨ।

 


ਪ੍ਰਸਨ 10. ਆਗਤ ਆਈ ਜੀ ਐੱਸ ਟੀ ਖਾਤੇ ਦਾ ਬਕਾਇਆ ਕਿੱਥੇ ਦਰਸਾਇਆ ਜਾਂਦਾ ਹੈ?

ਉੱਤਰ-ਆਗਤ ਆਈ ਜੀ ਐੱਸ ਟੀ ਖਾਤੇ ਦਾ ਬਕਾਇਆ ਚਿੱਠੇ ਵਿਚ ਸੰਪੱਤੀਆਂ ਵਾਲੇ ਪਾਸੇ ਦਰਸਾਇਆ ਜਾਂਦਾ ਹੈ।

 


ਪ੍ਰਸਨ 11. ਉਤਪਾਦ ਸੀ ਜੀ ਐੱਸ ਟੀ ਖਾਤੇ ਦਾ ਬਕਾਇਆ ਕਿੱਥੇ ਦਰਸਾਇਆ ਜਾਂਦਾ ਹੈ?

ਉੱਤਰ-ਉਤਪਾਦ ਸੀ ਜੀ ਐੱਸ ਟੀ ਖਾਤੇ ਦਾ ਬਕਾਇਆ ਚਿੱਠੇਂ ਵਿਚ ਦੇਣਦਾਰੀਆਂ ਵਾਲੇ ਪਾਸੇ ਦਰਸਾਇਆ ਜਾਂਦਾ ਹੈ।

 


ਪ੍ਰਸਨ 12. ਲਾਭ ਅਤੇ ਹਾਨੀ ਖਾਤਾ ਉੱਦਮ ਦੀ ਵਿੱਤੀ ਸਥਿਤੀ ਨੂੰ ਦਰਸਾਉਂਦਾ ਹੈ। ਕੀ ਤੁਸੀਂ ਸਹਿਮਤ ਹੈ?

ਉੱਤਰ-ਨਹੀਂ। ਇਹ ਉੱਦਮ ਦੀ ਵਿੱਤੀ ਸਥਿਤੀ ਨੂੰ ਨਹੀਂ ਦਰਸਾਉਂਦਾ ਹੈ।


 

ਖਾਲੀ ਥਾਵਾਂ ਭਰੋ


 

1. ਲਾਭ-ਹਾਨੀ ਖਾਤਾ ਨਾ- ਮਾਤਰ ਖਾਤਾ ਹੁੰਦਾ ਹੈ।

2. ਸਾਰੇ ਅਸਿੱਧੇ ਖਰਚੇ ਲਾਭ ਹਾਣੀ ਖਾਤਾ ਖਾਤੇ ਵਿੱਚ ਲਿਖੇ ਜਾਂਦੇ ਹਨ 

3. ਜੋ ਕੁਝ ਕਿਸੇ ਫਰਮ ਨੂੰ ਦੇਣਾ ਹੁੰਦਾ ਹੈ, ਉਹ ਉਸਦੇ ਲਈ ਦੇਣਦਾਰੀ ਲੈਣਦਾਰੀ ਹੈ।

 

 



ਸਹੀ ਜਾਂ ਗਲਤ

 


1. ਸਾਰੇ ਅਸਿੱਧੇ ਖਰਚੇ ਲਾਭ ਅਤੇ ਹਾਨੀ ਖਾਤੇ ਵਿਚ ਤਬਦੀਲ ਕੀਤੇ ਜਾਂਦੇ ਹਨ। ਸਹੀ

2. ਉਤਪਾਦਨ ਖਾਤਾ, ਉਤਪਾਦਿਤ ਵਸਤਾਂ ਦੀ ਲਾਗਤ ਪਤਾ ਕਰਨ ਲਈ ਤਿਆਰ ਕੀਤਾ ਜਾਂਦਾ ਹੈ। ਸਹੀ

3. ਲਾਭ ਅਤੇ ਹਾਨੀ ਖਾਤਾ ਵਾਸਤਵਿਕ ਖਾਤਾ ਹੈ। ਗਲਤ

4. ਪੇਟੇਂਟ ਅਧਿਕਾਰ ਮੂਰਤ ਸੰਪੱਤੀ ਹੁੰਦੇ ਹਨ। ਗਲਤ

5. ਅੰਤਮ ਸਟਾਕ ਸਿਰਫ ਵਪਾਰ ਖਾਤੇ ਵਿਚ ਹੀ ਦਿਖਾਇਆ ਜਾਂਦਾ ਹੈ। ਗਲਤ

 


ਬਹੁ ਵਿਕਲਪੀ ਪ੍ਰਸ਼ਨ

 

1. ਵਪਾਰ ਵਿਚ ਸਟਾਕ ਹੈ-

() ਸਥਿਰ ਸੰਪੱਤੀ

() ਇਕ ਅਮੂਰਤ ਸੰਪੱਤੀ

() ਚਾਲੂ ਸੰਪੱਤੀ

() ਕਾਲਪਨਿਕ ਸੰਪੱਤੀਆਂ

() ਚਾਲੂ ਸੰਪੱਤੀ

 


2. ਅੰਤਿਮ ਸਟਾਕ ਦਾ ਲੇਖਾ ਹੇਠ ਲਿਖਿਆਂ ਵਿੱਚੋਂ ਕਿਸੇ ਇਕ ਵਿਚ ਕੀਤਾ ਜਾਂਦਾ ਹੈ-

() ਲਾਭ- ਹਾਨੀ ਖਾਤਾ

() ਚਿੱਠਾ

() ਵਪਾਰ ਖਾਤਾ

() ਵਪਾਰ ਖਾਤਾ ਅਤੋਂ ਚਿੱਠਾ

() ਚਿੱਠਾ

 


3. ਲਾ-ਹਾਨੀ ਖਾਤਾ ਕੀ ਜਾਣਨ ਲਈ ਤਿਆਰ ਕੀਤਾ ਜਾਂਦਾ ਹੈ?

() ਵਪਾਰ ਦੀ ਵਿੱਤੀ ਸਥਿਤੀ

() ਸਾਰੇ ਖਾਤਿਆਂ ਦੇ ਬਕਾਇਆ

() ਵਪਾਰ ਦੁਆਰਾ ਅਰਜਿਤ ਲਾਭ

() ਉਪਰੋਕਤ ਵਿਚ ਕੋਈ ਨਹੀਂ

() ਵਪਾਰ ਦੁਆਰਾ ਅਰਜਿਤ ਲਾਭ

 


4. ਅੰਤਿਮ ਖਾਤਿਆਂ ਦਾ ਨਿਰਮਾਣ ਕੀ ਯਕੀਨੀ ਬਣਾਉਣ ਲਈ ਕੀਤਾ ਜਾਂਦਾ ਹੈ?

() ਲਾਭ ਜਾਂ ਹਾਨੀ

() ਪੂੰਜੀ

() ਸੰਪਤੀਆਂ ਦਾ ਮੁੱਲ

() ਲਾਭ ਜਾਂ ਹਾਨੀ ਅਤੇ ਵਿੱਤੀ ਸਥਿਤੀ।

() ਲਾਭ ਜਾਂ ਹਾਨੀ ਅਤੇ ਵਿੱਤੀ ਸਥਿਤੀ।

 


5. ਅੰਤਿਮ ਖਾਤੇ ਕਦੋਂ ਤਿਆਰ ਕੀਤੋ ਜਾਂਦੇ ਹਨ?

() ਕਲੰਡਰ ਸਾਲ ਦੇ ਅੰਤ ਵਿੱਚ

() ਮੁਲਾਂਕਣ ਸਾਲ ਦੇ ਅੰਤ ਵਿੱਚ

() ਹਰ ਦੀਵਾਲੀ ਤੋਂ`

() ਲੇਖਾਕਣ ਸਾਲ ਦੇ ਅੰਤ ਵਿੱਚ

() ਲੇਖਾਕਣ ਸਾਲ ਦੇ ਅੰਤ ਵਿੱਚ

 


6. ਮਾਮੂਲੀ ਰੋਕੜ ਦਾ ਬਕਾਇਆ ਕੀ ਹੁੰਦਾ ਹੈ?

() ਖਰਚ

() ਆਮਦਨ

() ਦੇਣਦਾਰੀ

() ਸੰਪੱਤੀ

() ਸੰਪੱਤੀ