Friday 22 January 2021

CH 16-Financial Statements

0 comments

(16) ਵਿੱਤੀ ਵਿਵਰਣ (ਸਮਾਯੋਜਨਾ ਨਾਲ)

Financial Statements (With Adjustment)

 


ਪ੍ਰਸਨ 1. ਅਦੱਤ ਖ਼ਰਚੇ ਤੋਂ ਕੀ ਭਾਵ ਹੈ?

ਉੱਤਰ-ਅਜਿਹੇਂ ਖਰਚੇ ਜੋ ਲੇਖਾ -ਸਾਲ ਨਾਲ ਸੰਬੰਧ ਰੱਖਦੇ ਹਨ, ਅਦਾ ਕਰਨ ਯੋਗ ਹਨ ਪਰ ਭਵਿਖ ਦੇ ਕਿਸੇ ਲੇਖਾ -ਸਾਲ ਵਿਚ ਅਦਾ ਕੀਤੇ ਜਾਣ ਜਾਂ ਉਹਨਾਂ ਦੀ ਅਦਾਇਗੀ ਪਿੱਛੋਂ ਪਾ ਦਿੱਤੀ ਗਈ ਹੋਵੇ ਅਦੱਤ ਖਰਚੇ ਕਹਾਉਂਦੇ ਹਨ।

 


ਪ੍ਰਸਨ 2. ਪੂਰਵ-ਅਦੱਤ ਖਰਚੇ ਤੋਂ ਕੀ ਭਾਵ ਹੈ?

ਉੱਤਰ-ਕੁਝ ਪਹਿਲਾਂ ਹੀ ਕੀਤੇ ਜਾ ਚੁੱਕੇ ਖਰਚਿਆ ਦਾ ਲਾਭ ਅਗਲੇ ਲੇਖਾ ਸਾਲ ਵਿਚ ਹੀ ਪ੍ਰਾਪਤ ਹੋ ਜਾਂਦਾ ਹੈ। ਅਜਿਹੇ ਖਰਚੇ' ਪੂਰਵ-ਅਦੱਤ ਖਰਚੇ ਕਹਾਉਂਦੇ ਹਨ।

 


ਪ੍ਰਸਨ 3. ਡੁੱਬੇ ਕਰਜ਼ਿਆਂ ਤੋਂ ਕੀ ਭਾਵ ਹੈ?

ਉੱਤਰ-ਉਹ ਕਰਜ਼ੇ ਜਿਹੜੇ ਕਿ ਚਾਲੂ ਵਿੱਤੀ ਸਾਲ ਵਿਚ ਪ੍ਰਾਪਤ ਨਹੀਂ ਹੋ ਸਕਦੇ ਇਨ੍ਹਾਂ ਨੂੰ ਡੁੱਬੇ ਕਰਜ਼ੇ ਕਿਹਾ ਜਾਂਦਾ ਹੈ।

 


ਪ੍ਰਸਨ 4.ਕਮਾਈ ਗਈ ਆਮਦਨ ਤੋਂ ਕੀ ਭਾਵ ਹੈ?

ਉੱਤਰ-ਅਜਿਹੀ ਆਮਦਨ ਜਿਹੜੀ ਕਿ ਚਾਲੂ ਸਾਲ ਵਿਚ ਕਮਾ ਤਾਂ ਲਈ ਜਾਂਦੀ ਹੈ ਪਰ ਸਾਲ ਦੇ ਅੰਤ ਤੱਕ ਪ੍ਰਾਪਤ ਨਹੀਂ ਹੁੰਦੀ।

 


ਪ੍ਰਸਨ 5. ਆਮਦਨ ਖਰਚ ਦੀਆਂ ਦੇ ਉਦਾਹਰਨਾਂ ਦਿਓ।

ਉੱਤਰ-(i) ਵਸਤੂਆਂ ਦੀ ਖਰੀਦ ii) ਤਨਖਾਹ

 


ਪ੍ਰਸਨ 6. ਪੇਸ਼ਗੀ ਪ੍ਰਾਪਤ ਆਮਦਨੀ ਤੋਂ ਕੀ ਭਾਵ ਹੈ?

ਉੱਤਰ-ਅਜਿਹੀ ਆਮਦਨ ਜੇ ਅਸਲ ਵਿਚ ਪ੍ਰਾਪਤ ਤਾਂ ਕਰ ਲਈ ਜਾਂਦੀ ਹੈ ਪਰ ਅਗਲੇ ਸਾਲ ਨਾਲ ਸੰਬੰਧਿਤ ਹੈ।

 


ਪ੍ਰਸਨ 7. ਘਿਸਾਵਟ ਤੋਂ ਕੀ ਭਾਵ ਹੈ?

ਉੱਤਰ--ਉਹ ਕੀਮਤ ਜੋ ਸਥਾਈ ਸੰਪੱਤੀਆਂ ਦੇ ਬਾਰ-ਬਾਰ ਵਰਤੋਂ ਕਰਨ `ਤੇ ਘੱਟਦੀ ਜਾਂਦੀ ਹੈ ਘਿਸਾਵਟ ਕਹਾਉਂਦੀ ਹੈ।

 


ਪ੍ਰਸਨ 8. ਡੁੱਬੇ ਕਰਜੇ ਦਾ ਆਯੋਜਨ ਤੋਂ ਕੀ ਭਾਵ ਹੈ?

ਉੱਤਰ-ਅਜਿਹੇ ਗਾਹਕ ਜਿਨ੍ਹਾਂ ਉੱਤੇ ਸ਼ੱਕ ਹੁੰਦਾ ਹੈ ਉਨ੍ਹਾਂ ਵੱਲ ਜਿਹੜੀ ਬਾਕੀ ਖੜੀ ਰਕਮ ਹੈ ਉਸਦੀ ਪੂਰੀ ਰਕਮ ਪ੍ਰਾਪਤ ਨਹੀਂ ਹੋਣੀ ਡੁੱਬਿਆ ਹੋਇਆ ਕਰਜਾ ਕਹਾਉਂਦੀ ਹੈ।

 


ਪ੍ਰਸਨ 9. ਦੁਰਘਟਨਾ ਕਾਰਣ ਮਾਲ ਦੀ ਹਾਨੀ ਤੋਂ ਕੀ ਭਾਵ ਹੈ?

ਉੱਤਰ-ਅਜਿਹਾ ਮਾਲ ਦੀ ਹਾਨੀ ਕਿਸੇ ਦੁਰਘਟਨਾ ਵਿਚ ਮਾਲ ਦੇ ਖਰਾਬ ਹੋਣ ਕਾਰਨ ਹੁੰਦੀ ਹੈ।

 


ਖਾਲੀ ਥਾਵਾਂ ਭਰੋ


 

1. ਦੇਣਦਾਰਾਂ ਉੱਤੇ ਛੋਟ ਦਾ ਆਯੋਜਨ ਕ੍ਰੈਡਿਟ ਖਾਤੇ ਵਿੱਚ ਦਿਖਾਇਆ ਜਾਂਦਾ ਹੈ

2. ਤਲਪਟ ਵਿੱਚ ਦਿਖਾਈ ਗਈ ਕਮਾਈ ਗਈ ਆਮਦਨ ਸਥਿਤੀ ਵਿਵਰਣ ਖਾਤੇ ਵਿੱਚ ਆਉਂਦੀ ਹੈ

3. ਤਲਪਟ ਵਿੱਚ ਦਿਖਾਈ ਗਈ ਹਰਾਸ ਘਟੀ ਸੰਪੱਤੀ ਨਹੀ ਹੈ   


 

 

ਸਹੀ ਜਾਂ ਗਲਤ


 

1. ਸਟੇਸ਼ਨਰੀ ਦਾ ਅੰਤਮ ਸਟਾਕ ਵਪਾਰ ਖਾਤੇ ਦੇ ਵਿਚ ਹੀ ਦਿਖਾਇਆ ਜਾਂਦਾ ਹੈ। ਗਲਤ

2. ਸੰਪੱਤੀਆਂ ਦਾ ਮੁਲਾਂਕਣ ਕੇਵਲ ਸਥਿਤੀ ਵਿਵਰਣ ਨੂੰ ਪ੍ਰਭਾਵਿਤ ਕਰਦਾ ਹੈ। ਗਲਤ

3. ਤਲਪਟ ਵਿੱਚ ਸ਼ਾਮਿਲ ਪ੍ਰਾਪਤ ਹੋਈ ਆਮਦਨ ਨੂੰ ਲਾਭ ਅਤੇ ਹਾਨੀ ਖਾਤੇ ਵਿੱਚ ਦਰਸਾਇਆ ਜਾਂਦਾ ਹੈ। ਗਲਤ

4. ਬੈਂਕ ਉਵਰਡਰਾਫਟ ਇੱਕ ਅਚਨਚੇਤ ਦੇਣਦਾਰੀ ਹੈ। ਗਲਤ

5. ਪੂਰਵ-ਭੁਗਤਾਨ ਕਿਰਾਇਆ ਇੱਕ ਵਿਅਕਤੀਗਤ ਖਾਤਾ ਹੈ। ਸਹੀ

6. ਆਹਰਣ ਤੇ ਵਿਆਜ ਵਪਾਰਿਕ ਅਦਾਰੇ ਦੀ ਆਮਦਨ ਹੁੰਦਾ ਹੈ। ਸਹੀ


 

 

ਥਹੁ ਵਿਕਲਪੀ ਪ੍ਰਸ਼ਨ


 

1. ਅੰਤਮ ਸਟਾਕ ਕ੍ਰੈਡਿਟ ਹੁੰਦਾ ਹੈ-

() ਵਪਾਰ ਖਾਤਾ

() ਲਾਭ ਹਾਨੀ ਖਾਤਾ

() ਮਾਲ ਖਾਤੇ

() ਵਪਾਰ ਖਾਤਾ

 


2. ਕਮਾਈ ਗਈ ਆਮਦਨ

() ਸੰਪੱਤੀ ਹੈ

() ਦੇਣਦਾਰੀ ਹੈ

() ਆਮਦਨ

() ਸੰਪੱਤੀ ਹੈ

 


3. ਅਦਾ ਕੀਤੇ ਜਾਣ ਵਾਲੇ ਖਰਚੇ

() ਖਰਚੇ ਹਨ

() ਸੰਪੱਤੀ

() ਦੇਣਦਾਰੀ

() ਦੇਣਦਾਰੀ

 


4. ਜੇ ਅੰਤਮ ਸਟਾਕ ਤਲਪਟ ਵਿਚ ਦਿਖਾਇਆ ਗਿਆ ਹੈ ਤਾਂ ਸਿਰਫ ਇਹ ਤਬਦੀਲ ਕੀਤਾ ਜਾਵੇਗਾ-

() ਵਪਾਰ ਖਾਤੇ

() ਸਥਿਤੀ ਵਿਵਰਣ ਦੀ ਸੰਪੱਤੀ ਵਿਚ

() ਦੇਣਦਾਰੀ ਵਾਲੇ ਪਾਸੇ

() ਸਥਿਤੀ ਵਿਵਰਣ ਦੀ ਸੰਪੱਤੀ ਵਿਚ

 


5. ਕੰਪਨੀ ਦੇ ਨਵੇਂ ਉਤਪਾਦ ਦੀ ਮਸਹੂਰੀ ਤੇ ਕੀਤਾ ਗਿਆ ਬਹੁਤ ਜਿਆਦਾ ਖਰਚ ਕੀ ਹੁੰਦਾ ਹੈ?

() ਆਮਦਨ ਖਰਚ     () ਸਖਗੀਤ ਆਮਦਨ ਖਰਚ

() ਪੂੰਜੀਗਤ ਖਰਚ

() ਇਹਨਾਂ ਵਿੱਚੋਂ ਕੋਈ ਨਹੀਂ

() ਸਖਗੀਤ ਆਮਦਨ ਖਰਚ

 


6. ਏਕਲ ਵਪਾਰੀ ਦੀ ਸਥਿਤੀ ਵਿੱਚ ਆਮਦਨ ਕਰ ਨੂੰ ਕੀ ਮੰਨਿਆ ਜਾਂਦਾ ਹੈ?

() ਵਿਅਕਤੀਗਤ ਖਰਚ () ਦੇਣਦਾਰਾਂ ਦਾ ਖਰਚ

() ਵਪਾਰਿਕ ਖਰਚ () ਉਪਰੋਕਤ ਵਿੱਚੋਂ ਕੋਈ ਨਹੀਂ

() ਵਿਅਕਤੀਗਤ ਖਰਚ