Thursday, 7 January 2021

ਪਾਠ 18 ਅਗਰੇਜੀ ਸਾਮਰਾਜ ਦਾ ਵਿਸਥਾਰ ਅਤੇ ਸੰਗਠਨ

0 comments

ਪਾਠ 18 ਅਗਰੇਜੀ ਸਾਮਰਾਜ ਦਾ ਵਿਸਥਾਰ ਅਤੇ ਸੰਗਠਨ

 

1) ਸਹਾਇਕ ਸੰਧੀ ਦੀ ਨੀਤੀ ਕਿਸਨੇ ਸ਼ੁਰੂ ਕੀਤੀ?

ਲਾਰਡ ਵੈਲਜ਼ਲੀ ਨੇ


2) ਲਾਰਡ ਵੈਲਜ਼ਲੀ ਭਾਰਤ ਦਾ ਗਵਰਨਰ ਜਨਰਲ ਕਦੋ ਬਣਿਆ?

1798 ਈ:


3) ਸਭ ਤੋਂ ਪਹਿਲਾਂ ਕਿਹੜੇ ਰਾਜ ਨੇ ਸਹਾਇਕ ਸੰਧੀ ਨੂੰ ਸਵੀਕਾਰ ਕੀਤਾ?

ਹੈਦਰਾਬਾਦ ਨੇ


4) ਲਾਰਡ ਵੈਲਜ਼ਲੀ ਨੇ ਸਹਾਇਕ ਸੰਧੀ ਤੋਂ ਇਲਾਵਾ ਅੰਗਰੇਜ਼ੀ ਰਾਜ ਦੇ ਵਿਸਥਾਰ ਲਈ ਹੋਰ ਕਿਹੜੇ ਤਰੀਕੇ ਅਪਣਾਏ?

ਯੁੱਧ ਅਤੇ ਪੈਨਸ਼ਨਾਂ


5) ਟੀਪੂ ਸੁਲਤਾਨ ਕਿੱਥੋਂ ਦਾ ਸ਼ਾਸਕ ਸੀ?

ਮੈਸੂਰ ਦਾ


6) ਸਾਗੋਲੀ ਦੀ ਸੰਧੀ ਕਿਹੜੀਆਂ ਦੋ ਧਿਰਾਂ ਵਿਚਾਲੇ ਹੋਈ?

ਅੰਗਰੇਜਾਂ ਅਤੇ ਗੌਰਖਿਆਂ ਵਿਚਾਲੇ


7) ਕਿਹੜੇ ਅੰਗਰੇਜ਼ ਗਵਰਨਰ ਜਨਰਲ ਨੇ ਗੌਰਖ਼ਿਆਂ ਅਤੇ ਪਿੰਡਾਰੀਆਂ ਦੀ ਲੁੱਟਮਾਰ ਤੋਂ ਲੌਕਾਂ ਨੂੰ ਬਚਾਇਆ?

ਲਾਰਡ ਹੇਸਟਿੰਗਜ਼ ਨੇ


8) ਕਿਹੜੇ ਅੰਗਰੇਜ਼ ਗਵਰਨਰ ਜਨਰਲ ਨੂੰ ਭਾਰਤ ਦਾ ਸਭ ਤੋ ਵੱਡਾ ਸਾਮਰਾਜਵਾਦੀ ਗਵਰਨਰ ਜਨਰਲ ਮੰਨਿਆ ਜਾਂਦਾ ਹੈ?

ਲਾਰਡ ਡਲਹੌਜੀ ਨੂੰ


9) ਲਾਰਡ ਡਲਹੌਜੀ ਨੇ ਭਾਰਤੀ ਰਾਜਾਂ ਨੂੰ ਹੜਪਣ ਲਈ ਕਿਹੜੀ ਨੀਤੀ ਅਪਣਾਈ?

ਲੈਪਸ ਦੀ ਨੀਤੀ


10) ਲਾਰਡ ਡਲਹੌਜੀ ਭਾਰਤ ਦਾ ਗਵਰਨਰ ਜਨਰਲ ਕਦੋਂ ਬਣਿਆ?

1848 ਈ:


11) ਪੰਜਾਬ ਨੂੰ ਬ੍ਰਿਟਿਸ਼ ਰਾਜ ਵਿੱਚ ਕਦੋ ਸ਼ਾਮਿਲ ਕੀਤਾ ਗਿਆ?

1849 ਈ:


12) ਲੈਪਸ ਦੀ ਨੀਤੀ ਅਨੁਸਾਰ ਅੰਗਰੇਜ਼ੀ ਰਾਜ ਵਿੱਚ ਮਿਲਾਇਆ ਗਿਆ ਸਤਾਰਾ

ਪਹਿਲਾ ਭਾਰਤੀ ਰਾਜ ਕਿਹੜਾ ਸੀ?


13) ਅਵਧ ਨੂੰ ਕਿਹੜਾ ਦੋਸ਼ ਲਗਾ ਕੇ ਅੰਗਰੇਜ਼ੀ ਸਾਮਰਾਜ ਵਿੱਚ ਸ਼ਾਮਿਲ ਕੀਤਾ ਗਿਆ?

ਭੈੜੇ ਪ੍ਰਬੰਧ ਦਾ ਦੋਸ਼ ਲਗਾ ਕੇ


14) ਪਹਿਲਾ ਅੰਗਰੇਜ਼ -ਅਫ਼ਗਾਨ ਯੁੱਧ ਕਦੋ ਹੋਇਆ?

1839 ਈ:


15) ਭਾਰਤੀਆਂ ਦੁਆਰਾ ਅੰਗਰੇਜ਼ਾਂ ਵਿਰੁੱਧ ਕੀਤਾ ਗਿਆ ਸਭ ਤੋਂ ਵੱਡਾ ਵਿਦਰੋਹ ਕਿਹੜਾ ਸੀ?

1857 ਦਾ ਵਿਦਰੋਹ


16) 1857 ਦੇ ਵਿਦਰੋਹ ਲਈ ਕਿਹੜੀ ਮਿਤੀ ਨਿਸਚਿਤ ਕੀਤੀ ਗਈ ਸੀ?

31 ਮਈ 1857 ਈ:


17) 1857 ਦਾ ਵਿਦਰੋਹ ਕਦੋਂ ਸ਼ੁਰੂ ਹੋਇਆ?

29 ਮਾਰਚ 1857 ਈ


18) 1857 ਦਾ ਵਿਦਰੋਹ ਕਿੱਥੋਂ ਸ਼ੁਰੂ ਹੋਇਆ?

ਬੈਰਕਪੁਰ (ਕਲਕੱਤਾ)


19) ਮੇਰਠ ਛਾਉਣੀ ਵਿਖੇ ਭਾਰਤੀ ਸੈਨਿਕਾਂ ਨੇ ਵਿਦਰੋਹ ਕਦੋਂ ਸ਼ੁਰੂ ਕੀਤਾ?

10 ਮਈ 1857 ਈ


20) 1857 ਦੇ ਵਿਦਰੋਹ ਦਾ ਪਹਿਲਾ ਸ਼ਹੀਦ ਕੌਣ ਸੀ?

ਮੰਗਲ ਪਾਂਡੇ


21)1857 ਦੇ ਵਿਦਰੋਹ ਦਾ ਤਤਕਾਲੀ ਕਾਰਨ ਕੀ ਸੀ?

ਚਰਬੀ ਵਾਲੇ ਕਾਰਤੂਸ


22) 1857 ਦੇ ਵਿਦਰੋਹ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ?

ਅਜਾਦੀ ਦੀ ਪਹਿਲੀ ਲੜਾਈ, ਸੈਨਿਕ ਵਿਦਰੋਹ


23) ਵਿਦਰੋਹੀਆਂ ਨੰ ਆਪਣਾ ਬਾਦਸ਼ਾਹ ਕਿਸਨੂੰ ਬਣਾਇਆ?

ਬਹਾਦਰ ਸ਼ਾਹ ਜਫ਼ਰ ਨੂੰ


24) ਅੰਗਰੇਜ਼ਾਂ ਨੇ ਬਹਾਦਰ ਸ਼ਾਹ ਜ਼ਫ਼ਰ ਨੂੰ ਕੈਦ ਕਰਦੇ ਕਿੱਥੇ ਭੇਜਿਆ?

ਰੰਗੂਨ


25) ਝਾਂਸੀ ਵਿਖੇ ਵਿਦਰੋਹ ਦੀ ਅਗਵਾਈ ਕਿਸਨੇ ਕੀਤੀ?

ਰਾਣੀ ਲਕਸ਼ਮੀ ਬਾਈ ਅਤੇ ਤਾਂਤੀਆ ਤੌਪੇ ਨੇ


26) ਬਿਹਾਰ ਵਿਖੇ ਵਿਦਰੋਹੀਆਂ ਦਾ ਨੇਤਾ ਕੌਣ ਸੀ?

ਕੰਵਰ ਸਿੰਘ


27) ਈਸਟ ਇਡੀਆ ਕੈਪਨੀ ਦਾ ਰਾਜ ਕਦੋ ਖਤਮ ਹੋਇਆ?

1858 ਈ:


28) ਮਹਾਰਾਣੀ ਵਿਕਟੋਰੀਆ ਦਾ ਘੋਸ਼ਣਾਪਤਰ ਕਦੋਂ ਪੜ੍ਹਿਆ ਗਿਆ?

1 ਨਵੰਬਰ 1858 ਈ:


29)1 ਨਵੰਬਰ 1858 ਨੂੰ ਭਾਰਤ ਕਿਸਦੇ ਅਧਿਕਾਰ ਅਧੀਨ ਆ ਗਿਆ?

ਮਹਾਰਾਣੀ ਵਿਕਟੋਰੀਆ ਦੇ


30) ਭਾਰਤ ਵਿੱਚ ਸਿਵਲ ਸੇਵਾਵਾਂ ਦਾ ਮੋਢੀ ਕਿਸਨੂੰ ਮੰਨਿਆ ਜਾਂਦਾ ਹੈ?

ਲਾਰਡ ਕਾਰਨਵਾਲਿਸ ਨੂੰ


31) ਸਿਵਲ ਸੇਵਾਵਾਂ ਪ੍ਰੀਖਿਆ ਵਿੱਚ ਸਫਲ ਹੋਣ ਵਾਲਾ ਪਹਿਲਾ ਭਾਰਤੀ ਕੌਣ ਸੀ?

ਸਤਿੰਦਰ ਨਾਥ ਟੈਗੋਰ


 

 

(3 ਅੰਕਾਂ ਵਾਲੇ ਪ੍ਰਸ਼ਨ-ਉੱਤਰ)

 


1) ਸਹਾਇਕ ਸੰਧੀ ਬਾਰੇ ਤੁਸੀਂ ਕੀ ਜਾਣਦੇ ਹੋ?


ਉੱਤਰ: ਸਹਾਇਕ ਸੰਧੀ ਦੀ ਨੀਤੀ ਲਾਰਡ ਵੈਲਜ਼ਲੀ ਨੇ 1798 ਵਿੱਚ ਸ਼ੁਰੂ ਕੀਤੀ। ਇਸ ਨੀਤੀ ਦੀਆਂ ਵਿਸ਼ੇਸ਼ਤਾਵਾਂ ਹੇਠ ਲਿਖੀਆਂ ਸਨ।


I. ਇਸ ਸੰਧੀ ਦੀਆਂ ਸ਼ਰਤਾਂ ਮੰਨਣ ਵਾਲੇ ਸ਼ਾਸਕ ਨੂੰ ਆਪਣੇ ਰਾਜ ਵਿੱਚ ਅੰਗਰੇਜ਼ੀ ਫੌਜ਼ ਰੱਖਣੀ ਪੈਂਦੀ ਸੀ।

II. ਫੌਜ਼ ਦਾ ਸਾਰਾ ਖਰਚਾ ਸੰਬੰਧਿਤ ਸ਼ਾਸਕ ਦੁਆਰਾ ਦਿੱਤਾ ਜਾਂਦਾ ਸੀ।

III. ਸ਼ਾਸਕ ਦੇ ਦਰਬਾਰ ਵਿੱਚ ਇੰਕ ਅੰਗਰੇਜ਼ ਰੇਜ਼ੀਡੈਂਟ ਨੂੰ ਨਿਯੁਕਤ ਕੀਤਾ ਜਾਂਦਾ ਸੀ।

IV. ਸ਼ਾਸਕ ਅੰਗਰੇਜ਼ਾਂ ਦੀ ਮਰਜੀ ਤੋਂ ਬਿਨਾਂ ਕਿਸੇ ਹੋਰ ਯੂਰਪੀਨ ਸ਼ਕਤੀ ਨਾਲ ਸੰਬੰਧ ਨਹੀਂ ਬਣਾ ਸਕਦਾ ਸੀ।


 

2) ਲਾਰਡ ਹੇਸਟਿਗਜ਼ ਨੇ ਪਿੰਡਾਰੀਆਂ ਦਾ ਖਾਤਮਾ ਕਿਵੇਂ ਕੀਤਾ?


ਉੱਤਰ: ਪਿੰਡਾਰੀਆਂ ਨੂੰ ਮਰਾਠਿਆਂ ਦੀ ਸ਼ਹਿ ਪ੍ਰਾਪਤ ਸੀ। ਉਹ ਮੱਧ ਭਾਰਤ ਵਿੱਚ ਲੁੱਟਮਾਰ ਕਰਦੇ ਸਨ। 1816 : ਵਿੱਚ ਲਾਰਡ ਹੇਸਟਿੰਗਜ਼ ਨੇ ਪਿਡਾਰੀਆਂ ਨੂੰ ਖਤਮ ਕਰਨ ਲਈ ਇੱਕ ਵਿਸ਼ਾਲ ਸੈਨਾ ਮੱਧ ਭਾਰਤ ਵੱਲ ਭੇਜੀ। ਇਸ ਫੌਜ਼ ਨੇ 1818 : ਵਿੱਚ ਪਿੰਡਾਰੀਆਂ ਦੀ ਸ਼ਕਤੀ ਨੂੰ ਕੁਚਲ ਦਿੱਤਾ। ਲੋਕਾਂ ਨੇ ਸੁੱਖ ਦਾ ਸਾਹ ਲਿਆ।


 

3) 1814-16 ਦੇ ਨੌਪਾਲ ਯੁੱਧ ਤੇ ਇੱਕ ਨੋਟ ਲਿਖੋ।


ਉੱਤਰ: ਨੌਪਾਲ ਦੇ' ਗੋਰਖਿਆਂ ਨੇ ਅੰਗਰੇਜ਼ਾਂ ਦੇ ਕੁਝ ਖੇਤਰਾਂ ਤੇ ਕਬਜ਼ਾ ਕਰ ਲਿਆ ਸੀ। ਇਹ ਅੰਗਰੇਜ਼ਾਂ ਦੀ ਸ਼ਕਤੀ ਲਈ ਇੱਕ ਚੁਣੌਤੀ ਸੀ। ਲਾਰਡ ਹੇਸਟਿੰਗਜ਼ ਨੇ 1814 : ਵਿੱਚ ਨੇਪਾਲ ਵਿਰੁੱਧ ਯੁੱਧ ਦਾ ਐਲਾਨ ਕੀਤਾ। ਇਹ ਯੁੱਧ 1816 : ਤੱਕ ਜਾਰੀ ਰਿਹਾ। ਅੰਗਰੇਜ਼ਾਂ ਨੇ ਕਈ ਥਾਵਾਂ ਤੇ ਗੋਰਖਿਆਂ ਨੂੰ ਹਰਾਇਆ। ਮਜਬੂਰ ਹੋ ਕੇ ਗੌਰਖਿਆਂ ਨੂੰ ਅੰਗਰੇਜ਼ਾਂ ਨਾਲ ਸੰਧੀ ਕਰਨੀ ਪਈ। ਗੋਰਖਿਆਂ ਨੇ ਗੜ੍ਹਵਾਲ, ਕੁਮਾਯੂੰ, ਨੈਨੀਤਾਲ ਅਤੇ ਸ਼ਿਮਲਾ ਦੇ ਇਲਾਕੇ ਅੰਗਰੇਜ਼ਾਂ ਦੇ ਹਵਾਲੇ ਕਰ ਦਿੱਤੇ।


 

4) ਲਾਰਡ ਡਲਹੌਜੀ ਨੇ ਸਤਾਰਾ ਨੂੰ ਅੰਗਰੇਜ਼ੀ ਰਾਜ ਵਿੱਚ ਕਿਵੇਂ ਸ਼ਾਮਿਲ ਕੀਤਾ?


 

ਉੱਤਰ: 1848 : ਵਿੱਚ ਸਤਾਰਾ ਦਾ ਸ਼ਾਸਕ ਅੱਪਾ ਸਾਹਿਬ ਦੀ ਮੌਤ ਹੋ ਗਈ। ਉਸਦੀ ਕੋਈ ਔਲਾਦ ਨਹੀਂ ਸੀ। ਉਸਨੇ ਆਪਣੀ ਮੌਤ ਤੋਂ ਪਹਿਲਾਂ ਇੱਕ ਪੁੱਤਰ ਗੋਂਦ ਲੈ ਕੇ ਆਪਣੀ ਰਿਆਸਤ ਦਾ ਵਾਰਸ ਬਣਾਇਆ ਸੀ। ਲਾਰਡ ਡਲਹੌਜੀ ਨੇ ਇਸਨੂੰ ਗੈਰ ਕਾਨੂੰਨੀ ਮੰਨਿਆ ਅਤੇ ਲੈਪਸ ਦੀ ਨੀਤੀ ਦੇ ਅਨੁਸਾਰ ਸਤਾਰਾ ਨੂੰ ਅੰਗਰੇਜ਼ੀ ਰਾਜ ਵਿੱਚ ਸ਼ਾਮਿਲ ਕਰ ਲਿਆ।


 

5) ਅੰਗਰੇਜ਼ਾਂ ਨੇ ਪੰਜਾਬ ਤੇ ਕਬਜ਼ਾ ਕਿਵੇਂ ਕੀਤਾ?


ਉੱਤਰ: ਅੰਗਰੇਜ਼ਾਂ ਅਤੇ ਸਿੱਖਾਂ ਵਿਚਕਾਰ ਦੋ ਯੁੱਧ ਹੋਏ। ਆਪਣੇ ਸੈਨਾਪਤੀਆਂ ਦੀ ਗਦਾਰੀ ਕਾਰਨ ਦੌਹਾਂ ਹੀ ਯੁੱਧਾਂ ਵਿੱਚ ਸਿੱਖਾਂ ਨੂੰ ਹਾਰ ਦਾ ਮੁਹ ਵੇਖਣਾ ਪਿਆ। ਪਹਿਲੇ ਯੁੱਧ ਤੋਂ ਬਾਅਦ ਅੰਗਰੇਜ਼ਾਂ ਨੇ ਲਾਹੌਰ ਅਤੇ ਭੈਰੋਵਾਲ ਦੀ ਸੰਧੀ ਰਾਹੀਂ ਪੰਜਾਬ ਨੂੰ ਅਸਿੱਧੇ ਤੌਰ ਤੇ ਆਪਣੇ ਅਧੀਨ ਕਰ ਲਿਆ ਸੀ। ਦੂਜੇ ਯੁੱਧ ਵਿੱਚ ਸਿੱਖਾਂ ਦੀ ਹਾਰ ਤੋਂ ਬਾਅਦ ਅੰਗਰੇਜ਼ਾਂ ਨੇ 29 ਮਾਰਚ 1849 : ਨੂੰ ਪੰਜਾਬ ਤੇ ਸਿੱਧੇ ਤੌਰ ਤੇ ਕਬਜ਼ਾ ਕਰ ਲਿਆ।


 

6) ਲਾਰਡ ਡਲਹੌਜ਼ੀ ਨੇ ਅਵਧ ਤੇ ਕਬਜ਼ਾ ਕਿਵੇਂ ਕੀਤਾ?


ਉੱਤਰ: ਅਵਧ ਦੇ ਨਵਾਬਾਂ ਨੇ ਸ਼ੁਰੂ ਤੋਂ ਹੀ ਅੰਗਰੇਜ਼ਾਂ ਨੂੰ ਸਹਿਯੋਗ ਦਿੱਤਾ ਸੀ। ਪਰ ਅੰਗਰੇਜ਼ ਉਹਨਾਂ ਪ੍ਰਤੀ ਵਫ਼ਾਦਾਰ ਨਹੀਂ ਸਨ। ਉਹ ਅਵਧ ਦੀ ਰਿਆਸਤ ਤੇ ਕਬਜ਼ਾ ਕਰਨਾ ਚਾਹੁੰਦੇ ਸਨ। ਜਦੋਂ ਉਹਨਾਂ ਨੂੰ ਕੋਈ ਬਹਾਨਾ ਨਾ ਲਭਿਆ ਤਾਂ ਲਾਰਡ ਡਲਹੌਜ਼ੀ ਨੇ 1856 : ਵਿੱਚ ਭੈੜੇ ਸ਼ਾਸਨ ਪ੍ਰਬੰਧ ਦਾ ਦੋਸ਼ ਲਗਾ ਕੇ ਅਵਧ ਨੂੰ ਅੰਗਰੇਜ਼ੀ ਰਾਜ ਵਿੱਚ ਸ਼ਾਮਿਲ ਕਰ ਲਿਆ।

 


7) ਲੈਪਸ ਦੀ ਨੀਤੀ ਤੇ ਇੱਕ ਸੰਖੇਪ ਨੋਟ ਲਿਖੋ।


ਉੱਤਰ: ਲੈਪਸ ਦੀ ਨੀਤੀ ਲਾਰਡ ਡਲਹੌਜੀ ਨੇ ਚਲਾਈ ਸੀ। ਇਸ ਨੀਤੀ ਦਾ ਉਦੇਸ਼ ਵੱਧ ਤੋਂ ਵੱਧ ਭਾਰਤੀ ਰਿਆਸਤਾਂ ਨੂੰ ਅੰਗਰੇਜ਼ੀ ਸਾਮਰਾਜ ਵਿੱਚ ਸ਼ਾਮਲ ਕਰਨਾ ਸੀ। ਇਸ ਨੀਤੀ ਤਹਿਤ ਜੇਕਰ ਕਿਸੇ ਭਾਰਤੀ ਸ਼ਾਸਕ ਦੇ ਘਰ ਕੋਈ ਸੰਤਾਨ ਨਹੀਂ ਹੁੰਦੀ ਸੀ ਤਾਂ ਉਸਦੀ ਮੌਤ ਤੋਂ ਬਾਅਦ ਉਸਦੇ ਰਾਜ ਨੂੰ ਅੰਗਰੇਜ਼ੀ ਰਾਜ ਵਿੱਚ ਸ਼ਾਮਿਲ ਕਰ ਲਿਆ ਜਾਂਦਾ ਸੀ। ਇਸ ਮਿਲਾਇਆ।


 

8) ਅੰਗਰੇਜ਼ੀ ਸਾਮਰਾਜ ਅਧੀਨ ਸਿਵਲ ਸੇਵਾਵਾਂ ਦੇ ਸੰਗਠਨ ਸੰਬੰਧੀ ਜਾਣਕਾਰੀ ਦਿਓ।


ਉੱਤਰ:


I. ਲਾਰਡ ਕਾਰਨਵਾਲਿਸ ਨੂੰ ਭਾਰਤ ਵਿੱਚ ਸਿਵਲ ਸੇਵਾਵਾਂ ਦਾ ਪਿਤਾਮਾ ਕਿਹਾ ਜਾਂਦਾ ਹੈ।

II. ਉਸਨੇ ਭਾਰਤੀ ਸਿਵਲ ਸੇਵਾਵਾਂ ਦੇ ਸੰਗਠਨ ਵਿੱਚ ਅਨੇਕਾਂ ਸੁਧਾਰ ਕੀਤੇ।

III. ਪਹਿਲਾਂ ਸਿਵਲ ਸੇਵਾਵਾਂ ਵਿੱਚ ਸਿਰਫ਼ ਅੰਗਰੇਜ਼ਾਂ ਨੂੰ ਹੀ ਨੌਕਰੀਆਂ ਮਿਲਦੀਆਂ ਸਨ।

IV. 1833 : ਦੇ ਐਕਟ ਰਾਹੀਂ ਭਾਰਤੀਆਂ ਨੂੰ ਵੀ ਸਿਵਲ ਸੇਵਾਵਾਂ ਵਿੱਚ ਸ਼ਾਮਿਲ ਹੋਣ ਦਾ ਅਧਿਕਾਰ ਮਿਲ ਗਿਆ।

V. 1853 : ਵਿੱਚ ਸਿਵਲ ਸੇਵਾਵਾਂ ਵਿੱਚ ਸ਼ਾਮਿਲ ਹੋਣ ਲਈ ਪ੍ਰਤੀਯੋਗੀ ਪਰੀਖਿਆ ਆਰੰਭ ਕੀਤੀ ਗਈ।

VI. 1918 : ਵਿੱਚ ਸਿਵਲ ਸੇਵਾਵਾਂ ਵਿੱਚ 33 ਫ਼ੀਸਦੀ ਸੀਟਾਂ ਭਾਰਤੀਆਂ ਲਈ ਰਾਖਵੀਆਂ ਰੌਖੀਆਂ ਗਈਆਂ।


 

9) ਅੰਗਰੇਜ਼ਾਂ ਨੇ ਭਾਰਤੀ ਨਿਆਂ ਪ੍ਰਣਾਲੀ ਵਿੱਚ ਕੀ ਸੁਧਾਰ ਕੀਤੇ?


ਉੱਤਰ:


I. ਅੰਗਰੇਜ਼ਾਂ ਦੁਆਰਾ ਭਾਰਤੀ ਦੰਡ ਸਹਿਤਾ ਦਾ ਨਿਰਮਾਣ ਕਰਵਾਇਆ ਗਿਆ।

॥.ਕਾਨੂੰਨ ਨੂੰ ਧਰਮ ਤੋਂ ਵੱਖ ਕੀਤਾ ਗਿਆ।

III. ਕਾਨੂੰਨ ਦਾ ਰਾਜ ਦੇ ਸਿਧਾਂਤ ਨੂੰ ਲਾਗੂ ਕੀਤਾ ਗਿਆ।

IV. ਦੇਸ਼ ਵਿੱਚ ਭਾਰੀ ਗਿਣਤੀ ਵਿੱਚ ਅਦਾਲਤਾਂ ਦੀ ਸਥਾਪਨਾ ਕੀਤੀ ਗਈ।



 

 

ਵੱਡੇ ਉੱਤਰਾਂ ਵਾਲ਼ੇ ਪ੍ਰਸ਼ਨ


ਪ੍ਰਸ਼ਨ 1 ਲਾਰਡ ਵੈਲਜ਼ਲੀ ਦੀ ਸਹਾਇਕ ਸੰਧੀ ਤੇ ਇਕ ਆਲੋਚਨਾਤਮਕ ਲੇਖ ਲਿਖੋ


ਉੱਤਰ - ਲਾਰਡ ਵੈਲਜ਼ਲੀ ਭਾਰਤ ਦੇ ਪ੍ਰਸਿੱਧ ਗਵਰਨਰ- ਜਨਰਲਾਂ ਵਿਚੋਂ ਇਕ ਸੀ ਉਹ 1798 : ਤੋਂ ਲੈ ਕੋ 1805 : ਤਕ ਭਾਰਤ ਦਾ ਗਵਰਨਰ- ਜਨਰਲ ਰਿਹਾ ਜਦੋਂ ਉਹ ਗਵਰਨਰ-ਜਨਰਲ ਬਣ ਕੇ ਭਾਰਤ ਆਇਆ ਸੀ ਤਾਂ ਉਸ ਸਮੋ ਭਾਰਤ ਵਿਚ ਅੰਗਰੇਜ਼ੀ ਕੰਪਨੀ ਦੀ ਰਾਜਨੀਤਿਕ ਹਾਲਤ ਚੰਗੀ ਨਹੀਂ ਸੀ ਲਾਰਡ ਵੈਲਜ਼ਲੀ ਦਾ ਮੁੱਖ ਉਦੇਸ਼ ਭਾਰਤੀ ਸਾਸ਼ਕਾਂ ਦੀ ਇਸ ਵੱਧਦੀ ਹੋਈ ਤਾਕਤ ਨੂੰ ਘਟਾਉਣਾ ਅਤੇ ਕੰਪਨੀ ਦੀ ਸਰਵ-ਉੱਚਤਾ ਨੂੰ ਮੁੜ ਕਾਇਮ ਕਰਨਾ ਸੀ


ਸਹਾਇਕ ਸੰਧੀ ਤੋਂ ਭਾਵ- ਭਾਰਤ ਵਿਚ ਅੰਗਰੇਜ਼ੀ ਰਾਜ ਦੇ ਪ੍ਰਭਾਵ ਨੂੰ ਬਣਾਉਣ ਦੇ ਉਦੇਸ਼ ਨਾਲ ਲਾਰਡ ਵੈਲਜ਼ਲੀ ਨੇ 1798 : ਵਿਚ ਸਹਾਇਕ ਸੰਧੀ ਜਾਂ ਸਬਸਿਡੀਅਰੀ ਸਿਸਟਮ ਨਾਂ ਦੀ ਨੀਤੀ ਅਪਣਾਈ ਇਸ ਸੰਧੀ ਦੀਆਂ ਸ਼ਰਤਾਂ ਨੂੰ ਮੰਨਣ ਵਾਲੇ ਸਾਸ਼ਕ ਨੂੰ ਦੇਣਾ ਪੈਂਦਾ ਸੀ ਉਸਨੂੰ ਆਪਣ ਦਰਬਾਰ ਵਿਚ ਇਕ ਅੰਗਰੇਜ਼ ਰੈਜ਼ੀਡੈਂਟ ਰੱਖਣਾ ਪੈਂਦਾ ਸੀ ਉਹ ਅੰਗਰੇਜ਼ਾਂ ਦੀ ਸਲਾਹ ਤੋਂ ਬਿਨਾਂ ਕਿਸੇ ਸਾਸ਼ਕ ਨਾਲ ਲੜਾਈ ਜਾਂ ਸੰਧੀ ਨਹੀਂ ਕਰ ਸਕਦਾ ਸੀ


ਹੈਦਰਾਬਾਦ ਦਾ ਨਿਜ਼ਾਮ - ਸਹਾਇਕ ਸੰਧੀ ਨੂੰ ਸਭ ਤੋਂ ਪਹਿਲਾਂ ਹੈਦਰਾਬਾਦ ਦੇ ਨਿਜ਼ਾਮ 1798 : ਵਿਚ ਸਵੀਕਾਰ ਕੀਤਾ ਉਹ ਮਰਾਠਿਆਂ ਅਤੇ ਟੀਪੂ ਸੁਲਤਾਨ ਦੇ ਲਗਾਤਾਰ ਹਮਲਿਆਂ ਤੋਂ ਕਾਫੀ ਤੰਗ ਚੁਕਾ ਸੀ ਉਸਨੇ ਆਪਏ ਰਾਜ ਵਿਚ ਅੰਗਰੇਜ਼ੀ ਫ਼ੌਜ ਰੱਖਣੀ ਤੋ 24 ਲੱਖ 17 ਹਜਾਰ ਰੁਪਏ ਸਲਾਨਾ ਅੰਗਰੇਜ਼ਾਂ ਨੇ ਨਿਜ਼ਾਮ ਨੂੰ ਸੰਧੀ ਮੰਨਣ ਲਈ ਮਜਬੂਰ ਕੀਤਾ।


ਮੈਸੁਰ ਦਾ ਸੁਲਤਾਨ - ਵੈਲਜ਼ਲੀ ਨੇ ਆਪਣਾ ਧਿਆਨ ਮੈਸੂਰ ਦੇ ਟੀਪੂ ਸੁਲਤਾਨ ਵੱਲ ਕੀਤਾ ਟੀਪੂ ਫਰਾਂਸੀਸੀਆ ਦੇ ਸਹਿਜੋਗ ਨਾਲ ਅੰਗਰੇਜ਼ੀ ਸ਼ਾਸਨ ਦਾ ਅੰਤ ਕਰਨਾ ਚਾਹੁੰਦਾ ਸੀ ਵੈਲਜ਼ਲੀ ਟੀਪੂ ਸੁਲਤਾਨ ਦੇ ਇਸ ਵਧਦੇ ਹੋਏ ਪ੍ਰਭਾਵ ਨੂੰ ਸਹਿਣ ਨਹੀਂ ਕਰ ਸਕਦਾ ਸੀ ਉਸਨੇ ਟੀਪੂ ਸੁਲਤਾਨ ਨੂੰ ਸਹਾਇਕ ਸੰਧੀ ਸਵੀਕਾਰ ਕਰਨ ਲਈ ਕਿਹਾ ਟੀਪੂ ਦੇ ਇਨਕਾਰ ਕਰਨ ਤੇ ਵੈਲਜ਼ਲੀ ਨੇ ਮੈਸੂਰ ਤੇ 1799 : ਵਿਚ ਹਮਲਾ ਕਰ ਦਿੱਤਾ ਮੈਸੂਰ ਦੀ ਇਸ ਲੜਾਈ ਵਿਚ ਟੀਪੂ ਸੁਲਤਾਨ ਮਾਰਿਆ ਗਿਆ


ਅਵਧ ਦਾ ਨਵਾਬ - 1801 : ਵਿਚ ਲਾਰਡ ਵੈਲਜ਼ਲੀ ਨੇ ਅਵਧ ਦੇ ਨਵਾਬ ਨੂੰ ਸਹਾਇਕ ਸੰਧੀ ਮੰਨਣ ਲਈ ਮਜਬੂਰ ਕਰ ਦਿੱਤਾ ਉਸਨੇ ਆਪਣ ਰਾਜ ਵਿਚ ਅੰਗਰੇਜ਼ੀ ਫ਼ੌਜ ਰੱਖ ਲਈ ਅਤੇ ਅੰਗਰੇਜ਼ਾਂ ਨੂੰ ਗੋਰਖਪੁਰ ਤੇ ਜਮਨਾ ਦੇ ਕੁਝ ਇਲਾਕੇ ਦੇ ਦਿੱਤੇ


ਪੇਸ਼ਵਾ ਬਾਜੀ ਰਾਓ ਦੂਜਾ- ਲਾਰਡ ਵੈਲਜ਼ਲੀ ਨੇ 1802 : ਵਿਚ ਪੇਸ਼ਵਾ ਬਾਜੀ ਰਾਉ ਦੂਜੇ ਨਾਲ ਬਸੀਨ ਦੀ ਸੰਧੀ ਕੀਤੀ। ਇਸ ਸੰਧੀ ਅਨੁਸਾਰ ਪੇਸ਼ਵਾ ਨੇ ਸਹਾਇਕ ਸੰਧੀ ਦੀਆਂ ਸ਼ਰਤਾਂ ਨੂੰ ਸਵੀਕਾਰ ਕਰ ਲਿਆ ਪੇਸ਼ਵਾ ਨੇ ਆਪਣੇ ਦਰਬਾਰ ਵਿਚ 6000 ਅੰਗਰੇਜ਼ੀ ਸੈਨਿਕ ਰੱਖਣੇ ਸਵੀਕਾਰ ਕਰ ਲਏ


ਸਿੰਧੀਆਂ ਅਤੇ ਭੋਸਲੇ - 1803 :  ਵਿਚ ਸਿੰਧੀਆਂ ਅਤੇ ਭੋਸਲੇ ਨਾਂ ਦੇ ਮਰਾਠੀ ਸਰਦਾਰ ਅੰਗਰੇਜ਼ੀ ਨਾਲ ਮਰਾਠਿਆਂ ਦੀ ਦੂਜੀ ਲੜਾਈ ਵਿਚ ਹਾਰ ਗਏ ਸਨ ।ਇਨ੍ਹਾਂ ਸੰਧੀਆਂ ਅਨੁਸਾਰ ਇਨ੍ਹਾਂ ਮਰਾਠਾ ਸਰਦਾਰਾਂ ਨੇ ਸਹਾਇਕ ਦੀਆ ਸ਼ਰਤਾਂ ਨੂੰ ਸਵੀਕਾਰ ਕਰ ਲਿਆ ਅੰਗਰੇਜ਼ਾਂ ਨੇ ਇਨ੍ਹਾਂ ਮਰਾਠਾ ਸਰਦਾਰਾਂ ਤੋਂ ਗੰਗਾ-ਜਮਨਾ-ਦੁਆਬਾ, ਆਗਰਾ, ਦਿੱਲੀ, ਕਟਕ ਤੇ ਬਲਾਸੋਰ ਦੇ ਇਲਾਕੇ ਪ੍ਰਾਪਤ ਕੀਤੇ


ਹੋਰ ਰਾਜ - ਉਪਰਲਿਖਿਤ ਰਾਜਿਆਂ ਤੋਂ ਇਲਾਵਾ ਬੜੰਦਾ, ਟਰਾਵਨਕੋਰ, ਜੈਪੁਰ, ਜੋਧਪੁਰ, ਅਤੇ ਉਦੇਪੁਰ ਦੀਆਂ ਰਿਆਸਤਾਂ ਦੇ ਸਾਸ਼ਕਾਂ ਨੇ ਵੀ ਸਹਾਇਕ ਸੰਧੀ ਨੂੰ ਸਵੀਕਾਰ ਕਰ ਲਿਆ ਸੀ


ਸਹਾਇਕ ਪ੍ਰਣਾਲੀ ਦੇ ਲਾਭ -


1. ਸਹਾਇਕ ਪ੍ਰਣਾਲੀ ਕਾਰਣ ਅੰਗਰੇਜ਼ਾਂ ਦਾ ਬਹੁਤ ਸਾਰੇ ਭਾਰਤੀ ਰਾਜਿਆਂ ਉੱਤੇ ਪ੍ਰਭਾਵ ਵੱਧ ਗਿਆ ਉਹ ਅੰਗਰੇਜ਼ਾਂ ਦੀ ਮਨਜੂਰੀ ਤੋਂ ਬਿਨਾਂ ਕੁਝ ਨਹੀਂ ਕਰ ਸਕਦੇ ਸਨ।

2. ਸਹਾਇਕ ਸੰਧੀ ਸਵੀਕਾਰ ਕਰ ਵਾਲੇ ਰਾਜਿਆਂ ਤੋਂ ਅੰਗਰੇਜ਼ਾਂ ਨੂੰ ਬਹੁਤ ਸਾਰਾ ਧੰਨ ਅਤੇ ਇਲਾਕੇ ਪ੍ਰਾਪਤ ਹੋਏ।

3. ਇਸ ਸੰਧੀ ਕਾਰਣ ਅੰਗਰੇਜ਼ ਭਾਰਤ ਵਿਚ ਫਰਾਂਸੀਸੀ ਪ੍ਰਭਾਵ ਖ਼ਤਮ ਕਰਨ ਵਿਚ ਵੀ ਸਫ਼ਲ ਹੋਏ

4. ਇਸ ਸੰਧੀ ਕਾਰਣ ਭਾਰਤ ਵਿਚ ਅੰਗਰੇਜ਼ਾਂ ਲਈ ਰਾਜ ਵਿਸਥਾਰ ਦਾ ਰਾਹ ਖੁੱਲ੍ਹ ਗਿਆ ਬਾਅਦ ਵਿਚ ਅੰਗਰੇਜ਼ਾਂ ਨੇ ਇਨ੍ਹਾਂ ਰਾਜਾਂ ਨੂੰ ਕਿਸੇ ਬਹਾਨੇ ਆਪਣੇ ਅਧੀਨ ਕਰ ਲਿਆ


 

ਸਹਾਇਕ ਪ੍ਰਣਾਲੀ ਦੇ ਦੋਸ਼-


1. ਇਸਨੇ ਹੁਣ ਭਾਰਤੀ ਸਾਸ਼ਕਾ ਦੀ ਸੁਤੰਤਰਤਾ ਨੂੰ ਲੱਗਭਗ ਖ਼ਤਮ ਕਰ ਦਿੱਤਾ


2. ਇਹ ਸੰਧੀ ਭਾਰਤੀ ਰਾਜਿਮਾਂ ਨੂੰ ਫਸਾਉਣ ਲਈ ਇਕ ਜਾਲ ਸਿੱਧ ਹੋਈ ਬਾਅਦ ਵਿਚ ਇਹਨਾਂ ਰਾਜਾਂ ਤੇ ਬਦਨਾਮੀ ਅਤੇ ਭੈੜੇ ਰਾਜ ਪ੍ਰਬੰਧ ਦਾ ਦੋਸ਼ ਲਗਾ ਕੇ ਇਹਨਾਂ ਨੂੰ ਅੰਗਰੇਜ਼ੀ ਰਾਜ ਵਿਚ ਸ਼ਾਮਲ ਕਰ ਲਿਆ ਗਿਆ

 


ਪ੍ਰਸ਼ਨ 2 ਲੈਪਸ ਦੇ ਸਿਧਾਂਤ ਤੋਂ ਕੀ ਭਾਵ ਹੈ? ਲਾਰਡ ਡਲਹੰਜ਼ੀ ਨੇ ਇਸ ਸਿਧਾਂਤ ਦੁਆਰਾ ਕਰੋ?


ਉੱਤਰ: ਲੈਪਸ ਦੀ ਨੀਤੀ ਤੋਂ ਭਾਵ - ਲਾਰਡ ਡਲਹੌਜ਼ੀ ਨੇ ਭਾਰਤ ਰਿਆਸਤਾਂ ਨੂੰ ਅੰਗਰੇਜੀ ਸਾਮਰਾਜ ਵਿਚ ਸ਼ਾਮਲ ਕਰਨ ਦੇ ਉਦੇਸ਼ ਨਾਲ ਲੈਪਸ ਦੀ ਨੀਤੀ ਸ਼ੁਰੂ ਕੀਤੀ ਇਸ ਨੀਤੀ ਅਨੁਸਾਰ ਜਿਹੜੇ ਭਾਰਤੀ ਸਾਸ਼ਕਾਂ ਦੀ ਆਪਈ ਕੋਈ ਸੰਤਾਨ ਨਹੀਂ ਸੀ ਉਨ੍ਹਾਂ ਨੂੰ ਪੁੱਤਰ ਗੋਦ ਲੈਣ ਦੀ ਆਗਿਆ ਨਹੀਂ ਦਿੱਤੀ ਜਾਂਦੀ ਸੀ ਅਜਿਹੇ ਸਾਸ਼ਕ ਦੀ ਮੌਤ ਤੋਂ ਬਾਅਦ ਉਸਨੇ ਰਾਜ ਨੂੰ ਅੰਗਰੇਜੀ ਸਾਮਰਾਜ ਵਿਚ ਸ਼ਾਮਲ ਕਰ ਲਿਆ ਜਾਂਦਾ ਸੀ।


 

ਲੈਪਸ ਦੇ ਸਿਧਾਂਤ ਦੁਆਰਾ ਮਿਲਾਏ ਗਏ ਰਾਜ:


 

ਸਤਾਰਾਂ- ਲੈਪਸ ਦੇ ਸਿਧਾਂਤ ਅਨੁਸਾਰ ਅੰਗਰੇਜ਼ੀ ਸਾਮਰਾਜ ਵਿਚ ਸ਼ਾਮਲ ਕੀਤੀ ਜਾਏ ਵਾਲੀ ਪਹਿਲੀ ਸਿਆਸਤ ਸਤਾਰਾਂ ਸੀ 1848 : ਵਿਚ ਸਤਾਰਾਂ ਦਾ ਸਾਸ਼ਕ ਅੱਪਾ ਸਾਹਿਬ ਨਿਰਸੰਤਾਨ ਹੀ ਮਰ ਗਿਆ ਸੀ ।ਪਰ ਉਸਨੇ ਆਪਈ ਮੌਤ ਤੋਂ ਪਹਿਲਾਂ ਇਕ ਪੁੱਤਰ ਗੋਦ ਲੈਣ ਲਿਆ ਸੀ। ਲਾਰਡ ਡਾਲਹੌਜ਼ੀ ਨੇ ਇਸ ਨੂੰ ਕਾਨੂੰਨ ਨੂੰ ਨਾ ਮੰਨਿਆ ਅਤੇ ਸਤਾਰਾ ਦੀ ਸਿਆਸਤ ਨੂੰ ਅੰਗਰੇਜ਼ੀ ਰਾਜ ਵਿਚ ਸ਼ਾਮਲ ਕਰ ਲਿਆ।


ਸੰਭਲਪੁਰ 1849:  ਵਿਚ ਸੰਭਲਪੁਰ ਰਿਆਸਤ ਦੇ ਸਾਸ਼ਕ ਨਾਰਾਇਣ ਸਿੰਘ ਦੀ ਮੌਤ ਬਿਨਾਂ ਕਿਸੇ ਔਲਾਦ ਦੇ ਹੋ ਗਈ ਸੀ ਆਪਣੀ ਮੌਤ ਤੋਂ ਪਹਿਲਾਂ ਉਸਨੇ ਕਿਸੇ ਬੱਚੇ ਨੂੰ ਗੋਦ ਵੀ ਨਹੀਂ ਲਿਆ ਸੀ ਇਸ ਲਈ ਨੂੰ ਲਾਰਡ ਡਲਹੌਜ਼ੀ ਸੰਭਲਪੁਰ ਦੀ ਰਿਆਸਤ ਨੂੰ ਹੜੱਪਣ ਦਾ ਸੁਨਹਿਰੀ ਮੌਕਾ ਮਿਲਿਆ ਅਤੇ ਉਸਨੂੰ ਅੰਗਰੇਜੀ ਸਾਮਰਾਜ ਵਿਚ ਸ਼ਾਮਲ ਕਰ ਲਿਆ ਗਿਆ


ਝਾਂਸੀ - 853 . ਵਿਚ ਝਾਂਸੀ ਦੇ ਸਾਸ਼ਕ ਗੰਗਾਧਰ ਰਾਓ ਦੀ ਮੌਤ ਵੀ ਨਿਰਸੰਤਾਨ ਹੋ ਗਈ ਸੀ ਪਰ ਉਸਨੇ ਆਪਈ ਮੌਤ ਤੋਂ ਪਹਿਲਾਂ ਅਨੰਦ ਰਾਉ ਨਾਂ ਦੇ ਬੱਚੇ ਨੂੰ ਗੋਦ ਲਿਆ ਸੀ ਲਾਰਡ ਡਲਰੌਜ਼ੀ ਨੇ ਅਨੰਦ ਰਾਓ ਨੂੰ ਮਾਨਤਾ ਨਾ ਦਿੱਤੀ ਅਤੇ ਝਾਂਸੀ ਨੂੰ 1853 : ਵਿਚ ਅੰਗਰੇਜ਼ੀ ਸਾਮਰਾਜ ਵਿਚ ਸ਼ਾਮਲ ਕਰ ਲਿਆ


ਨਾਗਪੁਰ -ਨਾਗਪੁਰ ਲੈਪਸ ਦੇ ਸਿਧਾਂਤ ਅਨੁਸਾਰ ਅੰਗਰੇਜ਼ੀ ਸਾਮਰਾਜ ਵਿਚ ਸ਼ਾਮਲ ਕੀਤੀਆਂ ਗਈਆਂ ਰਿਆਸਤਾਂ ਵਿਚੋਂ ਸਭ ਤੋਂ ਵੱਡੀ ਰਿਆਸਤ ਸੀ 1853 : ਵਿਚ ਨਾਗਪੁਰ ਦਾ ਸਾਸ਼ਕ ਬਿਨਾਂ ਸੰਤਾਨ ਦੇ ਮਰ ਗਿਆ ਪਰ ਡਾਲਹੌਜ਼ੀ ਜਿਹੜਾ ਅਜਿਹੇ ਮੌਕੇ ਦੀ ਤਲਾਸ਼ ਵਿਚ ਰਹਿੰਦਾ ਸੀ ਨੇ ਇਸ ਸਿਆਸਤ ਨੂੰ ਅੰਗਰੇਜ਼ੀ ਸਾਮਰਾਜ ਵਿਚ ਸ਼ਾਮਲ ਕਰਨ ਲਈ ਜਰਾ ਵੀ ਢਿੱਲ ਨਾ ਕੀਤੀ


ਹੋਰ ਰਿਆਸਤਾਂ - ਲੋਪਸ ਦੇ ਸਿਧਾਂਤ ਅਨੁਸਾਰ ਲਾਰਡ ਡਲਹੌਜ਼ੀ ਨੇ 1849 : ਵਿਚ ਜੈਤਪੁਰ ਨੂੰ 1850 : ਵਿਚ ਬਘਾਟ ਨੂੰ ਅਤੇ 1851 : ਵਿਚ ਉਦੈਪੁਰ ਨੂੰ ਅੰਗਰੇਜ਼ੀ ਸਾਮਰਾਜ ਵਿਚ ਸ਼ਾਮਲ ਕਰ ਲਿਆ ਸੀ


ਭੈੜੇ ਪ੍ਰਬੰਧ ਕਾਰਨ ਮਿਲਾਉਣਾ - ਉਸਨੇ 1856 : ਵਿਚ ਭੈੜੇ ਪ੍ਰਬੰਧ ਦਾ ਦੋਸ਼ ਲਗਾ ਕੇ ਅਵਧ ਨੂੰ ਅੰਗਰੇਜ਼ੀ ਸਾਮਰਾਜ ਵਿਚ ਸ਼ਾਮਲ ਕਰ ਲਿਆ ਅਵਧ ਨੂੰ ਅੰਗਰੇਜ਼ੀ ਸਾਮਰਾਜ ਵਿਚ ਸ਼ਾਮਲ ਕਰਨਾ ਸਰਾਸਰ ਬੇਇਨਸਾਫ਼ੀ ਸੀ


ਖ਼ਿਤਾਬ ਅਤੇ ਪੈਨਸ਼ਨਾਂ ਬੰਦ ਕਰਕੇ ਮਿਲਾਉਣਾ- ਲਾਰਡ ਡਲਹੌਜੀ ਨੇ ਕਰਨਾਟਕ,ਪੂਨਾ, ਤੰਜੋਰ ਅਤੇ ਸੂਰਤ ਦੀਆਂ ਰਿਆਸਤਾਂ ਦੇ ਖਿਤਾਬ ਅਤੇ ਪੈਨਸ਼ਨਾਂ ਬੰਦ ਕਰਕੇ ਇਨ੍ਹਾਂ ਰਿਆਸਤਾਂ ਨੂੰ ਅੰਗਰੇਜ਼ੀ ਰਾਜ਼ ਵਿਚ ਸ਼ਾਮਲ ਕਰ ਲਿਆ


 

ਪ੍ਰਸ਼ਨ 3 ਅੰਗਰੇਜ਼ੀ ਸਾਸ਼ਨ ਕਾਲ ਵਿਚ ਸਿਵਲ ਸਰਵਿਸ ਅਤੇ ਸੈਨਾ ਦੇ ਵਿਚ ਮੁੱਖ ਪਰਿਵਰਤਨ ਕੀ ਹੋਏ?


ਉੱਤਰ - 1858 : ਤੋਂ ਪਹਿਲਾਂ ਦਾ ਸਿਵਲ ਸਰਵਿਸ ਦਾ ਇਤਿਹਾਸ- ਸਿਵਲ ਸਰਵਿਸ ਨੂੰ ਅੰਗਰੇਜ਼ੀ ਸਾਮਰਾਜ ਦਾ ਸਟੀਲ ਫਰੇਮ ਕਿਹਾ ਜਾਂਦਾ ਸੀ ਲਾਰਡ ਕਾਰਨਵਾਲਿਸ ਨੂੰ ਸਿਵਲ ਸੇਵਾਵਾਂ ਦਾ ਮੋਢੀ ਮੰਨਿਆ ਜਾਂਦਾ ਹੈ ਉਸਨੇ ਯੋਗਤਾ ਦੇ ਅਧਾਰ ਤੇ ਨੌਕਰੀਆਂ ਦੇਣੀਆਂ ਸ਼ੁਰੂ ਕੀਤੀਆਂ ਉਸਨੇ ਕੰਪਨੀ ਦੇ ਕਰਮਚਾਰੀਆਂ ਦੀਆਂ ਤਨਖਾਹਾਂ ਕਾਫ਼ੀ ਵਧਾ ਦਿੱਤੀਆਂ ਤਾਂ ਕਿ ਉਹ ਰਿਸ਼ਵਤ ਨਾ ਲੈਣ । ਉਸਨੇ ਕੰਪਨੀ ਦੇ ਕਰਮਚਾਰੀਆਂ ਦੁਆਰਾ ਨਿੱਜੀ ਵਪਾਰ ਕਰਨ ਅਤੇ ਰਿਸ਼ਵਤ ਲੈਣ ਤੋ ਪਾਬੰਦੀ ਲਗਾ ਦਿੱਤੀ

1833 : ਦੇ ਚਾਰਟਰ ਐਕਟ ਰਾਹੀ ਭਾਰਤੀਆਂ ਨੂੰ ਸਿਵਲ ਸਰਵਿਸ ਵਿਚ ਯੋਗਤਾ ਦੇ ਅਧਾਰ ਤੇ ਭਰਤੀ ਕਰਨ ਦਾ ਬਚਨ ਦਿੱਤਾ ਗਿਆ

1853 : ਵਿਚ ਕੰਪਨੀ ਨੇ ਉੱਚ ਅਹੁਦਿਆਂ ਲਈ ਯੋਗ ਵਿਅਕਤੀਆਂ ਦੀ ਚੋਣ ਲਈ ਮੁਕਾਬਲੇ ਦੀ ਪ੍ਰੀਖਿਆ ਜ਼ਰੂਰੀ ਕਰ ਦਿੱਤੀ


1858 : ਤੋਂ 1919 : ਤਕ ਦਾ ਸਿਵਲ ਸਰਵਿਸ ਦਾ ਇਤਿਹਾਸ - 1 ਨਵੰਬਰ 1858 : ਨੂੰ ਇੰਗਲੈਂਡ ਦੀ ਮਹਾਰਾਈ ਵਿਕਟੋਰੀਆ ਨੇ ਇਕ ਮਹੱਤਵਪੂਰਨ ਘੋਸ਼ਣਾ ਕੀਤੀ ਇਸ ਘੋਸ਼ਣਾ ਵਿਚ ਭਾਰਤੀਆਂ ਨੂੰ ਯੋਗਤਾ ਦੇ ਅਨੁਸਾਰ ਨੌਕਰੀਆਂ ਦੇਣ ਦਾ ਯਕੀਨ ਦਵਾਇਆ ਗਿਆ ਪਰ ਪਹਿਲਾਂ ਵਾਂਗ ਇਸ ਬਾਰ ਵੀ ਇਸ ਵਚਨ ਨੂੰ ਅਮਲੀ ਰੂਪ ਦੇਣ ਲਈ ਅੰਗਰੇਜ਼ਾਂ ਨੇ ਕੋਈ ਖਾਸ ਧਿਆਨ ਨਾ ਦਿੱਤਾ 1863 : ਤਕ ਕੇਵਲ ਇਕ ਹੀ ਭਾਰਤੀ ਸਿਵਲ ਸਰਵਿਸ ਵਿਚ ਭਰਤੀ ਹੋ ਸਕਿਆ ਸੀ ਉਸਦਾ ਨਾਂ ਸਤਿੰਦਰ ਨਾਥ ਟੈਗੋਰ ਸੀ


1878 : ਵਿਚ ਪ੍ਰੀਖਿਆ ਦੀ ਉਮਰ 21 ਸਾਲ ਤੋਂ ਘਟਾ ਕੇ 19 ਸਾਲ ਕਰ ਦਿੱਤੀ ਗਈ

ਲਾਰਡ ਡਫਰੀਨ ਦੁਆਰਾ ਸਥਾਪਿਤ ਕੀਤੇ ਗਏ ਕਮਿਸ਼ਨ ਦੀਆਂ ਸਿਫ਼ਾਰਿਸ਼ਾਂ ਤੇ ਸਾਰੀਆਂ ਸੇਵਾਵਾਂ ਨੂੰ 1888 : ਵਿਚ

1. ਇੰਗਲੈਂਡ ਸਿਵਲ ਸਰਵਿਸ

2. ਪ੍ਰੋਵਿੰਸੀਅਲ ਸਿਵਲ ਸਰਵਿਸ

3. ਪ੍ਰੋਫੈਸ਼ਨਲ ਸਰਵਿਸ

1917 . ਦੋ ਲਾਰਡ ਮਾਂਟਗਿਉ ਦੇ ਐਲਾਨ ਕਾਰਨ 1918 : ਤੋਂ ਭਾਰਤੀਆਂ ਨੂੰ ਸਿਵਲ ਸੇਵਾਵਾਂ ਵਿਚ 33 ਪ੍ਰੀਤਸ਼ਤ ਸਥਾਨ ਮੰਨਣ ਲੱਗ ਪਏ


 

1919 : ਤੋਂ 1947 : ਤੱਕ ਦਾ ਸਿਵਲ ਸਰਵਿਸ ਦਾ ਇਤਿਹਾਸ - 1923 : ਵਿਚ ਲੀ ਕਮਿਸ਼ਨ ਨੇ ਸਿਵਲ ਸੇਵਾਵਾਂ ਵਿਚ ਭਾਰਤੀਆਂ ਦੀ ਗਿਣਤੀ ਵਧਾਏ ਜਾਣ ਅਤੇ ਭਾਰਤ ਵਿਚ ਸੇਵਾ ਕਮਿਸ਼ਨ ਸਥਾਪਿਤ ਕਰਨ ਦੀਆਂ ਸਿਫ਼ਾਰਿਸ਼ਾਂ ਕੀਤੀਆਂ 1935 : ਦੇ ਐਕਟ ਅਨੁਸਾਰ ਵਾਇਸਰਾਏ ਨੂੰ ਸਰਵ ਭਾਰਤੀ ਸੇਵਾਵਾਂ ਦੀ ਨਿਯੁਕਤੀ ਕਰਨ ਦਾ ਅਤੇ ਗਵਰਨਰਾਂ ਨੂੰ ਪ੍ਰਂਤਕ ਸੇਵਾਵਾਂ ਦੀ ਨਿਯੁਕਤੀ ਕਰਨ ਦਾ ਅਧਿਕਾਰ ਦਿੱਤਾ ਗਿਆਂ


1857 : ਤੋਂ ਪਹਿਲਾਂ ਫ਼ੌਜੀ ਸੇਵਾ - ਭਾਰਤ ਵਿਚ ਅੰਗਰੇਜ਼ੀ ਪ੍ਰਸ਼ਾਸ਼ਨ ਦਾ ਇਕ ਵੱਡਾ ਅਧਾਰ ਫ਼ੌਜ ਸੀ ।ਈਸਟ ਇੰਡੀਆ ਕੰਪਨੀ ਦੀ ਫ਼ੌਜ ਨੇ ਅੰਗਰੇਜੀ ਰਾਜ ਦਾ ਵਿਸਥਾਰ ਕਰਨ ਵਿਚ ਮਹੱਤਵਪੂਰਨ ਯੋਗਦਾਨ ਦਿੱਤਾ ਸੀ ਇਸ ਫ਼ੌਜ ਵਿਚ ਵੱਡੀ ਗਿਣਤੀ ਵਿਚ ਭਾਰਤੀਆਂ ਨੂੰ ਭਰਤੀ ਕੀਤਾ ਜਾਂਦਾ ਸੀ 1856 : ਤਕ ਭਾਰਤੀਆਂ ਨੂੰ ਦਿੱਤੀ ਜਾਣ ਵਾਲੀ ਵੱਧ ਤੋਂ ਵੱਧ ਤਮਖ਼ਾਹ 300 ਰੁਪਏ ਮਹੀਨਾ ਸੀ ਇਸਨੂੰ ਲੈਣ ਵਾਲਿਆਂ ਦੀ ਗਿਣਤੀ ਕੇਵਲ ਤਿੰਨ ਸੀ ਫ਼ੌਜ ਦੇ ਸਾਰੇ ਅਫਸਰ ਅੰਗਰੇਜ ਹੁੰਦੇ ਸਨ ਫ਼ੌਜ ਦੇ ਕੁਝ ਖਾਸ ਦਸਤਿਆਂ ਵਿਚ ਕੇਵਲ ਅੰਗਰੇਜ਼ਾਂ ਨੂੰ ਭਰਤੀ ਕੀਤਾ ਜਾਂਦਾ ਸੀ 1 1857 : ਵਿਚ ਕੰਪਨੀ ਦੀ ਫ਼ੌਜ ਦੀ ਕੁੱਲ ਗਿਣਤੀ 3,11,400 ਸੀ ਇਨ੍ਹਾਂ ਵਿਚ ਭਾਰਤੀਆਂ ਦੀ ਗਿਣਤੀ 2,65,000 ਸੀ


1857 : ਤੋਂ ਬਾਅਦ ਫ਼ੌਜੀ ਸੇਵਾ -


1. ਫ਼ੌਜ ਵਿਚ ਅੰਗਰੇਜ਼ੀ ਸੈਨਿਕਾਂ ਦੀ ਗਿਣਤੀ ਵਿਚ ਵਾਧਾ ਕੀਤਾ ਗਿਆ। ।ਇਹ ਨਿਯਮ ਬਣਾਏ ਗਏ ਕਿ ਭਾਰਤੀ ਸੈਨਿਕਾਂ ਦੀ ਗਿਣਤੀ ਕਦੇ ਵੀ ਅੰਗਰੇਜ਼ੀ ਸੈਨਿਕਾਂ ਤੋਂ ਦੁੱਗਣੀ ਨਹੀਂ ਹੋਵੇਗੀ

2. ਤੋਪਖਾਨਾ ਟੇ ਹੋਰ ਮਹੱਤਵਪੂਰਨ ਫ਼ੌਜੀ ਵਿਭਾਗਾਂ ਨੂੰ ਕੇਵਲ ਅੰਗਰੇਜ਼ਾਂ ਦੇ ਹੱਥਾਂ ਵਿਚ ਰੱਖਿਆ ਗਿਆ

3. ਵੱਖ ਵੱਖ ਜਾਤੀਆਂ ਤੇ ਧਰਮਾਂ ਨੂੰ ਮੰਨਣ ਵਾਲੇ ਸੈਨਿਕਾਂ ਨੂੰ ਮਿਲਾ ਦਿੱਤਾ ਗਿਆ ਤਾਂ ਕਿ ਉਨ੍ਹਾਂ ਵਿਚ ਕੋਈ ਆਪਸੀ ਤਾਲਮੇਲ ਨਾ ਰਹੇ ਅਤੇ ਉਹ ਅੰਗਰੇਜ਼ਾਂ ਵਿਰੁੱਧ ਵਿਦਰੋਹ ਕਰਨ ਦਾ ਹੌਂਸਲਾ ਨਾ ਕਰਨ

4. 1895 : ਵਿਚ ਸਾਰੀਆਂ ਫੋਜਾਂ ਨੂੰ ਇਕ ਕਮਾਂਡਰ - ਇਨ - ਚੀਫ਼ ਦੇ ਅਧੀਨ ਕਰ ਦਿੱਤਾ ਗਿਆ

5. ਅਵਧ, ਉੜੀਸਾ ਅਤੇ ਮੱਧ ਭਾਰਤ ਦੇ ਸੈਨਿਕਾਂ ਦੀ ਗਿਣਤੀ 1857 : ਦੇ ਵਿਦਰੋਹ ਤੋਂ ਬਾਅਦ ਘਟਾ ਦਿੱਤੀ ਗਈ ਇਸਦਾ ਮੁੱਖ ਕਾਰਨ ਇਹ ਸੀ ਕਿ ਇਨ੍ਹਾਂ ਸੈਨਿਕਾਂ ਨੇ 1857 : ਦੇ ਵਿਧਰੋਹ ਵਿਚ ਅੰਗਰੇਜ਼ਾਂ ਦੇ ਵਿਰੁੱਧ ਹਿੱਸਾ ਲਿਆ ਸੀ

6. ਫ਼ੌਜ ਵਿਚ ਹੁਣ ਸਿੱਖ, ਗੋਰਖਿਆਂ ਅਤੇ ਪਠਾਣਾਂ ਨੂੰ ਵੱਡੀ ਗਿਣਤੀ ਵਿਚ ਭਰਤੀ ਕੀਤਾ ਜਾਣ ਲੱਗ ਪਿਆ ।ਉਨ੍ਹਾਂ ਨੂੰ ਲੜਾਕੂ ਜਾਤੀਆਂ ਮੰਨਿਆ ਜਾਂਦਾ ਸੀ ਇਸ ਤਰ੍ਹਾਂ ਫ਼ੌਜ ਨੂੰ ਲੜਾਕੂ ਤੇ ਗੈਰ ਲੜਾਕੂ ਜਾਤੀਆਂ ਵਿਚ ਵੰਡ ਦਿੱਤਾ ਗਿਆ

7. 1914 ਈ: ਤੋਂ ਪਹਿਲਾਂ ਤਾਰਤੀ ਸੈਨਿਕ ਵੱਧ ਤੋਂ ਵੱਧ ਸੂਬੇਦਾਰ ਦੇ ਅਹੁਦੇ ਤਕ ਪਹੁੰਚ ਸਕਦਾ ਸੀ । ਪਰ ਪਹਿਲੇ ਸੰਸਾਰ ਯੁੱਧ ਤੋਂ ਬਾਅਦ ਭਾਰਤੀਆਂ ਨੂੰ ਫ਼ੌਜ ਵਿਚ 'ਕਮਿਸ਼ਨ' ਮਿਲਣੇ ਸੁਰੂ ਹੋ ਗਏ ।ਪਰ ਇਨ੍ਹਾਂ ਦੀ ਗਿਣਤੀ ਬਹੁਤ ਥੋੜ੍ਹੀ ਸੀ ।

8. ਭਾਰਤ ਦੇ ਸਲਾਨਾ ਬਜਟ ਦਾ ਵਧੇਰੇ ਹਿੱਸਾ ਫ਼ੌਜ ਤੇ ਖ਼ਰਚ ਕੀਤਾ ਜਾਣ ਲੱਗ ਪਿਆ ।