ਪਾਠ 17 ਯੂਰਪੀਨਾਂ ਦਾ ਭਾਰਤ ਵਿੱਚ ਆਗਮਨ ਅਤੇ ਆਪਸੀ ਤਣਾਓ
1)
ਭਾਰਤੀ
ਵਿੱਚ
ਆਉਣ
ਵਾਲੇ
ਪਹਿਲੇ
ਯੂਰਪੀ
ਕੌਣ
ਸਨ?
ਪੁਰਤਗਾਲੀ
2)
ਭਾਰਤ
ਵਿੱਚ
ਪਹੁੰਚਣ
ਵਾਲਾ
ਪਹਿਲਾ
ਯੂਰਪੀ
ਯਾਤਰੀ
ਕੌਣ
ਸੀ?
ਵਾਸਕੌਡੀਗਾਮਾ
3)
ਵਾਸਕੌਡੀਗਾਮਾ ਭਾਰਤ ਕਦੋਂ ਪਹੁੰਚਿਆ?
1498 ਈ:
4)
ਵਾਸਕੌਡੀਗਾਮਾ ਭਾਰਤ ਵਿੱਚ ਕਿਹੜੀ ਥਾਂ ਤੇ ਸਭ ਤੋਂ ਪਹਿਲਾਂ ਪਹੁੰਚਿਆ?
ਕਾਲੀਕਟ
5)
ਪੁਰਤਗਾਲੀਆਂ
ਨੇ
ਗੋਆ
ਕਿਸ
ਕੋਲੋਂ
ਜਿਤਿਆ ਸੀ?
ਬੀਜਾਪੁਰ ਦੇ ਸੁਲਤਾਨ ਕੋਲੋਂ
6)
ਪੁਰਤਗਾਲੀਆਂ
ਦਾ
ਪਹਿਲਾ
ਹੈਡਕੁਆਟਰ
ਕਿਹੜਾ
ਸੀ?
ਕੋਚੀਨ
7)
ਪੁਰਤਗਾਲੀਆਂ
ਨੇ
ਭਾਰਤ
ਵਿੱਚ
ਕਿਹੜੀ
ਚੀਜ
ਦੀ
ਖੇਤੀ
ਸ਼ੁਰੂ
ਕੀਤੀ?
ਤੰਬਾਕੂ, ਮਿਰਚ, ਮਕੀ, ਪਪੀਤਾ ਆਦਿ
8)
ਭਾਰਤ
ਵਿੱਚ
ਪਹਿਲਾ
ਛਾਪਾਖਾਨਾ
ਕਿੱਥੇ
ਲਗਾਇਆ
ਗਿਆ?
ਗੋਆ
9)
ਕਿਹੜੇ
ਆਪਰੇਸ਼ਨ
ਦੁਆਰਾ
ਪੁਰਤਗਾਲੀਆਂ
ਨੂੰ
ਭਾਰਤ
ਵਿੱਚੋਂ
ਕਢਿਆ
ਗਿਆ?
ਆਪਰੇਸ਼ਨ ਵਿਜੇ
10)
ਡੱਚ
ਯੂਨਾਇਟਿਡ
ਈਸਟ
ਇਡੀਆ
ਕੰਪਨੀ ਦੀ
ਸਥਾਪਨਾ
ਕਦੋਂ
ਹੋਈ?
1602 ਈ:
11)
ਭਾਰਤ
ਵਿੱਚ
ਡੱਚਾਂ
ਦੇ
ਕੋਈ
ਦੋ
ਵਪਾਰਕ
ਕੇਂਦਰਾਂ ਦੇ
ਨਾਂ
ਲਿਖੋ।
ਕੋਚੀਨ, ਸੂਰਤ, ਆਗਰਾ, ਨਾਗਾਪਟਨਮ
12)
ਇੰਗਲਿਸ਼ ਈਸਟ
ਇਡੀਆ
ਕੰਪਨੀ ਦੀ
ਸਥਾਪਨਾ
ਕਦੋਂ
ਹੋਈ?
1600 ਈ:
13) ਇੰਗਲਿਸ਼ ਈਸਟ ਇਡੀਆ ਕੰਪਨੀ ਦੀ ਸਥਾਪਨਾ ਕਿਸਨੇ
ਕੀਤੀ?
ਅੰਗਰੇਜ਼
ਵਪਾਰੀਆਂ ਨੇ
14) ਸਰ ਟਾਮਸ ਰੋ ਭਾਰਤ ਕਦੋਂ ਆਇਆ?
1615
ਈ:
15) ਅੰਗਰੇਜ਼ਾਂ ਨੇ ਮਦਰਾਸ ਵਿੱਚ ਆਪਣਾ ਕਾਰਖਾਨਾ ਕਦੋਂ ਸਥਾਪਿਤ ਕੀਤਾ?
1640
ਈ:
16) ਫਰਾਂਸੀਸੀਆਂ ਨੇ ਪਾਂਡੀਚਰੀ ਨੂੰ ਆਪਣੀ ਰਾਜਧਾਨੀ
ਕਦੋਂ ਬਣਾਇਆ?
1674
ਈ:
17) ਇੰਗਲਿਸ਼ ਈਸਟ ਇਡੀਆ ਕੰਪਨੀ ਨੂੰ ਭਾਰਤ ਨਾਲ ਵਪਾਰ
ਕਰਨ ਦਾ ਏਕਾਧਿਕਾਰ ਕਿਸਨੇ ਦਿੱਤਾ?
ਰਾਣੀ
ਐਲਿਜ਼ਾਬੈਥ ਨੇ
18) ਅੰਗਰੇਜ਼ਾਂ ਨੇ ਭਾਰਤ ਵਿੱਚ ਪਹਿਲੀ ਬਸਤੀ ਕਿੱਥੇ
ਸਥਾਪਤ ਕੀਤੀ?
ਸੂਰਤ
19) ਫਰਾਂਸੀਸੀਆਂ ਨੇ ਆਪਦਾ ਹੈਡਕੁਆਟਰ ਕਿੱਥੇ ਬਣਾਇਆ?
ਪਾਂਡੀਚਰੀ
20) ਕਰਨਾਟਕ ਦੀਆਂ ਲੜਾਈਆਂ ਕਿਹੜੀਆਂ ਧਿਰਾਂ ਵਿਚਕਾਰ
ਹੋਈਆਂ?
ਅੰਗਰੇਜਾਂ
ਅਤੇ ਫਰਾਂਸੀਸੀਆਂ
21) ਕਰਨਾਟਕ ਦੀਆਂ ਲੜਾਈਆਂ ਦਾ ਉਦੇਸ਼ ਕੀ ਸੀ?
ਵਪਾਰਕ
ਸਰਵਉਂਚਤਾ ਕਾਇਮ ਕਰਨਾ
22) ਅੰਗਰੇਜ਼ਾਂ -ਫਰਾਂਸੀਸੀਆਂ ਵਿਚਕਾਰ ਕਰਨਾਟਕ ਦੀਆਂ
ਕਿੰਨੀਆਂ ਲੜਾਈਆਂ ਲੜੀਆਂ ਗਈਆਂ?
3
23) ਕਰਨਾਟਕ ਦੀਆਂ ਲੜਾਈਆਂ ਵਿੱਚ ਕੌਣ ਜੇਤੂ ਰਹੇ?
ਅੰਗਰੇਜ਼
24) ਪਲਾਸੀ ਦੀ ਲੜਾਈ ਸਮੇਂ ਬੰਗਾਲ ਦਾ ਨਵਾਬ ਕੌਣ
ਸੀ?
ਸਿਰਾਜੂਦੌਲਾ
25) ਪਲਾਸੀ ਦੀ ਲੜਾਈ ਕਦੋ ਹੋਈ?
1757
ਈ:
26) ਪਲਾਸੀ ਦੀ ਲੜਾਈ ਕਿਹੜੀਆਂ ਦੋ ਧਿਰਾਂ ਵਿਚਕਾਰ
ਹੋਈ?
ਅੰਗਰੇਜਾਂ
ਅਤੇ ਸਿਰਾਜੂਦੌਲਾ ਵਿਚਕਾਰ
27) ਬਕਸਰ ਦੀ ਲੜਾਈ ਕਦੋਂ ਹੋਈ?
1764
ਈ:
28) ਲਾਰਡ ਕਲਾਈਵ ਬੰਗਾਲ ਦਾ ਗਵਰਨਰ ਕਦੋ ਬਣਿਆ?
1757
ਈ:
29) ਕਿਹੜੇ ਗਵਰਨਰ ਜਨਰਲ ਨੂੰ ਭਾਰਤ ਵਿੱਚ ਅੰਗਰੇਜ਼ੀ
ਰਾਜ ਦਾ ਸੰਸਥਾਪਕ ਮੰਨਿਆ ਜਾਂਦਾ ਹੈ?
ਲਾਰਡ
ਕਲਾਈਵ
30) ਅੰਗਰੇਜ਼ਾਂ ਨੂੰ ਭਾਰਤ ਵਿੱਚ ਕਰ ਮੁਕਤ ਵਪਾਰ
ਦਾ ਅਧਿਕਾਰ ਕਿਸਨੇ ਦਿੱਤਾ?
ਫਰੁਖਸਿਅਰ
ਨੇ
31) ਫਰੁਖ਼ਸਿਅਰ ਨੇ ਅੰਗਰੇਜ਼ਾਂ ਨੂੰ ਭਾਰਤ ਵਿੱਚ
ਕਰ ਮੁਕਤ ਵਪਾਰ ਦਾ ਅਧਿਕਾਰ ਕਦੋਂ ਦਿੱਤਾ?
1717
ਈ:
32) ਬਲੈਕ ਹੋਲ ਦੀ ਦੁਰਘਟਨਾ ਕਿੱਥੇ ਹੋਈ?
ਕਲਕੱਤਾ
33) ਬਲੈਕ ਹੋਲ ਦੁਰਘਟਨਾ ਵਿੱਚ ਕਿੰਨੇ ਅੰਗਰੇਜ਼ ਮਾਰੇ
ਗਏ?
123
34) ਅੰਗਰੇਜ਼ਾਂ ਨੇ ਬਲੈਕ ਹੋਲ ਘਟਨਾ ਲਈ ਕਿਸਨੂੰ
ਜਿੰਮੇਵਾਰ ਮੰਨਿਆ?
ਸਿਰਾਜੂਦੌਲਾ
ਨੂੰ
(3 ਅੰਕਾਂ ਵਾਲੇ ਪ੍ਰਸ਼ਨ-ਉੱਤਰ)
1)
ਭਾਰਤ
ਵਿੱਚ
ਪੁਰਤਗਾਲੀਆਂ
ਨੇ ਆਪਣੀ
ਸ਼ਕਤੀ
ਕਿਵੇਂ
ਸਥਾਪਿਤ
ਕੀਤੀ?
ਉੱਤਰ:
I.
ਪੁਰਤਗਾਲੀ ਭਾਰਤ ਵਿੱਚ ਪਹੁੰਚਣ ਵਾਲੇ ਪਹਿਲੇ ਯੂਰਪੀਨ ਸਨ।
॥.ਉਹਨਾਂ ਨੇ ਕਾਲੀਕਟ ਦੇ ਸ਼ਾਸਕ ਜਮੋਰਿਨ ਕੌਲੋਂ ਵਪਾਰ ਕਰਨ ਦੀ ਆਗਿਆ ਪ੍ਰਾਪਤ
ਕਰ ਲਈ।
III.
ਫ਼ਰਾਂਸਿਸਕੋ-ਡੀ-ਅਲਮੀਡਾ ਨੂੰ ਭਾਰਤ ਵਿੱਚ ਪੁਰਤਗਾਲੀਆਂ ਦਾ ਪਹਿਲਾ ਵਾਇਸਰਾਏ ਬਣਾਇਆ ਗਿਆ।
IV.
ਪੁਰਤਗਾਲੀਆਂ ਨੇ ਅਰਬਾਂ ਨੂੰ ਹਰਾ ਕੇ ਗਰਮ ਮਸਾਲਿਆਂ ਦੇ ਕਾਰੋਬਾਰ ਤੇ ਕਬਜਾ ਕਰ ਲਿਆ।
V.
ਫਿਰ ਉਹਨਾਂ ਨੇ ਬੀਜਾਪੁਰ ਦੇ ਸੁਲਤਾਨ ਤੋਂ ਗੋਆ ਨੂ ਜਿੱਤ ਲਿਆ।
VI.
ਹੌਲੀ-ਹੌਲੀ ਉਹਨਾਂ ਨੇ ਦਮਨ, ਸਾਲਸੈਟ, ਬਸੀਨ, ਚੋਲ, ਬੰਬਈ, ਸੇਂਟ ਟੌਮਸ ਅਤੇ ਹੁਗਲੀ ਆਦਿ ਵਿਖੇ ਆਪਣੀਆਂ ਬਸਤੀਆਂ ਸਥਾਪਿਤ ਕਰ ਲਈਆਂ।
2)
ਭਾਰਤ
ਵਿੱਚ
ਪੁਰਤਗਾਲੀਆਂ
ਦੀ
ਸ਼ਕਤੀ
ਘਟਣ
ਦੇ
ਕੀ
ਕਾਰਨ
ਸਨ?
ਉੱਤਰ:
I. ਪੁਰਤਗਾਲੀਆਂ ਕਰਮਚਾਰੀ ਰਿਸ਼ਵਤਖੋਰ ਅਤੇ ਭ੍ਰਿਸ਼ਟ ਸਨ
II.
ਪੁਰਤਗਾਲੀਆਂ ਨੇ ਲੋਕਾਂ ਨੂੰ ਈਸਾਈ ਬਣਾਉਣ ਲਈ ਉਹਨਾਂ ਤੇ ਜੁਲਮ ਕੀਤੇ।
III.
ਪੁਰਤਗਾਲੀਆਂ ਦੀ ਲੁਂਟਮਾਰ ਦੀ ਨੀਤੀ ਨੇ ਉਹਨਾਂ ਨੂੰ ਬਦਨਾਮ ਕਰ ਦਿੱਤਾ।
IV.
ਅਲਬੂਕਰਕ ਤੋ ਬਾਅਦ ਵਾਲ ਵਾਇਸਰਾਏ ਜਿਆਦਾ ਯੋਗ ਨਹੀਂ ਸਨ।
V.
1580 ਈ: ਵਿੱਚ ਸਪੇਨ ਨੇ ਪੁਰਤਗਾਲ ਨੂੰ ਆਪਣੇ ਅਧੀਨ ਕਰ ਲਿਆ।
3) ਫ਼ਰਾਂਸੀਸੀ ਕੰਪਨੀ ਦੇ ਵਿਰੁੱਧ ਅੰਗਰੇਜ਼ੀ ਕੰਪਨੀ
ਦੀ ਸਫ਼ਲਤਾ ਦੇ ਕੀ ਕਾਰਨ ਸਨ?
ਉੱਤਰ:
ਅੰਗਰੇਜ਼ੀ ਕੰਪਨੀ ਦੀ ਸਫ਼ਲਤਾ ਦੇ ਕਾਰਨ:
I.
ਅੰਗਰੇਜ਼ੀ ਕੰਪਨੀ ਦੀ ਆਰਥਿਕ ਹਾਲਤ ਫ਼ਰਾਂਸੀਸੀਆਂ ਦੇ ਮੁਕਾਬਲੇ ਜਿਆਦਾ ਚੈਗੀ ਸੀ।
II.
ਅੰਗਰੇਜ਼ੀ ਕੰਪਨੀ ਦੀ ਸਮੁਦਰੀ ਫੌਜ਼ ਜਿਆਦਾ ਸ਼ਕਤੀਸ਼ਾਲੀ ਸੀ।
III.
ਅੰਗਰੇਜ਼ ਸੈਨਾਪਤੀ ਫ਼ਰਾਂਸੀਸੀ ਸੈਨਾਪਤੀਆਂ ਦੇ ਮੁਕਾਬਲੇ ਜਿਆਦਾ ਯੋਗ ਸਨ।
IV.
ਡੁਪਲੇ ਨੂੰ ਵਾਪਸ ਬੁਲਾ ਕੇ ਫ਼ਰਾਂਸ ਨੇ ਵੱਡੀ ਗਲਤੀ ਕੀਤੀ।
V.
ਅੰਗਰੇਜ਼ਾਂ ਦੁਆਰਾ ਭਾਰਤ ਵਿੱਚ ਕਬਜ਼ਾਏ ਗਏ ਖੇਤਰ ਜਿਆਦਾ ਉਪਜਾਊ ਸਨ।
VI.
ਅੰਗਰੇਜ਼ੀ ਕੰਪਨੀ ਨਿੱਜੀ ਹੋਣ ਕਰਕੇ ਇਸਦੇ ਅਫ਼ਸਰ ਸੁਤੰਤਰ ਫੈਸਲੇ ਲੈ ਸਕਦੇ ਸਨ।
4) ਪਲਾਸੀ ਦੀ ਲੜਾਈ ਦੇ ਕੀ ਕਾਰਨ ਸਨ?
ਉੱਤਰ:
ਪਲਾਸੀ ਦੀ ਲੜਾਈ ਦੇ ਕਾਰਨ:
I.
ਉੱਤਰਾਧਿਕਾਰ ਦੇ ਸੰਘਰਸ਼ ਵਿੱਚ ਅੰਗਰੇਜ਼ਾਂ ਨੇ ਸਿਰਾਜੂਦੌਲਾ ਦੇ ਵਿਰੋਧੀਆਂ ਦੀ ਸਹਾਇਤਾ ਕੀਤਾ।
॥.
ਅੰਗਰੇਜ਼ਾਂ ਨੇ ਕਲਕੱਤੇ ਦੀ ਕਿਲ੍ਹੇ ਬੰਦੀ ਕਰਨੀ ਸ਼ੁਰੂ ਕਰ ਦਿੱਤੀ।
III.
ਅੰਗਰੇਜ਼ਾਂ ਨੇ ਮੁਗ਼ਲ ਸ਼ਾਸਕ ਫਰੁਖ਼ਸੀਅਰ ਵੱਲੋਂ ਮਿਲੇ ਅਧਿਕਾਰਾਂ ਦੀ ਦੁਰਵਰਤੋ ਕਰਨੀ ਸ਼ੁਰੂ ਕਰ ਦਿੱਤੀ।
IV.
ਅੰਗਰੇਜ਼ਾਂ ਨੇ ਸਿਰਾਜੂਦੌਲਾ ਦਾ ਪੈਸਾ ਲੈ ਕੇ ਭਜੇ ਕ੍ਰਿਸ਼ਨ ਦਾਸ ਨੂੰ ਸਿਰਾਜੂਦੌਲਾ ਦੇ ਹਵਾਲੇ ਨਾ
ਕੀਤਾ।
5) ਬਲੈਕ ਹੋਲ ਦੁਰਘਟਨਾ ਕੀ ਸੀ?
ਉੱਤਰ:
ਅੰਗਰੇਜ਼ਾਂ ਦੇ ਵਿਵਹਾਰ ਤੋਂ ਗੁੱਸੇ ਵਿੱਚ ਆ ਕੇ ਸਿਰਾਜੂਦੌਲਾ ਨੇ ਕਲਕੱਤੇ ਉੱਤੇ ਕਬਜ਼ਾ ਕਰ ਲਿਆ। ਉਸਨੇ
146 ਅੰਗਰੇਜ਼ਾਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਹਨਾਂ ਨੂੰ ਸਜ਼ਾ ਦੇਣ ਲਈ ਇੱਕ 18 ਫੁੱਟ ਲੰਮੇ ਤੇ
10 ਫੁੱਟ ਚੌੜੇ ਕਮਰੇ ਵਿੱਚ ਬਦ ਕਰ ਦਿੱਤਾ। ਦਮ ਘੁਟ ਜਾਣ ਕਾਰਨ 123 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਸਿਰਫ਼ 23 ਵਿਅਕਤੀ ਹੀ ਜਿੰਦਾ
ਬਚੇ। ਇਸ ਘਟਨਾ ਨੂੰ ਬਲੈਕ ਹੋਲ ਦੁਰਘਟਨਾ ਕਿਹਾ ਜਾਂਦਾ ਹੈ। ਕਈ ਇਤਿਹਾਸਕਾਰ ਇਸ ਘਟਨਾ ਨੂੰ ਸਹੀ ਨਹੀਂ ਮੰਨਦੇ
।
6)
ਪਲਾਸੀ
ਦੀ
ਲੜਾਈ
ਦੇ
ਕੀ
ਨਤੀਜੇ
ਨਿਕਲੇ?
ਉੱਤਰ: ਪਲਾਸੀ ਦੀ ਲੜਾਈ ਦੇ ਸਿੱਟੇ:
I. ਮੀਰ ਜਾਫ਼ਰ ਨੂੰ ਬੰਗਾਲ
ਦਾ ਨਵਾਬ ਬਣਾ ਦਿੱਤਾ ਗਿਆ।
II. ਮੀਰ ਜਾਫ਼ਰ ਨੇ ਚੌਵੀ ਪਰਗਨੇ` ਦੀ ਦੀਵਾਨੀ ਦਾ ਹੱਕ
ਅੰਗਰੇਜ਼ਾਂ ਨੂੰ ਦੇ ਦਿੱਤਾ।
III. ਅੰਗਰੇਜਾਂ ਨੂੰ ਬੰਗਾਲ
ਵਿੱਚ ਕਰ ਮੁਕਤ ਵਪਾਰ ਕਰਨ ਦਾ ਅਧਿਕਾਰ ਮਿਲ ਗਿਆ।
IV. ਕੰਪਨੀ ਨੇ ਲਾਰਡ ਕਲਾਈਵ ਨੂੰ ਬੰਗਾਲ ਦਾ ਗਵਰਨਰ ਬਣਾ ਦਿੱਤਾ।
V. ਇਸ ਜਿੱਤ ਕਾਰਨ ਅੰਗਰੇਜ਼ਾਂ
ਲਈ ਭਾਰਤ ਦੇ ਹੋਰ
ਪ੍ਰਦੇਸ਼ਾਂ ਨੂੰ ਜਿੱਤਣ ਦਾ ਰਾਹ ਖੁੱਲ੍ਹ ਗਿਆ।
7)
ਮੀਰ
ਜਾਫ਼ਰ
ਕੌਣ
ਸੀ?
ਉੱਤਰ: ਮੀਰ ਜਾਫ਼ਰ ਨਵਾਬ ਸਿਰਾਜੂਦੌਲਾ ਦਾ ਸੈਨਾਪਤੀ ਸੀ। ਉਸਨੇ ਪਲਾਸੀ ਦੀ ਲੜਾਈ ਵਿੱਚ ਨਵਾਬ ਨਾਲ ਗਦਾਰੀ ਕਰਕੇ` ਅੰਗਰੇਜ਼ਾਂ
ਦਾ ਸਾਥ ਦਿੱਤਾ ਸੀ। ਇਸ ਲਈ 1757 ਈ: ਵਿੱਚ ਅੰਗਰੇਜ਼ਾਂ
ਨੇ ਉਸਨੇ ਬੰਗਾਲ
ਦਾ ਨਵਾਬ ਬਣਾ ਦਿੱਤਾ। ਉਹ ਅੰਗਰੇਜ਼ਾਂ
ਦੇ ਹੱਥਾਂ ਦੀ ਕਠਪੁਤਲੀ ਸੀ। ਉਸਨੇ ਅੰਗਰੇਜ਼ਾਂ
ਨੂੰ ਖੁਸ਼ ਕਰਨ ਲਈ ਰਾਜ ਦਾ ਖ਼ਜਾਨਾ ਖਾਲੀ ਕਰ ਦਿੱਤਾ। ਉਹ ਨਾ ਤਾਂ ਰਾਜ ਦਾ ਪ੍ਰਸ਼ਾਸਨ ਚੰਗੀ ਤਰ੍ਹਾ ਸੰਭਾਲ
ਸਕਿਆ ਨਾ ਹੀ ਰਾਜ ਨੂੰ ਵਿਦੇਸ਼ੀ ਹਮਲਿਆਂ ਤੋਂ ਬਚਾ ਸਕਿਆ। 1760 ਈ: ਵਿੱਚ ਅੰਗਰੇਜ਼ਾਂ
ਨੇ ਉਸਨੂੰ ਗੱਦੀ
ਤੋਂ ਲਾਹ ਦਿੱਤਾ।
8)
ਮੀਰ
ਕਾਸਮ
ਕੌਣ
ਸੀ?
ਉੱਤਰ: ਅੰਗਰੇਜ਼ਾਂ
ਨੇ ਮੀਰ ਕਾਸਮ ਨੂੰ 1760 ਈ: ਵਿੱਚ ਬੰਗਾਲ
ਦਾ ਨਵਾਬ ਬਣਾਇਆ। ਉਹ ਇੱਕ
ਯੋਗ ਸ਼ਾਸਕ ਸੀ। ਉਹ ਅੰਗਰੇਜ਼ਾਂ ਦੇ ਹੱਥਾਂ ਦੀ ਕਠਪੁਤਲੀ ਬਣਕੇ ਨਹੀਂ ਰਹਿਣਾ ਚਾਹੁੰਦਾ ਸੀ। ਉਸਨੇ ਮੁਰਸ਼ਿਦਾਬਾਦ ਦੀ ਥਾਂ ਮੁੰਘੇਰ
ਨੂੰ ਆਪਣੀ ਰਾਜਧਾਨੀ ਬਣਾਇਆ। ਉਸਨੇ ਸੈਨਾ ਨੂੰ ਆਧੁਨਿਕ ਤਰੀਕੇ ਨਾਲ ਸਿਖਲਾਈ ਦੇਣੀ ਸ਼ੁਰੂ ਕੀਤੀ। ਉਸਨੇ ਆਪਣੇ ਰਾਜ ਦੀ ਅਰਥਵਿਵਸਥਾ ਵਿੱਚ ਕਈ ਸੁਧਾਰ ਕੀਤੇ। ਉਸਨੇ ਅੰਗਰੇਜ਼ਾਂ
ਨੂੰ ਆਧੁਨਿਕ ਸਹੂਲਤਾਂ ਦੀ ਵਰਤੋ ਕਰਨ ਤੋ ਰੋਕਿਆ। ਅੰਗਰੇਜ਼ਾਂ
ਨੇ 1763 ਈ: ਵਿੱਚ ਮੀਰ ਕਾਸਮ ਨੂੰ ਗੁਰਗੱਦੀ ਤੋਂ ਉਤਾਰ ਦਿੱਤਾ।
9)
ਬਕਸਰ
ਦੀ
ਲੜਾਈ
ਦੇ
ਕੀ
ਕਾਰਨ
ਸਨ?
ਉੱਤਰ: ਬਕਸਰ ਦੀ ਲੜਾਈ ਦੇ ਕਾਰਨ:
I. ਅੰਗਰੇਜ਼ਾਂ ਨੂੰ ਮੀਰ ਕਾਸਮ ਦੇ ਸੁਧਾਰ ਪਸੰਦ
ਨਹੀਂ ਸਨ।
॥. ਮੀਰ ਕਾਸਮ ਨੇ ਅੰਗਰੇਜ਼ਾਂ ਨੂੰ ਵਪਾਰਕ ਸਹੂਲਤਾਂ ਦੀ ਦੁਰਵਰਤੋ' ਕਰਨ ਤੋਂ ਰੋਕਿਆ।
III. ਅੰਗਰੇਜ਼ਾਂ ਨੇ ਮੀਰ ਕਾਸਮ ਨੂੰ ਗੱਦੀ ਤੋਂ ਉਤਾਰ ਦਿੱਤਾ।
IV. ਮੀਰ ਕਾਸਮ ਅੰਗਰੇਜ਼ਾਂ ਦਾ ਦੁਸ਼ਮਣ ਬਣ ਗਿਆ।
V. ਮੀਰ ਕਾਸਮ ਨੇ 200 ਅੰਗਰੇਜ਼
ਕੈਦੀਆਂ ਨੂੰ ਕਤਲ ਕਰ ਦਿੱਤਾ।
10)
ਬਕਸਰ
ਦੀ
ਲੜਾਈ
ਦੇ
ਕੀ
ਨਤੀਜੇ
ਨਿਕਲੇ?
ਉੱਤਰ: ਬਕਸਰ ਦੀ ਲੜਾਈ ਦੇ ਨਤੀਜੇ:
I. ਅੰਗਰੇਜ਼ਾਂ ਨੂੰ ਬੰਗਾਲ, ਬਿਹਾਰ ਅਤੇ ਉੜੀਸਾ ਦੀ ਦੀਵਾਨੀ ਪਾਪਤ ਹੋਈ।
II. ਅੰਗਰੇਜ਼ਾਂ ਨੂੰ ਅਵਧ ਵਿੱਚ ਕਰ ਮੁਕਤ ਵਪਾਰ ਦਾ ਅਧਿਕਾਰ ਮਿਲ ਗਿਆ।
III. ਅੰਗਰੇਜ਼ਾਂ ਨੂੰ ਭਾਰੀ ਆਰਥਿਕ ਲਾਭ ਹੋਇਆ।
IV. ਅੰਗਰੇਜ਼ਾਂ ਦੇ ਮਾਣ ਵਿੱਚ ਬਹੁਤ ਵਾਧਾ ਹੋਇਆ।
V. ਅੰਗਰੇਜ਼
ਭਾਰਤ ਵਿੱਚ ਇੱਕ ਰਾਜਨੀਤਕ ਸ਼ਕਤੀ ਦੇ ਰੁਪ ਵਿੱਚ ਸਥਾਪਿਤ ਹੋਏ।
11) ਅੰਗਰੇਜ਼ਾਂ ਨੇ ਬਗਾਲ ਦੀ ਦੀਵਾਨੀ ਕਿਵੇਂ ਪ੍ਰਾਪਤ ਕੀਤੀ?
ਉੱਤਰ:
I.
ਬਕਸਰ ਦੀ ਲੜਾਈ ਵਿੱਚ ਅੰਗਰੇਜ਼ਾਂ ਦੀ
ਜਿੱਤ ਹੋਈ।
II.
ਇਸ ਜਿੱਤ ਤੋਂ ਬਾਅਦ ਅੰਗਰੇਜ਼ਾਂ ਨੇ
ਮੁਗ਼ਲ ਬਾਦਸ਼ਾਹ ਸ਼ਾਹ ਆਲਮ ਦੂਜੇ ਨਾਲ ਇਲਾਹਾਬਾਦ ਦੀ ਸੰਧੀ ਕੀਤੀ।
III.
ਇਸ ਸੰਧੀ ਅਨੁਸਾਰ ਮੁਗ਼ਲ ਬਾਦਸ਼ਾਹ ਦੀ 26 ਲੱਖ ਰੁਪਏ ਸਲਾਨਾ ਪੈਨਸ਼ਨ ਲਗਾ ਦਿੱਤੀ ਗਈ।
IV.
ਅੰਗਰੇਜ਼ਾਂ ਨੂੰ
ਬੰਗਾਲ, ਬਿਹਾਰ ਅਤੇ ਉੜੀਸਾ ਦੀ ਦੀਵਾਨੀ ਪ੍ਰਾਪਤ ਹੋਈ।
12) ਲਾਰਡ ਕਲਾਈਵ ਨੂੰ ਭਾਰਤ ਵਿੱਚ ਅੰਗਰੇਜ਼ੀ ਸਾਮਰਾਜ
ਦਾ ਮੋਂਢੀ ਕਿਉਂ' ਕਿਹਾ ਜਾਂਦਾ ਹੈ?
ਉੱਤਰ:
I.
ਲਾਰਡ ਕਲਾਈਵ ਨੇ ਫ਼ਰਾਂਸੀਸੀਆਂ ਨੂੰ ਕਰਨਾਟਕ ਦੀ ਦੂਜੀ ਲੜਾਈ ਵਿੱਚ ਹਰਾਇਆ।
II.
1757 ਈ: ਵਿੱਚ ਉਸਨੇ ਸਿਰਾਜੂਦੌਲਾ ਕੋਲੋਂ ਕਲਕੌਤਾ ਵਾਪਸ ਪਾਪਤ ਕੀਤਾ।
III.
ਉਸਨੇ ਫ਼ਰਾਂਸੀਸੀਆਂ ਦੀ ਮਹੱਤਵਪੂਰਨ ਬਸਤੀ ਚਦਰਨਗਰ ਤੇ` ਕਬਜ਼ਾ ਕੀਤਾ।
IV.
ਉਸਨੇ ਪਲਾਸੀ ਦੀ ਲੜਾਈ ਜਿੱਤ ਕੇ ਭਾਰਤ ਵਿੱਚ ਅੰਗਰੇਜ਼ੀ ਰਾਜ ਦੀ ਨੀਂਹ ਰੌਖੀ।
V.
ਉਸਨੇ ਕੰਪਨੀ ਵਿੱਚ ਅਨੇਕਾਂ ਆਰਥਿਕ ਅਤੇ ਪ੍ਰਸ਼ਾਸਨਿਕ ਸੁਧਾਰ ਕੀਤੇ।
ਵੱਡੇ ਉੱਤਰਾਂ ਵਾਲ਼ੇ ਪ੍ਰਸ਼ਨ
ਪ੍ਰਸ਼ਨ 1. ਪਲਾਸੀ ਦੀ ਲੜਾਈ ਦੇ ਕੀ ਕਾਰਨ ਸਨ?
ਉੱਤਰ: 1756 ਈ. ਵਿੱਚ ਬੰਗਾਲ ਦੇ ਨਵਾਬ ਅਲੀਵਰਦੀ ਖਾਂ ਦੀ ਮੌਤ ਤੋਂ ਬਾਅਦ ਉਸ ਦਾ ਦੋਹਤਰਾ ਸਿਰਾਜੁਦੌਲਾ ਬੰਗਾਲ ਦੀ ਰਾਜਗੱਦੀ ਤੇ ਬੈਠਿਆ। ਛੇਤੀ ਮਗਰੋਂ ਕਈ ਕਾਰਨਾਂ ਕਰਕੇ ਉਸ ਦੇ ਅੰਗਰੇਜ਼ਾਂ ਨਾਲ ਸੰਬੰਧ ਬੜੀ ਤੇਜੀ ਨਾਲ ਵਿਗੜਨੇ ਸ਼ੁਰੂ ਹੋ ਗਏ। ਜਿਸ ਕਾਰਨ ਦੋਹਾਂ ਵਿਚਾਲੇ 1757 ਈ. ਵਿੱਚ ਪਲਾਸੀ ਦੀ ਲੜਾਈ ਹੋਈ।ਜਿਸ ਦੇ ਮੁੱਖ ਕਾਰਨ ਹੇਠ ਲਿਖੇ ਸਨ:-
1.ਸਿਰਜੁਦਾਉਲਾ ਦਾ ਵਿਵਾਦਪੂਰਨ ਉਤਰਾਧਿਕਾਰੀ ਹੋਣਾ:- ਅਲੀ ਵਰਦੀ ਖਾਂ ਦੀ ਆਪਣਾ
ਕੋਈ ਪੁੱਤਰ ਨਹੀਂ ਸੀ।ਉਸ ਦੀਆਂ ਤਿੰਨ ਧੀਆਂ ਸਨ। ਉਸਨੇ ਜਦੋਂ ਉਸਨੇ ਆਪਈ ਛੋਟੀ ਧੀ ਦੇ ਪੁੱਤਰ ਨੂੰ ਆਪਣ ਉੱਤਰਾਧਿਕਾਰੀ
ਬਣਾ ਦਿੱਤਾ ਤਾਂ ਉਸ ਦੇ ਬਾਕੀ ਸੀ ਜਵਾਈ ਨਾਰਾਜ਼ ਹੋ ਗਏ ।ਅੰਗਰੇਜ਼ਾਂ ਨੇ ਇਸ ਘਰੇਲੂ ਵਿਵਾਦ ਦਾ ਪੂਰਾ ਫਾਇਦਾ ਉਠਾਇਆ।
2.ਸਿਰਜਦੇਉਲਾ ਦੇ ਵਿਰੋਧੀਆਂ ਦੀ ਅੰਗਰੇਜ਼ਾਂ ਦੁਆਰਾ ਸਹਾਇਤਾ:- ਅੰਗਰੇਜ਼ਾਂ ਨੇ ਨਵਾਬ ਦੇ
ਵਿਰੋਧੀਆਂ ਦੀ ਸਹਾਇਤਾ ਕਰਕੇ ਉਸ ਦੇ ਪੈਰਾਂ ਵਿੱਚ ਕੰਡੇ ਬੀਜ ਦਿੱਤੇ।ਇਸ ਕਾਰਨ ਉਹ ਅੰਗਰੇਜਾਂ ਦਾ ਕੱਟੜ ਵੈਰੀ ਬਣ
ਗਿਆ।
3. ਕਲਕੱਤੇ ਦੀ ਕਿਲੇਬੰਦੀ:- ਬੰਗਾਲ ਵਪਾਰਕ ਪੱਖੋਂ ਬਹੁਤ ਮਹੱਤਤਾ ਰੱਖਦਾ ਸੀ।ਇਸ ਲਈ ਅੰਗਰੇਜ਼ਾਂ ਨੇ ਬਿਨਾਂ ਇਜ਼ਾਜਤ ਕਲਕੱਤੇ ਦੀ ਕਿਲੇਬੰਦੀ ਕਰਨੀ ਸ਼ੁਰੂ ਕਰ ਦਿੱਤੀ।ਨਵਾਬ ਦੇ ਰੋਕ ਤੇ ਵੀ ਉਹ ਨਾ ਰੁਕੇ। ਇਸ ਕਾਰਨ ਵੀ ਤਣਾਅ
ਹੋਰ ਵੱਧ ਗਿਆ।
4. ਵਪਾਰਕ ਅਧਿਕਾਰਾਂ ਦੀ ਦਰਵਰਤੋਂ:- ਅੰਗਰੇਜੀ ਕੰਪਨੀ ਨੇ 3000 ਸਲਾਨਾ ਕਰ ਬਦਲੇ ਬੰਗਾਲ,
ਬਿਹਾਰ, ਉੜੀਸਾ ਵਿਚ ਵਪਾਰ ਕਰਨ ਦੀ ਇਜ਼ਾਜਤ ਲਈ ਸੀ ਪਰ ਕੰਪਨੀ ਦੇ ਕਰਮਚਾਰੀਆਂ ਨੇ ਅਧਿਕਾਰਾਂ ਦੀ ਦੁਰਵਰਤੋਂ
ਸ਼ੁਰੂ ਕਰ ਦਿੱਤੀਅਤੇ ਨਿੱਜੀ ਵਪਾਰ ਕਰਨ ਲਗ ਪਏ।ਇਹ ਗੱਲ ਨਵਾਬ ਨੂੰ ਚੰਗੀ ਨਾ ਲੱਗੀ।
5. ਕਲਕੱਤੇ ਤੋਂ ਕਬਜ਼ਾ ਅਤੇ ਬਲੈਕ
ਹੋਲ ਦੀ ਘਟਨਾ:-ਅੰਗਰੇਜ਼ਾਂ
ਦੇ ਵਿਵਹਾਰ ਤੋਂ ਤੰਗ ਆ ਕੇ ਨਵਾਬ ਨੇ 20 ਜੂਨ, 1756ਈ. ਨੂੰ ਕਲਕੱਤੇ ' ਤੇ ਕਬਜ਼ਾ ਕਰ ਲਿਆ ਅਤੇ
146 ਅੰਗਰੇਜ਼ਾਂ ਨੂੰ ਸਜ਼ਾ ਦੇਏ ਲਈ 18 ਫੁੱਟ ਲੰਬੇ ਅਤੇ 10 ਫੁੱਟ ਚੌੜੇ ਇੱਕ ਕਮਰੇ ਵਿੱਚ ਬੰਦ ਕਰ
ਦਿੱਤਾ, ਜਿਸ ਕਾਰਨ ਦਮ ਘੁੱਟ ਨਾਲ 123 ਅੰਗਰੇਜ਼ਾਂ ਦੀ ਮੌਤ ਹੋ ਗਈ।
6.ਚੰਦਰਨਗਰ ਤੇ ਕਬਜ਼ਾ:- ਕਲਾਈਵ ਨੂੰ ਖਤਰਾ ਸੀ ਕਿ ਫ਼ਤਾਂਸੀਸੀ ਨਵਾਬ ਨਾਲ
ਨਾ ਮਿਲ ਜਾਏ ਇਸ ਲਈ ਉਸ ਨੇ ਨਵਾਬ ਨਾਲ ਸੰਧੀ ਕਰਨ ਮਗਰੋਂ ਚੰਦਰ ਨਗਰ ਤੇ ਹਮਲਾ ਕਰਕੇ 23ਮਾਰਚ,
1757 ਨੂੰ ਕਬਜ਼ਾ ਕਰ ਲਿਆ।
7.ਨਵਾਬ ਵਿਰੁੱਧ ਸਾਜਿਸ਼:- ਕਲਾਈਵ ਨੇ ਨਵਾਬ ਦੇ ਸੈਨਾਪਤੀ ਮੀਰ ਜ਼ਾਫਰ ਨੁਨਾਵਾ
ਬਣਾਉਣ ਦਾ ਲਾਲਚ ਦੇ ਕੇ ਆਪਣੇ ਜਾਲ ਵਿਚ ਫਸਾ ਲਿਆ ਅਤੇ ਇੱਕ ਗੁਪਤ ਸੰਧੀ ਕੀਤੀ। ਉਹ ਯੁੱਧ ਵੇਲੇ ਆਪਣੀਆਂ
ਫੌਜਾਂ ਸਮੇਤ ਅੰਗਰੇਜ਼ਾਂ ਨਾਲ ਰਲ੍ਹ ਗਿਆ। ਇਸ ਤਰ੍ਹਾਂ ਅੰਗਰੇਜ਼ਾਂ ਨੇ ਨਵਾਬ ਦਾ ਤਖ਼ਤਾ ਪਲਟਾਉਣ ਦੀ
ਸਾਜ਼ਿਸ਼ ਤਿਆਰ ਕਰ ਲਈ।
ਉਪਰੋਕਤ
ਕਾਰਨਾਂ ਕਰਕੇ ਪਲਾਸੀ ਦੀ ਲੜਾਈ ਹੋਈ, ਜਿਸ ਵਿਚ ਅੰਗਰੇਜ਼ ਜੇਤੂ ਰਹੇ।
ਪ੍ਰਸ਼ਨ 2.ਪਲਾਸੀ ਦੀ ਲੜਾਈ ਦੀਆਂ ਘਟਨਾਵਾਂ ਦਾ ਵਰਨਣ
ਕਰੋ?
ਉੱਤਰ:-
ਅੰਗਰੇਜ਼ਾਂ ਨੇ ਨਵਾਬ ਨਾਲ ਲੜਾਈ ਲਈ ਆਪਣੀਆਂ ਤਿਆਰੀਆਂ ਮੁਕੰਮਲ ਕਰਨ ਤੋਂ ਬਾਅਦ ਉਸ ਤੇ ਅਲੀ ਨਗਰ ਦੀ
ਸੰਧੀ ਦੀਆਂ ਸ਼ਰਤਾਂ ਨੂੰ ਭੰਗ ਕਰਨ ਦਾ ਦੋਸ਼ ਲਗਾਉਣਾ ਸ਼ੁਰੂ ਕਰ ਦਿੱਤਾ।ਨਵਾਬ ਨੇ ਇਸ ਦੋਸ਼ ਦਾ ਖੰਡਣ
ਕੀਤਾ। ਕਲਾਈਵ ਅਤੇ ਨਵਾਬ ਦੋਨਾਂ ਦੀਆਂ ਫੌਜਾਂ ਆਪੋ ਆਪਈ ਕਿਸਮਤ ਦਾ ਫ਼ੈਸਲਾ ਕਰਨ ਲਈ ਪਲਾਸੀ ਦੇ ਮੈਦਾਨ
ਵਿੱਚ ਪਹੁੰਚ ਗਈਆਂ।ਪਲਾਸੀ ਦੀ ਲੜਾਈ 23ਜੂਨ, 1757 ਈ. ਨੂੰ ਹੋਈ।ਇਸ ਲੜਾਈ ਵਿਚ ਅੰਗਰੇਜ਼ਾਂ ਕੋਲ
ਕੇਵਲ 3200 ਸੈਨਿਕ ਸਨ ਜਦਕਿ ਨਵਾਬ ਕੋਲ 50,000 ਸੈਨਿਕ ਸਨ।ਲੜਾਈ ਦੇ ਸ਼ੁਰੂ
ਹੁੰਦਿਆਂ ਹੀ ਨਵਾਬ ਦੇ ਤਿੰਨ ਗਦਾਰ ਸੈਨਾਪਤੀ ਮੀਰ ਜਾਫ਼ਰ, ਰਾਇ ਦੁਰਲਭ ਅਤੇ ਯਾਰ ਲਤੀਫ ਖਾਂ ਅੰਗਰੇਜ਼ਾਂ ਨਾਲ ਰਲ ਗਏ। ਕੇਵਲ ਮੀਰ ਮਦਾਨ ਹੀ
ਨਵਾਬ ਪ੍ਰਤੀ ਵਫਾਦਾਰ ਰਿਹਾ। ਉਸ ਦੀ
ਛੇਤੀ ਹੀ ਇੱਕ ਗੋਲਾ ਲੱਗ
ਜਾਣ ਕਾਰਨ ਮੌਤ ਹੋ ਗਈ। ਇਹ ਵੇਖ ਕੇ ਨਵਾਬ ਸਿਰਜ਼ੁਦੌਲਾ
ਲੜਾਈ ਦੇ ਮੈਦਾਨ
ਵਿਚੋਂ ਦੌੜ ਗਿਆ।ਪਰ ਉਸ ਨੂੰ ਮੀਰ ਜ਼ਾਫਰ ਦੇ ਪੁੱਤਰ ਮੀਰਨ ਨੇ ਫੜ ਕੇ
ਕਤਲ ਕਰ ਦਿੱਤਾ। ਪਲਾਸੀ ਦੀ ਲੜਾਈ ਕੇਵਲ ਨਾਂ-ਮਾਤਰ ਹੀ ਸੀ।ਇਸ ਵਿੱਚ ਅੰਗਰੇਜ਼ਾਂ ਦੇ 29 ਅਤੇ ਨਵਾਬ ਸਿਰਜ਼ਦਾਉਲਾ ਦੇ 500ਸੈਨਿਕ ਮਾਰੇ ਗਏ ਸਨ।
ਪ੍ਰਸ਼ਨ 3. ਪਲਾਸੀ ਦੀ ਲੜਾਈ ਦੇ ਕੀ ਸਿੱਟੇ ਨਿਕਲੇ?
ਉੱਤਰ:- ਪਲਾਸੀ ਦੀ ਲੜਾਈ ਅਸਲ ਵਿਚ ਕੋਈ ਵੱਡੀ ਲੜਾਈ ਨਹੀਂ ਸੀ।ਅੰਗਰੇਜ਼ਾਂ ਨੇ ਇਸ ਨੂੰ ਧੋਖੇ ਨਾਲ ਜਿੱਤਿਆ ਸੀ, ਪ੍ਰੰਤੂ ਇਸ ਦੇ ਸਿੱਟੇ ਇੰਨੋ ਮਹੱਤਵਪੂਰਨ ਸਨ ਕਿ ਇਸ ਦੀ ਗਿਣਤੀ ਭਾਰਤੀ ਇਤਿਹਾਸ ਦੀਆਂ ਫੈਸਲਾਕੁੰਨ ਲੜਾਈਆਂ ਵਿਚ ਕੀਤੀ ਜਾਂਦੀ ਹੈ।
ਇਸ ਦੇ ਮੁੱਖ ਸਿੱਟੇ ਹੇਠ ਲਿਖੇ ਸਨ:-
1.ਨਵਾਬ ਸਿਰਾਜ਼ੁਦੌਲਾ ਮਾਰਿਆ ਗਿਆ ਅਤੇ ਮੀਰ ਜ਼ਾਫਤ ਨੂੰ ਬੰਗਾਲ ਦਾ ਨਵਾਬ ਬਣਾ
ਦਿੱਤਾ
ਗਿਆ।
2.ਮੀਰ ਜ਼ਾਫਰ ਨੂੰ ਕੰਪਨੀ ਅਤੇ ਉੱਚ ਅਫ਼ਸਰਾਂ ਨੂੰ ਬਹੁਤ ਸਾਰਾ ਧਨ ਦੇ ਕੇ ਖੁਸ਼ ਕਰਨਾ ਪਿਆ।
3.ਮੀਰ ਜ਼ਾਫਰ ਨੂੰ ਕੰਪਨੀ ਨੂੰ 24ਪਰਗਨੇ ਦੀ ਜ਼ਿਮੀਦਾਰੀ ਸੌਂਪਣੀ
ਪਈ।ਇਸ ਪ੍ਰਦੇਸ਼ ਤੋਂ ਡੇਢ
ਲੱਖ ਪੌਂਡ
ਦੀ ਸਾਲਾਨਾ ਆਮਦਨ ਹੁੰਦੀ ਸੀ।
4.ਕੰਪਨੀ ਨੂੰ ਬੰਗਾਲ ਵਿੱਚ ਕਰ ਮੁਕਤ ਵਪਾਰ ਕਰਨ ਦਾ ਅਧਿਕਾਰ ਮਿਲ ਗਿਆ।
5.ਕੰਪਨੀ
ਨੂੰ ਬੰਗਾਲ ਵਿਚ ਆਪਏ ਸਿੱਕੇ ਚਲਾਉਣ ਦੀ ਆਗਿਆ ਮਿਲ ਗਈ।
6.ਇਹ
ਲੜਾਈ ਕਲਾਈਵ ਨੇ ਜਿੱਤੀ ਸੀ।ਇਸ ਲਈ ਕੰਪਨੀ ਨੇ ਉਸ ਨੂੰ ਬੰਗਾਲ ਦਾ ਗਵਰਨਰ
ਬਣਾ
ਦਿੱਤਾ।
ਕਰਨਲ
ਜੀ. ਬੀ. ਮੋਲਸਨ ਦਾ ਇਹ ਵਿਚਾਰ ਬਿਲਕੁਲ ਠੀਕ ਹੈ, “ਕੋਈ ਵੀ ਅਜਿਹੀ ਲੜਾਈ ਨਹੀਂ ਹੋਈ ਜਿਸ ਦੇ ਸਿੱਟੇ
ਇੰਨੇ ਵਿਸ਼ਾਲ ਅਤੇ ਸਥਾਈ ਨਿਕਲੇ ਹੋਏ।”
ਪ੍ਰਸ਼ਨ 4. ਪਲਾਸੀ ਦੀ ਲੜਾਈ ਦਾ ਕੀ ਮਹੱਤਵ ਸੀ?
ਉੱਤਰ:- 23ਜੂਨ, 1757 ਈ: ਨੂੰ ਹੋਈ ਪਲਾਸੀ ਦੀ ਲੜਾਈ ਨਾਂ ਮਾਤਰ ਹੀ ਸੀ ਪਰ ਇਸ ਦੇ ਭਾਰਤੀ ਇਤਿਹਾਸ ਤੇ ਬੜੇ ਦੂਰਗਾਮੀ ਪ੍ਰਭਾਵ ਪਏ। ਇੰਨ੍ਹਾਂ ਦਾ ਸੰਖੇਪ ਵਰਣਨ ਇਸ ਤਰ੍ਹਾਂ ਹੈ:-
1.ਬੰਗਾਲ ਤੇ ਅੰਗਰੇਜ਼ਾਂ ਦਾ ਕੰਟਰੋਲ
ਸਥਾਪਿਤ ਹੋਈ:- ਮੀਰ
ਜਾਫਰ ਨੂੰ ਬੰਗਾਲ ਦਾ ਨਵਾਂ ਨਵਾਬ ਬਣਾ ਦਿੱਤਾ ਗਿਆ। ਉਹ ਅੰਗਰੇਜ਼ਾਂ ਦੇ ਹੱਥ ਦੀ ਇਕ ਕਠਪੁਤਲੀ ਮਾਤਰ
ਸੀ। ਅੰਗਰੇਜ਼ ਬੰਗਾਲ ਦੇ ਅਸਲੀ ਸ਼ਾਸ਼ਕ ਬਣ ਗਏ ।
2.ਆਰਥਿਕ ਲਾਭ:- ਇਹ ਲੜਾਈ ਆਰਥਿਕ ਪੱਖੋਂ ਅੰਗਰੇਜ਼ਾਂ ਲਈ ਬਹੁਤ
ਮਹੱਤਵਪੂਰਨ ਸਿੱਧ ਹੋਈ। ਉਨ੍ਹਾਂ ਨੂੰ ਮੀਰ ਜ਼ਾਫਰ ਕੋਲੋ ਲੱਖਾਂ ਰੁਪਏ ਦੇ ਤੋਹਫ਼ੇ ਅਤੇ 24ਪਰਗਨੇ ਦੀ
ਜ਼ਿਮੀਦਾਰੀ ਪ੍ਰਾਪਤ ਹੋਈ।ਇਸ ਤੋਂ ਇਲਾਵਾ ਕੰਪਨੀ ਨੂੰ ਬੰਗਾਲ ਵਿਚ ਕਰ ਮੁਕਤ ਵਪਾਰ ਕਰਨ ਦੀ ਸਹੂਲਤ
ਵੀ ਮਿਲ ਗਈ।
3.ਭਾਰਤ ਜਿੱਤ ਦਾ ਰਾਹ ਤਿਆਰ ਕਰਨਾ:- ਇਸ ਲੜਾਈ ਤੋਂ ਬਾਅਦ ਅੰਗਰੇਜ਼ ਭਾਰਤੀ ਸ਼ਾਸ਼ਕਾਂ
ਦੀ ਕਮਜ਼ੋਰੀ ਜਾਣ ਗਏ ਕਿ ਸੱਤਾ ਦਾ ਲਾਲਚ ਦੇ ਕੇ ਮੀਰ ਜ਼ਾਫ਼ਰ ਵਰਗੇ ਗੱਦਾਰ ਲਾਭ ਸਕਦੇ ਹਨ ਅਤੇ ਉਹਨਾਂ
ਦੀ ਥੋੜੀ ਜਿਹੀ ਸਿਖਲਾਈ ਪ੍ਰਾਪਤ ਸੈਨਾ ਅੱਗੇ ਭਾਰਤ ਦੀ ਵਿਸ਼ਾਲ ਸੈਨਾ ਟਿਕ ਨਹੀ ਸਕਦੀ।
4. ਕੰਪਨੀ ਦੇ ਮਾਣ ਵਿੱਚ ਵਾਧਾ:- ਦੀ ਲੜਾਈ ਤੋਂ ਪਹਿਲਾਂ ਕੰਪਨੀ ਸਿਰਫ ਇੱਕ ਵਪਾਰਿਕ
ਕੰਪਨੀ ਸੀ ਪ੍ਰੰਤੂ ਇਸ ਤੋਂ ਬਾਅਦ ਉਹ ਇੱਕ ਰਾਜਨੀਤਿਕ ਸ਼ਕਤੀ ਵੀ ਬਣ ਗਈ। ਇਸ ਕਾਰਨ ਦੂਸਤੀਆਂ ਯੂਰਪੀਨ
ਕੰਪਨੀਆਂ ਦੇ ਮੁਕਾਬਲੇ ਉਸ ਦਾ ਮਾਣ ਬਹੁਤ ਵਧ ਗਿਆ।
5.ਬੰਗਾਲ ਨੇ ਅੰਗਰੇਜ਼ਾਂ ਤੇ ਫ਼ਰਾਂਸੀਸੀਆਂ ਵਿਚਕਾਰ ਨਿਰਣਾਇਕ ਭੂਮਿਕਾ ਨਿਭਾਈ:- ਬੰਗਾਲ ਤੋਂ ਅੰਗਰੇਜ਼ਾਂ ਨੂੰ ਜੋ ਵੱਡੀ ਧਨਰਾਸ਼ੀ ਮਿਲੀ ਉਸ ਦੇ ਕਰਨ ਉਹ ਫਰਾਂਸੀਸੀ ਸ਼ਕਤੀ ਦਾ ਮੁਕਾਬਲਾ ਕਰਨ ਵਿਚ ਸਫਲ ਹੋਏ।ਭੂਗੋਲਿਕ ਪੱਖ ਤੋਂ ਬੰਗਾਲ ਦੀ ਸਥਿਤੀ ਬਹੁਤ ਮਹੱਤਵਪੂਰਨ ਸੀ।ਇਸ ਕਾਰਨ ਅੰਗਰੇਜ਼ ਇਥੋਂ ਫਰਾਂਸੀਸੀਆਂ ਵਿਰੁੱਧ ਸਫਲਤਾਪੂਰਵਕ ਕਾਰਵਾਈ ਕਰ ਸਕੇ।
ਉਪਰੋਕਤ
ਵੇਰਵੇ ਤੋਂ ਸਪੱਸ਼ਟ ਹੈ ਕਿ ਪਲਾਸੀ ਦੀ ਲੜਾਈ ਨਾਲ ਇੱਕ ਯੁੱਗ ਦਾ ਅੰਤ ਹੋਇਆ ਅਤੇ ਇੱਕ ਨਵੇਂ ਯੁੱਗ
ਦੀ ਸ਼ੁਰੂਆਤ ਹੋਈ।
ਪ੍ਰਸ਼ਨ 5.ਬਕਸਰ ਦੀ ਲੜਾਈ ਦੇ ਕੀ ਕਾਰਨ ਸਨ?
ਉੱਤਰ:-
ਬਕਸਰ ਦੀ ਲੜਾਈ ਦੀ ਗਿਛਤੀ ਵੀ ਭਾਰਤ ਦੀਆਂ ਨਿਰਣਾਇਕ ਲੜਾਈਆਂ ਵਿੱਚ ਕੀਤੀ ਜਾਂਦੀ ਹੈ।ਇਸ ਦੇ ਸਿੱਟੇ
ਵਜੋਂ ਅੰਗਰੇਜ਼ਾਂ ਦੀ ਸਥਿਤੀ ਕਾਫੀ ਮਜਬੂਤ ਹੋ ਗਈ।ਇਸ ਦੇ ਕਰਨ ਹੇਠ ਲਿਖੇ ਸਨ:-
1.ਮੀਰ ਕਾਸਿਮ ਦੇ ਸੁਧਾਰ:- ਅੰਗਰੇਜ਼ਾਂ ਨੇ 1760ਈ.ਵਿਚ ਮੀਰ ਕਾਸਿਮ ਨੂੰ ਬੰਗਾਲ
ਦਾ ਨਵਾਬ ਬਣਾਇਆ। ਉਹ ਇੱਕ ਯੋਗ ਤੇ ਤਕੜਾ ਸ਼ਾਸ਼ਕ ਸਿੱਧ ਹੋਇਆ।ਉਸ ਨੇ ਸੈਨਾ ਨੂੰ ਵਧੇਰੇ ਸ਼ਕਤੀਸ਼ਾਲੀ
ਬਣਾਇਆ । ਸੈਨਿਕਾਂ ਨੂੰ ਆਧੁਨਿਕ ਢੰਗ ਦੀ ਸਿਖਲਾਈ ਲਈ ਫ਼ਾਂਸੀਸੀ ਤੇ ਅਮਰੀਕੀ ਅਫ਼ਸਰ ਨਿਯੁਕਤ ਕੀਤੇ।ਭ੍ਰਿਸ਼ਟਾਚਾਰ
ਨੂੰ ਦੂਰ ਕੀਤਾ।ਗੋਲਾ ਬਰੂਦ ਦਾ ਇੱਕ ਕਾਰਖਾਨਾ ਲਗਾਇਆ। ਮੀਤ ਕਾਸਿਮ ਦਾ ਤਾਕਤਵਰ ਹੋਇ ਔਗਰੇਜ਼ਾ ਨੂੰ
ਚੰਗਾ ਨਾ ਲੱਗਾ।
2.ਮੀਰ ਕਾਸਿਮ ਨੂੰ ਹਟਾਉਣਾ:- ਅੰਗਰੇਜ਼ਾਂ ਨੇ ਆਪਈਆਂ ਵਪੇਕ ਸਹੂਲਤਾਂ ਦੀ ਦੁਰਵਰਤੋਂ
ਕਰਨੀ ਸ਼ੁਰੂ ਕਰ ਦਿੱਤੀ।ਮੀਰ ਕਾਸਿਮ ਨੇ ਉਹਨਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਪਤ ਅੰਗਰੇਜ਼ਾਂ ਨੇ ਮੀਰ ਕਾਸਿਮ ਦੀ ਗੱਲ ਨਾ ਮੰਨੀ ਤਾਂ ਉਸ ਨੇ ਭਾਰਤੀ ਵਪਾਰੀਆਂ ਦੇ ਮਾਲ ਉੱਤੇ ਲਏ ਜਾਂਦੇ ਕਰ ਵੀ ਸਮਾਪਤ ਕਰ ਦਿੱਤੇ ।ਅੰਗਰੇਜ਼ ਇਹ ਗੱਲ ਸਹਿ ਲਈ ਤਿਆਰ ਨਹੀਂ ਸਨ। ਉਨ੍ਹਾਂ ਨੇ 1763ਈ. ਵਿਚ ਮੀਰ ਕਾਸਿਮ ਨੂੰ ਗੱਦੀ ਤੋਂ ਲਾਹ ਦਿੱਤਾ। ਇਸ ਕਰਨ ਉਹ ਅੰਗਰੇਜ਼ਾਂ ਦਾ ਕੱਟੜ ਦੁਸ਼ਮਣ ਬਣ ਗਿਆ।
3. ਅੰਗਰੇਜ਼ ਕੈਦੀਆਂ ਦਾ ਕਤਲ:-ਅੰਗਰੇਜ਼ ਕਮਾਂਡਰ ਮੇਜਰ ਐਡਮਜ਼ ਨੇ ਦਿੱਤਾ ਸੀ। ਗੁੱਸੇ ਵਿਚ ਆ ਕੇ ਮੀਰ ਕਾਸਿਮ ਨੇ 200 ਅੰਗਰੇਜ਼ ਕੈਦੀਆਂ ਨੂੰ ਕਤਲ ਕਰ ਦਿੱਤਾ। ਇਸ ਕਤਲੇਆਮ ਕਰਨ ਅੰਗਰੇਜ਼ ਭੜਕ ਉੱਠੇ। ਉਨ੍ਹਾਂ ਨੇ ਮੀਰ ਕਾਸਿਮ ਦੀ ਸੈਨਾ ਨੂੰ ਹਰਾ ਕੇ ਪਟਨਾ ਤੋ ਕਬਜ਼ਾ ਕਰ ਲਿਆ।
4. ਮੀਰ ਕਾਸਿਮ, ਸੁਜਾਉਦੌਲਾ ਅਤੇ ਸ਼ਾਹ ਆਲਮ ਦੂਜੇ ਵਿਚ ਗਠਜੋੜ:- ਮੀਰ ਕਾਸਿਮ ਨੇ ਅਵਧ ਦੇ ਨਵਾਬ ਸ਼ੁਜਾਉਦਾਉਲਾ ਤੋਂ ਅੰਗਰੇਜ਼ਾਂ ਵਿਰੁੱਧ ਮੱਦਦ ਮੰਗੀ। ਇਸ ਸਮੇਂ ਮੁਗ਼ਲ ਬਾਦਸ਼ਾਹ ਸ਼ਾਹ ਆਲਮ ਦੂਜਾ ਵੀ ਅਵਧ ਵਿਚ ਹੀ ਸੀ । ਇਨ੍ਹਾਂ ਦੋਹਾਂ ਨੇ ਆਪਣੇ
ਨਿੱਜੀ ਹਿੱਤਾਂ ਲਈ ਮੀਰ ਕਾਸਿਮ ਨਾਲ ਅੰਗਰੇਜ਼ਾਂ ਵਿਰੁੱਧ ਗਠਜੋੜ ਕਰ ਲਿਆ ਅਤੇ ਲੜਾਈ ਦੀ ਤਿਆਰੀ ਸ਼ੁਰੂ ਕਰ ਦਿੱਤੀ।
ਉਪਰੋਕਤ ਕਾਰਨਾਂ ਕਰਕੇ ਬਕਸਰ ਦੀ ਲੜਾਈ ਹੋਈ।
ਪ੍ਰਸ਼ਨ6.ਬਕਸਰ ਦੀ ਲੜਾਈ ਦੀਆਂ ਘਟਨਾਵਾਂ ਦਾ ਵਰਣਨ ਕਰੋ?
ਉੱਤਰ:-
ਘਟਨਾਵਾਂ - ਬਕਸਰ ਦੀ ਲੜਾਈ ਵਿਚ ਇੱਕ ਪਾਸੇ ਮੀਰ ਕਾਸਿਮ, ਸ਼ਜਾਉਦੌਲਾ ਅਤੇ ਸ਼ਾਹ ਆਲਮ ਦੂਜਾ ਅਤੇ ਦੂਜੇ ਪਾਸੇ ਅੰਗਰੇਜ਼ ਸਨ।ਦੇਹਾਂ ਧਿਰਾਂ ਦੀਆਂ ਸੈਨਾਵਾਂ ਲੜਾਈ ਲਈ ਬਕਸਰ ਦੇ ਮੈਦਾਨ ਵਿੱਚ ਪਹੁੰਚ ਗਈਆਂ।ਉਈ ਦੀ ਦਿਨਾਂ ਦੀ ਕੁੱਲ ਗਿਣਤੀ
40,000 ਸੀ।ਦੂਜੇ ਪਾਸੇ ਮੇਜਰ ਮੁਨਰੋ ਵੀ ਆਪਣੀ
ਸੈਨਾ ਸਮੇਤ ਬਕਸਰ ਆ ਪੁੱਜਾ।ਉਸ ਕੋਲ 7,000 ਸੈਨਿਕ ਸਨ। 22ਅਕਤੂਬਰ, 1764ਈ. ਨੂੰ ਦੋਹਾਂ ਪੱਖਾਂ ਵਿੱਚ ਜ਼ਬਰਦਸਤ ਲੜਾਈ ਸ਼ੁਰੂ ਹੋ ਗਈ। ਇਸ ਲੜਾਈ ਵਿਚ ਅੰਤ ਅੰਗਰੇਜ਼ ਜੇਤੂ ਰਹੇ ।ਇਸ ਲੜਾਈ ਵਿੱਚ ਅੰਗਰੇਜ਼ਾਂ ਦੇ 347 ਸੈਨਿਕ ਅਤੇ ਦੂਜੇ ਪਾਸੇ ਦੇ 2000ਸੈਨਿਕ ਮਾਰੇ ਗਏ। ਇਸ ਲੜਾਈ ਵਿਚ ਸ਼ੁਜਾਉਦੌਲਾ ਅਤੇ ਸ਼ਾਹ ਆਲਮ ਦੂਜੇ ਨੇ ਅੰਗਰੇਜ਼ਾਂ ਨਾਲ ਸੰਧੀ ਕਰ ਲਈ ਅਤੇ ਮੀਰ ਕਾਸਿਮ ਮੈਦਾਨ ਵਿਚੋਂ ਨਸ ਗਿਆ।
ਇਲਾਹਾਬਾਦ ਦੀ ਸੰਧੀ 1765ਈ. - ਬਕਸਰ ਦੀ ਲੜਾਈ ਦਾ ਅੰਤ ਅੰਗਰੇਜ਼ਾਂ, ਸ਼ਜਾਉਦੌਲਾ ਅਤੇ ਮੁਗ਼ਲ ਬਾਦਸ਼ਾਹ ਸ਼ਾਹ ਆਲਮ ਦੂਜੇ ਵਿਚਾਲੇ 1765ਈ. ਵਿੱਚ ਇਲਾਹਾਬਾਦ ਦੀ ਸੰਧੀ ਨਾਲ ਹੋਇਆ। ਇਸ ਸੰਧੀ ਅਨੁਸਾਰ ਸ਼ਜਾਉਦੋਲਾ ਨੂੰ 50 ਲੱਖ ਰੁਪਏ ਦੇ ਬਦਲੇ ਅਵਧ ਦਾ ਇਲਾਕਾ ਵਾਪਸ ਕਰ ਦਿੱਤਾ ਗਿਆ। ਕੰਪਨੀ ਨੂੰ ਅਵਧ ਵਿੱਚ ਬਿਨਾਂ ਕਰ ਵਪਾਰ ਕਰਨ ਦੀ ਇਜ਼ਾਜਤ ਮਿਲ ਗਈ। ਨਵਾਬ ਨੇ ਅਵਧ ਵਿਚ ਫ਼ੌਜ ਰੱਖਣੀ ਅਤੇ ਉਸਦਾ ਪੂਰਾ ਖ਼ਰਚਾ ਦੇਣਾ ਮੰਨ ਲਿਆ । ਮੁਗ਼ਲ ਬਾਦਸ਼ਾਹ ਸ਼ਾਹ ਆਲਮ ਦੂਜੇ ਨੂੰ 26 ਲੱਖ ਰੁਪਏ ਸਾਲਾਨਾ ਪੈਨਸ਼ਨ ਦਿੱਤੀ ਗਈ। ਅਵਧ ਦੇ ਨਵਾਬ ਤੋਂ ਕੜਾ ਅਤੇ ਇਲਾਹਾਬਾਦ ਦੇ ਇਲਾਕੇ ਲੈ ਕੇ ਸ਼ਾਹ ਆਲਮ ਨੂੰ ਦਿੱਤੇ ਗਏ। ਸ਼ਾਹ ਆਲਮ ਦੂਜੇ ਨੇ 1765ਈ. ਵਿੱਚ ਬੰਗਾਲ, ਬਿਹਾਰ ਅਤੇ ਉੜੀਸਾ ਦੀ ਦੀਵਾਨੀ ਅੰਗਰੇਜ਼ਾਂ ਨੂੰ ਦੇ ਦਿੱਤੀ। ਇਨ੍ਹਾਂ ਤਿੰਨ ਸੂਬਿਆਂ ਵਿੱਚ ਅੰਗਰੇਜ਼ਾਂ ਨੂੰ ਕਰ ਇੱਕਠਾ ਕਰਨ ਅਤੇ ਨਿਆਂ ਕਰਨ ਦਾ ਅਧਿਕਾਰ ਮਿਲ ਗਿਆ ।
ਪ੍ਰਸ਼ਨ 7. ਬਕਸਰ ਦੀ ਲੜਾਈ ਦੇ ਕੀ ਸਿੱਟੇ ਨਿਕਲੇ?
ਉੱਤਰ:- ਬਕਸਰ ਦੀ ਲੜਾਈ ਦੇ ਬੜੇ ਮਹੱਤਵਪੂਰਨ ਸਿੱਟੇ ਨਿਕਲੇ। ਜੋ ਹੇਠ ਲਿਖੇ ਅਨੁਸਾਰ
ਹਨ:-
1.ਇਸ ਲੜਾਈ ਨੇ ਪਲਾਸੀ ਦੀ ਲੜਾਈ ਦੇ ਅਧੂਰੇ ਕੰਮ ਨੂੰ ਪੂਰਾ ਕੀਤਾ।
2.ਬੰਗਾਲ, ਬਿਹਾਰ, ਉੜੀਸਾ ਅਤੇ ਅਵਧ ਵਿਚ ਅੰਗਰੇਜ਼ਾਂ ਦਾ ਪ੍ਰਭਾਵ ਬਹੁਤ ਵਧ ਗਿਆ। ਸ਼ਾਹ ਆਲਮ ਦੂਜੇ ਤੋਂ ਅੰਗਰੇਜ਼ਾਂ ਨੂੰ ਇਨ੍ਹਾਂ ਇਲਾਕਿਆਂ ਦੀ ਦੀਵਾਨੀ ਪ੍ਰਾਪਤ ਹੋ ਗਈ।
3. ਮੁਗ਼ਲ ਬਾਦਸ਼ਾਹ ਸ਼ਾਹ ਆਲਮ ਦੂਜਾ ਵੀ ਅੰਗਰੇਜ਼ਾਂ ਦੇ ਪ੍ਰਭਾਵ ਅਧੀਨ ਆ
ਗਿਆ। ਅੰਗਰੇਜ਼ਾਂ ਦਾ ਪ੍ਰਭਾਵ ਅਸਲ ਵਿੱਚ ਦਿੱਲੀ ਤੱਕ ਵਧ ਗਿਆ।
4.ਇਸ ਲੜਾਈ ਵਿਚ ਅੰਗਰੇਜ਼ਾਂ ਦੀ ਜਿੱਤ ਦਾ ਸੇਹਤਾ ਉਨ੍ਹਾਂ ਦੀ ਚੰਗੀ ਸਿੱਖਿਅਤ ਫ਼ੌਜ ਨੂੰ ਜਾਂਦਾ ਹੈ।
5.ਬਕਸਰ ਦੀ ਲੜਾਈ ਨਾਲ ਅੰਗਰੇਜ਼ਾਂ ਦੇ ਸਾਧਨਾਂ ਵਿੱਚ ਬਹੁਤ ਵਾਧਾ ਹੋਇਆ। ਇਸ ਕਾਰਨ ਅੰਗਰੇਜ਼ਾਂ ਨੂੰ ਆਪਈ ਸਥਿਤੀ ਮਜ਼ਬੂਤ ਕਰਨ ਦਾ ਮੌਕਾ ਮਿਲ ਗਿਆ।ਬਕਸਰ ਦੀ ਲੜਾਈ ਦੇ ਸਿੱਟੇ ਵਜੋਂ ਭਾਰਤ ਉੱਤੇ ਕਬਜ਼ਾ ਕਰਨ ਦਾ ਰਾਹ ਖੁੱਲ ਗਿਆ ।
6.ਅਵਧ ਵਿਚ ਅੰਗਰੇਜ਼ਾਂ ਨੂੰ ਬਿਨਾ ਕਰ ਦੇ ਵਪਾਰਕ ਸਹੂਲਤਾਂ ਮਿਲ ਗਈਆਂ।
7.ਅੰਗਰੇਜ਼ਾਂ ਨੇ ਮੀਰ ਜ਼ਾਫਰ ਨੂੰ ਮੁੜ ਬੰਗਾਲ ਦਾ ਨਵਾਬ ਬਣਾ
ਦਿੱਤਾ।
ਡਾਕਟਰ ਜੀ. ਐੱਸ. ਛਾਬੜਾ ਦੇ ਅਨੁਸਾਰ, “ਪਲਾਸੀ ਤੋਂ ਬਾਅਦ ਅੰਗਰੇਜ਼ਾਂ ਦੁਆਰਾ ਪ੍ਰਾਪਤ
ਦੀ ਜਿੱਤ ਤੋਂ ਬਿਨਾ ਪਲਾਸੀ ਦਾ ਕੰਮ ਅਧੂਰਾ ਰਹਿ ਸੀ।
ਪ੍ਰਸ਼ਨ 8.ਭਾਰਤ ਵਿੱਚ ਪੁਰਤਗਾਲੀਆਂ ਨੇ ਆਪਣੀ ਸ਼ਕਤੀ ਕਿਵੇਂ ਸਥਾਪਿਤ ਕੀਤੀ?
ਉੱਤਰ:- ਤੁਰਕ ਦੇ ਵਪਾਰੀ ਯੂਰਪ ਦੇ ਸੌਦਾਗਰਾਂ ਨੂੰ ਭਾਰਤੀ ਮਾਲ ਬੜੀ ਉੱਚ ਕੀਮਤ ਉੱਤੇ ਵੇਚਦੇ ਸਨ।ਇਸ ਕਰਕੇ ਯੂਰਪੀ ਦੇਸ਼ਾਂ ਨੋ ਭਾਰਤ ਨਾਲ ਵਪਾਰ ਕਰਨ ਦੇ ਨਵੇਂ ਰਸਤੇ ਲੱਭਣ ਯਤਨ ਸ਼ੁਰੂ ਕੀਤੇ। ਯੂਰਪੀਨ ਦੇਸ਼ਾਂ ਵਿੱਚੋਂ ਸਭ ਤੋਂ ਪਹਿਲਾਂ ਪੁਰਤਗਾਲੀ ਭਾਰਤ ਆਏ।
ਪੁਰਤਗਾਲੀ ਕਿਵੇਂ ਆਏ: - ਭਾਰਤ ਦਾ ਨਵਾਂ ਤਾਹ ਲੱਭ ਵਿੱਚ ਸਭ ਤੋਂ ਪਹਿਲਾਂ ਪੁਰਤਗਾਲ ਨੇ ਕੋਸ਼ਿਸ਼ ਕੀਤੀ।ਪੁਤਤਗਾਲ ਦੇ ਸ਼ਾਸ਼ਕ ਹੈਨਰੀ ਨੇ ਜਹਾਜ਼ਰਾਨੀ ਲਈ ਇੱਕ ਖਾਸ ਸਕੂਲ ਦੀ ਸਥਾਪਨਾ ਕਰਵਾਈ।1487ਈ. ਵਿੱਚ ਪੁਰਤਗਾਲੀ ਕਪਤਾਨ ਬਾਰਥੋਲੋਮਿਉ ਡਾਇਜ਼ ਅਫਰੀਕਾ ਨੂੰ ਵਲ ਕੇ ਹਿੰਦ ਮਹਾਂਸਾਗਰ ' ਚ ਦਾਖਲ ਹੋਇਆ।ਭਾਰਤ ਦੇ ਪੱਛਮੀ ਕਿਨਾਰੇ 'ਤੇ ਪਹੁੰਚਣ ਵਾਲਾ ਪਹਿਲਾ ਯੂਰਪੀ ਵਾਸਕੋ- ਡੀ- ਗਾਮਾ ਸੀ ।ਓਹ 27 ਮਈ, 1498, ਈ. ਨੂੰ ਮਾਲਾਬਾਰ ਦੇ ਕਿਨਾਰੇ ਕਾਲੀਕਟ ਵਿਖੇ ਪਹੁੰਚਿਆ। ਇਸ ਤਰ੍ਹਾਂ ਪੁਰਤਗਾਲੀਆਂ ਨੂੰ ਸਭ ਤੋਂ ਪਹਿਲਾਂ ਭਾਰਤ ਨਾਲ ਨਵਾਂ ਸਮੁੰਦਰੀ ਰਾਹ ਲੱਭ ਵਿੱਚ ਸਫਲਤਾ ਮਿਲੀ ਕਾਲੀਕਟ ਦੇ ਸ਼ਾਸ਼ਕ ਜਮੋਰਿਨ ਨੇ ਪੁਰਤਗਾਲੀਆਂ ਦਾ ਸਵਾਗਤ ਕੀਤਾ ਅਤੇ ਵਪਾਰ ਕਰਨ ਦੀ ਆਗਿਆ ਦੇ ਦਿੱਤੀ।1505ਈ.ਵਿਚ ਫਤਾਂਸਿਸਕੋ-ਡੀ- ਅਲਮੀਡਾ ਨੂੰ ਭਾਰਤ ਵਿੱਚ ਪਹਿਲਾ ਵਾਇਸਰਾਏ ਨਿਯੁਕਤ ਕੀਤਾ ਗਿਆ। ਉਹ ਸਮੁੱਦਰੀ ਵਿਕਾਸ ਦਾ ਬੜਾ ਹਾਮੀ ਸੀ।ਉਸ ਨੇ ਅਰਬਾਂ ਨੂੰ ਹਰਾ ਕੇ ਗਰਮ ਮਸਾਲਿਆਂ ਦਾ ਸਾਰਾ ਵਪਾਰ ਆਪਏ ਹੱਥ ਵਿੱਚ ਲੈ ਲਿਆ।1590ਈ.ਵਿਚ ਅਲਬੂਕਰਕ ਪੁਰਤਗਾਲੀਆਂ ਦਾ ਨਵਾਂ ਵਾਇਸਰਾਏ ਬਇਆ।ਉਸ ਨੇ 1510ਈ.ਵਿਚ ਬੀਜਾਪੁਰ ਦੇ ਸੁਲਤਾਨ ਤੋਂ ਗੋਆ ਜਿੱਤ ਲਿਆ। ਗੋਆ ਨੂੰ ਪੁਰਤਗਾਲ ਦੀ ਰਾਜਧਾਨੀ ਘੋਸ਼ਿਤ ਕੀਤਾ ਗਿਆ।ਹੌਲੀ- ਹੌਲੀ ਪੁਰਤਗਾਲੀਆਂ ਨੇ ਭਾਰਤ ਵਿੱਚ ਕਈ ਹੋਰ ਬਸਤੀਆਂ ਸਥਾਪਿਤ ਕਰ ਲਈਆਂ । ਇਹ ਬਸਤੀਆਂ ਭਾਰਤ ਦੇ ਪੱਛਮੀ ਤੱਟ 'ਤੇ ਦਮਨ, ਸਾਲਸੇਟ, ਭਸੀਨ, ਚੋਲ ਅਤੇ ਮੁੱਬਈ ਤੇ ਪੂਰਬੀ ਤੱਟ 'ਤੇ ਮਦਰਾਸ ਨੇੜੇ ਸੇਂਟ ਹੋਮ, ਕਲਕੱਤਾ ਨੇੜੇ ਹੁਗਲੀ ਵਿਖੇ ਸਨ।ਭਾਰਤ ਤੋਂ ਇਲਾਵਾ ਪੁਤਤਗਾਲੀਆਂ ਸਨ।
ਪ੍ਰਸ਼ਨ 9. ਪੁਰਤਗਾਲੀਆਂ ਦੀ ਭਾਰਤ ਵਿੱਚ ਸ਼ਕਤੀ ਘਟ ਦੇ ਕੀ ਕਾਰਨ ਸਨ?
ਉੱਤਰ:- ਭਾਰਤ ਵਿੱਚ ਸਭ ਤੋਂ ਪਹਿਲਾਂ ਪੁਰਤਗਾਲੀ ਆਏ ਪਰ ਕਈ ਕਾਰਨਾਂ ਕਰਕੇ ਉਹਨਾਂ ਦੀ ਸ਼ਕਤੀ ਘਟ ਗਈ। ਉਹ ਕਾਰਨ ਹੇਠ ਲਿਖੇ ਸਨ:-
1.ਭਾਰਤ ਵਿੱਚ ਪੁਰਤਗਾਲੀਆਂ ਦੁਆਰਾ ਸਥਾਪਿਤ ਸ਼ਾਸਨ ਪ੍ਰਬੰਧ ਵਿੱਚ ਭ੍ਰਿਸ਼ਟਾਚਾਰ ਦਾ ਬੋਲਬਾਲਾ ਸੀ।
2.
ਉਹਨਾਂ ਨੇ ਗੈਰ ਇਸਾਈਆਂ ਨਾਲ ਬਹੁਤ ਬੁਰਾ ਸਲੂਕ ਕੀਤਾ ਅਤੇ ਉਹਨਾਂ ਨੂੰ ਈਸਾਈ ਬਣਨ ਲਈ ਮਜ਼ਬੂਰ ਕੀਤਾ।ਇਸ ਲਈ ਭਾਰਤੀ ਪੁਰਤਗਾਲੀਆਂ ਨਾਲ ਨਫ਼ਰਤ ਕਰਨ ਲੱਗ ਪਏ।
3.ਅਲਬੂਕਰਕ ਤੋਂ ਬਾਅਦ ਦੇ ਪੁਰਤਗਾਲੀ ਵਾਇਸਤਾਏ ਸੁਆਰਥੀ ਅਤੇ ਰਿਸ਼ਵਤਖੋਰ
ਸਨ।
4.16
ਵੀ ਸਦੀ ਵਿੱਚ ਦੱਖਈ ਮਹਾਂਦੀਪ ਵਿੱਚ ਦਿਲਚਸਪੀ ਘਟ ਗਈ।1580ਈ. ਵਿੱਚ ਸਪੇਨ ਨੇ
ਪੁਰਤਗਾਲ
ਨੂੰ ਆਪਣੇ ਅਧੀਨ ਕਰ ਲਿਆ।
5.ਭਾਰਤ
ਵਿੱਚ ਡਚਾਂ ਨੇ ਪੁਰਤਗਾਲੀਆਂ ਦੇ ਕਈ ਵਪਾਰਿਕ ਕੇਂਦਰ ਖੋਲ੍ਹ ਲਏ ਸਨ।
ਇਹ
ਸਾਰੇ ਕਾਰਨ ਭਾਰਤ ਵਿੱਚ ਪੁਰਤਗਾਲੀਆਂ ਦੀ ਸ਼ਕਤੀ ਦੇ ਪਤਨ ਲਈ ਜਿੰਮੇਵਾਰ ਸਨ।
ਪ੍ਰਸ਼ਨ 9.ਭਾਰਤ ਵਿਚ ਅੰਗਰੇਜ਼ਾਂ ਦੀ ਸਫਲਤਾ ਅਤੇ
ਫ਼ਰਾਂਸੀਸੀਆਂ ਦੀ ਅਸਫਲਤਾ ਦੇ ਕੀ ਕੀ ਕਾਰਨ ਸਨ?
ਉੱਤਰ:- ਅੰਗਰੇਜ਼ਾਂ ਅਤੇ ਫ਼ਰਾਂਸੀਸੀਆਂ ਦੇ ਸੰਘਰਸ਼ ਵਿੱਚ ਅੰਗਰੇਜ਼ਾਂ ਦੀ ਜਿੱਤ ਅਤੇ ਫ਼ਰਾਂਸੀਸੀਆਂ ਦੀ ਹਾਰ ਦੇ ਕਾਰਨ ਹੇਠ ਲਿਖੇ ਸਨ:-
1.
ਅੰਗਰੇਜੀ ਕੰਪਨੀ ਨਿੱਜੀ ਸੀ।ਉਸਦੇ ਅਸਿਕਾਰੀ ਫੈਸਲੇ ਲੈਏ ਵਿੱਚ ਸੁਤੰਤਰ ਸੀ। ਕਰਮਚਾਰੀ ਇਮਾਨਦਾਰ ਤੇ
ਮਿਹਨਤੀ ਸਨ।ਪਰ ਫ਼ਰਾਂਸੀਸੀ ਕੰਪਨੀ ਸਰਕਾਰੀ ਸੀ।ਉਸ ਦੇ ਅਧਿਕਾਰੀ ਫੈਸਲੇ ਲੈਣ ਵਿੱਚ ਸੁਤੰਤਰ ਨਹੀਂ
ਸੀ ਕਰਮਚਾਰੀ ਰਿਸ਼ਵਤਖੋਰ ਸਨ।
2.
ਅੰਗਰੇਜ਼ਾਂ ਦੀ ਸਫਲਤਾ ਦਾ ਦੂਜਾ ਮੁੱਖ ਕਾਰਨ ਉਨ੍ਹਾਂ ਦੀ ਆਰਥਿਕ ਹਾਲਤ ਚੰਗੀ ਹੋਈ ਸੀ। ਫ਼ਰਾਂਸੀਸੀਆਂ
ਦੀ ਹਾਲਤ ਮਾੜੀ ਸੀ ਉਨ੍ਹਾਂ ਨੂੰ ਤਨਖਾਹਾਂ ਵੀ ਸਮੇਂ ਸਿਤ ਨਹੀਂ ਮਿਲਦੀਆਂ ਸਨ।
3.ਅੰਗਰੇਜ਼
ਸਮੁੰਦਰ ਦੇ ਬਾਦਸ਼ਾਹ ਸਨ। ਉਹ ਲੋੜ ਪੈਣ ਤੇ ਕੰਪਨੀ ਨੂੰ ਬੜੀ ਆਸਾਨੀ ਨਾਲ਼ ਸਹਾਇਤਾ ਭੇਜ ਦਿੰਦੇ ਸਨ।
ਪਰ ਫ਼ਰਾਂਸੀਸੀਆਂ ਨੂੰ ਸਮੇਂ ਸਿਰ ਸਹਾਇਤਾ ਨਹੀ ਮਿਲਦੀ ਸੀ।
4.ਅੰਗਰੇਜ਼
ਬੰਗਾਲ ਵਰਗੇ ਸਹੀ ਉਪਜਾਊ ਪ੍ਰਦੇਸ਼ ਤੋਂ ਭਾਰਤ ਆਏ ਸਨ ਪਰ ਫਰੰਦਿਸਿਦਖਾਂ ਵਰਗੇ ਅਣਉਪਜਾਊ ਪ੍ਰਦੇਸ਼
ਤੋਂ ਭਾਰਤ ਆਏ ਸਨ।
5.
ਅੰਗਰੇਜ਼ਾਂ ਕੋਲ ਬੰਬਈ, ਕਲਕੱਤਾ ਅਤੇ ਮਦਰਾਸ ਵਰਗੇ ਬਾਰੇ ਮਹੱਤਵਪੂਰਨ ਵਪਾਰਕ ਕੇਂਦਰ ਸਨ।ਫ਼ਰਾਂਸੀਸੀਆਂ
ਕੋਲ ਪਾਂਡੀਚਰੀ, ਚੰਦਨ ਨਗਰ ਵਰਗੇ ਘੱਟ ਮਹੱਤਤਾ ਵਾਲੇ ਵਪਾਰਕ ਕੇਂਦਰ ਸਨ।
6. ਅੰਗਰੇਜ਼ਾਂ ਦੀ ਜਿੱਤ ਦਾ ਮੁੱਖ ਸਿਹਰਾ ਉਨ੍ਹਾਂ ਦੇ ਲਾਰਡ ਕਲਾਈਵ, ਆਇਰਕੂਟ, ਲਾਕੈਂਸ ਵਰਗੇ ਯੋਗ ਤੇ ਬਹਾਦਰ ਜਰਨੈਲਾਂ ਨੂੰ ਜਾਂਦਾ ਹੈ ਜੋ ਆਪਣੇ ਦੇਸ਼ ਦੇ ਪੱਕੇ ਵਫਾਦਾਰ ਸਨ ਪਰ ਫ਼ਰਾਂਸੀਸੀ ਜਰਨੈਲ ਆਪਸ ਵਿੱਚ ਲੜਦੇ ਰਹਿੰਦੇ ਸਨ।
7.
ਡੂਪਲੇ ਹੀ ਇੱਕ ਅਜਿਹਾ ਫ਼ਰਾਂਸੀਸੀ ਅਧਿਕਾਣੀ ਸੀ ਜੋ ਕਿ ਭਾਰਤ ਵਿੱਚ ਫ਼ਰਾਂਸੀਸੀ ਹਿੱਤਾਂ ਦੀ ਰਾਖੀ
ਕਰਦਾ ਸੀ ਪਤ ਸਰਕਾਰ ਨੇ ਉਸ ਨੂੰ ਵਾਪਸ ਬੁਲਾ ਕੇ ਮੂਰਖਤਾ ਕੀਤੀ ਜਿਸ ਦਾ ਅੰਗਰੇਜ਼ਾਂ ਨੂੰ ਲਾਭ ਹੋਇਆ।
8.
ਫਰਾਂਸ ਯੂਰਪ ਵਿੱਚ ਬਹੁਤ ਸਾਰੇ ਦੇਸ਼ਾਂ ਨਾਲ ਯੁੱਧਾਂ ਵਿੱਚ ਉਲਝਿਆ ਹੋਇਆ ਸੀ ਇਸ ਕਾਰਨ ਉਹ ਭਾਰਤ ਵੱਲ
ਕੋਈ ਖਾਸ ਧਿਆਨ ਨਹੀਂ ਦੇ ਸਕਿਆ ਪਰ ਇੰਗਲੈਂਡ ਨੇ ਆਪਏ ਆਪ ਨੂੰ ਯੁੱਧਾਂ ਤੋਂ ਬਚਾਈ ਰੱਖਿਆ ਅਤੇ ਭਾਰਤ
ਵਿੱਚ ਅੰਗਰੇਜ਼ਾਂ ਦੀ ਹਰ ਸੰਭਵ ਸਹਾਇਤਾ ਕੀਤੀ।ਜਿਸ ਕਾਰਨ ਅੰਗਰੇਜ਼ ਸਫ਼ਲ ਤਹੇ।
ਉਪਰੋਕਤ
ਕਾਰਨਾਂ ਤੋਂ ਸਪੱਸ਼ਟ ਹੈ ਕਿ ਅਜਿਟੀ ਹਾਲਤ ਵਿੱਚ ਅੰਗਰੇਜ਼ਾਂ ਦਾ ਸਫ਼ਲ ਹੋਈ ਅਤੇ ਫਰਾਂਸੀਸੀਆਂ ਦਾ
ਹਾਰਨਾ ਕੋਈ ਹੈਰਾਨੀ ਵਾਲੀ ਗੱਲ ਨਹੀਂ ਸੀ।
ਪ੍ਰਸ਼ਨ 10. 'ਲਾਰਡ ਕਲਾਈਵ ਭਾਰਤ ਵਿੱਚ ਅੰਗਰੇਜ਼ੀ
ਰਾਜ ਦਾ ਮੋਢੀ ਸੀ।' ਕੀ ਤੁਸੀਂ ਇਸ ਕਥਨ ਨਾਲ ਸਹਿਮਤ ਹੋ?
ਉੱਤਰ:-ਲਾਰਡ
ਕਲਾਈਵ ਨੂੰ ਭਾਰਤ ਵਿੱਚ ਅੰਗਰੇਜ਼ੀ ਰਾਜ ਦਾ ਮੋਢੀ ਮੰਨਿਆ ਜਾਂਦਾ ਹੈ। ਇਹ ਤੱਥ ਹੇਠ ਲਿਖੀਆਂ ਗੱਲਾਂ ਤੋਂ ਸਪੱਸ਼ਟ ਹੁੰਦਾ ਹੈ:-
1. ਕਲਾਈਵ ਅਤੇ ਕਰਨਾਟਕ ਦੀ ਦੂਜੀ
ਲੜਾਈ:- ਫ਼ਰਾਂਸੀਸੀਆਂ ਨੇ ਚੰਦਾ ਸਾਹਿਬ, ਜੋ ਕਿ ਅੰਗਰੇਜ਼ਾਂ
ਦਾ ਕੱਟੜ ਦੁਸ਼ਮਣ ਸੀ ਉਸ ਨੂੰ ਕਰਨਾਟਕ ਦਾ ਨਵਾਬ ਬਣਾ ਦਿੱਤਾ ਅਤੇ ਮੁਹੰਮਦ ਅਲੀ, ਜੋ ਅੰਗਰੇਜ਼ਾਂ ਦਾ
ਸਹਿਯੋਗੀ ਸੀ ਉਸ ਨੂੰ ਤ੍ਰਿਚਨਪਾਲੀ ਦੇ ਕਿਲ੍ਹੇ ਵਿੱਚ ਘੇਰ ਲਿਆ। ਕਲਾਈਵ ਨੇ ਆਰਕਾਟ ਨੂੰ ਘੇਰ ਕੇ ਚੰਦਾ
ਸਾਹਿਬ ਦੇ ਹੋਸ਼ ਉਡਾ ਦਿੱਤੇ। ਕਲਾਈਵ ਨੇ 53 ਦਿਨਾਂ ਦੇ ਘੇਰੇ ਬਾਅਦ ਲੜਾਈ ਨੂੰ ਜਿੱਤ ਲਿਆ। ਚੰਦਾ
ਸਾਹਿਬ ਨੂੰ ਗੱਦੀ ਤੇ ਬਿਠਾ ਦਿੱਤਾ। ਇਸ ਕਾਰਨ ਕਲਾਈਵੇ ਦਾ ਨਾਂ ਚਮਕ ਪਿਆ।
2. ਕਲਕੱਤੇ ਤੇ ਦੁਬਾਰਾ ਕਬਜ਼ਾ:- ਬੰਗਾਲ ਦੇ ਨਵਾਬ ਸਿਰਾਜ਼ੁਦਾਉਲਾ ਨੇ 20 ਜੂਨ,
1756ਈ.ਨੂੰ ਅੰਗਰੇਜ਼ਾਂ ਨੂੰ ਹਰਾ ਕੇ ਕਲਕੱਤੇ 'ਤੇ ਕਬਜ਼ਾ ਕਰ ਲਿਆ । ਅੰਗਰੇਜ਼ਾਂ ਨੇ ਕਲਾਈਵ ਤੇ ਐਡਮਿਰਲ
ਵਾਟਸਨ ਅਧੀਨ ਇੱਕ ਫ਼ੌਜ ਕਲਕੱਤੇ ਭੇਜੀ।ਇਸ ਫ਼ੌਜ ਨੇ ਥੋੜ੍ਰੇ ਜਿਹੇ ਮੁਕਾਬਲੇ ਪਿੱਛੋਂ 2 ਜਨਵਰੀ,
1757ਈ.ਨੂੰ ਕਲਕੱਤੇ 'ਤੇ ਮੁੜ ਕਬਜ਼ਾ ਕਰ ਲਿਆ।
3. ਚੰਦਰ ਨਗਰ ਤੇ ਕਬਜ਼ਾ:- ਚੰਦਰ ਨਗਰ ਬੰਗਾਲ ਵਿੱਚ ਫ਼ਰਾਂਸੀਸੀਆਂ ਦੀ ਇੱਕ
ਮਹੱਤਵਪੂਤਨ ਬਸਤੀ ਅਤੇ ਵਪਾਰਕ ਪੱਖੋਂ ਬਹੁਤ ਲਾਭਕਾਰੀ ਸੀ। ਕਲਾਈਵ ਨੇ ਮਾਰਚ1757 ਈ.ਇਸ 'ਤੇ ਕਬਜ਼ਾ
ਕਰ ਲਿਆ।
4. ਪਲਾਸੀ ਦੀ ਲੜਾਈ:-ਕਲਾਈਵ ਬਹੁਤ ਦੇਰ ਤੋਂ ਬੰਗਾਲ 'ਤੇ ਅੱਖ ਲਾਈ ਬੈਠਾ ਸੀ। ਉਸ ਨੇ ਨਵਾਬ ਦੇ ਸੈਨਾਪਤੀਆਂ ਨੂੰ ਲਾਲਚ ਦੇ ਕੇ ਆਪਣੇ ਨਾਲ ਰਲਾ ਕੇ ਧੋਖੇ ਨਾਲ 23 ਜੂਨ, 1757 ਈ.ਨੂੰ ਪਲਾਸੀ ਦੇ ਸਥਾਨ ਤੇ ਹਰਾ ਕੇ ਉਸ ਦੇ ਸੈਨਾਪਤੀ ਮੀਰ ਜ਼ਾਫਰ ਨੂੰ ਨਵਾਬ ਦਿੱਤਾ। ਇਸ ਲੜਾਈ ਨੇ ਭਾਰਤ ਵਿੱਚ ਔਗਰੇਜੀ ਸਾਮਰਾਜ ਦੀ ਨੀਹ ਰੱਖ ਦਿੱਤੀ।
5. ਬੰਗਾਲ ਦਾ ਗਵਰਨਰ: - ਕਲਾਈਵ ਦੀਆਂ ਸਫਲਤਾਵਾਂ ਨੇ ਉਸ ਦੀ ਪ੍ਰਸਿੱਧੀ
ਨੂੰ ਚਾਰ ਚੰਨ ਲਗਾ ਦਿੱਤੇ। ਉਸ ਦੀਆਂ ਸੇਵਾਵਾਂ ਨੂੰ ਦੇਖਦੇ ਹੋਏ ਕੰਪਨੀ ਨੇ ਉਸ ਨੂੰ ਬੰਗਾਲ ਦਾ ਗਵਰਨਰ
ਬਣਾ ਦਿੱਤਾ। ਉਹ ਇਸ ਅਹੁਦੇ ਤੋ 1767ਈ.ਤੱਕ ਰਿਹਾ।ਉਸ ਨੇ ਹੋਰ ਵੀ ਸਫਲਤਾਵਾਂ ਪ੍ਰਾਪਤ ਕੀਤੀਆਂ ਜਿਵੇਂ-
1.1759 ਵਿੱਚ ਉਸ ਨੇ ਡਚਾਂ ਨੂੰ ਹਰਾ ਕੇ ਬੰਗਾਲ ਵਿੱਚ ਹਮੇਸ਼ਾਂ ਲਈ ਉਨ੍ਹਾਂ ਦਾ ਪ੍ਰਭਾਵ ਖਤਮ ਕਰ
ਦਿੱਤਾ।2.ਉੱਤਰੀ ਸਰਕਾਰ ਦੇ ਇਲਾਕੇ ਤੇ 1759 'ਚ ਕਬਜ਼ਾ ਕਰਕੇ ਫ਼ਰਾਂਸੀਸੀਆਂ ਨੂੰ ਹਰਾ ਕੇ ਇਸ ਤੇ
ਕਬਜ਼ਾ ਕਰ ਲਿਆ।3.ਬਕਸਰ ਦੀ ਲੜਾਈ ਵਿੱਚ ਇਲਾਹਾਬਾਦ ਦੀ ਸੰਧੀ ਕਰਕੇ ਸ਼ਾਹ ਆਲਮ ਦੂਜੇ ਤੋਂ ਬੰਗਾਲ,
ਬਿਹਾਰ ਅਤੇ ਉੜੀਸਾ ਦੀ ਦੀਵਾਨੀ ਪ੍ਰਾਪਤ ਕਰ ਲਈ।
6. ਕਲਾਈਵ ਦੇ ਸੁਧਾਰ:- ਗਵਰਨਰ ਦੇ ਅਹੁਦੇ 'ਤੇ ਕੰਮ ਕਰਦੇ ਹੋਏ ਕਲਾਈਵ
ਨੇ ਕਈ ਮਹੱਤਵਪੂਰਨ ਪ੍ਰਸ਼ਾਸਨਿਕ ਸੁਧਾਰ ਕੀਤੇ। ਉਸ ਨੇ ਨਿੱਜੀ ਵਪਾਰ ਕਰਨ ਤੇ ਪਾਬੰਦੀ ਲਗਾ ਦਿੱਤੀ।
ਭ੍ਰਿਸ਼ਟਾਚਾਰ ਦੂਰ ਕੀਤਾ। ਕੰਪਨੀ ਦੀ ਸੇਵਾ ਕਰਦੇ ਮਾਰੇ ਗਏ ਕਰਮਚਾਰੀਆਂ ਦੇ ਪਰਿਵਾਰਾਂ ਦੀ ਦੇਖਭਾਲ
ਲਈ 'ਲਾਰਡ ਕਲਾਈਵ ਫੰਡ ਸਥਾਪਿਤ ਕੀਤਾ।
ਉਪਰੋਕਤ
ਸਾਰੇ ਤੱਥਾਂ ਤੋਂ ਸਪੱਸ਼ਟ ਹੁੰਦਾ ਹੈ ਕਿ ਕਲਾਈਵ ਦੀ ਯੋਗਤਾ, ਬਹਾਦਰੀ, ਸਿਆਣਪ, ਅੰਗਰੇਜ਼ੀ ਰਾਜ ਦੇ
ਸਨਮਾਨ ਨੂੰ ਵਧਾਉਣ ਲਈ ਕੀਤੇ ਯਤਨਾਂ ਤੇ ਸੁਧਾਰਾਂ ਕਰਕੇ ਉਸ ਨੂੰ 'ਅੰਗਰੇਜ਼ੀ ਰਾਜ ਦਾ ਮੋਢੀ' ਕਿਹਾ
ਜਾਂਦਾ ਹੈ।