Friday 8 January 2021

ਪਾਠ 19 ਅੰਗਰੇਜ਼ੀ ਸਾਮਰਾਜ ਸਮੇ ਆਰਥਿਕ ਅਤੇ ਸਮਾਜਿਕ ਤਬਦੀਲੀਆਂ

0 comments

ਪਾਠ 19 ਅੰਗਰੇਜ਼ੀ ਸਾਮਰਾਜ ਸਮੇ ਆਰਥਿਕ ਅਤੇ ਸਮਾਜਿਕ ਤਬਦੀਲੀਆਂ

 

1) ਪੁਰਾਣੇ ਸਮਿਆਂ ਵਿੱਚ ਭਾਰਤ ਦੀ ਅਮੀਰੀ ਕਾਰਨ ਇਸਨੂੰ ਕਿਸ ਨਾਂ ਨਾਲ ਜਾਣਿਆ ਜਾਂਦਾ ਸੀ?

ਸੋਨੇ ਦੀ ਚਿੜੀ


2) ਉਦਯੋਗਿਕ ਕਰਾਂ ਤੀ ਦਾ ਆਰੰਭ ਕਿੱਥੇ ਹੋਇਆ?

ਇੰਗਲੈਂਡ


3) ਉਦਯੋਗਿਕ ਕ੍ਰਾਂਤੀ ਦਾ ਆਰੰਭ ਕਦੋਂ ਹੋਇਆ?

18ਵੀਂ ਸਦੀ ਵਿੱਚ


4) ਭਾਰਤ ਵਿੱਚ ਨੀਲ ਉਦਯੋਗ ਕਿੱਥੇ ਸ਼ੁਰੂ ਕੀਤਾ ਗਿਆ?

ਗੁਜਰਾਤ ਵਿੱਚ


5) ਭਾਰਤ ਵਿੱਚ ਪਹਿਲੀ ਕੱਪੜਾ ਮਿੱਲ ਕਦੋ ਸਥਾਪਿਤ ਕੀਤੀ ਗਈ?

1853 :


6) ਭਾਰਤ ਵਿੱਚ ਪਹਿਲੀ ਕੱਪੜਾ ਮਿਲ ਕਿੱਥੇ ਸਥਾਪਿਤ ਕੀਤੀ ਗਈ?

ਬੰਬਈ ਵਿਖੇ


7) ਭਾਰਤ ਵਿੱਚ ਪਹਿਲੀ ਕੱਪੜਾ ਮਿੱਲ ਕਿਸਨੇ ਸਥਾਪਿਤ ਕੀਤੀ?

ਕਾਵਾਸਜੀ ਨਾਨਾਬਾਈ


8) ਭਾਰਤ ਵਿੱਚ ਪਟਸਨ ਦਾ ਪਹਿਲਾ ਕਾਰਖਾਨਾ ਕਦੋਂ ਲਗਾਇਆ ਗਿਆ?

1854 :


9) ਭਾਰਤ ਵਿੱਚ ਪਟਸਨ ਦਾ ਪਹਿਲਾ ਕਾਰਖਾਨਾ ਕਿੱਥੇ ਲਗਾਇਆ ਗਿਆ?

ਬੰਗਾਲ ਵਿੱਚ


10) ਆਸਾਮ ਟੀ ਕੰਪਨੀ ਦੀ ਸਥਾਪਨਾ ਕਦੋਂ ਸ਼ੁਰੂ ਕੀਤੀ ਗਈ?

1834 :


11) ਅੰਗਰੇਜ਼ਾਂ ਨੇ ਭਾਰਤ ਵਿੱਚ ਕਿੰਨੀਆਂ ਲਗਾਨ ਪ੍ਰਣਾਲੀਆਂ ਸ਼ੁਰੂ ਕੀਤੀਆਂ?

3 (ਸਥਾਈ ਬੰਦੋਬਸਤ, ਰਯੱਤਵਾੜੀ, ਮਹਿਲਵਾੜੀ)


12) ਸਥਾਈ ਬੰਦੋਬਸਤ ਕਿਹੜੇ ਰਾਜ ਤੋਂ ਸ਼ੁਰੂ ਕੀਤਾ ਗਿਆ?

ਬੰਗਾਲ ਵਿੱਚ


13) ਸਥਾਈ ਬੰਦੋਬਸਤ ਕਿਹੜੇ ਅੰਗਰੇਜ਼ ਗਵਰਨਰ ਜਨਰਲ ਦੁਆਰਾ ਸ਼ੁਰੂ ਕੀਤਾ ਗਿਆ?

ਲਾਰਡ ਕਾਰਨਵਾਲਿਸ


14) ਬਾਅਦ ਵਿੱਚ ਸਥਾਈ ਬੰਦੋਬਸਤ ਨੂੰ ਹੋਰ ਕਿਹੜੇ ਰਾਜਾਂ ਵਿੱਚ ਲਾਗੂ ਕੀਤਾ ਗਿਆ? 

ਬਿਹਾਰ, ਉੜੀਸਾ, ਬਨਾਰਸ ਅਤੇ ਉੱਤਰੀ ਸਰਕਾਰ


15) ਰਯੱਤਵਾੜੀ ਪ੍ਰਬੰਧ ਕਿੱਥੇ ਸ਼ੁਰੂ ਕੀਤਾ ਗਿਆ?

ਮਦਰਾਸ ਵਿੱਚ


16) ਰਯੱਤਵਾੜੀ ਪ੍ਰਬੰਧ ਦਾ ਨਿਰਮਾਤਾ ਕਿਸਨੂੰ ਮੰਨਿਆ ਜਾਂਦਾ ਹੈ?

ਥਾਮਸ ਮੁਨਰੋਂ ਨੂੰ


17) ਥਾਮਸ ਮੁਨਰੋ ਕੌਣ ਸੀ?

ਮਦਰਾਸ ਦਾ ਗਵਰਨਰ


18) ਮਹਿਲਵਾੜੀ ਪ੍ਰਬੰਧ ਕਿਹੜੇ ਅੰਗਰੇਜ਼ ਅਧਿਕਾਰੀਆਂ ਦੁਆਰਾ ਸ਼ੁਰੂ ਕੀਤਾ ਗਿਆ?

ਬਰਡ ਅਤੇ ਥਾਮਸਨ


19) ਮਹਿਲਵਾੜੀ ਪ੍ਰਬੰਧ ਕਿਹੜੇ ਰਾਜਾਂ ਵਿੱਚ ਸ਼ੂਰੂ ਕੀਤਾ ਗਿਆ?

ਪੰਜਾਬ, ਯੂ ਪੀ, ਮੱਧ ਭਾਰਤ


20) ਅੰਗਰੇਜ਼ਾਂ ਦੁਆਰਾ ਚਲਾਈ ਗਈ ਕਿਹੜੀ ਲਗਾਨ ਪ੍ਰਣਾਲੀ ਨੂੰ ਸਭ ਤੋਂ ਚੰਗੀ ਮੰਨਿਆ ਜਾਂਦਾ ਹੈ?

ਮਹਿਲਵਾੜੀ


21) ਕਿਹੜੇ ਕਾਨੂੰਨ ਰਾਹੀਂ ਭਾਰਤ ਵਿੱਚ ਪਹਿਲੀ ਵਾਰ ਸਿੱਖਿਆ ਦੇ ਪ੍ਰਸਾਰ ਸਰਕਾਰੀ ਸਹਾਇਤਾ ਦਾ ਪ੍ਰਬੰਧ ਕੀਤਾ ਗਿਆ?

ਚਾਰਟਰ ਐਕਟ 1813


22) ਭਾਰਤ ਵਿੱਚ ਅੰਗਰੇਜ਼ੀ ਸਿਖਿਆ ਦਾ ਪਿਤਾਮਾ ਕਿਸਨੂੰ ਮੰਨਿਆ ਜਾਂਦਾ ਹੈ?

ਲਾਰਡ ਮੈਕਾਲੇ ਨੂੰ


 

 

(3 ਅੰਕਾਂ ਵਾਲੇ ਪ੍ਰਸ਼ਨ-ਉੱਤਰ)

 


 


1) ਅੰਗਰੇਜ਼ੀ ਸਾਮਰਾਜ ਨੇ ਭਾਰਤ ਵਿੱਚ ਵਿਦੇਸ਼ੀ ਸਰਮਾਏਦਾਰਾਂ ਦੀ ਮਦਦ ਕਿਸ ਤਰ੍ਹਾਂ ਕੀਤੀ?


ਉੱਤਰ: ਅੰਗਰੇਜ਼ੀ ਸਾਮਰਾਜ ਦੁਆਰਾ ਭਾਰਤ ਵਿੱਚ ਵਿਦੇਸ਼ੀ ਸਰਮਾਏਦਾਰਾਂ ਦੀ ਮਦਦ:


I. ਵਿਦੇਸ਼ੀ ਸਰਮਾਏਦਾਰਾਂ ਨੂੰ ਭਾਰਤ ਵਿੱਚ ਉਦਯੋਗ ਸਥਾਪਿਤ ਕਰਨ ਲਈ ਅਨੇਕਾਂ ਸਹੂਲਤਾਂ ਦਿੱਤੀਆਂ ਗਈਆਂ।

II. ਅੰਗਰੇਜ਼ੀ ਸਰਕਾਰ ਦੀਆਂ ਨੀਤੀਆਂ ਵਿਦੇਸ਼ੀ ਸਰਮਾਏਦਾਰਾਂ ਨੂੰ ਮੁੱਖ ਰਖ ਕੇ ਬਣਾਈਆਂ ਜਾਂਦੀਆਂ ਸਨ।

III. ਵਿਦੇਸ਼ੀ ਸਰਮਾਏਦਾਰਾਂ ਦੁਆਰਾ ਬਣਾਏ ਗਏ ਸਮਾਨ ਤੇ ਬਹੁਤ ਘਟ ਕਰ ਲਗਾਇਆ ਜਾਂਦਾ ਸੀ।

IV. ਯੂਰਪ ਵਿੱਚ ਭਾਰਤੀ ਸਮਾਨ ਤੇ ਪਾਬਦੀਆਂ ਲਗਾ ਦਿੱਤੀਆਂ ਗਈਆਂ ਤਾਂ ਕਿ ਸਮਰਾਏਦਾਰਾਂ ਦੁਆਰਾ ਤਿਆਰ ਕੀਤੇ ਸਮਾਨ ਨੂੰ ਵੇਚਿਆ ਜਾ ਸਕੇ।


 

2) ਭਾਰਤ ਵਿੱਚ ਅੰਗਰੇਜ਼ੀ ਸਾਮਰਾਜ ਦੇ ਅਧੀਨ ਰੇਲਾਂ ਦੇ ਵਿਸਥਾਰ ਅਤੇ ਮਹੱਤਵ ਦੇ ਕਾਰਨ ਲਿਖੋ।


ਉੱਤਰ: ਭਾਰਤ ਵਿੱਚ ਅੰਗਰੇਜ਼ੀ ਸਾਮਰਾਜ ਅਧੀਨ ਰੇਲਾਂ ਦੇ ਵਿਸਥਾਰ ਅਤੇ ਮਹੱਤਵ ਦੇ ਕਾਰਨ:


I. ਅੰਗਰੇਜ਼ਾਂ ਨੂੰ ਆਪਣੇ ਕਾਰਖਾਨਿਆਂ ਲਈ ਮਸ਼ੀਨਾਂ ਅਤੇ ਕੱਚਾ ਮਾਲ ਮੰਗਵਾਉਣ ਲਈ ਰੇਲਾਂ ਦੀ ਲੋੜ ਸੀ।

. ਅੰਗਰੇਜ਼ਾਂ ਨੂੰ ਆਪਣੇ ਕਾਰਖਾਨਿਆਂ ਵਿੱਚ ਬਣਿਆ ਮਾਲ ਮੰਡੀਆਂ ਤੱਕ ਭੇਜਣ ਲਈ ਰੇਲਾਂ ਦੀ ਲੋੜ ਸੀ।

III. ਯੁੱਧਾਂ ਦੌਰਾਨ ਅੰਗਰੇਜ਼ੀ ਫੌਜ਼ ਨੂੰ ਇੱਕ ਸਥਾਨ ਤੋਂ ਦੂਜੇ ਸਥਾਨ ਤੇ ਭੇਜਣ ਲਈ ਰੇਲਾਂ ਦੀ ਲੋੜ ਸੀ।


3) ਭਾਰਤ ਤੋਂ ਧਨ ਦੀ ਨਿਕਾਸੀ ਕਿਹੜੇ ਤਰੀਕਿਆਂ ਰਾਹੀਂ ਹੁੰਦੀ ਸੀ?


ਉੱਤਰ: ਅੰਗਰੇਜ਼ਾਂ ਦੁਆਰਾ ਭਾਰਤ ਤੋਂ ਧਨ ਦੀ ਨਿਕਾਸੀ ਦੇ ਤਰੀਕੇ:


I. ਅੰਗਰੇਜ਼ ਅਧਿਕਾਰੀਆਂ, ਕਰਮਚਾਰੀਆਂ ਦੀਆਂ ਤਨਖਾਹਾਂ ਅਤੇ ਪੈਨਸ਼ਨਾਂ ਦਾ ਦਾ ਪੈਸਾ ਭਾਰਤੀ ਸਰਕਾਰ ਤੋਂ ਲਿਆ ਜਾਂਦਾ ਸੀ।

. ਇੰਗਲੈਂਡ ਵਿੱਚ ਸਥਾਪਿਤ ਕੀਤੇ ਗਏ ਕੰਪਨੀ ਦੇ ਦਫ਼ਤਰਾਂ ਦਾ ਖਰਚਾ ਭਾਰਤੀ ਸਰਕਾਰ ਤੋਂ ਲਿਆ ਜਾਂਦਾ ਸੀ।

III. ਅੰਗਰੇਜ਼ ਕਰਮਚਾਰੀ ਆਪਣੀ ਬੱਚਤ ਨੂੰ ਇੰਗਲੈਂਡ ਵਿੱਚ ਭੇਜਦੇ ਸਨ।

IV. ਅੰਗਰੇਜ਼ੀ ਸਰਮਾਏਦਾਰਾਂ ਅਤੇ ਉਦਯੋਗਪਤੀਆਂ ਦੁਆਰਾ ਭਾਰਤ ਵਿੱਚ ਖਰਚ ਕੀਤੇ ਗਏ ਪੈਸੇ ਦੀ ਵਿਆਜ ਰਾਸ਼ੀ ਇੰਗਲੈਂਡ ਭੇਜੀ ਜਾਂਦੀ ਸੀ।


 

4) ਸਥਾਈ ਬੰਦੋਬਸਤ ਕੀ ਸੀ?


ਉੱਤਰ: ਸਥਾਈ ਬੰਦੋਬਸਤ ਭੂਮੀ ਲਗਾਨ ਦੀ ਇੱਕ ਪ੍ਰਣਾਲੀ ਸੀ। ਇਹ ਪ੍ਰਣਾਲੀ ਲਾਰਡ ਕਾਰਨਵਾਲਿਸ ਨੇ 1793 ': ਵਿੱਚ ਸ਼ੁਰੂ ਕੀਤੀ। ਇਹ ਪ੍ਰਣਾਲੀ ਬਗਾਲ ਅਤੇ ਬਿਹਾਰ ਵਿੱਚ ਸ਼ੁਰੂ ਕੀਤੀ ਗਈ। ਇਸ ਪ੍ਰਣਾਲੀ ਵਿੱਚ ਜਿੰਮੀਦਾਰਾਂ ਨੂੰ ਭੂਮੀ ਦਾ ਸਥਾਈ ਮਾਲਕ ਬਣਾ ਦਿੱਤਾ ਗਿਆ। ਭੂਮੀ ਦੀ ਮਿਣਤੀ ਕਰਵਾ ਕੇ ਲਗਾਨ ਦੀ ਦਰ ਨਿਸਚਿਤ ਕਰ ਦਿੱਤੀ ਗਈ। ਜਿੰਮੀਦਾਰ ਨੇ ਭੂਮੀ ਤੋਂ ਆਪਣੇ ਮਰਜੀ ਨਾਲ ਕਰ ਇਕੱਠਾ ਕਰਨਾ ਹੁੰਦਾ ਸੀ ਅਤੇ ਇਸ ਵਿੱਚੋਂ ਇਕ ਨਿਸਚਿਤ ਕਰ ਅੰਗਰੇਜ਼ੀ ਕੰਪਨੀ ਨੂੰ ਜਮ੍ਹਾਂ ਕਰਵਾਉਣਾ ਹੁੰਦਾ ਸੀ।


 

5) ਸਥਾਈ ਬੰਦੋਬਸਤ ਦੇ ਕੀ ਲਾਭ ਸਨ?


ਉੱਤਰ: ਸਥਾਈ ਬੰਦੋਬਸਤ ਦੇ ਲਾਭ:


I. ਇਸ ਨਾਲ ਕੰਪਨੀ ਦੀ ਆਮਦਨ ਨਿਸਚਿਤ ਹੋ ਗਈ।

II. ਕੰਪਨੀ ਦੀ ਲਗਾਨ ਇਕਨਾ ਕਰਨ ਦੀ ਸਿਰਦਰਦੀ ਖਤਮ ਹੋ ਗਈ।

III. ਜਿੰਮੀਦਾਰਾਂ ਨੇ ਭੂਮੀ ਦੇ ਸੁਧਾਰ ਲਈ ਯਤਨ ਕੀਤੇ।ਉਪਜ਼ ਵਿੱਚ ਵਾਧਾ ਹੋਇਆ।

IV. ਜਿੰਮੀਦਾਰ ਅੰਗਰੇਜ਼ਾਂ ਦੇ ਸਮਰਥਕ ਬਣ ਗਏ। ਉਹਨਾਂ ਨੇ ਅੰਗਰੇਜ਼ਾਂ ਦਾ ਸਾਥ ਦਿੱਤਾ।


 

6) ਸਥਾਈ ਬੰਦੋਬਸਤ ਦੀਆਂ ਕਾਰਨ ਕੀ ਨੁਕਸਾਨ ਹੋਏ?


ਉੱਤਰ: ਸਥਾਈ ਬੰਦੋਬਸਤ ਦੇ ਨੁਕਸਾਨ:


I. ਜਿਆਦਾ ਕਰ ਇਕਠਾ ਕਰਨ ਲਈ ਜਿਮੀਦਾਰਾਂ ਨੇ ਕਿਸਾਨਾਂ ਤੇ ਜੁਲਮ ਕੀਤੇ।

II. ਸਮੇਂ ਤੇ ਲਗਾਨ ਜਮ੍ਹਾਂ ਨਾ ਕਰਵਾਉਣ ਵਾਲੋਂ ਜਿੰਮੀਦਾਰਾਂ ਦੀ ਭੂਮੀ ਖੋਹ ਲਈ ਗਈ। ਉਹ ਅੰਗਰੇਜ਼ਾਂ ਦੇ ਦੁਸ਼ਮਣ ਬਣ ਗਏ।

III. ਅਨੇਕਾਂ ਜਿੰਮੀਦਾਰਾਂ ਨੇ ਭੂਮੀ ਦੇ ਸੁਧਾਰ ਵਲ ਬਿਲਕੁਲ ਧਿਆਨ ਨਾ ਦਿੱਤਾ।

IV. ਪੈਦਾਵਾਰ ਵਧਣ ਦੇ ਬਾਵਜੂਦ ਸਰਕਾਰ ਲਗਾਨ ਵਿੱਚ ਵਾਧਾ ਨਾ ਕਰ ਸਕੀ।


 

7) ਰਯੱਤਵਾੜੀ ਪ੍ਰਣਾਲੀ ਤੋ ਕੀ ਭਾਵ ਹੈ?


ਉੱਤਰ: ਰਯੱਤਵਾੜੀ ਪ੍ਰਣਾਲੀ ਇੱਕ ਭੂਮੀ ਲਗਾਨ ਪ੍ਰਣਾਲੀ ਸੀ। ਇਹ ਪ੍ਰਣਾਲੀ ਥਾਮਸ ਮੁਨਰੋਂ ਨੇ 1820 : ਵਿੱਚ ਆਰੰਭ ਕੀਤੀ। ਇਹ ਪ੍ਰਣਾਲੀ ਮਦਰਾਸ ਰਾਜ ਵਿੱਚ ਆਰੰਭ ਕੀਤੀ ਗਈ। ਬਾਅਦ ਵਿੱਚ ਇਸਨੂੰ ਬੰਬਈ ਵਿੱਚ ਵੀ ਲਾਗੂ ਕਰ ਦਿੱਤਾ ਗਿਆ। ਇਸ ਪ੍ਰਣਾਲੀ ਵਿੱਚ ਲਗਾਨ ਸਿੱਧਾ ਕਿਸਾਨਾਂ ਤੋਂ ਲਿਆ ਜਾਂਦਾ ਸੀ। ਲਗਾਨ ਦੀ ਦਰ ਨੂੰ ਬਦਲਿਆ ਜਾ ਸਕਦਾ ਸੀ।

 

8) ਮਹੱਲਵਾੜੀ ਪ੍ਰਣਾਲੀ ਤੋਂ ਤੁਸੀਂ ਕੀ ਸਮਝਦੇ ਹੋ?


ਉੱਤਰ: ਮਹੱਲਵਾੜੀ ਪ੍ਰਣਾਲੀ ਰਾਬਰਟ ਬਰਡ ਅਤੇ ਜੇਮਜ਼ ਥਾਮਸਨ ਨਾਂ ਦੇ ਅੰਗਰੇਜ਼ ਅਫ਼ਸਰਾਂ ਦੁਆਰਾ ਸ਼ੁਰੂ ਕੀਤੀ ਗਈ। ਇਹ ਪ੍ਰਣਾਲੀ ਉੱਤਰ ਪ੍ਰਦੇਸ਼, ਪੰਜਾਬ ਅਤੇ ਮੱਧ ਭਾਰਤ ਵਿੱਚ ਸ਼ੁਰੂ ਕੀਤੀ ਗਈ। ਇਸ ਪ੍ਰਣਾਲੀ ਰਾਹੀਂ ਰਯੱਤਵਾੜੀ ਪ੍ਰਣਾਲੀ ਦੇ ਔਗੁਣਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਪ੍ਰਣਾਲੀ ਤਹਿਤ ਪੂਰੇ ਪਿੰਡ ਜਾਂ ਭਾਈਚਾਰੇ ਨੂੰ ਇੱਕ ਮਹੌਲ ਮੰਨ ਲਿਆ ਜਾਂਦਾ ਸੀ। ਪੂਰੇ ਮਹੌਲ ਨੇ ਲਗਾਨ ਇਕਠਾ ਕਰਕੇ` ਅੰਗਰੇਜ਼ਾਂ ਨੂੰ ਦੇਣਾ ਹੁੰਦਾ ਸੀ। ਲਗਾਨ ਦੀ ਦਰ ਨਿਸਚਿਤ ਹੁੰਦੀ ਸੀ।


 

9) ਅੰਗਰੇਜ਼ਾਂ ਦੀਆਂ ਭੂਮੀ ਲਗਾਨ ਪ੍ਰਣਾਲੀਆਂ ਦਾ ਭਾਰਤੀ ਕਿਸਾਨਾਂ ਤੇ ਕੀ ਅਸਰ ਪਿਆ?


ਉੱਤਰ: ਅੰਗਰੇਜ਼ੀ ਲਗਾਨ ਪ੍ਰਣਾਲੀਆਂ ਦਾ ਕਿਸਾਨਾਂ ਤੇ ਪ੍ਰਭਾਵ:


I. ਇਹਨਾਂ ਨਾਲ ਕਿਸਾਨਾਂ ਦਾ ਭਾਰੀ ਸ਼ੋਸ਼ਣ ਹੋਇਆ।

II. ਕਿਸਾਨਾਂ ਦੀ ਆਰਥਿਕ ਹਾਲਤ ਵਿਗੜ ਗਈ।

III. ਸਰਕਾਰ ਨੰ ਭੂਮੀ ਦੇ ਵਿਕਾਸ ਅਤੇ ਸਹੂਲਤਾਂ ਵੱਲ ਧਿਆਨ ਨਾ ਦਿੱਤਾ।

IV. ਬਹੁਤ ਸਾਰੇ ਕਿਸਾਨਾਂ ਨੂੰ ਭੂਮੀ ਤੋਂ ਹੱਥ ਧੋਣਾ ਪਿਆ।


 

10) ਅੰਗਰੇਜ਼ਾਂ ਨੇ ਭਾਰਤ ਵਿੱਚ ਸਿਖਿਆ ਸੰਬੰਧੀ ਕੀ ਨੀਤੀ ਅਪਣਾਈ?


ਉੱਤਰ: ਅੰਗਰੇਜ਼ਾਂ ਨੂੰ ਭਾਰਤ ਵਿੱਚ ਆਪਣਾ ਕਾਰੋਬਾਰ ਚਲਾਉਣ ਲਈ ਵੱਡੀ ਗਿਣਤੀ ਵਿੱਚ ਪੜ੍ਹੇ-ਲਿਖੇ ਲੌਕਾਂ ਦੀ ਲੌੜ ਸੀ। ਇਸ ਲਈ ਇੰਗਲੈਂਡ ਤੋਂ ਕਾਮੇ ਲਿਆਉਣ ਸੰਭਵ ਨਹੀਂ ਸਨ। ਇਸ ਲਈ ਅੰਗਰੇਜ਼ਾਂ ਨੇ ਭਾਰਤ ਵਿੱਚ ਪੱਛਮੀ ਸਿੱਖਿਆ ਸ਼ੁਰੂ ਕੀਤੀ। 1813 : ਵਿੱਚ ਸਰਕਾਰ ਦੁਆਰਾ ਸਿੱਖਿਆ ਦੇ ਵਿਕਾਸ ਲਈ ਇੱਕ ਲੱਖ ਰੁਪਏ ਦੀ ਰਾਸ਼ੀ ਰਾਖਵੀਂ ਰੱਖੀ ਗਈ। ਪੱਛਮੀ ਸਿੱਖਿਆ ਅੰਗਰੇਜ਼ੀ ਮਾਧਿਅਮ ਰਾਹੀਂ ਦੇਣ ਦਾ ਫੈਸਲਾ ਕੀਤਾ ਗਿਆ।


 

11) ਵੁੱਡ ਡਿਸਪੈਚ ਕੀ ਸੀ?


ਉੱਤਰ: 1854 ਈ: ਵਿੱਚ ਚਾਰਲਸ ਵੁੱਡ ਨੇ ਭਾਰਤ ਵਿੱਚ ਸਿੱਖਿਆ ਦੇ ਵਿਕਾਸ ਲਈ ਕੁਝ ਮਹੱਤਵਪੂਰਨ ਸਿਫ਼ਾਰਸ਼ਾਂ ਕੀਤੀਆਂ। ਇਹਨਾਂ ਨੂੰ ਵੁੱਡ ਡਿਸਪੈਚ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਹਨਾਂ ਵਿੱਚੋਂ ਕੁਝ ਸਿਫ਼ਾਰਸ਼ਾਂ ਹੇਠ ਲਿਖੀਆਂ ਹਨ:


I. ਸਿੱਖਿਆ ਦੇ ਪ੍ਰਸਾਰ ਲਈ ਵੱਖਰਾ ਵਿਭਾਗ ਹੋਵੇ।

II. ਅਧਿਆਪਕਾਂ ਦੀ ਸਿਖਲਾਈ ਲਈ ਸਿੱਖਿਆ ਸੰਸਥਾਵਾਂ ਖੋਲ੍ਹੀਆਂ ਜਾਣ।

III. ਪੱਛਮੀ ਸਿੱਖਿਆ ਦੇ ਪ੍ਰਸਾਰ ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇ।

IV. ਵਧੇਰੇ ਸਕੂਲ ਅਤੇ ਕਾਲਜ਼ ਖੋਲ੍ਹੇ ਜਾਣ।

V. ਇਸਤਰੀਆਂ ਦੀ ਸਿੱਖਿਆ ਲਈ ਯਤਨ ਕੀਤੇ ਜਾਣ।


 

12) ਪੱਛਮੀ ਸਿਖਿਆ ਦੇ ਭਾਰਤੀਆਂ ਨੂੰ ਕੀ ਲਾਭ ਹੋਏ?


ਉੱਤਰ: ਪੱਛਮੀ ਸਿੰਖਿਆ ਦੇ ਭਾਰਤੀਆਂ ਨੂੰ ਲਾਭ:


I. ਭਾਰਤੀਆਂ ਨੂੰ ਵਿਦੇਸ਼ੀ ਇਤਿਹਾਸ ਦੀ ਜਾਣਕਾਰੀ ਮਿਲੀ।

II. ਉਹਨਾਂ ਨੂੰ ਵਿਦੇਸ਼ੀ ਕਰਾਂਤੀਆਂ ਤੋਂ ਪੇਰਣਾ ਮਿਲੀ।

III. ਉਹਨਾਂ ਨੂੰ ਪਰਜਾਤੰਤਰ, ਸੁਤੰਤਰਤਾ, ਸਮਾਜਿਕ ਸਮਾਨਤਾ ਦੇ ਆਦਰਸ਼ਾਂ ਦਾ ਪਤਾ ਚਲਿਆ।

IV. ਉਹਨਾਂ ਵਿੱਚੋਂ ਅੰਧਵਿਸ਼ਵਾਸ ਦੂਰ ਹੋ ਗਏ।

V. ਉਹਨਾਂ ਵਿੱਚ ਰਾਸ਼ਟਰਵਾਦ ਦੀ ਭਾਵਨਾ ਪੈਂਦਾ ਹੋਈ।