Friday 8 January 2021

ਪਾਠ 20 ਸਮਾਜਿਕ-ਧਾਰਮਿਕ ਲਹਿਰਾਂ

0 comments

ਪਾਠ 20 ਸਮਾਜਿਕ-ਧਾਰਮਿਕ ਲਹਿਰਾਂ

 

1) ਕਿਹੜੇ ਸਮਾਜ ਸੁਧਾਰਕ ਨੂੰ ਆਧੁਨਿਕ ਭਾਰਤ ਦਾ ਨਿਰਮਾਤਾ ਕਿਹਾ ਜਾਂਦਾ ਹੈ?

ਰਾਜਾ ਰਾਮ ਮੋਹਨ ਰਾਏ ਨੂੰ


2) ਬ੍ਰਹਮੋ ਸਮਾਜ ਦੀ ਸਥਾਪਨਾ ਕਿਸਨੇ ਕੀਤੀ?

ਰਾਜਾ ਰਾਮ ਮੋਹਨ ਰਾਏ ਨੇ


3) ਬ੍ਰਹਮੋ ਸਮਾਜ ਦੀ ਸਥਾਪਨਾ ਕਿੱਥੇ ਕੀਤੀ ਗਈ?

ਕਲਕੱਤਾ ਵਿਖੇ


4) ਬ੍ਰਹਮੋ ਸਮਾਜ ਦੀ ਸਫ਼ਲਤਾ ਵਿੱਚ ਰਾਜਾ ਰਾਮ ਮੋਹਨ ਰਾਏ ਤੋਂ ਇਲਾਵਾ ਹੋਰ ਕਿਹੜੇ ਸਮਾਜ ਸੁਧਾਰਕਾਂ ਨੇ ਸਹਿਯੋਂਗ ਦਿੱਤਾ?

ਦੇਬਿੰਦਰਨਾਥ ਟੈਗੋਰ ਅਤੇ ਕੇਸ਼ਬ ਚੰਦਰ ਸੇਨ


5) ਰਾਜਾ ਰਾਮ ਮੋਹਨ ਰਾਏ ਦੀ ਮੌਤ ਤੋਂ ਬਾਅਦ ਬ੍ਰਹਮੋ ਸਮਾਜ ਕਿਹੜੀਆਂ ਦੋ ਸ਼ਾਖਾਵਾਂ ਵਿੱਚ ਵੰਡਿਆ ਗਿਆ?

ਆਦਿ ਬ੍ਰਹਮੋ ਸਮਾਜ ਅਤੇ ਭਾਰਤੀ ਬ੍ਰਹਮੋ ਸਮਾਜ


6) ਦੇਬਿੰਦਰਨਾਥ ਟੈਗੋਰ ਕੌਣ ਸਨ?

ਰਬਿੰਦਰ ਨਾਥ ਟੈਗੋਰ ਦੇ ਪਿਤਾ


7) ਦੇਬਿੰਦਰਨਾਥ ਟੈਗੋਰ ਨੇ ਰਾਜਾ ਰਾਮ ਮੋਹਨ ਰਾਏ ਦੇ ਵਿਚਾਰਾਂ ਦਾ ਪ੍ਰਸਾਰ ਕਰਨ ਲਈ ਕਿਹੜੀ ਸੰਸਥਾ ਬਣਾਈ?

ਤੱਤਵ ਬੋਧਿਨੀ ਸਭਾ


8) ਸਵਾਮੀ ਦਯਾਨੰਦ ਦਾ ਮੁਢਲਾ ਨਾਂ ਕੀ ਸੀ?

ਮੂਲ ਸ਼ੰਕਰ


9) ਬਚਪਨ ਵਿੱਚ ਸਵਾਮੀ ਦਯਾਨੰਦ ਕਿਸਦੇ ਭਗਤ ਸਨ?

ਸ਼ਿਵਜੀ ਦੇ


10) ਆਰੀਆ ਸਮਾਜ ਦੀ ਸਥਾਪਨਾ ਕਿਸਨੇ ਕੀਤੀ?

ਸਵਾਮੀ ਦਯਾਨੰਦ ਨੇ


11) ਆਰੀਆ ਸਮਾਜ ਦੀ ਸਥਾਪਨਾ ਕਿੱਥੇ ਕੀਤੀ ਗਈ?

ਬੰਬਈ ਵਿਖੇ


12) ਆਰੀਆ ਸਮਾਜ ਦੀ ਸਥਾਪਨਾ ਕਦੋਂ ਕੀਤੀ ਗਈ?

1875 ਈ:


13) ਲਾਹੌਰ ਵਿਖੇ ਆਰੀਆ ਸਮਾਜ ਦੀ ਸਥਾਪਨਾ ਕਦੋਂ ਕੀਤੀ ਗਈ?

1877 ਈ:


14) ਸਵਾਮੀ ਦਯਾਨੰਦ ਦੀ ਸਭ ਤੋਂ ਪ੍ਰਸਿਧ ਪੁਸਤਕ ਕਿਹੜੀ ਹੈ?

ਸਤਿਆਰਥ ਪ੍ਰਕਾਸ਼


15) ‘ਵੇਦਾਂ ਵੌਲ ਮੁੜੋ’ ਦਾ ਨਾਅਰਾ ਕਿਸਨੇ ਦਿੱਤਾ?

ਸਵਾਮੀ ਦਯਾਨੰਦ ਨੇ


16) ਰਾਮ ਕ੍ਰਿਸ਼ਨ ਮਿਸ਼ਨ ਦੀ ਸਥਾਪਨਾ ਕਿਸਨੇ ਕੀਤੀ?

ਸਵਾਮੀ ਵਿਵੇਕਾਨੰਦ ਨੇ


17) ਰਾਮ ਕ੍ਰਿਸ਼ਨ ਮਿਸ਼ਨ ਦੀ ਸਥਾਪਨਾ ਕਿੱਥੇ ਕੀਤੀ ਗਈ?

ਬੈਲੂਰ ਮਠ, ਕਲਕੱਤਾ


18) ਰਾਮ ਕ੍ਰਿਸ਼ਨ ਮਿਸ਼ਨ ਦੀ ਸਥਾਪਨਾ ਕਿਸਦੀ ਯਾਦ ਵਿੱਚ ਕੀਤੀ ਗਈ?

ਰਾਮ ਕ੍ਰਿਸ਼ਨ ਪਰਮਹੰਸ ਦੀ


19) ਸਤਿਆਸੋਧਕ ਸਮਾਜ ਦੀ ਸਥਾਪਨਾ ਕਿਸਨੇ ਕੀਤੀ?

ਜਯੋਤੀਬਾ ਫੂਲੇ


20) ਗੋਪਾਲ ਹਰੀ ਦੇਸ਼ਮੁੱਖ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਸੀ?

ਲੌਕ ਹਿੱਤਕਾਰੀ


21) ਅਲੀਗੜ੍ਹ ਅੰਦੋਲਨ ਕਿਸਨੇ ਸ਼ੁਰੂ ਕੀਤਾ?

ਸਰ ਸਯਦ ਅਹਿਮਦ ਖਾਂ ਨੇ


22) ਸਰ ਸਯਦ ਅਹਿਮਦ ਖਾਂ ਨੂੰ ਸਰ ਦੀ ਉਪਾਧੀ ਕਿਸਨੇ ਦਿੱਤੀ?

 ਅੰਗਰੇਜਾਂ ਨੇ


23) ਅਲੀਗੜ੍ਹ ਮੁਸਲਿਮ ਯੂਨੀਵਰਸਟੀ ਦਾ ਪਹਿਲਾ ਨਾਂ ਕੀ ਸੀ?

ਮੁਹੰਡਮਨ ਐਂਗਲੋ -ਓਰੀਐਂਟਲ ਕਾਲਜ਼


24) ਮੁਹੰਡਮਨ ਐਂਗਲੋ -ਓਰੀਐਂਟਲ ਕਾਲਜ਼ ਦੀ ਸਥਾਪਨਾ ਕਿਸਨੇ ਕੀਤੀ?

ਸਰ ਸੋਯਦ ਅਹਿਮਦ ਖਾਂ ਨੇ


25) ਨਿਰਕਾਰੀ ਲਹਿਰ ਦਾ ਮੋਢੀ ਕੌਣ ਸੀ?

ਬਾਬਾ ਦਯਾਲ ਜੀ


26) ਨਾਮਧਾਰੀ ਲਹਿਰ ਦਾ ਮੋਢੀ ਕੌਣ ਸੀ?

ਸਤਿਗੁਰੂ ਬਾਲਕ ਸਿੰਘ


27) ਨਾਮਧਾਰੀ ਲਹਿਰ ਦਾ ਅਸਲ ਮੋਢੀ ਕਿਸਨੂੰ ਮੰਨਿਆ ਜਾਂਦਾ ਹੈ?

ਬਾਬਾ ਰਾਮ ਸਿਘ ਨੂੰ


28) ਬਾਬਾ ਰਾਮ ਸਿੰਘ ਨੇ ਨਾਮਧਾਰੀ ਲਹਿਰ ਕਿੱਥੇ ਸ਼ੁਰੂ ਕੀਤੀ?

ਭੈਣੀ ਸਾਹਿਬ, ਲੁਧਿਆਣਾ


29) ਨਾਮਧਾਰੀਆਂ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ?

ਕੂਕੇ


30) ਨਾਮਧਾਰੀਆਂ ਨੂੰ ਕੂਕੇ ਕਿਉ ਕਿਹਾ ਜਾਂਦਾ ਹੈ?

ਨਾਮ ਸਿਮਰਨ ਵਿੱਚ ਮਸਤ ਹੋਕੇ ਕੂਕਾਂ ਮਾਰਨ ਕਾਰਨ


31) ਨਾਮਧਾਰੀਆਂ ਦੁਆਰਾ ਚਲਾਈ ਗਈ ਵਿਆਹ ਦੀ ਪ੍ਰਥਾ ਨੂੰ ਕੀ ਨਾਂ ਦਿੱਤਾ ਗਿਆ?

ਆਨੰਦ ਵਿਆਹ


32) ਲੁਧਿਆਣਾ ਵਿਖੇ ਕਿਨੇ ਨਾਮਧਾਰੀਆਂ ਨੂੰ ਤੋਪਾਂ ਨਾਲ ਉਡਾ ਦਿੱਤਾ ਗਿਆ?

50


33) ਬਾਬਾ ਰਾਮ ਸਿਘ ਨੂੰ ਕੈਦ ਕਰਕੇ ਕਿੱਥੇ ਭੇਜਿਆ ਗਿਆ?

ਰੰਗੂਨ


34) ਸਿੰਘ ਸਭਾ ਲਹਿਰ ਦੀ ਸਥਾਪਨਾ ਕਦੋਂ ਹੋਈ?

1873 ਈ:


35) ਸਿੰਘ ਸਭਾ ਲਹਿਰ ਦੀ ਸਭ ਤੋਂ ਪਹਿਲੀ ਸ਼ਾਖਾ ਕਿੱਥੇ ਖੋਲ੍ਹੀ ਗਈ?

ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ


36) ਚੀਫ਼ ਖਾਲਸਾ ਦੀਵਾਨ ਦੀ ਸਥਾਪਨਾ ਕਦੋਂ ਕੀਤੀ ਗਈ?

1902-03 ਈ:


37) ਚੀਫ਼ ਖਾਲਸਾ ਦੀਵਾਨ ਦਾ ਮੁੱਖ ਦਫ਼ਰਤ ਕਿੱਥੇ ਸਥਿਤ ਹੈ?

ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ


38) ਚੀਫ਼ ਖਾਲਸਾ ਦੀਵਾਨ ਦਾ ਮੁੱਖ ਕੰਮ ਕੀ ਸੀ?

ਸਿੰਘ ਸਭਾਵਾਂ ਵਿੱਚ ਤਾਲਮੇਲ ਰੱਖਣਾ


39) ਖ਼ਾਲਸਾ ਕਾਲਜ਼ ਕਿੱਥੇ ਸਥਿਤ ਹੈ?

ਸ਼੍ਰੀ ਅੰਮ੍ਰਿਤਸਰ ਸਾਹਿਬ


40) ਸਿੱਖ ਐਜੂਕੇਸ਼ਨਲ ਸੁਸਾਇਟੀ ਦੀ ਸਥਾਪਨਾ ਕਿਉ ਕੀਤੀ ਗਈ?

ਸਿੱਖਿਆ ਦੇ ਵਿਕਾਸ ਲਈ


41) ਅਹਿਮਦੀਆ ਲਹਿਰ ਦੀ ਸਥਾਪਨਾ ਕਿੱਥੇ ਕੀਤੀ ਗਈ?

ਕਾਦੀਆਂ, ਗੁਰਦਾਸਪੁਰ


42) ਜਾਤ-ਪਾਤ ਵਿਰੁੱਧ ਕਾਨੂੰਨ ਪਹਿਲੀ ਵਾਰ ਕਦੋਂ ਬਣਾਇਆ ਗਿਆ?

1850 ਈ:


43) ਬਾਲ ਹਤਿਆ ਤੇ ਪਾਬੰਦੀ ਕਦੋਂ ਲਗਾਈ ਗਈ?

1802 ਈ:


44) ਸਤੀ ਪ੍ਰਥਾ ਤੇ ਪਾਬੰਦੀ ਕਦੋ ਲਗਾਈ ਗਈ?

1829 ਈ:


45) ਸਤੀ ਪ੍ਰਥਾ ਤੇ ਪਾਬੰਦੀ ਕਿਸਨੇ ਲਗਾਈ?

ਲਾਰਡ ਵਿਲੀਅਮ ਬੈਂਟਿਕ


46) ਸਤੀ ਪ੍ਰਥਾ ਤੇ ਪਾਬੰਦੀ ਕਿਸਦੇ ਯਤਨਾਂ ਨਾਲ ਲਗਾਈ ਗਈ?

ਰਾਜਾ ਰਾਮ ਮੋਹਨ ਰਾਏ


47) ਵਿਧਵਾ ਵਿਆਹ ਨੂੰ ਕਾਨੂੰਨੀ ਮਾਨਤਾ ਕਦੋਂ ਦਿੱਤੀ ਗਈ?

1856 ਈ:


48) 1860 ਈ: ਦੇ ਕਾਨੂੰਨ ਅਨੁਸਾਰ ਲੜਕੀਆਂ ਦੇ ਵਿਆਹ ਲਈ ਘਟੋ-ਘਟ ਕਿੰਨੀ ਉਮਰ ਨਿਸਚਿਤ ਕੀਤੀ ਗਈ?

10 ਸਾਲ


 

(3 ਅੰਕਾਂ ਵਾਲੇ ਪ੍ਰਸ਼ਨ-ਉੱਤਰ)


 

1) ਬ੍ਰਹਮੋ ਸਮਾਜ ਦੀ ਸਥਾਪਨਾ ਕਿਸਨੇ, ਕਦੋਂ ਅਤੇ ਕਿਉਂ ਕੀਤੀ?


ਉੱਤਰ: ਬ੍ਰਹਮੋ ਸਮਾਜ ਦੀ ਸਥਾਪਨਾ ਰਾਜਾ ਰਾਮ ਮੋਹਨ ਰਾਏ ਨੇ 1828 : ਵਿੱਚ ਕੀਤੀ। ਬ੍ਰਹਮੋ ਸਮਾਜ ਦੀ ਸਥਾਪਨਾ ਕਲਕੱਤਾ ਵਿਖੇ ਕੀਤੀ ਗਈ। ਬ੍ਰਹਮੋ ਸਮਾਜ ਦਾ ਮਕਸਦ ਸਮਾਜ ਵਿੱਚ ਪ੍ਰਚਲਿਤ ਸਮਾਜਿਕ ਅਤੇ ਧਾਰਮਿਕ ਬੁਰਾਈਆਂ ਨੂੰ ਦੂਰ ਕਰਨਾ ਅਤੇ ਪੱਛਮੀ ਸਿਖਿਆ ਦਾ ਪ੍ਰਸਾਰ ਕਰਨਾ ਸੀ।


 

2) ਰਾਜਾ ਰਾਮ ਮੋਹਨ ਰਾਏ ਨੂੰ ਆਧੁਨਿਕ ਸਮਾਜ ਦਾ ਨਿਰਮਾਤਾ ਕਿਉਂ' ਕਿਹਾ ਜਾਂਦਾ ਹੈ?


ਉੱਤਰ:


I. ਰਾਜਾ ਰਾਮ ਮੋਹਨ ਰਾਏ ਨੇ ਭਾਰਤ ਵਿੱਚ ਪਛਮੀ ਸਿਖਿਆ ਅਤੇ ਵਿਚਾਰਧਾਰਾ ਦਾ ਪ੍ਰਸਾਰ ਕੀਤਾ।

.ਉਹਨਾਂ ਨੇ ਪ੍ਰਾਚੀਨ ਸਮੇਂ ਤੋਂ ਪ੍ਰਚਲਿਤ ਸਮਾਜਿਕ-ਧਾਰਮਿਕ ਬੁਰਾਈਆਂ ਜਿਵੇਂ ਬਾਲ ਵਿਆਹ, ਸਤੀ ਪ੍ਰਥਾ, ਦਾਜ ਪ੍ਰਥਾ, ਕੁੜੀਆਂ ਦੀ ਹਤਿਆ, ਪਰਦਾ ਪ੍ਰਥਾ, ਦਾਸੀ ਪ੍ਰਥਾ ਆਦਿ ਦਾ ਵਿਰੋਧ ਕੀਤਾ।

III. ਉਹਨਾਂ ਨੇ ਵਿਧਵਾ ਵਿਆਹ ਦਾ ਸਮਰਥਨ ਕੀਤਾ।

IV. ਉਹਨਾਂ ਨੇ ਅੰਗਰੇਜ਼ੀ ਸਿੱਖਿਆ ਲਈ ਲਾਰਡ ਮੈਕਾਲੇ ਨੂੰ ਸਹਿਯੋਗ ਦਿੱਤਾ ਅਤੇ ਕਈ ਸਿੱਖਿਆ ਸੰਸਥਾਵਾਂ ਸਥਾਪਿਤ ਕੀਤੀਆਂ।

V. ਉਹਨਾਂ ਨੇ ਕਈ ਕਿਤਾਬਾਂ ਲਿਖੀਆਂ ਅਤੇ ਅਖ਼ਬਾਰਾਂ ਦਾ ਸੰਪਾਦਨ ਕੀਤਾ।


 

3) ਸਵਾਮੀ ਦਯਾਨੰਦ ਜੀ ਬਾਰੇ ਤੁਸੀਂ ਕੀ ਜਾਣਦੇ ਹੋ?


ਉੱਤਰ:


I. ਸਵਾਮੀ ਦਯਾਨੰਦ ਜੀ ਦਾ ਜਨਮ 1824 : ਵਿੱਚ ਗੁਜ਼ਰਾਤ ਵਿੱਚ ਹੋਇਆ।

. ਉਹਨਾਂ ਦਾ ਬਚਪਨ ਦਾ ਨਾਂ ਮੂਲ ਸ਼ੰਕਰ ਸੀ।

III. ਉਹਨਾਂ ਦੇ ਮਾਤਾ-ਪਿਤਾ ਕੱਟੜ ਵਿਚਾਰਾਂ ਵਾਲੇ ਬ੍ਰਾਹਮਣ ਸਨ।

IV. ਬਚਪਨ ਵਿੱਚ ਸਵਾਮੀ ਦਯਾਨੰਦ ਜੀ ਭਗਵਾਨ ਸ਼ਿਵਜੀ ਦੇ ਭਗਤ ਸਨ।

V. ਉਹਨਾਂ ਨੇ ਵੇਦਾਂ ਦਾ ਗਿਆਨ ਪ੍ਰਾਪਤ ਕੀਤਾ ਅਤੇ ਇਸ ਗਿਆਨ ਦਾ ਪ੍ਰਚਾਰ ਕੀਤਾ।

VI. ਉਹਨਾਂ ਨੇ ਆਰੀਆ ਸਮਾਜ ਦੀ ਸਥਾਪਨਾ ਕੀਤੀ ਅਤੇ ਵੇਦਾਂ ਵੱਲ ਮੁੜੋ ਦਾ ਨਾਅਰਾ ਦਿੱਤਾ।


 

4) ਆਰੀਆ ਸਮਾਜ਼ ਨੇ ਸਮਾਜਿਕ-ਧਾਰਮਿਕ ਖੇਤਰ ਵਿੱਚ ਕੀ ਯੋਗਦਾਨ ਦਿੱਤਾ?


ਉੱਤਰ:


I. ਆਰੀਆ ਸਮਾਜ ਨੇ ਮੂਰਤੀ ਪੂਜਾ ਅਤੇ ਬਾਹਰੀ ਵਿਖਾਵਿਆਂ ਦਾ ਵਿਰੋਧ ਕੀਤਾ।

. ਉਹਨਾਂ ਨੇ ਲੋਕਾਂ ਨੂੰਝੂਠੇ ਕਰਮ-ਕਾਂਡਾਂ ਅਤੇ ਰੀਤੀ-ਰਿਵਾਜਾਂ ਤੋਂ ਦੂਰ ਰਹਿਣ ਦੀ ਪ੍ਰੇਰਣਾ ਦਿੱਤੀ।

III. ਉਹਨਾਂ ਨੇ ਵੇਦਾਂ ਵੱਲ ਮੁੜੋਂ ਦਾ ਨਾਅਰਾ ਦੇ ਕੇ ਅਨੇਕਾਂ ਲੌਕਾਂ ਨੂੰ ਵੇਦਾਂ ਨਾਲ ਜੋੜਿਆ।

IV. ਆਰੀਆ ਸਮਾਜ ਨੇ ਹਿੰਦੂ ਧਰਮ ਛੱਡ ਕੇ ਗਏ ਲੌਕਾਂ ਨੂੰ ਦੁਬਾਰਾ ਹਿੰਦੂ ਧਰਮ ਨਾਲ ਜੋੜਿਆ।

V. ਉਹਨਾਂ ਨੇ ਵਿਧਵਾਵਾਂ ਦੀ ਸਹਾਇਤਾ ਲਈ ਵਿਧਵਾ ਆਸ਼ਰਮ ਬਣਾਏ।

VI. ਉਹਨਾਂ ਨੇ ਅਨੇਕਾਂ ਸਿਖਿਆ ਸੰਸਥਾਵਾਂ ਦੀ ਸਥਾਪਨਾ ਕੀਤੀ।


 

5) ਆਰੀਆ ਸਮਾਜ਼ ਨੇ ਸਿੱਖਿਆ ਦੇ ਖੇਤਰ ਵਿੱਚ ਕੀ ਯੋਗਦਾਨ ਦਿੱਤਾ?


ਉੱਤਰ:


I. ਆਰੀਆ ਸਮਾਜ ਨੇ ਸਸਕ੍ਰਿਤ ਅਤੇ ਵੈਦਿਕ ਸਿੱਖਿਆ ਦੇ ਨਾਲ-ਨਾਲ ਪੱਛਮੀ ਸਿੱਖਿਆ ਦੇ ਹੱਕ ਵਿੱਚ ਪ੍ਰਚਾਰ ਕੀਤਾ।

. ਉਹਨਾਂ ਦੁਆਰਾ ਦੇਸ਼ ਦੇ ਵੱਖ-ਵੱਖ ਹਿਸਿਆਂ ਵਿੱਚ ਅਨੇਕਾਂ ਡੀ ਵੀ ਸੰਸਥਾਵਾਂ ਦਾ ਨਿਰਮਾਣ ਕੀਤਾ ਗਿਆ।

III. ਇਹਨਾਂ ਸੰਸਥਾਵਾਂ ਵਿੱਚ ਵੈਦਿਕ ਸਿੱਖਿਆ ਦੇ ਨਾਲ ਨਾਲ ਅੰਗਰੇਜ਼ੀ ਦੀ ਸਿੱਖਿਆ ਦਿੱਤੀ ਜਾਂਦੀ ਸੀ।

IV. ਆਰੀਆ ਸਮਾਜ ਨੇ ਹਰਦੁਆਰ ਅਤੇ ਹੋਰ ਥਾਵਾਂ ਤੇ ਗੁਰੂਕੁਲ ਸਥਾਪਿਤ ਕੀਤੇ।

V. ਉਹਨਾਂ ਨੇ ਬੇਸਹਾਰਾ ਲੜਕੀਆਂ ਨੂੰ ਸਿਲਾਈ-ਕਢਾਈ ਦਾ ਕੰਮ ਸਿਖਾਉਣ ਲਈ ਕੇਂਦਰਾਂ ਦੀ ਸਥਾਪਨਾ ਕੀਤੀ।


 

6) ਮਹਾਂਰਾਸ਼ਟਰ ਦੇ ਸਮਾਜ ਸੁਧਾਰਕਾਂ ਨੇ ਕਿਹੜੀਆਂ ਗੱਲਾਂ ਤੋਂ ਜੋਰ ਦਿੱਤਾ?


ਉੱਤਰ:


I. ਮਹਾਂਰਾਸ਼ਟਰ ਦੇ ਸਮਾਜ ਸੁਧਾਰਕਾਂ ਨੇ ਇੱਕੋ ਰਬ ਦੀ ਭਗਤੀ ਤੋਂ ਜੋਰ ਦਿੱਤਾ।

II. ਉਹਨਾਂ ਨੇ ਜਾਤੀ ਪ੍ਰਥਾ ਅਤੇ ਛੂਤ-ਛਾਤ ਦਾ ਵਿਰੋਧ ਕੀਤਾ।

III. ਉਹਨਾਂ ਨੇ ਵਿਧਵਾਵਾਂ ਦੀ ਹਾਲਤ ਸੁਧਾਰਨ ਲਈ ਯਤਨ ਕੀਤੇ।

IV. ਉਹਨਾਂ ਨੇ ਲੜਕੀਆਂ ਨੂੰ ਸਿੱਖਿਅਤ ਕਰਨ ਲਈ ਸੈਸਥਾਵਾਂ ਸਥਾਪਿਤ ਕੀਤੀਆਂ।


 

7) ਸਰ ਸਯਦ ਅਹਿਮਦ ਖਾਂ ਦੇ ਸਮਾਜਿਕ ਅਤੇ ਧਾਰਮਿਕ ਸੁਧਾਰਾਂ ਬਾਰੇ ਕੀ ਵਿਚਾਰ ਸਨ?


ਉੱਤਰ:


I. ਸਰ ਸਯਦ ਅਹਿਮਦ ਖਾਂ ਸਮਾਜਿਕ ਅਤੇ ਧਾਰਮਿਕ ਬੁਰਾਈਆਂ ਦਾ ਵਿਰੋਧ ਕੀਤਾ।

II. ਉਹਨਾਂ ਨੇ ਪਛਮੀ ਸਿੱਖਿਆ ਦੇ ਪ੍ਰਸਾਰ ਦਾ ਸਮਰਥਨ ਕੀਤਾ।

III. ਉਹਨਾਂ ਨੇ ਇਸਤਰੀਆਂ ਨੂੰ ਪੁਰਸ਼ਾਂ ਦੇ ਬਰਾਬਰ ਅਧਿਕਾਰ ਦੇਣ ਦੀ ਵਕਾਲਤ ਕੀਤੀ।

IV. ਉਹਨਾਂ ਨੇ ਲੋਕਾਂ ਨੂੰ ਅਧਵਿਸ਼ਵਾਸ਼ਾਂ ਅਤੇ ਵਹਿਮਾਂ-ਭਰਮਾਂ ਤੋਂ ਦੂਰ ਰਹਿਣ ਲਈ ਪ੍ਰੋਰਿਤ ਕੀਤਾ।

V. ਉਹਨਾਂ ਨੇ ਲੋਕਾਂ ਨੂੰ ਇੱਕੋ ਅਲ੍ਹਾ ਅਤੇ ਕੁਰਾਨ ਵਿੱਚ ਵਿਸ਼ਵਾਸ਼ ਰੱਖਣ ਲਈ ਕਿਹਾ।


 

8) ਅਲੀਗੜ੍ਹ ਅੰਦੋਲਨ ਤੋਂ ਕੀ ਭਾਵ ਹੈ?


ਉੱਤਰ: ਸਰ ਸਯਦ ਅਹਿਮਦ ਖਾਂ ਦੁਆਰਾ ਮੁਸਲਿਮ ਸਮਾਜ ਦੇ ਸੁਧਾਰ ਲਈ ਅਲੀਗੜ੍ਹ ਵਿਖੇ ਇਕ ਅੰਦੋਲਨ ਚਲਾਇਆ ਗਿਆ। ਇਸ ਅੰਦੋਲਨ ਨੂੰ ਅਲੀਗੜ੍ਹ ਅੰਦੋਲਨ ਕਿਹਾ ਜਾਂਦਾ ਹੈ। ਇਸ ਅੰਦੋਲਨ ਦੁਆਰਾ ਸਯਦ ਅਹਿਮਦ ਖਾਂ ਨੇ ਸਮਾਜਿਕ ਅਤੇ ਧਾਰਮਿਕ ਬੁਰਾਈਆਂ ਦਾ ਵਿਰੋਧ ਕੀਤਾ। ਉਹਨਾਂ ਨੇ ਪਛਮੀ ਸਿੱਖਿਆ ਦੇ ਵਿਕਾਸ ਲਈ ਅਨੇਕਾਂ ਸੰਸਥਾਵਾਂ ਦਾ ਨਿਰਮਾਣ ਕੀਤਾ। ਇਹਨਾਂ ਸੰਸਥਾਵਾਂ ਵਿੱਚ ਮੁਹੰਡਮਨ ਐੱਗਲੋ ਓਰੀਐਂਟਲ ਕਾਲਜ਼ ਸਭ ਤੋਂ ਪ੍ਰਸਿਧ ਹੈ ਜਿਹੜਾ ਬਾਅਦ ਵਿੱਚ ਅਲੀਗੜ੍ਹ ਮੁਸਲਿਮ ਯੂਨੀਵਰਸਟੀ ਦੇ ਨਾਂ ਨਾਲ ਪ੍ਰਸਿੱਧ ਹੋਇਆ।


 

9) ਬਾਬਾ ਦਯਾਲ ਜੀ ਕੌਣ ਸਨ?


ਉੱਤਰ:ਬਾਬਾ ਦਯਾਲ ਜੀ ਨਿਰੋਕਾਰੀ ਲਹਿਰ ਦੇ ਮੋਢੀ ਸਨ। ਉਹਧੰਨ ਨਿਰੰਕਾਰ’ ‘ਧੰਨ ਨਿਰੰਕਾਰਨਾਮ ਦਾ ਜਾਪ ਕਰਨ ਤੋ ਜੋਰ ਦਿੰਦੇ ਸਨ ਇਸ ਲਈ ਉਹਨਾਂ ਦੇ ਪੈਰੋਕਾਰਾਂ ਨੂੰ ਨਿਰੰਕਾਰੀ ਕਿਹਾ ਜਾਂਦਾ ਹੈ। ਸਿੱਖ ਸਮਾਜ ਵਿੱਚ ਫੈਲੀਆਂ ਸਮਾਜਿਕ-ਧਾਰਮਿਕ ਬੁਰਾਈਆਂ ਨੂੰ ਦੂਰ ਕਰਨ ਲਈ ਬਾਬਾ ਦਯਾਲ ਜੀ ਨੇ ਨਿਰੰਕਾਰੀ ਲਹਿਰ ਦੀ ਸਥਾਪਨਾ ਕੀਤੀ। ਉਹਨਾਂ ਨੇ ਨਿਰੰਕਾਰ ਪ੍ਰਮਾਤਮਾ ਦੀ ਭਗਤੀ ਤੇ` ਜੋਰ ਦਿੱਤਾ ਮੂਰਤੀ ਪੂਜਾ, ਨਸ਼ਿਆਂ ਅਤੇ ਬ੍ਰਾਹਮਣੀ ਰਸਮਾਂ-ਰਿਵਾਜਾਂ ਦਾ ਵਿਰੋਧ ਕੀਤਾ ਉਹਨਾਂ ਨੇ ਸਾਦਾ ਜੀਵਨ ਜੀਣ ਅਤੇ ਗੁਰੁ ਗ੍ਰੰਥ ਸਾਹਿਬ ਤੇ ਵਿਸ਼ਵਾਸ ਰੱਖਣ ਦਾ ਉਪਦੇਸ਼ ਦਿੱਤਾ।


 

10) ਬਾਬਾ ਰਾਮ ਸਿੰਘ ਜੀ ਦੀਆਂ ਸਿੱਖਿਆਵਾਂ ਬਾਰੇ ਦੱਸੋ।


ਉੱਤਰ:ਬਾਬਾ ਰਾਮ ਸਿੰਘ ਦੀ ਦੀਆਂ ਸਿੱਖਿਆਵਾਂ:


I. ਬਾਬਾ ਰਾਮ ਸਿੰਘ ਜੀ ਨੇ ਆਪਣੇ ਪੈਰੋਕਾਰਾਂ ਨੂੰ ਸਾਦਾ ਅਤੇ ਪਵਿੱਤਰ ਜੀਵਨ ਬਤੀਤ ਕਰਨ ਦੀ ਪ੍ਰੇਰਣਾ ਦਿੱਤੀ।

. ਉਹਨਾਂ ਨੇ ਮੂਰਤੀ ਪੂਜਾ, ਕਬਰਾਂ, ਮੜ੍ਹੀਆਂ-ਮਸੀਤਾਂ, ਪੀਰਾਂ-ਫ਼ਕੀਰਾਂ ਆਦਿ ਦੀ ਪੂਜਾ ਦਾ ਖੋਡਨ ਕੀਤਾ।

III. ਉਹਨਾਂ ਨੇ ਲੌਕਾਂ ਨੂੰ ਚੋਰੀ ਕਰਨ, ਝੂਠ ਬੋਲਣ, ਨਿੰਦਿਆ ਕਰਨ, ਨਸ਼ੇ ਕਰਨ ਤੋ ਰੋਕਿਆ।

IV. ਉਹਨਾਂ ਨੇ ਇਸਤਰੀਆਂ ਨੂੰ ਪੁਰਸ਼ਾਂ ਦੇ ਬਰਾਬਰ ਅਧਿਕਾਰ ਦੇਣ ਦੀ ਵਕਾਲਤ ਕੀਤੀ।

V. ਉਹਨਾਂ ਨੇ ਵਿਧਵਾ ਵਿਆਹ ਦੇ ਹੱਕ ਵਿੱਚ ਪ੍ਰਚਾਰ ਕੀਤਾ।

VI. ਉਹ ਗਊ ਹਤਿਆ ਦੇ ਸਖ਼ਤ ਵਿਰੋਧੀ ਸਨ।


 

11) ਸਿੰਘ ਸਭਾ ਲਹਿਰ ਦੀ ਸਥਾਪਨਾ ਦਾ ਕੀ ਮੰਤਵ ਸੀ?


ਉੱਤਰ: ਸਿੰਘ ਸਭਾ ਲਹਿਰ ਦੀ ਸਥਾਪਨਾ ਦਾ ਮੰਤਵ ਸਮਾਜ ਵਿੱਚ ਸੁਧਾਰ ਕਰਨਾ ਅਤੇ ਸਿੱਖਿਆ ਦਾ ਪ੍ਰਸਾਰ ਕਰਨਾ ਸੀ। ਸਿੰਘ ਸਭਾ ਲਹਿਰ ਨੇ ਸਿੱਖ ਧਰਮ ਦੇ ਗੌਰਵ ਨੂੰ ਮੁੜ ਸਥਾਪਿਤ ਕਰਨ ਅਤੇ ਸਮਾਜ ਵਿੱਚ ਪ੍ਰਚਲਿਤ ਸਮਾਜਿਕ ਅਤੇ ਧਾਰਮਿਕ ਕੁਰੀਤੀਆਂ ਨੂੰ ਦੂਰ ਕਰਨ ਦੇ ਯਤਨ ਕੀਤੇ। ਪੰਜਾਬੀ ਭਾਸ਼ਾ ਅਤੇ ਸਿੱਖਿਆ ਦੇ ਪ੍ਰਚਾਰ ਲਈ ਸਿੰਘ ਸਭਾ ਲਹਿਰ ਦੁਆਰਾ ਸਿੱਖਿਆ ਸੰਸਥਾਵਾਂ ਦੀ ਸਥਾਪਨਾ ਕੀਤੀ ਗਈ।

 

12) ਅਹਿਮਦੀਆ ਲਹਿਰ ਬਾਰੇ ਤੁਸੀਂ ਕੀ ਜਾਣਦੇ ਹੋ?


ਉੱਤਰ: ਅਹਿਮਦੀਆ ਲਹਿਰ ਦੀ ਸਥਾਪਨਾ ਮਿਰਜ਼ਾ ਗੁਲਾਮ ਅਹਿਮਦ ਦੁਆਰਾ ਕਾਦੀਆਂ, ਜਿਲ੍ਹਾ ਗੁਰਦਾਸਪੁਰ ਵਿਖੇ ਕੀਤੀ ਗਈ। ਮਿਰਜਾ ਗੁਲਾਮ ਅਹਿਮਦ ਕੁਰਾਨ ਵਿੱਚ ਵਿਸ਼ਵਾਸ ਰੌਖਦੇ ਸਨ। ਉਹਨਾਂ ਨੇ ਆਪਣੇ ਪੈਰੋਕਾਰਾਂ ਨੂੰ ਕੁਰਾਨ ਦੇ' ਅਸੂਲਾਂ ਤੇ ਚਲਣ ਅਤੇ ਆਪਸੀ ਭਾਈਚਾਰੇ ਦਾ ਉਪਦੇਸ਼ ਦਿੱਤਾ। ਇਸ ਲਹਿਰ ਦੁਆਰਾ ਧਾਰਮਿਕ ਸਹਿਣਸ਼ੀਲਤਾ ਦਾ ਪ੍ਰਚਾਰ ਕੀਤਾ ਗਿਆ। ਧਾਰਮਿਕ ਅਤੇ ਪੌਛਮੀ ਸਿੱਖਿਆ ਦੇ ਪ੍ਰਸਾਰ ਲਈ ਅਨੇਕਾਂ ਸਕੂਲਾਂ ਅਤੇ ਕਾਲਜ਼ਾਂ ਦੀ ਸਥਾਪਨਾ ਕੀਤੀ ਗਈ।