Thursday, 7 January 2021

ਪਾਠ 3 ਜੈਨ ਮੱਤ ਅਤੇ ਬੁੱਧ ਮੱਤ

0 comments

ਪਾਠ 3 ਜੈਨ ਮੱਤ ਅਤੇ ਬੁੱਧ ਮੱਤ

 

1) ਛੇਵੀਂ ਸਦੀ : ਪੂ: ਵਿੱਚ ਭਾਰਤ ਦਾ ਸਭ ਤੱ ਸ਼ਕਤੀਸ਼ਾਲੀ ਰਾਜ ਕਿਹੜਾ ਸੀ?

ਮਗਧ


2) ਜੈਨ ਧਰਮ ਦਾ ਮੋਢੀ ਕਿਸਨੂੰ ਮੰਨਿਆ ਜਾਂਦਾ ਹੈ?

ਸਵਾਮੀ ਮਹਾਂਵੀਰ

3) ਜੈਨ ਧਰਮ ਵਿੱਚ ਗੁਰੂ ਨੂੰ ਕੀ ਕਿਹਾ ਜਾਂਦਾ ਹੈ?

ਤੀਰਥਾਂਕਰ

4 ਜੈਨ ਧਰਮ ਦਾ ਪਹਿਲਾ ਤੀਰਥਾਂਕਰ ਕੌਣ ਸੀ?

ਰਿਸ਼ਬਨਾਥ

5) ਜੈਨ ਧਰਮ ਦਾ 23ਵਾਂ ਤੀਰਥਾਂਕਰ ਕੌਣ ਸੀ?

ਪਾਰਸ਼ਵਨਾਥ

6) ਸਵਾਮੀ ਮਹਾਂਵੀਰ ਜੈਨ ਧਰਮ ਦੇ ਕਿੰਨਵੇਂ ਤੀਰਥਾਂਕਰ ਸਨ?

24ਵੇ

7) ਸਵਾਮੀ ਮਹਾਂਵੀਰ ਦੀ ਸੰਨਿਆਸ ਪਧਤੀ ਨੂੰ ਕੀ ਨਾਂ ਦਿੱਤਾ ਗਿਆ ਹੈ?

ਨਿਰਗ੍ਰੰਥ

8) ਨਿਰਗ੍ਰੰਥ ਤੋਂ ਕੀ ਭਾਵ ਹੈ?

ਬੰਧਨਾਂ ਤੋਂ ਰਹਿਤ

9) ਸਵਾਮੀ ਮਹਾਂਵੀਰ ਦਾ ਜਨਮ ਕਦੋਂ ਹੋਇਆ?

599

10) ਸਵਾਮੀ ਮਹਾਂਵੀਰ ਦਾ ਜਨਮ ਰਿੱਥੇ ਹੋਇਆ?

ਵੈਸ਼ਾਲੀ, ਨੇੜੇ ਕੁੰਡਗਰਾਮ, ਬਿਹਾਰ

11) ਮਹਾਂਵੀਰ ਸਵਾਮੀ ਦਾ ਬਚਪਨ ਦਾ ਕੀ ਨਾਂ ਸੀ?

ਵਰਧਮਾਨ

12) ਮਹਾਂਵੀਰ ਸਵਾਮੀ ਦੇ ਪਿਤਾ ਜੀ ਦਾ ਨਾਂ ਕੀ ਸੀ?

ਸਿਧਾਰਥ

13) ਮਹਾਂਵੀਰ ਸਵਾਮੀ ਦੇ ਮਾਤਾ ਜੀ ਦਾ ਨਾਂ ਕੀ ਸੀ?

ਤ੍ਰਸ਼ਿਲਾ

14) ਮਹਾਂਵੀਰ ਸਵਾਮੀ ਦੇ ਪਿਤਾ ਕਿਸ ਕਬੀਲੇ ਦੇ ਮੁਖੀ ਸਨ?

ਜਨਤ੍ਰਿਕਾ

15) ਮਹਾਂਵੀਰ ਸਵਾਮੀ ਦਾ ਵਿਆਹ ਕਿਸ ਨਾਲ ਹੋਇਆ?

ਰਾਜਕੁਮਾਰੀ ਯਸ਼ੋਦਾ ਨਾਲ

16) ਮਹਾਂਵੀਰ ਸਵਾਮੀ ਦੀ ਪੁੱਤਰੀ ਦਾ ਨਾਂ ਕੀ ਸੀ?

ਪ੍ਰਿਆ ਦਰਸ਼ਨਾ ਜਾਂ ਅਨੋਜਾ

17) ਮਹਾਂਵੀਰ ਸਵਾਮੀ ਕਿੰਨੀ ਉਮਰ ਵਿੱਚ ਗਿਆਨ ਪ੍ਰਾਪਤੀ ਲਈ ਘਰੋਂ ਚਲੇ ਗਏ?

30 ਸਾਲ ਦੀ ਉਮਰ ਵਿੱਚ

18) ਮਹਾਂਵੀਰ ਸਵਾਮੀ ਨੇ ਘਰ ਛਡਣ ਤੋਂ ਪਹਿਲਾਂ ਕਿਸ ਤੋਂ ਇਜ਼ਾਜਤ ਲਈ?

ਭਰਾ ਨੰਦੀਵਰਮਨ ਤੋ

19) ਮਹਾਂਵੀਰ ਸਵਾਮੀ ਨੂੰ ਗਿਆਨ ਪ੍ਰਾਪਤੀ ਕਿੰਨੀ ਉਮਰ ਵਿੱਚ ਹੋਈ?

42 ਸਾਲ ਦੀ ਉਮਰ ਵਿੱਚ

20) ਮਹਾਂਵੀਰ ਸਵਾਮੀ ਨੂੰ ਗਿਆਨ ਪ੍ਰਾਪਤੀ ਕਿਹੜੀ ਨਦੀ ਦੇ ਨੇੜੇ ਹੋਈ?

ਰਿਜੁਪਾਲਿਕਾ ਨਦੀ

21) ਮਹਾਂਵੀਰ ਸਵਾਮੀ ਨੂੰ ਗਿਆਨ ਪ੍ਰਾਪਤੀ ਕਿੱਥੇ ਹੋਈ?

ਜਰਿਮਥਿਕ ਗ੍ਰਾਮ ਵਿਖੇ

22) ਵਰਧਮਾਨ ਜਿੰਨ ਤੋਂ ਕੀ ਭਾਵ ਹੈ?

ਇੰਦਰੀਆਂ ਦਾ ਜੇਤੂ

23) ਮਹਾਂਵੀਰ ਤੋਂ ਕੀ ਭਾਵ ਹੈ?

ਮਹਾਨ ਜੇਤੂ

24) ਮਹਾਂਵੀਰ ਸਵਾਮੀ ਦੇ ਪ੍ਰਸਿੱਧ ਪ੍ਰਚਾਰ ਕੇਂਦਰ ਕਿਹੜੇ ਸਨ?

ਰਾਜਗ੍ਰਹਿ, ਵੈਸ਼ਾਲੀ, ਕੌਸ਼ਲ, ਮਿਥਲਾ, ਵਿਦੇਹ, ਅੰਗ

25) ਮਹਾਂਵੀਰ ਸਵਾਮੀ ਨੇ ਕਿੰਨੇ ਵਰ੍ਹੇ ਪ੍ਰਚਾਰ ਕੀਤਾ?

30 ਵਰ੍ਹੇ

26) ਮਹਾਂਵੀਰ ਸਵਾਮੀ ਨੂੰ ਨਿਰਵਾਣ ਕਦੋਂ ਅਤੇ ਕਿੱਥੇ ਪ੍ਰਾਪਤ ਹੋਇਆ?

527 ਈ: ਪੂ: ਪਾਵਾ ਪੁਰੀ ਵਿਖੇ

27) ਪਾਵਾ ਪੁਰੀ ਨੂੰ ਅੱਜਕਲ੍ਹ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ?

ਪਟਨਾ

28) ਮਹਾਂਵੀਰ ਸਵਾਮੀ ਦੇ ਕਿੰਨੇ ਪੈਰੋਕਾਰ ਸਨ?

ਲਗਭਗ 14000

29) ਮਹਾਂਵੀਰ ਸਵਾਮੀ ਨੇ ਆਪਣੇ ਪੈਰੋਕਾਰਾਂ ਨੂੰ ਕਿੰਨੇ ਰਤਨਾਂ ਤੇ ਚੱਲਣ ਲਈ ਕਿਹਾ?

3

30) ਮਹਾਂਵੀਰ ਸਵਾਮੀ ਦੇ ਤਿੰਨ ਰਤਨ ਕਿਹੜੇ ਸਨ?

ਸੱਚੀ ਸ਼ਰਧਾ, ਸੱਚਾ ਗਿਆਨ, ਸੱਚਾ ਆਚਰਨ

31) ਜੈਨ ਧਰਮ ਅਨੁਸਾਰ ਮਨੁੱਖ ਨੂੰ ਕਿੰਨੇ ਅਨੁਵਰਤਾਂ ਦਾ ਪਾਲਣ ਕਰਨਾ ਚਾਹੀਦਾ ਹੈ?

5

32) ਜੈਨ ਧਰਮ ਅਨੁਸਾਰ ਮਨੱਖ ਦੇ ਜੀਵਨ ਦਾ ਮੁਖ ਉਦੇਸ਼ ਕੀ ਹੈ?

ਨਿਰਵਾਣ ਪ੍ਰਾਪਤੀ

33) ਕਿਹੜੇ ਸ਼ਾਸਕ ਦੇ ਸਮੇਂ ਜੈਨ ਧਰਮ ਦੋ ਸੈਪਰਦਾਵਾਂ ਵਿੱਚ ਵੰਡਿਆ ਗਿਆ?

ਚੰਦਰਗੁਪਤ ਮੌਰੀਆ

34) ਜੈਨ ਧਰਮ ਕਿਹੜੇ ਦੋ ਸੰਪਰਦਾਵਾਂ ਵਿੱਚ ਵੰਡਿਆ ਗਿਆ?

ਦਿਗੀਬਰ ਅਤੇ ਸ਼ਵੇਤਾਂਬਰ

35) ਜੈਨ ਧਰਮ ਵਿਚਕਾਰ ਵੰਡ ਦਾ ਮੁੱਖ ਕਾਰਨ ਕੀ ਸੀ?

ਮਗਧ ਵਿਚਲਾ ਭਿਅੰਕਰ ਅਕਾਲ

36) ਦਿਗਬਰ ਸੰਪਰਦਾਇ ਦਾ ਮੁਖੀ ਕੌਣ ਸੀ?

ਭਦਰਬਾਹੂ

37) ਦਿਗਬਰ ਸੰਪਰਦਾਇ ਦੇ ਸਮਰਥਕ ਕਿਹੜੇ ਕੱਪੜੇ ਪਾਉਂਦੇ ਸਨ?

ਕੱਪੜੇ ਨਹੀਂ ਪਾਉਂਦੇ ਸਨ

38) ਸ਼ਵੇਤਾਂਬਰ ਸੰਪਰਦਾਇ ਦਾ ਮੁੱਖ ਕੌਣ ਸੀ?

ਸਥੂਲਭਦਰ

39) ਸ਼ਵੇਤਾਂਬਰ ਕਿਹੜੇ ਕੱਪੜੇ ਪਾਉਂਦੇ ਸਨ?

ਚਿੱਟੇ ਕੱਪੜੇ

40) ਜੈਨ ਧਰਮ ਦੀ ਮੁੱਖ ਭਾਸ਼ਾ ਕਿਹੜੀ ਸੀ?

ਪ੍ਰਾਕਿਤ

41) ਮਹਾਤਮਾ ਬੁੱਧ ਦਾ ਜਨਮ ਕਦੋਂ ਹੋਇਆ?

567 ਈ: ਪੂ:

42) ਮਹਾਤਮਾ ਬੁੱਧ ਦਾ ਜਨਮ ਕਿੱਥੇ ਹੋਇਆ?

ਕਪਿਲਵਸਤੂ ਦੇ ਨੇੜੇ ਲੁੰਬਨੀ ਪਿੰਡ ਵਿਖੇ

43) ਮਹਾਤਮਾ ਬੁੱਧ ਦੇ ਪਿਤਾ ਦਾ ਨਾਂ ਕੀ ਸੀ?

ਸ਼ੁਧੋਧਨ

44) ਮਹਾਤਮਾ ਬੁੱਧ ਦੀ ਮਾਤਾ ਦਾ ਨਾਂ ਕੀਸੀ?

ਮਹਾਂਮਾਯਾ

45) ਮਹਾਤਮਾ ਬੁੱਧ ਦੇ ਪਿਤਾ ਕਿਹੜੇ ਗਣਰਾਜ ਦੇ ਮੁੱਖੀ ਸਨ?

ਸ਼ਾਕਯ ਗਣਰਾਜ

46) ਸ਼ਾਕਯ ਗਣਰਾਜ ਦੀ ਰਾਜਧਾਨੀ ਦਾ ਨਾਂ ਕੀ ਸੀ?

ਕਪਿਲਵਸਤੂ

47) ਮਹਾਤਮਾ ਬੁੱਧ ਦੇ ਜਨਮ ਸਮੇਂ ਕਿਹੜੇ ਰਿਸ਼ੀ ਨੇ ਭਵਿੱਖਵਾਣੀ ਕੀਤੀ ਕੀ ਇਹ ਬੱਚਾ ਦੁਨੀਆਂ ਦਾ ਮਹਾਨ ਸਮਰਾਟ ਜਾਂ ਮਹਾਨ ਧਾਰਮਿਕ ਪੁਰਸ਼ ਬਣੇਗਾ?

ਆਸ਼ਿਤ

48) ਮਹਾਤਮਾ ਬੁੱਧ ਦਾ ਬਚਪਨ ਦਾ ਨਾਂ ਕੀ ਸੀ?

ਸਿਧਾਰਥ

49) ਮਹਾਤਮਾ ਬੁੱਧ ਦੇ ਜਨਮ ਤੋਂ ਕਿਨੇ ਦਿਨ ਬਾਅਦ ਉਹਨਾਂ ਦੀ ਮਾਤਾ ਦੀ ਮੌਤ ਹੋਈ?

7 ਦਿਨ

50) ਮਹਾਤਮਾ ਬੁੱਧ ਦਾ ਪਾਲਣ ਪੋਸ਼ਣ ਕਿਸਨੇ ਕੀਤਾ?

ਪਰਜਾਪਤੀ ਗੌਤਮੀ

51) ਮਹਾਤਮਾ ਬੁੱਧ ਦਾ ਵਿਆਹ ਕਿਸ ਨਾਲ ਹੋਇਆ?

ਰਾਜਕੁਮਾਰੀ ਯਸ਼ੋਧਰਾ

52) ਮਹਾਤਮਾ ਬੁੱਧ ਦੇ ਪੁੱਤਰ ਦਾ ਕੀ ਨਾਂ ਸੀ?

ਰਾਹੁਲ

53) ਰਾਹੁਲ ਦਾ ਕੀ ਅਰਥ ਹੁੰਦਾ ਹੈ?

ਬੰਧਨ

54) ਮਹਾਤਮਾ ਬੁੱਧ ਨੇ ਕਿੰਨੀ ਉਮਰ ਵਿੱਚ ਘਰ ਛੱਡ ਦਿੱਤਾ?

29 ਸਾਲ ਦੀ ਉਮਰ ਵਿੱਚ

55) ਮਹਾਤਮਾ ਬੁੱਧ ਨੂੰ ਗਿਆਨ ਦੀ ਪ੍ਰਾਪਤੀ ਕਿੱਥੇ ਹੋਈ?

ਬੋਧ ਗਯਾ ਵਿਖੇ

56) ਮਹਾਤਮਾ ਬੁੱਧ ਨੂੰ ਗਿਆਨ ਦੀ ਪ੍ਰਾਪਤੀ ਕਿਹੜੇ ਰੁੱਖ ਦੇ ਹੇਠਾਂ ਹੋਈ?

ਪਿੱਪਲ ਦੇ

57) ਮਹਾਤਮਾ ਬੁੱਧ ਨੂੰ ਗਿਆਨ ਦੀ ਪ੍ਰਾਪਤੀ ਕਿੰਨੇ ਦਿਨ ਦੀ ਸਮਾਧੀ ਤੋਂ ਬਾਅਦ ਹੋਈ?

48 ਦਿਨ

58) ਜਿਸ ਰੁੱਖ ਹੇਠ ਮਹਾਤਮਾ ਬੁਧ ਨੂੰ ਗਿਆਨ ਪ੍ਰਾਪਤੀ ਹੋਈ, ਉਸ ਰੁੱਖ ਨੂੰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ?

ਮਹਾਂਬੋਧੀ ਰੱਖ

59) ਗਿਆਨ ਪ੍ਰਾਪਤੀ ਸਮੇਂ ਮਹਾਤਮਾ ਬੁੱਧ ਦੀ ਉਮਰ ਕਿੰਨੀ ਸੀ?

35 ਵਰ੍ਹੇ

60) ਗਿਆਨ ਪ੍ਰਾਪਤੀ ਤੱ ਬਾਅਦ ਮਹਾਤਮਾ ਬੁੱਧ ਨੇ ਪਹਿਲਾ ਉਪਦੇਸ਼ ਕਿੱਥੇ ਦਿੱਤਾ?

ਬਨਾਰਸ ਨੇੜੇ ਸਾਰਨਾਥ ਵਿਖੇ

61) ਮਹਾਤਮਾ ਬੁੱਧ ਨੇ ਪਹਿਲਾ ਉਪਦੇਸ਼ ਕਿਸਨੂੰ ਦਿੱਤਾ?

ਆਪਣੇ ਪੰਜ ਸਾਥੀਆਂ ਨੂੰ

62) ਮਹਾਤਮਾ ਬੁੱਧ ਨੇ ਆਪਣਾ ਸਰੀਰ ਕਦੋਂ ਤਿਆਗਿਆ?

487 ਈ: ਪੂ:

63) ਮਹਾਤਮਾ ਬੁੱਧ ਨੇ ਆਪਣਾ ਸਰੀਰ ਕਿੱਥੇ ਤਿਆਗਿਆ?

ਕੁਸ਼ੀਨਗਰ ਵਿਖੇ

64) ਮਹਾਤਮਾ ਬੁੱਧ ਦੇ ਪ੍ਰਾਣ ਤਿਆਗਣ ਦੀ ਘਟਨਾ ਨੂੰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ?

ਮਹਾਂਪਰਿਨਿਰਵਾਣ

65) ਮਹਾਤਮਾ ਬੁੱਧ ਨੇ ਆਪਣੇ ਉਪਦੇਸ਼ ਕਿਸ ਭਾਸ਼ਾ ਵਿੱਚ ਦਿੱਤੇ?

ਪਾਲੀ

66) ਮਹਾਤਮਾ ਬੁੱਧ ਦੀਆਂ ਸਿੱਖਿਆਵਾਂ ਦਾ ਅਧਾਰ ਕੀ ਹੈ?

ਚਾਰ ਮਹਾਨ ਸਚਾਈਆਂ

67) ਮਹਾਤਮਾ ਬੁੱਧ ਨੇ ਆਪਣੇ ਪੈਰੋਕਾਰਾਂ ਨੂੰ ਕਿਸ ਮਾਰਗ ਤੇ ਚੱਲਣ ਲਈ ਕਿਹਾ?

ਅਸ਼ਟ ਮਾਰਗ

68) ਅਸ਼ਟ ਮਾਰਗ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ?

ਮੱਧ ਮਾਰਗ

69) ਬੋਧੀ ਸੈਘ ਦੀ ਸਥਾਪਨਾ ਕਿਸਨੇ ਕੀਤੀ?

ਮਹਾਤਮਾ ਬੁੱਧ ਨੇ

70) ਬੋਧੀ ਸਿੰਘ ਦਾ ਮੈਂਬਰ ਬਣਨ ਲਈ ਕਿੰਨੀ ਉਮਰ ਹੋਣੀ ਜਰੂਰੀ ਸੀ?

15 ਸਾਲ

71) ਬੋਧੀ ਸਿੰਘ ਵਿੱਚ ਸ਼ਾਮਿਲ ਹੁੰਦੇ ਸਮੇਂ ਕਿਹੜੇ ਰੰਗ ਦੇ ਕੱਪੜੇ ਪਾਉਣੇ ਪੈਂਦੇ ਸਨ?

ਪੀਲੇ

72) ਬੋਧੀ ਸਿੰਘ ਦੇ ਮੈਂਬਰਾਂ ਲਈ ਕਿੰਨੇ ਨਿਯਮਾਂ ਦਾ ਪਾਲਣ ਜਰੂਰੀ ਸੀ?

10

73) ਨਵੇਂ ਭਿਖਸ਼ੂ ਜਾਂ ਭਿਖਸ਼ੂਣੀਆਂ ਕਿਨੇ ਵਰ੍ਹੇ ਸਿਖਿਆ ਪ੍ਰਾਪਤ ਕਰਦੇ ਸਨ?

10 ਸਾਲ

74) ਬੋਧੀ ਸਿੰਘ ਦੇ ਮੈਂਬਰ ਆਪਦਾ ਗੁਜ਼ਾਰਾ ਕਿਵੇਂ ਕਰਦੇ ਸਨ?

ਮੰਗ ਕੇ

75) ਮਹਾਤਮਾ ਬੁੱਧ ਦੇ ਨਿਰਵਾਣ ਤੋਂ ਬਾਅਦ ਬੁੱਧ ਧਰਮ ਕਿਹੜੇ ਦੋ ਸੰਪਰਦਾਵਾਂ ਵਿੱਚ ਵੰਡਿਆ ਗਿਆ?

ਹੀਨਯਾਨ ਅਤੇ ਮਹਾਂਯਾਨ

76) ਮਹਾਂਯਾਨ ਸ਼ਾਖਾ ਦੀ ਸਥਾਪਨਾ ਕਿਸਦੇ ਸਮੇਂ ਹੋਈ?

ਕਨਿਸ਼ਕ ਦੇ ਸਮੇਂ

77) ਪ੍ਰਸਿੱਧ ਬੋਧ ਭਿਖਸੂ ਨਾਗਾਰਜੁਨ ਦਾ ਸੰਬੰਧ ਕਿਹੜੇ ਸੰਪਰਦਾਇ ਨਾਲ ਸੀ?

ਮਹਾਂਜਾਨ ਨਾਲ

78) ਨਾਗਾਰਜੁਨ ਨੇ ਕਿਹੜੇ ਸ਼ਾਸਕ ਨਾਲ ਵਾਦ-ਵਿਵਾਦ ਕੀਤਾ?

ਯੂਨਾਨੀ ਸ਼ਾਸਕ ਮੀਨੈਂਡਰ ਨਾਲ

79) ਕਿਹੜੇ ਸ਼ਾਸਕ ਨੇ ਹੀਨਯਾਨ ਸੰਪਰਦਾਇ ਦਾ ਸਮਰਥਨ ਕੀਤਾ?

ਅਸ਼ੋਕ ਨੇ

80) ਮਹਾਂਵਿਭਾਸ਼ ਦਾ ਸੰਬੰਧ ਕਿਹੜੇ ਬੋਧੀ ਸੰਪਰਦਾਇ ਨਾਲ ਹੈ?

ਹੀਨਯਾਨ

81) ਕਿਹੜੀ ਸ਼ਾਖਾ ਨੂੰ ਬੁੱਧ ਧਰਮ ਦੇ ਪਤਨ ਦਾ ਕਾਰਨ ਮੰਨਿਆ ਜਾਂਦਾ ਹੈ?

ਵੱਜਰਯਾਨ

82) ਵੱਜਰਯਾਨ ਦੀ ਧਰਮ ਪਧਤੀ ਨੂੰ ਕੀ ਕਿਹਾ ਜਾਂਦਾ ਸੀ?

ਤਾਂਤ੍ਰਿਕ

83) ਵੱਜਰਯਾਨ ਦਾ ਸਭ ਤੋਂ ਪ੍ਰਸਿੱਧ ਵਿਹਾਰ ਕਿੱਥੇ ਸੀ?

ਬਿਹਾਰ ਵਿਖੇ ਵਿਕ੍ਮਸ਼ਿਲਾ

84) ਕਿਹੜੇ ਹੂਣ ਸ਼ਾਸਕ ਨੇ ਹਜ਼ਾਰਾਂ ਬੋਧੀਆਂ ਦਾ ਕਤਲ ਕਰਵਾਇਆ?

ਮਿਹਰਕੁਲ ਨੇ

85) ਸ਼ੁੰਗ ਵੰਸ਼ ਦਾ ਕਿਹੜਾ ਸ਼ਾਸਕ ਬੁੱਧ ਧਰਮ ਦਾ ਕੱਟੜ ਦੁਸ਼ਮਣ ਸੀ?

ਪੁਸ਼ਯਾਮਿਤਰ ਸ਼ੁੰਗ


 

 

(3 ਅੰਕਾਂ ਵਾਲੇ ਪ੍ਰਸਨ)


 

1) ਪ੍ਰਸ਼ਨ: ਅਜਾਤਸ਼ਤਰੂ ਦੇ ਸਮੇ ਮਗਧ ਰਾਜ ਦੀ ਸ਼ਕਤੀ ਦੇ ਕੀ ਕਾਰਨ ਸਨ?


ਉੱਤਰ:


I. ਮਗਧ ਦੀ ਭੂਗੋਲਿਕ ਸਥਿਤੀ ਕਾਰਨ ਇਸਨੂੰ ਦੁਸਮਣਾਂ ਦਾ ਡਰ ਨਹੀਂ ਸੀ।

II. ਮਗਧ ਵਿੱਚ ਕੱਚੇ ਲੋਹੇ ਦੇ ਭੰਡਾਰ ਬਹੁਤ ਜਿਆਦਾ ਸਨ।

III. ਮਗਧ ਦੀ ਭੂਮੀ ਬਹੁਤ ਉਪਜਾਊ ਸੀ।

IV. ਅਜਾਤਸ਼ਤਰੂ ਆਪ ਬਹੁਤ ਬਹਾਦਰ ਯੋਧਾ ਸੀ।

V. ਮਗਧ ਦੀ ਸੈਨਾ ਬਹੁਤ ਸਕਤੀਸਾਲੀ ਸੀ।


 

2) ਪ੍ਰਸ਼ਨ: ਪ੍ਰਾਚੀਨ ਕਾਲ ਵਿੱਚ ਸਮਾਜਿਕ ਧਾਰਮਿਕ ਲਹਿਰਾਂ ਕਿਉਂ ਚੱਲੀਆਂ?


ਉੱਤਰ: ਪ੍ਰਾਚੀਨ ਕਾਲ ਵਿੱਚ ਅਨੇਕਾਂ ਧਾਰਮਿਕ ਅਤੇ ਸਮਾਜਿਕ ਕੁਰੀਤੀਆਂ ਫੈਲ ਗਈਆ ਸਨ। ਜਾਤੀ ਪ੍ਰਥਾ ਕਠੋਰ ਹੋ ਗਈ ਸੀ।ਨੀਵੀਆਂ ਜਾਤੀਆਂ ਨਾਲ ਮਾੜਾ ਸਲੂਕ ਕੀਤਾ ਜਾਂਦਾ ਸੀ। ਲੜਕੀਆਂ ਦੇ ਜਨਮ ਨੂੰ ਮਾੜਾ ਸਮਝਿਆ ਜਾਂਦਾ ਸੀ। ਬ੍ਰਾਹਮਣਾਂ ਦਾ ਨੈਤਿਕ ਪਤਨ ਹੋ ਚੁੱਕਿਆ ਸੀ। ਯੱਗ ਅਤੇ ਕਰਮਕਾਂਡ ਬਹੁਤ ਖਰਚੀਲੇ ਹੋ ਗਏ ਸਨ। ਇਸ ਕਾਲ ਵਿੱਚ ਅਨੇਕਾਂ ਮਹਾਂਪੁਰਸਾਂ ਦਾ ਜਨਮ ਹੋਇਆ ਜਿਹਨਾਂ ਨੇ ਜਿਹਨਾਂ ਨੇ ਸਮਾਜਿਕ ਅਤੇ ਧਾਰਮਿਕ ਲਹਿਰਾਂ ਚਲਾਈਆਂ।


 

3) ਪ੍ਰਸ਼ਨ: ਤੀਰਥਾਂਕਰ ਕੌਣ ਹੁੰਦਾ ਹੈ? ਜੈਨ ਧਰਮ ਦੇ ਤੀਰਥਾਂਕਰਾਂ ਬਾਰੇ ਤੁਸੀਂ ਕੀ ਜਾਣਦੇ ਹੋਂ?


ਉੱਤਰ: ਜੈਨ ਆਚਾਰੀਆਂ ਨੂੰ ਤੀਰਥਾਂਕਰ ਕਿਹਾ ਜਾਂਦਾ ਹੈ। ਤੀਰਥਾਂਕਰ ਤੋਂ ਭਾਵ ਹੈ ਗਿਆਨ ਦੇ ਕੇ ਸੰਸਾਰ ਦੇ ਭਵ ਸਾਗਰ ਤੋਂ ਪਾਰ ਕਰਵਾਉਣ ਵਾਲਾ ਗੁਰੂ। ਜੈਨ ਧਰਮ ਦੇ ਕੁੱਲ 24 ਤੀਰਥਾਂਕਰ ਹੋਏ ਹਨ। ਪਹਿਲੇ ਤੀਰਥਾਂਕਰ ਦਾ ਨਾਂ ਰਿਸ਼ਭ ਦੇਵ ਸੀ। 23ਵਾਂ ਤੀਰਥਾਂਕਰ ਪਾਰਸ਼ਵਨਾਥ ਸੀ। ਸਵਾਮੀ ਮਹਾਂਵੀਰ 24ਵੇਂ ਤੀਰਥਾਂਕਰ ਸਨ। ਉਹਨਾਂ ਨੂੰ ਜੈਨ ਧਰਮ ਦਾ ਅਸਲ ਸੰਸਥਾਪਕ ਮੰਨਿਆ ਜਾਂਦਾ ਹੈ।


 

4) ਪ੍ਰਸ਼ਨ: ਪਾਰਸ਼ਵਨਾਥ ਕੌਣ ਸੀ? ਉਸਦੀਆਂ ਸਿੱਖਿਆਵਾਂ ਸਬੰਧੀ ਜਾਣਕਾਰੀ ਦਿਓ।

ਉੱਤਰ: ਪਾਰਸ਼ਵਨਾਥ ਜੈਨ ਧਰਮ ਦੇ 23ਵੇਂ ਤੀਰਥਾਂਕਰ ਸਨ। ਉਹਨਾਂ ਦੀਆਂ ਮੁੱਖ ਸਿੱਖਿਆਵਾਂ ਹੇਠ ਲਿਖੀਆਂ ਹਨ:


I. ਸਜੀਵ ਵਸਤਾਂ ਨੂੰ ਦੁੱਖ ਨਾ ਪਹੁੰਚਾਓ।

. ਝੂਠ ਨਾ ਬੋਲੋ।

III. ਬਿਨਾ ਦਿੱਤੇ ਕਝ ਨਾ ਲਵੇਂ।

IV. ਸੰਸਾਰਕ ਪਦਾਰਥਾਂ ਦੇ ਮੌਹ ਤੋਂ ਦੂਰ ਰਹੋ।


 

5) ਪ੍ਰਸ਼ਨ: ਮਹਾਂਵੀਰ ਸਵਾਮੀ ਦੇ ਜੀਵਨ ਬਾਰੇ ਤੁਸੀ ਕੀ ਜਾਣਦੇ ਹੋ?


 

ਉੱਤਰ: ਸਵਾਮੀ ਮਹਾਂਵੀਰ ਦਾ ਜਨਮ 599 : ਪੂ: ਵਿੱਚ ਵੈਸ਼ਾਲੀ ਦੇ ਨੇੜੇ ਕੁੰਡਗਰਾਮ ਵਿਖੇ ਹੋਇਆ। ਉਹਨਾਂ ਦੇ ਬਚਪਨ ਦਾ ਨਾਂ ਵਰਧਮਾਨ ਸੀ। ਆਪ ਦੇ ਪਿਤਾ ਦਾ ਨਾਂ ਸਿਧਾਰਥ ਅਤੇ ਮਾਤਾ ਦਾ ਨਾਂ ਤ੍ਰਿਸਿਲਾ ਸੀ। ਆਪ ਦਾ ਵਿਆਹ ਯਸੋਧਾ ਨਾਲ ਹੋਇਆ। ਆਪ ਨੇ 30 ਸਾਲ ਦੀ ਉਮਰ ਵਿੱਚ ਘਰ-ਬਾਰ ਤਿਆਗ ਦਿੱਤਾ। 42 ਸਾਲ ਦੀ ਉਮਰ ਵਿੱਚ ਆਪ ਨੂੰ ਗਿਆਨ ਦੀ ਪ੍ਰਾਪਤੀ ਹੋਈ। ਆਪ ਨੇ 30 ਵਰ੍ਹਿਆਂ ਤੱਕ ਆਪਣੇ ਗਿਆਨ ਦਾ ਪ੍ਰਚਾਰ ਕੀਤਾ। 527 : ਵਿੱਚ ਆਪ ਨੇ ਪਾਵਾਪੁਰੀ ਨਾਮਕ ਸਥਾਨ ਤੇ ਨਿਰਵਾਣ ਪ੍ਰਾਪਤ ਕੀਤਾ।


 

6) ਪ੍ਰਸ਼ਨ: ਤ੍ਰਿਰਤਨ ਕੀ ਹੈ?


ਉੱਤਰ: ਮਹਾਂਵੀਰ ਸਵਾਮੀ ਨੇ ਨਿਰਵਾਣ ਪ੍ਰਾਪਤ ਕਰਨ ਲਈ ਆਪਣੇ ਪੈਰੋਕਾਰਾਂ ਨੂੰ ਤਿੰਨ ਰਤਨਾਂ ਤੇ ਚੱਲਣ ਦਾ ਉਪਦੇਸ ਦਿੱਤਾ।


ਸੱਚੀ ਸਰਧਾ: ਹਰੇਕ ਜੈਨ ਨੂੰ ਆਪਣੇ 24 ਤੀਰਥਾਂਕਰਾਂ ਵਿੱਚ ਸੱਚਾ ਵਿਸਵਾਸ ਹੋਣਾ ਚਾਹੀਦਾ ਹੈ।

ਸੱਚਾ ਗਿਆਨ: ਹਰੇਕ ਜੈਨ ਨੂੰ ਆਪਣੇ ਤੀਰਥਾਂਕਰਾਂ ਤੋਂ ਸੱਚਾ ਗਿਆਨ ਪ੍ਰਾਪਤ ਕਰਨਾ ਚਾਹੀਦਾ ਹੈ।

ਸੱਚਾ ਆਚਰਣ: ਹਰੇਕ ਜੈਨ ਨੂੰ ਹਮੇਸਾ ਸੱਚ ਬੋਲਣਾ ਅਤੇ ਪਵਿੱਤਰ ਜੀਵਨ ਜੀਣਾ ਚਾਹੀਦਾ ਹੈ।


 

7) ਪ੍ਰਸ਼ਨ: ਜੈਨ ਧਰਮ ਵਿੱਚ ਅਹਿੰਸਾ ਦਾ ਕੀ ਸਥਾਨ ਸੀ?


ਉੱਤਰ: ਅਹਿੰਸਾ ਜੈਨ ਧਰਮ ਦਾ ਅਧਾਰ ਸੀ। ਅਹਿੰਸਾ ਤੋਂ ਭਾਵ ਹੈ ਕਿਸੇ ਵੀ ਜਾਨਦਾਰ ਵਸਤੂ ਨੂੰ ਕਸਟ ਨਾ ਦੇਣਾ। ਜੈਨ ਤੀਰਥਾਂਕਰਾਂ ਅਨੁਸਾਰ ਮਨੁੱਖ ਅਤੇ ਪਸੂਆਂ ਤੋਂ ਇਲਾਵਾ ਰੁੱਖਾਂ ਅਤੇ ਪੱਥਰਾਂ ਵਿੱਚ ਵੀ ਜਾਨ ਹੁੰਦੀ ਹੈ। ਇਸ ਲਈ ਜੈਨ ਧਰਮ ਦੇ ਪੈਰੋਕਾਰ ਨੰਗੇ ਪੈਰ ਚੱਲਦੇ ਹਨ, ਮੂੰਹ ਉੱਪਰ ਪੱਟੀ ਬੰਨ੍ਹ ਦੇ ਰੱਖਦੇ ਹਨ, ਪਾਣੀ ਛਾਣ ਕੇ ਪੀਂਦੇ ਹਨ ਅਤੇ ਸੂਰਜ ਛਿਪਣ ਤੱ ਬਾਅਦ ਭੋਜਨ ਨਹੀਂ ਕਰਦੇ ।


 

8) ਪ੍ਰਸ਼ਨ: ਸਵਾਮੀ ਮਹਾਂਵੀਰ ਹਰੇਕ ਜੈਨ ਭਿਖਸੂ ਨੂੰ ਕਿਹੜੇ ਪੰਜ ਅਨੁਵਰਤਾਂ ਦਾ ਪਾਲਣ ਕਰਨਾ ਚਾਹੀਦਾ ਹੈ?


ਉੱਤਰ:


I. ਉਸਨੂੰ ਹਮੇਸਾ ਸੱਚ ਬੋਲਣਾ ਚਾਹੀਦਾ ਹੈ।

II. ਅਹਿੰਸਾ ਦਾ ਪਾਲਣ ਕਰਨਾ ਚਾਹੀਦਾ ਹੈ।

III. ਉਸਨੂੰ ਕੋਈ ਅਜਿਹੀ ਚੀਜ ਆਪਣੇ ਕੋਲ ਨਹੀਂ ਰੱਖਣੀ ਚਾਹੀਦੀ ਜਿਹੜੀ ਉਸਨੂੰ ਦਾਨ ਵਿੱਚ ਪ੍ਰਾਪਤ ਨਾ ਹੋਈ ਹੋਵੇ।

IV. ਉਸਨੂੰ ਆਪਣੇ ਕੌਲ ਧਨ ਨਹੀਂ ਰੱਖਣਾ ਚਾਹੀਦਾ।

V. ਉਸਨੂੰ ਬ੍ਰਹਮਚਰਿਆ ਦਾ ਪਾਲਣ ਕਰਨਾ ਚਾਹੀਦਾ ਹੈ।


 

9) ਪ੍ਰਸ਼ਨ: ਸਵਾਮੀ ਮਹਾਂਵੀਰ ਨੇ ਕਿਹੜੀਆਂ ਸਮਾਜਿਕ ਬੁਰਾਈਆਂ ਦਾ ਖੰਡਨ ਕੀਤਾ?


ਉੱਤਰ:


I. ਸਵਾਮੀ ਮਹਾਂਵੀਰ ਨੇ ਯੱਗ, ਬਲੀਆਂ ਅਤੇ ਹੋਰ ਧਾਰਮਿਕ ਕਰਮਕਾਂਡਾਂ ਦਾ ਖੰਡਨ ਕੀਤਾ।

II. ਉਹਨਾਂ ਨੇ ਮੂਰਤੀ ਪੂਜਾ ਅਤੇ ਜਾਤੀ ਪ੍ਰਥਾ ਦਾ ਖੰਡਨ ਕੀਤਾ।

III. ਉਹਨਾਂ ਨੂੰ ਵੇਦਾਂ ਅਤੇ ਸੰਸਕ੍ਰਿਤ ਭਾਸ਼ਾ ਵਿੱਚ ਵਿਸਵਾਸ ਨਹੀਂ ਸੀ।

IV. ਉਹਨਾਂ ਨੇ ਬਾਹਰੀ ਵਿਖਾਵਿਆਂ ਅਤੇ ਰੂੜ੍ਹੀਵਾਦੀ ਕਦਰਾਂ-ਕੀਮਤਾਂ ਦੀ ਨਿਖੇਧੀ ਕੀਤੀ।


 

10) ਪ੍ਰਸ਼ਨ: ਜੈਨ ਧਰਮ ਦੇ ਦਿਗੰਬਰ ਫਿਰਕੇ ਤੇ ਇੱਕ ਨੋਟ ਲਿਖੋ।


ਉੱਤਰ: ਦਿਗੰਬਰ ਜੈਨੀ ਕੱਪੜੇ ਨਹੀਂ ਪਹਿਣਦੇ ਸਨ। ਉਹਨਾਂ ਦਾ ਵਿਸਵਾਸ ਸੀ ਕਿ ਇਸਤਰੀਆਂ ਉਨੀ ਦੇਰ ਤੱਕ ਮੁਕਤੀ ਪ੍ਰਾਪਤ ਨਹੀਂ ਕਰ ਸਕਦੀਆਂ ਜਿੰਨੀ ਦੇਰ ਤੱਕ ਉਹ ਪੁਰਸ਼ਾਂ ਦੇ ਰੂਪ ਵਿੱਚ ਜਨਮ ਨਹੀਂ ਲੈਂਦੀਆਂ। ਇਸਤਰੀਆਂ ਨੂੰ ਜੈਨ ਸੰਘ ਵਿੱਚ ਸਾਮਿਲ ਹੋਣ ਦੀ ਆਗਿਆ ਨਹੀਂ ਸੀ। ਦਿਗੰਬਰ ਸਾਧੂਆਂ ਦਾ ਕਹਿਣਾ ਹੈ ਕਿ ਸਵਾਮੀ ਮਹਾਂਵੀਰ ਨੇ ਵੀ ਵਿਆਹ ਨਹੀਂ ਕਰਵਾਇਆ ਸੀ।


 

11) ਪ੍ਰਸ਼ਨ: ਜੈਨ ਧਰਮ ਦੇ ਸ਼ਵੇਤਾਂਬਰ ਫਿਰਕੇ ਤੇ ਇੱਕ ਨੋਟ ਲਿਖੋ।


ਉੱਤਰ: ਸ਼ਵੇਤਾਂਬਰ ਜੈਨੀ ਚਿੱਟੇ ਰੰਗ ਦੇ ਕੱਪੜੇ ਪਹਿਣਦੇ ਹਨ। ਇਹਨਾਂ ਅਨੁਸਾਰ ਇਸਤਰੀਆਂ ਵੀ ਮੋਕਸ ਪ੍ਰਾਪਤ ਕਰ ਸਕਦੀਆਂ ਹਨ। ਇਹ ਇਸਤਰੀਆਂ ਨੂੰ ਜੈਨ ਸੰਘ ਵਿੱਚ ਸਾਮਿਲ ਹੋਣ ਦੀ ਆਗਿਆ ਦਿੰਦੇ ਸਨ। ਉਹਨਾਂ ਦਾ ਕਹਿਣਾ ਸੀ ਕਿ ਸਵਾਮੀ ਮਹਾਂਵੀਰ ਨੇ ਵਿਆਹ ਕਰਵਾਇਆ ਸੀ।


12) ਪ੍ਰਸ਼ਨ: ਜੈਨ ਧਰਮ ਜਿਆਦਾ ਹਰਮਨ ਪਿਆਰਾ ਕਿਉਂ ਨਾ ਹੋਇਆ?


ਉੱਤਰ:


I. ਜੈਨ ਧਰਮ ਵਾਲਿਆਂ ਨੇ ਧਰਮ ਪ੍ਰਚਾਰ ਲਈ ਕੋਈ ਖਾਸ ਉਪਰਾਲੇ ਨਾ ਕੀਤੇ।

II. ਜੈਨ ਧਰਮ ਨੂੰ ਬੁੱਧ ਧਰਮ ਵਾਂਗ ਰਾਜਸੀ ਸਰਪ੍ਰਸਤੀ ਨਾ ਮਿਲੀ।

III. ਆਮ ਲੋਕਾਂ ਲਈ ਕਠੋਰ ਤਪੱਸਿਆ ਅਤੇ ਅਹਿੰਸਾ ਦਾ ਦਾ ਪਾਲਣ ਕਰਨਾ ਔਖਾ ਸੀ।

IV. ਬੁੱਧ ਮਤ ਦੇ ਸਿਧਾਂਤ ਜੈਨ ਮਤ ਨਾਲੋਂ ਜਿਆਦਾ ਸਰਲ ਸਨ।

V. ਜੈਨ ਧਰਮ ਵਾਲਿਆਂ ਨੇ ਬਾਅਦ ਵਿੱਚ ਹਿੰਦੂ ਧਰਮ ਦੇ ਸਿਧਾਂਤਾਂ ਨੂੰ ਅਪਣਾ ਲਿਆ। ਇਸ ਲਈ ਉਹਨਾਂ ਦੀ ਸੁਤੰਤਰ ਹੋਂਦ ਨਾ ਰਹੀ।


 

13) ਪ੍ਰਸ਼ਨ: ਜੈਨ ਸੰਘ ਬਾਰੇ ਤੁਸੀਂ ਕੀ ਜਾਣਦੇ ਹੋ?


ਉੱਤਰ: ਜੈਨ ਸੰਘ ਦੀ ਸਥਾਪਨਾ ਸਵਾਮੀ ਮਹਾਂਵੀਰ ਨੇ ਕੀਤੀ ਸੀ। ਇਸ ਵਿੱਚ ਸਾਮਿਲ ਹੋਣ ਲਈ ਹਰੇਕ ਭਿਖਸੂ ਜਾਂ ਭਿਖਸਣੀ ਨੂੰ ਆਪਣੇ ਮਾਤਾ-ਪਿਤਾ ਤੋਂ ਆਗਿਆ ਲੈਣੀ ਪੈਂਦੀ ਸੀ। ਉਹਨਾਂ ਨੂੰ ਬਹੁਤ ਅਨੁਸਾਸਿਤ ਜੀਵਨ ਬਤੀਤ ਕਰਨਾ ਪੈਂਦਾ ਸੀ। ਉਹ ਵਰਖਾ ਦਾ ਸਮਾਂ ਛੱਡ ਕੇ ਬਾਕੀ ਸਮਾਂ ਵੱਖ-ਵੱਖ ਥਾਵਾਂ ਤੇ ਜਾ ਕੇ ਜੈਨ ਧਰਮ ਦਾ ਪ੍ਰਚਾਰ ਕਰਦੇ ਸਨ।ਉਹਨਾਂ ਨੂੰ ਬ੍ਰਹਮਚਾਰੀ ਜੀਵਨ ਜਿਉਣਾ ਪੈਂਦਾ ਸੀ। ਜੈਨ ਸੰਘ ਦੇ ਮੁਖੀ ਨੂੰ ਅਚਾਰੀਆ ਅਚਾਰੀਆ ਕਿਹਾ ਜਾਂਦਾ ਸੀ।


 

14) ਪ੍ਰਸ਼ਨ: ਮਹਾਤਮਾ ਬੁੱਧ ਦੇ ਜੀਵਨ ਸਬੰਧੀ ਜਾਣਕਾਰੀ ਦਿਓ।


ਉੱਤਰ: ਮਹਾਤਮਾ ਬੁੱਧ ਦਾ ਜਨਮ 567 ਈ: ਪੂ: ਵਿੱਚ ਲੂੰਬਨੀ ਵਿਖੇ ਹੋਇਆ। ਉਹਨਾਂ ਦੇ ਮਾਤਾ ਦਾ ਨਾਂ ਮਹਾਂਮਾਇਆ ਅਤੇ ਪਿਤਾ ਦਾ ਨਾਂ ਸੁਧੋਧਨ ਸੀ। ਆਪ ਦਾ ਵਿਆਹ ਯਸੌਧਰਾ ਨਾਲ ਹੋਇਆ। ਆਪ ਨੇ 29 ਵਰ੍ਹਿਆਂ ਦੀ ਉਮਰ ਵਿੱਚ ਘਬ ਤਿਆਗ ਦਿੱਤਾ। 35 ਸਾਲ ਦੀ ਉਮਰ ਵਿੱਚ ਆਪ ਨੂੰ ਬੱਧਗਯਾ ਵਿਖੇ ਗਿਆਨ ਦੀ ਪ੍ਰਾਪਤੀ ਹੋਈ। ਆਪ ਨੇ 45 ਸਾਲ ਆਪਣੇ ਗਿਆਨ ਦਾ ਪ੍ਰਚਾਰ ਕੀਤਾ। 437 : ਪੂ: ਵਿੱਚ ਆਪ ਜੀ ਨੇ ਕੁਸ਼ੀਨਗਰ ਵਿਖੇ ਪ੍ਰਾਣ ਤਿਆਗ ਦਿੱਤੇ


 

15) ਪ੍ਰਸ਼ਨ: ਚਾਰ ਮਹਾਨ ਦ੍ਰਿਸ/ ਮਹਾਨ ਤਿਆਗ ਤੋਂ' ਤੁਸੀਂ ਕੀ ਸਮਝਦੇ ਹੋ?


ਉੱਤਰ: ਮਹਾਤਮਾ ਬੁੱਧ ਦਾ ਮੁੱਢਲਾ ਨਾਂ ਸਿਧਾਰਥ ਸੀ। ਇੱਕ ਦਿਨ ਸਿਧਾਰਥ ਆਪਣੇ ਰਥਵਾਨ ਚੰਨ ਨੂੰ ਨਾਲ ਲੈ ਕੇ ਆਪਣੇ ਮਹੱਲ ਤੋਂ ਬਾਹਰ ਨਿਕਲੇ। ਰਸਤੇ ਵਿੱਚ ਉਹਨਾਂ ਨੇ ਇੱਕ ਬੁੱਢਾ, ਇੱਕ ਰੋਗੀ, ਇੱਕ ਆਦਮੀ ਦੀ ਅਰਥੀ ਅਤੇ ਇੱਕ ਸਾਧੂ ਵੇਖਿਆ। ਇਹਨਾਂ ਦ੍ਰਿਸ਼ਾਂ ਨੂੰ ਚਾਰ ਮਹਾਨ ਦ੍ਰਿਸ਼ ਕਿਹਾ ਜਾਂਦਾ ਹੈ। ਇਹਨਾਂ ਦ੍ਰਿਸ਼ਾਂ ਨੇ ਸਿਧਾਰਥ ਦੇ ਮਨ ਤੇ ਡੂੰਘਾ ਅਸਰ ਕੀਤਾ ਅਤੇ ਉਸਨੇ ਘਰ ਤਿਆਗਣ ਦਾ ਫੈਸਲਾ ਕੀਤਾ। ਇਸ ਘਟਨਾ ਨੂੰ ਬੁੱਧ ਧਰਮ ਵਿੱਚ ਮਹਾਨ ਤਿਆਗ ਦਾ ਨਾਂ ਦਿੱਤਾ ਜਾਂਦਾ ਹੈ।


 

16) ਪ੍ਰਸ਼ਨ: ਧਰਮ ਚੱਕਰ ਪਰਿਵਰਤਨ ਤੋਂ` ਕੀ ਭਾਵ ਹੈ?


ਉੱਤਰ: ਗਿਆਨ ਪ੍ਰਾਪਤੀ ਤੋਂ ਬਾਅਦ ਮਹਾਤਮਾ ਬੁੱਧ ਸਭ ਤੋਂ ਪਹਿਲਾਂ ਬਨਾਰਸ ਦੇ ਨੇੜੇ ਸਾਰਨਾਥ ਵਿਖੇ ਪਹੁੰਚੇ। ਇਸ ਥਾਂ ਤੇ ਮਹਾਤਮਾ ਬੁੱਧ ਨੇ ਆਪਣਾ ਪਹਿਲਾ ਉਪਦੇਸ ਆਪਣੇ ਪੰਜ ਪੁਰਾਣੇ ਸਾਥੀਆਂ ਨੂੰ ਦਿੱਤਾ। ਮਹਾਤਮਾ ਬੁੱਧ ਦੇ ਇਹ ਪੰਜ ਸਾਥੀ ਹੀ ਬੁੱਧ ਧਰਮ ਦੇ ਸਭ ਤੋਂ ਪਹਿਲੇ ਪੈਰੋਕਾਰ ਬਣੇ। ਮਹਾਤਮਾ ਬੁੱਧ ਨੇ ਉਹਨਾਂ ਨੂੰ ਚਾਰ ਮਹਾਨ ਸੱਚਾਈਆਂ ਅਤੇ ਅਸਟ ਮਾਰਗ ਦੀ ਜਾਣਕਾਰੀ ਦਿੱਤੀ। ਇਸ ਘਟਨਾ ਨੂੰ ਧਰਮ ਚੱਕਰ ਪਰਿਵਰਤਨ ਦੇ ਨਾਂ ਨਾਲ ਜਾਣਿਆ ਜਾਂਦਾ ਹੈ।


 

17) ਪ੍ਰਸ਼ਨ: ਬੁੱਧ ਧਰਮ ਦੀਆਂ ਚਾਰ ਮਹਾਨ ਸੱਚਾਈਆਂ / ਮੌਲਿਕ ਸੱਚਾਈਆਂ ਕੀ ਹਨ?


ਉੱਤਰ:


I. ਸੰਸਾਰ ਦੁੱਖਾਂ ਦਾ ਘਰ ਹੈ।

II. ਦੁੱਖਾਂ ਦਾ ਕਾਰਨ ਖਾਹਿਸਾਂ ਹਨ।

III. ਖਾਹਿਸਾਂ ਨੂੰ ਖਤਮ ਕਰਕੇ ਦੁੱਖਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।

IV. ਖਾਹਿਸਾਂ ਨੂੰ ਖਤਮ ਕਰਨ ਲਈ ਅਸਟ ਮਾਰਗ ਤੇ ਚੱਲਣਾ ਜਰੂਰੀ ਹੈ।


 

18) ਪ੍ਰਸ਼ਨ: ਮਹਾਤਮਾ ਬੁੱਧ ਦੀਆਂ ਸਿੱਖਿਆਵਾਂ ਤੇ ਇੱਕ ਨੋਟ ਲਿਖੋਂ।


ਉੱਤਰ: ਚਾਰ ਮਹਾਨ ਸੱਚਾਈਆਂ ਅਤੇ ਅਸਟ ਮਾਰਗ ਮਹਾਤਮਾ ਬੁੱਧ ਦੀਆਂ ਸਿੱਖਿਆਵਾਂ ਦਾ ਆਧਾਰ ਸਨ। ਮਹਾਤਮਾ ਬੁੱਧ ਆਵਾਗੌਣ, ਕਰਮ ਸਿਧਾਂਤ, ਅਹਿੰਸਾ ਅਤੇ ਭਾਈਚਾਰੇ ਵਿੱਚ ਵਿਸਵਾਸ ਰੱਖਦੇ ਸਨ। ਉਹਨਾਂ ਨੇ ਆਪਣੇ ਪੈਰੋਕਾਰਾਂ ਨੂੰ ਸਾਦਾ ਅਤੇ ਪਵਿੱਤਰ ਜੀਵਨ ਜੀਣ ਲਈ ਪ੍ਰੇਰਿਤ ਕੀਤਾ। ਉਹ ਜਾਤੀ ਪ੍ਰਥਾ, ਯੱਗ, ਬਲੀਆਂ, ਵੇਦਾਂ, ਸੰਸਕ੍ਰਿਤ ਭਾਸਾ ਅਤੇ ਘੋਰ ਤਪੱਸਿਆ ਵਿੱਚ ਵਿਸਵਾਸ ਨਹੀਂ ਰੱਖਦੇ ਸਨ। ਉਹ ਪ੍ਰਮਾਤਮਾ ਸਬੰਧੀ ਚੁੱਪ ਰਹੇ।


19) ਪ੍ਰਸ਼ਨ: ਮਹਾਤਮਾ ਬੁੱਧ ਦੇ ਕਰਮ ਸਿਧਾਂਤ ਸਬੰਧੀ ਕੀ ਵਿਚਾਰ ਸਨ?


ਉੱਤਰ: ਮਹਾਤਮਾ ਬੁੱਧ ਅਨੁਸਾਰ ਮਨੁੱਖ ਨੂੰ ਆਪਣੇ ਕਰਮਾਂ ਦਾ ਫਲ ਭੋਗਣਾ ਪੈਂਦਾ ਹੈ। ਮਨੁੱਖ ਜਿਹੋ ਜਿਹੇ ਕਰਮ ਕਰੇਗਾ, ਅਗਲੇ ਜਨਮ ਵਿੱਚ ਉਸੇ ਪ੍ਰਕਾਰ ਦਾ ਹੀ ਫਲ ਭੂਗਤੇਗਾ। ਮਨੁੱਖ ਪਿਛਲੇ ਜਨਮ ਦਾ ਫਲ ਵਰਤਮਾਨ ਜੀਵਨ ਵਿੱਚ ਭੁਗਤ ਰਿਹਾ ਹੈ। ਇਸ ਜਨਮ ਦਾ ਫਲ ਅਗਲੇ ਜਨਮ ਵਿੱਚ ਭੁਗਤੇਗਾ। ਮਨੁੱਖ ਦੇ ਕਰਮ ਉਸਦੇ ਪਰਛਾਵੇਂ ਵਾਂਗ ਕਦੇ ਉਸਦਾ ਪਿੱਛਾ ਨਹੀਂ ਛੱਡਣਗੇ।


 

20) ਪ੍ਰਸ਼ਨ: ਮਹਾਤਮਾ ਬੁੱਧ ਦੇ ਨੈਤਿਕਤਾ ਸਬੰਧੀ ਕੀ ਵਿਚਾਰ ਸਨ?


ਉੱਤਰ: ਮਹਾਤਮਾ ਬੁੱਧ ਨੈਤਿਕਤਾ ਤੇ ਬਹੁਤ ਜੋਰ ਦਿੰਦੇ ਸਨ। ਉਹਨਾਂ ਅਨੁਸਰ ਨੈਤਿਕਤਾ ਤੋਂ ਬਿਨਾਂ ਧਰਮ ਬੇਕਾਰ ਹੈ। ਨੈਤਿਕਤਾ ਦਾ ਪਾਲਣ ਕਰਨ ਲਈ ਮਹਾਤਮਾ ਬੁੱਧ ਨੇ ਮਨੁੱਖ ਨੂੰ ਹੇਠ ਲਿਖੇ ਸਿਧਾਂਤਾਂ ਤੇ ਚੱਲਣ ਲਈ ਕਿਹਾ:


I. ਸਦਾ ਸੱਚ ਬੋਲੋ।

II. ਚੋਰੀ ਨਾ ਕਰੋ।

III. ਨਸੀਲੇ ਪਦਾਰਥਾਂ ਦਾ ਸੇਵਨ ਨਾ ਕਰ |

IV. ਇਸਤਰੀਆਂ ਤੋਂ ਦੂਰ ਰਹੋ।

V. ਐਸ ਦੇ ਜੀਵਨ ਤੋਂ ਦੂਰ ਰਹੋ।

VI. ਨਾਚ ਗਾਣੇ ਵਿੱਚ ਰੁਚੀ ਨਾ ਰੱਖੋ।

VII. ਧਨ ਤੋਂ ਦੂਰ ਰਹੋ ।

VIII. ਖੁਸਬੂਦਾਰ ਵਸਤਾਂ ਦੀ ਵਰਤ ਨਾ ਕਰੋਂ।

IX. ਝੂਠ ਨਾ ਬੋਲੋ।

X. ਕਿਸੇ ਨੂੰ ਕਸਟ ਨਾ ਦਿਓ।


 

21) ਪ੍ਰਸ਼ਨ: ਬੁੱਧ ਧਰਮ ਵਿੱਚ ਨਿਰਵਾਣ ਤੋਂ ਕੀ ਭਾਵ ਹੈ?


ਉੱਤਰ: ਬੁੱਧ ਧਰਮ ਅਨੁਸਾਰ ਜੀਵਨ ਦਾ ਮੁੱਖ ਉਦੇਸ਼ ਨਿਰਵਾਣ ਪ੍ਰਾਪਤ ਕਰਨਾ ਹੈ। ਨਿਰਵਾਣ ਤੋਂ ਭਾਵ ਆਵਾਗੌਣ ਦੇ ਚੱਕਰਾਂ ਤੋਂ ਮੁਕਤ ਹੋਣਾ ਹੈ। ਇਸ ਨਾਲ ਮਨੁੱਖ ਨੂੰ ਆਨੰਦ, ਸੁੱਖ ਅਤੇ ਸਾਂਤੀ ਦੀ ਪ੍ਰਾਪਤੀ ਹੋਂ ਜਾਂਦੀ ਹੈ ਅਤੇ ਸਾਰੇ ਦੁੱਖਾਂ ਦਾ ਅੰਤ ਹੋ ਜਾਂਦਾ ਹੈ।


 

22) ਪ੍ਰਸ਼ਨ: ਹੀਨਯਾਨ ਬਾਰੇ ਤੁਸੀ' ਕੀ ਜਾਣਦੇ ਹੋ?


ਉੱਤਰ: ਹੀਨਯਾਨ ਬੁੱਧ ਧਰਮ ਦੀ ਇੱਕ ਪ੍ਰਮੁੱਖ ਸਾਖਾ ਸੀ। ਇਸ ਸਾਖਾ ਨਾਲ ਸਬੰਧਤ ਪੈਰੋਕਾਰ ਮਹਾਤਮਾ ਬੁੱਧ ਦੀਆਂ ਸਿੱਖਿਆਵਾਂ ਵਿੱਚ ਕਿਸੇ ਪ੍ਰਕਾਰ ਦੀ ਤਬਦੀਲੀ ਦੇ ਵਿਰੁੱਧ ਸਨ। ਇਹ ਮੂਰਤੀ ਪੂਜਾ ਦੇ ਵਿਰੁੱਧ ਸਨ। ਇਹ ਬੋਧੀਸੱਤਵਾਂ ਵਿੱਚ ਯਕੀਨ ਨਹੀਂ ਰੱਖਦੇ ਸਨ। ਇਹਨਾਂ ਨੇ ਆਪਣਾ ਪ੍ਰਚਾਰ ਪਾਲੀ ਭਾਸਾ ਵਿੱਚ ਕੀਤਾ।


 

23) ਪ੍ਰਸ਼ਨ: ਮਹਾਂਯਾਨ ਬਾਰੇ ਤੁਸੀਂ ਕੀ ਜਾਣਦੇ ਹ?


ਉੱਤਰ: ਮਹਾਂਯਾਨ ਬੁੱਧ ਧਰਮ ਦੀ ਇੱਕ ਸਾਖਾ ਸੀ। ਇਸ ਸਾਖਾ ਨਾਲ ਸਬੰਧਤ ਪੈਰੋਕਾਰ ਮਹਾਤਮਾ ਬੁੱਧ ਦੀਆਂ ਸਿੱਖਿਆਵਾਂ ਵਿੱਚ ਸਮੇਂ ਅਨੁਸਾਰ ਤਬਦੀਲੀਆਂ ਕੀਤੀਆਂ ਜਾਣ ਦੇ ਸਮਰਥਕ ਸਨ। ਇਹ ਮੂਰਤੀ ਪੂਜਾ ਅਤੇ ਬੋਧੀਸੱਤਵਾਂ ਵਿੱਚ ਯਕੀਨ ਰੱਖਦੇ ਸਨ। ਇਹ ਸੁਰਧਾ ਤੇ ਵਧੇਰੇ ਜੋਰ ਦਿੰਦੇ ਸਨ। ਇਹ ਪਾਠ ਪੂਜਾ ਨੂੰ ਧਰਮ ਦਾ ਜਰੂਰੀ ਅੰਗ ਮੰਨਦੇ ਸਨ। ਇਹਨਾਂ ਨੇ ਆਪਣਾ ਪ੍ਰਚਾਰ ਸੰਸਕ੍ਰਿਤ ਭਾਸਾ ਵਿੱਚ ਕੀਤਾ।

 

24) ਪ੍ਰਸ਼ਨ: ਬੁੱਧ ਧਰਮ ਦੇ ਪਤਨ ਦੇ ਕੀ ਕਾਰਨ ਸਨ?


ਉੱਤਰ: ਬੁੱਧ ਧਰਮ ਦੇ ਪਤਨ ਦੇ ਕਾਰਨ:

1) ਸਮਾਂ ਬੀਤਣ ਨਾਲ ਬੁੱਧ ਧਰਮ ਬਹੁਤ ਗੁੰਝਲਦਾਰ ਬਣ ਗਿਆ।

2) ਬੋਧੀ ਸੰਘ ਭ੍ਰਿਸੁਟਾਚਾਰ ਦੇ ਕੇਂਦਰ ਬਣ ਗਏ।

3) ਬੋਧੀ ਭਿਕਸੂ ਚਰਿੱਤਰਹੀਣ ਹੋ ਗਏ।

4) ਮਹਾਤਮਾ ਬੁੱਧ ਦੀ ਮੌਤ ਤੋਂ ਬਾਅਦ ਬੁੱਧ ਧਰਮ ਕਈ ਫਿਰਕਿਆਂ ਵਿੱਚ ਵੰਡਿਆ ਗਿਆ।

5) ਹਿੰਦੂ ਧਰਮ ਵਿੱਚ ਸੁਧਾਰ ਹੋਣ ਕਾਰਨ ਬੁੱਧ ਧਰਮ ਧਾਰਨ ਕਰਨ ਵਾਲੇ ਅਨੇਕਾਂ ਹਿੰਦੂ ਆਪਣੇ ਧਰਮ ਵਿੱਚ ਵਾਪਸ ਚਲੇ ਗਏ ।

6) ਸਰਕਾਰੀ ਸਰਪ੍ਰਸਤੀ ਬੰਦ ਹੋਣ ਬੁੱਧ ਧਰਮ ਦਾ ਪ੍ਰਚਾਰ ਅਤੇ ਹੋਰ ਗਤੀਵਿਧੀਆਂ ਰੁਕ ਗਈਆਂ।


 

ਛੇ ਅੰਕਾਂ ਵਾਲੇ ਪ੍ਰਸ਼ਨ-ਉੱਤਰ


 

ਪ੍ਰਸ਼ਨ-1 ਅਜਾਤਸ਼ਤਰੂ ਦੇ ਸਮੇਂ ਮਗਧ ਰਾਜ ਦੀ ਸ਼ਕਤੀ ਦੇ ਕੀ ਕਾਰਨ ਸਨ?


ਉੱਤਰ-


1) ਮਗਧ ਰਾਜ ਦੀ ਭੂਗੋਲਿਕ ਸਥਿਤੀ ਉਸਦੇ ਸ਼ਕਤੀਸ਼ਾਲੀ ਹੋ ਦਾ ਮੁੱਖ ਕਾਰਨ ਸੀ।

2) ਇਸ ਰਾਜ ਵਿੱਚ ਕੱਚੇ ਲੋਹੇ ਦੇ ਡੰਡਾਰ ਬਹੁਤ ਜ਼ਿਆਦਾ ਸਨ ।ਜਿਸ ਤੋਂ ਉੱਤਮ ਕਿਸਮ ਦੇ ਹਥਿਆਰ ਬਣਾਏ ਗਏ ਜਿਸ ਨਾਲ ਮਗਧ ਦੀ ਸੈਨਾ ਸ਼ਕਤੀਸ਼ਾਲੀ ਬਣੀ ।

3) ਮਗਧ ਦੀ ਧਰਤੀ ਬੜੀ ਉਪਜਾਊ ਸੀ। ਸਿੰਚਾਈ ਦੇ ਸਾਧਨ ਭਰਪੂਰ ਸਨ ਜਿਸ ਨਾਲ ਫ਼ਸਲਾਂ ਵੀ ਭਰਪੂਰ ਹੁੰਦੀਆਂ ਸਨ ਇਸ ਨਾਲ ਮਗਧ ਰਾਜ ਦਾ ਵਪਾਰ ਵੀ ਵਿਕਸਤ ਹੋਇਆ ਅਤੇ ਰਾਜ ਦੇ ਧਨ ਭੰਡਾਰ ਵਿੱਚ ਬਹੁਤ ਵਾਧਾ ਹੋਇਆ।

4) ਅਜਾਤਸ਼ਤਰੂ ਆਪ ਇੱਕ ਬਹਾਦਰ ਯੋਧਾ ਸੀ। ਧਾਰਮਿਕ ਤੌਰ ਤੋਂ ਸਹਿਣਸ਼ੀਲ ਸ਼ਾਸਕ ਸੀ।

5) ਮਗਧ ਦੀ ਸ਼ਕਤੀਸ਼ਾਲੀ ਸੈਨਾ ਨੇ ਮਗਧ ਦੀਆ ਸਰਹੱਦਾਂ ਦੀ ਰੱਖਿਆ ਹੀ ਨਹੀ ਕੀਤੀ ਬਲਕਿ ਮਗਧ ਦੀਆਂ ਸੀਮਾਵਾਂ ਨੂੰ ਵਧਾਇਆ ਵੀ ਜਿਸ ਨਾਲ ਮਗਧ ਰਾਜ ਦੀ ਸ਼ਾਨ ਵਿੱਚ ਵਾਧਾ ਹੋਇਆ।


 

ਪ੍ਰਸ਼ਨ-2. ਜੈਨ ਮਤ ਅਤੇ ਬੁੱਧ ਮਤ ਦੇ ਭਾਰਤ ਵਿੱਚ ਉਦੇ ਹੋਣ ਦੇ ਕੀ ਕਾਰਨ ਸਨ


ਉਤਰ- ਛੇਵੀਂ ਸਦੀ : ਪੂ: ਵਿੱਚ ਭਾਰਤ ਵਿੱਚ ਜੈਨ ਮਤ ਅਤੇ ਬੁੱਧ ਮਤ ਦੇ ਉਦੇ ਹੋਣ ਦੇ ਹੇਠ ਲਿਖੇ

ਕਾਰਨ ਸਨ-


1) ਰਾਜਨੀਤਿਕ ਹਾਲਤ - ਛੇਵੀਂ ਸਦੀ : ਪੂ: ਵਿੱਚ ਉੱਤਰੀ ਭਾਰਤ ਵਿੱਚ ਮਗਧ ਇੱਕ ਸ਼ਕਤੀਸ਼ਾਲੀ ਰਾਜ ਸੀ ।ਇਸ ਰਾਜ ਦੇ ਮਹਾਨ ਸ਼ਾਸਕ ਬਿੰਬੀਸਾਰ ਅਤੇ ਅਜਾਤਸ਼ਤਰੂ ਬ੍ਰਾਹਮਣਾਂ ਦੇ ਪ੍ਰਭਾਵ ਤੋਂ ਮੁਕਤ ਸਨ। ਇਨ੍ਹਾਂ ਸ਼ਾਸਕਾਂ ਨੇ ਜੈਨ ਅਤੇ ਬੁੱਧ ਧਰਮ ਨੂੰ ਆਪਈ ਸਰਪ੍ਰਸਤੀ ਦਿੱਤੀ। ਜਿਸ ਕਾਰਨ ਇਨ੍ਹਾਂ ਧਰਮਾਂ ਦੀ ਉੱਨਤੀ ਹੋਈ।


2) ਹਿੰਦੂ ਧਰਮ ਵਿੱਚ ਜਟਿਲਤਾ - ਰਿਗਵੈਦਿਕ ਕਾਲ ਵਿੱਚ ਹਿੰਦੂ ਧਰਮ ਸਾਦਾ ਸੀ ਪਰੰਤੂ ਸਮੇਂ ਦੇ ਨਾਲ ਇਸ ਵਿੱਚ ਜਟਿਲਤਾ ਗਈ ਅਤੇ ਇਸ ਵਿੱਚ ਅੰਧ-ਵਿਸ਼ਵਾਸਾਂ ਅਤੇ ਕਰਮਕਾਂਡਾਂ ਦਾ ਬੋਲਬਾਲਾ ਹੋ ਗਿਆ।ਜਿਸ ਤੋਂ ਆਮ ਲੋਕ ਦੁਖੀ ਸਨ ਇਸ ਲਈ ਉਹ ਜੈਨ ਮਤ ਅਤੇ ਬੁੱਧ ਮਤ ਨੂੰ ਅਪਨਾਉਣ ਲੱਗ ਪਏ।


3) ਜਾਤੀ ਪ੍ਰਥਾ - ਛੇਵੀਂ ਸਦੀ ਈ. ਪੂ: ਵਿੱਚ ਭਾਰਤ ਵਿੱਚ ਹਿੰਦੂ ਧਰਮ ਵਿੱਚ ਜਾਤੀ ਪ੍ਰਥਾ ਬੜਾ ਕਠੋਰ ਰੂਪ ਧਾਰਨ ਕਰ ਚੁੱਕੀ ਸੀ। ਉੱਚ ਜਾਤੀਆਂ ਦੇ ਲੋਕ ਸੂਦਰਾਂ ਨਾਲ ਮਾੜਾ ਵਿਵਹਾਰ ਕਰਦੇ ਸਨ।ਅਜਿਹੀ ਹਾਲਤ ਵਿੱਚ ਸੂਦਰ ਵਰਗ ਹਿੰਦੂ ਧਰਮ ਨੂੰ ਛੱਡਣ ਲਈ ਤਿਆਰ ਸੀ।ਜੈਨ ਅਤੇ ਬੁੱਧ ਧਰਮ ਦੇ ਆਪਸੀ ਭਾਈਚਾਰੇ ਦੇ ਸਿਧਾਂਤ ਨੇ ਇਸ ਵਰਗ ਨੂੰ ਆਪਣੇ ਵੱਲ ਆਕਰਸ਼ਿਤ ਕੀਤਾ।


4) ਬ੍ਰਾਹਮਣਾਂ ਦਾ ਨੈਤਿਕ ਪਤਨ- ਵੈਦਿਕ ਕਾਲ ਵਿੱਚ ਬ੍ਰਾਹਮਣਾਂ ਦਾ ਜੀਵਨ ਆਦਰਸ਼ ਪੂਰਨ ਸੀ।ਪਰੰਤੂ ਸਮੇਂ ਦੇ ਨਾਲ ਉਹ ਭ੍ਰਿਸ਼ਟਾਚਾਰੀ ਅਤੇ ਲਾਲਚੀ ਹੋ ਗਏ। ਉਨ੍ਹਾਂ ਨੇ ਪਵਿੱਤਰ ਹਿੰਦੂ ਧਰਮ ਨੂੰ ਖ਼ਰਚੀਲੇ ਧਰਮ ਵਿੱਚ ਬਦਲ ਦਿੱਤਾ। ਇਸ ਲਈ ਲੋਕ ਇਸ ਧਰਮ ਤੋਂ ਮੁਕਤ ਹੋਣਾ ਚਾਹੁੰਦੇ ਸਨ।


5) ਔਖੀ ਭਾਸ਼ਾ - ਛੇਵੀਂ ਸਦੀ ਈ: ਪੂ: ਵਿੱਚ ਸੰਸਕ੍ਰਿਤ ਭਾਸ਼ਾ ਨੂੰ ਪਵਿੱਤਰ ਸਮਝਿਆ ਜਾਂਦਾ ਸੀ ਪਰੰਤੂ ਇਹ ਭਾਸ਼ਾ ਬਹੁਤ ਔਖੀ ਸੀ ਜੋ ਸਧਾਰਨ ਲੋਕਾਂ ਦੀ ਸਮਝ ਤੋਂ ਬਾਹਰ ਸੀ।ਜਿਸ ਕਾਰਨ ਲੋਕ ਹਿੰਦੂ ਧਰਮ ਦੇ ਪਵਿੱਤਰ ਗ੍ਰੰਥਾਂ ਨੂੰ ਪੜ੍ਹਨ ਵਿੱਚ ਅਸਮਰਥ ਸਨ। ਇਸ ਲਈ ਉਨ੍ਹਾਂ ਨੂੰ ਹਰ ਧਾਰਮਿਕ ਗਤੀਵਿਧੀ ਲਈ ਪੁਜਾਰੀ ਵਰਗ ਤੇ ਨਿਰਭਰ ਰਹਿਣਾ ਪੈਂਦਾ ਸੀ ਜੋ ਹਿੰਦੂ ਗ੍ਰੰਥਾਂ ਦੀ ਵਿਆਖਿਆ ਆਪਈ ਮਨ ਮਰਜ਼ੀ ਅਨੁਸਾਰ ਕਰਨ ਲੱਗੇ।


 

6) ਮਹਾਂ-ਪੁਰਸ਼ਾਂ ਦਾ ਜਨਮ - ਛੇਵੀਂ ਸਦੀ ਈ: ਪੂ: ਵਿੱਚ ਮਹਾਂਵੀਰ ਜੈਨ ਅਤੇ ਮਹਾਤਮਾ ਬੁੱਧ ਜੀ ਦਾ ਜਨਮ ਹੋਇਆ ਜਿਨ੍ਹਾਂ ਨੇ ਹਨੂਰੇ ਵਿੱਚ ਭਟਕ ਰਹੀ ਮਨੁੱਖਤਾ ਨੂੰ ਇਕ ਨਵਾਂ ਰਾਹ ਦਿਖਾਇਆ।ਇਨ੍ਹਾਂ ਦੇ ਸਰਲ ਉਪਦੇਸ਼ਾਂ ਤੋਂ ਪ੍ਰਭਾਵਿਤ ਹੋ ਕੇ ਵੱਡੀ ਗਿਣਤੀ ਵਿੱਚ ਲੋਕ ਇਨ੍ਹਾਂ ਦੇ ਪੈਰੋਕਾਰ ਬਣ ਗਏ।


 

ਪ੍ਰਸਨ-3. ਸਵਾਮੀ ਮਹਾਂਵੀਰ ਜੀ ਦੇ ਜੀਵਨ ਬਾਰੇ ਤੁਸੀ ਕੀ ਜਾਣਦੇ ਹੋ?


ਉੱਤਰ-


1. ਮਹਾਂਵੀਰ ਜੀ ਦਾ ਜਨਮ ਅਤੇ ਬਚਪਨ - ਮਹਾਂਵੀਰ ਜੀ ਦਾ ਜਨਮ 99 ਈ: ਪੂ: ਵੈਸ਼ਾਲੀ ਦੇ ਨੇੜੇ ਕੁੰਡਗ੍ਰਾਮ ਵਿਖੇ ਹੋਇਆ ਸੀ।ਮਹਾਂਵੀਰ ਜੀ ਦੇ ਬਚਪਨ ਦਾ ਨਾਮ ਵਰਧਮਾਨ ਸੀ।ਉਨ੍ਹਾਂ ਦੇ ਪਿਤਾ ਦਾ ਨਾਮ ਸਿਧਾਰਥ ਸੀ ਜੋ ਜਨਤਿਰੰਕਾਂ ਕਬੀਲੇ ਦੇ ਮੁੱਖੀ ਸਨ।ਮਹਾਂਵੀਰ ਜੀ ਦੀ ਮਾਤਾ ਦਾ ਨਾਮ ਤ੍ਰਿਸ਼ਲਾ ਸੀ।


2. ਵਿਆਹ - ਮਹਾਂਵੀਰ ਜੀ ਨੂੰ ਸੰਸਾਰਕ ਵਸਤੂਆਂ ਨਾਲ ਕੋਈ ਪ੍ਰੇਮ ਨਹੀ ਸੀ।ਇਸ ਲਈ ਮਹਾਂਵੀਰ ਜੀ ਦੇ ਪਿਤਾ ਜੀ ਨੇ ਉਨ੍ਹਾਂ ਦਾ ਵਿਆਹ ਸੁੰਦਰ ਰਾਜਕੁਮਾਰੀ ਯਸ਼ੋਦਾ ਨਾਲ ਕਰ ਦਿੱਤਾ।ਕੁਝ ਸਮੇਂ ਬਾਅਦ ਉਨ੍ਹਾਂ ਦੇ ਘਰ ਇੱਕ ਪੁੱਤਰੀ ਨੇ ਜਨਮ ਲਿਆ ਜਿਸਦਾ ਨਾਮ ਪਿਆ ਦਰਸ਼ਨਾ ਰੱਖਿਆ ਗਿਆ।


3. ਮਹਾਨ ਤਿਆਗ ਅਤੇ ਗਿਆਨ ਪ੍ਰਾਪਤੀ - ਗ੍ਰਹਿਸਥੀ ਜੀਵਨ ਵੀ ਮਹਾਂਵੀਰ ਜੀ ਨੂੰ ਸੱਚ ਨੂੰ ਪ੍ਰਾਪਤ ਕਰਨ ਤੋਂ ਨਾ ਰੋਕ ਸਕਿਆ।ਇਸ ਲਈ ਮਹਾਂਵੀਰ ਜੀ 30 ਸਾਲਾਂ ਦੀ ਉਮਰ ਵਿੱਚ ਘਰ-ਬਾਰ ਤਿਆਗ ਕੇ ਗਿਆਨ ਦੀ ਪ੍ਰਾਪਤੀ ਲਈ ਜੰਗਲਾਂ ਵੱਲ ਤੁਰ ਪਏ।ਮਹਾਂਵੀਰ ਜੀ ਨੂੰ 12 ਸਾਲਾਂ ਦੇ ਕਠੋਰ ਤਪ ਤੋਂ ਬਾਅਦ ਰਿਜੁਪਾਲਿਕਾ ਨਦੀ ਦੇ ਨੌੜੇ ਜਰਿਮਥਿਕ ਗ੍ਰਾਮ ਵਿਖੇ ਕੇਵਲਯ ਗਿਆਨ (ਸਰਵਉਂਚ ਸੱਚ) ਦੀ ਪ੍ਰਾਪਤੀ ਹੋਈ। ਉਸ ਸਮੇਂ ਮਹਾਂਵੀਰ ਜੀ ਦੀ ਉਮਰ 42 ਸਾਲਾਂ ਦੀ ਸੀ।


4. ਧਰਮ ਪ੍ਰਚਾਰ - ਗਿਆਨ ਪ੍ਰਾਪਤੀ ਤੋਂ ਬਾਅਦ ਮਹਾਂਵੀਰ ਜੀ ਲੋਕਾਂ ਵਿੱਚ ਕੇਵਲਯ ਗਿਆਨ ਦੇ ਪ੍ਰਚਾਰ ਲਈ ਨਿਕਲ ਪਏ। ਉਨ੍ਹਾਂ ਦੇ ਉਪਦੇਸ਼ਾਂ ਤੋਂ ਪ੍ਰਭਾਵਿਤ ਹੋ ਕੇ ਬਹੁਤ ਸਾਰੇ ਲੋਕ ਮਹਾਂਵੀਰ ਜੀ ਦੇ ਪੈਰੋਕਾਰ ਬਣ ਗਏ।ਮਹਾਂਵੀਰ ਜੀ ਦੇ ਪ੍ਰਸਿੱਧ ਪ੍ਰਚਾਰ ਕੇਂਦਰ ਰਾਜਗ੍ਰਹਿ, ਵੈਸ਼ਾਲੀ, ਕੈਸ਼ਲ, ਮਿਥਲਾ, ਵਿਦੇਹ ਅਤੇ ਅੰਗ ਆਦਿ ਸਨ।


5. ਨਿਰਵਾਣ - 72 ਸਾਲਾਂ ਦੀ ਉਮਰ ਵਿੱਚ ਪਾਵਾ (ਪਟਨਾ) ਵਿਖੇ 527 ਈ: ਪੂ: ਵਿੱਚ ਮਹਾਂਵੀਰ ਜੀ ਨੇ ਨਿਰਵਾਣ (ਮੁਕਤੀ) ਪ੍ਰਾਪਤ ਕੀਤੀ।


 

ਪ੍ਰਸ਼ਨ-4. ਮਹਾਂਵੀਰ ਜੀ ਦੀਆਂ ਸਿੱਖਿਆਵਾਂ ਬਾਰੇ ਦੱਸੋ?


ਉੱਤਰ


1. ਤ੍ਰਿਰਤਨ - ਸੁਆਮੀ ਮਹਾਂਵੀਰ ਜੀ ਦੇ ਅਨੁਸਾਰ ਨਿਰਵਾਡ ਪ੍ਰਾਪਤੀ ਲਈ ਮਨੁੱਖ ਨੂੰ ਤਿੰਨ ਰਤਨਾਂ ਉੱਤੇ ਚੱਲਣਾ ਚਾਹੀਦਾ ਹੈ।ਪਹਿਲਾ ਰਤਨ ਸੱਚੀ ਸ਼ਰਧਾ ਭਾਵ ਜੈਨ ਧਰਮ ਦੇ 2 4 ਤੀਰਥੰਕਰਾਂ ਤੇ ਵਿਸ਼ਵਾਸ ਹੋਵੇ।ਦੂਸਰਾ ਰਤਨ ਸੱਚਾ ਗਿਆਨ ਭਾਵ ਤੀਰਥੰਕਰਾਂ ਰਾਹੀ ਦਿੱਤੇ ਉਪਦੇਸ਼ਾਂ ਤੋਂ ਸੱਚਾ ਗਿਆਨ ਹਾਸਲ ਕਰਨਾ।ਤੀਸਰਾ ਰਤਨ ਸੱਚਾ ਆਚਰਨ ਭਾਵ ਮਨੁੱਖ ਨੂੰ ਹਮੇਸ਼ਾ ਪਵਿੱਤਰ ਜੀਵਨ ਬਤੀਤ ਕਰਨਾ ਚਾਹੀਦਾ ਹੈ।


2. ਅਹਿੰਸਾ - ਜੈਨ ਧਰਮ ਵਿੱਚ ਅਹਿੰਸਾ ਦਾ ਬਹੁੱਤ ਮਹੱਤਵ ਹੈ।ਅਹਿੰਸਾ ਤੋਂ ਭਾਵ ਕਿਸੇ ਵੀ ਜਾਨਦਾਰ ਚੀਜ਼ ਨੂੰ ਕਸ਼ਟ ਨਾ ਦੇਝਾ।ਇਸੇ ਉਦੇਸ਼ ਨਾਲ ਜੈਨੀ ਨੰਗੇ ਪੈਰੀਂ ਚਲਦੇ ਹਨ, ਮੂੰਹ ਤੇ ਪੱਟੀ ਬੰਨਦੇ ਹਨ, ਪਾਣੀ ਛਾਣ ਕੇ ਪੀਦੇਂ ਹਨ।


3. ਕਠੋਰ ਤਪ - ਜੈਨ ਮਤ ਅਨੁਸਾਰ ਕਠੋਰ ਤਪ ਨਾਲ ਹੀ ਮਨੁੱਖ ਨਿਰਵਾਣ ਪ੍ਰਾਪਤ ਕਰ ਸਕਦਾ ਹੈ।ਇਸੇ ਲਈ ਜੈਨੀ ਪੈਰੋਕਾਰ ਆਪਣੇ ਸ਼ਰੀਰ ਨੂੰ ਬਹੁਤ ਕਸ਼ਟ ਦਿੰਦੇ ਹਨ।


4. ਪੰਜ ਅਨੁਵਰਤ- ਜੈਨ ਮਤ ਅਨੁਸਾਰ ਮਨੁੱਖ ਨੂੰ ਆਪਣੇ ਜੀਵਨ ਵਿੱਚ ਪੰਜ ਅਨੁਵਰਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ।ਮਨੁੱਖ ਨੂੰ ਹਮੇਸ਼ਾਂ ਸੱਚ ਬੋਲਣਾ ਚਾਹੀਦਾ ਹੈ, ਅਹਿੰਸਾ ਦੀ ਨੀਤੀ ਉਤੇ ਚੱਲਣਾ, ਦਾਨ ਵਿੱਚ ਪ੍ਰਾਪਤ ਵਸਤੂ ਹੀ ਆਪਣੇ ਕੋਲ ਰੱਖਣੀ, ਧਨ ਕੋਲ ਨਾ ਰੱਖਣਾ, ਬ੍ਰਹਮਚਾਰੀਆਂ ਦਾ ਪਾਲਣ ਕਰਨਾ।


5. ਕਰਮ ਸਿਧਾਂਤ ਵਿੱਚ ਵਿਸ਼ਵਾਸ - ਸੁਆਮੀ ਮਹਾਂਵੀਰ ਜੀ ਦੇ ਅਨੁਸਾਰ ਮਨੁੱਖ ਜਿਸ ਤਰ੍ਹਾਂ ਦਾ ਕਰਮ ਕਰੇਗਾ ਉਸ ਤਰ੍ਹਾਂ ਦਾ ਹੀ ਫਲ ਪ੍ਰਾਪਤ ਕਰੇਗਾ।ਮਨੁੱਖ ਚੰਗੇ ਕਰਮਾਂ ਰਾਹੀਂ ਹੀ ਆਵਾਗੌਣ ਦੇ ਚੱਕਰ ਤੋਂ ਛੁਟਕਾਰਾ ਪਾ ਸਕਦਾ ਹੈ।


6. ਨਿਰਵਾਣ - ਜੈਨ ਮਤ ਈਸ਼ਵਰ ਦੀ ਹੋਂਦ ਵਿੱਚ ਵਿਸ਼ਵਾਸ ਨਹੀ ਰੱਖਦਾ ਪਰੰਤੂ ਮਨੁੱਖ ਦੀ ਆਤਮਾ ਨੂੰ ਸ਼ਕਤੀਸ਼ਾਲੀ ਮੰਨਦਾ ਹੈ।ਜੈਨ ਮਤ ਅਨੁਸਾਰ ਮਨੁੱਖ ਦੇ ਜੀਵਣ ਦਾ ਉਦੇਸ਼ ਨਿਰਵਾਣ ਪ੍ਰਾਪਤ ਕਰਨਾ ਹੈ।ਭਾਵ ਸੰਸਾਰ ਵਿੱਚ ਜਨਮ ਮਰਨ ਦੇ ਚੱਕਰ ਤੋਂ ਮੁਕਤ ਹੋਣਾ ਹੈ।


 

ਪ੍ਰਸ਼ਨ 5- ਮਹਾਤਮਾ ਬੁੱਧ ਜੀ ਦੇ ਜੀਵਨ ਬਾਰੇ ਤੁਸੀ ਕੀ ਜਾਝਦੇ ਹੋ?


ਉਂਤਰ-


1. ਜਨਮ ਅਤੇ ਵਿਆਹ - ਮਹਾਤਮਾ ਬੁੱਧ ਜੀ ਦਾ ਜਨਮ 567 ਈ: ਪੂ: ਵਿੱਚ ਕਪਿਲਵਸਤੂ ਦੇ ਨੇੜੇ ਲੁੰਬਨੀ ਵਿਖੋ ਹੋਇਆ।ਆਪ ਜੀ ਦੀ ਮਾਤਾ ਦਾ ਨਾਮ ਮਹਾਂਮਾਯਾ ਅਤੇ ਪਿਤਾ ਦਾ ਨਾਮ ਸੁਧੋਧਨ ਸੀ ਜੋ ਸ਼ਾਕੱਯ ਗਣਰਾਜ (ਨੇਪਾਲ ਵਿੱਚ) ਦੇ ਮੁੱਖੀ ਸਨ।ਮਹਾਤਮਾ ਬੁੱਧ ਜੀ ਦਾ ਬਚਪਨ ਦਾ ਨਾਮ ਸਿਧਾਰਥ ਸੀ।ਮਹਾਤਮਾ ਬੁੱਧ ਜੀ ਬਚਪਨ ਤੋਂ ਹੀ ਗੰਭੀਰ ਸੁਭਾਅ ਦੇ ਸਨ।ਮਹਾਤਮਾ ਬੁੱਧ ਜੀ ਦਾ ਵਿਆਹ 1 6 ਸਾਲਾਂ ਦੀ ਉਮਰ ਵਿੱਚ ਰਾਜਕੁਮਾਰੀ ਯਸੋਧਰਾ ਨਾਲ ਹੋਇਆ।ਆਪ ਜੀ ਦੇ ਘਰ ਇੱਕ ਪੁੱਤਰ ਦਾ ਜਨਮ ਹੋਇਆ ਜਿਸਦਾ ਨਾਮ ਰਾਹੁਲ ਰੱਖਿਆ ਗਿਆ।


2. ਮਹਾਨ ਤਿਆਗ ਅਤੇ ਗਿਆਨ ਦੀ ਪ੍ਰਾਪਤੀ - ਗ੍ਰਹਿਸਥੀ ਜੀਵਨ ਵੀ ਮਹਾਤਮਾ ਬੁੱਧ ਜੀ ਨੂੰ ਸੰਸਾਰਕ ਕੰਮਾਂ ਵੱਲ ਨਾ ਖਿੱਚ ਸਕਿਆ।ਮਹਾਤਮਾ ਬੁੱਧ ਜੀ ਨੇ ਸਰਵਉੱਚ ਗਿਆਨ ਦੀ ਪ੍ਰਾਪਤੀ ਲਈ 2 9 ਸਾਲਾਂ ਦੀ ਉਮਰ ਵਿੱਚ ਘਰ ਛੱਡ ਦਿੱਤਾ ਜਿਸ ਨੂੰ ਮਹਾਨ ਤਿਆਗ ਦਾ ਨਾਮ ਦਿੱਤਾ ਜਾਂਦਾ ਹੈ।ਮਹਾਤਮਾ ਬੁੱਧ ਜੀ ਨੂੰ 3 ਸਾਲਾਂ ਦੀ ਉਮਰ ਵਿੱਚ ਬੋਧਗਯਾ ਵਿਖੇ ਸਰਵਉੱਚ ਗਿਆਨ ਦੀ ਪ੍ਰਾਪਤੀ ਹੋਈ।


3. ਧਰਮ ਪ੍ਰਚਾਰ - ਗਿਆਨ ਪ੍ਰਾਪਤੀ ਤੋਂ ਬਾਅਦ ਮਹਾਤਮਾ ਬੁੱਧ ਜੀ ਨੇ ਸਾਰਨਾਥ ਵਿਖੇ ਆਪਣਾ ਪਹਿਲਾ ਉਪਦੇਸ਼ ਆਪਣ ਪੁਰਾਣੇ ਪੰਜ ਸਾਥੀਆਂ ਨੂੰ ਦਿੱਤਾ ਅਤੇ ਉਹ ਬੁੱਧ ਜੀ ਦੇ ਪੈਰੋਕਾਰ ਬਣ ਗਏ । ਇਸ ਘਟਨਾ ਨੂੰ ਧਰਮ ਚੱਕਰ ਪਰਿਵਰਤਨ ਦਾ ਨਾਮ ਦਿੱਤਾ ਜਾਂਦਾ ਰੈ।ਮਹਾਤਮਾ ਬੁੱਧ ਜੀ ਨੇ ਮਗਧ, ਕੋਸ਼ਲ, ਕੋਸ਼ਾਬੀ, ਵੈਸ਼ਾਲੀ ਅਤੇ ਕਪਿਲਵਸਤੂ ਆਦਿ ਸਥਾਨਾਂ ਤੇ ਧਰਮ ਪ੍ਰਚਾਰ ਕੀਤਾ।


4. ਮਹਾਂਪਰਿਨਿਰਵਾਣ - ਮਹਾਤਮਾ ਬੁੱਧ ਜੀ ਨੇ 2 3? ਈ: ਪੂ: ਵਿੱਚ ਕੁਸ਼ੀਨਗਰ ਵਿਖੇ ਸਰੀਰ ਤਿਆਗ ਦਿੱਤਾ।ਜਿਸ ਨੂੰ ਮਹਾਂਪਰਿਨਿਰਵਾਣ ਦਾ ਨਾਮ ਦਿੱਤਾ ਜਾਂਦਾ ਰੈ।


 

ਪ੍ਰਸ਼ਨ-6. ਮਹਾਤਮਾ ਬੁੱਧ ਜੀ ਦੀਆਂ ਸਿੱਖਿਆਵਾਂ ਬਾਰੇ ਦੱਸੋ?


ਉੱਤਰ-


1) ਚਾਰ ਮਹਾਨ ਸੱਚਾਈਆਂ - ਮਹਾਤਮਾ ਬੁੱਧ ਜੀ ਅਨੁਸਾਰ ਸੰਸਾਰ ਵਿੱਚ ਚਾਰ ਮਹਾਨ ਸੱਚਾਈਆਂ ਹਨ। () ਸੰਸਾਰ ਦੁੱਖਾਂ ਦਾ ਘਰ ਹੈ () ਦੁੱਖਾਂ ਦਾ ਕਾਰਨ ਮਨੁੱਖ ਦੀਆਂ ਖ਼ਾਹਿਸ਼ਾਂ ਹਨ () ਇਨ੍ਹਾਂ ਖ਼ਾਹਿਸ਼ਾਂ ਨੂੰ ਤਿਆਗਦ ਨਾਲ ਮਨੁੱਖ ਦੇ ਦੁੱਖ ਦੂਰ ਹੋ ਸਕਦੇ ਹਨ () ਇਨ੍ਹਾਂ ਖ਼ਾਹਿਸ਼ਾਂ ਦਾ ਅੰਤ ਅਸ਼ਟ ਮਾਰਗ ਤੋ ਚੱਲ ਕੇ ਕੀਤਾ ਜਾ ਸਕਦਾ ਹੈ।


2) ਅਸ਼ਟ ਮਾਰਗ - ਮਹਾਤਮਾ ਬੁੱਧ ਜੀ ਨੇ ਆਪਏ ਪੈਰੋਕਾਰਾਂ ਨੂੰ ਅਸ਼ਟ ਮਾਰਗ ਤੇ ਚੱਲਣ ਦਾ ਉਪਦੇਸ਼ ਦਿੱਤਾ।ਅਸ਼ਟ ਮਾਰਗ ਕਠੋਰ ਤਪ ਅਤੇ ਭੋਗ -ਵਿਲਾਸ ਦੇ ਵਿਚਕਾਰਲਾ ਰਸਤਾ ਰੈ।ਅਸ਼ਟ ਮਾਰਗ ਦੇ ਸਿਧਾਂਤ - ਸੱਚਾ ਕਰਮ, ਸੱਚਾ ਵਿਚਾਰ, ਸੱਚਾ ਵਿਸ਼ਵਾਸ, ਸੱਚਾ ਰਹਿਣ-ਸਹਿਣ, ਸੱਚਾ ਵਚਨ, ਸੱਚਾ ਯਤਨ, ਸੱਚਾ ਧਿਆਨ, ਸੱਚੀ ਸਮਾਧੀ।


3) ਕਰਮ ਸਿਧਾਂਤ - ਮਹਾਤਮਾ ਬੁੱਧ ਜੀ ਅਨੁਸਾਰ ਮਨੁੱਖ ਜੈਸਾ ਕਰਮ ਕਰੇਗਾ ਵੈਸਾ ਹੀ ਫਲ ਪ੍ਰਾਪਤ ਕਰੇਗਾ।ਮਨੁਖ ਆਪਣ ਕਰਮਾਂ ਕਰਕੇ ਹੀ ਆਵਾਗੌਣ ਦੇ ਚੱਕਰ ਵਿੱਚ ਬਣ ਜਾਂਦਾ ਹੈ।


4) ਨੈਤਿਕਤਾ ਤੇ ਜ਼ੋਰ - ਮਹਾਤਮਾ ਬੁੱਧ ਜੀ ਅਨੁਸਾਰ ਨੈਤਿਕਤਾ ਮਨੁੱਖ ਲਈ ਬਹੁਤ ਜਰੂਰੀ ਹੈ। ਇਸ ਤੋਂ ਬਿਨਾ ਧਰਮ ਇੱਕ ਢੋਂਗ ਮਾਤਰ ਹੀ ਹੈ।


5) ਆਪਸੀ ਭਾਈਚਾਰੇ ਦਾ ਸੰਦੇਸ਼ - ਮਹਾਤਮਾ ਬੁੱਧ ਜੀ ਨੇ ਬੁੱਧ ਧਰਮ ਵਿੱਚ ਹਰ ਵਰਗ ਅਤੇ ਜਾਤ ਦੇ ਲੋਕਾਂ ਨੂੰ ਸ਼ਾਮਲ ਕਰਕੇ ਸਮਾਜ ਵਿੱਚ ਆਪਸੀ ਭਾਈਚਾਰੇ ਦਾ ਸੰਦੇਸ਼ ਦਿੱਤਾ।


6) ਜਾਤੀ ਪ੍ਰਥਾ ਦਾ ਵਿਰੋਧ - ਮਹਾਤਮਾ ਬੁੱਧ ਜੀ ਨੇ ਹਿੰਦੂ ਧਰਮ ਵਿੱਚ ਫੈਲੀ ਜਾਤੀ ਪ੍ਰਥਾ ਦਾ ਵਿਰੋਧ ਕੀਤਾ।


7) ਨਿਰਵਾਣ - ਮਹਾਤਮਾ ਬੁੱਧ ਜੀ ਅਨੁਸਾਰ ਮਨੁੱਖ ਦੇ ਜੀਵਨ ਦਾ ਉਦੇਸ਼ ਨਿਰਵਾਣ ਪ੍ਰਾਪਤ ਕਰਨਾ ਭਾਵ ਸੰਸਾਰ ਵਿੱਚ ਜਨਮ ਮਰਨ ਦੇ ਚੱਕਰ ਤੋਂ ਮੁਕਤ ਹੋਈ ਹੈ। ਇਸ ਨੂੰ ਮਹਾਤਮਾ ਬੁੱਧ ਜੀ ਆਨੰਦ, ਸੁੱਖ ਅਤੇ ਸ਼ਾਂਤੀ ਦਾ ਨਾਮ ਦਿੰਦੇ ਹਨ।



 

ਪ੍ਰਸ਼ਨ-7. ਬੁੱਧ ਧਰਮ ਦੇ ਛੇਤੀ ਫੈਲਣ ਦੇ ਕੀ ਕਾਰਨ ਸਨ?


ਉਂਤਰ-


1) ਅਨੁਕੂਲ ਸਮਾਂ - ਛੇਵੀਂ ਸਦੀ : ਪੂ: ਵਿੱਚ ਹਿੰਦੂ ਧਰਮ ਵਿੱਚ ਅਛ-ਗਿਤ ਕਰਮ ਕਾਂਡਾਂ, ਬਲੀਆਂ, ਯੱਗਾਂ ਅਤੇ ਜਾਤੀ ਵਿਤਕਰੇ ਦਾ ਬੋਲ-ਬਾਲਾ ਸੀ ਜਿਸ ਤੋਂ ਸਧਾਰਨ ਲੋਕ ਬਹੁਤ ਤੰਗ ਗਏ ਸਨ।ਇਸ ਲਈ ਉਹ ਬੁੱਧ ਧਰਮ ਨੂੰ ਧਾਰਨ ਕਰਨ ਲੱਗੇ।


2) ਸਰਲ ਭਾਸ਼ਾ - ਮਹਾਤਮਾ ਬੁੱਧ ਜੀ ਨੇ ਪਾਲੀ ਭਾਸ਼ਾ ਵਿੱਚ ਲੋਕਾਂ ਨੂੰ ਆਪਣੇ ਉਪਦੇਸ਼ ਦਿੱਤੋ। ਇਹ ਭਾਸ਼ਾ ਆਮ ਜਨਤਾ ਦੀ ਭਾਸ਼ਾ ਸੀ।ਜਿਸ ਨਾਲ ਲੋਕ ਮਹਾਤਮਾ ਬੁੱਧ ਜੀ ਦੇ ਉਪਦੇਸ਼ਾਂ ਨੂੰ ਆਸਾਨੀ ਨਾਲ ਸਮਝ ਜਾਂਦੇ ਸਨ।


3) ਮਹਾਤਮਾ ਬੁੱਧ ਦੀ ਸ਼ਖ਼ਸੀਅਤ - ਮਹਾਤਮਾ ਬੁੱਧ ਨਿਮਰਤਾ, ਤਿਆਗ, ਸੱਚਾਈ, ਪਵਿੱਤਰਤਾ, ਅਤੇ ਪਰਉਪਕਾਰ ਦੀ ਜਿਊਦੀ ਜਾਗਦੀ ਮਿਸਾਲ ਸਨ। ਡਾਕਟਰ ਐੱਸ.ਐੱਨ ਸੈਨ ਦੇ ਅਨੁਸਾਰ `` ਬੁੱਧ ਦੀ ਚੁੰਬਕੀ ਸ਼ਖ਼ਸੀਅਤ ਨੇ ਲੋਕਾਂ ਦੇ ਮਨਾਂ ' ਤੋ ਡੂੰਘਾ ਪ੍ਰਭਾਵ ਪਾਇਆ


4) ਸਮਾਨਤਾ ਦਾ ਸਿਧਾਂਤ - ਮਹਾਤਮਾ ਬੁੱਧ ਜੀ ਨੇ ਸਮਾਨਤਾ ਦਾ ਪ੍ਰਚਾਰ ਕੀਤਾ।ਬੁੱਧ ਅਨੁਸਾਰ ਮਨੁੱਖ ਦੇ ਕਰਮ ਹੀ ਉਸਦੇ ਬ੍ਰਾਹਮਣ ਜਾਂ ਸੂਦਰ ਹੋਣ ਬਾਰੇ ਦਸਦੇ ਹਨ।ਜਨਮ ਦੇ ਅਧਾਰ `ਤੇ ਸਾਰੇ ਮਨੁੱਖ ਬਰਾਬਰ ਹਨ।ਇਸ ਵਿਚਾਰ ਨੇ ਬੁੱਧ ਧਰਮ ਨੂੰ ਲੋਕਾਂ ਵਿੱਚ ਹੋਰ ਲੋਕਪ੍ਰਿਯ ਬਣਾ ਦਿੱਤਾ।


5) ਬੋਧੀ ਯੂਨੀਵਰਸਿਟੀਆਂ - ਬੁੱਧ ਧਰਮ ਦੇ ਪ੍ਰਚਾਰ ਵਿੱਚ ਤਕਸ਼ਿਲਾ, ਗਯਾ, ਅਤੇ ਨਾਲੰਦਾ ਆਦਿ ਯੂਨੀਵਰਸਿਟੀਆਂ ਨੇ ਬਹੁਤ ਯੋਗਦਾਨ ਦਿੱਤਾ।ਬਹੁਤ ਸਾਰੇ ਵਿਦਿਆਰਥੀ ਸਨ।ਜਦ ਵਿੱਦਿਆ ਪ੍ਰਾਪਤੀ ਤੋਂ ਬਾਅਦ ਆਪਣੇ ਦੇਸਾਂ ਜਾਂ ਸਥਾਨਾਂ ਤੇ ਜਾਂਦੇ ਸਨ ਤਾਂ ਬੁੱਧ ਧਰਮ ਦੀਆਂ ਸਿੱਖਿਆਵਾਂ ਵੀ ਆਪਣੇ ਨਾਲ ਲੈ ਜਾਂਦੇ ਸਨ। ਜਿਸ ਨਾਲ ਬੁੱਧ ਧਰਮ ਦੇਸ਼ ਅਤੇ ਵਿਦੇਸ਼ਾਂ ਵਿੱਚ ਤੇਜ਼ੀ ਨਾਲ ਫੈਲ ਗਿਆ।


6) ਸ਼ਾਹੀ ਸਰਪ੍ਰਸਤੀ - ਬੁੱਧ ਧਰਮ ਨੂੰ ਭਾਰਤੀ ਸ਼ਾਸਕਾਂ ਤੋਂ ਭਰਪੂਰ ਸਹਾਇਤਾ ਮਿਲੀ। ਅਸ਼ੋਕ, ਕਨਿਸ਼ਕ ਅਤੇ ਹਰਸ਼ਵਰਧਨ ਵਰਗੇ ਸ਼ਾਸਕਾਂ ਨੇ ਆਪਏ ਅਣਥੱਕ ਯਤਨਾਂ ਸਦਕਾ ਬੁੱਧ ਧਰਮ ਨੂੰ ਭਾਰਤ ਹੀ ਨਹੀ ਵਿਦੇਸ਼ਾਂ ਵਿੱਚ ਵੀ ਫੈਲਾ ਦਿੱਤਾ।


 

ਪ੍ਰਸ਼ਨ-8. ਭਾਰਤ ਵਿੱਚ ਬੁੱਧ ਧਰਮ ਦੇ ਪਤਨ ਦੇ ਕੀ ਕਾਰਨ ਸਨ'


ਉਂਤਰ-


1) ਬੁੱਧ ਧਰਮ ਦੀ ਜਟਿਲਤਾ - ਸੁਰੂ ਵਿੱਚ ਬੁੱਧ ਧਰਮ ਦੀਆਂ ਸਿੱਖਿਆਵਾਂ ਸਰਲ ਸਨ ਪਰੰਤੂ ਸਮੇਂ ਦੇ ਨਾਲ ਇਸ ਧਰਮ ਵਿੱਚ ਵੀ ਹਿੰਦੂ ਧਰਮ ਵਾਂਗ ਆਡੰਬਰ, ਕਰਮ ਕਾਂਡ ਅਤੇ ਅੰਧ-ਵਿਸ਼ਵਾਸ ਪ੍ਰਚਲਿਤ ਹੋ ਗਏ। ਇਸ ਨਾਲ ਲੋਕ ਇਸ ਧਰਮ ਤੋਂ ਦੂਰ ਹੋਣ ਲੱਗੇ।


2) ਬੋਧੀ ਸੰਘਾਂ ਵਿੱਚ ਭ੍ਰਿਸ਼ਟਾਚਾਰ - ਸ਼ੁਰੂ ਵਿੱਚ ਬੋਧੀ ਸੰਘਾਂ ਨੇ ਬੁੱਧ ਧਰਮ ਨੂੰ ਫੈਲਾਉਣ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ।ਬੋਧੀ ਭਿਖਸੂ ਅਤੇ ਭਿਖਸੂਈਆਂ ਦਾ ਜੀਵਣ ਬੜਾ ਪਵਿੱਤਰ ਸੀ।ਪਰੰਤੂ ਬਾਅਦ ਇਹ ਡਿਖਸੂ ਅਤੇ ਭਿਖਸੂਈਆਂ ਰਾਜਸੀ ਸਰਪ੍ਰਸਤੀ ਤੋਂ ਪ੍ਰਾਪਤ ਧਨ ਦਾ ਦੁਰਉਪਯੋਗ ਕਰਨ ਲੱਗੇ ਅਤੇ ਭੋਗ ਵਿਲਾਸੀ ਹੋ ਗਏ।ਜੋ ਬੁੱਧ ਧਰਮ ਦੇ ਪਤਨ ਦਾ ਕਾਰਨ ਹੋਇਆ ।