ਪਾਠ 2 ਵੈਦਿਕ ਸੱਭਿਅਤਾ
1)
ਆਰੀਆ
ਲੋਕ
ਕਦੋਂ
ਭਾਰਤ
ਆਏ?
1500ਈ ਪੂ: ਤੋਂ 1000 ਈ ਪੂ:
2)
ਆਰੀਆ
ਲੋਕ
ਕਿਹੜੇ
ਰਸਤੇ
ਭਾਰਤ
ਆਏ?
ਅਫ਼ਗਾਨਿਸਤਾਨ ਦੇ ਰਸਤੇ
3)
ਆਰੀਆ
ਦਾ
ਕੀ
ਅਰਥ
ਹੁੰਦਾ
ਹੈ?
ਸ੍ਰੇਸ਼ਟ
4)
ਆਰੀਆ
ਦੇ
ਮੂਲ
ਨਿਵਾਸ
ਸੰਬੰਧੀ ਸਪਤ
ਸਿੰਧੂ ਸਿਧਾਂਤ ਕਿਸਨੇ ਦਿੱਤਾ ਸੀ?
ਏ ਸੀ ਦਾਸ, ਕੇ ਐਮ ਮੁਨਸ਼ੀ ਅਤੇ ਡਾਕਟਰ ਸੰਪੂਰਨਾਨੰਦ
5)
ਆਰੀਆ
ਦੇ
ਮੂਲ
ਨਿਵਾਸ
ਸੰਬੰਧੀ ਤਿੱਬਤ ਦਾ ਸਿਧਾਂਤ ਕਿਸਦੀ ਦੇਣ ਹੈ?
ਸਵਾਮੀ ਦਯਾਨੰਦ
6)
ਸਵਾਮੀ
ਦਯਾਨੰਦ
ਨੇ
ਆਪਣੀ
ਕਿਹੜੀ
ਪੁਸਤਕ
ਵਿੱਚ
ਤਿੱਬਤ
ਦਾ
ਸਿਧਾਂਤ
ਦਿੱਤਾ?
ਸਤਿਆਰਥ ਪ੍ਰਕਾਸ਼
7)
ਆਰਕਟਿਕ
ਹੋਮ
ਇਨ
ਵੇਦਾਜ਼
ਦਾ
ਲੇਖਕ
ਕੌਣ
ਹੈ?
ਬਾਲ ਗੰਗਾਧਰ
ਤਿਲਕ
8)
ਬਾਲ
ਗੰਗਾਧਰ ਤਿਲਕ ਅਨੁਸਾਰ ਆਰੀਆ ਕਿੱਥੋਂ ਦੇ ਮੂਲ ਨਿਵਾਸੀ ਸਨ?
ਉੱਤਰੀ ਧਰੁਵ ਦੇ
9)
ਆਰੀਆ
ਦੇ
ਮੂਲ
ਨਿਵਾਸੀ
ਸੰਬੰਧੀ ਕਿਹੜੇ ਸਿਧਾਂਤ ਨੂੰ ਸਭ ਤੋਂ ਜਿਆਦਾ ਵਿਦਵਾਨ ਸਹੀ ਮੰਨਦੇ ਹਨ?
ਮੱਧ
ਏਸ਼ੀਆ ਸਿਧਾਂਤ
10)
ਆਰੀਆ
ਨੂੰ
ਭਾਰਤ
ਵਿੱਚ
ਕਿਹੜੇ
ਕਬੀਲਿਆਂ
ਨਾਲ
ਲੜਣਾ
ਪਿਆ?
ਦਰਾਵਿੜ ਜਾਂ ਦੱਸਯੂ
ਅਤੇ ਪਣੀ
11)
ਆਰੀਆ
ਦੀ
ਭਾਰਤ
ਵਿੱਚ
ਜਿਤ
ਦਾ
ਵੱਡਾ ਕਾਰਨ
ਕੀ
ਸੀ?
ਚੰਗੇ
ਹਥਿਆਰ ਅਤੇ ਤੇਜ਼ ਰਫਤਾਰ ਰਥ
12)
ਸ਼ੁਰੂ
ਵਿਚ
ਆਰੀਆ
ਕਿਸ
ਪ੍ਰਦੇਸ
ਵਿੱਚ
ਵਸੇ?
ਸਪਤ ਸਿੰਧੂ
ਪ੍ਰਦੇਸ਼ ਵਿੱਚ
13)
ਸਪਤ
ਸਿੰਧੂ ਪ੍ਰਦੇਸ ਵਿੱਚ ਕਿਹੜੀਆਂ ਸੱਤ ਨਦੀਆਂ ਵਹਿਦੀਆਂ ਸਨ?
ਸਤਲੁਜ, ਰਾਵੀ, ਬਿਆਸ, ਚਨਾਬ, ਜੇਹਲਮ, ਸਿੰਧ ਅਤੇ ਸਰਸਵਤੀ
14) ਸਪਤ ਸਿੰਧੂ ਨੂੰ ਬ੍ਰਹਮਵਰਤ ਦਾ ਨਾਂ ਕਿਉਂ ਦਿੱਤਾ ਗਿਆ?
ਕਿਉਂਕਿ ਇੱਥੇ
ਰਿਗਵੇਦ ਦੀ ਰਚਨਾ ਹੋਈ
15)
ਸਪਤ ਸਿੰਧੂ ਤੋਂ ਬਾਅਦ ਆਰੀਆ ਕਿਹੜੇ ਮੈਦਾਨਾਂ ਵਲ ਵਧੇ?
ਗੰਗਾ
ਦੇ ਮੈਦਾਨਾਂ ਵੱਲ
16) ਆਰੀਆ ਨੇ ਗੰਗਾ ਦੇ ਮੈਦਾਨੀ ਇਲਾਕੇ ਨੂੰ ਕੀ
ਨਾ ਦਿੱਤਾ?
ਆਰੀਆਵਰਤ
17) ਸਭ ਤੋਂ ਪਹਿਲਾਂ ਕਿਹੜੇ ਵੇਦ ਦੀ ਰਚਨਾ ਕੀਤੀ
ਗਈ?
ਰਿਗਵੇਦ
18) ਰਿਗਵੇਦ ਤੋਂ ਬਾਅਦ ਕਿਹੜੇ ਤਿਨ ਵੇਦ ਰਚੇ ਗਏ?
ਸਾਮਵੇਦ,
ਯਜੁਰਵੇਦ, ਅਥਰਵਵੇਦ
19) ਰਿਗਵੇਦ ਵਿੱਚ ਕਿੰਨੇ ਮੰਤਰ ਅਤੇ ਸੂਕਤ ਹਨ?
10552
ਮੰਤਰ ਅਤੇ 1028 ਸੂਕਤ
20) ਰਿਗਵੇਂਦ ਨੂੰ ਕਿੰਨੇ ਮੰਡਲਾਂ ਵਿੱਚ ਵੰਡਿਆ
ਗਿਆ ਹੈ?
10
21) ਉਪਨਿਸ਼ਦਾਂ ਦੀ ਗਿਣਤੀ ਕਿਨੀ ਹੈ?
108
22) 1000 ਈ ਪੂ: ਤੋਂ 700 ਈ' ਪੂ: ਦੇ ਸਮੇਂ ਦੀ
ਜਾਣਕਾਰੀ ਦਾ ਮੁੱਖ ਸੋਮਾ ਕੀ ਹੈ?
ਦੋ
ਮਹਾਂਕਾਵਿ (ਰਮਾਇਣ, ਮਹਾਂਭਾਰਤ)
23) ਭਾਰਤ ਦਾ ਸਭ ਤੋਂ ਵੱਡਾ ਕਾਵਿ ਗ੍ਰੰਥ ਕਿਹੜਾ
ਹੈ?
ਮਹਾਂਭਾਰਤ
24) ਮਹਾਂਭਾਰਤ ਵਿੱਚ ਕਿੰਨੇ ਸਲੋਕ ਹਨ?
ਇੱਕ
ਲੱਖ ਤੋਂ ਵਧ
25) ਮਹਾਭਾਰਤ ਦੀ ਰਚਨਾ ਕਿਸਨੇ ਕੀਤੀ?
ਮਹਾਂਰਿਸ਼ੀ
ਵੇਦ ਵਿਆਸ ਨੇ
26) ਰਾਮਾਇਣ ਦੀ ਰਚਨਾ ਕਿਸਨੇ ਕੀਤੀ?
ਮਹਾਂਰਿਸ਼ੀ
ਬਾਲਮੀਕਿ ਨੇ
27) ਰਿਗਵੈਦਿਕ ਸ਼ਾਸਨ ਪ੍ਰਬੰਧ ਦੀ ਸਭ ਤੋਂ ਛੋਟੀ
ਇਕਾਈ ਕੀ ਸੀ?
ਪਰਿਵਾਰ
28) ਪਰਿਵਾਰ ਦੇ ਮੁੱਖੀ ਨੂੰ ਕੀ ਕਿਹਾ ਜਾਂਦਾ ਸੀ?
ਗ੍ਰਹਿਪਤੀ
ਜਾਂ ਕੁਲਪਤੀ
29) ਪਿੰਡ ਦੇ ਮੁੱਖੀ ਨੂੰ ਕੀ ਆਖਦੇ ਸਨ?
ਗ੍ਰਾਮਣੀ
ਜਾਂ ਗ੍ਰਹਿਮਣ
30) ਵਿਸ਼ ਕਿਸਨੂੰ ਕਹਿੰਦੇ ਸਨ?
ਪਿੰਡਾਂ
ਦੇ ਸਮੂਹ ਨੂੰ
31) ਵਿਸ਼ ਦੇ ਮੁੱਖੀ ਨੂੰ ਕੀ ਕਿਹਾ ਜਾਂਦਾ ਸੀ?
ਵਿਸ਼ਪਤੀ
32) ਕਈ ਵਿਸ਼ਿਆਂ ਨੂੰ ਮਿਲਾ ਕੇ ਰਿਗਵੈਦਿਕ ਕਾਲ
ਦੀ ਕਿਹੜੀ ਇਕਾਈ ਬਣਦੀ ਸੀ?
ਜਨ
33) ਜਨ ਦੇ ਮੁਖੀ ਨੂੰ ਕੀ ਕਹਿਦੇ ਸਨ?
ਰਾਜਨ
ਜਾਂ ਰਾਜਾ
34) ਰਾਜਾ ਲੋਕਾਂ ਦੁਆਰਾ ਚੁਣਿਆ ਜਾਂਦਾ ਸੀ ਜਾਂ
ਉਸਦਾ ਅਹੁਦਾ ਜੱਦੀ ਸੀ?
ਜੱਦੀ
35) ਰਾਜੇ ਦੀ ਸਹਾਇਤਾ ਲਈ ਕਿਹੜੀਆਂ ਦੋਂ ਸੰਸਥਾਵਾਂ
ਹੁੰਦੀਆਂ ਸਨ?
ਸਭਾ
ਅਤੇ ਸਮਿਤੀ
36) ਰਿਗਵੈਦਿਕ ਕਾਲ ਵਿੱਚ ਕਿਸ ਪ੍ਰਕਾਰ ਦੇ ਪਰਿਵਾਰ
ਹੁੰਦੇ ਸਨ?
ਸਾਂਝੇ
ਪਰਿਵਾਰ
37) ਪਰਿਵਾਰ ਪਿਤਾ ਪ੍ਰਧਾਨ ਹੁੰਦੇ ਸਨ ਜਾਂ ਮਾਤਾ
ਪ੍ਰਧਾਨ?
ਪਿਤਾ
ਪ੍ਰਧਾਨ
38) ਰਿਗਵੈਦਿਕ ਕਾਲ ਵਿੱਚ ਲੋਕਾਂ ਦੀ ਵੰਡ ਕਿਸ ਅਧਾਰ
ਤੇ ਕੀਤੀ ਗਈ ਸੀ?
ਕਿੱਤੇ
ਦੇ ਅਧਾਰ ਤੇ
39) ਜੀ ਰਿਗਵੈਦਿਕ ਕਾਲ ਵਿੱਚ ਜਾਤੀ ਪ੍ਰਥਾ ਪ੍ਰਚਲਿਤ
ਸੀ?
ਨਹੀਂ
40) ਆਰੀਆ ਦੇ ਮਨੋਰੈਜਨ ਦਾ ਮੁੱਖ ਸਾਧਨ ਕੀ ਸੀ?
ਰਥ
ਦੌੜ
41) ਆਰੀਆ ਲੋਕ ਕਿਸਦੀ ਪੂਜਾ ਕਰਦੇ ਸਨ?
ਕੁਦਰਤੀ
ਸ਼ਕਤੀਆਂ ਦੀ
42) ਰਿਗਵੇਦ ਵਿੱਚ ਕਿੰਨੇ ਦੇਵਤਿਆਂ ਦਾ ਵਰਣਨ ਕੀਤਾ
ਗਿਆ ਹੈ?
33
43) ਆਰੀਆ ਕਿਸਨੂੰ ਆਪਣਾ ਸਭ ਤੋਂ ਵੱਡਾ ਦੇਵਤਾ ਮੰਨਦੇ
ਸਨ?
ਵਰੁਣ
ਨੂੰ
44) ਵਰੁਣ ਕਿਸ ਕੁਦਰਤੀ ਸ਼ਕਤੀ ਦਾ ਦੇਵਤਾ ਸੀ?
ਅਕਾਸ਼
ਦਾ
45) ਆਰੀਆ ਦਾ ਦੂਜਾ ਵੱਡਾ ਦੇਵਤਾ ਕੌਣ ਸੀ?
ਇੰਦਰ
46) ਇੰਦਰ ਕਿਹੜੀਆਂ ਸ਼ਕਤੀਆਂ ਦਾ ਦੇਵਤਾ ਸੀ?
ਵਰਖਾ
ਅਤੇ ਯੁੱਧ ਦਾ
47) ਰਿਗਵੇਦ ਵਿੱਚ ਸਭ ਤੋਂ ਵਧ ਮੰਤਰ ਕਿਸਦੀ ਪ੍ਰਸੰਸਾ
ਵਿੱਚ ਲਿਖੇ ਗਏ ਹਨ?
ਇੰਦਰ
ਦੀ
48) ਰਿਗਵੇਦ ਵਿੱਚ ਇੰਦਰ ਦੀ ਪ੍ਰਸੰਸਾ ਵਿੱਚ ਕਿੰਨੇ
ਮੰਤਰ ਲਿਖੇ ਗਏ ਹਨ?
250
49) ਅਗਨੀ ਦੇਵਤਾ ਦਾ ਸਥਧ ਕਿਸ ਨਾਲ ਸੀ?
ਵਿਆਹ
ਅਤੇ ਅੰਤਿਮ ਸੰਸਕਾਰ ਨਾਲ
50) ਹਨੇਰੀ -ਤੂਫਾਨ ਦਾ ਦੇਵਤਾ ਕੌਣ ਸੀ?
ਰੁਦਰ
51) ਮੌਤ ਦਾ ਦੇਵਤਾ ਕੌਣ ਸੀ?
ਯਮ
52) ਆਰਣਈ ਕਿਸ ਕੁਦਰਤੀ ਸ਼ਕਤੀ ਦੀ ਦੇਵੀ ਸੀ?
ਵਣਾ
ਦੀ
53) ਵਪਾਰ ਕਰਨ ਲਈ ਕਿਹੜੇ ਪਸ਼ੂ ਦੀ ਵਰਤੋਂ ਅਦਲਾ-ਬਦਲਾੀ
ਲਈ ਕੀਤੀ ਜਾਂਦੀ ਸੀ?
ਗਊ
ਦੀ
54) ਰਿਗਵੈਦਿਕ ਕਾਲ ਤੋਂ ਬਾਅਦ ਕਿਹੜਾ ਕਾਲ ਸ਼ੁਰੂ
ਹੋਇਆ?
ਉੱਤਰ
ਵੈਦਿਕ ਕਾਲ
55) ਉੱਤਰਵੈਦਿਕ ਕਾਲ ਦਾ ਸਭ ਤੋਂ ਮਹੱਤਵਪੂਰਨ ਯੋਗ
ਕਿਹੜਾ ਸੀ?
ਅਸ਼ਵਮੇਧ
ਯਗ
56)
ਸਮਗ੍ਰਹਿਤੀ ਕੌਣ ਸੀ?
ਖਜ਼ਾਨਚੀ
57)
ਭਾਗਦੂਹ
ਕਿਸਨੂੰ
ਕਿਹਾ
ਜਾਂਦਾ
ਸੀ?
ਕਰ ਇਕੱਠਾ ਕਰਨ ਵਾਲੇ ਨੂੰ
58)
ਮੰਤਰੀਆਂ ਦੀ
ਨਿਯੁਕਤੀ
ਕੌਣ
ਕਰਦਾ
ਸੀ?
ਰਾਜਾ
59)
ਉੱਤਰਵੈਦਿਕ
ਕਾਲ
ਵਿੱਚ
ਮੰਤਰੀਆਂ ਨੂੰ ਕੀ ਕਿਹਾ ਜਾਂਦਾ ਸੀ?
ਰਤਨਿਨ
60)
ਕਿਹੜੇ
ਕਾਲ
ਵਿੱਚ
ਇਸਤਰੀਆਂ
ਦੀ
ਹਾਲਤ
ਵਿਗੜਣੀ
ਆਰੰਭ ਹੋਈ?
ਉੱਤਰਵੈਦਿਕ ਕਾਲ ਵਿੱਚ
61)
ਵਰਨ
ਆਸ਼ਰਮ
ਪ੍ਰਥਾ
ਵਿੱਚ
ਮਨੁੱਖ
ਦੀ
ਉਮਰ
ਨੂੰ
ਕਿੰਨੇ ਸਾਲ
ਮਨਿਆ
ਜਾਂਦਾ
ਸੀ?
100 ਸਾਲ
62) ਵਰਨ ਆਸ਼ਰਮ ਪ੍ਰਥਾ ਵਿੱਚ ਕਿੰਨੇ ਵਰਨ ਆਸ਼ਰਮ ਹੁੰਦੇ ਸਨ?
4 ਬ੍ਰਹਮਚਾਰੀਆਂ, ਗ੍ਰਹਿਸਥ, ਵਾਨਪ੍ਰਸਤ, ਸੰਨਿਆਸ
63)
ਦਵਿੱਜ
ਤੋਂ
ਕੀ
ਭਾਵ
ਸੀ?
ਦੂਜਾ ਜਨਮ
64)
ਦਵਿੱਜ
ਕਿਸਨੂੰ
ਮਨਿਆ
ਜਾਂਦਾ
ਸੀ?
ਬ੍ਰਾਹਮਣ, ਕਸ਼ਤਰੀਆਂ ਅਤੇ ਵੈਸ਼ਾਂ ਨੂੰ
65)
ਉਪਨਯਨ
ਦੀ
ਰਸਮ
ਕਦੋਂ
ਕੀਤੀ
ਜਾਂਦੀ
ਸੀ?
ਵਿੱਦਿਆ ਪ੍ਰਾਪਤੀ ਆਰੰਭ
ਕਰਨ ਸਮੇਂ
66)
ਉੱਤਰਵੈਦਿਕ
ਕਾਲ
ਵਿੱਚ
ਕਿਹੜੇ
ਦੇਵਤੇ
ਨੂੰ
ਸਭ
ਤੋਂ
ਵੱਡਾ
ਮੰਨਿਆ ਗਿਆ?
ਬ੍ਰਹਮਾ ਨੂੰ
67)
ਉੱਤਰਵੈਦਿਕ
ਕਾਲ
ਵਿੱਚ
ਦੂਜਾ
ਅਤੇ
ਤੀਜਾ
ਸਥਾਨ
ਕਿਸ
ਦੇਵਤੇ
ਦਾ
ਸੀ?
ਵਿਸ਼ਨੂੰ ਅਤੇ ਸ਼ਿਵ ਦਾ
68)
ਬ੍ਰਹਮਾ,
ਵਿਸ਼ਨੂੰ
ਅਤੇ
ਸ਼ਿਵ
ਜੀ
ਨੂੰ
ਇਕਠੇ'
ਰੂਪ
ਵਿੱਚ
ਕੀ
ਕਿਹਾ
ਜਾਂਦਾ
ਸੀ?
ਤ੍ਰਿਦੇਵ
69)
ਉੱਤਰਵੈਦਿਕ
ਕਾਲ
ਵਿੱਚ
ਵਿਅਕਤੀ
ਨੂੰ
ਕਿੰਨੇ ਸੰਸਕਾਰ ਕਰਨੇ ਪੈਂਦੇ ਸਨ?
40
70)
ਆਰੀਆ
ਦਾ
ਮੁੱਖ
ਕਿੱਤਾ
ਕੀ
ਸੀ?
ਖੇਤੀਬਾੜੀ
71)
ਉੱਤਰਵੈਦਿਕ
ਕਾਲ
ਵਿੱਚ
ਦੌਲਤ
ਦਾ
ਮਾਪ
ਕਿਸ
ਚੀਜ
ਨੂੰ
ਮੰਨਿਆ ਜਾਂਦਾ ਸੀ?
ਪਸ਼ੂਆਂ ਦੀ ਗਿਣਤੀ ਨੂੰ
72)
ਉੱਤਰਵੈਦਿਕ
ਕਾਲ
ਵਿੱਚ
ਕਿਹੜੇ
ਸਿਕੇ
ਪ੍ਰਚਲਿਤ
ਹੋਏ?
ਨਿਸ਼ਕ, ਸਤਮਾਨ ਅਤੇ ਕ੍ਰਿਸ਼ਮਾਨ
ਛੋਟੇ ਉੱਤਰਾਂ ਵਾਲੇ ਪ੍ਰਸ਼ਨ
1)
ਪ੍ਰਸ਼ਨ:
ਆਰੀਆ
ਕੌਣ
ਸਨ?
ਉੱਤਰ: ਆਰੀਆ ਦਾ ਅਰਥ ਹੁੰਦਾ ਹੈ ਸ੍ਰੇਸ਼ਟ
। ਆਰੀਆ ਸੰਸਾਰ ਦੀਆਂ ਸਭ ਤੋਂ ਸੱਭਿਆ ਜਾਤੀਆਂ ਵਿੱਚੋ ਇੱਕ ਹੈ। ਆਰੀਆ ਲੋਕ ਲੰਮੇ ਕੱਦ, ਗੋਰੇ ਰੰਗ ਦੇ ਮਜਬੂਤ ਸਰੀਰ ਵਾਲੇ ਬਹਾਦਰ ਲੋਕ ਹੁੰਦੇ ਹਨ। ਹਜਾਰਾਂ ਸਾਲ ਪਹਿਲਾਂ ਉਹ ਆਪਣੇ ਮੂਲ ਨਿਵਾਸ ਨੂੰ ਛੱਡ ਕੇ ਵੱਖੋ-ਵੱਖ ਦੇਸਾਂ ਵਿੱਚ ਚਲੇ ਗਏ।
2)
ਪ੍ਰਸ਼ਨ:
ਆਰੀਆ
ਦੇ
ਮੂਲ
ਨਿਵਾਸ
ਸਥਾਨ
ਸਬੰਧੀ
ਸਪਤ
ਸਿੰਧੂ
ਸਿਧਾਂਤ
ਬਾਰੇ
ਤੁਸੀਂ
ਕੀ
ਜਾਣਦੇ
ਹੋ?
ਉੱਤਰ: ਇਹ ਸਿਧਾਂਤ ਏ.ਸੀ.ਦਾਸ, ਕੇ. ਐਮ. ਮੁਨਸੀ ਅਤੇ ਡਾਕਟਰ ਸੰਪੂਰਨਾ ਨੰਦ ਨੇ ਪੇਸ ਕੀਤਾ ਸੀ। ਉਹਨਾਂ ਅਨੁਸਾਰ ਆਰੀਆ ਦਾ ਮੂਲ ਨਿਵਾਸ ਸਪਤ ਸਿੰਧੂ ਦਾ ਖੇਤਰ ਸੀ। ਉਹਨਾਂ ਦਾ ਕਹਿਣਾ ਹੈ ਕਿ ਰਿਗਵੇਦ ਵਿੱਚ ਸਿਰਫ ਸਪਤ ਸਿੰਧੂ ਪ੍ਰਦੇਸ ਦਾ ਵਰਣਨ ਮਿਲਦਾ ਹੈ। ਜੇਕਰ ਆਰੀਆ ਕਿਸੇ ਹੋਰ ਖੇਤਰ ਤੋਂ ਆਏ ਹੁੰਦੇ ਤਾਂ ਰਿਗਵੇਦ ਵਿੱਚ ਕਿਤੇ ਨਾ ਕਿਤੇ ਉਸਦਾ ਜਿਕਰ ਆਉਣਾ ਚਾਹੀਦਾ ਸੀ। ਰਿਗਵੇਦ ਵਿਚਲੀਆਂ ਨਦੀਆਂ, ਰੁੱਖ, ਪਸ਼ੂ-ਪੰਛੀਆਂ ਆਦਿ ਸਪਤਸਿੰਧੂ ਖੇਤਰ ਵਿੱਚ ਹੀ ਮਿਲਦੇ ਹਨ।
3)
ਪ੍ਰਸ਼ਨ:
ਆਰੀਆ
ਦੇ
ਮੂਲ
ਨਿਵਾਸ
ਸਬੰਧੀ
ਉੱਤਰੀ
ਧਰੁਵ
ਦਾ
ਸਿਧਾਂਤ
ਕੀ
ਹੈ?
ਉੱਤਰ: ਇਹ ਸਿਧਾਂਤ ਪ੍ਰਸਿੱਧ ਵਿਦਵਾਨ ਬਾਲ ਗੰਗਾਧਰ ਤਿਲਕ ਨੇ ਦਿੱਤਾ ਹੈ। ਉਸਨੇ ਆਪਣੀ ਕਿਤਾਬ ਆਰਕਟਿਕ ਹੋਮ ਇਨ ਦੀ ਵੇਦਾਜ ਵਿੱਚ ਲਿਖਿਆ ਹੈ ਕਿ ਆਰੀਆ ਉੱਤਰੀ ਧਰੁਵ ਦੇ ਵਾਸੀ ਸਨ। ਤਿਲਕ ਅਨੁਸਾਰ ਪਹਿਲਾਂ ਇਸ ਖੇਤਰ ਦਾ ਮੌਸਮ ਪਹਿਲਾਂ ਬਹੁਤ ਸੁਹਾਣਾ ਸੀ। ਬਾਅਦ ਵਿੱਚ ਜਦੋਂ ਇਹ ਖੇਤਰ ਬਹੁਤ ਜਿਆਦਾ ਠੰਢਾ ਹੋ ਗਿਆ ਤਾਂ ਆਰੀਆ ਨੇ ਇਹ ਖੇਤਰ ਛੱਡ ਦਿੱਤਾ।
4)
ਪ੍ਰਸ਼ਨ:
ਆਰੀਆ
ਦੇ
ਮੂਲ
ਨਿਵਾਸ
ਸਬੰਧੀ
ਮੈਕਸ ਮੂਲਰ
ਦਾ
ਕੀ
ਵਿਚਾਰ
ਹੈ?
ਉੱਤਰ: ਮੈਕਸ ਮੂਲਰ ਦਾ ਵਿਚਾਰ ਹੈ ਕਿ ਆਰੀਆ ਲੋਕ ਮੱਧ ਏਸੀਆ ਦੇ ਵਾਸੀ ਸਨ। ਭਾਰਤੀ, ਈਰਾਨੀ, ਲਾਤੀਨੀ, ਯੂਨਾਨੀ, ਰੋਮਨ, ਜਰਮਨ ਅਤੇ ਅੰਗਰੇਜ ਆਦਿ ਲੋਕਾਂ ਦੇ ਵੱਡੇ-ਵਡੇਰੇ ਕਿਸੇ ਸਮੇਂ ਇਕੱਠੇ ਰਹਿੰਦੇ ਸਨ, ਤਾਂ ਹੀ ਉਹਨਾਂ ਦੀਆਂ ਭਾਸਾਵਾਂ ਵਿੱਚ ਬਹੁਤ ਸਾਰੀ
ਸਮਾਨਤਾ ਹੈ। ਮੈਕਸ ਮੂਲਰ ਅਨੁਸਾਰ ਜਨਸੰਖਿਆ ਵਾਧੇ ਅਤੇ ਭੋਜਨ ਪਦਾਰਥਾਂ ਦੀ ਕਮੀ ਕਾਰਨ ਬਾਅਦ ਵਿੱਚ ਇਹ ਲੋਕ ਨਵੇਂ ਇਲਾਕਿਆਂ ਦੀ ਖੌਜ ਵਿੱਚ ਚਲੇ ਗਏ। ਇਸ ਸਿਧਾਂਤ ਨਾਲ ਜਿਆਦਾਤਰ ਵਿਦਵਾਨ ਸਹਿਮਤ ਹਨ।
5)
ਪ੍ਰਸ਼ਨ:
ਰਿਗਵੈਦਿਕ
ਕਾਲ
ਵਿੱਚ
ਸਭਾ
ਅਤੇ
ਸਮਿਤੀ
ਦਾ
ਕੀ
ਮਹੱਤਵ
ਸੀ।
ਉੱਤਰ: ਸਭਾ ਅਤੇ ਸਮਿਤੀ ਰਿਗਵੈਦਿਕ ਕਾਲ ਦੀਆਂ ਮਹੱਤਵਪੂਰਨ ਸੰਸਥਾਵਾਂ ਸਨ। ਸਭਾ ਵਿੱਚ ਬਜੁਰਗ ਵਿਅਕਤੀ ਸਾਮਿਲ ਹੁੰਦੇ ਸਨ ਜਦੋਂ ਕਿ ਸਮਿਤੀ ਵਿੱਚ ਸਾਰੇ ਕਬੀਲੇ ਦੇ ਮੈਂਬਰ ਸਾਮਿਲ ਹੁੰਦੇ ਸਨ। ਇਹ ਸੰਸਥਾਵਾਂ ਸਾਸਨ ਪ੍ਰਬੰਧ ਚਲਾਉਣ ਵਿੱਚ ਰਾਜੇ ਦੀ ਸਹਾਇਤਾ ਕਰਦੀਆਂ ਸਨ। ਇਹ ਸੰਸਥਾਵਾਂ ਏਨੀਆਂ ਸਕਤੀਸ਼ਾਲੀ ਸਨ ਕਿ ਰਾਜੇ ਨੂੰ ਗੱਦੀ ਤੋਂ ਉਤਾਰ ਵੀ ਸਕਦੀਆਂ ਸਨ।
6)
ਪ੍ਰਸ਼ਨ:
ਰਿਗਵੈਦਿਕ
ਕਾਲ
ਵਿੱਚ
ਯੁੱਧ
ਦਾ
ਢੰਗ
ਕਿਹੋ
ਜਿਹਾ
ਸੀ?
ਉੱਤਰ: ਰਿਗਵੈਦਿਕ ਰਾਜੇ, ਰਾਜਕੁਮਾਰ, ਰਾਜ ਘਰਾਣੇ ਨਾਲ ਸਬੰਧਤ ਲੋਕ ਅਤੇ ਉੱਚ ਅਧਿਕਾਰੀ ਰੱਥਾਂ ਤੇ ਚੜ੍ਹ ਕੇ ਲੜਦੇ ਸਨ। ਆਮ ਨਾਗਰਿਕ ਪੈਦਲ ਲੜਦੇ ਸਨ। ਆਰੀਆ ਦਾ ਮੁੱਖ ਹਥਿਆਰ ਤੀਰ ਕਮਾਨ ਸੀ। ਇਸ ਤੋਂ ਇਲਾਵਾ ਤਲਵਾਰਾਂ, ਬਰਛਿਆਂ, ਕੁਹਾੜਿਆਂ ਆਦਿ ਦੀ ਵਰਤੋ ਵੀ ਕੀਤੀ ਜਾਂਦੀ ਸੀ। ਲੜਾਈ ਵਿੱਚ ਵੀ ਆਰੀਆ ਲੋਕ ਨੈਤਿਕਤਾ ਦਾ ਸਾਥ ਨਹੀਂ ਛੱਡਦੇ ਸਨ। ਨਿਹੱਥੇ, ਸੁੱਤੇ ਹੋਏ ਦੁਸ਼ਮਣ, ਇਸਤਰੀਆਂ, ਬੱਚਿਆਂ ਅਤੇ ਔਰਤਾਂ ਤੇ ਵਾਰ ਨਹੀਂ ਕੀਤਾ ਜਾਂਦਾ ਸੀ।
7)
ਪ੍ਰਸ਼ਨ:
ਰਿਗਵੈਦਿਕ
ਪਰਿਵਾਰ
ਤੇ
ਇੱਕ
ਸੰਖੇਪ
ਨੋਟ
ਲਿਖੋ।
ਉੱਤਰ: ਰਿਗਵੈਦਿਕ ਪਰਿਵਾਰ ਬਹੁਤ ਖੁਸ਼ਹਾਲ ਸਨ। ਸਾਂਝਾ ਪਰਿਵਾਰ ਪ੍ਰਣਾਲੀ ਪ੍ਰਚਲਿਤ ਸੀ। ਪਰਿਵਾਰ ਪਿਤਾ ਪ੍ਰਧਾਨ ਹੁੰਦੇ ਸਨ। ਪਰਿਵਾਰ ਦਾ ਸਭ ਤੋਂ ਬਜੁਰਗ ਆਦਮੀ ਪਰਿਵਾਰ ਦਾ ਮੁੱਖੀ ਹੁੰਦਾ ਸੀ। ਉਸਨੂੰ ਗ੍ਰਹਿਪਤੀ ਜਾਂ ਕੁਲਪਤੀ ਕਿਹਾ ਜਾਂਦਾ ਸੀ। ਪਰਿਵਾਰ ਦੇ ਸਾਰੇ ਮੈਂਬਰ ਉਸਦੀ ਆਗਿਆ ਦਾ ਪਾਲਣ ਕਰਦੇ ਸਨ। ਇਸਤਰੀਆਂ ਨੂੰ ਪੁਰਸ਼ਾਂ
ਦੇ ਬਰਾਬਰ ਸਮਝਿਆ ਜਾਂਦਾ ਸੀ। ਪਰਿਵਾਰ ਵਿੱਚ ਲੜਕੇ ਦਾ ਹੋਣਾ ਵੀ ਜਰੂਰੀ ਸਮਝਿਆ ਜਾਂਦਾ ਸੀ।
8)
ਪ੍ਰਸ਼ਨ:
ਰਿਗਵੈਦਿਕ
ਕਾਲ
ਵਿੱਚ
ਇਸਤਰੀਆਂ
ਦੀ
ਹਾਲਤ
ਕਿਹੋਂ
ਜਿਹੀ
ਸੀ?
ਉੱਤਰ: ਰਿਗਵੈਦਿਕ ਕਾਲ ਵਿੱਚ ਇਸਤਰੀਆਂ ਦਾ ਦਰਜਾ ਬਹੁਤ ਉੱਚਾ ਸੀ। ਸਮਾਜ ਵਿੱਚ ਉਹਨਾਂ ਨੂੰ ਬਹੁਤ ਸਨਮਾਨ ਮਿਲਦਾ ਸੀ। ਉਹਨਾਂ ਨੂੰ ਪੁਰਸਾਂ ਦੇ ਬਰਾਬਰ ਅਧਿਕਾਰ ਪ੍ਰਾਪਤ ਸਨ। ਕੋਈ ਵੀ ਧਾਰਮਿਕ ਕਰਮ-ਕਾਂਡ ਉਹਨਾਂ ਦੀ ਹਾਜਰੀ ਤੋਂ ਬਿਨਾਂ ਪੂਰਾ ਨਹੀਂ ਮੰਨਿਆ ਜਾਂਦਾ ਸੀ। ਉਹ ਉੱਚ ਸਿੱਖਿਆ ਪ੍ਰਾਪਤ ਕਰ ਸਕਦੀਆਂ ਸਨ। ਉਹਨਾਂ ਨੂੰ ਆਪਣਾ ਪਤੀ ਚੁਣਨ ਦਾ ਅਧਿਕਾਰ ਸੀ। ਉਹ ਨਾਚ, ਸੰਗੀਤ, ਮੇਲਿਆਂ ਅਤੇ ਧਾਰਮਿਕ ਰਸਮਾਂ ਵਿੱਚ ਵਧ ਚੜ੍ਹ ਕੇ ਹਿੱਸਾ ਲੈਂਦੀਆਂ ਸਨ।
9)
ਪ੍ਰਸ਼ਨ:
ਆਰੀਆ
ਲੋਕਾਂ
ਦੇ
ਮੁੱਖ
ਦੇਵਤਿਆਂ
ਬਾਰੇ
ਲਿਖੋ।
ਉੱਤਰ: ਆਰੀਆ ਲੋਕ ਕੁਦਰਤੀ ਸਕਤੀਆਂ ਦੀ ਪੂਜਾ ਕਰਦੇ ਸਨ। ਵਰੁਣ ਉਹਨਾਂ ਦਾ ਮੁੱਖ ਦੇਵਤਾ ਸੀ।ਉਹ ਅਕਾਸ ਦਾ ਦੇਵਤਾ ਸੀ। ਦੂਜਾ ਸਥਾਨ ਇੰਦਰ ਦੇਵਤਾ ਨੂੰ ਪ੍ਰਾਪਤ ਸੀ। ਇੰਦਰ ਵਰਖਾ ਅਤੇ ਯੁੱਧ ਦਾ ਦੇਵਤਾ ਸੀ। ਆਰੀਆ ਲੋਕ ਊਸਾ, ਰਾਤ੍ਰੀ, ਪ੍ਰਿਥਵੀ ਅਤੇ ਆਰਣਈ ਆਦਿ ਦੇਵੀਆਂ ਦੀ ਪੂਜਾ ਵੀ ਕਰਦੇ ਸਨ। ਦੇਵਤਿਆਂ ਨੂੰ ਖੁਸ਼ ਕਰਨ ਲਈ ਯੱਗ ਕੀਤੇ ਜਾਂਦੇ ਸਨ।
10)
ਪ੍ਰਸ਼ਨ:
ਆਵਾਗੌਣ
ਅਤੇ
ਕਰਮ
ਸਿਧਾਂਤ
ਤੋਂ
ਕੀ
ਭਾਵ
ਹੈ?
ਉੱਤਰ: ਆਰੀਆ ਲੋਕ ਆਵਾਗੋਣ ਅਤੇ ਕਰਮ ਸਿਧਾਂਤ ਵਿੱਚ ਯਕੀਨ ਰੱਖਦੇ ਸਨ। ਉਹਨਾਂ ਦਾ ਵਿਸਵਾਸ ਸੀ ਕਿ ਮਨੁੱਖ ਮੌਤ ਤੋਂ ਬਾਅਦ ਵਾਰ-ਵਾਰ ਜਨਮ ਲੈਂਦਾ ਹੈ। ਇਹ ਕਿਰਿਆ ਲਗਾਤਾਰ ਚੱਲਦੀ ਰਹਿੰਦੀ ਹੈ। ਆਵਾਗੌਣ ਦੇ ਚੱਕਰ ਤੋਂ ਬਚਣ ਲਈ ਮੁਕਤੀ ਪ੍ਰਾਪਤ ਕਰਨੀ ਜਰੂਰੀ ਹੈ। ਇਸ ਲਈ ਮਨੁੱਖ ਨੂੰ ਹਮੇਸਾ ਚੰਗੇ ਕੰਮ ਕਰਨੇ ਚਾਹੀਦੇ ਹਨ।
11)
ਪ੍ਰਸ਼ਨ:
ਆਰੀਆ
ਦੀ
ਸਮਾਜਿਕ-ਧਾਰਮਿਕ ਵਿਵਸਥਾ ਵਿੱਚ ਯੱਗਾਂ ਦਾ ਕੀ ਮਹੱਤਵ ਸੀ?
ਉੱਤਰ: ਯੱਗ ਆਰੀਆ ਦੀ ਸਮਾਜਿਕ-ਧਾਰਮਿਕ ਵਿਵਸਥਾ ਦਾ ਮੁੱਖ ਅੰਗ ਸਨ। ਸੁਰੂ ਵਿੱਚ ਯੱਗ ਛੋਟੇ ਹੁੰਦੇ ਸਨ। ਇਹਨਾਂ ਵਿੱਚ ਸਿਰਫ ਘਰ ਦੇ ਮੈਂਬਰ ਸਾਮਿਲ ਹੁੰਦੇ ਸਨ। ਬਾਅਦ ਵਿੱਚ ਯੱਗ ਵੱਡੇ ਹੁੰਦੇ ਗਏ। ਇਹਨਾਂ ਵਿੱਚ ਸਾਰਾ ਪਿੰਡ ਅਤੇ ਕਬੀਲੇ ਦੇ ਸਾਰੇ ਲੋਕ ਸਾਮਿਲ ਹੁੰਦੇ ਸਨ। ਇਹਨਾਂ ਯੱਗਾਂ ਦਾ ਤਰੀਕਾ ਬਹੁਤ ਜਟਿਲ ਸੀ। ਇਸ ਵਿੱਚ ਵੱਡੀ ਗਿਣਤੀ ਵਿੱਚ ਪੁਜਾਰੀ ਹਿੱਸਾ ਲੈਂਦੇ ਸਨ। ਯੱਗ ਦਾ ਮੁੱਖ ਮਕਸਦ ਦੇਵਤਿਆਂ ਨੂੰ ਖੁਸ਼ ਕਰਨਾ ਹੁੰਦਾ ਸੀ।
12)
ਪ੍ਰਸਨ:
ਰਿਗਵੈਦਿਕ
ਆਰੀਆ
ਦਾ
ਆਰਥਿਕ ਜੀਵਨ
ਕਿਹੋ
ਜਿਹਾ
ਸੀ?
ਉੱਤਰ: ਜਦੋਂ ਆਰੀਆ ਲੋਕ ਭਾਰਤ ਆਏ ਤਾਂ ਉਹਨਾਂ ਦਾ ਮੁੱਖ ਕਿੱਤਾ ਪਸ਼ੂ ਪਾਲਣ ਸੀ। ਸਮਾਂ ਬੀਤਣ ਦੇ ਨਾਲ ਨਾਲ ਉਹਨਾਂ ਦਾ ਮੁੱਖ ਕਿੱਤਾ ਖੇਤੀਬਾੜੀ ਬਣ ਗਿਆ। ਖੇਤਾਂ ਨੂੰ ਹਲਾਂ ਨਾਲ ਵਾਹਿਆ ਜਾਂਦਾ ਸੀ। ਸਿੰਜਾਈ ਦਾ ਮੁੱਖ ਸਾਧਨ ਵਰਖਾ ਸੀ। ਕੁਦਰਤੀ ਖਾਦਾਂ ਦੀ ਵਰਤੋਂ ਕੀਤੀ ਜਾਂਦੀ ਸੀ। ਫਸਲਾਂ ਦੀ ਉਪਜ ਵਧੀਆ ਹੁੰਦੀ ਸੀ। ਆਰੀਆ ਦਾ ਦੂਜਾ ਮੁੱਖ ਕਿੱਤਾ ਪਸੂ ਪਾਲਣ ਸੀ। ਕੁਝ ਲੋਕ ਵਪਾਰ ਵੀ ਕਰਦੇ ਸਨ। ਵਪਾਰ ਬਾਰਟਰ ਸਿਸਟਮ ਰਾਹੀਂ ਹੁੰਦਾ ਸੀ।
13)
ਪ੍ਰਸਨ:
ਆਰੀਆ
ਦੇ
ਸਮੇਂ
ਖੇਤੀਬਾੜੀ
ਦੀਆਂ
ਕੀ
ਵਿਸ਼ੇਸ਼ਤਾਵਾਂ ਸਨ?
ਉੱਤਰ: ਆਰੀਆ ਦੇ ਸਮੇਂ ਖੇਤੀ ਦੀਆਂ ਵਿਸ਼ੇਸ਼ਤਾਵਾਂ:
1) ਆਰੀਆ ਲੋਕਾਂ ਦੇ ਖੇਤ ਬਹੁਤ ਵੱਡੇ ਅਕਾਰ ਦੇ ਹੁੰਦੇ ਸਨ।
2) ਸਿੰਚਾਈ ਦਾ ਮੁੱਖ ਸਾਧਨ ਵਰਖਾ ਸੀ। ਖੂਹਾਂ ਅਤੇ ਛੋਟੀਆਂ-ਛੋਟੀਆਂ ਨਹਿਰਾਂ ਦੀ ਵਰਤੋਂ ਵੀ ਕੀਤੀ ਜਾਂਦੀ ਸੀ।
3) ਧਰਤੀ ਨੂੰ ਬਲਦਾਂ ਅਤੇ ਹਲਾਂ ਦੀ ਸਹਾਇਤਾ ਨਾਲ ਵਾਹਿਆ ਜਾਂਦਾ ਸੀ।
4) ਕੁਦਰਤੀ ਖਾਦਾਂ ਦੀ ਵਰਤੋਂ ਵੀ ਕੀਤੀ ਜਾਂਦੀ ਸੀ।
5) ਜੋਂ, ਕਣਕ ਅਤੇ ਚਾਵਲ ਮੁੱਖ ਫਸਲਾਂ ਸਨ। ਕਪਾਹ, ਤਿਲ, ਗੰਨਾ, ਬਾਜਰਾ ਆਦਿ ਵੀ ਉਗਾਏ ਜਾਂਦੇ ਸਨ।
14)
ਪ੍ਰਸ਼ਨ:
ਉੱਤਰਵੈਦਿਕ
ਕਾਲ
ਵਿੱਚ
ਆਰੀਆ
ਦੇ
ਸਮਾਜਿਕ
ਜੀਵਨ
ਵਿੱਚ
ਕੀ
ਤਬਦੀਲੀਆਂ
ਆਈਆਂ?
ਉੱਤਰ: ਉੱਤਰਵੈਦਿਕ ਕਾਲ ਵਿੱਚ ਇਸਤਰੀਆਂ ਦਾ ਸਨਮਾਨ ਘਟ ਗਿਆ ਸੀ। ਲੜਕੀ ਦਾ ਜਨਮ ਲੈਣਾ ਮਾੜੀ ਗੱਲ ਸਮਝਿਆ ਜਾਣ ਲੱਗਿਆ। ਉਹਨਾਂ ਨੂੰ ਜਾਇਦਾਦ ਦੇ ਅਧਿਕਾਰ ਤੋਂ ਵਾਂਝਿਆ
ਕਰ ਦਿੱਤਾ ਗਿਆ। ਜਾਤੀ ਪ੍ਰਥਾ ਕਠੋਰ ਹੋ ਗਈ। ਸੂਦਰਾਂ ਨੂੰ ਮਾੜਾ ਸਮਝਿਆ ਜਾਣ ਲੱਗਿਆ। ਸਭਾ ਅਤੇ ਸਮਿਤੀ ਦੀ ਸਕਤੀ ਘਟ ਗਈ। ਰਾਜੇ ਜਿਆਦਾ ਸਕਤੀਸਾਲੀ ਹੋ ਗਏ। ਵਰਣ ਆਸਰਮ ਪ੍ਰਥਾ ਵੀ ਇਸ ਕਾਲ ਵਿੱਚ ਪ੍ਰਚਲਿਤ ਹੋਈ।
15)
ਪ੍ਰਸਨ:
ਉੱਤਰ
ਵੈਦਿਕ
ਕਾਲ
ਵਿੱਚ
ਇਸਤਰੀਆਂ
ਦੀ
ਹਾਲਤ
ਵਿੱਚ
ਕੀ
ਤਬਦੀਲੀ
ਆਈ?
ਉੱਤਰ: ਉੱਤਰ ਵੈਦਿਕ ਕਾਲ ਵਿੱਚ ਇਸਤਰੀਆਂ ਦੀ ਹਾਲਤ ਬਹੁਤ ਵਿਗੜ ਗਈ। ਲੜਕੀ ਦਾ ਜਨਮ ਲੈਣਾ ਦੁੱਖ ਦੀ ਗੱਲ ਮੰਨਿਆ ਜਾਣ ਲੱਗਿਆ। ਉਹਨਾਂ ਨੂੰ ਪਿਤਾ ਦੀ ਜਾਇਦਾਦ ਦੇ ਅਧਿਕਾਰ ਤੋ ਵਾਂਝਿਆ ਕਰ ਦਿੱਤਾ ਗਿਆ। ਬਾਲ ਵਿਆਹ ਦੀ ਪ੍ਰਥਾ ਵੀ ਪ੍ਰਚਲਿਤ ਹੋ ਗਈ। ਉਹਨਾਂ ਲਈ ਹੁਣ ਧਾਰਮਿਕ ਕੰਮਾਂ ਵਿੱਚ ਹਿੱਸਾ ਲੈਣਾ ਜਰੂਰੀ ਨਹੀਂ ਸੀ। ਇਸਤਰੀਆਂ ਨੂੰ ਜੂਏ ਵਿੱਚ ਵੀ ਲਗਾ ਦਿੱਤਾ ਜਾਂਦਾ ਸੀ।
16)
ਪ੍ਰਸ਼ਨ:
ਵਰਣ
ਆਸ਼ਰਮ ਪ੍ਰਥਾ
ਤੇ
ਇੱਕ
ਨੋਟ
ਲਿਖੋ।
ਉੱਤਰ: ਵਰਣ ਆਸ਼ਰਮ
ਪ੍ਰਥਾ ਉੱਤਰ ਵੈਦਿਕ ਕਾਲ ਵਿੱਚ ਪ੍ਰਚਲਿਤ ਹੋਈ ਸੀ। ਮਨੁੱਖੀ ਜੀਵਨ ਨੂੰ 100 ਸਾਲ ਦਾ ਮੰਨ ਕੇ 25-25 ਸਾਲ ਦੇ ਚਾਰ ਆਸ਼ਰਮ
ਬਣਾਏ ਜਾਂਦੇ ਸਨ। ਪਹਿਲਾ ਆਸ਼ਰਮ
ਬ੍ਰਹਮਚਾਰੀਆਂ ਆਸ਼ਰਮ ਹੁੰਦਾ ਸੀ ਜਿਸ ਵਿੱਚ ਵਿਅਕਤੀ ਸਿੱਖਿਆ ਪ੍ਰਾਪਤ ਕਰਦਾ ਸੀ। ਦੂਜਾ ਆਸ਼ਰਮ
ਗ੍ਰਹਿਸਥ ਆਸ਼ਰਮ ਸੀ ਜਿਸ ਵਿੱਚ ਮਨੁੱਖ ਆਪਣੀ ਗ੍ਰਹਿਸਥੀ
ਦੀ ਦੇਖਭਾਲ ਕਰਦੇ ਸਨ। ਤੀਜਾ ਆਸ਼ਰਮ
ਵਾਨਪ੍ਰਸਤ ਆਸ਼ਰਮ ਸੀ ਜਿਸ ਵਿੱਚ ਮਨੁੱਖ ਜੰਗਲਾਂ ਵਿੱਚ ਜਾ ਕੇ ਅਧਿਆਤਮਕ ਅਤੇ ਦਾਰਸਨਿਕ ਸਿੱਖਿਆ ਪ੍ਰਾਪਤ ਕਰਦੇ ਸਨ। ਚੌਥਾ ਅਤੇ ਆਖਰੀ ਆਸ਼ਰਮ
ਸੰਨਿਆਸ ਆਸ਼ਰਮ ਹੁੰਦਾ ਸੀ ਜਿਸ ਵਿੱਚ ਮਨੁੱਖ ਘਰ ਛੱਡ ਕੇ ਜੰਗਲਾਂ ਵਿੱਚ ਵੱਸ ਜਾਂਦਾ ਸੀ ਅਤੇ ਤਪ ਕਰਕੇ ਮੁਕਤੀ ਪ੍ਰਾਪਤ ਕਰਦਾ ਸੀ।
17)
ਪ੍ਰਸ਼ਨ:
ਅਸਵਮੇਧ
ਯੱਗ
ਤੇ
ਇੱਕ
ਸੰਖੋਪ
ਨੋਟ
ਲਿਖੋ।
ਉੱਤਰ: ਵੈਦਿਕ ਕਾਲ ਵਿੱਚ ਰਾਜਿਆਂ ਦੁਆਰਾ ਕਈ ਪ੍ਰਕਾਰ ਦੇ ਯੱਗ ਕੀਤੇ ਜਾਂਦੇ ਸਨ। ਇਹਨਾਂ ਵਿੱਚ ਅਸਵਮੇਧ ਯੱਗ ਸਭ ਤੋ ਮਹੱਤਵਪੂਰਨ ਮੰਨਿਆ ਜਾਂਦਾ ਸੀ। ਇਸ ਵਿੱਚ ਰਾਜਾ ਯੱਗ ਕਰਨ ਤੋ ਪਹਿਲਾਂ ਇੱਕ ਘੋੜਾ ਛੱਡ ਦਿੰਦਾ ਸੀ। ਜਿਸ ਪ੍ਰਦੇਸ਼ ਵਿੱਚੋਂ ਉਹ ਘੋੜਾ ਲੰਘਦਾ ਸੀ, ਉੱਥੋਂ ਦੇ ਰਾਜੇ ਨੂੰ ਜਾਂ ਤਾਂ ਉਸਦੀ ਅਧੀਨਤਾ ਮੰਨਣੀ ਪੈਂਦੀ ਸੀ ਜਾਂ ਫਿਰ ਯੁੱਧ ਕਰਨਾ ਪੈਂਦਾ ਸੀ।
18)
ਪ੍ਰਸ਼ਨ: ਉੱਤਰਵੈਦਿਕ ਕਾਲ ਵਿੱਚ ਆਰੀਆ ਦੇ ਧਾਰਮਿਕ ਜੀਵਨ ਵਿੱਚ ਕੀ ਤਬਦੀਲੀਆਂ ਆਈਆਂ?
ਉੱਤਰ: ਰਿਗਵੈਦਿਕ ਕਾਲ ਦੇ ਦੇਵੀ-ਦੇਵਤਿਆਂ ਦਾ ਮਹੱਤਵ ਘੱਟ ਗਿਆ। ਕਈ ਨਵੇਂ ਦੇਵੀ-ਦੇਵਤਿਆਂ ਦੀ ਪੂਜਾ ਸੁਰੂ ਹੋਈ। ਬ੍ਰਹਮਾ ਨੂੰ ਸਭ ਤੋਂ ਉੱਚਾ ਮੰਨਿਆ ਜਾਣ ਲੱਗਿਆ। ਦੂਜਾ ਸਥਾਨ ਵਿਸਣੂ ਅਤੇ ਤੀਜਾ ਸਥਾਨ ਸਿਵ ਨੂੰ ਦਿੱਤਾ ਜਾਣ ਲੱਗ ਪਿਆ। ਇਸ ਕਾਲ ਵਿੱਚ
ਦੁਰਗਾ ਦੇਵੀ, ਕਾਲੀ ਦੇਵੀ ਅਤੇ ਪਾਰਵਤੀ ਦੇਵੀ ਦਾ ਮਹੱਤਵ ਵੱਧ ਗਿਆ। ਯੱਗ ਵਧੇਰੇ ਜਟਿਲ ਹੋ ਗਏ। ਆਵਾਗੌਣ ਅਤੇ ਕਰਮ ਸਿਧਾਂਤ ਹੋਂਦ ਵਿੱਚ ਆਇਆ।
19)
ਪ੍ਰਸ਼ਨ:
ਉੱਤਰ
ਵੈਦਿਕ
ਕਾਲ
ਦੀ
ਆਰਥਿਕਤਾ
ਵਿੱਚ
ਕੀ
ਤਬਦੀਲੀ
ਆਈ?
ਉੱਤਰ: ਉੱਤਰ ਵੈਦਿਕ ਕਾਲ ਵਿੱਚ ਖੇਤੀਬਾੜੀ ਦਾ ਧੰਦਾ ਬਹੁਤ ਉਨੱਤ ਹੋਇਆ। ਫਸਲਾਂ ਦੀ ਵਧ ਉਪਜ ਲੈਣ ਲਈ ਖਾਦਾਂ ਦੀ ਵਰਤੋਂ ਸੁਰੂ ਕੀਤੀ ਗਈ। ਵਪਾਰ ਦਾ ਵੀ ਬਹੁਤ ਵਿਕਾਸ ਹੋਇਆ। ਸਿੱਕਿਆਂ ਦਾ ਬਹੁਤ ਪ੍ਰਸਾਰ ਹੋਇਆ। ਮਾਲ ਲੈ ਜਾਣ ਲਈ ਕਿਸਤੀਆਂ ਅਤੇ ਛੋਟੇ ਜਹਾਜਾਂ ਦੀ ਵੀ ਵਰਤੋਂ ਸੁਰੂ ਹੋ ਗਈ। ਕਈ ਹੋਰ ਨਵੇਂ ਧੰਦੇ ਹੋਂਦ ਵਿੱਚ ਆਏ।
20)
ਪ੍ਰਸਨ:
ਆਰੀਆ
ਸੱਭਿਅਤਾ
ਦੀ
ਭਾਰਤੀ
ਸਮਾਜ
ਨੂੰ
ਕੀ
ਦੇਣ
ਹੈ?
ਉੱਤਰ: ਆਰੀਆ ਦੁਆਰਾ ਰਚੇ ਗਏ ਵੈਦਿਕ ਸਾਹਿਤ ਨੂੰ ਗਿਆਨ ਦਾ ਭੰਡਾਰ ਮੰਨਿਆ ਗਿਆ ਹੈ। ਆਰੀਆ ਨੇ ਖੇਤੀਬਾੜੀ ਦੇ ਵਿਕਾਸ ਵਿੱਚ ਬਹੁਤ ਯੋਗਦਾਨ ਦਿੱਤਾ। ਉਹਨਾਂ ਨੇ ਸਾਨੂੰ ਲੋਕਰਾਜੀ ਤਰੀਕੇ ਨਾਲ ਰਾਜ ਕਰਨਾ ਸਿਖਾਇਆ। ਆਰੀਆ ਸੱਭਿਅਤਾ ਤੋਂ ਅਸੀਂ ਔਰਤਾਂ ਦੀ ਇੱਜਤ ਕਰਨਾ ਅਤੇ ਉਹਨਾਂ ਨੂੰ ਸਨਮਾਨ ਦੇਣਾ ਸਿੱਖਿਆ ਹੈ। ਆਰੀਆ ਦੇਵੀ ਦੇਵਤਿਆਂ ਦੀ ਅੱਜ ਵੀ ਪੂਜਾ ਕੀਤੀ ਜਾਂਦੀ ਹੈ।
ਵੱਡੇ ਉੱਤਰਾਂ ਵਾਲ਼ੇ ਪ੍ਰਸ਼ਨ
ਪ੍ਰਸ਼ਨ 1.ਆਰੀਆ ਕੌਣ ਸਨ? ਆਰੀਆ ਦੇ ਮੂਲ ਨਿਵਾਸ ਸਥਾਨ ਨਾਲ ਸੰਬੰਧਿਤ ਸਿਧਾਤਾਂ ਦਾ ਵਰਣਨ ਕਰੋ?
ਉੱਤਰ- ਆਰੀਆ ਨਾਲ ਸੰਬੰਧਿਤ ਜਾਣਕਾਰੀ ਦਾ ਮੁਢਲਾ ਸਰੋਤ ਵੈਦਿਕ ਸਾਹਿਤ ਹੈ।ਵੇਦਾਂ ਵਿੱਚ ਹੀ ਸਭ ਤੋ ਪਹਿਲਾ ਆਰੀਆ ਸ਼ਬਦ ਦੀ ਵਰਤੋ ਕੀਤੀ ਗਈ। ਭਾਰਤੀ ਸੰਸਕ੍ਰਿਤੀ ਵਿੱਚ ਰਿਗਵੇਦ, ਸਾਮਵੇਦ, ਯਜੁਰਵੇਦ ਅਤੇ ਅਥਰਵੇਦ ਨੂੰ ਮਹੱਤਵਪੂਰਨ ਸਥਾਨ ਪ੍ਰਾਪਤ ਹੈ। ਰਿਗਵੇਦ ਸਭ ਤੋਂ ਪੁਰਾਤਨ ਗ੍ਰੰਥ ਮੰਨਿਆ ਜਾਂਦਾ ਹੈ। ਇਹ ਗੱਲ ਸਪੱਸ਼ਟ ਹੈ ਜਿੰਨੇ ਇਹ ਵੇਦ ਪੁਰਾਤਨ ਹਨ ਆਰੀਆ ਲੋਕਾਂ ਦੀ ਹੋਂਦ ਦਾ ਕਾਲ ਵੀ ਉੱਨਾ ਹੀ ਪ੍ਰਾਚੀਨ ਹੈ। ਜਿੱਥੇ ਇਹ ਗ੍ਰੰਥ ਧਾਰਮਿਕ ਅਤੇ ਰਾਜਨੀਤਿਕ ਮਹੱਤਤਾ ਆਰੀਆ ਲੋਕਾਂ ਦੇ ਜੀਵਨ ਬਾਰੇ ਮਹੱਤਵਪੂਰਨ ਜਾਣਕਾਰੀ ਮਿਲਦੀ ਹੈ। ਆਰੀਆ ਨੇ ਕਰੀਬ 1500 ਈ.ਪੂ. ਮੱਧ ਏਸ਼ੀਆ ਤੋਂ ਅਫਗਾਨਿਸਤਾਨ ਦੇ ਰਸਤੇ ਭਾਰਤ ਵਿੱਚ ਪ੍ਰਵੇਸ਼ ਕੀਤਾ। ਉਹਨਾ ਨੇ ਭਾਰਤ ਅੰਦਰ ਇੱਕ ਸ੍ਰੇਸ਼ਟ ਸੱਭਿਅਤਾ ਦਾ ਨਿਰਮਾਣ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਆਰੀਆ ਸੰਸਾਰ ਦੀਆਂ ਸਭ ਤੋਂ ਪ੍ਰਾਚੀਨ, ਸਭਿਅਕ ਅਤੇ ਮਹਾਨ ਜਾਤੀਆਂ ਦੀ ਸ਼੍ਰੇਣੀ ਵਿੱਚ ਆਉਂਦੇ ਹਨ। ਸੰਸਕ੍ਰਿਤ ਭਾਸ਼ਾ ਵਿੱਚ ਆਰੀਆ ਦਾ ਅਰਥ ਸ੍ਰੇਸ਼ਟ ਜਾਂ ਕੁਲੀਨ ਹੈ। ਆਰੀਆ ਨੂੰ ਸ਼੍ਰੇਸ਼ਟ ਮੰਨਣ ਦਾ ਕਾਰਨ ਉਹਨਾ ਦੇ ਬਹਾਦਰ, ਰਿਸ਼ਟ ਪੁਸ਼ਟ, ਲੰਮੇ ਕੱਦ ਅਤੇ ਗੋਰੇ ਰੰਗ ਦਾ ਹੋਣਾ ਹੋ ਸਕਦਾ ਹੈ। ਇਸ ਕਾਰਨ ਹੁਣ ਵੀ ਏਸ਼ੀਆ ਅਤੇ ਯੂਰਪ ਦੇ ਕਈ ਲੋਕ ਮਾਣ ਨਾਲ ਆਪਣੇ ਆਪ ਨੂੰ ਆਰੀਆ ਆਖਦੇ ਹਨ।
ਆਰੀਆ ਦੇ ਮੂਲ ਨਿਵਾਸ ਅਸਥਾਨ ਸੰਬੰਧੀ ਸਿਧਾਂਤ:-ਆਰੀਆਂ ਦੇ ਮੂਲ ਨਿਵਾਸ ਅਸਥਾਨ ਨਾਲ ਸੰਬੰਧਿਤ ਸਿਧਾਤਾਂ ਅਤੇ ਵਿਚਾਰਧਾਰਾਵਾਂ ਵਿੱਚ ਕਾਫੀ ਅੰਤਰ ਹੈ। ਆਪਣੇ ਵਿਚਾਰ ਨੂੰ ਸਮੱਸ਼ਟ ਕਰਨ ਲਈ ਹਰ ਇਕ ਇਤਿਹਾਸਕਾਰ ਅਲੱਗ ਸਰੌਤ ਦੀ ਵਰਤੋ ਕੀਤੀ ਹੈ। ਇਹਨਾ ਸਿਧਾਤਾਂ ਦਾ ਵਰਣਨ ਹੇਠ ਲਿਖੇ ਅਨੁਸਾਰ ਹੈ:-
1.ਸਪਤ ਸਿੰਧੂ ਸਿਧਾਂਤ:-ਇਸ ਸਿਧਾਂਤ ਨਾਲ ਸੰਬੰਧਿਤ ਇਤਿਹਾਸਕਾਰ ਏ.ਸੀ.ਦਾਸ, ਕੇ.ਐਮ.ਮੁਨਸ਼ੀ ਅਤੇ ਸੰਪੂਰਨਾ ਨੰਦ ਇਸ ਸਿਧਾਂਤ ਦੇ ਸਮਰਥਕ ਹਨ। ਇਹਨਾ ਅਨੁਸਾਰ ਆਰੀਆ ਭਾਰਤ ਦੇਸ਼ ਦੇ ਬਾਹਰ ਤੋਂ ਨਹੀਂ ਆਏ ਸਗੋਂ ਉਹ ਮੂਲ ਰੂਪ ਵਿੱਚ ਸਪਤ ਸਿੰਧੂ ਦੇ ਹੀ ਵਾਸੀ ਸਨ। ਆਪਣੀ ਗੱਲ ਦੀ ਪ੍ਰੋੜਤਾ
ਲਈ ਉਹਨਾ ਦਾ ਕਹਿਣਾ ਹੈ ਕਿ ਰਿਗਵੇਦ ਵਿੱਚ ਸਪਤ ਸਿੰਧੂ ਬਾਰੇ ਹੀ ਜਾਣਕਾਰੀ ਪ੍ਰਾਪਤ ਹੁੰਦੀ ਹੈ। ਰਿਗਵੇਦ ਵਿੱਚ ਵਰਣਨ ਕੀਤੇ ਦ੍ਰਿਸ਼,ਕੁਦਰਤੀ ਨਜਾਰੇ,ਪਾਣੀ ਦੇ ਸਰੋਤ,ਜੀਵ ਸਪਤ ਸਿੰਧੂ ਨਾਲ ਸੰਬੰਧਿਤ ਹਨ। ਪਰ ਇਸ ਵਿਚਾਰ ਦੀ ਅਲੌਚਨਾ ਕਈ ਅਧਾਰਾਂ ਤੇ ਹੁੰਦੀ ਹੈ ਇੱਕ ਤਾਂ ਇਹ ਕਿ ਭਾਰਤ ਵਿੱਚ ਆਰੀਆ ਅਤੇ ਦਾਸਾਂ ਦੀਆਂ ਲੜਾਈਆ ਹੋਈਆਂ ਇਸ ਤੋਂ' ਸਿੱਧ ਹੁੰਦਾ ਹੈ ਕਿ ਉਹ ਭਾਰਤੀ ਨਹੀਂ ਸਨ। ਦੂਸਰੀ ਦਲੀਲ ਇਹ ਦਿੱਤੀ ਜਾਦੀ ਹੈ ਕਿ ਆਰੀਆਂ ਨੂੰ ਭਾਰਤ ਦੇਸ਼ ਦੇ ਜਾਨਵਰ ਸ਼ੇਰ ਅਤੇ ਹਾਥੀ ਦੀ ਜਾਣਕਾਰੀ ਨਹੀਂ ਸੀ ਜੇ ਉਹ ਭਾਰਤ ਦੇ ਵਸਨੀਕ ਹੁੰਦੇ ਤਾਂ ਉਹਨਾ' ਨੂੰ ਭਾਰਤ ਵਿੱਚ ਪਾਏ ਜਾਣ ਵਾਲੇ ਜਾਨਵਰਾਂ ਬਾਰੇ ਪਤਾ ਹੋਣਾ ਸੀ।ਤੀਸਰਾ ਇਹਨਾ ਦੀ ਜਾਣਕਾਰੀ ਦਾ ਅਧਾਰ ਸਿਰਫ ਵੇਦ ਛੱਡ ਕੇ ਹੋਰ ਕਿਤੇ ਚਲੇ
ਗਏ ਹੋਂਣਗੇ।
2.ਤਿੱਬਤ ਦਾ ਸਿਧਾਂਤ:- ਇਸ ਸਿਧਾਂਤ ਦਾ ਆਧਾਰ ਸਵਾਮੀ ਦਯਾਨੰਦ ਜੀ ਦੁਆਰਾ
ਰਚੀ ਪੁਸਤਕ ਸਤਿਆਰਥ ਪ੍ਰਕਾਸ਼ ਹੈ। ਇਸ ਸਿਧਾਂਤ ਅਨੁਸਾਰ ਆਰੀਆ ਦਾ ਨਿਵਾਸ ਅਸਥਾਨ ਤਿੱਬਤ ਹੈ। ਇਸਦਾ
ਕਾਰਨ ਉਹਨਾ ਇਹ ਦੱਸਿਆ ਕਿ ਤਿੱਬਤ ਵਿੱਚ ਕਾਫੀ ਠੰਡ ਪੈਂਦੀ ਹੈ ਸੂਰਜ ਤੇ ਅਗਨੀ ਇਸ ਠੰਡ ਨੂੰ ਦੂਰ ਕਰਦੇ
ਹਨ। ਆਰੀਆ ਲੋਕ ਇਹਨਾ ਦੋਵਾ ਦੀ ਪੂਜਾ ਕਰਦੇ ਹਨ ਉਹਨਾ ਇਸ ਤਰਕ ਦੇ ਅਧਾਰ ਤੇ ਕਿਹਾ ਕਿ ਆਰੀਆ ਲੋਕ ਤਿੱਬਤ
ਦੇ ਨਿਵਾਸੀ ਸਨ। ਉਹਨਾ ਦੇ ਇਸ ਵਿਚਾਰ ਦਾ ਵਿਰੋਧ ਕਰਦੇ ਹੋਏ ਅਲੌਚਕ ਕਹਿੰਦੇ ਹਨ ਕਿ ਠੰਡ ਤਾਂ ਹੋਰ
ਵੀ ਕਈ ਦੇਸ਼ਾਂ ਅੰਦਰ ਵੀ ਪੈਂਦੀ ਹੈ ਅਤੇ ਅਜਿਹਾ ਵੀ ਹੈ ਕਈ ਜਗ੍ਹਾ ਠੰਡ ਦੇ ਬਾਵਜੂਦ ਲੋਕ ਸੂਰਜ ਅਤੇ
ਅਗਨੀ ਦੀ ਪੂਜਾ ਨਹੀਂ ਕਰਦੇ।
3.ਆਸਟਰੀਆ ਹੰਗਰੀ ਦਾ ਸਿਧਾਂਤ:-ਡਾਕਟਰ ਘਈ ਆਪਣੀ ਵਿਚਾਰਧਾਰਾ ਦਿੰਦੇ ਹੋਏ ਕਹਿੰਦੇ
ਹਨ ਕਿ ਗੰਗਾ ਘਾਟੀ ਤੋ ਲੈ ਕੇ ਆਇਰਲੈਂਡ ਤੱਕ ਕੁਲ ਭਾਸ਼ਾਵਾਂ ਇੱਕੋ ਹੀ ਭਾਸ਼ਾ ਪਰਿਵਾਰ ਵਿੱਚੋਂ ਹਨ।
ਇੱਕ ਸੰਭਵ ਗੱਲ ਇਹ ਕਿ ਇੱਥੋਂ ਦੇ ਲੋਕ ਇੱਕ ਜਗ੍ਹਾ ਨਾ ਰਹਿੰਦੇ ਹੋਣ ਸਗੋਂ ਟੋਲੀਆ' ਬਣਾ ਕੇ ਹੋਰ ਦੇਸ਼ਾਂ
ਦੀ ਯਾਤਰਾ ਤੇ ਚਲੇ ਗਏ ਹੋਣ। ਉਸ ਅਨੁਸਾਰ ਇਹ ਲੋਕ ਹੀ ਆਰੀਆਂ ਸਨ। ਮੈਕਡੂਗਲ ਕਹਿੰਦਾ ਹੈ ਜਿਨਾ ਚੀਜਾਂ
ਦਾ ਗਿਆਨ ਆਰੀਆ ਨੂੰ ਸੀ ਉਹ ਹੰਗਰੀ ਅਤੇ ਅਸਟਰੀਆ ਵਿੱਚ ਪ੍ਰਾਪਤ ਹੁੰਦੀਆਂ ਹਨ। ਆਰੀਆ ਖੇਤੀਬਾੜੀ ਅਤੇ
ਪਸ਼ੂ ਪਾਲਣ ਦਾ ਕੰਮ ਕਰਦੇ ਸਨ ਜੋ ਹੰਗਰੀ ਨਾਲ ਸੰਬੰਧਿਤ ਹਨ। ਪਰ ਇਸ ਸਿਧਾਂਤ ਨੂੰ ਵੀ ਪ੍ਰਵਾਨ ਨਹੀ
ਕੀਤਾ ਜਾ ਸਕਦਾ।
4.ਉੱਤਰੀ ਧਰੂਵ ਪ੍ਰਦੇਸ਼ ਦਾ ਸਿਧਾਂਤ:- ਬਾਲ ਗੰਗਾਧਰ ਤਿਲਕ ਜੋ ਪ੍ਰਸਿੱਧ ਭਾਰਤੀ ਵਿਦਵਾਨ
ਹੇ ਉਸਨੇ ਆਪਣੀ ਪੁਸਤਕ ਵਿੱਚ ਕਿਹਾ ਹੈ ਕਿ ਆਰੀਆ ਉੱਤਰੀ ਧਰੂਵ ਪ੍ਰਦੇਸ਼ ਦੇ ਨਿਵਾਸੀ ਸਨ। ਇਸ ਜਗਾ
ਤਾ ਉਹ ਹੋਰ ਦੇਸ਼ਾਂ ਨੂੰ ਗਏ। ਆਰੀਆ ਦੇ ਮੂਲ ਸਥਾਨ ਵਿੱਚ ਸਰਦੀ ਪੈੱਦੀ ਹੈ ਛੇ ਮਹੀਨੇ ਦਿਨ ਅਤੇ ਛੇ
ਮਹੀਨੇ ਰਾਤ ਰਹਿੰਦੀ ਹੈ ਅਜਿਹਾ ਉੱਤਰੀ ਧਰੁਵ ਤੇ ਹੀ ਸੰਭਵ ਹੈ। ਪਹਿਲਾ ਪਹਿਲ ਇੱਥੇ ਰਹਿਣ ਦੇ ਅਨੁਕੂਲ
ਵਾਤਾਵਰਣ ਹੋਣ ਕਰਕੇ ਆਰੀਆ ਇੱਥੇ ਰਹੇ ਪਰ ਭੂਗੋਲਿਕ ਪਰਿਵਰਤਨਾ ਕਾਰਨ ਇਸ ਸਥਾਨ ਤੇ ਰਹਿਣਾ ਔਖਾ ਹੋ
ਗਿਆ, ਇਸ ਲਈ ਆਰੀਆ ਨੇ ਇਸ ਸਥਾਨ ਨੂੰ ਛੱਡ ਦਿੱਤਾ। ਪਰ ਵਿਦਵਾਨ ਮੰਨਦੇ ਹਨ ਰਿਗਵੇਦ ਵਿੱਚ ਉੱਤਰੀ ਧਰੂਵ
ਦਾ ਵਰਣਨ ਨਹੀ ਮਿਲਦਾ ।
5.ਮੱਧ ਏਸ਼ੀਆ ਦਾ ਸਿਧਾਂਤ:-ਪ੍ਰੰ.ਮੈਕਸ ਮੂਲਰ ਅਨੁਸਾਰ ਆਰੀਆ ਲੋਕ ਮੱਧ ਏਸ਼ੀਆ
ਦੇ ਵਸਨੀਕ ਸਨ ਇਹ ਨਤੀਜਾ ਉਸਨੇ ਆਰੀਆ ਦੀਆਂ ਭਾਸ਼ਾਵਾਂ ਦੇ ਡੂੰਘੇ ਅਧਿਐਨ ਦੁਆਰਾ ਕੱਢਿਆ ਇਸ ਭਾਸ਼ਾ
ਵਿਗਿਆਨੀ ਦਾ ਮੰਨਣਾ ਹੈ ਭਾਰਤੀ, ਈਰਾਨੀ, ਲਾਤੀਨੀ, ਜਰਮਨ ਆਦਿ ਇਕੱਠੇ ਰਹਿਣ ਕਰਕੇ ਉਹਨਾ ਦੀ ਭਾਸ਼ਾ
ਵਿੱਚ ਸਮਾਨਤਾ ਹੈ। ਉਸਦਾ ਵਿਚਾਰ ਹੈ ਆਰੀਆ ਮੱਧ ਏਸ਼ੀਆ ਤੋ ਹੀ ਸੰਸਾਰ ਦੇ ਹੋਰ ਭਾਗਾਂ ਵਿੱਚ ਗਏ।ਹੋ
ਸਕਦਾ ਹੈ ਕਿ ਅਜਿਹਾ ਹੋਇਆ ਵੀ ਹੋਵੇ ਪਰ ਭਾਰਤ ਵਿੱਚ ਆਰੀਆ ਦੀਕਿਹੜੀ ਨਸਲ ਨੇ ਪ੍ਰਵੇਸ਼ ਕੀਤਾ ਇਸਦਾ
ਪਤਾ ਨਹੀਂ
6.ਸਰਵਉਚਿਤ ਸਿਧਾਂਤ:- ਸਭ ਤੋ ਵੱਧ ਸਿਧਾਂਤ ਮੱਧ ਏਸ਼ੀਆ ਦੇ ਸਿਧਾਂਤ ਨੂੰ
ਮੰਨਿਆ ਜਾਂਦਾ ਹੈ ਕਿਉਂਕਿ ਭਾਰਤ ਅਤੇ ਯੂਰਪ ਦੇ ਲੋਕ ਮੱਧ ਏਸ਼ੀਆ ਦੇ ਸਨ ਹੌਲੀ ਹੌਲੀ ਇਸ ਸਥਾਨ ਤੋਂ
ਹੋਰ ਦੇਸ਼ਾਂ ਵਿੱਚ ਫੈਲ ਗਏ । ਦੂਸਰਾ ਕਾਰਨ ਸਿੰਧੂ ਘਾਟੀ ਦੀ ਖੋਜ ਕਾਰਨ ਸਿੰਧੂ ਘਾਟੀ ਦਾ ਸਿਧਾਂਤ
ਖਤਮ ਹੋਂ ਗਿਆ। ਆਰੀਆ ਦੇ ਸਾਹਿਤ ਤੋ ਵੀ ਪਤਾ ਲਗਦਾ ਉਹਨਾ ਦੇ ਬਜੁਰਗ ਇਕੱਠੇ ਰਹਿੰਦੇ ਸਨ। ਜੋ ਕੁਦਰਤੀ
ਸਥਾਨ ਆਰੀਆ ਦੀਆਂ ਪੁਸਤਕਾਂ ਵਿੱਚ ਹਨ, ਉਹ ਮੱਧ ਏਸ਼ੀਆ ਵਿੱਚ ਹਨ। ਜਿਆਦਾ ਵਿਦਵਾਨ ਇਸ ਸਿਧਾਂਤ ਨਾਲ
ਸਹਿਮਤ ਹਨ।
ਪ੍ਰਸ਼ਨ 2: ਆਰੀਆ ਲੋਕਾਂ ਨਾਲ ਸੰਬੰਧਿਤ ਰਾਜਨੀਤਿਕ
ਸੰਸਥਾਵਾਂ ਦਾ ਵਰਣਨ ਕਰਦੇ ਹੋਏ ਰਾਜਨੀਤਿਕ ਜੀਵਨ ਦਾ ਵਰਣਨ ਕਰੋ।
ਉੱਤਰ- ਆਰੀਆ ਰਾਜਨੀਤਿਕ ਦੀ ਜੀਵਨਸ਼ੈਲੀ ਅਤੇ ਢਾਂਚੇ ਦਾ ਵਰਣਨ ਵੇਦਾਂ ਵਿੱਚ ਆਉਂਦਾ ਹੈ ਜਿਸ ਨੂੰ ਹੇਠ ਲਿਖੇ ਅਨੁਸਾਰ ਦਰਸਾ ਸਕਦੇ ਹਾਂ।
ਪ੍ਰਸ਼ਾਸਨਿਕ ਢਾਂਚਾ:- ਸਮਾਜ ਪ੍ਰਸ਼ਾਸਨ ਸਹੂਲਤ ਲਈ ਛੋਟੀਆਂ ਛੋਟੀਆਂ ਇਕਾਈਆ ਵਿੱਚ ਵੰਡਿਆ ਗਿਆ ਸੀ। ਪ੍ਰਬੰਧ ਦਾ ਕਾਰਜ ਪਰਿਵਾਰਕ ਇਕਾਈ ਤੋਂ ਸ਼ੁਰੂ ਹੁੰਦਾ ਸੀ।ਘਰ ਦੇ ਮੁਖੀ ਨੂੰ ਗ੍ਰਹਿਪਤੀ ਆਖਦੇ ਸਨ। ਪਰਿਵਾਰ ਮਿਲਕੇ ਪਿੰਡ ਅਤੇ ਪਿੰਡਾ ਦਾ ਸਮੂਹ ਵਿਸ਼ ਬਣਾਉਂਦਾ ਸੀ।ਕਈ ਵਿਸ਼ੇ ਮਿਲਕੇ ਇੱਕ ਜਨ ਬਣਾਉਂਦੇ ਸਨ ਰਿਗਵੇਦ ਵਿੱਚ ਇਹਨਾ ਜਨਪਦਾਂ ਦਾ ਵਰਣਨ ਆਉਂਦਾ ਹੈ ਇਹਨਾ ਦੇ ਵੱਖ ਵੱਖ ਨਾਮ ਸਨ।ਜਨ ਦਾ ਮੁਖੀ ਰਾਜਾ ਅਖਵਾਉਂਦਾ ਸੀ।
2.ਰਾਜਨ ਜਾਂ ਕਬੀਲੇ ਦਾ ਮੁਖੀਆ:-ਕਬੀਲੇ ਮੁਖੀ ਰਾਜਾ ਹੁੰਦਾ ਸੀ ਉਸਦਾ ਮੁੱਖ ਕਰਤੱਵ ਉਸਦੇ ਅਧੀਨ ਲੋਕਾਂ ਦਾ ਭਲਾ, ਰੱਖਿਆ, ਸ਼ਾਂਤੀ ਦੀ ਸਥਾਪਨਾ ਕਰਨਾ ਸੀ। ਆਪਸੀ ਝਗੜਿਆ ਦਾ ਨਿਪਟਾਰਾ ਵੀ ਉਸ ਦੁਆਰਾ ਹੀ ਕੀਤਾ ਜਾਦਾ ਸੀ।ਰਾਜਾ ਬਣਨ ਲਈ ਪਹਿਲਾ ਪਹਿਲ ਯੋਗਤਾ ਮੁੱਖ ਆਧਾਰ ਸੀ ਪਰ ਬਾਅਦ ਵਿੱਚ ਇਹ ਜੱਦੀ ਤੌਰ ਤੇ ਚੁਣਿਆਂ
ਜਾਣ ਲੱਗਾ।
3.ਮੰਤਰੀ ਜਾਂ ਰਾਜ ਅਧਿਕਾਰੀ:-ਆਪਣੀ ਸਹਾਇਤਾ ਅਤੇ ਸ਼ਾਸ਼ਨ ਸਹੀ ਤਰੀਕੇ ਨਾਲ ਚਲਾਉਣ ਲਈ ਉੱਚ ਚਰਿਤਰ ਦੇ ਮੰਤਰੀ ਨਿਯੂਕਤ ਕੀਤੇ ਜਾਂਦੇ ਸਨ। ਪੁਰੋਹਿਤ, ਸੈਨਾਨੀ ਅਤੇ ਗ੍ਰਾਮਣੀ ਪ੍ਰਸਿੱਧ ਮੰਤਰੀਆਂ ਦੀ ਸ਼੍ਰੇਣੀ ਵਿੱਚ ਆਉਂਦੇ ਸਨ। ਪੁਰੋਹਿਤ ਧਾਰਮਿਕ ਕਾਰਜਾਂ ਲਈ ਸੈਨਾਨੀ ਸੈਨਾ ਅਤੇ ਜਸੂਸ ਦੇ ਤੌਰ ਤੇ ਗ੍ਰਾਮਣੀ ਕਾਰਜ ਕਰਦੇ ਸਨ।
4.ਸਭਾ ਅਤੇ ਸਮਿਤੀ:-ਇਹ ਰਾਜੇ ਦਾ ਕਾਰਜ ਪ੍ਰਬੰਧ ਚਲਾਉਣ ਲਈ ਰਿਗਵੈਦਿਕ ਕਾਲ ਦੀਆਂ ਮਹੱਤਵਪੂਰਨ ਸੰਸਥਾਵਾਂ ਸਨ।ਸਭਾ ਵਿੱਚ ਸਿਆਣੇ ਜਾਂ ਬਜੁਰਗ ਵਿਅਕਤੀ ਰਾਜੇ ਰਾਜਨੀਤਿਕ ਮਾਮਲਿਆਂ ਵਿੱਚ ਸਹਾਇਤਾ ਕਰਦੇ ਸਨ ਉਤੇ ਸਮਿਤੀ ਵਿੱਚ ਸਾਰੇ ਲੋਕ ਮਹੱਤਵਪੂਰਨ ਫੈਸਲੇ ਲੈਂਦੇ ਸਨ।
5.ਨਿਆਇਕ ਸੰਸਥਾ:-ਰਾਜਾ ਹੀ ਨਿਆਂ ਦਾ ਮਹੱਤਵਪੂਰਨ ਸਰੋਤ ਸੀ ਉਸ ਦੁਆਰਾ ਹੀ ਲੋਕਾਂ ਨੂੰ ਬਿਨਾ ਭੇਦ ਭਾਵ ਨਿਆਂ ਦਿੱਤਾ ਜਾਂਦਾ ਸੀ। ਅਪਰਾਧੀਆਂ ਨੂੰ ਸਖਤ ਤੋਂ ਸਖਤ ਸਜਾ ਦਿੱਤੀ ਜਾਂਦੀ ਸੀ।
6.ਯੁੱਧ ਦਾ ਤਰੀਕਾ ਜਾ ਢੰਗ:-ਇਹਨਾ ਲੋਕਾਂ ਨੂੰ ਲੜਨ ਕਲਾ ਦਾ ਪੂਰਨ ਗਿਆਨ ਸੀ।ਰਾਜੇ ਜਾਂ ਰਾਜਿਆਂ ਨਾਲ ਸੰਬੰਧਿਤ ਲੋਕ ਰੱਥਾਂ ਤੇ ਲੜਦੇ ਸਨ। ਕਈ ਤਰਾਂ ਦੇ ਸ਼ਸ਼ਤਰ ਉਸ ਸਮੇਂ ਇਹਨਾ ਲੋਕਾ ਦੁਆਰਾ ਵਰਤੋ ਵਿੱਚ ਲਿਆਂਦੇ ਜਾਂਦੇ ਸਨ। ਕਮਜ਼ੋਰ ਲੋਕਾਂ ਉੱਤੇ ਇਹਨਾ ਦੁਆਰਾ ਹਮਲਾ ਨਹੀ ਕੀਤਾ ਜਾਂਦਾ ਸੀ ਅਤੇ ਦੁਸ਼ਮਣ ਅੱਗੇ ਬਹਾਦਰੀ ਨਾਲ ਪੇਸ਼ ਆਉਂਦੇ ਸਨ।
ਪ੍ਰਸ਼ਨ 3. ਰਿਗਵੈਦਿਕ ਆਰੀਆ ਦਾ ਸਮਾਜਿਕ ਜੀਵਨ ਕਿਹੋ ਜਿਹਾ ਸੀ? ਵਿਸਤ੍ਰਿਤ ਜਾਣਕਾਰੀ ਦਿਓ
ਉੱਤਰ:-ਰਿਗਵੈਦਿਕ ਆਰੀਆ ਦਾ ਸਮਾਜਿਕ ਜੀਵਨ ਹੇਂਠ ਲਿਖੇ ਅਨੁਸਾਰ ਸੀ-
1.ਘਰੇਲੂ ਪਰਿਵਾਰਿਕ ਜੀਵਨ:-ਆਰੀਆ ਲੋਕ ਚਰਵਾਹੇ ਸਨ, ਉਹ ਪਸ਼ੂਆ' ਦੇ ਚਾਰੇ ਦੀ ਭਾਲ ਵਿਚ ਘੁੰਮਦੇ ਰਹਿੰਦੇ ਸਨ। ਰਿਗਵੈਦਿਕ ਆਰੀਆ ਨੇ ਘੁੰਮਣ ਦਾ ਜੀਵਨ ਛੱਡ ਕੇ ਮਕਾਨ ਬਣਾ ਕੇ ਰਹਿਣਾ ਸ਼ੁਰੂ ਦਿੱਤਾ ਸੀ। ਆਰੀਆ ਦੇ ਸਮਾਜਿਕ ਜੀਵਨ ਵਿਚ ਪਰਿਵਾਰ ਦਾ ਬਹੁਤ ਮਹੱਤਵ ਸੀ, ਆਰੀਆ ਪਰਿਵਾਰ ਸਯੁੰਕਤ ਪਰਿਵਾਰ ਹੁੰਦਾ ਸੀ।ਪਰਿਵਾਰ ਦਾ ਮੁੱਖੀ ਸਭ ਤੋ ਵੱਡੀ ਉਮਰ ਦਾ ਵਿਆਕਤੀ ਹੁੰਦਾ ਸੀ। ਉਸਨੂੰ ਗ੍ਰਹਿਪਤੀ ਕਿਹਾ ਜਾਦਾ ਸੀ। ਕਈ ਵੰਸ਼ਾਂ ਦਾ ਇਕ ਕਬੀਲਾ ਬਣਦਾ ਸੀ। ਇਕ ਕਬੀਲੇ ਦੇ ਲੋਕ ਇਕ ਪਿੰਡ ਵਿਚ ਰਹਿਣ ਲੱਗ ਪਏ ਸੀ।
2.ਸਮਾਜ ਵਿਚ ਇਸਤਰੀਆਂ ਦਾ ਸਥਾਨ:- ਰਿਗਵੈਦਿਕ ਸਮਾਜ ਵਿਚ ਇਸਤਰੀਆਂ ਦਾ ਬਹੁਤ ਆਦਰ ਸਤਿਕਾਰ ਕੀਤਾ ਜਾਂਦਾ ਸੀ। ਪੁੱਤਰੀ ਜਨਮ ਨੂੰ ਬੁਰਾ ਨਹੀ ਮੰਨਦੇ ਸਨ ਅਤੇ ਇਸਤਰੀਆਂ ਦੀ ਸਿੱਖਿਆ ਦਾ ਵੀ ਪ੍ਰਬੰਧ ਹੁੰਦਾ ਸੀ।ਰਿਗਵੇਦ ਵਿਚ ਕਈ ਮੰਤਰ ਇਸਤਰੀਆਂ ਦੇ ਰਚੇ ਹੋਏ ਹਨ ਜਿਨ੍ਹਾਂ ਵਿਚੋਂ ਘੋਸ਼ਾ, ਵਿਸ਼ਵਵਾਰਾ, ਮੁਦਗਾਲਨੀ, ਅਪਾਲਾ, ਲੌਪਾਮਦਰਾ, ਸ਼ਰਧਾ ਆਦਿ ਮੁੱਖ ਹਨ। ਇਸਤਰੀਆਂ ਦੀ ਮੌਜੂਦਗੀ ਤੋ ਬਿਨ੍ਹਾਂ
ਕੋਈ ਯੱਗ ਸੰਪੂਰਨ ਨਹੀਂ ਹੁੰਦਾ ਸੀ। ਇਸਤਰੀਆਂ ਨੂੰ ਆਪਣੀ ਮਰਜੀ ਦਾ ਪਤੀ ਚੁਣਨ ਦੀ ਆਗਿਆ ਸੀ। ਸਮਾਜ ਵਿਚ ਪਰਦਾ ਪ੍ਰਥਾ, ਸਤੀ ਪ੍ਰਥਾ, ਬਾਲ ਵਿਆਹ ਦੀ ਪ੍ਰਥਾ ਨਹੀਂ ਸੀ।ਵਿਧਵਾ ਆਪਣੇ ਦੇਵਰ ਨਾਲ ਵਿਆਹ ਕਰ ਸਕਦੀ ਸੀ।
3.ਜਾਤੀ ਪ੍ਰਥਾ:- ਰਿਗਵੇਦ ਵਿਚ ਇਕ ਮੰਤਰ ਅਨੁਸਾਰ ਬ੍ਰਾਹਮਣ ਪ੍ਰਮਾਤਮਾ ਦੇ ਮੁੱਖ ਵਿਚੋਂ, ਕਸ਼ੱਤਰੀ ਭੂਜਾਵਾਂ ਵਿਚੋਂ, ਵੈਸ਼ ਪੇਟ ਵਿਚੋ' ਅਤੇ ਸ਼ੂਦਰ ਪੈਰਾਂ ਵਿਚੋ' ਪੈਦਾ ਹੋਏ ਹਨ। ਪ੍ਰੰਤੂ ਇਤਿਹਾਸਕਾਰਾਂ ਵਿਚ ਇਸ ਮੱਤ ਨਾਲ ਮਤਭੇਦ ਹਨ। ਰਿਗਵੈਦਿਕ ਕਾਲ ਸਮੇ ਸਮਾਜ ਦੋ ਸ੍ਰੇਣੀਆਂ ਆਰੀਆ ਅਤੇ ਅਨਆਰੀਆ ਜਿਨ੍ਹਾਂ ਨੂੰ ਦਾਸੂ ਕਿਹਾ ਜਾਂਦਾ ਸੀ, ਵਿਚ ਵੰਡਿਆ ਹੋਇਆ ਸੀ। ਇਹਨਾ ਦੀ ਬੋਲੀ ਅਤੇ ਧਰਮ ਵਿਚ ਅੰਤਰ ਹੁੰਦਾ ਸੀ। ਆਰੀਆ ਦਾ ਰੰਗ ਗੋਰਾ ਤੇ ਦਾਸੂ ਰੰਗ ਦੇ ਕਾਲੇ ਅਤੇ ਚਪਟੀ ਨੱਕ ਵਾਲੇ ਹੁੰਦੇ ਸਨ।
4.ਭੌਜਨ:- ਆਰੀਆ ਦਾ ਮੁੱਖ ਭੋਜਨ ਕਣਕ, ਚਾਵਲ, ਦੁੱਧ, ਘਿਓ, ਸਬਜੀਆਂ, ਫਲ ਆਦਿ ਸੀ।ਆਰੀਆ ਲੋਕ ਭੇਡ-ਬੱਕਰੀਆਂ ਦਾ ਮਾਸ ਵੀ ਖਾਦੇ ਸਨ। ਆਰੀਆ ਸ਼ਰਾਬ ਵੀ ਪੀਦੇ' ਸਨ ਜਿਸਨੂੰ ਸੋਮਰਸ ਵੀ ਆਖਦੇ ਸਨ।
5.ਪਹਿਰਾਵਾ ਅਤੇ ਗਹਿਣੇ:- ਰਿਗਵੈਦਿਕ ਆਰੀਆ ਬਹੁਤ ਸੁੰਦਰ ਪਰ ਸਾਦੇ ਕੱਪੜੇ ਪਾਉਂਦੇ ਸੀ। ਉਹ ਸੂਤੀ, ਊਨੀ ਤੇ ਰੇਸ਼ਮੀ ਕੱਪੜਿਆਂ ਤੋ ਇਲਾਵਾ ਕਈ ਵਾਰ ਸਰੀਰ ਨੂੰ ਢੱਕਣ ਲਈ ਜਾਨਵਰਾਂ ਦੀਆ ਖੱਲਾਂ ਦਾ ਇਸਤੇਮਾਲ ਵੀ ਕਰਦੇ ਸਨ। ਆਰੀਆ ਮਰਦ ਅਤੇ ਔਰਤਾਂ ਦੌਵੇ ਗਹਿਣਿਆਂ ਦੇ ਸੌਕੀਨ ਸਨ। ਔਰਤਾਂ ਨੱਕ, ਕੰਨ, ਸਿਰ, ਉਂਗਲੀ, ਬਾਹਾਂ ਅਤੇ ਗਰਦਨ ਵਿਚ ਗਹਿਣੇ ਪਹਿਨਦੀਆਂ ਸਨ।
6.ਸਿੱਖਿਆ:- ਰਿਗਵੈਦਿਕ ਕਾਲ ਸਮੇ ਵਿਦਿਆਰਥੀ ਗੁਰੂਕੁਲਾਂ ਵਿਚ ਆਪਣੇਂ ਗੁਰੂ ਕੌਲੋ ਸਿੱਖਿਆ ਪ੍ਰਾਪਤ ਕਰਦੇ ਸਨ। ਵੇਦਾਂ ਦੀ ਸਿੱਖਿਆ ਤੋ ਬਿਨ੍ਹਾਂ
ਗਣਿਤ, ਵਿਆਕਰਣ, ਨੈਤਿਕ ਸਿੱਖਿਆ ਅਤੇ ਸੈਨਿਕ ਸਿੱਖਿਆ ਵੀ ਦਿੱਤੀ ਜਾਂਦੀ ਸੀ।
7.ਮਨੌਰੰਜਨ:- ਆਰੀਆ ਲੋਕਾ ਦੇ ਮਨੌਰੰਜਨ ਦੇ ਸਾਧਨ ਘੋੜ
ਦੌੜਾਂ, ਰੱਥ ਦੌੜਾਂ, ਸ਼ਿਕਾਰ ਖੇਡਣਾ, ਜੂਆ ਖੇਡਣਾ ਅਤੇ ਨਾਚ ਗਾਣ ਸਨ। ਆਰੀਆ ਲੌਕ ਪ੍ਰਭੂ
ਭਗਤੀ ਦੇ ਭਜਨ ਗਾਉਂਦੇ ਸਨ।
ਪ੍ਰਸ਼ਨ 4. ਰਿਗਵੈਦਿਕ ਆਰੀਆ ਲੋਕਾ ਦੇ ਧਾਰਮਿਕ ਅਤੇ ਆਰਥਿਕ ਜੀਵਨ `ਤੇ ਚਰਚਾ ਕਰੋਂ।
ਉੱਤਰ:- ਧਾਰਮਿਕ ਜੀਵਨ
1.ਕੁਦਰਤ ਦੇ ਪੁਜਾਰੀ:- ਰਿਗਵੈਦਿਕ ਆਰੀਆ ਲੋਕਾ ਦੇ ਧਾਰਮਿਕ ਜੀਵਨ ਵਿਚ ਕੁਦਰਤ ਦੀ ਬਹੁਤ ਮਹੱਤਤਾ ਸੀ। ਉਹ ਕੁਦਰਤ ਨੂੰ ਦੇਵਤਾ ਮੰਨ ਕੇ ਉਸਦੀ ਪੂਜਾ ਕਰਦੇ ਸਨ। ਆਰੀਆ ਲੋਕਾ ਦਾ ਸਭ ਤੋ ਵੱਡਾ ਦੇਵਤਾ ਵਰੂਣ ਦੇਵਤਾ ਸੀ, ਉਹ ਆਕਾਸ਼ ਦਾ ਦੇਵਤਾ ਸੀ। ਇੰਦਰ ਦੇਵਤਾ ਜੋ ਕਿ ਵਰਖਾ ਅਤੇ ਯੁੱਧ ਦਾ ਦੇਵਤਾ ਮੰਨਿਆ ਜਾਂਦਾ ਸੀ ਰਿਗਵੈਦਿਕ ਆਰੀਆ ਦਾ ਦੂਜਾ ਵੱਡਾ ਦੇਵਤਾ ਸੀ। ਇਨ੍ਹਾ ਦੇਵਤਿਆ' ਤੋਂ ਇਲਾਵਾ ਆਰੀਆ ਲੌਕ ਹੌਰ ਬਹੁਤ ਸਾਰੇ ਦੇਵੀ-ਦੇਵਤਿਆਂ ਦੀ ਪੂਜਾ ਕਰਦੇ ਸਨ ਜਿਨ੍ਹਾਂ ਵਿਚ ਅਗਨੀ
ਦੇਵਤਾ, ਸੂਰਜ ਦੇਵਤਾ, ਰੁਦਰ ਦੇਵਤਾ ਆਦਿ ਸਨ । ਦੇਵੀਆ ਵਿਚ ਆਰੀਆ ਰਾਤਰੀ ਦੇਵੀ, ਊਸ਼ਾ ਦੇਵੀ, ਅਰਣਾਈ ਦੇਵੀ ਆਦਿ ਦੀ ਪੂਜਾ ਕਰਦੇ ਸੀ। ਆਰੀਆ ਲੌਕ ਇਕ ਈਸ਼ਵਰ ਵਿਚ ਵਿਸ਼ਵਾਸ ਰੱਖਦੇ ਸੀ ਉਹ ਸਭ ਦੇਵੀ-ਦੇਵਤਿਆਂ ਨੂੰ ਉਸ ਈਸ਼ਵਰ ਦਾ ਹੀ ਰੂਪ ਮੰਨਦੇ ਸਨ।
2.ਯੱਗ:- ਰਿਗਵੈਦਿਕ ਆਰੀਆ ਲੋਕ ਦੇਵੀ-ਦੇਵਤਿਆਂ ਨੂੰ ਖੂਸ਼ ਕਰਨ ਲਈ ਯੱਗ-ਹਵਨ ਕਰਦੇ ਸਨ। ਯੱਗ ਬਹੁਤ ਕਿਸਮਾ ਦੇ ਹੁੰਦੇ ਸਨ। ਕਈ ਯੱਗ ਛੋਟੇ ਅਤੇ ਕਈ ਯੱਗ ਸਾਲਾ ਬੱਧੀ ਚਲਦੇ ਰਹਿੰਦੇ ਸਨ। ਇਹਨਾ ਯੱਗਾ ਵਿਚ ਪ੍ਰੋਹਿਤ
ਵੱਡੀ ਗਿਣਤੀ ਵਿਚ ਸ਼ਾਮਿਲ ਹੁੰਦੇ ਸਨ, ਆਰੀਆ ਸਮਾਜ ਵਿਚ ਪ੍ਰੋਹਿਤਾ ਨੂੰ ਵਿਸ਼ੇਸ ਸਨਮਾਨ ਹਾਸਿਲ ਸੀ। ਯੱਗ ਅਤੇ ਬਲੀਆ' ਦਾ ਉਦੇਸ਼ ਦੇਵੀ-ਦੇਵਤਿਆਂ ਦੀ ਨਾਰਾਜ਼ਗੀ ਤੋਂ ਬਚਣਾ ਅਤੇ ਉਨ੍ਹਾਂ ਨੂੰ ਖੁਸ਼ ਕਰਨਾ ਹੁੰਦਾਂ ਸੀ। ਇਹ ਯੱਗ ਯੁੱਧ ਵਿਚ ਜਿੱਤ ਪ੍ਰਾਪਤੀ, ਧੰਨ ਪ੍ਰਾਪਤੀ, ਸੰਤਾਨ ਪ੍ਰਾਪਤੀ ਆਦਿ ਲਈ ਕਰਵਾਏ ਜਾਂਦੇ ਸਨ।
ਆਰਥਿਕ ਜੀਵਨ:-
1.ਪਸ਼ੂ-ਪਾਲਣ:- ਰਿਗਵੈਦਿਕ ਆਰੀਆ ਲੋਕਾ ਦਾ ਮੁੱਖ ਧੰਦਾ ਪਸ਼ੂਪਾਲਣ ਸੀ। ਸ਼ੁਰੂਆਤੀ ਆਰੀਆ ਲੋਕ ਚਰਵਾਹੇ ਸਨ। ਆਰੀਆ ਮੁੱਖ ਰੂਪ ਵਿਚ ਭੇਡਾਂ, ਬੱਕਰੀਆਂ