Thursday, 7 January 2021

ਪਾਠ 7 ਰਾਜਪੂਤ ਕਾਲ

0 comments

ਪਾਠ 7 ਰਾਜਪੂਤ ਕਾਲ

 

1) ਅਰਬਾਂ ਨੇ ਸਿਧ ਤੇ ਪਹਿਲਾ ਹਮਲਾ ਕਦੋ' ਕੀਤਾ?

712 :


2) ਅਰਬਾਂ ਨੇ ਕਿਸਦੀ ਅਗਵਾਈ ਹੇਠ ਭਾਰਤ ਤੇ ਹਮਲਾ ਕੀਤਾ?

ਮੁਹੰਮਦ -ਬਿਨ-ਕਾਸਮ

3) ਮੁਹੰਮਦ -ਬਿਨ-ਕਾਸਿਮ ਨੇ ਭਾਰਤ ਵਿੱਚ ਪਹਿਲਾ ਯੁੱਧ ਕਿਸ ਸ਼ਾਸਕ ਨਾਲ ਕੀਤਾ?

ਦਾਹਿਰ ਨਾਲ

4) ਮਹਿਮੂਦ ਗਜ਼ਨਵੀ ਕਿੱਥੋ ਦਾ ਸ਼ਾਸਕ ਸੀ?

ਗਜ਼ਨੀ ਦਾ

5) ਮੁਹੰਮਦ ਗਜ਼ਨਵੀ ਕਿਸ ਜਾਤੀ ਨਾਲ ਸੰਬੰਧ ਰੱਖਦਾ ਸੀ?

ਤੁਰਕ

6) ਮੁਹੰਮਦ ਗਜ਼ਨਵੀ ਨੇ ਭਾਰਤ ਤੇ ਕਿਨੇ ਹਮਲੇ ਕੀਤੇ?

17

7) ਮੁਹੰਮਦ ਗਜ਼ਨਵੀ ਨੇ ਕਿਹੜੇ ਸਮੇ' ਦੌਰਾਨ ਭਾਰਤ ਤੇ ਹਮਲੇ ਕੀਤੇ?

1000: ਤੋਂ 1027 : ਤੌਕ

8) ਮਹਿਮੂਦ ਗਜ਼ਨਵੀ ਦਾ ਭਾਰਤ ਤੇ ਸਭ ਤੋਂ' ਪ੍ਰਸਿਧ ਹਮਲਾ ਕਿਹੜਾ ਸੀ?

ਸੋਮਨਾਥ ਦਾ ਹਮਲਾ

9) ਮਹਿਮੂਦ ਗਜ਼ਨਵੀ ਨੇ ਸੋਮਨਾਥ ਤੇ ਹਮਲਾ ਕਿਉ' ਕੀਤਾ?

ਸੋਮਨਾਥ ਮਦਰ ਦੀ ਦੌਲਤ ਕਾਰਨ

10) ਰਾਜਪੂਤ ਸ਼ਬਦ ਤੋਂ ਕੀ ਭਾਵ ਹੈ?

ਰਾਜਿਆਂ ਦੇ ਪੁਤਰ

11) ਰਾਜਪੂਤਾਂ ਦੀ ਵਿਦੇਸ਼ੀ ਉਤਪਤੀ ਦਾ ਸਿਧਾਂਤ ਕਿਸਨੇ ਦਿੱਤਾ?

ਕਰਨਲ ਟਾਡ ਨੇ

12) ਅਗਨੀਕੁਲ ਸਿਧਾਂਤ ਕਿਸ ਪੁਸਤਕ ਵਿੱਚੋਂ ਲਿਆ ਗਿਆ ਹੈ?

ਪ੍ਰਿਥਵੀਰਾਜ ਰਾਸੋ

13) ਪ੍ਰਿਥਵੀਰਾਜ ਰਾਸੋਂ ਦਾ ਲੇਖਕ ਕੌਣ ਹੈ?

ਚੰਦ ਬਰਦਾਈ

14) ਅਗਨੀਕੁਲ ਸਿੰਧਾਂਤ ਅਨੁਸਾਰ ਰਾਜਪੂਤਾਂ ਦੀ ਉਤਪਤੀ ਕਿੱਥੋਂ ਹੋਈ?

ਅਗਨੀ ਤੋਂ

15) ਰਾਜਪੂਤਾਂ ਦੀ ਉਤਪਤੀ ਲਈ ਕਿਹੜੇ ਪਰਬਤ ਤੇ ਯੋਗ ਕੀਤਾ ਗਿਆ?

ਆਬੂ ਪਰਬਤ ਤੇ

16) ਆਬੂ ਪਰਬਤ ਤੇ ਯੋਗ ਕਿੰਨਾਂ ਸਮਾਂ ਚਲਿਆ?

40 ਦਿਨ

17) ਮਿਸ਼ਰਤ ਜਾਤੀ ਉਤਪਤੀ ਦਾ ਸਿਧਾਂਤ ਕਿਸ ਦੁਆਰਾ ਦਿੱਤਾ ਗਿਆ?

ਡਾ: ਵੀ ਏ ਸਮਿਥ ਦੁਆਰਾ

18) ਰਾਜਪੂਤਾਂ ਦੀ ਉਤਪਤੀ ਸੰਬੰਧੀ ਕਿਹੜੇ ਸਿਧਾਂਤ ਨੂੰ ਸਭ ਤੋ ਭਰੋਸੇਯੋਗ ਮੰਨਿਆ ਜਾਂਦਾ ਹੈ?

ਮਿਸ਼ਰਿਤ ਉਤਪਤੀ ਦੇ ਸਿਧਾਂਤ ਨੂੰ

20) ਪ੍ਰਤਿਹਾਰ ਵੰਸ਼ ਦੀ ਨੀਂਹ ਕਿਸਨੇ ਰੱਖੀ?

ਨਾਗਭੱਟ ਪਹਿਲੇ ਨੇ

21) ਪ੍ਰਤਿਹਾਰ ਵੰਸ਼ ਦਾ ਸਭ ਤੋਂ ਸ਼ਕਤੀਸ਼ਾਲੀ ਸ਼ਾਸਕ ਕੌਣ ਸੀ?

ਮਿਹਰਭੋਜ

22) ਪਰਮਾਰ ਵੰਸ਼ ਦੀ ਸਥਾਪਨਾ ਕਿਸਨੇ ਕੀਤੀ?

ਕ੍ਰਿਸ਼ਨ ਰਾਜ ਨੇ

23) ਪਰਮਾਰ ਵੰਸ਼ ਦਾ ਅਸਲ ਸੰਸਥਾਪਕ ਕਿਸਨੂੰ ਮੰਨਿਆ ਜਾਂਦਾ ਹੈ?

ਸੀਯਕ ਨੂੰ

24) ਪਰਮਾਰ ਵੰਸ਼ ਦਾ ਸਭ ਤੋ' ਸ਼ਕਤੀਸ਼ਾਲੀ ਸ਼ਾਸਕ ਕੌਣ ਸੀ?

ਭੋਜ

25) ਰਾਜਾ ਭੋਜ ਨੇ ਕਿਹੜੀ ਪ੍ਰਸਿੱਧ ਝੀਲ ਬਣਵਾਈ?

ਭੋਜਪੁਰ

26) ਰਾਜਾ ਭੋਜ ਨੇ ਕਿਸ ਦੇਵਤੇ ਦੀ ਯਾਦ ਵਿੱਚ ਮਦਰ ਬਣਵਾਏ?

ਸ਼ਿਵ ਜੀ ਦੀ ਯਾਦ ਵਿੱਚ

27) ਚਾਲੂਕਿਆ ਵੰਸ਼ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ?

ਸੋਲੰਕੀ ਵੰਸ਼

28) ਚਾਲੂਕਿਆ ਵੰਸ਼ ਦੀ ਰਾਜਧਾਨੀ ਦਾ ਨਾਂ ਕੀ ਸੀ?

ਅਹਿਲਨਵਾੜਾ

29) ਚਾਲੂਕਿਆ ਸ਼ਾਸਕ ਕੁਮਾਰਪਾਲ ਦੇ ਦਰਬਾਰ ਵਿੱਚ ਕਿਹੜਾ ਪ੍ਰਸਿੱਧ ਜੈਨ ਲੇਖਕ ਰਹਿਦਾ ਸੀ?

ਹੇਮਚੰਦਰ

30) ਅਗਨੀਕੁਲ ਰਾਜਪੂਤਾਂ ਵਿੱਚੋਂ ਕਿਹੜਾ ਵੰਸ਼ ਸਭ ਤੋਂ' ਪ੍ਰਸਿੱਧ ਸੀ?

ਚੌਹਾਨ ਵੰਸ਼

31) ਅਜਮੇਰ ਦੀ ਸਥਾਨਾ ਕਿਸਨੇ ਕੀਤੀ?

ਅਜੈ ਦੇਵ ਨੇ

32) ਚੌਹਾਨ ਵੰਸ਼ ਦਾ ਸਭ ਤੋਂ ਪ੍ਰਸਿੱਧ ਸ਼ਾਸਕ ਕਿਹੜਾ ਸੀ?

ਪ੍ਰਿਥਵੀਰਾਜ ਚੌਹਾਨ

33) ਪ੍ਰਿਥਵੀਰਾਜ ਚੌਹਾਨ ਦੀਆਂ ਸਫ਼ਲਤਾਵਾਂ ਦਾ ਵਰਣਨ ਕਿਸ ਪੁਸਤਕ ਵਿੱਚ ਕੀਤਾ ਗਿਆ ਹੈ?

ਪ੍ਰਿਥਵੀਰਾਜ ਰਾਸੋ

34) ਪ੍ਰਿਥਵੀਰਾਜ ਰਾਸੋ ਦੀ ਰਚਨਾ ਕਿਸਨੇ ਕੀਤੀ?

ਚੰਦ ਬਰਦਾਈ ਨੇ

35) ਤਰਾਇਣ ਦੀ ਪਹਿਲੀ ਲੜਾਈ ਕਿਹੜੇ ਦੋ ਸ਼ਾਸਕਾਂ ਵਿਚਕਾਰ ਹੋਈ?

 ਪ੍ਰਿਥਵੀਰਾਜ ਚੌਹਾਨ ਅਤੇ ਮੁਹੰਮਦ ਗੌਰੀ

36) ਤਰਾਇਣ ਦੀ ਪਹਿਲੀ ਲੜਾਈ ਵਿੱਚ ਕਿਸਦੀ ਜਿੱਤ ਹੋਈ?

ਮੁਹੰਮਦ ਗੌਰੀ ਦੀ

37) ਤਰਾਇਣ ਦੀ ਪਹਿਲੀ ਲੜਾਈ ਕਦੋਂ ਹੋਈ?

1191 :

38) ਵਿਕਰਮਾਦੇਵ ਚਰਿਤ ਦੀ ਰਚਨਾ ਕਿਸਨੇ ਕੀਤੀ?

ਬਿਲਹਣ

39) ਵਿਕਰਮਾਦੇਵ ਚਰਿਤ ਵਿੱਚ ਕਿਸਦੇ ਜੀਵਨ ਦਾ ਵਰਣਨ ਹੈ?

ਚਾਲੂਕੀਆ ਰਾਜੇ ਵਿਕਰਮਾਦੇਵ ਛੇਵੇਂ ਦੇ

40) ਅਪਭ੍ਰੰਸ਼ ਤੋਂ ਕੀ ਭਾਵ ਹੈ?

ਭ੍ਰਿਸ਼ਟ ਹੋਣਾ

41) ਰਾਜਪੂਤ ਕਿਸ ਧਰਮ ਵਿੱਚ ਯਕੀਨ ਰਖਦੇ ਸਨ?

ਹਿੰਦੂ ਧਰਮ ਵਿੱਚ

42) ਰਾਜਪੂਤ ਸਭ ਤੋਂ ਵਧ ਕਿਸਦੀ ਪੂਜਾ ਕਰਦੇ ਸਨ?

ਸ਼ਿਵਜੀ ਅਤੇ ਮਾਤਾ ਕਾਲੀ ਦੇਵੀ ਦੀ

43) ਸ਼ੈਵ ਮਤ ਅਧੀਨ ਕਿਹੜੀਆਂ ਦੋ ਲਹਿਰਾਂ ਚਲੀਆਂ?

ਲਿਗਾਇਤ ਅਤੇ ਗੋਰਖਨਾਥੀ

44) ਲਿੰਗਾਇਤ ਮਤ ਦੇ ਪੈਰੋਕਾਰ ਕਿਸਦੀ ਪੂਜਾ ਕਰਦੇ ਸਨ?

ਸ਼ਿਵਜੀ ਦੀ

45) ਗੌਰਖਨਾਥੀ ਜੋਗੀ ਕਿਸਦੀ ਪੂਜਾ ਕਰਦੇ ਸਨ?

ਸ਼ਿਵਜੀ ਦੀ ਭੈਰਵ ਰੂਪ ਵਿਚ

46) ਵੈਸ਼ਨਵ ਮਤ ਦੇ ਪੈਰੋਕਾਰ ਕਿਸਦੀ ਪੂਜਾ ਕਰਦੇ ਸਨ?

ਭਗਵਾਨ ਵਿਸ਼ਣੂ ਅਤੇ ਉਸਦੇ ਅਵਤਾਰਾਂ ਦੀ

47) ਸੰਤ ਰਾਮਾਨੁਜ ਦਾ ਸੰਬੰਧ ਕਿਹੜੇ ਮਤ ਨਾਲ ਸੀ?

ਵੈਸ਼ਣਵ ਮਤ ਨਾਲ

48) ਸੰਤ ਰਾਮਾਨੁਜ ਦਾ ਜਨਮ ਕਿੱਥੇ ਹੋਇਆ?

ਤਿਰੂਪਤੀ, ਤਾਮਿਲਨਾਡੂ

49) ਭਗਤੀ ਲਹਿਰ ਦਾ ਜਨਮਦਾਤਾ ਕਿਸਨੂੰ ਮੰਨਿਆ ਜਾਂਦਾ ਹੈ?

ਸੰਤ ਰਾਮਾਨੁਜ ਨੂੰ

50) ਅਲੌਰਾ ਵਿਖੇ ਕੈਲਾਸ਼ ਮੰਦਰ ਦਾ ਨਿਰਮਾਣ ਕਿਸਨੇ ਕਰਵਾਇਆ?

ਰਾਸ਼ਟਰਕੂਟਾਂ ਨੇ

51) ਰੀਗਈਕੋਂਡਾ ਚੋਲਪੁਰਮ ਦਾ ਮੰਦਰ ਕਿਸਨੇ ਬਣਵਾਇਆ?

ਰਜਿੰਦਰ ਪਹਿਲੇ ਨੇ


 

 

ਛੋਟੇ ਉੱਤਰਾਂ ਵਾਲੇ ਪ੍ਰਸ਼ਨ


 

1) ਰਾਜਪੂਤਾਂ ਦੀ ਉਤਪਤੀ ਸੰਬੰਧੀ ਅਗਨੀਕੁਲ ਸਿਧਾਂਤ ਕੀ ਹੈ?


ਉੱਤਰ: ਇਸ ਸਿਧਾਂਤ ਦਾ ਵਰਨਣ ਚੰਦਬਰਦਾਈ ਨੇ ਆਪਣੀ ਪੁਸਤਕ ਪ੍ਰਿਥਵੀਰਾਜ ਰਾਸੋ ਵਿਚ ਕੀਤਾ ਹੈ। ਉਸ ਅਨੁਸਾਰ ਜਦੋਂ ਪਰਸ਼ੂਰਾਮ ਨੇ ਸਾਰੇ ਕਸ਼ਤਰੀਆਂ ਦਾ ਨਾਸ਼ ਕਰ ਦਿੱਤਾ ਤਾਂ ਬ੍ਰਾਹਮਣਾਂ ਨੂੰ ਆਪਣੀ ਰੱਖਿਆ ਲਈ ਕਿਸੇ ਤਾਕਤਵਰ ਜਾਤੀ ਦੀ ਲੋੜ ਮਹਿਸੂਸ ਹੋਈ। ਉਹਨਾਂ ਨੇ ਇਕੱਠੇ ਹੋ ਕੇ ਆਬੂ ਪਰਬਤ ਤੇ 40 ਦਿਨ ਤੱਕ ਇੱਕ ਯੋਗ ਕੀਤਾ। ਇਸ ਯੋਗ ਦੀ ਅਗਨੀ ਵਿੱਚੋਂ ਚਾਰ ਯੋਧੇ ਪੈਦਾ ਹੋਏ ਜਿਹਨਾਂ ਨੇ ਚਾਰ ਰਾਜਪੁਤ ਵੇਸ਼ਾਂ ਪਰਮਾਰ, ਪਰਿਹਾਰ, ਚੌਹਾਨ ਅਤੇ ਚਾਲੂਕਿਆ ਦੀ ਨੀਂਹ ਰੱਖੀ ।


 

2) ਰਾਜਪੂਤਾਂ ਦੀ ਉਤਪਤੀ ਸੰਬੰਧੀ ਸੂਰਜਵੰਸ਼ੀ ਅਤੇ ਚੰਦਰਵੰਸ਼ੀ ਸਿਧਾਂਤ ਕੀ ਹੈ?


ਉਤਰ: ਵੇਦ ਵਿਆਸ, ਸੀ. ਵੀ. ਵੈਦਯ ਅਤੇ ਗੌਰੀ ਸ਼ੰਕਰ ਇਸ ਸਿਧਾਂਤ ਦੇ ਸਮਰਥਕ ਹਨ ਇਹਨਾਂ ਵਿਦਵਾਨਾਂ ਅਨੁਸਾਰ ਰਾਜਪੂਤ ਪ੍ਰਾਚੀਨ ਕਾਲ ਦੇ ਸੂਰਜਵੰਸ਼ੀ ਅਤੇ ਚੰਦਰਵੰਸ਼ੀ ਪਰਿਵਾਰਾਂ ਨਾਲ ਸਬਧਤ ਹਨ। ਉਹਨਾਂ ਅਨੁਸਾਰ ਰਾਜਪੂਤਾਂ ਦਾ ਸਰੀਰਕ ਅਕਾਰ ਆਰੀਆ ਨਾਲ ਵਧੇਰੇ ਮਿਲਦਾ-ਜੁਲਦਾ ਸੀ ਰਾਜਪੂਤਾਂ ਦੀਆਂ ਧਾਰਮਿਕ ਰਸਮਾਂ ਆਰੀਆ ਕਾਲ ਵਿੱਚ ਵੀ ਪ੍ਰਚਲਿਤ ਸਨ। ਇਸਤੋਂ ਇਲਾਵਾ ਨੌਵੀਂ ਅਤੇ ਦੌਸਵੀਂ ਸਦੀ ਦੇ ਰਾਜਪੂਤ ਸ਼ਾਸਕਾਂ ਦੇ ਸ਼ਿਲਾਲੇਖਾਂ ਵਿੱਚ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਹੈ ਕਿ ਰਾਜਪੁਤ ਸੂਰਜਵੰਸ਼ੀ ਅਤੇ ਚੰਦਰਵੰਸ਼ੀ ਪਰਿਵਾਰ ਨਾਲ ਸਬਧਤ ਹਨ।


 

3) ਰਾਜਪੂਤਾਂ ਦੀ ਵਿਦੇਸ਼ੀ ਉਤਪਤੀ ਦਾ ਸਿਧਾਂਤ ਕੀ ਹੈ?


ਉੱਤਰ: ਇਸ ਸਿੰਧਾਂਤ ਦਾ ਸਮਰਥਨ ਕਰਨਲ ਟਾਡ ਦੁਆਰਾ ਕੀਤਾ ਗਿਆ। ਇਸ ਸਿਧਾਂਤ ਅਨੁਸਾਰ ਰਾਜਪੂਤ ਵਿਦੇਸ਼ੀ ਜਾਤੀਆਂ ਦੀ ਸੰਤਾਨ ਸਨ। ਸ਼ਕ, ਕੁਸ਼ਾਣ, ਹੂਣ ਆਦਿ ਕਈ ਵਿਦੇਸ਼ੀ ਜਾਤੀਆਂ ਦੇ ਲੋਕ ਭਾਰਤ ਵਿੱਚ ਆਏ ਅਤੇ ਸਥਾਈ ਤੌਰ ਤੇ ਇੱਥੇ ਵੱਸ ਗਏ। ਇਹਨਾਂ ਜਾਤੀਆਂ ਨੇ ਸਥਾਨਕ ਲੋਕਾਂ ਨਾਲ ਵਿਆਹ ਸੰਬੰਧ ਸਥਾਪਤ ਕਰ ਲਏ ਇਹਨਾਂ ਵਿਦੇਸ਼ੀ ਜਾਤੀਆਂ ਤੋਂ ਜਿਹੜੀ ਸੰਤਾਨ ਪੈਦਾ ਹੋਈ, ਉਹਨਾਂ ਨੂੰ ਰਾਜਪੂਤ ਕਿਹਾ ਗਿਆ

 

 

4) ਰਾਜਪੂਤਾਂ ਦੀ ਉਤਪਤੀ ਸੰਬੰਧੀ ਮਿਸ਼ਰਤ ਉਤਪਤੀ ਦਾ ਸਿਧਾਂਤ ਕੀ ਹੈ?


ਉੱਤਰ: ਡਾ: ਵੀ .ਏ. ਸਮਿੰਥ ਅਨੁਸਾਰ ਰਾਜਪੁਤ ਨਾਂ ਤਾਂ ਪੂਰੀ ਤਰ੍ਹਾਂ ਵਿਦੇਸ਼ੀ ਹਨ ਨਾ ਹੀ ਭਾਰਤੀ। ਉਹ ਤਾਂ ਇਹਨਾਂ ਦੋਹਾਂ ਦੇ ਮਿਸ਼ਰਣ ਨਾਲ ਪੈਦਾ ਹੋਏ ਹਨ। ਵਿਦੇਸ਼ੀਆਂ ਨੇ ਭਾਰਤੀਆਂ ਨਾਲ ਵਿਆਹ ਕਰਵਾਏ । ਇਹਨਾਂ ਤੋ' ਹੀ ਬਾਅਦ ਵਿੱਚ ਚੌਹਾਨ, ਪਰਮਾਰ, ਪ੍ਰਤੀਹਾਰ, ਸਿਸੋਦੀਆ ਅਦਿ ਰਾਜਵੰਸ਼ਾਂ ਦੀ ਉਤਪਤੀ ਹੋਈ। ਇਸੇ ਪ੍ਰਕਾਰ ਚੰਦੋਲ, ਰਾਠੌੜ ਅਤੇ ਕਲਚੂਰੀ ਵੰਸ਼ਾਂਦੀ ਉਤਪਤੀ ਭਾਰਤੀ ਜਾਤੀਆਂ ਗੌਂਡ, ਭਾਰ, ਕੋਲ ਆਦਿ ਦੇ ਮੇਲਜੋਲ ਨਾਲ ਹੋਈ।


 

5) ਪ੍ਰਿਥਵੀ ਰਾਜ ਚੌਹਾਨ ਬਾਰੇ ਤੁਸੀ ਕੀ ਜਾਣਦੇ ਹੋ?


ਉੱਤਰ: ਪ੍ਰਿਥਵੀ ਰਾਜ ਚੌਹਾਨ, ਚੌਹਾਨ ਵੰਸ਼ ਦਾ ਸਭ ਤੋਂ ਸ਼ਕਤੀਸ਼ਾਲੀ ਅਤੇ ਪ੍ਰਸਿੱਧ ਸ਼ਾਸਕ ਸੀ। ਉਸਨੇ 1178 ਈ: ਤੋਂ 1192 ਈ: ਤੱਕ ਸ਼ਾਸਨ ਕੀਤਾ। ਉਸਨੇ ਰਾਠੌੜ ਵੰਸ਼ ਦੀ ਰਾਜਕੁਮਾਰੀ ਸੰਯੋਗਤਾ ਨਾਲ ਜਬਰਦਸਤੀ ਵਿਆਹ ਕਰਵਾਇਆ ਜਿਸ ਕਾਰਨ ਉਸਦੀ ਰਾਠੌੜ ਵੰਸ਼ ਨਾਲ ਦੁਸ਼ਮਣੀ ਪੈ ਗਈ। 1191 ਈ: ਵਿਚ ਹੋਈ ਤਰਾਇਣ ਦੀ ਪਹਿਲੀ ਲੜਾਈ ਵਿੱਚ ਪ੍ਰਿਥਵੀ ਰਾਜ ਚੌਹਾਨ ਨੇ ਮੁਹੰਮਦ ਗੌਰੀ ਨੂੰ ਹਰਾਇਆ। 1192 ਈ: ਵਿੱਚ ਤਰਾਇਣ ਦੀ ਦੂਜੀ ਲੜਾਈ ਵਿੱਚ ਉਹ ਮੁਹੰਮਦ ਗੌਰੀ ਦੇ ਹੌਥੋਂ ਹਾਰ ਗਿਆ ਅਤੇ ਮਾਰਿਆ ਗਿਆ।


 

6) ਰਾਜਪੂਤਾਂ ਦੀ ਸਾਮਤੀ ਪ੍ਰਣਾਲੀ ਤੇ ਇੱਕ ਸੰਖੇਪ ਨੋਟ ਲਿਖੋ।


ਉੱਤਰ: ਰਾਜਪੁਤ ਕਾਲ ਵਿੱਚ ਸਾਮਤ ਪੁਥਾ ਬਹੁਤ ਪ੍ਰਚਲਿਤ ਹੋਈ। ਇਸ ਪ੍ਰਥਾ ਵਿੱਚ ਰਾਜਾ ਦੇਸ਼ ਦੀ ਸਾਰੀ ਭੂਮੀ ਦਾ ਮਾਲਕ ਹੁੰਦਾ ਸੀ। ਉਹ ਇਸ ਵਿੱਚੋਂ ਕੁਝ ਜਮੀਨ ਸਾਮਤਾਂ ਵਿੱਚ ਵੰਡ ਦਿੰਦਾ ਸੀ। ਸਾਮੰਤ ਇਸ ਜਮੀਨ ਦੀ ਦੇਖਭਾਲ ਕਰਦੇ ਸਨ, ਕਿਸਾਨਾਂ ਤੋਂ ਲਗਾਨ ਇਕੱਠਾ ਕਰਦੇ ਸਨ ਅਤੇ ਰਾਜੇ ਲਈ ਸੈਨਾ ਤਿਆਰ ਕਰਦੇ ਸਨ। ਸਾਮੰਤ ਪ੍ਰਥਾ ਦੇ ਬਹੁਤ ਵਿਨਾਸ਼ਕਾਰੀ ਸਿੱਟੇ ਨਿਕਲੇ।


 

7) ਰਾਜਪੂਤ ਕਾਲ ਵਿੱਚ ਜਾਤੀ ਪ੍ਰਥਾ ਬਹੁਤ ਕਠੋਰ ਸੀ। ਸਪਸ਼ਟ ਕਰੋਂ ।


ਉੱਤਰ: ਰਾਜਪੂਤ ਜਾਤੀ ਪ੍ਰਥਾ ਨੂੰ ਬਹੁਤ ਮਨਦੇ ਸਨ। ਰਾਜਪੁਤ ਸਮਾਜ ਚਾਰ ਮੁੱਖ ਜਾਤਾਂ ਅਤੇ ਅਨੇਕਾਂ ਉਪਜਾਤਾਂ ਵਿੱਚ ਵੰਡਿਆ ਹੋਇਆ ਸੀ। ਚਾਰ ਮੁਖ ਜਾਤਾਂ ਸਨ; ਬਾਹਮਣ, ਕਸ਼ਤਰੀ, ਵੰਸ਼ ਅਤੇ ਸ਼ੂਦਰ । ਸਮਾਜ ਵਿੱਚ ਬ੍ਰਾਹਮਣਾਂ ਨੂੰ ਬਹੁਤ ਸਨਮਾਨ ਮਿਲਦਾ ਸੀ। ਸ਼ੂਦਰਾਂ ਨਾਲ ਬਹੁਤ ਮਾੜਾ ਵਿਵਹਾਰ ਕੀਤਾ ਜਾਂਦਾ ਸੀ। ਛੂਆ-ਛਾਤ ਵੀ ਪ੍ਰਚਲਿਤ ਸੀ।


 

8) ਰਾਜਪੂਤ ਕਾਲ ਵਿੱਚ ਇਸਤਰੀਆਂ ਦੀ ਸਥਿਤੀ ਕਿਹੋ ਜਿਹੀ ਸੀ?


ਉੱਤਰ: ਰਾਜਪੂਤ ਲੋਕ ਇਸਤਰੀਆਂ ਦਾ ਬਹੁਤ ਆਦਰ ਕਰਦੇ ਸਨ। ਉਹਨਾਂ ਨੂੰ ਪੜ੍ਹਣ-ਲਿਖਣ ਦੇ ਮੌਕੇ ਦਿੱਤੇ ਜਾਂਦੇ ਸਨ। ਉਹ ਧਾਰਮਿਕ ਅਤੇ ਸਮਾਜਿਕ ਕੇਮਾਂ ਵਿਚ ਹਿੱਸਾ ਲੈਂਦੀਆਂ ਸਨ। ਉਹ ਬਹੁਤ ਬਹਾਦਰ ਸਨ। ਲੋੜ ਪੈਣ ਤੇ ਯੁਧ ਵਿੱਚ ਵੀ ਭਾਗ ਲੈਂਦੀਆਂ ਸਨ। ਉਹਨਾਂ ਨੂੰ ਆਪਣਾ ਵਰ ਚੁਣਨ ਦੀ ਅਜਾਦੀ ਸੀ। ਰਾਜਪੂਤ ਰਾਜੇ ਆਪਣੀਆਂ ਬੇਟੀਆਂ ਦੇ ਵਿਆਹ ਲਈ ਸਵੰਬਰ ਰਚਾਉਂਦੇ ਸਨ। ਰਾਜਪੂਤ ਇਸਤਰੀਆਂ ਦਾ ਚਰਿਤਰ ਬਹੁਤ ਉੱਚਾ ਹੁੰਦਾ ਸੀ। ਆਪਣੀ ਇਜਤ ਬਚਾਉਣ ਦੀ ਖਾਤਰ ਉਹ ਆਪਣੀ ਜਾਨ ਦੇਣ ਨੂੰ ਤਰਜ਼ੀਹ ਦਿਦੀਆਂ ਸਨ।


 

9) ਰਾਜਪੂਤਾਂ ਦੇ ਧਾਰਮਿਕ ਜੀਵਨ ਸੰਬੰਧੀ ਜਾਣਕਾਰੀ ਦਿਓ।


ਉੱਤਰ: ਰਾਜਪੂਤ ਹਿੰਦੂ ਧਰਮ ਨੂੰ ਮੈਨਦੇ ਸਨ। ਉਹ ਅਨੇਕਾਂ ਦੇਵੀ ਦੇਵਤਿਆਂ ਦੀ ਪੂਜਾ ਕਰਦੇ ਸਨ। ਮੁਖ ਰੂਪ ਵਿੱਚ ਉਹ ਸ਼ਿਵਜੀ, ਕਾਲੀ ਮਾਤਾ, ਸ਼੍ਰੀ ਰਾਮ, ਸ਼ੀ ਕ੍ਰਿਸ਼ਨ ਆਦਿ ਦੀ ਪੂਜਾ ਕਰਦੇ ਸਨ। ਉਹਨਾਂ ਨੇ ਆਪਣੇ ਦੇਵੀ-ਦੇਵਤਿਆਂ ਲਈ ਅਨੇਕਾਂ ਸੁੰਦਰ ਮੰਦਰ ਅਤੇ ਮੂਰਤੀਆਂ ਬਣਾਈਆਂ ਸਨ। ਉਹ ਤੀਰਥ ਯਾਤਰਾ, ਵਰਤ, ਯਗਾਂ ਅਤੇ ਬਲੀਆਂ ਵਿੱਚ ਵੀ ਵਿਸ਼ਵਾਸ ਰੱਖਦੇ ਸਨ।


 

10) ਰਾਜਪੂਤ ਸਾਹਿਤ ਤੇ ਇੱਕ ਸੰਖੇਪ ਨੋਟ ਲਿਖੋ।


ਉੱਤਰ: ਰਾਜਪੂਤ ਰਾਜਿਆਂ ਦੀ ਸਰਪ੍ਰਸਤੀ ਕਾਰਨ ਰਾਜਪੂਤ ਸਾਹਿਤ ਦਾ ਬਹੁਤ ਵਿਕਾਸ ਹੋਇਆ। ਚੰਦਬਰਦਾਈ ਨੇ ਪ੍ਰਿਥਵੀ ਰਾਜ ਰਾਸੋ ਨਾਂ ਦੀ ਪ੍ਰਸਿੱਧ ਪੁਸਤਕ ਦੀ ਰਚਨਾ ਕੀਤੀ। ਇਸ ਪੁਸਤਕ ਵਿੱਚ ਰਾਜਪੁਤਾਂ ਦੀ ਉਤਪਤੀ ਸਬਧੀ ਜਾਣਕਾਰੀ ਦਿੱਤੀ ਗਈ ਹੈ। ਕਲਹਣ ਨੇ ਰਾਜਤਰਗਣੀ ਲਿਖੀ। ਇਸ ਪੁਸਤਕ ਤੋ ਕਸ਼ਮੀਰ ਦੇ ਇਤਿਹਾਸ ਦੀ ਜਾਣਕਾਰੀ ਮਿਲਦੀ ਹੈ। ਬੈਗਾਲ ਦੇ ਰਾਜਕਵੀ ਜੈਦੇਵ ਨੇ ਗੀਤ ਗੋਵਿੰਦ ਦੀ ਰਚਨਾ ਕੀਤੀ। ਇਸਤੋਂ ਇਲਾਵਾ ਇਸ ਕਾਲ ਵਿੱਚ ਅਨੇਕਾਂ ਹੋਰ ਪ੍ਰਸਿੱਧ ਪੁਸਤਕਾਂ ਦੀ ਰਚਨਾ ਕੀਤੀ ਗਈ।


 

11) ਰਾਜਪੂਤ ਕਾਲ ਵਿੱਚ ਕਲਾ ਦੇ ਵਿਕਾਸ ਦੀ ਜਾਣਕਾਰੀ ਦਿਓ।


ਉੱਤਰ: ਰਾਜਪੂਤ ਕਾਲ ਵਿੱਚ ਕਲਾ ਦਾ ਬਹੁਤ ਵਿਕਾਸ ਹੋਇਆ। ਇਸ ਕਾਲ ਦੀ ਭਵਨ ਨਿਰਮਾਣ ਕਲਾ, ਮੂਰਤੀ ਕਲਾ ਅਤੇ ਚਿੱਤਰਕਲਾ ਬਹੁਤ ਪ੍ਰਸਿੱਧ ਹਨ। ਇਸ ਕਾਲ ਵਿੱਚ ਅਨੇਕਾਂ ਵਿਸ਼ਾਲ ਅਤੇ ਦਿਲ-ਖਿਚਵੇ' ਮਹਿਲਾਂ, ਮੰਦਰਾਂ ਅਤੇ ਕਿਲ੍ਹਿਆਂ ਦਾ ਨਿਰਮਾਣ ਕਰਵਾਇਆ ਗਿਆ। ਇਸ ਤੋਂ ਇਲਾਵਾ ਇਸ ਕਾਲ ਵਿੱਚ ਦੇਵੀ ਦੇਵਤਿਆਂ ਅਤੇ ਪਸ਼ੂ ਪਛੀਆਂ ਦੀਆਂ ਸੁਦਰ ਮੂਰਤੀਆਂ ਅਤੇ ਚਿਤਰ ਵੀ ਬਣਾਏ ਗਏ


 

12) ਰਾਜਪੂਤ ਕਾਲ ਦੀ ਮਦਰ ਕਲਾ ਤੇ ਇੱਕ ਸੰਖੇਪ ਨੋਟ ਲਿਖੋ।


ਉੱਤਰ: ਰਾਜਪੂਤ ਮਦਰ ਨਿਰਮਾਣ ਸ਼ੈਲੀ ਨੂੰ ਨਗਰ ਸ਼ੈਲੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਕਾਲ ਵਿੱਚ ਅਨੇਕਾਂ ਵਿਸ਼ਾਲ ਅਤੇ ਦਿਲਖਿਚਵੇਂ' ਮੰਦਰਾਂ ਦਾ ਨਿਰਮਾਣ ਕੀਤਾ ਗਿਆ। ਜਿਸ ਕਮਰੇ ਵਿੱਚ ਮੁਖ ਮੂਰਤੀ ਰਖੀ ਜਾਂਦੀ ਸੀ ਉਸਨੂੰ ਗਰਭਗ੍ਰਹਿ ਕਿਹਾ ਜਾਂਦਾ ਸੀ। ਗਰਭਗ੍ਰਹਿ ਦੇ ਉਪਰ ਇੰਕ ਵਿਸ਼ਾਲ ਸ਼ਿਖਰ ਹੁੰਦਾ ਸੀ। ਗਰਭਗ੍ਰਹਿ ਦੇ ਸਾਹਮਣੇ ਭਗਤਾਂ ਦੇ ਇਕਠੇ ਹੋਣ ਲਈ ਹਾਲ ਬਣਿਆ ਹੁੰਦਾ ਸੀ ਜਿਸਨੂੰ ਮੰਡਪ ਕਹਿਦੇ ਸਨ। ਇਸ ਕਾਲ ਦੇ ਖਜੁਰਾਹੋ, ਉੜੀਸਾ, ਕੋਨਾਰਕ ਅਤੇ ਆਬੂ ਪਰਬਤ ਦੇ ਮਦਰ ਬਹੁਤ ਪ੍ਰਸਿੱਧ ਹਨ।


 

13) ਮਹਿਮੂਦ ਗਜ਼ਨਵੀ ਨੇ ਭਾਰਤ ਤੇ ਹਮਲੇ ਕਿਉ' ਕੀਤੇ?


ਉੱਤਰ:


a) ਮਹਿਮੂਦ ਗਜ਼ਨਵੀ ਭਾਰਤ ਦਾ ਧਨ ਲੁਟਣਾ ਚਾਹੁੰਦਾ ਸੀ।

b) ਉਹ ਭਾਰਤ ਵਿੱਚ ਇਸਲਾਮ ਦਾ ਪ੍ਰਚਾਰ ਕਰਨਾ ਚਾਹੁੰਦਾ ਸੀ।

c) ਉਹ ਭਾਰਤ ਨੂੰ ਜਿਤ ਕੇ ਆਪਣੇ ਰਾਜ ਦਾ ਵਿਸਥਾਰ ਕਰਨਾ ਚਾਹੁੰਦਾ ਸੀ।


 

14) ਮਹਿਮੂਦ ਗਜ਼ਨਵੀ ਦਾ ਕਿਹੜਾ ਹਮਲਾ ਸਭ ਤੋਂ ਪ੍ਰਸਿੱਧ ਹੈ?


ਉੱਤਰ: ਮਹਿਮੂਦ ਗਜ਼ਨਵੀ ਦਾ 16ਵਾਂ ਹਮਲਾ ਸਭ ਤੋ ਪ੍ਰਸਿੱਧ ਹੈ। ਇਹ ਹਮਲਾ ਮਹਿਮੂਦ ਗਜ਼ਨਵੀ ਨੇ ਸੋਮਨਾਥ ਤੇ ਕੀਤਾ ਸੀ। ਇਹ ਹਮਲਾ 1025 ਈ: ਵਿੱਚ ਕੀਤਾ ਗਿਆ। ਇਸ ਹਮਲੇ ਵਿਚ ਮੁਹਮਦ ਗਜ਼ਨਵੀ ਨੇ ਸੋਮਨਾਥ ਮਦਰ ਤੋਂ' ਬੇਸ਼ੁਮਾਰ ਹੀਰੇ-ਮੋਤੀ ਅਤੇ ਧਨ-ਦੌਲਤ ਲੁਟੀ। ਇਸ ਤੋਂ ਬਾਅਦ ਉਸਨੇ ਮਦਰ ਨੂੰ ਤਬਾਹ ਕਰ ਦਿੱਤਾ। ਇਸ ਜਿੱਤ ਕਾਰਨ ਇਸਲਾਮੀ ਜਗਤ ਵਿੱਚ ਮੁਹਮਦ ਗਜ਼ਨਵੀ ਦਾ ਬਹੁਤ ਸਨਮਾਨ ਵਧਿਆ।


 

15) ਮਹਿਮੂਦ ਗਜ਼ਨਵੀ ਦੇ ਭਾਰਤ ਤੇ ਹਮਲਿਆਂ ਦੇ ਕਿਹੜੇ ਮੁੱਖ ਪ੍ਰਭਾਵ ਪਏ?


ਉੱਤਰ:


।. ਭਾਰਤ ਦੀ ਰਾਜਨੀਤਕ ਕਮਜੋਰੀ ਦੁਨੀਆਂ ਦੇ ਸਾਹਮਣੇ ਆ ਗਈ।

II. ਭਾਰਤ ਦੇ ਅਨੇਕਾਂ ਸ਼ਹਿਰ ਅਤੇ ਮੰਦਰ ਤਬਾਹ ਹੋ ਗਏ ।

III. ਭਾਰਤ ਦੀ ਅਰਥ ਵਿਵਸਥਾ ਨੂੰ ਬਹੁਤ ਧਕਾ ਲੋਗਿਆ।

IV. ਪੰਜਾਬ ਨੂੰ ਗਜ਼ਨਵੀ ਰਾਜ ਵਿੱਚ ਸ਼ਾਮਿਲ ਕਰ ਲਿਆ ਗਿਆ।


 

6 ਅੰਕਾਂ ਵਾਲੇ ਪ੍ਰਸ਼ਨ


 

ਪ੍ਰਸ਼ਨ 1 ਮਹਿਮੂਦ ਗਜਨਵੀ ਦੇ ਭਾਰਤ ਉੱਪਰ ਪ੍ਰਮੁੱਖ ਹਮਲਿਆਂ ਦਾ ਵਰਣਨ ਕਰੋ।


 

ਉੱਤਰ: 1. ਸਭ ਤੋ ਪਹਿਲਾਂ ਮਹਿਮੂਦ ਗਜਨਵੀ ਨੇ ਭਾਰਤ ਦੇ ਸਰਹੱਦੀ ਇਲਾਕਿਆਂ ਤੇ 1000 : ਵਿੱਚ ਹਮਲਾ ਕੀਤਾ।


2. 1001 : ਵਿੱਚ ਆਪਣੇ ਦੂਜੇ ਹਮਲੇ ਦੇ ਸਮੇ' ਮਹਿਮੂਦ ਗਜਨਵੀ ਨੇ ਪੰਜਾਬ ਦੇ ਹਿੰਦੂ ਸ਼ਾਹੀ ਵੰਸ਼ ਦੇ ਸ਼ਾਸਕ ਜੈਪਾਲ ਨੂੰ ਹਰਾਇਆ ਅਤੇ ਉਸ ਨੂੰ ਅਪਮਾਨਜਨਕ ਸੰਧੀ ਕਰਨ ਲਈ ਮਜਬੂਰ ਕੀਤਾ। ਜੈਪਾਲ ਇਸ ਅਪਮਾਨ ਨੂੰ ਸਹਿਣ ਨਾ ਕਰ ਸਕਿਆ ਅਤੇ ਆਪਣੇ ਪੁੱਤਰ ਆਨੰਦ ਪਾਲ ਨੂੰ ਉੱਤਰਾਧਿਕਾਰੀ ਨਿਯੁਕਤ ਕਰ ਕੇ ਆਪ ਆਤਮ-ਹੱਤਿਆ ਕਰ ਲਈ।


3. ਇਸ ਤੋਂ ਬਾਅਦ ਮਹਿਮੂਦ ਗਜ਼ਨਵੀ ਨੇ ਭੇਰਾ ਨੂੰ ਜਿੱਤਿਆ।


4. 1004-1005 : ਵਿੱਚ ਮੁਲਤਾਨ ਦੇ ਕਾਰਮੇਥਿਯਨ ਵੰਸ਼ ਦੇ ਸ਼ਾਸ਼ਕ ਫ਼ਤਹਿ ਦਾਊਦ ਨੂੰ ਹਰਾਇਆ।


5. ਇਸ ਤੋਂ ਬਾਅਦ ਉਸਨੇ ਨਗਰਕੋਟ, ਥਾਨੇਸ਼ਵਰ, ਮਥੁਰਾ, ਕਨੌਜ, ਕਾਲਿੰਜਰ, ਗਵਾਲੀਅਰ ਆਦਿ ਨੂੰ ਜਿੱਤ ਕੇ ਇੱਕ ਵਿਸ਼ਾਲ ਧਨ-ਸੰਪਤੀ ਲੁੱਟ ਦੇ ਰੂਪ ਵਿਚ ਪ੍ਰਾਪਤ ਕੀਤੀ


6. ਉਸਨੇ 1021 : ਵਿੱਚ ਹਿੰਦੂਸ਼ਾਹੀ ਵੰਸ਼ ਦੇ ਅੰਤਮ ਸ਼ਾਸ਼ਕ ਤ੍ਰਿਲੋਚਨ ਪਾਲ ਨੂੰ ਹਰਾ ਕੇ ਪੰਜਾਬ ਤੇ ਆਪਣਾ ਸ਼ਾਸਨ ਸਥਾਪਿਤ ਕੀਤਾ।


7. ਮਹਿਮੂਦ ਗਜ਼ਨਵੀ ਦਾ ਸਭ ਤੋਂ ਮੱਹਤਵਪੂਰਨ ਹਮਲਾ ਸੋਮਨਾਥ ਦੇ ਮੰਦਰ ਤੇ ਸੀ। ਇਹ ਮੰਦਰ ਆਪਣੀ ਸੁੰਦਰਤਾ ਦੇ ਲਈ ਵਿਸ਼ਵ ਪ੍ਰਸਿਧ ਸੀ। ਰਾਜਪੂਤਾਨਾਂ ਦੇ ਮਾਰੂਥਲ ਨੂੰ ਪਾਰ ਕਰਨ ਤੇ ਬਆਦ ਜਨਵਰੀ 1025 : ਨੂੰ ਉਹ ਗੁਜਰਾਤ ਪਹੁੰਚਿਆ। ਉਥੇ ਦਾ ਸ਼ਾਸ਼ਕ ਭੀਮਦੇਵ, ਮਹਿਮੂਦ ਗਜ਼ਨਵੀ ਦੇ ਆਉਣ ਦਾ ਸਮਾਚਾਰ ਸੁਣ ਕੇ ਰਾਜਧਾਨੀ ਅਨਹਿਲਵਾੜਾ ਤੋਂ ਭੱਜ ਗਿਆ। ਇਸ ਤੋਂ ਬਾਅਦ ਉਹ ਸੋਮਨਾਥ ਪਹੁੰਚਿਆ। ਮਹਿਮੂਦ ਗਜ਼ਨਵੀ ਨੇ ਹੀਰੇ-ਜਵਾਹਰਾਤ ਨਾਲ ਜੜ੍ਹੀਆਂ ਹੋਈਆਂ ਮੰਦਰ ਦੀਆਂ ਸੋਨੇ ਦੀਆਂ ਮੂਰਤੀਆਂ ਨੂੰ ਭੰਨਤੋੜ ਦਿੱਤਾ ਅਤੇ ਵਿਸ਼ਾਲ ਧਨ ਸੰਪੱਤੀ ਲੁੱਟ ਗਜ਼ਨਵੀ ਲੈ ਗਿਆ। ਉੱਥੇ ਹੋਏ ਯੁੱਧ ਵਿੱਚ ਉਸਨੇ 50000 ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਜਾਂਦਾ ਸੀ। ਰਾਜਪੂਤ ਸ਼ਾਸ਼ਕਾਂ ਨੇ ਬ੍ਰਾਹਮਣਾਂ ਨੂੰ ਲਗਾਨ-ਮੁਕਤ ਭੂਮੀਆਂ ਦਾਨ ਵਿੱਚ ਦੇ ਰੱਖੀਆਂ ਸਨ।


8. ਮਹਿਮੂਦ ਗਜ਼ਨਵੀ ਦੇ ਇਨ੍ਹਾ ਹਮਲਿਆਂ ਵਿੱਚ ਕਈ ਮੰਦਰਾਂ ਅਤੇ ਮੂਰਤੀਆਂ ਨੂੰ ਨਸ਼ਟ ਕਰ ਦਿੱਤਾ। ਇਨ੍ਹਾ ਹਮਲਿਆਂ ਵਿੱਚ ਕਲਾ ਦਾ ਕਾਫੀ ਵਿਨਾਸ਼ ਹੋਇਆ। 30 ਅਪ੍ਰੈਲ, 1030 ਈ: ਨੂੰ ਮਹਿਮੂਦ ਗਜ਼ਨਵੀ ਦੀ ਮੌਤ ਹੋ ਗਈ ।


 

ਪ੍ਰਸ਼ਨ 2 ਰਾਜਪੂਤ ਕੌਣ ਸਨ? ਉਨ੍ਹਾਂ ਦੀ ਉਤਪਤੀ ਬਾਰੇ ਕਿਹੜੇ-ਕਿਹੜੇ ਸਿਧਾਂਤ ਪ੍ਰਚਲਿਤ ਹਨ? ਇਨ੍ਹਾਂ ਵਿਚੋਂ ਤੁਸੀ' ਕਿਹੜੇ ਸਿਧਾਂਤ ਨਾਲ ਸਹਿਮਤ ਹੋ ਤੇ ਕਿਉਂ?


ਉੱਤਰ: ਰਾਜਪੂਤ ਕੌਣ ਸਨ ਅਤੇ ਉਨ੍ਹਾਂ ਦੀ ਉਤਪਤੀ ਕਿਵੇਂ ਹੋਈ ਦੇ ਬਾਰੇ ਇਤਿਹਾਸਕਾਰਾਂ ਵਿੱਚ ਮਤਭੇਦ ਪਾਇਆ ਜਾਂਦਾ ਹੈ। ਰਾਜਪੂਤਾਂ ਦੀ ਉਤਪਾਤੀ ਬਾਰੇ ਹੇਠ ਲਿਖੇ ਸਿਧਾਂਤ ਪ੍ਰਚਲਿਤ ਹਨ:-


1. ਵਿਦੇਸ਼ੀ ਉਤਪਤੀ ਦਾ ਸਿਧਾਂਤ:- ਰਾਜਸਥਾਨ ਦੇ ਇਤਿਹਾਸ ਦੇ ਪ੍ਰਸਿੱਧ ਲੇਖਕ ਕਰਨਲ ਟਾਡ ਦੇ ਅਨੁਸਾਰ ਰਾਜਪੂਤ ਵਿਦੇਸ਼ੀ ਜਾਤੀਆਂ ਦੀ ਸੰਤਾਨ ਸਨ। ਸ਼ਕ, ਕੁਸ਼ਾਣ, ਹੂਣ ਆਦਿ ਕਈ ਵਿਦੇਸ਼ੀ ਜਾਤੀਆਂ ਦੇ ਲੋਕ ਭਾਰਤ ਵਿੱਚ ਸਥਾਈ ਤੌਰ ਤੇ ਵਸ ਗਏ। ਉਨ੍ਹਾਂ ਨੇ ਭਾਰਤੀਆਂ ਨਾਲ ਵਿਆਹ ਸੰਬੰਧ ਸਥਾਪਿਤ ਕਰ ਲਏ। ਇਨ੍ਹਾਂ ਵਿਦੇਸ਼ੀ ਜਾਤੀਆਂ ਤੋਂ ਜਿਹੜੀ ਸੰਤਾਨ ਪੈਦਾ ਹੋਈ, ਉਹ ਬੜੀ ਬਹਾਦਰ ਸੀ। ਉਨ੍ਹਾਂ ਨੂੰ ਰਾਜਪੂਤ ਕਿਹਾ ਜਾਣ ਲੱਗਾ।


2. ਸੂਰਜਵੰਸ਼ੀ ਅਤੇ ਚੰਦਰਵੰਸ਼ੀ ਦਾ ਸਿਧਾਂਤ:- ਵੇਦ ਵਿਆਸ ਸੀ. ਵੀ. ਵੈਦਯ ਆਦਿ ਵਿਦਵਾਨ ਕਰਨਲ ਟਾਡ ਦੇ ਮਤ ਨਾਲ ਸਹਿਮਤ ਨਹੀਂ ਹਨ। ਉਨ੍ਹਾਂ ਦੇ ਮਤ ਅਨੁਸਾਰ ਰਾਜਪੂਤ ਵਿਦੇਸ਼ੀ ਨਹੀਂ ਸਨ। ਉਹ ਪ੍ਰਾਚੀਨ ਕਾਲ ਦੇ ਕਸ਼ੱਤਰੀ ਜਾਤੀ ਦੇ ਸੂਰਜਵੰਸ਼ੀ ਅਤੇ ਚੰਦਰਵੰਸ਼ੀ ਪਰਿਵਾਰਾਂ ਨਾਲ ਸੰਬੰਧਤ ਸਨ।


3. ਅਗਨੀਕੂਲ ਉਤੁਪੁੱਤੀ ਦਾ ਸਿ‌ਧਾਂਤ:- ਪ੍ਰਿਥਵੀਰਾਜ ਚੌਹਾਨ ਦੇ ਰਾਜ ਕਵੀ ਚੰਦਬਰਦਾਈ ਨੇ ਆਪਣੀ ਪੁਸਤਕ 'ਪ੍ਰਿਥਵੀਰਾਜ ਰਾਸੋ'ਵਿੱਚ ਇਸ ਮਤ ਦਾ ਵਰਨਣ ਕੀਤਾ ਹੈ ਕਿ ਰਾਜਪੂਤਾਂ ਦੀ ਉਤਪਤੀ ਅਗਨੀਕੁਲ਼ ਤੋਂ ਹੋਈ। ਉਸ ਦੇ ਅਨੁਸਾਰ ਪਰਸੂਰਾਮ ਨੇ ਜਦ ਸਾਰੇਕਸ਼ੱਤਰੀਆਂ ਦਾ ਨਾਸ਼ ਕਰ ਦਿੱਤਾ ਤਾਂ ਬ੍ਰਾਹਮਣਾਂ ਨੇ ਆਪਣੀ ਰੱਖਿਆ ਲਈ ਆਬ਼ੂ ਪਰਬਤ ਤੇ 40 ਦਿਨਾਂ ਤਕ ਇੱਕ ਯਗ ਕੀਤਾ। ਪਵਿੱਤਰ ਅਗਨੀ ਵਿੱਚੋਂ ਚਾਰ ਯੋਧੇ ਪੈਦਾ ਹੋਏ। ਜਿਨ੍ਹਾਂ ਨੇ ਚਾਰ ਰਾਜਪੂਤ ਰਾਜਵੰਸ਼ਾਂ - ਪਰਮਾਰ, ਪਰਿਹਾਰ, ਚੌਹਾਨ ਅਤੇ ਚਾਲੂਕੀਆ ਦੀ ਨੀਂਹ ਰੱਖੀ।


4. ਮਿਸ਼ਰਤ ਜਾਤੀ ਉਤਪੁੱਤੀ ਦਾ ਸਿਧਾਂਤ:- ਡਾਕਟਰ ਵੀ. ਏ. ਸਮਿਥ ਅਨੁਸਾਰ ਰਾਜਪੂਤ ਨਾ ਤਾਂ ਪੂਰਨ ਤੌਰ ਤੇ ਭਾਰਤੀ ਸਨ ਤੇ ਨਾ ਹੀ ਪੂਰਨ ਤੌਰ ਤੇ ਵਿਦੇਸ਼ੀ ਸਨ। ਉਹ ਤੋਂ ਇਨ੍ਹਾਂ ਦੋਹਾਂ ਦੇ ਮਿਸ਼ਰਨ ਨਾਲ ਪੈਦਾ ਹੋਏ ਸਨ।


5. ਸਭ ਤੋਂ ਭਰੋਸੇਯੋਗ ਸਿਧਾਂਤ:- ਰਾਜਪੂਤਾਂ ਦੀ ਉਤਪਤੀ ਬਾਰੇ ਆਲੋਚਨਾਤਮਕ ਅਧਿਐਨ ਕਰਨ ਤੋਂ ਬਾਅਦ ਆਧੁਨਿਕ ਇਤਿਹਾਸਕਾਰ ਡਾ. ਵੀ. ਏ. ਸਮਿਥ ਦੇ ਇਸ ਮਤ ਨਾਲ ਸਹਿਮਤ ਹਨ ਕਿ ਰਾਜਪੂਤ ਮਿਸ਼ਰਿਤ ਜਾਤੀ ਨਾਲ ਸੰਬੰਧ ਰੱਖਦੇ ਸਨ।


 

ਪ੍ਰਸ਼ਨ 3. ਰਾਜਪੂਤਾਂ ਦੇ ਪ੍ਰਸ਼ਾਸ਼ਨ ਦੀਆਂ ਮੁੱਖ ਛੇ ਵਿਸ਼ੇਸ਼ਤਾਵਾਂ ਦਾ ਵਰਨਣ ਕਰੋ?


ਉੱਤਰ:- ਅੱਠਵੀ' ਸਦੀ ਤੋਂ ਲੈ ਕੇ ਬਾਰ੍ਹਵੀਂ ਸਦੀ ਤਕ ਭਾਰਤ ਦੇ ਵੱਖ ਵੱਖ ਭਾਗਾਂ ਵਿੱਚ ਰਾਜਪੂਤਾਂ ਦੇ ਰਾਜ ਸਥਾਪਤ ਸਨ। ਉਨ੍ਹਾਂ ਦੇ ਰਾਜ ਪ੍ਰਬੰਧ ਦੀਆਂ ਮੁੱਖ ਵਿਸ਼ੇਸਤਾਈਆਂ ਹੇਠ ਲਿਖਿਆਂ ਸਨ:-


1. ਰਾਜਾ:- ਰਾਜਪੂਤ ਰਾਜੇ ਆਪਣੇ ਰਾਜ ਦੇ ਮੁੱਖੀ ਹੁੰਦੇ ਸਨ। ਉਸ ਦੀਆਂ ਸ਼ਕਤੀਆਂ ਕਿਸੇ ਤਾਨਾਸ਼ਾਹ ਨਾਲੋਂ ਘੱਟ ਨਹੀ ਸਨ। ਉਹ ਰਾਜ ਦੇ ਸਾਰੇ ਮੱਹਤਵਪੂਰਨ ਅਹੁਦਿਆਂ ਦੀ ਨਿਯੁਕਤੀ ਕਰਦੇ ਸਨ। ਉਨ੍ਹਾਂ ਦਾ ਸ਼ਾਸ਼ਨ ਪ੍ਰਬੰਧ ਪ੍ਰਚਲਿਤ ਰੀਤੀ-ਰਿਵਾਜਾਂ ਅਤੇ ਧਰਮ ਸ਼ਾਸਤਰਾਂ ਤੇ ਅਧਾਰਿਤ ਹੁੰਦਾ ਸੀ। ਉਨ੍ਹਾਂ ਦਾ ਅਹੁਦਾ ਜਦੀ ਹੁੰਦਾ ਸੀ।


2. ਯੁਵਰਾਜ ਅਤੇ ਪਟਰਾਣੀ:- ਰਾਜੇ ਤੋਂ ਬਾਅਦ ਸ਼ਾਸਨ ਪ੍ਰਬੰਧ ਵਿੱਚ ਦੂਸਰਾ ਮਹਤਵਪੂਰਨ ਸਥਾਨ ਯੁਵਰਾਜ ਦਾ ਹੁੰਦਾ ਸੀ। ਆਮ ਤੌਰ ਤੇ ਰਾਜਾ ਦਾ ਵੱਡਾ ਪੁੱਤਰ ਹੀ ਯੁਵਰਾਜ ਹੁੰਦਾ ਸੀ। ਉਹ ਸ਼ਾਸਨ ਪ੍ਰਬੰਧ ਦੇ ਕੰਮਾਂ ਵਿੱਚ ਰਾਜੇ ਦਾ ਹੱਥ ਵਟਾਉਦਾਂ ਸੀ। ਪਟਰਾਣੀਆਂ ਵੀ ਰਾਜ ਪ੍ਰਬੰਧ ਵਿੱਚ ਹਿੱਸਾ ਲੈਦੀਆਂ ਸਨ। ਆਮ ਤੌਰ ਤੇ ਉਹ ਦਾਨ ਦੇਣ ਦਾ ਕੰਮ ਕਰਦੀਆਂ ਸਨ।


3. ਮੰਤਰੀ:- ਰਾਜਾ ਸ਼ਾਸਨ ਪ੍ਰਬੰਧ ਨੂੰ ਚੰਗੇ ਢੰਗ ਨਾਲ ਚਲਾਉਣ ਦੇ ਉਦੇਸ਼ ਨਾਲ ਕੁਝ ਮੰਤਰੀਆਂ ਨੂੰ ਨਿਯੁਕਤ ਕਰਦਾ ਸੀ। ਕੇਵਲ ਪੜ੍ਹੇ ਲਿਖੇ ਵਿਅਕਤੀਆਂ ਨੂੰ ਮੰਤਰੀ ਨਿਯੁਕਤ ਕੀਤਾ ਜਾਂਦਾ ਸੀ। ਮਹਾਂ ਮੰਤਰੀ (ਪ੍ਰਧਾਨ ਮੰਤਰੀ), ਸੈਨਾਪਤੀ, ਸੰਧੀਵਿਗ੍ਰਹਿਕ (ਵਿਦੇਸ਼ ਮੰਤਰੀ), ਮਹਾਂ-ਪੁਰੋਹਿਤ (ਧਾਰਮਿਕ ਮੰਤਰੀ) ਆਦਿ ਰਾਜਪੂਤਾਂ ਦੇ ਪ੍ਰਸਿੱਧ ਮੰਤਰੀ ਸਨ।


4. ਸਥਾਨਿਕ ਪ੍ਰਬੰਧ:- ਰਾਜਪੂਤ ਰਾਜਿਆਂ ਨੇ ਆਪਣੇ ਆਪਣੇ ਰਾਜਾਂ ਨੂੰ ਵਿਸ਼ਾਂ ਵਿੱਚ ਵੰਡਿਆ ਹੋਇਆ ਸੀ। ਵਿਸ਼ ਦੇ ਮੁੱਖੀ ਨੂੰ ਵਿਸ਼ਪਤੀ ਕਿਹਾ ਜਾਂਦਾ ਸੀ। ਉਸ ਦਾ ਕਰਤੱਵ ਆਪਣੇ ਇਲਾਕੇ ਵਿੱਚ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣਾ ਸੀ। ਵਿਸ਼ ਅੱਗੇ ਨਗਰਾਂ ਵਿੱਚ ਵੰਡੇ ਹੁੰਦੇ ਸਨ। ਸਭ ਤੋਂ ਛੋਟੀ ਇਕਾਈ ਪਿੰਡ ਹੁੰਦੀ ਸੀ ਪਿੰਡ ਦਾ ਪ੍ਰਬੰਧ ਲੰਬੜਦਾਰ ਦੇ ਅਧੀਨ ਹੁੰਦਾ ਸੀ।


5. ਵਿੱਤ ਪ੍ਰਬੰਧ:- ਰਾਜਪੂਤ ਸ਼ਾਸਕਾਂ ਦੀ ਆਮਦਨ ਦਾ ਮੁੱਖ ਸੋਮਾ ਭੂਮੀ ਦਾ ਲਗਾਨ ਸੀ। ਇਹ ਕੁੱਲ ਉਪਜ ਦਾ 1/6 ਹਿੱਸਾ ਹੁੰਦਾ ਸੀ। ਇਸ ਤੋਂ ਇਲਾਵਾ ਚੁੰਗੀਕਰ, ਵਪਾਰਕ ਵਸਤਾਂ ਉੱਤੇ ਲਗਾਏ ਗਏ ਕਰ, ਯੁੱਧ ਵਿੱਚੋਂ ਲੁੱਟੇ ਗਏ ਧਨ ਤੋਂ ਵੀ ਸਰਕਾਰ ਨੂੰ ਆਮਦਨ ਹੁੰਦੀ ਸੀ। ਇਸ ਆਮਦਨ ਨੂੰ ਰਾਜੇ ਮੰਤਰੀਆਂ, ਰਾਜ ਦੇ ਕਰਮਚਾਰੀਆਂ, ਭਵਨ ਨਿਰਮਾਣ ਕਲਾ ਅਤੇ ਲੋਕ ਭੁਲਾਈ ਦੇ ਕੰਮਾਂ ਤੇ ਖਰਚ ਕਰਦੇ ਸਨ।


6. ਨਿਆਂ ਪ੍ਰਬੰਧ:- ਰਾਜਪੂਤ ਸ਼ਾਸ਼ਕ ਬੜ੍ਹੇ ਨਿਆਂ ਪਸੰਦ ਸਨ। ਉਨ੍ਹਾਂ ਦੇ ਸਮੇ' ਅਪਰਾਧੀਆਂ ਨੂੰ ਸਖਤ ਸਜਾਵਾਂ ਦਿੱਤੀਆਂ ਜਾਂਦੀਆਂ ਸਨ। ਸਾਧਾਰਨ ਅਪਰਾਧੀਆਂ ਨੂੰ ਜੁਰਮਾਨੇ ਲਗਾਏ ਜਾਂਦੇ ਸਨ। ਚੋਰੀ, ਡਾਕੇ ਨਾਲ ਸੰਬੰਧਿਤ ਅਪਰਾਧੀਆਂ ਨੂੰ ਮੌਤ ਦੀ ਸਜਾ ਦਿੱਤੀ ਜਾਂਦੀ ਸੀ।


 

ਪ੍ਰਸ਼ਨ 4. ਰਾਜਪੂਤ ਕਾਲ ਦੀ ਸਮਾਜਿਕ ਵਿਵਸਥਾ ਦੀਆਂ ਕੋਈ ਛੇ ਵਿਸ਼ੇਸ਼ਤਾਵਾਂ ਦਾ ਵਰਨਣ ਕਰੋ।


ਉੱਤਰ: ਰਾਜਪੂਤ ਕਾਲ ਵਿੱਚ ਲੋਕ ਬੜ੍ਹਾ ਆਦਰਸ਼ਪੂਰਨ ਜੀਵਨ ਬਤੀਤ ਕਰਦੇ ਸਨ।


1. ਬਹਾਦਰ ਅਤੇ ਸਾਹਸੀ ਲੋਕ:- ਰਾਜਪੂਤ ਲੋਕ ਬੜ੍ਹੇ ਬਹਾਦਰ ਅਤੇ ਸਾਹਸੀ ਸਨ। ਉਹ ਬਿਨ੍ਹਾਂ ਹਥਿਆਰ ਵਾਲੇ ਜਾਂ ਸੁੱਤੇ ਹੋਏ ਤੇ ਹਮਲਾ ਕਰਨਾ ਆਪਣਾ ਅਪਮਾਨ ਸਮਝਦੇ ਸਨ।


2. ਜਾਤੀ ਪ੍ਰਥਾ:- ਰਾਜਪੂਤ ਲੋਕ ਕਈ ਉਪਜਾਤੀਆਂ ਵਿੱਚ ਵੰਡੇ ਹੋਏ ਸਨ। ਉੱਚ ਜਾਤੀ ਚਾਰ ਜਾਤੀਆਂ ਵਿੱਚੋਂ ਬ੍ਰਾਹਮਣਾਂ ਦੀ ਜਗ੍ਹਾ ਸਰਵ-ਉੱਚ ਸੀ। ਕਸੱਤਰੀ ਸ਼ਾਸਕ ਵਰਗ ਸੰਬੰਧਿਤ ਹੋਣ ਦੇ ਕਾਰਨ ਆਪਣੇ ਆਪ ਨੂੰ ਬ੍ਰਾਹਮਣਾਂ ਦੇ ਬਰਾਬਰ ਸਮਝਦੇ ਸਨ। ਵੈਸ਼ ਲੋਕਾਂ ਦਾ ਪ੍ਰਮੁੱਖ ਧੰਦਾ ਵਪਾਰ ਸੀ। ਸੂਦਰਾਂ ਨੂੰ ਅਛੂਤ ਸਮਝ ਕੇ ਉਨ੍ਹਾਂ ਨਾਲ ਨਫਰਤ ਕੀਤੀ ਜਾਂਦੀ ਸੀ।


3. ਸੁਤੰਤਰਤਾ ਪ੍ਰੇਮੀ ਅਤੇ ਸਤਵਾਦੀ:- ਰਾਜਪੂਤ ਬੜ੍ਹੇ ਸੁਤੰਤਰਤਾ ਪ੍ਰਮੀ ਲੋਕ ਸਨ। ਉਹ ਇਸ ਦੀ ਰੱਖਿਆ ਦੇ ਲਈ ਆਪਣੀ ਜਾਨ ਤੱਕ ਵਾਰ ਦਿੰਦੇ ਸਨ।


4. ਇਸਤਰੀ ਦਾ ਸਥਾਨ:- ਰਾਜਪੂਤ ਕਾਲ ਵਿੱਚ ਇਸਤਰੀਆਂ ਨੂੰ ਵਿਸ਼ੇਸ ਸਥਾਨ ਪ੍ਰਾਪਤ ਸੀ। ਰਾਜਪੂਤ ਔਰਤਾਂ ਬਹੁਤ ਬਹਾਦਰ ਅਤੇ ਸਾਹਸੀ ਸਨ। ਉਹ ਆਪਣੇ ਮਰੇ ਹੋਏ ਪਤੀ ਦੀ ਚਿਤਾ ਵਿਚ ਸੜ ਕੇ ਸਤੀ ਹੋ ਜਾਣਾ ਆਪਣਾ ਪਵਿੱਤਰ ਕਰੱਤਵ ਸਮਝਦੀਆਂ ਸਨ। ਉਸ ਸਮੇ' ਪਰਦੇ ਦਾ ਰਿਵਾਜ ਨਹੀਂ ਸੀ। ਰਾਜਪੂਤ ਇਸਤਰੀਆਂ ਪੁਰਸਾਂ ਦੀ ਤਰ੍ਹਾਂ ਯੁੱਧ ਦੇ ਮੈਦਾਨ ਵਿੱਚ ਦੁਸ਼ਮਣਾਂ ਨਾਲ ਲੜ੍ਹਨ ਦੇ ਲਈ ਤਿਆਰ ਹੋ ਜਾਂਦੀਆਂ ਸਨ ਅਤੇ ਦੁਸ਼ਮਣਾਂ ਦੇ ਹਥੋਂ ਅਪਮਾਨਿਤ ਹੋਣ ਤੋਂ ਬਚਣ ਲਈ ਜੌਹਰ (ਸਤੀ) ਕਰ ਲੈਦੀਆਂ ਸਨ। ਰਾਜਪੂਤ ਇਸਤਰੀਆਂ ਨੂੰ ਵਿਆਹ ਦੇ ਮਾਮਲੇ ਵਿੱਚ ਕਾਫੀ ਸੁਤੰਤਰਤਾ ਸੀ।


5. ਖਾਣ ਪੀਣ ਅਤੇ ਪਹਿਰਾਵਾ:- ਰਾਜਪੂਤਾਂ ਦਾ ਮੁੱਖ ਭੋਜਨ ਕਣਕ, ਚਾਵਲ, ਜਵਾਰ, ਦਾਲਾਂ, ਘਿਓ, ਮਾਸ-ਮਸਾਲੇ ਆਦਿ ਹੁੰਦਾ ਸੀ। ਕਸੱਤਰੀ ਲੋਕ ਆਮ ਤੌਰ ਤੇ ਮਾਸਾਹਾਰੀ ਹੁੰਦੇ ਸਨ। ਲੋਕ ਮਦਿਰਾ ਦਾ ਸੇਵਨ ਵੀ ਕਰਦੇ ਸਨ। ਰਾਜਪੂਤ ਇਸਤਰੀਆਂ ਸਾੜੀਆਂ, ਲਹਿੰਗੇ ਪਾਉਦੀਆਂ ਸਨ। ਉਹ ਵੱਖ ਵੱਖ ਤਰ੍ਹਾਂ ਦੇ ਗਹਿਣੇ ਪਾਉਦੀਆਂ ਸਨ। ਉਹ ਆਪਣੇ ਆਪ ਨੂੰ ਸਜਾਉਣ ਲਈ ਚੰਦਨ, ਕੱਜਲ, ਪਾਊਡਰ ਆਦਿ ਕਾਫੀ ਪ੍ਰਯੋਗ ਕਰਦੀਆਂ ਸਨ। ਪੁਰਸ ਵੀ ਗਹਿਣਿਆਂ ਦਾ ਪ੍ਰਯੋਗ ਕਰਦੇ ਸਨ। ਰਾਜਪੂਤ ਰਾਜਿਆਂ ਅਤੇ ਸਾਮੰਤਾ ਦੇ ਵਸਤਰ ਬੜ੍ਹੇ ਹੀ ਬਹੁਮੁਲੇ ਹੁੰਦੇ ਸਨ।


6. ਮਨੋਰੰਜਨ:-ਰਾਜਪੂਤ ਰਾਜਿਆਂ ਅਤੇ ਸਾਮੰਤਾ ਨੂੰ ਸ਼ਿਕਾਰ ਖੇਡਣ ਦਾ ਬਹੁਤ ਸ਼ੌਕ ਸੀ। ਆਮ ਲੋਕ ਆਪਣਾ ਮਨੋਰੰਜਨ ਸੰਗੀਤ, ਨਾਚ ਅਤੇ ਸ਼ਤਰੰਜ ਨਾਲ ਕਰਦੇ ਸਨ। ਕਈ ਲੋਕ ਜੂਆ ਵੀ ਖੇਡਦੇ ਸਨ।


 

ਪ੍ਰਸ਼ਨ 5. ਰਾਜਪੂਤ ਕਾਲ ਦੀ ਧਾਰਮਿਕ ਵਿਵਸਥਾ ਦੀਆਂ ਛੇ ਵਿਸ਼ੇਸ਼ਤਾਵਾਂ ਦਾ ਵਰਨਣ ਕਰੋ।


ਉੱਤਰ: ਰਾਜਪੂਤ ਕਾਲ ਦੀ ਧਾਰਮਿਕ ਵਿਵਸਥਾ ਦੀਆਂ ਹੇਠ ਲਿਖੀਆਂ ਵਿਸੇਸ਼ਤਾਵਾਂ ਸਨ:-


1. ਹਿੰਦੂ ਧਰਮ: - ਉਸ ਸਮੇ' ਲਗਭਗ ਸਾਰੇ ਸ਼ਾਸਕ ਹਿੰਦੂ ਧਰਮ ਦੇ ਅਨੁਯਾਈ ਸਨ। ਉਹ ਅਨੇਕਾਂ ਹਿੰਦੂ ਦੇਵੀ-ਦੇਵਤਿਆਂ ਦੀ ਪੂਜਾ ਕਰਦੇ ਸਨ। ਸਮਾਜ ਵਿੱਚ ਬ੍ਰਾਹਮਣਾਂ ਦਾ ਬਹੁਤ ਆਦਰ ਕੀਤਾ


2. ਸ਼ੈਵ ਮੱਤ:- ਹਿੰਦੂ ਧਰਮ ਦਾ ਇੱਕ ਮੱਤ ਸ਼ੈਵ ਮਤ ਸੀ। ਦੱਖਣ ਵਿੱਚ ਚੌਲ ਸ਼ਾਸਕ ਸੈਵ ਧਰਮ ਦੇ ਅਨੁਯਾਈ ਸਨ। ਉਹਨਾਂ ਨੇ ਸੁੰਦਰ ਸ਼ੈਵ ਮੰਦਰਾਂ ਦਾ ਨਿਰਮਾਣ ਕਰਵਾਇਆ। ਉੱਤਰੀ ਭਾਰਤ ਅਤੇ ਖਾਸ ਤੌਰ ਤੇ ਪੰਜਾਬ ਵਿੱਚ ਗੋਰਖ ਪੰਥੀ ਸੰਪ੍ਰਦਾਇ ਬਹੁਤ ਲੋਕਪ੍ਰਿਯ ਸੀ।


3. ਵੈਸ਼ਨਵ ਮਤ: - ਵੈਸ਼ਨਵ ਮਤ ਹਿੰਦੂ ਧਰਮ ਦਾ ਮਤ ਸੀ। ਵੈਸ਼ਨਵ ਮਤ ਦੇ ਅਨੁਯਾਈ ਭਗਵਾਨ ਵਿਸ਼ਨੂੰ ਅਤੇ ਉਸ ਦੇ ਅਵਤਾਰਾਂ ਕ੍ਰਿਸ਼ਨ ਅਤੇ ਰਾਮ ਦੀ ਪੂਜਾ ਕਰਦੇ ਸਨ। ਰਾਜਪੂਤ ਕਾਲ ਵਿੱਚ ਵੈਸ਼ਨਵ ਮਤ ਉੱਤਰੀ ਅਤੇ ਦੱਖਣੀ ਭਾਰਤ ਵਿੱਚ ਬਹੁਤ ਲੋਕਪ੍ਰਿਯ ਸੀ। ਉੱਤਰੀ ਭਾਰਤ ਦੇ ਅਨੇਕਾਂ ਰਾਜਪੂਤ ਰਾਜੇ ਇਸ ਦੇ ਅਨੁਯਾਈ ਸਨ। ਦੱਖਣ ਭਾਰਤ ਵਿੱਚ ਹਮਲਾਵਰਾਂ ਦਾ ਸਥਾਨ ਵੈਸ਼ਨਵ ਅਚਾਰੀਆ ਨੇ ਲੈ ਲਿਆ। ਨਾਥ ਮੁਨੀ ਪਹਿਲਾ ਵੈਸ਼ਨਵ ਅਚਾਰੀਆ ਸੀ ਜੋ ਰੰਗਨਾਥ ਅਚਾਰੀਆ ਦੇ ਨਾਂ ਨਾਲ ਪ੍ਰਸਿੱਧ ਹੋਇਆ। ਇਸ ਕਾਲ ਵਿੱਚ ਸ਼ੰਕਰਚਾਰੀਆ ਸਭ ਤੋਂ ਪ੍ਰਸਿਧ ਦਾਰਸ਼ਨਿਕ ਸੀ, ਜਿਸ ਨੇ ਅਦਵੈਤਵਾਦ ਦਾ ਪ੍ਰਚਾਰ ਕੀਤਾ। ਰਾਮਾਨੁਜ ਸਭ ਤੋਂ ਪ੍ਰਸਿੱਧ ਵੈਸ਼ਨਵਚਾਰੀਆ ਸੀ। ਉਹ ਈਸ਼ਵਰ ਨੂੰ ਮਾਨਵੀ ਦੇਵਤਾ ਮੰਨਦਾ ਸੀ। ਉਸ ਨੇ ਮੋਕਸ਼ ਪ੍ਰਾਪਤੀ ਦੇ ਤਿੰਨ ਸਾਧਨਾ ਗਿਆਨ, ਕਰਮ ਅਤੇ ਭਗਤੀ ਵਿੱਚ ਈਸ਼ਵਰ ਤੇ ਭਗਤੀ ਤੇ ਜੋਰ ਦਿੱਤਾ।


4. ਸ਼ਕਤੀ ਮਤ: - ਰਾਜਪੂਤ ਕਾਲ ਵਿੱਚ ਦੁਰਗਾ, ਪਾਰਵਤੀ, ਕਾਲੀ, ਚਮੁੰਡਾ ਆਦਿ ਦੀ ਸ਼ਕਤੀ ਦੀ ਦੇਵੀ ਦੇ ਰੂਪ ਵਿੱਚ ਪੂਜਾ ਕੀਤੀ ਜਾਂਦੀ ਸੀ। ਕਾਲੀ ਦੇਵੀ ਨੂੰ ਪ੍ਰਸੰਨ ਕਰਨ ਦੇ ਲਈ ਪਸ਼ੂ-ਬਲੀ ਵੀ ਦਿੱਤੀ ਜਾਂਦੀ ਸੀ।


5. ਬੱਧ ਧਰਮ: - ਇਸ ਕਾਲ ਵਿੱਵ ਬੰਗਾਲ ਅਤੇ ਬਿਹਾਰ ਵਿੱਚ ਵਜਰਯਾਨ ਨਾਂ ਦਾ ਬੱਧ ਧਰਮ ਦਾ ਇੱਕ ਨਵਾਂ ਸੰਪ੍ਰਦਾਇ ਉਭਰਿਆ, ਜਿਸ ਦੇ ਅਨੁਯਾਈ ਜਾਦੂ-ਟੂਣਿਆਂ ਵਿੱਚ ਵਿਸ਼ਵਾਸ ਰਖਦੇ ਸਨ।


6. ਜੈਨ ਧਰਮ: - ਰਾਜਪੂਤ ਕਾਲ ਵਿੱਚ ਜੈਨ ਧਰਮ ਵੀ ਵਿਸ਼ੇਸ਼ ਲੋਕਪ੍ਰਿਯ ਨਾ ਰਿਹਾ। ਸਿਰਫ਼ ਪੱਛਮੀ ਭਾਰਤ (ਗੁਜਰਾਤ, ਸੋਰਾਸ਼ਟਰ) ਰਾਜਪੂਤਾਨਾ ਅਤੇ ਮੈਸੂਰ ਵਿੱਚ ਇਹ ਧਰਮ ਸੀਮਿਤ ਰਹਿ ਗਿਆ ਸੀ। ਇਸ ਨੂੰ ਕੁਝ ਰਾਸ਼ਟਰਕੂਟ ਅਤੇ ਚਾਲੂਕਿਆ ਸ਼ਾਸਕਾਂ ਨੇ ਸਰਪ੍ਰਸਤੀ ਪ੍ਰ ਦਾਨ ਕੀਤੀ।