Thursday 7 January 2021

ਪਾਠ 8 ਦਿੱਲੀ ਸਲਤਨਤ

0 comments

ਪਾਠ 8 ਦਿੱਲੀ ਸਲਤਨਤ

 

1) ਮੁਹੰਮਦ ਗੌਰੀ ਕਿੱਥੋਂ ਦਾ ਸ਼ਾਸਕ ਸੀ?

ਗਜ਼ਨੀ ਦਾ


2) ਮੁਹੰਮਦ ਗੌਰੀ ਕਿਸਨੂੰ ਆਪਣਾ ਮਾਲਕ ਮੰਨਦਾ ਸੀ?

ਆਪਣੇ ਭਰਾ ਗਿਆਸੁਦੀਨ ਨੂੰ

3) ਮੁਹੰਮਦ ਗੌਰੀ ਨੇ ਕਿਹੜੇ ਸਮੇਂ ਦੌਰਾਨ ਭਾਰਤ ਤੇ ਹਮਲੇ ਕੀਤੇ?

1175 : ਤੋਂ 1206 :

9 ਮੁਹੰਮਦ ਗੌਰੀ ਨੇ ਸਭ ਤੋਂ ਪਹਿਲਾ ਹਮਲਾ ਕਦੋਂ ਅਤੇ ਕਿੱਥੇ ਕੀਤਾ?

1175 : ਮੁਲਤਾਨ ਤੇ

5) ਮੁਹੰਮਦ ਗੌਰੀ ਨੇ ਪੰਜਾਬ ਤੇ ਕਦੋਂ ਕਬਜਾ ਕੀਤਾ?

1186 :

6) ਤਰਾਇਣ ਦੀ ਪਹਿਲੀ ਲੜਾਈ ਕਦੋਂ ਹੋਈ?

1191 :

7) ਤਰਾਇਣ ਦੀ ਪਹਿਲੀ ਲੜਾਈ ਕਿਹੜੀਆਂ ਦੋ ਧਿਰਾਂ ਵਿਚਕਾਰ ਹੋਈ?

ਪ੍ਰਿਥਵੀ ਰਾਜ ਚੌਹਾਨ ਤੇ ਮੁਹੰਮਦ ਗੌਰੀ

8) ਤਰਾਇਣ ਦੀ ਪਹਿਲੀ ਲੜਾਈ ਵਿੱਚ ਕਿਸਦੀ ਜਿੱਤ ਹੋਈ?

ਪ੍ਰਿਥਵੀ ਰਾਜ ਚੌਹਾਨ ਦੀ

9) ਤਰਾਇਣ ਦੀ ਦੂਜੀ ਲੜਾਈ ਕਦੋਂ ਹੋਈ?

1192 :

10) ਤਰਾਇਣ ਦੀ ਦੂਜੀ ਲੜਾਈ ਕਿਹੜੀਆਂ ਦੋ` ਧਿਰਾਂ ਵਿਚਕਾਰ ਹੋਈ?

ਪ੍ਰਿਥਵੀ ਰਾਜ ਚੌਹਾਨ ਤੇ ਮੁਹੰਮਦ ਗੌਰੀ

11) ਤਰਾਇਣ ਦੀ ਦੂਜੀ ਲੜਾਈ ਵਿੱਚ ਕਿਸਦੀ ਜਿੱਤ ਹੋਈ?

ਮੁਹੰਮਦ ਗੌਰੀ

12) ਤਰਾਇਣ ਦੀ ਦੂਜੀ ਲੜਾਈ ਵਿੱਚ ਕਿੰਨੇ ਸਾਮਤਾਂ ਨੇ ਪ੍ਰਿਥਵੀ ਰਾਜ ਚੌਹਾਨ ਦਾ ਸਾਥ ਦਿੱਤਾ?

150

13) ਮੁਹੰਮਦ ਗੌਰੀ ਨੇ ਭਾਰਤ ਵਿੱਚ ਆਪਣਾ ਪ੍ਰਤੀਨਿਧੀ ਕਿਸਨੂੰ ਨਿਯੁਕਤ ਕੀਤਾ?

ਕੁਤਬਦੀਨ ਐਬਕ

14) ਕੁਤਬਦੀਨ ਐਬਕ ਨੂੰ ਭਾਰਤ ਵਿੱਚ ਕਦੋ' ਨਿਯੁਕਤ ਕੀਤਾ ਗਿਆ?

1192 :

15) ਕੁਤਬਦੀਨ ਐਬਕ ਨੇ ਦਿੱਲੀ ਸਲਤਨਤ ਦੀ ਸਥਾਪਨਾ ਕਦੋ ਕੀਤੀ?

1206 ਈ:

16) ਕੁਤਬਦੀਨ ਐਬਕ ਨੇ ਕਿਹੜੀਆਂ ਦੋ ਪ੍ਰਸਿੱਧ ਮਸਜਿਦਾਂ ਬਣਵਾਈਆਂ?

ਢਾਈ ਦਿਨ ਕਾ ਝੌਂਪੜਾ ਅਤੇ ਕੁਵਤ ਉਲ ਇਸਲਾਮ

17) ਢਾਈ ਦਿਨ ਕਾ ਝੌਂਪੜਾ ਕਿੱਥੇ ਸਥਿਤ ਹੈ?

ਅਜਮੇਰ

18 ਕੁਵਤ-ਉਲ-ਇਸਲਾਮ ਕਿੱਥੇ ਸਥਿਤ ਹੈ?

ਦਿੱਲੀ

19) ਕੁਤਬ ਮੀਨਾਰ ਦਾ ਨਿਰਮਾਣ ਕਿਸਨੇ ਸ਼ੁਰੂ ਕਰਵਾਇਆ?

ਕੁਤਬਦੀਨ ਐਬਕ ਨੇ

20) ਕੁਤਬਦੀਨ ਐਬਕ ਦੀ ਮੌਤ ਕਦੋਂ ਹੋਈ?

1210 ਈ:

21 ਕੁਤਬਦੀਨ ਐਬਕ ਦੀ ਮੌਤ ਕਿਵੇਂ ਹੋਈ?

ਘੌੜੇ ਤੋਂ ਡਿੱਗਣ ਕਾਰਨ

22) ਕੁਤਬਦੀਨ ਐਬਕ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ?

ਲੱਖ ਬਖਸ਼

23) ਇਲਤੁਤਮਿਸ਼ ਦਾ ਪੂਰਾ ਨਾਂ ਕੀ ਸੀ?

ਸ਼ਮਸਉਂਦੀਨ ਇਲਤੁਤਮਿਸ਼

24) ਕੁਤਬਦੀਨ ਐਬਕ ਨੇ ਇਲਤੁਤਮਿਸ਼ ਨੂੰ ਕਿਸ ਅਹੁਦੇ ਤੋ ਨਿਯੁਕਤ ਕੀਤਾ?

ਅਮੀਰ-ਏ-ਸ਼ਿਕਾਰ

25) ਇਲਤੁਤਮਿਸ਼ ਸੁਲਤਾਨ ਕਦੋਂ ਬਣਿਆ?

1211 ਈ:

26) ਇਲਤੁਤਮਿਸ਼ ਨੇ ਕਿਹੜੇ ਸ਼ਹਿਰ ਨੂੰ ਆਪਣੀ ਰਾਜਧਾਨੀ ਬਣਾਇਆ?

ਦਿੱਲੀ ਨੂੰ

27) ਮੰਗੋਲ ਮੂਲ ਰੂਪ ਵਿੱਚ ਕਿੱਥੋਂ ਦੇ ਵਾਸੀ ਸਨ?

ਮੱਧ ਏਸ਼ੀਆ ਦੇ

28) ਮੰਗੋਲਾਂ ਨੇ ਕਿਸਦੀ ਅਗਵਾਈ ਹੇਠ ਭਾਰਤ ਤੇ ਹਮਲਾ ਕੀਤਾ?

ਚੰਗੇਜ਼ ਖਾਂ

29) ਇਲਤੁਤਮਿਸ਼ ਨੇ ਸਰੋਪਾ ਤੇ ਤਾਜਪੋਸ਼ੀ ਦੀ ਚਿੱਠੀ ਕਿਸ ਤੋਂ ਪਾਪਤ ਕੀਤੀ?

ਖਲੀਫ਼ਾ ਕੋਲੋਂ

30) ਚਹਲਗਨੀ ਦੀ ਸਥਾਪਨਾ ਕਿਸਨੇ ਕੀਤੀ?

ਇਲਤੁਤਮਿਸ਼ ਨੇ

31) ਚਹਲਗਨੀ ਕੀ ਸੀ?

40 ਤੁਰਕ ਅਮੀਰਾਂ ਦਾ ਸੰਗਠਨ

32) ਇਲਤੁਤਮਿਸ਼ ਤੋਂ ਬਾਅਦ ਦਿੱਲੀ ਦੀ ਗੱਦੀ ਕਿਸਨੇ ਸੰਭਾਲੀ?

ਆਰਾਮ ਸ਼ਾਹ ਨੇ

33) ਦਿੱਲੀ ਦੇ ਤਖ਼ਤ ਤੇ ਬੈਠਣ ਵਾਲੀ ਪਹਿਲੀ ਮੁਸਲਿਮ ਇਸਤਰੀ ਕੌਣ ਸੀ?

ਰਜੀਆ ਸੁਲਤਾਨ

34) ਰਜੀਆ ਸੁਲਤਾਨ ਦੇ ਪਿਤਾ ਦਾ ਨਾਂ ਕੀ ਸੀ?

ਇਲਤੁਤਮਿਸ਼

35) ਰਜੀਆ ਸੁਲਤਾਨ ਦਾ ਕਾਰਜਕਾਲ ਕੀ ਸੀ?

1236 ਈ' ਤੋਂ 1240 ਈ: ਤੱਕ

36) ਰਜੀਆ ਸੁਲਤਾਨ ਕਿਸਦੇ ਪਿਆਰ ਵਿੱਚ ਪੈ ਗਈ?

ਜਲਾਲੁਦੀਨ ਯਾਕੂਬ ਦੇ

37) ਰਜੀਆ ਨੇ ਰਾਜਪੂਤਾਂ ਦੇ ਕਿਹੜੇ ਪ੍ਰਸਿੱਧ ਕਿਲ੍ਹੇ ਨੂੰ ਆਪਣੇ ਅਧੀਨ ਕੀਤਾ?

ਰਣਥੰਭੋਰ

38) ਬਲਬਨ ਦਾ ਕਾਰਜਕਾਲ ਕੀ ਸੀ?

1266 ਈ: ਤੋ 1286 ਈ:

39) ਬਲਬਨ ਨੇ ਆਪਣੇ ਰਾਜ ਨੂੰ ਪਕਾ ਕਰਨ ਲਈ ਕਿਹੜੀ ਨੀਤੀ ਅਪਣਾਈ?

ਲਹੂ ਅਤੇ ਲੋਹੇ ਦੀ ਨੀਤੀ

40) ਬਲਬਨ ਨੇ ਕਿਹੜੇ ਇਲਾਕਿਆਂ ਵਿੱਚੋ ਡਾਕੂਆਂ ਦਾ ਖਤਮ ਕੀਤਾ?

ਦੁਆਬੇ ਅਤੇ ਅਵਧ ਵਿੱਚੋਂ

41) ਬਲਬਨ ਨੇ ਸੁਲਤਾਨ ਦੇ ਗੌਰਵ ਨੂੰ ਵਧਾਉਣ ਲਈ ਕਿਹੜੇ ਸਿਧਾਂਤ ਤੇ ਜੋਰ ਦਿੱਤਾ?

ਰਾਜੇ ਦੇ ਦੇਵੀ ਅਧਿਕਾਰਾਂ ਦੇ ਸਿਧਾਂਤ ਤੇ

42) ਸੁਲਤਾਨ ਦੀ ਸਰਵਉਚਤਾ ਸਥਾਪਿਤ ਕਰਨ ਲਈ ਬਲਬਨ ਨੇ ਕਿਹੜੀਆਂ ਦੌ ਪ੍ਰਥਾਵਾਂ ਚਲਾਈਆਂ?

ਸਿਜਦਾ ਅਤੇ ਪਾਇਬੋਸ

43) ਬਲਬਨ ਨੇ ਇਲਤੁਤਮਿਸ਼ ਦੁਆਰਾ ਸਥਾਪਿਤ ਕਿਹੜੀ ਪ੍ਰਸਿੱਧ ਸੰਸਥਾ ਨੂੰ ਸਮਾਪਤ ਕਰ ਦਿੱਤਾ?

ਚਹਲਗਨੀ

49 ਗੁਲਾਮ ਵੰਸ਼ ਦਾ ਸਭ ਤੋਂ ਸ਼ਕਤੀਸ਼ਾਲੀ ਸ਼ਾਸਕ ਕਿਸਨੂੰ ਮੰਨਿਆ ਜਾਂਦਾ ਹੈ?

ਬਲਬਨ ਨੂੰ

45) ਗੁਲਾਮ ਵੰਸ਼ ਦਾ ਅਤਮ ਸ਼ਾਸਕ ਕੌਣ ਸੀ?

ਕੰਕੂਬਾਦ

46 ਖ਼ਲਜੀ ਵੰਸ਼ ਦੀ ਸਥਾਪਨਾ ਕਿਸਨੇ ਕੀਤੀ?

ਜਲਾਲੁਦੀਨ ਖ਼ਲਜੀ ਨੇ

47 ਖ਼ਲਜੀ ਵੰਸ਼ ਦੀ ਸਥਾਪਨਾ ਕਦੋਂ ਕੀਤੀ ਗਈ?

1290 ਈ:

48) ਜ਼ਲਾਲੂਦੀਨ ਖ਼ਲਜੀ ਦਾ ਸ਼ਾਸਨਕਾਲ ਕੀ ਸੀ?

1290 ਈ: ਤੋਂ 1296 ਈ:

49) ਅੱਲਾਉਦੀਂਨ ਖ਼ਲਜੀ ਕੌਣ ਸੀ?

ਜ਼ਲਾਲੂਦੀਨ ਦਾ ਭਤੀਜਾ ਅਤੇ ਜਵਾਈ

50) ਕਿਹੜੀ ਜਿੱਤ ਮਗਰੋਂ ਅੱਲਾਉਦੀਂਨ ਨੇ ਜਲਾਲੁਦੀਨ ਨੂੰ ਮਾਰ ਦਿੱਤਾ?

ਦੇਵਗਿਰੀ

51) ਖ਼ਲਜੀ ਵੰਸ਼ ਦਾ ਸਭ ਤੋਂ ਮਹਾਨ ਸ਼ਾਸਕ ਕਿਸਨੂੰ ਮੰਨਿਆ ਜਾਂਦਾ ਹੈ?

ਅੱਲਾਉਦੀਂਨ ਖ਼ਲਜੀ ਨੂੰ

52) ਅੱਲਾਉਦੀਂਨ ਖ਼ਲਜੀ ਕਦੋਂ' ਗੱਦੀ ਤੇ ਬੈਠਾ?

1296 ਈ

53) ਅੱਲਾਉਦੀਂਨ ਖ਼ਲਜੀ ਨੇ ਕਿਨਾ ਸਮਾਂ ਰਾਜ ਕੀਤਾ?

20 ਸਾਲ

54 ਹਜਾਰ ਦੀਨਾਰੀ ਕਿਸਨੂੰ ਕਿਹਾ ਜਾਂਦਾ ਸੀ?

ਮਲਿਕ ਕਫ਼ੂਰ ਨੂੰ

55) ਮਲਿਕ ਕਫੂਰ ਕੌਣ ਸੀ?

ਅੱਲਾਉਦੀਂਨ ਖ਼ਲਜੀ ਦਾ ਗੁਲਾਮ

56) ਮਲਿਕ ਕਫ਼ੂਰ ਨੂੰ ਕਿੱਥੋਂ ਖਰੀਦਿਆ ਗਿਆ ਸੀ?

ਗੁਜਰਾਤ ਵਿੱਚੋਂ

57) ਅੱਲਾਉਦੀਂਨ ਨੇ ਚਿਤੌੜ ਤੇ ਹਮਲਾ ਕਿਉ ਕੀਤਾ?

ਰਾਣੀ ਪਦਮਿਨੀ ਨੂੰ ਹਾਸਲ ਕਰਨ ਲਈ

58) ਰਾਣੀ ਪਦਮਿਨੀ ਕਿਸਦੀ ਪਤਨੀ ਸੀ?

ਰਾਣਾ ਰਤਨ ਸਿੰਘ ਦੀ

59) ਅਲਾਉਦੀਨ ਖ਼ਲਜੀ ਨੂੰ ਮੁੱਖ ਤੌਰ ਤੇ ਕਿਸ ਲਈ ਜਾਣਿਆ ਜਾਂਦਾ ਹੈ?

ਮੰਡੀ ਸੁਧਾਰਾਂ ਕਾਰਨ

60) ਅੱਲਾਉਦੀਂਨ ਖ਼ਲਜੀ ਨੇ ਮੰਡੀਆਂ ਦਾ ਪ੍ਰਬੰਧ ਚਲਾਉਣ ਲਈ ਕਿਹੜੇ ਅਧਿਕਾਰੀ ਨਿਯੁਕਤ ਕੀਤੇ?

ਸ਼ਹਾਨਾ-ਏ- ਮੰਡੀ, ਦੀਵਾਨ-ਏ- ਰਿਆਸਤ

61) ਤੁਗਲਕ ਵੰਸ਼ ਦੀ ਸਥਾਪਨਾ ਕਿਸਨੇ ਕੀਤੀ?

ਗਾਜ਼ੀ ਮਲਿਕ ਨੇ

62) ਗਾਜ਼ੀ ਮਲਿਕ ਦਾ ਪੂਰਾ ਨਾਂ ਕੀ ਸੀ?

ਗਿਆਸ-ਉਦ-ਦੀਨ ਤੁਗ਼ਲਕ ਸ਼ਾਹ

63) ਤੁਗ਼ਲਕ ਵੰਸ਼ ਦੀ ਸਥਾਪਨਾ ਕਦੋਂ ਕੀਤੀ ਗਈ?

1320 ਈ:

64) ਤੁਗ਼ਲਕ ਵੰਸ਼ ਦੇ ਕਿਹੜੇ ਸ਼ਾਸਕ ਨੂੰ ਪੜ੍ਹਿਆ ਲਿਖਿਆ ਮੂਰਖ ਕਿਹਾ ਜਾਂਦਾ ਹੈ?

ਮੁਹੰਮਦ ਬਿਨ ਤੁਗ਼ਲਕ

65) ਮੁਹੰਮਦ ਬਿਨ ਤੁਗ਼ਲਕ ਦਾ ਅਸਲ ਨਾਂ ਕੀ ਸੀ?

ਜੂਨਾ ਖਾਂ

66) ਮੁਹੰਮਦ ਬਿਨ ਤੁਗ਼ਲਕ ਕਿਸ ਸ਼ਹਿਰ ਨੂੰ ਰਾਜਧਾਨੀ ਬਣਾਉਣਾ ਚਾਹੁੰਦਾ ਸੀ?

ਦੇਵਗਿਰੀ ਨੂੰ

67) ਦੇਵਗਿਰੀ ਦਾ ਕੀ ਨਾਂ ਰੱਖਿਆ ਗਿਆ?

ਦੌਲਤਾਬਾਦ

68) ਮੁਹੰਮਦ ਬਿਨ ਤੁਗ਼ਲਕ ਨੇ ਕਿਹੜੀ ਧਾਤੂ ਦੀ ਸੰਕੇਤਕ ਮੁਦਰਾ ਚਲਾਈ?

ਕਾਂਸੀ ਦੀ

69) ਖੇਤੀ ਦੇ ਸੁਧਾਰ ਲਈ ਮੁਹੰਮਦ ਬਿਨ ਤੁਗ਼ਲਕ ਨੇ ਕਿਹੜਾ ਮਹਿਕਮਾ ਬਣਾਇਆ?

ਦੀਵਾਨ-ਏ-ਕੌਹੀ

70) ਮੁਹੰਮਦ ਬਿਨ ਤੁਗ਼ਲਕ ਦੀ ਮੌਤ ਤੋਂ ਬਾਅਦ ਦਿੱਲੀ ਦਾ ਸੁਲਤਾਨ ਕੌਣ ਬਣਿਆ?

ਫਿਰੋਜ਼ ਸ਼ਾਹ ਤੁਗਲਕ

71) ਫਿਰੋਜ਼ ਤੁਗਲਕ ਨੇ ਕਿਹੜੇ ਚਾਰ ਕਰਾਂ ਨੂੰ ਛਡ ਕੇ ਬਾਕੀ ਕਰ ਮਾਫ਼ ਕਰ ਦਿੱਤੇ?

ਜਜ਼ੀਆ, ਜੌਕਾਤ, ਖਮਸ ਅਤੇ ਖਰਾਜ

72) ਤੁਗਲਕ ਵੰਸ਼ ਦਾ ਆਖਰੀ ਸ਼ਾਸਕ ਕੌਣ ਸੀ?

ਮਹਿਮੂਦ

73) ਦੀਵਾਨ-ਏ-ਖੈਰਾਤ ਦਾ ਮੁੱਖ ਕੰਮ ਕੀ ਸੀ?

ਬੇਰਜਗਾਰਾਂ ਨੂੰ ਰੁਜ਼ਗਾਰ ਦਿਵਾਉਣਾ ਅਤੇ ਗਰੀਬ ਮੁਸਲਮਾਨ ਲੜਕੀਆਂ ਦੇ ਵਿਆਹ ਕਰਨਾ

74) ਫਿਰੋਜ ਤੁਗਲਕ ਨੇ ਗਰੀਬਾਂ ਦੇ ਇਲਾਜ ਲਈ ਕਿਹੜਾ ਹਸਪਤਾਲ ਬਣਵਾਇਆ?

ਦਾਰ-ਉਲ-ਸ਼ਫਾ

75) ਬਰਨੀ ਨੇ ਫਿਰੋਜ਼ਸਾਹ ਸਬੰਧੀ ਕਿਹੜੀ ਪ੍ਰਸਿੱਧ ਪੁਸਤਕ ਦੀ ਰਚਨਾ ਕੀਤੀ?

ਤਾਰੀਖ਼-ਏ-ਫਿਰੋਜਸ਼ਾਹੀ

76 ਸਯਦ ਵੰਸ਼ ਦੀ ਸਥਾਪਨਾ ਕਿਸਨੇ ਕੀਤੀ?

ਖਿਜ਼ਰ ਖਾਂ ਨੇ

77) ਸਯਦ ਵੰਸ਼ ਨੇ ਕਿਨਾ ਸਮਾਂ ਰਾਜ ਕੀਤਾ?

ਲੌਗਭਗ 37 ਸਾਲ

78) ਲੋਧੀ ਵੰਸ਼ ਦਾ ਮੋਢੀ ਕੌਣ ਸੀ?

ਬਹਿਲੌਲ ਲੋਂਧੀ

79) ਲੋਧੀ ਵੰਸ਼ ਦੀ ਸਥਾਪਨਾ ਕਦੋਂ ਹੋਈ?

1451 ਈ:

80) ਬਹਿਲੌਲ ਲੋਧੀ ਤੋਂ ਬਾਅਦ ਕੌਣ ਗੱਦੀ ਤੇ ਬੈਠਾ?

ਸਿਕੈਦਰ ਲੋਧੀ

81) ਲੌਧੀ ਵੰਸ਼ ਦਾ ਅੰਤਿਮ ਸੁਲਤਾਨ ਕੌਣ ਸੀ?

ਇਬਰਾਹਿਮ ਲੌਧੀ

82) ਇਬਰਾਹਿਮ ਲੋਂਧੀ ਕਦੋਂ ਗੱਦੀ ਤੇ ਬੈਠਾ?

1517 ਈ:

83) ਲੌਧੀ ਵੰਸ਼ ਦਾ ਅੰਤ ਕਦੋਂ ਹੋਇਆ?

1526 ਈ:

84) ਲੌਧੀ ਵੰਸ਼ ਦਾ ਅੰਤ ਕਿਹੜੀ ਲੜਾਈ ਨਾਲ ਹੋਇਆ?

ਪਾਨੀਪਤ ਦੀ ਪਹਿਲੀ ਲੜਾਈ ਨਾਲ

85) ਪਾਨੀਪਤ ਦੀ ਪਹਿਲੀ ਲੜਾਈ ਕਿਹੜੀਆਂ ਦੋ` ਧਿਰਾਂ ਵਿਚਕਾਰ ਹੋਈ?

ਬਾਬਰ ਅਤੇ ਇਬਰਾਹਿਮ ਲੌਧੀ


 

 

ਛੋਟੇ ਉੱਤਰਾਂ ਵਾਲੇ ਪ੍ਰਸ਼ਨ


 

1) ਮੁਹੰਮਦ ਗੌਰੀ ਨੇ ਭਾਰਤ ਤੇ ਹਮਲੇ ਕਿਉ ਕੀਤੇ?


ਉੱਤਰ:


. ਉਹ ਆਪਣੇ ਸਾਮਰਾਜ ਦਾ ਵਿਸਥਾਰ ਕਰਨਾ ਚਾਹੁੰਦਾ ਸੀ।

. ਉਹ ਭਾਰਤ ਦਾ ਧਨ ਲੁੱਟਣਾ ਚਾਹੁੰਦਾ ਸੀ।

III. ਉਹ ਭਾਰਤ ਵਿੱਚ ਇਸਲਾਮ ਦਾ ਪ੍ਰਚਾਰ ਕਰਨਾ ਚਾਹੁੰਦਾ ਸੀ।

IV. ਉਹ ਪੰਜਾਬ ਵਿੱਚੋਂ ਮਲਿਕ ਖੁਸਰੋ ਦਾ ਸ਼ਾਸਨ ਖਤਮ ਕਰਨਾ ਚਾਹੁੰਦਾ ਸੀ।


2) ਤਰਾਇਣ ਦੀ ਦੂਜੀ ਲੜਾਈ ਬਾਰੇ ਤੁਸੀਂ ਕੀ ਜਾਣਦੇ ਹੋ?


ਉੱਤਰ:


I. ਇਹ ਲੜਾਈ 1192 : ਵਿੱਚ ਹੋਈ।

II. ਇਹ ਲੜਾਈ ਪ੍ਰਿਥਵੀ ਰਾਜ ਚੌਹਾਨ ਅਤੇ ਮੁਹੰਮਦ ਗੌਰੀ ਵਿਚਕਾਰ ਹੋਈ।

III. 150 ਰਾਜਪੂਤ ਸਰਦਾਰਾਂ ਨੇ ਪ੍ਰਿਥਵੀ ਰਾਜ ਚੌਹਾਨ ਦਾ ਸਾਥ ਦਿੱਤਾ।

IV. ਇਸ ਲੜਾਈ ਵਿੱਚ ਮੁਹੰਮਦ ਗੌਰੀ ਦੀ ਜਿੱਤ ਹੋਈ।


 

3) ਰਾਜਪੂਤਾਂ ਦੀ ਹਾਰ ਦੇ ਮੁੱਖ ਕਾਰਨ ਕੀ ਸਨ?


ਉੱਤਰ:


I. ਰਾਜਪੂਤਾਂ ਵਿੱਚ ਆਪਸੀ ਏਕਤਾ ਦੀ ਘਾਟ ਸੀ।

II. ਉਹਨਾਂ ਦੇ ਹਥਿਆਰ ਪੁਰਾਣੀ ਕਿਸਮ ਦੇ ਸਨ।

III. ਉਹਨਾਂ ਵਿੱਚ ਯੋਜਨਾਬਦੀ ਅਤੇ ਆਪਸੀ ਤਾਲਮੇਲ ਦੀ ਘਾਟ ਸੀ।

IV. ਉਹ ਯੁੱਧ ਵਿੱਚ ਨੈਤਿਕ ਨਿਯਮਾਂ ਦਾ ਪਾਲਣ ਕਰਦੇ ਸਨ।


 

4) ਕੁਤਬਦੀਨ ਐਬਕ ਬਾਰੇ ਤੁਸੀਂ ਕੀ ਜਾਣਦੇ ਹੋ?


ਉੱਤਰ:


I. ਕੁਤਬਦੀਨ ਐਬਕ ਮੁਹੰਮਦ ਗੌਰੀ ਦਾ ਸੈਨਾਪਤੀ ਸੀ।

II. ਉਹ 1206 ਈ: ਵਿੱਚ ਦਿੱਲੀ ਦਾ ਸੁਲਤਾਨ ਬਣਿਆ।

III. ਉਸਨੇ ਕੁਵਤ-ਉਲ-ਅਸਲਾਮ ਅਤੇ ਢਾਈ ਦਿਨ ਕਾ ਝੌਪੜਾ ਨਾਂ ਦੀਆਂ ਮਸਜ਼ਿਦਾਂ ਬਣਵਾਈਆਂ।

IV. ਉਸਨੇ ਦਿੱਲੀ ਵਿੱਚ ਕੁਤਬ ਮੀਨਾਰ ਦਾ ਨਿਰਮਾਣ ਸ਼ੁਰੂ ਕਰਵਾਇਆ।

V. ਉਸਨੇ ਵਿਦਵਾਨਾਂ ਅਤੇ ਕਲਾਕਾਰਾਂ ਨੂੰ ਖੁੱਲ੍ਹੇ ਦਿਲ ਨਾਲ ਸਰਪ੍ਰਸਤੀ ਦਿੱਤੀ।

VI. 1210 ਈ: ਵਿੱਚ ਘੋੜੇ ਤੋਂ ਡਿਗਣ ਕਾਰਨ ਉਸਦੀ ਮੌਤ ਹੋ ਗਈ।5) ਕੁਤਬਦੀਨ ਐਬਕ ਕਲਾ ਅਤੇ ਸਾਹਿਤ ਦਾ ਪ੍ਰੇਮੀ ਸੀ। ਕਿਵੇਂ?


ਉੱਤਰ:


I. ਕੁਤਬਦੀਨ ਐਬਕ ਨੇ ਦਿੱਲੀ ਵਿੱਚ ਕੁਵਤ-ਉਲ-ਅਸਲਾਮ ਅਤੇ ਅਜਮੇਰ ਵਿੱਚ ਢਾਈ ਦਿਨ ਕਾ ਝੌਪੜਾ ਨਾਂ ਦੀ ਮਸਜਿਦ ਦਾ ਨਿਰਮਾਣ ਕਰਵਾਇਆ।

II. ਉਸਨੇ ਦਿੱਲੀ ਵਿੱਚ ਕੁਤਬ ਮੀਨਾਰ ਦਾ ਨਿਰਮਾਣ ਸ਼ੁਰੂ ਕਰਵਾਇਆ।

III. ਉਸਨੇ ਵਿਦਵਾਨਾਂ ਅਤੇ` ਕਲਾਕਾਰਾਂ ਨੂੰ ਖੁਲ੍ਹੇ ਦਿਲ ਨਾਲ ਸਰਪ੍ਰਸਤੀ ਦਿੱਤੀ।


 

6) ਇਲਤੁਤਮਿਸ਼ ਨੇ ਦਿੱਲੀ ਸਲਤਨਤ ਨੂੰ ਕਿਵੇਂ ਮਜਬੂਤ ਬਣਾਇਆ?


ਉੱਤਰ:


I. ਉਸਨੇ ਦਿੱਲੀ ਦੇ ਰਾਜ ਵਿਰੋਧੀ ਅਮੀਰਾਂ ਤੇ ਕਾਬੂ ਪਾਇਆ।

II. ਉਸਨੇ ਗਜ਼ਨੀ ਦੇ ਤਾਜੁਦੀਨ ਯਲਦੌਜ ਅਤੇ ਮੁਲਤਾਨ ਦੇ ਨਾਸਿਰਉਦੀਨ ਕਬਾਚਾ ਨੂੰ ਹਰਾਇਆ।

III. ਉਸਨੇ ਬਗਾਲ ਦੇ ਵਿਦਰੋਹੀਆਂ ਨੂੰ ਦਬਾਇਆ।

IV. ਉਸਨੇ ਚਗੇਜ਼ ਖਾਂ ਦੇ ਭਿਆਨਕ ਹਮਲੇ ਤੋ ਭਾਰਤ ਨੂੰ ਬਚਾਇਆ।


 

7) ਇਲਤੁਤਮਿਸ਼ ਦੇ ਪ੍ਰਸ਼ਾਸਨਿਕ ਸੁਧਾਰ ਕਿਹੜੇ ਸਨ?


ਉੱਤਰ:


I. ਉਸਨੇ ਚਾਲ੍ਹੀ ਤੁਰਕ ਸਰਦਾਰਾਂ ਦੀ ਇਕ ਕੌਂਸਲ ਬਣਾਈ।

II. ਉਸਨੇ ਸਾਰੇ ਰਾਜ ਨੂੰ ਇਕਤਿਆਂ ਵਿੱਚ ਵੰਡਿਆ ।

III. ਹਰੇਕ ਇਕਤੇ ਲਈ ਇਕ ਇਕਤਾਦਾਰ ਨਿਯੁਕਤ ਕੀਤਾ ਗਿਆ।

IV. ਪਰਜਾ ਨੂੰ ਨਿਆਂ ਦੇਣ ਲਈ ਕਾਜੀਆਂ ਦੀ ਨਿਯੁਕਤੀ ਕੀਤੀ ਗਈ।

V. ਇਲਤੁਤਮਿਸ਼ ਨੇ ਟੰਕਾ ਅਤੇ ਜੀਤਲ ਨਾਂ ਦੇ ਸਿਕੇ ਚਲਾਏ।


 

8) ਰਜੀਆ ਸੁਲਤਾਨਾ ਕੌਣ ਸੀ?


ਉੱਤਰ:


I. ਰਜੀਆ ਸੁਲਤਾਨਾ ਇਲਤੁਤਮਿਸ਼ ਦੀ ਬੇਟੀ ਸੀ।

II. ਉਹ 1236 : ਵਿੱਚ ਗੱਦੀ ਤੇ ਬੈਠੀ।

III. ਉਹ ਭਾਰਤ ਦੀ ਪਹਿਲੀ ਮਹਿਲਾ ਮੁਸਲਮਾਨ ਸ਼ਾਸਕ ਸੀ।

IV. ਉਹ ਭੇਸ ਬਦਲ ਕੇ ਪਰਜਾ ਵਿੱਚ ਘੁੰਮਦੀ ਅਤੇ ਲੋਕਾਂ ਦੇ ਦੁੱਖ ਤਕਲੀਫਾਂ ਨੂੰ ਦੂਰ ਕਰਦੀ ਸੀ।

V. ਉਸਨੇ ਖੇਤੀ ਅਤੇ ਸਿਖਿਆ ਦੇ ਵਿਕਾਸ ਲਈ ਕਈ ਕਦਮ ਚੌਕੇ।

VI. ਉਸਦੇ ਸਰਦਾਰਾਂ ਦੁਆਰਾ ਹੀ ਉਸਨੂੰ ਮਾਰ ਦਿੱਤਾ ਗਿਆ।


 

9) ਬਲਬਨ ਬਾਰੇ ਤੁਸੀਂ ਕੀ ਜਾਣਦੇ ਹੋ? ਜਾਂ


ਬਲਬਨ ਦੀ ਲਹੂ ਅਤੇ ਲੋਹੇ ਦੀ ਨੀਤੀ ਤੋ ਇੱਕ ਨੋਟ ਲਿਖੋ? ਜਾਂ


ਬਲਬਨ ਨੇ ਦਿੱਲੀ ਸਲਤਨਤ ਨੂੰ ਕਿਵੇ ਮਜਬੂਤ ਬਣਾਇਆ?


ਉੱਤਰ:


I. ਬਲਬਨ 1266 : ਵਿੱਚ ਗੱਦੀ ਤੇ ਬੈਠਾ।

II. ਉਸਨੇ ਸੁਲਤਾਨ ਦੀ ਸਰਵਉਂਚਤਾ ਸਥਾਪਿਤ ਕੀਤੀ।

III. ਉਸਨੇ ਦਿੱਲੀ ਨੇੜੇ ਮੇਵਾਤੀਆਂ ਦਾ ਦਮਨ ਕੀਤਾ।

IV. ਉਸਨੇ ਦੁਆਬ ਅਤੇ ਅਵਧ ਦੇ ਲੁਟੇਰਿਆਂ ਨੂੰ ਖਤਮ ਕਰਵਾਇਆ।

V. ਉਸਨੇ ਮੰਗੋਲਾਂ ਖਿਲਾਫ਼ ਸਖਤ ਕਦਮ ਚੁੱਕੇ।

VI. ਉਸਨੇ ਕਟੇਹਰ ਅਤੇ ਬੰਗਾਲ਼ ਦੇ ਵਿਦਰੋਹੀਆਂ ਨੂੰ ਦਬਾਇਆ


 

10) ਬਲਬਨ ਦੇ ਫੌਜੀ ਸੁਧਾਰਾਂ ਦਾ ਵਰਣਨ ਕਰੋ।


ਉੱਤਰ:


I. ਉਸਨੇ ਸੈਨਾ ਵਿੱਚੋਂ ਬੁੱਢੇ ਸੈਨਿਕਾਂ ਨੂੰ ਕਢ ਦਿੱਤਾ।

. ਸੈਨਾ ਵਿੱਚ ਅਨੁਸ਼ਾਸਨ ਤੇ ਜੌਰ ਦਿੱਤਾ ਗਿਆ।

III. ਸੈਨਿਕਾਂ ਨੂੰ ਨਕਦ ਤਨਖਾਹਾਂ ਦਿੱਤੀਆਂ ਗਈਆਂ।

IV. ਪੁਰਾਣੇ ਕਿਲ੍ਹਿਆਂ ਦੀ ਮੁਰੰਮਤ ਕਰਵਾਈ ਗਈ ਅਤੇ ਨਵੇਂ ਕਿਲ੍ਹੇ ਬਣਵਾਏ ਗਏ।

V. ਸੈਨਾ ਦੀ ਸਿਖਲਾਈ ਦਾ ਪ੍ਰਬੰਧ ਕੀਤਾ ਗਿਆ।


 

11) ਦੱਖਣੀ ਭਾਰਤ ਦੀਆਂ ਜਿੱਤਾਂ ਲਈ ਅੱਲਾਉਦੀਂਨ ਖਲਜੀ ਨੇ ਕਿਹੋ ਜਿਹੀ ਨੀਤੀ ਅਪਣਾਈ?


ਉੱਤਰ:


I. ਉਸਨੇ ਮਲਿਕ ਕਾਫੂਰ ਦੀ ਅਗਵਾਈ ਹੇਠ ਫੌਜ ਭੇਜ ਕੇ ਦੱਖਣ ਦੇ ਇਲਾਕੇ ਜਿੱਤੇ।

II. ਉਹ ਜਾਣਦਾ ਸੀ ਕਿ ਇਹਨਾਂ ਇਲਾਕਿਆਂ ਨੂੰ ਨਿਯਤਰਣ ਵਿੱਚ ਰੱਖਣਾ ਔਖਾ ਹੈ।

III. ਇਸ ਲਈ ਉਸਨੇ ਇਹਨਾਂ ਇਲਾਕਿਆਂ ਨੂੰ ਆਪਣੇ ਰਾਜ ਵਿੱਚ ਸ਼ਾਮਿਲ ਨਾ ਕੀਤਾ।

IV. ਇੱਥੋਂ ਦੇ ਸ਼ਾਸਕਾਂ ਕੋਲੋਂ ਧੰਨ ਪ੍ਰਾਪਤ ਕਰਕੇ ਉਹਨਾਂ ਨੂੰ ਹੀ ਸ਼ਾਸਨ ਕਰਨ ਦਾ ਅਧਿਕਾਰ ਦਿੱਤਾ ਗਿਆ।


 

12) ਅੱਲਾਉਦੀਂਨ ਖਲਜੀ ਦੇ ਸੈਨਿਕ ਸੁਧਾਰਾਂ ਦਾ ਵਰਣਨ ਕਰੋ।


ਉੱਤਰ:


I. ਸੈਨਿਕਾਂ ਨੂੰ ਯੋਗਤਾ ਅਨੁਸਾਰ ਭਰਤੀ ਕੀਤਾ ਗਿਆ।

II. ਜਾਗੀਰਾਂ ਦੀ ਥਾਂ ਤੇ ਨਕਦ ਤਨਖਾਹਾਂ ਦਿੱਤੀਆਂ ਗਈਆਂ।

III. ਸੈਨਿਕਾਂ ਨੂੰ ਆਧੁਨਿਕ ਹਥਿਆਰ ਦਿੱਤੇ ਗਏ।

IV. ਸਿਖਲਾਈ ਤੇ ਅਨੁਸ਼ਾਸਨ ਵੱਲ ਵਿਸ਼ੇਸ਼ ਧਿਆਨ ਦਿੱਤਾ ਗਿਆ।

V. ਦਾਗ ਅਤੇ ਹੁਲੀਆ ਦੀ ਪ੍ਰਥਾ ਸ਼ੁਰੂ ਕੀਤੀ ਗਈ।


 

13) ਅਲਾਉਦੀਨ ਖਲਜੀ ਦੇ ਆਰਥਿਕ ਸੁਧਾਰਾਂ ਦਾ ਵਰਣਨ ਕਰੋ।


ਉੱਤਰ:


I. ਉਸਨੇ ਵਸਤੂਆਂ ਦੇ ਮੁੱਲ ਨਿਸਚਿਤ ਕੀਤੇ।

II. ਉਸਨੇ ਚੋਰ ਬਜ਼ਾਰੀ ਨੂੰ ਰੋਕਣ ਲਈ ਵਿਸ਼ੇਸ਼ ਅਫ਼ਸਰ ਨਿਯੁਕਤ ਕੀਤੇ।

III. ਉਸਨੇ ਰਾਸ਼ਨ ਪ੍ਰਣਾਲੀ ਨੂੰ ਲਾਗੂ ਕੀਤਾ।

IV. ਉਸਨੇ ਵਸਤੂਆਂ ਦੀ ਸਪਲਾਈ ਲਈ ਮੰਡੀਆਂ ਦਾ ਪ੍ਰਬੰਧ ਕੀਤਾ।

V. ਘਟ ਤੋਲਣ ਵਾਲਿਆਂ ਅਤੇ ਵਧ ਕੀਮਤ ਲੈਣ ਵਾਲਿਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਗਈਆਂ।


 

14) ਮਲਿਕ ਕਾਫੂਰ ਕੌਣ ਸੀ?


ਉੱਤਰ:


. ਮਲਿਕ ਕਾਫੂਰ ਅਲਾਉਦੀਨ ਦਾ ਗੁਲਾਮ ਅਤੇ ਪ੍ਰਸਿੱਧ ਸੈਨਾਪਤੀ ਸੀ।

II. ਉਸਨੂੰ ਗੁਜ਼ਰਾਤ ਵਿੱਚੋਂ ਇੱਕ ਹਜ਼ਾਰ ਦੀਨਾਰ ਕੀਮਤ ਦੇ ਕੇ ਖਰੀਦਿਆ ਗਿਆ ਸੀ।

III. ਔਲਾਉਦੀਨ ਖਲਜ਼ੀ ਉਸਨੂੰ ਬਹੁਤ ਪਸੰਦ ਕਰਦਾ ਸੀ।

IV. ਉਸਨੇ ਦੱਖਣ ਦੀਆਂ ਮੁਹਿੰਮਾਂ ਦੀ ਅਗਵਾਈ ਕੀਤੀ।

V. ਅਲਾਉਦੀਨ ਦੀ ਮੌਤ ਤੋ ਬਾਅਦ ਉਸਨੇ ਸੁਲਤਾਨ ਬਣਨ ਦੀ ਕੋਸ਼ਿਸ਼ ਕੀਤੀ ਪਰ ਮਾਰਿਆ ਗਿਆ।


 

15) ਮੁਹੰਮਦ ਬਿਨ ਤੁਗਲਕ ਦੇ ਕਿਹੜੇ ਪ੍ਰਸ਼ਾਸਨਿਕ ਤਜ਼ਰਬਿਆਂ ਕਾਰਨ ਲੋਕਾਂ ਵਿੱਚ ਅਸੰਤੁਸ਼ਟੀ ਵਧੀ?


ਉੱਤਰ:


. ਉਸਨੇ ਆਪਣੀ ਰਾਜਧਾਨੀ ਦਿੱਲੀ ਤੋਂ ਦੌਲਤਾਬਾਦ ਲਿਜਾਣ ਦਾ ਫੈਸਲਾ ਕੀਤਾ।

II. ਉਸਨੇ ਚਾਂਦੀ ਦੀ ਥਾਂ ਕਾਂਸੇ ਦੇ ਸਿੱਕੇ ਚਲਾਏ।

III. ਉਸਨੇ ਦੁਆਬ ਖੇਤਰ ਵਿੱਚ ਲਗਾਨ ਦੀ ਦਰ ਦੁਗਣੀ ਕਰ ਦਿੱਤੀ।

IV. ਉਸਨੇ ਦੀਵਾਨ--ਕੋਹੀ ਨਾਂ ਦਾ ਨਵਾਂ ਮਹਿਕਮਾ ਬਣਾਇਆ।


16) ਫਿਰੋਜ਼ ਤੁਗਲਕ ਦੀਆਂ ਕਿਹੜੀਆਂ ਨੀਤੀਆਂ ਨੇ ਸਲਤਨਤ ਦੇ ਪਤਨ ਵਿੱਚ ਹਿੱਸਾ ਪਾਇਆ?

ਉੱਤਰ:


I. ਉਸਨੇ ਅਮੀਰਾਂ ਪਤੀ ਨਰਮ ਨੀਤੀ ਅਪਣਾਈ।

. ਸਖ਼ਤ ਸਜ਼ਾਵਾਂ ਬਦ ਕਰ ਦਿੱਤੀਆਂ ਗਈਆਂ।

III. ਜਾਗੀਰਦਾਰੀ ਪ੍ਰਥਾ ਨੂੰ ਦੁਬਾਰਾ ਸ਼ੁਰੂ ਕੀਤਾ ਗਿਆ।

IV. ਸੈਨਾ ਵੱਲ ਜਿਆਦਾ ਧਿਆਨ ਨਾ ਦਿੱਤਾ ਗਿਆ।


 

17) ਦਿੱਲੀ ਸਲਤਨਤ ਅਧੀਨ ਇਕਤਾ ਵਿਵਸਥਾ ਬਾਰੇ ਤੁਸੀਂ ਕੀ ਜਾਣਦੇ ਹੋ?


ਉੱਤਰ:


I. ਇਸ ਵਿਵਸਥਾ ਅਧੀਨ ਪ੍ਰਾਂਤਕ ਗਵਰਨਰਾਂ ਅਤੇ ਉੱਚ ਅਧਿਕਾਰੀਆਂ ਨੂੰ ਜਮੀਨ ਦਾ ਇੱਕ ਟੁਕੜਾ ਦੇ ਕੇ ਉਸਤੋ ਲਗਾਨ ਇਕੱਠਾ ਕਰਨ ਦਾ ਅਧਿਕਾਰ ਦੇ ਦਿੱਤਾ ਜਾਂਦਾ ਸੀ।

II. ਇਸ ਜਮੀਨ ਦੇ ਟੁਕੜੇ ਨੂੰ ਇਕਤਾ ਕਿਹਾ ਜਾਂਦਾ ਸੀ।

III. ਇਕਤੇ ਦੇ ਇਚਾਰਜ਼ ਨੂੰ ਇਕਤਾਦਾਰ ਕਹਿੰਦੇ ਸਨ।

IV. ਇਕਤਾਦਾਰ ਆਪਣੇ ਅਧੀਨ ਭੂਮੀ ਤੋਂ ਲਗਾਨ ਇਕੱਠੇ ਕਰਦੇ ਅਤੇ ਆਪਣਾ ਹਿੱਸਾ ਰਖਕੇ ਬਾਕੀ ਰਾਜੇ ਨੂੰ ਭੇਜ ਦਿੰਦੇ ਸਨ।

V. ਇਕਤਾਦਾਰ ਨੇ ਰਾਜੇ ਲਈ ਸੈਨਿਕ ਵੀ ਤਿਆਰ ਕਰਨੇ ਹੁੰਦੇ ਸਨ।

VI. ਇਹਨਾਂ ਸੈਨਿਕਾਂ ਦਾ ਖਰਚਾ ਵੀ ਇਕਤਾ ਦੀ ਆਮਦਨ ਵਿੱਚੋਂ ਕੀਤਾ ਜਾਂਦਾ ਸੀ।


 

18) ਸਲਤਨਤ ਕਾਲ ਦੀ ਇਮਾਰਤਕਾਰੀ ਦੀਆਂ ਕੀ ਵਿਸ਼ੇਸ਼ਤਾਵਾਂ ਸਨ?


ਉੱਤਰ:


I. ਸਲਤਨਤ ਕਾਲ ਦੀ ਇਮਾਰਤਕਾਰੀ ਵਿੱਚ ਮੁਸਲਿਮ ਅਤੇ ਹਿੰਦੂ ਸ਼ੈਲੀ ਦਾ ਸੁਮੇਲ ਸੀ।

II. ਇਸ ਕਾਲ ਵਿੱਚ ਬਹੁਤ ਸਾਰੇ ਕਿਲ੍ਹੇ, ਮਹੌਲ, ਮਸਜਿਦਾਂ, ਮਕਬਰੇ ਅਤੇ ਸ਼ਹਿਰ ਬਣਾਏ ਗਏ।

III. ਸ਼ਹਿਰਾਂ ਦੇ ਬਾਹਰ ਚਾਰਦੀਵਾਰੀ ਬਣੀ ਹੋਈ ਸੀ।

IV. ਚਾਰਦੀਵਾਰੀ ਵਿੱਚ ਵੱਡੇ ਵੱਡੇ ਦਰਵਾਜੇ ਰਖੇ ਜਾਂਦੇ ਸਨ।

V. ਇਮਾਰਤ ਵਿਸ਼ਾਲ ਪਰ ਸਾਦਾ ਹੁੰਦੀਆਂ ਸਨ।

VI. ਹਿੰਦੂਆਂ ਦੀ ਇਮਾਰਤ ਦੀ ਸਜ਼ਾਵਟ ਵਲ ਬਹੁਤ ਧਿਆਨ ਦਿੱਤਾ ਜਾਂਦਾ ਸੀ।


 

 

ਵੱਡੇ ਉੱਤਰਾਂ ਵਾਲ਼ੇ ਪ੍ਰਸ਼ਨ


 

ਪ੍ਰਸ਼ਨ 1 ਅੱਲਾਉਦੀਂਨ ਖਲਜੀ ਦੀਆਂ ਜਿੱਤਾਂ ਤੇ ਨੋਟ ਲਿਖੋਂ।


ਉੱਤਰੀ ਭਾਰਤ ਦੀਆਂ ਜਿੱਤਾਂ


) ਗੁਜਰਾਤ ਦੀ ਜਿੱਤ- ਅਲਾਉੱਦੀਨ ਖਲਜੀ ਨੇ ਉਲਗ ਖ੍ਹਾਂ ਅਤੇ ਨੁਸਰਤ ਖ੍ਹਾਂ ਦੀ ਅਗਵਾਈ ਹੇਠ ਗੁਜਰਾਤ ਨੂੰ ਜਿੱਤਣ ਲਈ ਇਕ ਵਿਸ਼ਾਲ ਸੈਨਾ ਭੇਜੀ। ਉਸ ਸਮੇ ਰਾਜਾ ਕਰਣ ਦੇਵ ਗੁਜਰਾਤ ਦਾ ਰਾਜਾ ਸੀ। ਉਸ ਵਿੱਚ ਦੁਸਮਣਾ ਦਾ ਸਾਹਮਣਾ ਕਰਨ ਦਾ ਸਾਹਸ ਨਹੀ ਸੀ ਇਸ ਕਰਕੇ ਉਹ ਗੁਜਰਾਤ ਛੱਡ ਕੇ ਦੌੜ ਗਿਆ।


) ਰਣਥੰਭੋਰ ਦੀ ਜਿੱਤ- ਅਲਾਉਂਦੀਨ ਖ਼ੁਲਜੀ ਨੇ ਉਲਗ ਖ਼ਾਂ ਅਤੇ ਨੁਸਰਤ ਖ੍ਹਾਂ ਦੀ ਅਗਵਾਈ ਹੇਠ ਰਣਥੰਭੋਰ ਨੂੰ ਜਿੱਤਣ ਲਈ ਸੈਨਾ ਭੇਜੀ। ਰਾਜਾ ਹਮੀਰ ਦੇਵ ਰਣਥੰਭੋਰ ਦਾ ਰਾਜਾ ਸੀ ਨੇ ਦੁਸਮਣਾਂ ਦਾ ਡੱਟ ਕੇ ਮੁਕਾਬਲਾ ਕੀਤਾ ਅੰਤ ਵਿੱਚ ਅਲਾਉੱਦੀਨ ਖਲਜੀ ਨੇ ਰਣਥੰਭੌਰ ਨੂੰ ਜਿੱਤ ਲਿਆ।


) ਚਿਤੌੜ ਦੀ ਜਿੱਤ - ਅਲਾਉਂਦੀਨ ਖੁਲਜੀ ਦੇ ਸਮੇ ਮੇਵਾੜ ਦੇ ਰਾਜਾ ਰਤਨ ਸਿੰਘ ਸੀ। ਅਲਾਉਂਦੀਨ ਨੇ ਚਿਤੌੜ ਉੱਤੇ ਵੀ ਜਿੱਤ ਪ੍ਰਾਪਤ ਕਰ ਲਈ।


) ਮਾਲਵਾ ਦੀ ਜਿੱਤ- ਚਿਤੌੜ ਦੀ ਜਿੱਤ ਪਿੱਛੋਂ ਸੁਲਤਾਨ ਨੇ ਮਾਲਵਾ ਦੀ ਜਿੱਤ ਲਈ ਸੈਨਾ ਭੇਜੀ। ਇੱਥੋਂ ਦੇ ਸ਼ਾਸਕ ਰਾਏ ਮਹਲਕਦੇਵ ਨੇ ਡੱਟ ਕੇ ਮੁਕਾਬਲਾ ਕੀਤਾ ਪਰ ਅੰਤ ਵਿੱਚ ਹਾਰ ਗਿਆ।


 

ਦੱਖਣੀ ਭਾਰਤ ਦੀਆਂ ਜਿੱਤਾਂ


 

) ਦੇਵਗਿਰੀ ਦੀ ਜਿੱਤ- ਸੁਲਤਾਨ ਨੇ ਮਲਿਕ ਕਾਫੂਰ ਨੂੰ ਦੇਵਗਿਰੀ ਦੇ ਯਾਦਵ ਹਾਕਮ ਰਾਮ ਚੰਦਰ ਵਿਰੁੱਧ ਹਮਲਾ ਕਰਨ ਦਾ ਹੁਕਮ ਦਿੱਤਾ। ਰਾਮ ਚੰਦਰ ਨੇ ਦੁਸਮਣਾ ਦਾ ਮੁਕਾਬਲਾ ਕਰਨ ਦੀ ਥਾਂ ਅਧੀਨਤਾ ਸਵੀਕਾਰ ਕਰ ਲਈ।


) ਵਾਰੰਗਲ ਦੀ ਜਿੱਤ- ਮਾਲਿਕ ਕਾਫੂਰ ਨੇ ਦੇਵਗਿਰੀ ਨੂੰ ਪਾਰ ਕਰਕੇ ਵਾਰੰਗਲ ਉੱਤੇ ਹਮਲਾ ਕਰ ਦਿੱਤਾ ਅਤੇ ਉੱਥੇ ਦੇ ਰਾਜੇ ਪ੍ਰਤਾਪ ਰੁਦਰ ਦੇਵ ਨੇ ਅਧੀਨਤਾ ਸਵੀਕਾਰ ਕਰ ਲਈ।


) ਦੁਆਰ ਸਮੁਦਰ ਅਤੇ ਮਦੂਰਾ ਦੀ ਜਿੱਤ- ਮਾਲਿਕ ਕਾਫੂਰ ਦੀ ਦੁਆਰਸਮੁਦਰ ਅਤੇ ਮਦੁਰਾ ਦੇ ਰਾਜਿਆ ਨੇ ਅਧੀਨਤਾ ਮੰਨਵਾ ਲਈ ਸੀ।


 

ਪ੍ਰਸ਼ਨ 2. ਇਲਤੁਤਮਿਸ਼ ਦੀਆਂ ਸਫਲਤਾਵਾਂ ਤੇ ਨੋਟ ਲਿਖੋ


ਉੱਤਰ: ਇਲਤੁਤਮਿਸ਼ ਦੀਆਂ ਸਫਲਤਾਵਾਂ ਹੇਠ ਲਿਖੇ ਅਨੁਸਾਰ ਹਨ


1. ਉੱਤਰ-ਪੱਛਮੀ ਸੀਮਾ ਤੇ ਸਫਲਤਾ: ਖਵਾਰਿਜ਼ਮ ਦੇ ਜਲਾਲੂਦੀਨ ਨੇ ਗਜ਼ਨੀ ਨੂੰ ਜਿੱਤ ਕੇ ਦਿੱਲੀ ਦੇ ਲਈ ਖਤਰਾ ਪੇਦਾ ਕਰ ਦਿੱਤਾ ਸੀ ਇਸ ਲਈ ਇਲਤੁਤਮਿਸ਼ ਨੇ ਲਾਹੌਰ ਉੱਤੇ ਅਧਿਕਾਰ ਕਰ ਲਿਆ ਸੀ 1220 : ਵਿਚ ਮੰਗੌਲਾਂ ਨੇ ਚੰਗੇਜ਼ ਖਾਂ ਦੀ ਅਗਵਾਈ ਵਿਚ ਖਵਾਰਿਜ਼ਮ ਨੂੰ ਹਰਾ ਦਿੱਤਾ ਸੀ ਹੁਣ ਜਲਾਲੁਦੀਨ ਨੇ ਇਲਤੂਤਮਿਸ਼ ਤੋਂ ਸਹਾਇਤਾ ਮੰਗੀ ਉਸਨੇ ਜਲਾਲੂਦੀਨ ਨੂੰ ਨਿਮਰਤਾ ਨਾਲ ਟਾਲ ਦਿੱਤਾ ਤੇ ਦਿੱਲੀ ਸਲਤਨਤ ਨੂੰ ਨਸ਼ਟ ਹੋਣ ਤੋਂ ਬਚਾ ਲਿਆ


2. ਕੁਤੁਬੀ ਤੇ ਮੁਅੱਜ਼ੀ ਸਰਦਾਰਾਂ ਦਾ ਦਮਨ: ਇਲਤੁਤਮਿਸ਼ ਨੇ ਕੁਤੁਬੀ ਤੇ ਮੁਅੱਜ਼ੀ ਸਰਦਾਰਾਂ ਦੇ ਵਿਰੁੱਧ ਕਾਰਵਾਈ ਕੀਤੀ ਜਿਨ੍ਹਾਂ ਨੇ ਦਿੱਲੀ ਦੇ ਨੇੜੇ ਜਹਾਂਦਾਰ ਦੀ ਅਗਵਾਈ ਵਿਚ ਵਿਦਰੌਹ ਕੀਤੇ ਸੀ ਇਲਤੁਤਮਿਸ਼ ਨੇ ਇਸਨੂੰ ਮਾਰ ਦਿੱਤਾ ਤੇ ਬਾਕੀਆਂ ਨੇ ਇਲਤੁਤਮਿਸ਼ ਦੀ ਅਧੀਨਤਾ ਸਵੀਕਾਰ ਕਰ ਲਈ


3. ਯਲਦੋਜ਼ ਦੀ ਹਾਰ: ਮੁਹੰਮਦ ਗੌਰੀ ਦੀ ਮੌਤ ਤੋਂ ਬਾਅਦ ਤਾਜ਼ਉਂਦੀਨ ਯਲਦੋਜ਼ ਨੇ ਗਜ਼ਨੀ ਉੱਤੇ ਅਧੀਕਾਰ ਕਰ ਲਿਆ ਯਲਦੌਜ਼ ਨੇ ਕੁਤੁਬਦੀਨ ਨੂੰ ਭਾਰਤ ਦਾ ਸੁਲਤਾਨ ਮੰਨ ਲਿਆ ਪਰ ਇਲਤੁਤਮਿਸ਼ ਨੂੰ ਸੁਲਤਾਨ ਨਹੀਂ ਮੰਨਿਆ 1214 : ਵਿਚ ਲਾਹੌਰ ਉੱਤੇ ਆਪਣਾ ਅਧੀਕਾਰ ਕਰ ਲਿਆ ਇਲਤੁਤਮਿਸ਼ ਨੇ ਇਕ ਵਿਸ਼ਾਲ ਸੈਨਾ ਲੈ ਕੇ ਤਰਾਇਨ ਦੇ ਮੈਦਾਨ ਵਿਚ ਉਸਨੂੰ ਹਰਾ ਦਿੱਤਾ


4. ਨਾਸਿਰਉਦੀਨ ਕੁਬਾਚਾ ਦੀ ਹਾਰ: ਨਾਸਿਰਉਦੀਨ ਇਕ ਸਿੰਧ ਦਾ ਸੂਬੇਦਾਰ ਸੀ ਜੋ ਇਲਤੁਤਮਿਸ਼ ਲਈ ਕਿਸੇ ਵੀ ਸਮੇ' ਖਤਰਾ ਬਣ ਸਕਦਾ ਸੀ ਇਲਤੁਤਮਿਸ਼ ਨੇ ਉਸਦੇ ਕਿਲ੍ਹੇ ਨੂੰ ਘੇਰਾ ਪਾ ਲਿਆ, ਦੌੜਦੇ ਹੋਏ ਉਹ ਸਿੰਧ ਨਦੀ ਵਿਚ ਡਿੱਗ ਪਿਆ ਤੇ ਉਸਦੀ ਮੌਤ ਹੋ ਗਈ ਇਸ ਤਰਾਂ ਇਲਤੁਤਮਿਸ਼ ਨੇ ਉਸਦੇ ਖੇਤਰਾਂ ਨੂੰ ਆਪਣੇ ਅਧੀਨ ਕਰ ਲਿਆ


5. ਰਾਜਪੂਤਾਂ ਦਾ ਦਮਨ: ਕੁਤੁਬਦੀਨ ਦੀ ਮੌਤ ਤੋ' ਬਾਅਦ ਰਾਜਪੂਤ ਰਿਆਸਤਾਂ ਨੇ ਆਪਣੀ ਸੁਤੰਤਰਤਾ ਦੀ ਘੋਸ਼ਣਾ ਕਰ ਦਿੱਤੀ ਸੀ ਇਲਤੁਤਮਿਸ਼ ਇਨ੍ਹਾਂ ਰਿਆਸਤਾਂ ਨੂੰ ਆਪਣੇ ਅਧੀਨ ਕਰਨਾ ਚਾਹੁੰਦਾ ਸੀ ਇਸ ਲਈ ਉਸਨੇ 1231 : ਵਿਚ ਪਹਿਲਾਂ ਗਵਾਲੀਅਰ ਦੇ ਕਿਲ੍ਹੋ ਤੇ ਹਮਲਾ ਕੀਤਾ ਇਸ ਤੋ ਬਾਅਦ ਭੀਲਸਾ, ਮਾਲਵਾ, ਉਜੈਨ, ਮਾਂਡੂ, ਰਣਥੰਭੌਰ ਦੇ ਕਿਲ੍ਹਿਆ ਤੇ ਵੀ ਜਿੱਤ ਪ੍ਰਾਪਤ ਕਰ ਲਈ ਜਿਸ ਨਾਲ ਉਸਦੇ ਰਾਜ ਦੀ ਸੀਮਾ ਦੱਖਣ ਤੱਕ ਪਹੁੰਚ ਗਈ ਸੀ


6. ਖਲੀਫਾ ਦੁਆਰਾ ਮਾਨਤਾ: 1229 : ਵਿਚ ਇਲਤੁਤਮਿਸ਼ ਨੂੰ ਬਗਦਾਦ ਦੇ ਖਲੀਫਾ ਤੋਂ ਸਨਮਾਨ ਦੇ ਕੱਪੜੇ ਅਤੇ ਰਾਜਤਿਲਕ ਦਾ ਪੱਤਰ ਪ੍ਰਾਪਤ ਹੋਇਆ ਜਿਸ ਨਾਲ ਇਲਤੁਤਮਿਸ਼ ਦੀ ਪ੍ਰਸਿੱਧੀ ਵਿਚ ਹੋਰ ਵਾਧਾ ਹੋਇਆ ਹੁਣ ਉਹ ਕਾਨੂੰਨੀ ਸ਼ਾਸਕ ਵੀ ਬਣ ਗਿਆ ਜਿਸ ਕਾਰਨ ਉਸਦੇ ਵਿਰੋਧੀਆ ਨੂੰ ਚੁੱਪ ਹੋਣਾ ਪਿਆ


7. ਚਾਲੀਸਾ ਦਾ ਗਠਨ ਅਤੇ ਪ੍ਰਸ਼ਾਸਨ: ਇਲਤੁਤਮਿਸ਼ ਨੇ ਆਪਣੀ ਸ਼ਕਤੀ ਨੂੰ ਮਜ਼ਬੂਤ ਕਰਨ ਲਈ ਇਕ 40 ਤੁਰਕੀ ਅਮੀਰਾਂ ਦਾ ਇਕ ਦਲ ਬਣਾਇਆ ਤੇ ਰਾਜ ਵਿਚ ਉਹਨਾਂ ਨੂੰ ਉੱਚੇ ਅਹੁਦੇ ਦਿੱਤੇ ਗਏ ਜੋ ਬਾਅਦ ਵਿਚ ਚਹਿਲਗਾਨੀ ਦੇ ਨਾਂ ਨਾਲ ਪ੍ਰਸਿੱਧ ਹੋਇਆ ਉਸਨੇ ਆਪਣੇ ਰਾਜ ਨੂੰ ਕਈ ਇਕਤਿਆਂ ਵਿਚ ਵੰਡਿਆ ਤੇ ਇਹਨਾਂ ਲਈ ਇਕਤੇਦਾਰਾਂ ਦੀ ਨਿਯੁਕਤੀ ਕੀਤੀ


 

ਪ੍ਰਸ਼ਨ 3. ਦਿੱਲੀ ਸਲਤਨਤ ਦੇ ਪਤਨ ਦੇ ਕਾਰਨ ਲਿਖੋ


ਉੱਤਰ: ਦਿੱਲੀ ਸਲਤਨਤ ਦੇ ਪਤਨ ਦੇ ਕਾਰਨ ਹੇਠ ਲਿਖੇ ਹਨ


1. ਦਿੱਲੀ ਦੇ ਸ਼ਾਸਕ ਤਾਨਾਸ਼ਾਹ ਸਨ, ਉਹ ਆਪਣੇ ਆਪ ਨੂੰ ਈਸ਼ਵਰ ਦਾ ਪ੍ਰਤੀਨਿਧੀ ਸਮਝਦੇ ਸਨ

2. ਦਿੱਲੀ ਦੇ ਸ਼ਾਸਕ ਧਾਰਮਿਕ ਕੱਟੜਤਾ ਦੀ ਨੀਤੀ ਅਪਨਾਉਦੇ ਸਨ

3. ਵਿਸ਼ਾਲ ਸਾਮਰਾਜ ਵੀ ਇਹਨ੍ਹਾਂ ਦੇ ਪਤਨ ਦਾ ਕਾਰਨ ਬਣਿਆ

4. ਹਿੰਦੂਆਂ ਉੱਤੇ ਕੀਤੇ ਜ਼ੁਲਮ ਵੀ ਇਹਨਾਂ ਦੇ ਅੰਤ ਦਾ ਕਾਰਨ ਬਣੋ

5. ਉਤਰਾਧਿਕਾਰ ਸੰਬੰਧੀ ਕੋਈ ਨਿਯਮ ਨਹੀ ਸੀ

6. ਸੈਨਿਕ ਵਿਵਸਥਾ ਕਮਜ਼ੋਰ ਹੋਂ ਚੁੱਕੀ ਸੀ

7. ਜਾਗੀਰਦਾਰੀ ਪ੍ਰਥਾ ਵੀ ਇਹਨਾਂ ਲਈ ਘਾਤਕ ਸਿੱਧ ਹੋਈ

8. ਬਹੁਤ ਸਾਰੇ ਸ਼ਾਸਕ ਐਸ਼ੋ ਅਰਾਮ ਵਿਚ ਮਗਨ ਰਹਿੰਦੇ ਸਨ

9. ਉੱਤਰ-ਪੱਛਮੀ ਸੀਮਾ ਵੱਲ ਧਿਆਨ ਨਾ ਦਿੱਤਾ

10. ਮੰਗੌਲਾਂ ਦੇ ਹਮਲਿਆਂ ਦਾ ਸਾਹਮਣਾ ਨਾ ਕਰ ਸਕੇ

11. ਫਿਰੋਜ਼ ਤੁਗਲਕ ਦੇ ਉਤਰਾਧਿਕਾਰੀ ਕਮਜ਼ੋਰ ਨਿਕਲੇ

12. ਆਰਥਿਕ ਤੋਰ ਤੇ ਵੀ ਸ਼ਾਸਨ ਕਮਜ਼ੋਰ ਹੋਂ ਚੁੱਕਿਆ ਸੀ

13. ਤੈਮੂਰ ਅਤੇ ਬਾਬਰ ਦੇ ਹਮਲਿਆਂ ਨੇ ਵੀ ਇਸ ਨੂੰ ਕਮਜ਼ੋਰ ਕਰ ਦਿੱਤਾ ਸੀ