Thursday 7 January 2021

ਪਾਠ 9 ਦੱਖਣ ਦੇ ਰਾਜ

0 comments

ਪਾਠ 9 ਦੱਖਣ ਦੇ ਰਾਜ

 

1) ਬਾਹਮਣੀ ਰਾਜ ਦੀ ਸਥਾਪਨਾ ਕਿਸਨੇ ਕੀਤੀ?

ਹਸਨ ਗੰਗੂ ਨੇ


2) ਹਸਨ ਗੰਗੂ ਨੇ ਕਿਹੜੀ ਉਪਾਧੀ ਧਾਰਨ ਕੀਤੀ?

ਅਲਾਉਂਦੀਨ ਬਾਹਮਣ ਸ਼ਾਹ


3) ਹਸਨ ਗੰਗੂ ਕਦੋ ਗੱਦੀ ਤੇ ਬੈਠਾ?

1347 :


4) ਹਸਨ ਗੰਗੂ ਨੇ ਕਿਹੜੇ ਸ਼ਹਿਰ ਨੂੰ ਆਪਣੀ ਰਾਜਧਾਨੀ ਬਣਾਇਆ?

ਗੁਲਬਰਗਾ


5) ਬਾਹਮਣੀ ਸਾਮਰਾਜ ਦੇ ਕਿਹੜੇ ਸ਼ਾਸਕ ਨੇ ਗੁਲਬਰਗਾ ਦੀ ਥਾਂ ਤੇ ਬੀਦਰ ਨੂੰ ਆਪਣੀ ਰਾਜਧਾਨੀ ਬਣਾਇਆ?

ਅਹਿਮਦ ਸ਼ਾਹ ਨੇ


6) ਮੁਹੰਮਦ ਗਵਾਂ ਕੌਣ ਸੀ?

ਮੁਹੰਮਦ ਸ਼ਾਹ ਤੀਜੇ ਦਾ ਪ੍ਰਧਾਨ ਮੰਤਰੀ


7) ਮੁਹੰਮਦ ਗਵਾਂ ਦੀ ਮੌਤ ਕਿਵੇਂ ਹੋਈ?

ਉਸਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ


8) ਮੁਹੰਮਦ ਗਵਾਂ ਨੂੰ ਫਾਂਸੀ ਦੀ ਸਜਾ ਕਿਸਨੇ ਦਿੱਤੀ?

ਮੁਹੰਮਦ ਸ਼ਾਹ ਤੀਜੇ ਨੇ


9) ਬਾਹਮਣੀ ਸਾਮਰਾਜ ਦੇ ਕਿਹੜੇ ਸ਼ਾਸਕ ਦੀ ਆਪਣੇ ਪ੍ਰਧਾਨ ਮੰਤਰੀ ਦੀ ਮੌਤ ਦੇ ਗਮ ਵਿੱਚ ਮੌਤ ਹੋ ਗਈ?

ਮੁਹੰਮਦ ਸ਼ਾਹ ਤੀਜਾ


10) ਬਾਹਮਣੀ ਸਾਮਰਾਜ ਦਾ ਸ਼ਾਸਕ ਵਰਗ ਕਿਹੜੇ ਦੋ ਗੁੱਟਾਂ ਵਿੱਚ ਵੰਡਿਆ ਹੋਇਆ ਸੀ?

ਦਕਨੀ ਅਤੇ ਵਿਦੇਸ਼ੀ


11) ਬਾਹਮਣੀ ਸਾਮਰਾਜ ਦਾ ਅਤਮ ਸ਼ਾਸਕ ਕੌਣ ਸੀ?

ਕਲੀਮ-ਉੱਲਾ-ਸ਼ਾਹ


12) ਬਾਹਮਣੀ ਸਾਮਰਾਜ ਨੇ ਕਿਹੜੇ ਸਾਮਰਾਜ ਨਾਲ ਲੰਮਾਂ ਸਮਾਂ ਸੰਘਰਸ਼ ਕੀਤਾ?

ਵਿਜੈਨਗਰ ਨਾਲ


13) ਬਾਹਮਣੀ ਸਾਮਰਾਜ ਵਿੱਚ ਪ੍ਰਧਾਨ ਮੰਤਰੀ ਨੂੰ ਕੀ ਕਿਹਾ ਜਾਂਦਾ ਸੀ?

ਵਕੀਲ-ਉਸ-ਸਲਤਨਤ


14) ਅਮੀਰ-ਏ-ਜੁਮਲਾ ਕੌਣ ਸੀ?

ਬਾਹਮਣੀ ਰਾਜ ਵਿੱਚ ਵਿੱਤ ਮੰਤਰੀ


15) ਹਸਨ ਗੀਗੂ ਨੇ ਬਾਹਮਣੀ ਰਾਜ ਨੂੰ ਕਿੰਨੇ ਪ੍ਰਾਂਤਾਂ ਵਿੱਚ ਵੰਡਿਆ?

4


16) ਬਾਹਮਣੀ ਰਾਜ ਦੇ ਪ੍ਰਾਂਤਾਂ ਨੂੰ ਕੀ ਕਿਹਾ ਜਾਂਦਾ ਸੀ?

ਤਰਫ਼


17) ਤਰਫ਼ ਦਾ ਮੁਖੀ ਕੌਣ ਹੁੰਦਾ ਸੀ?

ਤਰਫ਼ਦਾਰ

18) ਮੁਹੰਮਦ ਗਵਾਂ ਨੇ ਬਾਹਮਣੀ ਸਾਮਰਾਜ ਨੂੰ ਕਿੰਨੇ ਤਰਫ਼ਾਂ ਵਿੱਚ ਵੰਡਿਆ?

8


19) ਬਾਹਮਣੀ ਸਾਮਰਾਜ ਵਿੱਚ ਜਿਲ੍ਹੇ ਨੂੰ ਕੀ ਕਿਹਾ ਜਾਂਦਾ ਸੀ?

ਸਰਕਾਰ


20) ਬਾਹਮਣੀ ਪ੍ਰਸ਼ਾਸਨ ਦੀ ਸਭ ਤੋਂ ਛੋਟੀ ਇਕਾਈ ਕਿਹੜੀ ਸੀ?

ਪਿੰਡ


21) ਬਾਹਮਣੀ ਸੁਲਤਾਨਾਂ ਦੀ ਆਮਦਨ ਦਾ ਮੁਖ ਸਰੋਤ ਕੀ ਸੀ?

ਭੂਮੀ ਲਗਾਨ


22) ਬੀਜਾਪੁਰ ਦੀ ਕਿਹੜੀ ਇਮਾਰਤ ਆਪਣੀ ਕਲਾ ਕਾਰਨ ਸਾਰੇ ਸਾਰੇ ਸੰਸਾਰ ਵਿੱਚ ਪ੍ਰਸਿੱਧ ਹੈ?

ਗੌਲ ਗੁੰਬਦ


23) ਵਿਜੈਨਗਰ ਸਾਮਰਾਜ ਦੀ ਸਥਾਪਨਾ ਕਿਸਨੇ ਕੀਤੀ?

 ਹਰੀਹਰ ਅਤੇ ਬੁੱਕਾ ਰਾਏ ਨੇ


24) ਵਿਜੈਨਗਰ ਸਾਮਰਾਜ ਦੀ ਸਥਾਪਨਾ ਕਦੋਂ ਕੀਤੀ ਗਈ?

1336 ਈ'


25) ਵਿਜੈਨਗਰ ਸਾਮਰਾਜ ਤੇ ਕਿੰਨੇ ਰਾਜਵੇਸ਼ਾਂ ਨੇ ਰਾਜ ਕੀਤਾ?

4


26) ਹਰੀਹਰ ਅਤੇ ਬੋਕਾ ਰਾਏ ਕਿਸ ਵੰਸ਼ ਨਾਲ ਸੰਬੰਧ ਰਖਦੇ ਸਨ?

ਸੰਗਮ ਵੰਸ਼ ਨਾਲ


27) ਸੰਗਮ ਵੰਸ਼ ਦਾ ਸਭ ਤੋਂ ਮਹਾਨ ਸ਼ਾਸਕ ਕਿਸਨੂੰ ਮੰਨਿਆ ਜਾਂਦਾ ਹੈ?

 ਦੇਵ ਰਾਏ ਦੂਜੇ ਨੂੰ


28) ਨਿਕੋਲੌ ਕੱਤੀ ਅਤੇ ਅਬਦੁੱਰ ਰਜਾਕ ਕੌਣ ਸਨ?

ਵਿਦੇਸ਼ੀ ਯਾਤਰੀ


29) ਵਿਜੈਨਗਰ ਸਾਮਰਾਜ ਦਾ ਸਭ ਤੋਂ ਮਹਾਨ ਸ਼ਾਸਕ ਕਿਸਨੂੰ ਮੰਨਿਆ ਜਾਂਦਾ ਹੈ?

ਕ੍ਰਿਸ਼ਨਦੇਵ ਰਾਏ


30) ਕਿਹੜੀ ਲੜਾਈ ਵਿਜੈਨਗਰ ਦੇ ਪਤਨ ਦਾ ਵੱਡਾ ਕਾਰਨ ਬਣੀ?

ਤਾਲੀਕੋਟ ਦੀ ਲੜਾਈ


31) ਤਾਲੀਕੋਟ ਦੀ ਲੜਾਈ ਕਦੋਂ ਹੋਈ?

1565 ਈ:


32) ਵਿਜੈਨਗਰ ਸਾਮਰਾਜ ਵਿੱਚ ਪ੍ਰਾਂਤਾਂ ਨੂੰ ਕੀ ਕਿਹਾ ਜਾਂਦਾ ਸੀ?

ਮੰਡਲਮ


33) ਵਿਜੈਨਗਰ ਸਾਮਰਾਜ ਦੇ ਜਿਲ੍ਹਿਆਂ ਨੂੰ ਕੀ ਕਹਿੰਦੇ ਸਨ?

ਕੌਟਮ ਜਾਂ ਕੁਰਮ


34) ਵਿਜੈਨਗਰ ਰਾਜ ਵਿੱਚ ਪਰਗਨੇ ਨੂੰ ਕੀ ਕਿਹਾ ਜਾਂਦਾ ਸੀ?

ਲਾਡੂ


35) ਰਯਾ ਰੇਖਾ ਕੀ ਸੀ?

ਵਿਜੈਨਗਰ ਦਾ ਭੂਮੀ ਲਗਾਨ


36) ਵਿਜੈਨਗਰ ਸਾਮਰਾਜ ਦੀ ਕਿਹੜੀ ਇਸਤਰੀ ਆਪਣੀ ਵਿਦਵਤਾ ਕਾਰਨ ਬਹੁਤ ਪ੍ਰਸਿੱਧ ਸੀ?

ਗੰਗਾ ਦੇਵੀ


37) ਵਿਜੈਨਗਰ ਸਾਮਰਾਜ ਦਾ ਮੁੱਖ ਤਿਉਹਾਰ ਕਿਹੜਾ ਸੀ?

ਮਹਾਨੌਮੀ


38) ਵਿਜੈਨਗਰ ਦੇ ਸੈਸਥਾਪਕ ਕਿਸ ਮਤ ਦੇ ਪੁਜਾਰੀ ਸਨ?

ਸ਼ੈਵ ਮਤ ਦੇ


 

ਛੋਟੇ ਉੱਤਰਾਂ ਵਾਲੇ ਪ੍ਰਸ਼ਨ


 

1) ਬਾਹਮਣੀ ਸਾਮਰਾਜ ਦੇ ਵਿਘਟਨ ਦੇ ਕੀ ਕਾਰਨ ਸਨ?


ਉੱਤਰ:


1. ਸਮਾਂ ਪੈਣ ਤੇ ਪ੍ਰਾਂਤੀ ਸ਼ਾਸਕ (ਤਰਫ਼ਦਾਰ) ਜਿਆਦਾ ਸ਼ਕਤੀਸ਼ਾਲੀ ਹੋ ਗਏ। ਉਹਨਾਂ ਨੇ ਸੁਲਤਾਨਾਂ ਖਿਲਾਫ਼ ਸਾਜ਼ਿਸ਼ਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ।

2. ਸ਼ਾਸਕ ਵਰਗ ਵੀ ਧੜਿਆਂ ਵਿੱਚ ਵੰਡਿਆ ਗਿਆ। ਉਹਨਾਂ ਵਿਚਕਾਰ ਸ਼ਕਤੀ ਪ੍ਰਾਪਤ ਲਈ ਸੰਘਰਸ਼ ਚਲਣ ਲਗੇ।

3. ਬਾਹਮਣੀ ਸ਼ਾਸਕਾਂ ਨੇ ਹਿੰਦੂਆਂ ਪ੍ਰਤੀ ਅਸਹਿਣਸ਼ੀਲਤਾ ਦੀ ਨੀਤੀ ਅਪਣਾਈ। ਉਹਨਾਂ ਦੀ ਹਿੰਦੂ ਪਰਜਾ ਉਹਨਾਂ ਦੀ ਦੁਸ਼ਮਣ ਬਣ ਗਈ।

4. ਬਾਹਮਣੀ ਸਲਤਨਤ ਦੇ ਸਭ ਤੋ ਯੋਗ ਮੰਤਰੀ ਮੁਹੰਮਦ ਗਵਾਂ ਨੂੰ ਫਾਂਸੀ ਦੇ ਦਿੱਤੀ ਗਈ।

5. ਬਾਹਮਣੀ ਸਲਤਨਤਾ ਦਾ ਵਿਜੈਨਗਰ ਸਾਮਰਾਜ ਨਾਲ ਲੰਮਾ ਸੰਘਰਸ਼ ਚਲਿਆ।


 

2) ਬਾਹਮਣੀ ਰਾਜ ਦੀ ਇਮਾਰਤਕਾਰੀ ਦੀਆਂ ਮੁਖ ਵਿਸ਼ੇਸ਼ਤਾਵਾਂ ਦੀ ਜਾਣਕਾਰੀ ਦਿਓ।


ਉੱਤਰ: ਬਾਹਮਣੀ ਰਾਜ ਵਿੱਚ ਇਮਾਰਤਕਾਰੀ ਦਾ ਬਹੁਤ ਵਿਕਾਸ ਹੋਇਆ। ਗੁਲਬਰਗਾ ਅਤੇ` ਬੀਦਰ ਬਾਹਮਣੀ ਇਮਾਰਤਕਾਰੀ ਦੇ ਮੁਖ ਕੇਂਦਰ ਸਨ। ਬਾਹਮਣੀ ਸਾਮਰਾਜ ਦੌਰਾਨ ਬਣਾਏ ਗਏ ਭਵਨਾਂ ਤੋ ਪ੍ਰਾਦੇਸ਼ਿਕ ਪ੍ਰਭਾਵ ਜਿਆਦਾ ਸੀ। ਗੁਲਬਰਗਾ ਵਿਖੇ ਫ਼ਿਰੋਜ਼ਸ਼ਾਹ ਦਾ ਮਕਬਰਾ ਅਤੇ ਬੀਦਰ ਵਿਖੇ ਮੁਹੰਮਦ ਗਵਾਂ ਦਾ ਮਕਬਰਾ ਬਹੁਤ ਪ੍ਰਸਿੱਧ ਹਨ।


 

3) ਬਾਹਮਣੀ ਪ੍ਰਸ਼ਾਸਨ ਤੇ ਇੱਕ ਸੰਖੇਪ ਨੋਟ ਲਿਖੋ।


ਉੱਤਰ:


ਕੇਂਦਰੀ ਸ਼ਾਸਨ: ਕੇਂਦਰੀ ਸ਼ਾਸਨ ਦਾ ਮੁੱਖੀ ਸੁਲਤਾਨ ਸੀ। ਉਸਦੀਆਂ ਸ਼ਕਤੀਆਂ ਅਸੀਮਤ ਸਨ। ਉਹ ਮੁੱਖ ਜਜ ਹੁੰਦਾ ਸੀ। ਉਹ ਸੈਨਾਪਤੀ ਦੇ ਤੌਰ ਤੇ ਵੀ ਕੰਮ ਕਰਦਾ ਸੀ। ਉਸਦੀ ਸਹਾਇਤਾ ਲਈ ਵੱਖੋ ਵਖ ਮੰਤਰੀ ਹੁੰਦੇ ਸਨ। ਪ੍ਰਧਾਨ ਮੰਤਰੀ ਨੂੰ ਵਕੀਲ-ਉਸ-ਸਲਤਨਤ ਅਤੇ ਵਿੱਤ ਮੰਤਰੀ ਨੂੰ ਅਮੀਰ-ਉਲ-ਜੁਮਲਾ ਕਿਹਾ ਜਾਂਦਾ ਸੀ।


ਪ੍ਰਾਂਤੀ ਸ਼ਾਸਨ: ਪ੍ਰਸ਼ਾਸਨ ਦੀ ਸਹੂਲਤ ਲਈ ਬਾਹਮਣੀ ਰਾਜ ਨੂੰ ਚਾਰ ਤਰਫ਼ਾਂ ਵਿੱਚ ਵੰਡਿਆ ਹੋਇਆ ਸੀ। ਹਰੇਕ ਤਰਫ਼ ਦਾ ਮੁੱਖੀ ਤਰਫ਼ਦਾਰ ਅਖਵਾਉਂਦਾ ਸੀ। ਉਹ ਆਪਣੇ ਪ੍ਰਾਂਤ ਵਿੱਚੋ ਲਗਾਨ ਇਕੱਠਾਂ ਕਰਦੇ, ਸ਼ਾਂਤੀ ਦਾ ਪ੍ਰਬੰਧ ਕਰਦੇ ਅਤੇ ਅਧਿਕਾਰੀਆਂ ਦੀਆਂ ਨਿਯੁਕਤੀਆਂ ਕਰਦੇ ਸਨ।


ਸਥਾਨਕ ਪ੍ਰਬੰਧ: ਪ੍ਰਾਂਤਾਂ ਨੂੰ ਅਗੇ ਜਿਲ੍ਹਿਆਂ ਵਿੱਚ ਵੰਡਿਆ ਗਿਆ ਸੀ ਜਿਹਨਾਂ ਨੂੰ ਪਰਗਨਾ ਕਹਿੰਦੇ ਸਨ। ਪਰਗਨੇ ਪਿੰਡਾਂ ਵਿੱਚ ਵੰਡੇ ਹੋਏ ਸਨ।


 

4) ਕ੍ਰਿਸ਼ਨਦੇਵ ਰਾਏ ਬਾਰੇ ਤੁਸੀਂ ਕੀ ਜਾਣਦੇ ਹੋ?


ਉੱਤਰ: ਕ੍ਰਿਸ਼ਨਦੇਵ ਰਾਏ ਵਿਜੈਨਗਰ ਸਾਮਰਾਜ ਦਾ ਸਭ ਤੋਂ ਮਹਾਨ ਅਤੇ ਸ਼ਕਤੀਸ਼ਾਲੀ ਸ਼ਾਸਕ ਸੀ। ਉਸਨੇ 1509 ਤੋੱ 1529 ਈ: ਤੱਕ ਸ਼ਾਸਨ ਕੀਤਾ। ਉਹ ਇੱਕ ਮਹਾਨ ਯੋਧਾ ਅਤੇ ਜਰਨੈਲ ਸੀ। ਉਸਦੀ ਸੈਨਾ ਬਹੁਤ ਵਿਸ਼ਾਲ ਅਤੇ ਬਹਾਦਰ ਸੀ। ਉਹ ਇੱਕ ਚੰਗਾ ਪ੍ਰਸ਼ਾਸਕ ਸੀ। ਉਹ ਆਪਣੀ ਪਰਜਾ ਦਾ ਧਿਆਨ ਰੱਖਦਾ ਅਤੇ ਉਹਨਾਂ ਦੇ ਦੁੱਖਾਂ ਨੂੰ ਦੂਰ ਕਰਨ ਦੀ ਪੂਰੀ ਕੋਸ਼ਿਸ਼ ਕਰਦਾ ਸੀ। ਉਸਨੇ ਖੇਤੀਬਾੜੀ ਵਿੱਚ ਸੁਧਾਰ ਲਈ ਅਨੇਕ ਕੰਮ ਕੀਤੇ। ਅਪਰਾਧੀਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ। ਉਸਨੇ ਆਪਣੀ ਮਾਂ ਦੇ ਨਾਂ ਤੇ ਇੱਕ ਸੁੰਦਰ ਸ਼ਹਿਰ ਨਗਲਪੁਰ ਵਸਾਇਆ। ਉਹ ਤੇਲਗੂ ਤੇ ਸੰਸਕ੍ਰਿਤ ਭਾਸ਼ਾ ਦਾ ਵਿਦਵਾਨ ਸੀ।


 

5) ਵਿਜੈਨਗਰ ਸਾਮਰਾਜ ਦੇ ਪਤਨ ਦੇ ਕੀ ਕਾਰਨ ਸਨ?


ਉੱਤਰ:


I. ਕ੍ਰਿਸ਼ਨਦੇਵ ਰਾਏ ਦੇ ਉੱਤਰਅਧਿਕਾਰੀ ਕਮਜੋਰ ਸਨ।

II. ਪ੍ਰਾਂਤਾਂ ਨੂੰ ਜਿਆਦਾ ਸ਼ਕਤੀਆਂ ਮਿਲੀਆਂ ਹੋਈਆਂ ਸਨ।

III. ਵਿਜੈਨਗਰ ਸਾਮਰਾਜ ਵਿੱਚ ਵੱਖ ਵੱਖ ਰਾਜਵੰਸ਼ਾਂ ਵਿਚਕਾਰ ਸੰਘਰਸ਼ ਚਲਦਾ ਰਿਹਾ।

IV. ਵਿਜੈਨਗਰ ਦੀ ਅਮੀਰੀ ਕਾਰਨ ਇੱਥੋਂ ਦੇ ਲੋਕ ਅਯਾਸ਼ ਬਣ ਗਏ।

V. ਸਾਮਤਵਾਦੀ ਪ੍ਰਣਾਲੀ ਨੇ ਵਿਜੈਨਗਰ ਨੂੰ ਕਮਜੋਰ ਕਰ ਦਿੱਤਾ।

VI. ਬਾਹਮਣੀ ਰਾਜ ਨਾਲ ਸੰਘਰਸ਼ ਨੇ ਵਿਜੈਨਗਰ ਸਾਮਰਾਜ ਕਮਜੋਰ ਹੋ ਗਿਆ।


 

6) ਵਿਜੈਨਗਰ ਪ੍ਰਸ਼ਾਸਨ ਤੇ ਇੱਕ ਸੰਖੇਪ ਨੋਟ ਲਿਖੋ।


ਉੱਤਰ:


ਕੇਂਦਰੀ ਸ਼ਾਸਨ: ਕੇਂਦਰੀ ਸ਼ਾਸਨ ਦਾ ਮੁੱਖੀ ਰਾਜਾ ਸੀ। ਉਸਦੀਆਂ ਸ਼ਕਤੀਆਂ ਅਸੀਮਤ ਸਨ। ਉਹ ਮੁੱਖ ਜਜ ਹੁੰਦਾ ਸੀ।ਉਹ ਸੈਨਾਪਤੀ ਦੇ ਤੌਰ ਤੇ ਵੀ ਕੰਮ ਕਰਦਾ ਸੀ। ਉਸਦੀ ਸਹਾਇਤਾ ਲਈ ਵੱਖੋ ਵਖ ਮੰਤਰੀ ਹੁੰਦੇ ਸਨ। ਇਹਨਾਂ ਦੀ ਨਿਯੁਕਤੀ ਰਾਜਾ ਆਪ ਕਰਦਾ ਸੀ। ਇਹਨਾਂ ਨੂੰ ਵੱਖੋ ਵੱਖਰੇ ਮਹਿਕਮੇ ਦਿੱਤੇ ਜਾਂਦੇ ਸਨ।


ਪ੍ਰਾਂਤੀ ਸ਼ਾਸਨ: ਪ੍ਰਸ਼ਾਸਨ ਦੀ ਸਹੂਲਤ ਲਈ ਵਿਜੈਨਗਰ ਰਾਜ ਨੂੰ ਮੰਡਲਮ ਵਿੱਚ ਵੰਡਿਆ ਹੋਇਆ ਸੀ। ਹਰੇਕ ਮੰਡਲਮ ਦਾ ਮੁੱਖੀ ਗਵਰਨਰ ਹੁੰਦਾ ਸੀ। ਉਹ ਆਪਣੇ ਪ੍ਰਾਂਤ ਵਿੱਚੋ ਲਗਾਨ ਇਕਠਾਂ ਕਰਦੇ, ਸ਼ਾਂਤੀ ਦਾ ਪ੍ਰਬੰਧ ਕਰਦੇ ਅਤੇ ਅਧਿਕਾਰੀਆਂ ਦੀਆਂ ਨਿਯੁਕਤੀਆਂ ਕਰਦੇ ਸਨ।


ਸਥਾਨਕ ਪ੍ਰਬੰਧ: ਪ੍ਰਾਂਤਾਂ ਨੂੰ ਅਗੇ ਜਿਲ੍ਹਿਆਂ ਵਿੱਚ ਵੰਡਿਆ ਗਿਆ ਸੀ ਜਿਹਨਾਂ ਨੂੰ ਕੋਟਮ ਜਾਂ ਕੁਰਮ ਕਹਿੰਦੇ ਸਨ। ਜਿਲ੍ਹੇ ਅਗੇ ਪਿੰਡਾਂ ਵਿੱਚ ਵੰਡੇ ਹੋਏ ਸਨ।


 

7) ਹਰੀਹਰ ਅਤੇ ਬੁੱਕਾ ਰਾਏ ਕੌਣ ਸਨ?


ਉੱਤਰ: ਹਰੀਹਰ ਅਤੇ ਬੁੱਕਾ ਰਾਏ ਦੋਂ ਭਰਾ ਸਨ। ਉਹਨਾਂ ਨੇ ਵਿਜੈਨਗਰ ਸਾਮਰਾਜ ਵਿੱਚ ਸੰਗਮ ਵੰਸ਼ ਦੀ ਸਥਾਪਨਾ ਕੀਤੀ। ਹਰੀਹਰ ਪਹਿਲਾ ਨੌ 1336 ਈ: ਤੋਂ 1356 ਈ: ਤੱਕ ਸ਼ਾਸਨ ਕੀਤਾ। ਉਸਨੇ ਹੋਇਸਾਲ, ਬਨਵਾਸੀ ਅਤੇ ਮਦੁਰਾ ਦੇ ਸ਼ਾਸਕਾਂ ਨੂੰ ਹਰਾਇਆ। ਉਸਨੇ ਖੇਤੀਬਾੜੀ ਦਾ ਵਿਕਾਸ ਕੀਤਾ। 1356 ਈ: ਵਿੱਚ ਬੁਕਾ ਰਾਏ ਗੱਦੀ ਤੇ ਬੈਠਾ। ਉਸਨੇ ਮਦੁਰਾ ਤੇ ਜਿੱਤ ਪ੍ਰਾਪਤ ਕੀਤੀ ਅਤੇ ਚੀਨ ਨਾਲ ਮਿੱਤਰਤਾਪੂਰਨ ਸੰਬੰਧ ਸਥਾਪਿਤ ਕੀਤੇ।


 

8) ਵਿਜੈਨਗਰ ਸਾਮਰਾਜ ਵਿੱਚ ਇਸਤਰੀਆਂ ਦੀ ਸਥਿਤੀ ਕਿਹੋ ਜਿਹੀ ਸੀ?


ਉੱਤਰ:


1. ਵਿਜੈਨਗਰ ਸਾਮਰਾਜ ਵਿੱਚ ਇਸਤਰੀਆਂ ਦਾ ਬਹੁਤ ਸਤਿਕਾਰ ਕੀਤਾ ਜਾਂਦਾ ਸੀ।

2. ਇਸਤਰੀਆਂ ਬਹੁਤ ਪੜ੍ਹੀਆਂ ਲਿਖੀਆਂ ਹੁੰਦੀਆਂ ਸਨ।

3. ਉਹ ਰਾਜਨੀਤਕ, ਸਮਾਜਿਕ, ਆਰਥਿਕ ਅਤੇ ਰਾਜਨੀਤਕ ਖੇਤਰਾਂ ਵਿੱਚ ਹਿੱਸਾ ਲੈਂਦੀਆਂ ਸਨ।

4. ਬਾਲ ਵਿਆਹ, ਬਹੁ ਵਿਆਹ, ਸਤੀ ਪ੍ਰਥਾ ਅਤੇ ਦਹੇਜ ਪ੍ਰਥਾ ਵਰਗੀਆਂ ਕੁਰੀਤੀਆਂ ਵੀ ਪ੍ਰਚਲਿਤ ਸਨ।


 

 

ਛੇ ਅੰਕਾਂ ਵਾਲੇ ਪ੍ਰਸ਼ਨ-ਉਤਰ


 

ਪ੍ਰ:1- ਬਹਿਮਨੀ ਸਾਮਰਾਜ ਦੀ ਸਥਾਪਨਾ ਅਤੇ ਵਿਕਾਸ ਦਾ ਵਰਣਨ ਕਰੋ?


: ਮੁਹੰਮਦ-ਬਿਨ-ਤੁਗਲਕ ਦੀਆਂ ਅਸਫਲ ਨੀਤੀਆਂ ਦੇ ਨਤੀਜੇ ਵਜੋਂ ਵਿਧਿਆਂਚਲ ਦੇ ਦੱਖਣ ਵਿੱਚ ਵਿਜੈਨਗਰ ਅਤੇ ਬਹਿਮਨੀ ਰਾਜ ਦੀ ਸਥਾਪਨਾ ਹੋਈ। ਬਹਿਮਨੀ ਮੁਸਲਿਮ ਰਾਜ ਸੀ। ਇਸਦੇ ਬਹਿਮਨੀ ਸੁਲਤਾਨਾਂ ਨੇ ਭਵਨ ਨਿਰਮਾਣ ਕਲਾ ਅਤੇ ਸਾਹਿਤ ਦੇ ਖੇਤਰ ਵਿੱਚ ਬੇਮਿਸਾਲ ਵਿਕਾਸ ਕੀਤਾ। ਇਸਦੀ ਰਾਜਧਾਨੀ ਗੁਲਬਰਗ ਸੀ।


ਅਲਾਊਦੀਨ ਬਹਿਮਨ ਸ਼ਾਹ:- 1347 : ਵਿੱਚ ਬਹਿਮਨੀ ਸ਼ਾਸਕਾਂ ਨੇ ਆਪਣੇ ਸੈਨਾਪਤੀ ਹਸਨ ਗੰਗੂ ਦੇ ਹੱਕ ਵਿੱਚ ਗੱਦੀ ਛੱਡ ਦਿੱਤੀ, ਉਹ ਅਲਾਉੱਦੀਨ ਬਹਿਮਨ ਸ਼ਾਹ ਦੇ ਨਾਮ ਨਾਲ ਪ੍ਰਸਿੱਧ ਹੋਇਆ, ਉਸ ਨੇ ਭਵਨ ਨਿਰਮਾਣ ਕਲਾ ਅਤੇ ਸਹਿਤ ਦੇ ਖੇਤਰ ਵਿੱਚ ਬਹੁਤ ਵਿਕਾਸ ਕਰਵਾਇਆ। ਪ੍ਰਸ਼ਾਸ਼ਨ ਦੀ ਸਹੂਲਤ ਲਈ ਆਪਣੇ ਰਾਜ ਨੂੰ ਚਾਰ ਪ੍ਰਾਂਤਾ ਵਿੱਚ ਵੰਡਿਆ - ਗੁਲਬਰਗ, ਦੌਲਤਾਬਾਦ, ਬਰਾਰ ਤੇ ਬੀਦਰ।


ਭਵਨ ਨਿਰਮਾਣ ਕਲਾ:- ਬਹਿਮਨੀ ਸੁਲਤਾਨ ਕਲਾ ਅਤੇ ਵਸਤੂ-ਕਲਾ ਦੇ ਸਰਪ੍ਰਸਤ ਸਨ। ਗੁਲਬਰਗ ਅਤੇ ਬੀਦਰ ਵਸਤੂ-ਕਲਾ ਦੇ ਸਭ ਨਾਲੋਂ ਪ੍ਰਸਿੱਧ ਕੇਂਦਰ ਸਨ। ਗੁਲਬਰਗ ਵਿੱਚ ਫਿਰੋਜਸਾਹ ਦਾ ਮਕਬਰਾ ਅਤੇ ਬੀਦਰ ਵਿੱਚ ਅਹਿਮਦਸ਼ਾਹ ਦਾ ਮਕਬਰਾ ਆਪਣੀ ਉੱਤਮ ਕਲਾ ਮਦਰੱਸਾ ਆਪਣੀ ਕਲਾ ਅਤੇ ਵਸਤੂ-ਕਲਾ ਲਈ ਪ੍ਰਸਿੱਧ ਸੀ। ਬੀਜਾਪੁਰ ਦਾ ਗੋਲਗੁੰਬਦ ਆਪਣੀ ਕਲਾ ਲਈ ਅੱਜ ਵੀ ਪ੍ਰਸਿੱਧ ਹੈ। ਮੁਹੰਮਦ ਆਦਿਲ ਸ਼ਾਹ ਦਾ ਮਕਬਰਾ ਦੋ ਹਜਾਰ ਵਰਗ ਗਜ ਦੇ ਖੇਤਰ ਵਿੱਚ ਫੈਲਿਆ ਹੋਇਆ ਹੈ।


ਸਾਹਿਤ:- ਬਹਿਮਨੀ ਸਾਸਕਾਂ ਨੇ ਵਿਦਵਾਨਾਂ ਅਤੇ ਸਹਿਤਕਾਰਾਂ ਨੂੰ ਸਰਕਾਰੀ ਸਰਪ੍ਰਸਤੀ ਦਿੱਤੀ। ਫਿਰੋਜੁਸ਼ਾਹ ਬਹਿਮਨੀ ਦੇ ਦਰਬਾਰ ਵਿੱਚ ਦੇਸ-ਵਿਦੇਸ (ਈਰਾਨ ਅਤੇ ਇਰਾਕ) ਦੇ ਵਿਦਵਾਨ ਆਉਂਦੇ ਸਨ। ਉਹ ਅਰਬੀ ਭਾਸ਼ਾ ਦਾ ਵਿਦਵਾਨ ਸੀ।


 

ਪ੍ਰ:2- ਬਹਿਮਨੀ ਸਾਮਰਾਜ ਦੇ ਸਾਸਨ ਪ੍ਰਬੰਧ ਦੀਆਂ ਮੁੱਖ ਵਿਸੇਸਤਾਵਾਂ?


: ਕੇਂਦਰੀ ਪ੍ਰਸ਼ਾਸਨ:- ਰਾਜ ਦਾ ਮੁੱਖੀ ਸੁਲਤਾਨ ਜਾਂ ਰਾਜਾ ਸੀ। ਸੁਲਤਾਨ ਸਾਰੇ ਰਾਜ ਦਾ ਮੁੱਖੀਆ ਹੁੰਦਾ ਸੀ। ਉਸਦੀਆਂ ਸ਼ਕਤੀਆਂ ਅਸੀਮਤ ਸਨ। ਸੁਲਤਾਨ ਦੀਆਂ ਸੁਕਤੀਆਂ ਭਾਵੇ' ਅਸੀਮ ਸਨ ਪ੍ਰੰਤੂ ਉਹ ਆਪਣਾ ਸ੍ਰਾਸਨ ਕੁਰਾਨ ਦੇ ਨਿਯਮਾਂ ਅਨੁਸਾਰ ਚਲਾਉਣ ਦਾ ਯਤਨ ਕਰਦੇ ਸਨ। ਉਹ ਮਹੱਤਵਪੂਰਨ ਅਹੁਦਿਆਂ ਤੇ ਨਿਯੁਕਤੀ ਕਰਦਾ ਸੀ।


ਮੰਤਰੀ ਮੰਡਲ:-ਚੰਗੇ ਪ੍ਰਸ਼ਾਸ਼ਨ ਦੇ ਸਬੰਧ ਵਿੱਚ ਸਲਾਹ ਲਈ ਬਹਿਮਨੀ ਸੁਲਤਾਨ ਮੰਤਰੀ ਮੰਡਲ ਦੀ ਸਥਾਪਨਾ ਵੀ ਕਰਦੇ ਸਨ ਪ੍ਰੰਤੂ ਮੰਤਰੀਆਂ ਦੀ ਸਲਾਹ ਮੰਨਣਾ ਸੁਲਤਾਨ ਲਈ ਜਰੂਰੀ ਨਹੀਂ ਹੁੰਦਾ ਸੀ। ਮੰਤਰੀ ਮੰਡਲ ਵਿੱਚ ਮੰਤਰੀਆਂ ਦੀ ਗਿਣਤੀ ਆਮ ਤੌਰ ਤੇ 8 ਹੁੰਦੀ ਸੀ:-


(1) ਵਕੀਲ-ਉਲ-ਸਲਤਨਤ: ਉਹ ਰਾਜ ਦਾ ਪ੍ਰਧਾਨ ਮੰਤਰੀ ਹੁੰਦਾ ਸੀ।

(2)  ਅਮੀਰ-ਉਲ ਜੁਮਲਾ:- ਉਹ ਰਾਜ ਦਾ ਵਿੱਤ ਮੰਤਰੀ ਹੁੰਦਾ ਸੀ।

(3) ਅਮੀਰ--ਅਸਰਫ: - ਉਹ ਰਾਜ ਦਾ ਵਿਦੇਸ਼ ਮੰਤਰੀ ਹੁੰਦਾ ਸੀ

(4) ਸਦਰ--ਜਹਾਂ:- ਰਾਜ ਦਾ ਨਿਆ ਮੰਤਰੀ ਹੁੰਦਾ ਸੀ।

(5) ਹੋਰ ਮੰਤਰੀ ਹੁੰਦੇ ਸਨ: - ਵਜੀਰ--ਕੁੱਲ (ਲੇਖਾ-ਜੋਖਾ ਮੰਤਰੀ) ਵਕੀਲ--ਦਰ (ਸਾਹੀ ਦਰਬਾਰ ਦਾ ਮੰਤਰੀ) ਅਖੁਰ ਬਕ (ਸ਼ਾਹੀ ਘੋੜਿਆ ਦਾ ਮੰਤਰੀ) ਸਹਾਨਾ--ਫਿਲ (ਸਾਹੀ ਹਾਥੀਆਂ ਦਾ ਮੰਤਰੀ)


ਪ੍ਰਾਂਤਕ ਪ੍ਰਬੰਧ:- ਬਹਿਮਨੀ ਸੁਲਤਾਨਾਂ ਨੇ ਆਪਣੇ ਸਾਮਰਾਜ ਨੂੰ 4 ਪ੍ਰਾਂਤਾ ਵਿੱਚ ਵੰਡਿਆ ਹੋਇਆ:- ਗੁਲਬਰਗ, ਬੀਦਰ, ਬਰਾਰ ਅਤੇ ਦੌਲਤਾਬਾਦ ਪ੍ਰਾਂਤ ਨੂੰ `ਤਰਫਕਹਿੰਦੇ ਸਨ। ਪ੍ਰਾਂਤ ਦਾ ਮੁੱਖੀ ਸੂਬੇਦਾਰ ਹੁੰਦਾ ਸੀ ਜੋ ਤਰਫਦਾਰ ਅਖਵਾਉਂਦਾ ਸੀ, ਜਿਸਦਾ ਪ੍ਰਮੁੱਖ ਕੰਮ ਸੂਬੇ ਵਿੱਚ ਸਾਂਤੀ ਤੇ ਹੋਰ ਮਹੱਤਵਪੂਰਨ ਕੰਮ ਕਰਨਾ ਸੀ।


ਸਥਾਨਕ ਪ੍ਰਬੰਧ:- ਪ੍ਰਾਂਤਾ ਨੂੰ ਅੱਗੇ ਜਿਲਿਆਂ ਵਿੱਚ ਵੰਡਿਆ ਗਿਆ ਸੀ, ਇੰਨਾਂ ਨੂੰ ਸਰਕਾਰ ਕਿਹਾ ਜਾਂਦਾ ਸੀ। ਸਰਕਾਰਾਂ ਨੂੰ ਅੱਗੇ ਪ੍ਰਗਨਿਆਂ ਵਿੱਚ ਵੰਡਿਆ ਹੋਇਆ ਸੀ। ਪ੍ਰਸ਼ਾਸਨ ਦੀ ਸਭ ਤੋਂ ਛੋਟੀ ਇਕਾਈ ਪਿੰਡ ਸੀ।


ਭੂਮੀ ਪ੍ਰਬੰਧ:- ਬਹਿਮਨੀ ਸੁਲਤਾਨ ਦੀ ਆਮਦਨ ਦਾ ਮੁੱਖ ਸਰੋਤ ਭੂਮੀ ਲਗਾਨ ਸੀ। ਲਗਾਨ ਕੁੱਲ ਉਪਜ ਦਾ 1/6 ਹਿੱਸਾ ਹੁੰਦਾ ਸੀ। ਫਸਲਾਂ ਦੀ ਪੈਦਾਵਾਰ ਵਧਾਉਣ ਲਈ ਸਿੰਚਾਈ ਵੱਲ ਵਿਸੇਸ ਧਿਆਨ ਦਿੱਤਾ।


ਨਿਆਂ ਪ੍ਰਬੰਧ:- ਬਹਿਮਨੀ ਸੁਲਤਾਨ ਸਮੇਂ ਨਿਆਂ ਪ੍ਰਬੰਧ ਦਾ ਕੰਮ ਸਦਰ--ਜਹਾਂ ਅਤੇ ਕਾਜੀ ਦੇ ਅਧੀਨ ਹੁੰਦਾ ਸੀ। ਉਹ ਦੀਵਾਨੀ ਅਤੇ ਫੌਜਦਾਰੀ ਮੁਕੱਦਮਿਆਂ ਦਾ ਫੈਸਲਾ ਕਰਦਾ ਸਨ।


ਸੈਨਿਕ ਪ੍ਰਬੰਧ:- ਬਹਿਮਨੀ ਸੁਲਤਾਨਾਂ ਨੇ ਸਾਮਰਾਜ ਦੀ ਸੁਰੱਖਿਆ ਅਤੇ ਵਿਸਥਾਰ ਲਈ ਇੱਕ ਵਿਸ਼ਾਲ ਅਤੇ ਸੁਕਤੀਸਾਲੀ ਸੈਨਾ ਦਾ ਗਠਨ ਕੀਤਾ। ਸੈਨਾ ਦਾ ਮੁੱਖ ਅੰਗ ਘੋੜਸਵਾਰ ਅਤੇ ਪੈਦਲ ਸੈਨਿਕ ਸਨ। ਇੰਨਾਂ ਤੋਂ ਇਲਾਵਾ ਇੱਕ ਵੱਡਾ ਤੋਪਖਾਨਾਂ ਵੀ ਸੀ।


 

ਪ੍ਰ:3- ਬਹਿਮਨੀ ਸਾਮਰਾਜ ਦੇ ਪਤਨ ਦੇ ਕੀ ਕਾਰਨ ਸਨ?


: ਬਹਿਮਨੀ ਸਾਮਰਾਜ ਦੇ ਪਤਨ ਵਿੱਚ ਸ਼ਾਸਕੀ ਵਿਵਸਥਾ ਅਤੇ ਸ਼ਾਸਕ ਵਰਗ ਦਾ ਬਹੁਤ ਵੱਡਾ ਹੱਥ ਸੀ। ਬਹਿਮਨੀ ਸਾਮਰਾਜ ਦੇ ਪਤਨ ਦੇ ਬਹੁਤ ਹੀ ਕਾਰਨ ਸੀ. ਜਿੰਨਾਂ ਵਿੱਚ ਕੁਝ ਇੱਕ ਦਾ ਵਰਣਨ ਹੇਠ ਲਿਖੇ ਅਨੁਸਾਰ ਹੈ:-


ਤਾਨਾਸ਼ਾਹ ਅਤੇ ਕੱਟੜ ਸੁਭਾਅ:- ਬਹਿਮਨੀ ਰਾਜ ਮੁਸਲਿਮ ਰਾਜ ਸੀ। ਬਹਿਮਨੀ ਸੁਲਤਾਨ ਸੁਭਾਅ ਤੋਂ ਤਾਨਾਸ਼ਾਹ ਤੇ ਕੱਟੜ ਸਨ, ਉਹ ਹਿੰਦੂਆਂ ਨਾਲ ਨਫਰਤ ਕਰਦਾ ਸੀ।


ਗੁਆਂਢੀ ਰਾਜਾਂ ਨਾਲ ਸੰਘਰਸ਼:- ਬਹਿਮਨੀ ਸਾਮਰਾਜ ਦਾ ਪਤਨ ਦਾ ਕਾਰਨ ਗੁਆਂਢੀ ਰਾਜਾ ਜਿਵੇਂ ਵਿਜੈਨਗਰ ਨਾਲ ਲੰਮਾ ਸਮਾਂ ਸੰਘਰਸ਼ ਚੱਲਦਾ ਰਿਹਾ ਜੋ ਬਹਿਮਨੀ ਸਾਮਰਾਜ ਦੇ ਪਤਨ ਦਾ ਕਾਰਨ ਬਣਿਆ।


ਉਤਰਾਧਿਕਾਰੀ ਲਈ ਕੋਈ ਨਿਸਚਿਤ ਨਿਯਮ ਨਾ ਹੋਣਾ:- ਬਹਿਮਨੀ ਸਾਮਰਾਜ ਦੇ ਪਤਨ ਦਾ ਇੱਕ ਕਾਰਨ ਇਹ ਵੀ ਸੀ ਕਿ ਸੁਲਤਾਨ ਦੀ ਮੌਤ ਤੋਂ ਬਾਅਦ ਉਤਰਾਧਿਕਾਰੀ ਲਈ ਕੋਈ ਨਿਸਚਿਤ ਨਿਯਮ ਨਹੀਂ ਸੀ।


ਸਾਜਿਸਾਂ:- ਬਹਿਮਨੀ ਸਾਮਰਾਜ ਦੇ ਵਿੱਚ ਲਗਾਤਾਰ ਸਾਜਿਸਾਂ ਦਾ ਦੌਰ ਚੱਲਦਾ ਰਿਹਾ, ਜਿਸਨੇ ਬਹਿਮਨੀ ਸਾਮਰਾਜ ਨੂੰ ਖੋਖਲਾ ਕਰ ਦਿੱਤਾ ਅਤੇ ਉਸਦਾ ਅੰਤ ਹੋ ਗਿਆ। ਜਿਵੇਂ ਕਿ ਮਹਿਮੂਦ ਗਾਵਾ ਨੂੰ 1481 : ਵਿੱਚ ਫਾਂਸੀ ਦੇਣਾ ਵੀ ਸਾਜਿਸਾਂ ਦਾ ਹਿੱਸਾ ਸੀ।


ਪ੍ਰਾਂਤਾਂ ਵਿੱਚ ਵਿਦਰੋਹ:- ਅਲਾਉਦੀਨ ਨੇ ਸਾਮਰਾਜ ਨੂੰ 4 ਭਾਗਾਂ ਵਿੱਚ ਵੰਡਿਆ ਹੋਇਆ ਸੀ। ਪ੍ਰਾਂਤ ਦੇ ਮੁੱਖੀ ਨੂੰ ਤਰਫਰਦਾਰ ਕਿਹਾ ਜਾਂਦਾ ਸੀ, ਜਿਸ ਕੌਲ ਬਹੁਤ ਸਾਰੀਆਂ ਸੁਕਤੀਆਂ ਸਨ। ਉਹ ਤਾਕਤਵਾਰ ਹੁੰਦੇ ਗਏ ਜੋ ਕਿ ਬਹਿਮਨੀ ਸਾਮਰਾਜ ਦੇ ਵਿਰੁੱਧ ਬਗਾਵਤਾਂ ਕਰਨ ਲੱਗੇ। ਇਹ ਕਾਰਨ ਵੀ ਬਹਿਮਨੀ ਸਾਮਰਾਜ ਦਾ ਪਤਨ ਦਾ ਕਾਰਨ ਬਣੇ।


ਅਯੋਗ ਉਤਰਾਧਿਕਾਰੀ:- ਬਹਿਮਨੀ ਸਾਮਰਾਜ ਦੇ ਅਯੋਗ ਉਤਰਾਧਿਕਾਰੀ ਵੀ ਬਹਿਮਨੀ ਸਾਮਰਾਜ ਦੇ ਪਤਨ ਦਾ ਕਾਰਨ ਬਣਿਆ।


 

ਪ੍ਰ:4- ਵਿਜੈਨਗਰ ਸਾਮਰਾਜ ਦੀ ਉਨਤੀ ਵਿੱਚ ਕ੍ਰਿਸਨ ਦੇਵ ਰਾਏ ਦਾ ਕੀ ਯੋਗਦਾਨ ਸੀ?


: ਕ੍ਰਿਸਨ ਦੇਵ ਰਾਏ ਤਲੱਵ ਵੰਸ ਦੇ ਸੰਸਥਾਪਕ ਵੀਰ ਨਰਸਿੰਘ ਦਾ ਛਂਟਾ ਭਰਾ ਸੀ। ਉਸਨੇ 1505 : ਤੋਂ 1509 : ਤੱਕ ਸਾਸਨ ਕੀਤਾ। ਉਹ ਬਾਬਰ ਦਾ ਸਮਕਾਲੀ ਸੀ, ਉਹ ਇੱਕ ਬਹਾਦਰ ਸਿਪਾਹੀ, ਸਫਲ ਸੈਨਾਪਤੀ, ਕੁਸਲ-ਪ੍ਰਬੰਧਕ ਅਤੇ ਉੱਚ ਕੌਟੀ ਸਾਹਿਤਕਾਰ ਸੀ।


ਇੱਕ ਮਹਾਨ ਯੋਧਾ ਅਤੇ ਜਰਨੈਲ:- ਕ੍ਰਿਸਨ ਦੇਵ ਰਾਏ ਨੇ ਮੈਸੂਰ ਤੇ ਉੜੀਸਾ ਉਤੇ ਸਫਲ ਹਮਲੇ ਕੀਤੇ, ਭਾਵੇਂ ਗੋਲਕੂੰਡਾ ਅਤੇ ਬੀਦਰ ਦੇ ਸ਼ਾਸਕ ਪ੍ਰਤਾਪ ਰੁਦਰ ਦੇਵ ਦਾ ਸਾਥ ਦਿੱਤਾ ਪਰੰਤੂ ਫਿਰ ਵੀ ਕ੍ਰਿਸਨ ਦੇਵ ਰਾਏ ਨੇ ਉਨ੍ਹਾਂ ਨੂੰ ਹਰਾ ਦਿੱਤਾ। ਇਸ ਤਰ੍ਹਾਂ ਉਸਨੇ ਵਿਜੈਨਗਰ ਸਾਮਰਾਜ ਦਾ ਸੈਨਾਪਤੀ ਕੁਸਲ-ਪ੍ਰਬੰਧਕ ਹੋਣ ਦਾ ਸਬੂਤ ਦਿੱਤਾ ਅਤੇ ਰਾਜ ਦਾ ਵਿਸਥਾਰ ਕੀਤਾ।


ਪ੍ਰਸਾਸਕ ਦੇ ਰੂਪ:- ਕਿ੍ਸਨ ਦੇਵ ਰਾਏ ਇੱਕ ਮਹਾਨ ਜੇਤੂ ਹੋਣ ਦੇ ਨਾਲ-ਨਾਲ ਇੱਕ ਯੋਗ ਪ੍ਰਸ਼ਾਸਕ ਵੀ ਸੀ, ਉਸਨੇ ਕੇਂਦਰੀ ਸਰਕਾਰ ਦੀ ਸਕਤੀ ਨੂੰ ਮਜਬੂਤ ਬਣਾਇਆ ਅਤੇ ਪ੍ਰਾਂਤਕ ਸੂਬੇਦਾਰਾਂ ਅਤੇ ਅਧਿਕਾਰੀਆਂ ਦੇ ਕੰਮਾਂ ਤੇ ਸਖਤ ਨਜਰ ਰੱਖੀ। ਖੇਤੀ ਨੂੰ ਉਤਸਾਹਿਤ ਕਰਨ ਲਈ ਨਹਿਰਾਂ ਤੇ ਤਲਾਬਾਂ ਦੀ ਖੁਦਵਾਈ ਕਰਵਾਈ।


ਅੱਛਾ ਕੂਟਨੀਤੀਵਾਨ:- ਕ੍ਰਿਸਨ ਦੇਵ ਰਾਏ ਨੇ ਗੋਆ ਤੇ ਕਬਜਾ ਕਰਕੇ ਪੁਰਤਗਾਲੀਆਂ ਨਾਲ ਮਿੱਤਰਤਾ ਪੂਰਨ ਸਬੰਧ ਸਥਾਪਿਤ ਕਰ ਲਏ। ਇਹ ਗੁਣ ਵੀ ਉਨ੍ਹਾਂ ਦੇ ਅੱਛੇ ਕੂਟਨੀਤੀਵਾਨ ਦਾ ਸਬੂਤ ਦਿੱਤਾ ਜੋ ਕਿ ਵਿਜੈਨਗਰ ਸਾਮਰਾਜ ਦੀ ਉਨਤੀ ਲਈ ਸਹਾਇਕ ਦਿੱਤਾ ਹੈ।


ਕਲਾ ਅਤੇ ਸਾਹਿਤ ਪ੍ਰੇਮੀ:- ਕ੍ਰਿਸਨ ਦੇਵ ਰਾਏ ਕਲਾ ਅਤੇ ਸਾਹਿਤ ਦਾ ਸਰਪ੍ਰਸਤ ਸੀ, ਉਸਨੇ ਵਿਜੈਨਗਰ ਵਿੱਚ ਕਈ ਸੁੰਦਰ ਭਵਨ ਬਣਵਾਏ। ਉਸਨੇ ਤੇਲਗੂ ਭਾਸਾ ਵਿੱਚ ਮਹਾਨ ਗ੍ਰੰਥ ਦੀ ਰਚਨਾ ਕੀਤੀ। ਉਸਨੇ ਵਿਜੈਨਗਰ ਸਾਮਰਾਜ ਦੀ ਖੁਸਹਾਲੀ ਲਈ ਵਿਦੇਸੀ ਯਾਤਰੀਆਂ ਦੀ ਖੁੱਲ੍ਹੇ ਦਿਲ ਨਾਲ ਸਹਾਇਤਾ ਕੀਤੀ।


 

ਉਪਰੋਕਤ ਚਰਚਾ ਬਾਦ ਅਸੀ ਇਹ ਕਹਿ ਸਕਦੇ ਹਾਂ ਕਿ ਕ੍ਰਿਸਨ ਦੇਵ ਰਾਏ ਅੱਛਾ ਪ੍ਰਸ਼ਾਸਕ, ਮਹਾਨ ਜੇਤੂ ਅਤੇ ਕੁਸੂਲ ਪ੍ਰਬੰਧਕ ਸੀ। ਜਿੰਨਾਂ ਦੇ ਸਮੇਂ ਸਮਾਜਿਕ, ਆਰਥਿਕ, ਕਲਾ ਅਤੇ ਸਾਹਿਤ ਦੇ ਹਰ ਖੇਤਰ ਵਿੱਚ ਵਿਜੈਨਗਰ ਸਾਮਰਾਜ ਨੇ ਤਰੱਕੀ ਕੀਤੀ।


 

ਪ੍ਰ:5- ਵਿਜੈਨਗਰ ਦੇ ਸਾਮਰਾਜ ਦੇ ਪਤਨ ਦੇ ਕਾਰਨ?


: ਵਿਜੈਨਗਰ ਸਾਮਰਾਜ ਦੇ ਪਤਨ ਲਈ ਸਾਸਕੀ ਵਿਵਸਥਾ ਅਤੇ ਸ਼ਾਸਕ ਵਰਗ ਕਾਫੀ ਹੱਦ ਤੱਕ ਜਿੰਮੇਵਾਰ ਸੀ। ਇਸਦੇ ਪਤਨ ਦੇ ਕਈ ਕਾਰਨ ਸਨ ਜਿੰਨਾਂ ਵਿੱਚੋਂ ਕੁਝ ਇੱਕ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:-


ਕਮਜੋਰ ਕੇਂਦਰੀ ਸਰਕਾਰ:- ਵਿਜੈਨਗਰ ਸਾਮਰਾਜ ਦੀ ਕੇਂਦਰੀ ਸਰਕਾਰ ਬੜੀ ਕਮਜੋਰ ਸੀ। ਨਿਯੁਕਤੀਆਂ ਕਰਨ, ਸਿੱਕੇ ਜਾਰੀ ਕਰਨ ਅਤੇ ਕਰ ਲਗਾਉਣ ਦੇ ਅਧਿਕਾਰ ਪ੍ਰਾਪਤ ਸਨ।


ਕ੍ਰਿਸ਼ਨ ਦੇਵ ਰਾਏ ਦੇ ਕਮਜੋਰ ਉਤਰਾਧਿਕਾਰੀ:- ਕ੍ਰਿਸ਼ਨ ਦੇਵ ਰਾਏ ਦੇ ਸਮੇ ਵਿਜੈਨਗਰ ਸਾਮਰਾਜ ਆਪਣੀ ਉੱਨਤੀ ਦੀਆਂ ਸਿਖਰਾਂ `ਤੇ ਸੀ। ਪਰ ਉਸਦੇ ਉਤਰਾਧਿਕਾਰੀ ਕਮਜੋਰ ਅਤੇ ਨਿਕੰਮੇ ਨਿਕਲੇ।


ਵੱਖ-ਵੱਖ ਰਾਜਵੰਸ਼:- ਕਿਸੇ ਵੀ ਸਾਮਰਾਜ ਦੇ ਸਥਾਈ ਅਤੇ ਸੁਕਤੀਸਾਲੀ ਹੋਣ ਲਈ ਜਰੂਰੀ ਹੈ ਕਿ ਵਾਗਡੋਰ ਕਿਸੇ ਇੱਕ ਦੇ ਹੱਥਾਂ ਵਿੱਚ ਰਹੇ। ਪਰ ਮੱਦੇਭਾਗੀ ਵਿਜੈਨਗਰ ਸਾਮਰਾਜ ਵਿੱਚ ਚਾਰੇ ਰਾਜਵੰਸਾਂ ਨੇ ਇੱਕ ਦੂਜੇ ਦੇ ਮਗਰੋਂ ਸ਼ਾਸਨ ਕੀਤਾ।


ਲੋਕਾਂ ਦਾ ਵਿਲਾਸਮਈ ਜੀਵਨ:- ਵਿਜੈਨਗਰ ਆਪਣੇ ਸਮੇ' ਦਾ ਸਭ ਤੋਂ ਅਮੀਰ ਰਾਜ ਸੀ। ਧੰਨ ਵੱਧ ਹੋਣ ਕਾਰਨ ਲੌਕ ਅੱਯਾਸੀ ਦਾ ਜੀਵਨ ਬਿਤਾਉਣ ਲੱਗੇ।


ਕਮਜ਼ੋਰ ਸੈਨਾ:- ਵਿਜੈਨਗਰ ਸਮਾਜ ਦੇ ਪਤਨ ਵਿੱਚ ਉਸਦੀ ਸੈਨਾ ਨੇ ਮਹੱਤਵਪੂਰਨ ਰੋਲ ਅਦਾ ਕੀਤਾ। ਵਿਜੈਨਗਰ ਦੇ ਸਾਸਕ ਆਪਣੀ ਸੈਨਿਕ ਸੁਕਤੀ ਲਈ ਸਾਮੰਤਾਂ ਤੇ ਨਿਰਭਰ ਕਰਦੇ ਹਨ। ਇਹ ਸੈਨਿਕ ਰਾਜੇ ਨਾਲੋਂ ਆਪਣੇ ਸਾਮੰਤਾਂ ਪ੍ਰਤੀ ਵਧੇਰੇ ਵਫਾਦਾਰ ਹੁੰਦੇ ਸਨ।


ਬਹਮਨੀ ਸਾਮਰਾਜ ਨਾਲ ਸੰਘਰਸ:- ਵਿਜੈਨਗਰ ਸਾਮਰਾਜ ਦਾ ਆਪਣੇ ਸਕਤੀਸਾਲੀ ਗੁਆਂਢੀ ਰਾਜ ਬਹਿਮਨੀ ਸਾਮਰਾਜ ਨਾਲ ਲਗਾਤਾਰ ਸੰਘਰਸ ਚੱਲਦਾ ਰਿਹਾ। ਇਸ ਲੰਬੇ ਸੰਘਰਸ ਕਾਰਨ ਵਿਜੈਨਗਰ ਸਾਮਰਾਜ ਦੀ ਆਰਥਿਕ ਦਸ਼ਾ ਅਤੇ ਸੈਨਿਕ ਸੁਕਤੀ `ਤੇ ਬਹੁਤ ਮਾੜਾ ਅਸਰ ਪਿਆ।


ਤਾਲੀਕੋਟ ਦੀ ਲੜਾਈ:- ਕ੍ਰਿਸ਼ਨਦੇਵ ਰਾਏ ਦੇ ਮਗਰੋਂ ਵਿਜੈਨਗਰ ਸਾਮਰਾਜ ਦੇ ਸਾਸਕਾਂ ਨੇ ਮੁਸਲਮਾਨਾਂ 'ਤੇ ਅਣਗਿਣਤ ਅੱਤਿਆਚਾਰ ਕਰਨੇ ਸ਼ੁਰੂ ਕਰ ਦਿੱਤੇ। ਇੱਥੋਂ ਤੱਕ ਉਨ੍ਹਾਂ ਦੇ ਧਾਰਮਿਕ ਸਥਾਨਾਂ ਨੂੰ ਅਪਵਿੱਤਰ ਕੀਤਾ ਗਿਆ ਅਤੇ ਔਰਤਾਂ ਦੀ ਬੇਇੱਜਤੀ ਕੀਤੀ ਗਈ। ਇੰਨਾਂ ਉਪਰੋਕਤ ਕਾਰਨਾਂ ਕਰਕੇ ਵਿਜੈਨਗਰ ਸਾਮਰਾਜ ਦਾ ਪਤਨ ਹੋਇਆ।


 

ਪ੍ਰ:6- ਵਿਜੈਨਗਰ ਸਾਮਰਾਜ ਦੇ ਸਮੇਂ ਦੀ ਸਮਾਜਿਕ ਅਤੇ ਧਾਰਮਿਕ ਸਥਿਤੀ ਦਾ ਵਰਨਣ ਕਰੋ?


: ਸਮਾਜਿਕ ਸਥਿਤੀ:- ਵਿਜੈਨਗਰ ਸਾਮਰਾਜ ਦੇ ਸਮਾਜ ਦੀ ਜਾਤ ਪ੍ਰਥਾ, ਇਸਤਰੀਆਂ ਦੀ ਸਥਿਤੀ, ਖਾਣ-ਪੀਣ, ਮਨੋਰੰਜਨ, ਤਿਉਹਾਰ ਆਦਿ ਦੀ ਸਥਿਤੀ ਦਾ ਵਰਨਣ ਹੇਠ ਲਿਖੇ ਅਨੁਸਾਰ ਹੈ:-


ਜਾਤ ਪ੍ਰਥਾ:- ਵਿਜੈਨਗਰ ਸਾਮਰਾਜ ਦਾ ਸਮਾਜ ਵਿੱਚ ਜਾਤਾਂ ਅਤੇ ਉਪਜਾਤਾਂ ਵਿੱਚ ਵੰਡਿਆ ਹੋਇਆ ਸੀ। ਬ੍ਰਾਹਮਣਾਂ ਨੂੰ ਸਮਾਜ ਵਿੱਚ ਵਿਸੇਸ ਸਥਾਨ ਪ੍ਰਾਪਤ ਸੀ। ਉਨ੍ਹਾਂ ਨੂੰ ਰਾਜ ਦੇ ਮਹੱਤਵਪੂਰਨ ਅਹੁਦਿਆਂ ਤੇ ਨਿਯੂਕਤ ਕੀਤਾ ਜਾਂਦਾ ਸੀ।


ਇਸਤਰੀਆਂ ਦੀ ਸਥਿਤੀ:- ਵਿਜੈਨਗਰ ਸਾਮਰਾਜ ਦੇ ਵਿੱਚ ਇਸਤਰੀਆਂ ਦਾ ਬੜਾ ਮਾਣ ਕੀਤਾ ਜਾਂਦਾ ਸੀ। ਊਹ ਪੜ੍ਹੀਆਂ ਲਿਖੀਆਂ ਹੁੰਦੀਆਂ ਸਨ। ਸਾਹਿਤ ਦੇ ਖੇਤਰ ਵਿੱਚ ਉਨ੍ਹਾ ਦੀ ਦੇਣ ਬੜੀ ਸ਼ਲਾਘਾਯੋਗ ਸੀ।


ਖਾਣ-ਪੀਣ ਅਤੇ ਮਨੋਰੰਜਨ ਦੇ ਸਾਧਨ:- ਖਾਣ-ਪੀਣ ਦੇ ਮਾਮਲੇ ਵਿੱਚ ਵਿਜੈਨਗਰ ਸਾਮਰਾਜ ਵਿੱਚ ਕੋਈ ਪਾਬੰਦੀ ਨਹੀਂ ਸੀ। ਹਰ ਤਰ੍ਹਾਂ ਦੇ ਫਲ, ਸਬਜੀਆਂ ਅਤੇ ਮੀਟ ਸੇਵਨ ਕੀਤਾ ਜਾਂਦਾ ਸੀ। ਵਿਜੈਨਗਰ ਸਾਮਰਾਜ ਦੇ ਲੋਕ ਮਨੌਰੰਜਨ ਦੇ ਬੜੇ ਸ਼ੌਕੀਨ ਸਨ। ਉਨ੍ਹਾਂ ਦੀ ਮੁੱਖ ਖੇਡ ਕੁਸਤੀ ਸੀ। ਇਸ ਖੇਡ ਵਿੱਚ ਰਾਜੇ ਵੀ ਹਿੱਸਾ ਲੈਂਦੇ ਸਨ।


 

ਧਾਰਮਿਕ ਸਥਿਤੀ:-

 


1) ਹਿੰਦੂ ਮੱਤ:- ਵਿਜੈਨਗਰ ਸਾਮਰਾਜ ਦੀ ਸਥਾਪਨਾ ਹਿੰਦੂ ਧਰਮ ਦੇ ਗੌਰਵ ਨੂੰ ਮੁੜ ਸਥਾਪਿਤ ਕਰਨ ਲਈ ਕੀਤੀ ਗਈ ਸੀ। ਵਿਜੈਨਗਰ ਦੇ ਮੋਢੀ ਸ਼ੈਵ ਮੱਤ ਦੇ ਪੁਜਾਰੀ ਸਨ। ਵਿਰੂਪਕਸ (ਭਗਵਾਨ ਸਿਰਫ ਦਾ ਇੱਕ ਰੂਪ) ਨੂੰ ਬੜੀ ਮਹੱਤਤਾ ਦਿੱਤੀ ਜਾਂਦੀ ਸੀ।


2) ਜੈਨ ਮੱਤ:-ਜੈਨ ਮਤ ਵੇਦਾਂ ਵਿੱਚ ਵਿਸਵਾਸ ਨਹੀਂ ਰੱਖਦਾ ਸੀ। ਇਸਦੇ ਬਾਵਜੂਦ ਵਿਜੈਨਗਰ ਦੇ ਸਾਸਕਾਂ ਨੇ ਜੈਨ ਮੱਤ ਨੂੰ ਸਰਪ੍ਰਸਤੀ ਦਿੱਤੀ। ਇਸ ਮੱਤ ਨੂੰ ਮੰਨਣ ਵਾਲੇ ਵਿਅਕਤੀਆਂ ਨੂੰ ਰਾਜ ਦੇ ਉੱਚ ਅਹੁਦਿਆਂ `ਤੇ ਨਿਯੁਕਤ ਕੀਤਾ ਗਿਆ ਸੀ। ਉਦਾਹਰਨ ਦੇ ਤੌਰ `ਤੇ ਇਰੂਰਪਾ ਨਾਂ ਦਾ ਜੈਨੀ ਹਰੀਹਰ ਦੂਜੇ ਦੇ ਸਮੇਂ ਗਵਰਨਰ ਦੇ ਅਹੁੱਦੇ `ਤੇ ਨਿਯੁਕਤ ਸੀ।


3) ਮੁਸਲਿਮ ਮੱਤ:- ਵਿਜੈਨਗਰ ਸਾਮਰਾਜ ਸ਼ਾਸਕਾਂ ਦਾ ਮੁਸਲਿਮ ਸਾਸਕਾਂ ਨਾਲ ਲਗਾਤਾਰ ਸੰਘਰਸ ਚੱਲਦਾ ਰਿਹਾ। ਪਰ ਵਿਜੈਨਗਰ ਸਾਮਰਾਜ ਦੇ ਸਾਸਕਾਂ ਨੇ ਮੁਸਲਮਾਨਾਂ ਦੇ ਧਰਮ ਪ੍ਰਤੀ ਕੋਈ ਨਿਰਾਦਰੀ ਦੀ ਭਾਵਨਾ ਨਾ ਵਿਖਾਈ। ਇਹ ਉਨ੍ਹਾਂ ਦੀ ਧਾਰਮਿਕ ਸਹਿਣਸ਼ੀਲਤਾ ਦੀ ਨੀਤੀ ਦਾ ਇੱਕ ਬਹੁਤ ਵੱਡਾ ਸਬੂਤ ਸੀ।