Sunday 10 January 2021

Chapter-5-Elasticity of demand-Part-1

0 comments

ਪਾਠ 5 -ਮੰਗ ਦੀ ਲੋਚ (2)

ਬਹੁ ਚੋਣ ਪ੍ਰਸ਼ਨ:- ਠੀਕ ਉੱਤਰ ਸਾਹਮਣੇ () ਦਾ ਨਿਸ਼ਾਨ ਲਗਾਓ (ਇੱਕ ਅੰਕ ਵਾਲੇਂ ਪ੍ਰਸ਼ਨ)

 

ਪ੍ਰ:1. ਮੰਗ ਦੀ ਕੀਮਤ ਲੋਚ ਵਸਤੂ ਦੀ ਕੀਮਤ ਵਿੱਚ ਪਰਿਵਰਤਨ ਦੇ ਫਲਸਰੂਪ ਦੇ ਪਰਿਵਰਤਨ ਨੂੰ ਦਰਸਾਉਂਦੀ ਹੈ।

() ਆਮਦਨ () ਉਪਭੋਗਤਾ () ਮੰਗ () () ਕੋਈ ਵੀ ਨਹੀਂ।

 

ਪ੍ਰ:2.ਮੰਗ ਦੀ ਕੀਮਤ ਲੋਚ ਕੀਮਤ ਤੇ ਮੰਗ ਵਿੱਚ ਕਿਸ ਪ੍ਰਕਾਰ ਦੇ ਸਬੰਧ ਨੂੰ ਦਰਸਾਉਂਦੀ ਹੈ?

(ਓ) ਗੁਣਾਤਮਕ () ਮਾਤਰਾਤਮਕ () () ਦੋਵੇਂ () ਕੋਈ ਵੀ ਨਹੀ'

 

ਪ੍ਰ:3.ਮੰਗ ਦੀ ਕੀਮਤ ਲੋਚ ਕਦੋਂ ਇਕਾਈ ਮੰਗ ਲੋਚ ਹੁੰਦੀ ਹੈ?

() ਜਦੋ ਵਸਤੂ ਦੀ ਕੀਮਤ ਅਤੇ ਮੰਗ ਵਿੱਚ ਅਨੁਪਾਤਕ ਪਰਿਵਰਤਨ ਹੁੰਦਾ ਹੈ। ()

() ਵਸਤੂ ਦੀ ਕੀਮਤ ਵਿੱਚ ਪਰਿਵਰਤਨ ਮੰਗ ਦੇ ਪਰਿਵਰਤਨ ਤੋਂ ਘੱਟ ਹੁੰਦਾ ਹੈ।

() ਵਸਤੂ ਦੀ ਕੀਮਤ ਵਿੱਚ ਪਰਿਵਰਤਨ ਮੰਗ ਦੇ ਪਰਿਵਰਤਨ ਤੋਂ ਵੱਧ ਹੁੰਦਾ ਹੈ।

() ਕੋਈ ਵੀ ਨਹੀਂ।

 

ਪ੍ਰ:4. ਮੰਗ ਦੀ ਕੀਮਤ ਲੋਚ ਕਦੋਂ ਵੱਧ ਲੋਚਦਾਰ ਹੁੰਦੀ ਹੈ?

() ਵਸਤੂ ਦੀ ਮੰਗ ਵਿੱਚ ਪਰਿਵਰਤਨ ਕੀਮਤ ਦੇ ਪਰਿਵਰਤਨ ਤੋਂ ਵੱਧ ਹੁੰਦਾ ਹੈ। ()

() ਵਸਤੂ ਦੀ ਮੰਗ ਵਿੱਚ ਪਰਿਵਰਤਨ ਕੀਮਤ ਦੇ ਪਰਿਵਰਤਨ ਤੋਂ ਘੱਟ ਹੁੰਦਾ ਹੈ।

() ਵਸਤੂ ਦੀ ਕੀਮਤ ਵਿੱਚ ਪਰਿਵਰਤਨ ਅਤੇ ਮੰਗ ਵਿੱਚ ਪਰਿਵਰਤਨ ਸਮਾਨ ਹੁੰਦਾ ਹੈ।

() ਕੋਈ ਵੀ ਨਹੀਂ।

 

ਪ੍ਰ:5. ਮੰਗ ਦੀ ਕੀਮਤ ਲੋਚ ਕਦੋਂ ਬੇਲੋਚਦਾਰ ਹੁੰਦੀ ਹੈ?

() ਕੀਮਤ ਵਿੱਚ ਤਬਦੀਲੀ ਤੋਂ ਬਿਨਾਂ ਮੰਗ ਵਿੱਚ ਤਬਦੀਲੀ ਹੋ ਜਾਂਦੀ ਹੈ।

() ਕੀਮਤ ਵਿੱਚ ਤਬਦੀਲੀ ਹੋਣ ਤੇ ਮੰਗ ਵਿੱਚ ਕੋਈ ਤਬਦੀਲੀ ਨਹੀਂ ਹੁੰਦੀ ਹੈ। ()

() ਕੀਮਤ ਅਤੇ ਮੰਗ ਵਿੱਚ ਪਰਿਵਰਤਨ ਸਮਾਨ ਅਨੁਪਾਤ ਵਿੱਚ ਹੁੰਦਾ ਹੈ। () ਉਪਰੋਕਤ ਸਾਰੇ

 

ਪ੍ਰ: 6. ਬਿਜਲੀ ਲਈ ਮੰਗ ........ਹੈ।

() ਲੋਚਦਾਰ () ਪੂਰਨ ਬੇਲੋਚਦਾਰ () () ਵੱਧ ਲੋਚਦਾਰ () ਉਪਰੋਕਤ ਸਾਰੇ

 

ਪ੍ਰ:7. ਫਲ, ਦੁੱਧ, ਲਈ ਮੰਗ ........ਹੈ।

() ਲੋਚਦਾਰ () () ਪੂਰਨ ਬੇਲੋਚਦਾਰ () ਵੱਧ ਲੋਚਦਾਰ () ਉਪਰੋਕਤ ਸਾਰੇ

 

ਪ੍ਰ: 8. ਅਨਾਜ ਅਤੇ ਦਾਲਾਂ ਲਈ ਮੰਗ........ਹੈ।

() ਲੋਚਦਾਰ () ਬੇਲੋਚਦਾਰ () () ਵੱਧ ਲੋਚਦਾਰ () ਉਪਰੋਕਤ ਸਾਰੇ।

 

ਪ੍ਰ:9. ਮੰਗ ਦੀ ਕੀਮਤ ਲੋਚ ਦਾ ਸਿਧਾਂਤ………..ਨੇ ਦਿੱਤਾ।

() ਐਡਮ ਸਮਿੱਥ () ਮਾਰਸ਼ਲ () () ਰੋਸਿੰਨਜ਼ () ਕੋਈ ਵੀ ਨਹੀਂ।

 

ਪ੍ਰ:10. ਜਦੋਂ ਕੀਮਤ ਵਿੱਚ 15% ਦਾ ਪਰਿਵਰਤਨ ਹੁੰਦਾ ਹੈ ਪਰ ਵਸਤੂ ਦੀ ਮੰਗ ਵਿੱਚ ਕੋਈ ਤਬਦੀਲੀ ਨਹੀਂ ਹੁੰਦੀ ਤਾਂ .......... () ਵੱਧ ਲੋਚਦਾਰ () ਘੱਟ ਲੋਚਦਾਰ () ਬੇਲੋਚਦਾਰ () () ਕੋਈ ਵੀ ਨਹੀ।

 

ਪ੍ਰ:11. ਅਰਾਮਦਾਇਕ ਵਸਤੂਆਂ ਲਈ ਮੰਗ ਦੀ ਕੀਮਤ ਲੋਚ ........ਹੁੰਦੀ ਹੈ।

() ਵੱਧ ਲੋਚਦਾਰ () () ਘੱਟ ਲੋਚਦਾਰ () ਪੂਰਨ ਬੇਲੋਚਦਾਰ () ਕੋਈ ਵੀ ਨਹੀਂ।

 

ਪ੍ਰ:12.ਵਸਤੂ ਦੀ ਕੀਮਤ ਵਿੱਚ ਪ੍ਰਤੀਸ਼ਤ ਤਬਦੀਲੀ ਵਜੋਂ ਵਸਤੂ ਦੀ ਮੰਗ ਵਿੱਚ ਹੋਣ ਵਾਲੌ ਤਬਦੀਲੀ ਨੂੰ...ਕਹਿੰਦੇ ਹਨ?

() ਮੰਗ ਦਾ ਸਿਧਾਂਤ () ਮੰਗ ਦੀ ਸੁੰਗੜਨ () ਮੰਗ ਦੀ ਮੁੱਲ ਲੋਚ () () ਉਪਰੋਕਤ ਸਾਰੇ।

 

(ਦੋ ਅੰਕਾਂ ਵਾਲੇ ਪ੍ਰਸ਼ਨ)

 

ਪ੍ਰ:1. ਪੂਰਨ ਲੋਚਦਾਰ ਮੰਗ ਤੋਂ ਕੀ ਭਾਵ ਹੈ?

ਉੱਤਰ: - ਪੂਰਨ ਲੋਚਦਾਰ ਮੰਗ ਉਸ ਨੂੰ ਕਹਿੰਦੇ ਹਨ, ਜਿਸ ਵਿੱਚ ਕੀਮਤ ਵਿੱਚ ਥੋੜਾ ਜਿਹਾ ਪਰਿਵਰਤਨ ਹੋਣ ਨਾਲ ਮੰਗ ਵਿੱਚ ਅਨੰਤ ਪਰਿਵਰਤਨ ਹੋ ਜਾਂਦਾ ਹੈ।

 

ਪ੍ਰ:2. ਪੂਰਨ ਬੇਲੋਚਦਾਰ ਮੰਗ ਤੋਂ ਕੀ ਭਾਵ ਹੈ?

ਉੱਤਰਜਦੋ ਕੀਮਤ ਵਿੱਚ ਪਰਿਵਰਤਨ ਦੇ ਫਲਸਰੂਪ ਵਿੱਚ ਕੋਈ ਪਰਿਵਰਤਨ ਨਹੀਂ ਹੁੰਦਾ ਤਾਂ ਇਸ ਨੂੰ ਪੂਰਨ ਬੇਲੋਚਦਾਰ ਮੰਗ ਕਹਿੰਦੇ ਹਨ।

 

ਪ੍ਰ:3- ਇਕਾਈ ਤੋਂ ਵੱਧ ਲੋਚਦਾਰ ਮੰਗ ਤੋਂ ਕੀ ਭਾਵ ਹੈ?

ਉੱਤਰ:-ਜਦੋ ਕਿਸੇ ਵਸਤੁ ਦੀ ਕੀਮਤ ਵਿੱਚ ਥੋੜਾ ਜਿਹਾ ਪਰਿਵਰਤਨ ਹੋਣ ਨਾਲ ਮੰਗ ਵਿੱਚ ਬਹੁਤ ਜ਼ਿਆਦਾ ਪਰਿਵਰਤਨ ਹੋ ਜਾਂਦਾ ਹੈ ਤਾਂ ਇਸ ਨੂੰ ਇਕਾਈ ਤੋਂ ਵੱਧ ਲੋਚਦਾਰ ਮੰਗ ਕਿਹਾ ਜਾਂਦਾ ਹੈ।

 

ਪ੍ਰ:4- ਇਕਾਈ ਤੋਂ ਘੱਟ ਲੋਚਦਾਰ ਮੰਗ ਤੋਂ ਕੀ ਭਾਵ ਹੈ?

ਉੱਤਰ:-ਜਦੋਂ ਕਿਸੇ ਵਸਤੁ ਦੀ ਕੀਮਤ ਵਿੱਚ ਵਧੇਰੇ ਪ੍ਰਤੀਸਤ ਪਰਿਵਰਤਨ ਹੋਣ ਨਾਲ ਮੰਗ ਵਿੱਚ ਬਹੁਤ ਘੱਟ ਇਕਾਈ ਤੋਂ ਘੱਟ ਲੋਚਦਾਰ ਮੰਗ ਕਿਹਾ ਜਾਂਦਾ ਹੈ।

 

ਪ੍ਰ:5- ਇਕਾਈ ਲੋਚਦਾਰ ਮੰਗ ਤੋਂ ਕੀ ਭਾਵ ਹੈ?

ਉੱਤਰ:- ਇਕਾਈ ਲੋਚਦਾਰ ਮੰਗ ਉਹ ਸਥਿਤੀ ਹੈ ਜਿਸ ਵਿੱਚ ਕੀਮਤ ਵਿੱਚ ਪਰਿਵਰਤਨ ਹੋਣ ਨਾਲ ਮੰਗ ਵਿੱਚ ਇੰਨਾ ਪਰਿਵਰਤਨ ਹੁੰਦਾ ਹੈ ਕਿ ਵਸਤੂ ਤੇ ਕੀਤਾ ਜਾਣ ਵਾਲਾ ਕੁੱਲ ਖਰਚ ਬਰਾਬਰ ਰਹਿੰਦਾ ਹੈ।

 

ਪ੍ਰ:6- ਮੰਗ ਦੀ ਕੀਮਤ ਲੋਚ ਦੀਆਂ ਸ਼੍ਰੇਣੀਆਂ ਕਿਹੜੀਆਂ ਹਨ?

ਉੱਤਰ:-ਅਰਥਸ਼ਾਸਤਰ ਵਿੱਚ ਮੰਗ ਦੀ ਕੀਮਤ ਲੋਚ ਦੀਆਂ ਮਾਤਰਾਵਾਂ ਦਾ ਅਧਿਐਨ ਪੰਜ ਸ਼੍ਰੇਣੀਆਂ ਵਿੱਚ ਕੀਤਾ ਜਾਂਦਾ ਹੈ;

(1) ਪੂਰਨ ਲੋਚਦਾਰ ਮੰਗ (2) ਪੂਰਨ ਬੇਲੋਚਦਾਰ ਮੰਗ (3) ਇਕਾਈ ਤੋਂ ਵੱਧ ਲੋਚਦਾਰ ਮੰਗ (4) ਇਕਾਈ ਤੋਂ ਘੱਟ ਲੋਚਦਾਰ ਮੰਗ (5) ਇਕਾਈ ਲੋਚਦਾਰ ਮੰਗ

 

ਪ੍ਰ:7- ਮੰਗ ਦੀ ਕੀਮਤ ਲੋਚ ਦੇ ਮਾਪ ਦੀਆਂ ਵਿਧੀਆਂ ਕਿਹੜੀਆਂ ਹਨ?

ਉੱਤਰ:-ਮੰਗ ਦੀ ਕੀਮਤ ਲੋਚ ਦੇ ਮਾਪ ਦੀਆਂ ਤਿੰਨ ਵਿਧੀਆਂ ਹਨ: (1) ਕੁੱਲ ਖਰਚ ਵਿਧੀ (2) ਉਨੁਪਾਤਕ ਜਾਂ ਪ੍ਰਤੀਸ਼ਤ ਵਿਧੀ (3) ਬਿੰਦੂ ਲੋਚ ਵਿਧੀ ਜਾਂ ਗ੍ਰਾਫਿਕ ਵਿਧੀ ਜਾਂ ਜਿਆਮਤੀ ਵਿਧੀ ।

(ਚਾਰ ਅੰਕਾਂ ਵਾਲੇ ਪ੍ਰਸ਼ਨ)

 

ਪ੍ਰ:1. ਮੰਗ ਦੀ ਕੀਮਤ ਲੋਚ ਦੀ ਪਰਿਭਾਸ਼ਾ ਦਿਓ?

ਉੱਤਰ:-ਮੰਗ ਦੀ ਕੀਮਤ ਲੋਚ ਕਿਸੇ ਵਸਤੂ ਦੀ ਕੀਮਤ ਵਿੱਚ ਪਰਿਵਰਤਨ ਦੇ ਫਲਸਰੂਪ ਮੰਗੀ ਗਈ ਮਾਤਰਾ ਵਿੱਚ ਹੋਣ ਵਾਲੀ ਤਬਦੀਲੀ ਦਾ ਮਾਪ ਹੈ ।ਮੰਗ ਦੀ ਕੀਮਤ ਲੋਚ ਤੋਂ ਪਤਾ ਲਗਦਾ ਹੈ ਕਿ ਕਿਸੇ ਵਸਤੂ ਦੀ ਕੀਮਤ ਵਧਣ ਨਾਲ ਮੰਗ ਵਿੱਚ ਕਿੰਨੇ ਪ੍ਰਤੀਸਤ ਕਮੀ ਹੋਵੇਗੀ ਅਤੇ ਕੀਮਤ ਘੱਟ ਹੋਣ ਨਾਲ ਮੰਗ ਵਿੱਚ ਕਿੰਨੇ ਪ੍ਰਤੀਸ਼ਤ ਦਾ ਵਾਧਾ ਹੋਵੇਗਾ।

ਇਸ ਨੂੰ ਮਾਪਣ ਦਾ ਸੂਤਰ ਹੈ;

ਮੰਗ ਦੀ ਕੀਮਤ ਲੋਚ= (-)  ਮੰਗ ਵਿੱਚ ਪ੍ਰਤੀਸਤ ਪਰਿਵਰਤਨ

                                    ਕੀਮਤ ਵਿੱਚ ਪ੍ਰਤੀਸਤ ਪਰਿਵਰਤਨ

 

Ed= (-) Q     X     P

           P           Q

 

 

(ਇੱਥੇ Q= ਮੰਗ ਦੀ ਮਾਤਰਾ ਵਿੱਚ ਪਰਿਵਰਤਨ, P = ਕੀਮਤ ਵਿੱਚ ਪਰਿਵਰਤਨ, P=ਆਰੰਭਿਕ ਕੀਮਤ, Q= ਆਰੰਭਿਕ ਮੰਗ)

 

(ਛੇ ਅੰਕਾਂ ਵਾਲੇ ਪ੍ਰਸ਼ਨ)

 

ਪ੍ਰਸ਼ਨ 1:- ਮੰਗ ਦੀ ਕੀਮਤ ਲੋਚ ਦੀਆਂ ਸ਼੍ਰੇਣੀਆਂ ਕਿਹੜੀਆਂ ਹਨ?

ਉੱਤਰ-ਅਰਥਸ਼ਾਸਤਰ ਵਿੱਚ ਮੰਗ ਦੀ ਕੀਮਤ ਲੋਚ ਦੀਆਂ ਮਾਤਰਾਵਾਂ ਦਾ ਅਧਿਐਨ ਪੰਜ ਸ਼੍ਰੇਣੀਆਂ ਵਿੱਚ ਕੀਤਾ ਜਾਂਦਾ ਹੈ; (1) ਪੂਰਨ ਲੋਚਦਾਰ ਮੰਗ (2) ਪੂਰਨ ਬੇਲੋਚਦਾਰ ਮੰਗ (3) ਇਕਾਈ ਤੋਂ ਵੱਧ ਲੋਚਦਾਰ ਮੰਗ (4) ਇਕਾਈ ਤੋਂ ਘੱਟ ਲੋਚਦਾਰ ਮੰਗ (5) ਇਕਾਈ ਲੋਚਦਾਰ ਮੰਗ

 (1) ਪੂਰਨ ਲੋਚਦਾਰ ਮੰਗ:- ਪੂਰਨ ਲੋਚਦਾਰ ਮੰਗ ਉਸ ਨੂੰ ਕਹਿੰਦੇ ਹਨ, ਜਿਸ ਵਿੱਚ ਕੀਮਤ ਵਿੱਚ ਥੌੜਾ ਜਿਹਾ ਪਰਿਵਰਤਨ ਹੋਣ ਨਾਲ ਮੰਗ ਵਿੱਚ ਅਨੰਤ ਪਰਿਵਰਤਨ ਹੋ ਜਾਂਦਾ ਹੈ। ਥੋੜੀ ਜਿਹੀ ਕੀਮਤ ਵਧਣ ਨਾਲ ਮੰਗ ਸਿਫਰ ਹੋ ਜਾਂਦੀ ਹੈ।

ਚਿੱਤਰ 1 ਵਿੱਚ ਪੂਰਨ ਲੋਚਦਾਰ ਮੰਗ ਪ੍ਰਗਟ ਕੀਤੀ ਗਈ ਹੈ, PD ਪੂਰਨ ਲੋਚਦਾਰ ਮੰਗ ਵਕਰ ਹੈ, ਇਹ OX ਅਕਸ ਦੇ ਸਮਾਨਾਂਤਰ ਹੈ, ਇਸ ਤੋਂ ਇਹ ਪ੍ਰਗਟ ਹੁੰਦਾ ਹੈ ਕਿ ਜੇ ਕੀਮਤ 4 ਰੁ; ਤੋਂ ਥੋੜੀ ਜਿਹੀ ਵੀ ਵਧ ਜਾਵੇਗੀ ਤਾਂ ਮੰਗ ਸਿਫਰ ਹੋ ਜਾਵੇਗੀ । ਵਰਤਮਾਨ ਕੀਮਤ ਤੇ ਉਹ ਵਸਤੂ ਦੀਆਂ 10. 20, ਜਾਂ 30 ਇਕਾਈਆਂ ਜਾਂ ਜਿੰਨੀ ਚਾਹੇ ਖਰੀਦ ਸਕਦਾ ਹੈ। ਇਸ ਹਾਲਤ ਵਿੱਚ ਮੁਲ ਲੋਚ(Ed) (੬੪) ਅਨੰਤ (∞) ਹੈ। Ed) =  ਪੂਰਨ ਪ੍ਰਤੀਯੋਗਤਾ ਦੀ ਦਸ਼ਾ ਵਿੱਚ ਇੱਕ ਫਰਮ ਦੀ ਮੰਗ ਵਕਰ ਪੂਰਨ ਲੋਚਦਾਰ ਹੁੰਦੀ ਹੈ।

(2) ਪੂਰਨ ਬੇਲੋਚਦਾਰ ਮੰਗ:- ਜਦੋਂ ਕੀਮਤ ਵਿੱਚ ਪਰਿਵਰਤਨ ਦੇ ਫਲਸਰੂਪ ਵਿੱਚ ਕੋਈ ਪਰਿਵਰਤਨ ਨਹੀਂ' ਹੁੰਦਾ ਤਾਂ ਇਸ ਨੂੰ ਪੂਰਨ ਬੇਲੌਚਦਾਰ ਮੰਗ ਕਹਿੰਦੇ ਹਨ।

ਚਿੱਤਰ ਵਿੱਚ ਪੂਰਨ ਬੇਲੋਚਦਾਰ ਮੰਗ ਪ੍ਰਗਟ ਕੀਤੀ ਗਈ ਹੈ, Qe D ਪੂਰਨ ਬੇਲੋਚਦਾਰ ਮੰਗ ਵਕਰ ਹੈ, ਇਹ OY ਅਕਸ ਦੇ ਸਮਾਨਾਂਤਰ ਹੈ। ਇਸ ਤੋਂ ਇਹ ਪ੍ਰਗਟ ਹੁੰਦਾ ਹੈ ਕਿ ਜੇ ਕੀਮਤP0 ਹੈ ਤਾਂ ਵਸਤੂ ਦੀ ਮੰਗ Qe ਇਕਾਈਆਂ ਹੈ ।ਜੇਕਰ ਕੀਮਤ ਵਧ ਕੇ P1 ਹੋ ਜਾਂਦੀ ਹੈ ਤਾਂ ਵੀ ਮੰਗ Qe ਇਕਾਈਆਂ ਹੀ ਰਹੇਗੀ। ਇਸ ਹਾਲਤ ਵਿੱਚ ਮੰਗ ਦੀ ਲੋਚ ਸਿਫਰ ਹੁੰਦੀ ਹੈ। Ed=0

(3) ਇਕਾਈ ਤੋਂ ਵੱਧ ਲੋਚਦਾਰ ਮੰਗ:- ਜਦੋਂ ਕਿਸੇ ਵਸਤੁ ਦੀ ਕੀਮਤ ਵਿੱਚ ਥੋੜਾ ਜਿਹਾ ਪਰਿਵਰਤਨ ਹੋਣ ਨਾਲ ਮੰਗ ਵਿੱਚ ਬਹੁਤ ਜ਼ਿਆਦਾ ਪਰਿਵਰਤਨ ਹੋਂ ਜਾਂਦਾ ਹੈ ਤਾਂ ਇਸ ਨੂੰ ਇਕਾਈ ਤੋਂ ਵੱਧ ਲੋਚਦਾਰ ਮੰਗ ਕਿਹਾ ਜਾਂਦਾ ਹੈ। ਇਸ ਸਥਿਤੀ ਕੀਮਤ ਘੱਟ ਜੋਣ ਨਾਲ ਕੁੱਲ ਖਰਚ ਵੱਧ ਜਾਂਦਾ ਹੈ ਅਤੇ ਕੀਮਤ ਵੱਧ ਜਾਣ ਨਾਲ ਕੁੱਲ ਖਰਚ ਘੱਟ ਹੋ ਜਾਂਦਾ ਹੈ। ਚਿੱਤਰ 3 ਵਿੱਚ ਬੱਸਾਂ ਦੇ ਕਿਰਾਏ ਵਿੱਚ 10% ਵਾਧਾ ਹੋਣ ਨਾਲ ਆਮਦਨ ਵਿੱਚ 15% ਕਮੀ ਹੋ ਜਾਂਦੀ ਹੈ।

ਇਸ ਲਈ Ed>1

(4) ਇਕਾਈ ਤੋਂ ਘੱਟ ਲੋਚਦਾਰ ਮੰਗ:-ਜਦੋ ਕਿਸੇ ਵਸਤੁ ਦੀ ਕੀਮਤ ਵਿੱਚ ਵਧੇਰੇ ਪ੍ਰਤੀਸਤ ਪਰਿਵਰਤਨ ਹੋਣ ਜਾਂਦਾ ਹੈ। ਇਸ ਸਥਿਤੀ ਵਿੱਚ ਵਸਤੂ ਦੀ ਕੀਮਤ ਘੱਟ ਹੋਣ ਨਾਲ ਕੁੱਲ ਖਰਚ ਵੀ ਘੱਟ ਹੋ ਜਾਂਦਾ ਹੈ ਅਤੇ ਕੀਮਤ ਦੇ ਵਧਣ ਨਾਲ ਕੁੱਲ ਖਰਚ ਵੀ ਵੱਧ ਹੋ ਜਾਂਦਾ ਹੈ। ਚਿੱਤਰ 4 ਤੋਂ ਪਤਾ ਲਗਦਾ ਹੈ ਕਿ ਕੀਮਤ ਵਿੱਚ ਵਾਧਾ ਹੋਣ ਨਾਲ ਫਰਮ ਦੇ ਲਾਭ ਵਿੱਚ ਵਾਧਾ ਹਾਨੀ ਨਾਲੋਂ ਵੱਧ ਹੈ। Ed<1

(5) ਇਕਾਈ ਲੋਚਦਾਰ ਮੰਗ:- ਇਕਾਈ ਲੋਚਦਾਰ ਮੰਗ ਉਹ ਸਥਿਤੀ ਹੈ ਜਿਸ ਵਿੱਚ ਕੀਮਤ ਵਿੱਚ ਪਰਿਵਰਤਨ ਹੋਣ ਨਾਲ ਮੰਗ ਵਿੱਚ ਇੰਨਾ ਪਰਿਵਰਤਨ ਹੁੰਦਾ ਹੈ ਕਿ ਵਸਤੂ ਤੇ ਕੀਤਾ ਜਾਣ ਵਾਲਾ ਕੁੱਲ ਖਰਚ ਬਰਾਬਰ ਰਹਿੰਦਾ ਹੈ।

ਚਿੱਤਰ 5 ਤੋਂ ਪਤਾ ਲਗਦਾ ਹੈ ਕਿ ਜਦੋਂ ਕੀਮਤ P3 ਤੋਂ ਘੱਟ ਕੇ P2 ਹੁੰਦੀ ਹੈ ਤਾਂ ਕੁੱਲ ਖਰਚ ਬਰਾਬਰ ਰਹਿੰਦਾ ਹੈ। ਇਸ ਲਈ Ed=1

 

ਪ੍ਰ:2- ਮੰਗ ਦੀ ਕੀਮਤ ਲੋਚ ਦੇ ਮਾਪ ਦੀਆਂ ਵਿਧੀਆਂ ਦੀ ਵਿਆਖਿਆ ਕਰੋ

ਉੱਤਰ:-ਮੰਗ ਦੀ ਕੀਮਤ ਲੋਚ ਦੇ ਮਾਪ ਦੀਆਂ ਤਿੰਨ ਵਿਧੀਆਂ ਹਨ: (1) ਕੁੱਲ ਖਰਚ ਵਿਧੀ (2) ਅਨੁਪਾਤਕ ਜਾਂ ਪ੍ਰਤੀਸ਼ਤ ਵਿਧੀ (3) ਬਿੰਦੂ ਲੋਚ ਵਿਧੀ ਜਾਂ ਗ੍ਰਾਫਿਕ ਵਿਧੀ ਜਾਂ ਜਿਆਮਤੀ ਵਿਧੀ ।

(1) ਕੁੱਲ ਖਰਚ ਵਿਧੀ:-ਮੰਗ ਦੀ ਲੋਚ ਮਾਪਣ ਦੀ ਕੁੱਲ ਖਰਚ ਵਿਧੀ ਦੀ ਖੋਜ ਡਾ: ਮਾਰਸ਼ਲ ਨੇ ਕੀਤੀ। ਇਸ ਵਿਧੀ ਅਨੁਸਾਰ ਮੰਗ ਦੀ ਲੌਂਚ ਮਾਪਣ ਦੇ ਲਈ ਇਹ ਪਤਾ ਕਰਨਾ ਚਾਹੀਦਾ ਹੈ ਕਿ ਕਿਸੇ ਵਸਤੂ ਦੀ ਕੀਮਤ ਵਿੱਚ ਤਬਦੀਲੀ ਹੋਣ ਨਾਲ ਉਸ ਤੇ ਕੀਤੇ ਜਾਣ ਵਾਲੇ ਖਰਚ ਵਿੱਚ ਕਿੰਨੀ ਤਬਦੀਲੀ ਕਿਸ ਦਿਸ਼ਾ ਵਿੱਚ ਹੁੰਦੀ ਹੈ।

(i) ਜਦੋਂ ਕਿਸੇ ਵਸਤੂ ਦੀ ਕੀਮਤ ਦੇ ਘੱਟ ਜਾਂ ਵੱਧ ਹੋਣ ਨਾਲ ਉਸ ਉੱਤੇ ਕੀਤੇ ਜਾਣ ਵਾਲੇ ਖਰਚ ਤੇ ਕੋਈ ਅਸਰ ਨਹੀ ਹੁੰਦਾ ਤਾਂ ਮੰਗ ਦੀ ਲੌਚ ਇਕਾਈ ਦਟ ਬਰਾਬਰ ਹੋਵੇਗੀ । Ed =1

(ii) ਜਦੋਂ ਕਿਸੇ ਵਸਤੂ ਦੀ ਕੀਮਤ ਘੱਟ ਹੋਣ ਨਾਲ ਕੁੱਲ ਖਰਚ ਵਧ ਜਾਂਦਾ ਹੈ ਅਤੇ ਕੀਮਤ ਦੇ ਵੱਧਣ ਨਾਲ ਕੁੱਲ ਖਰਚ ਘੱਟ ਹੋ ਜਾਂਦਾ ਹੈ ਤਾਂ ਵਸਤੂ ਦੀ ਮੰਗ ਦੀ ਲੋਚ ਇਕਾਈ ਤੋਂ ਵੱਧ ਹੋਵੇਗੀ । Ed > 1

(iii) ਜਦੋਂ ਕਿਸੇ ਵਸਤੂ ਦੀ ਕੀਮਤ ਘੱਟ ਹੋਣ ਨਾਲ ਕੁੱਲ ਖਰਚ ਘੱਟ ਜਾਂਦਾ ਹੈ ਅਤੇ ਕੀਮਤ ਦੇ ਵੱਧਣ ਨਾਲ ਕੁੱਲ ਖਰਚ ਵੱਧ ਹੋ ਜਾਂਦਾ ਹੈ ਤਾਂ ਵਸਤੂ ਦੀ ਮੰਗ ਦੀ ਲੋਚ ਇਕਾਈ ਤੋਂ ਘੱਟ ਹੋਵੇਗੀ । Ed <1

ਤਾਲਿਕਾ:1 ਕੁੱਲ ਖਰਚ ਵਿਧੀ

ਸਥਿਤੀ

ਵਸਤੂ ਦੀ ਕੀਮਤ

ਮਾਤਰਾ  (ਕਿ: ਗ੍ਰ)

ਕੁੱਲ ਖਰਚ

ਕੁੱਲ ਖਰਚ ਉੱਤੇ ਪ੍ਰਭਾਵ

ਮੰਗ ਦੀ ਲੋਚ

A

2       

1

4

8

8

8

ਇਸ ਵਿੱਚ ਕੁੱਲ ਖਰਚ ਸਮਾਨ ਰਹਿੰਦਾ ਹੈ।

ਇਕਾਈ Ed =1

B

2       

1

4

10

8

10

ਕੁੱਲ ਖਰਚ ਵੱਧਦਾ ਹੈ।

ਇਕਾਈ ਤੋ ਵੱਧ Ed >1

C

2             

1

3

4

6

4

ਕੁੱਲ ਖਰਚ ਘੱਟ ਹੁੰਦਾ ਹੈ।

 ਇਕਾਈ ਤੋ ਘੱਟ Ed <1

 

ਉਪਰਲੀ ਸੂਚੀ ਤੌ ਪਤਾ ਲਗਦਾ ਹੈ ਕਿ;

(1) ਮੰਗ ਦੀ ਇਕਾਈ ਲੋਚ:-ਸੂਚੀ ਦੇ ਭਾਗ (A) ਤੋ ਪਤਾ ਲਗਦਾ ਹੈ ਕਿ ਜਦੋਂ ਵਸਤੂ ਦੀ ਕੀਮਤ 2 ਰੂ; ਹੈ ਤਾਂ ਕੁੱਲ ਖਰਚ 8ਰੁ: ਕੀਤਾ ਜਾਂਦਾ ਹੈ ਇਸ ਦੇ ਉਲਟ ਜਦੋਂ ਕੀਮਤ ਘੱਟ ਹੋ ਕੇ 1 ਰੁ: ਹੋ ਜਾਂਦੀ ਹੈ ਤਾਂ ਵੀ ਕੁੱਲ ਖਰਚ 8 ਰੁ: ਹੀ ਰਹਿੰਦਾ ਹੈ ।ਕੀਮਤ ਪਰਿਵਰਤਨ ਦਾ ਕੁੱਲ ਖਰਚ ਤੇ ਕੋਈ ਪ੍ਰਭਾਵ ਨਹੀਂ ਪੈਂਦਾ

(2) ਇਕਾਈ ਤੋ ਵੱਧ ਲੋਚ:- ਸੂਚੀ ਦੇ ਭਾਗ (B) ਤੋਂ ਪਤਾ ਲਗਦਾ ਹੈ ਕਿ ਜਦੋਂ ਵਸਤੂ ਦੀ ਕੀਮਤ 2 ਰੁ; ਹੈ ਤਾਂ ਕੁੱਲ ਖਰਚ 8 ਰੁ: ਕੀਤਾ ਜਾਂਦਾ ਹੈ ਇਸ ਦੇ ਉਲਟ ਜਦੋਂ ਕੀਮਤ ਘੱਟ ਹੋ ਕੇ 1 ਰੁ: ਹੋ ਜਾਂਦੀ ਹੈ ਤਾਂ ਵੀ ਕੁੱਲ ਖਰਚ ਵੱਧ ਕੇ 10 ਰੁ: ਹੋ ਜਾਂਦਾ ਹੈ ।ਕੀਮਤ ਪਰਿਵਰਤਨ ਹੌਣ ਤੇ ਕੁੱਲ ਖਰਚ ਵਿੱਚ ਤਬਦੀਲੀ ਉਲਟੀ ਦਿਸ਼ਾ ਵਿੱਚ ਹੁੰਦੀ ਹੈ।

(3) ਇਕਾਈ ਤੋ ਘੱਟ ਲੋਚ:- ਸੂਚੀ ਦੇ ਭਾਗ (C) ਤੋਂ ਪਤਾ ਲਗਦਾ ਹੈ ਕਿ ਜਦੋਂ ਵਸਤੂ ਦੀ ਕੀਮਤ 2 ਰੁ; ਹੈ ਤਾਂ ਕੁੱਲ ਖਰਚ 6 ਰੁ: ਕੀਤਾ ਜਾਂਦਾ ਹੈ ਇਸ ਦੇ ਉਲਟ ਜਦੋਂ ਕੀਮਤ ਘੱਟ ਹੋ ਕੇ 1 ਰੁ: ਹੋ ਜਾਂਦੀ ਹੈ ਤਾਂ ਵੀ ਕੁੱਲ ਖਰਚ ਵੀ ਘੱਟ ਕੇ 4 ਰੁ: ਹੋ ਜਾਂਦਾ ਹੈ ।ਕੀਮਤ ਪਰਿਵਰਤਨ ਹੋਣ ਤੇ ਕੁੱਲ ਖਰਚ ਵਿੱਚ ਤਬਦੀਲੀ ਉਸੇ ਦਿਸ਼ਾ ਵਿੱਚ ਹੁੰਦੀ ਹੈ।

 

ਹੇਠਾ ਦਿੱਤੇ ਚਿੱਤਰ ਨੰ:6 ਵਿੱਚ ਮੰਗ ਦੀ ਲੋਚ ਮਾਪਣ ਦੀ ਕੁੱਲ ਖਰਚ ਵਿਧੀ ਨੂੰ ਸਪੱਸਟ ਕੀਤਾ ਹੈ। ਚਿੱਤਰ ਵਿੱਚ OY ਅਕਸ਼ ਤੇ ਕੀਮਤ ਅਤੇ OX ਅਕਸ ਤੇ ਕੁੱਲ ਖਰਚ ਪ੍ਰਗਟਾਇਆ ਗਿਆ ਹੈ। TE ਕੁੱਲ ਖਰਚ ਰੇਖਾ ਹੈ

ਵਕਰ TE ਦਾ BC ਹਿੱਸਾ ਇਕਾਈ ਕੀਮਤ ਲੋਚ ਨੂੰ ਪ੍ਰਗਟ ਕਰ ਰਿਹਾ ਹੈ। ਜਦੋਂ ਕੀਮਤ OM ਹੈ ਤਾਂ ਕੁੱਲ ਖਰਚ MC ਹੈ ਜੇਕਰ ਕੀਮਤ ਵਧ ਕੇ ON ਹੋ ਜਾਂਦੀ ਹੈ ਤਾਂ ਵੀ ਕੁੱਲ ਖਰਚ NB=MC ਭਾਵ ਪਹਿਲਾਂ ਜਿੰਨਾ ਰਹੇਗਾ। ਵਕਰ TE ਦਾ TB ਹਿੱਸਾ ਇਕਾਈ ਤੋਂ ਵੱਧ ਕੀਮਤ ਲੋਚ ਨੂੰ ਪ੍ਰਗਟ ਕਰ ਰਿਹਾ ਹੈ। ਜਦੋਂ' ਕੀਮਤ ON ਤੋਂ ਵਧ ਕੇ OR ਹੋ ਜਾਂਦੀ ਹੈ ਤਾਂ ਵੀ ਕੁੱਲ ਖਰਚ NB ਤੋਂ ਘੱਟ ਹੋਕੇ RA ਹੋ ਜਾਂਦਾ ਹੈ। ਵਕਰ TE ਦਾ EC ਹਿੱਸਾ ਇਕਾਈ ਤੋਂ ਘੱਟ ਕੀਮਤ ਲੋਚ ਜਾਂ ਬੇਲੋਚਦਾਰ ਮੰਗ ਨੂੰ ਪ੍ਰਗਟ ਕਰ ਰਿਹਾ ਹੈ। ਜਦੋਂ' ਕੀਮਤ OM ਤੋਂ ਘੱਟ ਕੇ OP ਹੋ ਜਾਂਦੀ ਹੈ ਤਾਂ ਵੀ ਕੁੱਲ ਖਰਚ MC ਤੋਂ ਘੱਟ ਹੋਕੇ PD ਹੋ ਜਾਂਦਾ ਹੈ।

 

ਪ੍ਰ: 3. ਮੰਗ ਦੀ ਕੀਮਤ ਲੋਚ ਨੂੰ ਪ੍ਰਭਾਵਿਤ ਕਰਨ ਵਾਲੇ ਤੱਤਾਂ ਦੀ ਵਿਆਖਿਆਕਰੋ।

ਉੱਤਰ:-ਮੰਗ ਦੀ ਕੀਮਤ ਲੌਚ ਨੂੰ ਪ੍ਰਭਾਵਿਤ ਕਰਨ ਵਾਲੇ ਮੁੱਖ ਤੱਤ ਹੇਠ ਲਿਖੇ ਹਨ:-

(1) ਵਸਤੂ ਦਾ ਸੁਭਾਅ:-ਆਮ ਤੌਰ ਤੇ ਜਰੂਰੀ ਵਸਤੂਆਂ ਦੀ ਮੰਗ ਲੋਚ ਇਕਾਈ ਤੋਂ ਘੱਟ ਲੋਚਦਾਰ ਹੁੰਦੀ ਹੈ। ਵਿਲਾਸਤਾ ਦੀਆਂ ਵਸਤੂਆਂ ਦੀ ਅਧਿਕ ਲੋਚਦਾਰ ਹੁੰਦੀ ਹੈ।ਪੂਰਕ ਵਸਤੂਆਂ ਦੀ ਮੰਗ ਬੇਲੋਚਦਾਰ ਹੁੰਦੀ ਹੈ।

(2) ਸਥਾਨਾਪਨ ਵਸਤੂਆਂ ਦੀ ਪਰਾਪਤੀ:-ਜਿਨ੍ਹਾਂ ਵਸਤੂਆਂ ਦੇ ਸਥਾਨਾਪਨ ਉਚਿੱਤ ਕੀਮਤ ਤੇ ਪ੍ਰਾਪਤ ਹੁੰਦੇ ਹਨ, ਉਹਨਾਂ ਦੀ ਮੰਗ ਲੋਚਦਾਰ ਹੁੰਦੀ ਹੈ।

(3) ਵੱਖ-ਵੱਖ ਉਪਭੋਗਾ ਵਾਲੀਆਂ ਵਸਤੂਆਂ:-ਜਿੰਨਾ ਵਸਤੂਆ ਦੇ ਵੱਖ-ਵੱਖ ਉਪਕਭੋਗ ਹੁੰਦੇ ਹਨ ਉਨ੍ਹਾਂ ਦੀ ਮੰਗ ਅਧਿਕ ਲੋਚਦਾਰ ਹੁੰਦੀ ਹੈ।

(4) ਉਪਭੋਗ ਦਾ ਟਾਲਣਾ:- ਜਿੰਨ੍ਹਾ ਵਸਤੂਆ ਦੇ ਉਪਭੌਗ ਨੂੰ ਭਵਿੱਖ ਦੇ ਲਈ ਟਾਲਿਆ ਜਾ ਸਕਦਾ ਹੈ, ਉਨ੍ਹਾਂ ਦੀ ਮੰਗ ਅਦਿਕ ਲੌਚਦਾਰ ਹੁੰਦੀ ਹੈ।

(5) ਉਪਭੋਗਤਾ ਦੀ ਆਮਦਨ: - ਜਿੰਨ੍ਹਾ ਲੋਕਾਂ ਦੀ ਆਮਦਨ ਬਹੁਤ ਘੱਟ ਹੁੰਦੀ ਹੈ, ਉਨ੍ਹਾਂ ਰਾਹੀਂ ਮੰਗੀਆਂ ਜਾਣ ਵਾਲੀਆਂ ਵਸਤਾਂ ਦੀ ਮੰਗ ਆਮ ਕਰਕੇ ਘੱਟ ਲੋਚਦਾਰ ਹੁੰਦੀ ਹੈ।

(6) ਉਪਭੋਗਤਾ ਦੀਆਂ ਆਦਤਾ:- ਲੋਕਾਂ ਨੂੰ ਜਿਸ ਚੀਜ਼ ਦੀ ਆਦਤ ਪੈ ਜਾਦੀ ਹੈ, ਉਨ੍ਹਾਂ ਦੀ ਮੰਗ ਘੱਟ ਲੋਚਦਾਰ ਹੁੰਦੀ ਹੈ।

(7) ਕਿਸੇ ਵਸਤੂ ਤੇ ਖਰਚ ਕੀਤੀ ਜਾਣ ਵਾਲੀ ਆਮਦਨ ਦਾ ਅਨੁਪਾਤ:- ਜਿੰਨ੍ਹਾ ਵਸਤੂਆਂ ਦੇ ਉਪਭੋਗਤਾ ਆਪਣੀ ਆਮਦਨ ਦਾ ਬਹੁਤ ਥੋੜਾ ਹਿੱਸਾ ਖਰਚ ਕਰਦਾ ਹੈ, ਉਨ੍ਹਾਂ ਵਸਤਾਂ ਦੀ ਮੰਗ ਘੱਟ ਲੋਚਦਾਰ ਹੁੰਦੀ ਹੈ।

(8) ਕੀਮਤ ਪੱਧਰ:- ਜਿੰਨ੍ਹਾ ਵਸਤੂਆਂ ਦੀ ਕੀਮਤ ਬਹੁਤ ਉੱਚੀ ਹੁੰਦੀ ਹੈ, ਉਹਨਾਂ ਦੀ ਮੰਗ ਲੋਚਦਾਰ ਹੁੰਦੀ ਹੈ।

(9) ਸਮਾਂ ਅਵਧੀ:-ਅਨਪ ਕਾਲ ਵਿੱਚ ਕਿਸੇ ਵਸਤੂ ਦੀ ਮੰਗ ਘੱਟ ਲੋਚਦਾਰ ਹੁੰਦੀ ਹੈ, ਜਦੋਂ' ਕਿ ਲੰਬੇ ਸਮੇਂ ਵਿੱਚ ਤੁਲਨਾਤਮਕ ਵੱਧ ਲੋਚਦਾਰ ਹੁੰਦੀ ਹੈ।