Sunday 10 January 2021

Chapter-4-Theory of demand

0 comments

ਪਾਠ-4 ਮੰਗ ਦਾ ਸਿਧਾਂਤ (Theory of Demand)

(ਬਹੁ ਚੋਣ ਪ੍ਰਸ਼ਨ); ਇੱਕ ਅੰਕ ਵਾਲੇ ਪ੍ਰਸ਼ਨ

 

ਪ੍ਰ:1. ਕਿਸੇ ਵਸਤੁ ਦੀ ਨਿਸ਼ਚਿਤ ਮਾਤਰਾ ਜਿਹੜੀ ਖਰੀਦਦਾਰ ਨਿਸਚਿਤ ਕੀਮਤ ਅਤੇ ਨਿਸਚਿਤ ਸਮੇ ਤੇ ਖਰੀਦਣਾ ਚਾਹੁੰਦਾ ਹੈ ਅਤੇ ਖਰੀਦਣ ਦੇ ਯੋਗ ਹੁੰਦਾ ਹੈ ਨੂੰ..........ਕਹਿੰਦੇ ਹਨ।

() ਮੰਗ () ਮੰਗੀ ਗਈ ਮਾਤਰਾ () ਪੂਰਤੀ ਦੀ ਮਾਤਰਾ () ਇਹਨਾਂ ਵਿੱਚੋਂ ਕੋਈ ਨਹੀਂ

ਉੱਤਰ:- () ਮੰਗੀ ਗਈ ਮਾਤਰਾ

 

ਪ੍ਰ:2.ਮੰਗ ਤੋ ਭਾਵ ਹੈ?

() ਮੰਗੀ ਗਈ ਮਾਤਰਾ () ਨਿਸਚਿਤ ਕੀਮਤ ਤੇ ਮੰਗੀ ਗਈ ਮਾਤਰਾ () ਵਸਤੂ ਨੂੰ ਖਰੀਦਣ ਦੀ ਇੱਛਾ () ਇਹਨਾਂ ਵਿੱਚੋਂ ਕੋਈ ਨਹੀਂ

ਉੱਤਰ:- () ਨਿਸਚਿਤ ਕੀਮਤ ਤੇ ਮੰਗੀ ਗਈ ਮਾਤਰਾ

 

ਪ੍ਰ: 3.ਉਹ ਸੂਚੀ ਜਿਹੜੀ ਵਸਤੂ ਦੀਆਂ ਵੱਖ-ਵੱਖ ਕੀਮਤਾਂ ਅਤੇ ਇਹਨਾਂ ਕੀਮਤਾਂ ਤੇ ਮੰਗੀਆਂ ਗਈਆਂ ਵਸਤੂ ਦੀਆਂ ਮਾਤਰਾਵਾਂ ਦਰਸਾਂਦੀ ਹੈ ਨੂੰ........... ਕਹਿੰਦੇ ਹਨ।

() ਵਿਅਕਤੀਗਤ ਮੰਗ () ਬਜ਼ਾਰੀ ਮੰਗ () ਮੰਗ ਸੂਚੀ () ਇਹਨਾਂ ਵਿੱਚੋਂ ਕੋਈ ਨਹੀਂ।

ਉੱਤਰ:- () ਮੰਗ ਸੂਚੀ

 

ਪ੍ਰ:4.ਮੰਗ ਸੂਚੀ ਨੂੰ ਰੇਖਾ ਚਿੱਤਰ ਰਾਹੀਂ ਦਰਸਾਉਣ ਨੂੰ.......ਕਹਿੰਦੇ ਹਨ।

() ਵਿਅਕਤੀਗਤ ਮੰਗ () ਮੰਗ ਵਕਰ () ਬਜ਼ਾਰੀ ਮੰਗ (ਸ) ਇਹਨਾਂ ਵਿੱਚੋਂ ਕੋਈ ਨਹੀਂ।

ਉੱਤਰ:- ()ਮੰਗ ਵਕਰ

 

ਪ੍ਰ:5.ਮੰਗ ਫਲਨ ਤੋ ਭਾਵ ...........ਹੈ।

() ਉਪਯੋਗਤਾ ਰਾਹੀਂ ਉਤਸ਼ਾਹਿਤ ਮੰਗ () ਮੰਗ ਧਨ ਦਾ ਫਲਨ ਹੈ () ਮੰਗ ਕੀਮਤ ਦਾ ਫਲਨ ਹੈ। () ਕੋਈ ਵੀ ਨਹੀਂ।

ਉੱਤਰ:- () ਮੰਗ ਕੀਮਤ ਦਾ ਫਲਨ ਹੈ।

 

ਪ੍ਰ:6.ਮੰਗ ਦਾ ਨਿਯਮ ................ਦਰਸਾਂਦਾ ਹੈ।

() ਉਪਯੋਂਗਤਾ ਅਤੇ ਕੀਮਤ ਦਾ ਸਿੱਧਾ ਸਬੰਧ (ਅ) ਮੰਗੀ ਗਈ ਮਾਤਰਾ ਅਤੇ ਕੀਮਤ ਵਿੱਚ ਸਿੱਧਾ ਸਬੰਧ () ਮੰਗ ਅਤੇ ਕੀਮਤ ਵਿੱਚ ਉਲਟਾ ਸਬੰਧ () ਇਹ ਸਾਰੇ।

ਉੱਤਰ:- () ਮੰਗ ਅਤੇ ਕੀਮਤ ਵਿੱਚ ਉਲਟਾ ਸਬੰਧ

 

ਪ੍ਰ:7.ਮੰਗ ਵਕਰ ਹਰੇਕ ............ਢਲਾਨ ਲੈਂਦੀ ਹੈ।

() ਹੇਠਾਂ ਵੱਲ () ਉਪਰ ਵੱਲ () ਕਿਸੇ ਵੀ ਪਾਸੇ () ਕੋਈ ਵੀ ਨਹੀਂ।

ਉੱਤਰ:- () ਹੇਠਾਂ ਵੱਲ

 

ਪ੍ਰ:8.ਮੰਗ ਦਾ ਨਿਯਮ………ਤੇ ਲਾਗੂ ਹੁੰਦਾ ਹੈ।

() ਸਧਾਰਨ ਵਿਅਕਤੀ () ਸਮਾਜਿਕ ਵਿਅਕਤੀ () ਅਸਲ ਵਿਅਕਤੀ () ਉਪਰੋਕਤ ਸਾਰੇ।

ਉੱਤਰ:- () ਉਪਰੋਕਤ ਸਾਰੇ।

 

ਪ੍ਰ:9.ਮੰਗ ਵਕਰ ..........ਕਾਰਨ ਹੇਠਾਂ ਵੱਲ ਝੂਕਦੀ ਹੈ।

() ਆਮਦਨ ਪ੍ਰਭਾਵ (ਅ) ਪ੍ਰਤੀਸਥਾਪਨ ਪ੍ਰਭਾਵ () ਘੱਟਦੀ ਸੀਮਾਂਤ ਉਪਯੋਂਗਤਾ ਦਾ ਨਿਯਮ

() ਉਪਰੋਕਤ ਸਾਰੇ।

ਉੱਤਰ:- () ਉਪਰੋਕਤ ਸਾਰੇ।

 

ਪ੍ਰ:10.ਮੰਗ ਦਾ ਨਿਯਮ .................ਤੇ ਲਾਗੂ ਨਹੀਂ ਹੁੰਦਾ।

() ਨਿਮਨ ਕੋਟੀ ਵਸਤੂਆਂ () ਸਧਾਰਨ ਵਸਤੂਆਂ () ਅਸਲ ਵਸਤੂਆਂ () ਉਪਰੋਕਤ ਸਾਰੇ।

ਉੱਤਰ:- () ਨਿਮਨ ਕੋਟੀ ਵਸਤੂਆਂ

 

ਪ੍ਰ:11.ਵਸਤੂਆਂ ਲਈ ਮੰਗ .........ਤੇ ਨਿਰਭਰ ਕਰਦੀ ਹੈ।

() ਆਮਦਨ (ਅ) ਵਸਤੂਆਂ ਦੀ ਕੀਮਤ () ਸਬੰਧਤ ਵਸਤੂਆਂ ਦੀ ਕੀਮਤ () ਉਪਰੋਕਤ ਸਾਰੇ।

ਉੱਤਰ:- () ਉਪਰੋਕਤ ਸਾਰੇ।

 

ਪ੍ਰ:12.ਜਿਹੜੀਆਂ ਵਸਤੂਆਂ ਇੱਕ ਦੂਸਰੇ ਲਈ ਬਦਲੀਆਂ ਜਾ ਸਕਦੀਆਂ ਹਨ।

(ਓ) ਪ੍ਰਤੀਸਥਾਪਿਤ ਵਸਤੂਆਂ () ਪੂਰਕ ਵਸਤੂਆਂ ()ਨਿਮਨ ਕੌਟੀ ਵਸਤੂਆਂ () ਕੋਈ ਵੀ ਨਹੀਂ।

ਉੱਤਰ:- () ਪ੍ਰਤੀਸਥਾਪਿਤ ਵਸਤੂਆਂ

 

ਪ੍ਰ: 13.ਜਿਹੜੀਆ ਵਸਤਾਂ ਇਕ ਦੂਸਰੇ ਦੀ ਮੰਗ ਨੂੰ ਪੂਰਾ ਕਰਦੀਆਂ ਹਨ ਨੂੰ...........ਕਹਿੰਦੇ ਹਨ।

() ਪ੍ਰਤੀਸਥਾਪਿਤ ਵਸਤੂਆਂ () ਗਿਫਨ ਵਸਤੂਆ () ਪੂਰਕ ਵਸਤੂਆਂ () ਕੋਈ ਵੀ ਨਹੀਂ।

ਉੱਤਰ:- () ਪੂਰਕ ਵਸਤੂਆਂ

 

ਪ੍ਰ: 14. ਜਿਹਨਾਂ ਵਸਤੂਆਂ ਦੀ ਮੰਗ ਅਤੇ ਆਮਦਨ ਵਿੱਚ ਰਿਣਾਤਮਕ ਸਬੰਧ ਹੁੰਦਾ ਹੈ ਨੂੰ........ਕਹਿੰਦੇ ਹਨ।

() ਵੈਬਲਾਨ ਵਸਤੂਆਂ () ਗਿਫਨ ਵਸਤੂਆਂ () ਪ੍ਰਤੀਸਥਾਪਨ ਵਸਤੂਆਂ () ਕੋਈ ਵੀ ਨਹੀਂ।

ਉੱਤਰ:- () ਗਿਫਨ ਵਸਤੂਆਂ

 

ਪ੍ਰ:15.ਹੇਠ ਲਿਖਿਆਂ ਵਿੱਚੋਂ ਪੂਰਕ ਵਸਤੂਆਂ ਦੀ ਉਦਾਹਰਣ ਲੱਭੋ

() ਚਾਹ ਅਤੇ ਕਾਫੀ () ਪੈਪਸੀ ਅਤੇ ਕੋਕਾ ਕੋਲਾ ()ਕਾਰ ਅਤੇ ਪੈਟਰੌਲ () ਉਪਰੋਕਤ ਸਾਰੇ।

ਉੱਤਰ:- ()ਕਾਰ ਅਤੇ ਪੈਟਰੋਲ

 

ਪ੍ਰ:16. ਹੇਠ ਲਿਖਿਆਂ ਵਿੱਚੋਂ ਪ੍ਰਤੀਸਥਾਪਨ ਵਸਤੂਆਂ ਦੀ ਉਦਾਹਰਣ ਲੱਭੋ।

() ਚਾਹ ਤੇ ਕਾਫੀ () ਕਾਰ ਅਤੇ ਪੈਟਰੋਲ () ਪੈੱਨ ਤੇ ਸਿਆਹੀ () ਉਪਰੋਕਤ ਸਾਰੇ।

ਉੱਤਰ:- () ਚਾਹ ਤੇ ਕਾਫੀ

 

ਦੋ ਅੰਕਾਂ ਵਾਲੇ ਪ੍ਰਸ਼ਨ

 

ਪ੍ਰ:1:-ਮੰਗ ਵਿੱਚ ਵਾਧਾ ਕਰਨ ਵਾਲੇ ਚਾਰ ਕਾਰਕ ਦੱਸੋ।

ਉਤਰ: - ਮੰਗ ਵਿੱਚ ਵਾਧੇ ਦੇ ਹੇਠ ਲਿਖੇ ਕਾਰਨ ਹਨ;

() ਉਪਭੋਗਤਾ ਦੀ ਆਮਦਨ ਵਿੱਚ ਵਾਧਾ। () ਪ੍ਰਤੀਸਥਾਪਨ ਵਸਤੂਆਂ ਦੀ ਕੀਮਤ ਵਿੱਚ ਵਾਧਾ। () ਉਪਭੌਗਤਾਵਾਂ ਦੀ ਗਿਣਤੀ ਵਿੱਚ ਵਾਧਾ। () ਕੀਮਤ ਵਿੱਚ ਵਾਧੇ ਦੀ ਆਸ।

 

ਪ੍ਰ:2:- ਮੰਗ ਵਿੱਚ ਕਮੀ ਕਰਨ ਵਾਲੇ ਚਾਰ ਕਾਰਕ ਦੱਸੋ।

ਉਤਰ: - ਮੰਗ ਵਿੱਚ ਕਮੀ ਦੇ ਹੇਠ ਲਿਖੇ ਕਾਰਨ ਹਨ:

() ਉਪਭੋਗਤਾ ਦੀ ਆਮਦਨ ਵਿੱਚ ਕਮੀ। () ਪ੍ਰਤੀਸਥਾਪਨ ਵਸਤੂਆਂ ਦੀ ਕੀਮਤ ਵਿੱਚ ਕਮੀ।

() ਉਪਭੌਗਤਾਵਾਂ ਦੀ ਗਿਣਤੀ ਵਿੱਚ ਕਮੀ। () ਕੀਮਤ ਵਿੱਚ ਭਵਿੱਖ ਵਿੱਚ ਕਮੀ ਦੀ ਆਸ।

 

(ਚਾਰ ਅੰਕਾਂ ਵਾਲੇ ਪ੍ਰਸ਼ਨ)

 

ਪ੍ਰ:1:-ਮੰਗ ਦੀ ਪਰਿਭਾਸ਼ਾ ਦਿਓ। ਮੰਗਦੇ ਨਿਯਮ ਦੀ ਵਿਆਖਿਆ ਕਰੋਂ।

ਉੱਤਰ:- ਮੰਗ ਹੋਰ ਗੱਲਾਂ ਸਮਾਨ ਰਹਿਣ ਤੇ ਵਸਤੂ ਦੀਆਂ ਮੰਗੀਆਂ ਗਈਆਂ ਉਹ ਮਾਤਰਾਵਾਂ ਹਨ ਜੋ ਉਪਭੋਗਤਾ ਹਰੇਕ ਸੰਭਵ ਕੀਮਤ ਤੇ ਇੱਕ ਨਿਸਚਿਤ ਸਮੇਂ ਅਵਧੀ ਦੇ ਦੌਰਾਨ ਖਰੀਦਣ ਦੀ ਇੱਛਾ ਰੱਖਦੇ ਹਨ ਅਤੇ ਖਰੀਦਣ ਦੇ ਯੋਗ ਹਨ।

ਮੰਗਦੇ ਨਿਯਮ ਦਾ ਅਰਥ ਹੈ ਹੋਰ ਚੀਜ਼ਾਂ ਸਮਾਨ ਰਹਿਣ ਤੇ ਵਸਤੂ ਦੀ ਕੀਮਤ ਵਧਣ ਨਾਲ ਉਸਦੀ ਮੰਗ ਵਿੱਚ ਕਮੀ ਜਾਂਦੀ ਹੈ ਅਤੇ ਕੀਮਤ ਦੇ ਘੱਟ ਹੋਣ ਨਾਲ ਮੰਗ ਵੱਧ ਜਾਂਦੀ ਹੈ। ਇਹ ਨਿਯਮ ਵਸਤੂ ਦੀ ਕੀਮਤ ਅਤੇ ਮੰਗੀ ਗਈ ਮਾਤਰਾ ਦੇ ਉਲਟ ਸੰਬੰਧ ਨੂੰ ਦਰਸਾਂਦਾ ਹੈ। ਇਸ ਨੂੰ ਹੇਠਾਂ ਵੱਲ ਢਲਾਨ ਵਾਲੀ ਮੰਗ ਵਕਰ ਰਾਹੀਂ ਦਰਸਾਇਆ ਜਾਂਦਾ ਹੈ।

 

ਪ੍ਰ:2:-ਮੰਗ ਫਲਨ ਤੋਂ ਕੀ ਭਾਵ ਹੈ? ਮੰਗ ਨੂੰ ਪ੍ਰਭਾਵਿਤ ਕਰਨ ਵਾਲੇ ਤੱਤਾਂ ਦਾ ਵਰਨਣ ਕਰੋ।

ਉੱਤਰ:-ਇਹ ਕਿਸੇ ਵਸਤੂ ਦੇ ਲਈ ਮੰਗ (ਪ੍ਰਭਾਵ) ਅਤੇ ਉਸ ਦੇ ਭਿੰਨ-ਭਿੰਨ ਨਿਰਧਾਰਕ ਤੱਤਾਂ (ਕਾਰਨ) ਦੇ ਵਿੱਚ ਕਾਰਜ਼ਸ਼ੀਲ ਸਬੰਧ ਨੂੰ ਦੱਸਦਾ ਹੈ। ਇਸ ਨੂੰ ਹੇਠ ਲਿਖੇ ਅਨੁਸਾਰ ਦਿਖਾਇਆ ਜਾ ਸਕਦਾ ਹੈ।

Dx=f (Px, Po, Y, T, E)

Dx=X ਵਸਤੂ ਦੀ ਮੰਗ, Px= X ਵਸਤੂ ਦੀ ਕੀਮਤ, Po = ਦੂਸਰੀਆਂ ਵਸਤਾਂ ਦੀ ਕੀਮਤ, Y= ਆਮਦਨ, T= ਰੁਚੀਆਂ, E= ਸੰਭਾਵਨਾਵਾਂ

 

ਪ੍ਰ:3:-ਮੰਗ ਵਕਰ ਦੀ ਢਲਾਨ ਰਿਣਾਤਮਕ ਕਿਉਂ ਹੁੰਦੀ ਹੈ?

ਉੱਤਰ:- ਮੰਗ ਵਕਰ ਦੀ ਢਲਾਨ ਹੇਠਾਂ ਵੱਲ ਹੇਠ ਲਿਖੇ ਕਾਰਨਾਂ ਕਰਕੇ ਹੁੰਦੀ ਹੈ; () ਆਮਦਨ ਪ੍ਰਭਾਵ (ਅ) ਪ੍ਰਤੀਸਥਾਪਨ ਪ੍ਰਭਾਵ () ਘੱਟਦੀ ਸੀਮਾਂਤ ਉਪਯੋਗਤਾ ਦਾ ਨਿਯਮ () ਨਵੇ ਉਪਭੋਗਤਾ () ਵੱਖ-ਵੱਖ ਪ੍ਰਯੋਗ।

 

ਪ੍ਰ: 4:-ਮੰਗ ਦੇ ਨਿਯਮ ਦੀ ਮਹੱਤਤਾ ਦੱਸੋ।

ਉਤਰ:-ਮੰਗ ਦੇ ਨਿਯਮ ਦੀ ਮਹੱਤਤਾ ਹੇਠ ਲਿਖੇ ਅਨੁਸਾਰ ਹੈ:

(a) ਉਪਭੋਗਤਾਵਾਂ ਲਈ ਮਹੱਤਤਾ:-ਇਹ ਨਿਯਮ ਉਪਭੋਗਤਾਵਾਂ ਨੂੰ ਦੱਸਦਾ ਹੈ ਕਿ ਜੇਕਰ ਕੀਮਤ ਵੱਧ ਰਹੀ ਹੌਂਵੇ ਤਾਂ ਉਹਨਾਂ ਵਸਤਾਂ ਦੀ ਘੱਟ ਮਾਤਰਾ ਖਰੀਦਣੀ ਚਾਹੀਦੀ ਹੈ। ਜੇਕਰ ਕੀਮਤ ਘੱਟ ਰਹੀ ਹੋਵੇ ਤਾਂ ਉਹਨਾਂ ਵਸਤਾਂ ਦੀ ਵੱਧ ਮਾਤਰਾ ਖਰੀਦਣੀ ਚਾਹੀਦੀ ਹੈ।

(b) ਵਪਾਰੀਆ ਲਈ ਮਹੱਤਤਾ:-ਵਪਾਰਕ ਫੈਸਲੇ ਲੈਣ ਸਮੇਂ ਵਪਾਰੀ ਨੂੰ ਇਸ ਨਿਯਮ ਦਾ ਗਿਆਨ ਹੋਣਾ ਚਾਹੀਦਾ ਹੈ। ਇਸ ਨਿਯਮ ਦੀ ਮਦਦ ਨਾਲ ਵਪਾਰੀ ਇਹ ਫੈਸਲਾ ਲੈ ਸਕੇਗਾ ਕਿ ਗ੍ਰਾਹਕਾਂ ਦੀ ਜ਼ਿਆਦਾ ਗਿਣਤੀ ਨੂੰ ਹਥਿਆਉਣ ਲਈ ਜ਼ਿਆਦਾ ਕੀਮਤ ਜਾਂ ਘੱਟ ਕੀਮਤ ਲਈ ਜਾਵੇ।

(c) ਵਿੱਤ ਮੰਤਰੀ ਲਈ ਮਹੱਤਤਾ:-ਦੇਸ਼ ਦੇ ਵਿੱਤ ਮੰਤਰੀ ਲਈ ਇਹ ਨਿਯਮ ਬਹੁਤ ਲਾਭਦਾਇਕ ਹੁੰਦਾ ਹੈ। ਉਹ ਇਸ ਗੱਲ ਦਾ ਅਨੁਮਾਨ ਲਗਾ ਸਕਦਾ ਹੈ ਕਿ ਕਰਾਂ ਦੇ ਲਗਾਉਦੇ ਨਾਲ ਕੀਮਤ ਵਾਧੇ ਕਾਰਨ ਮੰਗ ਵਿੱਚ ਕਿੰਨਾ ਸੁੰਗੜਨ ਆਵੇਗਾ।

(d) ਏਕਾਧਿਕਾਰੀ ਲਈ ਮਹੱਤਤਾ:-ਏਕਾਧਿਕਾਰੀ ਇਸ ਨਿਯਮ ਦੀ ਮਦਦ ਨਾਲ ਕੀਮਤ ਵਿੱਚ ਆਈ ਤਬਦੀਲੀ ਕਾਰਨ ਮੰਗ ਤੇ ਕੀ ਅਸਰ ਪੈਂਦਾ ਹੈ ਬਾਰੇ ਅਨੁਮਾਨ ਲਗਾਉਂਦਾ ਹੈ ਤਾਂ ਕਿ ਉਹ ਆਪਣੇ ਲਾਭ ਨੂੰ ਅਧਿਕਤਮ ਕਰ ਸਕੇ।

 

ਪ੍ਰ: 5:-ਮੰਗ ਦੇ ਵਿਸਥਾਰ ਅਤੇ ਮੰਗ ਦੇ ਵਾਧੇ ਦਾ ਅੰਤਰ ਦੱਸੋ?

ਉਤਰ: - ਮੰਗ ਦੇ ਵਿਸਥਾਰ ਅਤੇ ਮੰਗ ਦੇ ਵਾਧੇ ਵਿੱਚ ਮੁੱਖ ਅੰਤਰ ਹੇਠ ਲਿਖੇ ਹਨ:

1. ਮੰਗ ਦੇ ਵਿਸਥਾਰ ਦਾ ਕਾਰਨ ਕੀਮਤ ਵਿੱਚ ਤਬਦੀਲੀ ਹੈ। ਜਦੋਂ ਕੀਮਤ ਵਿੱਚ ਕਮੀ ਦੇ ਕਾਰਨ ਮੰਗ ਵਿੱਚ ਵਾਧਾ ਹੁੰਦਾ ਹੈ ਤਾਂ ਇਸ ਨੂੰ ਮੰਗ ਦਾ ਵਿਸਥਾਰ ਕਹਿੰਦੇ ਹਨ। ਦੂਜੇ ਪਾਸੇ ਮੰਗ ਵਿੱਚ ਵਾਧੇ ਦਾ ਕਾਰਨ ਹੌਰ ਤੱਤਾਂ ਜਿਵੇਂ ਆਮਦਨ, ਫੈਸ਼ਨ ਅਤੇ ਰੁਚੀ ਆਦਿ ਵਿੱਚ ਤਬਦੀਲੀ ਹੈ ਮੰਗ ਦਾ ਵਾਧਾ ਦੋ ਤਰ੍ਹਾਂ ਦੀ ਤਬਦੀਲੀ ਦਰਸਾਦਾ ਹੈ:

(a) ਜਦੋਂ ਕੀਮਤ ਸਮਾਨ ਰਹਿੰਦੀ ਹੈ ਪਰ ਮੰਗ ਵਿੱਚ ਵਾਧਾ ਹੁੰਦਾ ਹੈ।

(b) ਜਦੋਂ ਕੀਮਤ ਵੱਦ ਜਾਂਦੀ ਹੈ ਪਰ ਮੰਗ ਸਮਾਨ ਰਹਿੰਦੀ ਹੈ।

2. ਮੰਗ ਵਿੱਚ ਵਿਸਥਾਰ ਸਪੱਸ਼ਟ ਹੋ ਜਾਂਦਾ ਹੈ ਜਦੋਂ ਉਪਭੋਗਤਾ ਮੰਗ ਵਕਰ ਉਪਰੋਂ ਹੇਠਾਂ ਵੱਲ ਚੱਲਦਾ ਹੈ। ਜਦੋਂ ਕਿ ਮੰਗ ਵਿੱਚ ਵਾਧਾ ਮੰਗ ਵਕਰ ਦੇ ਸੱਜੇ ਪਾਸੇ ਖਿਸਕਣ ਤੋ ਸਪੱਸ਼ਟ ਹੁੰਦਾ ਹੈ।

 

ਪ੍ਰ:6:- ਮੰਗ ਦੇ ਸੁੰਗੜਨ ਅਤੇ ਮੰਗ ਵਿੱਚ ਕਮੀ ਦਾ ਅੰਤਰ ਦੱਸੋ?

ਉਤਰ: - ਮੰਗ ਦੇ ਸੁੰਗੜਨ ਅਤੇ ਮੌਗ ਦੀ ਕਮੀ ਵਿੱਚ ਮੁੱਖ ਅੰਤਰ ਹੇਠ ਲਿਖੇ ਹਨ:

1. ਮੰਗ ਦੇ ਸੁੰਗੜਨ ਦਾ ਕਾਰਨ ਕੀਮਤ ਵਿੱਚ ਤਬਦੀਲੀ ਹੈ। ਜਦੋਂ ਕੀਮਤ ਵਿੱਚ ਵਾਧੇ ਦੇ ਕਾਰਨ ਮੰਗ ਵਿੱਚ ਕਮੀ ਹੁੰਦੀ ਹੈ ਤਾਂ ਇਸ ਨੂੰ ਮੰਗ ਦਾ ਸੁੰਗੜਨ ਕਹਿੰਦੇ ਹਨ। ਦੂਜੇ ਪਾਸੇ ਮੰਗ ਵਿੱਚ ਕਮੀ ਦਾ ਕਾਰਨ ਹੋਰ ਤੱਤਾਂ ਜਿਵੇਂ ਆਮਦਨ, ਫੈਸ਼ਨ ਅਤੇ ਰੁਚੀ ਆਦਿ ਵਿੱਚ ਤਬਦੀਲੀ ਹੈ ਮੰਗ ਦਾ ਕਮੀ ਦੋ ਤਰ੍ਹਾਂ ਦੀ ਤਬਦੀਲੀ ਦਰਸਾਂਦੀ ਹੈ:

(a) ਜਦੋਂ ਕੀਮਤ ਸਮਾਨ ਰਹਿੰਦੀ ਹੈ ਪਰ ਮੰਗ ਘੱਟ ਜਾਂਦੀ ਹੈ।

(b) ਜਦੋਂ ਕੀਮਤ ਘੱਟ ਜਾਂਦੀ ਹੈ ਪਰ ਮੰਗ ਸਮਾਨ ਰਹਿੰਦੀ ਹੈ।

ਮੰਗ ਵਿੱਚ ਸੁੰਗੜਨ ਸਪੱਸ਼ਟ ਹੋ ਜਾਂਦਾ ਹੈ ਜਦੋਂ ਉਪਭੋਗਤਾ ਮੰਗ ਵਕਰ ਤੇ ਉਪਰ ਵੱਲ ਚੱਲਦਾ ਹੈ। ਜਦੋਂ ਕਿ ਮੰਗ ਵਿੱਚ ਕਮੀ ਮੰਗ ਵਕਰ ਦੇ ਖੱਬੇ ਪਾਸੇ ਖਿਸਕਣ ਤੋਂ ਸਪੱਸ਼ਟ ਹੁੰਦੀ ਹੈ।

 

ਪ੍ਰ:7:-ਸਾਧਾਰਨ ਵਸਤੂਆਂ ਅਤੇ ਨਿਮਨਕੋਟੀ ਵਸਤੂਆਂ ਵਿੱਚ ਅੰਤਰ ਦੱਸੋ।

ਉਤਰ:-ਸਧਾਰਨ ਵਸਤੂਆਂ ਉਹ ਵਸਤੂਆਂ ਹਨ ਜਿਨ੍ਹਾਂ ਦੀ ਉਪਭੌਗਤਾਵਾਂ ਦੀ ਆਮਦਨ ਵਿੱਚ ਵਾਧੇ ਨਾਲ ਉਹਨਾਂ ਦੀ ਮੰਗ ਵਿੱਚ ਵਾਧਾ ਹੁੰਦਾ ਹੈ। ਸਧਾਰਨ ਵਸਤੂਆਂ ਦਾ ਆਮਦਨ ਪ੍ਰਭਾਵ ਧਨਾਤਮਕ ਤੇ ਕੀਮਤ ਪ੍ਰਭਾਵ ਰਿਣਾਤਮਕ ਹੁੰਦਾ ਹੈ। ਅਤੇ ਆਮਦਨ ਘੱਟਣ ਨਾਲ ਵਧ ਜਾਂਦੀ ਹੈ। ਇਹਨਾਂ ਦਾ ਆਮਦਨ ਪ੍ਰਭਾਵ ਰਿਣਾਤਮਕ ਹੁੰਦਾ ਹੈ।

 

ਪ੍ਰ: 8:-ਪੂਰਕ ਵਸਤੂਆਂ ਅਤੇ ਪ੍ਰਤੀਸਥਾਪਨ ਵਸਤੂਆਂ ਵਿੱਚ ਅੰਤਰ ਦੱਸੋ।

ਉਤਰ: - ਪੂਰਕ ਵਸਤੂਆਂ ਉਹ ਵਸਤੂਆਂ ਹਨ ਜੋ ਕਿਸੇ ਲੋੜ ਨੂੰ ਸੰਯੁਕਤ ਰੂਪ ਨਾਲ ਸੰਤੁਸ਼ਟ ਕਰਦੀਆਂ ਹਨ ਜਿਵੇ' ਪੈੱਨ ਅਤੇ ਸਿਆਹੀ। ਪੂਰਕ ਵਸਤੂਆਂ ਉਹ ਵਸਤੂਆਂ ਹਨ ਜਿੰਨਾਂ ਵਿੱਚ ਇੱਕ ਵਸਤੂ ਦੀ ਮੰਗ ਅਤੇ ਦੂਸਰੀ ਵਸਤੂ ਦੀ ਕੀਮਤ ਵਿੱਚ ਰਿਣਾਤਮਕ ਸਬੰਧ ਹੁੰਦਾ ਹੈ। ਅਰਥਾਤ ਇੱਕ ਵਸਤੂ ਦੀ ਕੀਮਤ ਵੱਧਣ ਤੇ ਉਸਦੀ ਪੂਰਕ ਵਸਤੂ ਦੀ ਮੰਗ ਘੱਟ ਹੋ ਜਾਵੇਗੀ ਅਤੇ ਕੀਮਤ ਘੱਟ ਹੋਣ ਨਾਲ ਪੂਰਕ ਵਸਤੂ ਦੀ ਮੰਗ ਵਧ ਜਾਵੇਗੀ।

ਪ੍ਰਤੀਸਥਾਪਨ ਵਸਤੂਆਂ:- ਪ੍ਰਤੀਸਥਾਪਨ ਵਸਤੂਆਂ ਉਹ ਵਸਤੂਆਂ ਹੁੰਦੀਆਂ ਹਨ ਜਿਹਨਾਂ ਦਾ ਪ੍ਰਯੋਗ ਇੱਕ ਦੂਜੇ ਲਈ ਕੀਤਾ ਜਾ ਸਕਦਾ ਹੈ। ਜਿਵੇਂ ਕੋਕਾ ਕੋਲਾ ਅਤੇ ਪੈਪਸੀ ।ਜੇਕਰ ਪੈਪਸੀ ਦੀ ਕੀਮਤ ਘੱਟ ਹੋ ਜਾਵੇਗੀ ਤਾਂ ਕੋਕਾ ਕੋਲਾ ਦੀ ਥਾਂ ਪੈਪਸੀ ਦੀ ਮੰਗ ਵਧੇਰੇ ਹੋ ਜਾਵੇਗੀ।

 

ਪ੍ਰ:11- ਮੰਗ ਨੂੰ ਪ੍ਰਭਾਵਿਤ ਕਰਨ ਵਾਲੇ ਤੱਤ ਕਿਹੜੇ ਹਨ?

ਉਤਰ: - ਵਸਤੂ ਲਈ ਉਪਭੋਗਤਾ ਦੀ ਮੰਗ ਨੂੰ ਪ੍ਰਭਾਵਿਤ ਕਰਨ ਵਾਲੇ ਤੱਤ ਹੇਠ ਲਿਖੇ ਹਨ;

(i) ਵਸਤੂ ਦੀ ਕੀਮਤ (Px)

(ii) ਸਬੰਧਤ ਵਸਤੂਆਂ ਦੀ ਕੀਮਤ (Po)

(iii) ਉਪਭੌਗਤਾ ਦੀ ਆਮਦਨ (Y)

(iv) ਉਪਭਗੋਤਾ ਦੀਆਂ ਰੁਚੀਆਂ (T)

(v) ਸੰਭਾਵਨਾਵਾਂ (E)

(vi) ਜਨਸੰਖਿਆ (N)

(vii) ਧਨ (W)

(viii) ਸਰਕਾਰੀ ਨੀਤੀ (G)

(ix) ਮੌਸਮ ਅਤੇ ਜਲਵਾਯੂ (S)

 

(ਛੇ ਅੰਕਾਂ ਵਾਲੇ ਪ੍ਰਸ਼ਨ)

 

ਪ੍ਰ:1:-ਮੰਗ ਦੇ ਨਿਯਮ ਦੀ ਵਿਆਖਿਆ ਕਰੋ। ਮੰਗ ਵਕਰ ਹੇਠਾਂ ਵੱਲ ਕਿਉਂ ਢਲਾਨ ਲੈਂਦੀ ਹੈ?

ਉਤਰ: - ਮੰਗ ਦੇ ਨਿਯਮ ਦੱਸਦਾ ਹੈ ਕਿ, “ਹੋਰ ਗੱਲਾਂ ਸਮਾਨ ਰਹਿਣ 'ਤੇ ਕਿਸੇ ਵਸਤੂ ਦੀ ਕੀਮਤ ਵੱਧਣ 'ਤੇ ਉਸਦੀ ਮੰਗ ਘੱਟ ਹੋ ਜਾਂਦੀ ਹੈ ਅਤੇ ਕੀਮਤ ਘੱਟ ਹੌਣ ਤੇ ਉਸਦੀ ਮੰਗ ਵੱਧ ਜਾਂਦੀ ਹੈ।

ਮਾਰਸ਼ਲ ਅਨੁਸਾਰ, ' ਮੰਗ ਦਾ ਨਿਯਮ ਦੱਸਦਾ ਹੈ ਕਿ ਕੀਮਤ ਵਿੱਚ ਕਮੀ ਹੋਣ ਤੇ ਮੰਗ ਵੱਧ ਜਾਂਦੀ ਹੈ ਅਤੇ ਕੀਮਤ ਵਿੱਚ ਵਾਧਾ ਹੋਣ ਤੇ ਵਸਤੂ ਦੀ ਮੰਗ ਵਿੱਚ ਕਮੀ ਹੋ ਜਾਂਦੀ ਹੈ।

ਸਪੱਸ਼ਟ ਤੌਰ ਤੇ ਮੰਗ ਦਾ ਨਿਯਮ ਕਹਿੰਦਾ ਹੈ ਕਿ ਮੰਗ ਅਤੇ ਕੀਮਤ ਵਿੱਚ ਉਲਟਾ ਸੰਬੰਧ ਹੈ। ਜਦੋਂ ਹੋਰ ਗੱਲਾਂ ਸਮਾਨ ਰਹਿੰਦੀਆਂ ਹਨ।

ਨਿਯਮ ਦੀ ਵਿਆਖਿਆ:- ਇਸ ਨਿਯਮ ਦੀ ਵਿਆਖਿਆ ਹੇਠ ਦਰਜ ਸੂਚੀ ਦੇ ਅਨੁਸਾਰ ਕੀਤੀ ਜਾ ਸਕਦੀ ਹੈ

ਤਾਲਿਕਾ:1

 

ਕੀਮਤ (ਰੁ :)

ਮੰਗੀ ਗਈ ਮਾਤਰਾ

5

1

4

2

3

3

2

4

1

5

 

 

ਤਾਲਿਕਾ:1 ਤੋਂ ਸਪੱਸ਼ਟ ਹੈ ਕਿ ਕੀਮਤ ਵਿੱਚ ਕਮੀ ਕਾਰਨ ਮੰਗੀ ਗਈ ਵਸਤੂ ਦੀ ਮਾਤਰਾ ਪ੍ਰਤੀ ਇਕਾਈ ਵੱਧਦੀ ਹੈ। ਜਾਂ ਇਸ ਦੇ ਉਲਟ ਹੁੰਦਾ ਹੈ। ਉਦਾਹਰਣ ਵਜੋਂ ਜਦੋਂ ਕੀਮਤ 5 ਰੁ: ਹੈ ਤਾਂ ਮੰਗੀ ਗਈ ਮਾਤਰਾ 1 ਇਕਾਈ ਹੈ। ਜਦੋਂ ਕੀਮਤ 3: ਹੈ ਤਾਂ ਮੰਗੀ ਗਈ ਮਾਤਰਾ 4 ਇਕਾਈ ਹੈ

ਚਿੱਤਰ ਨੰ:1 ਵਿੱਚ OX -ਅਕਸ਼ ਤੇ ਵਸਤੂ ਦੀ ਮਾਤਰਾ ਅਤੇ OY-ਅਕਸ਼ ਤੇ ਵਸਤੂ ਦੀ ਕੀਮਤ ਦਰਸਾਈ ਗਈ ਹੈ DD ਮੰਗ ਵਕਰ ਹੈ 5 ਰੁ: ਕੀਮਤ ਤੇ ਵਸਤੂ ਦੀ ਮੰਗੀ ਗਈ ਮਾਤਰਾ 1 ਇਕਾਈ ਹੈ। ਮੰਗ ਵਕਰ ਖੱਬੇ ਤੋਂ ਸੱਜੇ ਹੇਠਾਂ ਵੱਲ ਝੁਕਦੀ ਹੈ।

 

ਨਿਯਮ ਦੀਆਂ ਮਾਨਤਾਵਾਂ:-ਮੰਗ ਦੇ ਨਿਯਮ ਦੀਆਂ ਹੇਠ ਲਿਖੀਆਂ ਸ਼ਰਤਾਂ ਹਨ:

1.ਉਪਭੋਗਤਾ ਦੀ ਆਮਦਨ ਸਮਾਨ ਰਹਿੰਦੀ ਹੈ।

2. ਉਪਭੋਗਤਾ ਦੀਆਂ ਆਦਤਾਂ ਅਤੇ ਰੁਚੀਆਂ ਵਿੱਚ ਤਬਦੀਲੀ ਨਹੀਂ ਹੁੰਦੀ।

3. ਸਬੰਧਤ ਵਸਤੂਆਂ ਦੀ ਕੀਮਤ ਸਥਿਰ ਰਹਿੰਦੀ ਹੈ।

4. ਭਵਿੱਖ ਵਿੱਚ ਵਸਤੂ ਦੀ ਕੀਮਤ ਵਿੱਚ ਤਬਦੀਲੀ ਦੀ ਆਸ ਨਹੀਂ ਹੁੰਦੀ।

 

ਮੰਗ ਵਕਰ ਦਾ ਢਲਾਨ ਰਿਣਾਤਮਕ ਕਿਉਂ?

ਮੰਗ ਵਕਰ ਦੀ ਢਲਾਨ ਹੇਠਾਂ ਵੱਲ ਹੇਠ ਲਿਖੇ ਕਾਰਨਾਂ ਕਰਕੇ ਹੁੰਦੀ ਹੈ;

() ਆਮਦਨ ਪ੍ਰਭਾਵ:- ਕਿਸੇ ਵਸਤੂ ਦੀ ਕੀਮਤ ਵਿੱਚ ਤਬਦੀਲੀ ਉਪਭੋਗਤਾ ਦੀ ਅਸਲ ਆਮਦਨ ਤੇ ਪ੍ਰਭਾਵ ਪਾਉਂਦੀ ਹੈ। ਇਸ ਨੂੰ ਆਮਦਨ ਪ੍ਰਭਾਵ ਕਹਿੰਦੇ ਹਨ। ਜਦੋ ਵਸਤੂ ਦੀ ਕੀਮਤ ਵਿੱਚ ਕਮੀ ਆਉਂਦੀ ਹੈ ਤਾਂ ਉਪਭੋਗਤਾ ਦੀ ਅਸਲ ਆਮਦਨ ਵਿੱਚ ਵਾਧਾ ਹੁੰਦਾ ਹੈ ਉਹ ਵਧੀ ਹੋਈ ਅਸਲ ਆਮਦਨ ਨਾਲ ਵਸਤੂ ਦੀ ਵੱਧ ਮਾਤਰਾ ਖਰੀਦ ਸਕਦਾ ਹੈ। ਇਹ ਕੀਮਤ ਦੀ ਕਮੀ, ਆਮਦਨ ਵਿੱਚ ਵਾਧਾ ਕਰਦੀ ਹੈ ਅਤੇ ਮੰਗ ਢਾ ਵਿਸਥਾਰ ਹੁੰਦਾ ਹੈ। ਕੀਮਤ ਦੇ ਵੱਧਣ ਨਾਲ ਆਮਦਨ ਵਿੱਚ ਕਮੀ ਹੁੰਦੀ ਹੈ ਅਤੇ ਮੰਗ ਢਾ ਸੁੰਗੜਨ ਹੁੰਦਾ ਹੈ।           

() ਪ੍ਰਤੀਸਥਾਪਨ ਪ੍ਰਭਾਵ:-ਪ੍ਰਤੀਸਥਾਪਨ ਪ੍ਰਭਾਵ ਤੋਂ ਭਾਵ ਹੈ ਕਿ ਜਦ ਉਪਭੋਗਤਾ ਦੀ ਆਮਦਨ ਸਮਾਨ ਰਹਿਣ ਤੇ ਕਿਸੇ ਵਸਤੂ ਦੀ ਕੀਮਤ ਦੂਸਰੀਆਂ ਵਸਤੂਆਂ ਦੇ ਮੁਕਾਬਲੇ ਘੱਟ ਹੋਂ ਜਾਂਦੀ ਹੈ ਤਾਂ ਸਸਤੀ ਵਸਤੂ ਦਾ ਦੂਸਰੀਆਂ ਵਸਤੂਆਂ ਲਈ ਪ੍ਰਤੀਸਥਾਪਨ (Substition) ਕੀਤਾ ਜਾਣ ਲੱਗਦਾ ਹੈ ਸਿੱਟੇ ਵਜੋਂ ਸਸਤੀ ਵਸਤੂ ਦੀ ਮੰਗ ਵੱਧ ਜਾਂਦੀ ਹੈ। ਉਦਾਹਰਣ ਵਜੋਂ ਕੋਕਾ ਕੋਲਾ ਅਤੇ ਪੈਪਸੀ ਪ੍ਰਤੀਸਥਾਪਨ ਵਸਤੂਆਂ ਹਨ। ਜੇ ਪੈਪਸੀ ਦੀ ਕੀਮਤ ਘੱਟ ਹੋ ਜਾਵੇਗੀ ਤਾਂ ਕੋਕਾ ਕੌਲਾ ਦੀ ਥਾਂ ਪੈਪਸੀ ਦੀ ਮੰਗ ਵਧੇਰੇ ਹੋ ਜਾਵੇਗੀ।

() ਘੱਟਦੀ ਸੀਮਾਂਤ ਉਪਯੋਗਤਾ ਦਾ ਨਿਯਮ:- ਉਪਭੋਗਤਾ ਜਿਵੇਂ-ਜਿਵੇ' ਵਸਤੂ ਦੀਆਂ ਵੱਧ ਇਕਾਈਆਂ ਦੀ ਵਰਤੋਂ ਕਰਦਾ ਹੈ ਤਾਂ ਹਰੇਕ ਅਗਲੀ ਇਕਾਈ ਦੀ ਉਪਯੋਗਤਾ ਘੱਟਦੀ ਜਾਂਦੀ ਹੈ। ਇਸ ਨਿਯਮ ਦੇ ਸਿੱਟੇ ਵਜੋਂ ਉਪਭੋਗਤਾ ਵਸਤੂ ਦੀ ਵਾਧੂ ਇਕਾਈ ਉਦੋਂ ਖਰੀਦਦਾ ਹੈ ਜਦੋਂ ਉਸ ਨੂੰ ਘੱਟ ਕੀਮਤ ਅਦਾ ਕਰਨੀ ਪੈਂਦੀ ਹੈ। ਜਦੋਂ ਵਸਤੂ ਦੀ ਸੀਮਾਂਤ ਉਪਯੌਗਤਾ ਅਦਾ ਕੀਤੀ ਕੀਮਤ ਦੇ ਬਰਾਬਰ ਹੋ ਜਾਂਦੀ ਹੈ, ਉਪਭੋਗਤਾ ਖਰੀਦ ਬੰਦ ਕਰ ਦਿੰਦਾ ਹੈ।

() ਨਵੇਂ ਉਪਭੋਗਤਾ:-ਜਦੋਂ ਵਸਤੂ ਦੀ ਕੀਮਤ ਵਿੱਚ ਕਮੀ ਆਉਂਦੀ ਹੈ ਤਾਂ ਕਈ ਉਪਭੋਗਤਾ ਜਿਹੜੇ ਪਹਿਲਾਂ ਉਸ ਵਸਤੂ ਨੂੰ ਵੱਧ ਕੀਮਤ ਹੋਣ ਕਰਕੇ ਖਰੀਦ ਨਹੀਂ ਸਨ ਸਕਦੇ, ਹੁਣ ਉਸ ਨੂੰ ਖਰੀਦ ਸਕਦੇ ਹਨ। ਇਸ ਤਰ੍ਹਾਂ ਕੁੱਲ ਬਾਜ਼ਾਰ ਮੰਗ ਵਿੱਚ ਵਾਧਾ ਹੁੰਦਾ ਹੈ।

() ਵੱਖ-ਵੱਖ ਪ੍ਰਯੋਗ:-ਕੁਝ ਵਸਤੂਆਂ ਦੀ ਅਲੱਗ-ਅਲੱਗ ਵਰਤੋਂ ਕੀਤੀ ਜਾਂਦੀ ਹੈ। ਜਿਵੇਂ ਦੁੱਧ ਨੂੰ ਚਾਹ ਬਣਾਉਣ, ਪੀਣ, ਦਹੀਂ ਬਣਾਉਣ ਅਤੇ ਪਨੀਰ ਬਣਾਉਣ ਲਈ ਵਰਤਿਆ ਜਾਂਦਾ ਹੈ। ਵੱਧ ਕੀਮਤ ਹੋਣ ਤੇ ਉਪਭੋਗਤਾ ਕੇਵਲ ਚਾਹ ਬਣਾਉਣ ਜਾਂ ਪੀਣ ਲਈ ਹੀ ਦੁੱਧ ਖਰੀਦੇਗਾ। ਪਰ ਘੱਟ ਕੀਮਤ ਹੋਣ ਤੇ ਉਹ ਦੁੱਧ, ਦਹੀਂ ਅਤੇ ਪਨੀਰ ਬਣਾਉਣ ਲਈ ਖਰੀਦੇਗਾ। ਇਸ ਤਰ੍ਹਾਂ ਕੀਮਤ ਘੱਟਣ ਤੇ ਮੰਗ ਵੱਧ ਜਾਂਦੀ ਹੈ।

 

ਪ੍ਰ:2:-ਮੰਗ ਦੇ ਵਿਸਥਾਰ ਅਤੇ ਮੰਗ ਦੇ ਵਾਧੇ, ਮੰਗ ਦੇ ਸੁੰਗੜਨ ਅਤੇ ਮੰਗ ਵਿੱਚ ਕਮੀ ਦਾ ਅੰਤਰ ਦੱਸੋ?

ਉਤਰ: - ਮੰਗ ਵਿੱਚ ਹੋਣ ਵਾਲੇ ਪਰਿਵਰਤਨ ਨੂੰ ਮੰਗ ਵਕਰ ਰਾਹੀਂ ਦੋ ਤਰ੍ਹਾਂ ਦਰਸਾਇਆ ਜਾ ਸਕਦਾ।

(i)ਮੰਗ ਵਕਰ ਸੰਚਾਲਨ ਜਾਂ ਇੱਕ ਹੀ ਮੰਗ ਵਕਰ ਤੇ ਵੱਖ-ਵੱਖ ਬਿੰਦੂਆਂ ਰਾਹੀਂ ਮੰਗ:-ਜਦੋਂ ਕੇਵਲ ਵਸਤੂ ਦੀ ਕੀਮਤ ਵਿੱਚ ਪਰਿਵਰਤਨ ਹੌਣ ਤੇ ਮੰਗ ਵਿੱਚ ਹੋਣ ਵਾਲੇ ਪਰਿਵਰਤਨ ਨੂੰ ਇੱਕ ਹੀ ਮੰਗ ਵਕਰ ਦੇ ਵੱਖ-ਵੱਖ ਬਿੰਦੂਆਂ ਰਾਹੀਂ ਦਰਸਾਇਆ ਜਾਂਦਾ ਹੈ। ਕੀਮਤ ਘੱਟ ਹੋਣ ਤੇ ਮੰਗ ਵਿੱਚ ਹੋਣ ਵਾਲੇ ਵਾਧੇ ਨੂੰ ਮੰਗ ਢਾ ਵਿਸਥਾਰ ਕਹਿੰਦੇ ਹਨ। ਕੀਮਤ ਵੱਧ ਹੋਣ ਤੇ ਮੰਗ ਵਿੱਚ ਹੋਣ ਵਾਲੀ ਕਮੀ ਨੂੰ ਮੰਗ ਦਾ ਸੂੰਗੜਨ ਕਹਿੰਦੇ ਹਨ।

(ii) ਮੰਗ ਵਕਰ ਦੇ ਖਿਸਕਣ ਦੁਅਰਾ:- ਜੇਕਰ ਵਸਤੂ ਦੀ ਕੀਮਤ ਸਥਿਰ ਵੀ ਰਹੇ ਅਤੇ ਮੰਗ ਨੂੰ ਪ੍ਰਭਾਵਿਤ ਕਰਨ ਵਾਲੇ ਤੱਤ ਜਿਵੇ' ਮੌਸਮ, ਰੁਚੀ, ਫੈਸਨ ਤੇ ਆਦਤ ਆਦਿ ਤਬਦੀਲ ਹੋ ਜਾਣ ਤਾਂ ਮੰਗ ਵਕਰ ਸੱਜੇ ਜਾਂ ਖੱਬੇ ਖਿਸਕ ਜਾਂਦੀ ਹੈ। ਇਸ ਨੂੰ ਮੰਗ ਦਾ ਪਰਿਵਰਤਨ ਕਹਿੰਦੇ ਹਨ। ਇਸ ਤਰ੍ਹਾਂ ਮੰਗ ਦੇ ਘਟਣ ਨੂੰ ਮੰਗ ਦੀ ਕਮੀ ਅਤੇ ਵੱਧਣ ਨੂੰ ਮੰਗ ਦਾ ਵਾਧਾ ਕਿਹਾ ਜਾਂਦਾ ਹੈ।

(A)ਮੰਗ ਦਾ ਵਿਸਥਾਰ ਅਤੇ ਸੁੰਗੜਨ(Extension and Contraction of Demand)

(1) ਮੰਗ ਦਾ ਵਿਸਥਾਰ ਅਤੇ ਸੁੰਗੜਨ:-ਹੋਰ ਗੱਲਾਂ ਸਮਾਨ ਰਹਿਣ ਤੇ, ਜਦੋਂ ਕੀਮਤ ਵਿੱਚ ਕਮੀ ਦੇ ਕਾਰਨ ਮੰਗ ਵਿੱਚ ਵਾਧਾ ਹੁੰਦਾ ਹੈ ਤਾਂ ਇਸ ਨੂੰ ਮੰਗ ਦਾ ਵਿਸਥਾਰ ਕਹਿੰਦੇ ਹਨ।

 

ਤਾਲਿਕਾ 2:ਮੰਗ ਦਾ ਵਿਸਥਾਰ

ਜਦੋ ਚਾਕਲੇਟ ਦੀ ਕੀਮਤ 5 ਰੁ: ਤਾਂ ਮੰਗੀ ਗਈ ਮਾਤਰਾ 1 ਇਕਾਈ ਹੈ। ਕੀਮਤ 1 ਰੁ:  ਹੋਣ ਤੇ ਮੰਗ ਵੱਧ ਕੇ 5 ਇਕਾਈ ਹੋ ਜਾਂਦੀ ਹੈ। ਇਹ ਮੰਗ ਦੇ ਵਿਸਥਾਰ ਨੂੰ ਪ੍ਰਗਟ ਕਰਦੀ ਹੈ।

ਕੀਮਤ

ਮੰਗੀ ਗਈ ਮਾਤਰਾ

5

1

1

5

 

ਚਿੱਤਰ ਵਿੱਚ AB ਮੰਗ ਵਕਰ ਹੈ। ਜਦੋਂ ਚਾਕਲੇਟ ਦੀ ਕੀਮਤ 5 ਰੁ: ਹੈ ਤਾਂ ਮੰਗ 1 ਇਕਾਈ ਹੈ ।ਕੀਮਤ 1 ਰੁ: ਹੋਣ ਤੇ ਮੰਗ ਵੱਧ ਕੇ 5 ਇਕਾਈ ਹੋ ਜਾਂਦੀ ਹੈ। ਉਪਭੋਗਤਾ ਮੰਗ ਵਕਰ ਦੇ ਬਿੰਦੂ A ਤੋਂ ਬਿੰਦੂ B ਤੇ ਪੁਹੰਚ ਜਾਂਦਾ ਹੈ ਇਹ ਮੰਗ ਦੇ ਵਿਸਥਾਰ ਨੂੰ ਪ੍ਰਗਟ ਕਰਦੀ ਹੈ।

(iii) ਮੰਗ ਦਾ ਸੁੰਗੜਨ:- ਹੋਰ ਗੱਲਾਂ ਸਮਾਨ ਰਹਿਣ ਤੇ, ਜਦੋਂ ਕੀਮਤ ਵੱਧਣ ਦੇ ਕਾਰਨ ਮੰਗ ਵਿੱਚ ਕਮੀ ਹੁੰਦੀ ਹੈ ਤਾਂ ਇਸ ਨੂੰ ਮੰਗ ਦਾ ਸੁੰਗੜਨ ਕਹਿੰਦੇ ਹਨ।

ਤਾਲਿਕਾ 2: ਮੰਗ ਦਾ ਸੁੰਗੜਨ

ਕੀਮਤ

ਮੰਗੀ ਗਈ ਮਾਤਰਾ

5

1

1

5

 

ਜਦੋਂ ਚਾਕਲੇਟ ਦੀ ਕੀਮਤ 1 ਰੁ: ਤਾਂ ਮੰਗੀ ਗਈ ਮਾਤਰਾ 5 ਇਕਾਈ ਹੈ। ਕੀਮਤ 5 ਰੁ: ਹੋਣ ਤੇ ਮੰਗ ਘੱਟ ਕੇ 1 ਇਕਾਈ ਹੋ ਜਾਂਦੀ ਹੈ। ਇਹ ਮੰਗ ਦਾ ਸੁੰਗੜਨ ਨੂੰ ਪ੍ਰਗਟ ਕਰਦੀ ਹੈ।

ਕੀਮਤ

ਮੰਗੀ ਗਈ ਮਾਤਰਾ

5

1

1

5

 

 

ਚਿੱਤਰ ਵਿੱਚ AB ਮੰਗ ਵਕਰ ਹੈ। ਜਦੋਂ ਚਾਕਲੇਟ ਦੀ ਕੀਮਤ 1 ਰੁ; ਹੈ ਤਾਂ ਮੰਗ 5 ਇਕਾਈ ਹੈ ।ਕੀਮਤ 5 ਰੁ: ਹੌਣ ਤੇ ਮੰਗ ਘੱਟ ਕੇ 1 ਇਕਾਈ ਹੋ ਜਾਂਦੀ ਹੈ। ਉਪਭੋਗਤਾ ਮੰਗ ਵਕਰ ਦੇ ਬਿੰਦੂ B ਤੋਂ ਬਿੰਦੂ A ਤੇ ਪੁਹੰਚ ਜਾਂਦਾ ਹੈ ਇਹ ਮੰਗ ਦਾ ਸੁੰਗੜਨ ਨੂੰ ਪ੍ਰਗਟ ਕਰਦੀ ਹੈ।

(A) ਮੰਗ ਵਿੱਚ ਕਮੀ, ਮੰਗ ਵਿੱਚ ਵਾਧਾ (Increase in Demand and Decrease in Demand)

ਜਦੋਂ ਮੰਗ ਵਿੱਚ ਤਬਦੀਲੀ ਫੈਸ਼ਨ, ਆਦਤ ਆਦਿ ਕਾਰਨ ਹੁੰਦੀ ਹੈ ਤਾ ਇਸਨੂੰ ਮੰਗ ਵਿੱਚ ਕਮੀ, ਮੰਗ ਵਿੱਚ ਵਾਧਾ ਕਿਹਾ ਜਾਂਦਾ ਹੈ।

(i) ਮੰਗ ਵਿੱਚ ਕਮੀ:- ਜੇਕਰ ਵਸਤੂ ਦੀ ਕੀਮਤ ਸਥਿਰ ਰਹਿਣ ਤੇ ਉਸ ਵਸਤੂ ਦੀ ਮੰਗ ਘੱਟ ਹੋ ਜਾਂਦੀ ਹੈ ਜਾਂ ਕੀਮਤ ਘੱਟ ਹੋਣ ਤੇ ਮੰਗ ਸਥਿਰ ਰਹਿੰਦੀ ਹੈ ਤਾਂ ਇਸ ਤਬਦੀਲੀ ਨੂੰ ਮੰਗ ਵਿੱਚ ਕਮੀ ਕਿਹਾ ਜਾਂਦਾ ਹੈ।

ਤਾਲਿਕਾ 3:

ਕੀਮਤ ਸਥਿਰ ਪਰ ਵਸਤੂ ਦੀ ਮੰਗ ਵਿੱਚ ਕਮੀ

ਕੀਮਤ ਘੱਟ ਹੋਣ ਤੇ ਮੰਗ ਸਥਿਰ

ਕੀਮਤ (ਰੁ:) ਚਾਕਲੇਟ

ਮੰਗ ਗਈ ਮਾਤਰਾ

ਕੀਮਤ (ਰੁ:) ਚਾਕਲੇਟ

ਮੰਗ ਗਈ ਮਾਤਰਾ

3

3

3

3

3

2

2

3

 

ਮੰਗ ਵਿੱਚ ਕਮੀ ਦੇ ਹੇਠ ਲਿਖੇ ਕਾਰਨ ਹਨ;

() ਉਪਭੋਗਤਾ ਦੀ ਆਮਦਨ ਵਿੱਚ ਕਮੀ। () ਪ੍ਰਤੀਸਥਾਪਨ ਵਸਤੂਆਂ ਦੀ ਕੀਮਤ ਵਿੱਚ ਕਮੀ। () ਉਪਭੌਗਤਾਵਾਂ ਦੀ ਗਿਣਤੀ ਵਿੱਚ ਕਮੀ। () ਕੀਮਤ ਵਿੱਚ ਭਵਿੱਖ ਵਿੱਚ ਕਮੀ ਦੀ ਆਸ। () ਉਪਭੋਗਤਾ ਦੀ ਰੁਚੀ ਵਸਤੂ ਵਿੱਚ ਘੱਟ ਜਾਂਦੀ ਹੈ।

(a) ਜਦੋਂ ਚਾਕਲੇਟ ਦੀ ਕੀਮਤ 3 ਰੁ: ਹੈ ਤਾਂ 3 ਇਕਾਈਆਂ ਖਰੀਦੀਆਂ ਗਈਆਂ ਜੇਕਰ 2 ਇਕਾਈਆਂ ਉਸੇ ਕੀਮਤ ਤੇ ਖਰੀਦੀਆਂ ਗਈਆਂ ਤਾਂ ਮੰਗ ਵਿੱਚ ਕਮੀ ਆਈ ਹੈ।

(b) ਜਦੋਂ ਚਾਕਲੇਟ ਦੀ ਕੀਮਤ 3 ਰੁ: ਹੈ ਤਾਂ 3 ਇਕਾਈਆਂ ਖਰੀਦੀਆਂ ਗਈਆਂ ਜੇਕਰ ਕੀਮਤ ਘੱਟ ਕੇ 2ਰੁ: ਹੈ ਤਾਂ ਵੀ 3 ਇਕਾਈਆਂ ਖਰੀਦੀਆਂ ਗਈਆਂ ਤਾਂ ਮੰਗ ਵਿੱਚ ਕਮੀ ਆਈ ਹੈ।

ਚਿੱਤਰ ਵਿੱਚ AB ਮੁੱਢਲੀ ਮੰਗ ਵਕਰ ਹੈ। ਚਾਕਲੇਟ ਦੀ ਕੀਮਤ 3 ਰੁ: ਹੈ ਤਾਂ 3 ਇਕਾਈਆਂ ਖਰੀਦੀਆਂ ਗਈਆਂ। ਉਪਭੋਗਤਾ ਬਿੰਦੂ S ਤੇ ਹੈ। ਹੋਰ ਤੱਤਾਂ ਦੀ ਤਬਦੀਲੀ ਕਾਰਨ ਮੰਗ ਵਕਰ ਖੱਬੇ ਪਾਸੇ ਖਿਸਕ ਕੇ P Q ਹੋ ਜਾਂਦੀ ਹੈ। ਬਿੰਦੁ E ਤੇ ਉਪਭੌਗਤਾ 3ਰੁ; ਕੀਮਤ ਤੇ 2 ਇਕਾਈਆਂ ਖਰੀਦਦਾ ਹੈ ਅਤੇ ਬਿੰਦੂ F ਤੇ 2ਰੁ: ਕੀਮਤ ਤੇ 3 ਇਕਾਈਆਂ ਖਰੀਦਦਾ ਹੈ। ਇਸ ਤਰ੍ਹਾਂ ਮੰਗ ਵਕਰ P Q ਮੰਗ ਦੀ ਕਮੀ ਨੂੰ ਦਰਸਾਂਦੀ ਹੈ।

(ii) ਮੰਗ ਵਿੱਚ ਵਾਧਾ:- ਵਸਤੂ ਜੇਕਰ ਵਸਤੂ ਵਧਣ ਤੇ ਮੰਗ ਸਥਿਰ ਰਹਿੰਦੀ ਹੈ ਇਸ ਨੂੰ ਮੰਗ ਦਾ ਵਾਧਾ ਕਿਹਾ ਜਾਂਦਾ ਹੈ

 

ਕੀਮਤ ਸਥਿਰ ਪਰ ਵਸਤੂ ਦੀ ਮੰਗ ਵਿੱਚ ਕਮੀ

ਕੀਮਤ ਘੱਟ ਹੋਣ ਤੇ ਮੰਗ ਸਥਿਰ

ਕੀਮਤ (ਰੁ:) ਚਾਕਲੇਟ

ਮੰਗ ਗਈ ਮਾਤਰਾ

ਕੀਮਤ (ਰੁ:) ਚਾਕਲੇਟ

ਮੰਗ ਗਈ ਮਾਤਰਾ

3

3

3

3

3

4

4

3

 

ਮੰਗ ਵਿੱਚ ਵਾਧੇ ਦੇ ਹੇਠ ਲਿਖੇ ਕਾਰਨ ਹਨ: (ਓ) ਉਪਭੋਗਤਾ ਆਮਦਨ ਵਿੱਚ ਵਾਧਾ। () ਪ੍ਰਤੀਸਥਾਪਨ ਵਸਤੂਆਂ ਦੀ ਕੀਮਤ ਵਿੱਚ ਵਾਧਾ। () ਉਪਭੋਗਤਾਵਾਂ ਦੀ ਗਿਣਤੀ ਵਿੱਚ ਵਾਧਾ। () ਕੀਮਤ ਵਿੱਚ ਵਾਧੇ ਦੀ ਆਸ। () ਉਪਭੋਗਤਾ ਦੀ ਰੁਚੀ ਵਸਤੂ ਵੱਲ ਵਧ ਜਾਂਦੀ ਹੈ।

(a) ਜਦੋਂ ਚਾਕਲੇਟ ਦੀ ਕੀਮਤ 3 ਰੁ: ਹੈ ਤਾਂ 3 ਇਕਾਈਆਂ ਖਰੀਦੀਆਂ ਗਈਆਂ ਜੇਕਰ 4 ਇਕਾਈਆਂ ਉਸੇ ਕੀਮਤ ਤੇ ਖਰੀਦੀਆਂ ਗਈਆਂ ਤਾਂ ਮੰਗ ਵਿੱਚ ਵਾਧਾ ਹੁੰਦਾ ਹੈ।

(b) ਜਦੋਂ ਚਾਕਲੇਟ ਦੀ ਕੀਮਤ 3 ਰੂ: ਹੈ ਤਾਂ 3 ਇਕਾਈਆਂ ਖਰੀਦੀਆਂ ਗਈਆਂ ਜੇਕਰ ਕੀਮਤ ਵੱਧ ਕੇ 4 ਰੁ: ਹੈ ਤਾਂ ਵੀ ਇਕਾਈਆਂ ਖਰੀਦੀਆਂ ਗਈਆਂ ਤਾਂ ਮੰਗ ਵਿੱਚ ਵਾਧਾ ਹੁੰਦਾ ਹੈ।

 

ਚਿੱਤਰ ਵਿੱਚ AB ਮੁੱਢਲੀ ਮੰਗ ਵਕਰ ਹੈ। ਚਾਕਲੇਟ ਦੀ ਕੀਮਤ 3 ਰੁ: ਹੈ ਤਾਂ 3 ਇਕਾਈਆਂ ਖਰੀਦੀਆਂ ਗਈਆਂ। ਉਪਭੋਗਤਾ ਬਿੰਦੂ S ਤੇ ਹੈ। ਹੋਰ ਤੱਤਾਂ ਦੀ ਤਬਦੀਲੀ ਕਾਰਨ ਮੰਗ ਵਕਰ ਖੱਬੇ ਪਾਸੇ ਖਿਸਕ ਕੇ P Q ਹੋ ਜਾਂਦੀ ਹੈ। ਬਿੰਦੁ E ਤੇ ਉਪਭੋਗਤਾ 3ਰੁ; ਕੀਮਤ ਤੇ 4 ਇਕਾਈਆਂ ਖਰੀਦਦਾ ਹੈ ਅਤੇ ਬਿੰਦੂ D ਤੇ 4 ਰੁ: ਕੀਮਤ ਤੇ 3 ਇਕਾਈਆਂ ਖਰੀਦਦਾ ਹੈ। ਇਸ ਤਰ੍ਹਾਂ ਮੰਗ ਵਕਰ PQ ਮੰਗ ਵਿੱਚ ਵਾਧੇ ਨੂੰ ਦਰਸਾਂਦੀ ਹੈ

 

ਪ੍ਰ:3:-ਮੰਗ ਦੀ ਪਰਿਭਾਸ਼ਾ ਦਿਓ ਅਤੇ ਉਹਨਾਂ ਤੱਤਾਂ ਦਾ ਵਰਨਣ ਕਰੋ ਜਿਹੜੇ ਮੰਗ ਨੂੰ ਪ੍ਰਭਾਵਿਤ ਕਰਦੇ ਹਨ।

ਉਤਰ: - ਮੰਗ ਹੋਰ ਗੱਲਾਂ ਸਮਾਨ ਰਹਿਣ ਤੇ ਵਸਤੂ ਦੀਆਂ ਮੰਗੀਆਂ ਗਈਆਂ ਉਹ ਮਾਤਰਾਵਾਂ ਹਨ ਜੋ ਉਪਭੌਗਤਾ ਹਰੇਕ ਸੰਭਵ ਕੀਮਤ ਤੇ ਇੱਕ ਨਿਸਚਿਤ ਸਮੇਂ ਅਵਧੀ ਦੇ ਦੌਰਾਨ ਖਰੀਦਣ ਦੀ ਇੱਛਾ ਰੱਖਦੇ ਹਨ ਅਤੇ ਖਰੀਦਣ ਦੇ ਯੋਗ ਹਨ।

ਮੰਗ ਦੇ ਫਲਨ ਨੂੰ ਇਸ ਪ੍ਰਕਾਰ ਦਰਸਾਇਆ ਜਾਂਦੇ

Dx=f (Px, Po, Y, T, E, N, G, S)

ਹੇਠ ਲਿਖੋ ਤੱਤ ਮੰਗ ਨੂੰ ਪ੍ਰਭਾਵਿਤ ਕਰਦੇ ਹਨ;

(i) ਵਸਤੂ ਦੀ ਕੀਮਤ (Px):-ਵਸਤੂ ਦੀ ਮੰਗ ਕੀਮਤ ਤੇ ਨਿਰਭਰ ਕਰਦੀ ਹੈ। ਕੀਮਤ ਦੇ ਵਾਧੇ ਨਾਲ ਮੰਗ ਦਾ ਸੰਗੜਨ ਹੁੰਦਾ ਹੈ ਅਤੇ ਕੀਮਤ ਦੀ ਕਮੀ ਨਾਲ ਮੌੰਗ ਦਾ ਵਿਸਥਾਰ ਹੁੰਦਾ ਹੈ।

(ii) ਸੰਬੰਧਤ ਵਸਤੂਆਂ ਦੀ ਕੀਮਤ (Pr):- ਵਸਤੂ ਦੀ ਮੰਗ ਸਬੰਧਤ ਵਸਤੂਆਂ ਦੀ ਕੀਮਤ ਤੇ ਨਿਰਭਰ ਕਰਦੀ ਹੈ। ਸਬੰਧਤ ਵਸਤੂਆਂ ਦੋ ਤਰ੍ਹਾਂ ਦੀਆਂ ਹੁੰਦੀਆਂ ਹਨ।

(a) ਪ੍ਰਤੀਸਥਾਪਨ ਵਸਤੂਆਂ:- ਪ੍ਰਤੀਸਥਾਪਨ ਵਸਤੂਆਂ ਉਹ ਵਸਤੂਆਂ ਹੁੰਦੀਆਂ ਹਨ ਜਿਹਨਾਂ ਦਾ ਪ੍ਰਯੋਗ ਇੱਕ ਦੂਜੇ ਲਈ ਕੀਤਾ ਜਾ ਸਕਦਾ ਹੈ।ਜਿਵੇਂ ਕੋਕਾ ਕੋਲਾ ਅਤੇ ਪੈਪਸੀ ।ਜੇਕਰ ਪੈਪਸੀ ਦੀ ਕੀਮਤ ਘੱਟ ਹੋ ਜਾਵੇਗੀ ਤਾਂ ਕੋਕਾ ਕੌਲਾ ਦੀ ਥਾਂ ਪੈਪਸੀ ਦੀ ਮੰਗ ਵਧੇਰੇ ਹੋ ਜਾਵੇਗੀ।

(b) ਪੂਰਕ ਵਸਤੂਆਂ:- ਪੂਰਕ ਵਸਤੂਆਂ ਉਹ ਵਸਤੂਆਂ ਹਨ ਜੋ ਕਿਸੇ ਲੋੜ ਨੂੰ ਸੰਯੁਕਤ ਰੂਪ ਨਾਲ ਸੰਤੁਸ਼ਟ ਕਰਦੀਆਂ ਹਨ ਜਿਵੇਂ ਪੈਨ ਅਤੇ ਸਿਆਹੀ। ਪੂਰਕ ਵਸਤੂਆਂ ਉਹ ਵਸਤੂਆਂ ਹਨ ਜਿੰਨਾਂ ਵਿੱਚ ਇੱਕ ਵਸਤੂ ਦੀ ਮੰਗ ਅਤੇ ਦੂਸਰੀ ਵਸਤੂ ਦੀ ਕੀਮਤ ਵਿੱਚ ਰਿਣਾਤਮਕ ਸਬੰਧ ਹੁੰਦਾ ਹੈ। ਅਰਥਾਤ ਇੱਕ ਵਸਤੂ ਦੀ ਕੀਮਤ ਵੱਧਣ ਤੇ ਉਸਦੀ ਪੂਰਕ ਵਸਤੂ ਦੀ ਮੰਗ ਘੱਟ ਹੋ ਜਾਵੇਗੀ ਅਤੇ ਕੀਮਤ ਘੱਟ ਹੋਣ ਨਾਲ ਪੂਰਕ ਵਸਤੂ ਦੀ ਮੰਗ ਵਧ ਜਾਵੇਗੀ।

(ii) ਉਪਭੋਗਤਾ ਦੀ ਆਮਦਨ (Y):-ਆਮਤੌਰ ਤੇ ਵਸਤੂ ਦੀ ਮੰਗ ਅਤੇ ਉਪਭੌਗਤਾ ਦੀ ਆਮਦਨ ਵਿੱਚ ਸਿੱਧਾ ਸਬੰਧ ਹੁੰਦਾ ਹੈ। ਆਮਦਨ ਦੇ ਵੱਧਣ ਨਾਲ ਵਸਤੂ ਦੀ ਮੰਗ ਵੱਧਦੀ ਹੈ ਅਤੇ ਆਮਦਨ ਘੱਟ ਹੌਣ ਤੇ ਮੰਗ ਘੱਟ ਜਾਂਦੀ ਹੈ।

(iv) ਉਪਭੋਗਤਾ ਦੀਆਂ ਰੁਚੀਆਂ (T):- ਉਪਭੋਗਤਾ ਦੀ ਰੁਚੀ ਜਿਹਨਾਂ ਵਸਤੂਆਂ ਵਿੱਚ ਵੱਧ ਜਾਂਦੀ ਹੈ ।ਉਹਨਾਂ ਦੀ ਮੰਗ ਵੱਧ ਜਾਂਦੀ ਹੈ ਇਸ ਦੇ ਉਲਟ ਜਿਹਨਾਂ ਵਸਤੂਆਂ ਵਿੱਚ ਰੁਚੀ ਘੱਟ ਜਾਂਦੀ ਹੈ ।ਉਹਨਾਂ ਦੀ ਮੰਗ ਵੀ ਘੱਟ ਜਾਂਦੀ ਹੈ।

(v) ਸੰਭਾਵਨਾਵਾਂ (E):-ਜੇਕਰ ਉਪਭੋਗਤਾ ਨੂੰ ਇਹ ਸੰਭਾਵਨਾ ਹੋਵੇ ਕਿ ਭਵਿੱਖ ਵਿੱਚ ਵਸਤੂ ਦੀ ਕੀਮਤ ਵਧੇਗੀ ਤਾਂ ਉਹ ਕੀਮਤ ਵੱਧ ਹੋਣ ਤੇ ਵੀ ਵਸਤੂ ਦੀ ਵੱਧ ਮੰਗ ਕਰੇਗਾ ।ਜੇਕਰ ਉਪਭੌਗਤਾ ਨੂੰ ਭਵਿੱਖ ਵਿੱਚ ਵਸਤੂ ਦੀ ਕੀਮਤ ਘੱਟ ਹੋਣ ਦੀ ਸੰਭਾਵਨਾ ਹੋਵੇ ਤਾਂ ਉਹ ਵਸਤੂ ਦੀ ਘੱਟ ਮੰਗ ਕਰੇਗਾ।

(vi) ਜਨਸੰਖਿਆ (N):-ਜਨਸੰਖਿਆ ਦਾ ਮੰਗ ਤੇ ਬਹੁਤ ਪ੍ਰਭਾਵ ਪੈਂਦਾ ਹੈ। ਜਨਸੰਖਿਆ ਦੇ ਵੱਧਣ ਨਾਲ ਮੰਗ ਵੱਧ ਜਾਂਦੀ ਹੈ ਅਤੇ ਘੱਟ ਹੋਣ ਨਾਲ ਮੰਗ ਘੱਟ ਜਾਂਦੀ ਹੈ।

(vii) ਸਰਕਾਰੀ ਨੀਤੀਆਂ (G):- ਸਰਕਾਰੀ ਨੀਤੀਆਂ ਵੀ ਮੰਗ ਨੂੰ ਪ੍ਰਭਾਵਿਤ ਕਰਦੀਆਂ ਹਨ। ਕਿਸੇ ਵਸਤੂ ਦੀ ਮੰਗ ਨੂੰ ਘਟਾਉਣ ਲਈ ਸਰਕਾਰ ਕਰ (Tax) ਲਗਾਉਂਦੀ ਹੈ। ਕਿਸੇ ਵਸਤੂ ਦੀ ਮੰਗ ਵਿੱਚ ਵਾਧਾ ਕਰਨ ਲਈ ਸਰਕਾਰ ਆਰਥਿਕ ਸਹਾਇਤਾ (subsides) ਦਿੰਦੀ ਹੈ।

(viii) ਮੌਸਮ ਅਤੇ ਜਲਵਾਯੂ(S):-ਜਲਵਾਯੂ ਅਤੇ ਮੌਸਮ ਵੀ ਵਸਤੂ ਦੀ ਮੰਗ ਨੂੰ ਪ੍ਰਭਾਵਿਤ ਕਰਦਾ ਹੈ। ਠੰਢੇ ਮੌਸਮ ਵਿੱਚ ਊਨੀ ਕੱਪਿੜਆਂ ਦੀ ਮੰਗ ਜ਼ਿਆਦਾ ਹੁੰਦੀ ਹੈ, ਗਰਮੀ ਦੇ ਮੌਸਮ ਨਾਲੋਂ।