ਅਧਿਆਇ- 9 ਮਹਾਂਸਾਗਰ
[Part-I]
ਪ੍ਰਸ਼ਨ 1:- ਮਹਾਂਸਾਗਰ ਬੇਸਿਨ ਦੇ ਧਰਾਤਲ ਬਾਰੇ ਜਾਨਕਾਰੀ ਦਿਉ? ਜਾਂ ਮਹਾਂਸਾਗਰ ਦੀ ਥਲ ਆਕ੍ਰਿਤੀ ਦਾ ਵਿਸਥਾਰ ਨਾਲ ਵਰਣਨ ਕਰੋ?
ਉਤਰ: - ਮਹਾਂਸਾਗਰ ਦੀ ਥਲ ਆਕ੍ਰਿਤੀ
1)
ਮਹਾਂਦੀਪ ਸ਼ੈਲਫ਼
2)
ਮਹਾਂਦੀਪ ਢਲਾਣ
3)
ਮਹਾਂਦੀਪੀ ਉਚਾਣ
4)
ਡੂੰਘੇ ਵਿਤਲੀ ਮੈਦਾਨ
5)
ਸਮੁੰਦਰ ਹੇਠਲੀ ਟੋਕਰੀ
6)
ਬਹੁਤ ਡੂੰਘਾ ਸਮੁੰਦਰ
1) ਮਹਾਂਦੀਪ ਸ਼ੈਲਫ਼ - ਸਮੁੰਦਰੀ
ਕੰਢੇ ਦੇ ਨਾਲ ਲੱਗਦੇ ਸਮੁੰਦਰੀ ਹਿੱਸੇ ਨੂੰ ਮਹਾਂਦੀਪੀ ਸੈਲਫ਼ ਕਿਹਾ ਜਾਂਦਾ ਹੈ ਜਾਂ ਮਹਾਂਦੀਪਾਂ ਦੇ
ਉਹ ਧਰਾਤਲੀ ਹਿੱਸੇ ਜੋ ਸਮੁੰਦਰ ਵਿੱਚ ਡੂੰਘੇ ਹੋਏ ਹੁੰਦੇ ਰਨ, ਮਹਾਂਦੀਪੀ ਸ਼ੈਲਫ਼ ਦੇ ਨਾਂ ਨਾਲ ਜਾਣੇ
ਜਾਂਦੇ ਰਨ ।
ਵਿਸ਼ੇਸ਼ਤਾਵਾਂ
·
ਨਦੀਆਂ
ਦੁਆਰਾ ਲਿਆਂਦੀ ਗਈ ਮਿੱਟੀ, ਕੰਕਰ, ਪੱਥਰ ਆਦਿ ਇੱਥੇ ਜਮ੍ਹਾਂ ਹੁੰਦੇ ਹਨ ।
·
ਡੂੰਘਾਈ
ਘੱਟ ਹੋਣ ਕਰਕੇ ਸੂਰਜ ਦੀਆਂ ਕਿਰਨਾਂ ਜਲ ਦੀ ਉੱਪਰ ਵਾਲੀ ਸਤ੍ਹਾ ਤੋਂ ਕਈ ਪ੍ਰਕਾਰ ਦੀ ਬਨਸਪਤੀ ਅਤੇ
ਜੀਵ-ਜੰਤੂਆਂ ਦੀ ਵਿਕਾਸ ਪ੍ਰਕਿਰਿਆ ਵਿੱਚ ਮਦਦ ਕਰਦੀਆਂ ਹਨ ।
·
ਮਹਾਂਦੀਪੀ
ਸੈਲਫ਼ ਦੀ ਡੂੰਘਾਈ 200 ਮੀਟਰ ਤੋਂ ਵੱਧ ਨਹੀਂ ਹੁੰਦੀ ਅਤੇ ਢਲਾਣ 1° ਤੱਕ ਹੁੰਦੀ ਰੈ ।
·
ਸੰਸਾਰ
ਦੇ ਪ੍ਰਸਿੱਧ ਮੱਛੀ ਖੇਤਰ ਇਨ੍ਹਾਂ ਸ਼ੈਲਫਾਂ ਉਤੇ ਹੀ ਸਥਿਤ ਹਨ ।
·
ਮਹਾਂਦੀਪੀ
ਸ਼ੈਲਫ਼ ਦੀ ਚੌੜਾਈ ਕੁੱਲ ਕਿਲੋਮੀਟਰਾਂ ਤੋਂ ਲੈ ਕੇ
1000 ਕਿਲੋਮੀਟਰ ਤੱਕ ਹੋ ਸਕਦੀ ਹੈ ।
2) ਮਹਾਂਦੀਪ ਢਲਾਣ - ਮਹਾਂਦੀਪੀ ਸ਼ੈਲਫ਼ ਸਮੁੰਦਰ ਵਿੱਚ ਇੱਕ ਦਮ ਖਤਮ
ਹੋ ਜਾਂਦੀ ਅਤੇ ਉਸਤੋਂ ਅੱਗੇ ਮਹਾਂਦੀਪੀ ਢਲਾਣ ਸ਼ੁਰੂ ਹੋ ਜਾਂਦੀ ਹੈ । ਇਸਦੀ ਢਲਾਈ ਦੀ ਦਰ ਸ਼ੈਲਫ਼
ਤੋਂ ਵੱਧ ਭਾਵ 2° ਤੋਂ 5° ਤੱਕ ਹੁੰਦੀ ਹੈ ।
ਵਿਸ਼ੇਸ਼ਤਾਵਾਂ
·
ਇਸ
ਦੀ ਡੂੰਘਾਈ 200 ਮੀਟਰ ਤੋਂ ਲੈ ਕੇ 3000 ਮੀਟਰ ਤੱਕ ਹੋ ਸਕਦੀ ਹੈ ।
·
ਮਰਾਂਸਾਗਰਾਂ
ਦੇ ਕੁੱਲ 8.5% ਖੇਤਰ ਵਿੱਚ ਫੈਲੀਆਂ ਹੋਈਆਂ ਹਨ ।
·
ਇਹਨਾਂ
ਦੀ ਢਲਾਣ ਵੱਖਰੀਆਂ-ਵੱਖਰੀਆਂ ਥਾਵਾਂ 'ਤੇ ਵੱਖਰੀ-ਵੱਖਰੀ ਹੁੰਦੀ ਹੈ । ਉਦਹਾਰਣ ਦੇ ਤੌਰ `ਤੇ ਕਾਲੀਕੱਟ
ਤੱਟ ਤੋਂ ਇਹ 5° ਤੋਂ 15° ਸਪੇਨ ਦੇ ਤੱਟ ਤੇ 30° ਅਤੇ ਸੈਂਟਰੇਲੀਨਾ ਵਿਖੇ 40° ਤੱਕ ਹੈ ।
·
ਇਸ
ਹਿੱਸੇ ਤੋਂ ਮਹਾਂਦੀਪੀ ਸੈਲਫ਼ ਤੇ ਮੁਕਾਬਲੇ ਸਮੁੰਦਰੀ ਬਨਸਪਤੀ ਘੱਟ ਹੁੰਦੀ ਹੈ ।
·
ਕਿਤੇ
- ਕਿਤੇ ਡੂੰਘੀਆਂ ਖਾਈਆਂ ਮਿਲਦੀਆਂ ਹਨ । ਜਿਨ੍ਹਾਂ
ਨੂੰ ਸਮੁੰਦਰੀ ਖਾਈਆਂ ਵੀ ਕਿਹਾ ਜਾਂਦਾ ਹੈ । ਹਿੰਦ ਮਹਾਂਸਾਗਰ ਵਿੱਚ ਇਹ ਸਮੁੰਦਰੀ ਖਾਈਆਂ, ਗੰਗਾਂ
ਅਤੇ ਸਿੰਧ ਦਰਿਆਵਾਂ ਦੇ ਮੁਹਾਇਆਂ 'ਤੇ ਮਿਲਦੀਆਂ ਹਨ ।
3) ਮਹਾਂਦੀਪੀ ਉਚਾਣ - ਇਹ ਮੰਦ ਢਲਾਣ ਵਾਲਾ, ਮਹਾਂਦੀਪੀ ਢਲਾਣ ਤੋਂ ਅਗਲਾ
ਇਲਾਕਾ ਹੈ ਜਿਸਦੀ ਢਲਾਣ ਸਾਧਾਰਣ ਤੌਰ 'ਤੇ 0.5° ਤੋਂ ਲੈ ਕੇ 1.0° ਤੱਕ ਹੁੰਦੀ ਹੈ । ਇਸਦੀ ਉਚਾਈ
ਵੀ ਘੱਟ ਹੁੰਦੀ ਹੈ ।
ਵਿਸ਼ੇਸ਼ਤਾਵਾਂ
·
ਇਹਨਾਂ
ਦੀ ਚੌੜਾਈ ਕਈ ਜਗ੍ਹਾਂ 'ਤੇ 600 ਕਿਲੋਮੀਟਰ ਤੋਂ ਵੀ ਜਿਆਦਾ ਹੈ ।
·
ਡੂੰਘਾਈ
ਦੇ ਵੱਧਣ ਦੇ ਨਾਲ-ਨਾਲ ਇਹ ਲਗਭਗ ਸਮਤਲ ਹੋ ਜਾਂਦਾ ਹੈ ।
4) ਡੂੰਘੇ ਵਿਤਲੀ ਮੈਦਾਨ - ਮਹਾਂਦੀਪੀ ਢਲਾ ਖ਼ਤਮ ਹੁੰਦੇ ਹੀ ਡੂੰਘੇ ਸਮੁੰਦਰੀ
ਮੈਦਾਨ ਸ਼ੁਰੂ ਹੋ ਜਾਂਦੇ ਹਨ ਜਿਨ੍ਹਾਂ ਨੂੰ ਅਬੇਸਲ ਭਾਵ ਵਿਤਲੀ ਮੈਦਾਨ ਕਿਹਾ ਜਾਂਦਾ ਹੈ ।
ਵਿਸ਼ੇਸ਼ਤਾਵਾਂ
·
ਇਹ
ਸਮੁੰਦਰੀ ਫ਼ਰਸ਼ ਦੇ ਸਮਤਲ ਮੈਦਾਨ ਹਨ ਜਿਨ੍ਹਾਂ ਦੀ ਢਲਾਣ 1 ° ਤੋਂ ਘੱਟ ਹੁੰਦੀ ਹੈ ।
·
ਇਹਨਾਂ
ਦੀ ਡੂੰਘਾਈ 2000 ਤੋਂ 6000 ਮੀਟਰ ਤੱਕ ਹੁੰਦੀ ਹੈ ।
·
ਇਸ
ਤਰ੍ਹਾਂ ਦੇ ਮੈਦਾਨਾਂ ਵਿੱਚ ਜਵਾਲਾਮੁਖੀ ਦੀ ਲਾਲ ਮਿੱਟੀ ਅਤੇ ਜੀਵ ਜੰਤੂਆਂ ਦੇ ਪਿੰਜਰ ਆਦਿ ਮਿਲਦੇ
ਹਨ ।
5) ਸਮੁੰਦਰ ਹੇਠਲੀ ਟੋਕਰੀ - ਥਲਮੰਡਲ ਦੀ ਤਰ੍ਹਾਂ ਸਮੁੰਦਰਾਂ ਦੇ ਹੇਠਾਂ ਵੀ
ਕਈ ਪਰਬਤੀ ਲੜੀਆਂ ਜੋ ਕਈ ਹਜਾਰ ਕਿਲੋਮੀਟਰ ਲੰਬੀਆਂ ਅਤੇ ਸਮੁੰਦਰੀ ਤਲ ਦਾ ਲਗਪਗ 1/3 ਹਿੱਸਾ ਮਲਦੀਆਂ
ਹਨ । ਸਮੁੰਦਰੀ ਪਰਬਤ ਲੜੀਆਂ ਨੂੰ ਸਮੁੰਦਰ ਹੇਠਲੀ ਜਾਂ ਮੱਧ-ਮਰਾਂਸਾਗਰੀ ਟੋਕਰੀ ਵੀ ਕਿਹਾ ਜਾਂਦਾ ਹੈ
।
ਵਿਸ਼ੇਸ਼ਤਾਵਾਂ
·
ਕਈ
ਸਥਾਨਾਂ ਤੇ ਇਹ ਉੱਚੇ ਪਹਾਤਾਂ ਵਾਂਗ ਅਤੇ ਕਈ ਸਥਾਨਾਂ 'ਤੇ ਪਠਾਰਾਂ ਵਰਗੀਆਂ ਲਗਦੀਆਂ ਹਨ।
·
ਇਹ
ਜਿਆਦਾਤਰ ਸਮੁੰਦਰਾਂ ਦੇ ਮੱਧ ਵਿੱਚ ਮਿਲਦੀਆਂ ਹਨ ।
·
ਇਹਨਾਂ
ਹਿੱਸਿਆਂ ਵਿੱਚ ਲਗਾਤਾਰ ਭੁਚਾਲ ਆਉਂਦੇ ਰਹਿੰਦੇ ਹਨ ਅਤੇ ਜਵਾਲਾਮੁੱਖੀ ਫੱਟਣ ਨਾਲ ਕਈ ਤਰ੍ਹਾਂ ਦੇ ਭੌਤਿਕ
ਰੂਪ ਹੋਂਦ ਵਿੱਚ ਆਉਂਦੇ ਹਨ ।
·
ਜਵਾਲਾਮੁੱਖੀ
ਤੋਂ ਬਈਆਂ ਪਹਾੜੀਆਂ ਕਈ ਵਾਰ ਸਮੁੰਦਰੀ ਜਲ ਤੋਂ ਬਾਹਰ ਆ ਕੇ ਸਮੁੰਦਰੀ ਟਾਪੂਆਂ ਦਾ ਰੂਪ ਧਾਰਣ ਕਰ ਲੈਂਦੀਆਂ
ਹਨ ।
·
ਹਵਾਈ
ਅਤੇ ਤਾਰਿਤੀ ਟਾਪੂ ਇਸ ਦੀ ਬਹੁਤ ਵੱਡੀ ਉਦਹਾਰਣ ਹੈ ।
6) ਬਹੁਤ ਡੂੰਘਾ ਸਮੁੰਦਰ - ਸਮੁੰਦਰ ਦੇ ਸਭ ਤੋਂ ਡੂੰਘੇ ਹਿੱਸੇ ਨੂੰ ਮਹਾਂਸਗਰੀ
ਡੂੰਘਾਣ ਕਿਹਾ ਜਾਂਦਾ ਹੈ । ਇਹ ਇੱਕ ਕਿਸਮ ਦਾ ਡੂੰਘਾ ਸਮੁੰਦਰੀ ਸੈਦਾਨ ਹੁੰਦਾ ਹੈ ਜਿਸਦੇ ਜਿਆਦਾ ਤਿੱਖੀ
ਢਲਾਈ ਵਾਲੇ ਡੂੰਘੇ, ਲੰਬੇ ਅਤੇ ਪਧਰੇ ਤੱਲ ਵਾਲੇ ਡੂੰਘੇ ਹਿੱਸੇ ਹੁੰਦੇ ਹਨ ।
·
ਸ਼ਾਂਤ
ਮਹਾਂਸਾਗਰ ਵਿੱਚ ਇਰ ਬਹੁਤ ਡੂੰਘੇ ਸਮੁੰਦਰ ਵਾਲੇ ਹਿੱਸੇ ਜਿਆਦਾ ਮਿਲਦੇ ਹਨ ।
·
ਸਭ
ਤੋਂ ਡੂੰਘੀ ਥਾਂ ਮੇਰਿਆਨਾ ਖਾਈ ਹੈ ਜੋ ਕਿ ਸ਼ਾਂਤ ਮਹਾਂਸਾਗਰ ਉੱਤਰ-ਪੱਛਮ ਵਿੱਚ ਸਥਿਤ ਹੈ । ਇਸ ਦੀ
ਡੂੰਘਾਈ, ਸਭ ਤੋਂ ਉੱਚੀ ਚੋਟੀ ਮਾਊਂਟ ਐਵਰਸਟ ਦੀ ਉਚਾਈ ਨਾਲੋਂ 20% ਜਿਆਦਾ ਹੈ । ਜੋਕਰ ਮਾਊਂਟ ਐਵਰਸਟ
ਨੂੰ ਇਸ ਖਾਈ ਵਿੱਚ ਡੂੱਬੋ ਦਿੱਤਾ ਜਾਵੇ ਤਾਂ ਇਰ ਸਮੁੰਦਰੀ ਜਲ ਸਤ੍ਹਾ ਤੋ 2 ਕਿਲੋਮੀਟਰ ਹੇਠਾਂ ਰਹੇਗੀ
।
·
ਹਿੰਦ
ਮਹਾਂਸਾਗਰ ਵਿੱਚ 6 ਡੂੰਘੀਆਂ ਖਾਈਆਂ ਹਨ । ਜਿਨ੍ਹਾਂ ਵਿੱਚੋਂ ਜਾਵਾ ਖਾਈ ਜਾਂ ਖਾਈ 7,45੦ ਮੀਟਰ ਡੂੰਘੀ
ਹੈ ।
ਅਧਿਆਇ- 9 ਮਹਾਂਸਾਗਰ
[Part-III]
ਪ੍ਰਸ਼ਨ 1:- ਸੰਸਾਰ ਦੇ ਪ੍ਰਮੁਖ ਮਹਾਂਸਾਗਰਾਂ ਦੇ ਨਾਮ ਲਿਖੇ?
ਉਤਰ: - ਕੌਮਾਂਤਰੀ ਜਲਮੰਡਲ ਸੰਗਠਨ ਦੇ ਮੁਤਾਬਕ ਧਰਤੀ ਉਤੇ ਪੰਜ ਮੁੱਖ ਮਹਾਂਸਾਗਰ ਹਨ -
1. ਪ੍ਰਸ਼ਾਂਤ ਮਹਾਂਸਾਗਰ
2. ਅੰਧ ਮਹਾਂਸਾਗਰ
3. ਹਿੰਦ ਮਹਾਂਸਾਗਰ
4. ਆਰਕਟਿਕ ਮਹਾਂਸਾਗਰ
5. ਦੱਖਈ ਜਾਂ ਅੰਟਾਰਕਟਿਕ ਮਹਾਂਸਾਗਰ
ਪ੍ਰਸ਼ਨ 2:- ਪ੍ਰਸ਼ਾਂਤ (ਸ਼ਾਂਤ) ਮਹਾਂਸਾਗਰਾਂ ਦਾ ਵਿਸਥਾਰ ਨਾਲ ਵਰਣਨ ਕਰੋ?
ਉਤਰ:-
1. ਇਹ ਸੰਸਾਰ ਦਾ ਸਭ ਤੋਂ ਵੱਡਾ ਮਹਾਂਸਾਗਰ ਹੈ । ਇਸ ਦੀ ਔਸਤ ਡੂੰਘਾਈ 4,280 ਮੀਟਰ ਰੈ ।
2. ਪ੍ਰਸ਼ਾਂਤ ਮਹਾਸਾਗਰ ਦਾ ਖੇਤਰਫ਼ਲ ਲਗਭਗ 16, 52, 50,000 ਵਰਗ ਕਿਲੋਮੀਟਰ ਹੈ ਜੋ ਧਰਤੀ ਦੇ ਕੁੱਲ ਖੇਤਰਫ਼ਲ ਦਾ 1/3 ਹਿੱਸਾ ਹੈ ।
3. ਭੂ-ਮੱਧ ਰੇਖਾ 'ਤੇ ਇਸਦਾ ਵਿਸਥਾਰ 16,000 ਕਿਲੋਮੀਟਰ ਤੋਂ ਜਿਆਦਾ ਹੈ ।
4. ਪ੍ਰਸ਼ਾਂਤ ਮਹਾਂਸਾਗਰ ਆਪਏ ਨਾਂ ਉਤੋਂ ਪੂਰਾ ਨਹੀਂ ਸਗੋਂ ਅਸ਼ਾਂਤ ਮਹਾਂਸਾਗਰ ਹੈ । ਸੰਸਾਰ ਦੇ ਸਭ ਤੋਂ ਵੱਧ ਤੂਫਾਨ ਅਤੇ ਕਿਰਿਆਸ਼ੀਲ ਜਵਾਲਾਮੁਖੀ ਇਸਦੇ ਇਲਾਕੇ ਵਿੱਚ ਮਿਲਦੇ ਹਨ ।
5.
ਇਸ ਦਾ ਆਕਾਰ ਇੱਕ ਤਿਕੋਏ ਵਰਗਾ ਹੈ ਅਤੇ ਇਸਦੇ ਉੱਤਰ ਵਿੱਚ ਬੀਆਰਿੰਗ ਜਲ ਡਮਰੂ ਰੈ । ਤਿਕੋਣ ਦਾ ਇੱਕ
ਹਿੱਸਾ ਏਸ਼ੀਆ ਅਤੇ ਆਸਟਰੇਲੀਆ ਤੋ ਦੂਸਰਾ ਹਿੱਸਾ ਉੱਤਰੀ ਅਮਰੀਕਾ ਤੇ ਦੱਖਣੀ ਅਮੀਰਕਾ ਬਣਾਉਂਦੇ ਹਨ ।
6.
ਇਸ ਦੇ ਦੱਖਣੀ ਵੱਲ ਅੰਟਾਰਕਟਿਕ ਮਹਾਂਦੀਪ
ਹੈ ।
7. ਮਹਾਂਦੀਪ ਢਲਾਣ - ਸ਼ਾਂਤ
ਮਰਾਂਸਾਗਰੀ ਮਹਾਂਦੀਪ ਢਲਾਣ, ਏਸ਼ੀਆ ਵਿੱਚ ਇੰਡੋਨੇਸ਼ੀਆ ਟਾਪੂ ਤੋ ਅਸਟਰੇਲੀਆ ਦੇ ਪੱਛਮੀ ਤੱਟ ਨਾਲ
ਕਾਫੀ ਚੌੜੀ ਹੈ । ਇਹ ਚੰੜਾਈ 109 ਮੀਟਰ ਤੋਂ 150 ਮੀਟਰ ਦੇ ਵਿਚਾਲ ਹੈ ।
8.
ਇਸ ਦੇ ਨਾਲ-ਨਾਲ ਕਈ ਦੀਪ ਹਨ, ਜਿਨ੍ਹਾਂ ਵਿੱਚੋਂ ਮੁੱਖ-ਜਾਪਾਨ ਦੇ ਟਾਪੂ, ਫਿਲਿਪਾਈਨਜ਼, ਇੰਡੋਨੇਸ਼ੀਆ
ਅਤੇ ਨਿਊਜੀਲੈਂਡ ਹਨ ।
9.
ਇਸ ਵਿਸ਼ਾਲ ਮਹਾਂਸਾਗਰ ਵਿੱਚ ਕੁੱਲ ਮਿਲਾ ਕੇ 29,000 ਤੋਂ ਜਿਆਦਾ ਦੀਪ (ਟਾਪੂ) ਰਨ ।
10.
ਇਸ ਵਿੱਚ ਕਈ ਖਾਈਆਂ ਹਨ, ਜਿਵੇਂ ਕਿ ਐਲੂਸ਼ੀਅਨ, ਕਿਊਰਾਈਲ, ਜਾਪਾਨ ਅਤੇ ਬੋਨਿਨ ਜਿਆਦਾਤਰ ਖਾਈਆਂ ਟਾਪੂਆਂ
ਦੇ ਨਾਲ-ਨਾਲ ਰੀ ਰਨ ।
11.
ਇਸਦੇ ਪੱਛਮੀ ਕਿਨਾਰੇ ਵੱਲ ਮੈਲੀਬਸ ਸਾਗਰ, ਕੋਰਲ ਸਾਗਰ, ਪੂਰਬੀ ਚੀਨ ਸਾਗਰ, ਪੀਲਾ ਸਾਗਰ, ਤਸਮਾਨ ਸਾਗਰ
ਹਨ । ਪੱਛਮੀ ਹਿੱਸੇ ਵਿੱਚ ਮਲੱਕਾ ਦਾ ਜਲ ਡਮਰੂ ਪ੍ਰਸ਼ਾਂਤ ਮਹਾਂਸਾਗਰ ਤੋਂ ਹਿੰਦ ਮਹਾਂਸਾਗਰ ਨੂੰ ਮਿਲਾਉਂਦਾ
ਹੈ ।
ਅਧਿਆਇ-9 ਮਹਾਂਸਾਗਰ
[Part-III]
ਪ੍ਰਸ਼ਨ 1:- ਅਧ ਮਹਾਂਸਾਗਰ ਦਾ ਵਿਸਥਾਰ ਨਾਲ ਵਰਣਨ ਕਰੋ?
ਉਤਰ:-
1.
ਅੰਧ
ਮਹਾਂਸਾਗਰੀ
ਫ਼ਰਸ਼
ਦੀ
ਨੁਹਾਰ
ਤੇ
ਅਕਾਰ:-
i. ਅੰਧ ਮਹਾਂਸਾਗਰ ਦੀ ਸ਼ਕਲ ਅੰਗ੍ਰੇਜੀ ਭਾਸ਼ਾ ਦੀ ਰੋਮਨ ਲਿਪੀ ਦੇ ਅੱਖਰ ‘S’ ਨਾਲ ਮਿਲਦੀ ਹੈ ।
ii.
ਧਰਤੀ ਦਾ ਲਗਭਗ 22% ਹਿੱਸਾ ਇਹੀ ਮਹਾਂਸਾਗਰ ਘੇਰਦਾ ਹੈ ।
iii.
ਅੰਧ ਮਹਾਂਸਾਗਰ ਦਾ ਔਸਤ ਖੇਤਰਫਲ ਲਗਭਗ 8, 24, 00,000 ਵਰਗ ਕਿਲੋਮੀਟਰ ਹੈ ।
iv. ਇਸ ਦੀ ਡੂੰਘਾਈ ਪ੍ਰਸ਼ਾਂਤ ਮਹਾਂਸਾਗਰ ਦੀ ਤੁਲਨਾ ਵਿੱਚ ਥੋੜੀ ਘੱਟ ਹੈ ।
v.
ਇਸ ਮਹਾਂਸਾਗਰ ਦੀ ਸਭ ਤੋਂ ਵੱਧ ਡੂੰਘਾਈ 8,380 ਮੀਟਰ ਮਿਲਵਾਕੀ ਹੈ ਜੋ ਕਿ ਪੋਰਟੋ ਰੀਕੋ ਦੇ ਉੱਤਰ ਵਿੱਚ ਹੈ।
vi. ਅੰਧ ਮਹਾਂਸਾਗਰ ਦੀ ਪੱਛਮੀ ਹੱਦੇ ਉੱਤਰੀ ਤੇ ਦੱਖਈ ਅਮਰੀਕਾ ਅਤੇ ਪੂਰਬੀ ਰੱਦ ਯੂਰਪ ਅਤੇ ਅਫ਼ਰੀਕਾ ਨਾਲ ਲੱਗਦੀ ਹੈ ।
2.
ਮਹਾਂਦੀਪੀ
ਢਲਾਣ:-
i. ਅੰਧ ਮਹਾਂਸਾਗਰ ਦੀ ਮਹਾਂਦੀਪੀ ਢਲਾਣ
ਪੂਰਬੀ ਅਤੇ ਪੱਛਮੀ ਕਿਨਾਰਿਆਂ ਤੋਂ ਕਾਫੀ ਚੌੜੀ ਹੈ ।
ii. ਦੱਖਣੀ
ਅਮਰੀਕਾ ਅਤੇ ਅਫ਼ਰੀਕਾ ਦੇ ਵਿਚਾਲੇ ਇਹ ਤੰਗ ਹੈ ਪਰ ਨਿਊਫਾਊਡਲੈਂਡਜ ਅਤੇ ਬ੍ਰਿਟਿਸ਼ ਆਇਲਜ਼ ਦੇ ਆਸ-ਪਾਸ ਸੰਸਾਰ ਦੀਆਂ ਮੁੱਖ ਚੌੜੀਆਂ ਮਹਾਂਦੀਪੀ ਢਲਾਣ
ਹਨ । ਇੱਥੇ ਹੀ ਗ੍ਰੈਂਡ
ਬੈਂਕ ਅਤੇ ਡੋਗਰ
ਬੈਂਕ ਸਥਿਤ ਹਨ ਜੋ ਸੰਸਾਰ ਵਿੱਚ ਸਭ ਤੋਂ ਵੱਧ ਮੱਛੀਆਂ ਫੜ੍ਨ ਵਾਸਤੇ ਮਸ਼ਹੂਰ ਹਨ ।
iii. ਉੱਤਰੀ ਪੂਰਬੀ ਅਮਰੀਕੀ ਤੇ ਉੱਤਰੀ ਪੱਛਮੀ ਯੂਰਪ ਦੇ ਤੱਟਾਂ ਦੇ ਨਜ਼ਦੀਕ ਮਹਾਂਦੀਪੀ ਸੈਲਫ਼ ਦੀ ਚੌੜਾਈ
ਵੱਧ ਕੇ 250 ਤੋਂ 400 ਕਿਲੋਮੀਟਰ ਤੱਕ ਹੋ ਜਾਂਦੀ ਹੈ ।
3.
ਅੰਧ
ਮਹਾਂਸਾਗਰੀ
ਟੌਕਰੀ:-
i.
ਇਸ ਮਹਾਂਸਾਗਰ ਵਿੱਚ ਡੂੰਘੇ ਸਮੁੰਦਰੀ ਮੈਦਾਨ ਹਨ ਜਿਨ੍ਹਾਂ ਦੀ ਡੂੰਘਾਈ ਇਕਸਾਰ ਨਹੀਂ ਹੈ ਬਲਕਿ ਪੂਰਬੀ ਅਤੇ ਪੱਛਮੀ ਕਿਨਾਰਿਆਂ ਤੋਂ ਵਿਚਕਾਰ ਵੱਲ ਨੂੰ ਹੌਲੀ-ਹੌਲੀ ਉੱਪਰ ਉੱਠਦੇ ਹਨ ਅਤੇ ਇੱਕ ਟੇਕਰੀ ਹੋਂਦ ਵਿੱਚ ਆਉਂਦੀ ਹੈ। ਇਹੀ ਅੰਧ ਮਹਾਂਸਾਗਰ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਹੈ ।
ii. ਇਹ ਪਹਾੜੀ ਅੰਧ ਮਹਾਂਸਾਗਰ ਨੂੰ ਦੋ ਲੰਬਕਾਰ ਹਿੱਸਿਆਂ ਵਿੱਚ ਵੰਡ ਦਿੰਦੀ ਹੈ । ਇਹ ਲਗਭਗ 14੦੦੦ ਕਿਲੋਮੀਟਰ ਲੰਬੀ ਅਤੇ 4000 ਮੀਟਰ ਉੱਚੀ ਲੰਬੀ ਪਹਾੜੀ ਹੈ ।
iii. ਇਸਦਾ ਜਿਆਦਾਤਰ ਹਿੱਸਾ ਪਾਈ ਨਾਲ ਢੱਕਿਆ ਹੋਇਆ ਪਰ ਕੁੱਝ ਹਿੱਸਾ ਟਾਪੂਆਂ ਦੀ ਸ਼ਕਲ ਵਿੱਚ ਬਾਹਰ ਵੀ ਨਜ਼ਰ ਆਉਂਦਾ ਹੈ । ਜਿਨ੍ਹਾਂ ਵਿੱਚ ਕੁੱਝ ਟਾਪੂ; ਅਸੈਂਸਨ ਟਾਪੂ, ਤਰਿਸ਼ਾ-ਦਉ, ਕੁਨਹਾ. ਅਜੌਰ ਸੇਂਟ ਹੇਲਿਨਾ ਅਤੇ ਗੁਆ ਜਵਾਲਾ ਮੁੱਖੀ ਟਾਪੂ ਹਨ । ਇਸ ਦੀਆਂ ਅਨੇਕ ਛੋਟੀਆਂ-ਛੋਟੀਆਂ ਫੋਟੀਆਂ ਟਾਪੂਆਂ ਦਾ ਤੂਪ ਧਾਰਨ ਕਰ ਲੈਂਦੀਆਂ ਹਨ ।
iv.
ਇਸ ਟੇਕਰੀ ਨੂੰ ਜਲਮਗਨ ਉਭਾਰ ਵੀ ਕਿਹਾ ਜਾਂਦਾ ਹੈ । ਇਸ ਦੇ ਕਿਨਾਰਿਆਂ ਤੋ ਕਈ ਸਾਗਰ ਅਤੇ ਖਾੜੀਆਂ ਹਨ।
v. ਮਹਾਂਸਾਗਰ ਦੇ ਪੱਛਮੀ ਕਿਨਾਰੇ 'ਤੇ ਹਡਸਨ ਦੀ ਖਾੜੀ ਅਤੇ ਬੇਸਿਨ ਦੀ ਖਾੜੀ ਹਨ ਪੂਰਬੀ ਕਿਨਾਰੇ ਤੇ ਉੱਤਰੀ ਸਾਗਰ ਅਤੇ ਬਾਲਟਿਕ ਸਾਗਰ ਹਨ ।
vi. ਇਸ ਮਹਾਂਸਾਗਰ ਵਿੱਚ ਬਹੁਤ ਜਿਆਦਾ ਖਾਈਆਂ ਨਹੀਂ ਹਨ । ਇਥੇ 5500 ਮੀਟਰ ਤੱਕ ਦੀ ਡੂੰਘਾਈ ਵਾਲੀਆਂ 19 ਅਤੇ 7000 ਮੀਟਰ ਤੱਕ ਦੀ ਡੂੰਘਾਈ ਵਾਲੀਆਂ ਦੋ ਹੀ ਖਾਈਆਂ ਹਨ ।
vii. ਕਈ ਡੂੰਘੇ ਸਾਗਰੀ ਹਿੱਸੇ ਜਿਵੇਂ ਕਿ ਲੈਬਰੇਡੋਰ ਬੇਸਿਨ, ਉੱਤਰੀ ਪੂਰਬੀ ਅਟਲਾਂਟਿਕ ਮਹਾਂਸਾਗਰੀ ਬੇਸਿਨ, ਅਗੁਲਹਾਸ਼ ਬੇਸਿਨ
ਵੀ ਅੰਧ ਮਹਾਂਸਾਗਰ ਦਾ ਹੀ ਹਿੱਸਾ ਹਨ ।
ਅਧਿਆਇ- 9 ਮਹਾਂਸਾਗਰ [Part-IV]
ਪ੍ਰਸ਼ਨ 1:- ਹਿੰਦ ਮਹਾਂਸਾਗਰ ਦਾ ਵਿਸਥਾਰ ਨਾਲ ਵਰਣਨ ਕਰੋ?
ਉਤਰ:- 1. ਹਿੰਦ ਮਹਾਂਸਾਗਰ ਫ਼ਰਸ਼ ਦੀ ਨੁਹਾਰ ਤੇ ਅਕਾਰ:-
i. ਹਿੰਦ ਮਹਾਂਸਾਗਰ ਭਾਵੇ ਸ਼ਾਂਤ ਮਹਾਂਸਾਗਰ ਅਤੇ ਅੰਧ ਮਹਾਂਸਾਗਰ ਨਾਲੋਂ ਆਕਾਰ ਵਿੱਚ ਛੋਟਾ ਹੈ ਪਰ ਸਾਡੇ ਵਾਸਤੇ ਇਹ ਬਹੁਤ ਮਹੱਤਵਪੂਰਨ ਹੈ । ਇਹ ਸਾਡੇ, ਭਾਵ ਭਾਰਤ ਦੇ ਦੱਖਏ ਵਿੱਚ ਸਥਿਤ ਹੈ ਅਤੇ ਇਸਦਾ ਨਾਂ ਵੀ ਭਾਰਤ ਦੇ ਪੁਰਾਏ ਨਾਮ ਹਿੰਦੂਸਤਾਨ, ਦੇ ਨਾਂ ਨਾਲ ਜੁੜਿਆ ਹੋਇਆ ਹੈ ।
ii. ਇਸ ਮਹਾਂਸਾਗਰ ਦਾ ਕੁੱਲ ਖੇਤਰਫ਼ਲ 7, 34, 25, 500 ਵਰਗ ਕਿਲੋਮੀਟਰ ਹੈ । ਇਸਦੀ ਔਸਤ ਡੂੰਘਾਈ 3960 ਮੀਟਰ ਹੈ ਤੇ ਇਸਦੀ ਸ਼ਕਲ ਲਗਭਗ ਤਿਕੋਣ ਵਰਗੀ ਹੈ ।
iii. ਇਹ ਉੱਤਰ ਤੇ ਉੱਤਰ ਪੂਰਬ ਵਿੱਚ ਇਰਾਨ, ਪਾਕਿਸਤਾਨ, ਭਾਰਤ, ਬੰਗਲਾ ਦੇਸ਼, ਪੂਰਬ ਵਿੱਚ ਆਸਟਰੇਲੀਆ, ਦੱਖਣ ਵਿੱਚ ਐਂਟਾਰਕਟਿਕਾ ਅਤੇ ਪੱਛਮ ਵਿੱਚ ਅਫ਼ਰੀਕਾ ਨਾਲ ਘਿਰਿਆ ਹੋਇਆ ਹੈ ।
2.
ਮਹਾਂਦੀਪੀ
ਢਲਾਣ:-
i. ਮਹਾਂਦੀਪ ਢਲਾਣ
ਦੀ ਔਸਤ ਚੌੜਾਈ
75 ਮੀਲ (120 ਕਿਲੋਮੀਟਰ) ਹੈ । ਇਸ ਢਲਾਣ
ਦੀ ਚੌੜਾਈ
ਮੁੰਬਈ ਦੇ ਨੇੜੇ 190 ਮੀਲ (309 ਕਿਲੋਮੀਟਰ) ਜੋ ਲਗਭਗ ਸਭ ਤੋਂ ਜਿਆਦਾ ਹੈ ।
ii. ਹਿੰਦ ਮਹਾਂਸਾਗਰ ਦੀ ਉੱਤਰੀ ਹੱਦ ਕਰਕ ਰੇਖਾ ਹੈ । ਇਸ ਮਹਾਂਸਾਗਰ ਦਾ 9੦% ਹਿੱਸਾ ਭੂ-ਮੱਧ ਰੇਖਾ ਦੇ ਦੱਖਣੀ
ਵਿੱਚ ਹੈ । ਹਿੰਦ ਮਹਾਂਸਾਗਰ ਦਾ ਧਰਾਤਲ ਕਾਫੀ ਪੱਧਰਾ (ਸਮਤਲ) ਹੈ ।
iii. ਇਸਦੇ ਉੱਤਰ ਵਿੱਚ ਲਾਲ ਸਾਗਰ, ਫਾਰਸ ਦੀ ਖਾੜੀ ਉੱਤਰ-ਪੱਛਮ ਵਿੱਚ ਅਰਬ ਸਾਗਰ. ਉੱਤਰੀ-ਪੁਰਬ ਵਿੱਚ ਅੰਡੇਮਾਨ ਸਾਗਰ ਅਤੇ ਬੰਗਾਲ ਦੀ ਖਾੜੀ ਹਨ ।
iv.
ਇਸ ਮਹਾਂਸਾਗਰ ਵਿੱਚ ਬਹੁਤ ਘੱਟ ਖਾਈਆਂ ਹਨ । ਜਾਵਾ ਦੇ ਦੱਖਣ
ਵਿੱਚ ਸੁੰਦਾ ਖਾਈ ਹੈ. ਜਿਸਦੀ ਡੂੰਘਾਈ 8,152 ਮੀਟਰ ਹੈਂ ।
v. ਹਿੰਦ ਮਹਾਂਸਾਗਰ ਦੇ ਧਤਾਤਲ 'ਤੇ ਕਈ ਪਾਣੀ
ਵਿੱਚ ਡੂੰਬੀਆਂ ਹੋਈਆਂ ਪਹਾੜੀਆਂ ਹਨ ਜਿਨ੍ਹਾਂ ਵਿੱਚੋਂ ਸਭ ਤੋਂ ਲੰਮੀ ਪਹਾੜੀ ਜਾਂ ਜਲਮਗਨ ਟੇਕਰੀ ਕੇਪ ਕੋਮੋਰਿਨ ਤੋਂ ਲੈ ਕੇ ਦੱਖਣ
ਵੱਲ ਐਂਟਾਰਟਿਕਾ ਵੱਲ ਨੂੰ ਸਥਿਤ ਹੈ ।
vi. ਇਸਦੀ ਚੌੜਾਈ
ਕਾਫੀ ਹੈ ਪਰ ਉੱਚਾਈ ਕਾਫੀ ਘੱਟ ਹੈ । ਇਹ ਮੱਧ ਅੰਧ ਮਹਾਂਸਾਗਰ ਟੇਕਰੀ ਨਾਲੋਂ ਕਾਫੀ ਚੌੜੀ
ਹੈ।
vii. ਹਿੰਦ ਮਹਾਂਸਾਗਰੀ ਜਲਮਗਨ ਧਰਾਤਲ ਦੇ ਉੱਤਰ ਵਿੱਚ ਚਾਗੇਸ ਪਹਾੜੀ ਮੱਧ ਵਿੱਚ ਸੇਂਟ ਪਾਲ ਟੇਕਰੀ ਅਤੇ ਦੱਖਣ ਵਿੱਚ ਨਿਊ ਐਮਸਟਰਡਮ ਟਾਪੂ ਇਸਦੇ ਉਠੇ ਹੋਏ ਭਾਗ ਹਨ । ਹਿੰਦ ਮਹਾਂਸਾਗਰ ਦੇ ਸਭ ਤੋਂ ਵੱਡੇ ਦੀਪ ਮੈਡਗਾਸਕਰ ਅਤੇ ਸ੍ਰੀਲੰਕਾ ਹਨ ।
ਅਧਿਆਇ- 9 ਮਹਾਂਸਾਗਰ
[Part-V]
ਪ੍ਰਸ਼ਨ 1:- ਸਮੁੰਦਰੀ ਪਾਣੀ ਦੇ ਤਾਪਮਾਨ ਤੋਂ ਕੀ ਭਾਵ ਹੈ? ਮਹਾਂਸਾਗਰੀ ਜਲ ਦੇ ਤਾਪਮਾਨ ਤੇ ਅਸਰ ਪਾਉਣ ਵਾਲੇ ਤੱਤਾਂ ਦਾ ਵਰਣਨ ਕਰੋਂ?
ਉਤਰ: - ਧਰਤੀ ਜਲਦੀ ਗਰਮ ਅਤੇ ਜਲਦੀ ਠੰਢੀ ਹੁੰਦੀ ਹੈ, ਪਰ ਭੂ-ਭਾਗ ਦੇ ਮੁਕਾਬਲੇ ਜਲ ਹੌਲੀ ਗਰਮ ਅਤੇ ਹੌਲੀ ਠੰਢਾ ਹੁੰਦਾ ਹੈ । ਸਮੁੰਦਰੀ ਜਲ ਦਾ ਤਾਪਮਾਨ ਇੱਕ ਸਮਾਨ ਨਹੀਂ ਹੁੰਦਾ ਸਗੋਂ ਭੂ-ਮੱਧ ਰੇਖਾ ਦੇ ਨੇੜਲੇ ਇਲਾਕਿਆਂ ਵਿੱਚ ਤਾਪਮਾਨ ਜਿਆਦਾ (ਉਂਚਾ) ਅਤੇ ਧਰੁਵਾਂ ਵੱਲ ਘੱਟਦਾ ਜਾਂਦਾ ਹੈ । ਸਮੁੰਦਰ ਦੀ ਸਭ ਤੋਂ ਉੱਪਰ ਵਾਲੀ ਪਰਤ ਸਮੁੰਦਰ ਤੱਲ ਤੋਂ ਲਗਭਗ 590 ਮੀਟਰ ਡੂੰਘਾਈ ਤੱਕ ਰੂੰਦੀ ਹੈ ਅਤੇ ਇਸਦਾ ਤਾਪਮਾਨ 20° ਤੋਂ ਸੈਲਸੀਅਸ 25° ਸੈਲਸੀਅਸ ਤੱਕ ਹੁੰਦਾ ਹੈ । ਦੂਸਰੀ ਪਰਤ 500 ਮੀਟਰ ਡੂੰਘਾਈ ਤੋਂ 1000 ਮੀਟਰ ਦੀ ਡੂੰਘਾਈ ਤੱਕ ਹੁੰਦੀ ਰੈ । ਇਸਨੂੰ ਥਰਮੋਕਲਾਈਮ ਕਿਹਾ ਜਾਂਦਾ ਹੈ ।
ਮਹਾਂਸਾਗਰੀ ਜਲ ਦੇ ਤਾਪਮਾਨ ਦੀ ਵੰਡ ਉਤੇ ਅਸਰ ਪਾਊਣ ਵਾਲੇ ਤੱਤ:-
1. ਅਕਸਾਂਸ਼ ਅਨੁਸਾਰ ਸਥਿਤੀ:- ਜਦੋਂ ਅਸੀਂ ਭੂ -ਮੱਧ ਰੇਖਾ ਤੋਂ ਧਰੂਵਾਂ ਵੱਲ ਜਾਂਦੇ ਹਾਂ ਤਾਂ ਸਮੁੰਦਰੀ ਜਲ ਦਾ ਤਾਪਮਾਨ ਘੱਟਦਾ ਜਾਂਦਾ ਰੈ । ਸੂਰਜੀ ਤਾਪ ਭੂ -ਮੱਧ ਰੇਖਾ ਦੇ ਖੇਤਰ ਵਿੱਚ ਜਿਆਦਾ ਅਤੇ ਸਰੁਵਾਂ ਦੇ ਇਲਾਕੇ ਵਿੱਚ ਘੱਟ ਹੁੰਦਾ ਹੈ । ਇਸ ਲਈ ਸਮੁੰਦਰੀ ਤਾਪਮਾਨ ਉੱਤੋਂ ਵੀ ਉਸਦਾ ਅਸਰ ਪੈਂਦਾ ਹੈ ।
2. ਸੂਰਜੀ ਕਿਰਨਾਂ ਦਾ ਪਰਿਵਰਤਨ:- ਸਧਾਰਣ ਤੌਰ 'ਤੇ ਸ਼ਾਂਤ ਪਾਣੀ ਵਿੱਚ ਘੱਟ ਗਤੀਸ਼ੀਲਤਾ ਹੁੰਦੀ ਹੈ ਪਰ ਸੂਰਜੀ ਕਿਰਨਾਂ ਦਾ ਪਰਿਵਰਤਨ ਵਧੇਰੇ ਹੁੰਦਾ ਹੈ । ਸੂਰਜੀ ਕਿਰਨਾਂ ਦਾ ਜਿੰਨ੍ਹਾਂ ਪਰਿਵਰਤਨ ਵੱਧ ਹੋਵੇਗਾ, ਉਨਾਂ ਹੀ ਤਾਪਮਾਨ ਘੱਟ ਹੁੰਦਾ ਹੈ ।
3. ਸਮੁੰਦਰੀ ਧਾਰਾਵਾ:- ਗਰਮ ਪਾਣੀ ਦੀਆਂ ਰੌਆਂ ਜਲ ਦਾ ਤਾਪਮਾਨ ਉੱਚਾ ਕਰਦੀਆਂ ਹਨ ਅਤੇ ਠੰਢੇ ਪਾਈ ਦੀਆਂ ਰੌਆਂ
ਤਾਪਮਾਨ ਨੀਵਾਂ ਕਰਦੀਆਂ ਹਨ । ਭੂ-ਮੱਧ ਰੇਖਾ ਤੋਂ ਧਰੁਵਾਂ ਵੱਲ ਜਾਣ
ਵਾਲੀਆਂ ਰੌਆਂ
ਦਾ ਤਾਪਮਾਨ ਉੱਚਾ ਹੁੰਦਾ ਹੈ ਅਤੇ ਧਰੂਵਾਂ ਤੋਂ ਭੂ-ਮੱਧ ਰੇਖਾ ਵੱਲ ਨੂੰ ਆਉਣ
ਵਾਲੀਆਂ ਰੌਆਂ
ਦਾ ਤਾਪਮਾਨ ਨੀਵਾਂ ਹੁੰਦਾ ਹੈ । ਉਦਾਰਰਣ ਲਈ ਗਲਫ ਸਟਰੀਮ ਦੀ ਗਰਮ ਪਾਣੀ ਦੀ ਰੌਆ
ਯੂਰਪ ਦੇ ਪੱਛਮੀ ਤੱਟ ਦੇ ਤਾਪਮਾਨ ਨੂੰ ਵਧਾ ਦਿੰਦੀ ਹੈ ਅਤੇ ਲੈਬਰੇਡੋਰ ਦੀ ਠੰਢੀ ਜਲਧਾਰਾ ਉੱਤਰੀ ਅਮਰੀਕਾ ਦੇ ਉੱਤਰੀ ਪੂਰਬੀ ਤੱਟ ਦੇ ਤਾਪਮਾਨ ਨੂੰ ਨੀਵਾਂ ਕਰ ਦਿੰਦੀ ਰੈ ।
4. ਪ੍ਰਚਲਤ ਹਵਾਵਾਂ:- ਪੌਣਾਂ ਆਪਣੇ ਚੱਲਣ ਦੀ ਦਿਸ਼ਾ ਨਾਲ ਸਮੁੰਦਰੀ ਜਲ ਨੂੰ ਵੀ ਗਤੀਸ਼ੀਲ ਕਰਦੀਆਂ ਹਨ, ਜਿਸ ਨਾਲ ਹੇਠਲਾ ਠੰਢਾ ਪਾਣੀ ਉੱਪਰ ਆ ਜਾਂਦਾ ਹੈ ਅਤੇ ਤਾਪਮਾਨ ਨੀਵਾਂ ਹੋ ਜਾਂਦਾ ਹੈ । ਇਸ ਤਰ੍ਹਾਂ ਹਵਾਵਾਂ ਜਿਸ ਦਿਸ਼ਾ ਤੋਂ ਚਲੱਦੀਆਂ ਹਨ ਉੱਥੇ ਤਾਪਮਾਨ ਘੱਟ ਅਤੇ ਜਿਸ ਦਿਸ਼ਾ ਵੱਲ ਨੂੰ ਚੱਲਦੀਆਂ ਹਨ ਉੱਥੇ ਤਾਪਮਾਨ ਜਿਆਦਾ ਰੁੰਦਾ ਹੈ ।
5. ਲਾਗਵੇਂ ਥਲਮੰਡਲ ਜਾਂ ਤੱਟੀ ਇਲਾਕਿਆਂ ਦਾ ਪ੍ਰਭਾਵ:- ਥਲ ਖੰਡਾ ਨਾਲ ਘਿਰੇ ਹੋਏ ਸਮੁੰਦਰਾਂ ਦਾ ਤਾਪਮਾਨ ਗਰਮੀ ਦੀ ਰੁੱਤ ਵਿੱਚ ਜਿਆਦਾ ਅਤੇ ਸਰਦੀ ਦੀ ਰੁੱਤ ਵਿੱਚ ਘੱਟ ਹੁੰਦਾ ਹੈ । ਭੂ-ਮੱਧ ਰੇਖਾ ਦੇ ਨੇੜੇ ਗਰਮੀ ਦੀ ਰੁੱਤ ਵਿੱਚ ਖੁੱਲ੍ਹੇ ਮਹਾਂਸਾਗਰੀ ਦਾ ਤਾਪਮਾਨ 26 °C ਤੱਕ ਹੁੰਦਾ ਹੈ, ਜਦਕਿ ਲਾਲ ਸਾਗਰ ਨੇੜੇ
30 ° C ਤੱਕ ਪਹੁੰਚ ਜਾਂਦਾ ਹੈ ।
6. ਖਾਰਾਪਣ:- ਵਧੇਰੇ ਖਾਰੇਪਣ ਵਾਲੇ ਸਮੁੰਦਰੀ ਪਾਣੀ ਵਿੱਚ ਤਾਪਮਾਨ ਉੱਚਾ ਹੁੰਦਾ ਹੈ ਕਿਉਂਕਿ ਜਿਆਦਾ ਖਾਰੇਪਣ ਵਾਲਾ ਪਾਣੀ ਜਿਆਦਾ ਊਰਜਾ ਗ੍ਰਹਿਣ ਕਰਦਾ ਹੈ । ਇਸਦੇ ਉਲਟ ਘੱਟ ਖਾਰੇਪਣ ਵਾਲੇ ਖੇਤਰਾਂ ਵਿੱਚ ਜਲ ਦਾ ਤਾਪਮਾਨ ਨੀਵਾਂ ਹੁੰਦਾ ਹੈ ।
7. ਤੈਰਦੀ ਹੋਈ ਬਰਫ਼ ਅਤੇ ਬਰਫ਼ ਦੇ ਤੋਂਦੇ:- ਇਹ ਹਿੰਮਖੰਡ ਅਤੇ ਹਿੰਮਸ਼ੈਲ ਬਰਫ਼ ਦੇ ਬਣੇ
ਹੁੰਦੇ ਹਨ । ਇਸ ਲਈ ਇਹਨਾਂ ਦੇ ਪ੍ਰਭਾਵ ਨਾਲ ਤਾਪਮਾਨ ਵਿੱਚ ਕਮੀ ਆ ਜਾਂਦੀ ਹੈ । ਧਰੁਵੀ ਖੇਤਰਾਂ ਵਿੱਚ ਇਹਨਾਂ ਦਾ ਪ੍ਰਭਾਵ ਆਮ ਦੇਖਣ ਨੂੰ ਮਿਲਦਾ ਹੈ ।
ਅਧਿਆਇ- 9 ਮਹਾਂਸਾਗਰ
[Part-IV]
ਪ੍ਰਸ਼ਨ 1:- ਸਮੁੰਦਰ ਦਾ ਖਾਰਾਪਣ ਕੀ ਹੈ? ਇਸ ਤੋ ਪ੍ਰਭਾਵ ਪਾਉਣ ਵਾਲੇ ਕਾਰਕਾਂ ਦਾ ਵਰਣਨ ਕਰੋਂ?
ਉਤਰ: - ਸਮੁੰਦਰ ਦਾ ਖਾਰਾਪਣ:- ਸਮੁੰਦਰ ਦੇ ਪਾਣੀ
ਦਾ ਸੁਆਦ ਖਾਰਾ ਹੁੰਦਾ ਹੈ । ਇਸਦਾ ਕਾਰਣ ਪਾਣੀ
ਦੇ ਵਿੱਚ ਮੌਜੂਦ
ਲੂਣ ਵਰਗੇ ਕਈ ਮਿਸ਼ਰਨ ਹਨ । ਇਹ ਨਮਕੀਨ ਪਾਣੀ
ਮਨੁਖੀ ਖਪਤ ਲਈ ਠੀਕ ਨਹੀਂ ਹੈ । ਇਸਨੂੰ ਸ਼ੁੱਧ ਕਰਕੇ ਵਰਤਿਆ ਜਾ ਸਕਦਾ ਹੈ ।
ਵਿਗਿਆਨੀ ਡਿਟਮੇਰ ਅਨੁਸਾਰ ਸਮੁੰਦਰ ਵਿੱਚ 47 ਵੱਖ-ਵੱਖ ਪ੍ਰਕਾਰ ਦੇ ਲੂਣ ਪਦਾਰਥ ਹੁੰਦੇ ਹਨ । ਇਨ੍ਹਾਂ ਵਿੱਚੋਂ ਕੁਝ ਮਹੱਤਵਪੂਰਨ ਤੱਤ ਹੇਠਾਂ ਦਿਤੇ ਗਏ ਹਨ:-
1) ਕੋਲਰੀਨ
2) ਸੋਡੀਅਮ
3) ਸਲਫੋਟ
4) ਮੈਗਨੀਸ਼ੀਅਮ
5) ਕੈਲਸ਼ੀਅਮ
6) ਪੈਟਾਸ਼ੀਅਮ
7) ਬਾਈਕਾਰਬੈਨੇਟ
8) ਬਕੋਮੀਨ
9) ਬੋਰੋਟ
10)
ਸਟਰਾਂਸੀਅਮ
ਖਾਰੇਪਣ 'ਤੇ ਅਸਰ ਪਾਊਣ ਵਾਲੇ ਤੱਤ:- ਸਮੁੰਦਰ ਵਿੱਚ ਖਾਰੇਪਣ ਦੇ ਫ਼ਰਕ ਉਤੇ ਹੇਠ ਲਿਖੇ ਤੱਤ ਅਸਰ ਪਾਉਂਦੇ ਹਨ:-
1. ਵਾਸ਼ਪੀਕਰਨ:- ਜਦੋਂ ਪਾਣੀ
ਭਾਫ਼ ਬਣ
ਕੇ ਉੱਡਦਾ ਹੈ ਤਾਂ ਇਸ ਕਿਰਿਆ ਨੂੰ ਵਾਸ਼ਪੀਕਰਨ ਦੀ ਕਿਰਿਆ ਕਿਹਾ ਜਾਂਦਾ ਹੈ । ਇਸ ਦਾ ਤਾਪਮਾਨ ਨਾਲ ਸਿੱਧਾ ਸੰਬੰਧ ਹੁੰਦਾ ਹੈ । ਜਿਸ ਜਗ੍ਹਾਂ 'ਤੇ ਵਾਸ਼ਪੀਕਰਨ ਜਿਆਦਾ ਹੋਵੇਗਾ ਉੱਥੈ ਪਾਣੀ
ਦੇ ਵੱਧ ਉੱਡਣ ਕਾਰਨ ਲੂਣ
ਦੀ ਮਾਤਰਾ ਵੀ ਵੱਧ ਜਾਂਦੀ ਹੈ ਅਤੇ ਪਾਣੀ
ਜਿਆਦਾ ਖਾਰਾ ਹੋ ਜਾਂਦਾ ਹੈ।
2. ਤਾਜਾ ਪਾਣੀ:- ਤਾਜੇ ਪਾਣੀ
ਦਾ ਖਾਰੇਪਣ 'ਤੇ ਬਹੁਤ ਅਸਰ ਪੈਂਦਾ ਹੈ । ਅਜਿਹਾ ਸਮੁੰਦਰੀ ਜਲ ਜਿਸ ਵਿੱਚ ਸਮੁੰਦਰ ਵਿੱਚ ਤਾਜਾ ਪਾਣੀ
ਘੱਟ ਆਵੇਗਾ, ਉਸਦਾ ਪਾਣੀ
ਵਧੇਰੇ ਖਾਰਾ ਹੋਵੇਗਾ ।
3. ਸਮੁੰਦਰੀ ਰੌਆਂ:- ਗਰਮ ਪਾਣੀ ਦੀਆਂ ਰੌਆਂ ਪਾਣੀ
ਦਾ ਤਾਪਮਾਨ ਵਧਾਉਂਦੀਆਂ ਹਨ ਜਦੋਂ ਕਿ ਠੰਢੇ ਪਾਣੀ
ਦੀਆਂ ਰੌਆਂ ਇਲਾਕੇ ਦੇ ਪਾਣੀ
ਦਾ ਤਾਪਮਾਨ ਨੀਵਾਂ ਕਰਦੀਆਂ ਹਨ । ਇਸ ਲਈ ਭੂ
-ਮੱਧ ਰੇਖਾ ਤੋਂ ਧਰੁਵਾਂ ਵੱਲ ਚੱਲਣ ਵਾਲੀਆਂ ਰੌਆਂ ਜਿਆਦਾ ਲੂਣ
ਖਾਰੇਪਣ ਵਾਲਾ ਜਲ ਲਿਆਉਂਦੀਆਂ ਹਨ ਅਤੇ ਧਰੂਵਾਂ ਤੋਂ ਭੂ
-ਮੱਧ ਰੇਖਾ ਵੱਲ ਚੱਲਣ ਵਾਲੀਆਂ ਰੌਆਂ
ਆਪਣੇ ਨਾਲ ਘੱਟ ਲੂਏ ਖਾਰੇਪਣ ਵਾਲਾ ਜਲ ਲਿਆਉਂਦੀਆਂ ਹਨ ।
4. ਹਵਾਵਾਂ:- ਜਦੋਂ ਹਵਾਵਾਂ ਤੇਜ਼ ਗਤੀ ਨਾਲ ਚੱਲਦੀਆਂ ਹਨ ਤਾਂ ਆਪਣੇ
ਨਾਲ ਪਾਣੀ
ਨੂੰ ਵੀ ਵਹਾ ਕੇ ਲੈ ਜਾਂਦੀਆਂ ਹਨ ਜਿਸਦੇ ਫਲਸਰੂਪ ਪਾਣੀ
ਦੇ ਖਾਰੇਪਣ 'ਤੇ ਵੀ ਅਸਰ ਪੈਂਦਾ ਹੈ ।
ਪ੍ਰਸ਼ਨ 2:- ਸੈਲਾਇਨੋਮੀਟਰ ਕੀ ਹੈ?
ਉਤਰ: - ਸੈਲਾਇਨੋਮੀਟਰ ਇਕ ਇਸ ਤਰ੍ਹਾਂ ਦਾ ਯੰਤਰ ਹੈ ਜਿਸ ਨਾਲ ਅਸੀਂ ਸਮੁੰਦਰੀ ਜਲ ਦਾ ਖਾਰਾਪਨ ਮਾਪ ਸਕਦੇ ਰਾਂ।