Thursday, 7 January 2021

ਪਾਠ 1 ਸਿੰਧ ਘਾਟੀ ਦੀ ਸੱਭਿਅਤਾ

0 comments

ਪਾਠ 1 ਸਿੰਧ ਘਾਟੀ ਦੀ ਸੱਭਿਅਤਾ

 

1) ਸਿੰਧ ਘਾਟੀ ਦੀ ਸੱਭਿਅਤਾ ਕਿੰਨੇ ਖੇਤਰ ਵਿੱਚ ਫੈਲੀ ਹੋਈ ਸੀ?

ਲੱਗਭਗ 13 ਲੱਖ ਵਰਗ ਕਿਲੋਮੀਟਰ



2) ਸਿੰਧ ਘਾਟੀ ਦੇ ਸ਼ਹਿਰ ਕਿਨੇ ਭਾਗਾਂ ਵਿੱਚ ਵੰਡੇ ਹੁੰਦੇ ਸਨ?

ਦੋ (ਸਿਟਾਡੇਲ ਅਤੇ ਨੀਵਾਂ ਨਗਰ)

3) ਸਿੰਧ ਘਾਟੀ ਸੱਭਿਅਤਾ ਦਾ ਕਿਹੜਾ ਸ਼ਹਿਰ ਤਿੰਨ ਭਾਗਾਂ ਵਿੱਚ ਵੰਡਿਆ ਹੋਇਆ ਸੀ? 

ਧੋਲਾਵੀਰਾ

4 ਸਿੰਧ ਘਾਟੀ ਦੀ ਸੱਭਿਅਤਾ ਦੀ ਖੋਜ ਕਿਸਨੇ ਕੀਤੀ?

ਦਯਾ ਰਾਮ ਸਾਹਨੀ

5) ਸਿੰਧ ਘਾਟੀ ਦੀ ਸੱਭਿਅਤਾ ਦਾ ਪਹਿਲਾ ਖੋਜਿਆ ਗਿਆ ਸਥਾਨ ਕਿਹੜਾ ਹੈ?

ਹੜੱਪਾ

6) ਹੜੱਪਾ ਦੀ ਖੋਜ਼ ਕਦੋਂ ਹੋਈ?

1921

7) ਸਿੰਧ ਘਾਟੀ ਦੀ ਸੱਭਿਅਤਾ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ?

ਹੜੱਪਾ ਸੱਭਿਅਤਾ

8) ਸਿੰਧ ਘਾਟੀ ਦੀ ਸੱਭਿਅਤਾ ਕਿਸ ਯੁੱਗ ਦੀ ਸਭਿਅਤਾ ਸੀ?

ਕਾਂਸੀ ਯੁੱਗ ਦੀ

9) ਸਿੰਧ ਘਾਟੀ ਦੀ ਸੱਭਿਅਤਾ ਦਾ ਦੂਜਾ ਖੋਜਿਆ ਗਿਆ ਸਥਾਨ ਕਿਹੜਾ ਸੀ?

ਮੋਹਨਜੋਦੜੋ

10) ਮੋਹਨਜੋਦੜੋ ਦਾ ਕੀ ਅਰਥ ਹੁੰਦਾ ਹੈ?

ਮੁਰਦਿਆਂ ਦਾ ਟਿੱਲਾ

11) ਮੋਹਨਜੋਦੜੋ ਨਗਰ ਦੀਆਂ ਕਿੰਨੀਆਂ ਤਹਿਆਂ ਮਿਲੀਆਂ ਹਨ?

7

12) ਮੋਹਨਜੋਦੜੋ ਦੀ ਖੋਜ ਕਿਸਨੇ ਕੀਤੀ?

ਆਰ ਡੀ ਬੈਨਰਜੀ

13) ਮੋਹਨਜੋਦੜੋ ਦੀ ਖੋਜ ਕਦੋਂ ਹੋਈ?

1922 :

14) ਜਿਆਦਾਤਰ ਇਤਿਹਾਸਕਾਰ ਸਿੰਧੂ ਘਾਟੀ ਸੱਭਿਅਤਾ ਦਾ ਕਾਲ ਕੀ ਮੰਨਦੇ ਹਨ?

2250-1750 ਪੂ:

15) ਸਿੰਧ ਘਾਟੀ ਦੀ ਸੱਭਿਅਤਾ ਕਿੰਨੀ ਪੁਰਾਣੀ ਹੈ?

ਲੱਗਭਗ 5000 ਸਾਲ

16) ਹੜੱਪਾ ਕਿਹੜੀ ਨਦੀ ਦੇ ਕੰਢੇ ਸਥਿਤ ਹੈ?

ਰਾਵੀ

17) ਸਿੰਧ ਘਾਟੀ ਦੀ ਸੱਭਿਅਤਾ ਦੇ ਨਗਰਾਂ ਵਿੱਚੋਂ ਸਭ ਤੋਂ ਵਿਸ਼ਾਲ ਨਗਰ ਕਿਹੜਾ ਸੀ?

ਹੜੱਪਾ

18) ਹੜੱਪਾ ਨਗਰ ਦਾ ਘੇਰਾ ਕਿੰਨਾ ਸੀ?

ਲੱਗਭਗ 5 ਕਿਲੋਮੀਟਰ

19) ਹੜੱਪਾ ਵਿਖੇ ਕਿਹੜੀਆਂ ਚੀਜ਼ਾਂ ਪ੍ਰਾਪਤ ਹੋਈਆਂ ਹਨ?

ਅਨਾਜ ਗੁਦਾਮ

20) ਮੋਹਨਜੋਦੜੋਂ ਕਿੰਨੀ ਵਾਰ ਵਸਿਆ ਅਤੇ ਉਂਜੜਿਆ?

ਸੱਤ ਵਾਰ

21) ਮੋਹਨਜੋਦੜੋਂ ਵਿਖੇ ਕਿਹੜੀਆਂ ਚੀਜਾਂ ਪ੍ਰਾਪਤ ਹੋਈਆਂ ਹਨ?

ਵਿਸ਼ਾਲ ਇਸ਼ਨਾਨ ਘਰ, ਨਰਤਕੀ ਦੀ ਮੂਰਤੀ, ਅਨਾਜ ਗੁਦਾਮ, ਮੁਹਰਾਂ

22) ਵਿਸ਼ਾਲ ਇਸ਼ਨਾਨਘਰ ਦਾ ਅਕਾਰ ਕੀ ਸੀ?

180 ਫੁੱਟ ਲੰਮਾ ਅਤੇ 108 ਫੁੱਟ ਚੌੜਾ

23) ਵਿਸ਼ਾਲ ਇਸ਼ਨਾਨ ਘਰ ਦੇ ਅਦਰ ਬਣੇ ਤਲਾਅ ਦਾ ਅਕਾਰ ਕੀ ਸੀ?

39 ਫੁੱਟ ਲੰਮਾ, 23 ਫੁੱਟ ਚੌੜਾ, 7 ਫੁੱਟ ਡੂੰਘਾ

24) ਚੰਨਹੁਦੜੋ ਦੀ ਖੋਜ ਕਦੋਂ ਕੀਤੀ ਗਈ?

1931 ਈ:

25) ਚੰਨਹੁਦੜੋ ਦੀ ਖੋਜ ਕਿਸਨੇ ਕੀਤੀ?

ਐਨ ਜੀ ਮਜੂਮਦਾਰ

26) ਚੰਨਹੁਦੜੋ ਕਿੰਨੀ ਵਾਰ ਵਸਿਆ ਅਤੇ ਤਬਾਹ ਹੋਇਆ?

ਦੋ ਵਾਰ

27) ਚੰਨਹੁਦੜੋ ਕਿਸ ਗੱਲ ਲਈ ਪ੍ਰਸਿੱਧ ਸੀ?

ਮਣਕੇ ਬਣਾਉਣ ਲਈ

28) ਕਾਲੀਬੰਗਾ ਕਿੱਥੇ ਸਥਿਤ ਹੈ?

ਰਾਜਸਥਾਨ ਦੇ ਜਿਲ੍ਹਾ ਗੰਗਾਨਗਰ ਵਿਖੇ

29) ਕਾਲੀਬੰਗਾ ਕਿਹੜੀ ਚੀਜ ਕਰਕੇ ਪ੍ਰਸਿੱਧ ਸੀ?

ਕਾਲੀਆਂ ਚੂੜੀਆਂ ਬਣਨ ਕਰਕੇ

30) ਕਾਲੀਬੰਗਾ ਦੀ ਖੋਜ ਕਦੋਂ ਕੀਤੀ ਗਈ?

1953 ਈ:

31) ਲੋਥਲ ਕਿੱਥੇ ਸਥਿਤ ਹੈ?

ਗੁਜ਼ਰਾਤ ਵਿੱਚ

32) ਲੋਥਲ ਨਗਰ ਕਿਉਂ ਪ੍ਰਸਿੱਧ ਸੀ?

ਆਪਣੀ ਵੱਡੀ ਬੰਦਰਗਾਹ ਕਾਰਨ

33) ਸੰਘੋਲ ਕਿੱਥੇ ਸਥਿਤ ਹੈ?

ਜਿਲ੍ਹਾ ਫਤਿਹਗੜ੍ਹ ਸਾਹਿਬ ਵਿਖੇ

34) ਸਿੰਧ ਘਾਟੀ ਦੀਆਂ ਸੜਕਾਂ ਦੀ ਚੌੜਾਈ ਕਿੰਨਾ ਹੁੰਦੀ ਸੀ?

13 ਫੁੱਟ ਤੋਂ 34 ਫੁੱਟ ਤੱਕ

35) ਸਿੰਧ ਘਾਟੀ ਦੇ ਲੋਕਾਂ ਦੇ ਮੁੱਖ ਹਥਿਆਰ ਕਿਹੜੇ ਸਨ?

ਤਲਵਾਰਾਂ, ਬਰਛੇ, ਤੀਰ, ਕੁਹਾੜੀ, ਚਾਕੂ

36) ਸਿੰਧ ਘਾਟੀ ਦੇ ਹਥਿਆਰ ਕਿਸ ਧਾਤ ਦੇ ਬਣੇ ਹੁੰਦੇ ਸਨ?

ਤਾਂਬੇ ਜਾਂ ਕਾਂਸੇ ਦੇ

37) ਸਿੰਧ ਘਾਟੀ ਦੇ ਲੋਕਾਂ ਦਾ ਮੁੱਖ ਧੰਦਾ ਕੀ ਸੀ?

ਖੇਤੀਬਾੜੀ

38) ਖੇਤੀਬਾੜੀ ਦੇ ਸੰਦ ਕਿਸ ਵਸਤੂ ਤੋਂ ਬਣਾਏ ਜਾਂਦੇ ਸਨ?

ਲੱਕੜੀ ਦੇ

39) ਸਿੰਧ ਘਾਟੀ ਦੇ ਲੋਕਾਂ ਦੀਆਂ ਮੁੱਖ ਫਸਲਾਂ ਕਿਹੜੀਆਂ ਸਨ?

ਕਣਕ ਅਤੇ ਜੌਂ

40) ਸਿੰਧ ਘਾਟੀ ਦੇ ਲੋਕ ਹੋਰ ਕਿਹੜੀਆਂ ਫ਼ਸਲਾਂ ਉਗਾਉਂਦੇ ਸਨ?

ਚੌਲ, ਨਾਰੀਅਲ, ਖਜੂਰ, ਸਬਜੀਆਂ ਆਦਿ

41) ਕਿਸ ਚੀਜ ਦੀ ਉਪਜ ਕਾਰਨ ਸਿੰਧੂ ਘਾਟੀ ਸਾਰੇ ਸੰਸਾਰ ਵਿੱਚ ਪ੍ਰਸਿੱਧ ਸੀ?

ਕਪਾਹ

42) ਸਿੰਧ ਘਾਟੀ ਦੇ ਲੋਕ ਕਿਹੜੇ ਪਸ਼ੂ ਪਾਲਦੇ ਸਨ?

ਹਾਥੀ, ਊਠ, ਸੂਰ, ਭੇਡ, ਬਕਰੀ, ਕੁੱਤੇ ਆਦਿ

43) ਸਿੰਧ ਘਾਟੀ ਦੇ ਲੋਕਾਂ ਦਾ ਵਪਾਰ ਕਿਹੜੇ ਦੇਸ਼ਾਂ ਨਾਲ ਹੁੰਦਾ ਸੀ?

ਮਿਸਰ, ਸੁਮੇਰ, ਮੈਸੋਪੋਟਾਮੀਆ

44) ਵਿਦੇਸ਼ੀ ਵਪਾਰ ਕਿਹੜੇ ਮਾਰਗ ਰਾਹੀ ਹੁੰਦਾ ਸੀ?

ਜਲ ਅਤੇ ਥਲ ਦੋਹਾਂ ਮਾਰਗਾਂ ਦੁਆਰਾ

45) ਸਿੰਧ ਘਾਟੀ ਦੇ ਲੋਕ ਸਭ ਤੋਂ ਵੱਧ ਕਿਸਦੀ ਪੂਜਾ ਕਰਦੇ ਸਨ?

ਮਾਂ ਦੇਵੀ ਦੀ

46) ਮਾਂ ਦੇਵੀ ਨੂੰ ਕਿਸਦਾ ਪ੍ਰਤੀਕ ਸਮਝਿਆ ਜਾਂਦਾ ਸੀ?

ਸ਼ਕਤੀ ਦਾ

47) ਮਾਂ ਦੇਵੀ ਤੋਂ ਇਲਾਵਾ ਸਿੰਧ ਘਾਟੀ ਦੇ ਲੋਕ ਹੋਰ ਕਿਸਦੀ ਪੂਜਾ ਕਰਦੇ ਸਨ?

ਸ਼ਿਵ ਪਸ਼ੂਪਤੀ ਦੀ

48) ਸਿੰਧ ਘਾਟੀ ਦੇ ਲੋਕ ਕਿਹੜੇ ਪਸ਼ੂਆਂ ਦੀ ਪੂਜਾ ਕਰਦੇ ਸਨ?

ਹਾਥੀ, ਗੈਂਡਾ, ਝੋਟਾ, ਚੀਤਾ, ਸਾਨ੍ਹ ਆਦਿ

49) ਸਿੰਧ ਘਾਟੀ ਦੇ ਲੋਕ ਕਿਹੜੇ ਰੁੱਖ ਦੀ ਪੂਜਾ ਕਰਦੇ ਸਨ?

ਪਿੱਪਲ

50) ਸਿੰਧ ਘਾਟੀ ਦਾ ਸਮਾਜ ਕਿਸ ਪ੍ਰਕਾਰ ਦਾ ਸਮਾਜ ਸੀ?

ਮਾਤਾ ਪ੍ਰਧਾਨ ਸਮਾਜ

51) ਮੋਹਨਜੋਦੜੋ ਵਿਖੇ ਮਿਲੀ ਪੁਜਾਰੀ ਦੀ ਮੂਰਤੀ ਕਿਸ ਚੀਜ ਦੀ ਬਣੀ ਹੋਈ ਹੈ?

ਸਫੈਦ ਪੱਥਰ ਦੀ

52) ਸਿੰਧ ਘਾਟੀ ਦੀਆਂ ਜਿਆਦਾਤਰ ਮੂਰਤੀਆਂ ਕਿਸ ਚੀਜ ਤੋਂ ਬਣਾਈਆਂ ਜਾਂਦੀਆਂ ਸਨ? 

ਟੈਰਾਕੋਟਾ ਤੋਂ

53) ਸਿੰਧ ਘਾਟੀ ਦੇ ਲੋਕਾਂ ਦੀ ਲਿਪੀ ਕਿਹੋ ਜਿਹੀ ਸੀ?

ਚਿੰਤਰਮਈ

54) ਸਿੰਧ ਘਾਟੀ ਦੀ ਲਿਪੀ ਦੇ ਕਿੰਨੇ ਵਰਣ ਪ੍ਰਾਪਤ ਹੋਏ ਹਨ?

270 ਦੇ ਲੱਗਭਗ

55) ਸਿੰਧ ਘਾਟੀ ਦੀ ਲਿਪੀ ਕਿਸ ਦਿਸ਼ਾ ਤੋਂ ਕਿਸ ਦਿਸ਼ਾ ਵੱਲ ਲਿਖੀ ਜਾਂਦੀ ਸੀ?

ਸਜੇ ਤੋਂ ਖਬੇ ਵੱਲ

56) ਹੁਣ ਤੱਕ ਸਿੰਧ ਘਾਟੀ ਸੱਭਿਅਤਾ ਦੇ ਕਿੰਨੇ ਖੇਤਰ ਖੋਜੇ ਜਾ ਚੁੱਕੇ ਹਨ?

300 ਤੋਂ ਵੱਧ

 


3 ਅੰਕਾਂ ਵਾਲੇ ਪ੍ਰਸ਼ਨ


 

1) ਪ੍ਰਸ਼ਨ: ਸਿੰਧ ਘਾਟੀ ਸੱਭਿਅਤਾ ਦੀ ਨਗਰ ਯੋਜਨਾ ਦੀਆਂ ਵਿਸ਼ੇਸ਼ਤਾਵਾਂ ਦੀ ਜਾਣਕਾਰੀ ਦਿਓ।


ਉੱਤਰ: ਸਿੰਧ ਘਾਟੀ ਦੀ ਨਗਰ ਯੋਜਨਾ ਦੀਆਂ ਵਿਸ਼ੇਸ਼ਤਾਵਾਂ:


1) ਨਗਰ ਯੋਜਨਾ ਉੱਤਮ ਦਰਜੇ ਦੀ ਸੀ।

2) ਮਕਾਨ ਖੁੱਲ੍ਹੇ ਅਤੇ ਹਵਾਦਾਰ ਸਨ।

3) ਹਰ ਘਰ ਵਿੱਚ ਖੁੱਲ੍ਹਾ ਵਿਹੜਾ, ਰਸੋਈ ਘਰ, ਖੂਹ ਅਤੇ ਇਸੁਨਾਨਘਰ ਹੁੰਦਾ ਸੀ।

4) ਸੜਕਾਂ ਇੱਕ ਦੂਜੀ ਨੂੰ 90 ਡਿਗਰੀ ਦੇ ਕੋਣ ਤੇ ਕੱਟਦੀਆਂ ਸਨ।

5) ਨਾਲੀਆਂ ਢੱਕੀਆਂ ਹੁੰਦੀਆਂ ਸਨ।

 


2) ਪ੍ਰਸ਼ਨ: ਹੜੱਪਾ ਬਾਰੇ ਤੁਸੀਂ ਕੀ ਜਾਣਦੇ ਹੋ?


ਉੱਤਰ:


1) ਇਹ ਨਗਰ ਰਾਵੀ ਨਦੀ ਦੇ ਕੰਢੇ ਤੇ ਵੱਸਿਆ ਹੋਇਆ ਸੀ।

2) ਇਹ ਸਿੰਧ ਘਾਟੀ ਸੱਭਿਅਤਾ ਦਾ ਪਹਿਲਾ ਖੋਜਿਆ ਗਿਆ ਨਗਰ ਹੈ।

3) ਇਸਦੀ ਖ਼ੋਜ ਦਯਾਰਾਮ ਸਾਹਨੀ ਨੇ 1921 : ਵਿੱਚ ਕੀਤੀ ਸੀ।

4) ਇਹ ਪੰਜ ਕਿੱਲੋਮੀਟਰ ਖੇਤਰ ਵਿੱਚ ਫੈਲਿਆ ਹੋਇਆ ਸੀ।

5) ਨਗਰ ਦੀ ਸੁਰੱਖਿਆ ਲਈ ਇਸਦੇ ਦੁਆਲੇ ਇੱਕ ਉੱਚੀ ਦੀਵਾਰ ਬਣੀ ਹੋਈ ਸੀ।


 

3) ਪ੍ਰਸ਼ਨ: ਮੋਹਨਜੋਦੜੋਂ ਬਾਰੇ ਤੁਸੀਂ ਕੀ ਜਾਣਦੇ ਹੋ?


ਉੱਤਰ:


1) ਮੋਹਨਜੋਦੜੋ ਸਿੰਧ ਘਾਟੀ ਸੱਭਿਅਤਾ ਦਾ ਦੂਜਾ ਮਹੱਤਵਪੂਰਨ ਨਗਰ ਸੀ।

2) ਇਹ ਸਿੰਧ ਨਦੀ ਦੇ ਕੰਢੇ ਵੱਸਿਆ ਹੋਇਆ ਸੀ।

3) ਇਸ ਨਗਰ ਦੀ ਖੋਜ ਆਰ ਡੀ. ਬੈਨਰਜੀ ਨੇ 1922 : ਵਿੱਚ ਕੀਤੀ ਸੀ।

4) ਮੋਹਨਜੋਦੜੋ ਦਾ ਅਰਥ ਹੈ ਮੁਰਦਿਆਂ ਦਾ ਟਿੱਲਾ।

5) ਇਸ ਨਗਰ ਦੀਆਂ ਸੱਤ ਤਹਿਆਂ ਮਿਲੀਆਂ ਹਨ।


 

4) ਪ੍ਰਸ਼ਨ: ਕਾਲੀਬੰਗਾਂ ਤੇ ਇੱਕ ਨੋਟ ਲਿਖੋ।


ਉੱਤਰ:


1) ਇਹ ਸਥਾਨ ਰਾਜਸਥਾਨ ਦੇ ਜਿਲ੍ਹਾ ਹਨੂੰਮਾਨਗੜ੍ਹ ਵਿੱਚ ਸਥਿੱਤ ਹੈ।

2) ਇਸ ਸਥਾਨ ਦਾ ਇਹ ਨਾਂ ਇੱਥੇ ਬਣਨ ਵਾਲੀਆਂ ਕਾਲੀਆਂ ਚੂੜੀਆਂ ਕਾਰਨ ਪਿਆ।

3) ਇਸ ਨਗਰ ਦੀ ਖੋਜ 1953 : ਵਿੱਚ ਏ.ਘੋਸ਼ ਨੇ ਕੀਤੀ ਸੀ।

4) ਇਸ ਥਾਂ ਤੋਂ ਵਾਹੇ ਹੋਏ ਖੇਤਾਂ ਦੇ ਅਵਸ਼ੇਸ਼, ਬਹੁਤ ਸਾਰੇ ਬਰਤਨ, ਗਹਿਣੇ ਅਤੇ ਖਿਡੌਣੇ ਮਿਲੇ ਹਨ।

 

5) ਪ੍ਰਸ਼ਨ: ਵਿਸ਼ਾਲ ਇਸਨਾਨ ਘਰ ਤੇ ਇੱਕ ਨੋਟ ਲਿਖੋਂ।


ਉੱਤਰ:


1) ਵਿਸ਼ਾਲ ਇਸਨਾਨ ਘਰ ਮੋਹਨਜੋਦੜੋ ਵਿਖੇ ਮਿਲਿਆ ਹੈ।

2) ਇਸਦੀ ਲੰਬਾਈ 130 ਫੁੱਟ ਅਤੇ ਚੌੜਾਈ 103 ਫੁੱਟ ਹੈ।

3) ਇਸਦੇ ਵਿਚਕਾਰ 39 ਫੁੱਟ ਲੰਮਾਂ, 23 ਫੁੱਟ ਚੌੜਾ ਅਤੇ 8 ਫੁੱਟ ਡੂੰਘਾ ਤਲਾਅ ਬਣਿਆ ਹੋਇਆ ਸੀ।

4) ਤਲਾਅ ਦੇ ਕੌਲ ਹੀ ਇੱਕ ਖੂਹ ਬਣਿਆ ਹੋਇਆ ਸੀ।

5) ਇਸ ਇਸਨਾਨ ਘਰ ਦੀ ਵਰਤ ਧਾਰਮਿਕ ਉਤਸਵਾਂ ਅਤੇ ਵਿਸੇਸ ਮੌਕਿਆਂ ਤੇ ਕੀਤੀ ਜਾਂਦੀ ਸੀ।


 

6) ਪ੍ਰਸ਼ਨ: ਸਿੰਧ ਘਾਟੀ ਸੱਭਿਅਤਾ ਸਮੇ ਨਾਲੀਆਂ ਦਾ ਪ੍ਰਬੰਧ ਕਿਹੋ ਜਿਹਾ ਸੀ?


ਉੱਤਰ: ਸਿੰਧ ਘਾਟੀ ਸੱਭਿਅਤਾ ਦਾ ਨਾਲੀ ਪ੍ਰਬੰਧ:


1) ਨਾਲੀਆਂ ਦਾ ਪ੍ਰਬੰਧ ਵਿਗਿਆਨਕ ਢੰਗ ਨਾਲ ਕੀਤਾ ਗਿਆ ਸੀ।

2) ਨਾਲੀਆਂ ਇੱਟਾਂ ਨਾਲ ਢੱਕੀਆਂ ਹੁੰਦੀਆਂ ਸਨ।

3) ਘਰਾਂ ਦੀਆਂ ਨਾਲੀਆਂ, ਗਲੀ ਦੀਆਂ ਨਾਲੀਆਂ ਵਿੱਚ ਡਿੱਗਦੀਆਂ ਸਨ।

4) ਨਾਲੀਆਂ ਦੁਆਰਾ ਗੰਦੇ ਪਾਣੀ ਨੂੰ ਸੁਹਿਰ ਤੋਂ ਬਾਹਰ ਭੇਜਿਆ ਜਾਂਦਾ ਸੀ।

5) ਨਾਲੀਆਂ ਵਿੱਚ ਕਿਸੇ ਨੂੰ ਕੂੜਾ ਆਦਿ ਸੁੱਟਣ ਦੀ ਇਜਾਜ਼ਤ ਨਹੀਂ ਸੀ।


 

7) ਪ੍ਰਸ਼ਨ: ਸਿੰਧ ਘਾਟੀ ਸੱਭਿਅਤਾ ਦੇ ਭਵਨਾਂ ਦੀਆਂ ਵਿਸ਼ੇਸ਼ਤਾਵਾਂ ਬਾਰੇ ਜਾਣਕਾਰੀ ਦਿਓ।


ਉੱਤਰ: ਸਿੰਧ ਘਾਟੀ ਸੱਭਿਅਤਾ ਦੇ ਭਵਨਾਂ ਦੀਆਂ ਵਿਸ਼ੇਸ਼ਤਾਵਾਂ:


1) ਮਕਾਨ ਪੱਕੀਆਂ ਇੱਟਾਂ ਦੇ ਬਣੇ ਹੁੰਦੇ ਸਨ।

2) ਮਕਾਨਾਂ ਦੀਆਂ ਨੀਹਾਂ ਬਹੁਤ ਡੂੰਘੀਆਂ ਹੁੰਦੀਆਂ ਸਨ।

3) ਮਕਾਨਾਂ ਵਿੱਚ ਵੱਡੇ ਵੱਡੇ ਦਰਵਾਜੇ, ਖਿੜਕੀਆਂ ਅਤੇ ਰੌਸਨਦਾਨ ਹੁੰਦੇ ਸਨ।

4) ਕਈ ਮਕਾਨਾਂ ਦੀਆਂ ਦੋ ਜਾਂ ਦੋ ਤੋਂ ਵਧ ਮੰਜਲਾਂ ਹੁੰਦੀਆਂ ਸਨ।

5) ਹਰੇਕ ਮਕਾਨ ਵਿੱਚ ਖੁੱਲ੍ਹਾ ਵਿਹੜਾ, ਰਸੋਈ ਘਰ, ਖੂਹ ਅਤੇ ਇਸਨਾਨ ਘਰ ਹੁੰਦਾ ਸੀ।


 

8) ਪ੍ਰਸ਼ਨ: ਸਿੰਧ ਘਾਟੀ ਦੇ ਲੋਕਾਂ ਦੇ ਤਕਨੀਕੀ ਵਿਕਾਸ ਤੇ ਨੋਟ ਲਿਖੋਂ।


ਉੱਤਰ: ਸਿੰਧ ਘਾਟੀ ਦੇ ਲੋਕਾਂ ਦਾ ਤਕਨੀਕੀ ਵਿਕਾਸ:


1) ਸਿੰਧ ਘਾਟੀ ਦੇ ਲੋਕਾਂ ਦੀ ਤਕਨੀਕ ਉੱਚੇ ਦਰਜੇ ਦੀ ਸੀ।

2) ਉਹ ਕਾਂਸੇ ਦੇ ਬਰਤਨ, ਖਿਡੌਣੇ, ਮੂਰਤੀਆਂ, ਕਿਸਤੀਆਂ ਅਤੇ ਗਹਿਣੇ ਬਣਾਉਣ ਵਿੱਚ ਮਾਹਿਰ ਸਨ।

3) ਮੁਹਰਾਂ ਅਤੇ ਮਣਕੇ ਬਣਾਉਣ ਦੀ ਕਲਾ ਵੀ ਉੱਨਤ ਸੀ।

4) ਲੱਕੜੀ ਦਾ ਕੰਮ ਕਰਨ ਲਈ ਇੱਕ ਵਿਸੇਸ ਆਰੀ ਦੀ ਵਰਤੋਂ ਕੀਤੀ ਜਾਂਦੀ ਸੀ।

5) ਤਾਂਬੇ ਅਤੇ ਕੈਂਹ ਦੀਆਂ ਛੋਟੀਆਂ ਤਲਵਾਰਾਂ, ਬਰਛੇ, ਤੀਰ, ਕੁਹਾੜੇ ਅਤੇ ਚਾਕੂ ਵੀ ਬਣਾਏ ਜਾਂਦੇ ਸਨ।


 

9) ਪ੍ਰਸ਼ਨ: ਸਿੰਧ ਘਾਟੀ ਦੇ ਲੋਕ ਕਿਸ ਤਰ੍ਹਾਂ ਦੇ ਗਹਿਣੇ ਪਾਉਂਦੇ ਸਨ?


ਉੱਤਰ: ਸਿੰਧ ਘਾਟੀ ਦੇ ਗਹਿਣੇ:


1) ਪੁਰਸ਼ ਅਤੇ ਇਸਤਰੀਆਂ, ਦੋਵੇਂ ਹੀ ਗਹਿਣੇ ਪਾਉਂਦੇ ਸਨ।

2) ਪੁਰਸ਼ ਹਾਰ, ਮੁੰਦਰੀਆਂ ਅਤੇ ਕੜੇ ਪਾਉਂਦੇ ਸਨ।

3) ਇਸਤਰੀਆਂ ਹਾਰ, ਮੁਦਰੀਆਂ, ਕੜੇ, ਚੂੜੀਆਂ, ਬਾਜੂਬੰਦ, ਨੱਥ ਅਤੇ ਵਾਲੀਆਂ ਆਦਿ ਦੀ ਵਰਤਾ ਕਰਦੀਆਂ ਸਨ।

4) ਗਹਿਣੇ ਸੋਨੇ, ਚਾਂਦੀ, ਕੀਮਤੀ ਪੱਥਰਾਂ, ਹਾਥੀ ਦੰਦ ਅਤੇ ਹੱਡੀਆਂ ਆਦਿ ਤੋਂ ਬਣਦੇ ਸਨ।

5) ਗਰੀਬ ਲੋਕ ਤਾਂਬੇ ਅਤੇ ਸੀਪ ਦੇ ਬਣੇ ਗਹਿਣੇ ਪਾਉਂਦੇ ਸਨ।


 

10) ਪ੍ਰਸ਼ਨ: ਸਿੰਧ ਘਾਟੀ ਦੇ ਲੋਕ ਆਪਣਾ ਮਨੋਰੰਜਨ ਕਿਵੇਂ ਕਰਦੇ ਸਨ?


ਉੱਤਰ: ਸਿੰਧ ਘਾਟੀ ਦੇ ਲੋਕਾਂ ਦੇ ਮਨੋਰੰਜਨ ਦੇ ਸਾਧਨ:


1) ਸਿੰਧ ਘਾਟੀ ਦੇ ਲੋਕ ਆਪਣਾ ਮਨੌਰੰਜਨ ਕਈ ਤਰੀਕਿਆਂ ਨਾਲ ਕਰਦੇ ਸਨ।

2) ਸ਼ਿਕਾਰ ਖੇਡਣਾ, ਮੱਛੀਆਂ ਫੜਨਾ, ਪੰਛੀਆਂ ਨੂੰ ਪਾਲਣਾ, ਜਾਨਵਰਾਂ ਦੀਆਂ ਲੜਾਈਆਂ ਵੇਖਣਾ ਉਹਨਾਂ ਦੇ ਮੁੱਖ ਸੌਕ ਸਨ।

3) ਉਹ ਸੰਗੀਤ ਅਤੇ ਨਾਚ ਵਿੱਚ ਵੀ ਦਿਲਚਸਪੀ ਰੱਖਦੇ ਸਨ।

4) ਬੱਚੇ ਆਪਣਾ ਮਨੌਰੰਜਨ ਖਿਡੌਣਿਆਂ ਨਾਲ ਕਰਦੇ ਸਨ।


 

11) ਪ੍ਰਸ਼ਨ: ਸਿੰਧ ਘਾਟੀ ਸੱਭਿਅਤਾ ਦੇ ਲੋਕਾਂ ਦਾ ਪਹਿਰਾਵਾ ਕਿਹੋਂ ਜਿਹਾ ਸੀ?


ਉੱਤਰ: ਸਿੰਧ ਘਾਟੀ ਸੱਭਿਅਤਾ ਦੇ ਲੋਕਾਂ ਦਾ ਪਹਿਰਾਵਾ:


1) ਲੋਕ ਸੂਤੀ ਅਤੇ ਉੱਨੀ ਕੱਪੜੇ ਪਹਿਣਦੇ ਸਨ।

2) ਪੁਰਸ਼ ਸਰੀਰ ਦੇ ਹੇਠਲੇ ਹਿੱਸੇ ਨੂੰ ਧੋਤੀ ਅਤੇ ਉਪਰਲੇ ਹਿੱਸੇ ਨੂੰ ਚਾਦਰ ਵਰਗੇ ਕੱਪੜੇ ਨਾਲ ਢੱਕਦੇ ਸਨ।

3) ਇਸਤਰੀਆਂ ਲਹਿੰਗੇ ਅਤੇ ਚੋਲੀ ਆਦਿ ਦੀ ਵਰਤੋਂ ਕਰਦੀਆਂ ਸਨ।


 

12) ਪ੍ਰਸ਼ਨ: ਸਿੰਧ ਘਾਟੀ ਦੇ ਲੋਕ ਮੁਰਦਿਆਂ ਦਾ ਸਸਕਾਰ ਕਿਵੇਂ ਕਰਦੇ ਸਨ?


ਉੱਤਰ: ਸਿੰਧ ਘਾਟੀ ਦੇ ਲੋਕ ਮੁਰਦਿਆਂ ਦਾ ਸਸਕਾਰ ਤਿੰਨ ਤਰੀਕਿਆਂ ਨਾਲ ਕਰਦੇ ਸਨ:


1) ਮੁਰਦਿਆਂ ਨੂੰ ਸਾੜ ਕੇ ਉਹਨਾਂ ਦੀ ਸਵਾਹ ਨੂੰ ਭਾਂਡੇ ਵਿੱਚ ਪਾ ਕੇ ਧਰਤੀ ਵਿੱਚ ਦਬਾ ਦਿੱਤਾ ਜਾਂਦਾ ਸੀ।

2) ਕਈ ਵਾਰ ਮੁਰਦਿਆਂ ਨੂੰ ਉਸੇ ਤਰ੍ਹਾਂ ਹੀ ਧਰਤੀ ਵਿੱਚ ਦਬਾ ਦਿੱਤਾ ਜਾਂਦਾ ਸੀ।

3) ਕਈ ਵਾਰ ਮੁਰਦੇ ਨੂੰ ਕਿਸੇ ਖੁੱਲ੍ਹੀ ਥਾਂ ਤੇ ਸੁੱਟ ਦਿੱਤਾ ਜਾਂਦਾ ਸੀ। ਜਦੋਂ ਉਸਦਾ ਪਿੰਜਰ ਰਹਿ ਜਾਂਦਾ ਸੀ ਤਾਂ ਉਸਨੂੰ ਧਰਤੀ ਵਿੱਚ ਦਬਾ ਦਿੱਤਾ ਜਾਂਦਾ ਸੀ।


 

13) ਪ੍ਰਸ਼ਨ: ਸਿੰਧ ਘਾਟੀ ਦੇ ਲੋਕਾਂ ਦੇ ਵਿਦੇਸ਼ੀ ਵਪਾਰ ਬਾਰੇ ਤੁਸੀਂ ਕੀ ਜਾਣਦੇ ਹੋ?


ਉੱਤਰ: ਸਿੰਧ ਘਾਟੀ ਦੇ ਲੋਕਾਂ ਦਾ ਵਿਦੇਸ਼ੀ ਵਪਾਰ:


1) ਉਹਨਾਂ ਦਾ ਵਪਾਰ ਦੇਸ਼ ਦੇ ਹੋਰ ਹਿੱਸਿਆਂ ਨਾਲ ਅਤੇ ਵਿਦੇਸਾਂ ਨਾਲ ਵੀ ਹੁੰਦਾ ਸੀ।

2) ਵਿਦੇਸਾਂ ਵਿੱਚ ਉਹਨਾਂ ਦਾ ਵਪਾਰ ਸੁਮੇਰ, ਮੈਸੋਪੋਟਾਮੀਆ ਅਤੇ ਮਿਸਰ ਨਾਲ ਹੁੰਦਾ ਸੀ।

3) ਉਹ ਸੋਨਾ, ਚਾਂਦੀ, ਹਾਰ-ਸਿੰਗਾਰ ਦੀਆਂ ਵਸਤਾਂ ਅਤੇ ਕੀਮਤੀ ਪੱਥਰਾਂ ਦਾ ਆਯਾਤ ਕਰਦੇ ਸਨ।

4) ਸੂਤੀ ਕੱਪੜਾ, ਗਹਿਣੇ, ਮੋਤੀ, ਹਾਥੀ ਦੰਦ ਦੀਆਂ ਵਸਤੂਆਂ, ਲੰਗੂਰ, ਬਾਂਦਰ ਅਤੇ ਮੋਰ ਆਦਿ ਵਿਦੇਸ਼ਾਂ ਨੂੰ ਭੇਜੇ ਜਾਂਦੇ ਸਨ।

5) ਹੜੱਪਾ, ਮੋਹਨਜੋਦੜੋ ਤੇ ਲੋਥਲ ਪ੍ਰਸਿੱਧ ਵਪਾਰਕ ਕੇਂਦਰ ਸਨ।


 

14) ਪ੍ਰਸ਼ਨ: ਸਿੰਧ ਘਾਟੀ ਦੇ ਲੋਕਾਂ ਦਾ ਧਾਰਮਿਕ ਜੀਵਨ ਕਿਹੋਂ ਜਿਹਾ ਸੀ?


ਉੱਤਰ: ਸਿੰਧ ਘਾਟੀ ਦੇ ਲੋਕਾਂ ਦਾ ਧਾਰਮਿਕ ਜੀਵਨ:


1) ਮਾਂ ਦੇਵੀ ਸਿੰਧ ਘਾਟੀ ਦੇ ਲੋਕਾਂ ਦੀ ਮੁੱਖ ਦੇਵੀ ਸੀ।

2) ਇਸ ਤੋਂ ਇਲਾਵਾ ਉਹ ਸਿਵ ਪਸੂਪਤੀ ਦੀ ਵੀ ਪੂਜਾ ਕਰਦੇ ਸਨ।

3) ਉਹ ਲਿੰਗ, ਯੋਨੀ, ਸੂਰਜ, ਪਿੱਪਲ, ਬਲਦ, ਚੀਤਾ, ਹਾਥੀ, ਘੁੱਗੀ ਆਦਿ ਦੀ ਵੀ ਪੂਜਾ ਕਰਦੇ ਸਨ।

4) ਉਹ ਮੌਤ ਤੋਂ ਬਾਅਦ ਜੀਵਨ ਵਿੱਚ ਵੀ ਯਕੀਨ ਰੱਖਦੇ ਸਨ।

5) ਉਹ ਭੂਤਾਂ ਪ੍ਰੇਤਾਂ ਵਿੱਚ ਯਕੀਨ ਰੱਖਦੇ ਅਤੇ ਜਾਦੂ-ਟੂਣੇ ਵੀ ਕਰਦੇ ਸਨ।

 

15) ਪ੍ਰਸ਼ਨ: ਸਿੰਧ ਘਾਟੀ ਦੀਆਂ ਮੋਹਰਾਂ ਸਬੰਧੀ ਜਾਣਕਾਰੀ ਦਿਓ।


ਉੱਤਰ: ਸਿੰਧੂ ਘਾਟੀ ਦੀਆਂ ਮੋਹਰਾਂ:


1) ਸਿੰਧ ਘਾਟੀ ਦੀ ਖੁਦਾਈ ਵਿੱਚੋਂ ਵੱਡੀ ਗਿਣਤੀ ਵਿੱਚ ਮੋਹਰਾਂ ਪ੍ਰਾਪਤ ਹੋਈਆਂ ਹਨ।

2) ਸਿਰਫ ਮੋਹਨਜੋਦੜੇ ਵਿੱਚੋਂ ਹੀ 1200 ਤੋਂ ਵਧ ਮੋਹਰਾਂ ਮਿਲੀਆਂ ਹਨ।

3) ਇਹ ਮੋਹਰਾਂ ਪੱਕੀ ਮਿੱਟੀ, ਚੂਨੇ ਅਤੇ ਹਾਥੀ ਦੰਦ ਦੀਆਂ ਬਣੀਆਂ ਹੋਈਆਂ ਹਨ।

4) ਇਹਨਾਂ ਮੌਹਰਾਂ ਤੇ ਮਨੁੱਖਾਂ, ਪਸੂਆਂ ਅਤੇ ਰੁੱਖਾਂ ਦੇ ਨਮੂਨੇ ਬਣਾਏ ਗਏ ਹਨ।

 

16) ਪ੍ਰਸ਼ਨ: ਸਿੰਧੂ ਘਾਟੀ ਦੇ ਲੋਕਾਂ ਦੇ ਰਾਜਨੀਤਕ ਜੀਵਨ ਤੇ ਇੱਕ ਨੋਟ ਲਿਖੌ।


ਉੱਤਰ: ਸਿੰਧੂ ਘਾਟੀ ਦੇ ਲੌਕਾਂ ਦਾ ਰਾਜਨੀਤਕ ਜੀਵਨ:


1) ਸਿੰਧੂ ਘਾਟੀ ਦੇ ਲੌਕਾਂ ਦੇ ਰਾਜਨੀਤਕ ਜੀਵਨ ਬਾਰੇ ਵੱਖੋ ਵੱਖ ਇਤਿਹਾਸਕਾਰਾਂ ਦੇ ਵੱਖੋ ਵੱਖਰੇ ਵਿਚਾਰ ਹਨ

2) ਸਿੰਧੂ ਘਾਟੀ ਦੀ ਨਗਰ ਯੋਜਨਾ, ਮੋਹਰਾਂ ਅਤੇ ਸਮਾਨ ਨਾਪ ਤੋਲ ਵਾਲੇ ਵੱਟਿਆਂ ਨੂੰ ਵੇਖ ਕੇ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਉਸ ਸਮੇਂ ਚੰਗੀ ਰਾਜਸੀ ਵਿਵਸਥਾ ਸੀ।

3) ਇਤਿਹਾਸਕਾਰਾਂ ਅਨੁਸਾਰ ਸਾਇਦ ਉਸ ਸਮੇਂ ਨਗਰਪਾਲਿਕਾ ਕਮੇਟੀਆਂ ਦਾ ਪ੍ਰਬੰਧ ਸੀ।


 

17) ਪ੍ਰਸ਼ਨ: ਸਿੰਧ ਘਾਟੀ ਦੇ ਲੋਕਾਂ ਦੀ ਲਿਪੀ ਕਿਹੋ ਜਿਹੀ ਸੀ?


ਉੱਤਰ: ਸਿੰਧ ਘਾਟੀ ਦੇ ਲੋਕਾਂ ਦੀ ਲਿਪੀ:


1) ਸਿੰਧ ਘਾਟੀ ਦੇ ਲੋਕ ਲਿਖਣਾ ਜਾਣਦੇ ਸਨ।

2) ਉਹਨਾਂ ਦੀ ਲਿਪੀ ਚਿੱਤਰਮਈ ਸੀ।

3) ਇਸ ਲਿਪੀ ਦੇ ਲੱਗਭਗ 270 ਵਰਣ ਪ੍ਰਾਪਤ ਹੋਏ ਹਨ।

4) ਇਹ ਲਿਪੀ ਮੁਹਰਾਂ, ਪੱਟੀਆਂ, ਭਾਂਡਿਆਂ ਅਤੇ ਦੀਵਾਰਾਂ ਤੇ ਉੱਕਰੀ ਹੋਈ ਮਿਲੀ ਹੈ।

5) ਇਹ ਲਿਪੀ ਸੱਜੇ ਤੱ ਖੱਬੇ ਪਾਸੇ ਵੱਲ ਲਿਖੀ ਜਾਂਦੀ ਸੀ।

6) ਇਸ ਲਿਪੀ ਨੂੰ ਅੱਜ ਤੱਕ ਪੜ੍ਹਿਆ ਨਹੀਂ ਜਾ ਸਕਿਆ।

 

18) ਪ੍ਰਸ਼ਨ: ਸਿੰਧ ਘਾਟੀ ਦੇ ਲੋਕਾਂ ਦੀ ਕਲਾ ਬਾਰੇ ਤੁਸੀਂ ਕੀ ਜਾਣਦੇ ਹੋ?


ਉੱਤਰ: ਸਿੰਧ ਘਾਟੀ ਦੇ ਲੋਕਾਂ ਦੀ ਕਲਾ:


1) ਸਿੰਧ ਘਾਟੀ ਦੇ ਲੋਕਾਂ ਨੇ ਕਲਾ ਦੇ ਖੇਤਰ ਵਿੱਚ ਬਹੁਤ ਉੱਨਤੀ ਕੀਤੀ ਸੀ।

2) ਉਹ ਮੂਰਤੀਆਂ, ਮੁਹਰਾਂ, ਗਹਿਣੇ ਅਤੇ ਖਿਡੌਣੇ ਬਣਾਉਣ ਵਿੱਚ ਮਾਹਿਰ ਸਨ।

3) ਉਹ ਚਿੱਤਰਕਲਾ ਨਾਲ ਪਿਆਰ ਕਰਦੇ ਸਨ।

4) ਮੋਹਨਜੋਦੜੋ ਤੋਂ ਮਿਲੀ ਕਾਂਸੀ ਦੀ ਨਰਤਕੀ ਦੀ ਮੂਰਤੀ ਸਿੰਧ ਘਾਟੀ ਦੀ ਕਲਾ ਦਾ ਉੱਤਮ ਨਮੂਨਾ ਹੈ।

 

19) ਪ੍ਰਸ਼ਨ: ਸਿੰਧ ਘਾਟੀ ਦੇ ਲੋਕਾਂ ਦੀ ਆਧੁਨਿਕ ਜੀਵਨ ਵਿੱਚ ਕੀ ਦੇਣ ਹੈ?


ਉੱਤਰ: ਸਿੰਧ ਘਾਟੀ ਦੇ ਲੋਕਾਂ ਦੀ ਆਧੁਨਿਕ ਜੀਵਨ ਨੂੰ ਦੇਣ:


1) ਇਸ ਸੱਭਿਅਤਾ ਤੋਂ ਅਸੀਂ ਨਗਰ ਯੋਜਨਾ, ਚੌੜੀਆਂ ਅਤੇ ਖੁੱਲੀਆਂ ਸੜਕਾਂ, ਰੌਸਨੀ ਆਦਿ ਦਾ ਪ੍ਰਬੰਧ ਸਿੱਖਿਆ ਹੈ।

2) ਬੱਚਿਆਂ ਦੇ ਖਿਡੌਣੇ ਬਣਾਉਣ ਦੇ ਤਰੀਕੇ, ਇਸਤਰੀਆਂ ਦਾ ਹਾਰ-ਸਿੰਗਾਰ ਦਾ ਢੰਗ, ਚਰਖਾ ਅਤੇ ਆਟਾ ਚੱਕੀ ਆਦਿ ਇਸ ਸੱਭਿਅਤਾ ਦੀ ਦੇਣ ਹਨ।

3) ਸਿੰਧ ਘਾਟੀ ਦੇ ਲੋਕਾਂ ਦੇ ਧਾਰਮਿਕ ਵਿਸਵਾਸ ਅੱਜ ਵੀ ਹਿੰਦੂ ਧਰਮ ਵਿੱਚ ਪ੍ਰਚਲਿਤ ਹਨ।


 

20) ਪ੍ਰਸ਼ਨ: ਸਿੰਧ ਘਾਟੀ ਦੀ ਸੱਭਿਅਤਾ ਦਾ ਪਤਨ ਕਿਵੇਂ ਹੋਇਆ?


ਉੱਤਰ: ਸਿੰਧ ਘਾਟੀ ਦੀ ਸੱਭਿਅਤਾ ਦੇ ਪਤਨ ਦੇ ਕੁਝ ਸੰਭਾਵੀ ਕਾਰਨ ਹੇਠ ਲਿਖੇ ਹਨ:


1) ਸਿੰਧ ਨਦੀ ਵਿੱਚ ਭਿਆਨਕ ਹੜ੍ਹ ਆਉਣਾ

2) ਵਾਰ-ਵਾਰ ਭੂਚਾਲ ਆਉਣਾ

3) ਮਹਾਂਮਾਰੀ ਦਾ ਫੈਲਣਾ

4) ਸਿੰਧ ਨਦੀ ਦੁਆਰਾ ਰਸਤਾ ਬਦਲ ਲੈਣਾ

5) ਸੋਕਾ ਪੈ ਜਾਣਾ

6) ਆਰੀਆ ਲੋਕਾਂ ਦੇ ਹਮਲੇ।


 

ਵੱਡੇ ਉਤਰਾਂ ਵਾਲੇ ਪ੍ਰਸ਼ਨ (6 ਅੰਕ)


 

ਪ੍ਰਸ਼ਨ:-1 ਸਿੰਧ ਘਾਟੀ ਸਭਿਅਤਾ ਦੇ ਆਧੁਨਿਕ ਪਾਕਿਸਤਾਨ ਅਤੇ ਭਾਰਤ ਵਿਚ ਕਿਹੜੇ ਕਿਹੜੇ ਕੇਂਦਰ ਮਿਲੇ ਹਨ?


ਉਤੱਰ:- ਭਾਰਤਦੀ ਸਭ ਤੋਂ ਪ੍ਰਾਚੀਨ ਸਭਿਅਤਾ ਸਿੰਧ ਘਾਟੀ ਤੋਂ ਹੀ ਭਾਰਤ ਦਾ ਇਤਿਹਾਸ ਸ਼ੁਰੂ ਹੋਇਆ ਮੰਨਿਆਂ ਜਾਂਦਾ ਹੈ। ਲਗਭਗ 5100 ਵਰ੍ਹੇ ਪੁਰਾਣੀ ਸਿੰਧ ਸਭਿਆਤਾ ਦੇ ਆਧੁਨਿਕ ਪਾਕਿਸਤਾਨ ਅਤੇ ਭਾਰਤ ਵਿਚ 300 ਕੇਂਦਰ ਲੱਭ ਚੁਕੇ ਹਨ। ਇਨ੍ਹਾਂ ਵਿਚੋਂ ਮੁੱਖ ਕੇਂਦਰ ਅਤੇ ਉਹਨਾਂ ਦੀਆਂ ਵਿਸ਼ੇਸ਼ਤਾਵਾਂ ਦਾ ਵਰਨਣ ਹੇਠ ਲਿਖੇ ਅਨੁਸਾਰ ਹੈ:-


 

 

ਸਥਾਨ

ਦੇਸ਼

ਖ਼ੋਜ

ਵਿਸ਼ੇਸ਼ਤਾ

1.

ਹੜੱਪਾ

ਪਾਕਿਸਤਾਨ

1921:

ਉੱਚ ਕੋਟੀ ਦੀ ਨਗਰ ਯੋਜਨਾ

2.

ਮੋਹਨਜੋਦੜੋ

ਪਾਕਿਸਤਾਨ

1922 :

ਵਿਸ਼ਾਲ ਇਸ਼ਨਾਨਘਰ, ਵਪਾਰਕ ਕੇਂਦਰ

3.

ਚੰਨਹੁਦੜੋ 

ਪਾਕਿਸਤਾਨ

1931:

ਮਣਕੇ ਤਾਂਬੇ ਤੇ ਕੈਂਹ ਦੇ ਔਜਾਰਾਂ ਲਈ ਪ੍ਰਸਿੱਧ

4.

ਕੋਟਲਾ ਨਿਹੰਗ ਖ਼ਾਂ (ਰੋਪੜ)

ਭਾਰਤ(ਪੰਜਾਬ)

1953:

ਭਾਂਡੇ,ਗਹਿਣੇ ਔਜਾਰ

5.

ਕਾਲੀਬੰਗਾ

ਭਾਰਤ(ਰਾਜਸਥਾਨ)

1953:

ਕਾਲੀਆਂ ਵੰਗਾਂ ਚੰਗੀ ਨਗਰ ਯੋਜਨਾਂ

6.

ਲੋਥਲ(ਅਹਿਮਦਾਬਾਦ)

ਭਾਰਤ(ਗੁਜਰਾਤ)

1957:

ਪ੍ਰਸਿੱਧ ਬੰਦਰਗਾਹ, ਵਿਦੇਸ਼ੀ ਵਪਾਰ

7.

ਆਲਮਗੀਰਪੁਰ(ਮੇਰਠ)    

ਭਾਰਤ(ਉੱਤਰਪ੍ਰਦੇਸ਼)

1958:

ਗਹਿਣੇ,ਮੂਰਤੀਆਂ,ਭਾਂਡੇ

8.

ਸੰਘੋਲ

ਭਾਰਤ(ਪੰਜਾਬ)

1968:

ਪਾਣੀ ਨਾਲ ਭਰੀ ਬਹੁਤ ਵੱਡੀ ਖਾਈ

9.

ਬਨਾਵਲੀ (ਹਿਸਾਰ)

ਭਾਰਤ(ਹਰਿਆਣਾ)

1973:

ਚੰਗੀ ਨਗਰ ਯੋਜਨਾਂ, ਮੁਹਰਾਂ ਤੇ  ਔਜਾਰ

 

 


ਪ੍ਰਸ਼ਨ-2 ਸਿੰਧ ਘਾਟੀ ਸਭਿਅਤਾ ਦੇ ਸਮਾਜਿਕ ਜੀਵਨ ਬਾਰੇ ਇੱਕ ਨੋਟ ਲਿਖੋ।


ਉੱਤਰ-- ਇੱਕ ਨਾਗਰਿਕ ਸਭਿਅਤਾ ਹੋਣ ਕਰਕੇ ਇਸ ਸਭਿਅਤਾ ਦਾ ਸਮਾਜ ਬਹੁਤ ਵਿਕਸਿਤ ਸੀ।

1. ਖੁਦਾਈ ਵਿਚੋਂ ਸਭ ਤੋਂ ਵੱਧ ਮੂਰਤੀਆਂ ਇਸਤਰੀਆਂ ਦੀਆਂ ਪ੍ਰਾਪਤ ਹੋਈਆਂ ਹਨ, ਜਿਸ ਤੋਂ ਪਤਾ ਲੱਗਦਾ ਹੈ ਕਿ ਸਮਾਜ ਮਾਤਾ ਪ੍ਰਧਾਨ ਸੀ।

2. ਸਮਾਜ ਦੀ ਵੰਡ ਲੋਕਾਂ ਦੇ ਕੰਮਾਂ ਤੇ ਅਧਾਰਿਤ ਸੀ।

3. ਲੋਕ ਸਾਕਾਹਾਰੀ ਤੇ ਮਾਸਾਹਾਰੀ ਦੋਨੇ ਪ੍ਰਕਾਰ ਦੇ ਭੋਜਨ ਕਰਦੇ ਸਨ। ਕਣਕ, ਜਵਾਰ, ਚਾਵਲ, ਦਾਲਾਂ, ਫ਼ਲ਼, ਸਬਜ਼ੀਆਂ, ਦੁੱਧ ਭੋਜਣ ਦੇ ਮੁੱਖ ਪਦਾਰਥਕ ਸਨ। ਮੱਛੀ ਤੇ ਮਾਸ ਦੀ ਵਰਤੋਂ ਵੀ ਕੀਤੀ ਜਾਂਦੀ ਸੀ।

4. ਬਹੁਤ ਸਾਰੇ ਤਕਲੇ ਮਿਲੇ ਹਨ. ਜਿਨ੍ਹਾਂ ਤੋਂ ਅਨੁਮਾਨ ਲਗਾਇਆ ਜਾਂਦਾ ਹੈ ਕਿ ਇਸਤਰੀਆਂ ਤੇ ਪੁਰਸ਼ ਦੋਨੋਂ ਹੀ ਸੂਤੀ ਅਤੇ ਉਨ੍ਹੀ ਕੱਪੜੇ ਪਾਉਂਦੇ ਸਨ। ਔਰਤਾਂ ਘਗਰਾ- ਚੋਲੀ ਤੇ ਆਦਮੀ ਧੋਤੀ ਸਾਲ ਪਹਿਨਦੇ ਸਨ, ਦੋਹਾਂ ਦਾ ਸਜਾ ਹੱਥ ਹਮੇਸਾ ਖਾਲੀ ਰਹਿੰਦਾ ਸੀ। ਸੂਈਆਂ ਵੀ ਮਿਲੀਆਂ ਹਨ ਪਰ ਜਿਆਦਾਤਰ ਕੱਪੜਾ ਲਪੇਟਿਆ ਹੀ ਜਾਂਦਾ ਸੀ।

5. ਆਦਮੀ ਅਤੇ ਔਰਤਾਂ ਦੋਨੋ ਹੀ ਗਹਿਣਿਆਂ ਅਤੇ ਫੈਸ਼ਨ ਦੇ ਸੋਕੀਨ ਸਨ। ਅਮੀਰ ਲੋਕ ਸੈਨਾ ਚਾਂਦੀ ਤੇ ਕੀਮਤੀ ਪੱਥਰਾਂ ਦੇ ਗਹਿਣੇ ਪਾਉਂਦੇ ਸਨ, ਜਦਕਿ ਗਰੀਬ ਲੋਕ ਤਾਂਬੇ, ਹੱਡੀਆਂ, ਪਕੀ ਹੋਈ ਮਿੱਟੀ ਤੇ ਸਸਤੇ ਮਣਕਿਆਂ ਵੇ ਗਹਿਣੇ ਪਾਉਂਦੇ ਸਨ। ਔਰਤਾਂ ਵੰਗਾ, ਹਾਰ, ਵਾਲੀਆਂ, ਜਦਕਿ ਆਦਮੀ ਕੜੇ, ਕੰਠੇ ਅਤੇ ਮੁਰਕੀਆਂ ਪਾਉਂਦੇ ਸਨ। ਔਰਤਾਂ ਆਪਣੇ ਵਾਲ ਸਵਾਰਦੀਆਂ ਲਿਪਸਟਿਕ, ਸੁਰਮਾਂ ਵਰਤਦੀਆਂ ਤੇ ਹੋਰ ਵੀ ਸਿੰਗਾਰ ਕਰਦੀਆਂ ਸਨ। ਕੁੱਝ ਆਦਮੀ ਦਾੜ੍ਹੀ ਰਖਦੇ, ਕੁੱਝ ਮੱਥੇ ਤੇ ਪਟੀ ਬੰਨਦੇ ਸਨ।

6. ਲੋਕ ਖੇਡਾਂ ਦੇ ਸੌਕੀਨ ਸਨ। ਮੰਨੋਰੰਜਨ ਲਈ ਨਚਣਾ, ਪਾਂਸਾ ਸੁਟਣਾ, ਚੌਪੜ, ਸਤਰੰਜ, ਸਿਕਾਰ ਖੇਡਣਾਂ ਤੇ ਜਾਨਵਰਾਂ ਦੀ ਲੜਾਈ ਵੇਖਣਾਂ ਪ੍ਰਮੁੱਖ ਸੀ। ਛੋਟੇ ਬੱਚਿਆਂ ਲਈ ਮਿੱਟੀ ਦੇ ਖਿਡੋਣੇ ਬਣਾਏ ਜਾਂਦੇ ਸਨ।

7. ਮੁਰਦਿਆਂ ਦਾ ਸਸਕਾਰ ਤਿੰਨ ਤਰ੍ਹਾਂ ਨਾਲ ਕੀਤਾ ਜਾਂਦਾ ਸੀ: (1) ਮੁਰਦੇ ਨੂੰ ਸਾੜਣਾਂ, (2) ਦਬਾ ਦੇਣਾਂ (3) ਲਾਸ ਨੂੰ ਖੁਲੀ ਥਾਂ ਤੇ ਸੁੱਟ ਦਿੱਤਾ ਜਾਂਦਾ ਅਤੇ ਪਿੰਜਰ ਨੂੰ ਦਬਾ ਦਿੱਤਾ ਜਾਂਦਾ ਸੀ।

ਉਪਰੋਕਤ ਗੱਲਾਂ ਤੋਂ ਸਪਸ਼ੱਟ ਹੈ ਕਿ ਸਿੰਧ ਘਾਟੀ ਦੇ ਲੋਕਾਂ ਦਾ ਸਮਾਜਿਕ ਪ੍ਰਬੰਧ ਦੂਜੀਆ ਸਭਿਅਤਾਵਾਂ ਜਿਵੇਂ ਮਿਸਰ ਅਤੇ ਬੈਬੀਲੋਨੀਆ ਦੇ ਮੁਕਾਬਲੇ ਬਹੁਤ ਚੰਗਾ ਸੀ।


 

ਪ੍ਰਸ਼ਨ:3 ਸਿੰਧ ਘਾਟੀ ਸਭਿਅਤਾ ਦੇ ਲੋਕਾਂ ਦੇ ਆਰਥਿਕ ਜੀਵਨ ਤੇ ਇੱਕ ਨੋਟ ਲਿਖੋ।


ਉੱਤਰ-- ਆਰਥਿਕ ਪੱਖੋਂ ਸਿੰਧ ਘਾਟੀ ਸਭਿਅਤਾ ਦੇ ਲੋਕ ਬਹੁਤ ਖੁਸ਼ਹਾਲ ਸਨ।

 


1. ਖੇਤੀਬਾੜੀ ਅੜੇ ਪਸੂ ਪਾਲਣ ਲੋਕਾਂ ਦਾ ਮੁੱਖ ਧੰਦਾ ਸੀ। ਕਈ ਤਰ੍ਹਾਂ ਦੇ ਅਨਾਜ ਸਬਜੀਆਂ ਤੇ ਕਪਾਹ ਉਗਾਈ ਜਾਂਦੀ ਸੀ। ਯੂਨਾਨੀਆਂ ਨੋ ਕਪਾਹ ਬਾਰੇ ਗਿਆਨ ਭਾਰਤੀਆਂ ਕੋਲੋਂ ਹੀ ਪ੍ਰਾਪਤ ਕੀਤਾ। ਕਿਉਂਕਿ ਸਿੰਧ ਘਾਟੀ, ਸਿੰਧ ਨਦੀ ਦੇ ਆਲੇ-ਦੁਆਲੇ ਵਿਕਸਿਤ ਹੋਈ, ਇਸ ਕਾਰਨ ਪਾਣੀ ਦੀ ਕੋਈ ਕਮੀ ਨਹੀਂ ਸੀ। ਲੋਕਾਂ ਨੂੰ ਪਾਣੀ ਸਾਂਭਣ ਅਤੇ ਸਿੰਜਾਈ ਦਾ ਗਿਆਨ ਸੀ। ਕਪਾਹ ਲਈ ਸਿੰਧ ਘਾਟੀ ਸਭਿਅਤਾ ਪੂਰੀ ਦੁਨੀਆਂ ਵਿੱਚ ਪ੍ਰਸਿੱਧ ਸੀ।

2. ਵਾਹੀ ਕੀਤਾ ਹੋਇਆ ਖੇਤ ਜੋ ਕਾਲੀ ਬੰਗਾ ਤੋਂ ਪ੍ਰਾਪਤ ਹੋਇਆ ਤੋਂ ਪਤਾ ਲੱਗਦਾ ਹੈ ਕਿ ਉਹ ਬਿਜਾਈ ਲਈ ਹ਼ੈਰੋ ਵਰਗੇ ਸੰਦ ਦੀ ਵਰਤੋਂ ਕਰਦੇ ਸਨ। ਸੰਦ ਲਕੜੀ ਦੇ ਬਣਾਏ ਜਾਂਦੇ ਸਨ। ਕਣਕ ਅਤੇ ਜੌਂ ਉਨ੍ਹਾਂ ਦੀਆਂ ਫਸਲਾਂ ਸਨ। ਨਾਰੀਅਲ, ਖਜੂਰਾਂ, ਚੋਲ ਵੀ ਬੀਜੇ ਜਾਂਦੇ ਸਨ।

3. ਭੇਡਾਂ, ਬਕਰੀਆਂ, ਹਾਥੀ, ਊਠ, ਬਲਦ, ਮੱਝਾਂ, ਘੋੜੇ, ਕੁੱਤੇ ਪਾਲੋ ਜਾਂਦੇ ਸਨ।

4. ਸਿੰਧ ਘਾਟੀ ਸਭਿਅਤਾ ਦੇ ਲੋਕਾਂ ਦਾ ਵਪਾਰ ਦੇਸ ਦੇ ਕਈ ਹਿੱਸਿਆਂ ਅਤੇ ਸੁਮੇਰ, ਮਿਸਰ ਮੈਸੋਪੋਟਾਮੀਆਂ (ਵਿਦੇਸਾ) ਨਾਲ ਜਲ ਅਤੇ ਥਲ ਮਾਰਗ ਰਾਹੀਂ ਹੁੰਦਾ ਸੀ। ਉਹ ਵਿਦੇਸ਼ਾ ਨੂੰ ਕਰਦੇ ਸਨ। ਪਸੂ ਵੀ ਬਾਹਰ ਭੇਜੇ ਜਾਂਦੇ ਸਨ। ਵਿਦੇਸ਼ਾ ਤੋਂ ਸੋਨਾਂ, ਚਾਂਦੀ, ਹਾਰ ਸਿੰਗਾਰ ਦੀਆਂ ਵਸਤਾਂ ਅਤੇ ਹੋਰ ਕੀਮਤੀ ਪੱਥਰਾਂ ਦਾ ਆਯਾਤ ਕੀਤਾ ਜਾਂਦਾ ਸੀ। ਕਸਮੀਰ ਤੋਂ ਲਕੜੀ ਤੇ ਸਿਲਾਜੀਤ ਮੰਗਵਾਈ ਜਾਂਦੀ ਸੀ। ਜਦਕਿ ਰਾਜਸਥਾਨ ਤੋਂ ਸੰਗਮਰਮਰ, ਮੈਸੂਰ ਅਤੇ ਦੱਖਣੀ ਭਾਰਤ ਤੋਂ ਸੋਨਾ ਚਾਂਦੀ ਹਾਸਲ ਕੀੜਾ ਜਾਂਦਾ ਸੀ। ਲੋਕ ਸੁਨਿਆਰੇ, ਘੁਮਿਆਰ, ਸਿਲਪਕਾਰ ਦਾ ਕੰਮ ਵੀ ਕਰਦੇ ਸਨ।

 

ਸੰਖੇਪ ਵਿੱਚ ਲੌਕਾਂ ਦਾ ਜੀਵਨ ਖੁਸ਼ਹਾਲ ਸੀ।


 

ਪ੍ਰਸ਼ਨ: 4 ਸਿੰਧ ਘਾਟੀ ਸਭਿਅਤਾ ਦੀ ਕੀ ਦੇਣ ਹੈ? ਇਸ ਦੇ ਪਤਨ ਦੇ ਕੀ ਕਾਰਨ ਹਨ?


ਉਤੱਰ; -


ਦੇਣ: ਸਿੰਧ ਘਾਟੀ ਦੀ ਸਭਿਅਤਾ ਦੀ ਛਾਪ ਅੱਜ ਵੀ ਸਾਡੇ ਜੀਵਨ ਦੇ ਹਰ ਪੱਖ ਵਿਚੋਂ ਝਲਕਦੀ ਹੈ। ਇਸ ਸਭਿਅਤਾ ਤੇ ਭਾਰਤੀਆ ਨੇ ਯੋਜਨਾਸੱਧ ਢੰਗ ਨਾਲ ਸ਼ਹਿਰ ਬੁਨਾਉਣ, ਚੌੜੀਆਂ ਤੇ ਖੁੱਲੀਆਂ ਸੜਕਾਂ ਬਨਾਉਣ, ਸਤਰਾਂ ਤੇ ਰੌਸ਼ਨੀ ਦਾ ਪ੍ਰਬੰਧ, ਮੂਰਤੀਆ, ਬੱਚਿਆ ਦੇ ਖਿਡੌਣੇ ਬਨਾਉਣ ਦੀ ਕਲਾ, ਇਸਤਰੀਆ ਦੇ ਹਾਰ ਸਿੰਗਾਰ ਦਾ ਢੰਗ ਸਿਖਿਆ। ਉਸ ਸਮੇਂ ਪੂਜੇ ਜਾਣ ਵਾਲੇ ਦੇਵੀ ਮਾਂ, ਸ਼ਿਵਜੀ, ਅਗਨੀ, ਜਲ, ਸੂਰਜ, ਰੁੱਖਾਂ ਅਤੇ ਨਾਗਾਂ ਆਦਿ ਪੂਜਾ ਦੇ ਢੰਗ ਅੱਜ ਵੀ ਹਿੰਦੂ ਧਰਮ ਵਿਚ ਪ੍ਰਚਾਲਿਤ ਹਨ। ਅੱਜ ਵੀ ਮੋਹਨਜੋਦੜੇ ਤੋਂ ਪ੍ਰਾਪਤ ਕਾਂਸੇ ਦੀ ਨਰਤਕੀ ਦੀ ਮੁਦਰਾ ਭਾਰਤੀ ਡਾਂਸ ਵਿਚ ਵੇਖਣ ਨੂੰ ਮਿਲਦੀ ਹੈ।

 

ਪਤਨ ਦੇ ਕਾਰਨ:- ਸਿੰਧ ਘਾਟੀ ਦੇ ਪਤਨ ਜਾਂ ਅਲੋਪ ਹੋਣ ਦਾ ਕਾਰਨ ਵਿਦੇਸ਼ੀ ਆਰੀਆਂ ਦੇ ਹਮਲੇ ਨੂੰ ਸਮਝਿਆ ਜਾਂਦਾ ਸੀ, ਪਰ ਇਸ ਦੇ ਕੋਈ ਠੋਸ ਸਬੂਤ ਨਹੀਂ ਹਨ। ਕੁੱਝ ਇਤਿਹਾਸਕਾਰ ਮੰਨਦੇ ਹਨ ਕਿ ਸ਼ਾਇਦ ਸਿੰਧੂ ਅਤੇ ਇਸ ਦੀਆਂ ਸਹਾਇਕ ਨਦੀਆਂ ਵਿਚ ਅਚਾਨਕ ਹੜ੍ਹ ਗਿਆ ਜਿਸ ਕਰਕੇ ਇਹ ਸਭਿਅਤਾ ਅਲੋਪ ਹੋ ਗਈਂ। ਕੂਝ ਮੰਨਦੇ ਹਨ ਕਿ ਬਾਰ ਬਾਰ ਭੂਚਾਲ ਆਉਣ ਜਾਂ ਕੋਈ ਮਹਾਂਮਾਰੀ ਫੈਲਣ ਕਾਰਨ, ਕਿਸੇ ਭਿਆਨਕ ਅਗਨੀਕਾਂਡ ਕਾਰਨ ਇਸ ਸਭਿਆਤਾ ਦਾ ਨਾਸ਼ ਹੋ ਗਿਆ। ਅਜਿਹਾ ਵੀ ਸਮਝਿਆ ਜਾਂਦਾ ਹੈ ਕਿ 1900 .ਪੂ: ਦੇ ਲਗਭਗ ਸਰਸਵਤੀ ਨਦੀ ਦੇ ਸੁੱਕਣ ਕਾਰਨ ਲੋਕਾਂ ਨੂੰ ਪੂਰਬ ਵੱਲ ਗੰਗਾ ਦੇ ਮੈਦਾਨਾਂ ਵੱਲ ਜਾਣਾ ਗਿਆ।1500 : ਪੂ: ਦੇ ਲਗਭਗ ਇਸ ਸਭਿਅਤਾ ਦਾ ਪਤਨ ਹੋ ਗਿਆ। ਕੁਝ ਲੇਕ ਦਸਸੂ (ਦਾਸ) ਸ੍ਰੇਣੀ ਲੋਕਾਂ ਦੇ ਹਸਲਿਆਂ ਨੂੰ ਵੀ ਇਸ ਦੇ ਨਾਸ਼ ਦਾ ਕਾਰਨ ਮੰਨਦੇ ਹਨ।

ਅੰਤ ਵਿਚ ਅਸੀਂ ਕਹਿ ਸਕਦੇ ਹਾਂ ਕਿ ਜਦੋਂ ਤੱਕ ਵਿਦਵਾਨ ਸਿੰਧ ਘਾਟੀ ਦੀ ਲਿੱਪੀ ਨੂੰ ਪੂਰੀ ਤਰਾਂ ਪੜਨ ਵਿਚ ਸਫਲ ਨਹੀ ਹੋ ਜਾਂਦੇ, ਸਿੰਧ ਘਾਟੀ ਸਭਿਅਤਾ ਦੇ ਪਤਨ ਬਾਰੇ ਕੁਝ ਨਿਸ਼ਚਿਤ ਤੌਰ ਤੇਂ ਨਹੀਂ ਕਿਹਾਂ ਜਾ ਸਕਦਾ।

 

ਪ੍ਰ:5 - ਸਿੰਧ ਘਾਟੀ ਸੱਭਿਅਤਾ ਦੇ ਧਾਰਮਿਕ ਜੀਵਨ ਦੀਆਂ ਮੁੱਖ ਵਿਸ਼ੇਸ਼ਤਾਵਾਂ ਦਾ ਵਰਨ ਕਰੋ?


ਉੱਤਰ:- ਸਿੰਧ ਘਾਟੀ ਸੱਭਿਅਤਾ ਦੇ ਲੋਕਾਂ ਦਾ ਧਾਰਮਿਕ ਜੀਵਨ ਬਹੁਤ ਵਿਕਸਿਤ ਸੀ। ਉਨ੍ਹਾਂ ਦੇ ਧਾਰਮਿਕ ਜੀਵਨ ਦੀਆਂ ਮੁੱਖ ਵਿਸ਼ੇਸ਼ਤਾਵਾਂ ਇਸ ਪ੍ਰਕਾਰ ਸਨ:


() ਸਿੰਧੂ ਘਾਟੀ ਦੇ ਲੋਕ ਦੇਵੀ ਮਾਤਾ ਦੀ ਪੂਜਾ ਕਰਦੇ ਸਨ। ਇੱਥੋਂ ਮਿਲੀਆਂ ਮੂਰਤੀਆਂ ਅਤੇ ਤਾਮਰ ਪੱਤਰ ਉੱਤੇ ਬਣੇ ਹੋਏ ਚਿੱਤਰ ਇਸ ਦਾ ਸਬੂਤ ਹਨ।

() ਉਹ ਪਸੂਪਤੀ ਸ਼ਿਵ ਦੀ ਪੂਜਾ ਵੀ ਕਰਦੇ ਸਨ। ਖੁਦਾਈ ਵਿਚੋਂ ਇਕ ਮੋਹਰ ਮਿਲੀ ਹੈ ਜਿਸ ਵਿੱਚ ਇਕ ਜੋਗੀ ਸਮਾਧੀ ਲਗਾ ਕੇ ਬੈਠਾ ਹੈ। ਉਸ ਦੇ ਦੋਹਾਂ ਪਾਸਿਆਂ ਤੇ ਇੱਕ-ਇੱਕ ਅਤੇ ਸਾਮ੍ਹਣੇ ਦੋ ਨਾਗ ਹਨ ਜਿਸ ਤੋਂ ਇਹ ਸਿੱਧ ਹੁੰਦਾ ਹੈ ਕਿ ਸਿੰਧ ਵਾਸੀ ਸ਼ਿਵ ਦੇ ਪੁਜਾਰੀ ਸਨ।

() ਖੁਦਾਈ ਵਿਚੋਂ ਕਈ ਮੋਹਰਾਂ ਮਿਲੀਆਂ ਹਨ ਜਿਨਾਂ ਉੱਤੇ ਪਸ਼ੂਆਂ ਦੇ ਚਿੱਤਰ ਅੰਕਿਤ ਕੀਤੇ ਹੋਏ ਹਨ। ਇਸ ਤੋਂ ਇਹ ਪਤਾ ਲਗਦਾ ਹੈ ਕਿ ਸਿੰਧ ਵਾਸੀ ਪਸ਼ੂਆਂ ਦੀ ਪੂਜਾ ਕਰਦੇ ਸਨ।

() ਸਿੰਧੂ ਘਾਟੀ ਦੇ ਲੋਕ ਰੁੱਖਾਂ ਦੀ ਪੂਜਾ ਵੀ ਕਰਦੇ ਸਨ। ਮੋਹਰਾਂ ਤੇ ਪਿੱਪਲ ਰੁੱਖ ਦੇ ਚਿੱਤਰ ਮਿਲ ਹਨ ਜਿਸ ਤੋਂ ਇਹ ਪਤਾ ਲਗਦਾ ਹੈ ਕਿ ਉਹ ਪਿੱਪਲ ਦੇ ਰੁੱਖ ਦੀ ਪੂਜਾ ਕਰਦੇ ਸਨ।

() ਇਸ ਤੋਂ ਇਲਾਵਾ ਲੋਕ ਭੂਤਾਂ, ਪ੍ਰੇਤਾਂ ਵਿੱਚ ਵਿਸ਼ਵਾਸ ਰੱਖਦੇ ਸਨ। ਇਸ ਤਰ੍ਹਾਂ ਅਸੀ ਕਹਿ ਸਕਦੇ ਹਾਂ ਕਿ ਸਿੰਧ ਘਾਟੀ ਦੇ ਲੋਕਾਂ ਦਾ ਸਮਾਜਿਕ ਜੀਵਨ ਬਹੁਤ ਵਿਕਸਿਤ ਸੀ।


 

ਪ੍ਰ 6 -ਸਿੰਧ ਘਾਟੀ ਦੀ ਸੱਭਿਅਤਾ ਦੀ ਨਗਰ ਯੋਜਨਾ ਦੀਆਂ ਮੁੱਖ ਵਿਸ਼ੇਸ਼ਤਾਵਾਂ ਦੱਸੋ?


ਉੱਤਰ:-


() ਨਗਰ ਇੱਕ ਖਾਸ ਯੋਜਨਾ ਅਨੁਸਾਰ ਵਸੇ ਹੋਏ ਸਨ ਇਹ ਆਇਤਾਕਾਰ ਬਣਾਏ ਜਾਂਦੇ ਸਨ।

() ਸੜਕਾਂ ਕਾਫੀ ਚੌੜੀਆ ਹੁੰਦੀਆਂ ਸਨ। ਇਹ ਸੜਕਾਂ ਸਮਕੋਣ ਤੇ ਇਕ ਦੂਜੇ ਨੂੰ ਕੱਟਦੀਆਂ ਸਨ।

() ਸੜਕਾਂ ਉੱਤੇ ਰੌਸ਼ਨੀ ਦਾ ਪ੍ਰਬੰਧ ਸੀ ਇਨ੍ਹਾਂ ਸੜਕਾਂ ਵਿੱਚੋਂ ਛੋਟੀਆਂ- ਛੋਟੀਆਂ ਗਲੀਆਂ ਨਿਕਲਦੀਆਂ ਹਨ । 

() ਸ਼ਹਿਰਾਂ ਵਿੱਚ ਸਫ਼ਾਈ ਦਾ ਵਧੀਆ ਪ੍ਰਬੰਧ ਕੀਤਾ ਗਿਆ ਸੀ ਯਾਤਰੀਆਂ ਦੇ ਰਹਿਣ ਲਈ ਸਰਾਵਾਂ ਬਣੀਆਂ ਹੋਈਆਂ ਸਨ

() ਗੰਦੇ ਪਾਣੀ ਨੂੰ ਬਾਹਰ ਕੱਢਣ ਲਈ ਨਾਲੀਆਂ ਦਾ ਇੱਟਾਂ ਨਾਲ ਢਕਿਆ ਹੁੰਦਾ ਸੀ। ਉਨ੍ਹਾਂ ਇੱਟਾਂ ਨੂੰ ਜ਼ਰੂਰਤ ਪੈਣ ਤੇ ਉਠਾ ਕੇ ਨਾਲੀਆਂ ਸਾਫ ਕੀਤੀਆ ਜਾ ਸਕਦੀਆਂ ਹਨ।

() ਮਕਾਨ ਵਿੱਚ ਰਸੋਈ ਘਰ, ਗੁਸਲਖ਼ਾਨਾ, ਵਿਹੜਾ, ਸੁੰਦਰ ਦਰਵਾਜ਼ੇ, ਖਿੜਕੀਆਂ, ਰੌਸ਼ਨਦਾਨ ਹੁੰਦੇ ਸਨ ।

() ਹੜੱਪਾ ਨਗਰ ਵਿੱਚ ਸਭ ਤੋਂ ਵੱਡਾ ਇੱਕ ਗੋਦਾਮ ਮਿਲਿਆ ਹੈ। ਇਹ ਸਰਕਾਰੀ ਅੰਨ -ਭੰਡਾਰ ਸੀ ਇਹ 169 ਫੁੱਟ ਲੰਬਾ ਅਤੇ 135 ਫੁੱਟ ਚੰੜਾ ਹੈ।

() ਮੋਹਨਜੋਦੜੋ ਵਿਖੇ ਇੱਕ ਵਿਸ਼ਾਲ ਇਸ਼ਨਾਨ ਘਰ ਮਿਲਿਆ ਹੈ ਜੋ 180 ਫੁੱਟ ਲੰਬਾ ਅਤੇ 108 ਫੁੱਟ ਚੌੜਾ ਸੀ ਇਸ ਤਰ੍ਹਾਂ ਸਿੰਧ ਘਾਟੀ ਸੱਭਿਅਤਾ ਦੀ ਨਗਰ ਯੋਜਨਾ ਬਹੁਤ ਵਿਕਸਿਤ ਸੀ।