ਪਾਠ 14 ਦੱਖਣੀ ਭਾਰਤ ਵਿੱਚ ਨਵੀਆਂ ਤਾਕਤਾਂ ਦਾ ਉਥਾਨ
1)
ਸ਼ਿਵਾਜੀ
ਦਾ
ਜਨਮ
ਕਦੋਂ
ਹੋਇਆ?
20 ਅਪ੍ਰੈਲ
1627 ਈ:
2)
ਸ਼ਿਵਾਜੀ
ਦਾ
ਜਨਮ
ਕਿੱਥੇ
ਹੋਇਆ?
ਪੂਨਾ ਵਿਖੇ
3)
ਸ਼ਿਵਾਜੀ
ਦੇ
ਪਿਤਾ
ਦਾ
ਨਾਂ
ਕੀ
ਸੀ?
ਸ਼ਾਹਜੀ ਭੌਂਸਲੇ
4)
ਸ਼ਿਵਾਜੀ
ਦੇ
ਮਾਤਾ
ਦਾ
ਨਾਂ
ਕੀ
ਸੀ?
ਜੀਜਾ ਬਾਈ
5)
ਸ਼ਿਵਾਜੀ
ਦਾ
ਰਾਜਤਿਲਕ
ਕਦੋਂ
ਅਤੇ
ਕਿੱਥੇ
ਹੋਇਆ?
1674 ਈ: ਰਾਏਗੜ੍ਹ ਵਿਖੇ
6)
ਸ਼ਿਵਾਜੀ
ਨੇ
ਕਿਹੜੀ
ਉਪਾਧੀ
ਧਾਰਨ
ਕੀਤੀ?
ਛੱਤਰਪਤੀ
7)
ਪੁਰੰਧਰ ਦੀ
ਸੰਧੀ ਕਦੋ
ਹੋਈ?
1665 ਈ:
8)
ਸ਼ਿਵਾਜੀ
ਦੇ
ਅਠ
ਮੰਤਰੀਆਂ ਦੀ
ਕੌਂਸਲ
ਨੂੰ
ਕੀ
ਕਿਹਾ
ਜਾਂਦਾ
ਸੀ?
ਅਸ਼ਟਪ੍ਰਧਾਨ
9)
ਮਰਾਠਾ
ਰਾਜ
ਵਿੱਚ
ਪ੍ਰਧਾਨ
ਮੰਤਰੀ ਨੂੰ
ਕੀ
ਕਿਹਾ
ਜਾਂਦਾ
ਸੀ?
ਪੇਸ਼ਵਾ
10)
ਮਰਾਠਿਆਂ
ਦੇ
ਪਹਿਲੇ
ਪੇਸ਼ਵਾ
ਦਾ
ਨਾਂ
ਕੀ
ਸੀ?
ਬਾਲਾ ਜੀ ਵਿਸ਼ਵਨਾਥ
11)
ਮਰਾਠਾ
ਰਾਜ
ਦਾ
ਦੂਜਾ
ਬਾਨੀ
ਕਿਸਨੂੰ
ਕਿਹਾ
ਜਾਂਦਾ
ਹੈ?
ਬਾਲਾ ਜੀ ਵਿਸ਼ਵਨਾਥ
12)
ਮਰਾਠਿਆਂ
ਦਾ
ਸਭ
ਤੋਂ
ਮਹਾਨ
ਪੇਸ਼ਵਾ
ਕਿਸਨੂੰ
ਮੰਨਿਆ ਜਾਂਦਾ ਹੈ?
ਬਾਜੀਰਾਓ ਪਹਿਲਾ
13)
ਸ਼ਿਵਾਜੀ
ਦੇ
ਪ੍ਰਸ਼ਾਸਨ
ਦੀਆਂ
ਮੁੱਖ ਇਕਾਈਆਂ ਕਿਹੜੀਆਂ ਸਨ?
ਪ੍ਰਾਂਤ, ਪਰਗਨੇ ਅਤੇ ਪਿੰਡ
14) ਸ਼ਿਵਾਜੀ ਨੇ ਆਪਣੇ ਰਾਜ ਨੂੰ ਕਿੰਨੇ ਪ੍ਰਾਂਤਾਂ
ਵਿੱਚ ਵੰਡਿਆ ਹੋਇਆ ਸੀ?
4
15) ਪ੍ਰਾਂਤ ਦੇ ਮੁੱਖੀ ਨੂੰ ਕੀ ਕਿਹਾ ਜਾਂਦਾ ਸੀ?
ਸੂਬੇਦਾਰ
16) ਪਰਗਨੇ ਦੇ ਮੁੱਖੀ ਨੂੰ ਕੀ ਕਹਿੰਦੇ ਸਨ?
ਕੁਲੈਕਟਰ
17) ਪਿੰਡ ਦਾ ਮੁੱਖੀ ਕੀ ਅਖਵਾਉਂਦਾ ਸੀ?
ਪਟੇਲ
18) ਮਰਾਠਾ ਰਾਜ ਦੀ ਸਭ ਤੋਂ ਵਡੀ ਅਦਾਲਤ ਕਿਹੜੀ
ਸੀ?
ਹਾਜ਼ਿਰ
ਮਜਲਿਸ
19) ਜਾਗੀਰਦਾਰੀ ਪ੍ਰਥਾ ਦੀ ਥਾਂ ਮਰਾਠਾ ਰਾਜ ਵਿੱਚ
ਕਿਹੜੀ ਪ੍ਰਥਾ ਪ੍ਰਚਲਿਤ ਸੀ?
ਰੱਯਤਵਾੜੀ
20) ਮਰਾਠਾ ਰਾਜ ਦੀ ਆਮਦਨ ਦੇ ਮੁੱਖ ਸਾਧਨ ਕਿਹੜੇ
ਸਨ?
ਭੂਮੀ
ਲਗਾਨ, ਚੌਥ ਅਤੇ ਸਰਦੇਸ਼ਮੁਖੀ
21) ਭੂਮੀ ਲਗਾਨ ਕਿਸ ਰੂਪ ਵਿੱਚ ਲਿਆ ਜਾਂਦਾ ਸੀ?
ਨਕਦ
ਜਾਂ ਉਪਜ ਦੇ ਰੂਪ ਵਿੱਚ
22) ਸ਼ਿਵਾਜੀ ਨੇ ਕਿਸਦੇ ਬਣਾਏ ਭੂਮੀ ਸੁਧਾਰਾਂ ਨੂੰ
ਲਾਗੂ ਕੀਤਾ?
ਰਾਜਾ
ਟੋਂਡਰਮਲ ਦੇ
23) ਸ਼ਿਵਾਜੀ ਨੇ ਭੂਮੀ ਦੀ ਮਿਣਤੀ ਕਰਵਾਉਣ ਲਈ ਕਿਹੜੇ
ਗਜ ਦੀ ਵਰਤੋ ਕੀਤੀ?
ਕਾਠੀ
ਨਾਂ ਦੇ ਗਜ ਦੀ
24) ਸ਼ਿਵਾਜੀ ਨੇ ਭੂਮੀ ਲਗਾਨ ਦੀ ਕਿਹੜੀ ਵਿਵਸਥਾ
ਨੂੰ ਸਮਾਪਤ ਕੀਤਾ?
ਜਾਗੀਰਦਾਰੀ
ਵਿਵਸਥਾ ਨੂੰ
25) ਮਰਾਠਾ ਸੈਨਾ ਦਾ ਸਭ ਤੋ ਮਹੱਤਵਪੂਰਨ ਅੰਗ ਕਿਹੜਾ
ਸੀ?
ਘੋੜਸਵਾਰ
ਸੈਨਾ
26) ਹੈਦਰਾਬਾਦ ਰਿਆਸਤ ਦੀ ਸਥਾਪਨਾ ਕਿਸਨੇ ਕੀਤੀ?
ਨਿਜ਼ਾਮ-ਉਲ-ਮੁਲਕ
ਨੇ
27) ਮੈਸੂਰ ਦਾ ਸਭ ਤੋਂ ਪ੍ਰਸਿੱਧ ਸ਼ਾਸਕ ਕੌਣ ਸੀ?
ਟੀਪੂ
ਸੁਲਤਾਨ
(3 ਅੰਕਾਂ ਵਾਲੇ ਪ੍ਰਸ਼ਨ-ਉੱਤਰ)
1)
ਸ਼ਿਵਾਜੀ
ਬਾਰੇ
ਤੁਸੀਂ
ਕੀ
ਜਾਣਦੇ
ਹੋ?
ਉੱਤਰ: ਸ਼ਿਵਾਜੀ ਦਾ ਜਨਮ 1627 ਈ: ਵਿੱਚ ਪੂਨਾ ਵਿਖੇ ਸ਼ਿਵਨੇਰ ਦੇ ਕਿਲ੍ਹੇ ਵਿੱਚ ਹੋਇਆ। ਉਹਨਾਂ ਦੇ ਪਿਤਾ ਦਾ ਨਾਂ ਸ਼ਾਹਜੀ ਭੌਂਸਲੇ ਅਤੇ ਮਾਤਾ ਦਾ ਨਾਂ ਜੀਜਾ ਬਾਈ ਸੀ। ਸ਼ਿਵਾਜੀ ਤੇ ਬਹੁਤ ਬਹਾਦਰ ਸਨ। ਉਹਨਾਂ ਤੇ ਆਪਣੀ ਮਾਤਾ ਜੀਜਾ ਬਾਈ ਅਤੇ ਗੁਰੂ ਰਾਮਦਾਸ ਦਾ ਬਹੁਤ ਪ੍ਰਭਾਵ ਸੀ। ਉਹ 1674 ਈ: ਵਿੱਚ ਗੱਦੀ
ਤੇ ਬੈਠੇ। ਉਹਨਾਂ ਨੇ ਅਨੇਕਾਂ ਜਿੱਤਾਂ ਪ੍ਰਾਪਤ ਕਰਕੇ ਵਿਸ਼ਾਲ ਮਰਾਠਾ ਸਾਮਰਾਜ ਦੀ ਸਥਾਪਨਾ ਕੀਤੀ। 1680 ਈ: ਵਿੱਚ ਸ਼ਿਵਾਜੀ ਦੀ ਮੌਤ
ਹੋ ਗਈ।
2)
ਸ਼ਿਵਾਜੀ
ਦੇ
ਰਾਜ
ਪ੍ਰਬੰਧ ਦੀਆਂ ਮੁੱਖ ਵਿਸ਼ੇਸ਼ਤਾਵਾਂ ਦਸੋਂ।
ਉੱਤਰ: ਸ਼ਿਵਾਜੀ ਦੇ ਰਾਜ ਪ੍ਰਬੰਧ ਦੀਆਂ ਵਿਸ਼ੇਸ਼ਤਾਵਾਂ:
I. ਰਾਜ ਦੇ ਮੁੱਖੀ ਨੂੰ ਛੱਤਰਪਤੀ ਕਿਹਾ ਜਾਂਦਾ ਸੀ। ਉਸਦੀਆਂ ਸ਼ਕਤੀਆਂ ਅਸੀਮਤ ਹੁੰਦੀਆਂ ਸਨ।
II.
ਛੱਤਰਪਤੀ ਦੀ ਸਹਾਇਤਾ ਕਰਨ ਲਈ ਇੱਕ
ਮੰਤਰੀਮੰਡਲ ਸੀ ਜਿਸਨੂੰ ਅਸ਼ਟ ਪ੍ਰਧਾਨ ਕਿਹਾ ਜਾਂਦਾ ਸੀ।
III. ਰਾਜ ਨੂੰ ਪ੍ਰਾਂਤਾਂ, ਪਰਗਨਿਆਂ ਅਤੇ ਪਿੰਡਾਂ ਵਿੱਚ ਵੰਡਿਆ ਗਿਆ ਸੀ।
IV.
ਪ੍ਰਾਂਤ ਦਾ ਮੁੱਖੀ ਸੂਬੇਦਾਰ, ਪਰਗਨੇ ਦਾ ਮੁੱਖੀ ਕਲੈਕਟਰ ਅਤੇ ਪਿੰਡ ਦਾ ਮੁੱਖੀ ਪਟੇਲ ਹੁੰਦਾ ਸੀ।
V.
ਪਿੰਡਾਂ ਦਾ ਪ੍ਰਬੰਧ
ਪੰਚਾਇਤਾਂ ਦੇ ਹਥ ਵਿੱਚ ਸੀ।
VI.
ਰਾਜ ਦੀ ਆਮਦਨ ਦਾ ਮੁੱਖ ਸਾਧਨ ਭੂਮੀ ਲਗਾਨ, ਚੌਥ ਅਤੇ ਸਰਦੇਸ਼ ਮੁੱਖੀ ਸੀ।
3)
ਸ਼ਿਵਾਜੀ
ਦੇ
ਪ੍ਰਾਂਤੀ
ਪ੍ਰਬੰਧ ਦੀਆਂ ਮੁੱਖ ਵਿਸ਼ੇਸ਼ਤਾਵਾਂ ਦਸੋ।
ਉੱਤਰ: ਸ਼ਿਵਾਜੀ ਦੇ ਪ੍ਰਾਂਤੀ ਪ੍ਰਬੰਧ ਦੀਆਂ ਵਿਸ਼ੇਸ਼ਤਾਵਾਂ:
I. ਸ਼ਿਵਾਜੀ ਨੇ ਆਪਣੇ ਰਾਜ ਨੂੰ ਚਾਰ ਪ੍ਰਾਂਤਾਂ ਵਿੱਚ ਵੰਡਿਆ ਹੋਇਆ ਸੀ।
II. ਪ੍ਰਾਂਤ ਦੇ ਮੁੱਖੀ ਨੂੰ ਸੂਬੇਦਾਰ ਕਹਿੰਦੇ ਸਨ।
III.
ਪ੍ਰਾਂਤ ਵਿੱਚ ਸ਼ਾਂਤੀ ਵਿਵਸਥਾ ਅਤੇ ਲੌਕ ਭਲਾਈ ਸੂਬੇਦਾਰ ਦੀ ਜਿਮੇਵਾਰੀ ਸੀ।
IV.
ਸੂਬੇਦਾਰ ਦੀ ਨਿਯੁਕਤੀ ਛੱਤਰਪਤੀ ਦੁਆਰਾ ਕੀਤੀ ਜਾਂਦੀ ਸੀ।
V. ਸੂਬੇਦਾਰ ਨੂੰ ਸਹਿਯੋਗ ਦੇਣ ਲਈ ਅੱਠ
ਮੰਤਰੀਆਂ ਦੀ ਨਿਯੁਕਤੀ ਕੀਤੀ ਜਾਂਦੀ ਸੀ।
4)
ਚੌਥ
ਅਤੇ
ਸਰਦੇਸ਼ਮੁੱਖੀ ਕੀ ਸਨ?
ਉੱਤਰ:
I. ਚੌਥ ਅਤੇ ਸਰਦੇਸ਼ਮੁੱਖੀ
ਦੋ ਪ੍ਰਕਾਰ ਦੇ ਕਰ ਸਨ ਜਿਹੜੇ ਸ਼ਿਵਾਜੀ ਦੇ ਸਮੇਂ ਇਕੱਠੇ
ਕੀਤੇ ਜਾਂਦੇ ਸਨ।
II. ਚੌਥ ਕੁੱਲ ਭੂਮੀ ਲਗਾਨ ਦਾ ਚੌਥਾ ਹਿੱਸਾ ਹੁੰਦਾ ਸੀ ਜਿਹੜਾ ਮਰਾਠੇ ਕਿਸੇ ਪ੍ਰਦੇਸ਼ ਨੂੰ ਦੂਜੀਆਂ ਸ਼ਕਤੀਆਂ ਤੋੱ ਬਚਾਉਣ ਲਈ ਵਸੂਲ ਕਰਦੇ ਸਨ।
III.
ਮਰਾਠਾ ਰਾਜ ਦੇ ਅਧੀਨ ਸਾਰੇ ਦੇਸ਼ਮੁੱਖੀ ਅਤੇ ਜਾਗੀਰਦਾਰ ਸ਼ਿਵਾਜੀ ਨੂੰ ਆਪਣਾ ਸਰਦੇਸ਼ਮੁੱਖ ਜਾਂ ਮੁੱਖ ਜਾਗੀਰਦਾਰ ਮੰਨ
ਕੇ ਆਪਣੇ ਲਗਾਨ ਦਾ ਦਸਵਾਂ ਹਿੱਸਾ ਦਿੰਦੇ ਸਨ। ਇਸਨੂੰ ਸਰਦੇਸ਼ਮੁੱਖੀ
ਕਹਿੰਦੇ ਸਨ।
5)
ਸ਼ਿਵਾਜੀ
ਦੀ
ਸੈਨਾ
ਤੇ
ਇੱਕ ਨੋਟ
ਲਿਖੋ।
ਉੱਤਰ: ਸ਼ਿਵਾਜੀ ਦੀ ਸੈਨਾ ਵਿੱਚ ਘੋੜਸਵਾਰਾਂ ਦਾ ਬਹੁਤ ਮਹੱਤਵ
ਸੀ।
I. ਉਸਦੀ ਸੈਨਾ ਵਿੱਚ ਇੱਕ
ਲੱਖ ਤੋਂ ਵਧ ਘੋੜਸਵਾਰ ਸੈਨਿਕ ਸਨ।
II. ਪੈਂਦਲ ਸੈਨਿਕਾਂ ਦੀ ਗਿਣਤੀ ਵੀ ਇੱਕ ਲੱਖ ਤੋਂ ਵਧ ਸੀ।
III. ਪੈਦਲ ਸੈਨਾ ਦਾ ਮੁੱਖ ਕੰਮ
ਕਿਲ੍ਹਿਆਂ ਦੀ ਸੁਰਖਿਆ ਕਰਨਾ ਸੀ।
IV. ਸ਼ਿਵਾਜੀ ਦੀ ਸੈਨਾ ਵਿੱਚ ਹਾਥੀ, ਊਠ, ਤੋਪਾਂ ਅਤੇ ਸਮੁੰਦਰੀ ਜਹਾਜ ਵੀ ਸਨ।
V. ਸੈਨਾ ਗੁਰੀਲਾ ਯੁੱਧ ਤਰੀਕੇ ਨਾਲ ਲੜਦੀ ਸੀ।
6)
ਬਾਲਾਜੀ
ਵਿਸ਼ਵਨਾਥ
ਨੇ
ਸ਼ਾਹੂਜੀ
ਦੀ
ਸਥਿਤੀ
ਨੂੰ
ਮਜਬੂਤ
ਬਣਾਉਣ
ਲਈ
ਕੀ
ਕੀਤਾ?
ਉੱਤਰ: ਬਾਲਾਜੀ ਵਿਸ਼ਵਨਾਥ ਨੇ ਸਾਹੂਜੀ ਨੂੰ ਪੁਰਾ ਸਹਿਯੋਗ ਦਿੱਤਾ। ਉਸਨੇ ਸ਼ਾਹੂਜੀ ਦੇ ਸਾਰੇ ਵਿਰੋਧੀਆਂ ਨੂੰ ਆਪਣੇ ਵਲ ਕਰ ਲਿਆ। ਰਾਜ ਦੀ ਆਰਥਿਕ ਹਾਲਤ ਸੁਧਾਰਨ ਲਈ ਉਸਨੇ ਖੇਤੀਬਾੜੀ ਨੂੰ ਉਤਸ਼ਾਹਿਤ ਕੀਤਾ। ਟੈਕਸ ਇਕੱਠਾ
ਕਰਨ ਦੀ ਪ੍ਰਣਾਲੀ ਵਿੱਚ ਸੁਧਾਰ ਕੀਤਾ। 1719 ਈ: ਵਿੱਚ ਬਾਲਾਜੀ ਵਿਸ਼ਵਨਾਥ ਨੇ ਮਰਾਠਿਆਂ ਨਾਲ ਇੱਕ
ਸੰਧੀ ਕੀਤੀ ਜਿਸ ਅਨੁਸਾਰ ਸਾਹੂਜੀ ਨੂੰ ਪੂਰੇ ਮਰਾਠਾ ਰਾਜ ਦਾ ਮੁੱਖੀ ਮੰਨ
ਲਿਆ ਗਿਆ।
7)
ਮਰਾਠਿਆਂ
ਦੇ
ਇਤਿਹਾਸ
ਵਿੱਚ
ਪਾਨੀਪਤ
ਦੀ
ਤੀਜੀ
ਲੜਾਈ
ਦਾ
ਕੀ
ਮਹਤਵ
ਹੈ?
ਉੱਤਰ: ਮਰਾਠਾ ਇਤਿਹਾਸ ਵਿੱਚ ਪਾਨੀਪਤ ਦੀ ਲੜਾਈ ਦਾ ਮਹਤਵ:
1. ਮਰਾਨਿਆਂ ਦਾ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੋਇਆ।
2. ਪੇਸ਼ਵਾ ਬਾਲਾਜੀ ਬਾਜੀਰਾਓ ਅਪਮਾਨ ਬਰਦਾਸ਼ਤ ਨਾ ਕਰ ਸਕਿਆ ਅਤੇ ਛੇਤੀ ਹੀ ਮਰ ਗਿਆ।
3. ਮਰਾਠਾ ਸ਼ਕਤੀ ਦੇ ਗੌਰਵ ਨੂੰ ਭਾਰੀ ਸੱਟ
ਵੱਜੀ।
4. ਮਰਾਠਿਆਂ ਦਾ ਹਿੰਦੂ ਰਾਜ ਸਥਾਪਿਤ ਕਰਨ ਦਾ ਸੁਫ਼ਨਾ ਚਕਨਾਚੂਰ ਹੋ ਗਿਆ।
5. ਸਿੱਖਾਂ ਨੂੰ ਪੰਜਾਬ
ਵਿੱਚ ਆਪਣੀ ਸ਼ਕਤੀ ਵਧਾਉਣ ਦਾ ਮੌਕਾ ਮਿਲਿਆ।
6. ਅੰਗਰੇਜਾਂ ਨੂੰ ਭਾਰਤ ਵਿੱਚ ਸ਼ਕਤੀ ਵਧਾਉਣ ਦਾ ਮੌਕਾ ਮਿਲਿਆ।
8)
ਟੀਪੂ
ਸੁਲਤਾਨ
ਕੌਣ
ਸੀ?
ਉਸਦੀਆਂ
ਪ੍ਰਾਪਤੀਆਂ
ਬਾਰੇ
ਜਾਣਕਾਰੀ
ਦਿਓ।
ਉੱਤਰ: ਟੀਪੂ ਸੁਲਤਾਨ ਮੈਸੂਰ ਦੇ ਸ਼ਾਸਕ ਹੈਦਰ ਅਲੀ ਦਾ ਲੜਕਾ ਸੀ। ਆਪਣੇ ਪਿਤਾ ਦੀ ਮੌਤ ਤੋਂ ਬਾਅਦ 1782 ਈ: ਵਿੱਚ ਮੈਸੂਰ ਦਾ ਸੁਲਤਾਨ ਬਣਿਆ।
ਟੀਪੂ ਸੁਲਤਾਨ ਦੀਆਂ ਪ੍ਰਾਪਤੀਆਂ ਹੇਠ ਲਿਖੀਆਂ ਸਨ:
I.
ਉਸਨੇ ਆਪਣੀ ਸੈਨਾ ਨੂੰ ਆਧੁਨਿਕ ਤਰੀਕੇ ਨਾਲ ਸਿਖਲਾਈ ਦਿੱਤੀ।
II.
ਉਸਨੇ ਭੂਮੀ ਲਗਾਨ ਪ੍ਰਣਾਲੀ
ਵਿੱਚ ਸੁਧਾਰ ਕੀਤਾ।
III.
ਉਸਨੇ ਨਵਾਂ ਕੈਲੈਡਰ ਅਤੇ ਸਿੱਕੇ ਪ੍ਰਚਲਿਤ
ਕੀਤੇ।
IV.
ਉਸਨੇ ਰੇਸ਼ਮ ਦੀ ਖੇਤੀ ਨੂੰ ਉਤਸਾਹਿਤ ਕੀਤਾ।
V. ਵਿਦੇਸ਼ੀ ਵਪਾਰ ਨੂੰ ਉਤਸਾਹਿਤ ਕਰਨ ਲਈ ਉਸਨੇ ਜਲ ਸੈਨਾ ਦੀ ਸਥਾਪਨਾ ਕੀਤੀ।
ਛੇ ਅੰਕਾਂ ਵਾਲੇ ਪ੍ਰਸ਼ਨ ਓੱਤਰ
ਪ੍ਰਸ਼ਨ 1 ਸ਼ਿਵਾਜੀ ਦੇ ਨਾਗਰਿਕ ਅਤੇ ਸੈਨਿਕ ਪ੍ਰਬੰਧ ਦਾ ਸੰਖੇਪ ਵਰਣਨ ਕਰੋਂ?ਜਾਂ
ਸ਼ਿਵਾਜੀ ਦੇ ਸਾਸਨ ਪ੍ਰਬੰਧ ਦੀਆ ਮੁੱਖ ਵਿਸੇਸਤਾਵਾ ਦਾ ਵਰਣਨ ਕਰੋਂ?
ਉੱਤਰ- ਸਿਵਾਜੀ ਦਾ ਨਾਗਰਿਕ ਪ੍ਰਬੰਧ-
1. ਕੇਂਦਰੀ ਸ਼ਾਸਨ ਪ੍ਰਬੰਧ-
(ਓ) ਛੱਤਰਪਤੀ- ਛੱਤਰਪਤੀ ਸਿਵਾਜੀ ਕੇਂਦਰੀ ਸਰਕਾਰ ਦੇ ਮੁੱਖੀ ਸਨ। ਉਹਨਾਂ ਦੀ ਸ਼ਕਤੀਆਂ ਅਸੀਮ ਸਨ। ਉਹਨਾਂ ਦੀ ਇੱਛਾ ਕਾਨੂੰਨੀ ਸਮਝੀ ਜਾਂਦੀ ਸੀ। ਉਹਨਾਂ ਨੂੰ ਕਿਸੇ ਵੀ ਸਾਸਕ ਨਾਲ ਯੁੱਧ ਜਾਂ ਸੰਧੀ ਕਰਨ ਦਾ ਅਧਿਕਾਰ ਪ੍ਰਾਪਤ ਸੀ। ਰਾਜ ਦੀ ਸਾਰੀ ਸੈਨਾ
ਉਸ ਦੇ ਅਧੀਨ ਸੀ। ਰਾਜ ਦੇ ਸਾਰੇ ਪ੍ਰਮੁੱਖ ਅਹੁਦਿਅ ਤੇ ਨਿਯੁਕਤੀ ਉਹਨਾਂ ਦੁਆਰਾ ਕੀਤੀ ਜਾਂਦੀ ਸੀ। ਪਰ ਸਿਵਾਜੀ ਕਦੇਂ ਵੀ ਆਪਣੀਆ ਸੁਕਤੀਆਂ ਦੀ ਦੁਰਵਰਤੋ ਨਹੀਂ ਕਰਦੇ ਸਨ। ਉਨ੍ਹਾਂ ਦੇ ਪ੍ਰਸ਼ਾਸਨ ਦਾ ਮੁੱਖ ਉਦੇਸ਼ ਪਰਜਾ ਦੀ ਭਲਾਈ ਸੀ।
(ਅ) ਅਸਟ ਪ੍ਰਧਾਨ- ਪ੍ਰਸਾਸਨ ਪ੍ਰਬੰਧ ਸਬੰਧੀ ਸਿਵਾਜੀ ਨੂੰ ਸਹਿਯੋਗ ਦੇਣ ਲਈ ਅੱਠ ਮੰਤਰੀ ਨਿਯੁਕਤ ਕੀਤੇ ਗਏ ਸਨ। ਇਹਨਾਂ ਨੂੰ ਅਸਟ ਪ੍ਰਧਾਨ ਕਿਹਾ ਜਾਂਦਾ ਸੀ। ਇਨ੍ਹਾਂ ਦੀ ਨਿਯੁਕਤੀ ਸਿਵਾਜੀ ਦੁਆਰਾ ਕੀਤੀ ਜਾਂਦੀ ਸੀ ਅਤੇ ਉਹ ਆਪਣੇ ਸਾਰੇ ਕੰਮਾ ਲਈ ਸਿਵਾਜੀ ਪ੍ਰਤੀ ਉੱਤਰਦਾਈ ਸਨ। ਮੰਤਰੀ ਦਾ ਸੰਖੇਪ ਵਰਣਨ ਹੇਠ ਲਿਖੇ ਅਨੁਸਾਰ ਹੈ-
(1) ਪੇਸਵਾ - ਪ੍ਰਧਾਨ ਮੰਤਰੀ ਨੂੰ ਪੇਸਵਾ ਕਿਹਾ ਜਾਂਦਾ ਸੀ। ਉਸ ਦਾ ਮੁੱਖ ਕੰਮ ਪਰਜਾ ਦੀ ਭਲਾਈ ਦੀ ਦੇਖਭਾਲ ਕਰਨਾ ਸੀ। ਉਹ ਰਾਜੇ ਦੀ ਗੈਰਹਾਜਰੀ ਵਿੱਚ ਉਸ ਦੀ ਪ੍ਰਤੀਨਿਧਤਾ ਕਰਦਾ ਸੀ। ਉਹ ਰਾਜ ਦੇ ਵੱਖੋ ਵੱਖਰੇ ਵਿਭਾਗਾ ਦੀ ਨਿਗਰਾਨੀ ਵੀ ਕਰਦਾ ਸੀ।
(2) ਅਮਾਤਿਆ-ਉਹ ਰਾਜ ਦਾ ਵਿੱਤ ਮੰਤਰੀ ਵਜੋਂ ਕੰਮ ਕਰਦਾ ਸੀ। ਉਹ ਸਾਰੇ ਰਾਜ ਦੀ ਆਮਦਨ ਅਤੇ ਖਰਚ ਦਾ ਹਿਸਾਬ ਕਿਤਾਬ ਰੱਖਦਾ ਸੀ। ਵਿੱਤ ਸਬੰਧੀ ਸਾਰੇ ਕਾਗਜਾ ਉੱਤੇ ਉਸ ਦੇ ਦਸਤਖਤ ਹੁੰਦੇ ਸਨ।
(3) ਨਿਆਂਧੀਸ- ਉਹ ਨਿਆਂ ਵਿਭਾਗ ਦਾ ਮੁੱਖ ਸੀ। ਉਹ ਸਾਰੇ ਦੀਵਾਨੀ ਅਤੇ ਫੌਜਦਾਰੀ ਮੁਕੱਦਮਿਆਂ ਦੇ ਫੈਸਲੇ ਹਿੰਦੂ ਕਾਨੂੰਨ ਅਨੁਸਾਰ ਕਰਦਾ ਸੀ। ਉਹ ਛੋਟੀਆ ਅਦਾਲਤਾ ਤੇ ਨਿਗਰਾਨੀ ਵੀ ਰੱਖਦਾ ਸੀ।
(4) ਸੈਨਾਪਤੀ- ਸੈਨਾ ਦੇ ਮੁੱਖ ਨੂੰ ਸੈਨਾਪਤੀ ਕਿਹਾ ਜਾਂਦਾ ਸੀ। ਉਹ ਸੈਨਿਕਾ ਦੀ ਭਰਤੀ ਅਤੇ ਅਨੁਸਾਸਨ ਕਾਇਮ ਰੱਖਦਾ ਸੀ। ਉਹ ਰਾਜੇ ਨੂੰ ਲੜਾਈਆ ਸਬੰਧੀ ਸਲਾਹ ਵੀ ਦਿੰਦਾ ਸੀ। ਉਹ ਫੌਜ ਨੂੰ ਲੜਾਈ ਦੇ ਨਵੱ ਢੰਗਾ ਬਾਰੇ ਜਾਣਕਾਰੀ ਦਿੰਦਾ ਸੀ।
(5) ਸੁੰਮਤ- ਉਹ ਵਿਦੇਸ਼ ਮੰਤਰੀ ਹੁੰਦਾ ਸੀ। ਵਿਦੇਸਹਾ ਨਾਲ ਸਬੰਧਾ ਲੜਾਈਆ ਅਤੇ ਸੰਧੀਆ ਬਾਰੇ ਛੱਤਰਪਤੀ ਨੂੰ ਸਲਾਹ ਦਿੰਦਾ ਸੀ।
(6) ਵਾਕਿਆ ਨਵੀਸ- ਉਹ ਰਾਜ ਦਰਵਾਰ ਵਿੱਚ ਹੋਣ ਵਾਲੀਆਂ ਘਟਨਾਵਾਂ ਦਾ ਵੇਰਵਾ ਰੱਖਦਾ ਸੀ। ਉਹ ਛੱਤਰਪਤੀ ਨੂੰ ਮਿਲਣ ਵਾਲੇ ਸਾਰੇ ਵਿਅਕਤੀਆ ਤੇ ਸਖਤ ਨਜਰ ਰੱਖਦਾ ਸੀ।
(7) ਸਚਿਵ-ਉਸ ਨੂੰ ਸੁਰੂਨਵੀਸ ਵੀ ਕਿਹਾ ਜਾਂਦਾ ਸੀ। ਉਹ ਰਾਜ ਦੀ ਲਿਖਾ-ਪੜ੍ਹੀ ਦਾ ਕੰਮ ਸੰਭਾਲਦਾ ਸੀ।
(8) ਪੰਡਿਤ ਰਾਓ- ਉਹ ਧਾਰਮਿਕ ਅਤੇ ਦਾਨ ਵਿਭਾਗ ਦਾ ਮੁੱਖੀ ਹੁੰਦਾ ਸੀ। ਉਹ ਰਾਜ ਵਲੋਂ ਬ੍ਰਹਾਮਣਾਂ ਦਾ ਸਤਿਕਾਰ ਕਰਦਾ ਸੀ। ਉਹ ਧਾਰਮਿਕ ਸੰਸਥਾਵਾਂ ਨੂੰ ਦਾਨ ਦਿੰਤਾ ਸੀ।
2. ਪ੍ਰਾਂਤਕ ਪ੍ਰਬੰਧ - ਸਾਸਨ ਪ੍ਰਬੰਧ ਨੂੰ ਚੰਗੇ ਢੰਗ ਨਾਲ ਚਲਾਉਣ ਦੇ ਉਦੇਸ਼ ਨਾਲ ਸਿਵਾਜੀ ਨੇ ਰਾਜ ਨੂੰ ਚਾਰ ਪ੍ਰਾਂਤਾ ਵਿੱਚ ਵੰਡਿਆਂ ਹੋਇਆ ਸੀ।ਹਰ ਪ੍ਰਾਂਤ ਦੇ ਮੁੱਖੀ ਨੂੰ ਸੂਬੇਦਾਰ ਕਹਿੰਦੇ ਸਨ। (ਓ) ਉਂਤਰ ਪ੍ਰਾਂਤ (ਅ) ਦੱਖਣ ਪ੍ਰਾਂਤ (ੲ) ਦੱਖਣ ਪੂਰਬੀ ਪ੍ਰਾਂਤ (ਸ) ਪੱਛਮੀ ਪ੍ਰਾਂਤ।
3. ਪਰਗਨੇ ਦਾ ਪ੍ਰਬੰਧ- ਪ੍ਰਾਂਤਾ ਨੂੰ ਅੱਗੇ ਕਈ ਪਰਗਨਿਆਂ ਵਿੱਚ ਵੰਡਿਆ ਹੋਇਆ ਸੀ।ਪਰਰਨੇ ਦੇ ਮੁੱਖੀ ਨੂੰ ਕੁਲੈਕਟਰ ਕਿਹਾ ਜਾਂਦਾ ਸੀ।
4.ਪਿੰਡਾ ਦਾ ਪ੍ਰਬੰਧ-ਪਰਗਨਿਆਂ ਨੂੰ ਅੱਗੇ ਪਿੰਡਾ ਵਿੱਚ ਵੰਡਿਆ ਜਾਂਦਾ
ਸੀ। ਇਹ ਪ੍ਰਸਾਸਨ ਦੀ ਸਭ ਤੋਂ ਛੋਟੀ ਇਕਾਈ ਸੀ। ਪਿੰਡ ਦੇ ਮੁੱਖੀ ਨੂੰ ਪਟੇਲ ਆਖਿਆ ਜਾਂਦਾ ਸੀ।
5. ਨਿਆਂ ਪ੍ਰਬੰਧ-ਸਿਵਾਜੀ ਦਾ ਨਿਆਂ ਪ੍ਰਬੰਧ ਉਸ ਸਮੇਂ ਦੇ ਅਨੁਕੂਲ
ਸੀ। ਇਹ ਹਿੰਦੂ ਸ਼ਾਸਤਰਾਂ ਅਤੇ ਪੰਰਪਰਾਵਾਂ ਤੇ ਆਧਾਰਿਤ ਸੀ।
6. ਵਿੱਤੀ ਪ੍ਰਬੰਧ - (ਉ) ਭੂਮੀ ਕਰ ਪ੍ਰਣਾਲੀ (ਅ) ਆਮਦਨ ਦੋ ਹੋਰ ਸਾਧਨ
7. ਸੈਨਿਕ ਪ੍ਰਬੰਧ- ਸਿਵਾਜੀ ਇੱਕ ਮਹਾਨ ਜਰਨੈਲ ਸਨ। ਉਹ ਆਪਣੇ ਸਾਮਰਾਜ
ਦੀ ਸੁਰੱਖਿਆ ਅਤੇ ਵਿਸਥਾਰ ਲਈ ਸੈਨਾ ਦੀ ਮਹੱਤਤਾ ਤੋਂ ਚੰਗੀ ਤਰ੍ਹਾਂ ਜਾਣੂ ਸਨ। ਇਸ ਲਈ ਸਿਵਾਜੀ ਨੇ ਸੈਨਿਕ ਪ੍ਰਬੰਧ ਵੱਲ ਵਿਸ਼ੇਸ ਧਿਆਨ ਦਿੱਤਾ-
(ਉ) ਘੋੜਸਵਾਰ- ਘੋੜਸਵਾਰ ਸੈਨਾ ਸਿਵਾਜੀ ਦੀ ਸੈਨਾ ਦਾ ਸਭ ਤੋਂ
ਮਹੱਤਵਪੂਰਨ ਅੰਗ ਸੀ। ਇਹ ਦੋ ਭਾਗਾ ਵਿੱਚ ਵੰਡੀ ਸੀ (1) ਪਾਗਾ (2) ਸਿਲ੍ਹੇਦਾਰ
(ਅ) ਪੈਦਲ ਸੈਨਾਂ- ਇਸ ਸੈਨਾਂ ਦਾ ਮੁੱਖ ਕੰਮ ਕਿਲ੍ਹਿਆ ਦੀ ਸੁਰੱਖਿਆ
ਕਰਨਾ ਸੀ। ਗਿਣਤੀ ਇੱਕ ਲੱਖ ਸੀ । ਪੈਦਲ ਸੈਨਾਂ ਦੇ ਮੁੱਖੀ ਨੂੰ ਸਰ-ਏ-ਨੌਂਬਤ ਕਹਿੰਦੇ ਸਨ।
(ੲ) ਹੋਰ ਅੰਗ- ਸੈਨਾਂ ਵਿੱਚ 1260 ਹਾਥੀ, 3000 ਊਠ, 30 ਤੋਪਾਂ
ਅਤੇ 200 ਦੇ ਲਗਭਗ ਛੋਟੇ ਵੱਡੇ ਸਮੁੰਦਰੀ ਜਹਾਜ ਵੀ ਸਾਮਿਲ ਸਨ।
(ਸ) ਕਿਲ੍ਹੇ- ਸਿਵਾਜੀ ਦੇ ਰਾਜ ਵਿੱਚ 240 ਕਿਲ੍ਹੇ ਸਨ। ਹਰ ਕਿਲ੍ਹੇ
ਵਿਚ ਸੈਨਿਕਾਂ ਦੀ ਗਿਣਤੀ ਕਿਲ੍ਹੇ ਦੇ ਮਹੱਤਵ ਅਤੇ ਆਕਾਰ ਦੇ ਅਨੁਸਾਰ ਵੱਖੋਂ ਵੱਖਰੀ ਹੁੰਦੀ ਸੀ।
(ਹ) ਸੈਨਿਕਾ ਦੀ ਲੜਾਈ ਦਾ ਢੰਗ-ਮਰਾਠਾ ਸੈਨਿਕ ਖੁਲ੍ਹੇ ਮੈਦਾਨ ਵਿੱਚ ਦੁਸ਼ਮਣ ਦਾ
ਡੱਟ ਕੇ ਮੁਕਾਬਲਾ ਕਰਨ ਦੀ ਬਜਾਏ ਗੁਰੀਲਾ ਯੁੱਧ ਨੀਤੀ ਵਿੰਚ ਵਿਸਵਾਸ ਰੱਖਦੇ ਸਨ।
(ਕ) ਸੈਨਾ ਵਿੱਚ ਅਨੁਸਾਸਨ-ਅਨੁਸਾਸਨ ਬਹੁਤ ਸਖਤ ਹੁੰਦਾ ਸੀ।ਘੋੜਿਆ ਨੂੰ ਦਾਗਿਆ
ਜਾਦਾ ਸੀ ਅਤੇ ਸੈਨਿਕਾਂ ਦਾ ਹੁਲੀਆ ਦਰਜ ਕੀਤਾ ਜਾਂਦਾ ਸੀ। ਨਿਯਮਾਂ ਨੂੰ ਭੰਗ ਕਰਨ ਵਾਲੇ ਸੈਨਿਕਾਂ
ਨੂੰ ਸਖਤ ਸਜਾਵਾ ਦਿੱਤੀਆ ਜਾਦੀਆ ਸਨ।
(ਖ) ਤਨਖਾਹ- ਤਨਖਾਹ ਨਕਦ ਦਿੱਤੀ ਜਾਂਦੀ ਸੀ ਅਤੇ ਸੈਨਿਕਾਂ ਲੂੰ
ਬਹਾਦਰੀ ਬਦਲੇ ਰਾਜ ਵਲੋਂ ਵਿਸੇਸ ਇਨਾਮ ਦਿੱਤੇ ਜਾਂਦੇ ਸਨ।