Thursday, 7 January 2021

ਪਾਠ 16 ਮਹਾਰਾਜਾ ਰਣਜੀਤ ਸਿੰਘ

0 comments

ਪਾਠ 16 ਮਹਾਰਾਜਾ ਰਣਜੀਤ ਸਿੰਘ

 

1) ਮਹਾਰਾਜਾ ਰਣਜੀਤ ਸਿੰਘ ਦਾ ਜਨਮ ਕਦੋ ਹੋਇਆ?

1780 :


2) ਮਹਾਰਾਜਾ ਰਣਜੀਤ ਸਿੰਘ ਦਾ ਜਨਮ ਕਿੱਥੇ ਹੋਇਆ?

ਬਡਰੁਖਾ ਜਾਂ ਗੁਜ਼ਰਾਂਵਾਲਾ


3) ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਦਾ ਨਾਂ ਕੀ ਸੀ?

ਮਹਾਂ ਸਿਘ


4) ਮਹਾਰਾਜਾ ਰਣਜੀਤ ਸਿੰਘ ਦੇ ਦਾਦਾ ਜੀ ਦਾ ਨਾਂ ਕੀ ਸੀ?

ਚੜ੍ਹਤ ਸਿੰਘ


5) ਮਹਾਰਾਜਾ ਰਣਜੀਤ ਸਿੰਘ ਕਿਸ ਮਿਸਲ ਨਾਲ ਸੰਬੰਧ ਰੱਖਦਾ ਸੀ?

ਸ਼ੁਕਰਚੱਕੀਆ


6) ਮਹਾਰਾਜਾ ਰਣਜੀਤ ਸਿੰਘ ਦੀ ਮਾਂ ਦਾ ਨਾਂ ਕੀ ਸੀ?

ਰਾਜ ਕੌਰ


7) ਮਹਾਰਾਜਾ ਰਣਜੀਤ ਸਿੰਘ ਦਾ ਬਚਪਨ ਦਾ ਨਾਂ ਕੀ ਸੀ?

ਬੁੱਧ ਸਿੰਘ


8) ਮਹਾਰਾਜਾ ਰਣਜੀਤ ਸਿਘ ਨੂੰ ਗੱਦੀ ਕਿੰਨੀ ਉਮਰ ਵਿੱਚ ਮਿਲੀ?

12 ਸਾਲ ਦੀ ਉਮਰ ਵਿੱਚ


9) ਸਦਾ ਕੌਰ ਕੌਣ ਸੀ?

ਮਹਾਰਾਜਾ ਰਣਜੀਤ ਸਿੰਘ ਦੀ ਸੱਸ


10) ਮਹਰਾਜਾ ਰਣਜੀਤ ਸਿੰਘ ਨੇ ਰਾਜ ਪ੍ਰਬੰਧ ਕਦੋਂ ਸੰਭਾਲਿਆ?

1797 :


11) ਮਹਾਰਾਜਾ ਰਣਜੀਤ ਸਿੰਘ ਦੀ ਰਾਜਧਾਨੀ ਦਾ ਨਾਂ ਕੀ ਸੀ?

ਲਾਹੌਰ


12) ਮਹਾਰਾਜਾ ਰਣਜੀਤ ਸਿੰਘ ਦੀ ਪਹਿਲੀ ਜਿੱਤ ਕਿਹੜੀ ਸੀ?

ਲਾਹੌਰ ਦੀ


13) ਲਾਹੌਰ ਤੇ ਕਿਸਦਾ ਸ਼ਾਸਨ ਸੀ?

ਭੰਗੀ ਸਰਦਾਰਾਂ ਦਾ


14) ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਤੇ ਕਬਜਾ ਕਦੋਂ ਕੀਤਾ?

1799 ਈ:


15) ਮਹਾਰਾਜਾ ਰਣਜੀਤ ਸਿੰਘ ਨੇ ਜਮਜਮਾ ਤੋਪ ਕਿਸਤੋਂ' ਪਾ ਪਤ ਕੀਤੀ?

ਮਾਈ ਸੁੱਖਾਂ


16) ਮਹਾਰਾਜਾ ਰਣਜੀਤ ਸਿੰਘ ਨੇ ਅਟਕ ਕਦੋਂ ਜਿੱਤਿਆ?

1813 ਈ:


17) ਮਹਾਰਾਜਾ ਰਣਜੀਤ ਸਿੰਘ ਨੇ ਅਟਕ ਨੂੰ ਕਿਸ ਕੋਲੋਂ ਜਿੱਤਿਆ?

ਜਹਾਂਦਾਦ ਖਾਂ


18) ਮਹਾਰਾਜਾ ਰਣਜੀਤ ਸਿੰਘ ਲਈ ਮੁਲਤਾਨ ਕਿਸਨੇ ਜਿੱਤਿਆ?

ਮਿਸਰ ਦੀਵਾਨ ਚੰਦ


19) ਜ਼ਮਰੌਦ ਦੀ ਲੜਾਈ ਕਦੋਂ' ਹੋਈ?

1837 ਈ:


20) ਜ਼ਮਰੌਦ ਦੀ ਲੜਾਈ ਵਿੱਚ ਕਿਹੜਾ ਪ੍ਰਸਿੱਧ ਸਿੱਖ ਜਰਨੈਲ ਸ਼ਹੀਦ ਹੋਇਆ?

ਹਰੀ ਸਿੰਘ ਨਲਵਾ


21) ਮਹਾਰਾਜਾ ਰਣਜੀਤ ਸਿੰਘ ਨੇ ਕਿਹੜੀ ਪ੍ਰਸਿੱਧ ਸੰਸਥਾ ਦਾ ਖਾਤਮਾ ਕਰ ਦਿੱਤਾ?

ਗੁਰਮਤਾ ਦਾ


22) ਅਕਾਲੀ ਫੂਲਾ ਸਿੰਘ ਨੇ ਕਿਹੜੀ ਲੜਾਈ ਵਿੱਚ ਸ਼ਹੀਦੀ ਪ੍ਰਾਪਤ ਕੀਤੀ?

ਨੌਸ਼ਹਿਰਾ


23) ਮਹਾਰਾਜਾ ਰਣਜੀਤ ਸਿੰਘ ਦੀ ਮੌਤ ਕਦੋਂ ਹੋਈ?

1839 ਈ:


24) ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਗੱਦੀ ਕਿਸਨੂੰ ਮਿਲੀ?

ਖੜਕ ਸਿੰਘ ਨੂੰ


25) ਮਹਾਰਾਜਾ ਰਣਜੀਤ ਸਿੰਘ ਨੇ ਕੋਹਿਨੂਰ ਹੀਰਾ ਕਿੱਥੋਂ ਪ੍ਰਾਪਤ ਕੀਤਾ?

ਵਫ਼ਾ ਬੇਗਮ ਤੋਂ


26) ਵਫ਼ਾ ਬੇਗਮ ਕੌਣ ਸੀ?

ਸ਼ਾਹ ਸ਼ੁਜਾਹ ਦੀ ਪਤਨੀ


27) ਯੂਸਫ਼ ਅਲ ਮਿਸ਼ਨ ਠੂੰ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਕਦੋਂ ਭੇਜਿਆ ਗਿਆ?

1800 ਈ:


28) ਜਸਵੰਤ ਰਾਓ ਹੋਲਕਰ ਅੰਗਰੇਜ਼ਾਂ ਖਿਲਾਫ਼ ਸਹਾਇਤਾ ਲੈਣ ਪੰਜਾਬ ਕਦੋਂ ਆਇਆ?

1805 ਈ:


29) ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਵਿਚਕਾਰ ਪਹਿਲੀ ਸੰਧੀ ਕਦੋ /ਕਿੱਥੇ ਹੋਈ?

1 ਜਨਵਰੀ 1806 ਈ: ਲਾਹੌਰ


30) ਲਾਹੌਰ ਦੀ ਸੰਧੀ ਤੇ ਅੰਗਰੇਜ਼ਾਂ ਵੱਲੋਂ ਕਿਸਨੇ ਹਸਤਾਖਰ ਕੀਤੇ?

ਜਾਹਨ ਮੈਲਕਮ ਨੇ


31) ਲਾਹੌਰ ਦੀ ਸੰਧੀ ਤੇ ਮਹਾਰਾਜਾ ਰਣਜੀਤ ਸਿੰਘ ਵੱਲੋਂ ਕਿਸਨੇ ਹਸਤਾਖਰ ਕੀਤੇ?

ਫ਼ਤਿਹ ਸਿੰਘ ਆਹਲੂਵਾਲੀਆ ਨੇ


32) ਅੰਮ੍ਰਿਤਸਰ ਸਾਹਿਬ ਦੀ ਸੰਧੀ ਕਦੋ ਹੋਈ?

25 ਅਪ੍ਰੈਲ 1809 ਈ


33) ਅੰਮ੍ਰਿਤਸਰ ਸਾਹਿਬ ਦੀ ਸੰਧੀ ਅਨੁਸਾਰ ਕਿਹੜੇ ਦਰਿਆ ਨੂੰ ਮਹਾਰਾਜਾ ਰਣਜੀਤ ਦੇ ਰਾਜ ਦੀ ਹੋਂਦ ਮੰਨਿਆ ਗਿਆ?

ਸਤਲੁਜ਼


34) ਮਹਾਰਾਜਾ ਰਣਜੀਤ ਸਿੰਘ ਨੇ ਵਦਨੀ ਪਿੰਡ ਕਿਸਨੂੰ ਦਿੱਤਾ ਸੀ?

ਸਦਾ ਕੌਰ ਨੂੰ


35)1823 ਈ: ਵਿੱਚ ਕਿਸਨੂੰ ਲੁਧਿਆਣਾ ਦਾ ਪੁਲੀਟੀਕਲ ਏਜੰਟ ਨਿਯੁਕਤ ਕੀਤਾ ਗਿਆ?

ਕੈਪਟਨ ਵੇਡ


36) ਮਹਾਰਾਜਾ ਰਣਜੀਤ ਸਿੰਘ ਦੀ ਬਿਮਾਰੀ ਸਮੇਂ ਅੰਗਰੇਜ਼ਾਂ ਨੇ ਕਿਹੜੇ ਡਾਕਟਰ ਨੂੰ ਮਹਾਰਾਜਾ ਦਾ ਇਲਾਜ਼ ਕਰਨ ਲਈ ਭੇਜਿਆ?

ਡਾਕਟਰ ਮਰੇ


37) ਸ਼ਿਕਾਰਪੁਰ ਪਿੰਡ ਮਹਾਰਾਜਾ ਰਣਜੀਤ ਸਿੰਘ ਨੇ ਕਿਸ ਕਬੀਲੇ ਨੂੰ ਹਰਾ ਕੇ ਜਿੱਤਿਆ ਸੀ?

ਮਜਾਰਿਸ


38) ਤ੍ਰੈ-ਪੱਖੀ ਸੰਧੀ ਕਦੋਂ ਹੋਈ?

26 ਜੂਨ 1838 ਈ:


39) ਤ੍ਰੈ-ਪੱਖੀ ਸੰਧੀ ਵਿੱਚ ਕਿਹੜੀਆਂ ਤਿੰਨ ਧਿਰਾਂ ਸ਼ਾਮਿਲ ਸਨ?

ਮਹਾਰਾਜਾ ਰਣਜੀਤ ਸਿਘ, ਅੰਗਰੇਜ਼ ਅਤੇ ਸ਼ਾਹ ਸ਼ੁਜਾਹ


40) ਮਹਾਰਾਜਾ ਰਣਜੀਤ ਸਿੰਘ ਦੀ ਮੌਤ ਕਦੋਂ ਹੋਈ?

27 ਜੂਨ 1839 ਈ:


41) ਮਹਾਰਾਜਾ ਰਣਜੀਤ ਸਿੰਘ ਦੇ ਇੱਕ ਪ੍ਰਸਿਧ ਪ੍ਰਧਾਨ ਮੰਤਰੀ ਦਾ ਨਾਂ ਲਿਖੋ।

ਰਾਜਾ ਧਿਆਨ ਸਿੰਘ


42) ਮਹਾਰਾਜਾ ਰਣਜੀਤ ਸਿੰਘ ਦੇ ਵਿਦੇਸ਼ ਮੰਤਰੀ ਦਾ ਨਾਂ ਕੀ ਸੀ?

ਫ਼ਕੀਰ ਅਜ਼ੀਜ-ਉਦ-ਦੀਨ


43) ਮਹਾਰਾਜਾ ਰਣਜੀਤ ਸਿੰਘ ਦੀ ਸੈਨਾ ਦਾ ਮੁੱਖ ਸੈਨਾਪਤੀ ਕੰਣ ਸੀ?

ਮਹਾਰਾਜਾ ਰਣਜੀਤ ਸਿੰਘ


44) ਮਹਾਰਾਜਾ ਰਣਜੀਤ ਸਿੰਘ ਦੇ ਦੋ ਪ੍ਰਸਿੰਧ ਸੈਨਾਪਤੀਆਂ ਦੇ ਨਾਂ ਲਿਖੋ।

ਦੀਵਾਨ ਮੋਹਕਮ ਚੰਦ, ਮਿਸਰ ਦੀਵਾਨ ਚੰਦ, ਸਰਦਾਰ ਹਰੀ ਸਿੰਘ ਨਲੂਆ


45) ਆਪਣੇ ਕਿਹੜੇ ਸੈਨਾਪਤੀ ਦੀ ਮੌਤ ਤੇ ਮਹਾਰਾਜਾ ਰਣਜੀਤ ਸਿੰਘ ਕਈ ਦਿਨ ਰੋਂਦਾ ਰਿਹਾ?

ਸਰਦਾਰ ਹਰੀ ਸਿੰਘ ਨਲੂਆ


46) ਦਫ਼ਤਰ-ਏ-ਤੋਸ਼ਾਖਾਨਾ ਵਿੱਚ ਕੀ ਰੱਖਿਆ ਜਾਂਦਾ ਸੀ?

ਬਹੁਮੁੱਲੀਆਂ ਵਸਤੂਆਂ ਅਤੇ ਮਹਾਰਾਜਾ ਨੂੰ ਮਿਲੋ ਹੋਏ ਤੋਹਫ਼ੇ


47) ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਨੂੰ ਕਿੰਨੇ ਸੂਬਿਆਂ ਵਿੱਚ ਵੰਡਿਆ?

4 (ਲਾਹੌਰ, ਮੁਲਤਾਨ, ਕਸ਼ਮੀਰ, ਪਿਸ਼ਾਵਰ)


48) ਸੂਬੇ ਦਾ ਪ੍ਰਬੰਧ ਚਲਾਉਣਾ ਕਿਸਦੀ ਜਿੰਮੇਵਾਰੀ ਸੀ?

ਨਾਜ਼ਿਮ ਦੀ


49) ਪਰਗਨੇ ਦਾ ਪ੍ਰਬੰਧ ਕੌਣ ਚਲਾਉਦਾ ਸੀ?

ਕਾਰਦਾਰ


50) ਕਾਰਦਾਰ ਦੀ ਸਹਾਇਤ ਕਰਨ ਲਈ ਕਿਹੜੇ ਅਧਿਕਾਰੀ ਹੁੰਦੇ ਸਨ?

ਕਾਨੂੰਨਗੋ ਅਤੇ ਮੁਕਦਮ


51) ਮਹਾਰਾਜਾ ਰਣਜੀਤ ਸਿੰਘ ਦੇ ਪ੍ਰਸ਼ਾਸਨ ਦੀ ਸਭ ਤੋਂ ਛੋਟੀ ਇਕਾਈ ਕਿਹੜੀ ਸੀ?

ਪਿੰਡ


52) ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪਿੰਡ ਨੂੰ ਕੀ ਕਿਹਾ ਜਾਂਦਾ ਸੀ?

ਮੌਜਾ


53) ਪਿੰਡਾਂ ਦਾ ਪ੍ਰਬੰਧ ਕੌਣ ਚਲਾਉੱਦਾ ਸੀ?

ਪੰਚਾਇਤ


54) ਪਿੰਡ ਦੀ ਜਮੀਨ ਦਾ ਰਿਕਾਰਡ ਕੌਣ ਰੱਖਦਾ ਸੀ?

ਪਟਵਾਰੀ


55) ਭੂਮੀ ਲਗਾਨ ਇਕੱਠਾ ਕਰਨ ਵਿੱਚ ਸਰਕਾਰ ਦੀ ਸਹਾਇਤਾ ਕੌਣ ਕਰਦਾ ਸੀ?

ਚੌਧਰੀ


56) ਲਾਹੌਰ ਸ਼ਹਿਰ ਦਾ ਮੁੱਖ ਅਧਿਕਾਰੀ ਕੌਣ ਸੀ?

ਕੋਤਵਾਲ


57) ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਆਮਦਨ ਦਾ ਮੁੱਖ ਸੋਮਾ ਕੀ ਸੀ?

ਭੂਮੀ ਲਗਾਨ


58) ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਕੁੱਲ ਸਲਾਨਾ ਆਮਦਨ ਲੱਗਭਗ ਕਿੰਨੀ ਸੀ?

3 ਕਰੋੜ ਰੁਪਏ


59) ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪ੍ਰਚਲਿਤ ਕੋਈ ਤਿੰਨ ਭੂਮੀ ਲਗਾਨ ਪ੍ਰਣਾਲੀਆਂ ਦੇ ਨਾਂ ਲਿਖੋ।

ਬਟਾਈ, ਕਨਕੂਤ, ਜ਼ਬਤ, ਬਿਘਾ


60) ਕਿਹੜੀ ਭੂਮੀ ਲਗਾਨ ਪ੍ਰਣਾਲੀ ਵਿੱਚ ਲਗਾਨ ਦੀ ਦਰ ਖੜ੍ਹੀ ਫਸਲ ਨੂੰ ਵੇਖ ਕੇ ਤੇਅ ਕੀਤੀ ਜਾਂਦੀ ਸੀ?

ਕਨਕੂਤ


61) ਮਹਾਰਾਜਾ ਰਣਜੀਤ ਸਿੰਘ ਨੇ ਘੋੜਿਆਂ ਨੂੰ ਦਾਗਣ ਦੀ ਪ੍ਰੰਪਰਾ ਕਦੋਂ ਸ਼ੁਰੂ ਕੀਤੀ?

1830 ਈ:


62) ਧਾਰਮਿਕ ਸੰਸਥਾਵਾਂ ਨੂੰ ਦਿੱਤੀਆਂ ਗਈਆਂ ਜਾਗੀਰਾਂ ਨੂੰ ਕੀ ਕਿਹਾ ਜਾਂਦਾ ਸੀ?

ਧਰਮਾਰਥ ਜਾਗੀਰਾਂ


63) ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਸਭ ਤੋਂ ਉੱਚੀ ਅਦਾਲਤ ਕਿਹੜੀ ਹੁੰਦੀ ਸੀ?

ਮਹਾਰਾਜਾ ਦੀ ਅਦਾਲਤ


64) ਅਦਾਲਤ-ਏ-ਆਲਾ ਕਿੱਥੇ ਸਥਿਤਸੀ?

ਲਾਹੌਰ ਵਿੱਚ


65) ਪਿੰਡਾਂ ਵਿੱਚ ਝਗੜਿਆਂ ਦੇ ਫੈਸਲੇ ਕੌਣ ਕਰਦਾ ਸੀ?

ਪੰਚਾਇਤ


66) ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਫੌਜ ਨੂੰ ਕਿਹੜੇ ਦੋ ਭਾਗਾਂ ਵਿੱਚ ਵੰਡਿਆ ਸੀ?

ਫੌਜ-ਏ-ਆਇਨ ਅਤੇ ਫੌਜ-ਏ-ਬੇਕਵਾਇਦ


67) ਮਹਾਰਾਜਾ ਰਣਜੀਤ ਸਿੰਘ ਨੇ ਫੌਜ ਨੂੰ ਸਿਖ਼ਲਾਈ ਦੇਣ ਲਈ ਕਿਹੜੇ ਯੂਰਪੀ ਅਧਿਕਾਰੀ ਦੀ ਨਿਯੁਕਤੀ ਕੀਤੀ?

ਜਨਰਲ ਵੈੱਤੁਰਾ


68) ਮਹਾਰਾਜਾ ਰਣਜੀਤ ਸਿੰਘ ਦਾ ਤੋਪਖਾਨਾ ਕਿੰਨੇ ਵਰਗਾਂ ਵਿੱਚ ਵੰਡਿਆ ਹੋਇਆ ਸੀ?

4


69) ਫੌਜ-ਏ-ਕਿਲ੍ਹਾਜਾਤ ਦਾ ਮੁੱਖ ਕੰਮ ਕੀ ਸੀ?

ਕਿਲ੍ਹਿਆਂ ਦੀ ਰੱਖਿਆ ਕਰਨਾ


70) ਮਹਾਰਾਜਾ ਰਣਜੀਤ ਸਿੰਘ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ?

ਸ਼ੇਰੇ ਪੰਜਾਬ


 

 

 (3 ਅੰਕਾਂ ਵਾਲੇ ਪ੍ਰਸ਼ਨ-ਉੱਤਰ)


 

1) ਮਹਾਰਾਜਾ ਰਣਜੀਤ ਸਿੰਘ ਦੇ ਗੱਦੀ ਤੇ ਬੈਠਣ ਸਮੇਂ ਪੰਜਾਬ ਦੀ ਰਾਜਨੀਤਕ ਹਾਲਤ ਕਿਹੋਂ ਜਿਹੀ ਸੀ?


ਉੱਤਰ:


1. ਪੰਜਾਬ ਵਿੱਚ ਹਰ ਪਾਸੇ ਅਸ਼ਾਂਤੀ ਦਾ ਬੋਲਬਾਲਾ ਸੀ।

2. ਮੁਗ਼ਲ ਸਾਮਰਾਜ ਦਾ ਪ੍ਰਭਾਵ ਖਤਮ ਹੋ ਚੁਕਿਆ ਸੀ।

3. ਅਨੇਕਾਂ ਸੁਤੰਤਰ ਰਾਜ ਬਣ ਚੁਕੇ ਸਨ।

4. ਪੰਜਾਬ ਵਿੱਚ 12 ਮਿਸਲਾਂ ਸਥਾਪਿਤ ਹੋ ਚੁਕੀਆਂ ਸਨ।

5. ਕਾਬਲ, ਕਾਂਗੜਾ ਤੇ ਨੇਪਾਲ ਦੇ ਸ਼ਾਸਕ ਪੰਜਾਬ ਤੇ ਕਬਜ਼ਾ ਕਰਨਾ ਚਾਹੁੰਦੇ ਸਨ।

6. ਮਰਾਠਿਆਂ ਅਤੇ ਅੰਗਰੇਜ਼ਾਂ ਦੀਆਂ ਨਜ਼ਰਾਂ ਵੀ ਪੰਜਾਬ ਤੇ ਸਨ।


 

2) ਮਹਾਰਾਜਾ ਰਣਜੀਤ ਸਿੰਘ ਦੀ ਅੰਮ੍ਰਿਤਸਰ ਜਿੱਤ ਤੇ ਇੱਕ ਸੰਖੇਪ ਨੋਟ ਲਿਖੋ।


ਉੱਤਰ: ਅੰਮ੍ਰਿਤਸਰ ਤੇ ਗੁਲਾਬ ਸਿੰਘ ਭੋਗੀ ਦੀ ਵਿਧਵਾ ਮਾਈ ਸੁੱਖਾਂ ਸ਼ਾਸਨ ਕਰ ਰਹੀ ਸੀ। 1805 : ਮਹਾਰਾਜਾ ਰਣਜੀਤ ਸਿੰਘ ਨੇ ਉਸਨੂੰ ਲੋਹਗੜ੍ਹ ਦਾ ਕਿਲ੍ਹਾ ਅਤੇ ਜਮਜਮਾ ਤੋਪ ਆਪਣੇ ਹਵਾਲੇ ਕਰਨ ਲਈ ਕਿਹਾ। ਮਾਈ ਸੁੱਖਾਂ ਨੇ ਇਨਕਾਰ ਕਰ ਦਿੱਤਾ। ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਸੱਸ ਸਦਾ ਕੌਰ ਅਤੇ ਫ਼ਤਿਹ ਸਿੰਘ ਆਹਲੂਵਾਲੀਆ ਨੂ ਨਾਲ ਲੈ ਕੇ ਅੰਮ੍ਰਿਤਸਰ ਤੇ ਹਮਲਾ ਕਰ ਦਿੱਤਾ। ਥੋੜ੍ਹੋ ਜਿਹੇ ਵਿਰੋਧ ਤੋਂ ਬਾਅਦ ਮਾਈ ਸੁੱਖਾਂ ਨੇ ਹਾਰ ਮੰਨ ਲਈ। ਇਸ ਜਿੱਤ ਨਾਲ ਮਹਾਰਾਜਾ ਰਣਜੀਤ ਸਿੰਘ ਦੀ ਪ੍ਰਸਿੱਧੀ ਵਿੱਚ ਵਾਧਾ ਹੋਇਆ ਅਤੇ` ਉਸਨੂੰ ਬਹੁਤ ਸਾਰਾ ਆਰਥਿਕ ਲਾਭ ਵੀ ਹੋਇਆ।

 


3) ਮਹਾਰਾਜਾ ਰਣਜੀਤ ਸਿੰਘ ਦੀ ਮੁਲਤਾਨ ਜਿੱਤ ਦਾ ਵਰਣਨ ਕਰੋ।


ਉੱਤਰ: ਮਹਾਰਾਜਾ ਰਣਜੀਤ ਸਿੰਘ ਮੁਲਤਾਨ ਤੇ ਕਬਜ਼ਾ ਕਰਨਾ ਚਾਹੁੰਦਾ ਸੀ। ਉਸਨੇ 1802 : ਤੋਂ 1817 : ਤੱਕ ਛੇ ਸੈਨਿਕ ਮੁਹਿੰਮਾਂ ਭੇਜੀਆਂ ਪਰ ਅਫ਼ਗਾਨ ਗਵਰਨਰ ਨਵਾਬ ਮੁਜ਼ਫਰ ਖਾਂ ਹਰ ਵਾਰ ਨਜ਼ਰਾਨਾ ਦੇ ਮਹਾਰਾਜਾ ਰਣਜੀਤ ਸਿੰਘ ਦੀ ਫੌਜ਼ ਨੂੰ ਵਾਪਿਸ ਭੇਜ ਦਿੰਦਾ ਸੀ। 1818 : ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਮਿਸਰ ਦੀਵਾਨ ਚੰਦ ਦੀ ਅਗਵਾਈ ਹੇਠ ਭਾਰੀ ਫੌਜ਼ ਮੁਲਤਾਨ ਤੇ ਕਬਜ਼ਾ ਕਰਨ ਲਈ ਭੇਜੀ। ਫੌਜ਼ ਨੇ ਮੁਲਤਾਨ ਨੂੰ ਘੇਰਾ ਪਾ ਲਿਆ। ਘੇਰਾ ਚਾਰ ਮਹੀਨੇ ਤੱਕ ਚੌਲਦਾ ਰਿਹਾ। ਅਤ ਮਹਾਰਾਜਾ ਰਣਜੀਤ ਸਿੰਘ ਦੀ ਇੱਕ ਅਕਾਲੀ ਟੁੱਕੜੀ ਕਿਲ੍ਹੇ ਅੰਦਰ ਦਾਖਲ ਹੋ ਗਈ। ਨਵਾਬ ਮੁਜ਼ਫਰ ਖਾਂ ਅਤੇ ਉਸਦੇ ਪੰਜ ਪੁੱਤਰ ਮਾਰੇ ਗਏ। ਮਹਾਰਾਜਾ ਰਣਜੀਤ ਸਿੰਘ ਦਾ ਮੁਲਤਾਨ ਤੇ ਕਬਜ਼ਾ ਹੋ ਗਿਆ।


 

4) ਮਹਾਰਾਜਾ ਰਣਜੀਤ ਸਿੰਘ ਦੀ ਕਸ਼ਮੀਰ ਜਿੱਤ ਦਾ ਮਹੱਤਵ ਦੱਸੋ।


ਉੱਤਰ:


1. ਇਸ ਜਿੱਤ ਨਾਲ ਮਹਾਰਾਜੇ ਦੇ ਮਾਣ-ਸਨਮਾਨ ਵਿੱਚ ਭਾਰੀ ਵਾਧਾ ਹੋਇਆ।

2. ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਉੱਤਰ ਵੱਲ ਕੁਦਰਤੀ ਹੋਂਦ ਮਿਲੀ।

3. ਅਫ਼ਗਾਨ ਸ਼ਕਤੀ ਨੂੰ ਕਰਾਰੀ ਸੱਟ ਵੱਜੀ।

4. ਮਹਾਰਾਜਾ ਨੂੰ ਆਰਥਿਕ ਅਤੇ ਉਦਯੋਗਿਕ ਪਖ ਤੋਂ ਬਹੁਤ ਲਾਭ ਹੋਇਆ।

 


5) ਮਹਾਰਾਜਾ ਰਣਜੀਤ ਸਿੰਘ ਨੇ ਹਾਰੇ ਹੋਏ ਸ਼ਾਸਕਾਂ ਪ੍ਰਤੀ ਕੀ ਨੀਤੀ ਅਪਣਾਈ?


ਉੱਤਰ:


1. ਜਿਹੜੇ ਸ਼ਾਸਕਾਂ ਨੇ ਮਹਾਰਾਜਾ ਰਣਜੀਤ ਸਿੰਘ ਦੀ ਅਧੀਨਤਾ ਸਵੀਕਾਰ ਕਰ ਲਈ, ਉਹਨਾਂ ਨੂੰ ਉਹਨਾਂ ਦੇ ਇਲਾਕੇ ਵਾਪਸ ਕਰ ਦਿੱਤੇ ਗਏ।

2. ਜਿਹੜੇ ਸ਼ਾਸਕਾਂ ਦੇ ਇਲਾਕੇ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਵਿੱਚ ਸ਼ਾਮਿਲ ਕੀਤੇ, ਉਹਨਾਂ ਨੂੰ ਆਪਣੇ ਦਰਬਾਰ ਵਿੱਚ ਵੱਡੇ ਅਹੁਦੇ ਅਤੇ ਉੱਚੀਆਂ ਨੌਕਰੀਆਂ ਦਿੱਤੀਆਂ।

3. ਕਈ ਸ਼ਾਸਕਾਂ ਨੂੰ ਗੁਜ਼ਾਰੇ ਲਈ ਜ਼ਾਗੀਰਾਂ ਦਿੱਤੀਆਂ ਗਈਆਂ।

4. ਜਿਹੜੇ ਸ਼ਾਸਕਾਂ ਨੇ ਮਹਾਰਾਜਾ ਰਣਜੀਤ ਸਿੰਘ ਦਾ ਵਿਰੋਧ ਕੀਤਾ, ਉਹਨਾਂ ਨਾਲ ਸਖ਼ਤੀ ਨਾਲ ਨਿਪਟਿਆ ਗਿਆ।


 


6) ਮਹਾਰਾਜਾ ਰਣਜੀਤ ਸਿੰਘ ਨੇ ਸਿੱਖ ਮਿਸਲਾਂ ਪ੍ਰਤੀ ਕਿਹ ਜਿਹੀ ਨਤੀ ਅਪਣਾਈ?


ਉੱਤਰ: ਮਹਾਰਾਜਾ ਰਣਜੀਤ ਸਿੰਘ ਨੇ ਸਿੱਖ ਮਿਸਲਾਂ ਪ੍ਰਤੀ ਹੇਠ ਲਿਖੀ ਨੀਤੀ ਅਪਣਾਈ


1. ਆਪਣੇ ਰਾਜ ਵਿਸਥਾਰ ਲਈ ਮਹਾਰਾਜਾ ਰਣਜੀਤ ਸਿੰਘ ਨੇ ਨਾ ਕਿਸੇ ਰਿਸ਼ਤੇਦਾਰੀ ਵੱਲ ਧਿਆਨ ਦਿੱਤਾ ਨਾ ਹੀ ਕਿਸੇ ਹੋਰ ਭਾਵਨਾ ਦਾ।

2. ਉਸਨੇ ਸ਼ਕਤੀਸ਼ਾਲੀ ਮਿਸਲਾਂ ਨਾਲ ਮਿੱਤਰਤਾ ਕਰ ਲਈ ਜਾਂ ਫਿਰ ਵਿਆਹ ਸੰਬੰਧੀ ਸਥਾਪਿਤ ਕਰ ਲਏ।

3. ਮੌਕਾ ਵੇਖ ਕੇ ਮਹਾਰਾਜਾ ਨੇ ਮਿਤਰ ਮਿਸਲਾਂ ਦੇ ਸਰਦਾਰਾਂ ਨਾਲ ਵਿਸ਼ਵਾਸ਼ਘਾਤ ਵੀ ਕੀਤਾ ਅਤੇ ਉਹਨਾਂ ਦੇ ਪ੍ਰਦੇਸ਼ਾਂ ਨੂੰ ਆਪਣੇ ਅਧੀਨ ਕਰ ਲਿਆ।

4. ਮਹਾਰਾਜਾ ਰਣਜੀਤ ਸਿੰਘ ਨੇ ਕਮਜੋਰ ਮਿਸਲਾਂ ਤੇ ਹਮਲਾ ਕਰਕੇ` ਉਹਨਾਂ ਨੂੰ ਆਪਣੇ ਰਾਜ ਵਿੱਚ ਸ਼ਾਮਿਲ ਕਰ ਲਿਆ।

 


7) 1809 ਤੋਂ 1809 ਈ: ਤੱਕ ਅੰਗਰੇਜ਼ ਸਿੱਖ ਸੰਬੰਧਾਂ ਦਾ ਵਰਣਨ ਕਰੋ। ਜਾਂ

ਅੰਮ੍ਰਿਤਸਰ ਦੀ ਸੰਧੀ ਦੀਆਂ ਪਰਿਸਥਿਤੀਆਂ ਦਾ ਵਰਣਨ ਕਰੋ।


ਉੱਤਰ: ਮਹਾਰਾਜਾ ਰਣਜੀਤ ਸਿੰਘ ਸਾਰੀਆਂ ਸਿੱਖ ਰਿਆਸਤਾਂ ਨੂੰ ਆਪਣੇ ਅਧੀਨ ਕਰਨਾ ਚਾਹੁੰਦਾ ਸੀ। ਉਸਨੇ ਮਾਲਵਾ ਦੀਆਂ ਕਈ ਰਿਆਸਤਾਂ ਤੇ ਹਮਲੇ ਕੀਤੇ। ਇਹਨਾਂ ਰਿਆਸਤਾਂ ਦੇ ਸਰਦਾਰਾਂ ਨੇ ਅੰਗਰੇਜ਼ਾਂ ਤੋਂ ਸਹਾਇਤਾ ਮੰਗੀ। ਇਸ ਸਮੇਂ ਭਾਰਤ ਤੇ ਨੈਪੋਲੀਅਨ ਦੇ ਹਮਲੇ ਦਾ ਖਤਰਾ ਵਧ ਗਿਆ ਸੀ। ਇਸ ਲਈ ਅੰਗਰੇਜ਼ ਮਹਾਰਾਜਾ ਰਣਜੀਤ ਸਿੰਘ ਨਾਲ ਸੰਧੀ

ਕਰਨਾ ਚਾਹੁੰਦੇ ਸਨ। 1808 ਈ: ਵਿੱਚ ਅੰਗਰੇਜ਼ਾਂ ਨੇ ਚਾਰਲਸ ਮੈਟਕਾਫ਼ ਨੂੰ ਮਹਾਰਾਜਾ ਰਣਜੀਤ ਸਿੰਘ ਨਾਲ ਗੱਲਬਾਤ ਕਰਨ ਲਈ ਭੇਜਿਆ ਪਰ ਇਹ ਗੱਲਬਾਤ ਅਸਫ਼ਲ ਰਹੀ। ਜਦੋਂ ਭਾਰਤ ਤੋ ਨੈਪੋਲੀਅਨ ਦੇ ਹਮਲੇ ਦਾ ਖ਼ਤਰਾ ਦੂਰ ਹੋ ਗਿਆ ਤਾਂ ਅੰਗਰੇਜ਼ਾਂ ਨੇ ਮਹਾਰਾਜਾ ਰਣਜੀਤ ਸਿੰਘ ਤੋਂ ਆਪਣੀਆਂ ਸ਼ਰਤਾਂ ਪੂਰੀਆਂ ਕਰਵਾਉਣ ਲਈ ਯੁੱਧ ਦੀਆਂ ਤਿਆਰੀਆਂ ਸ਼ੁਰੂ ਕਰ ਦਿਤੀਆਂ। 25 ਅਪਰੈਲ, 1809 : ਵਿਚ ਰਣਜੀਤ ਸਿੰਘ ਅੰਗਰੇਜ਼ਾਂ ਵਿਚਕਾਰ ਅੰਮ੍ਰਿਤਸਰ ਸਾਹਬ ਵਿਖੇ ਸੰਧੀ ਹੋਈ।


 

8) ਅੰਮ੍ਰਿਤਸਰ ਦੀ ਸੰਧੀ ਦਾ ਕੀ ਮਹੱਤਵ ਸੀ?


ਉੱਤਰ:


1. ਇਸ ਸੰਧੀ ਨਾਲ ਮਹਾਰਾਜਾ ਰਣਜੀਤ ਸਿੰਘ ਦਾ ਸਿੱਖ ਸਾਮਰਾਜ ਬਣਾਉਣ ਦਾ ਸੁਪਨਾ ਤਬਾਹ ਹੋ ਗਿਆ।

2. ਮਹਾਰਾਜਾ ਰਣਜੀਤ ਸਿੰਘ ਦੇ ਗੌਰਵ ਨੂੰ ਭਾਰੀ ਸੱਟ ਵਜੀ।

3. ਅੰਗਰੇਜ਼ ਪੰਜਾਬ ਦੇ ਬਹੁਤ ਨੇੜੇ ਆ ਗਏ।

4. ਮਹਾਰਾਜਾ ਰਣਜੀਤ ਸਿੰਘ ਲਈ ਸਤਲੁਜ਼ ਪਾਰ ਦੇ ਇਲਾਕਿਆਂ ਤੇ ਕਬਜ਼ਾ ਕਰਨਾ ਸੰਭਵ ਨਾ ਰਿਹਾ।

5. ਇਸ ਸੰਧੀ ਨਾਲ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਨੂੰ ਨਸ਼ਟ ਹੋਣ ਤੋਂ ਬਚਾ ਲਿਆ।

6. ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਪੂਰਬੀ ਸੀਮਾ ਸੁਰਖਿਅਤ ਹੋ ਗਈ।


 

9) ਤ੍ਰੈ-ਪੱਖੀ ਸੰਧੀ ਤੋਂ ਇੱਕ ਸੰਖੇਪ ਨੋਟ ਲਿਖੋ।


ਉੱਤਰ: 1837 : ਵਿੱਚ ਰੂਸ ਤੇਜ਼ੀ ਨਾਲ ਏਸ਼ੀਆ ਵੱਲ ਵੱਧ ਰਿਹਾ ਸੀ। ਅੰਗਰੇਜ਼ਾਂ ਨੂੰ ਖਤਰਾ ਪੈ ਗਿਆ ਕਿ ਕਿਤੇ ਰੂਸ ਅਫ਼ਗਾਨਿਸਤਾਨ ਦੇ ਰਸਤੇ ਭਾਰਤ ਤੇ ਹਮਲਾ ਨਾ ਕਰ ਦੇਵੇ। ਇਸ ਲਈ ਉਹਨਾਂ ਨੇ ਅਫ਼ਗਾਨਿਸਤਾਨ ਦੇ ਸਾਬਕਾ ਸ਼ਾਸਕ ਸ਼ਾਹ ਸ਼ੁਜਾਹ ਅਤੇ ਮਹਾਰਾਜਾ ਰਣਜੀਤ ਸਿੰਘ ਨੂੰ ਨਾਲ ਲੈ ਕੇ ਤ੍ਰੈ-ਪੱਖੀ ਸੰਧੀ ਕੀਤੀ। ਇਸ ਸੰਧੀ ਅਨੁਸਾਰ ਅਫ਼ਗਾਨਿਸਤਾਨ ਦੇ ਸ਼ਾਸਕ ਦੋਸਤ ਮੁਹੰਮਦ ਨੂੰ ਗੱਦੀ ਤੋਂ ਉਤਾਰ ਕੇ ਸ਼ਾਹ ਸ਼ੁਜਾਹ ਨੂੰ ਅਫ਼ਗਾਨਿਸਤਾਨ ਦਾ ਨਵਾਂ ਸ਼ਾਸਕ ਬਣਾਉਣ ਦਾ ਫੈਸਲਾ ਕੀਤਾ ਗਿਆ। ਇਹ ਸੰਧੀ 26 ਜੂਨ 1838 : ਨੂੰ ਹੋਈ।


 

10) ਤ੍ਰੈ-ਪੱਖੀ ਸੰਧੀ ਦੀਆਂ ਸ਼ਰਤਾਂ ਕੀ ਸਨ?


ਉੱਤਰ:


1. ਸ਼ਾਹ ਸ਼ੁਜਾਹ ਨੂੰ ਅਫ਼ਾਨਿਸਤਾਨ ਦਾ ਬਾਦਸ਼ਾਹ ਬਣਾਇਆ ਜਾਵੇਗਾ।

2. ਸ਼ਾਹ ਸ਼ੁਜਾਹ ਮਹਾਰਾਜਾ ਰਣਜੀਤ ਸਿੰਘ ਦੁਆਰਾ ਜਿੱਤੇ ਅਫ਼ਗਾਨ ਇਲਾਕਿਆਂ ਤੇ ਮਹਾਰਾਜੇ ਦਾ ਅਧਿਕਾਰ ਸਵੀਕਾਰ ਕਰ ਲਵੇਗਾ।

3. ਸਿੰਧ ਦੇ ਸੰਬੰਧ ਵਿੱਚ ਸ਼ਾਹ ਸ਼ੁਜਾਹ ਮਹਾਰਾਜੇ ਅਤੇ ਅੰਗਰੇਜ਼ਾਂ ਵਿਚਕਾਰ ਹੋਣ ਵਾਲੋਂ ਫੈਸਲੇ ਨੂੰ ਮਨੇਗਾ।

4. ਅੰਗਰੇਜ਼ਾਂ ਅਤੇ ਸਿੱਖਾਂ ਦੀ ਸਹਾਇਤਾ ਤੋ ਬਿਨਾਂ ਸ਼ਾਹ ਸੁਜਾਹ ਕਿਸੇ ਹੋਰ ਸ਼ਕਤੀ ਨਾਲ ਸੰਬੰਧ ਨਹੀਂ ਬਣਾਵੇਗਾ।

5. ਇੱਕ ਦੇਸ਼ ਦਾ ਦੁਸ਼ਮਣ ਦੂਜੇ ਦੋ ਦੇਸ਼ਾਂ ਦਾ ਵੀ ਦੁਸ਼ਮਣ ਸਮਝਿਆ ਜਾਵੇਗਾ।

6. ਸ਼ਾਹ ਸ਼ੁਜਾਹ ਨੂੰ ਗੱਦੀ ਤੇ ਬਿਠਾਉਣ ਲਈ ਮਹਾਰਾਜਾ ਰਣਜੀਤ ਸਿੰਘ 5000 ਸੈਨਿਕ ਭੇਜੇਗਾ।


 

11) ਮਹਾਰਾਜਾ ਰਣਜੀਤ ਸਿੰਘ ਦੇ ਕੇਂਦਰੀ ਸ਼ਾਸਨ ਦੀ ਰੂਪ-ਰੇਖਾ ਬਿਆਨ ਕਰੋ। ਜਾਂ


ਮਹਾਰਾਜਾ ਰਣਜੀਤ ਸਿੰਘ ਦੇ ਕੇਂਦਰੀ ਸ਼ਾਸਨ ਵਿੱਚ ਮਹਾਰਾਜੇ ਦੀ ਸਥਿਤੀ ਕਿਹੋ ਜਿਹੀ ਸੀ?


ਉੱਤਰ: ਮਹਾਰਾਜਾ ਰਾਜ ਦਾ ਮੁਖੀ ਸੀ। ਉਹ ਰਾਜ ਦੇ ਸਾਰੇ ਮਾਮਲਿਆਂ ਦੀ ਅਗਵਾਈ ਕਰਦਾ ਸੀ। ਉਹ ਰਾਜ ਸੰਬੰਧੀ ਨੀਤੀਆਂ ਬਣਾਉਂਦਾ ਸੀ। ਉਹ ਮੰਤਰੀਆਂ, ਅਧਿਕਾਰੀਆਂ ਅਤੇ ਦਰਬਾਰੀਆਂ ਦੀਆਂ ਨਿਯੁਕਤੀਆਂ ਕਰਦਾ ਸੀ। ਉਹ ਰਾਜ ਦਾ ਮੁੱਖ ਜੱਜ ਸੀ। ਉਸਦੇ ਮੂਹੋਂ ਨਿਕਲਿਆ ਹਰ ਸ਼ਬਦ ਕਾਨੂੰਨ ਬਣ ਜਾਂਦਾ ਸੀ। ਉਸਦੀ ਸਹਾਇਤਾ ਲਈ ਮੰਤਰੀ ਪਰੀਸ਼ਦ ਸੀ। ਮੰਤਰੀਆਂ ਨੂੰ ਵੱਖੋ-ਵੱਖ ਮਹਿਕਮੇ ਦਿੱਤੇ ਗਏ ਸਨ। ਮੰਤਰੀਆਂ ਦੀ ਸਲਾਹ ਨੂੰ ਮੰਨਣਾ ਜਾਂ ਨਾ ਮੰਨਣਾ ਮਹਾਰਾਜੇ ਦੀ ਮਰਜ਼ੀ ਸੀ।


 

12) ਮਹਾਰਾਜਾ ਰਣਜੀਤ ਸਿੰਘ ਦਾ ਪ੍ਰਾਂਤਕ ਪ੍ਰਬੰਧ ਕਿਹੋ ਜਿਹਾ ਸੀ?


ਉੱਤਰ: ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਸਾਮਰਾਜ ਨੂੰ ਚਾਰ ਸੂਬਿਆਂ ਵਿੱਚ ਵੰਡਿਆ ਹੋਇਆ ਸੀ:

 


1. ਸੂਬਾ-ਏ-ਲਾਹੌਰ

2. ਸੂਬਾ-ਏ-ਮੁਲਤਾਨ

3. ਸੂਬਾ-ਏ-ਕਸ਼ਮੀਰ

4. ਸੂਬਾ-ਏ-ਪੇਸ਼ਾਵਰ


ਸੂਬੇ ਦਾ ਪ੍ਰਬੰਧ ਚਲਾਉਣ ਦੀ ਜਿੰਮੇਵਾਰੀ ਨਾਜ਼ਿਮ ਦੀ ਹੁੰਦੀ ਸੀ। ਉਹ ਆਪਣੇ ਰਾਜ ਵਿੱਚ ਸ਼ਾਂਤੀ ਬਣਾ ਕੇ ਰੱਖਦਾ ਸੀ। ਉਹ ਬਾਕੀ ਕਰਮਚਾਰੀਆਂ ਦੇ ਕੈਮਾਂ ਦੀ ਨਿਗਰਾਨੀ ਕਰਦਾ ਸੀ। ਉਹ ਰਾਜ ਵਿੱਚ ਮਹਾਰਾਜਾ ਦੇ ਹੁਕਮਾਂ ਨੂੰ ਲਾਗੂ ਕਰਵਾਉਂਦਾ ਸੀ। ਉਹ ਦੀਵਾਨੀ ਅਤੇ ਫ਼ੌਜਦਾਰੀ ਮੁਕਦਮਿਆਂ ਦੇ ਫੈਸਲੇ ਕਰਦਾ ਸੀ। ਉਹ ਜਿਲ੍ਹਿਆਂ ਦੇ ਕਾਰਦਾਰਾਂ ਤੇ ਵੀ ਨਜ਼ਰ ਰੱਖਦਾ ਸੀ। ਭਾਵੇਂ ਉਸ ਕੋਲ ਅਸੀਮ ਸ਼ਕਤੀਆਂ ਸਨ ਪਰ ਫਿਰ ਵੀ ਰਾਜ ਸੰਬੰਧੀ ਅਹਿਮ ਫੈਸਲੇ ਲੈਣ ਸਮੇਂ ਮਹਾਰਾਜੇ ਦੀ ਸਲਾਹ ਲੈਣਾ ਜਰੂਰੀ ਸੀ। ਮਹਾਰਾਜਾ ਜਦੋਂ ਚਾਹੇ, ਨਾਜ਼ਿਮ ਨੂੰ ਤਬਦੀਲ ਕਰ ਸਕਦਾ ਸੀ।

 


13) ਮਹਾਰਾਜਾ ਰਣਜੀਤ ਸਿੰਘ ਦੇ ਸਥਾਨਕ ਪ੍ਰਬੰਧ ਤੋਂ ਇੱਕ ਨੋਟ ਲਿਖੋ।


ਉੱਤਰ: ਮਹਾਰਾਜਾ ਨੇ ਆਪਣੇ ਹਰੇਕ ਸੂਬੇ ਨੂੰ ਕਈ ਪਰਗਨਿਆਂ ਵਿੱਚ ਵੰਡਿਆ ਹੋਇਆ ਸੀ। ਪਰਗਨੇ ਦਾ ਮੁੱਖ ਅਧਿਕਾਰੀ ਕਾਰਦਾਰ ਹੁੰਦਾ ਸੀ। ਉਹ ਪਰਗਨੇ ਵਿੱਚ ਸ਼ਾਂਤੀ ਬਣਾ ਕੇ ਰੱਖਦਾ ਸੀ। ਉਹ ਮਹਾਰਾਜੇ ਦੇ ਹੁਕਮਾਂ ਦੀ ਪਾਲਣਾ ਕਰਵਾਉਂਦਾ ਸੀ ਅਤੇ ਲਗਾਨ ਇਕੱਠਾ ਕਰਦਾ ਸੀ। ਪ੍ਰਸ਼ਾਸਨ ਦੀ ਸਭ ਤੋਂ ਛੋਟੀ ਇਕਾਈ ਪਿੰਡ ਸੀ। ਪਿੰਡਾਂ ਦਾ ਪ੍ਰਬੰਧ ਪੰਚਾਇਤਾਂ ਦੇ ਹਥ ਵਿੱਚ ਹੁੰਦਾ ਸੀ। ਪੰਚਾਇਤਾਂ ਪਿੰਡ ਵਿੱਚ ਸ਼ਾਂਤੀ ਦਾ ਪ੍ਰਬੰਧ ਕਰਦੀਆ ਸਨ ਅਤੇ ਝਗੜਿਆਂ ਦੇ ਨਿਪਟਾਰੇ ਕਰਦੀਆਂ ਸਨ।


 

14) ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਕਾਰਦਾਰ ਦੀ ਕੀ ਸਥਿਤੀ ਸੀ?


ਉੱਤਰ: ਕਾਰਦਾਰ ਪਰਗਨੇ ਦਾ ਮੁੱਖ ਅਧਿਕਾਰੀ ਸੀ। ਉਸ ਦੀ ਸਥਿਤੀ ਅੱਜਕਲ੍ਹ ਦੇ ਡਿਪਟੀ ਕਮਿਸ਼ਨਰ ਵਾਂਗ ਸੀ। ਉਹ ਪਰਗਨੇ ਵਿੱਚ ਸ਼ਾਂਤੀ ਬਣਾ ਕੇ ਰੱਖਦਾ ਸੀ। ਮਹਾਰਾਜੇ ਦੇ ਹੁਕਮਾਂ ਦੀ ਪਾਲਣਾ ਕਰਵਾਉਂਦਾ ਸੀ। ਲਗਾਨ ਇਕੱਠਾ ਕਰਦਾ ਸੀ। ਲੌਕਾਂ ਦੇ ਹਿੱਤਾਂ ਦਾ ਧਿਆਨ ਰੱਖਦਾ ਸੀ। ਪਰਗਨੇ ਅਧੀਨ ਆਉਂਦੇ ਦੀਵਾਨੀ ਅਤੇ ਫੌਜ਼ਦਾਰੀ ਮੁਕਦਮਿਆਂ ਦੇ ਫੈਸਲੇ ਕਰਦਾ ਸੀ।


 

15) ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਕੌਤਵਾਲ ਦੇ ਕੀ ਮੁੱਖ ਕੰਮ ਸਨ?


ਉੱਤਰ: ਲਾਹੌਰ ਸ਼ਹਿਰ ਦਾ ਪ੍ਰਬੰਧ ਕੋਤਵਾਲ ਅਧੀਨ ਸੀ। ਉਸਦੇ ਕੰਮ ਹੇਠ ਲਿਖੇ ਸਨ:


1. ਉਹ ਮਹਾਰਾਜਾ ਦੇ ਹੁਕਮਾਂ ਨੂੰ ਲਾਗੂ ਕਰਵਾਉਂਦਾ ਸੀ।

2. ਸ਼ਹਿਰ ਵਿੱਚ ਸ਼ਾਂਤੀ ਵਿਵਸਥਾ ਬਣਾ ਕੇ ਰੱਖਦਾ ਸੀ।

3. ਮੁਹੱਲੇਦਾਰਾਂ ਦੇ ਕੰਮਾਂ ਦੀ ਦੇਖ-ਭਾਲ ਕਰਦਾ ਸੀ।

4. ਸ਼ਹਿਰ ਵਿੱਚ ਸਫ਼ਾਈ ਦਾ ਪ੍ਰਬੰਧ ਕਰਦਾ ਸੀ।

5. ਸ਼ਹਿਰ ਵਿੱਚ ਆਉਣ ਵਾਲੇ ਵਿਦੇਸ਼ੀਆਂ ਦਾ ਵੇਰਵਾ ਰੱਖਦਾ ਸੀ।


 

16) ਮਹਾਰਾਜਾ ਰਣਜੀਤ ਸਿੰਘ ਦੇ ਸਮੇ' ਲਾਹੌਰ ਸ਼ਹਿਰ ਦੇ ਪ੍ਰਬੰਧ ਤੇ ਇੱਕ ਨੋਟ ਲਿਖੋ।


ਉੱਤਰ: ਲਾਹੌਰ ਸ਼ਹਿਰ ਦਾ ਪ੍ਰਬੰਧ ਦੂਜੇ` ਸ਼ਹਿਰਾਂ ਨਾਲੋਂ ਵੱਖਰੇ ਢੰਗ ਨਾਲ ਕੀਤਾ ਜਾਂਦਾ ਸੀ। ਸਾਰੇ ਸ਼ਹਿਰ ਨੂੰ ਮੁਹੱਲਿਆਂ ਵਿੱਚ ਵੰਡਿਆ ਗਿਆ ਸੀ। ਹਰੇਕ ਮੁਹੱਲਾ ਇੱਕ ਮੁਹੱਲੇਦਾਰ ਦੇ ਅਧੀਨ ਸੀ। ਮੁਹੱਲੇਦਾਰ ਆਪਣੇ ਅਧੀਨ ਮੁਹੱਲੇ ਵਿੱਚ ਸ਼ਾਂਤੀ ਵਿਵਸਥਾ ਕਾਇਮ ਰੱਖਦਾ ਸੀ। ਸਫ਼ਾਈ ਦਾ ਪ੍ਰਬੰਧ ਕਰਦਾ ਸੀ। ਸ਼ਹਿਰ ਦਾ ਮੁੱਖ ਅਧਿਕਾਰੀ ਕੋਤਵਾਲ ਸੀ। ਉਹ ਮੁਹੱਲੇਦਾਰਾਂ ਦੇ ਕੰਮਾਂ ਦੀ ਨਿਗਰਾਨੀ ਕਰਦਾ ਸੀ ਅਤੇ ਮਹਾਰਾਜਾ ਦੇ ਹੁਕਮਾਂ ਨੂੰ ਲਾਗੂ ਕਰਵਾਉਂਦਾ ਸੀ।


 

17) ਮਹਾਰਾਜਾ ਰਣਜੀਤ ਸਿੰਘ ਦੇ ਲਗਾਨ ਪ੍ਰਬੰਧ ਦੀਆਂ ਕੀ ਵਿਸ਼ੇਸ਼ਤਾਵਾਂ ਸਨ?


ਉੱਤਰ: ਮਹਾਰਾਜਾ ਰਣਜੀਤ ਸਿੰਘ ਦੇ ਲਗਾਨ ਪ੍ਰਬੰਧ ਦੀਆਂ ਵਿਸ਼ੇਸ਼ਤਾਵਾਂ:


 

1. ਆਮਦਨ ਦਾ ਮੁੱਖ ਸੋਮਾ ਭੂਮੀ ਲਗਾਨ ਸੀ।

2. ਲਗਾਨ ਭੂਮੀ ਦੀ ਉਪਜਾਊ ਸ਼ਕਤੀ ਦੇ ਅਧਾਰ ਤੇ ਨਿਸਚਿਤ ਕੀਤਾ ਜਾਂਦਾ ਸੀ।

3. ਭੂਮੀ ਲਗਾਨ ਸਾਲ ਵਿੱਚ ਦੋ ਵਾਰ ਇਕੱਠਾ ਕੀਤਾ ਜਾਂਦਾ ਸੀ।

4. ਲਗਾਨ ਇਕੱਠਾ ਕਰਨ ਲਈ ਬਟਾਈ, ਕਨਕੂਤ, ਬਿਘਾ ਆਦਿ ਪ੍ਰਣਾਲੀਆਂ ਦੀ ਵਰਤੋ ਕੀਤੀ ਜਾਂਦੀ ਸੀ।

5. ਲਗਾਨ ਕਾਰਦਾਰ, ਮੁਕੱਦਮ, ਪਟਵਾਰੀ, ਕਾਨੂੰਨਗੋਂ ਅਤੇ ਚੌਧਰੀ ਦੁਆਰਾ ਇਕੱਠਾ ਕੀਤਾ ਜਾਂਦਾ ਸੀ।

6. ਲਗਾਨ ਨਕਦ ਜਾਂ ਉਪਜ਼ ਦੇ ਰੂਪ ਵਿੱਚ ਲਿਆ ਜਾਂਦਾ ਸੀ।


 

18) ਮਹਾਰਾਜਾ ਰਣਜੀਤ ਸਿੰਘ ਦੀ ਨਿਆਂ ਪ੍ਰਣਾਲੀ ਦੀਆਂ ਕੀ ਮੁੱਖ ਵਿਸ਼ੇਸ਼ਤਾਵਾਂ ਸਨ?


ਉੱਤਰ: ਮਹਾਰਾਜਾ ਰਣਜੀਤ ਸਿੰਘ ਦੀ ਨਿਆਂ ਪ੍ਰਣਾਲੀ ਦੀਆਂ ਵਿਸ਼ੇਸ਼ਤਾਵਾਂ:


1. ਨਿਆਂ ਪ੍ਰਣਾਲੀ ਸਾਦਾ ਸੀ। ਕਾਨੂੰਨ ਲਿਖਤੀ ਨਹੀਂ ਸਨ।

2. ਫੈਸਲੇ ਪ੍ਰਚਲਿਤ ਰਿਵਾਜਾਂ ਅਤੇ ਧਾਰਮਿਕ ਵਿਸ਼ਵਾਸਾਂ ਦੇ ਅਧਾਰ ਤੇ ਕੀਤੇ ਜਾਂਦੇ ਸਨ।

3. ਸਭ ਤੋਂ ਛੋਟੀ ਅਦਾਲਤ ਪੰਚਾਇਤ ਅਤੇ ਸਭ ਤੋ ਵੱਡੀ ਅਦਾਲਤ ਮਹਾਰਾਜਾ ਦੀ ਹੁੰਦੀ ਸੀ।

4. ਸ਼ਹਿਰਾਂ ਵਿੱਚ ਕਾਜ਼ੀ ਦੀਆਂ ਅਦਾਲਤਾਂ ਸਥਾਪਿਤ ਕੀਤੀਆਂ ਗਈਆਂ।

5. ਮੌਤ ਦੀ ਸਜ਼ਾ ਨਹੀਂ ਦਿੱਤੀ ਜਾਂਦੀ ਸੀ।

6. ਆਮ ਤੌਰ ਤੇ ਜੁਰਮਾਨੇ ਹੀ ਕੀਤੇ ਜਾਂਦੇ ਸਨ।


 

19) ਮਹਾਰਾਜਾ ਰਣਜੀਤ ਸਿੰਘ ਦੇ ਫ਼ੌਜੀ ਪ੍ਰਬੰਧ ਦੀਆਂ ਕੀ ਵਿਸ਼ੇਸ਼ਤਾਵਾਂ ਸਨ?


ਉੱਤਰ: ਮਹਾਰਾਜਾ ਰਣਜੀਤ ਸਿੰਘ ਦੀ ਸੈਨਿਕ ਪ੍ਰਣਾਲੀ ਦੀਆਂ ਵਿਸ਼ੇਸ਼ਤਾਵਾਂ:


 

1. ਮਹਾਰਾਜਾ ਨੇ ਸੈਨਾ ਦੇ ਅਨੁਸ਼ਾਸਨ ਅਤੇ ਆਧੁਨਿਕੀਕਰਨ ਵੱਲ ਵਿਸ਼ੇਸ਼ ਧਿਆਨ ਦਿੱਤਾ।

2. ਮਹਾਰਾਜਾ ਦੀ ਸੈਨਿਕ ਪ੍ਰਣਾਲੀ ਦੇਸੀ ਅਤੇ ਵਿਦੇਸ਼ੀ ਸੈਨਿਕ ਪ੍ਰਣਾਲੀ ਦਾ ਸੁਮੇਲ ਸੀ।

3. ਬਹੁਤੇ ਇਤਿਹਾਸਕਾਰਾਂ ਅਨੁਸਾਰ ਫੌਜ਼ ਦੀ ਗਿਣਤੀ 75000 ਤੋ ਇੱਕ ਲੱਖ ਦੇ ਵਿਚਕਾਰ ਸੀ।

4. ਲੌਕ ਆਪਣੀ ਮਰਜੀ ਨਾਲ ਫੌਜ਼ ਵਿੱਚ ਭਰਤੀ ਹੁੰਦੇ ਸਨ।

5. ਪਦਉਨਤੀਆਂ ਕਾਬਲੀਅਤ ਦੇ ਅਧਾਰ ਤੇ ਦਿੱਤੀਆਂ ਜਾਂਦੀਆਂ ਸਨ।


 

20) ਮਹਾਰਾਜਾ ਰਣਜੀਤ ਸਿੰਘ ਦਾ ਆਪਣੀ ਪਰਜਾ ਪ੍ਰਤੀ ਵਤੀਰਾ ਕਿਹੋ ਜਿਹਾ ਸੀ?


ਉੱਤਰ: ਮਹਾਰਾਜਾ ਰਣਜੀਤ ਸਿੰਘ ਇੱਕ ਦਿਆਲੂ ਸ਼ਾਸਕ ਸੀ। ਉਹ ਆਪਣੀ ਪਰਜਾ ਦਾ ਬਹੁਤ ਧਿਆਨ ਰੱਖਦਾ ਸੀ। ਉਸਨੇ ਆਪਣੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵੀ ਕਿਹਾ ਹੋਇਆ ਸੀ ਕਿ ਉਹ ਪਰਜਾ ਦੀ ਭਲਾਈ ਦਾ ਪੂਰਾ ਧਿਆਨ ਰੱਖਣ । ਮਹਾਰਾਜਾ ਦੇ ਸ਼ਾਸਨਕਾਲ ਵਿੱਚ ਸਾਰੀਆਂ ਨੌਕਰੀਆਂ ਕਾਬਲੀਅਤ ਦੇ ਅਧਾਰ ਤੇ ਦਿੱਤੀਆਂ ਜਾਂਦੀਆਂ ਸਨ । ਕਿਸੇ ਨਾਲ ਵੀ ਵਿਤਕਰਾ ਨਹੀਂ ਕੀਤਾ ਜਾਂਦਾ ਸੀ। ਹੜ੍ਹ ਜਾਂ ਸੋਕੇ ਆਦਿ ਦੀ ਸਥਿਤੀ ਵਿੱਚ ਮਹਾਰਾਜਾ ਪਰਜਾ ਦਾ ਲਗਾਨ ਮਾਫ਼ ਕਰ ਦਿੰਦਾ ਸੀ।


 

6 ਨੰਬਰਾਂ ਵਾਲੇ ਪ੍ਰਸ਼ਨ


 

ਪ੍ਰਸ਼ਨ 1: ਮਹਾਰਾਜਾ ਰਣਜੀਤ ਸਿੰਘ ਦੀਆਂ ਜਿੱਤਾਂ ਤੇ ਸੰਖੇਪ ਨੋਟ ਲਿੱਖੋ?


ਉਤਰ: ਮਹਾਰਾਜਾ ਰਣਜੀਤ ਸਿੰਘ ਨੇ ਆਪਨੇ ਜੀਵਨ ਕਾਲ ਵਿੱਚ ਅਨੇਕ ਜਿੱਤਾਂ ਪ੍ਰਾਪਤ ਕੀਤੀਆਂ

ਕੁਝ ਮਹੱਤਵਪੂਰਨ ਜਿੱਤਾਂ:-


1.ਲਾਹੌਰ ਦੀ ਜਿੱਤ (1799 ):- ਇਸ ਸਮੇਂ ਲਾਹੌਰ ਉੱਤੇ ਭੰਗੀ ਸਰਦਾਰਾਂ ਚੇਤ ਸਿੰਘ, ਮੋਹਰ ਸਿੰਘ ਤੇ ਸਾਹਿਬ ਸਿੰਘ ਦਾ ਰਾਜ ਸੀ। ਇਹ ਬਹੁਤ ਅਤਿਆਚਾਰੀ ਸ਼ਾਸਕ ਸਨ ਜ਼ਮਾਨ ਸ਼ਾਹ ਤੇ ਹਮਲੇ ਕਰਕੇ ਮਹਾਰਾਜਾ ਰਣਜੀਤ ਸਿੰਘ ਨੇ ਇੱਥੋਂ ਦੇ ਮੁੱਖ ਵਿਅਕਤੀਆਂ ਨੂੰ ਪ੍ਰਭਾਵਿਤ ਕੀਤਾ ਅਤੇ ਉਹਨਾਂ ਨੇ ਮਹਾਰਾਜਾ ਨੂੰ ਜੰਗ ਦਾ ਸੱਦਾ ਦਿੱਤਾ। ਮਹਾਰਾਜਾ ਨੇ ਜੰਗ ਦਾ ਸੱਦਾ ਸਵੀਕਾਰ ਕੀਤਾ ਅਤੇ 7 ਜੁਲਾਈ 1799 ਨੂੰ ਲਾਹੌਰ ਤੇ ਚੜ੍ਹਾਈ ਕਰ ਦਿੱਤੀ। ਇਸ ਤਰਾਂ ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਦੀ ਜਿੱਤ ਪ੍ਰਾਪਤ ਕੀਤੀ।


2. ਅਕਾਲਗੜ੍ਹ ਦੀ ਜਿੱਤ (1801):- ਅਕਾਲਗੜ੍ਹ ਦਾ ਸ਼ਾਸਕ ਦਲ ਸਿੰਘ ਗੁਜਰਾਤ ਦੇ ਸਾਹਿਬ ਸਿੰਘ ਭੰਗੀ ਨਾਲ ਮਿਲ ਕੇ ਰਣਜੀਤ ਸਿੰਘ ਦੇ ਖਿਲਾਫ਼ ਸਾਜਿਸ਼ ਰਚ ਰਿਹਾ ਸੀ। ਮਹਾਰਾਜਾ ਰਣਜੀਤ ਸਿੰਘ ਨੇ ਦਲ ਸਿੰਘ ਨੂੰ ਬੰਦੀ ਬਣਾ ਲਿਆ ਤੇ ਅਕਾਲਗੜ੍ਹ ਤੇ ਜਿੱਤ ਪੱਕੀ ਕੀਤੀ।


3. ਅੰਮ੍ਰਿਤਸਰ ਦੀ ਜਿੱਤ (1805 ):- 1805 ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਗੁਲਾਬ ਸਿੰਘ ਭੰਗੀ ਦੀ ਵਿਧਵਾ ਮਾਈ ਸੁੱਖਾਂ ਨੂੰ ਲੋਹਗੜ੍ਹ ਦਾ ਕਿਲ੍ਹਾ ਅਤੇ ਜ਼ਮਜ਼ਮਾ ਤੋਪ ਉਸ ਦੇ ਹਵਾਲੇ ਕਰਨ ਲਈ ਕਿਹਾ ਮਾਈ ਸੁੱਖਾਂ ਨੇ ਮਨ੍ਹਾ ਕਰ ਦਿੱਤਾ।ਇਸ ਕਰਕੇ ਮਹਾਰਾਜਾ ਰਣਜੀਤ ਸਿੰਘ ਨੇ ਅੰਮ੍ਰਿਤਸਰ 'ਤੇ ਹਮਲਾ ਕਰ ਦਿੱਤਾ ਅਤੇ ਮਾਈ ਸੁੱਖਾਂ ਨੇ ਥੋੜੇ ਵਿਰੌਧ ਤੋਂ ਬਾਅਦ ਹਾਰ ਮੰਨ ਲਈ ਤੇ ਮਹਾਰਾਜਾ ਰਣਜੀਤ ਸਿੰਘ ਨੇ ਅੰਮ੍ਰਿਤਸਰ ਤੇ ਜਿੱਤ ਪ੍ਰਾਪਤ ਕੀਤੀ।


4. ਸਿਆਲਕੋਟ ਦੀ ਜਿੱਤ (1808 ):-ਮਹਾਰਾਜਾ ਰਣਜੀਤ ਸਿੰਘ ਨੇ ਜੀਵਨ ਸਿੰਘ ਨੂੰ ਹਰਾ ਕੇ ਸਿਆਲਕੋਟ ਦੀ ਜਿੱਤ ਪ੍ਰਾਪਤ ਕੀਤੀ।


5. ਜੰਮੂ ਦੀ ਜਿੱਤ (1809 ):- ਜਦੋਂ ਜੰਮੂ ਦੇ ਰਾਜੇ ਜੈ ਸਿੰਘ ਦੀ ਮੌਤ ਹੋ ਗਈ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਦੀਵਾਨ ਭਵਾਨੀ ਦਾਸ ਦੀ ਅਗਵਾਈ ਹੇਠ ਜੰਮੂ ਦੀ ਜਿੱਤ ਦਾ ਸਿਹਰਾ ਆਪਨੇ ਸਿਰ ਸਿਰਜਿਆ।


6.ਅਟਕ ਦੀ ਜਿੱਤ (1813 ):-13 ਜੁਲਾਈ 1813 .ਹਜ਼ਰੋ ਸਥਾਨ ਤੇ ਮਹਾਰਾਜਾ ਰਣਜੀਤ ਸਿੰਘ ਨੇ ਫ਼ਤਿਹ ਖ਼ਾਂ ਨੂੰ ਹਰਾ ਕੇ ਅਟਕ ਤੇ ਸ਼ਾਨਦਾਰ ਜਿੱਤ ਹਾਸਿਲ ਕੀਤੀ।


 

ਪ੍ਰਸਨ 2. 1806 . ਤੋਂ 1839 . ਤੱਕ ਅੰਗ੍ਰੇਜ਼ਾਂ ਅਤੇ ਸਿੱਖ ਸੰਬੰਧਾਂ ਦਾ ਵਰਨਣ ਕਰੋ?


 

ਉਤਰ:


1.ਲਾਹੌਰ ਦੀ ਸੰਧੀ (1806 ):- ਇਸ ਸੰਧੀ ਅਨੁਸਾਰ ਰਣਜੀਤ ਸਿੰਘ ਅੰਗ੍ਰੇਜ਼ਾਂ ਵਿਰੁੱਧ ਮਰਾਠਿਆਂ ਦੀ ਮਦਦ ਨਹੀਂ ਕਰੇਗਾ। ਜੇ ਰਣਜੀਤ ਸਿੰਘ ਅਤੇ ਫਤਿਹ ਸਿੰਘ ਆਹਲੂਵਾਲੀਆ ਹੋਲਕਰ ਦੀਆਂ ਫੌਜਾਂ ਨੂੰ ਅੰਮ੍ਰਿਤਸਰ ਤੋਂ ਦੂਰ ਰੱਖਣਗੇ ਤਾਂ ਅੰਗ੍ਰੇਜ਼ਾਂ ਉਹਨਾਂ ਨਾਲ ਮਿੱਤਰਤਾ ਨਿਭਾਉਣਗੇ ਅਤੇ ਕਦੇ ਉਹਨਾਂ 'ਤੇ ਹਮਲੇ ਨਹੀਂ ਕਰਨਗੇ।


2. ਅੰਮ੍ਰਿਤਸਰ ਦੀ ਸੰਧੀ (1809 ਈ):- 25 ਅਪ੍ਰੈਲ 1809 ਈ ਨੂੰ ਮਹਾਰਾਜਾ ਰਣਜੀਤ ਸਿੰਘ ਅਤੇ ਅੰਗ੍ਰੇਜ਼ਾਂ ਵਿੱਚ ਅੰਮ੍ਰਿਤਸਰ ਦੀ ਸੰਧੀ ਹੋਈ। ਇਸ ਸੰਧੀ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਸਤਲੁਜ ਦਰਿਆ ਨੂੰ ਆਪਣੇ ਰਾਜ ਦੀ ਪੂਰਬੀ ਹੱਦ ਮੰਨ ਲਿਆ।


3. ਵਦਨੀ ਦਾ ਪ੍ਰਸ਼ਨ:- 1809 ਈ ਤੋਂ 1830 ਈ. ਤੱਕ ਮਹਾਰਾਜਾ ਰਣਜੀਤ ਸਿੰਘ ਅਤੇ ਅੰਗ੍ਰੇਜ਼ਾਂ ਵਿੱਚ ਕਦੇ ਮਿਤਰਤਾ ਅਤੇ ਤਣਾਅ ਦੀ ਸਥਿਤੀ ਬਣਦੀ ਰਹੀ। 1827 ਈ. ਨੂੰ ਅੰਗ੍ਰੇਜ਼ਾਂ ਨੇ ਵਦਨੀ ਉੱਤੇ ਮਹਾਰਾਜ ਦਾ ਅਧਿਕਾਰ ਮੰਨ ਲਿਆ।


4.ਸਿੰਧ ਦਾ ਮਾਮਲਾ (1832 ਈ):-1832 ਈ: ਵਿੱਚ ਮਹਾਰਾਜਾ ਰਣਜੀਤ ਸਿੰਘ ਅਤੇ ਅੰਗ੍ਰੇਜ਼ਾਂ ਵਿੱਚ ਸਿੰਧ ਦਾ ਮਾਮਲਾ ਗਰਮਾਇਆ ਰਿਹਾ।


5.ਫਿਰੋਜ਼ਪੁਰ ਦਾ ਮਾਮਲਾ (1835 ਈ):- ਅੰਗ੍ਰੇਜ਼ਾਂ ਨੇ ਫਿਰੋਜ਼ਪੁਰ ਉੱਤੇ 1835 ਈ. ਨੂੰ ਕਬਜ਼ਾ ਕਰ ਲਿਆ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਵਿਰੋਧ ਤੋਂ ਬਾਅਦ ਵੀ ਕਬਜ਼ਾ ਕਾਇਮ ਰੱਖਿਆ।


6. ਤਿੰਨ ਪੱਖੀ ਸੰਧੀ (1839 ਈ):- 26 ਜੂਨ 1838 ਈ. ਨੂੰ ਅੰਗ੍ਰੇਜ਼ਾਂ, ਮਹਾਰਾਜਾ ਰਣਜੀਤ ਸਿੰਘ ਅਤੇ ਸ਼ਾਹ ਸ਼ੁਜਾ ਵਿਚਾਲੇ ਭਿੰਨ ਪੱਖੀ ਸੰਧੀ ਹੋਈ।


 

ਪ੍ਰਸ਼ਨ 3. ਮਹਾਰਾਜਾ ਰਣਜੀਤ ਸਿੰਘ ਦੇ ਕੇਂਦਰੀ ਸ਼ਾਸਨ ਦੀਆਂ ਵਿਸ਼ੇਸ਼ਤਾਵਾਂ ਬਿਆਨ ਕਰੋ?


ਉਤਰ: ਮਹਾਰਾਜਾ ਰਣਜੀਤ ਸਿੰਘ ਦੇ ਕੇਂਦਰੀ ਸ਼ਾਸਨ ਦੀਆਂ ਵਿਸ਼ੇਸ਼ਤਾਵਾਂ ਇਹ ਹਨ:-


1. ਮੁਖੀ ਮਹਾਰਾਜਾ:- ਮਹਾਰਾਜਾ ਰਾਜ ਦਾ ਮੁਖੀ ਸੀ । ਉਹ ਸਾਰੀਆਂ ਸ਼ਕਤੀ ਦਾ ਧੁਰਾ ਸੀ। ਉਹ ਰਾਜ ਦੀਆਂ ਸਾਰੀਆਂ ਨਿਯੁਕਤੀਆਂ ਕਰਦਾ ਸੀ। ਉਹ ਰਾਜ ਦਾ ਮੁੱਖ ਸੈਨਾਪਤੀ ਸੀ। ਉਹ ਰਾਜ ਦਾ ਮੁੱਖ ਨਿਆਂਧੀਸ਼ ਵੀ ਸੀ।


2. ਪ੍ਰਜਾ ਹਿਤੈਸ਼ੀ:- ਉਹ ਰਾਜ ਦਾ ਪਿਤਾ ਸੀ ਜੋ ਕੀ ਹਰ ਕੰਮ ਦੀ ਵਾਗਡੋਰ ਸੰਭਾਲਦਾ ਸੀ । ਪਰਜਾ ਦੀ ਭਲਾਈ ਦਾ ਕੰਮ ਕਰਦਾ ਸੀ । ਉਹ ਹਰ ਕਾਨੂੰਨ ਪ੍ਰਜਾ ਦੇ ਲਾਭ ਲਈ ਬਣਾਉਂਦਾ ਸੀ।


3. ਮੰਤਰੀ ਪਰਿਸ਼ਦ:-ਮਹਾਰਾਜਾ ਦੀ ਸਲਾਹ ਲਈ ਇੱਕ ਮੰਤਰੀ ਪਰਿਸ਼ਦ ਹੁੰਦੀ ਸੀ ਜੋ ਆਪਣੀ ਸਲਾਹ ਰਾਜੇ ਨੂੰ ਦਿੰਦੀ ਸੀ। ਸ. ਧਿਆਨ ਸਿੰਘ ਮੰਤਰੀ ਪਰਿਸ਼ਦ ਵਿੱਚ ਪ੍ਰਧਾਨ ਮੰਤਰੀ ਸੀ। ਇਸ ਪਰਿਸ਼ਦ ਵਿੱਚ ਵਿੱਤ ਮੰਤਰੀ, ਵਿਦੇਸ਼ ਮੰਤਰੀ ਅਤੇ ਡਿਉਢੀਵਾਲਾ ਆਦਿ ਪ੍ਰਮੁੱਖ ਅਹੁਦੇਦਾਰ ਸਨ।


4.ਮੁੱਖ ਸੈਨਾਪਤੀ:- ਮਹਾਰਾਜਾ ਰਾਜ ਦਾ ਮੁੱਖ ਸੈਨਾਪਤੀ ਸੀ। ਉਸ ਨੇ ਫੌਜ਼ ਦੀ ਅਗਵਾਈ ਲਈ ਦੀਵਾਨ ਮੋਹਕਮ ਚੰਦ, ਮਿਸਰ ਦੀਵਾਨ ਚੰਦ ਅਤੇ ਸ.ਹਰੀ ਸਿੰਘ ਨਲਵਾ ਵਰਗੇ ਚਲਾਕ, ਸੂਝਵਾਨ ਸੈਨਾਪਤੀ ਨਿਯੁਕਤ ਕੀਤੇ ਸਨ।


5. ਕੇਂਦਰੀ ਦਫ਼ਤਰਾਂ ਦੀ ਵਿਵਸਥਾ:- ਦਫ਼ਤਰੇ -ਏ-ਅਬਵਾਬ-ਉਲ-ਮਾਲ, ਦਫ਼ਤਰੇ-ਏ- ਤਾਹਵੀਲ, ਦਫ਼ਤਰੇ -ਏ- ਅਖਰਾਜਾਤ, ਦਫ਼ਤਰੇ-ਏ-ਮਵਾਜਬ, ਦਫ਼ਤਰੇ-ਏ-ਮਦਦ-ਖਰਚ, ਦਫ਼ਤਰੇ-ਏ-ਰੋਜ਼ਨਾਮਚਾ ਅਤੇ ਦਫ਼ਤਰੇ-ਏ- ਤੋਸ਼ਾਖਾਨਾ ਆਦਿ ਮੁੱਖ ਦਫਤਰ ਸਨ ।


6.ਸ਼ਾਂਤੀ ਵਿਵਸਥਾ:- ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ ਦੀ ਪ੍ਰਮੁੱਖ ਵਿਸ਼ੇਸ਼ਤਾ ਸੀ ਕੀ ਉਸ ਵਿੱਚ ਸ਼ਾਂਤੀ ਵਿਵਸਥਾ ਕਾਇਮ ਸੀ।


 

ਪ੍ਰਸ਼ਨ 4 ਮਹਾਰਾਜਾ ਰਣਜੀਤ ਸਿੰਘ ਦੇ ਸੈਨਾ ਪ੍ਰਬੰਧ ਦੀਆਂ ਵਿਸ਼ੇਸ਼ਤਾਵਾਂ ਬਿਆਨ ਕਰੋ?


ਉਤਰ: ਮਹਾਰਾਜਾ ਰਣਜੀਤ ਸਿੰਘ ਦੇ ਸੈਨਾ ਪ੍ਰਬੰਧ ਦੀਆਂ ਮੁੱਖ ਵਿਸ਼ੇਸ਼ਤਾਵਾਂ ਇਹ ਸਨ;-


1.ਪੈਦਲ ਫੌਜ ਦਾ ਮਹੱਤਵ:- ਮਹਾਰਾਜਾ ਰਣਜੀਤ ਸਿੰਘ ਨੇ ਆਪਨੀ ਪੈਦਲ ਫੌਜ਼ ਦਾ ਮਹੱਤਵ ਸਮਝਿਆ ਅਤੇ ਉਸ ਨੂੰ ਪੂਰੀ ਪੱਛਮੀ ਸਿਖਲਾਈ ਦਿੱਤੀ। ਜਿਸ ਨਾਲ ਪੈਦਲ ਫੌਜ਼ ਵੱਧ ਸ਼ਕਤੀਸ਼ਾਲੀ ਬਣੀ ।


2.ਭਾਰੀ ਤੋਪਖ਼ਾਨੇ ਦੀ ਸਥਾਪਨਾ:-1799 : ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਭਾਰੀ ਤੋਪਖ਼ਾਨੇ ਦੀ ਅਹਿਮੀਅਤ ਨੂੰ ਸਮਝਿਆ ਅਤੇ ਯੂਰਪੀਅਨ ਸੈਨਿਕ ਅਧਿਕਾਰੀਆਂ, ਕੋਰਟਗਾਰਡਨਰ ਆਦਿ ਦੀ ਸਹਾਇਤਾ ਨਾਲ ਭਾਰੀ ਤੋਪਖ਼ਾਨੇ ਦੀ ਸਥਾਪਨਾ ਕੀਤੀ।


3. ਯੂਰਪੀਅਨ ਢੰਗ ਦੀ ਘੌੜਸਵਾਰੀ ਫੌਜ਼ ਦਾ ਸੰਗਠਨ:- ਮਹਾਰਾਜਾ ਰਣਜੀਤ ਸਿੰਘ ਨੇ ਘੋੜਸਵਾਰੀ ਫੌਜ਼ ਨੂੰ ਪੂਰੀ ਪੱਛਮੀ ਸਿਖਲਾਈ ਦਿੱਤੀ। ਜੇ. ਐਡ.ਆਲਾਰਡ ਨਾਂ ਦੇ ਫ਼ਰਾਂਸੀਸੀ ਸੈਨਾਪਤੀ ਨੇ ਅਹਿਮ ਯੋਗਦਾਨ ਦਿੱਤਾ।


 

4. ਫੌਜ਼-- ਖਾਸ ਦੀ ਸਥਾਪਨਾ:-1822 : ਤੋਂ 1831 : ਤੱਕ ਮਹਾਰਾਜਾ ਰਣਜੀਤ ਸਿੰਘ ਨੇ ਫੌਜ਼-- ਖਾਸ ਦੀ ਸਥਾਪਨਾ ਕੀਤੀ। ਫੋਜ -- ਖਾਸ ਦੀ ਦੇਖ-ਰੇਖ ਦੀ ਜਿੰਮੇਵਾਰੀ ਜਨਰਲ ਵੈਂਡੂਰਾ ਨੂੰ ਸੌਂਪੀ ਗਈ

 


5.ਮਾਸਿਕ ਤਨਖਾਹ:- ਮਹਾਰਾਜਾ ਰਣਜੀਤ ਸਿੰਘ ਨੇ ਫੋਜ਼ ਨੂੰ ਨਕਦ ਮਾਸਿਕ ਤਨਖਾਹ ਦੇਣ ਦਾ ਰਿਵਾਜ ਚਲਾਇਆ। ਸਾਰੀਆਂ ਸਹੂਲਤਾਂ ਵੀ ਉਪਲਬਧ ਕਰਵਾਈਆਂ ਜਾਂਦੀਆਂ ਸਨ:


 

6. ਇਨਾਮ ਅਤੇ ਖਿਤਾਬ:- ਮਹਾਰਾਜਾ ਰਣਜੀਤ ਸਿੰਘ ਨੇ ਫੌਜ਼ ਦਾ ਹੌਸਲਾ ਵਧਾਉਣ ਲਈ ਇਨਾਮ ਅਤੇ ਖਿਤਾਬ ਦੇਣ ਦੀ ਪਰੰਪਰਾ ਸੁਰੂ ਕੀਤੀ।