Friday 22 January 2021

CH 9-Trial Balance

0 comments

(9) ਤਲਪਟ Trial Balance

 

ਪ੍ਰਸਨ 1. ਤਲਪਟ ਤੋਂ ਕੀ ਭਾਵ ਹੈ?

ਉੱਰਰ-ਇਹ ਇਕ ਨਿਸਚਿਤ ਮਿਤੀ ਨੂੰ ਖਾਤਾ-ਬਹੀ ਦੇ ਖਾਤਿਆਂ ਦਾ ਨਿਚੋੜ ਜਾਂ ਸੂਚੀ ਹੁੰਦੀ ਹੈ ਜੇ ਕਿ ਸਾਰੇ ਹੀ ਖਾਤਿਆਂ ਤੇ ਰੋਕੜ ਬਹੀ ਦੀਆਂ ਡੈਬਿਟ ਅਤੇ ਕ੍ਰੈਡਿਟ ਬਾਕੀਆਂ ਨੂੰ ਦਿਖਾਉਂਦੀ ਹੈ।

 


ਪ੍ਰਸਨ 2. ਤਲਪਟ ਕਿਉ ਤਿਆਰ ਕੀਤਾ ਜਾਂਦਾ ਹੈ?

ਉੱਤਰ-ਖਾਤਾ-ਬਹੀ ਦੇ ਖਾਤਿਆਂ ਦੀ ਗਣਿਤ ਸੰਬੰਧੀ ਸੁੱਧਤਾ ਦਾ ਪਤਾ ਕਰਨ ਲਈ ਤਲਪਟ ਬਣਾਇਆ ਜਾਂਦਾ ਹੈ

 


ਪ੍ਰਸਨ 3. ਤਲਪਟ ਨੂੰ ਤਿਆਰ ਕਰਨ ਦੀਆਂ ਵਿਧੀਆਂ ਦੇਂ ਨਾਂ ਦੱਸੋ।

ਉੱਤਰ-(i) ਜੋੜ ਵਿਧੀ (ii) ਬਾਕੀ ਵਿਧੀ (iii) ਮਿਸ਼ਰਿਤ ਵਿਧੀ।

 


ਪ੍ਰਸਨ 4. ਭੁੱਲ ਦੀਆਂ ਗਲਤੀਆਂ ਤੋਂ ਕੀ ਭਾਵ ਹੈ?

ਉੱਤਰ-ਜਦੋਂ ਕਿਸੇ ਲੈਣ-ਦੇਣ ਦਾ ਲੇਖਾ ਆਰੰਭਕ ਲੇਖੇ ਦੀਆਂ ਪੁਸਤਕਾਂ ਵਿਚ ਕੀਤਾ ਹੀ ਨਾ ਜਾਵੇ ਉਸਨੂੰ ਭੁੱਲ ਦੀਆਂ ਗਲਤੀਆਂ ਕਿਹਾ ਜਾਂਦਾ ਹੈ।

 


ਪ੍ਰਸਨ 5. ਲਿਖਣ ਦੀਆਂ ਗਲਤੀਆਂ ਤੋਂ ਕੀ ਭਾਵ ਹੈ?

ਉੱਤਰ-ਜਦੋਂ ਲੇਖਾ ਕਰਮਚਾਰੀਆਂ ਦੀ ਲਾਪਰਵਾਹੀ ਦੇ ਕਾਰਨ ਤਲਪਟ ਦੇ ਵਿਚ ਗਲਤੀਆਂ ਹੁੰਦੀਆਂ ਹਨ ਉਸਨੂੰ ਲਿਖਣ ਦੀਆਂ ਗਲਤੀਆਂ ਕਿਹਾ ਜਾਂਦਾ ਹੈ।

 


ਪ੍ਰਸਨ 6. ਸਿਧਾਂਤ ਦੀਆਂ ਗਲਤੀਆਂ ਤੋਂ ਕੀ ਭਾਵ ਹੈ?

ਉੱਤਰ-ਜਦੋਂ ਕੋਈ ਆਮਦਨੀ ਜਾਂ ਖਰਚਾ, ਪੂੰਜੀ ਜਾਂ ਆਮਦਨ ਵਿਚਕਾਰ ਨਿਸ਼ਚਿਤ ਨਹੀਂ ਕੀਤਾ ਜਾਂਦਾ ਤਾਂ ਇਸ ਤਰ੍ਹਾਂ ਦੀ ਗਲਤੀ ਨੂੰ ਸਿਧਾਂਤ ਦੀ ਗਲਤੀ ਕਹਿੰਦੇ ਹਨ।


 

ਖਾਲੀ ਥਾਵਾਂ ਭਰੋ


 

1. ਭੁੱਲ ਚੁੱਕ ਖਾਤਾ ਉਦੋਂ ਤਿਆਰ ਕੀਤਾ ਜਾਂਦਾ ਹੈ ਜਦੋਂ ਤਲਪੱਟ ਦੇ ਜੋੜ ਸਹਿਮਤ ਨਹੀ ਹੁੰਦੇ 

2. ਤਲਪੱਟ ਪੁਸਤਕਾਂ ਦੀ ਲੇਖੇ ਦੀ ਦਾ ਪ੍ਰਮਾਣ ਹੈ।

3. ਜਿਹੜੀਆਂ ਅਸ਼ੁੱਧੀਆਂ ਆਪਸ ਵਿੱਚ ਰੱਦ ਹੋ ਜਾਂਦੀਆਂ ਹਨ ਉਹਨਾਂ ਨੂੰ ਪੂਰਤੀ ਅਸ਼ੁੱਧੀਆਂ ਕਹਿੰਦੇ ਹਨ  

 


ਸਹੀ ਜਾਂ ਗਲਤ


 

1. ਤਲਪੱਟ ਖਾਤਾ-ਬਹੀ ਦਾ ਹੀ ਇਕ ਹਿੱਸਾ ਹੈ। ਗਲਤ

2. ਭੁੱਲ-ਚੁੱਕ ਖਾਤੇ ਵਾਲਾ ਤਲਪਟ ਹਮੇਸ਼ਾ ਹੀ ਗਲਤ ਹੁੰਦਾ ਹੈ। ਸਹੀ

3. ਸਿਧਾਂਤ ਦੀ ਗਲਤੀ ਦੇ ਕਾਰਨ ਤਲਪਟ ਨਹੀਂ ਮਿਲਦਾ। ਗਲਤ

4. ਸਿਧਾਂਤ ਦੀਆਂ ਅਸੁੱਧੀਆਂ ਦੀ ਸੋਧ ਭੁੱਲ -ਚੁੱਕ ਖਾਤੇ ਦੀ ਵਰਤੋਂ ਕਰਕੇ ਕੀਤੀ ਜਾ ਸਕਦੀ ਹੈ। ਗਲਤ

 

 


ਬਹੁ ਵਿਕਲਪੀ ਪ੍ਰਸ਼ਨ


 

1. ਇਕ ਤਲਪਟ-

(ਓ) ਵਾਸਤਵਿਕ ਖਾਤਾ ਹੈ        

(ਅ) ਨਾਂ- ਮਾਤਰ ਦਾ ਖਾਤਾ ਹੈ

(ੲ) ਵਿਅਕਤੀਗਤ ਖਾਤਾ

(ਸ) ਬਕਾਇਆ ਦੀ ਸੂਚੀ ਹੈ

(ਸ) ਬਕਾਇਆ ਦੀ ਸੂਚੀ ਹੈ

 


2. ਤਲਪਟ ਦੁਆਰਾ ਜਾਂਚ ਹੁੰਦੀ ਹੈ-

(ਓ) ਪੁਸਤਕਾਂ ਦੀ ਹਿਸਾਬ-ਕਿਤਾਬ ਸੰਬੰਧੀ ਸ਼ੁੱਧਤਾ ਦੀ

(ਅ) ਪੁਸਤਕਾਂ ਲਿਖਣ ਵਾਲ਼ੇ ਦੀ ਇਮਾਨਦਾਰੀ ਦੀ

(ੲ) ਖਾਤਾ ਵਿਧੀ ਦੀ ਪੂਰਣਤਾ ਦੀ

(ਓ) ਪੁਸਤਕਾਂ ਦੀ ਹਿਸਾਬ-ਕਿਤਾਬ ਸੰਬੰਧੀ ਸ਼ੁੱਧਤਾ ਦੀ

 


3. ਤਲਪਟ ਕੀ ਹੁੰਦਾ ਹੈ?

(ਓ) ਇੱਕ ਵਿਵਰਣ

(ਅ) ਇੱਕ ਸਾਰ

(ੲ) ਇੱਕ ਖਾਤਾ

(ਸ) ਇਹਨਾਂ ਵਿੱਚੋਂ ਕੋਈ ਨਹੀਂ

(ਓ) ਇੱਕ ਵਿਵਰਣ

 


4. ਤਲਪਟ ਹੇਠਾ ਲਿਖਿਆਂ ਵਿੱਚੋਂ ਕਿਸ ਦੇ ਬਕਾਏ ਦੀ ਸੂਚੀ ਹੁੰਦਾ ਹੈ?

(ਓ) ਸਾਰੇ ਹੀ ਖਾਤੇ

(ਅ) ਸਿਰਫ ਵਿਅਕਤੀਗਤ ਅਤੇ ਵਾਸਤਵਿਕ ਖਾਤੇ

(ੲ) ਸਿਰਫ ਵਾਸਤਵਿਕ ਅਤੇ ਵਾਸਤਵਿਕ ਨਾਂ-ਮਾਤਰ

(ਸ) ਸਿਰਫ ਵਿਅਕਤੀਗਤ ਖਾਤੇ

(ਓ) ਸਾਰੇ ਹੀ ਖਾਤੇ


5. ਤਲਪਟ ਵਿੱਚ ਕਿਹੜੀ ਮਦ ਡੈਬਿਟ ਬਕਾਇਆ ਦਰਸਾਉਂਦੀ ਹੈ?

(ਓ) ਪਰੀਦ ਵਾਪਸੀ

(ਅ) ਡੁਗਤਾਨਯੋਗ ਤਨਖਾਹ

(ੲ) ਵਿਕਰੀ

(ਸ) ਪੂਰਵ- ਭੁਗਤਾਨ ਕੀਤੇ ਖਰਚ

(ਸ) ਪੂਰਵ- ਭੁਗਤਾਨ ਕੀਤੇ ਖਰਚ