Friday 22 January 2021

CH 8-Other Subsidiary Books

0 comments

(8)  ਦੂਸਰੀਆਂ ਸਹਾਇਕ ਬਹੀਆਂ
Other Subsidiary Books

 

ਪ੍ਰਸਨ 1. ਸਹਾਇਕ ਪੁਸਤਕ ਤੋਂ ਕੀ ਭਾਵ ਹੈ?

ਉੱਤਰ-ਹਰ ਇਕ ਵਿਸ਼ੇਸ਼ ਕਿਸਮ ਦੇ ਲੈਣ- ਦੇਣ ਦੇ ਲਈ ਅਲੱਗ ਕਿਸਮ ਦੀ ਬਹੀ ਲਿਖਣ ਨੂੰ ਸਹਾਇਕ ਲੈਣ-ਦੇਣ ਕਿਹਾ ਜਾਂਦਾ ਹੈ।

 


ਪ੍ਰਸਨ 2. ਖਰੀਦ ਬਹੀ ਤੋਂ ਕੀ ਭਾਵ ਹੈ?

ਉੱਤਰ-ਵਪਾਰ ਦੀਆਂ ਸਾਰੀਆਂ ਉਧਾਰ ਖਰੀਦਾਂ ਦੇ ਲੇਖੇ ਇਸ ਖਰੀਦ ਬਹੀ ਦੇ ਵਿਚ ਲਿਖੇ ਜਾਂਦੇ ਹਨ।

 


ਪ੍ਰਸਨ 3. ਵੇਚ ਬਹੀ ਤੋਂ ਕੀ ਭਾਵ ਹੈ?

ਉੱਤਰ--ਵਿਕਰੀ ਬਹੀ ਦੇ ਵਿਚ ਉਸ ਮਾਲ ਦੀ ਉਧਾਰ ਵਿਕਰੀ ਦੇ ਲੇਖੇ ਕੀਤੇ ਜਾਂਦੇ ਹਨ, ਜਿਨ੍ਹਾਂ ਦਾ ਵਪਾਰੀ ਵਪਾਰ ਕਰਦਾ ਹੈ।

 


ਪ੍ਰਸਨ 4. ਵਾਪਸੀ ਬਹੀ ਤੋਂ ਕੀ ਭਾਵ ਹੈ?

ਉੱਤਰ-ਵਾਪਸੀ ਬਹੀ ਤੋਂ ਭਾਵ ਹੈ ਜਿਸ ਵਿਚ ਸਾਰੇ ਵਾਪਸ ਕੀਤੇ ਗਏ ਲੈਣ-ਦੇਣ ਚਾਹੇਂ ਹੋ ਖਰੀਦ ਵਾਪਸੀ ਹੋਵੇ ਜਾਂ ਵਿਕਰੀ ਵਾਪਸੀ ਦਾ ਵੇਰਵਾ ਲਿਖਿਆ ਜਾਂਦਾ ਹੈ।

 


ਪ੍ਰਸਨ 5. ਡੈਬਿਟ ਨੋਟ ਅਤੇ ਕਰੈਡਿਟ ਨੋਟ ਵਿੱਚ ਇੱਕ ਅੰਤਰ ਲਿਖੋ ।

ਉੱਤਰ-ਡੈਬਿਟ ਨੋਟ ਨੂੰ ਗਾਹਕ ਦੁਆਰਾ ਤਿਆਰ ਕਰਕੇ ਪੂਰਤੀਕਾਰ ਨੂੰ ਭੇਜਿਆ ਜਾਂਦਾ ਹੈ, ਜਦਕਿ ਕਰੈਡਿਟ ਨੋਟ ਨੂੰ ਪਪੂਰਤੀਕਾਰ ਦੁਆਰਾ ਤਿਆਰ ਕਰਕੇ ਗਾਹਕ ਨੂੰ ਭੇਜਿਆ ਜਾਂਦਾ ਹੈ।

 


ਪ੍ਰਸਨ 6. ਵਿਕਰੀ ਬਹੀ ਅਤੇ ਵਿਕਰੀ ਖਾਤੇ ਦੇ ਵਿਚ ਕੋਈ ਇਕ ਅੰਤਰ ਦਸੋ ।

ਉੱਤਰ-ਵਿਕਰੀ ਬਹੀ ਵਿਚ ਕੇਵਲ ਉਧਾਰ ਵੇਚੇ ਗਏ ਮਾਲ ਦਾ ਲੱਖਾ ਕੀਤਾ ਜਾਂਦਾ ਹੈ ਜਦੋਂ ਕਿ ਵਿਕਰੀ ਖਾਤੇ ਦੇ ਵਿਚ ਨਕਦ ਅਤੋਂ ਉਧਾਰ ਵੇਚੇ ਗਏ ਮਾਲ-ਦੋਹਾਂ ਦਾ ਹੀ ਲੇਖਾ ਕੀਤਾ ਜਾਂਦਾ ਹੈ।

 


ਪ੍ਰਸਨ 7. ਬੀਚਕ ਤੋਂ ਕੀ ਭਾਵ ਹੈ?

ਉੱਤਰ--ਬੀਚਕ ਇਕ ਅਜਿਹਾ ਦਸਤਾਵੇਜ਼ ਹੁੰਦਾ ਹੈ ਜਿਸ ਵਿਚ ਖਰੀਦੇ ਗਏ ਮਾਲ ਦੀ ਮਾਤਰਾ, ਗੁਣਵੱਤਾ, ਬ੍ਰਾਂਡ, ਕੀਮਤ ਆਦਿ ਦੇ ਪੂਰੇ ਵਿਵਰਣ ਦਿਤੇ ਜਾਂਦੇ ਹਨ।

 


ਪ੍ਰਸਨ 8. ਆਰੰਭਕ ਇੰਦਰਾਜਾਂ ਤੋਂ ਕੀ ਭਾਵ ਹੈ?

ਉੱਤਰ-ਜਿਹੜੇ ਇੰਦਰਾਜ ਸਭ ਤੋਂ ਆਰੰਭ ਦੇ ਵਿਚ ਲਿਖੋ ਜਾਂਦੇ ਹਨ ਆਰੰਭਕ ਲੇਖੇ ਕਿਹਾ ਜਾਂਦਾ ਹੈ।

 


ਪ੍ਰਸਨ 9. ਅਸੁੱਧੀਆਂ ਦੇ ਇੰਦਰਾਜਾਂ ਤੋਂ ਕੀ ਭਾਵ ਹੈ?

ਉੱਤਰ-ਲੈਣ-ਦੇਣ ਨੂੰ ਲਿਖਣ ਸਮੇ ਕਈ ਤਰ੍ਹਾਂ ਦੀਆਂ ਭੁੱਲਾਂ ਅਤੇ ਗਲਤੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਸੇਧ ਕਰਕੇ ਲਿਖਿਆ ਜਾਂਦਾ ਹੈ।

 


ਪ੍ਰਸਨ 10. ਕਮਾਈ ਗਈ ਆਮਦਨ ਤੋਂ ਕੀ ਭਾਵ ਹੈ?

ਉੱਤਰ-ਜੋ ਆਮਦਨ ਕਮਾਈ ਗਈ ਹੋਵੇ ਪਰ ਪ੍ਰਾਪਤ ਨਹੀਂ ਕੀਤੀ ਗਈ ਹੋਵੇ ਕਮਾਈ ਗਈ ਆਮਦਨ ਕਹਾਉਂਦੀ ਹੈ।

 


ਪ੍ਰਸਨ 11. ਪੇਸਗੀ ਪ੍ਰਾਪਤ ਆਮਦਨੀ ਤੋਂ ਕੀ ਭਾਵ ਹੈ?

ਉੱਤਰ-ਅਜਿਹੀ ਆਮਦਨ ਜੇ ਅਸਲ ਵਿਚ ਪ੍ਰਾਪਤ ਤਾਂ ਕਰ ਲਈ ਗਈ ਹੋਵੇ ਪਰ ਅਜੇ ਤੱਕ ਕਮਾਈ ਨਹੀਂ ਗਈ ਹੋਵੇ ।

 


ਖਾਲੀ ਥਾਵਾਂ ਭਰੋ


 

1. ਕ੍ਰੈਡਿਟ ਨੋਟ ਦੀ ਸਹਾਇਤਾ ਨਾਲ ਵਿਕਰੀ ਵਾਪਸ ਬਹੀਂ ਵਿਚ ਲੇਖੇ ਕੀਤੇ ਜਾਂਦੇ ਹਨ। 

2. ਡੈਬਿਟ ਨੋਟ ਦੀ ਸਹਾਇਤਾ ਨਾਲ ਖਰੀਦ ਵਾਪਸੀ ਬਹੀਂ ਵਿਚ ਲੇਖੇ ਕੀਤੇ ਜਾਂਦੇ ਹਨ। 

3. ਵੇਚ ਬਹੀ ਵਿਚ ਕੇਵਲ ਉਧਾਰ ਵਿਕਰੀ ਦੇ ਮਾਲ ਦਾ ਲੇਖਾ ਕੀਤਾ ਜਾਂਦਾ ਹੈ।

4.  ਖਰੀਦ ਵਾਪਸੀ ਬਹੀ ਵਿਚ ਪੂਰਤੀ ਕਰਤਾ ਨੂੰ ਵਾਪਸ ਕੀਤੇ ਮਾਲ ਦਾ ਲੇਖਾ ਕੀਤਾ ਜਾਂਦਾ ਹੈ।

5. ਜਮੀਨ ਦੀ ਨਕਦ ਖਰੀਦ ਦਾ ਲੇਖਾ ਰੋਕੜ-ਬਹੀ ਪੁਸਤਕ ਵਿਚ ਕੀਤਾ ਜਾਵੇਗਾ।

6. ਜਦੋਂ ਗ੍ਰਾਹਕ ਮਾਲ ਵਾਪਸ ਕਰਦੇਂ ਹਨ ਤਾਂ ਉਸ ਦਾ ਲੇਖਾ ਵਿਕਰੀ ਵਾਪਸ ਬਹੀ ਵਿਚ ਕੀਤਾ ਜਾਂਦਾ ਹੈ।

 


ਸਹੀ ਜਾਂ ਗਲਤ


1. ਖਰੀਦ-ਬਹੀ ਦੇ ਵਿਚ ਸਾਰੀ ਖਰੀਦ ਦਾ ਲੇਖਾ ਕੀਤਾ ਜਾਂਦਾ ਹੈ। ਗਲਤ

2. ਵੇਚ ਵਾਪਸੀ-ਬਹੀ ਵਿਚ ਸਥਿਰ ਸੰਪਤੀਆਂ ਦੀ ਵਾਪਸੀ ਦਾ ਲੇਖਾ ਕੀਤਾ ਜਾਂਦਾ ਹੈ। ਗਲਤ

3. ਜਦੋਂ ਅਦਾਇਗੀ ਪ੍ਰਾਪਤ ਹੁੰਦੀ ਹੈ ਤਾਂ ਤੁਰੰਤ ਹੀ ਵਪਾਰਕ ਛੋਟ ਦਿੱਤੀ ਜਾਂਦੀ ਹੈ। ਗਲਤ

4.  ਖਰੀਦ ਬਹੀ ਅਤੇ ਖਰੀਦ ਖਾਤਾ ਇਕ ਹੀ ਹੁੰਦੇ ਹਨ। ਗਲਤ

5. ਸਹਾਇਕ ਪੁਸਤਕ ਵਿਚ ਲੇਖੇ ਦੀ ਗਲਤੀ ਤਲਪਟ ਨੂੰ ਪ੍ਰਭਾਵਿਤ ਨਹੀਂ ਕਰਦੀ। ਸਹੀ


 

 

ਬਹੁ ਵਿਕਲਪੀ ਪ੍ਰਸ਼ਨ


 

1. ਵਿਕਰੀ ਬਹੀ ਇਸ ਲਈ ਰੱਖੀ ਜਾਂਦੀ ਹੈ ਤਾਂ ਜੋ -

() ਸਮਾਨ ਦੀ ਉਧਾਰ ਵਿਕਰੀ ਲਿਖੀ ਜਾਵੇ      () ਸਮਾਨ ਦੀ ਨਕਦ ਵਿਕਰੀ ਲਿਖੀ ਜਾਵੇ'

() ਸਾਰੀ ਵਿਕਰੀ ਲਿਖੀ ਜਾਵੇ                            () ਹਰ ਪ੍ਰਕਾਰ ਦੀ ਵਿਕਰੀ।

() ਸਮਾਨ ਦੀ ਉਧਾਰ ਵਿਕਰੀ ਲਿਖੀ ਜਾਵੇ


 

2. ਵਿਕ੍ਰੇਤਾ ਦੁਆਰਾ ਵਾਪਸੀ ਲੈਣ ਕਿਸ ਬਹੀ ਦੋ ਵਿਚ ਲਿਖਿਆ ਜਾਂਦਾ ਹੈ-

() ਵਿਕਰੀ ਵਾਪਸੀ ਖਾਤੇ ਵਿਚ               () ਖਰੀਦ ਬਹੀ

() ਖਰੀਦ ਵਾਪਸੀ ਖਾਤੇ ਵਿਚ                () ਵਿਕਰੀ ਬਹੀ

() ਵਿਕਰੀ ਵਾਪਸੀ ਖਾਤੇ ਵਿਚ        

      

 

3. ਗਾਹਕ ਦੁਆਰਾ ਵਾਪਸ ਕੀਤਾ ਗਿਆ ਮਾਲ ਕਿਸ ਬਹੀ ਦੇ ਵਿਚ ਲਿਖਿਆ ਜਾਵੇਗਾ--

() ਵਿਕਰੀ ਵਾਪਸੀ ਖਾਤੇ ਵਿਚ                          () ਖਰੀਦ ਵਾਪਸੀ ਖਾਤੇ ਵਿਚ

() ਖਰੀਦ ਬਹੀ                                                  () ਵਿਕਰੀ ਬਹੀ

() ਖਰੀਦ ਵਾਪਸੀ ਖਾਤੇ ਵਿਚ

 


4. ਜਾਰੀ ਕੀਤੇ ਗਏ ਡੈਬਿਟ ਨੋਟ ਕੀ ਤਿਆਰ ਕਰਨ ਲਈ ਪ੍ਰਯੋਗ ਕੀਤੇ ਜਾਂਦੇ ਹਨ?

() ਖਰੀਦ ਵਾਪਸੀ ਬਹੀ                   () ਵਿਕਰੀ ਵਾਪਸੀ ਬਹੀ

() ਖਰੀਦ ਬਹੀ                                 () ਵਿਕਰੀ ਬਹੀ

() ਖਰੀਦ ਵਾਪਸੀ ਬਹੀ                  

 


5. 'ਕਰੈਡਿਟ ਨੋਟ ਨੰਬਰ' ਲਈ ਇੱਕ ਵੱਖਰਾ ਕਾਲਮ ਕਿਸ ਵਿੱਚ ਬਣਾਇਆ ਜਾਂਦਾ ਹੈ?

() ਖਰੀਦ ਬਹੀ                                 () ਵਿਕਰੀ ਬਹੀ

() ਖਰੀਦ ਵਾਪਸੀ ਬਹੀ                     () ਵਿਕਰੀ ਵਾਪਸੀ ਬਹੀ

() ਵਿਕਰੀ ਵਾਪਸੀ ਬਹੀ