(7) ਵਿਸ਼ੇਸ਼ ਉਦੇਸ਼ ਵਾਲੀਆਂ ਪੁਸਤਕਾਂ-ਰੋਕੜ
ਬਹੀ
Special Purpose Book-Cash
Book
ਪ੍ਰਸਨ 1. ਰੋਕੜ -ਬਹੀ ਤੋਂ ਕੀ ਭਾਵ ਹੈ?
ਉੱਤਰ-ਰੋਕੜ -ਬਹੀ ਆਰੰਭਕ ਲੇਖੇ ਦੀ ਪੁਸਤਕ ਹੈ ਜਿਸ ਵਿਚ
ਸਾਰੇ ਰੋਕੜ ਜਾਂ ਬੈਂਕ ਨਾਲ ਸੰਬੰਧਿਤ ਨਕਦ ਲੈਣ-ਦੇਣ ਨੂੰ ਮਿਤੀ ਅਨੁਸਾਰ ਲਿਖਿਆ ਜਾਂਦਾ ਹੈ।
ਪ੍ਰਸਨ 2. ਰੋਕੜ ਖਾਤੇ ਅਤੇ ਰੋਕੜ ਬਹੀ ਵਿੱਚ ਕੋਈ ਇੱਕ ਅੰਤਰ ਲਿਖੋਂ।
ਉੱਤਰ- ਰੋਕੜ ਖਾਤਾ ਇੱਕ ਮੁੱਖ ਬਹੀ ਹੈ, ਜਦਕਿ ਰੋਕੜ ਬਹੀ
ਸਹਾਇਕ ਬਹੀ ਹੈ।
ਪ੍ਰਸਨ 3. ਰੋਕੜ -ਬਹੀ ਦਾ ਬਕਾਇਆ ਕੀ ਦਰਸਾਉਂਦਾ ਹੈ?
ਉੱਤਰ- ਰੋਕੜ -ਬਹੀ ਦਾ ਬਕਾਇਆ ਰੋਕੜ ਬਕਾਇਆ ਦਰਸਾਉਂਦਾ ਹੈ।
ਪ੍ਰਸਨ 4. ਰੋਕੜ -ਬਹੀ ਹਮੇਸ਼ਾ ਡੈਬਿਟ ਬਾਕੀ ਕਿਉ ਦਿਖਾਉਂਦੀ ਹੈ?
ਉੱਤਰ- ਰੋਕੜ -ਬਹੀ ਹਮੇਸਾ ਡੈਬਿਟ ਬਾਕੀ ਇਸ ਲਈ ਦਰਸਾਉਂਦੀ
ਹੈ ਕਿਉਂਕਿ ਜਿੰਨੀ ਰੋਕੜ ਇਕ ਵਿਅਕਤੀ ਕੋਲ਼ ਹੈ ਉਸ ਤੋਂ ਰੋਕੜ ਤੁਸੀਂ ਅਦਾ ਨਹੀਂ ਕਰ ਸਕਦੇ। ਇਸ ਲਈ
ਇਹ ਡੈਬਿਟ ਬਾਕੀ ਦਿਖਾਉਂਦੀ ਹੈ।
ਪ੍ਰਸਨ 5. ਵਿਪਰੀਤ ਤੋਂ ਕੀ ਭਾਵ ਹੈ?
ਉੱਤਰ-ਵਿਪਰੀਤ ਤੋਂ ਭਾਵ ਹੈ ਦੋਵੇ ਪੱਖ।
ਪ੍ਰਸਨ 6. ਛੋਟੀ ਰੋਕੜ -ਬਹੀ ਤੋਂ ਕੀ ਭਾਵ ਹੈ?
ਉੱਤਰ -ਇਹ ਉਹ ਰੋਕੜ -ਬਹੀ ਹੈ ਜਿਹੜੀ ਕਿ ਛੋਟੀਆਂ-ਛੋਟੀਆਂ
ਰਕਮਾਂ ਦੀਆਂ ਅਦਾਇਗੀਆਂ ਕਰਨ ਲਈ ਬਣਾਈ ਜਾਂਦੀ ਹੈ।
ਖਾਲੀ ਥਾਵਾਂ ਭਰੋ
1. ਰੋਕੜ ਬਹੀ ਸਹਾਇਕ ਬਹੀ ਹੈ।
2. ਕੇਵਲ ਰੋਕੜ ਲੈਣ- ਦੇਣ ਦਾ ਲੇਖੇ ਹੀ ਰੋਕੜ-ਬਹੀ ਵਿਚ ਕੀਤਾ ਜਾਂਦਾ ਹੈ।
3. ਰੋਕੜ-ਬਹੀ ਵਿਚ ਲੇਖੇ ਕਰਦੇ ਸਮੇਂ ਵਾਸਤਵਿਕ ਖਾਤੇ ਦੇ ਨਿਯਮ ਦਾ ਪਾਲਨ ਕੀਤਾ ਜਾਂਦਾ
ਹੈ।
ਸਹੀ ਜਾਂ ਗਲਤ
1. ਬੈਂਕ
ਖਾਤਾ ਇਕ ਵਾਸਤਵਿਕ ਖਾਤਾ ਹੈ। ਸਹੀ
2. ਰੋਕੜ
ਬਹੀ ਦਾ ਬੈਂਕ ਖਾਤਾ ਹਮੇਸਾ ਡੈਬਿਟ ਬਾਕੀ ਦਿਖਾਉਂਦਾ ਹੈ। ਗਲਤ
3 ਵਿਪਰੀਤ
ਲੇਖਾ ਰੋਕੜ-ਬਹੀ ਦੇ ਦੋਹਾਂ ਪੱਖਾਂ ਵਿਚ ਦਿਖਾਇਆ ਜਾਂਦਾ ਹੈ। ਸਹੀ
4. ਰੋਕੜ
ਵਿਕਰੀ ਦੇ ਲੇਖੇ ਵਿਕਰੀ ਬਹੀ ਵਿਚ ਕੀਤੇਂ ਜਾਂਦੇ ਹਨ। ਗਲਤ
5. ਰੋਕੜ
ਖਾਤਾ ਇੱਕ ਵਾਸਤਵਿਕ ਖਾਤਾ ਹੁੰਦਾ ਹੈ। ਸਹੀ
ਬਹੁ ਵਿਕਲਪੀ ਪ੍ਰਸ਼ਨ
1. ਰੋਕੜ
ਖਾਤਾ ਦਿਖਾਏਂਗਾ--
(ਓ) ਡੈਬਿਟ
ਜਾਂ ਕ੍ਰੈਡਿਟ ਬਾਕੀ
(ਅ) ਕ੍ਰੈਡਿਟ
ਬਾਕੀ
(ੲ) ਡੈਬਿਟ
ਬਾਕੀ
(ਸ) ਕੋਈ
ਵੀ ਨਹੀਂ
(ਓ) ਡੈਬਿਟ ਜਾਂ ਕ੍ਰੈਡਿਟ ਬਾਕੀ
2. ਛੋਟ
ਰੋਕੜ-ਬਹੀ ਦਾ ਬਾਕੀ ਧਨ-
(ਓ) ਇਕ
ਦੇਣਦਾਰੀ ਹੈ
(ਅ) ਇਕ
ਖਰਚਾ ਹੈ
(ੲ) ਇਕ
ਆਮਦਨ ਹੈ
(ਸ) ਇਕ
ਸੰਪਤੀ ਹੈ
(ਸ) ਇਕ ਸੰਪਤੀ ਹੈ
3. ਨਕਦ
ਛੋਟ-
(ਓ) ਠੀਕ
ਸਮੇਂ ਤੇ ਭੁਗਤਾਨ ਦੇ ਲਈ ਦਿੱਤੀ ਅਤੇ ਲਈ ਜਾਂਦੀ ਹੈ
(ਅ) ਵਿਕਰੀ
ਤੇ ਦਿੱਤੀ ਜਾਂਦੀ ਹੈ
(ੲ) ਖਰੀਦ
ਤੇ ਦਿੱਤੀ ਜਾਂਦੀ ਹੈ।
(ਓ) ਠੀਕ ਸਮੇਂ ਤੇ ਭੁਗਤਾਨ ਦੇ ਲਈ ਦਿੱਤੀ ਅਤੇ ਲਈ ਜਾਂਦੀ ਹੈ
4. ਹੇਠਾਂ
ਲਿਖਿਆ ਵਿੱਚੋਂ ਕਿਸਨੂੰ ਰੋਕੜ ਬਹੀ ਵਿੱਚ ਦਰਜ ਨਹੀਂ ਕੀਤਾ ਜਾਂਦਾ ਹੈ?
(ਓ) ਵਪਾਰਕ
ਛੋਟ
(ਅ) ਮਾੜੇ
ਦਰਜ
(ੲ) ਕਰੈਡਿਟ
ਖਰੀਦ
(ਸ) ਉਪਰੋਕਤ
ਸਾਰੇਂ ਹੀ
(ਸ) ਉਪਰੋਕਤ ਸਾਰੇਂ ਹੀ