Friday 22 January 2021

CH 6 -Ledger

0 comments

(6) ਖਾਤਾ-ਬਹੀ Ledger

 


ਪ੍ਰਸਨ 1. ਖਾਤਾ-ਬਹੀ ਤੋਂ ਕੀ ਭਾਵ ਹੈ?

ਉੱਤਰ-ਖਾਤਾ-ਬਹੀ ਉਹਨਾਂ ਸਾਰੇ ਲੈਣ-ਦੇਣਾਂ ਨੂੰ ਆਰੰਭਕ ਲੇਖੇ ਦੀ ਪੁਸਤਕ ਵਿਚ ਲਿਖਣ ਪਿੱਛੋਂ ਤਬਦੀਲ ਕੀਤਾ ਜਾਂਦਾ ਹੈ। ਇਸ ਵਿਚ ਸੂਚਨਾਵਾਂ ਦੀ ਉਹਨਾਂ ਦੀ ਪ੍ਰਕ੍ਰਿਤੀ ਅਤੇ ਮਹੱਤਤਾ ਦੇ ਅਨੁਸਾਰ ਸ਼੍ਰੇਣੀ -ਵੰਡ ਕੀਤਾ ਜਾਂਦਾ ਹੈ।

 


ਪਰਸਨ 2. ਰੋਜਨਾਮਚਾ ਅਤੇ ਖਾਤਾ-ਬਹੀ ਦਾ ਅੰਤਰ ਦੱਸੋ।

ਉੱਤਰ-ਜਦੋਂ ਲੈਣ-ਦੇਣ ਹੁੰਦਾ ਹੈ ਇਸਦਾ ਲੌਖਾ ਰੋਜਨਾਮਚੇ ਵਿਚ ਕੀਤਾ ਜਾਂਦਾ ਹੈ ਪਿੱਛੋਂ, ਖਾਤਾ-ਬਹੀ ਵਿਚ ਖਤਿਾਇਆ ਜਾਂਦਾ ਹੈ।


 

ਪ੍ਰਸਨ 3. ਡੈਬਿਟ ਬਾਕੀ ਤੋਂ ਕੀ ਭਾਵ ਹੈ?

ਉੱਤਰ-ਡੈਬਿਟ ਪੱਖ ਦੇ ਜੋੜ ਦਾ ਕ੍ਰੈਡਿਟ ਜੋੜ ਉੱਤੇ ਵਾਧਾ ਡੈਬਿਟ ਬਾਕੀ ਕਹਾਉਂਦਾ ਹੈ।


 

ਪ੍ਰਸਨ 4. ਕ੍ਰੈਡਿਟ ਬਾਕੀ ਤੋਂ ਕੀ ਭਾਵ ਹੈ?

ਉੱਤਰ-ਕ੍ਰੈਡਿਟ ਪੱਖ ਦੇ ਜੋੜਾਂ ਦਾ ਡੈਬਿਟ ਪੱਖ ਦੇ ਜੋੜਾਂ ਉੱਤੇ ਵਾਧਾ ਕ੍ਰੈਡਿਟ ਬਾਕੀ ਕਹਾਉਂਦਾ ਹੈ।


 

ਪ੍ਰਸਨ 5. ਖਾਤਿਆਂ ਦੀ ਬਾਕੀ ਕੱਢਣੀ ਤੋਂ ਕੀ ਭਾਵ ਹੈ?

ਉੱਤਰ-ਬਾਕੀ ਕੱਢਣ ਦਾ ਅਰਥ ਹੈ, ਖਾਤਾ ਬਹੀ ਦੇ ਖਾਤਿਆਂ ਦੇ ਦੋਹਾਂ ਪੱਖਾਂ ਵਿਚ ਡੈਬਿਟ ਅਤੇ ਕ੍ਰੈਡਿਟ ਵਿਚ ਅੰਤਰ ਦਾ ਪਤਾ ਕਰਨਾ।


 

ਖਾਲੀ ਥਾਵਾਂ ਭਰੋ:


 

1. ਇਕ ਖਾਤਾ -ਬਹੀ ਮੁੱਖ ਪੁਸਤਕ ਹੈ।

2. ਨਾ ਮਾਤਰ ਖਾਤੇ ਦੀ ਕ੍ਰੈਡਿਟ ਬਾਕੀ ਆਮਦਨ/ਲਾਭ ਦੱਸਦੀ ਹੈ। 

3. ਵਾਸਤਵਿਕ ਖਾਤੇ ਦੀ ਕ੍ਰੈਡਿਟ ਬਾਕੀ ਨਹੀ ਹੁੰਦੀ ।


 

 

ਸਹੀ ਜਾਂ ਗਲਤ

 


1. ਖਾਤਾ ਬਹੀ ਆਰੰਭਕ ਲੇਖੇ ਦੀ ਪੁਸਤਕ ਹੈ। ਗਲਤ

2. ਲੈਣ-ਦੇਣਾਂ ਦਾ ਲੇਖਾ ਪਹਿਲਾਂ ਖਾਤਾ ਬਹੀ ਵਿਚ ਕੀਤਾ ਜਾਂਦਾ ਹੈ। ਗਲਤ

3. ਖਾਤਾ-ਬਹੀ ਵਿਚ ਵਿਵਰਣ ਦੀ ਲੌੜ ਨਹੀਂ। ਸਹੀ


 

 

ਬਹੁ ਵਿਕਲਪੀ ਪ੍ਰਸ਼ਨ


 

1. ਕਿਸੇਂ ਖਾਤੇ ਦੇ ਡੈਬਿਟ ਪੱਖ ਦਾ ਕ੍ਰੈਡਿਟ ਪੱਖ ਤੋਂ ਵੱਧ ਹੋਣਾ ਦਿਖਾਉਂਦਾ ਹੈ।

(ਓ) ਡੈਬਿਟ ਬਾਕੀ

(ਅ) ਕ੍ਰੈਡਿਟ ਬਾਕੀ

(ੲ) ਡੈਬਿਟ ਤੋਂ ਕ੍ਰੈਡਿਟ ਬਾਕੀ

(ਸ) ਕੋਈ ਨਹੀਂ

(ਓ) ਡੈਬਿਟ ਬਾਕੀ


 

 

2. ਹੇਠ ਲਿਖਿਆਂ ਵਿੱਚੋਂ ਕਿਨ੍ਹਾਂ ਖਾਤਿਆਂ ਦੀ ਬਾਕੀ ਹਮੇਸ਼ਾ ਕ੍ਰੈਡਿਟ ਹੋਵੇਗੀ-

(ਓ) ਸੰਚਿਤ ਨਿਧੀ ਖਾਤਾ

(ਅ) ਪੂੰਜੀ ਖਾਤਾ

(ੲ) ਅਦਾਇਗੀ ਯੋਗ ਬਿੱਲ

(ਸ) ਇਨ੍ਹਾਂ ਵਿੱਚੋਂ ਸਾਰੇ ਹੀ।

(ਸ) ਇਨ੍ਹਾਂ ਵਿੱਚੋਂ ਸਾਰੇ ਹੀ।


 

3. ਬੈਂਕ ਖਾਤੇ ਦੀ ਕ੍ਰੈਡਿਟ ਬਾਕੀ ਦਿਖਾਉਂਦੀ ਹੈ-

(ਓ) ਬੈਂਕ ਵਿਚ ਬਾਕੀ

(ਅ) ਬੈਂਕ ਦੁਆਰਾ ਦੇਣਯੋਗ ਰਕਮ

(ੲ) ਬੈਂਕ ਨੂੰ ਅਦਾਇਗੀ ਯੋਗ ਰਕਮ

(ੲ) ਬੈਂਕ ਨੂੰ ਅਦਾਇਗੀ ਯੋਗ ਰਕਮ


 

4. ਰੋਕੜ ਖਾਤੇ ਦੀ ਬਕਾਇਆ ਇਹ ਸਪੱਸਟ ਕਰਦੀ ਹੈ ਕਿ-

(ਓ) ਸੁੱਧ ਆਮਦਨ

(ਅ) ਰੋਕੜ ਬਕਾਇਆ

(ੲ) ਕੁੱਲ ਰੋਕੜ ਪ੍ਰਾਪਤੀ

(ਅ) ਰੋਕੜ ਬਕਾਇਆ


 

5. ਕਿਸੇ ਗਾਹਕ ਦੇ ਖਾਤੇ ਵਿਚ-

(ਓ) ਕੇਵਲ ਡੈਬਿਟ ਲੇਖੇ ਕਰਾਂਗੇ

(ਅ) ਕੇਵਲ ਕ੍ਰੈਡਿਟ ਲੇਖੇ ਕਰਾਂਗੇ`

(ੲ) ਡੈਬਿਟ ਅਤੇ ਕ੍ਰੈਡਿਟ ਦੋਵੇ ਲੇਖੇ ਕਰਾਂਗੇ।

(ੲ) ਡੈਬਿਟ ਅਤੇ ਕ੍ਰੈਡਿਟ ਦੋਵੇ ਲੇਖੇ ਕਰਾਂਗੇ।