Sunday 10 January 2021

Chapter-9-Concept of Revenue

0 comments

L-9 ਆਮਦਨ ਦੀਆਂ ਧਾਰਨਾਵਾਂ

ਇੱਕ ਅੰਕ ਵਾਲੇ ਪ੍ਰਸ਼ਨ

 

ਪ੍ਰ: 1. ਜਦੋਂ MR ਧਨਾਤਮਕ ਹੁੰਦੀ ਹੈ ਤਾਂ TR ਦੀ ਕੀ ਸਥਿਤੀ ਹੁੰਦੀ ਹੈ?

ਉੱਤਰ:- TR ਵੱਧਦੀ ਹੈ।

ਪ੍ਰ: 2. ਜਦੋਂ MR ਸਿਫ਼ਰ ਹੁੰਦੀ ਹੈ ਤਾਂ TR ਦੀ ਕੀ ਸਥਿਤੀ ਹੁੰਦੀ ਹੈ?

ਉੱਤਰ:- ਅਧਿਕਤਮ

ਪ੍ਰ: 3. ਜਦੋਂ MR ਰਿਣਾਤਮਕ ਹੁੰਦੀ ਹੈ ਤਾਂ TR ਦੀ ਕੀ ਸਥਿਤੀ ਹੁੰਦੀ ਹੈ?

ਉੱਤਰ:- ਘੱਟਦੀ ਹੈ।

ਪ੍ਰ: 4. ਔਸਤ ਆਮਦਨ ਨੂੰ.......... ਵੀ ਕਹਿੰਦੇ ਹਨ?

ਉੱਤਰ:- ਕੀਮਤ

ਪ੍ਰ: 5. ਜਦੋਂ ਸੀਮਾਂਤ ਆਮਦਨ ਘੱਟ ਰਹੀ ਹੁੰਦੀ ਹੈ ਤਾਂ ਕੁੱਲ ਆਮਦਨ ......... ਨਾਲ ਵੱਧਦੀ ਹੈ?

ਉੱਤਰ:- ਘੱਟਦੀ ਦਰ ਨਾਲ

 

ਦੋ ਅੰਕਾਂ ਵਾਲੇ ਪ੍ਰਸ਼ਨ

 

ਪ੍ਰ: 1. ਆਮਦਨ ਤੋ ਕੀ ਭਾਵ ਹੈ?

ਉੱਤਰ:-ਕਿਸੇ ਫ਼ਰਮ ਦੁਆਰਾ ਵਸਤਾਂ ਦੀ ਵਿਕਰੀ ਤੋਂ ਪ੍ਰਾਪਤ ਮੌਦ੍ਰਿਕਿ ਆਮਦਨ ਨੂੰ ਆਮਦਨ ਕਿਹਾ ਜਾਂਦਾ ਹੈ।

 

ਪ੍ਰ:2. ਕੁੱਲ ਆਮਦਨ ਤੋ ਕੀ ਭਾਵ ਹੈ?

ਉੱਤਰ:- ਵਸਤੂਆਂ ਦੀ ਕੁੱਲ ਮਾਤਰਾ ਦੀ ਵਿਕਰੀ ਨਾਲ ਜੋ ਕੁੱਲ ਮੌਦ੍ਰਿਕ ਆਮਦਨ ਪ੍ਰਾਪਤ ਹੁੰਦੀ ਹੈ ਉਸ ਨੂੰ ਕੁੱਲ ਆਮਦਨ ਕਿਹਾ ਜਾਂਦਾ ਹੈ।

 

ਪ੍ਰ: 3. ਔਸਤ ਆਮਦਨ ਤੋ ਕੀ ਭਾਵ ਹੈ?

ਉੱਤਰ:- ਔਸਤ ਆਮਦਨ ਤੋਂ ਭਾਵ ਪ੍ਰਤੀ ਇਕਾਈ ਵਸਤੁ ਤੋਂ ਆਮਦਨ ਹੁੰਦਾ ਹੈ। ਔਸਤ ਆਮਦਨ ਨੂੰ ਵਸਤੂ ਦੀ ਕੀਮਤ ਵੀ ਕਿਹਾ ਜਾਂਦਾ ਹੈ।

 

AR=TR            AR=Price

      Q

ਪ੍ਰ: 4. ਸੀਮਾਂਤ ਆਮਦਨ ਤੋਂ ਕੀ ਭਾਵ ਹੈ?

ਉੱਤਰ:- ਵਸਤੂ ਦੀ ਇੱਕ ਹੋਰ ਇਕਾਈ ਵੇਚਣ ਨਾਲ ਕੁੱਲ ਆਮਦਨ ਵਿੱਚ ਜੋ ਵਾਧਾ ਹੁੰਦਾ ਹੈ ਉਸ ਨੂੰ ਸੀਮਾਂਤ ਆਮਦਨ ਕਿਹਾ ਜਾਂਦਾ ਹੈ।

 

ਪ੍ਰ: 5. ਆਮਦਨ ਦੀ ਕਿਹੜੀ ਧਾਰਨਾ ਨੂੰ ਕੀਮਤ ਕਿਹਾ ਜਾਂਦਾ ਹੈ?

ਉੱਤਰ:- ਔਸਤ ਆਮਦਨ ਨੂੰ ਵਸਤੂ ਦੀ ਕੀਮਤ ਕਿਹਾ ਜਾਂਦਾ ਹੈ।

 

ਪ੍ਰ: 6. ਕੁੱਲ ਆਮਦਨ, ਕੀਮਤ ਅਤੇ ਵਿਕਰੀ ਦੀ ਮਾਤਰਾ ਵਿੱਚ ਕੀ ਸਬੰਧ ਹੈ?

ਉੱਤਰ:- ਕੁੱਲ ਆਮਦਨ ਅਤੇ ਵਿਕਰੀ ਦੇ ਅਨੁਪਾਤ ਨੂੰ ਕੀਮਤ ਕਹਿੰਦੇ ਹਨ;

Price=TR

          Output

 

ਪ੍ਰ: 7. ਪੂਰਨ ਪ੍ਰਤੀਯੋਗਤਾ ਵਾਲੀ ਫ਼ਰਮ ਦੀ ਕੀਮਤ ਅਤੇ ਸੀਮਾਂਤ ਆਮਦਨ ਵਿੱਚ ਕੀ ਸਬੰਧ ਹੈ?

ਉੱਤਰ:- ਪੂਰਨ ਪ੍ਰਤੀਯੋਗਤਾ ਵਾਲੀ ਫ਼ਰਮ ਵਿੱਚ ਕੀਮਤ, ਸੀਮਾਂਤ ਆਮਦਨ ਦੇ ਬਰਾਬਰ ਹੁੰਦੀ ਹੈ

 

ਪ੍ਰ: 8. ਪ੍ਰਤੀਯੋਗਤਾ ਵਾਲੀ ਫ਼ਰਮ ਦੀ ਅਔੰਸਤ ਆਮਦਨ ਅਤੇ ਸੀਮਾਂਤ ਆਮਦਨ ਬਰਾਬਰ ਕਿਉ ਹੁੰਦੀ ਹੈ? ਜਾਂ

ਪੂਰਨ ਪ੍ਰਤੀਯੋਗਤਾ ਵਿੱਚ ਔਸਤ ਆਮਦਨ ਅਤੇ ਸੀਮਾਂਤ ਆਮਦਨ ਦਾ ਆਕਾਰ ਕਿਹੋ ਜਿਹਾ ਹੁੰਦਾ ਹੈ?

ਉੱਤਰ:- ਪੂਰਨ ਪ੍ਰਤੀਯੋਗਤਾ ਵਿੱਚ ਔਸਤ ਆਮਦਨ ਅਤੇ ਸੀਮਾਂਤ ਆਮਦਨ ਬਰਾਬਰ ਰਹਿੰਦੀ ਹੈ ਕਿਉਂਕਿ ਕੀਮਤ ਵੱਧਦੀ ਘੱਟਦੀ ਨਹੀਂ। ਇਹ OX ਦੇ ਸਮਾਨ ਰਹਿੰਦੀ ਹੈ।

 

ਪ੍ਰ: 9. ਏਕਾਧਿਕਾਰ ਬਾਜ਼ਾਰ ਵਿੱਚ ਔਸਤ ਆਮਦਨ ਅਤੇ ਸੀਮਾਂਤ ਆਮਦਨ ਦਾ ਆਕਾਰ ਕਿਹੋ ਜਿਹਾ ਹੁੰਦਾ ਹੈ?

ਉੱਤਰ:- ਏਕਾਧਿਕਾਰ ਬਾਜ਼ਾਰ ਵਿੱਚ ਔਸਤ ਆਮਦਨ ਘੱਟਦੀ ਹੈ ਤਾਂ ਸੀਮਾਂਤ ਆਮਦਨ ਉਸ ਤੋਂ ਤੇਜ਼ੀ ਨਾਲ ਘੱਟਦੀ ਹੈ।

 

ਪ੍ਰ: 10. ਔਸਤ ਆਮਦਨ ਅਤੇ ਸੀਮਾਂਤ ਆਮਦਨ ਵਿੱਚ ਕੀ ਸਬੰਧ ਹੈ?

ਉੱਤਰ:- (1) ਜਦੋਂ ਔਸਤ ਆਮਦਨ ਵੱਧਦੀ ਹੈ ਤਾਂ ਸੀਮਾਂਤ ਆਮਦਨ ਉਸ ਤੋਂ ਤੇਜ਼ੀ ਨਾਲ ਵੱਧਦੀ ਹੈ।

(2) ਜਦੋਂ ਅੰਸਤ ਆਮਦਨ ਸਮਾਨ ਰਹਿੰਦੀ ਹੈ ਤਾਂ ਸੀਮਾਂਤ ਆਮਦਨ ਸਮਾਨ ਰਹਿੰਦੀ ਹੈ।

(3) ਜਦੋਂ ਔਸਤ ਆਮਦਨ ਘੱਟਦੀ ਹੈ ਤਾਂ ਸੀਮਾਂਤ ਆਮਦਨ ਉਸ ਤੋਂ ਤੇਜ਼ੀ ਨਾਲ ਘੱਟਦੀ ਹੈ।

 

ਪ੍ਰ: 11. ਕੀਮਤ ਅਤੇ ਸੀਮਾਂਤ ਆਮਦਨ ਵਿੱਚ ਕੀ ਸਬੰਧ ਹੈ?

ਉੱਤਰ:- ਪੂਰਨ ਪ੍ਰਤੀਯੋਗਤਾ ਬਾਜ਼ਾਰ ਵਿੱਚ Price (AR) =MR, ਅਪੂਰਨ ਪ੍ਰਤੀਯੋਗਤਾ ਬਾਜ਼ਾਰ ਵਿੱਚ Price (AR) mr

 

ਪ੍ਰ:12. ਹੇਠਾਂ ਦਿੱਤੀ ਸਾਰਣੀ ਪੂਰੀ ਕਰੋ?

 

 

 

 

ਵੇਚੀਆਂ ਇਕਾਈਆਂ

1

2

3

4

5

ਔਸਤ ਆਮਦਨ

10

9

6

 

4

3

ਕੁੱਲ ਆਮਦਨ

 

 

 

 

 

 

ਪ੍ਰ: 13. ਹੇਠਾਂ ਦਿੱਤੀ ਸਾਰਣੀ ਪੂਰੀ ਕਰੋ?

ਵੇਚੀਆਂ ਇਕਾਈਆਂ

1

2

 

3

 

4

 

5

 

ਕੁੱਲ ਆਮਦਨ

10

24

33

40

40

ਔਸਤ ਆਮਦਨ

 

 

 

 

 

 

ਪ੍ਰ:14. ਹੇਠਾਂ ਦਿੱਤੀ ਸਾਰਣੀ ਪੂਰੀ ਕਰੋ?

ਵੇਚੀਆਂ ਇਕਾਈਆਂ

1

2

 

3

 

4

 

5

 

ਸੀਮਾਂਤ ਆਮਦਨ

10

24

33

40

40

ਔਸਤ ਆਮਦਨ

 

 

 

 

 

 

 

ਚਾਰ ਅੰਕਾਂ ਵਾਲੇ ਪ੍ਰਸ਼ਨ 

 

ਪ੍ਰ:1. ਪੂਰਨ ਮੁਕਾਬਲੇ ਵਿੱਚ ਔਸਤ ਆਮਦਨ ਅਤੇ ਸੀਮਾਂਤ ਆਮਦਨ ਦੇ ਸਬੰਧ ਦੀ ਵਿਆਖਿਆ ਕਰੋ।

ਉੱਤਰ:- ਪੂਰਨ ਮੁਕਾਬਲੇ ਵਿੱਚ ਔਸਤ ਆਮਦਨ, ਸੀਮਾਂਤ ਆਮਦਨ ਦੇ ਬਰਾਬਰ ਹੁੰਦੀ ਹੈ। ਇਸ ਨੂੰ ਹੇਠ ਦਿੱਤੀ ਤਾਲਿਕਾ ਅਤੇ ਰੇਖਾਚਿੱਤਰ ਦੁਆਰਾ ਸਪੱਸ਼ਟ ਕੀਤਾ ਜਾ ਸਕਦਾ ਹੈ:-

ਤਾਲਿਕਾ

                             ਪੂਰਨ ਮੁਕਾਬਲਾ

ਉਤਪਾਦਨ

ਕੀਮਤ/ ਔਸਤ ਆਮਦਨ AR

ਕੁੱਲ ਆਮਦਨ TR

ਸੀਮਾਂਤ ਆਮਦਨ MR

1

4

4

4

2

4

8

4

3

4

12

4

4

4

16

4

5

4

20

4

6

4

24

4

 

ਤਾਲਿਕਾ ਅਨੁਸਾਰ ਪੂਰਨ ਮੁਕਾਬਲੇ ਵਿੱਚ ਔਸਤ ਆਮਦਨ ਅਤੇ ਸੀਮਾਂਤ ਆਮਦਨ ਬਰਾਬਰ ਹੁੰਦੇ ਹਨ। ਔਸਤ ਆਮਦਨ 4ਰੁ: ਹੈ ਅਤੇ ਸੀਮਾਂਤ ਆਮਦਨ ਵੀ 4 ਰੁ: ਰਹਿੰਦੀ ਹੈ। ਰੇਖਾਚਿੱਤਰ ਅਨੁਸਾਰ DD’ ਔਸਤ ਆਮਦਨ ਅਤੇ ਸੀਮਾਂਤ ਆਮਦਨ ਰੇਖਾ OX-ਅਕਸ ਦੇ ਸਮਾਂਨਤਰ ਹੈ ।ਜਿਸ ਤੋਂ ਭਾਵ ਚਾਹੇ ਜਿੰਨੀਆਂ ਵੀ ਇਕਾਈਆਂ ਦੀ ਵਿਕਰੀ ਕੀਤੀ ਜਾਵੇ ਕੀਮਤ/ ਔਸਤ ਆਮਦਨ ਅਤੇ ਸੀਮਾਂਤ ਆਮਦਨ ਬਰਾਬਰ ਰਹਿੰਦੀ ਹੈ।

 

ਪ੍ਰ:2. ਏਕਾਧਿਕਾਰ ਵਿੱਚ ਔਸਤ ਆਮਦਨ ਅਤੇ ਸੀਮਾਂਤ ਆਮਦਨ ਦੇ ਸਬੰਧ ਦੀ ਵਿਆਖਿਆ ਕਰੋ।

ਉੱਤਰ:- ਏਕਾਧਿਕਾਰ ਜਾਂ ਅਪੂਰਨ ਮੁਕਾਬਲੇ ਵਿੱਚ ਜਦੋਂ ਅਸਤ ਆਮਦਨ ਘੱਟਦੀ ਹੈ ਤਾਂ ਸੀਮਾਂਤ ਆਮਦਨ ਤੇਜ਼ੀ ਨਾਲ ਘੱਟਦੀ ਹੈ। ਔਸਤ ਆਮਦਨ ਹਮੇਸ਼ਾਂ ਧਨਾਤਮਕ ਹੁੰਦੀ ਹੈ ਪਰ ਸੀਮਾਂਤ ਆਮਦਨ ਧਨਾਤਮਕ, ਸਿਫ਼ਰ ਜਾਂ ਰਿਣਾਤਮਕ ਹੋਂ ਸਕਦੀ ਹੈ।ਇਸ ਨੰ ਹੇਠ ਦਿੱਤੀ ਤਾਲਿਕਾ ਅਤੇ ਰੇਖਾਚਿੱਤਰ ਦੁਆਰਾ ਸਪੱਸ਼ਟ ਕੀਤਾ ਜਾ ਸਕਦਾ ਹੈ;-

                             ਅਪੂਰਨ ਮੁਕਾਬਲਾ ਜਾਂ ਏਕਾਧਿਕਾਰ

ਉਤਪਾਦਨ

ਕੀਮਤ/ ਔਸਤ ਆਮਦਨ AR

ਕੁੱਲ ਆਮਦਨ TR

ਸੀਮਾਂਤ ਆਮਦਨ MR

1

6

6

6

2

5

10

4

3

4

12

2

4

3

12

0

5

2

10

-2

6

1

6

-4

 

ਏਕਾਧਿਕਾਰ ਜਾਂ ਅਪੂਰਨ ਮੁਕਾਬਲੇ ਵਿੱਚ ਜਦੋਂ ਔਸਤ ਆਮਦਨ ਘੱਟਦੀ ਹੈ ਤਾਂ ਸੀਮਾਂਤ ਆਮਦਨ ਤੇਜ਼ੀ ਨਾਲ ਘੱਟਦੀ ਹੈ। 4 ਵਸਤਾਂ ਦੀ ਉਤਪਾਦਨ ਕਰਨ ਨਾਲ MR=0(ਸਿਫ਼ਰ), 5ਵੀ ਅਤੇ 6ਵੀਂ ਵਸਤੂਆਂ ਦਾ ਉਤਪਾਦਨ ਕਰਨ ਨਾਲ MR ਰਿਣਾਤਮਕ ਹੈ ਜਿਵੇ ਰੇਖਾ ਚਿੱਤਰ ਵਿੱਚ ਦਰਸਾਇਆ ਗਿਆ ਹੈ।

 

ਪ੍ਰ: 3. ਕੁੱਲ ਆਮਦਨ ਅਤੇ ਸੀਮਾਂਤ ਆਮਦਨ ਦੇ ਸਬੰਧ ਨੂੰ ਸਪੱਸ਼ਟ ਕਰੋ।

ਉੱਤਰ:- (i) ਜਦੋਂ ਸੀਮਾਂਤ ਆਮਦਨ ਵੱਧਦੀ ਹੈ ਤਾਂ ਕੁੱਲ ਆਮਦਨ ਵੀ ਵੱਧਦੀ ਹੈ।

(ii) ਜਦੋਂ ਸੀਮਾਂਤ ਆਮਦਨ ਸਿਫ਼ਰ ਹੁੰਦੀ ਹੈ ਤਾਂ ਕੁੱਲ ਆਮਦਨ ਸਮਾਨ ਰਹਿੰਦੀ ਹੈ ਅਤੇ ਅਧਿਕਤਮ ਹੁੰਦੀ ਹੈ

(iii) ਜਦੋਂ ਸੀਮਾਂਤ ਆਮਦਨ ਰਿਣਾਤਮਕ ਹੁੰਦੀ ਹੈ ਤਾਂ ਕੁੱਲ ਆਮਦਨ ਘੱਟਣ ਲੱਗਦੀ ਹੈ।

                             ਅਪੂਰਨ ਮੁਕਾਬਲਾ ਜਾਂ ਏਕਾਧਿਕਾਰ

ਉਤਪਾਦਨ

ਕੀਮਤ/ ਔਸਤ ਆਮਦਨ AR

ਕੁੱਲ ਆਮਦਨ TR

ਸੀਮਾਂਤ ਆਮਦਨ MR

1

6

6

6

2

5

10

4

3

4

12

2

4

3

12

0

5

2

10

-2

6

1

6

-4

 

ਏਕਾਧਿਕਾਰ ਜਾਂ ਅਪੂਰਨ ਮੁਕਾਬਲੇ ਵਿੱਚ ਜਦੋਂ ਔਸਤ ਆਮਦਨ ਵਿੱਚ ਵਾਧਾ ਘਟਦੇ ਅਨੁਪਾਤ ਵਿੱਚ ਹੁੰਦਾ ਹੈ ਕਿਉਂਕਿ MR ਘੱਟਦੀ ਹੈ। 4 ਵਸਤਾਂ ਦੀ ਉਤਪਾਦਨ ਕਰਨ ਨਾਲ MR=0(ਸਿਫ਼ਰ) ਅਤੇ ਕੁੱਲ ਆਮਦਨ 12, 12 ਰੁ: ਬਰਾਬਰ ਹੈ, 5ਵੀਂ ਅਤੇ 6ਵੀਂ' ਵਸਤੂਆਂ ਦਾ ਉਤਪਾਦਨ ਕਰਨ ਨਾਲ MR ਰਿਣਾਤਮਕ ਹੈ ਤਾਂ ਕੁੱਲ ਆਮਦਨ ਘੱਟਣ ਲਗਦੀ ਹੈ। ਜਦੋਂ MR =0 ਹੈ ਤਾਂ ਕੁੱਲ ਆਮਦਨ ਅਧਿਕਤਮ ਹੁੰਦੀ ਹੈ ।ਜਿਵੇ' ਰੇਖਾ ਚਿੱਤਰ ਵਿੱਚ ਦਰਸਾਇਆ ਗਿਆ ਹੈ।

 

ਛੇ ਅੰਕਾਂ ਵਾਲੇ ਪ੍ਰਸ਼ਨ

 

ਪ੍ਰ: 1. ਕੁੱਲ ਆਮਦਨ, ਔਸਤ ਆਮਦਨ ਅਤੇ ਸੀਮਾਂਤ ਆਮਦਨ ਦੀਆਂ ਧਾਰਨਾਵਾਂ ਨੂੰ ਸਪੱਸ਼ਟ ਕਰੋ। ਇਨ੍ਹਾਂ ਦੇ ਸਬੰਧਾਂ ਦੀ ਵਿਆਖਿਆ ਕਰੋ।

ਉੱਤਰ:- ਕਿਸੇ ਫ਼ਰਮ ਨੂੰ ਵਸਤਾਂ ਦਾ ਉਤਪਾਦਨ ਕਰਨ ਮਗਰੋਂ ਉਨ੍ਹਾਂ ਦੀ ਵਿਕਰੀ ਕਰਨ ਨਾਲ ਜੋ ਆਮਦਨ ਪ੍ਰਾਪਤ ਹੁੰਦੀ ਹੈ, ਉਸ ਨੂੰ ਆਮਦਨ (Revenue) ਕਿਹਾ ਜਾਂਦਾ ਹੈ। ਆਮਦਨ ਦੀਆਂ ਮੁੱਖ ਤਿੰਨ ਧਾਰਨਾਵਾਂ:-

1. ਕੁੱਲ ਆਮਦਨ (Total Revenue)

2. ਔਸਤ ਆਮਦਨ (Average Revenue)

3. ਸੀਮਾਂਤ ਆਮਦਨ (Marginal Revenue)

ਇਨ੍ਹਾਂ ਤਿੰਨ ਧਾਰਨਾਵਾਂ ਨੂੰ ਸੂਚੀ-ਪੱਤਰ ਦੀ ਸਹਾਇਤਾ ਨਾਲ ਸਪੱਸ਼ਟ ਕੀਤਾ ਜਾ ਸਕਦਾ ਹੈ-

 

ਉਤਪਾਦਨ

ਕੀਮਤ ( :)

ਕੁੱਲ ਆਮਦਨ ( :)

ਔਸਤ ਆਮਦਨ ( :)

ਸੀਮਾਂਤ ਆਮਦਨ ( :)

0

0

0

0

-----

1

10

10

10

10-10=0

2

9

18

9

18-10=8

3

8

24

8

24-18=6

4

7

28

7

28-24=4

5

6

30

6

30-28=2

6

5

30

5

30-30=0

7

4

28

4

28-30=-2

8

3

24

3

24-28=-4

 

 

1. ਕੁੱਲ ਆਮਦਨ (Total Revenue):- ਉਤਪਾਦਨ ਦੀਆਂ ਵੇਚੀਆਂ ਗਈਆਂ ਇਕਾਈਆਂ ਨੂੰ ਕੀਮਤ ਨਾਲ ਗੁਣਾ ਕਰਨ ਨਾਲ ਕੁੱਲ ਆਮਦਨ ਪਤਾ ਕੀਤੀ ਜਾ ਸਕਦੀ ਹੈ। ਜਿਵੇ' 8 ਵਸਤਾਂ ਵੇਚਣ ਨਾਲ 24 ਰੁ: ਕੁੱਲ ਆਮਦਨ ਪ੍ਰਾਪਤ ਹੁੰਦੀ ਹੈ।

ਕੁੱਲ ਆਮਦਨ = ਕੀਮਤ  ਉਤਪਾਦਨ

 

2.ਔਸਤ ਆਮਦਨ (Average Revenue):-ਕੁੱਲ ਆਮਦਨ ਨੂੰ ਉਤਪਾਦਨ ਨਾਲ ਵੰਡਣ ਨਾਲ ਔਸਤ ਆਮਦਨ ਪਤਾ ਕੀਤੀ ਜਾ ਸਕਦੀ ਹੈ।

ਔਸਤ ਆਮਦਨ= ਕੁੱਲ ਆਮਦਨ       ਜਾਂ = ਕੀਮਤ

                              ਉਤਪਾਦਨ

 

3.ਸੀਮਾਂਤ ਆਮਦਨ (Marginal Revenue):- ਵਸਤੂ ਦੀ ਇੱਕ ਹੋਰ ਇਕਾਈ ਵੇਚਣ ਨਾਲ ਕੁੱਲ ਆਮਦਨ ਵਿੱਚ ਜੋ ਵਾਧਾ ਹੁੰਦਾ ਹੈ ਉਸ ਨੂੰ ਸੀਮਾਂਤ ਆਮਦਨ ਕਿਹਾ ਜਾਂਦਾ ਹੈ। ਜਿਵੇ' ਕਿ ਸੂਚੀ-ਪੱਤਰ ਵਿੱਚ ਇੱਕ ਵਸਤੂ ਵੇਚਣ ਨਾਲ ਕੁੱਲ ਆਮਦਨ 10ਰੁ: ਅਤੇ 2 ਵਸਤੂਆਂ ਵੇਚਣ ਨਾਲ ਕੁੱਲ ਆਮਦਨ 18 ਰੁ: ਹੋ ਜਾਂਦੀ ਹੈ ਤਾਂ ਕੁੱਲ ਆਮਦਨ ਵਿੱਚ 8 ਰੁ: ਵਾਧਾ ਸੀਮਾਂਤ ਆਮਦਨ ਹੈ।

ਸੀਮਾਂਤ ਆਮਦਨ= ਕੁੱਲ ਆਮਦਨ ਵਿੱਚ ਵਾਧਾ

                               ਉਤਪਾਦਨ ਵਿੱਚ ਵਾਧਾ

= ∆ TR

   ∆ Q

ਕੁੱਲ ਆਮਦਨ, ਔਸਤ ਆਮਦਨ, ਸੀਮਾਂਤ ਆਮਦਨ ਦਾ ਸਬੰਧ:-ਹੇਠਾਂ ਦਿੱਤੇ ਰੇਖਾ ਚਿੱਤਰ ਵਿੱਚ ਕੁੱਲ ਆਮਦਨ, ਔਸਤ ਆਮਦਨ, ਸੀਮਾਂਤ ਆਮਦਨ ਦੇ ਸਬੰਧਾਂ ਨੂੰ ਸਪੱਸ਼ਟ ਕੀਤਾ ਗਿਆ ਹੈ।

(i) ਜਦੋਂ ਔਸਤ ਆਮਦਨ ਕਦੇ ਵੀ ਸਿਫ਼ਰ ਨਹੀ ਹੋ ਸਕਦੀ।

(ii) ਜਦੋਂ ਸੀਮਾਂਤ ਆਮਦਨ ਤੇਜ਼ੀ ਨਾਲ ਘੱਟਦੀ ਹੈ ਸਿਫ਼ਰ ਵੀ ਹੋ ਸਕਦੀ ਹੈ ਅਤੇ ਰਿਣਾਤਮਕ (-) ਵੀ ਹੋ ਸਕਦੀ ਹੈ।

(iii) ਜਦੋਂ ਸੀਮਾਂਤ ਆਮਦਨ ਵੱਧਦੀ ਹੈ ਤਾਂ ਕੁੱਲ ਆਮਦਨ ਵੀ ਵੱਧਦੀ ਹੈ।

(iv) ਜਦੋਂ ਸੀਮਾਂਤ ਆਮਦਨ ਸਿਫ਼ਰ ਹੁੰਦੀ ਹੈ ਤਾਂ ਕੁੱਲ ਆਮਦਨ ਸਮਾਨ ਰਹਿੰਦੀ ਹੈ ਅਤੇ ਅਧਿਕਤਮ ਹੁੰਦੀ ਹੈ

(v) ਜਦੋਂ ਸੀਮਾਂਤ ਆਮਦਨ ਰਿਣਾਤਮਕ ਹੁੰਦੀ ਹੈ ਤਾਂ ਕੁੱਲ ਆਮਦਨ ਘੱਟਣ ਲੱਗਦੀ ਹੈ।

(vi) ਜਦੋਂ ਔਸਤ ਆਮਦਨ ਵੱਧਦੀ ਹੈ ਤਾਂ ਸੀਮਾਂਤ ਆਮਦਨ ਉਸ ਤੋਂ ਤੇਜ਼ੀ ਨਾਲ ਵੱਧਦੀ ਹੈ।

(vii) ਜਦੋਂ ਔਸਤ ਆਮਦਨ ਸਮਾਨ ਰਹਿੰਦੀ ਹੈ ਤਾਂ ਸੀਮਾਂਤ ਆਮਦਨ ਸਮਾਨ ਰਹਿੰਦੀ ਹੈ।

(viii) ਜਦੋਂ ਔਸਤ ਆਮਦਨ ਘੱਟਦੀ ਹੈ ਤਾਂ ਸੀਮਾਂਤ ਆਮਦਨ ਉਸ ਤੋਂ' ਤੇਜ਼ੀ ਨਾਲ ਘੱਟਦੀ ਹੈ।

ਵੱਖ-ਵੱਖ ਬਾਜ਼ਾਰਾਂ ਵਿੱਚ ਆਮਦਨ ਰੇਖਾਵਾਂ ਦਾ ਸਬੰਧ:- ਮੁਕਾਬਲੇ ਦੇ ਆਧਾਰ`ਤੇ ਬਾਜ਼ਾਰ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ:-1.ਪੂਰਨ ਮੁਕਾਬਲਾ (Perfect Compitition) 2. ਏਕਾਧਿਕਾਰ (Monoply) 3. ਅਪੂਰਨ ਮੁਕਾਬਲੇ (Monopolstic Compitition)

1 .ਪੂਰਨ ਮੁਕਾਬਲੇ ਵਿੱਚ ਆਮਦਨ ਵਕਰ (Revenue Curves in Perfect Compitition):- ਪੂਰਨ ਮੁਕਾਬਲੇ ਵਿੱਚ ਬਾਜ਼ਾਰ ਵਿੱਚ ਕੀਮਤ ਉਦਯੌਂਗ ਵਿੱਚ ਮੰਗ ਅਤੇ ਪੂਰਤੀ ਦੁਆਰਾ ਨਿਰਧਾਰਨ ਹੋ ਜਾਂਦੀ ਹੈ।ਹਰ ਇੱਕ ਫ਼ਰਮ ਇਸ ਕੀਮਤ 'ਤੇ ਹੀ ਵਸਤੂ ਦੀ ਵਿਕਰੀ ਕਰਦੀ ਹੈ। ਉਦਾਹਰਨ ਵਜੋਂ:-

ਉਤਪਾਦਨ

ਕੀਮਤ/ ਔਸਤ ਆਮਦਨ AR

ਕੁੱਲ ਆਮਦਨ TR

ਸੀਮਾਂਤ ਆਮਦਨ MR

1

4

4

4

2

4

8

4

3

4

12

4

ਤਾਲਿਕਾ ਅਤੇ ਰੇਖਾਚਿੱਤਰ ਵਿੱਚ ਔਸਤ ਆਮਦਨ ਅਤੇ ਸੀਮਾਂਤ ਆਂਮਦਨ 4, 4 ਰੁ: ਬਰਾਬਰ ਹੈ ਇਸ ਹਾਲਤ ਵਿੱਚ AR=MR ਸਿੱਧੀ ਰੇਖਾ OX ਦੇ ਸਮਾਂਨੰਤਰ ਬਣਦੀ ਹੈ।ਜਿਸ ਨੂੰ ਪੂਰਨ ਲਚਕਦਾਰ ਵਕਰ ਕਿਹਾ ਜਾਂਦਾ ਹੈ।

2. ਏਕਾਧਿਕਾਰ ਵਿੱਚ ਆਮਦਨ ਵਕਰ (Revenue Curves in Monoply):- ਏਕਾਧਿਕਾਰ ਵਿੱਚ ਵਸਤੂ ਪੈਦਾ ਕਰਨ ਵਾਲਾ ਇੱਕ ਉਤਪਾਦਕ ਹੁੰਦਾ ਹੈ ਉਹ ਵਸਤੂ ਦੀ ਕੀਮਤ ਵਿਚ ਕਮੀ ਕਰਕੇ ਵੱਧ ਵਸਤੂਆਂ ਵੇਚਦਾ ਹੈ। ਔਸਤ ਆਮਦਨ ਘੱਟਦੀ ਹੈ ਤਾਂ ਸੀਮਾਂਤ ਆਮਦਨ ਤੇਜ਼ੀ ਨਾਲ ਘੱਟਦੀ ਹੈ।

                             ਅਪੂਰਨ ਮੁਕਾਬਲਾ ਜਾਂ ਏਕਾਧਿਕਾਰ

ਉਤਪਾਦਨ

ਕੀਮਤ/ ਔਸਤ ਆਮਦਨ AR

ਕੁੱਲ ਆਮਦਨ TR

ਸੀਮਾਂਤ ਆਮਦਨ MR

1

6

6

6

2

5

10

4

3

4

12

2

4

3

12

0

5

2

10

-2

6

1

6

-4

 

 

ਸੂਚੀ-ਪੱਤਰ ਵਿੱਚ ਔਸਤ ਆਮਦਨ 6, 5,4,3,2 ਘੱਟਦੀ ਹੈ ਤਾਂ ਸੀਮਾਤ ਆਮਦਨ 6,4,2,0 ਤੇਜ਼ੀ ਨਾਲ ਘੱਟਦੀ ਹੈ।ਰੇਖਾ ਚਿੱਤਰ ਵਿੱਚ AR ਘੱਟਦੀ ਹੈ ਤਾ MR ਉਸ ਤੋਂ ਦੁਗਣੀ ਤੇਜ਼ੀ ਨਾਲ ਘੱਟਦੀ ਹੈ।ਮੰਗ ਦੀ ਲਚਕ ਇਕਾਈ ਤੋਂ ਘੱਟ (Ed 1) ਹੁੰਦੀ ਹੈ।

3.ਅਪੂਰਨ ਮੁਕਾਬਲੇ ਵਿੱਚ ਆਮਦਨ ਵਕਰ (Revenue Curves in Monopolistic Compitition):- ਏਕਾਧਿਕਾਰੀ ਪ੍ਰਤੀਯੋਗਤਾ ਦੇ ਬਾਜ਼ਾਰ ਵਿੱਚ ਫ਼ਰਮਾਂ ਆਪਣੀ ਵਸਤੂ ਨੂੰ ਰਜਿਸਟਰਡ ਕਰਵਾ ਲੈਂਦੀਆਂ ਹਨ। ਏਕਾਧਿਕਾਰੀ ਪ੍ਰਤੀਯੋਗਤਾ ਦੇ ਬਾਜ਼ਾਰ ਵਿੱਚ ਫ਼ਰਮਾਂ ਆਪਣੀ ਵਸਤੂ ਨੂੰ ਰਜਿਸਟਰਡ ਕਰਵਾ ਲੈਂਦੀਆਂ ਹਨ। Colgate ਇਸ ਨਾਂ ਤੇ ਕੋਈ ਹੋਰ ਵਸਤੂ ਨਹੀਂ ਬਣਾ ਸਕਦਾ, ਪਰ ਬਾਜ਼ਾਰ ਵਿੱਚ Neem, Meswak, Pepsudent ਆਦਿ ਵੀ ਹਨ। ਇਨ੍ਹਾਂ ਵਿੱਚ ਮੁਕਾਬਲਾ ਹੁੰਦਾ ਹੈ। ਇਸ ਕਰਕੇ ਇਸ ਮੁਕਾਬਲਾ ਕਿਹਾ ਜਾਂਦਾ ਹੈ। ਇਸ ਬਾਜ਼ਾਰ ਵਿੱਚ ਏਕਾਧਿਕਾਰੀ ਵਾਂਗ ਔਸਤ ਆਮਦਨ AR ਘੱਟਦੀ ਹੈ ਅਤੇ ਸੀਮਾਂਤ ਆਮਦਨ MR ਉਸ ਤੋਂ ਦੁਗਣੀ ਤੇਜ਼ੀ ਨਾਲ ਘੱਟਦੀ ਹੈ।ਮੰਗ ਦੀ ਲਚਕ ਇਕਾਈ ਤੋਂ ਵੱਧ (Ed>1) ਹੁੰਦੀ ਹੈ।ਕਿਉਂਕਿ Colgate ਦੀ ਕੀਮਤ 6 ਰੁ; ਦੀ ਥਾਂ 5 ਰੂ: ਹੋ ਜਾਵੇਗੀ ਅਤੇ Neem ਦੀ ਕੀਮਤ ਉਹੀ ਰਹਿੰਦੀ ਹੈ ਤਾਂ Colgate ਦੀ ਮੰਗ ਜਿਆਦਾ ਵੱਧ ਜਾਵੇਗੀ।