L-8
ਲਾਗਤ ਦੀਆਂ ਧਾਰਨਾਵਾਂ
ਇੱਕ ਅੰਕ ਵਾਲੇ ਪ੍ਰਸ਼ਨ
ਪ੍ਰ:1. ਜਿਹੜੀਆਂ ਲਾਗਤਾਂ ਉਤਪਾਦਨ ਦੀ ਮਾਤਰਾ ਨੂੰ ਬਦਲਣ ਨਾਲ ਬਦਲ ਜਾਂਦੀਆਂ ਹਨ, ਨੂੰ........ਕਹਿੰਦੇ ਹਨ।
(ਓ) ਪ੍ਰਮੁੱਖ ਲਾਗਤਾਂ (ਅ) ਪ੍ਰਤੱਖ ਲਾਗਤਾਂ (ੲ) ਕੁੱਲ ਪਰਿਵਰਤਨਸ਼ੀਲ ਲਾਗਤਾਂ (ਸ) ਉਪਰੋਕਤ ਸਾਰੇ।
ਉੱਤਰ:- (ਸ) ਉਪਰੋਕਤ ਸਾਰੇ।
ਪ੍ਰ:2.ਉਹ ਲਾਗਤਾਂ ਜੋ ਉਤਪਾਦਨ ਵਿੱਚ ਤਬਦੀਲੀ ਨਾਲ ਤਬਦੀਲ ਨਹੀਂ ਹੁੰਦੀਆਂ, ਨੂੰ .........ਕਹਿੰਦੇ ਹਨ।
(ਓ) ਸਥਿਰ ਲਾਗਤਾਂ (ਅ) ਵਾਧਾ ਕਰਨ ਵਾਲੀਆਂ ਲਾਗਤਾਂ (ੲ) ਉੱਪਰੀ ਲਾਗਤਾਂ (ਸ) ਉਪਰੋਕਤ ਸਾਰੇ ।
ਉੱਤਰ:- (ਸ) ਉਪਰੋਕਤ ਸਾਰੇ।
ਪ੍ਰ:3.ਕਿਸੇ ਵਸਤੂ ਦੀ ਪ੍ਰਤੀ ਇਕਾਈ ਲਾਗਤ ਨੂੰ.........ਕਹਿੰਦੇ ਹਨ।
ਉੱਤਰ:- ਔਸਤ ਲਾਗਤ ।
ਦੋ ਅੰਕਾਂ ਵਾਲੇ ਪ੍ਰਸ਼ਨ
ਪ੍ਰ: 1 .ਲਾਗਤ ਤੋ ਕੀ ਭਾਵ ਹੈ?
ਉੱਤਰ:-ਇੱਕ ਉਤਪਾਦਕ ਦੁਆਰਾ ਉਤਪਾਦਨ ਦੇ ਸਾਧਨਾਂ ਅਤੇ ਗ਼ੈਰ-ਸਾਧਨਾਂ 'ਤੇ ਕੀਤੇ ਗਏ ਖ਼ਰਚ ਨੂੰ ਲਾਗਤ ਕਹਿੰਦੇ ਹਨ।
ਪ੍ਰ:2 ਮੁਦਰਾ ਲਾਗਤ ਤੋ ਕੀ ਭਾਵ ਹੈ?
ਉੱਤਰ:-ਇੱਕ ਵਸਤੂ ਦਾ ਉਤਪਾਦਨ ਕਰਨ ਲਈ ਇੱਕ ਉਤਪਾਦਕ ਨੰ ਉਤਪਾਦਨ ਉੱਪਰ ਜੋਂ ਪੈਸੇ ਖਰਚ ਕਰਨੇ ਪੈਂਦੇ ਹਨ, ਉਸ ਨੂੰ ਮੁਦਰਾ ਲਾਗਤ ਕਹਿੰਦੇ ਹਨ।
ਪ੍ਰ: 3. ਵਾਸਤਵਿਕ ਲਾਗਤ ਤੋ ਕੀ ਭਾਵ ਹੈ?
ਉੱਤਰ:- ਇੱਕ ਵਸਤੂ ਦਾ ਉਤਪਾਦਨ ਕਰਨ ਲਈ ਜੋ ਦਿਮਾਗੀ ਅਤੇ ਭੌਤਿਕ ਕੌਸਿਸ ਕੀਤੀ ਜਾਂਦੀ ਹੈ, ਉਸ ਨੂੰ ਵਾਸਤਵਿਕ ਲਾਗਤ ਕਿਹਾ ਜਾਂਦਾ ਹੈ।
ਪ੍ਰ:4. ਅਵਸਰ ਲਾਗਤ ਤੋ ਕੀ ਭਾਵ ਹੈ?
ਉੱਤਰ:- ਅਵਸਰ ਲਾਗਤ ਕਿਸੇ ਸਾਧਨ ਦੇ ਵਿਕਲਪਿਕ ਪ੍ਰਯੋਗ ਦਾ ਮੁੱਲ ਹੈ।
ਪ੍ਰ: 5.ਅੰਦਰੂਨੀ ਲਾਗਤ ਤੋ ਕੀ ਭਾਵ ਹੈ?
ਉੱਤਰ:- ਅੰਦਰੂਨੀ ਲਾਗਤ ਉਹ ਲਾਗਤ ਹੈ ਜੋ ਕਿ ਉਤਪਾਦਕ ਦੁਆਰਾ ਆਪਣੇ ਸਾਧਨਾਂ ਦੇ ਰੂਪ ਵਿੱਚ ਖ਼ਰਚ ਕੀਤਾ ਜਾਂਦਾ ਹੈ, ਜਿਵੇਂ ਕਿ ਉਤਪਾਦਕ ਦੀ ਆਪਣੀ ਪੂੰਜੀ ਦਾ ਵਿਆਜ, ਆਪਣੀ ਮਿਹਨਤ ਦੀ ਮਜਦੂਰੀ ਆਦਿ।
ਪ੍ਰ 6.ਬਾਹਰੀ ਲਾਗਤ ਤੋ ਕੀ ਭਾਵ ਹੈ?
ਉੱਤਰ:- ਬਾਹਰੀ ਲਾਗਤਾਂ ਉਹ ਲਾਗਤਾਂ ਹਨ ਜਿਨ੍ਹਾਂ ਦਾ ਭੁਗਤਾਨ ਉਤਪਾਦਕ ਦੁਆਰਾ ਦੂਸਰੇ ਸਾਧਨਾਂ ਨੂੰ ਕੀਤਾ ਜਾਂਦਾ ਹੈ।
ਪ੍ਰ7 .ਨਿੱਜੀ ਲਾਗਤ ਤੋ ਕੀ ਭਾਵ ਹੈ?
ਉੱਤਰ:- ਨਿੱਜੀ ਲਾਗਤ ਉਹ ਲਾਗਤ ਹੈ ਜੋ ਉਤਪਾਦਕ ਨੂੰ ਵਸਤੂਆਂ ਦੇ ਉਤਪਾਦਨ ਉੱਪਰ ਖ਼ਰਚ ਕਰਨੀ ਪੈਂਦੀ ਹੈ।
ਪ੍ਰ:8 .ਕੁੱਲ ਲਾਗਤ (Total Cost) ਤੋ' ਕੀ ਭਾਵ ਹੈ?
ਉੱਤਰ:- ਕੱਲ ਲਾਗਤ (Total Cost) ਉਹ ਲਾਗਤ ਹੈ ਜੋ ਉਤਪਾਦਕ ਨੂੰ ਸਥਿਰ ਅਤੇ ਪਰਿਵਰਤਨਸੀਲ ਸਾਧਨਾਂ ਤੇ ਖ਼ਰਚ ਕਰਨੀ ਪੈਂਦੀ ਹੈ।
ਪ੍ਰ:9. ਸਥਿਰ ਲਾਗਤ (Fixed Cost) ਜਾਂ ਪੂਰਕ ਲਾਗਤ ਜਾਂ ਅਪ੍ਰਤੱਖ ਲਾਗਤ ਤੋ ਕੀ ਭਾਵ ਹੈ?
ਉੱਤਰ:- ਸਥਿਰ ਲਾਗਤ ਜਾਂ ਬੱਧੀਲਾਗਤ ਜਾਂ ਪੂਰਕ ਲਾਗਤ ਜਾਂ ਅਪ੍ਰਤੱਖ ਲਾਗਤ ਤੋਂ ਭਾਵ ਉਹਨਾਂ ਲਾਗਤਾਂ ਤੋਂ ਹੈ ਜੋ ਕਿ ਉਤਪਾਦਨ ਦੇ ਬੱਧੇ ਸਾਧਨਾਂ ਤੇ ਖ਼ਰਚ ਕੀਤੀ ਜਾਂਦੀ ਹੈ।
ਪ੍ਰ: 10. ਪਰਿਵਰਤਨਸ਼ੀਲ ਲਾਗਤ ਜਾਂ ਪ੍ਰਮੁੱਖ ਲਾਗਤ ਜਾਂ ਪ੍ਰਤੱਖ ਲਾਗਤ ਤੋ ਕੀ ਭਾਵ ਹੈ?
ਉੱਤਰ:- ਜੋ ਲਾਗਤ ਉਤਪਾਦਨ ਦੇ ਪਰਿਵਰਤਨਸੀਲ ਤੇ ਖ਼ਰਚ ਕੀਤੀ ਜਾਂਦੀ ਹੈ ਉਸ ਨੂੰ ਪਰਿਵਰਤਨਸੀਲ ਲਾਗਤ ਜਾਂ ਪ੍ਰਮੁੱਖ ਲਾਗਤ ਜਾਂ ਪ੍ਰਤੱਖ ਲਾਗਤ ਕਿਹਾ ਜਾਂਦਾ ਹੈ।
ਪ੍ਰ:11. ਔਸਤ ਲਾਗਤ (AC) ਤੋ ਕੀ ਭਾਵ ਹੈ?
ਉੱਤਰ:-ਵਸਤੂ ਦੀ ਪ੍ਰਤੀ ਇਕਾਈ ਲਾਗਤ ਨੂੰ ਔਸਤ ਲਾਗਤ ਕਿਹਾ ਜਾਂਦਾ ਹੈ।
AC=ਕੁੱਲ ਲਾਗਤ
ਉਤਪਾਦਨ
AC=TC
Q
ਪ੍ਰ:12. ਸੀਮਾਂਤ ਲਾਗਤ (Marginal Cost) ਤੋ ਕੀ ਭਾਵ ਹੈ?
ਉੱਤਰ:-ਵਸਤੂ ਦੀ ਇੱਕ ਹੋਰ ਇਕਾਈ ਦਾ ਉਤਪਾਦਨ ਕਰਨ ਨਾਲ ਕੁੱਲ ਲਾਗਤ ਵਿੱਚ ਜੋ ਵਾਧਾ ਹੁੰਦਾ ਹੈ ਉਸ ਨੂੰ ਸੀਮਾਂਤ ਲਾਗਤ ਕਿਹਾ ਜਾਂਦਾ ਹੈ। MC=TCn-TCn-1
ਪ੍ਰ: 13. ਔਸਤ ਲਾਗਤ ਅਲਪ ਕਾਲ ਵਿੱਚ U ਆਕਾਰ ਦੀ ਕਿਉਂ' ਹੁੰਦੀ ਹੈ?
ਉੱਤਰ:- ਅਲਪ ਕਾਲ ਵਿੱਚ ਔਸਤ ਲਾਗਤ U ਆਕਾਰ ਦੀ ਹੁੰਦੀ ਹੈ, ਇਸ ਦਾ ਮੁੱਖ ਕਾਰਨ ਘੱਟਦੇ-ਵੱਧਦੇ ਅਨੁਪਾਤਾਂ ਦਾ ਨਿਯਮ ਹੁੰਦਾ ਹੈ।
ਪ੍ਰ:14. ਦੀਰਘ ਕਾਲ ਲਾਗਤ ਵਕਰ ਦਾ ਆਕਾਰ ਕਿਸ ਤਰ੍ਹਾਂ ਦਾ ਹੁੰਦਾ ਹੈ?
ਉੱਤਰ:- ਦੀਰਘ ਕਾਲ ਲਾਗਤ ਵਕਰ ਤਾਂ U ਆਕਾਰ ਦਾ ਹੁੰਦਾ ਹੈ ਪਰ ਇਹ ਚਪਟਾ ਹੁੰਦਾ ਹੈ।
ਚਾਰ ਅੰਕਾਂ ਵਾਲੇ ਪ੍ਰਸ਼ਨ
ਪ੍ਰ:1. ਸਥਿਰ ਲਾਗਤ ਅਤੇ ਪਰਿਵਰਤਨਸ਼ੀਲ ਲਾਗਤ ਵਿੱਚ ਅੰਤਰ ਦੱਸੋ?
ਉੱਤਰ:- ਸਥਿਰ ਲਾਗਤਾਂ ਉਹ ਲਾਗਤਾਂ ਹਨ ਜੋ ਸਥਿਰ ਸਾਧਨਾਂ ਤੇ ਖਰਚ ਕੀਤੀਆਂ ਜਾਂਦੀਆਂ ਹਨ। ਉਤਪਾਦਨ ਕੀਤਾ ਜਾਵੇ ਜਾਂ ਨਾ ਕੀਤਾ ਜਾਵੇ, ਉਤਪਾਦਕ ਨੂੰ ਇਹ ਲਾਗਤਾਂ ਸਹਿਣ ਕਰਨੀਆਂ ਹੀ ਪੈਂਦੀਆਂ ਹਨ। ਜਿਵੇਂ ਕਿ ਇਮਾਰਤ ਦਾ ਕਿਰਾਇਆ, ਪੱਕੇ ਮਜਦੂਰਾਂ ਦੀ ਮਜਦੂਰੀ, ਬੀਮੇ ਦੀ ਕਿਸਤ, ਉਧਾਰ ਪੂੰਜੀ ਤੇ ਵਿਆਜ,ਬਿਜਲੀ ਦੇ ਮੀਟਰ ਦਾ ਘੱਟੋ-ਘੱਟ ਕਿਰਾਇਆ ਆਦਿ।
ਪਰਿਵਰਤਨਸੀਲ ਲਾਗਤਾਂ ਉਹ ਲਾਗਤਾਂ ਹੁੰਦੀਆਂ ਹਨ ਜੋ ਕਿਸੇ ਵਸਤੂ ਦੇ ਉਤਪਾਦਨ ਵਿੱਚ ਤਬਦੀਲੀ ਕਰਨ ਨਾਲ ਬਦਲ ਜਾਂਦੀਆਂ ਹਨ। ਉਤਪਾਦਨ ਵਿੱਚ ਵਾਧਾ ਕਰਨ ਨਾਲ ਵੱਧਦੀਆੰ ਹਨ ਅਤੇ ਕਮੀ ਕਰਨ ਨਾਲ ਘੱਟਦੀਆਂ ਹਨ। ਜਿਵੇਂ ਕੱਚੇ ਮਾਲ ਦਾ ਖ਼ਰਚ, ਕੱਚੇ ਮਜਦੂਰਾਂ ਦੀ ਮਜਦੂਰੀ, ਬਿਜਲੀ ਦਾ ਖ਼ਰਚ, ਆਵਾਜਾਈ ਦੇ ਸਾਧਨਾਂ ਦਾ ਖ਼ਰਚ
ਆਦਿ।
ਛੇ ਅੰਕਾਂ ਵਾਲੇ ਪ੍ਰਸ਼ਨ
ਪ੍ਰ:1. ਸੀਮਾਂਤ ਲਾਗਤ ਅਤੇ ਔਸਤ ਪਰਿਵਰਤਨਸ਼ੀਲ ਲਾਗਤ ਦੇ ਸਬੰਧ ਨੂੰ ਸਪੱਸ਼ਟ ਕਰੋ।
ਉੱਤਰ:- ਵਸਤੂ ਦੀ ਇੱਕ ਹੋਰ ਇਕਾਈ ਦਾ ਉਤਪਾਦਨ ਕਰਨ ਨਾਲ ਕੁੱਲ ਲਾਗਤ ਵਿੱਚ ਜੋ ਵਾਧਾ ਹੁੰਦਾ ਹੈ ਉਸ ਨੂੰ ਸੀਮਾਂਤ ਲਾਗਤ ਕਿਹਾ ਜਾਂਦਾ ਹੈ। ਉਤਪਾਦਨ ਦੀ ਹਰੇਕ ਇਕਾਈ ਲਈ ਖ਼ਰਚ ਕੀਤੀ ਜਾਣ ਵਾਲੀ ਪਰਿਵਰਤਨਸੀਲ ਲਾਗਤ ਨੂੰ ਔਸਤ ਪਰਿਵਰਤਨਸੀਲ ਲਾਗਤ ਕਿਹਾ ਜਾਂਦਾ ਹੈ।
ਸੀਮਾਂਤ ਲਾਗਤ (AC) ਅਤੇ ਔਸਤ ਪਰਿਵਰਤਨਸ਼ੀਲ ਲਾਗਤ (AVC) ਦੇ ਸਬੰਧਾਂ ਨੂੰ ਤਾਲਿਕਾ ਅਤੇ ਰੇਖਾ ਚਿੱਤਰ ਦੁਆਰਾ ਸਪੱਸ਼ਟ ਕੀਤਾ ਜਾ ਸਕਦਾ ਹੈ।
ਤਾਲਿਕਾ ਅਤੇ ਰੇਖਾ ਚਿੱਤਰ ਅਨੁਸਾਰ:-
ਉਤਪਾਦਨ |
ਔਸਤ ਪਰਿਵਰਤਨਸੀਲ ਲਾਗਤ |
ਸੀਮਾਂਤ ਲਾਗਤ |
0 |
----- |
------ |
1 |
50 |
50 |
2 |
45 |
40 |
3 |
40 |
30 |
4 |
35 |
20 |
5 |
35 |
35 |
6 |
40 |
65 |
7 |
45 |
75 |
8 |
50 |
85 |
1.ਜਦੋਂ ਉਤਪਾਦਨ ਵਿੱਚ ਵਾਧਾ ਹੁੰਦਾ ਹੈ ਤਾਂ ਸੁਰੂ ਵਿੱਚ ਔਸਤ ਪਰਿਵਰਤਨਸੀਲ ਲਾਗਤ (AVC) ਘੱਟਦੀ ਹੈ, ਜਿਵੇਂ ਕਿ 50,45,40,35 ਰੂ: ਤਾਂ
ਸੀਮਾਂਤ ਲਾਗਤ
ਤੇਜੀ ਨਾਲ
ਘੱਟਦੀ ਹੈ, 50,40,30,20 ਰੁ:
ਹੈ।
2.ਜਦੋ ਔਸਤ ਪਰਿਵਰਤਨਸੀਲ ਲਾਗਤ (AVC)
ਬਰਾਬਰ ਰਹਿੰਦੀ ਹੈ ਤਾਂ ਸੀਮਾਂਤ ਲਾਗਤ (MC), (AVC) ਦੇ ਬਰਾਬਰ ਹੋ ਜਾਂਦੀ ਹੈ ਜਿਸਨੂੰ ਬਿੰਦੂ
E ਦੁਆਰਾ ਦਿਖਾਇਆ ਗਿਆ ਹੈ।
3. ਜਦੋਂ ਔਸਤ ਪਰਿਵਰਤਨਸ਼ੀਲ ਲਾਗਤ
(AVC) ਵੱਧਦੀ ਹੈ, ਤਾਂ ਸੀਮਾਂਤ ਲਾਗਤ (MC) ਤੇਜੀ ਨਾਲ ਵੱਧਦੀ ਹੈ।
ਪ੍ਰ:2.ਕੁੱਲ ਔਸਤ ਲਾਗਤ (TAC) ਔਸਤ ਪਰਿਵਰਤਨਸ਼ੀਲ ਲਾਗਤ (AVC) ਅਤੇ ਸੀਮਾਂਤ ਲਾਗਤ (MC) ਦੇ ਸਬੰਧਾਂ ਨੂੰ ਰੇਖਾ ਚਿੱਤਰ ਦੁਆਰਾ ਸਪੱਸ਼ਟ ਕਰੋ।
ਉੱਤਰ:- ਕੁੱਲ ਔਸਤ ਲਾਗਤ (TAC) ਔਸਤ ਪਰਿਵਰਤਨਸ਼ੀਲ ਲਾਗਤ (AVC) ਅਤੇ ਸੀਮਾਤ ਲਾਗਤ (MC) ਦੇ ਸਬੰਧਾਂ ਨੂੰ ਰੇਖਾ ਚਿੱਤਰ ਦੁਆਰਾ ਸਪੱਸ਼ਟ ਕੀਤਾ ਗਿਆ ਹੈ।ਇਹ ਵਕਰ ਅੰਗਰੇਜ਼ੀ ਦੇ ਅੱਖਰ U ਵਰਗੀਆਂ ਹਨ ਕਿਉਂਕਿ ਪਰਿਵਰਤਨਸੀਲ ਅਨੁਪਾਤਾਂ ਦਾ ਨਿਯਮ ਲਾਗੂ ਹੁੰਦਾ ਹੈ।
1.
ਔਸਤ ਪਰਿਵਰਤਨਸ਼ੀਲ ਲਾਗਤ (AVC) ਪਹਿਲਾਂ ਘੱਟਦੀ ਹੈ ਫਿਰ ਵਧੱਦੀ ਹੈ।ਸੀਮਾਂਤ ਲਾਗਤ (MC), (AVC) ਨੂੰ E ਬਿੰਦੂ, ਨਜਰ ਤੇ ਕੱਟਦੀ ਹੈ, ਜਦੋਂ OQ ਉਤਪਾਦਨ ਕੀਤਾ ਜਾਂਦਾ ਹੈ।
2. ਕੁੱਲ ਔਸਤ ਲਾਗਤ (TAC) ਪਹਿਲਾਂ ਘੱਟਦੀ ਹੈ ਫਿਰ ਵਧੱਦੀ ਹੈ ਅਤੇ ਅੰਤ ਵਿੱਚ ਵੱਧਦੀ ਹੈ।ਸੀਮਾਂਤ ਲਾਗਤ (MC), ਇਸ ਨੂੰ E1 ਬਿੰਦੁ ਤੇ ਕੱਟਦੀ ਹੈ, ਜੋ ਕਿ ਨਿਊਨਤਮ ਬਿੰਦੂ ਹੈ ਅਤੇ OQ1 ਉਤਪਾਦਨ ਹੁੰਦਾ ਹੈ।
ਪ੍ਰ:3. ਰੇਖਾ ਚਿੱਤਰ ਦੁਆਰਾ ਕੁੱਲ ਲਾਗਤ (TC),ਕੁੱਲ ਸਥਿਰ ਲਾਗਤ(TFC) ,ਕੁੱਲ ਪਰਿਵਰਤਨਸ਼ੀਲ ਲਾਗਤ(TVC) ਦੇ ਸਬੰਧ ਨੂੰ ਸਪੱਸ਼ਟ ਕਰੋ।
ਉੱਤਰ:- ਕੁੱਲ ਲਾਗਤ (TC); ਕੁੱਲ
ਸਥਿਰ ਲਾਗਤ (TFC) ਅਤੇ ਕੁੱਲ ਪਰਿਵਰਤਨਸੀਲ ਲਾਗਤ
(TVC) ਦੀ ਸਹਾਇਤਾ ਨਾਲ ਪ੍ਰਾਪਤ ਕੀਤੀ ਜਾਂਦੀ ਹੈ।
(i)
ਕੁੱਲ ਸਥਿਰ ਲਾਗਤ (TFC) ਸਥਿਰ ਰਹਿੰਦੀ ਹੈ। ਜਿਵੇੱ ਕਿ OF ਦੇ ਬਰਾਬਰ ਹੈ। ਇਹ ਰੇਖਾ ਹਮੇਸਾਂ OX ਅਕਸ ਦੇ ਸਮਾਂਨਤਰ ਹੁੰਦੀ ਹੈ।
(ii) ਕੁੱਲ ਪਰਿਵਰਤਨਸੀਲ ਲਾਗਤ (TVC) ਸਿਫਰ ਤੋਂ ਸੁਰੂ ਹੁੰਦੀ ਹੈ । ਪਰਿਵਰਤਨਸ਼ੀਲ ਅਨੁਪਾਤਾਂ ਦਾ ਨਿਯਮ ਅਨੁਸਾਰ ਇਸ ਵਿੱਚ ਤਬਦੀਲੀ ਹੁੰਦੀ ਹੈ।
(iii) ਕੁੱਲ ਲਾਗਤ (TC) ਦਾ ਨਿਰਮਾਣ ਕੁੱਲ ਸਥਿਰ ਲਾਗਤ (TFC) ਅਤੇ ਕੁੱਲ ਪਰਿਵਰਤਨਸੀਲ ਲਾਗਤ (TVC) ਦੇ ਜੋੜ ਨਾਲ ਕੀਤਾ ਜਾਂਦਾ ਹੈ।
ਪ੍ਰ:4. ਥੋੜੇ ਸਮੇ ਦੀਆਂ ਲਾਗਤ ਰੇਖਾਵਾਂ ਨੂੰ ਸਪੱਸ਼ਟ ਕਰੋਂ । ਥੋੜੇ ਸਮੰ' ਦੀਆਂ ਲਾਗਤ ਰੇਖਾਵਾਂ 0 ਆਕਾਰ ਦੀਆ ਕਿਉਂ ਹੁੰਦੀਆਂ ਹਨ? ਜਾਂ
ਥੋੜੇ ਸਮੇੱ ਦੀਆਂ ਹੇਠ ਲਿਖੀਆਂ ਧਾਰਨਾਵਾਂ ਨੂੰ ਸਪੱਸ਼ਟ ਕਰੋ- (i) ਔਸਤ ਸਥਿਰ ਲਾਗਤ (AFC) (ii) ਔਸਤ ਪਰਿਵਰਤਨਸ਼ੀਲ ਲਾਗਤ (AVC) (iii) ਔਸਤ ਕੁੱਲ ਲਾਗਤ (ATC) (iv) ਸੀਮਾਂਤ ਲਾਗਤ (MC)
ਉੱਤਰ:- ਥੋੜਾ ਸਮਾਂ ਇੰਨਾ ਘੱਟ ਹੁੰਦਾ ਹੈ ਜਿਸ ਵਿੱਚ ਸਥਿਰ ਸਾਥਨਾਂ ਵਿੱਚ ਤਬਦੀਲੀ ਨਹੀਂ ਕੀਤੀ ਜਾ ਸਕਦੀ ਇਸ ਸਮੇਂ ਵਿੱਚ ਲਾਗਤਾਂ ਦੋ ਪ੍ਰਕਾਰ ਦੀਆਂ ਹੁੰਦੀਆਂ ਹਨ- ਸਥਿਰ ਲਾਗਤਾਂ, ਪਰਿਵਰਤਨਸੀਲ ਲਾਗਤਾਂ। ਇਹ ਸਮਾਂ ਕੁੱਝ ਮਹੀਨਿਆਂ ਜਾਂ ਸਾਲਾਂ ਦਾ ਵੀ ਹੋ ਸਕਦਾ ਹੈ। ਥੋੜੇ ਸਮੇਂ ਦੀਆਂ ਮੁੱਖ ਲਾਗਤਾਂ ਹੇਠ ਲਿਖੀਆਂ ਹਨ-
(i) ਔਸਤ ਸਥਿਰ ਲਾਗਤ (AFC)
(ii) ਔਸਤ ਪਰਿਵਰਤਨਸੀਲ ਲਾਗਤ (AVC)
(iii) ਔਸਤ ਕੁੱਲ ਲਾਗਤ (ATC)
(iv) ਸੀਮਾਂਤ ਲਾਗਤ (MC)
ਤਾਲਿਕਾ-2 |
|||||||
1 |
2 |
3 |
4 |
5 |
6 |
7 |
8 |
Q |
TFC |
AFC 2/1 |
TVC |
AVC 4/1 |
TC 2+4 |
ATC 3+5 |
MC n-(n-1) |
0 |
100 |
∞ |
0 |
0 |
100 |
∞ |
---- |
1 |
100 |
100 |
50 |
50 |
150 |
150 |
50 |
2 |
100 |
50 |
90 |
45 |
190 |
95 |
40 |
3 |
100 |
33.3 |
120 |
40 |
220 |
73.3 |
30 |
4 |
100 |
25 |
140 |
35 |
240 |
60 |
20 |
5 |
100 |
20 |
175 |
35 |
275 |
55 |
35 |
6 |
100 |
16.7 |
240 |
40 |
340 |
56.7 |
65 |
7 |
100 |
14.3 |
315 |
45 |
415 |
59.3 |
75 |
8 |
100 |
12.5 |
400 |
50 |
500 |
62.5 |
85 |
(i) ਔਸਤ ਸਥਿਰ ਲਾਗਤ (AFC):- ਕੁੱਲ ਸਥਿਰ ਲਾਗਤ ਨੂੰ ਉਤਪਾਦਨ ਦੀਆਂ ਇਕਾਈਆਂ ਨਾਲ ਵੰਡਣ ਤੇ ਔਸਤ ਸਥਿਰ ਲਾਗਤ (AFC) ਪ੍ਰਾਪਤ ਹੁੰਦੀ ਹੈ।
AFC=TFC
OUTPUT
ਕੁੱਲ ਸਥਿਰ ਲਾਗਤ
ਉਤਪਾਦਨ
ਜੇਕਰ ਤਾਲਿਕਾ-2 ਦੇ ਕਾਲਮ 2 ਵਿੱਚ 100 ਹੈ ਅਤੇ 100 ਨੂੰ ਉਤਪਾਦਨ ਦੀਆਂ ਇਕਾਈਆਂ ਨਾਲ ਵੰਡਦੇ ਹਾਂ ਤਾਂ AFC ਪ੍ਰਾਪਤ ਹੁੰਦੀ ਹੈ ।AFC ਘੱਟਦੀ ਜਾਂਦੀ ਹੈ ਪਰ ਕਦੇ ਸਿਫਰ ਨਹੀਂ ਹੁੰਦੀ।
(ii) ਔਸਤ ਪਰਿਵਰਤਨਸ਼ੀਲ ਲਾਗਤ (AVC):- ਕੁੱਲ ਪਰਿਵਰਤਨਸੀਲ ਲਾਗਤ (TVC) ਨੂੰ ਉਤਪਾਦਨ ਦੀਆਂ ਇਕਾਈਆਂ ਨਾਲ ਵੰਡਣ ਤੇ ਔਸਤ ਪਰਿਵਰਤਨਸ਼ੀਲ ਲਾਗਤ (TVC) ਪ੍ਰਾਪਤ ਹੁੰਦੀ ਹੈ।
AFC=TFC
OUTPUT
ਕੁੱਲ ਪਰਿਵਰਤਨਸ਼ੀਲ ਲਾਗਤ
ਉਤਪਾਦਨ ਦੀਆਂ ਇਕਾਈਆਂ
ਤਾਲਿਕਾ-2 ਦੇ ਕਾਲਮ 4(TVC) ਨੂੰ ਉਤਪਾਦਨ ਦੀਆਂ ਇਕਾਈਆਂ ਨਾਲ ਵੰਡਦੇ ਹਾਂ ਤਾਂ AVC ਪ੍ਰਾਪਤ ਹੁੰਦੀ ਹੈ। AVC ਪਹਿਲਾਂ ਘੱਟਦੀ ਹੈ 50,45,40,35 ਫਿਰ ਵੱਧਦੀ ਹੈ, 35,40,45,50.
(iii) ਔਸਤ ਕੁੱਲ ਲਾਗਤ (ATC):- ਔਸਤ ਸਥਿਰ ਲਾਗਤ (AFC) ਅਤੇ ਔਸਤ ਪਰਿਵਰਤਨਸ਼ੀਲ ਲਾਗਤ (AVC) ਨੂੰ ਜੋੜ ਕੇ ਘਟ ਔਸਤ ਕੁੱਲ ਲਾਗਤ (ATC) ਪ੍ਰਾਪਤ ਹੁੰਦੀ ਹੈ। ਤਾਲਿਕਾ-2 ਦੇ ਕਾਲਮ 7 (ATC) ਨੂੰ ਦਰਸਾਇਆ ਗਿਆ ਹੈ । ATC ਪਹਿਲਾਂ ਘੱਟਦੀ ਹੈ ਫਿਰ ਵੱਧਦੀ ਹੈ ।
(iv) ਸੀਮਾਂਤ ਲਾਗਤ (MC):-ਉਤਪਾਦਨ ਵਿੱਚ ਤਬਦੀਲੀ ਨਾਲ ਕੁੱਲ ਲਾਗਤ ਵਿੱਚ ਜੋ ਤਬਦੀਲੀ ਹੁੰਦੀ ਹੈ ਉਸ ਨੂੰ ਸੀਮਾਂਤ ਲਾਗਤ ਕਿਹਾ ਜਾਂਦਾ ਹੈ।
MC=
∆TC
∆Q
MC=ਕੁੱਲ ਲਾਗਤ ਵਿੱਚ ਤਬਦੀਲੀ
ਉਤਪਾਦਨ ਵਿੱਚ ਤਬਦੀਲੀ
MC=TCn-TCn-1
ਤਾਲਿਕਾ-2
ਅਨੁਸਾਰ 4 ਵਸਤੂਆਂ ਦਾ ਉਤਪਾਦਨ ਕਰਨ ਨਾਲ ਕੁੱਲ ਲਾਗਤ 240 ਰੂ: ਹੈ। 5ਵੀ ਇਕਾਈ ਦਾ ਉਤਪਾਦਨ ਕਰਨ ਨਾਲ ਕੱਲ ਲਾਗਤ ਵੱਧ ਕੇ 275 ਹੋ ਜਾਂਦੀ ਹੈ ਤਾਂ 5ਵੀਂ ਇਕਾਈ ਦੀ ਸੀਮਾਂਤ ਲਾਗਤ (275-240 =35) ਹੈ। ਸੀਮਾਂਤ ਲਾਗਤ ਪਹਿਲਾਂ ਤੇਜੀ ਨਾਲ ਘੱਟਦੀ ਹੈ ਫਿਰ ਵੱਧਦੀ ਹੈ। ਜਿਵੇ ਚਿੱਤਰ ਵਿੱਚ ਦਰਸਾਇਆ ਗਿਆ ਹੈ।
ਥੋੜੇ ਸਮੇ ਦੀਆਂ ਲਾਗਤ ਰੇਖਾਵਾਂ U ਆਕਾਰ ਦੀਆਂ ਹੁੰਦੀਆਂ ਹਨ; ਚਿੱਤਰ ਨੰ; 8 ਅਨੁਸਾਰ (i) AVC, ATC ਅਤੇ MC ਪਹਿਲਾਂ ਘੱਟਦੀਆਂ ਹਨ। ਫਿਰ ਵੱਧਦੀਆ ਹਨ। (ii) AVC ਬਿੰਦੂ E ਤੱਕ ਘੱਟਦੀ ਹੈ ਤਾਂ MC ਇਸ ਦੇ ਬਰਾਬਰ ਹੋਂ ਜਾਂਦੀ ਹੈ ਅਰਥਾਤ ਨਿਊਨਤਮ ਬਿੰਦੂ ਤੇ ਕੱਟਦੀ ਹੈ।
(iii) ATC ਬਿੰਦੂ D ਤੱਕ ਘੱਟਦੀ ਹੈ ਤਾਂ MC ਇਸ ਦੇ ਬਰਾਬਰ ਹੋ ਜਾਂਦੀ ਹੈ ਅਰਥਾਤ ਨਿਊਨਤਮ ਬਿੰਦੂ ਤੇ ਕੱਟਦੀ ਹੈ।
ਥੋੜੇ ਸਮੇ ਦੀਆਂ ਲਾਗਤ ਰੇਖਾਵਾਂ U ਆਕਾਰ ਦੀਆ ਕਿਉ ਹੁੰਦੀਆਂ ਹਨ? (i)
ਘੱਟਦੇ-ਵੱਧਦੇ ਪ੍ਰਤੀਫਲ ਦਾ ਨਿਯਮ - ਥੋੜੇ ਸਮੇਂ ਦੀਆਂ ਲਾਗਤ ਰੇਖਾਵਾਂ U ਆਕਾਰ ਦੀਆਂ ਹੁੰਦੀਆਂ ਹਨ ਕਿਉਂਕਿ ਥੋੜੇ ਸਮੇ ਵਿੱਚ ਘੱਟਦੇ-ਵੱਧਦੇ ਪ੍ਰਤੀਫਲ ਦਾ ਨਿਯਮ ਚਿੱਤਰ ਨੰ:8 ਲਾਗੂ ਹੁੰਦਾ ਹੈ।
(ii) ਅੰਦਰੂਨੀ ਅਤੇ ਬਾਹਰੀ ਬੱਚਤਾਂ-ਉਤਪਾਦਨ ਨੂੰ ਵਧਾਉਣ ਹਨ, ਬਾਅਦ ਵਿੱਚ ਹਾਨੀਆਂ ਪ੍ਰਾਪਤ ਹੁੰਦੀਆਂ ਹਨ।
(iii) ਉਤਪਾਦਨ ਦੇ ਸਾਧਨਾਂ ਦੀ ਅਵੰਡਤਾ-ਸਾਧਨਾਂ ਦਾ ਆਕਾਰ ਵੱਡਾ ਹੁੰਦਾ ਹੈ ਤਾਂ ਵੱਧ ਪ੍ਰਯੋਗ ਨਾਲ ਲਾਗਤ ਘੱਟਦੀ ਹੈ ਪਰ ਜਿਆਦਾ ਪ੍ਰਯੋਗ ਨਾਲ ਲਾਗਤਾਂ ਵੱਧਣ ਲਗਦੀਆਂ ਹਨ।