Sunday, 10 January 2021

Chapter-7-Theory of supply

0 comments

L-7 ਪੂਰਤੀ ਦਾ ਸਿਧਾਂਤ (Theory of Supply)

ਬਹੁ ਚੋਣ ਵਾਲੇ ਪ੍ਰਸ਼ਨ: ਇੱਕ ਅੰਕ ਵਾਲੇ ਪ੍ਰਸ਼ਨ

 

ਪ੍ਰ:1.ਕਿਸੇ ਵਸਤੂ ਦੀ ਮਾਤਰਾ ਜਿਸ ਨੂੰ ਇੱਕ ਵਿਕ੍ਰੇਤਾ ਇੱਕ ਨਿਸ਼ਚਿਤ ਸਮੇ' ਤੇ ਵੱਖ-ਵੱਖ ਕੀਮਤਾਂ ਤੇ ਵੇਚਣ ਲਈ

(ਓ) ਮੰਗ (ਅ) ਪੂਰਤੀ (ੲ) ਪੂਰਤੀ ਦੀ ਮੁੱਲ ਲੋਚ (ਸ) ਮੰਗ ਦੀ ਮੁੱਲ ਲੋਚ।

ਉੱਤਰ:- (ਅ) ਪੂਰਤੀ

 

ਪ੍ਰ:2.ਕਿਸੇ ਵਸਤੂ ਦੀ ਕੁੱਲ ਮਾਤਰਾ ਜੋ ਕਿਸੇ ਸਮੇ' ਮੰਡੀ ਵਿੱਚ ਵਿਕਰੇਤਾ ਪਾਸ ਉਪਲੱਬਧ ਹੈ ਨੂੰ..... ..ਕਹਿੰਦੇ ਹਨ।

(ਓ) ਪੂਰਤੀ (ਅ) ਪੂਰਤੀ ਦੀ ਮਾਤਰਾ (ੲ) ਸਟਾਕ (ਸ) ਕੋਈ ਵੀ ਨਹੀਂ।

ਉੱਤਰ:- (ਅ) ਪੂਰਤੀ ਦੀ ਮਾਤਰਾ

 

ਪ੍ਰ:3. ਹੇਠ ਲਿਖਿਆਂ ਵਿੱਚੋਂ ਕਿਹੜੇ ਪੂਰਤੀ ਦੇ ਕਾਰਕ ਹਨ?

(ਓ) ਮੰਗ (ਅ) ਮੰਗ ਦੀ ਕੀਮਤ ਲੋਚ (ੲ) ਵਸਤੂ ਦੀ ਕੀਮਤ (ਸ) ਉਪਰੋਕਤ ਸਾਰੇ।

ਉੱਤਰ :-( ੲ) ਵਸਤੂ ਦੀ ਕੀਮਤ

 

ਪ੍ਰ:4.ਹੋਰ ਗੱਲਾਂ ਸਮਾਨ ਰਹਿਣ ਤੇ ਜਦੋਂ ਕੀਮਤ ਵੱਧਦੀ ਹੈ ਤਾਂ ਪੂਰਤੀ ਵੱਧ ਜਾਂਦੀ ਹੈ । ਜਦੋਂ ਕੀਮਤ ਘੱਟਦੀ ਹੈ ਤਾਂ ਪੂਰਤੀ ਵੀ ਘੱਟਦੀ ਹੇ । ਇਸ ਨੂੰ .........ਕਹਿੰਦੇ ਹਨ।

(ਓ) ਮੰਗ ਦਾ ਨਿਯਮ (ਅ) ਪੂਰਤੀ ਦੀ ਮਾਤਰਾ (ੲ) ਪੂਰਤੀ ਦਾ ਨਿਯਮ (ਸ) ਕੌਈ ਵੀ ਨਹੀਂ।

ਉੱਤਰ:- (ੲ) ਪੂਰਤੀ ਦਾ ਨਿਯਮ

 

ਪ੍ਰ:5.ਇੱਕ ਅਨੁਸੂਚੀ ਜਿਹੜੀ ਇੱਕ ਫਰਮ ਰਾਹੀ ਵੱਖ-ਵੱਖ ਕੀਮਤਾਂ ਤੇ ਪੂਰਤੀ ਦੀਆਂ ਵੱਖ-ਵੱਖ ਮਾਤਰਾਵਾਂ ਨੂੰ ਦਰਸਾਉਂਦੀ ਹੈ........... ਕਹਿੰਦੇ ਹਨ।

(ਓ) ਵਿਅਕਤੀਗਤ ਮੰਗ ਸੂਚੀ (ਅ) ਵਿਅਕਤੀਗਤ ਪੂਰਤੀ ਸੂਚੀ (ੲ) ਵਿਸ਼ਲੇਸਣ ਸੂਚੀ (ਸ) ਉਪਰੋਕਤ ਸਾਰੇ।

ਉੱਤਰ:- (ਅ) ਵਿਅਕਤੀਗਤ ਪੂਰਤੀ ਸੂਚੀ

 

ਪ੍ਰ:6.ਪੂਰਤੀ ਵਕਰ ਬਿਆਨ ਕਰਦਾ ਹੈ ਕਿ ਕੀਮਤ ਅਤੇ ਪੂਰਤੀ ਦੀ ਮਾਤਰਾ ।

(ਓ) ਵਿਪਰੀਤ ਰੂਪ ਨਾਲ ਸਬੰਧਤ ਹੈ (ਅ) ਵਿਪਰੀਤ ਰੂਪ ਨਾਲ ਅਨੁਪਾਤਕ ਅਤੇ ਵਿਪਰੀਤ ਰੂਪ ਨਾਲ ਸਬੰਧਤ ਹੈ (ੲ) ਪ੍ਰਤੱਖ ਰੂਪ ਨਾਲ ਅਨੁਪਾਤਕ ਅਤੇ ਪ੍ਰਤੱਖ ਰੂਪ ਨਾਲ ਸਬੰਧਤ ਹੈ (ਸ) ਕੋਈ ਵੀ ਨਹੀਂ।

ਉੱਤਰ:- (ੲ) ਪ੍ਰਤੱਖ ਰੂਪ ਨਾਲ ਅਨੁਪਾਤਕ ਅਤੇ ਪ੍ਰਤੱਖ ਰੂਪ ਨਾਲ ਸਬੰਧਤ ਹੈ

 

ਪ੍ਰ:7.ਪੂਰਤੀ ਵਕਰ ਦੇ ਸੰਚਾਲਨ ਦਾ ਕਾਰਨ ਹੈ।

(ਓ) ਕੀਮਤ ਵਿੱਚ ਵਾਧਾ (ਅ) ਕੀਮਤ ਵਿੱਚ ਕਮੀ (ੲ) ਕੀਮਤ ਤੇ ਹੌਰ ਤੱਤ (ਸ) ਦੌਵੇ (ਓ) ਤੇ (ਅ) ।

ਉੱਤਰ:- (ਸ) ਦੋਵੇਂ (ਓ) ਤੇ (ਅ)

 

ਪ੍ਰ:8.ਕੀਮਤ ਵਿੱਚ ਵਾਧੇ ਕਾਰਨ ਪੂਰਤੀ ਵਿੱਚ ਵਾਧੇ ਨੂੰ ............ਕਹਿੰਦੇ ਹਨ।

(ਓ) ਪੂਰਤੀ ਵਿੱਚ ਵਾਧਾ (ਅ) ਪੂਰਤੀ ਵਿੱਚ ਕਮੀ (ੲ) ਪੂਰਤੀ ਵਿੱਚ ਵਿਸਥਾਰ (ਸ) ਕੌਈ ਵੀ ਨਹੀਂ।

ਉੱਤਰ:- (ੲ) ਪੂਰਤੀ ਵਿੱਚ ਵਿਸਥਾਰ

 

ਪ੍ਰ:9.ਜਦੋਂ ਪੂਰਤੀ ਵਿੱਚ ਕਮੀ ਆਮਦਨ, ਫੈਸ਼ਨ ਆਦਿ ਕਾਰਕਾਂ ਕਰਕੇ ਆਉਂਦੀ ਹੈ, ਤਾਂ…... ਕਹਿੰਦੇ ਹਨ।

(ਓ) ਪੂਰਤੀ ਵਿੱਚ ਸੁੰਗੜਨ (ਅ) ਪੂਰਤੀ ਵਿੱਚ ਕਮੀ (ੲ) ਪੂਰਤੀ ਵਿੱਚ ਵਿਸਥਾਰ (ਸ) ਕੋਈ ਵੀ ਨਹੀਂ।

ਉੱਤਰ:- (ਅ) ਪੂਰਤੀ ਵਿੱਚ ਕਮੀ

 

ਪ੍ਰ:10. ਜਦੋਂ ਆਮਦਨ, ਫੈਸ਼ਨ ਆਦਿ ਕਾਰਕਾਂ ਕਰਕੇ ਪੂਰਤੀ ਵਿੱਚ ਵਾਧਾ ਹੁੰਦਾ ਹੈ, ਤਾਂ…….ਕਹਿੰਦੇ ਹਨ।

(ਓ) ਪੂਰਤੀ ਵਿੱਚ ਸੁੰਗੜਨ (ਅ) ਪੂਰਤੀ ਵਿੱਚ ਕਮੀ (ੲ) ਪੂਰਤੀ ਵਿੱਚ ਵਾਧਾ (ਸ) ਪੂਰਤੀ ਵਿੱਚ ਵਿਸਥਾਰ।

ਉੱਤਰ:- (ੲ) ਪੂਰਤੀ ਵਿੱਚ ਵਾਧਾ

 

ਦੋ ਅੰਕਾਂ ਵਾਲੇ ਪ੍ਰਸ਼ਨ

 

ਪ੍ਰ:1.ਪੂਰਤੀ ਨੂੰ ਨਿਰਧਾਰਤ ਕਰਨ ਵਾਲੇ ਤੱਤਾਂ ਦਾ ਵਰਣਨ ਕਰੋ।

ਉਤਰ:-ਪੂਰਤੀ ਫਲਨ;

 

Sx=f (Px, Po, Nf, G, Pf, T, Ex, Gp)

Sx= X-ਵਸਤੁ ਦੀ ਪੂਰਤੀ, f =ਫਲਨ, Px =X-ਵਸਤੂ ਦੀ ਕੀਮਤ, Po= ਹੋਰਨਾਂ ਵਸਤੂਆਂ ਦੀ ਕੀਮਤ, Nf=ਫਰਮਾਂ ਦੀ ਸੰਖਿਆ, G = ਫਰਮਾਂ ਦਾ ਉਦੇਸ਼ Pf= ਉਤਪਾਦਨ ਦੇ ਸਾਧਨਾਂ ਦੀਆਂ ਕੀਮਤਾਂ, T= ਤਕਨੀਕ, Ex= ਭਵਿੱਖ ਵਿੱਚ ਕੀਮਤ ਸੰਭਾਵਨਾ, Gp=ਸਰਕਾਰੀ ਨੀਤੀ ।

 

ਪ੍ਰ:2.ਪੂਰਤੀ ਦੇ ਨਿਯਮ ਦੀ ਪਰਿਭਾਸ਼ਾ ਦਿਉ।

ਉਤਰ:-ਪੂਰਤੀ ਦਾ ਨਿਯਮ ਦੱਸਦਾ ਹੈ ਕਿ ਬਾਕੀ ਗੱਲਾਂ ਸਮਾਨ ਰਹਿਣ ਤੇ ਵਸਤੂ ਦੀ ਕੀਮਤ ਵਧਣ ਤੇ ਪੂਰਤੀ ਵਧਦੀ ਹੈ ਤੇ ਕੀਮਤ ਘੱਟ ਹੋਣ ਤੇ ਪੂਰਤੀ ਘਟਦੀ ਹੈ।ਵਸਤੂ ਦੀ ਕੀਮਤ ਅਤੇ ਪੂਰਤੀ ਦਾ ਸਬੰਧ ਧਨਾਤਮਕ ਹੁੰਦਾ ਹੈ।

 

ਪ੍ਰ:3.ਪੂਰਤੀ ਦੀ ਲੋਚ ਨੂੰ ਪ੍ਰਭਾਵਿਤ ਕਰਨ ਵਾਲੇ ਤੱਤ ਕਿਹੜੇ ਹਨ?

ਉਤਰ: - 1.ਆਗਤਾਂ ਦੀ ਪ੍ਰਕਿਰਤੀ 2. ਪ੍ਰਾਕਿਤਕ ਔਕੜਾਂ 3. ਜੌਖਿਮ ਸਹਿਣ ਕਰਨਾ 4. ਵਸਤੂ ਦਾ ਸੁਭਾਅ 5.ਉਤਪਾਦਨ ਲਾਗਤ 6. ਸਮਾਂ ਤੱਤ 7. ਉਤਪਾਦਨ ਦੀ ਤਕਨੀਕ ।

ਪ੍ਰ:4.ਪੂਰਤੀ ਦੀ ਕੀਮਤ ਲਚਕ ਦੀ ਪਰਿਭਾਸ਼ਾ ਦਿਉ । ਇਸ ਦਾ ਮਾਪ ਕਿਸ ਤਰ੍ਹਾਂ ਕੀਤਾ ਜਾਂਦਾ ਹੈ?

ਉਤਰ; - ਪੂਰਤੀ ਦੀ ਕੀਮਤ ਲੋਚ ਕਿਸੇ ਵਸਤੂ ਦੀ ਕੀਮਤ ਵਿੱਚ ਹੋਣ ਵਾਲੇ ਪਰਿਵਰਤਨ ਦੇ ਫਲਸਰੂਪ ਉਸ ਵਸਤੁ ਦੀ ਪੂਰਤੀ ਵਿੱਚ ਹੌਣ ਵਾਲੇ ਪਰਿਵਰਤਨ ਦਾ ਮਾਪ ਹੈ;

 

Es= ਪੂਰਤੀ ਵਿੱਚ % ਤਬਦੀਲੀ

        ਕੀਮਤ ਵਿੱਚ % ਤਬਦੀਲੀ

 

ਚਾਰ ਅੰਕਾਂ ਵਾਲੇ ਪ੍ਰਸ਼ਨ 

 

ਪ੍ਰ.1 .ਪੂਰਤੀ ਦੀ ਧਾਰਨਾ ਨੂੰ ਇੱਕ ਤਾਲਿਕਾ ਅਤੇ ਰੇਖਾਚਿੱਤਰ ਦੀ ਸਹਾਇਤਾ ਨਾਲ ਸਪੱਸ਼ਟ ਕਰੋ।

ਉਤਰ:-ਕਿਸੇ ਵਸਤੂ ਦੀ ਪੂਰਤੀ ਤੋ ਭਾਵ ਉਸ ਮਾਤਰਾ ਤੋਂ ਹੈ ਜਿਸ ਨੂੰ ਇੱਕ ਵਿਕ੍ਰੇਤਾ ਨਿਸ਼ਚਿਤ ਸਮੇ ਤੇ ਨਿਸਚਿਤ ਕੀਮਤ ਉਤੇ ਵੇਚਣ ਲਈ ਤਿਆਰ ਹੁੰਦਾ ਹੈ। ਇਸ ਨੂੰ ਹੇਠ ਲਿਖੀ ਤਾਲਿਕਾ ਦੁਆਰਾ ਸਪੱਸ਼ਟ ਕੀਤਾ ਗਿਆ ਹੈ:

ਕੀਮਤ (ਰੁ :)

ਪੂਰਤੀ (ਇਕਾਈਆਂ)

10

100

11

200

12

300

 

ਤਾਲਿਕਾ ਤੋਂ ਪਤਾ ਚਲਦਾ ਹੈ ਕਿ ਜਦ ਕੀਮਤ 10 ਰੁ; ਤੋਂ ਵਧਕੇ 11 ਰੁ; ਹੋਂ ਜਾਂਦੀ ਹੈ ਤਾਂ ਪੂਰਤੀ ਵਧਕੇ 100 ਇਕਾਈਆਂ ਤੋਂ 200 ਇਕਾਈਆਂ ਹੋ ਜਾਂਦੀ ਹੈ।

ਚਿੱਤਰ ਵਿੱਚ SSਪੂਰਤੀ ਦੇ ਉਪਰ ਵੱਲ ਢਲਾਨ ਤੋਂ ਪਤਾ ਚਲਦਾ ਹੈ ਕਿ ਕਿਸੇ ਵਸਤੂ ਦੀ ਕੀਮਤ ਵਧਣ ਨਾਲ ਪੂਰਤੀ ਵੀ ਵੱਧ ਰਹੀ ਹੈ ।ਜਦੋਂ ਕੀਮਤ OP ਤੋਂ ਵੱਧ ਕੇ OP1 ਹੋ ਜਾਂਦੀ ਹੈ ਤਾਂ ਪੂਰਤੀ OA ਤੋਂ ਵੱਧ ਕੇ OB ਹੋ ਜਾਂਦੀ ਹੈ

 

ਛੇ ਅੰਕਾਂ ਵਾਲੇ ਪ੍ਰਸ਼ਨ

 

ਪ੍ਰ:1 .ਪੂਰਤੀ ਦੀ ਲੋਚ ਕੀ ਹੁੰਦੀ ਹੈ? ਇਸ ਦੀਆਂ ਕਿਸਮਾਂ ਦੀ ਰੇਖਾਚਿੱਤਰ ਦੀ ਸਹਾਇਤਾ ਨਾਲ ਵਿਆਖਿਆ ਕਰੋ।

ਉੱਤਰ:- ਪੂਰਤੀ ਦੀ ਕੀਮਤ ਲੋਚ ਕਿਸੇ ਵਸਤੂ ਦੀ ਕੀਮਤ ਵਿੱਚ ਹੋਣ ਵਾਲੇ ਪਰਿਵਰਤਨ ਦੇ ਫਲਸਰੂਪ ਉਸ ਵਸਤੁ ਦੀ ਪੂਰਤੀ ਵਿੱਚ ਹੌਣ ਵਾਲੇ ਪਰਿਵਰਤਨ ਦਾ ਮਾਪ ਹੈ। ਇਸ ਦੀਆਂ 5 ਕਿਸਮਾਂ ਹਨ;

1. ਵੱਧ ਲੋਚਦਾਰ ਪੂਰਤੀ

2.ਘੱਟ ਲੋਚਦਾਰ ਪੂਰਤੀ

3.ਇਕਾਈ ਲੋਚਦਾਰ ਪੂਰਤੀ

4.ਪੂਰਨ ਲੋਚਦਾਰ ਪੂਰਤੀ

5.ਪੂਰਨ ਬੇਲੋਚਦਾਰ ਪੂਰਤੀ।

 

1.ਵੱਧ ਲੋਚਦਾਰ ਪੂਰਤੀ ਵਕਰ:-ਜੇਕਰ ਕੀਮਤ ਵਿੱਚ ਥੋੜੀ ਜਿਹੀ ਤਬਦੀਲੀ ਹੁੰਦੀ ਹੈ ਪਰ ਪੂਰਤੀ ਵਿੱਚ ਬਹੁਤ ਜਿਆਦਾ ਤਬਦੀਲੀ ਹੋ ਜਾਵੇ ਤਾਂ ਇਸ ਨੂੰ ਵੱਧ ਲਚਕਦਾਰ ਪੂਰਤੀ ਕਿਹਾ ਜਾਵੇਗਾ।

Es= 50%   = 5

       100

2.ਘੱਟ ਲੋਚਦਾਰ ਪੂਰਤੀ ਵਕਰ: - ਜੇਕਰ ਕੀਮਤ ਵਿੱਚ ਬੁਹਤ ਜਿਆਦਾ ਤਬਦੀਲੀ ਹੁੰਦੀ ਹੈ ਪਰ ਪੂਰਤੀ ਵਿੱਚ ਬਹੁਤ ਥੋੜੀ ਤਬਦੀਲੀ ਹੋਵੇ ਤਾਂ ਇਸ ਨੂੰ ਘੱਟ ਲੋਚਦਾਰ ਪੂਰਤੀ ਕਿਹਾ ਜਾਵੇਗਾ।

Es=10% =   .2

      50%

3.ਇਕਾਈ ਲੋਚਦਾਰ ਪੂਰਤੀ ਵਕਰ: - ਜੇਕਰ ਕੀਮਤ ਦੇ ਅਨੁਪਾਤ ਵਿੱਚ ਹੀ ਪੂਰਤੀ ਵਿੱਚ ਤਬਦੀਲੀ ਹੁੰਦੀ ਹੈ ਤਾਂ ਇਸ ਨੂੰ ਇਕਾਈ ਲੋਚਦਾਰ ਪੂਰਤੀ ਕਿਹਾ ਜਾਵੇਗਾ।

Es=20%    =1

      20%

4.ਪੂਰਨ ਲੋਚਦਾਰ ਪੂਰਤੀ ਵਕਰ:-ਜਦੋਂ ਵਸਤੂ ਦੀ ਕੀਮਤ OP1ਦੇ ਸਮਾਨ ਰਹਿੰਦੀ ਹੈ ਪਰ ਪੂਰਤੀ ਸਿਫਰ ਜਾਂ O M ਜਾਂ OM1 ਹੋ ਜਾਂਦੀ ਹੈ ।ਇਸ ਨੂੰ ਪੂਰਤੀ ਦੀ ਲੋਚ ਅਨੰਤ (∞) ਹੌਣਾ ਕਿਹਾ ਜਾਂਦਾ ਹੈ।

5.ਪੂਰਨ ਬੇਲੋਚਦਾਰ ਪੂਰਤੀ ਵਕਰ:-ਇਸ ਨੂੰ ਪੂਰਤੀ ਦੀ ਲੋਚ ਸਿਫਰ ਹੋਣਾ ਕਿਹਾ ਜਾਂਦਾ ਹੈ।ਜਦੋ ਕੀਮਤ ਵਿੱਚ ਤਬਦੀਲੀ ਹੋਣ ਨਾਲ ਪੂਰਤੀ ਨੂੰ ਪੂਰਨ ਬੇਲੋਚਦਾਰ ਪੂਰਤੀ ਕਿਹਾ ਜਾਂਦਾ ਹੈ।

 

ਪ੍ਰ:2.ਪੂਰਤੀ ਦੇ ਸੰਕੁਚਨ ਅਤੇ ਪੂਰਤੀ ਦੇ ਵਿਸਥਾਰ ਤੋਂ ਕੀ ਭਾਵ ਹੈ?

ਉਤਰ: - ਪੂਰਤੀ ਦੇ ਸੰਕੁਚਨ (Contraction); ਜਦੋਂ ਵਸਤੂ ਦੀ ਕੀਮਤ ਘੱਟ ਹੌਣ ਨਾਲ ਵਸਤੂ ਦੀ ਪੂਰਤੀ ਘੱਟ ਜਾਂਦੀ ਹੈ, ਤਾਂ ਇਸ ਨੂੰ ਪੂਰਤੀ ਦਾ ਸੰਕੁਚਨ ਆਖਦੇ ਹਨ। ਚਿਤਰ ਅਨੁਸਾਰ ਜਦੋਂ ਕੀਮਤ P ਤੋਂ ਘੱਟ ਹੋ ਕੇ P1 ਹੋ ਜਾਂਦੀ ਹੈ, ਤਾਂ ਪੂਰਤੀ Q ਤੋਂ ਘੱਟ ਹੋ ਕੇ Q1 ਹੋ ਜਾਂਦੀ ਹੈ।

ਪੂਰਤੀ ਦਾ ਵਿਸਥਾਰ (Extension) ਜਦੋਂ ਵਸਤੂ ਦੀ ਕੀਮਤ ਵੱਧ ਹੋਣ ਨਾਲ ਵਸਤੂ ਦੀ ਪੂਰਤੀ ਵੱਧ ਜਾਂਦੀ ਹੈ, ਤਾਂ ਇਸ ਨੂੰ ਪੂਰਤੀ ਦਾ ਦਾ ਵਿਸਥਾਰ ਆਖਦੇ ਹਨ। ਚਿਤਰ ਅਨੁਸਾਰ ਜਦੋਂ ਕੀਮਤ P ਤੋਂ ਵੱਧ ਕੇ P2 ਹੋ ਜਾਂਦੀ ਹੈ, ਤਾਂ ਪੂਰਤੀ Q ਤੋਂ ਵੱਧ ਕੇ Q2 ਹੋ ਜਾਂਦੀ ਹੈ

 

ਪ੍ਰ:3.ਪੂਰਤੀ ਵਿੱਚ ਕਮੀ ਅਤੇ ਪੂਰਤੀ ਵਿੱਚ ਵਾਧੇ ਤੋਂ ਕੀ ਭਾਵ ਹੈ?

ਉਤਰ; - ਪੂਰਤੀ ਵਿੱਚ ਕਮੀ (Decrease); ਵਸਤੂ ਦੀ ਕੀਮਤ ਸਮਾਨ ਰਹਿਣ'ਤੇ ਕਿਸੇ ਵਸਤੁ ਦੀ ਪੂਰਤੀ ਘੱਟ ਹੋਂ ਜਾਂਦੀ ਅਤੇ ਕੀਮਤ ਵੱਧਣ ਤੇ ਵੀ ਪੂਰਤੀ ਸਮਾਨ ਰਹਿੰਦੀ ਹੈ ਤਾਂ ਇਸ ਤਬਦੀਲੀ ਨੂੰ ਪੂਰਤੀ ਵਿੱਚ ਕਮੀ ਕਿਹਾ ਜਾਂਦਾ ਹੈ।ਚਿੱਤਰ 5 ਅਨੁਸਾਰ OP ਕੀਮਤ ਰਹਿਣ ਤੇ ਪੂਰਤੀ OM ਤੋਂ ਘੱਟ ਹੋ ਕੇ OM2 ਹੋ ਜਾਂਦੀ ਹੈ।

ਪੂਰਤੀ ਵਿੱਚ ਵਾਧੇ (Increase) ਵਸਤੁ ਦੀ ਕੀਮਤ ਸਮਾਨ ਰਹਿਣ`ਤੇ ਕਿਸੇ ਵਸਤੁ ਦੀ ਪੂਰਤੀ ਵੱਧ ਜਾਂਦੀ ਅਤੇ ਕੀਮਤ ਘੱਟਣ ਤੇ ਵੀ ਪੂਰਤੀ ਸਮਾਨ ਰਹਿੰਦੀ ਹੈਂ ਤਾਂ ਇਸ ਤਬਦੀਲੀ ਨੂੰ ਪੂਰਤੀ ਵਿੱਚ ਵਾਧਾ ਕਿਹਾ ਜਾਂਦਾ ਹੈ। ਚਿੱਤਰ 5 ਅਨੁਸਾਰ OP ਕੀਮਤ ਰਹਿਣ ਤੇ ਪੂਰਤੀ OM ਤੋਂ ਵੱਧ ਕੇ OM1 ਹੋ ਜਾਂਦੀ ਹੈ।

 

ਪ੍ਰ:4. ਚਿੱਤਰ ਅਤੇ ਸਾਰਣੀ ਦੀ ਸਹਾਇਤਾ ਨਾਲ ਪੂਰਤੀ ਦੇ ਨਿਯਮ ਦੀ ਵਿਆਖਿਆ ਕਰੋ।

ਉਤਰ: - ਪੂਰਤੀ ਦਾ ਨਿਯਮ ਦੱਸਦਾ ਹੈ ਕਿ ਬਾਕੀ ਗੱਲਾਂ ਸਮਾਨ ਰਹਿਣ ਤੇ ਵਸਤੂ ਦੀ ਕੀਮਤ ਵਧਣ ਤੇ ਪੂਰਤੀ ਵਧਦੀ ਹੈ ਤੇ ਕੀਮਤ ਘੱਟ ਹੋਣ ਤੇ ਪੂਰਤੀ ਘਟਦੀ ਹੈ।ਵਸਤੂ ਦੀ ਕੀਮਤ ਅਤੇ ਪੂਰਤੀ ਦਾ ਸਬੰਧ ਧਨਾਤਮਕ ਹੁੰਦਾ ਹੈ।

 

ਤਾਲਿਕਾ ਅਨੁਸਾਰ ਵਸਤੁ ਦੀ ਕੀਮਤ 10 ਰੁ: ਪ੍ਰਤੀ ਇਕਾਈ ਹੋਣ ਤੇ ਵਸਤੂ ਦੀ ਪੂਰਤੀ 100 ਇਕਾਈਆਂ ਹੈ। ਕੀਮਤ ਵੱਧਕੇ 11 ਰੁ; ਪ੍ਰਤੀ ਇਕਾਈ ਹੋਣ ਤੇ ਵਸਤੂ ਦੀ ਪੂਰਤੀ 200 ਇਕਾਈਆਂ ਹੋ ਜਾਂਦੀ ਹੈ ਅਤੇ ਕੀਮਤ 12 ਰੂ: ਪ੍ਰਤੀ ਇਕਾਈ ਹੋਣ ਤੇ ਵਸਤੂ ਦੀ ਪੂਰਤੀ 300 ਇਕਾਈਆਂ ਹੋ ਜਾਂਦੀ ਹੈ।

ਤਾਲਿਕਾ:-

ਕੀਮਤ (ਰੁ)

ਪੂਰਤੀ (ਇਕਾਈਆਂ)

10

100

11

200

12

300

 

 

ਇਸ ਦੇ ਉਲਟ (ਹੇਠਾਂ ਦਿੱਤੀ ਤਾਲਿਕਾ ਅਨੁਸਾਰ) ਵਸਤੁ ਦੀ ਕੀਮਤ 12 ਰੁ: ਪ੍ਰਤੀ ਇਕਾਈ ਹੋਣ ਤੇ ਵਸਤੂ ਦੀ ਪੂਰਤੀ 300 ਇਕਾਈਆਂ ਹੈ।ਕੀਮਤ ਘੱਟ ਕੇ 11 ਰੁ; ਪ੍ਰਤੀ ਇਕਾਈ ਹੋਣ ਤੇ ਵਸਤੂ ਦੀ ਪੂਰਤੀ 200 ਇਕਾਈਆਂ ਹੋ ਜਾਂਦੀ ਹੈ ਅਤੇ ਕੀਮਤ 10 ਰੁ: ਪ੍ਰਤੀ ਇਕਾਈ ਹੌਣ ਤੇ ਵਸਤੂ ਦੀ ਪੂਰਤੀ 100 ਇਕਾਈਆਂ ਰਹਿ ਜਾਂਦੀ ਹੈ।

ਕੀਮਤ (ਰੁ)

ਪੂਰਤੀ (ਇਕਾਈਆਂ)

12

300

11

200

10

100

 

ਹੇਠਾਂ ਦਿੱਤੇ ਰੇਖਾ ਚਿਤਰ ਰਾਹੀ' ਪੂਰਤੀ ਦੇ ਨਿਯਮ ਨੂੰ ਸਪੱਸ਼ਟ ਕੀਤਾ ਗਿਆ ਹੈ,

ਚਿੱਤਰ ਵਿੱਚ SS ਪੂਰਤੀ ਦੇ ਉਪਰ ਵੱਲ ਢਲਾਨ ਤੋਂ ਪਤਾ ਚਲਦਾ ਹੈ ਕਿ ਕਿਸੇ ਵਸਤੂ ਦੀ ਕੀਮਤ ਵਧਣ ਨਾਲ ਪੂਰਤੀ ਵੀ ਵੱਧ ਰਹੀ ਹੈ ਅਤੇ ਕੀਮਤ ਦੇ ਘੱਟ ਹੋਣ ਤੇ ਪੂਰਤੀ ਘੱਟ ਹੋ ਜਾਂਦੀ ਹੈ।ਜਦੋ ਕੀਮਤ OP ਤੋਂ ਵੱਧ ਕੇ OP1 ਹੋ ਜਾਂਦੀ ਹੈ ਤਾਂ ਪੂਰਤੀ OA ਤੋਂ ਵੱਧ ਕੇ OB ਹੋ ਜਾਂਦੀ ਹੈ। ਇਸ ਦੇ ਉਲਟ ਜਦੋਂ ਕੀਮਤ OP ਤੋਂ ਘੱਟ ਹੋ ਕੇ OP2 ਹੋ ਜਾਂਦੀ ਹੈ ਤਾਂ ਪੂਰਤੀ OA ਤੋਂ ਘੱਟ ਹੋ ਕੇ OC ਹੋ ਜਾਂਦੀ ਹੈ।

 

ਪ੍ਰ:5.ਪੂਰਤੀ ਫਲਨ ਜਾਂ ਪੂਰਤੀ ਨੂੰ ਨਿਰਧਾਰਤ ਕਰਨ ਵਾਲੇ ਤੱਤਾਂ ਦਾ ਵਰਣਨ ਕਰੋ।

ਉਤਰ:-ਪੂਰਤੀ ਫਲਨ ਕਿਸੇ ਵਸਤੂ ਦੀ ਪੂਰਤੀ ਅਤੇ ਉਸ ਦੇ ਨਿਰਧਾਰਕ ਤੱਤਾਂ ਦੇ ਸਬੰਧ ਨੂੰ ਪ੍ਰਗਟ ਕਰਦਾ ਹੈ ਕਿਸੇ ਵਸਤੂ ਦੀ ਪੂਰਤੀ ਮੁੱਖ ਤੌਰ ਤੇ ਵਸਤੂ ਦੀ ਕੀਮਤ, ਹੋਰਨਾਂ ਵਸਤੂਆਂ ਦੀ ਕੀਮਤ, ਫਰਮਾਂ ਦੀ ਸੰਖਿਆ, ਫਰਮਾਂ ਦਾ ਉਦੇਸ਼ ਉਤਪਾਦਨ ਦੇ ਸਾਧਨਾਂ ਦੀਆਂ ਕੀਮਤਾਂ, ਤਕਨੀਕ, ਭਵਿੱਖ ਵਿੱਚ ਕੀਮਤ ਸੰਭਾਵਨਾ ਅਤੇ ਸਰਕਾਰੀ ਨੀਤੀ ਆਦਿ ਤੇ ਨਿਰਭਰ ਕਰਦੀ ਹੈ। ਪੂਰਤੀ ਫਲਨਨੂੰ ਹੇਠਾਂ ਦਿੱਤੇ ਸਮੀਕਰਨ ਦੇ ਰੂਪ ਵਿੱਚ ਵੀ ਸਪੱਸ਼ਟ ਕੀਤਾ ਜਾ ਸਕਦਾ ਹੈ।

Sx=f (Px, Po, Nf, G, Pf, T, Ex, Gp)

ਇੱਥੇ Sx= X-ਵਸਤੁ ਦੀ ਪੁਰਤੀ, f=ਫਲਨ, Px=X-ਵਸਤੂ ਦੀ ਕੀਮਤ, PO= ਹੋਰਨਾਂ ਵਸਤੂਆਂ ਦੀ ਕੀਮਤ, Nf=ਫਰਮਾਂ ਦੀ ਸੰਖਿਆ, G = ਫਰਮਾਂ ਦਾ ਉਦੇਸ਼ Pf= ਉਤਪਾਦਨ ਦੇ ਸਾਧਨਾਂ ਦੀਆਂ ਕੀਮਤਾਂ, T= ਤਕਨੀਕ, Ex= ਭਵਿੱਖ ਵਿੱਚ ਕੀਮਤ ਸੰਭਾਵਨਾ, G=ਸਰਕਾਰੀ ਨੀਤੀ

(1) ਵਸਤੂ ਦੀ ਕੀਮਤ (Px):-ਕਿਸੇ ਵਸਤੁ ਦੀ ਕੀਮਤ ਅਤੇ ਪੂਰਤੀ ਵਿੱਚਕਾਰ ਸਿੱਧਾ ਸਬੰਧ ਹੁੰਦਾ ਹੈ। ਕੀਮਤ ਵੱਧਣ ਨਾਲ ਪੂਰਤੀ ਵੱਧ ਜਾਂਦੀ ਹੈ ਅਤੇ ਕੀਮਤ ਘੱਟਣ ਨਾਲ ਪੂਰਤੀ ਘੱਟ ਜਾਂਦੀ ਹੈ।

(2) ਹੋਰਨਾਂ ਵਸਤੂਆਂ ਦੀ ਕੀਮਤ (PO):- ਹੋਰ ਵਸਤਾਂ ਦੀ ਕੀਮਤ ਵੱਧਣ ਨਾਲ ਇਸ ਵਸਤੂ ਦੀ ਕੀਮਤ ਵੀ ਵੱਧ ਜਾਵੇਗੀ ਇਸ ਨਾਲ ਫਰਮ ਨੂੰ ਲਾਭ ਹੋਣ ਲੱਗਦਾ ਹੈ ਅਤੇ ਵਸਤੂ ਦੀ ਪੂਰਤੀ ਵੱਧ ਜਾਂਦੀ ਹੈ।

(3) ਫਰਮਾਂ ਦੀ ਸੰਖਿਆ (Nf):- ਵਸਤੂ ਦੀ ਪੂਰਤੀ ਫਰਮਾਂ ਦੀ ਸੰਖਿਆ ਤੇ ਵੀ ਨਿਰਭਰ ਕਰਦੀ ਹੈ।ਫਰਮਾਂ ਦੀ ਸੰਖਿਆ ਅਧਿਕ ਹੋਣ ਤੇ ਪੂਰਤੀ ਵੱਧ ਜਾਂਦੀ ਹੈ ਅਤੇ ਫਰਮਾਂ ਦੀ ਸੰਖਿਆ ਘੱਟਣ ਨਾਲ ਵਸਤੂ ਦੀ ਪੂਰਤੀ ਘੱਟ ਜਾਂਦੀ ਹੈ।

(4) ਫਰਮਾਂ ਦਾ ਉਦੇਸ਼ (G):-ਜੇਕਰ ਫਰਮਾਂ ਦਾ ਉਦੇਸ਼ ਲਾਭ ਪ੍ਰਾਪਤ ਕਰਨਾ ਹੈ,ਤਾਂ ਕੀਮਤ ਵੱਧਣ ਨਾਲ ਵਸਤੂ ਦੀ ਪੂਰਤੀ ਵੱਧ ਜਾਵੇਗੀ। ਇਸ ਦੇ ਉਲਟ ਜੇਕਰ ਫਰਮ ਦਾ ਉਦੇਸ਼ ਉਤਪਾਦਨ ਅਤੇ ਰੋਜ਼ਗਾਰ ਵਿੱਚ ਵਾਧਾ ਕਰਨਾ ਹੈ ,ਤਾਂ ਪ੍ਰਚੱਲਨ ਕੀਮਤ ਤੇ ਵੀ ਵਸਤੂ ਪੂਰਤੀ ਵੱਧ ਜਾਵੇਗੀ

(5) ਉਤਪਾਦਨ ਦੇ ਸਾਧਨਾਂ ਦੀਆਂ ਕੀਮਤਾਂ (Pf):- ਉਤਪਾਦਨ ਦੇ ਸਾਧਨਾਂ ਦੀ ਕੀਮਤ ਵੀ ਪੂਰਤੀ ਨੂੰ ਪ੍ਰਭਾਵਿਤ ਕਰਦੀ ਹੈ।ਜੇਕਰ ਉਤਪਾਦਨ ਦੇ ਸਾਧਨਾਂ ਦੀ ਕੀਮਤ ਵੱਧ ਜਾਂਦੀ ਹੈ,ਤਾਂ ਇਸ ਨਾਲ ਉਤਪਾਦਨ ਲਾਗਤ ਵੱਧ ਜਾਵੇਗੀ ਅਤੇ ਪੂਰਤੀ ਘੱਟ ਜਾਂਦੀ ਹੈ।

(6) ਤਕਨੀਕ (T):-ਜੇਕਰ ਤਕਨੀਕ ਦਾ ਵਿਕਾਸ ਹੋ ਜਾਂਦਾ ਹੈ,ਤਾਂ ਉਤਪਾਦਨ ਲਾਗਤ ਘੱਟ ਹੋ ਜਾਂਦੀ ਹੈ।ਲਾਭ ਵਿੱਚ ਵਾਧਾ ਹੁੰਦਾ ਹੈ।ਇਸ ਲਈ ਪੂਰਤੀ ਵਿੱਚ ਵਾਧਾ ਹੋ ਜਾਵੇਗਾ।

(7) ਭਵਿੱਖ ਵਿੱਚ ਕੀਮਤ ਸੰਭਾਵਨਾ (Ex):-ਜੇਕਰ ਭਵਿੱਖ ਵਿੱਚ ਕੀਮਤ ਵੱਧਣ ਦੀ ਸੰਭਾਵਨਾ ਹੋਵੇ, ਤਾਂ ਵਰਤਮਾਨ ਵਿੱਚ ਵਸਤੁ ਦੀ ਪੂਰਤੀ ਘੱਟ ਜਾਵੇਗੀ।

(8) ਸਰਕਾਰੀ ਨੀਤੀ (G):-ਸਰਕਾਰ ਦੀ ਨੀਤੀ ਵੀ ਪੂਰਤੀ ਤੇ ਪ੍ਰਭਾਵ ਪਾਉੱਦੀ ਹੈ।ਜੇਕਰ ਸਰਕਾਰ ਕਰ ਲਗਾਉੱਦੀ ਹੈ, ਤਾਂ ਵਸਤੂ ਦੀ ਪੂਰਤੀ ਘੱਟ ਜਾਵੇਗੀ।ਜੇਕਰ ਸਰਕਾਰ ਆਰਥਿਕ ਸਹਾਇਤਾ ਦਿੰਦੀ ਹੈ, ਤਾਂ ਪੂਰਤੀ ਵਿੱਚ ਵਾਧਾ ਹੋਵੇਗਾ।

 

ਪ੍ਰ:6.ਪੂਰਤੀ ਦੀ ਕੀਮਤ ਲੋਚ ਦੀ ਪਰਿਭਾਸ਼ਾ ਦਿਉ। ਇਸ ਨੂੰ ਮਾਪਣ ਦੀਆਂ ਵਿਧੀਆਂ ਦੀ ਸੰਖੇਪ ਵਿਆਖਿਆ ਕਰੋ।

ਉੱਤਰ; - ਪੂਰਤੀ ਦੀ ਕੀਮਤ ਲੋਚ ਕਿਸੇ ਵਸਤੂ ਦੀ ਕੀਮਤ ਵਿੱਚ ਹੋਣ ਵਾਲੇ ਪਰਿਵਰਤਨ ਦੇ ਫਲਸਰੂਪ ਉਸ ਵਸਤੁ ਦੀ ਪੂਰਤੀ ਵਿੱਚ ਹੌਣ ਵਾਲੇ ਪਰਿਵਰਤਨ ਦਾ ਮਾਪ ਹੈ।

ਪੂਰਤੀ ਦੀ ਲਚਕ ਦੇ ਮਾਪ ਦੀਆਂ ਵਿਧੀਆਂ:- (1) ਅਨੁਪਾਤਿਕ ਜਾਂ ਪ੍ਰਤੀਸ਼ਤ ਵਿਧੀ: ਇਸ ਵਿਧੀ ਅਨੁਸਾਰ ਵਸਤੂ ਦੀ ਮਾਤਰਾ ਵਿੱਚ ਪ੍ਰਤੀਸ਼ਤ ਤਬਦੀਲੀ ਅਤੇ ਕੀਮਤ ਵਿੱਚ ਪ੍ਰਤੀਸ਼ਤ ਤਬਦੀਲੀ ਦੇ ਅਨੁਪਾਤ ਨੂੰ ਪੂਰਤੀ ਦੀ ਲਚਕ ਕਿਹਾ ਜਾਦਾ ਹੈ।

Es= ਪੂਰਤੀ ਵਿੱਚ % ਤਬਦੀਲੀ

        ਕੀਮਤ ਵਿੱਚ % ਤਬਦੀਲੀ

 

Es= ∆S                                 

       S

∆P

P

∆S= ਪੂਰਤੀ ਵਿੱਚ ਤਬਦੀਲੀ

S= ਮੁੱਢਲੀ ਪੂਰਤੀ

∆P= ਕੀਮਤ ਵਿੱਚ ਤਬਦੀਲੀ

P= ਮੁੱਢਲੀ ਕੀਮਤ

                   P

Es= ∆S           ………………

        ∆P           S

 

ਉਦਾਹਰਨ ਵਜੋ:- ਇੱਕ ਉਤਪਾਦਕ 10ਰੁ: ਕੀਮਤ ਉੱਪਰ 100 ਵਸਤੂਆਂ ਦੀ ਪੂਰਤੀ ਕਰਦਾ ਹੈ ਜੇਕਰ ਕੀਮਤ 20 ਰੁ; ਹੋ ਜਾਂਦੀ ਹੈ ਤਾ 200 ਵਸਤੂਆਂ ਦੀ ਪੂਰਤੀ ਕੀਤੀ ਜਾਦੀ ਹੈ ।ਪੂਰਤੀ ਦੀ ਲਚਕ ਪਤਾ ਕਰੋਂ।

                   P

Es= ∆S          

        ∆P           S

100     10   =1 ਪੂਰਤੀ ਦੀ ਲਚਕ ਇਕਾਈ ਦੇ ਬਰਾਬਰ ਹੈ।

10         100

£ ਦਿੰ 5੩ 10 100

2.ਜਿਆਮਤੀ ਵਿਧੀ (Geometric Method):-ਇਸ ਵਿਧੀ ਅਨੁਸਾਰ ਪੂਰਤੀ ਦੀ ਲਚਕ ਦੀਆਂ 5 ਮਾਤਰਾਵਾਂ ਹੁੰਦੀਆਂ ਹਨ; 1. ਵੱਧ ਲੋਚਦਾਰ ਪੂਰਤੀ 2.ਘੱਟ ਲੋਚਦਾਰ ਪੂਰਤੀ 3.ਇਕਾਈ ਲੋਚਦਾਰ ਪੂਰਤੀ 4.ਪੂਰਨ ਲੋਚਦਾਰ ਪੂਰਤੀ

5.ਪੂਰਨ ਬੇਲੋਚਦਾਰ ਪੂਰਤੀ। (ਨੋਟ:- ਇਸ ਦੀ ਵਿਆਖਿਆ ਪ੍ਰਸ਼ਨ ਨੰ: 1 ਰਾਹੀਂ ਕੀਤੀ ਜਾਵੇਗੀ)