Sunday, 10 January 2021

Chapter-6-Production function

0 comments

ਪਾਠ 6- ਉਤਪਾਦਨ ਫਲਨ; ਪ੍ਰਤੀਫਲ ਦੇ ਕਾਰਕ ਅਤੇ ਪ੍ਰਤੀਫਲ ਦਾ ਪੈਮਾਨਾ

 

ਠੀਕ ਉੱਤਰ ਸਾਹਮਣੇ () ਦਾ ਨਿਸ਼ਾਨ ਲਗਾਓ। ਇੱਕ ਅੰਕ ਵਾਲ਼ੇ ਪ੍ਰਸ਼ਨ 

 

ਪ੍ਰ:1; - ਪ੍ਰਵਿਰਤੀ ਅਨੁਪਾਤ ਕਿਸ ਪੁਕਾਰ ਦਾ ਉਤਪਾਦਨ ਫਲਨ?

() ਉਤਪਾਦਨ ਦੇ ਪੱਧਰ ਵਿੱਚ ਪਰਿਵਰਤਨ ਨਾਲ ਕਾਰਕ ਅਨੁਪਾਤ ਵਿੱਚ ਪਵਿਰਤਨ।

() ਪਰਿਵਰਤੀ ਕਾਰਕਾਂ ਵਿੱਚ ਵਾਧਾ ਕਰਕੇ ਅਨੁਪਾਤ ਵਿੱਚ ਪਰਿਵਰਤਨ

() ਉਤਪਾਦਨ ਦੇ ਪੱਧਰ ਤੋ ਉਤਪਾਦਨ ਦੇ ਪੈਮਾਨੇ ਵਿੱਚ ਪਰਿਵਰਤਨ () ਦੋਵੇਂ () ਅਤੇ () .

 

ਪ੍ਰ:2 ਜਦੋ ਸੀਮਾਤ ਉਤਪਾਦ ਰਿਣਾਤਮਕ ਹੋ ਜਾਵੇ ਤਾਂ ਕੁੱਲ ਉਤਪਾਦ ਦੀ ਕੀ ਸਥਿਤੀ ਹੋਵੇਗੀ?

() ਕੁੱਲ ਉਤਪਾਦ ਅਧਿਕਤਮ ਤੇ ਪਹੁੰਚ ਕੇ ਘੱਟਣਾ ਸ਼ੁਰੂ ਹੋ ਜਾਵੇਗਾ () ਕੁੱਲ ਉਤਪਾਦ ਅਧਿਕਤਮ ਹੋਵੇਗਾ () ਕੁੱਲ ਉਤਪਾਦ ਆਦਰਸ਼ਾਤਮਕ ਹੋਵੇਗਾ () ਇਹਨਾਂ ਵਿੱਚੋਂ ਕੋਈ ਨਹੀਂ

 

ਪ੍ਰ:3. ਜਦੋਂ ਸੀਮਾਂਤ ਉਤਪਾਦ ਵੱਧਦਾ ਹੈ ਤਾਂ ਸੀਮਾਂਤ ਉਤਪਾਦ..........

() ਔਸਤ ਉਤਪਾਦ ਦੇ ਬਰਾਬਰ ਹੁੰਦਾ ਹੈ () ਔਸਤ ਉਤਪਾਦ ਤੋਂ ਵੱਧ ਹੁੰਦਾ ਹੈ

() ਔਸਤ ਉਤਪਾਦ ਤੋਂ' ਘੱਟ ਹੁੰਦਾ ਹੈ () ਸਿਫਰ ਹੁੰਦਾ ਹੈ।

 

ਪ੍ਰ:4.ਪੈਮਾਨੇ ਦੇ ਵੱਧਦੇ ਹੋਏ ਪਰਤੀਫਲ ਉਦੋਂ ਪ੍ਰਾਪਤ ਹੁੰਦੇ ਹਨ ਜਦੋ ਸਾਰੇ ਕਾਰਕਾਂ ਵਿੱਚ ਇੱਕ ਪ੍ਰਤੀਸ਼ਤ ਵਾਧੇ ਦੇ ਫਲਸਰੂਪ ਉਤਪਾਦਨ ਵਿੱਚ...

() ਅਨੁਪਾਤ ਵਿੱਚ ਅਧਿਕ ਵਾਧਾ ਹੁੰਦਾ ਹੈ () ਪ੍ਰਤੀਸ਼ਤ ਵਾਧਾ ਬਰਾਬਰ ਹੁੰਦਾ ਹੈ।

() ਅਨੁਪਾਤ ਵਿੱਚ ਘੱਟ ਵਾਧਾ ਹੁੰਦਾ ਹੈ। () ਕੋਈ ਵਾਧਾ ਨਹੀਂ' ਹੁੰਦਾ।

 

ਪ੍ਰ:5.ਕੁੱਲ ਉਤਪਾਦ (TP) ਨੂੰ ਹੇਠਾਂ ਲਿਖੇ ਕਿਸ ਪ੍ਰਕਾਰ ਨਾਲ ਆਕਿਆ ਜਾ ਸਕਦਾ ਹੈ?

() TP=AP

             L

() TP=AP+L () TP=APX L () TP=APn-APn-1

 

ਪ੍ਰ:6.ਘੱਟਦੇ ਹੋਏ ਪ੍ਰਤੀਫ਼ਲ ਦੀ ਦਸ਼ਾ ਵਿੱਚ

() ਕੁੱਲ ਉਤਪਾਦ ਘੱਟਦੀ ਦਰ ਨਾਲ ਵੱਧਦਾ ਹੈ () ਕੁੱਲ ਉਤਪਾਦ ਵਧਦੀ ਦਰ ਨਾਲ ਵੱਧਦਾ ਹੈ () ਸੀਮਾਂਤ ਉਤਪਾਦ ਘੱਟਦਾ ਹੈ () ਦੋਵੇਂ () ਅਤੇ ()

 

ਖਾਲੀ ਥਾਂ ਵਿੱਚ ਸਹੀ ਸ਼ਬਦ ਭਰੋ:

1. ਪੈਮਾਨੇ ਦੇ ਪ੍ਰਤੀਫਲ ................ਵਿੱਚ ਲਾਗੂ ਹੁੰਦੇ ਹਨ। (ਅਲਪਕਾਲ, ਦੀਰਘਕਾਲ )

2. ਘੱਟਦੇ-ਵਧਦੇ ਅਨੁਪਾਤ ਦਾ ਨਿਯਮ ..............ਵਿੱਚ ਲਾਗੂ ਹੁੰਦਾ ਹੈ। (ਅਲਪਕਾਲ, ਦੀਰਘਕਾਲ)

3. ਖਾਣਾਂ ਅਤੇ ਮੱਛੀ ਪਾਲਣ ਤੇ .........ਪ੍ਰਤੀਫਲ ਦਾ ਨਿਯਮ ਲਾਗੂ ਹੁੰਦਾ ਹੈ। (ਘੱਟਦੇ , ਵੱਧਦੇ, ਸਮਾਨ)

4.ਘੱਟਦੇ ਪ੍ਰਤੀਫਲ ਦਾ ਨਿਯਮ ਜਿਆਦਾ ................ਤੇ ਲਾਗੂ ਹੁੰਦਾ ਹੈ। (ਖੇਤੀਬਾੜੀ, ਉਦਯੋਗ)

5.ਉਦਯੋਗਾਂ ਵਿੱਚ ਜਿਆਦਾਤਰ .............ਪ੍ਰਤੀਫਲ ਦਾ ਨਿਯਮ ਲਾਗੂ ਹੁੰਦਾ ਹੈ। (ਸਮਾਨ, ਵੱਧਦੇ)

6.ਜੇ ਸੀਮਾਂਤ ਉਤਪਾਦ ਘੱਟਦਾ ਹੈ ਅਤੇ ਕੁੱਲ ਉਤਪਾਦ ਵੱਧਦਾ ਹੈ ਤਾਂ ਇਸ ਸਥਿਤੀ ਵਿੱਚ ........ਪ੍ਰਤੀਫਲ ਦਾ ਨਿਯਮ ਲਾਗੂ ਹੁੰਦਾ ਹੈ। (ਘੱਟ, ਵੱਧ)

7.ਪਰਿਵਰਤਨਸ਼ੀਲ ਸਾਧਨ ਦੇ ਪ੍ਰਤੀ ਇਕਾਈ ਉਤਪਾਦਨ ਨੂੰ............ (ਔਸਤ ਉਤਪਾਦ, ਸੀਮਾਂਤ ਉਤਪਾਦ)

8. ਪਰਿਵਰਤਨਸ਼ੀਲ ਅਨੁਪਾਤ ਦਾ ਨਿਯਮ ............ ਤੇ ਲਾਗੂ ਹੁੰਦਾ ਹੈ। (ਖੇਤੀ ਤੇ)

 

ਛੇ ਅੰਕਾਂ ਵਾਲੇ ਪ੍ਰਸ਼ਨ 

ਪ੍ਰ:1 ਉਤਪਾਦਨ ਦਾ ਕੀ ਅਰਥ ਹੈ?

ਉੱਤਰ;-ਉਤਪਾਦਨ ਤੋਂ ਭਾਵ ਆਗਤਾਂ ਭਾਵ ਕਾਰਕਾਂ (ਕਿਰਤ, ਪੂੰਜੀ, ਭੂਮੀ) ਦਾ ਵਸਤੂਆਂ ਵਿੱਚ ਰੁਪਾਂਤਰਣ ਹੈ।

 

ਪ੍ਰ:2:-ਉਤਪਾਦਕ ਕਿਸ ਨੂੰ ਕਿਹਾ ਜਾਂਦਾ ਹੈ'?

ਉੱਤਰ;-ਉਤਪਾਦਕ ਦਾ ਅਰਥ ਉਸ ਉਤਪਾਦਨ ਇਕਾਈ ਨਾਲ ਹੈ ਜੋ ਸਾਧਨ ਆਗਤਾਂ ਅਤੇ ਗੈਰ ਸਾਧਨ ਆਗਤਾਂ ਦਾ ਪ੍ਰਯੌਗ ਕਰਕੇ ਵਸਤੂਆਂ ਅਤੇ ਸੇਵਾਵਾਂ ਦਾ ਉਤਪਾਦਨ ਕਰਦੇ ਹਨ।

 

ਪ੍ਰ:3:-ਕੁੱਲ ਉਤਪਾਦ ਦੀ ਪਰਿਭਾਸ਼ਾ ਦਿਉ।

ਉੱਤਰ:-ਕੁੱਲ ਉਤਪਾਦ ਕਿਸੇ ਸਮੇਂ ਅਵਧੀ ਵਿੱਚ ਇੱਕ ਅਰਥਵਿਵਸਥਾ ਵਿੱਚ ਉਤਪਾਦਕਾਂ ਰਾਹੀਂ ਉਤਪਾਦਤ ਵਸਤੂਆਂ ਅਤੇ ਸੇਵਾਵਾਂ ਦਾ ਕੁੱਲ ਜੋੜ ਹੈ। TP=AP

(ਇੱਥੇ TP= ਕੁੱਲ ਉਤਪਾਦਨ, AP= ਔਸਤ ਉਤਪਾਦਨ, L= ਕਿਰਤ)

 

ਪ੍ਰ:4:-ਸੀਮਾਂਤ ਉਤਪਾਦਨ ਦੀ ਪਰਿਭਾਸ਼ਾ ਦੱਸੋ।

ਉੱਤਰ:-ਪਰਿਵਰਤਨਸ਼ੀਲ ਸਾਧਨਾਂ ਦੀ ਇੱਕ ਇਕਾਈ ਦਾ ਜਿਆਦਾ ਜਾਂ ਘੱਟ ਪ੍ਰਯੋਗ ਕਰਨ ਤੇ ਕੁੱਲ ਉਤਪਾਦ ਵਿੱਚ ਜੋ ਅੰਤਰ ਆਉਂਦਾ ਹੈ ਉਸ ਨੂੰ ਸੀਮਾਂਤ ਉਤਪਾਦਨ ਕਿਹਾ ਜਾਂਦਾ ਹੈ।

MP=TPn-TPn-1

(ਇੱਥੇ MP= ਸੀਮਾਂਤ ਉਤਪਾਦਨ, TP= ਕੁੱਲ ਉਤਪਾਦਨ)

 

ਪ੍ਰ:5:- ਔਸਤ ਉਤਪਾਦ ਤੋ ਕੀ ਭਾਵ ਹੈ?

ਉੱਤਰ;-ਕੁੱਲ ਉਤਪਾਦਨ ਨੂੰ ਪਰਿਵਰਤਨਸ਼ੀਲ ਸਾਧਨਾਂ ਦੀਆਂ ਕੁੱਲ ਇਕਾਈਆਂ ਨਾਲ ਭਾਗ ਦੇਣ ਤੇ ਔਸਤ ਉਤਪਾਦ ਦਾ ਪਤਾ ਲਗਦਾ ਹੈ:

ਅੰਸਤ ਉਤਪਾਦ (AP) = ਕੁੱਲ ਉਤਪਾਦਨ (TP)

                                 ਪਰਿਵਰਤਨਸ਼ੀਲ ਸਾਧਨਾਂ ਦੀਆਂ ਕੁੱਲ ਇਕਾਈਆਂ

ਚਾਰ ਅੰਕਾਂ ਵਾਲੇ ਪ੍ਰਸ਼ਨ 

 

ਪ੍ਰ:1 ਉਤਪਾਦਨ ਫਲਨ ਕੀ ਹੁੰਦਾ ਹੈ?

ਉੱਤਰ:- ਭੌਤਿਕ ਸਾਧਨਾਂ ਅਤੇ ਭੌਤਿਕ ਉਤਪਾਦਨ ਦੇ ਵਿੱਚ ਪਾਏ ਜਾਣ ਵਾਲੇ ਸਬੰਧ ਨੂੰ ਉਤਪਾਦਨ ਫਲਨ ਕਿਹਾ ਜਾਂਦਾ ਹੈ । ਭਾਵ ਉਤਪਾਦਨ ਫਲਨ ਕਿਸੇ ਫਰਮ ਦੇ ਉਤਪਾਦਨ ਅਤੇ ਉਤਪਾਦਨ ਦੇ ਭੌਤਿਕ ਸਾਧਨਾਂ ਦੇ ਵਿੱਚ ਤਕਨੀਕੀ ਸਬੰਧ ਨੂੰ ਪ੍ਰਗਟ ਕਰਦਾ ਹੈ । ਇਸ ਨੂੰ ਹੇਠ ਲਿਖੇ ਅਨੁਸਾਰ ਵਿਅਕਤ ਕੀਤਾ ਜਾਂਦਾ ਹੈ;-

Qx= f (L, K)

(ਇੱਥੇ Qx= X ਵਸਤੂ ਦਾ ਭੌਤਿਕ ਉਤਪਾਦਨ, L=ਕਿਰਤ ਦੀਆਂ ਭੌਤਿਕ ਇਕਾਈਆਂ, K=ਪੂੰਜੀ ਦੀਆਂ ਭੌਤਿਕ ਇਕਾਈਆਂ, f= ਫਲਨ)

 

ਪ੍ਰ:2:-ਸਾਧਨਾਂ ਦੇ ਵਧਦੇ ਪ੍ਰਤੀਫਲ ਤੋ ਕੀ ਭਾਵ ਹੈ?

ਉੱਤਰ:- ਸਾਧਨਾਂ ਦਾ ਵਧਦਾ ਪ੍ਰਤੀਫਲ ਉਹ ਸਥਿਤੀ ਹੈ ਜਿਸ ਵਿੱਚ ਕੁੱਲ ਉਤਪਾਦਨ ਉਸ ਸਮੇ ਵੱਧਦੀ ਹੋਈ ਦਰ ਤੇ ਇਕਾਈਆਂ ਦਾ ਪ੍ਰਯੋਗ ਕੀਤਾ ਜਾਂਦਾ ਹੈ। ਇਸ ਸਥਿਤੀ ਵਿੱਚ ਪਰਿਵਰਤਨਸ਼ੀਲ ਸਾਧਨਾਂ ਦਾ ਸੀਮਾਂਤ ਉਤਪਾਦ ਵੱਧਦਾ ਜਾਂਦਾ ਹੈ ।

 

ਪ੍ਰ:3- ਘੱਟਦੇ ਪ੍ਰਤੀਫਲ ਦੇ ਨਿਯਮ ਦਾ ਕੀ ਅਰਥ ਹੈ?

ਉੱਤਰ:-ਇਸ ਨਿਯਮ ਦੇ ਅਨੁਸਾਰ ਜਦ ਸਥਿਰ ਸਾਧਨਾਂ ਦੀ ਨਿਸਚਿਤ ਇਕਾਈ ਦੇ ਨਾਲ ਪਰਿਵਰਤਨਸ਼ੀਲ ਸਾਧਨਾਂ ਦੀਆਂ ਵੱਧ ਇਕਾਈਆਂ ਦਾ ਪ੍ਰਯੌਗ ਕੀਤਾ ਜਾਂਦਾ ਹੈ ਤਾਂ ਪਰਿਵਰਤਨਸ਼ੀਲ ਸਾਧਨਾਂ ਦਾ ਸੀਮਾਂਤ ਉਤਪਾਦ ਘੱਟਣ ਲਗਦਾ ਹੈ ।

 

ਪ੍ਰ:4-ਪੈਮਾਨੇ ਦਾ ਪ੍ਰਤੀਫਲ ਕੀ ਹੁੰਦਾ ਹੈ?

ਉੱਤਰ;-ਦੀਰਘਕਾਲ ਵਿੱਚ ਉਤਪਾਦਨ ਦੇ ਸਾਰੇ ਸਾਧਨ ਪਰਿਵਰਤਨਸ਼ੀਲ ਹੁੰਦੇ ਹਨ। ਕੋਈ ਵੀ ਸਾਧਨ ਸਥਿਰ ਨਹੀਂ ਹੁੰਦਾ।ਦੀਰਘਕਾਲ ਵਿੱਚ ਸਾਰੇ ਸਾਧਨਾਂ ਨੂੰ ਇੱਕ ਹੀ ਅਨੁਪਾਤ ਵਿੱਚ ਵਧਾ ਕੇ ਕਿਸੇ ਵਸਤੂ ਦੇ ਉਤਪਾਦਨ ਨੂੰ ਵਧਾਇਆ ਜਾ ਸਕਦਾ ਹੈ।ਜੇਕਰ ਸਾਰੇ ਸਾਧਨਾਂ ਇੱਕ ਹੀ ਅਨੁਪਾਤ ਵਿੱਚ ਵਧਾਏ ਜਾਣ ਤਾਂ ਪ੍ਰਤੀਫਲ ਵਿੱਚ ਜੋ ਪਰਿਵਰਤਨ ਹੋਵੇਗਾ ਉਸ ਨੂੰ ਉਤਪਾਦਨ ਦੇ ਪੈਮਾਨੇ ਦਾ ਪ੍ਰਤੀਫਲ ਕਹਾਂਗੇ।

 

ਪ੍ਰ:5- ਪੈਮਾਨੇ ਦੇ ਵਧਦੇ ਪ੍ਰਤੀਫਲ ਤੋ ਕੀ ਭਾਵ ਹੈ?

ਉੱਤਰ:-ਸਾਰੇ ਸਾਧਨਾਂ ਦਾ ਪ੍ਰਯੋਗ ਇੱਕ ਹੀ ਅਨੁਪਾਤ ਵਿੱਚ ਵਧਾਏ ਜਾਣ ਤੇ ਜਦ ਉਤਪਾਦਨ ਵਿੱਚ ਉਸ ਅਨੁਪਾਤ ਤੋਂ ਵੱਧ ਵਾਧਾ ਹੋਵੇ ਤਾਂ ਪੈਮਾਨੇ ਦਾ ਵਾਧੇ ਵਾਲਾ ਜਾਂ ਵੱਧਦੇ ਪ੍ਰਤੀਫਲ ਦੀ ਅਵਸਥਾ ਵਿੱਚ ਹੋਵੇਗਾ ।ਉਦਾਹਰਨ ਦੇ ਲਈ ਜੇਕਰ ਉਤਪਾਦਨ ਦੇ ਸਾਧਨਾਂ ਵਿੱਚ 10% ਵਾਧਾ ਕਰਨ ਨਾਲ ਉਤਪਾਦਨ ਵਿੱਚ 15% ਜਾਂ ਇਸ ਤੋਂ ਵੱਧ ਵਾਧਾ ਹੁੰਦਾ ਹੇ ਤਾਂ ਇਸ ਨੂੰ ਪੈਮਾਨੇ ਦਾ ਵੱਧਦਾ ਪ੍ਰਤੀਫਲ ਕਿਹਾ ਜਾਵੇਗਾ।

 

ਪ੍ਰ:6- ਪੈਮਾਨੇ ਦੇ ਸਮਾਨ ਜਾਂ ਸਥਿਰ ਪ੍ਰਤੀਫਲ ਤੋਂ ਕੀ ਭਾਵ ਹੈ?

ਉੱਤਰ; - ਉਤਪਾਦਨ ਦੀ ਉਹ ਸਥਿਤੀ ਹੈ ਜਿਸ ਵਿੱਚ ਉਤਪਾਦਨ ਵਿੱਚ ਉਸੇ ਅਨੁਪਾਤ ਵਿੱਚ ਵਾਧਾ ਹੁੰਦਾ ਹੈ ਜਿਸ ਅਨੁਪਾਤ ਵਿੱਚ ਉਤਪਾਦਨ ਦੇ ਸਾਧਨਾਂ ਨੂੰ ਵਧਾਇਆ ਜਾਂਦਾ ਹੈ।ਮੰਨ ਲਓ ਕਿਰਤ ਅਤੇ ਪੂੰਜੀ ਦੀ ਮਾਤਰਾ ਵਿੱਚ 10% ਵਾਧਾ ਹੁੰਦਾ ਹੈ ਤਾਂ ਇਸ ਦੇ ਫਲਸਰੁਪ ਉਤਪਾਦਨ ਵਿੱਚ ਵੀ 10% ਦਾ ਵਾਧਾ ਹੋਵੇਗਾ।

 

ਪ੍ਰ:7- ਪੈਮਾਨੇ ਦੇ ਘੱਟਦੇ ਪ੍ਰਤੀਫਲ ਤੋ ਕੀ ਭਾਵ ਹੈ?

ਉੱਤਰ:-ਉਤਪਾਦਨ ਦੀ ਉਹ ਸਥਿਤੀ ਜਿਸ ਵਿੱਚ ਉਤਪਾਦਨ ਵਿੱਚ ਪ੍ਰਤੀਸ਼ਤ ਪਰਿਵਰਤਨ ਸਾਰੇ ਆਗਤਾਂ ਵਿੱਚ ਕੀਤੇ ਗਏ ਪ੍ਰਤੀਸ਼ਤ ਬਦਲਾਵ ਤੋਂ ਘੱਟ ਹੁੰਦਾ ਹੈ। ਉਦਾਹਰਨ ਦੇ ਲਈ ਜੇਕਰ ਉਤਪਾਦਨ ਦੇ ਸਾਧਨਾਂ ਵਿੱਚ 15% ਵਾਧਾ ਕਰਨ ਨਾਲ ਉਤਪਾਦਨ ਵਿੱਚ 10% ਵਾਧਾ ਹੁੰਦਾ ਹੈ ਤਾਂ ਇਸ ਨੂੰ ਪੈਮਾਨੇ ਦਾ ਘੱਟਦਾ ਪ੍ਰਤੀਫਲ ਕਿਹਾ ਜਾਵੇਗਾ।

 

(ਛੇ ਅੰਕਾਂ ਵਾਲੇ ਪ੍ਰਸ਼ਨ)

 

ਪ੍ਰ: 1 ਪਰਿਵਰਤਨਸ਼ੀਲ ਅਨੁਪਾਤ ਦੇ ਨਿਯਮ ਦੀ ਚਿੱਤਰ ਸਹਿਤ ਵਿਆਖਿਆ ਕਰੋ। ਇਸ ਨਿਯਮ ਦੇ ਲਾਗੂ ਹੋਣ ਦੀਆਂ ਸ਼ਰਤਾਂ ਕਿਹੜੀਆਂ ਹਨ?

ਉੱਤਰ:- ਜਦੋਂ ਉਤਪਾਦਨ ਦੇ ਸਾਧਨਾਂ ਦੇ ਅਨੁਪਾਤ ਵਿੱਚ ਪਰਿਵਰਤਨ ਹੌਣ ਦੇ ਕਾਰਨ ਉਤਪਾਦਨ ਦੀ ਮਾਤਰਾ ਵਿੱਚ ਭਿੰਨ -ਭਿੰਨ ਢੰਗਾਂ ਨਾਲ ਪਰਿਵਰਤਨ ਹੋਵੇਗਾ ਸ਼ੁਰੂ ਵਿੱਚ ਜਦ ਸਥਿਰ ਸਾਧਨ ਭੂਮੀ ਤੇ ਵੱਧ ਕਿਰਤੀ ਲਗਾਏ ਜਾਂਦੇ ਹਨ ਤਾਂ ਕੁੱਲ ਉਤਪਾਦਨ ਵਿੱਚ ਵਾਧਾ ਵਧਦੀ ਦਰ ਤੇ ਹੁੰਦਾ ਹੈ।ਬਾਅਦ ਵਿੱਚ ਕੁੱਲ ਉਤਪਾਦਨ ਵਿੱਚ ਵਾਧਾ ਸਥਿਰ ਦਰ ਤੇ ਹੁੰਦਾ ਹੈ, ਪ੍ਰੰਤੂ ਇੱਕ ਸਥਿਤੀ ਅਜਿਹੀ ਜਰੂਰ ਆਵੇਗੀ ਜਦੋਂ ਕੁੱਲ ਉਤਪਾਦਨ ਵਿੱਚ ਵਾਧਾ ਘੱਟਦੀ ਦਰ ਨਾਲ ਹੋਵੇਗਾ। ਅਰਥਸ਼ਾਸਤਰ ਵਿੱਚ ਇਸ ਪ੍ਰਵਿਰਤੀ ਨੂੰ ਘੱਟਦੇ-ਵੱਧਦੇ ਅਨੁਪਾਤ ਦਾ ਨਿਯਮ ਕਿਹਾ ਜਾਂਦਾ ਹੈ। ਪਰਿਵਰਤਨਸ਼ੀਲ ਅਨੁਪਾਤ ਦੇ ਨਿਯਮ ਦੀ ਵਿਆਖਿਆ ਹੇਠ ਲਿਖੀ ਤਾਲਿਕਾ ਅਤੇ ਚਿੱਤਰ ਦੀ ਸਹਾਇਤਾ ਨਾਲ ਕੀਤੀ ਜਾ ਸਕਦੀ ਹੈ।

ਤਾਲਿਕਾ:- (ਪਰਿਵਰਤਨਸ਼ੀਲ ਅਨੁਪਾਤ ਦਾ ਨਿਯਮ)

ਭੂਮੀ ਦੀਆਂ ਇਕਾਈਆਂ

ਕਿਰਤ ਦੀਆਂ ਇਕਾਈਆਂ

ਕੁੱਲ ਉਤਪਾਦ (TP)

ਸੀਮਾਂਤ ਉਤਪਾਦ (MP)

 

 

1

1

2

2

ਵੱਧ ਰਿਹਾ ਸੀਮਾਂਤ ਉਤਪਾਦ ਅਰਥਾਤ ਸਾਧਨ ਦਾ ਵੱਧਦਾ ਪ੍ਰਤੀਫਲ

1

2

5

3

1

3

9

4

1

4

13

4

ਸਾਧਨ ਦਾ ਸਮਾਨ ਪ੍ਰਤੀਫਲ

1

5

16

3

ਘੱਟਦੇ ਸੀਮਾਂਤ ਉਤਪਾਦ ਅਰਥਾਤ ਸਾਧਨ ਦਾ ਘਟਦਾ ਪ੍ਰਤੀਫ਼ਲ 

1

6

18

2

1

7

19

1

1

8

19

0

1

9

18

-1

 

ਉਪਰ ਦਿੱਤੀ ਤਾਲਿਕਾ ਤੋਂ ਸਪੱਸ਼ਟ ਹੈ ਕਿ ਜਦੋਂ ਕਿਰਤ ਦੀਆਂ ਵਧੇਰੇ ਤੇ ਵਧੇਰੇ ਇਕਾਈਆਂ ਸਥਿਰ ਸਾਧਨ ਭੂਮੀ ਨਾਲ ਲਗਾਈਆਂ ਜਾਂਦੀਆਂ ਹਨ ਤਾਂ MP (ਸੀਮਾਂਤ ਉਤਪਾਦ) ਕਿਰਤ ਦੀ ਤੀਸਰੀ ਇਕਾਈ ਤੱਕ ਵੱਧਦਾ ਜਾਂਦਾ ਹੈ। ਇਸ ਹਾਲਤ ਵਿੱਚ TP (ਕੁੱਲ ਉਤਪਾਦ) ਵਧੱਦੀ ਦਰ ਨਾਲ ਵੱਧਦਾ ਹੈ। ਇਹ ਹਾਲਤ ਸਾਧਨਾਂ ਦੇ ਵੱਧਦੇ ਪ੍ਰਤੀਫਲ ਦੀ ਹੈ।ਕਿਰਤ ਦੀ ਚੌਥੀ ਇਕਾਈ ਉੱਤੇ ਘੱਟਦੇ ਪ੍ਰਤੀਫਲ ਦੀ ਹਾਲਤ ਆਰੰਭ ਹੋਂ ਜਾਂਦੀ ਹੈ।ਸੀਮਾਂਤ ਉਤਪਾਦਨ (MP) ਘੱਟਦੇ-ਘੱਟਦੇ ਸਿਫਰ ਹੋ ਜਾਂਦਾ ਹੈ।ਜਿਵੇ' ਕਿ ਕਿਰਤ ਦੀ ਸੱਤਵੀਂ ਇਕਾਈ ਤੇ ਦਿਖਾਇਆ ਗਿਆ ਹੈ। ਪ੍ਰੰਤੂ ਜਦੋਂ ਕਿਰਤ ਦੀ ਅੱਠਵੀ' ਇਕਾਈ ਲਗਾਈ ਜਾਂਦੀ ਹੈ ਤਾਂ ਸੀਮਾਂਤ ਉਤਪਾਦ (MP) ਰਿਣਾਤਮਕ(-) ਹੋ ਜਾਂਦਾ ਹੈ। ਕੁੱਲ ਉਤਪਾਦ ਉਚਤਮ (15) ਉਦੋਂ ਹੁੰਦਾ ਹੈ ਜਦੋਂ ਸੀਮਾਂਤ ਉਤਪਾਦ ਸਿਫਰ ਹੁੰਦਾ ਹੈ।

(i) ਚਿੱਤਰ ਵਿੱਚ ਜਦੋਂ ਕਿਰਤ (ਪਰਿਵਰਤਨਸ਼ੀਲ ਸਾਧਨ) ਦੀਆਂ 3 ਇਕਾਈਆਂ ਲਗਾਈਆਂ ਜਾਂਦੀਆਂ ਹਨ ਅਤੇ ਭੂਮੀ ਦੀਆਂ ਇਕਾਈਆਂ ਸਥਿਰ ਰਹਿੰਦੀਆਂ ਹਨ, ਇੱਥੇ ਸੀਮਾਂਤ ਉਤਪਾਦ ਵਿੱਚ ਵਾਧੇ ਦੀ ਪ੍ਰਵਿਰਤੀ ਪਾਈ ਜਾਂਦੀ ਹੈ।ਇਸ ਨੂੰ MP ਵਕਰ ਦੇ A ਬਿੰਦੂ ਦੁਆਰਾ ਦਿਖਾਇਆ ਗਿਆ ਹੈ।

(ii) ਜਦੋਂ MP ਵਧਦੀ ਹੈ ਤਾਂ TP ਵਿੱਚ ਵਧਦੀ ਦਰ ਨਾਲ ਵਾਧਾ ਹੁੰਦਾ ਹੈ।ਇਸ ਨੂੰ TP ਵਕਰ ਦੇ K ਬਿੰਦੂ ਦੁਆਰਾ ਦਿਖਾਇਆ ਗਿਆ ਹੈ।ਇਹ ਸਥਿਤੀ ਸਾਧਨ ਦੇ ਵਧਦੇ ਪ੍ਰਤੀਫਲ ਦੀ ਹੈ । (stage1)

 (iii) ਕਿਰਤ ਦੀਆਂ 4 ਤੋਂ ਅਧਿਕ ਇਕਾਈਆਂ ਲਗਾਉਣ ਨਾਲ MP ਘੱਟਣ ਲਗਦੀ ਹੈ, ਅੰਤ TP ਵਿੱਚ ਵਾਧਾ ਘੱਟਦੀ ਦਰ ਨਾਲ ਹੁੰਦਾ ਹੈ । ਇਸ ਨੂੰ MP ਵਕਰ ਦੇ ਉਸ ਭਾਗ ਦੁਆਰਾ ਦਿਖਾਇਆ ਗਿਆ ਹੈ ਜੋ ਬਿੰਦੂ E ਅਤੇ 7 ਦੇ ਵਿੱਚ ਹੈ ਅਤੇ TP ਵਕਰ ਤੇ ਬਿੰਦੀ K ਅਤੇ T ਦੇ ਵਿੱਚ ਹੈ ਇਹ ਹਾਲਤ ਸਾਧਨ ਦੇ ਘੱਟਦੇ ਪ੍ਰਤੀਫਲ ਨੂੰ ਦਰਸਾਉਂਦੀ ਹੈ। (stage 2)

(iv) ਕਿਰਤ ਦੀਆਂ 7 ਤੋਂ ਵਧੇਰੇ ਇਕਾਈਆਂ ਲਗਾਉਣ ਨਾਲ MP ਰਿਣਾਤਮਕ ਹੋ ਜਾਂਦੀ ਹੈ। ਕੁੱਲ ਉਤਪਾਦ (TP) ਘੱਟਣ ਲਗਦਾ ਹੈ। (stage 3)

ਇਸ ਨਿਯਮ ਦੇ ਲਾਗੂ ਹੋਣ ਦੀਆਂ ਸ਼ਰਤਾਂ:- ਇਸ ਨਿਯਮ ਦੇ ਲਾਗੂ ਹੋਣ ਦੀਆਂ ਸ਼ਰਤਾਂ /ਮਾਨਤਾਵਾਂ ਹੇਠ ਲਿਖੀਆਂ ਹਨ;-

(1) ਉਤਪਾਦਨ ਫਲਨ ਸਥਿਰ ਅਨੁਪਾਤ ਫਲਨ ਨਹੀਂ ਹੈ ਸਗੋ ਪਰਿਵਰਤਨਸ਼ੀਲ ਅਨੁਪਾਤ ਦਾ ਹੈ।ਭਾਵ ਸਥਿਰ ਸਾਧਨ ਨਾਲ ਪਰਿਵਰਤਨਸ਼ੀਲ ਸਾਧਨ ਦਾ ਅਧਿਕ ਪ੍ਰਯੌਗ ਕਰਕੇ ਉਪਾਦਨ ਵਧਾਇਆ ਜਾ ਸਕਦਾ ਹੈ।

(2) ਪਰਿਵਰਤਨਸ਼ੀਲ ਸਾਧਨ ਦੀਆਂ ਸਾਰੀਆਂ ਇਕਾਈਆਂ ਸਮਰੂਪ ਜਾਂ ਸਮਾਨ ਰੂਪ ਨਾਲ ਕੁਸ਼ਲ ਹਨ।

(3) ਉਤਪਾਦਨ ਦੇ ਕੁਝ ਸਾਧਨ ਸਥਿਰ ਹਨ, ਇਸ ਲਈ ਉਤਪਾਦਨ ਵਿੱਚ ਵਾਧਾ ਸਿਰਫ ਪਰਿਵਰਤਨਸ਼ੀਲ ਸਾਧਨਾਂ ਵਿੱਚ ਵਾਧਾ ਕਰਕੇ ਹੀ ਕੀਤਾ ਜਾ ਸਕਦਾ ਹੈ।

(4) ਉਤਪਾਦਨ ਤਕਨੀਕ ਵਿੱਚ ਵਾਧਾ ਪਰਿਵਰਤਨ ਨਹੀਂ ਹੁੰਦਾ।

 

ਪ੍ਰ: 2; ਸਾਧਨਾਂ ਦੇ ਵੱਧਦੇ ਪ੍ਰਤੀਫਲ ਦੇ ਨਿਯਮ ਲਾਗੂ ਹੋਣ ਦੇ ਕੀ ਕਾਰਨ ਹਨ?

ਉੱਤਰ:- ਸਾਧਨਾਂ ਦਾ ਵਧਦਾ ਪ੍ਰਤੀਫਲ ਉਹ ਸਥਿਤੀ ਹੈ ਜਿਸ ਵਿੱਚ ਕੁੱਲ ਉਤਪਾਦਨ ਉਸ ਸਮੇ ਵੱਧਦੀ ਹੋਈ ਦਰ ਤੇ ਇਕਾਈਆਂ ਦਾ ਪ੍ਰਯੋਗ ਕੀਤਾ ਜਾਂਦਾ ਹੈ। ਇਸ ਸਥਿਤੀ ਵਿੱਚ ਪਰਿਵਰਤਨਸ਼ੀਲ ਸਾਧਨਾਂ ਦਾ ਸੀਮਾਂਤ ਉਤਪਾਦ ਵੱਧਦਾ ਜਾਂਦਾ ਹੈ 

ਇਸ ਦੇ ਮੁੱਖ ਕਾਰਨ ਹੇਠ ਲਿਖੇ ਹਨ:-

 

(i) ਸਥਿਰ ਸਾਧਨ ਦਾ ਪੂਰਨ ਉਪਯੋਗ:- ਉਤਪਾਦਨ ਦੀ ਮੁੱਢਲੀ ਅਵਸਥਾ ਵਿੱਚ ਉਤਪਾਦਨ ਦੇ ਸਥਿਰ ਸਾਧਨ ਜਿਵੇਂ ਮਸ਼ੀਨ ਦਾ ਅਲਪ ਪ੍ਰਯੌਗ ਹੁੰਦਾ ਹੈ।ਇਸ ਦਾ ਪੂਰਨ ਪ੍ਰਯੋਗ ਕਰਨ ਲਈ ਪਰਿਵਰਤਨਸ਼ੀਲ ਸਾਧਨ ਜਿਵੇ ਮਜ਼ਦੂਰਾਂ ਦੀਆਂ ਅਧਿਕ ਇਕਾਈਆਂ ਦੀ ਲੋੜ ਹੁੰਦੀ ਹੈ। ਇਸ ਲਈ ਮੁੱਢਲੀ ਅਵਸਥਾ ਵਿੱਚ ਪਰਿਵਰਤਨਸ਼ੀਲ ਸਾਧਨ ਦੀਆਂ ਅਧਿਕ ਇਕਾਈਆਂ ਦਾ ਪ੍ਰਯੋਗ ਕਰਨ ਨਾਲ ਕੁੱਲ ਉਤਪਾਦ ਵਿੱਚ ਵਾਧਾ ਹੁੰਦਾ ਹੈ।

(ii) ਪਰਿਵਰਤਨਸ਼ੀਲ ਸਾਧਨ ਦੀ ਕੁਸਲਤਾ ਵਿੱਚ ਵਾਧਾ:- ਪਰਿਵਰਤਨਸ਼ੀਲ ਸਾਧਨ ਜਿਵੇ' ਮਜ਼ਦੂਰਾਂ ਦੀਆਂ ਅਧਿਕ ਇਕਾਈਆਂ ਦਾ ਵਧੇਰੇ ਪ੍ਰਯੋਗ ਕਰਨ ਨਾਲ ਕਿਰਤ-ਵੰਡ ਸੰਭਵ ਹੋ ਜਾਂਦੀ ਹੈ, ਜਿਸ ਕਾਰਨ ਉਸ ਸਾਧਨ ਦੀ ਕੁਸ਼ਲਤਾ ਵਿੱਚ ਵਾਧਾ ਹੁੰਦਾ ਹੈ ਅਤੇ ਸੀਮਾਂਤ ਉਤਪਾਦਕਤਾ ਵੱਧ ਜਾਂਦੀ ਹੈ।

(iii) ਸਾਧਨਾਂ ਵਿੱਚ ਉਚਿੱਤ ਤਾਲਮੇਲ:-ਜਦੋਂ ਤੱਕ ਉਤਪਾਦਨ ਦੇ ਸਥਿਰ ਸਾਧਨ ਦਾ ਅਲਪ ਪ੍ਰਯੋਗ ਹੁੰਦਾ ਹੈ, ਪਰਿਵਰਤਨਸ਼ੀਲ ਸਾਧਨ ਦੀਆਂ ਅਧਿਕ ਇਕਾਈਆਂ ਦਾ ਪ੍ਰਯੋਗ ਕਰਨ ਨਾਲ ਸਥਿਰ ਅਤੇ ਪਰਿਵਰਤਨਸ਼ੀਲ ਸਾਧਨ ਦੇ ਤਾਲਮੇਲ ਵਿੱਚ ਵਾਧਾ ਹੁੰਦਾ ਹੈ। ਇਸ ਦੇ ਫਲਸਰੂਪ ਕੁੱਲ ਉਤਪਾਦ ਵਿੱਚ ਵਧੱਦੀ ਦਰ ਨਾਲ ਵਾਧਾ ਹੁੰਦਾ ਹੈ।

 

ਪ੍ਰ:3: ਸਾਧਨਾਂ ਦੇ ਘੱਟਦੇ ਪ੍ਰਤੀਫਲ ਦੇ ਨਿਯਮ ਲਾਗੂ ਹੋਣ ਦੇ ਕੀ ਕਾਰਨ ਹਨ? ਇਹ ਖੇਤੀ ਤੇ ਹੀ ਕਿਉਂ ਲਾਗੂ ਹੁੰਦਾ ਹੈ?

ਉੱਤਰ:- ਇਸ ਨਿਯਮ ਦੇ ਅਨੁਸਾਰ ਜਦ ਸਥਿਰ ਸਾਧਨਾਂ ਦੀ ਨਿਸਚਿਤ ਇਕਾਈ ਦੇ ਨਾਲ ਪਰਿਵਰਤਨਸ਼ੀਲ ਸਾਧਨਾਂ ਦੀਆਂ ਵੱਧ ਇਕਾਈਆਂ ਦਾ ਪ੍ਰਯੌਗ ਕੀਤਾ ਜਾਂਦਾ ਹੈ ਤਾਂ ਪਰਿਵਰਤਨਸ਼ੀਲ ਸਾਧਨਾਂ ਦਾ ਸੀਮਾਂਤ ਉਤਪਾਦ ਘੱਟਣ ਲਗਦਾ ਹੈ ਇਸ ਦੇ ਮੁੱਖ ਕਾਰਨ ਹੇਠ ਲਿਖੇ ਹਨ:-

 

(i) ਉਤਪਾਦਨ ਦੇ ਸਥਿਰ ਸਾਧਨ:-ਇਸ ਨਿਯਮ ਦੇ ਲਾਗੂ ਹੋਣ ਦਾ ਮੁੱਖ ਕਾਰਨ ਇਹ ਹੈ ਕਿ ਉਤਪਾਦਨ ਦਾ ਕੋਈ ਨਾ ਕੋਈ ਸਾਧਨ ਸਥਿਰ ਹੁੰਦਾ ਹੈ ਜਾਂ ਉਸ ਦੀ ਪੂਰਤੀ ਵਧਾਉਣਾ ਆਸਾਨ ਨਹੀਂ ਹੁੰਦਾ। ਜਦੋਂ ਇਹ ਸਥਿਰ ਸਾਧਨ ਘੱਟਦੇ- ਵੱਧਦੇ ਸਾਧਨਾਂ ਦੇ ਨਾਲ ਪ੍ਰਯੋਗ ਵਿੱਚ ਲਿਆਂਦਾ ਜਾਂਦਾ ਹੈ ਤਾਂ ਘੱਟਦੇ- ਵੱਧਦੇ ਸਾਧਨਾਂ ਦੀ ਤੁਲਨਾ ਵਿੱਚ ਇਨ੍ਹਾਂ ਦਾ ਅਨੁਪਾਤ ਘੱਟ ਹੋ ਜਾਂਦਾ ਹੈਅਤੇ ਘੱਟਦੇ- ਵੱਧਦੇ ਸਾਧਨ ਦਾ ਸੀਮਾਂਤ ਉਤਪਾਦ ਘੱਟ ਹੋਣ ਲਗਦਾ ਹੈ

(ii) ਅਪੂਰਨ ਸਾਧਨ ਪ੍ਰਤੀਸਥਾਪਨਤਾ:- ਇਸ ਨਿਯਮ ਦੇ ਲਾਗੂ ਹੌਣ ਦਾ ਮੁੱਖ ਕਾਰਨ ਸਾਧਨਾਂ ਵਿੱਚ ਪਾਈ ਜਾਣ ਵਾਲੀ ਅਪੂਰਨ ਪ੍ਰਤੀਸਥਾਪਨਤਾ ਹੈ। ਇੱਕ ਸਾਧਨ ਦੀ ਥਾਂ ਤੇ ਦੂਜੇ ਸਾਧਨ ਦਾ ਪੂਰੀ ਤਰ੍ਹਾਂ ਪ੍ਰਯੋਗ ਨਹੀਂ ਕੀਤਾ ਜਾ ਸਕਦਾ। ਇਸ ਕਰਕੇ ਘੱਟਦੇ- ਵੱਧਦੇ ਸਾਧਨ ਦਾ ਸੀਮਾਂਤ ਉਤਪਾਦ ਘੱਟ ਹੌਣ ਲਗਦਾ ਹੈ

(iii) ਸਾਧਨਾਂ ਦਾ ਘੱਟ ਤਾਲਮੇਲ:- ਸਥਿਰ ਸਾਧਨ ਨਾਲ ਪਰਿਵਰਤਨਸ਼ੀਲ ਸਾਧਨ ਦੀ ਲਗਾਤਾਰ ਵੱਧਦੀ ਹੋਈ ਵਰਤੋਂ ਕਾਰਨ ਉਹਨਾਂ ਵਿੱਚ ਆਦਰਸ਼ ਸਾਧਨ ਅਨੁਪਾਤ ਨਹੀਂ ਰਹਿੰਦਾ। ਇਸ ਦੇ ਫਲਸਰੂਪ ਪਰਿਵਰਤਨਸ਼ੀਲ ਅਤੇ ਸਥਿਰ ਸਾਧਨ ਦਾ ਉਚਿਤ ਤਾਲਮੇਲ ਨਹੀਂ ਰਹਿੰਦਾ ਅਤੇ ਪਰਿਵਰਤਨਸ਼ੀਲ ਸਾਧਨ ਦਾ ਸੀਮਾਂਤ ਉਤੁਪਾਦ ਘੱਟ ਹੋਣ ਲਗਦਾ ਹੈ।ਇਹ ਰਿਣਾਤਮਕ ਜਾਂ ਸਿਫਰ ਵੀ ਹੋ ਜਾਂਦਾ ਹੈ।

 

ਖੇਤੀ ਤੇ ਲਾਗੂ ਹੋਣ ਦੇ ਕਾਰਨ:- ਘੱਟਦੇ ਪ੍ਰਤੀਫਲ ਦੇ ਨਿਯਮ ਖੇਤੀ ਤੇ ਹੀ ਕਿਉਂ ਲਾਗੂ ਹੁੰਦਾ ਹੈ ਇਸ ਦੇ ਮੁੱਖ ਕਾਰਨ ਹੇਠ ਲਿਖੇ ਹਨ:-

(i) ਪ੍ਰਾਕਿਰਤਕ ਕਾਰਨ:- ਖੇਤੀ ਵਿੱਚ ਪ੍ਰਕਿਰਤੀ ਦਾ ਵੱਧ ਮਹੱਤਵ ਹੈ।ਖੇਤੀ ਦੀ ਉਪਜ ਪ੍ਰਾਕਿਰਤਕ ਕਾਰਨ ਜਿਵੇ ਵਰਖਾ, ਜਲਵਾਯੂ ਆਦਿ ਤੇ ਨਿਰਭਰ ਕਰਦੀ ਹੈ। ਇਹ ਕਾਰਨ ਅਨਿਸ਼ਚਿਤ ਹੁੰਦੇ ਹਨ। ਇਸ ਲਈ ਸੀਮਾਂਤ ਉਪਜ ਵਿੱਚ ਇੱਕ ਸੀਮਾ ਤੋਂ ਬਾਅਦ ਛੇਤੀ ਹੀ ਕਮੀ ਆਉਣ ਲਗਦੀ ਹੈ।

(ii) ਭੂਮੀ ਦੇ ਉਪਜਾਊਪਨ ਵਿੱਚ ਘਾਟ:- ਭੂਮੀ ਤੇ ਲਗਾਤਾਰ ਖੇਤੀ ਕਰਨ ਨਾਲ ਉਸਦਾ ਉਪਜਾਊਪਨ ਤੇਜੀ ਨਾਲ ਘੱਟ ਹੋਣ ਲਗਦਾ ਹੈ। ਇਸ ਲਈ ਜਿਵੇਂ-ਜਿਵੇਂ ਕਿਰਤ ਅਤੇ ਪੂੰਜੀ ਦੀਆਂ ਵੱਧ ਤੋਂ ਵੱਧ ਇਕਾਈਆਂ ਲਗਾਈਆਂ ਜਾਂਦੀਆਂ ਹਨ, ਸੀਮਾਂਤ ਉਪਜ ਘੱਟ ਹੁੰਦੀ ਜਾਂਦੀ ਹੈ।

(iii) ਕਿਰਤ ਵਿਭਾਜਨ ਦੇ ਘੱਟ ਮੌਕੇ:- ਖੇਤੀ ਵਿੱਚ ਕਿਰਤ ਵਿਭਾਜਨ ਦੇ ਮੌਕੇ ਘੱਟ ਹੁੰਦੇ ਹਨ। ਕਿਉਕਿ ਖੇਤੀ ਦੇ ਕਾਰਜਾਂ ਨੂੰ ਛੋਟੇ-ਛੋਟੇ ਭਾਗਾਂ ਵਿੱਚ ਵੰਡਣਾ ਸੰਭਵ ਨਹੀਂ' ਹੁੰਦਾ ਅਤੇ ਘੱਟਦੇ ਪ੍ਰਤੀਫਲ ਦਾ ਨਿਯਮ ਲਾਗੂ ਹੋਣ ਲਗਦਾ ਹੈ।

(iv) ਘੱਟ ਦੇਖ -ਰੇਖ:- ਖੇਤੀ ਦੇ ਕੰਮ ਦੂਰ-ਦੂਰ ਤੱਕ ਫੈਲੇ ਹੁੰਦੇ ਹਨ ਇਸ ਲਈ ਇਸ ਦੀ ਠੀਕ ਤਰ੍ਹਾਂ ਦੇਖ-ਭਾਲ ਨਹੀ ਹੁੰਦੀ ਅਤੇ ਘੱਟਦੇ ਪ੍ਰਤੀਫਲ ਦਾ ਨਿਯਮ ਲਾਗੂ ਹੋਣ ਲਗਦਾ ਹੈ।

(v) ਮਸ਼ੀਨਾਂ ਦੀ ਘੱਟ ਵਰਤੋਂ:- ਖੇਤੀ ਵਿੱਚ ਕਾਰਖਾਨਿਆ ਦੀ ਤੁਲਨਾ ਵਿੱਚ ਮਸ਼ੀਨਾਂ ਦਾ ਪ੍ਰਯੋਗ ਘੱਟ ਹੁੰਦਾ ਹੈ। ਇਸ ਲਈ ਮਸ਼ੀਨਾਂ ਦੇ ਪ੍ਰਯੋਗ ਤੋਂ ਮਿਲਣ ਵੀਆਂ ਬਾਹਰੀ ਅਤੇ ਅੰਦਰੂਨੀ ਬੱਚਤਾਂ ਪ੍ਰਾਪਤ ਨਹੀਂ ਹੁੰਦੀਆਂ ਅਤੇ ਇਹ ਨਿਯਮ ਜਲਦੀ ਲਾਗੂ ਹੌਣ ਲਗਦਾ ਹੈ।

(vi) ਮੌਸਮੀ ਵਪਾਰ:- ਖੇਤੀ ਦਾ ਕੰਮ ਸਾਲ ਦੇ ਕੁਝ ਮਹੀਨਿਆ ਲਈ ਹੁੰਦਾ ਹੈਜਿਸ ਦੇ ਸਿੱਟੇ ਵਜੋਂ ਬਾਕੀ ਦੇ ਸਮੇਂ ਲਈ ਕਿਰਤ ਅਤੇ ਪਸ਼ੂ ਬੇਕਾਰ ਰਹਿੰਦੇ ਹਨ ਅਤੇ ਉਪਾਦਨ ਲਾਗਤ ਵੱਧ ਜਾਂਦੀ ਹੈ।

(vii) ਭੂਮੀ ਦੇ ਉਪਜਾਊਪਨ ਵਿੱਚ ਅੰਤਰ:- ਭੂਮੀ ਦੇ ਸਾਰੇ ਟੁਕੜੇ ਇਕੋਂ ਜਿਹੇ ਉਪਜਾਊ ਨਹੀਂ' ਹੁੰਦੇ ਇਸ ਲਈ ਮੰਗ ਵੱਧਣ ਤੇ ਘੱਟ ਉਪਜਾਊ ਭੂਮੀ ਤੇ ਵੀ ਖੇਤੀ ਕਰਨੀ ਪੈਂਦੀ ਹੈ ਜਿਸ ਨਾਲ ਸੀਮਾਂਤ ਉਪਜ ਘੱਟ ਹੋ ਜਾਂਦੀ ਹੈ।

(viii) ਭੂਮੀ ਸੀਮਤ ਹੈ:- ਭੂਮੀ ਦੀ ਮਾਤਰਾ ਸੀਮਤ ਹੋਣ ਕਾਰਣ ਖੇਤੀ ਉਪਾਦਨ ਦੇ ਲਈ ਕਿਰਤ ਅਤੇ ਪੂੰਜੀ ਦੀਆਂ ਵੱਧ ਇਕਾਈਆਂ ਨੂੰ ਭੂਮੀ ਦੇ ਸੀਮਤ ਖੇਤਰ ਵਿੱਚ ਲਗਾਇਆ ਜਾਂਦਾ ਹੈ।ਇਸ ਨਾਲ ਸੀਮਾਂਤ ਉਪਜ ਘੱਟ ਹੋਣ ਲੱਗਦੀ ਹੈ।

 

ਪ੍ਰ:4: ਪੈਮਾਨੇ ਦੇ ਪ੍ਰਤੀਫਲ ਦੀਆਂ ਵਿਭਿੰਨ ਅਵਸਥਾਵਾਂ ਦੀ ਤਾਲਿਕਾ ਅਤੇ ਰੇਖਾ ਚਿੱਤਰ ਦੀ ਸਹਾਇਤਾ ਨਾਲ ਵਿਆਖਿਆ ਕਰੋ।

ਉੱਤਰ;-ਦੀਰਘ ਕਾਲ ਵਿੱਚ ਉਤਪਾਦਨ ਦੇ ਸਾਰੇ ਸਾਧਨ ਪਰਿਵਰਤਨਸ਼ੀਲ ਹੁੰਦੇ ਹਨ, ਕੋਈ ਵੀ ਸਾਧਨ ਸਥਿਰ ਨਹੀਂ ਹੁੰਦਾ।ਸਾਰੇ ਸਾਧਨਾਂ ਨੂੰ ਇੱਕ ਅਨੁਪਾਤ ਵਿੱਚ ਵਧਾ ਕੇ ਕਿਸੇ ਵਸਤੂ ਦੇ ਉਤਪਾਦਨ ਨੂੰ ਵਧਾਇਆ ਜਾ ਸਕਦਾ ਹੈ।ਜੇਕਰ ਸਾਰੇ ਸਾਧਨ ਇੱਕ ਹੀ ਅਨੁਪਾਤ ਵਿੱਚ ਵਧਾਏ ਜਾਣ ਤਾਂ ਪ੍ਰਤੀਫਲ ਵਿੱਚ ਜੋ ਪਰਿਵਰਤਨ ਹੋਵੇਗਾ, ਉਸ ਨੂੰ ਉਤਪਾਦਨ ਦੇ ਪੈਮਾਨੇ ਦਾ ਪ੍ਰਤੀਫਲ ਕਹਾਂਗੇ।

 

ਪੈਮਾਨੇ ਦੇ ਪ੍ਰਤੀਫਲ ਤਿੰਨ ਤਰ੍ਹਾਂ ਦੇ ਹੋ ਸਕਦੇ ਹਨ; (1) ਪੈਮਾਨੇ ਦੇ ਵਧਦੇ ਪ੍ਰਤੀਫਲ (2) ਪੈਮਾਨੇ ਦੇ ਸਮਾਨ ਪ੍ਰਤੀਫਲ (3) ਪੈਮਾਨੇ ਦੇ ਘੱਟਦੇ ਪ੍ਰਤੀਫਲ।

 

(1) ਪੈਮਾਨੇ ਦੇ ਵਧਦੇ ਪ੍ਰਤੀਫਲ:- ਪੈਮਾਨੇ ਦੇ ਵੱਧਦੇ ਪ੍ਰਤੀਫਲ ਉਤਪਾਦਨ ਦੀ ਉਸ ਸਥਿਤੀ ਨੂੰ ਪ੍ਰਗਟ ਕਰਦੇ ਹਨ ਜਿਸ ਅਨੁਪਾਤ ਵਿੱਚ ਵਾਧਾ ਹੁੰਦਾ ਹੈ। ਜੇਕਰ ਉਤਪਾਦਨ ਦੇ ਸਾਧਨਾਂ ਜਿਵੇਨ ਮਜ਼ਦੂਰ ਅਤੇ ਪੁੰਜੀ ਵਿੱਚ 5% ਵਾਧਾ ਕਰਨ ਤੇ ਉਤਪਾਦਨ ਵਿੱਚ 10% ਜਾਂ ਇਸ ਤੋਂ ਅਧਿਕ ਵਾਧਾ ਹੁੰਦਾ ਹੈ ਤਾਂ ਇਸ ਨੂੰ ਪੈਮਾਨੇ ਦੇ ਵਧਦੇ ਪ੍ਰਤੀਫਲ ਕਿਹਾ ਜਾਵੇਗਾ।ਜਿਵੇ ਹੇਠਾਂ ਚਿੱਤਰ ਵਿੱਚ ਦਿਖਾਇਆ ਗਿਆ ਹੈ। ਚਿੱਤਰ ਵਿੱਚ OQ ਵੱਕਰ ਪੈਮਾਨੇ ਦੇ ਵਧਦੇ ਪ੍ਰਤੀਫਲ ਨੂੰ ਪ੍ਰਗਟ ਕਰ ਰਹੀ ਹੈ ।ਸਾਰੇ ਸਾਧਨਾਂ ਵਿੱਚ 5% ਵਾਧਾ ਕਰਨ ਨਾਲ ਉਤਪਾਦਨ ਵਿੱਚ 10% ਦਾ ਵਾਧਾ ਹੋ ਰਿਹਾ ਹੈ।

(2) ਪੈਮਾਨੇ ਦੇ ਸਮਾਨ ਪ੍ਰਤੀਫਲ:- ਪੈਮਾਨੇ ਦੇ ਸਮਾਨੇ ਪ੍ਰਤੀਫਲ ਉਤਪਾਦਨ ਦੀ ਉਸ ਸਥਿਤੀ ਨੂੰ ਪ੍ਰਗਟ ਕਰਦੇ ਹਨ ਜਿਸ ਵਿੱਚ ਜੇਕਰ ਸਾਧਨਾਂ ਨੂੰ ਇੱਕ ਨਿਸ਼ਚਿਤ ਅਨੁਪਾਤ ਵਿਚ ਵਧਾਇਆ ਜਾਵੇ ਤਾਂ ਉਤਪਾਦਨ ਵਿਚ ਉਸੇ ਅਨੁਪਾਤ ਵਿੱਚ ਵਾਧਾ ਹੁੰਦਾ ਹੈ। ਜੇਕਰ ਉਤਪਾਦਨ ਦੇ ਸਾਧਨਾਂ ਜਿਵੇਂ ਮਜ਼ਦੂਰ ਅਤੇ ਪੁੰਜੀ ਵਿੱਚ 5% ਵਾਧਾ ਕਰਨ ਤੇ ਵਿੱਚ 25 ਉਤਪਾਦਨ ਵਿੱਚ ਵੀ 5% ਵਾਧਾ ਹੁੰਦਾ ਹੈ ਤਾਂ ਇਸ ਨੂੰ ਪੈਮਾਨੇ ਦੇ ਸਮਾਨ ਪ੍ਰਤੀਫਲ ਕਿਹਾ ਜਾਵੇਗਾ। ਜਿਵੇ ਹੇਠਾਂ ਚਿੱਤਰ ਵਿੱਚ ਦਿਖਾਇਆ ਗਿਆ ਹੈ। ਚਿੱਤਰ ਵਿੱਚ OQ ਵੱਕਰ ਪੈਮਾਨੇ ਦੇ ਸਮਾਨ ਪ੍ਰਤੀਫਲ ਨੂੰ ਪ੍ਰਗਟ ਕਰ ਰਹੀ ਹੈ ।ਸਾਰੇ ਸਾਧਨਾਂ ਵਿੱਚ 5% ਵਾਧਾ ਕਰਨ ਨਾਲ ਉਤਪਾਦਨ ਵਿੱਚ ਵੀ 5% ਦਾ ਵਾਧਾ ਹੋ ਰਿਹਾ ਹੈ।

(3) ਪੈਮਾਨੇ ਦੇ ਘੱਟਦੇ ਪ੍ਰਤੀਫਲ:- ਪੈਮਾਨੇ ਦੇ ਘੱਟਦੇ ਪ੍ਰਤੀਫਲ ਉਤਪਾਦਨ ਦੀ ਉਸ ਸਥਿਤੀ ਨੂੰ ਪ੍ਰਗਟ ਕਰਦੇ ਹਨ ਅਨੁਪਾਤ ਵਿੱਚ ਵਾਧਾ ਹੁੰਦਾ ਹੈ।ਜੇਕਰ ਉਤਪਾਦਨ ਦੇ ਸਾਧਨਾਂ ਜਿਵੇ' ਮਜ਼ਦੂਰ ਅਤੇ ਪੁੰਜੀ ਵਿੱਚ 15% ਵਾਧਾ ਕਰਨ ਤੇ ਉਤਪਾਦਨ ਵਿੱਚ ਸਿਰਫ 5% ਵਾਧਾ ਹੁੰਦਾ ਹੈ ਤਾਂ ਇਸ ਨੂੰ ਪੈਮਾਨੇ ਦੇ ਘੱਟਦੇ ਪ੍ਰਤੀਫਲ ਕਿਹਾ ਜਾਵੇਗਾ। ਜਿਵੇ ਹੇਠਾਂ ਚਿੱਤਰ ਵਿੱਚ ਦਿਖਾਇਆ ਗਿਆ ਹੈ।ਚਿੱਤਰ ਵਿੱਚ 6੦% ਵੱਕਰ ਪੈਮਾਨੇ ਦੇ ਸਮਾਨ ਪ੍ਰਤੀਫਲ ਨੂੰ ਪ੍ਰਗਟ ਕਰ ਰਹੀ ਹੈ ।ਸਾਰੇ ਸਾਧਨਾਂ ਵਿੱਚ 15% ਵਾਧਾ ਕਰਨ ਨਾਲ ਉਤਪਾਦਨ ਵਿੱਚ ਸਿਰਫ 5% ਦਾ ਵਾਧਾ ਹੋ ਰਿਹਾ ਹੈ।ਇਸ ਤੋਂ ਪ੍ਰਗਟ ਹੁੰਦਾ ਹੈ ਕਿ ਪੈਮਾਨੇ ਦੇ ਪ੍ਰਤੀਫਲ ਘੱਟ ਹੋ ਰਹੇ ਹਨ।