L-10-ਉਤਪਾਦਕ ਦਾ ਸੰਤੁਲਨ
(ਇੱਕ ਅੰਕ ਵਾਲੇ ਪ੍ਰਸ਼ਨ)
ਪ੍ਰ.1 .ਪੂਰਨ ਪ੍ਰਤੀਯੋਗਤਾ ਫ਼ਰਮ ਦੇ ਦੀਰਘ ਕਾਲ ਸੰਤੁਲਨ
ਦੀਆਂ ਸ਼ਰਤਾਂ ਦੱਸੇਂ।
ਉੱਤਰ:- P=LMC=LAC
ਪ੍ਰ.2:-ਸਧਾਰਨ ਲਾਭ ਉਦੋਂ” ਹੁੰਦਾ ਹੈ ਜਦੋ MR=MC ਅਤੇ............।
ਉੱਤਰ:- AR=AC
ਪ੍ਰ.3:-ਅਸਧਾਰਨ ਲਾਭ ਉਦੋਂ' ਹੁੰਦਾ ਹੈ ਜਦੋ MR=MC ਅਤੇ............।
ਉੱਤਰ:- AR> AC
ਪ੍ਰ.4.-ਹਾਨੀ ਦੀ ਸਥਿਤੀ ਉਸ ਸਮੇਂ' ਹੁੰਦੀ ਹੈ ਜਦੋ
MR=MC ਅਤੇ...........।
ਉੱਤਰ:- AR<AC
ਪ੍ਰ.5:-ਉਹ ਸਥਿਤੀ ਜਿਸ ਵਿੱਚ ਉਤਪਾਦਕ ਦਾ ਲਾਭ ਅਧਿਕਤਮ
ਅਤੇ ਹਾਨੀ ਨਿਊਨਤਮ ਹੁੰਦੀ ਹੈ
(ਓ) ਉਤਪਾਦਕ ਦਾ ਸੰਤੁਲਨ (ਅ) ਉਪਭੋਗਤਾ ਦਾ ਸੰਤੁਲਨ (ੲ)
ਦੋਵੇ ਹੀ (ਸ) ਕੋਈ ਵੀ ਨਹੀਂ।
ਉੱਤਰ :- (ਓ) ਉਤਪਾਦਕ ਦਾ ਸੰਤੁਲਨ
(ਦੋ ਅੰਕਾਂ ਵਾਲੇ ਪ੍ਰਸ਼ਨ)
ਪ੍ਰ.1:-ਉਤਪਾਦਕ ਤੋ ਕੀ ਭਾਵ ਹੈ?
ਉੱਤਰ:- ਉਤਪਾਦਕ ਇੱਕ ਅਜਿਹਾ ਵਿਅਕਤੀ ਹੁੰਦਾ ਹੈ ਜੋ ਲਾਭ ਪ੍ਰਾਪਤ ਕਰਨ
ਦੇ ਉਦੇਸ ਨਾਲ ਵਸਤਾਂ ਅਤੇ ਸੇਵਾਵਾਂ ਦੀ ਵਿਕਰੀ ਕਰਨ ਲਈ ਉਤਪਾਦਨ ਕਰਦਾ ਹੈ।
ਪ੍ਰ.2; - ਉਤਪਾਦਕ ਦੇ ਸੰਤੁਲਨ ਦਾ ਕੀ ਅਰਥ ਹੈ?
ਉੱਤਰ:-ਇੱਕ ਉਤਪਾਦਕ ਜਾਂ ਫ਼ਰਮ ਦਾ ਸੰਤੁਲਨ ਉਸ ਸਮੇਂ ਹੁੰਦਾ ਹੈ ਜਦੋਂ
ਉਸ ਨੂੰ ਅਧਿਕਤਮ ਲਾਭ ਪ੍ਰਾਪਤ ਹੁੰਦਾ ਹੈ ਜਾਂ ਨਿਊਨਤਮ ਹਾਨੀ ਹੁੰਦੀ ਹੈ।
ਪ੍ਰ.3:-ਇੱਕ ਫ਼ਰਮ ਦੇ ਸੰਤੁਲਨ ਦੀਆਂ ਸਾਧਾਰਣ ਸ਼ਰਤਾਂ
ਕੀ ਹਨ?
ਉੱਤਰ:- ਇੱਕ ਫਰਮ ਦੇ ਸੰਤੁਲਨ ਦੀਆਂ ਦੋ ਸਰਤਾਂ ਹੁੰਦੀਆਂ ਹਨ: 1. ਸੀਮਾਂਤ
ਆਮਦਨ (MR) = ਸੀਮਾਂਤ ਲਾਗਤ (MC) । 2. ਸੀਮਾਂਤ ਲਾਗਤ (MC) ਵਕਰ, ਸੀਮਾਂਤ ਆਮਦਨ (MR) ਵਕਰ ਨੂੰ
ਹੇਠਾਂ ਤੋਂ ਉੱਪਰ ਜਾਂਦੀ ਕੱਟ ਕੇ ਲੰਘੇ ।
ਪ੍ਰ.4:- ਕੁੱਲ ਲਾਭ ਅਤੇ ਸ਼ੁੱਧ ਲਾਭ ਵਿੱਚ ਅੰਤਰ ਦੱਸੋਂ
ਉੱਤਰ:- ਕੁੱਲ ਲਾਭ, ਕੁੱਲ ਆਮਦਨ (TR) ਅਤੇ ਕੁੱਲ ਪਰਿਵਰਤਨਸੀਲ ਲਾਗਤ
(AVC) ਦਾ ਅੰਤਰ ਹੁੰਦਾ ਹੈ।
ਕੁੱਲ ਲਾਭ (TP) =TR-AVC
ਸੁੱਧ ਲਾਭ, ਕੁੱਲ ਆਮਦਨ (TR) ਅਤੇ ਕੱਲ ਲਾਗਤ (TC) ਦਾ ਅੰਤਰ ਹੁੰਦਾ
ਹੈ।
ਸੁੱਧ ਲਾਭ (NP) =TR-TC
ਪ੍ਰ. 5:-ਸਮ ਵਿਛੇਦ ਬਿੰਦੂ (Break even point) ਜਾਂ ਉਤਪਾਦਨ ਬੰਦ ਕਰਨ (Shut down point) ਦਾ ਬਿੰਦੂ ਕਦੋ ਆਉਂਦਾ ਹੈ?
ਉੱਤਰ:- ਸਮ ਵਿਛੇਦ ਬਿੰਦੂ (Break even point) ਜਾਂ ਉਤਪਾਦਨ ਬੰਦ ਕਰਨ (Shut down point) ਦਾ ਬਿੰਦੂ ਹੁੰਦਾ ਹੈ ਜਦੋਂ:
TR=TC ਜਾਂ
AR=AC
ਪ੍ਰ.6:- ਸੀਮਾਂਤ ਆਮਦਨ (MR), ਸੀਮਾਂਤ ਲਾਗਤ (MC) ਸਮਾਨ ਹੋਣ
ਤੇ ਕੀ ਹਮੇਸ਼ਾਂ ਅਧਿਕਤਮ ਲਾਭ ਹੁੰਦਾ ਹੈ?
ਉੱਤਰ:- ਸੀਮਾਂਤ ਆਮਦਨ (MR) = ਸੀਮਾਂਤ ਲਾਗਤ (MC) ਦੀ ਇੱਕ ਸਰਤ ਹੈ ਇਸ ਸਥਿਤੀ ਵਿੱਚ ਜਰੂਰੀ ਨਹੀਂ ਕਿ ਫ਼ਰਮ ਨੂੰ ਲਾਭ ਹੋਵੇ ਸਗੋਂ ਹਾਨੀ ਵੀ ਹੋ ਸਕਦੀ ਹੈ।
ਪ੍ਰ.7:- ਕੀ ਕੁੱਲ ਉਤਪਾਦਨ ਕਦੀ ਘੱਟ
ਵੀ ਹੋ ਸਕਦਾ ਹੈ?
ਉੱਤਰ:- ਕੁੱਲ ਉਤਪਾਦਨ ਘੱਟ ਹੋਂ ਸਕਦਾ ਹੈ ਜਦੋਂ ਸੀਮਾਂਤ ਆਮਦਨ ਰਿਣਾਤਮਕ ਹੋ ਜਾਂਦੀ ਹੈ।
ਪ੍ਰ.8:-ਕੁੱਲ ਉਤਪਾਦਨ ਕਦੋ' ਅਧਿਕਤਮ ਹੁੰਦਾ ਹੈ?
ਉੱਤਰ:- ਕ੍ਰੱਲ ਉਤਪਾਦਨ ਸਮੇ' ਅਧਿਕਤਮ ਹੁੰਦਾ ਹੈ ਜਦੋ' ਸੀਮਾਂਤ ਉਤਪਾਦਨ ਸਿਫ਼ਰ ਹੁੰਦਾ ਹੈ।
(ਚਾਰ
ਅੰਕਾਂ ਵਾਲੇ ਪ੍ਰਸ਼ਨ)
ਪ੍ਰ.1:-ਉਤਪਾਦਕ ਤੋ ਕੀ ਭਾਵ
ਹੈ?
ਉਤਪਾਦਕ ਦੇ ਸੰਤੁਲਨ ਦੀਆਂ ਸ਼ਰਤਾਂ ਦੱਸੋ।
ਉੱਤਰ:- ਉਤਪਾਦਕ ਇੱਕ ਅਜਿਹਾ ਵਿਅਕਤੀ ਹੁੰਦਾ ਹੈ ਜੋ ਵਸਤਾਂ ਅਤੇ ਸੇਵਾਵਾਂ ਦਾ ਉਤਪਾਦਨ ਕਰਨ ਲਈ ਉਤਪਾਦਨ ਦੇ ਸਾਧਨਾਂ ਨੂੰ ਇੱਕਠਾ ਕਰਦਾ ਹੈ ਅਤੇ ਇਨ੍ਹਾਂ ਵਸਤਾਂ ਦੀ ਵਿਕਰੀ ਕਰਕੇ ਲਾਭ ਪ੍ਰਾਪਤ ਕਰਦਾ ਹੈ। ਉਤਪਾਦ ਜਾਂ ਫ਼ਰਮ ਦਾ ਸੰਤੁਲਨ ਉਸ ਸਥਿਤੀ ਵਿੱਚ ਹੁੰਦਾ ਹੈ ਜਿਸ ਵਿੱਚ ਉਸ ਨੂੰ ਅਧਿਕਤਮ ਲਾ' ਜਾਂ ਨਿਊਨਤਮ ਹਾਨੀ ਹੁੰਦੀ ਹੈ।
ਉਤਪਾਦਕ
ਦੇ ਸੰਤੁਲਨ ਦੀਆਂ ਦੋ ਸ਼ਰਤਾਂ ਹੁੰਦੀਆਂ ਹਨ: 1. ਸੀਮਾਂਤ ਆਮਦਨ (MR) ਅਤੇ ਸੀਮਾਂਤ ਲਾਗਤ (MC) ਬਰਾਬਰ ਹੋਣੀਆਂ ਚਾਹੀਦੀਆਂ ਹਨ। 2. ਸੀਮਾਂਤ ਲਾਗਤ (MC) ਵਕਰ, ਸੀਮਾਂਤ ਆਮਦਨ (MR) ਵਕਰ ਨੂੰ ਹੇਠਾਂ ਤੋਂ ਉੱਪਰ ਜਾਂਦੀ ਕੱਟ ਕੇ ਲੰਘਦੀ ਹੋਵੇ।
ਰੇਖਾ ਚਿੱਤਰ ਵਿੱਚ ਪੂਰਨ ਪ੍ਰਤੀਯੋਗੀ ਫ਼ਰਮ ਦਾ ਸੰਤੁਲਨ ਦਿਖਾਇਆ ਗਿਆ ਹੈ। ਇਸ ਵਿੱਚ ਕੀਮਤ OP ਸਮਾਨ ਰਹਿੰਦੀ ਹੈ। ਇਸ ਲਈ AR=MR ਸਿੱਧੀ ਰੇਖਾ ਬਣਦੀ ਹੈ।ਸੀਮਾਂਤ ਲਾਗਤ ਰੇਖਾ (MC) ਸੀਮਾਂਤ ਆਮਦਨ ਰੇਖਾ (MR) ਨੂੰ B ਬਿੰਦੂ ਤੇ ਹੇਠੋਂ ਉੱਪਰ ਨੂੰ ਜਾਂਦੀ ਹੋਈ ਕੱਟ ਕੇ ਲੰਘਦੀ ਹੈ। ਇਸ ਨੂੰ ਸੰਤੁਲਨ ਦੀ ਹਾਲਤ ਕਿਹਾ ਜਾਂਦਾ ਹੈ।ਸੀਮਾਤ ਲਾਗਤ MC ਉੱਪਰ A ਤੋਂ B ਤੱਕ ਦਾ ਖੇਤਰ ਕੁੱਲ ਲਾਭ ਹੈ।
ਪ੍ਰ.2):-ਪੂਰਨ ਪ੍ਰਤੀਯੋਗਤਾ ਵਿੱਚ ਲੰਬੇ ਸਮੇ'
ਵਿੱਚ ਜਿੱਥੇ ਫ਼ਰਮਾਂ ਦੇ ਪ੍ਰਵੇਸ਼ ਅਤੇ ਨਿਕਾਸੀ ਦੀ ਸੁਤੰਤਰਤਾ ਹੁੰਦੀ ਹੈ, ਫਰਮਾਂ ਨੂੰ ਸਿਰਫ ਸਧਾਰਨ ਲਾਭ ਕਿਉਂ ਹੁੰਦਾ ਹੈ?
ਉੱਤਰ:- ਪੂਰਨ ਪ੍ਰਤੀਯੋਗਤਾ ਵਿੱਚ ਲੰਬੇ ਸਮੇ ਵਿੱਚ ਸਾਰੀਆਂ ਫ਼ਰਮਾਂ ਨੂੰ ਸਿਰਫ਼ ਸਧਾਰਨ ਲਾਭ ਪ੍ਰਾਪਤ ਹੁੰਦਾ ਹੈ ਜਾ ਨੂੰ ਸਿਰਫ ਸਧਾਰਨ ਲਾਭ ਹੁੰਦਾ ਹੈ। ਇਸ ਦਾ ਮੁੱਖ ਕਾਰਨ ਇਹ ਹੈ ਕਿ ਲੰਮੇ ਸਮੇਂ ਦੇ ਸੰਤੁਲਨ ਨਾਲ ਜੇਕਰ ਫ਼ਰਮਾਂ ਨੂੰ ਅਸਧਾਰਨ ਲਾਭ ਹੁੰਦੇ ਹਨ ਤਾਂ ਫ਼ਰਮਾਂ ਦੇ ਪ੍ਰਵੇਸ਼ ਦੀ ਸੁਤੰਤਰਤਾ ਕਾਰਨ ਨਵੀਆਂ ਫ਼ਰਮਾਂ ਉਦਯੋਗ ਵਿੱਚ ਸਾਮਲ ਹੋ ਜਾਂਦੀਆਂ ਹਨ ।ਵਸਤਾਂ ਦੀ ਪੂਰਤੀ ਵੱਧ ਜਾਂਦੀ ਹੈ । ਇਸ ਨਾਲ ਕੀਮਤ ਘੱਟ ਜਾਂਦੀ ਹੈ ਅਤੇ ਸਾਰੀਆਂ ਫ਼ਰਮਾਂ ਨੂੰ ਸਾਧਾਰਨ ਲਾਭ ਹੋਣ ਲੱਗਦੇ ਹਨ ਜਾਂ ਅਸਧਾਰਨ ਲਾਭ ਸਿਫ਼ਰ ਹੋ ਜਾਂਦਾ ਹੈ। ਜੇਕਰ ਕੀਮਤ ਘੱਟ ਹੋਣ ਕਾਰਨ ਫ਼ਰਮਾਂ ਲੰਮੇ ਸਮੇ' ਲਈ ਹਾਨੀ ਹੁੰਦੀ ਹੈ ਤਾਂ ਫ਼ਰਮਾਂ ਉਦਯੋਗ ਛੱਡ ਜਾਂਦੀਆ ਹਨ। ਇਸ ਨਾਲ ਵਸਤਾਂ ਦੀ ਪੂਰਤੀ ਘੱਟ ਜਾਂਦੀ ਹੈ ਅਤੇ ਕੀਮਤ ਵੱਧ ਜਾਦੀ ਹੈ । ਇਸ ਪ੍ਰਕਾਰ ਲੰਮੇ ਸਮੇ ਵਿੱਚ ਸਾਰੀਆਂ ਫ਼ਰਮਾਂ ਨੂੰ ਕੇਵਲ ਸਾਧਾਰਨ ਲਾਭ ਪ੍ਰਾਪਤ
ਹੁੰਦੇ ਹਨ ਜਾਂ ਅਸਧਾਰਨ ਲਾਭ ਸਿਫ਼ਰ ਹੁੰਦੇ ਹਨ
(ਛੇ
ਅੰਕਾਂ ਵਾਲੋਂ ਪ੍ਰਸ਼ਨ)
ਪ੍ਰ:1:- ਉਤਪਾਦਕ ਦੇ ਸੰਤੁਲਨ ਤੋ ਕੀ ਭਾਵ
ਹੈ?
ਇੱਕ
ਉਤਪਾਦਕ ਦਾ ਸੰਤੁਲਨ ਉਸ ਬਿੰਦੂ ਤੇ ਹੁੰਦਾ ਹੈ ਜਿੱਥੇ ਸੀਮਾਂਤ ਆਮਦਨ (MR), ਸੀਮਾਂਤ ਲਾਗਤ (MC) ਦੇ ਬਰਾਬਰ ਹੁੰਦੀ ਹੈ । ਸਪੱਸ਼ਟ ਕਰੋ। ਜਾਂ ਇੱਕ ਫ਼ਰਮ ਦੇ ਸੰਤੁਲਨ ਨੂੰ
ਸੀਮਾਂਤ ਆਮਦਨ (MR), ਸੀਮਾਂਤ ਲਾਗਤ (MC) ਦੁਆਰਾ ਸਪੱਸ਼ਟ ਕਰੋ।
ਉੱਤਰ:- ਇੱਕ ਉਤਪਾਦਕ ਉਸ ਹਾਲਤ ਵਿੱਚ ਸੰਤੁਲਨ ਵਿੱਚ ਕਿਹਾ ਜਾਂਦਾ ਹੈ ਜਿਸ ਵਿੱਚ ਉਸ ਨੂੰ ਜਾਂ ਤਾਂ ਅਧਿਕਤਮ ਲਾਭ ਪ੍ਰਾਪਤ ਹੁੰਦਾ ਹੈ ਜਾਂ ਨਿਊਨਤਮ ਹਾਨੀ ਹੁੰਦੀ ਹੈ। ਸਟੋਨੌਅਰ ਅਤੇ ਹੇਗ ਅਨੁਸਾਰ, “ਇੱਕ ਉਤਪਾਦਕ ਸੰਤੁਲਨ ਵਿੱਚ ਹੁੰਦਾ ਹੈ ਜਦੋ' ਉਸ ਨੂੰ ਅਧਿਕਤਮ ਲਾਭ ਹੋਂਵੇ।” ਪਰ ਅਧਿਕਤਮ ਲਾਭ ਉਸ ਹਾਲਤ ਵਿੱਚ ਹੁੰਦਾ ਹੈ ਜਿੱਥੇ ਸੀਮਾਂਤ ਆਮਦਨ (MR) ਅਤੇ ਸੀਮਾਂਤ ਲਾਗਤ (MC) ਬਰਾਬਰ ਹੁੰਦੇ ਹਨ ਅਤੇ ਸੀਮਾਂਤ ਲਾਗਤ (MC) ਵਕਰ, ਸੀਮਾਂਤ ਆਮਦਨ (MR) ਵਕਰ ਨੂੰ ਹੇਠਾਂ ਤੋ ਉੱਪਰ ਜਾਂਦੀ ਕੱਟ ਕੇ ਲੰਘਦੀ ਹੋਂਵੇ।
ਉਤਪਾਦਕ
ਦੇ ਸੰਤੁਲਨ ਦੀਆਂ ਸ਼ਰਤਾਂ: 1. ਸੀਮਾਂਤ ਆਮਦਨ (MR) ਅਤੇ ਸੀਮਾਂਤ ਲਾਗਤ (MC) ਬਰਾਬਰ ਹੋਣੀਆਂ ਚਾਹੀਦੀਆਂ ਹਨ। 2. ਸੀਮਾਂਤ ਲਾਗਤ (MC) ਵਕਰ, ਸੀਮਾਂਤ ਆਮਦਨ (MR) ਵਕਰ ਨੂੰ ਹੇਠਾਂ ਤੋਂ ਉੱਪਰ ਜਾਂਦੀ ਕੱਟ ਕੇ ਲੰਘਦੀ ਹੋਵੇ।
ਇਨ੍ਹਾਂ
ਦੋ ਸਰਤਾਂ ਨੂੰ ਧਿਆਨ ਵਿੱਚ ਰੱਖਕੇ ਉਤਪਾਦਕ ਦਾ ਸੰਤੁਲਨ ਸਪੱਸਟ ਕਰਦੇ ਹਾਂ:-
1.
(A) ਪੂਰਨ ਮੁਕਾਬਲੇ ਵਿੱਚ ਉਤਪਾਦਕ ਦਾ ਸੰਤੁਲਨ (Producer’s Equilibrium under Perfect Competition):- ਪੂਰਨ ਮੁਕਾਬਲੇ ਦੇ ਬਾਜਾਰ ਵਿੱਚ ਕੀਮਤ, ਉਦਯੋਗ ਵਿੱਚ ਮੰਗ ਅਤੇ ਪੂਰਤੀ ਦੁਆਰਾ ਨਿਰਧਾਰਨ ਹੁੰਦੀ ਹੈ ।ਹਰੇਕ ਉਤਪਾਦਕ ਜਾਂ ਫ਼ਰਮ ਉਸ ਕੀਮਤ ਨੂੰ ਅਪਣਾ ਲੈਂਦੀ ਹੈ। ਇਸ ਕਰਕੇ ਕੀਮਤ ਸਥਿਰ ਰਹਿੰਦੀ ਹੈ ਜਾਂ ਔਸਤ ਆਮਦਨ (AR) ਸਥਿਰ ਰਹਿੰਦੀ ਹੈ ਅਤੇ ਸੀਮਾਂਤ ਆਮਦਨ (MR) ਵੀ ਸਥਿਰ ਰਹੇਗੀ।
ਰੇਖਾਚਿੱਤਰ ਵਿੱਚ ਪੂਰਨ ਪ੍ਰਤੀਯੋਗੀ ਫ਼ਰਮ ਦਾ ਸੰਤੁਲਨ ਦਿਖਾਇਆ ਗਿਆ ਹੈ। ਇਸ ਵਿੱਚ ਕੀਮਤ OP ਸਮਾਨ ਰਹਿੰਦੀ ਹੈ। ਇਸ ਲਈ AR=MR ਸਿੱਧੀ ਰੇਖਾ ਬਣਦੀ ਹੈ। ਸੀਮਾਂਤ ਲਾਗਤ ਰੇਖਾ (MC) ਸੀਮਾਂਤ ਆਮਦਨ ਰੇਖਾ (MR) ਨੂੰ E ਬਿੰਦੂ ਤੇ ਹੇਠੋਂ ਉੱਪਰ ਨੂੰ ਜਾਂਦੀ ਹੋਈ ਕੱਟ ਕੇ ਲੰਘਦੀ ਹੈ। ਇਸ ਨੂੰ ਲਾਭ ਜਿ ਸੰਤੁਲਨ ਦੀ ਹਾਲਤ ਕਿਹਾ ਜਾਂਦਾ ਹੈ। ਸੀਮਾਂਤ ਲਾਗਤ MC ਤੋਂ ਉੱਪਰ KEP ਦਾ ਖੇਤਰ ਕੁੱਲ ਲਾਭ ਹੈ। ਫ਼ਰਮ OQ ਵਸਤਾਂ ਦਾ ਉਤਪਾਦਨ ਕਰੇਗੀ।
ਜੇਕਰ ਫ਼ਰਮ OQ1 ਉਤਪਾਦਨ ਕਰਦੀ ਹੈ ਤਾਂ ਇਸ ਨੂੰ PABK ਲਾਭ ਪ੍ਰਾਪਤ ਹੋਵੇਗਾ ਜੋ ਪਹਿਲਾਂ ਨਾਲੋਂ AEB ਘੱਟ ਹੈ ।ਇਸ ਲਈ ਉਸ ਨੂੰ OQ ਤੋਂ ਘੱਟ ਉਤਪਾਦਨ ਨਹੀਂ ਕਰਨਾ ਚਾਹੀਦਾ।ਪਰ OQ2 ਉਤਪਾਦਨ ਕਰਨ ਨਾਲ ECD ਹਾਨੀ ਹੁੰਦੀ ਹੈ। ਇਸ ਲਈ OQ ਉਤਪਾਦਨ ਕਰਨ ਨਾਲ ਦੋਵੇ' ਸ਼ਰਤਾਂ ਪੂਰੀਆਂ ਹੁੰਦੀਆਂ ਹਨ ਅਤੇ ਉਤਪਾਦਕ ਸੰਤੁਲਨ ਵਿੱਚ ਹੁੰਦਾ ਹੈ।
(B) ਏਕਾਧਿਕਾਰੀ ਜਾਂ ਏਕਾਧਿਕਾਰ ਮੁਕਾਬਲੇ ਵਿੱਚ ਉਤਪਾਦਕ ਦਾ ਸੰਤੁਲਨ (Producer’s Equilibrium under Monoply or
Monoplistic Competition):-ਏਕਾਧਿਕਾਰੀ ਜਾਂ ਏਕਾਧਿਕਾਰ ਮੁਕਾਬਲੇ ਵਿੱਚ AR ਅਤੇ MR ਘੱਟਦੀਆਂ ਸਿੱਧੀਆਂ ਰੇਖਾਵਾਂ ਹੁੰਦੀਆਂ ਹਨ। ਹੇਠਾਂ ਦਿੱਤੇ ਰੇਖਾ ਚਿੱਤਰ ਵਿੱਚ ਫ਼ਰਮ ਦੇ ਸੰਤੁਲਨ ਨੂੰ ਸਪਸ਼ਟ ਕਰਦੇ ਹਾਂ;
ਰੇਖਾ ਚਿੱਤਰ ਫ਼ਰਮ ਦਾ ਸੰਤੁਲਨ MC=MR ਦੁਆਰਾ ਬਿੰਦੂ E ਤੇ ਸਥਾਪਤ ਹੂੰਦਾ
ਹੈ।ਫ਼ਰਮ OQ ਉਤਪਾਦਨ
ਕਰਦੀ ਹੈ ਅਤੇ ਇਸ ਨੂੰ LEK ਲਾਭ ਪ੍ਰਾਪਤ
ਹੁੰਦਾ ਹੈ। ਇੱਥੇ ਕੁੱਲ ਲਾਭ ਅਧਿਕਤਮ ਹੈ। ਜੇਕਰ ਫ਼ਰਮ OQ1 ਉਤਪਾਦਨ ਕਰਦੀ ਹੈ ਉਸ ਦਾ ਕੁੱਲ ਲਾਭ AEB ਘੱਟ ਜਾਵੇਗਾ ਅਤੇ
ਜੇਕਰ OQ2 ਉਤਪਾਦਨ
ਕਰਦੀ ਹੈਤਾਂ ਕੁੱਲ ਲਾਭ ਵਿੱਚੋਂ ECD ਹਾਨੀ ਹੋਵੇਗੀ। ਇਸ ਲਈ ਬਿੰਦੂ ਓ ਤੇ ਸੰਤੁਲਨ ਦੀਆਂ ਦੋਵੇ ਸਰਤਾਂ ਪੂਰੀਆ ਹੁੰਦੀਆਂ ਹਨ।
(i) MC=MR ਅਤੇ
(ii) ਸੀਮਾਂਤ ਲਾਗਤ ਰੇਖਾ (MC) ਸੀਮਾਂਤ ਆਮਦਨ ਰੇਖਾ (MR) ਨੂੰ E ਬਿੰਦੂ ਤੇ ਹੇਠੋਂ ਉੱਪਰ ਨੂੰ ਜਾਂਦੀ ਹੋਈ ਕੱਟ ਕੇ ਲੰਘਦੀ ਹੈ।
2.ਕੁੱਲ ਆਮਦਨ ਅਤੇ ਕੁੱਲ ਲਾਗਤ ਵਿਧੀ ਦੁਆਰਾ ਉਤਪਾਦਕ ਦਾ
ਸੰਤੁਲਨ:- ਉਤਪਾਦਕ ਦਾ ਸੰਤੁਲਨ ਕੁੱਲ ਆਮਦਨ ਅਤੇ ਕੁੱਲ ਲਾਗਤ ਵਿਧੀ ਦੁਆਰਾ ਵੀ
ਮਾਪ ਸਕਦੇ ਹਾਂ। ਇੱਕ ਉਤਪਾਦਕ ਨੂੰ ਉਸ ਸਮੇ ਅਧਿਕਤਮ ਲਾਭ ਪ੍ਰਾਪਤ ਹੁੰਦਾ ਹੈ ਜਦੋਨ ਉਸ ਦੀ ਕੁੱਲ ਆਮਦਨ
ਵੱਧ ਤੋਂ ਵੱਧ ਅਤੇ ਕੁੱਲ ਲਾਗਤ ਘੱਟ ਤੋਂ’ ਘੱਟ ਹੁੰਦੀ ਹੈ।
ਉਤਪਾਦਕ ਦੇ ਸੰਤੁਲਨ ਨੂੰ ਰੇਖਾਚਿੱਤਰ ਸਪੱਸਟ ਕੀਤਾ ਜਾ
ਸਕਦਾ ਹੈ:-
Profit
Maximum=TR Maximum-TC Maximum
ਰੇਖਾਚਿੱਤਰ ਵਿੱਚ ਕੁੱਲ ਆਮਦਨ (TR) ਅਤੇ ਕੁੱਲ ਲਾਗਤ (TC) ਰੇਖਾਵਾਂ
ਹਨ। ਵਸਤੂ ਦੀਆਂ 7 ਇਕਾਈਆਂ ਪੈਦਾ ਕਰਨ ਤੇ ਉਤਪਾਦਕ ਸੰਤੁਲਨ ਵਿੱਚ ਹੋਵੇਗਾ ਕਿਉਂਕਿ ਇਸ ਹਾਲਤ ਵਿੱਚ
A ਬਿੰਦੂ ਤੇ ਕੁੱਲ ਆਮਦਨ ਵੱਧ ਤੋਂ ਵੱਧ ਹੈ ਅਤੇ ਕੁੱਲ ਲਾਗਤ ਬਿੰਦੂ B ਤੇ ਘੱਟ ਤੋ ਘੱਟ ਹੈ। ਵਸਤੂਆਂ
ਦੀਆਂ 7 ਇਕਾਈਆਂ ਤੋਂ ਘੱਟ ਦਾ ਉਤਪਾਦਨ ਕਰਨ ਨਾਲ ਕੁੱਲ ਆਮਦਨ ਵਿੱਚ ਕਮੀ ਹੋਵੇਗੀ ਅਤੇ 7 ਇਕਾਈਆਂ ਤੋਂ
ਵੱਧ ਦਾ ਉਤਪਾਦਨ ਕਰਨ ਨਾਲ ਕੁੱਲ ਲਾਗਤ ਵਿੱਚ ਵਾਧਾ ਹੋਂਵੇਗਾ। ਦੋਵੇ ਹਾਲਤਾਂ ਉਤਪਾਦਕ ਲਈ ਠੀਕ ਨਹੀਂ
ਹਨ।