Sunday 10 January 2021

Chapter-11-Forms of market

0 comments

L-11-ਬਾਜ਼ਾਰ ਦੇ ਰੂਪ

1.ਪੂਰਨ ਮੁਕਾਬਲਾ (Perfect Competition)

(ਇੱਕ ਅੰਕ ਵਾਲੇ ਪ੍ਰਸ਼ਨ)

 

ਪ੍ਰ.1:-ਪੂਰਨ ਪ੍ਰਤੀਯੋਗਤਾ ਵਿੱਚ ਵਸਤੂਆਂ………ਹੁੰਦੀਆਂ ਹਨ।

(i) ਸਮਰੂਪ (ii) ਵਿਸਮ ਰੂਪ (iii) ਵਸਤੂ ਵਿਭੰਨਤਾ (iv) ਉਪਰੌਕਤ ਸਾਰੇ ।

ਉੱਤਰ:- (i) ਸਮਰੂਪ

 

ਪ੍ਰ.2:- ਏਕਾਧਿਕਾਰ ਵਿੱਚ ਵਸਤੂ........... ਹੁੰਦੀ ਹੈ।

(i) ਸਮਰੂਪ (ii) ਲਾਸਾਨੀ (iii) ਵਿਸਮ ਅੰਗੀ (iv) ਕੋਈ ਵੀ ਨਹੀਂ ।

ਉੱਤਰ :- (ii) ਲਾਸਾਨੀ (ਜਿਸ ਵਸਤੂ ਦਾ ਸਥਾਨਾਪੰਨ ਨਹੀਂ ਹੁੰਦਾ)

 

ਪ੍ਰ.3:- ਅਜ਼ਾਰੇਦਾਰੀ ਪ੍ਰਤੀਯੋਗਤਾ ਵਿੱਚ ਵਸਤੂਆਂ…..ਹੁੰਦੀਆਂ ਹਨ।

(i) ਸਮਰੂਪ (ii) ਲਾਸਾਨੀ (iii) ਵਸਤੂ ਵਿਭੰਨਤਾ (iv) ਉਪਰੋਕਤ ਸਾਰੇ।

ਉੱਤਰ:- (iii) ਵਸਤੂ ਵਿਭੰਨਤਾ ।

 

ਪ੍ਰ.4; - ਪੂਰਨ ਪ੍ਰਤੀਯੋਗਤਾ ਵਿੱਚ ਫ਼ਰਮ ਕੀਮਤ .........ਕਰਦੀ ਹੈ।

(i) ਨਿਰਧਾਰਨ (ii) ਸਵੀਕਾਰ (iii) ਨਿਰਧਾਰਨ ਅਤੇ ਸਵੀਕਾਰ (iv) ਨਾ ਨਿਰਧਾਰਨ ਅਤੇ ਨਾ ਸਵੀਕਾਰ |

ਉੱਤਰ :- (ii) ਸਵੀਕਾਰ

 

ਪ੍ਰ.5:- ਪੂਰਨ ਪ੍ਰਤੀਯੋਗਤਾ ਵਿੱਚ ਫ਼ਰਮ ਦੀ ਮੰਗ ਵਕਰ ......... ਹੁੰਦੀ ਹੈ।

(i) ਪੁਰਨ ਲੋਚਦਾਰ (ii) ਪੂਰਨ ਬੇਲੋਚਦਾਰ (iii) ਵੱਧ ਲੌਚਦਾਰ (iv) ਕੌਈ ਵੀ ਨਹੀਂ ।

ਉੱਤਰ :- (i) ਪੁਰਨ ਲੋਚਦਾਰ

 

ਪ੍ਰ.6:- ਏਕਾਧਿਕਾਰ ਬਾਜ਼ਾਰ ਵਿੱਚ ਉਤਪਾਦਕ ਅਜਿਹੀ ਵਸਤੂ ਦਾ ਉਤਪਾਦਨ ਕਰਦਾ ਹੈ ਜਿਸ ....ਨਹੀਂ ਹੁੰਦਾ ।

ਉੱਤਰ:- ਨਿਕਟ ਸਥਾਨਾਪੰਨ।

 

ਪ੍ਰ.7:- ਏਕਾਧਿਕਾਰ ਪ੍ਰਤੀਯੋਗਤਾ ਵਿੱਚ ਮੁੱਖ ਲੱਛਣ........ ਹੁੰਦਾ ਹੈ।

(i) ਸਮਰੂਪ ਵਸਤਾਂ (ii) ਲਾਸਾਨੀ ਵਸਤਾਂ (iii) ਵਸਤੂ ਵਿਭੰਨਤਾ (iv) ਉਪਰੋਕਤ ਸਾਰੇ।

ਉੱਤਰ :- (iii) ਵਸਤੂ ਵਿਭੰਨਤਾ

 

ਪ੍ਰ.8:- ਏਕਾਧਿਕਾਰ ਪ੍ਰਤੀਯੋਗਤਾ ਵਿੱਚ ਉਤਪਾਦਕ ਵਸਤੂ ਦੀ ਕੀਮਤ ਦਾ........ਕਰਦਾ ਹੈ।

(i) ਨਿਰਧਾਰਨ (ii) ਸਵੀਕਾਰ (iii) ਨਿਰਧਾਰਨ ਅਤੇ ਸਵੀਕਾਰ (iv) ਨਾ ਨਿਰਧਾਰਨ ਅਤੇ ਨਾ ਸਵੀਕਾਰ ।

ਉੱਤਰ :- (i) ਨਿਰਧਾਰਨ

 

ਪ੍ਰ.9:- ਏਕਾਧਿਕਾਰ ਪ੍ਰਤੀਯੋਗਤਾ ਵਿੱਚ ਪ੍ਰਚਾਰ ਖ਼ਰਚ ਨੂੰ .........ਕਿਹਾ ਜਾਂਦਾ ਹੈ।

ਉੱਤਰ:- ਵਿਕਰੀ ਲਾਗਤ।

 

ਪ੍ਰ.10:-ਉਤਪਾਦਕ ਸੰਤੁਲਨ ਦੀਆਂ ਸ਼ਰਤਾਂ ਦੱਸੋਂ।

ਉੱਤਰ:- (i) MC=MR (ii) MC, MR ਨੂੰ ਹੇਠਾਂ ਤੋਂ ਉਪਰ ਨੂੰ ਜਾਂਦੀ ਹੋਈ ਕੱਟੇ।

 

ਪ੍ਰ.11:- ਅਪੂਰਨ ਮੁਕਾਬਲੇ ਵਿੱਚ ਵਸਤ…….ਹੁੰਦੀ ਹੈ।

(i) ਸਮਰੂਪ (ii) ਵਿਲੱਖਣ (iii) ਵਿਸਮ ਅੰਗੀ (iv) ਕੌਈ ਵੀ ਨਹੀਂ ।

ਉੱਤਰ :- (iii) ਵਿਸ਼ਮ ਅੰਗੀ

 

ਪ੍ਰ.12:- ਇੱਕ ਅਵਸਥਾ ਜਿਸ ਵਿੱਚ ਕੇਵਲ ਦੋ ਉਪਾਦਕ ਹੁੰਦੇ ਹਨ।

(i) ਏਕਾਧਿਕਾਰ (ii) ਦੌ-ਧਿਕਾਰ (iii) ਅਲਪਧਿਕਾਰ (iv) ਕੌਈ ਵੀ ਨਹੀਂ

ਉੱਤਰ :- (॥) ਦੋ-ਧਿਕਾਰ

 

(ਦੋ ਅੰਕਾਂ ਵਾਲ਼ੇ ਪ੍ਰਸ਼ਨ)

 

ਪ੍ਰ.1:-ਬਾਜ਼ਾਰ ਤੋਂ ਕੀ ਭਾਵ ਹੈ?

ਉੱਤਰ:- ਬਾਜਾਰ ਇੱਕ ਅਜਿਹੀ ਪ੍ਰਕਿਰਿਆ ਹੈ ਜਿਸ ਵਿੱਚ ਵਿਕਰੇਤਾਵਾਂ ਅਤੇ ਖ਼ਰੀਦਦਾਰਾਂ ਦਾ ਸੁਮੇਲ ਹੂੰਦਾ ਹੈ। ਇਸ ਵਿੱਚ ਕਿਸੇ ਵਸਤੂ ਦੇ ਵੇਚਣ ਅਤੇ ਖ਼ਰੀਦਣ ਲਈ ਨਿਸਚਿਤ ਖੇਤਰ ਨਹੀਂ ਹੁੰਦਾ।

 

ਪ੍ਰ.2); - ਬਾਜ਼ਾਰ ਦੇ ਵੱਖ-ਵੱਖ ਰੂਪ ਕਿਹੜੇ ਹਨ?

ਉੱਤਰ:-ਬਾਜਾਰ ਦੇ ਪ੍ਰਮੁੱਖ ਰੂਪ ਹਨ-(i) ਪੂਰਨ ਮੁਕਾਬਲਾ (ii) ਏਕਾਧਿਕਾਰ (iii) ਏਕਾਧਿਕਾਰ ਪ੍ਰਤੀਯੋਗਤਾ

 

ਪ੍ਰ.3:-ਪੂਰਨ ਪ੍ਰਤੀਯੋਗਤਾ ਦੀ ਪਰਿਭਾਸ਼ਾ ਦਿਓ।

ਉੱਤਰ:- ਪੂਰਨ ਪ੍ਰਤੀਯੋਗਤਾ ਉਹ ਬਾਜਾਰ ਹੁੰਦਾ ਹੈ ਜਿੱਥੇ ਖ਼ਰੀਦਦਾਰਾਂ ਅਤੇ ਵੇਚਣ ਵਾਲਿਆਂ ਦੀ ਅਧਿਕ ਸੰਖਿਆ ਹੁੰਦੀ ਹੈ। ਇੱਕ ਸਮਾਨ ਵਸਤਾਂ ਦੀ ਵਿਕਰੀ ਇੱਕ ਕੀਮਤ 'ਤੇ ਕੀਤੀ ਜਾਂਦੀ ਹੈ । ਜਿਵੇਂ; ਕਣਕ, ਚਾਵਲ, ਗੰਨਾ ਆਦਿ ਦਾ ਉਤਪਾਦਨ।

 

ਪ੍ਰ.4:- ਪੂਰਨ ਪ੍ਰਤੀਯੋਗਤਾ ਵਿੱਚ ਕਿਸ ਪ੍ਰਕਾਰ ਦੀਆ ਵਸਤਾਂ ਦੀ ਵਿਕਰੀ ਕੀਤੀ ਜਾਂਦੀ ਹੈ?

ਉੱਤਰ:- ਪੂਰਨ ਪ੍ਰਤੀਯੋਗਤਾ ਵਿੱਚ ਇੱਕ ਸਮਾਨ ਵਸਤਾਂ (Homogenous Product) ਦੀ ਵਿਕਰੀ ਅਤੇ ਉਤਪਾਦਨ ਕੀਤਾ ਜਾਂਦਾ ਹੈ, ਜਿਨ੍ਹਾਂ ਦਾ ਰੰਗ-ਰੂਪ, ਆਕਾਰ, ਸਵਾਦ ਤੇ ਕੀਮਤ ਇੱਕ ਦੂਸਰੇ ਨਾਲ ਮਿਲਦੀ-ਜੁਲਦੀ ਹੁੰਦੀ ਹੈ।

 

ਪ੍ਰ.5;-ਪੂਰਨ ਪ੍ਰਤੀਯੋਗਤਾ ਵਿੱਚ ਫ਼ਰਮ ਕੀਮਤ ਸਵੀਕਾਰਕ ਕਿਉਂ ਹੁੰਦੀ ਹੈ?

ਉੱਤਰ:- ਪੂਰਨ ਪ੍ਰਤੀਯੋਗਤਾ ਬਾਜਾਰ ਵਿੱਚ ਵਿਕ੍ਰੇਤਾਵਾਂ ਤੇ ਖ਼ਰੀਦਦਾਰਾਂ ਨੂੰ ਪੂਰਨ ਗਿਆਨ ਹੁੰਦਾ ਹੈ, ਇਸ ਲਈ ਜੌ ਕੀਮਤ ਉਦਯੌਗ ਦੁਆਰਾ ਨਿਰਧਾਰਨ ਕੀਤੀ ਜਾਂਦੀ ਹੈ, ਹਰੇਕ ਫ਼ਰਮ ਉਸ ਕੀਮਤ ਨੂੰ ਸਵੀਕਾਰ ਕਰ ਲੈਂਦੀ ਹੈ।

 

ਪ੍ਰ.6. ਪੂਰਨ ਪ੍ਰਤੀਯੋਗਤਾ ਵਿੱਚ ਕੀ ਅਸਧਾਰਨ ਲਾਭ ਜਾਂ ਹਾਨੀ ਸੰਭਵ ਹੈ?

ਉਤਰ: - ਪੂਰਨ ਪ੍ਰਤੀਯੋਗਤਾ ਵਿੱਚ ਅਲਪਕਾਲ (Short Period) ਵਿੱਚ ਕੁੱਝ ਫ਼ਰਮਾਂ ਨੂੰ ਅਸਧਾਰਨ ਲਾਭ ਜਾਂ ਹਾਨੀ ਹੋ ਸਕਦੀ ਹੈ।

 

ਪ੍ਰ.7:- ਪੂਰਨ ਪ੍ਰਤੀਯੋਗਤਾ ਵਿੱਚ ਲੰਮੇ ਸਮੇ (Long Run) ਵਿੱਚ ਹਰੇਕ ਫ਼ਰਮ ਨੂੰ ਕਿਹੜੇ ਲਾਭ ਪ੍ਰਾਪਤ ਹੁੰਦੇ ਹਨ?

ਉੱਤਰ:- ਪੂਰਨ ਪ੍ਰਤੀਯੋਗਤਾ ਵਿੱਚ ਲੰਮੇ ਸਮੇਂ (Long Run) ਵਿੱਚ ਹਰੇਕ ਫ਼ਰਮ ਨੂੰ ਸਾਧਾਰਨ ਲਾਭ ਪ੍ਰਾਪਤ ਹੁੰਦੇ ਹਨ।

 

2.ਏਕਾਧਿਕਾਰ (Monopoly)

 

ਪ੍ਰ.8:- ਏਕਾਧਿਕਾਰ ਤੋਂ ਕੀ ਭਾਵ ਹੈ?

ਉੱਤਰ:-ਏਕਾਧਿਕਾਰ ਬਾਜਾਰ ਦੀ ਉਹ ਸਥਿਤੀ ਹੈ, ਜਿਸ ਵਿੱਚ ਇੱਕ ਉਤਪਾਦਕ ਹੁੰਦਾ ਹੈ, ਜੋਂ ਕਿ ਅਜਿਹੀ ਵਸਤਰ ਦਾ ਉਤਪਾਦਨ ਕਰਦਾ ਹੈ ਜਿਸ ਦਾ ਨਜ਼ਦੀਕੀ ਸਥਾਨਾਪੰਨ ਨਹੀਂ ਹੁੰਦਾ। ਜਿਵੇਂ ਬਿਜਲੀ ਕਾਰਪੋਰੇਸ਼ਨ ਵੱਲੋਂ ਬਿਜਲੀ ਦਾ ਉਤਪਾਦਨ ।

 

ਪ੍ਰ.9:- ਏਕਾਧਿਕਾਰ ਬਾਜ਼ਾਰ ਦੀਆਂ ਮੁੱਖ ਵਿਸ਼ੇਸ਼ਤਾਵਾਂ ਦੱਸੋ।

ਉੱਤਰ:- (i) ਇੱਕ ਵਿਕ੍ਰੇਤਾ ਅਤੇ ਬਹੁਤੇ ਖ਼ਰੀਦਦਾਰ (ii) ਉਤਪਾਦਤ ਵਸਤੂ ਦਾ ਨਜ਼ਦੀਕੀ ਸਥਾਨਾਪੰਨ ਨਹੀਂ ਹੁੰਦਾ। (iii) ਕੀਮਤ ਤੇ ਨਿਯੰਤਰਨ (iv) ਕੀਮਤ ਵਿਭੇਦ ਸੰਭਵ ਹੈ।

 

ਪ੍ਰ.10:- ਏਕਾਧਿਕਾਰ ਵਿੱਚ ਔਸਤ ਆਮਦਨ ਅਤੇ ਸੀਮਾਂਤ ਆਮਦਨ ਰੇਖਾਵਾਂ ਦਾ ਆਕਾਰ ਕਿਹੋ ਜਿਹਾ ਹੁੰਦਾ ਹੈ?

ਉੱਤਰ -ਏਕਾਧਿਕਾਰ ਵਿੱਚ ਔਸਤ ਆਮਦਨ ਅਤੇ ਸੀਮਾਂਤ ਆਮਦਨ ਰੇਖਾਵਾਂ ਦੀ ਢਾਲ ਰਿਣਾਤਮਕ ਹੁੰਦੀ ਹੈ।

 

ਪ੍ਰ.11:-ਕੀਮਤ ਵਿਭੇਦ ਤੋਂ ਕੀ ਭਾਵ ਹੈ?

ਉੱਤਰ:-ਇੱਕ ਏਕਾਧਿਕਾਰੀ ਆਪਣੀ ਵਸਤ੍ਹ ਦੀ ਭਿੰਨ-ਭਿੰਨ ਗਾਹਕਾਂ ਤੋਂ ਵੱਖ-ਵੱਖ ਕੀਮਤ ਪ੍ਰਾਪਤ ਕਰਦਾ ਹੈ ਤਾਂ ਇਸ ਨੂੰ ਕੀਮਤ ਵਿਭੇਦ ਕਿਹਾ ਜਾਂਦਾ ਹੈ।

 

ਪ੍ਰ.12:- ਏਕਾਧਿਕਾਰ ਦਾ ਜਨਮ ਕਿਵੇਂ ਹੁੰਦਾ ਹੈ?

ਉੱਤਰ:- ਏਕਾਧਿਕਾਰ ਦਾ ਜਨਮ ਹੇਠ ਲਿਖੇ ਕਾਰਨਾਂ ਕਰਕੇ ਹੁੰਦਾ ਹੈ:- (i) ਸਰਕਾਰ ਦੁਆਰਾ ਲਾਇਸੈਂਸ ਦੇਣਾ (ii) ਪੇਟੈਂਟ ਅਧਿਕਾਰ (iii) ਵਪਾਰਕ ਗੁੱਟ (iv) ਪ੍ਰਾਕਿਰਤਕ ਏਕਾਧਿਕਾਰ।

 

ਪ੍ਰ.13:-ਪੇਟੈਂਟ ਅਧਿਕਾਰ ਤੋਂ ਕੀ ਭਾਵ ਹੈ?

ਉੱਤਰ:- ਪੇਟੈਂਟ ਅਧਿਕਾਰ ਦਾ ਅਰਥ ਹੈ, ਉਤਪਾਦਤ ਵਸਤ੍ਰ ਦੇ ਨਾਮ, ਆਕਾਰ,ਡਿਜਾਈਨ ਜਾਂ ਹੌਰ ਵਿਸ਼ੇਸਤਾਵਾਂ ਦੇ ਸਬੰਧ ਵਿੱਚ ਏਕਾਧਿਕਾਰ ਦਾ ਅਧਿਕਾਰ ਪ੍ਰਾਪਤ ਕਰਨਾ।

 

ਪ੍ਰ.14;-ਵਪਾਰਕ ਗੁੱਟ ਤੋਂ ਕੀ ਭਾਵ ਹੈ?

ਉੱਤਰ:- ਵਪਾਰਕ ਗੁੱਟ ਦਾ ਅਰਥ ਫ਼ਰਮਾਂ ਦੇ ਸਮੂਹ ਤੋਂ' ਹੁੰਦਾ ਹੈ ਤਾਂ ਜੋ ਸਮੂਹਿਕ ਨਿਰਣੇ ਲੈ ਕੇ ਪ੍ਰਤੀਯੋਗਤਾ ਨੂੰ ਰੋਕਿਆ ਜਾ ਸਕੇ ਉਤੇ ਬਾਜਾਰ ਵਿੱਚ ਏਕਾਧਿਕਾਰ ਪ੍ਰਾਪਤ ਕੀਤਾ ਜਾ ਸਕੇ।

 

ਪ੍ਰ.15:-ਪ੍ਰਾਕਿਰਤਕ ਏਕਾਧਿਕਾਰ ਤੋਂ ਕੀ ਭਾਵ ਹੈ?

ਉੱਤਰ:-ਜਦੋਂ ਕੱਚੇ ਮਾਲ ਤੇ ਪ੍ਰਾਕਿਰਤਕ ਤੌਰ ਤੇ ਉਤਪਾਦਕ ਦਾ ਕਬਜਾ ਹੋਵੇ ਤਾਂ ਉਸ ਨੂੰ ਪ੍ਰਾਕਿਰਤਕ ਏਕਾਧਿਕਾਰ ਕਿਹਾ ਜਾਂਦਾ ਹੈ, ਜਿਵੇਂ; ਤੇਲ ਪੈਦਾ ਕਰਨ ਵਾਲੇ ਦੇਸ਼।

 

ਪ੍ਰ.16:-ਏਕਾਧਿਕਾਰ ਵਿੱਚ ਮੰਗ ਵਕਰ ਰਿਣਾਤਮਕ ਢਾਲ ਵਾਲੀ ਕਿਉ! ਹੁੰਦੀ ਹੈ?

ਉੱਤਰ -ਏਕਾਧਿਕਾਰ ਵਿੱਚ ਮੰਗ ਵਕਰ ਰਿਣਾਤਮਕ ਢਾਲ ਵਾਲੀ ਹੁੰਦੀ ਹੈ ਕਿਉਂਕਿ ਉਹ ਘੱਟ ਕੀਮਤ ਤੇ ਹੀ ਅਧਿਕ ਵਸਤ੍ਹ ਵੇਚ ਸਕਦਾ ਹੈ।

 

ਪ੍ਰ.17:-ਸਮਾਜਿਕ ਦ੍ਰਿਸ਼ਟੀ ਤੋਂ ਏਕਾਧਿਕਾਰ ਸਮਾਜਿਕ ਭਾਰ ਹੈ। ਇਸ ਤੋਂ ਕੀ ਭਾਵ ਹੈ?

ਉੱਤਰ:- ਏਕਾਧਿਕਾਰ ਸਮਾਜਿਕ ਲਈ ਹਾਨੀ ਕਾਰਕ ਵੀ ਹੋ ਸਕਦਾ ਹੈ ਕਿਉਂਕਿ ਕੀਮਤ ਅਧਿਕ ਨਿਸ਼ਚਿਤ ਕਰਕੇ ਸਮਾਜ ਦਾ ਸੋਸਣ ਕਰ ਸਕਦਾ ਹੈ।

 

ਪ੍ਰ.18:- ਟਰਸਟ ਵਿਰੋਧੀ ਕਾਨੂੰਨ ਕੀ ਹੈ?

ਉੱਤਰ:- ਇਹ ਕਾਨੂੰਨ ਫਰਮਾਂ ਨੂੰ ਟਰਸਟ ਬਣਾਉਣ ਤੋਂ' ਰੋਕਦਾ ਹੈ ਤਾਂ ਜੌ ਇਹ ਫ਼ਰਮਾਂ ਏਕਾਧਿਕਾਰ ਨਾ ਬਣਾ ਲੈਣ

 

3. ਏਕਾਧਿਕਾਰ ਪ੍ਰਤੀਯੋਗਤਾ (Monopolistic Competition)

 

ਪ੍ਰ.19:- ਏਕਾਧਿਕਾਰ ਪ੍ਰਤੀਯੋਗਤਾ ਤੋਂ ਕੀ ਭਾਵ ਹੈ?

ਉੱਤਰ:- ਏਕਾਧਿਕਾਰ ਪ੍ਰਤੀਯੌਗਤਾ ਵਿੱਚ ਏਕਾਧਿਕਾਰ ਅਤੇ ਪ੍ਰਤੀਯੋਗਤਾ ਦੇ ਗੁਣ ਪਾਏ ਜਾਂਦੇ ਹਨ (Monopoly+Competition= Monopolistic Competition)

 

ਪ੍ਰ.20:- ਏਕਾਧਿਕਾਰ ਪ੍ਰਤੀਯੋਗਤਾ ਦੀ ਪਰਿਭਾਸ਼ਾ ਵਿਓ।

ਉੱਤਰ:- ਏਕਾਧਿਕਾਰ ਪ੍ਰਤੀਯੋਗਤਾ ਬਾਜ਼ਾਰ ਦਾ ਅਜਿਹਾ ਰੂਪ ਹੈ ਜਿਸ ਵਿੱਚ ਵਿਕਰੇਤਾਵਾਂ ਅਤੇ ਖ਼ਰੀਦਦਾਰਾਂ ਦੀ ਸੰਖਿਆ ਅਧਿਕ ਹੂੰਦੀ ਹੈ ਅਤੇ ਇਸ ਵਿੱਚ ਵਸਤ੍ਰ ਵਿਭੰਨਤਾ ਅਤੇ ਵਸਤ੍ਹ ਦੀ ਕੀਮਤ ਤੇ ਅੰਸ਼ਿਕ ਨਿਯੰਤਰਣ ਪਾਇਆ ਜਾਂਦਾ ਹੈ।

 

ਪ੍ਰ.21:- ਵਸਤੁ ਭਿੰਨਤਾ ਤੋਂ ਕੀ ਭਾਵ ਹੈ?

ਉੱਤਰ:-ਵਸਤੁ ਦੇ ਰੰਗ, ਰੂਪ, ਆਕਾਰ, ਗੁਣਵਤਾ ਆਦਿ ਵਿੱਚ ਅੰਤਰ ਪਾ ਕੇ ਉਤਪਾਦਨ ਕਰਨ ਨੂਹ ਵਸਤੁ ਭਿੰਨਤਾ ਕਿਹਾ ਜਾਂਦਾ ਹੈ।

 

ਪ੍ਰ.22:- ਏਕਾਧਿਕਾਰ ਪ੍ਰਤੀਯੋਗਤਾ ਵਿੱਚ ਮੰਗ ਵਕਰ ਅਧਿਕ ਲਚਕਦਾਰ ਕਿਉ ਹੁੰਦੀ ਹੈ?

ਉੱਤਰ:- ਏਕਾਧਿਕਾਰ ਪ੍ਰਤੀਯੋਗਤਾ ਵਿੱਚ ਹਰੇਕ ਉਤਪਾਦਕ ਦੀ ਵਸਤੂ ਦਾ ਨਜਦੀਕੀ ਸਥਾਨਾਪੰਨ ਹੁੰਦਾ ਹੈ। ਇਸ ਲਈ ਸਥਾਨਾਪੰਨ ਵਸਤੂ ਦੀ ਕੀਮਤ ਵਿੱਚ ਥੋੜ੍ਹੀ ਜਿਹੀ ਤਬਦੀਲੀ ਨਾਲ ਵਸਤਰ ਦੀ ਮੰਗ ਬਹੁਤ ਬਦਲ ਜਾਂਦੀ ਹੈ ਜਿਸ ਕਾਰਨ ਮੰਗ ਵਕਰ ਅਧਿਕ ਲਚਕਦਾਰ ਹ੍ੰਦੀ ਹੈ।

 

ਪ੍ਰ.23; - ਏਕਾਧਿਕਾਰ ਅਤੇ ਏਕਾਧਿਕਾਰ ਪ੍ਰਤੀਯੋਗਤਾ ਵਿੱਚ ਕਿਹੜੀਆਂ ਦੋ ਸਮਾਨਤਾਵਾਂ ਹਨ?

ਉੱਤਰ:- (i) AR ਅਤੇ MR ਰਿਣਾਤਮਕ ਡਾਲ ਵਾਲੀ ਹੁੰਦੀ ਹੈ (ii) ਦੌਹਾਂ ਬਾਜ਼ਾਰਾਂ ਵਿੱਚ ਕੀਮਤ ਤੇ ਪੁਰਨ ਜਾਂ ਅੰਸ਼ਿਕ ਨਿਯੰਤਰਣ ਹੁੰਦਾ ਹੈ।

 

ਪ੍ਰ.24:- ਪੂਰਨ ਪ੍ਰਤੀਯੋਗਤਾ ਅਤੇ ਏਕਾਧਿਕਾਰ ਪ੍ਰਤੀਯੋਗਤਾ ਵਿੱਚ ਕਿਹੜੀਆਂ ਦੋ ਸਮਾਨਤਾਵਾਂ ਹਨ?

ਉੱਤਰ :-(i) ਦੋਹਾਂ ਬਾਜਾਰਾਂ ਵਿੱਚ ਖਰੀਦਦਾਰਾਂ ਅਤੇ ਵੇਚਣ ਵਾਲਿਆਂ ਦੀ ਸੰਖਿਆ ਅਧਿਕ ਹੁੰਦੀ ਹੈ।

(ii) ਦੋਹਾਂ ਬਾਜਾਰਾਂ ਵਿੱਚ ਲੰਮੇ ਸਮੇਂ ਵਿੱਚ ਸਧਾਰਨ ਲਾਭ ਪ੍ਰਾਪਤ ਹੁੰਦਾ ਹੈ।

 

ਪ੍ਰ.25:-ਵਿਕਰੀ ਲਾਗਤ ਜਾਂ ਪ੍ਰਚਾਰ ਲਾਗਤ ਜਾਂ ਪ੍ਰੇਰਣਾ ਪ੍ਰਚਾਰ ਤੋਂ ਕੀ ਭਾਵ ਹੈ?

ਉੱਤਰ:- ਏਕਾਧਿਕਾਰ ਪ੍ਰਤੀਯੋਗਤਾ ਵਿੱਚ ਵਸਤ੍ਹ ਦੀ ਵਿਕਰੀ ਵਧਾਉਣ ਲਈ ਪ੍ਰਚਾਰ ਤੇ ਖ਼ਰਚ ਕੀਤਾ ਜਾਂਦਾ ਹੈ ਇਸ ਨੂੰ ਵਿਕਰੀ ਲਾਗਤ ਕਿਹਾ ਜਾਂਦਾ ਹੈ।

ਪ੍ਰ.26; - ਏਕਾਧਿਕਾਰ ਪ੍ਰਤੀਯੋਗਤਾ ਦੇ ਬਾਜ਼ਾਰ ਵਿੱਚ ਕੀਮਤ ਅਤੇ ਸੀਮਾਂਤ ਲਾਗਤ ਦਾ ਕੀ ਸਬੰਧ ਹੈ?

ਉੱਤਰ:- ਏਕਾਧਿਕਾਰ ਪ੍ਰਤੀਯੋਗਤਾ ਦੇ ਬਾਜ਼ਾਰ ਵਿੱਚ ਸੰਤੁਲਨ MC=MR ਦੁਆਰਾ ਸਥਾਪਤ ਕੀਤਾ ਜਾਂਦਾ ਹੈ, ਇਸ ਵਿੱਚ ਕੀਮਤ, ਔਸਤ ਲਾਗਤ ਤੋਂ ਵੱਧ ਹੁੰਦੀ ਹੈ (P>MC)

 

ਪ੍ਰ.27:-ਅਪੂਰਨ ਬਾਜ਼ਾਰ (Imperfect Competition) ਦੇ ਤਿੰਨ ਰੂਪ ਕਿਹੜੇ -ਕਿਹੜੇ ਹਨ?

ਉੱਤਰ :- i) ਏਕਾਧਿਕਾਰ ਪ੍ਰਤੀਯੋਗਤਾ (Monopolisitic Competition)

ii) ਅਲਪ ਅਧਿਕਾਰ (Olegopoly) (iii) ਦੌਹਰਾ ਅਧਿਕਾਰ 006001%)

 

ਪ੍ਰ.28:- ਅਲਪ ਅਧਿਕਾਰ ਤੋਂ ਕੀ ਭਾਵ ਹੈ?

ਉੱਤਰ:-ਜਿਸ ਬਾਜਾਰ ਵਿੱਚ 2 ਤੋਂ 8 ਤੱਕ ਉਤਪਾਦਕ ਹੁੰਦੇ ਹਨ, ਉਸ ਨੂੰ ਅਲਪ ਅਧਿਕਾਰ ਬਾਜ਼ਾਰ ਕਿਹਾ ਜਾਂਦਾ ਹੈ।

 

ਪ੍ਰ.29:-ਦੌਹਰਾ ਅਧਿਕਾਰ ਤੋਂ ਕੀ ਭਾਵ ਹੈ?

ਉੱਤਰ:- ਜਿਸ ਬਾਜ਼ਾਰ ਵਿੱਚ 2 ਉਤਪਾਦਕ ਹੁੰਦੇ ਹਨ, ਉਸ ਨੂੰ ਦੌਹਰਾ ਅਧਿਕਾਰ ਦਾ ਬਾਜ਼ਾਰ ਕਿਹਾ ਜਾਂਦਾ ਹੈ।

 

ਪ੍ਰ.30:- ਏਕਾਧਿਕਾਰ ਪ੍ਰਤੀਯੋਗਤਾ ਦੀਆਂ ਦੋ ਉਦਾਹਰਣਾਂ ਦਿਓ।

ਉੱਤਰ:- (i) ਟਰਥ ਪੇਸਟ ਦਾ ਬਾਜ਼ਾਰ (ii) ਟੈਲੀਵਿਜ਼ਨ ਦਾ ਬਾਜ਼ਾਰ।

 

(ਚਾਰ ਅੰਕਾਂ ਵਾਲ਼ੇ ਪ੍ਰਸ਼ਨ)

ਪ੍ਰ.1:-ਪੂਰਨ ਮੁਕਾਬਲੇ ਵਿੱਚ ਇੱਕ ਫ਼ਰਮ ਕੀਮਤ ਸਵੀਕਾਰ ਕਰਨ ਵਾਲੀ ਕਿਉ ਹੁੰਦੀ ਹੈ? ਸਪੱਸ਼ਟ ਕਰੋ।

ਉੱਤਰ:- ਪੂਰਨ ਮੁਕਾਬਲੇ ਵਿੱਚ ਕੀਮਤ ਸਾਰੇ ਉਦਯੋਗਾਂ ਵਿੱਚ ਮੰਗ ਅਤੇ ਪੁਰਤੀ ਦੁਆਰਾ ਨਿਰਧਾਰਨ ਹੁੰਦੀ ਹੈ। ਇਸ ਕੀਮਤ ਨੂੰ ਹਰ ਫ਼ਰਮ ਸਵੀਕਾਰ ਕਰਦੀ ਹੈ।

 

ਇਸ ਲਈ ਫ਼ਰਮ ਦੀ ਔਸਤ ਆਮਦਨ ਅਤੇ ਸੀਮਾਂਤ ਆਮਦਨ ਸਿੱਧੀ ਰੇਖਾ ਹੁੰਦੀ ਹੈ। ਜਿਵੇਂ ਰੇਖਾਚਿੱਤਰ ਵਿੱਚ ਦਿਖਾਇਆ ਗਿਆ ਹੈ। ਪੂਰਨ ਮੁਕਾਬਲੇ ਵਿੱਚ ਇੱਕ ਫ਼ਰਮ ਕੀਮਤ ਸਵੀਕਾਰ ਕਰਨ ਵਾਲੀ ਕਿਉਂ ਹੁੰਦੀ ਹੈ। ਇਸ ਦੇ ਮੁੱਖ ਦੇ ਕਾਰਨ ਹੇਠ ਲਿਖੇ ਹਨ:-

 

1.ਫ਼ਰਮਾਂ ਦੀ ਵੱਡੀ ਸੰਖਿਆ:- ਪੂਰਨ ਮੁਕਾਬਲੇ ਵਿੱਚ ਫ਼ਰਮਾਂ ਦੀ ਸੰਖਿਆ ਬਹੁਤ ਜਿਆਦਾ ਹੁੰਦੀ ਹੈ। ਇੱਕ ਫ਼ਰਮ ਦਾ ਆਕਾਰ ਇੰਨਾ ਛੋਟਾ ਹੁੰਦਾ ਹੈ ਕਿ ਬਾਜ਼ਾਰ ਵਿੱਚ ਪੂਰਤੀ ਨੂੰ ਪ੍ਰਭਾਵਿਤ ਨਹੀਂ ਕਰ ਸਕਦੀ। ਇਸ ਲਈ ਕੀਮਤ ਨੂੰ ਪ੍ਰਭਾਵਿਤ ਨਹੀਂ ਕਰ ਸਕਦੀ।

2.ਇੱਕਸਾਰ ਵਸਤਾਂ (Homogeneous Product):- ਪੂਰਨ ਮੁਕਾਬਲੇ ਵਿੱਚ ਸਾਰੀਆਂ ਫ਼ਰਮਾਂ ਇਕਸਾਰ ਅਤੇ ਸਮਰੂਪ ਵਸਤਾਂ ਦਾ ਉਤਪਾਦਨ ਕਰਦੀਆਂ ਹਨ। ਕੋਈ ਫ਼ਰਮ ਜੇਕਰ ਬਾਜਾਰ ਕੀਮਤ ਤੋਂ ਵੱਧ ਕੀਮਤ ਨਿਰਧਾਰਨ ਕਰਦੀ ਹੈ ਤਾਂ ਉਸ ਫ਼ਰਮ ਦੀ ਵਸਤ੍ਹ ਵਿਕਦੀ ਨਹੀਂ ਇਸ ਲਈ ਬਾਜ਼ਾਰ ਵਿੱਚ ਪ੍ਰਚੱਲਿਤ ਕੀਮਤ ਨੂੰ ਹੀ ਸਵੀਕਾਰ ਕਰਦੀ ਹੈ।

3.ਘੱਟ ਕੀਮਤ ਕਾਰਨ ਹਾਨੀ:-ਜੇਕਰ ਕੋਈ ਫ਼ਰਮ ਬਾਜ਼ਾਰ ਕੀਮਤ ਤੋਂ ਘੱਟ ਕੀਮਤ ਨਿਰਧਾਰਨ ਕਰਦੀ ਹੈ ਤਾਂ ਉਸ ਨੰ ਹਾਨੀ ਹੋਵੇਗੀ ਕਿਉਂਕਿ ਪੂਰਨ ਮੁਕਾਬਲੇ ਵਿੱਚ ਲੰਮੇ ਸਮੇਂ ਵਿੱਚ ਸਾਰੀਆਂ ਫ਼ਰਮਾਂ ਨੂੰ ਸਾਧਾਰਨ ਲਾਭ ਪ੍ਰਾਪਤ ਹੁੰਦਾ ਹੈ। ਕੀਮਤ ਘੱਟ ਕੀਤੀ ਜਾਂਦੀ ਹੈ ਤਾਂ ਹਾਨੀ ਹੋਂਵੇਗੀ।

4.ਪ੍ਰਵੇਸ਼ ਕਰਨ ਅਤੇ ਛੱਡਣ ਦੀ ਸੁਤੰਤਰਤਾ -ਪੂਰਨ ਮੁਕਾਬਲੇ ਵਿਚ ਜੇਕਰ ਕਰ ਫ਼ਰਮਾਂ ਨੂੰ ਲਾਭ ਹੁੰਦਾ ਹੈ ਤਾਂ ਨਵੀਆਂ ਫਰਮਾਂ ਪ੍ਰਵੇਸ਼ ਕਰ ਜਾਂਦੀਆਂ ਹਨ ਜਿਸ ਨਾਲ ਕੀਮਤ ਘੱਟ ਜਾਂਦੀ ਹੈ।ਜੇਕਰ ਕਰਝ ਫ਼ਰਮਾਂ ਨੂੰ ਹਾਨੀ ਹੁੰਦਾ ਹੈ ਤਾਂ ਉਹ ਫ਼ਰਮਾਂ ਉਦਯੋਗ ਨੂੰ ਛੱਡ ਜਾਂਦੀਆਂ ਹਨ ਜਿਸ ਨਾਲ ਵਸਤਾਂ ਦੀ ਪੂਰਤੀ ਘੱਟ ਜਾਂਦੀ ਹੈ ਅਤੇ ਕੀਮਤ ਵੱਧ ਜਾਂਦੀ ਹੈ। ਇਸ ਲਈ ਫ਼ਰਮ ਉਸ ਕੀਮਤ ਨੂੰ ਅਪਣਾਉਂਦੀ ਹੈ ਜੋ ਬਾਜ਼ਾਰ ਵਿੱਚ ਉਦਯੌਗ ਦੁਆਰਾ ਨਿਰਧਾਰਿਤ ਹੁੰਦੀ ਹੈ।

 

(ਛੇ ਅੰਕ ਵਾਲ਼ੇ ਪ੍ਰਸ਼ਨ)

 

ਪ੍ਰ.1:- ਪੂਰਨ ਮੁਕਾਬਲੇ ਦੇ ਬਾਜ਼ਾਰ ਤੋਂ ਕੀ ਭਾਵ ਹੈ? ਪੂਰਨ ਮੁਕਾਬਲੇ ਦੀਆਂ ਮੁੱਖ ਵਿਸ਼ੇਸ਼ਤਾਵਾਂ ਦੱਸੋਂ।

ਉੱਤਰ:- ਪੂਰਨ ਮੁਕਾਬਲਾ ਸ਼ਾਜਾਰ ਦੀ ਉਹ ਅਵਸਥਾ ਹੈ ਜਿਥੇ ਕਿਸੇ ਵਸਤ੍ਹ ਦੇ ਖ਼ਰੀਦਦਾਰਾਂ ਅਤੇ ਵੇਚਣ ਵਾਲਿਆਂ ਦੀ ਸੰਖਿਆ ਬਹੁਤ ਜਿਆਦਾ ਹੁੰਦੀ ਹੈ। ਇੱਕ ਸਮਾਨ ਵਸਤੂ (Homogenous) ਦਾ ਉਤਪਾਦਨ ਕੀਤਾ ਜਾਂਦਾ ਹੈ। ਖਰੀਦਦਾਰਾਂ ਅਤੇ ਵੇਚਣ ਵਾਲਿਆਂ ਵਿੱਚ ਮੁਕਾਬਲਾ ਇਸ ਢੰਗ ਨਾਲ ਹੁੰਦਾ ਹੈ ਕਿ ਸਾਰੇ ਬਾਜ਼ਾਰ ਵਿੱਚ ਇੱਕ ਵਸਤ ਦੀ ਇੱਕ ਸਮੇ ਇੱਕ ਕੀਮਤ ਨਿਸਚਿਤ ਹੋਂ ਜਾਂਦੀ ਹੈ। ਵਸਤ ਦੀ ਕੀਮਤ ਉਦਯੋਗ ਦੁਆਰਾ ਮੰਗ ਅਤੇ ਪੂਰਤੀ ਦੀਆਂ ਸ਼ਕਤੀਆਂ ਦੁਆਰਾ ਨਿਰਧਾਰਿਤ ਹੋ ਜਾਂਦੀ ਹੈ, ਜਿਸ ਨੂੰ ਹਰ ਇੱਕ ਫ਼ਰਮ ਸਵੀਕਾਰ ਕਰਦੀ ਹੈ।

ਪ੍ਰੋ ਬਿਲਾਸ ਅਨੁਸਾਰ, “ਪੂਰਨ ਮੁਕਾਬਲਾ ਇੱਕ ਅਜਿਹੀ ਦਸ਼ਾ ਹੈ ਜਿਸ ਵਿੱਚ ਬਹੁਤ ਸਾਰੀਆਂ ਫ਼ਰਮਾਂ ਹੁੰਦੀਆਂ ਹਨ ਸਾਰੀਆਂ ਫ਼ਰਮਾਂ ਇੱਕ ਸਮਾਨ ਵਸਤੂ ਵਸਤੂ ਦਾ ਉਤਪਾਦਨ ਕਰਦੀਆਂ ਹਨ ਅਤੇ ਫ਼ਰਮ ਸਵੀਕਾਰ ਕਰਨ ਵਾਲੀ ਹੁੰਦੀ ਹੈ।

 

ਪੂਰਨ ਮੁਕਾਬਲੇ ਦੀਆਂ ਵਿਸ਼ੇਸ਼ਤਾਵਾਂ:-ਪੂਰਨ ਮੁਕਾਬਲਾ ਬਾਜਾਰ ਦੀਆਂ ਮੁੱਖ ਵਿਸੇਸ਼ਤਾਵਾਂ ਹੇਠ ਲਿਖੀਆਂ ਹਨ -

 

1 .ਖ਼ਰੀਦਦਾਰਾਂ ਅਤੇ ਵੇਚਣ ਵਾਲਿਆਂ ਦੀ ਜਿਆਦਾ ਗਿਣਤੀ:- ਪੂਰਨ ਮੁਕਾਬਲਾ ਬਾਜਾਰ ਦੀ ਉਹ ਅਵਸਥਾ ਹੈ ਜਿਥੇ ਕਿਸੇ ਵਸਤੂ ਦੇ ਖਰੀਦਦਾਰਾਂ ਅਤੇ ਵੇਚਣ ਵਾਲਿਆਂ ਦੀ ਸੰਖਿਆ ਬਹੁਤ ਜਿਆਦਾ ਹੁੰਦੀ ਹੈ।

2.ਇੱਕ ਸਮਾਨ ਵਸਤੂਆਂ (Homogeneous Product):- ਪੂਰਨ ਮੁਕਾਬਲੇ ਦੇ ਬਾਜ਼ਾਰ ਵਿੱਚ ਵੱਖ-ਵੱਖ ਉਤਪਾਦਕਾਂ ਵੱਲੋਂ ਵੇਚੀਆਂ ਜਾਣ ਵਾਲੀਆਂ ਵਸਤਾਂ ਇੱਕੋਂ ਜਿਹੀਆਂ ਹੁੰਦੀਆਂ ਹਨ। ਇਨ੍ਹਾਂ ਵਸਤਾਂ ਦਾ ਰੰਗ, ਰੂਪ, ਆਕਾਰ, ਸਵਾਦ, ਬਣਤਰ ਆਦਿ ਇੱਕ ਸਮਾਨ ਹੁੰਦੀ ਹੈ।

3.ਫ਼ਰਮਾਂ ਨੂੰ ਉਦਯੋਂਗ ਵਿੱਚ ਪ੍ਰਵੇਸ਼ ਕਰਨ ਅਤੇ ਛੱਡਣ ਦੀ ਸੁਤੰਤਰਤਾ:- ਪੂਰਨ ਮੁਕਾਬਲੇ ਦੇ ਬਾਜ਼ਾਰ ਵਿੱਚ ਫ਼ਰਮਾਂ ਜਦ ਮਰਜੀ ਪ੍ਰਵੇਸ਼ ਕਰ ਸਕਦੀਆ ਹਨ ਅਤੇ ਬਾਜਾਰ ਨੂੰ ਛੱਡਣ ਦੀ ਪੂਰਨ ਸੁਤੰਤਰਤਾ ਹੁੰਦੀ ਹੈ।

4.ਪੂਰਨ ਗਿਆਨ:- ਪੂਰਨ ਮੁਕਾਬਲੇ ਦੇ ਸ਼ਾਜਾਰ ਵਿੱਚ ਵਸਤੂ ਵੇਚਣ ਵਾਲਿਆਂ ਅਤੇ ਖਰੀਦਣ ਵਾਲਿਆਂ ਨੂੰ ਪੂਰਨ ਗਿਆਨ ਰੁੰਵਾ ਹੈ।

5.ਪੂਰਨ ਗਤੀਸ਼ੀਲਤਾ:- ਇਸ ਬਾਜ਼ਾਰ ਵਿੱਚ ਉਤਪਾਦਨ ਦੇ ਸਾਧਨਾਂ ਵਿੱਚ ਪੂਰਨ ਗਤੀਸ਼ੀਲਤਾ ਪਾਈ ਜਾਂਦੀ ਹੈ।

6.ਆਵਾਜਾਈ ਖ਼ਰਚ ਦਾ ਨਾਂ ਹੋਣਾ:- ਪੂਰਨ ਮੁਕਾਬਲੇ ਦੀ ਹਲਤ ਵਿੱਚ ਆਵਾਜਾਈ ਦੀ ਲਾਗਤ ਨਹੀਂ ਹੁੰਦੀ।ਜੇਕਰ ਫ਼ਰਮ ਨੂੰ ਇਹ ਲਾਗਤ ਸਹਿਣ ਕਰਨੀ ਵੀ ਪੈਂਦੀ ਹੈ ਤਾਂ ਉਸ ਨੂੰ ਕੀਮਤ ਵਿੱਚ ਸ਼ਾਮਲ ਨਹੀਂ ਕੀਤਾ ਜਾ ਸਕਦਾ।

7. ਮੰਗ ਵਕਰ: - ਪੂਰਨ ਮੁਕਾਬਲੇ ਦੇ ਬਾਜਾਰ ਵਿੱਚ ਮੰਗ ਵਕਰ ਪੁਰਨ ਲੌਚਦਾਰ ਹੁੰਦੀ ਹੈ ਜੌ ਕਿ ਰੇਖਾ ਦੇ ਸਮਾਨਾਂਤਰ ਹੁੰਦੀ ਹੈ। ਫਰਮ ਕੀਮਤ ਸਵੀਕਾਰ ਕਰਨ ਵਾਲੀ ਹੁੰਦੀ ਹੈ।

 

 

ਪ੍ਰ.2.:- ਏਕਾਧਿਕਾਰ ਤੋਂ ਕੀ ਭਾਵ ਹੈ? ਏਕਾਧਿਕਾਰ ਦੀਆਂ ਮੁੱਖ ਵਿਸ਼ੇਸ਼ਤਾਵਾਂ ਦੱਸੋ।

ਉੱਤਰ:- ਏਕਾਧਿਕਾਰ ਸ਼ਬਦ ਲੈਟਿਨ ਭਾਸ਼ਾ ਦੇ ਦੋ ਸ਼ਬਦਾਂ ਤੋਂ ਮਿਲ ਕੇ ਬਣਿਆ ਹੈ- (Mono) + (Poly) ਮੋਨੋ ਦਾ ਅਰਥ ਹੈਇੱਕਅਤੇ ਪੌਲੀ ਦਾ ਅਰਥ ਹੈਵੇਚਣ ਵਾਲਾਭਾਵ ਮੰਡੀ ਦੀ ਉਹ ਹਾਲਤ ਜਿਸ ਵਿੱਚ ਵਸਤੂ ਨੂੰ ਵੇਚਣ ਵਾਲਾ ਇੱਕ ਹੋਵੇ ਅਤੇ ਖ਼ਰੀਦਣ ਵਾਲੇ ਬਹੁਤ ਸਾਰੇ ਹੌਣ। ਬਾਜਾਰ ਵਿੱਚ ਉਸ ਵਸਤੂ ਦਾ ਨਜਦੀਕੀ ਸਥਾਨਾਪੰਨ ਨਹੀਂ ਹੋਣਾ ਚਾਹੀਦਾ। ਇਸ ਲਈ ਬਾਜ਼ਾਰ ਵਿੱਚ ਕੌਈ ਵੀ ਮੁਕਾਬਲਾ ਨਹੀਂ ਹੁੰਦਾ।

 

ਏਕਾਧਿਕਾਰ ਦੀਆਂ ਮੁੱਖ ਵਿਸ਼ੇਸ਼ਤਾਵਾਂ

 

1.ਇੱਕ ਉਤਪਾਦਕ:- ਏਕਾਧਿਕਾਰ ਬਾਜਾਰ ਵਿੱਚ ਵਸਤਰ ਦਾ ਉਤਪਾਦਕ ਇੱਕ ਵਿਆਕਤੀ ਹੁੰਦਾ ਹੈ ਜਦ ਕਿ ਵਸਤੂ ਦੇ ਖ਼ਰੀਦਦਾਰ ਬਹੁਤ ਹੁੰਦੇ ਹਨ।

2.ਨਜ਼ਦੀਕੀ ਸਥਾਨਾਪੰਨ ਨਹੀਂ ਹੁੰਦਾ:- ਏਕਾਧਿਕਾਰ ਬਾਜਾਰ ਦੀ ਇਹ ਇੱਕ ਮਹੱਤਵਪੂਰਨ ਵਿਸ਼ੇਸਤਾ ਹੈ ਕਿ ਜੌ ਵਸਤੂ ਏਕਾਧਿਕਾਰੀ ਵੱਲੋਂ ਪੈਦਾ ਕੀਤੀ ਜਾਂਦੀ ਹੈ ਉਸ ਵਸਤੂ ਦਾ ਬਾਜ਼ਾਰ ਵਿੱਚ ਕੌਈ ਵੀ ਸਥਾਨਾਪੰਨ ਨਹੀਂ ਹੁੰਦਾ। ਇਸ ਲਈ ਏਕਾਧਿਕਾਰੀ ਮਨਮਰਜ਼ੀ ਦੀ ਕੀਮਤ ਨਿਸਚਿਤ ਕਰਦਾ ਹੈ।

3.ਮੁਕਾਬਲੇ ਦੀ ਅਣਹੋਂਦ:- ਏਕਾਧਿਕਾਰ ਬਾਜਾਰ ਵਿੱਚ ਮੁਕਾਬਲੇ ਦੀ ਅਣਹੋਂਦ ਹੁੰਦੀ ਹੈ।ਕੋਈ ਨਵੀਂ ਫ਼ਰਮ ਉਸ ਵਸਤੂ ਨੂੰ ਪੈਦਾ ਨਹੀਂ ਕਰ ਸਕਦੀ।

4.ਵਸਤੂ ਦੀ ਕੀਮਤ 'ਤੇ ਨਿਯੰਤਰਣ:- ਬਾਜਾਰ ਵਿੱਚ ਏਕਾਧਿਕਾਰੀ ਇਕੱਲਾ ਹੀ ਉਤਪਾਦਕ ਹੁੰਦਾ ਹੈ। ਇਸ ਲਈ ਉਸ ਦਾ ਕੀਮਤ 'ਤੇ ਪੂਰਾ ਕੰਟਰੋਲ ਹੁੰਦਾ ਹੈ।ਉਹ ਜਦ ਮਰਜ਼ੀ ਵਸਤੂ ਦੀ ਕੀਮਤ ਵਿੱਚ ਕਮੀ ਜਾਂ ਵਾਧਾ ਕਰ ਸਕਦਾ ਹੈ। ਵੱਖ-ਵੱਖ ਲੌਕਾਂ ਤੋਂ ਵਸਤੂ ਦੀ ਵੱਖ-ਵੱਖ ਕੀਮਤ ਲੈ ਸਕਦਾ ਹੈ।

5.ਏਕਾਧਿਕਾਰੀ ਫ਼ਰਮ ਉਦਯੋਗ ਵੀ ਹੁੰਦੇ ਹਨ:-ਬਾਜ਼ਾਰ ਵਿੱਚ ਵਸਤੂ ਦਾ ਉਤਪਾਦਨ ਕਰਨ ਵਾਲਾ ਇੱਕ ਵਿਅਕਤੀ ਜਾਂ ਇੱਕ ਫਰਮ ਹੌਣ ਕਾਰਨ ਇਸ ਨੂੰ ਉਦਯੋਗ ਵੀ ਕਿਹਾ ਜਾਂਦਾ ਹੈ।

6.ਕੀਮਤ ਵਿਤਕਰਾ:-ਏਕਾਧਿਕਾਰੀ ਆਪਣੀ ਵਸਤੂ ਦੀ ਕੀਮਤ ਭਿੰਨ-ਭਿੰਨ ਗ੍ਰਾਹਕਾਂ ਤੋਂ ਵੱਖਰੀ-ਵੱਖਰੀ ਪ੍ਰਾਪਤ ਕਰ ਸਕਦਾ ਹੈ। ਏਕਾਧਿਕਾਰੀ ਹੀ ਕੀਮਤ ਵਿਤਕਰਾ ਕਰ ਸਕਦਾ ਹੈ।

7.ਮੰਗ ਵਕਰ: - ਏਕਾਧਿਕਾਰੀ ਦਾ ਕੀਮਤ 'ਤੇ ਕੰਟਰੋਲ ਹੁੰਦਾ ਹੈ ਪਰ ਜੇਕਰ ਏਕਾਧਿਕਾਰੀ ਕੀਮਤ ਵੱਧ ਰੱਖਦਾ ਹੈ ਤਾਂ ਮੰਗ ਘੱਟ ਹੌਵੇਗੀ।ਮੰਗ ਵਿੱਚ ਵਾਧਾ ਕਰਨ ਲਈ ਉਸ ਨੂੰ ਕੀਮਤ ਘਟਾਉਣੀ ਪੈਂਦੀ ਹੈ।ਇਸ ਲਈ ਮੰਗ ਵਕਰ ਰਿਣਾਤਮਕ ਢਾਲ ਵਾਲੀ ਹੁੰਦੀ ਹੈ।

8.ਏਕਾਧਿਕਾਰ ਦੀ ਸਰੰਚਨਾ:-ਏਕਾਧਿਕਾਰੀ ਬਾਜ਼ਾਰ (I)ਸਰਕਾਰ ਤੋਂ ਲਾਈਸੈੱਸ ਲੈ ਕੇ () ਵਸਤੂ ਰਜਿਸਟਰਡ ਕਰਵਾ ਕੇ (III) ਵਪਾਰਿਕ ਗੁੱਟਬੰਦੀ ਰਾਹੀਂ (IV)ਪ੍ਰਾਕ੍ਰਿਤਕ ਸਾਧਨਾਂ ਤੇ ਕੰਟਰੋਲ ਦੁਆਰਾ ਸਥਾਪਿਤ ਕੀਤਾ ਜਾਂਦਾ ਹੈ।

9.ਲਾਭ ਅਤੇ ਹਾਨੀ:-ਥੋੜੇ ਸਮੇ' ਵਿੱਚ ਏਕਾਧਿਕਾਰੀ ਨੂੰ ਅਸਾਧਾਰਨ ਲਾਭ, ਸਾਧਾਰਨ ਲਾਭ ਜਾਂ ਹਾਨੀ ਹੋ ਸਕਦੀ ਹੈ। ਪ੍ਰੰਤੂ ਲੰਮੇ ਸਮੇਂ ਵਿੱਚ ਉਸ ਨੂੰ ਅਸਾਧਾਰਨ ਲਾਭ ਪ੍ਰਾਪਤ ਹੁੰਦੇ ਹਨ।

 

ਪ੍ਰ.3:- ਏਕਾਧਿਕਾਰ ਪ੍ਰਤੀਯੋਗਤਾ ਤੋਂ ਕੀ ਭਾਵ ਹੈ? ਏਕਾਧਿਕਾਰ ਪ੍ਰਤੀਯੋਗਤਾ ਦੀਆਂ ਮੁੱਖ ਵਿਸ਼ੇਸ਼ਤਾਵਾਂ ਦੱਸੋ

ਉੱਤਰ:- ਏਕਾਧਿਕਾਰ ਮੁਕਾਬਲਾ ਇੱਕ ਅਜਿਹਾ ਬਾਜ਼ਾਰ ਹੈ ਜਿਸ ਵਿੱਚ ਵਸਤ੍ਰ ਵੇਚਣ ਵਾਲਿਆਂ ਦੀ ਗਿਣਤੀ ਜਿਆਦਾ ਹੁੰਦੀ ਹੈ, ਪ੍ੰਤੂ ਹਰ ਇੱਕ ਉਤਪਾਦਕ ਆਪਣੀ ਵਸਤ੍ਹ ਨੂੰ ਦੂਸਰੇ ਉਤਪਾਦਕਾਂ ਨਾਲੋਂ ਵੱਖਰੀ ਬਣਾ ਕੇ ਵੇਚਣ ਦਾ ਯਤਨ ਕਰਦਾ ਹੈ। ਵਸਤੂ ਵਿਭੰਨਤਾ ਇਸ ਬਾਜਾਰ ਦੀ ਖ਼ਾਸ ਵਿਸ਼ੇਸਤਾ ਹੁੰਦੀ ਹੈ। ਅਸਲ ਜੀਵਨ ਵਿੱਚ ਏਕਾਧਿਕਾਰ ਮੁਕਾਬਲੇ ਦੀ ਸਥਿਤੀ ਪਾਈ ਜਾਂਦੀ ਹੈ।

ਜੇਕਰ ਅਸੀਂ ਅਸਲੀ ਜੀਵਨ ਵਿੱਚ ਦੇਖਦੇ ਹਾਂ ਤਾਂ ਹਰ ਇੱਕ ਉਤਪਾਦਕ ਆਪਣੀ ਵਸਤੂ ਦਾ ਨਾਮ ਰਜਿਸਟਰਡ ਕਰਵਾ ਲੈਂਦਾ ਹੈ।ਉਸ ਨਾਮ ਉਪਰ ਕੋਈ ਹੌਰ ਉਤਪਾਦਕ ਵਸਤ੍ਹ ਦੀ ਪੈਦਾਵਾਰ ਨਹੀਂ ਕਰ ਸਕਦਾ। ਜਿਵੇਂ ਦੇ ਫਰਿਜ਼ ਰਜਿਸਟਰਡ ਨਾਮ ਹੈ, ਪਰ ਬਾਜਾਰ ਵਿੱਚ ਹੌਰ ਵੀ ਕੰਪਨੀਆਂ ਦੇ ਫ਼ਰਿਜ਼ ਜਿਵੇਂ ਸੈਮਸੰਗ, ਵਰਲਪੂਲ ਆਦਿ ਦਾ ਮੁਕਾਬਲਾ ਵੀ ਹੁੰਦਾ ਹੈ। ਜਿਸ ਕਰਕੇ ਇਸ ਬਾਜ਼ਾਰ ਨੂੰ ਏਕਾਧਿਕਾਰੀ ਮੁਕਾਬਲੇ ਦਾ ਬਾਜ਼ਾਰ ਕਿਹਾ ਜਾਂਦਾ ਹੈ।

ਏਕਾਧਿਕਾਰ ਪ੍ਰਤੀਯੋਗਤਾ ਦੀਆਂ ਮੁੱਖ ਵਿਸ਼ੇਸ਼ਤਾਵਾਂ

 

1. ਵੇਚਣ ਵਾਲਿਆਂ ਦੀ ਜਿਆਦਾ ਗਿਣਤੀ:- ਏਕਾਧਿਕਾਰ ਪ੍ਰਤੀਯੋਗਤਾ ਬਾਜ਼ਾਰ ਫ਼ਰਮਾਂ ਦੀ ਸੰਖਿਆ ਬਹੁਤ ਜਿਆਦਾ ਹੁੰਦੀ ਹੈ। ਇਹ ਫ਼ਰਮਾਂ ਇਕ-ਦੂਜੇ ਨਾਲ ਮੁਕਾਬਲਾ ਕਰਦੀਆਂ ਹਨ। ਬਾਜ਼ਾਰ ਵਿੱਚ ਹਰ ਇਕ ਫ਼ਰਮ ਦਾ ਆਕਾਰ ਸੀਮਤ ਹੁੰਦਾ ਹੈ।

2.ਖ਼ਰੀਦਦਾਰਾਂ ਦੀ ਵੱਧ ਗਿਣਤੀ:- ਏਕਾਧਿਕਾਰ ਪ੍ਰਤੀਯਂਗਤਾ ਵਿੱਚ ਖ਼ਰੀਦਦਾਰਾਂ ਦੀ ਸੰਖਿਆ ਬਹੁਤ ਜਿਆਦਾ ਹੁੰਦੀ ਹੈ। ਹਰ ਇੱਕ ਖ਼ਰੀਦਦਾਰ ਵਸਤ੍ਹ ਦੀ ਕੀਮਤ ਅਤੇ ਗੁਣਾਂ ਨੂੰ ਧਿਆਨ ਵਿੱਚ ਰੱਖ ਕੇ ਖ਼ਰੀਦ ਕਰਦਾ ਹੈ।

3. ਵਸਤਾਂ ਵਿੱਚ ਵਿਭਿੰਨਤਾ:- ਏਕਾਧਿਕਾਰ ਪ੍ਰਤੀਯੋਗਤਾ ਬਾਜ਼ਾਰ ਦੀ ਮਹੱਤਵਪੂਰਨ ਵਿਸੇਸ਼ਤਾ ਵਸਤਾਂ ਵਿੱਚ ਵਿਭਿੰਨਤਾ ਹੈ। ਹਰ ਉਤਪਾਦਕ ਆਪਣੀ ਵਸਤੂ ਨੂੰ ਅਲੱਗ ਬਣਾਉਣ ਦਾ ਯਤਨ ਕਰਦਾ ਹੈ। ਇਸ ਲਈ ਵਸਤਾਂ ਦਾ ਉਤਪਾਦਨ ਕਰਦੇ ਸਮੇ ਇਨ੍ਹਾਂ ਦੇ ਰੰਗ, ਰੂਪ, ਆਕਾਰ, ਪੈਕਿੰਗ ਨਾਮ ਆਦਿ ਵਿੱਚ ਅੰਤਰ ਪਾ ਕੇ ਵਸਤੁ ਨੂੰ ਵੱਖਰਾ ਬਣਾਉਣ ਦਾ ਯਤਨ ਕੀਤਾ ਜਾਂਦਾ ਹੈ।

4.ਫ਼ਰਮਾਂ ਨੂੰ ਉਦਯੋਗ ਵਿੱਚ ਪ੍ਰਵੇਸ਼ ਕਰਨ ਅਤੇ ਛੱਡਣ ਦੀ ਸੁਤੰਤਰਤਾ:- ਏਕਾਧਿਕਾਰ ਪ੍ਰਤੀਯੋਗਤਾ ਦੇ ਬਾਜਾਰ ਵਿੱਚ ਫ਼ਰਮਾਂ ਜਦ ਮਰਜੀ ਪ੍ਰਵੇਸ਼ ਕਰ ਸਕਦੀਆਂ ਹਨ ਅਤੇ ਬਾਜਾਰ ਨੂੰ ਛੱਡਣ ਦੀ ਪੂਰਨ ਸੁਤੰਤਰਤਾ ਹੁੰਦੀ ਹੈ

5.ਵਿਕਰੀ ਲਾਗਤਾਂ:- ਏਕਾਧਿਕਾਰ ਪ੍ਰਤੀਯੋਗਤਾ ਵਿੱਚ ਵਸਤੂ ਦੀ ਵਿਕਰੀ ਵਧਾਉਣ ਲਈ ਪ੍ਰਚਾਰ ਤੇ ਖ਼ਰਚ ਕੀਤਾ ਜਾਂਦਾ ਹੈ ਇਸ ਨੂੰ ਵਿਕਰੀ ਲਾਗਤ ਕਿਹਾ ਜਾਂਦਾ ਹੈ। ਇਸ ਦਾ ਮੁੱਖ ਮੰਤਵ ਗ੍ਰਾਹਕਾਂ ਨੂੰ ਵਸਤੂ ਬਾਰੇ ਜਾਣਕਾਰੀ ਦੇਣਾ ਹੁੰਦਾ ਹੈ ਤਾਂ ਜੌ ਲੋਕ ਵੱਧ ਤੋਂ ਵੱਧ ਵਸਤੂ ਦੀ ਖ਼ਰੀਦ ਕਰਨ। ਟੈਲੀਵਿਜ਼ਨ, ਅਖਬਾਰ, ਰੇਡੀਓ, ਸਿਨੇਮਾ ਆਦਿ ਰਾਹੀਂ ਲੋਕਾਂ ਦੇ ਮਨਚਾਹੇ ਫਿਲਮੀ ਕਲਾਕਾਰ ਕੌਲੋਂ ਪ੍ਰਚਾਰ ਕਰਵਾਇਆ ਜਾਂਦਾ ਹੈ ਤਾਂ ਜੋ ਵਸਤ੍ਹ ਦੀ ਵਿਕਰੀ ਵੱਧ ਹੋ ਸਕੇ।

6.ਅਪੂਰਨ ਗਿਆਨ:- ਏਕਾਧਿਕਾਰ ਪ੍ਰਤੀਯੌਗਤਾ ਦੇ ਬਾਜਾਰ ਵਿੱਚ ਵਸਤੂ ਖ਼ਰੀਦਣ ਵਾਲਿਆਂ ਨੂੰ ਵਸਤੂ ਦੀ ਕੀਮਤ, ਵਸਤੂ ਦੇ ਗੁਣਾਂ ਅਤੇ ਕਿਸਮ ਬਾਰੇ ਪੂਰਨ ਗਿਆਨ ਨਹੀਂ ਹੁੰਦਾ ਹੈ।ਸਾਰੇ ਬਾਜ਼ਾਰ ਵਿੱਚ ਵਿਕਣ ਵਾਲੀਆਂ ਵਸਤਾਂ ਵਿੱਚ ਇੰਨੀ ਸਮਾਨਤਾ ਹੁੰਦੀ ਹੈ ਕਿ ਵਸਤੂ ਬਾਰੇ ਪੂਰਨ ਜਾਣਕਾਰੀ ਪ੍ਰਾਪਤ ਕਰਨਾ ਸੰਭਵ ਨਹੀਂ ਹੁੰਦੀ। ਇਸ ਲਈ ਪ੍ਰਚਾਰ, ਰੀਤੀ- ਰਿਵਾਜ਼, ਫੈਸ਼ਨ ਆਦਿ ਤੱਤਾਂ ਤੋਂ ਪ੍ਰਭਾਵਿਤ ਹੋ ਕੇ ਵਸਤੂ ਦੀ ਖ਼ਰੀਦ ਕੀਤੀ ਜਾਂਦੀ ਹੈ।

7.ਅਪੂਰਨ ਗਤੀਸ਼ੀਲਤਾ:- ਇਸ ਬਾਜ਼ਾਰ ਵਿੱਚ ਉਤਪਾਦਨ ਦੇ ਸਾਧਨਾਂ ਵਿੱਚ ਪੂਰਨ ਗਤੀਸੀਲਤਾ ਨਹੀਂ ਹੁੰਦੀ ਹੈ।ਖਾਸ ਤੌਰ ਤੇ ਮਜਦੂਰਾਂ ਵਿੱਚ ਘੱਟ ਗਤੀਸ਼ੀਲਤਾ ਪਾਈ ਜਾਂਦੀ ਹੈ।

8.ਕੀਮਤ ਮੁਕਾਬਲੇ ਦੀ ਅਣਹੋਂਦ:-ਇਸ ਬਾਜ਼ਾਰ ਵਿੱਚ ਆਮ ਤੌਰ 'ਤੇ ਫ਼ਰਮਾਂ ਵਿੱਚ ਕੀਮਤ ਮੁਕਾਬਲਾ ਨਹੀਂ ਹੁੰਦਾ, ਕਿਉਂਕਿ ਫ਼ਰਮਾਂ ਨੂੰ ਪਤਾ ਹੁੰਦਾ ਹੈ ਕਿ ਕੀਮਤ ਘਟਾਉਣ ਨਾਲ ਨਾ ਸਿਰਫ ਵਿਰੋਂਧੀ ਫ਼ਰਮਾਂ ਨੂੰ ਹੀ ਨੁਕਸਾਨ ਹੋਵੇਗਾ, ਸਗੋਂ ਉਸ ਨੂੰ ਆਪ ਨੂੰ ਵੀ ਹਾਨੀ ਸਹਿਣ ਕਰਨੀ ਪਵੇਗੀ।

9.ਮੰਗ ਵਕਰ: - ਏਕਾਧਿਕਾਰ ਪ੍ਰਤੀਯੌਗਤਾ ਵਿੱਚ ਹਰੇਕ ਉਤਪਾਦਕ ਦੀ ਵਸਤੂ ਦਾ ਨਜ਼ਦੀਕੀ ਸਥਾਨਾਪੰਨ ਹੁੰਦਾ ਹੈ। ਇਸ ਲਈ ਸਥਾਨਾਪੰਨ ਵਸਤੂ ਦੀ ਕੀਮਤ ਵਿੱਚ ਥੋੜ੍ਹੀ ਜਿਹੀ ਤਬਦੀਲੀ ਨਾਲ ਵਸਤੂ ਦੀ ਮੰਗ ਬਹੁਤ ਬਦਲ ਜਾਂਦੀ ਹੈ ਜਿਸ ਕਾਰਨ ਮੰਗ ਵਕਰ ਅਧਿਕ ਲਚਕਦਾਰ ਹੁੰਦੀ ਹੈ।

 

ਪ੍ਰ.4:- ਪੂਰਨ ਮੁਕਾਬਲੇ, ਏਕਾਧਿਕਾਰ ਅਤੇ ਏਕਾਧਿਕਾਰ ਪ੍ਰਤੀਯੋਗਤਾ ਵਿੱਚ ਅੰਤਰ ਦੱਸੋਂ

ਉੱਤਰ:- ਇਨ੍ਹਾਂ ਵਿੱਚ ਅੰਤਰ ਹੇਠ ਲਿਖੇ ਅਨੁਸਾਰ ਸਪੱਸਟ ਕੀਤਾ ਜਾ ਸਕਦਾ ਹੈ -

ਅੰਤਰ ਦਾ ਆਧਾਰ

ਪੂਰਨ ਮੁਕਾਬਲੇ (Perfect Competition)

ਏਕਾਧਿਕਾਰ (Monopoly)

ਏਕਾਧਿਕਾਰ ਪ੍ਰਤੀਯੋਗਤਾ (Monopolisitic Competition)

1.ਖ਼ਰੀਂਦਦਾਰਾ ਅਤੇ ਵੇਚਣ ਵਾਲਿਆਂ ਦੀ ਗਿਣਤੀ

 

 

 

2.ਵਸਤੂ ਦੀ ਪ੍ਰਕਿਰਤੀ

 

 

3.ਕੀਮਤ ਨਿਰਧਾਰਨ

 

 

4.ਕੀਮਤ ਵਿਤਕਰਾ

 

 

 

5.ਬਾਜਾਰ ਦਾ ਗਿਆਨ

 

6.ਗਤੀਸੀਲਤਾ

 

 

 

7.ਪ੍ਰਚਾਰ ਦੀਆਂ ਲਾਗਤਾਂ

 

 

8.ਆਵਾਜਾਈ ਤੇ ਖਰਚ

 

 

9.ਫ਼ਰਮਾਂ ਦਾ ਪ੍ਰਵੇਸ ਕਰਨਾ ਅਤੇ ਛੱਡਣਾ

 

10. ਮੰਗ ਵਕਰ

ਖ਼ਰੀਦਦਾਰਾ ਅਤੇ ਵੇਚਣ ਵਾਲਿਆਂ ਦੀ ਸੰਖਿਆ ਬਹੁਤ ਜਿਆਦਾ ਹੁੰਦੀ ਹੈ।

 

 

 

ਸਮਰੂਪ ਵਸਤੂਆਂ ਦਾ ਉਤਪਾਦਨ ਕੀਤਾ ਜਾਂਦਾ ਹੈ।

 

ਕੀਮਤ ਉਦਯੋਗ ਦੁਆਰਾ ਮੰਗ ਅਤੇ ਪੂਰਤੀ ਰਾਹੀਂ ਨਿਰਧਾਰਤ ਕੀਤੀ ਜਾਂਦੀ ਹੈ।

ਸਾਰੇ ਬਾਜਾਰ ਵਿੱਚ ਇੱਕ ਹੀ ਕੀਮਤ ਪ੍ਰਚੱਲਤ ਹੁੰਦੀ ਹੈ।

 

 

ਖ਼ਰੀਦਣ ਵਾਲਿਆਂ ਨੂੰ ਪੂਰਨ ਗਿਆਨ ਹੁੰਦਾ ਹੈ।

 

ਉਤਪਾਦਨ ਦੇ ਸਾਧਨਾਂ ਵਿੱਚ ਪੂਰਨ ਗਤੀਸੀਲਤਾ ਪਾਈ ਜਾਂਦੀ ਹੈ।

 

 

ਪ੍ਰਚਾਰ ਦੀਆਂ ਲਾਗਤਾਂ ਨਹੀਂ ਹੁੰਦੀਆਂ।

 

 

ਆਵਾਜਾਈ ਤੇ ਖ਼ਰਚ ਕੀਮਤ ਵਿੱਚ ਸਾਮਲ ਨਹੀਂ ਕੀਤਾ ਜਾਂਦਾ।

 

.ਫ਼ਰਮਾਂ ਦਾ ਪ੍ਰਵੇਸ ਕਰਨ ਅਤੇ ਛੱਡਣ ਦੀ ਸੁਤੰਤਰਤਾ ਹੁੰਦੀ ਹੈ।

ਪੂਰਨ ਲਚਕਦਾਰ ਮੰਗ

ਵਸਤੂ ਦੇ ਖ਼ਰੀਦਦਾਰ  ਬਹੁਤ ਹੁੰਦੇ ਹਨ ਪ੍ਰੰਤੂ ਵੇਚਣ ਵਾਲਾ ਇੱਕ ਹੁੰਦਾ ਹੈ

 

 

ਇੱਕ ਕਿਸਮ ਦੀ ਵਸਤੂ ਦਾ ਉਤਪਾਦਨ ਕੀਤਾ ਜਾਂਦਾ ਹੈ।

 

ਕੀਮਤ ਉਤਪਾਦਕ ਦੁਆਰਾ ਨਿਰਧਾਰਿਤ ਕੀਤੀ ਜਾਂਦੀ ਹੈ।

 

ਵੱਖ-ਵੱਖ ਵਿਅਕਤੀਆਂ  ਤੋਂ ਵੱਖ-ਵੱਖ ਕੀਮਤ ਵਸੂਲੀ ਜਾਂਦੀ ਹੈ।

ਖ਼ਰੀਦਣ ਵਾਲਿਆਂ ਨੂੰ ਪੂਰਨ ਨਹੀਂ ਗਿਆਨ ਹੁੰਦਾ ਹੈ।

 

ਉਤਪਾਦਨ ਦੇ ਸਾਧਨਾਂ ਵਿੱਚ ਪੂਰਨ ਗਤੀਸੀਲਤਾ ਨਹੀਂ ਪਾਈ ਜਾਂਦੀ ਹੈ।

 

ਪ੍ਰਚਾਰ ਦੀਆਂ ਲਾਗਤਾਂ ਨਹੀਂ ਹੁੰਦੀਆਂ।

 

ਆਵਾਜਾਈ ਤੇ ਖਰਚ ਕੀਮਤ ਵਿੱਚ ਸਾਮਲ ਕੀਤਾ ਜਾਂਦਾ।

 

.ਫਰਮਾਂ ਦਾ ਪ੍ਰਵੇਸ ਕਰਨ ਦੀ ਆਗਿਆ ਨਹੀਂ ਹੁੰਦੀ।

ਘੱਟ ਲਚਕਦਾਰ ਮੰਗ

ਖ਼ਰੀਦਣ ਵਾਲ਼ੇ ਜਿਆਦਾ ਹੁੰਦੇ ਹਨ। ਵੇਚਣ ਵਾਲਿਆਂ ਦੀ ਸੰਖਿਆ ਵੀ ਬਹੁਤ ਜਿਆਦਾ ਹੁੰਦੀ ਹੈ ਪਰ ਪੂਰਨ ਮੁਕਾਬਲੇ ਨਾਲੋਂ ਘੱਟ ਹੁੰਦੇ ਹਨ।

ਵਸਤੂਆਂ ਵਿੱਚ ਰੰਗ, ਆਕਾਰ, ਪੈਕਿੰਗ ਦਾ ਅੰਤਰ ਪਾਇਆ ਜਾਂਦਾ ਹੈ।

ਹਰੇਕ ਫਰਮ ਦੁਆਰਾ ਆਪਣੀ ਵਸਤੂ ਦੀ ਕੀਮਤ ਆਪ ਨਿਰਧਾਰਿਤ ਕੀਤੀ ਜਾਂਦੀ ਹੈ।

ਕੀਮਤ ਵਿੱਚ ਵਿਭਿੰਨਤਾ ਹੁੰਦੀ ਹੈ।

 

 

 

ਖ਼ਰੀਦਣ ਵਾਲਿਆਂ ਨੂੰ ਪੂਰਨ ਨਹੀਂ ਗਿਆਨ ਹੁੰਦਾ ਹੈ।

ਉਤਪਾਦਨ ਦੇ ਸਾਧਨਾਂ ਵਿੱਚ ਪੂਰਨ ਗਤੀਸ਼ੀਲਤਾ ਨਹੀਂ ਪਾਈ ਜਾਂਦੀ ਹੈ।

 

 

ਪ੍ਰਚਾਰ ਦੀਆਂ ਲਾਗਤਾਂ ਸਹਿਣ ਕਰਨੀਆਂ ਪੈਂਦੀਆਂ ਹਨ।

 

ਆਵਾਜਾਈ ਤੇ ਖਰਚ ਕੀਮਤ ਵਿੱਚ ਸਾਮਲ ਕੀਤਾ ਜਾਂਦਾ।

 

ਫ਼ਰਮਾਂ ਦਾ ਪ੍ਰਵੇਸ ਕਰਨ ਅਤੇ ਛੱਡਣ ਦੀ ਸੁਤੰਤਰਤਾ ਹੁੰਦੀ ਹੈ।

ਅਧਿਕ ਲਚਕਦਾਰ ਮੰਗ