Monday 18 January 2021

CHAPTER NO.8 HUMIDITY AND PRECIPITATION

0 comments

ਅਧਿਆਇ- 8 ਨਮੀ ਅਤੇ ਵਰ੍ਹਣ ਕਿਰਿਆ

[Part-I]

 

ਪ੍ਰਸ਼ਨ 1:- ਨਮੀ ਤੋਂ ਕੀ ਭਾਵ ਹੈ?

ਉਤਰ: - ਇਕ ਨਿਸ਼ਚਿਤ ਸਮੇਂ, ਸਥਾਨ ਅਤੇ ਇਕ ਨਿਸ਼ਚਿਤ ਤਾਪਮਾਨ ਤੋਂ ਵਾਯੂਮੰਡਲ ਵਿੱਚ ਮੌਜੂਦ ਜਲਵਾਸ਼ਪ ਦੀ ਮਾਤਰਾ ਨੂੰ ਨਮੀ ਕਿਹਾ ਜਾਂਦਾ ਹੈ

 

ਪ੍ਰਸ਼ਨ 2:- ਨਮੀ ਦੀਆਂ ਕਿਸਮਾਂ ਦਾ ਵਰਣਨ ਕਰੋ?

ਉਤਰ: - ਨਮੀ ਦੀਆਂ ਕਿਸਮਾਂ

1. ਨਿਰਪੇਖ ਨਮੀ

2. ਵਿਸ਼ਿਸ਼ਟ ਨਮੀ

3. ਸਾਪੇਖ ਨਮੀ

1. ਨਿਰਪੇਖ ਨਮੀ - ਹਵਾ ਦੇ ਪ੍ਰਤੀ ਇਕਾਈ ਆਇਤਨ ਵਿੱਚ ਮੋਜੂਦ ਜਲਵਾਸ਼ਪਾਂ ਦੇ ਭਾਰ ਨੂੰ ਨਿਰਪੇਖ ਨਮੀ ਆਖਦੇ ਹਨ ਇਸ ਨੂੰ ਗਰਾਮ ਪ੍ਰਤੀ ਘਛਮੀਟਰ ਵਿੱਚ ਦਰਸਾਇਆ ਜਾਂਦਾ ਹੈ ਨਿਰਪੇਖ ਨਮੀ ਦੀ ਮਾਤਰਾ ਆਮ ਤੌਰ 'ਤੇ ਭੂ-ਮੱਧ ਰੇਖਾ ਤੋਂ ਧਰੂਵਾਂ ਵੱਲ ਅਤੇ ਮਹਾਂਸਾਗਰਾਂ ਤੋਂ ਮਹਾਂਦੀਪਾਂ ਵੱਲ ਘੱਟਦੀ ਹੈ ਕਿਸੇ ਸਥਾਨ ਉੱਪਰ ਵਰਖਏ ਦੀ ਸੰਭਾਵਨਾ ਦਾ ਪਤਾ ਉਸ ਦੀ ਨਿਰਪੈਖ ਨਮੀ ਤੋਂ ਰੀ ਚੱਲਦਾ ਹੈ

2. ਵਿਸ਼ਿਸ਼ਟ ਨਮੀ - ਹਵਾ ਦੇ ਪ੍ਰਤੀ ਇਕਾਈ ਭਾਰ ਵਿੱਚ ਮੰਜੂਦ ਜਲਵਾਸ਼ਪਾਂ ਦੇ ਭਾਰ ਨੂੰ ਵਿਸ਼ਿਸ਼ਟ ਨਮੀ ਆਖਦੇ ਹਨ ਉਦਾਹਰਣ ਦੇ ਤੌਰ 'ਤੇ ਇੱਕ ਕਿਲੋਗਰਾਮ ਹਵਾ ਵਿੱਚ ਕਿੰਨੇ ਗਰਾਮ ਜਲਵਾਸ਼ਪ ਹਨ ਮੌਸਮ ਵਿਗਿਆਨੀ ਨਮੀ ਦਾ ਉਪਯੋਗ ਹਵਾ ਦੇ ਭਾਰ ਅਨੁਸਾਰ ਨਮੀ ਮਾਪਣ ਲਈ ਹੀ ਕਰਦੇ ਹਨ ਹਵਾ ਦੇ ਭਾਰ ਅਨੁਸਾਰ ਨਮੀ ਮਾਪ ਵੇਲੇ ਭਾਵ ਵਿਸ਼ਿਸ਼ਟ ਨਮੀ ਉੱਪਰ ਤਾਪਮਾਨ ਜਾਂ ਵਾਯੂਦਾਬ ਦੇ ਬਦਲਾਅ ਨਹੀਂ ਪਾਉਂਦੇ

3. ਸਾਪੇਖ ਨਮੀ - ਕਿਸੇ ਨਿਸ਼ਚਿਤ ਤਾਪਮਾਨ ਅਤੇ ਆਇਤਨ ਉੱਪਰ ਹਵਾ ਵਿੱਚ ਮੌਜੂਦ ਜਲਵਾਸ਼ਪਾਂ ਦੀ ਮਾਤਰਾ ਅਤੇ ਉਸੇ ਹੀ ਤਾਪਮਾਨ ਤੋ ਹਵਾ ਜਲਵਾਸ਼ਪਪ ਗ੍ਰਹਿ ਕਰਨ ਦੀ ਸਮੱਰਥਾ ਤੋਂ ਅਨੁਪਾਤ ਨੂੰ ਸਾਪੇਖ ਨਮੀ ਆਖਦੇ ਹਨ ਦੂਜੇ ਸ਼ਬਦਾਂ ਵਿੱਚ ਕਿਸੇ ਨਿਸ਼ਚਿਤ ਆਇਤਨ ਅਤੇ ਤਾਪਮਾਨ ਵਾਲੀ ਹਵਾ ਦੀ ਨਿਰਪੇਖ ਨਮੀ ਅਤੇ ਨਮੀ ਸਮੱਰਥਾ ਵਿਚਲੇ ਅਨੁਪਾਤ ਨੂੰ ਸਾਪੇਖ ਨਮੀ ਆਖਦੇ ਹਨ

ਅਧਿਆਇ- 8 ਨਮੀ ਅਤੇ ਵਰ੍ਹਣ ਕਿਰਿਆ

[Part-II]

 

ਪ੍ਰਸ਼ਨ 1:- ਵਰਖਾ ਤੋਂ ਕੀ ਭਾਵ ਹੈ?

ਉਤਰ: - ਵਾਸ਼ਪੀਕਰਣ ਦੀ ਕਿਰਿਆ ਨਾਲ ਧਰਤੀ ਦਾ ਪਾਈ ਜਦੋਂ ਵਾਯੂਮੰਡਲ ਵਿੱਚ ਜਲਵਾਸ਼ਪ (ਗੈਸੀ) ਦੇ ਰੂਪ ਵਿੱਚ ਪ੍ਰਵੇਸ਼ ਕਰਦਾ ਹੈ ਤਾਂ ਪੌਣਾਂ ਦੁਆਰਾ ਇਹ ਦੂਰ-ਦੂਰ ਤੱਕ ਪਹੁੰਚਦਾ ਹੈ ਪਰ ਜਦੋਂ ਵਾਯੂਮੰਡਲ ਵਿੱਚ ਇਹ ਜਲਵਾਸ਼ਪ ਸੰਘਣਨ ਦੀ ਕਿਰਿਆ ਨਾਲ ਵਾਪਸ ਤਰਲ ਜਾਂ ਠੋਸ ਰੂਪ ਵਿੱਚ ਪਰਿਵਰਤਿਤ ਹੋ ਜਾਂਦੇ ਹਨ ਅਤੇ ਵਾਪਸ ਧਰਤੀ ਦੇ ਧਰਾਤਲ 'ਤੇ ਡਿਗਦੇ ਹਨ ਤਾਂ ਇਹੀ ਕਿਰਿਆ ਵਰਖਾ ਅਖਵਾਉਂਦੀ ਹੈ

 

ਪ੍ਰਸ਼ਨ 2:- ਵਰਖਾ ਦੀਆਂ ਕਿਸਮਾਂ ਦਾ ਵਰਣਨ ਕਰੋ?

ਉਤਰ: - ਵਰਖਾ ਦੀਆਂ ਕਿਸਮਾਂ

1. ਸੰਵਹਿਣ ਵਰਖਾ

2. ਪਰਬਤੀ ਵਰਖਾ

3. ਚੱਕਰਵਾਤੀ ਵਰਖਾ

 

1. ਸੰਵਹਿਣ ਵਰਖਾ - ਇਸ ਪ੍ਰਕਾਰ ਦੀ ਵਰਖਾ ਦਾ ਆਧਾਰ ਸੂਰਜੀ ਤਾਪ ਦੁਆਰਾ ਗਰਮ ਹੋਏ ਧਰਾਤਲ ਤੋਂ ਪੈਦਾ ਹੋਈਆਂ ਸੰਵਹਿਣ ਧਾਰਾਵਾਂ ਹਨ ਜੋ ਗਰਮ ਅਤੋ ਸਿੱਲੀ ਹਵਾ ਨੂੰ ਉੱਪਰ ਉਠਾਉਂਦੀਆਂ ਹਨ ਧਰਾਤਲ ਦੇ ਨਾਲ ਲੱਗਦੀ ਸਿੱਲ੍ਹੀ ਹਵਾ ਜਦੋਂ ਗਰਮ ਹੋ ਕੇ ਫੈਲਦੀ ਹੈ ਅਤੇ ਹਲਕੀ ਹੋ ਕੇ ਸੰਵਹਿਣ ਧਾਰਾ ਦੇ ਰੂਪ ਉੱਪਰ ਉੱਠਦੀ ਹੈ ਜਿਸ ਦੇ ਸਿੱਟੇ ਵਜੋਂ ਇਰ ਠੰਡੀ ਹੁੰਦੀ ਹੈ ਇਸ ਤਰ੍ਹਾਂ ਸੰਘਣਨ ਦੀ ਕਿਰਿਆ ਰਾਹੀਂ ਕਪਾਹੀਂ ਵਰਖਾ ਬੱਦਲ ਬਣਦੇ ਹਨ ਅਤੇ ਵਰਖਾ ਹੁੰਦੀ ਹੈ

 



 

2. ਪਰਬਤੀ ਵਰਖਾ - ਯੂਨਾਨੀ ਭਾਸ਼ਾ ਦੇ ਸ਼ਬਦ Oros ਅਰਥਾਤ ਪਰਬਤ ਤੋਂ ਲਏ ਗਏ ਸ਼ਬਦ Orographic ਦੀ ਵਰਤੋਂ ਉਸ ਵਰਖਾ ਲਈ ਕੀਤੀ ਜਾਂਦੀ ਹੈ, ਜਦੋਂ ਨਮੀ ਭਰਪੂਰ ਪੌਣਾਂ ਕਿਸੇ ਪਰਬਤੀ ਧਰਾਤਲ ਦੇ ਸਹਾਰੇ ਉੱਚੀਆਂ ਉੱਠਦੀਆਂ ਹਨ ਅਤੇ ਠੰਡੀਆਂ ਹੋ ਕੇ ਸੰਘਣਨ ਦੀ ਕਿਰਿਆ ਨਾਲ ਬਦਲਾਂ ਦਾ ਨਿਰਮਾਇ ਕਰਕੇ ਵਰਖਾ ਕਰਦੀਆਂ ਹਨ ਇਸ ਪ੍ਰਕਾਰ ਦੀ ਵਰਖਾ ਵਧੈਰੇ ਕਰਕੇ ਪਰਬਤਾਂ ਦੀਆਂ ਪੌਣ ਮੁੱਖੀ ਢਲਾਨਾਂ ਉੱਪਰ ਹੁੰਦੀ ਰੈ ਜੋ ਗਰਮ ਸਾਗਰਾਂ ਤੋਂ ਚੱਲਣ ਵਾਲੀਆਂ ਨਮੀ ਭਰਪੂਰ ਪੌਣਾਂ ਦੇ ਰਾਹ ਵਿੱਚ ਆਉਂਦੇ ਹਨ ਪੌਣ ਵਿਮੁਖੀ ਢਲਾਨਾਂ ਉੱਪਰ ਉਤਰਦੀ ਹਵਾ ਗਰਮ ਹੋਣ ਕਰਕੇ ਵਰਖਾ ਨਰੀਂ ਕਰਦੀ ਕਿਉਂਕਿ ਗਰਮ ਹਵਾ ਦੀ ਨਮੀ ਗ੍ਰਹਿਣ ਕਰਣ ਦੀ ਸਮੱਰਥਾ ਵੱਧ ਜਾਣ ਨਾਲ ਸਾਪੇਖ ਨਮੀ ਘੱਟ ਜਾਂਦੀ ਹੈ ਸੰਸਾਰ ਦੀ ਵਧੈਰੇ ਵਰਖਾ ਪਰਬਤੀ ਵਰਖਾ ਹੀ ਹੁੰਦੀ ਹੈ






3. ਚੱਕਰਵਾਤੀ ਜਾਂ ਅਗਰਭਾਸੀ ਵਰਖਾ - ਦੋ ਵਾਯੂਪੁੰਜਾਂ ਦੇ ਮੇਲ ਦੇ ਸਥਾਨ ਨੂੰ ਅਗਰਭਾਸ ਆਖਦੇ ਹਨ ਵਾਯੂਪੁੰਜ ਗਰਮ ਜਾਂ ਠੰਢੇ, ਖੁਸ਼ਕ ਅਤੇ ਨਮ ਕਿਸੇ ਵੀ ਪ੍ਰਕਾਰ ਦੇ ਹੋ ਸਕਦੇ ਹਨ ਜਦੋਂ ਦੋ ਵੱਖ-ਵੱਖ ਕਿਸਮਾਂ ਦੇ ਵਾਯੂਪੁੰਜ ਆਪਸ ਵਿੱਚ ਮਿਲਦੇ ਹਨ ਤਾਂ ਇਹ ਵੱਖਰੀਆਂ ਹਲਾਤਾਂ ਹਵਾ ਨੂੰ ਅਸਥਿਰ ਕਰ ਦਿੰਦੀਆਂ ਹਨ ਜਿਸ ਨਾਲ ਗਰਮ ਅਤੇ ਨਮ ਰਵਾ ਉੱਪਰ ਉਠਦੀ ਹੈ ਜਦ ਕਿ ਠੰਢੀ ਅਤੇ ਖੁਸ਼ਕ ਹਵਾ ਹੇਠਾਂ ਰਹਿ ਜਾਂਦੀ ਹੈ

 

 


 

 

 

 

 

 

 

 

 

 

 

ਅਧਿਆਇ- 8 ਨਮੀ ਅਤੇ ਵਰ੍ਹਣ ਕਿਰਿਆ

[Part-III]

 

ਪ੍ਰਸ਼ਨ 1:- ਸੰਸਾਰ ਵਿੱਚ ਵਰਖਾ ਦੀ ਵੰਡ ਦਾ ਵਰਣਨ ਕਰੋ?

ਉਤਰ: - ਵਰਖਾ ਦੀ ਵੰਡ -

 

1) ਸੰਸਾਰ ਵਿੱਚ ਵਰਖਾ ਦੀ ਵੰਡ ਬੜੀ ਗੁੰਝਲਦਾਰ ਹੈ ਕਿਸੇ ਸਥਾਨ ਉੱਪਰ ਵਰਖਾ ਦਾ ਹੋਣਾ ਜਾਂ ਨਾ ਹੋਣ ਕਈ ਸਥਾਈ ਤੋਂ ਸਥਾਨਕ ਕਾਰਕਾਂ ਉੱਪਰ ਨਿਰਭਰ ਕਰਦਾ ਹੈ ਜਿਵੇਂ ਅਕਸ਼ਾਂਸ, ਤਾਪਮਾਨ, ਨਮੀ, ਪੌਣਾਂ, ਵਾਯੂਮੰਡਲੀ ਅਵਸਥਾ (ਸਥਿਰਤਾ), ਧਰਾਤਲੀ ਰੁਕਾਵਟਾਂ (ਪਰਬਤ, ਪਠਾਰ) ਆਦਿ ਇਹਨਾਂ ਸਾਰੇ ਕਾਰਕਾਂ ਕਰਕੇ ਹੀ ਕਿਸੇ ਸਥਾਨ ਉੱਪਰ ਵਰਖਾ ਦੀ ਵੰਡ ਵਿੱਚ ਸਥਾਨਕ ਅਤੇ ਭੌਤਿਕ ਵਖਰੇਵੇਂ ਮਿਲਦੇ ਹਨ

2) ਧਰਤੀ ਦੀ ਸਾਲਾਨਾ ਔਸਤ ਵਰਖਾ ਲਗਭਗ 80 ਸੈਂਟੀਮੀਟਰ ਹੈ, ਪਰ ਧਰਤੀ ਉਪਰ ਵਰਖਾ ਵੰਡ ਵਿੱਚ ਭਾਰੀ ਵਖਰੇਵੇਂ ਮਿਲਦੇ ਹਨ

3) ਭੂ-ਮੱਧ ਰੇਖੀ ਖੇਤਰਾਂ ਵਿੱਚ ਸਾਰਾ ਸਾਲ ਭਾਰੀ ਵਰਖਾ (ਲਗਭਗ 1000 cm ਤੱਕ) ਹੁੰਦੀ ਰਹਿੰਦੀ ਹੈ ਜਦੋਂ ਕਿ ਊਸ਼ਣ ਖੰਡੀ ਮਾਰੂਥਲੀ ਖੇਤਰ ਸਾਰਾ ਸਾਲ ਖੁਸ਼ਕ (ਲਗਭਗ 10 ੦॥ ਤੋਂ ਵੀ ਘੱਟ) ਰਹਿੰਦੇ ਹਨ ਉਦਾਹਰ ਦੇ ਤੌਰ `ਤੇ ਦੱਖਈ ਅਮਰੀਕੀ ਦੇਸ਼ ਚਿੱਲੀ ਵਿੱਚ ਬਾਹੀਆ ਫੈਲੀਕਸ਼ ਨਾਮਕ ਇਲਾਕੇ ਵਿੱਚ ਸਾਲ ਵਿੱਚੋਂ 325 ਦਿਨ ਵਰਖਾ ਰੁੰਦੀ ਹੈ ਜਦੋਂ ਕਿ ਉਸੇ ਦੇਸ਼ ਦੇ ਏਰੀਕਾ ਨਾਮਕ ਖੇਤਰ ਵਿੱਚ ਲਗਾਤਾਰ ਕਈ-ਕਈ ਸਾਲ ਇਕ ਦਿਨ ਦੀ ਵਰਖਾ ਨਹੀ ਹੁੰਦੀ

4) ਭਾਰਤ ਵਰਗੇ ਮਾਨਸੂਨੀ ਖੇਤਰ ਕੁੱਲ ਵਰਖਾ ਦਾ 80 ਪ੍ਰਤੀਸ਼ਤ ਕੇਵਲ ਗਰਮੀ ਦੇ ਚਾਰ ਮਹੀਨਿਆਂ (ਜੂਨ ਤੋਂ ਸੰਤਬਰ) ਵਿੱਚ ਪ੍ਰਾਪਤ ਕਰਦੇ ਹਨ । ਸੰਸਾਰ ਵਿੱਚ ਵਰਖਾ ਦੀ ਵੰਡ ਨੂੰ ਮੋਟੇ ਤੌਰ `ਤੇ 6 ਪ੍ਰਮੁੱਖ ਖੇਤਰਾਂ ਵਿੱਚ ਵੰਡਿਆ ਜਾ ਸਕਦਾ ਹੈ -

 

·        ਬਹੁਤ ਜਿਆਦਾ ਵਰਖਾ ਵਾਲਾ ਭੂ-ਮੱਧ ਰੇਖੀ ਖੇਤਰ - ਭੂ-ਮੱਧ ਰੇਖਾ ਤੋਂ 10 ° ਉੱਤਰ ਅਤੇ 1੦ ° ਦੱਖ ਵੱਲ ਫੈਲਿਆ ਇਹ ਖੇਤਰ ਅੰਤਰ ਊਸ਼ਣ ਖੰਡੀ ਸੁਮੇਲ ਕਰਕੇ ਜਾਇਆ ਜਾਂਦਾ ਹੈ । ਇੱਥੇ ਸੂਰਜ ਸਾਰਾ ਸਾਲ ਭਾਰੀ ਵਰਖਾ(150 ਤੋਂ 200 cm ਸਲਾਨਾ ਔਸਤ) ਕਰਦੀ ਹੈ ।

·        ਵਪਾਰਕ ਪੌਣਾਂ ਦਾ ਖੇਤਰ - ਦੋਵੇਂ ਗੋਲਾਰਧਾਂ ਵਿੱਚੋ 10 ° ਤੋਂ 2੦ ° ਅਕਸ਼ਾਂਸ਼ਾਂ ਵਿਚਾਲੇ ਚੱਲਏ ਵਾਲੀਆਂ ਉੱਤਰ-ਪੂਰਬੀ ਭਾਗ ਸਾਗਰਾਂ ਵੱਲੋਂ ਆਉ ਵਾਲੀ ਨਮੀ ਭਰਪੂਰ ਪੌਣਾਂ ਤੋਂ ਵਰਖਾ ਪ੍ਰਾਪਤ ਕਰਦੇ ਹਨ ਜੋ ਕਿ ਸਾਰਾ ਸਾਲ ਚਲਦੀਆਂ ਰਹਿਦੀਆਂ ਹਨ, ਜਦੋਂ ਕਿ ਮਹਾਂਦੀਪਾਂ ਦੇ ਪੱਛਮੀ ਭਾਗਾਂ ਤੱਕ ਪਹੁੰਚਦੇ ਇਹ ਪੌਣਾਂ ਖੁਸ਼ਕ ਹੋ ਜਾਂਦੀਆਂ ਹਨ ਅਤੇ ਵਰਖਾ ਨਹੀਂ ਕਰਦੀਆਂ ਜਿਸ ਕਾਰਏ ਪੱਛਮੀ ਭਾਗ ਮਾਰੂਥਲ ਬਣ ਗਏ ਹਨ । ਇਸ ਖੇਤਰ ਵਿੱਚ ਬਹੁਤੀ ਵਰਖਾ ਗਰਮੀਆਂ ਵਿੱਚ ਹੁੰਦੀ ਹੈ ।

·        ਉਪ- ਊਸ਼ਣ ਖੰਡੀ ਘਟ ਵਰਖਾ ਖੇਤਰ - ਦੋਵੇਂ ਗੋਲਾਰਧਾਂ 20° ਤੋਂ 30° ਅਕਸ਼ਾਂਸ਼ਾਂ ਵਾਲੇ ਖੇਤਰ ਉੱਚ ਵਾਯੂਦਾਬ ਵਾਲੇ ਹਨ ਜਿੱਥੇ ਵਿਰੋਧੀ ਚੱਕਰਵਾਤਾਂ ਕਾਰਨ ਹਵਾ ਉੱਪਰੋਂ ਹੇਠਾਂ ਉਤਰਦੀ ਹੈ ਜਿਸ ਕਰਕੇ ਵਰਖਾ ਲਈ ਲੋੜੀਂਦੇ ਹਾਲਾਤ(ਹਵਾ ਦਾ ਉੱਪਰ ਉਠਣਾ) ਨਹੀਂ ਬਣਦੇ ਅਤੇ ਸਾਰੇ ਖੇਤਰ ਵਿੱਚ ਖੁਸ਼ਕੀ ਵਾਲੀ ਹਾਲਤ ਬਣ ਜਾਂਦੀ ਹੈ ।

·        ਭੂ-ਮੱਧ ਸਾਗਰੀ ਖੇਤਰ - ਦੋਵੇਂ ਗੋਲਾਰਧਾਂ ਦੇ 30° ਅਤੇ 40° ਅਕਸ਼ਾਂਸ਼ਾਂ ਵਾਲੇ ਖੇਤਰ ਜੋ ਸੂਰਜ ਦੀ ਸਥਿਤੀ ਵਿੱਚ ਆਉਣ ਵਾਲੀ ਤਬਦੀਲੀ ਕਾਰਣ ਸਰਦੀਆਂ ਵਿੱਚ ਪੱਛਮੀ ਪੌਣਾਂ ਦੇ ਪ੍ਰਭਾਵ ਹੇਠ ਹੋ ਕਰਕੇ ਵਰਖਾ ਪ੍ਰਾਪਤ ਕਰਦੇ ਹਨ, ਗਰਮੀਆਂ ਵਿੱਚ ਪੂਰਬੀ ਵਪਾਰਕ ਪੌਣਾਂ ਦੇ ਪ੍ਰਭਾਵ ਹੇਠ ਖੁਸ਼ਕ ਰਹਿ ਜਾਂਦੇ ਹਨ ।

·        ਮੱਧ ਅਕਸ਼ਾਂਸ਼ੀ ਵੱਧ ਵਰਖਾ ਵਾਲੇ ਖੇਤਰ - ਦੋਵਾਂ ਗੋਲਾਰਧਾਂ ਵਿੱਚ 0° ਅਤੇ 50°  ਅਕਸਾਂਸ਼ਾਂ ਵਿਚਾਲੇ ਸਥਿਤ ਖੇਤਰ ਵਿੱਚ ਮਹਾਂਦੀਪਾਂ ਦੇ ਪੱਛਮੀ ਭਾਗ ਜਲ ਤੋਂ ਥਲ ਵੱਲ ਚੱਲਣ ਵਾਲੀਆਂ ਪੱਛਮੀ ਪੌਣਾਂ ਦੇ ਪ੍ਰਭਾਵ ਹੈਠ ਵਰਖਾ ਪ੍ਰਾਪਤ ਕਰਦੇ ਹਨ ਵਰਖਾ ਦੀ ਮਾਤਰਾ ਵਿੱਚ ਪੂਰਬੀ ਭਾਗਾਂ ਵੱਲ ਕਮੀ ਆਉਂਦੀ ਹੈ

·        ਧਰੁਵੀ ਘਟ ਵਰਖਾ ਵਾਲਾ ਖੇਤਰ - ਦੋਵੇਂ ਗੋਲਾਰਧਾਂ ਵਿੱਚ 6 ਅਕਸ਼ਾਂਸ਼ਾਂ ਤੋਂ ਧਰੁਵਾਂ ਵੱਲ ਸਥਿਤ ਖੇਤਰਾਂ ਵਿੱਚ ਸਾਰਾ ਸਾਲ ਠੰਢੀ ਜਲਵਾਯੂ ਰਹਿਣ ਕਾਰਨ ਬਏ ਉੱਚ ਵਾਯੂਦਾਬ ਕਰਕੇ ਵਰਖਾ ਦੀ ਮਾਤਰਾ ਵਿੱਚ ਕਮੀ ਆਉਂਦੀ ਹੈ ਇਸ ਖੇਤਰ ਵਿੱਚ ਸਲਾਨਾ ਔਸਤ ਵਰਖਾ 25 ਸੈਂਟੀਮੀਟਰ ਦੇ ਲਗਭਗ ਹੁੰਦੀ ਹੈ