ਅਧਿਆਇ- 7 ਪੌਣਾਂ
[Part-I]
ਪ੍ਰਸ਼ਨ ।:- ਪੌਣ ਤੋਂ ਕੀ ਭਾਵ ਹੈ?
ਉਤਰ: - ਹਵਾ ਜਦੋ ਇੱਕ ਨਿਸ਼ਚਿਤ ਦਿਸ਼ਾ ਵੱਲ ਚਲਦੀ ਹੈ, ਤਾਂ ਉਸ ਨੂੰ ਪੌਣ
ਕਿਹਾ ਜਾਂਦਾ ਹੈ ।
ਪ੍ਰਸ਼ਨ 2. - ਪੌਣਾਂ ਦਾ ਵਰਗੀਕਰਨ ਕਰੋ?
ਉਤਰ: - ਪੌਣਾਂ ਦਾ ਵਰਗੀਕਰਨ-
1) ਨਛੱਤਰੀ ਪੌਣਾਂ-
ਸਾਂਤ ਪੌਣਾਂ
ਵਪਾਰਕ ਪੌਣਾਂ
ਉਪ-ਊਸ਼ਨ ਸ਼ਾਂਤ ਪੌਣਾਂ
ਪੱਛਮੀ ਪੌਣਾਂ
ਧਰੁਵੀ ਪੌਣਾਂ
2)
ਸਥਾਨਕ ਪੌਣਾਂ-
ਗਰਮ ਪੌਣਾਂ
ਫੇਹੋਨ
ਚਿਨੂਕ
ਲੂ
ਸਾਂਤਾ ਅਨਾ
ਖਾਮਸਿਨ
ਸਿੱਰਕੋ
ਹਰਮਟਨ
ਠੰਢੀਆਂ ਪੌਣਾਂ
ਮਿਸਟਰਲ
ਬਰਗ
ਬਲਿਜ਼ਰਡ
3)
ਮੌਸਮੀ ਪੌਣਾਂ
1)
ਨਛੱਤਰੀ
ਪੌਣਾਂ
- ਸਾਰਾ ਸਾਲ ਇੱਕ ਹੀ ਦਿਸ਼ਾ ਵਿੱਚ ਚੱਲ ਵਾਲੀਆਂ ਪੌਣਾਂ ਜੋ ਪ੍ਰਮੁੱਖ ਵਾਯੂਦਾਬ ਪੇਟੀਆਂ ਦੇ ਉੱਚ ਵਾਯੂਦਾਬ ਖੇਤਰ ਤੋਂ ਘੱਟ ਵਾਯੂਦਾਬ ਖੇਤਰਾਂ ਵੱਲ ਚੱਲਦੀਆਂ ਹਨ ਅਤੇ
ਜਿਨ੍ਹਾਂ ਦੀ ਹੋਂਦ ਸਾਰੇ ਗਲੋਬ ਉੱਪਰ ਹੁੰਦੀ ਹੈ, ਇਹਨਾਂ ਪੌਣਾਂ ਨੂੰ ਸਥਾਈ ਪੌਣਾਂ ਵੀ ਆਖਦੇ ਹਨ ।
·
ਸ਼ਾਂਤ ਪੌਣਾਂ - ਭੂ-ਮੱਧ ਰੇਖਾ ਦੇ 5 ° ਦੱਖਣ ਅਕਸ਼ਾਂਸ਼ਾਂ ਵਿਚਾਲੇ ਸਥਿਤ ਭੂ-ਮੱਧ ਰੇਖੀ ਘੱਟ ਵਾਯੂਦਾਬ
ਵਾਲੀ ਪੇਟੀ ਵਿੱਚ ਸੂਰਜ ਤੋਂ ਪ੍ਰਾਪਤ ਸਿੱਧੀਆਂ ਕਿਰਨਾਂ ਕਰਕੇ ਬਹੁਤ ਜਿਆਦਾ ਤਾਪਮਾਨ ਹੋਏ ਨਾਲ
ਧਰਾਤਲ ਦੇ ਨਾਲ ਲੱਗਦੀ ਹਵਾ ਗਰਮ ਹੋ ਕੇ ਉੱਪਰ ਉੱਠਣ ਲੱਗਦੀ ਹੈ। ਇਸ ਨੂੰ ਸ਼ਾਂਤ ਪੌਣਾਂ ਜਾਂ
ਡੋਲਡਰੰਮਜ਼ ਆਖਦੇ ਹਨ । ਇਹ ਖੇਤਰ ਦੋਵੇਂ ਗੋਲਾਰਧਾਂ ਦੀਆਂ ਵਪਾਰਕ ਪੌਣਾਂ ਦੇ ਮਿਲ ਦਾ ਖੇਤਰ
ਹੋਣ ਕਰਕੇ ITCZ(Inter Topical Convergence Zone)
ਵੀਂ ਅਖਵਾਉਂਦਾ ਹੈ।
·
ਵਪਾਰਕ ਪੌਣਾਂ - ਭੂ-ਮੱਧ ਰੇਖਕ ਘੱਟ ਵਾਯੂਦਾਬ ਖੇਤਰ ਦੇ ਦੋਵੇਂ ਪਾਸੇ 5 ° ਅਕਸ਼ਾਂਸ਼ ਤੋਂ ਲਗਭਗ 30 ° ਅਕਸ਼ਾਂਸ਼ ਤੱਕ ਵਪਾਰਕ ਪੌਣਾਂ ਦਾ ਖੇਤਰ ਹੈ ਜਿੱਥੇ ਉਪ-ਉਸ਼ਣ ਵੱਧ ਵਾਯੂਦਾਬ ਖੇਤਰ ਤੋਂ ਪੌਣਾਂ ਭੂ-ਮੱਧ
ਰੇਖੀ ਨਿਮਨ ਵਾਯੂਦਾਬ ਖੇਤਰ ਵੱਲ ਨੂੰ ਚੱਲਦੀਆਂ ਹਨ ।
·
ਉਪ- ਉਸ਼ਣ ਸ਼ਾਂਤ ਪੌਣਾਂ - ਇਹ ਖੇਤਰ ਦੋਵਾਂ ਗੋਲਾਰਧਾਂ ਵਿੱਚ 36 ਤੋਂ 35 ਅਕਸ਼ਾਂਸ਼ਾਂ ਵਿਚਾਲੇ ਮਿਲਦਾ
ਹੈ । ਇਹ ਖੇਤਰ ਵੀ ਭੂ-ਮੱਧ ਰੇਖੀ ਸ਼ਾਂਤ ਪੌਣਾਂ ਵਾਂਗ ਖਤਵੇਂ ਰੁੱਖ ਪੌਣਾਂ ਵਰਗਾ ਪਰੰਤੂ ਇਥੋ ਪੌਣਾਂ ਦੇ
ਵੇਗ ਦਾ ਰੁਖ ਡੋਲਡਰਮਜ਼ ਤੋਂ ਉਲਟ ਹੈ ।
·
ਪੱਛਮੀ ਪੌਣਾਂ - ਉਪ- ਉਸ਼ਣ ਵੱਧ ਵਾਯੂਦਾਬ ਖੇਤਰ ਦੇ ਧਰੁਵੀ ਕਿਨਾਰਿਆਂ ਤੋਂ ਬਾਹਰ ਵੱਲ ਚੱਲਣ
ਵਾਲੀਆਂ ਪੌਣਾਂ ਜੋ ਦੋਹੇਂ ਗੋਲਾਰਧਾਂ ਵਿੱਚ 30°-35 ° ਅਕਸ਼ਾਂਸ਼ਾਂ ਤੋਂ 60°-65° ਅਕਸ਼ਾਂਸ਼ਾਂ ਵੱਲ ਸਥਿਤ
ਉੱਪ ਧੁਰਵੀ ਘੱਟ ਦੱਬ ਅਕਸ਼ਾਂਸ਼ਾਂ ਵੱਲ ਚਲਦੀਆਂ ਹਨ, ਪੱਛਮੀ ਪੌਣਾਂ ਕਹਾਉਂਦੀਆਂ ਹਨ
·
ਧਰੁਵੀ ਪੌਣਾਂ - ਧਰੂਵੀ ਵੱਧ ਵਾਯੂਦਾਬ ਕੇਂਦਰਾਂ ਤੋਂ ਉਪ-ਧਰੁਵੀ ਘੱਟ ਵਾਯੂਦਾਬ ਖੇਤਰਾਂ ਵੱਲ ਚੱਲਣ
ਵਾਲੀਆਂ ਪੌਣਾਂ ਨੂੰ ਧਰੂਵੀ ਪੌਣਾਂ ਆਖਦੇ ਹਨ । ਸਾਰਾ ਸਾਲ ਬਰਫ਼ ਨਾਲ ਢਕੇ ਹੋਏ ਘੱਟ ਤਾਪਮਾਨ
ਵਾਲੇ ਧਰੁਵੀ ਖੇਤਰ ਹਮੇਸ਼ਾਂ ਹੀ ਵੱਧ ਵਾਯੂਦਾਬ ਖੇਤਰ ਬਣੇ
ਰਹਿੰਦੇ ਹਨ ਜਿਸ ਕਰਕੇ ਇੱਥੋਂ ਠੰਢੀਆਂ
ਪੌਣਾਂ ਅਤੇ ਨਾਲ ਲਗਦੇ ਉਪ-ਧਰੂਵੀ ਘੱਟ ਵਾਯੂਦਾਬ ਖੇਤਰਾਂ ਵੱਲ ਨੂੰ ਚੱਲਦੀਆਂ ਹਨ ।
2)
ਸਥਾਨਕ
ਪੌਣਾਂ - ਪੌਣਾਂ
ਦੀ ਇੱਕ ਅਜਿਹੀ ਕਿਸਮ ਵੀ ਹੈ, ਜੋ ਇਲਾਕਾਈ ਧਰਾਤਲ ਅਤੇ ਤਾਪਮਾਨ ਦੇ ਵਖਰੋਵਿਆਂ ਤੋਂ ਪੈਦਾ ਹੁੰਦੀਆਂ ਹਨ ਅਤੇ ਇਹਨਾਂ ਦਾ ਪ੍ਰਭਾਵ ਵੀ ਜਿਆਦਾਤਰ ਸਥਾਨਕ ਰੀ ਹੁੰਦਾ ਰੈ । ਪੌਣਾਂ
ਦਾ ਦਾਇਰਾ ਛੋਟਾ ਹੋਏ ਕਰਕੇ ਇਹਨਾਂ ਦੇ ਨਾਂ ਵੀ ਸਥਾਨਕ ਲੋਕਾਂ ਦੁਆਰਾ ਹੀ ਰੱਖੇ ਜਾਂਦੇ ਹਨ ਜੋ ਇਹਨਾਂ ਪੌਣਾਂ
ਦੇ ਖੇਤਰ ਉੱਪਰ ਪ੍ਰਭਾਵ ਨੂੰ ਜਾਹਿਰ ਕਰਦੇ ਹਨ । ਸਥਾਨਕ ਪੰਡਾਂ ਨੂੰ ਅੱਗੇ ਦੋ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ।
ਗਰਮ ਪੌਣਾਂ
ਠੰਢੀਆਂ ਪੌਣਾਂ
·
ਗਰਮ ਪੌਣਾਂ - ਗਰਮ ਪੌਣਾਂ
ਦੀ ਉੱਤਪਤੀ ਹਵਾ ਦੇ ਕਿਸੇ ਗਰਮ ਸਰੋਤ ਖੇਤਰ ਭਾਵ ਉੱਚ ਤਾਪਮਾਨ ਵਾਲੇ ਖੇਤਰ ਤੋਂ ਪੈਦਾ ਹੋ ਕੋ ਨਾਲ ਲੱਗਦੇ (caused by advection of hot air form warm source region) ਖੇਤਰ ਵਿੱਚ ਜਾਣ ਅਤੇ ਉੱਚੇ ਪਰਬਤੀ ਖੇਤਰ ਤੋਂ ਹੇਠਾਂ ਵੱਲ ਨੂੰ ਉੱਤਰਦੀ ਹਵਾ ਤੋਂ ਗਰਮ ਹੋਣ
ਤੋਂ ਹੁੰਦੀ ਹੈ
।
Ø ਫੋਂਹੋਨ - ਸਵਿਟਜ਼ਰਲੈਂਡ ਦੇ ਐਲਪਸ ਪਹਾੜਾਂ ਦੀਆਂ ਉੱਤਰੀ ਢਲਾਨਾਂ 'ਤੇ ਉਤਰਨ ਵਾਲੀਆਂ ਗਰਮ
ਅਤੋ ਖੁਸ਼ਕ ਪੌਣਾਂ
ਨੂੰ ਫੋਹੈਨ ਆਖਦੇ ਹਨ ।
Ø ਚਿਨੂਕ - ਉੱਤਰੀ ਅਮਰੀਕਾ ਦੇ ਕੋਲਰਾਡੋਂ, ਵਿਓਮਿੰਗ, ਮੋਨਟਾਨਾ ਅਤੇ ਕੈਨਾਡਾ ਦੇ ਬ੍ਰਿਟਿਸ਼
ਦੇ ਮੈਦਾਨੀ ਭਾਗਾਂ ਵੱਲ ਉਤਰਨ ਵਾਲੀਆਂ ਗਰਮ ਖੁਸ਼ਕ ਪੌਣਾਂ
ਨੂੰ ਸਥਾਨਕ ਲੋਕ ਚਿਨੂਕ ਆਖਦੇ ਹਨ
ਜਿਸ ਦਾ ਅਰਥ ਹੈ- ਬਰਫ ਖਾਣ ਵਾਲਾ ।
Ø ਸਾਂਤਾ ਅਨਾ - ਫੋਹੇਨ ਅਤੇ ਚਿਨੂਕ ਵਾਂਗ ਗਰਮ ਅਤੋਂ ਖੁਸ਼ਕ ਪੌਣਾਂ ਜੋ ਯੂ.ਐੱਸ.ਏ. ਦੇ ਕੈਲੀਫੋਰਨੀਆ
ਰਾਜ ਦੇ ਦੱਖਣੀ
ਭਾਗਾਂ ਵਿੱਚ ਸਾਂਤਾ ਅਨਾ ਦੇ ਪਹਾੜੀ ਖੇਤਰਾਂ ਤੋਂ ਹੇਠਾਂ ਤਟਵਰਤੀ ਮੈਦਾਨਾਂ ਵੱਲ ਨੂੰ
ਚੱਲਦੀਆਂ ਹਨ ।
Ø ਲੂ- ਇਸੈ ਪ੍ਰਕਾਰ ਉੱਤਰੀ ਭਾਰਤ ਦੇ ਪੰਜਾਬ, ਹਰਿਆਣਾ, ਯੂ.ਪੀ. ਅਤੇ ਬਿਹਾਰ ਰਾਜਾਂ ਵਿੱਚ ਮਈ- ਜੂਨ ਦੇ ਮਹੀਨੇ ਗਰਮ ਅਤੇ ਖੁਸ਼ਕ ਪੌਣਾਂ
ਚੱਲਦੀਆਂ ਹਨ ਜੋ ਕਾਫੀ ਜਾਨਲੇਵਾ ਸਿੱਧ ਹੁੰਦੀਆਂ ਹਨ ।
Ø ਖਾਮਸਿਨ - ਅਫ਼ਰੀਕਾ ਦੇ ਮਿਸਰ ਵਿੱਚ ਅਪ੍ਰੈਲ ਤੋਂ ਜੂਨ ਤੱਕ ਚੱਲ ਵਾਲੀਆਂ ਗਰਮ ਅਤੇ ਖੁਸ਼ਕ
ਪੌਣਾਂ ਜੋ ਮਾਰਥਲਾਂ ਕਰਕੇ ਆਪਏ ਨਾਲ ਕਾਫੀ ਧੂੜ ਵੀ ਲੈ ਕੇ ਚੱਲਦੀਆਂ ਹਨ । ਇਹ ਕਈ ਵਾਰ
ਵਸੀਆਂ ਬਸਤੀਆਂ ਦੀ ਆਪਣੀ
ਲਪੇਟ ਵਿੱਚ ਲੈ ਲੈਂਦੀਆਂ ਹਨ ।
Ø ਸਿੱਰਕੋਂ - ਅਫ਼ਰੀਕਾ ਦੇ ਸਹਾਰਾ ਮਾਰੂਥਲ ਤੋਂ ਉੱਤਰ ਦਿਸ਼ਾ ਵੱਲ ਚੱਲਣ ਵਾਲੀਆਂ ਗਰਮ, ਖੁਸ਼ਕ ਅਤੇ
ਧੂੜ ਭਰੀਆਂ ਪੌਣਾਂ
ਹਨ ।
Ø ਹਰਮਟਨ - ਅਫ਼ਰੀਕਾ ਮਹਾਂਦੀਪ ਦੇ ਸਹਾਰਾ ਮਾਰੂਥਲ ਤੋਂ ਪੱਛਮੀ ਤਟਵਰਤੀ ਖੇਤਰ ਗਿਨੀ ਤੱਟ
ਵੱਲ ਚੱਲਣ ਵਾਲੀਆਂ ਗਰਮ ਅਤੇ ਖੁਸ਼ਕ ਪੌਣਾਂ
ਜੋ ਆਪਣੇ
ਨਾਲ ਕਾਫੀ ਰੇਤ
ਉਡਾ ਕੇ ਲੈ ਜਾਂਦੀਆਂ
ਹਨ ।
·
ਠੰਢੀਆਂ ਪੌਣਾਂ -
Ø ਮਿਸਟਰਲ - ਸਪੇਨ ਅਤੇ ਫਰਾਂਸ ਵਿੱਚ ਸਰਦੀਆਂ ਵਿੱਚ ਚੱਲਣ ਵਾਲੀਆਂ ਠੰਢੀਆਂ ਅਤੇ ਖੁਸ਼ਕ ਪੌਣਾਂ
ਜੋ ਮੱਧਵਰਤੀ ਪਠਾਰਾਂ ਤੋਂ ਰੋਹਨ ਘਾਟੀ ਵੱਲ ਚੱਲਦੀਆਂ ਰਨ ਅਤੇ ਅਚਾਨਕ ਹੀ ਅੰਤਾਂ ਦੀ ਠੰਢ ਕਰ
ਦਿੰਦੇ ਹਨ ਜਿਸ ਦਾ ਅਸਰ ਫਸਲਾਂ ਅਤੇ ਆਮ ਜੀਵਨ ਉੱਪਰ ਕਾਫੀ ਪੈਂਦਾ ਹੈ ।
Ø ਬਰਗ - ਐਲਪਸ ਪਹਾੜਾਂ ਦੀਆਂ ਦੱਖਣੀ
ਢਲਾਨਾਂ ਤੋਂ ਉਤਰਦੀਆਂ ਠੰਢੀਆਂ ਹਵਾਵਾਂ ਜੋ ਖੁਸ਼ਕ ਅਤੇ
ਹਾਨੀਕਾਰਕ ਪ੍ਰਭਾਵ ਦਿੰਦੀਆਂ ਹਨ ।
Ø ਬਲਿਜ਼ਰਡ - ਬਰਫ਼ ਨਾਲ ਢਕੇ ਧਰੁਵੀ ਖੇਤਰਾਂ ਵਿੱਚ ਚੱਲਣ ਵਾਲੀ ਠੰਢੀਆਂ, ਖੁਸ਼ਕ ਅਤੇ
ਬਰਫੀਲੀਆਂ ਪੌਣਾਂ
ਨੂੰ ਬਲਿਜਾਰਡ ਆਖਦੇ ਹਨ ।
3)
ਮੌਸਮੀ
ਪੌਣਾਂ
- ਸਾਰਾ ਸਾਲ ਇੱਕੋ ਦਿਸ਼ਾ ਵਿੱਚ ਚੱਲਣ ਵਾਲੀਆਂ ਸਥਾਈ ਪੌਣਾਂ
ਤੋਂ ਇਲਾਵਾ ਪੌਣਾਂ
ਦੀ ਇੱਕ ਅਜਿਹੀ ਕਿਸਮ ਵੀ ਹੈ ਜੋ ਮੌਸਮਾਂ ਵਿੱਚ ਤਬਦੀਲੀ ਅਨੁਸਾਰ ਤਾਪਮਾਨ ਅਤੇ ਵਾਯੂਦਾਬ ਵਿੱਚ ਆਏ ਪਰਿਵਰਤਨ ਤੋਂ ਪ੍ਰੇਰਿਤ ਹੁੰਦੀਆਂ ਹਨ । ਇਹ ਪੌਣਾਂ
ਮੌਸਮੀ ਪੌਣਾਂ
ਅਖਵਾਉਂਦੀਆਂ ਹਨ, ਇਹਨਾਂ ਵਿੱਚ ਸੱਭ ਤੋਂ ਉੱਪਰ ਮੌਨਸੂਨ
ਪੌਣਾਂ ਹੀ ਹਨ ।
ਅਧਿਆਇ- 7 ਪੌਣਾਂ
[Part-II]
ਪ੍ਰਸ਼ਨ 1:- ਚੱਕਰਵਾਤ ਤੋਂ ਕੀ ਭਾਵ ਹੈ?
ਉਤਰ: - ਚੱਕਰਵਾਤ ਹਵਾ ਦੇ ਬਹੁਤ ਹੀ ਘੱਟ ਦਬਾਅ ਦਾ ਖੇਤਰ ਹੁੰਦਾ ਹੈ ਜਿਸ ਵਿੱਚ ਬੈਰੋਮੀਟਰਰਿਕ ਢਾਲ ਬਹੁਤ ਜਿਆਦਾ ਤਿੱਖੀ ਹੁੰਦੀ ਹੈ । ਅਰਥਾਤ ਕੇਂਦਰ ਤੋਂ ਬਾਹਰ ਵੱਲ ਹਵਾ ਦਾ ਦਬਾਅ ਹੌਲੀ-ਹੌਲੀ ਵੱਧਦਾ ਹੈ । ਚੱਕਰਵਾਤ ਵਿੱਚ ਪੌਣਾਂ
ਉੱਤਰੀ ਅਰਧ ਗੋਲੇ (Northern Hemisphere) ਵਿੱਚ ਘੜੀ ਦੀ ਸੂਈ ਦੀ ਉਲਟੀ ਦਿਸ਼ਾ (Anticlockwise) ਅਤੇ ਦੱਖਣੀ
ਅਰਧ ਗੋਲੇ (Southern Hemisphere) ਵਿੱਚ ਘੜੀ ਦੀ ਸੂਈ ਦੀ ਦਿਸ਼ਾ (Clockwise) ਵਿੱਚ ਚਲਦੀਆਂ ਹਨ ।
ਪ੍ਰਸ਼ਨ 2:- ਚੱਕਰਵਾਤ ਦੀਆਂ ਕਿਸਮਾਂ ਦਾ ਵਰਣਨ ਕਰੋ?
ਉਤਰ: - ਮੁੱਖ ਰੂਪ ਵਿੱਚ ਚੱਕਰਵਾਤਾਂ ਨੂੰ ਦੋ ਹਿੱਸੀਆਂ ਵਿੱਚ ਵੰਡਿਆ ਜਾ ਸਕਦਾ ਹੈ:
1. ਸ਼ੀਤ ਉਸ਼ਣ ਜਾਂ ਨੀਮ ਤਪਤ ਖੰਡੀ ਚੱਕਰਵਾਤ
2. ਉਸ਼ਣ ਜਾਂ ਤਪਤ ਖੰਡੀ ਚੱਕਰਵਾਤ
1)
ਸ਼ੀਤ
ਉਸ਼ਣ
ਜਾਂ
ਨੀਮ
ਤਪਤ
ਖੰਡੀ
ਚੱਕਰਵਾਤ
-
1. ਮੱਧ ਅਕਸ਼ਾਂਸ਼ਾਂ ਦੇ ਸ਼ੀਤ ਉਸ਼ਣ ਖੰਡਾਂ ਵਿਚ ਹਵਾ ਦੇ ਬਹੁਤ ਘੱਟ ਦਬਾਅ ਦੇ ਖੇਤਰਾਂ ਨੂੰ ਸ਼ੀਤ
ਉਸ਼ਣ ਚੱਕਰਵਾਤ ਕਿਹਾ ਜਾਂਦਾ ਹੈ । ਦੋਵੇਂ ਹੀ ਅਰਧ ਗੋਲਿਆਂ ਵਿੱਚ 35 ° ਤੋਂ 65 ° ਅਕਸ਼ਾਂਸ਼ਾਂ
ਦੇ ਵਿਚਕਾਰ ਦੋ ਅਲੱਗ-ਅਲੱਗ ਕਿਸਮਾਂ ਦੇ ਵਾਯੂ ਪੁੰਜਾਂ ਦੇ ਆਪਸ ਵਿੱਚ ਟਕਰਾਉਇ ਕਾਰਨ
ਇਹ ਚੱਕਰਵਾਤ ਹੋਂਦ ਵਿੱਚ ਆਉਂਦੇ ਹਨ ।
2. ਸ਼ੀਤ ਉਸ਼ਣ ਚੱਕਰਵਾਤਾਂ ਦੀਆਂ ਵਿਸ਼ੇਸ਼ਤਾਈਆਂ:
i. ਸ਼ੀਤ ਉਸ਼ਣ ਚੱਕਰਵਾਤ ਅੰਡਾਕਾਰ ਜਾਂ ਲੰਮੇ ਆਕਾਰ ਦੇ ਹੁੰਦੇ ਹਨ ।
ii. ਚੱਕਰਵਾਤ ਦੇ ਕੇਂਦਰ ਵਿੱਚ ਬਹੁਤ ਜਿਆਦਾ ਘੱਟ ਦਬਾਅ ਦਾ ਖੇਤਰ ਹੁੰਦਾ ਹੈ ।
iii. ਵਿਆਸ ਵਿੱਚ ਇਹ 150 ਤੋਂ 3000 ਕਿਲੋਮੀਟਰ (100-2000 ਮੀਲ) ਤੱਕ ਹੋ ਸਕਦਾ ਹੈ ।
iv. ਉੱਤਰੀ ਅਰਧ ਗੋਲੇ ਵਿੱਚ ਪੌਣਾਂ
ਚੱਕਰਵਾਤ ਵਿਚ ਘੜੀ ਦੀ ਸੂਈ ਦੇ ਉਲਟ ਦਿਸ਼ਾ ਅਤੇ ਦੱਖਣੀ
ਅਰਧ ਗੋਲੇ ਵਿੱਚ ਘੜੀ ਦੀ ਸੂਈ ਅਨੁਸਾਰ ਚਲਦੀਆਂ ਰਨ ।
v. ਉਸ਼ਣ
ਕਟਿਬੰਧੀ ਖੇਤਰਾਂ ਵਿੱਚੋਂ ਪੌਣਾਂ ਅਤੇ ਧਰੁਵੀ ਖੇਤਰਾਂ ਵਿੱਚੋਂ ਚੱਲਣ ਵਾਲੀਆਂ ਯਖ਼ ਠੰਡੀਆਂ ਅਤੇ ਨਮੀ ਵਾਲੀਆਂ ਪੌਣਾਂ
ਦੇ ਆਪਸ ਵਿੱਚ ਮਿਲਣ ਨਾਲ ਸ਼ੀਤ
ਉਸ਼ਣ ਚੱਕਰਵਾਤਾਂ ਦਾ ਜਨਮ ਹੁੰਦਾ ਹੈ ।
vi. ਆਮ ਤੌਰ 'ਤੇ ਇਹ ਚੱਕਰਵਾਤ ਪੱਛਮ ਤੋਂ ਪੂਰਬ ਦਿਸ਼ਾ ਵੱਲ ਖਿਸਕਦੇ ਜਾਂਦੇ ਹਨ ਪਰ ਅਕਸਰ ਇਹਨਾਂ ਦਾ ਪੱਥ ਟੇਢਾ-ਮੇਢਾ ਵੀ ਹੋ ਸਕਦਾ ਹੈ ।
vii. ਇਹਨਾਂ ਚੱਕਰਵਾਤਾਂ ਵਿੱਚ ਵਰਖਾ ਹਲਕੀ ਤੋਂ ਦਰਮਿਆਨੀ ਮਾਤਰਾ ਵਿੱਚ ਹੁੰਦੀ ਹੈ ਪਰ ਇਹ ਵੱਡੇ ਖੇਤਰ ਵਿੱਚ ਫੈਲੀ ਹੋਈ
ਹੁੰਦੀ ਹੈ ।
viii.ਚੱਕਰਵਾਤ ਦੇ ਗੁਜ਼ਰ ਜਾਣ
ਦੇ ਬਾਅਦ ਆਕਸ਼ ਸਾਫ਼ ਹੋ ਜਾਂਦਾ ਹੈ ਤੋ ਮੌਸਮ ਸੁਹਾਵਣਾ
ਹੋ ਜਾਂਦਾ ਹੈ ।
ix. ਸੀਤ ਉਸ਼ਣ ਚੱਕਰਵਾਤ ਆਮ ਤੌਰ ਤੋ 35 ° ਤੋਂ 65 ° ਅਕਸ਼ਾਂਸ਼ਾਂ ਦੇ ਦਰਮਿਆਨ ਦੋਵੇਂ ਅਰਧ ਗੋਲਿਆਂ ਵਿੱਚ ਵਰਖਾ ਦਾ ਕਾਰਨ ਬਣਦੇ
ਹਨ । 1987 ਵਿੱਚ 'ਗ੍ਰੋਟ ਸਟਰੰਮ` ਅਤੇ ਅਮਰੀਕਾ ਵਿੱਚ ਹਰੀਕੇਨ ਵਿਲਮਾ 2005 ਵਿੱਚ ਵਿਨਾਸ਼ਕਾਰੀ ਚੱਕਰਵਾਤਾਂ ਵਿੱਚੋਂ ਹਨ ।
2)
ਉਸ਼ਣ
ਖੰਡੀ
ਚੱਕਰਵਾਤ
-
1. ਉਸ਼ਣ ਖੰਡੀ ਚੱਕਰਵਾਤ ਵੀ ਹਵਾ ਦੇ ਬੇਹੱਦ ਘੱਟ ਦਬਾਅ ਦਾ ਖੇਤਰ ਹੈ, ਜੋ 23 ½ ਡਿਗਰੀ ਉੱਤਰ
(ਕਰਕ ਰੇਖਾ) ਅਤੇ 23 ½ ਦੱਖਣ (ਮਕਰ ਰੇਖਾ) ਦੇ ਵਿਚਕਾਰਲੇ ਖੇਤਰ ਵਿੱਚ ਪੈਂਦੇ ਹਨ ।
2. ਇਹਨਾਂ ਚੱਕਰਵਾਤਾਂ ਦਾ ਜਨਮ ਆਮ ਤੌਰ ਤੇ ਸਾਗਰਾਂ ਦੇ ਪੱਛਮੀ ਹਿੱਸਿਆਂ ਵਿੱਚ ਹੁੰਦਾ ਹੈ ਕਿਉਂਕਿ ਪੂਰਬ ਤੋਂ ਪੱਛਮ ਦਿਸ਼ਾ ਵਿੱਚ ਚੱਲਣ ਵਾਲੀਆਂ ਵਪਾਰਕ ਪੌਣਾਂ
ਤੋਂ ਸਾਗਰੀ ਧਾਰਾਂਵਾਂ ਕਾਫੀ ਮਾਤਰਾ ਵਿੱਚ ਨਮੀ ਮੁਹੱਈਆ ਕਰਵਾਉਂਦੀਆਂ ਹਨ ।
3. ਉਸ਼ਣ ਖੰਡੀ ਚੱਕਰਵਾਤਾਂ ਲਈ ਜ਼ਰੂਰੀ ਹਾਲਾਤ ਇਸ ਤਰ੍ਹਾਂ ਹਨ -
i. ਗਰਮ ਅਤੇ ਨਮੀ ਨਾਲ ਭਰਪੂਰ ਹਵਾਵਾਂ ਦੀ ਪੂਰਤੀ ।
ii. ਸਾਗਰਾਂ ਦੇ ਪਾਈ ਦਾ ਤਾਪਮਾਨ 27 ਡਿਗਰੀ ਸੈਂਡੀਗਰੇਡ ਦੇ ਆਸਪਾਸ ਹੋਣੀ
ਚਾਹੀਦਾ ਹੈ ।
iii. ਉਸ਼ਣ ਖੰਡੀ ਚੱਕਰਵਾਤ ਅੰਤਰ ਉਸ਼ਣ ਅਭਿਸਰ ਖੇਤਰ ਵਿੱਚ ਬਣਦੇ
ਹਨ ।
iv. ਕਮਜੋਰ ਉਸ਼ਣ ਖੰਡੀ ਝੱਖੜ ਅਨੁਕੂਲ ਹਾਲਾਤ ਮਿਲ ਤੋ ਤਾਕਤਵਰ ਚੱਕਰਵਾਤ ਬਣ
ਜਾਂਦੇ ਹਨ ।
v. ਧਰਤੀ ਤੋਂ 9 ਤੋਂ 15 ਕਿਲੋਮੀਟਰ ਦੀ ਉਚਾਈ ਤੇ ਵਿਪਰੀਤ ਚੱਕਰਵਾਤ ਦੇ ਹਾਲਾਤ ਹੋਏ ਚਾਹੀਦੇ ਹਨ ।
vi. ਚੱਕਰਵਾਤ ਦੇ ਕੇਂਦਰੀ ਭਾਗ ਨੂੰ ਸੰਸਾਰ ਦੇ ਵੱਖ-ਵੱਖ ਭਾਗਾਂ ਵਿੱਚ ਵੱਖ-ਵੱਖ ਨਾਵਾਂ ਨਾਲ ਜਾਇਆਂ ਜਾਂਦਾ ਹੈ । ਜਿਵੇਂ -
ਦੇਸ਼/ਸਾਗਰ/ਮਹਾਂਦੀਪ |
ਚੱਕਰਵਾਤ ਦਾ ਨਾਂ |
ਚੀਨ ਸਾਗਰ |
ਟਾਈਫੂਨ |
ਫਿਲੀਪਾਈਜ |
ਬਾਈਗੁਇਸ |
ਜਾਪਾਨ |
ਤਾਇਫੂ |
ਮੈਕਸੀਕੋ ਦੀ ਖਾੜੀ, ਕੈਰੇਬੀਅਨ ਸਾਗਰ ਵਿੱਚ |
ਹਰੀਕੇਨ |
ਆਸਟਰੇਲੀਆ |
ਵਿਲੀ ਵਿਲੀ |
ਬੰਗਾਲ ਦੀ ਖਾੜੀ, ਅਰਬ ਸਾਗਰ, ਮੈਡਾਗਾਸਕਰ, ਅਫ਼ਰੀਕਾ
|
ਸਾਈਕਲੋਨ |
vii.ਉਸ਼ਣ ਖੰਡੀ ਚੱਕਰਵਾਤ ਦੀਆਂ ਵਿਸ਼ੇਸ਼ਤਾਵਾਂ -
1) ਉਸ਼ਣ ਖੰਡੀ ਚੱਕਰਵਾਤ ਵੀ ਉਤਰੀ ਅਰਧ ਗੋਲੇ ਵਿੱਚ ਘੜੀ ਦੀ ਸੂਈ ਦੀ ਉਲਟੀ ਦਿਸ਼ਾ ਅਤੇ ਦੱਖਈ ਅਰਧ ਗੋਲੇ ਵਿੱਚ ਘੜੀ ਦੀ ਸੂਈ ਅਨੁਸਾਰ ਚਲਦੇ ਹਨ । ਅਜਿਹਾ ਕੋਰਿਅਲਿਸ ਪ੍ਰਭਾਵ ਕਾਰਨ ਹੁੰਦਾ ਹੈ ।
2) ਉਸ਼ਣ ਖੰਡੀ ਚੱਕਰਵਾਤ ਵਿੱਚ ਸਮਦਾਬ ਰੇਖਾਵਾਂ ਗੋਲ ਆਕ੍ਰਿਤੀ ਵਿੱਚ ਹੁੰਦੀਆਂ ਹਨ ਤੋਂ ਨੇੜੇ -ਨੇੜੇ ਹੁੰਦੀਆਂ ਜਿਸ ਕਾਰਨ ਹਵਾ ਦੇ ਦਬਾਅ ਦੀ ਢਾਲ ਤਿੱਖੀ ਹੁੰਦੀ ਹੈ ।
3) ਉਸ਼ਣ ਖੰਡੀ ਚੱਕਰਵਾਤ ਦਾ ਵਿਆਸ 150 ਤੋਂ 300 ਕਿਲੋਮੀਟਰ ਤੱਕ ਰੋ ਸਕਦਾ ਰੈ ।
4) ਇਹ ਚੱਕਰਵਾਤ ਆਮ ਤੌਰ `ਤੇ ਉਸ਼ਣ ਖੰਡਾਂ ਵਿੱਚ ਸਾਗਰਾਂ ਦੇ ਪੱਛਮੀ ਭਾਗਾਂ ਵਿੱਚ ਜਨਮ ਲੈਂਦੇ ਹਨ ।
5) ਉਸ਼ਣ ਖੰਡੀ ਚੱਕਰਵਾਤ ਆਮ ਤੌਰ ਤੋਂ ਭੂ
-ਮੱਧ ਰੇਖੀ
ਸ਼ਾਂਤ ਵਾਯੂ ਪੇਟੀ ਡੋਲਡਰਮ ਤੋਂ ਜਨਮ ਲੈਂਦੇ ਹਨ ।
6) ਇਹ ਚੱਕਰਵਾਤ ਆਮ ਤੌਰ `ਤੇ ਅਗਸਤ ਤੋਂ ਨਵੰਬਰ ਦੇ ਮਹੀਨਿਆਂ ਵਿੱਚ ਆਉਂਦੇ ਹਨ ।
7)
ਟੌਰਨੇਡੋ
- ਟੌਰਨੇਡੋ ਬਰੁਤ ਹੀ ਵਿਸ਼ਾਲ ਵਾਵਰੋਲਾ ਹੈ ਜਿਸਦੇਂ ਕੇਂਦਰ ਵਿੱਚ ਵਾਯੂਦਾਬ ਬਰੁਤ ਹੀ ਜਿਆਦਾ ਘੱਟ ਹੁੰਦਾ ਹੈ । ਇਸ ਦੀ ਬਣਤਰ
ਕਾਲੀ ਗੋਲ ਕੁੱਪੀ ਵਾਂਗ ਹੁੰਦੀ ਹੈ । ਇਸ ਵਿੱਚ ਪੌਣਾਂ
ਦਾ ਵੇਗ 400 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਤੋਂ ਵੀ ਜਿਆਦਾ ਹੋ ਸਕਦਾ ਹੈ ਅਤੇ ਇਹ ਬਹੁਤ ਹੀ ਜਿਆਦਾ ਵਿਨਾਸ਼ਕਾਰੀ ਹੋ ਸਕਦਾ ਹੈ ।
i. ਗਰਮ ਤੋਂ ਨਮੀ ਵਾਲੀ ਹਵਾ ਦਾ ਹੋਣਾ
ਜ਼ਰੂਰੀ ਹੈ ।
ii. ਜ਼ਮੀਨ ਦਾ ਸੂਰਜੀ ਕਿਰਨਾਂ ਨਾਲ ਗਰਮ ਹੋਣਾ
ਜ਼ਰੂਰੀ ਹੈ । ਉਂਝ ਤਾਂ ਟੋਰਨੇਡੋ ਦੁਨੀਆਂ ਦੇ ਕਈ ਭਾਗਾਂ ਵਿੱਚ ਆਉਂਦੇ ਹਨ, ਪਰ ਮੁੱਖ ਰੂਪ ਵਿੱਚ ਟੋਰਨੇਡੋ ਸੰਯੁਕਤ ਰਾਜ ਅਮਰੀਕਾ ਵਿੱਚ ਹੀ ਆਉਂਦੇ ਹਨ । ਏਥੇ ਹਰ ਵਰ੍ਹੇ ਲਗਭਗ 1000 ਦੇ ਕਰੀਬ ਟੌਰਨੈਡੋ ਰਿਕਾਰਡ ਕੀਤੇ ਜਾਂਦੇ ਹਨ ।
ਪ੍ਰਸ਼ਨ 3:- ਵਿਰੋਧੀ ਚੱਕਰਵਾਤ ਜਾਂ ਪ੍ਰਤੀ ਚੱਕਰਵਾਤ ਤੋਂ ਕੀ ਭਾਵ ਹੈ?
ਉਤਰ: - ਵਿਰੋਧੀ ਚੱਕਰਵਾਤ ਦਾ ਅਰਥ ਹੈ ਵੱਧ ਹਵਾ ਦੇ ਦਬਾਅ ਦਾ ਖੇਤਰ । ਦੂਸਰੇ ਸ਼ਬਦਾਂ ਵਿੱਚ ਹਵਾ ਦੇ ਵਾਯੂਦਾਬ ਦਾ ਖੇਤਰ ਜਿਸ ਦਾ ਵਾਯੂਦਾਬ ਆਪਏ ਆਸ-ਪਾਸ ਦੇ ਖੇਤਰ ਤੋਂ ਜਿਆਦਾ ਹੈ । ਇਸ ਵਿੱਚ ਵੀ ਸਮਦਾਬ ਰੇਖਾਵਾਂ ਗੋਲ ਜਾਂ ਅੰਡਾਕਾਰ ਆਕ੍ਰਿਤੀ ਅਤੇ ਇਕ ਦੂਸਰੇ ਦੇ ਨੇੜੇ ਹੁੰਦੀਆ ਹਨ । ਇਸ ਦਾ ਵਿਆਸ ਸੋ
ਤੋਂ ਲੈ ਕੇ ਹਜਾਰਾਂ ਕਿਲੋਮੀਟਰਾਂ ਤੱਕ ਵੀ ਹੋ ਸਕਦਾ ਹੈ । ਉੱਤਰੀ ਅਰਧ ਗੋਲੇ ਵਿੱਚ ਵਿਰੋਧੀ ਚੱਕਰਵਾਤ ਘੜੀ ਦੀ ਸੂਈ ਦੀ ਦਿਸ਼ਾ ਅਤੇ ਦੱਖਈ ਅਰਧ ਗੋਲੇ ਵਿੱਚ ਘੜੀ ਦੀ ਸੂਈ ਦੀ ਉਲਟੀ ਦਿਸ਼ਾ ਵਿੱਚ ਚਲਦੇ ਹਨ । ਪ੍ਰਤੀ ਚੱਕਰਵਾਤ ਵਿੱਚ ਮੌਸਮ ਬਿਲਕੁਲ ਸਾਫ਼-ਸਾਫ਼ ਨੀਲਾ ਆਸਮਾਨ, ਬੱਦਲਾਂ ਦੇ ਰਹਿਤ, ਤੋਂ ਖੁਸ਼ਕ ਹੁੰਦਾ ਹੈ । ਸਰਦੀਆਂ ਦੇ ਮੰਸਮ ਵਿੱਚ ਕੋਹਰਾ ਤੇ ਧੁੰਦ
ਵੀ ਪੈ ਸਕਦੀ ਹੈ ।