Monday, 18 January 2021

CHAPTER NO.6 FORMATION OF ATMOSPHERE

0 comments

ਅਧਿਆਇ- 6 ਵਾਯੂਮੰਡਲ ਦੀ ਬਣਤਰ ਅਤੇ ਰਚਨਾ

[Part-I]

 

ਪ੍ਰਸ਼ਨ 1:- ਵਾਯੂਮੰਡਲ ਤੋ ਕੀ ਭਾਵ ਹੈ?

ਉਤਰ: - ਸਾਧਾਰਣ ਸ਼ਬਦਾਂ ਵਿੱਚ ਵਾਯੂਮੰਡਲ ਸ਼ਬਦ ਦੋ ਸ਼ਬਦਾਂ ਵਾਯੂ ਅਤੇ ਮੰਡਲ ਦੇ ਸੁਮੇਲ ਤੋਂ ਹੋਂਦ ਵਿੱਚ ਆਇਆ ਹੈ, ਭਾਵ ਧਰਤੀ ਦਾ ਉਹ ਖੇਤਰ ਜਿੱਥੇ ਵਾਯੂ ਹੈ

 

ਪ੍ਰਸ਼ਨ:- ਵਾਯੂਮੰਡਲ ਦਾ ਮਹੱਤਤ ਦਸੋ?

ਉਤਰ:-

1) ਸੂਰਜ ਮੰਡਲ ਦੇ ਸਮੂਹ ਗ੍ਰਹਿਂ ਵਿੱਚੋਂ ਧਰਤੀ ਦੀ ਮਹੱਤਤਾ ਸਭ ਤੋਂ ਵੱਧ ਹੋਏ ਦਾ ਕਾਰਣ ਇੱਥੇ ਜੀਵਨ ਦਾ ਹੋਣਾ ਹੈ ਜਿਸ ਵਿੱਚ ਵਾਯੂਮੰਡਲ ਦਾ ਯੋਗਦਾਨ ਸੱਭ ਤੋਂ ਵੱਧ ਹੈ

 

2) ਸਾਡਾ ਵਾਯੂਮੰਡਲ ਬਾਹਰੀ ਖਲਾਅ ਅਤੇ ਧਰਤੀ ਦੀ ਸਤ੍ਹਾ ਵਿਚਾਲੇ ਇੱਕ ਬਚਾਉਕਾਰੀ ਪਰਤ ਦੇ ਰੂਪ ਵਿੱਚ ਮੌਜੂਦ ਹੈ ਜੋ ਧਰਤੀ ਉੱਪਰ ਹਰ ਕਿਸਮ ਦੇ ਜੀਵਨ (ਪੌਦੇ ਅਤੇ ਜੀਵਾਂ) ਦੀ ਹੋਂਦ ਅਤੇ ਵਾਧੇ ਲਈ ਜ਼ਰੂਰੀ ਗੈਸਾਂ ਦੀ ਪ੍ਰਾਪਤੀ ਦਾ ਸਾਧਨ ਹੈ

 

3) ਇਹ ਸੂਰਜ ਤੋਂ ਆਉਣ ਵਾਲੀਆਂ ਹਾਨੀਕਾਰਕ ਕਿਰਨਾਂ ਨੂੰ ਪਰਾਬੈਂਗਨੀ ਕਿਰਨਾਂ ਤੋਂ ਬਚਾ ਕੇ ਜਿਆਦਾ ਗਰਮ ਹੋਣ ਤੋਂ ਰੋਕਦਾ ਹੈ ਇਹ ਜੀਵਨ ਚੱਕਰ ਲਈ ਜ਼ਰੂਰੀ ਊਰਜਾ ਵੀ ਪ੍ਰਦਾਨ ਕਰਦਾ ਹੈ

 

4) ਵਾਯੂਮੰਡਲ ਸੋਰ ਊਰਜਾ ਦੀ ਧਰਤੀ ਉੱਪਰ ਵੰਡ ਨੂੰ ਖਤਵੇਂ ਅਤੇ ਲੇਟਵੇਂ ਰੁੱਖ ਵੰਡ ਵਿੱਚ ਵੀ ਸਹਾਈ ਹੁੰਦਾ ਹੈ

 

5) ਵਾਯੂਮੰਡਲ ਦੀਆਂ ਹਾਲਤਾਂ ਧਰਤੀ ਦੇ ਹਰ ਖੇਤਰ ਵਿੱਚ ਮਿਲ ਵਾਲੇ ਪੌਦੇ ਅਤੇ ਜੀਵਾਂ ਦੀ ਉੱਤਪਤੀ ਅਤੇ ਵਾਧੇ ਨੂੰ ਪ੍ਰਭਾਵਿਤ ਕਰਦੀਆਂ ਹਨ

ਪ੍ਰਸ਼ਨ 3:- ਵਾਯੂਮੰਡਲ ਦੇ ਵਿਸਥਾਰ ਬਾਰੇ ਲਿਖੋ?

ਉਤਰ:-

1) ਵਾਯੂਮੰਡਲ ਧਰਤੀ ਦੀ ਸਤ੍ਰਾ ਦੇ ਨਾਲ (ਨੇੜੋ) ਸੰਘਣਾ ਹੈ ਅਤੇ ਉਚਾਈ ਦੇ ਨਾਲ ਇਹ ਵਿਰਲਾ ਹੁੰਦਾ ਜਾਂਦਾ ਹੈ

2) ਦਿਨੋ-ਦਿਨ ਹੋ ਰਹੀ ਵਿਗਿਆਨ ਦੀ ਤਰੱਕੀ ਭਾਵੇਂ ਸਾਨੂੰ ਅੱਜ ਧਰਤੀ ਤੋਂ ਹਜਾਰਾਂ ਕਿਲੋਮੀਟਰ ਉਪਰ ਲੈ ਗਈ ਹੈ ਅਤੇ ਅੱਜ ਸਾਡੀ ਵਾਯੂਮੰਡਲ ਸੰਬੰਧੀ ਜਾਣਕਾਰੀ ਪਹਿਲੇ ਸਮੇਂ ਨਾਲ ਬਹੁਤ ਵੱਧ ਗਈ ਹੈ ਪਰ ਅੱਜ ਵੀ ਵਿਗਿਆਨੀਆਂ ਵਿੱਚ ਇਸ ਸੰਬੰਧੀ ਮੱਤਭੇਦ ਹਨ

3) ਆਧੁਨਿਕ ਵਿਗਿਆਨ ਨੇ ਬਨਾਵਟੀ ਉਪਗ੍ਰਹਾਂ ਦੀ ਮਦਦ ਨਾਲ ਵਾਯੂਮੰਡਲ ਦੀ ਵੱਧ ਤੋਂ ਵੱਧ ਉਚਾਈ 16 ਰਜਾਰ ਤੋਂ 32 ਹਜਾਰ ਕਿਲੋਮੀਟਰ ਤੱਕ ਦੱਸੀ ਹੈ ਪਰੰਤੂ ਮੌਸਮ ਅਤੇ ਮਨੁੱਖੀ ਜੀਵਨ ਦੇ ਪੱਖ ਤੋਂ ਪਹਿਲੇ 1 ਕਿਲੋਮੀਟਰ ਤੱਕ ਦਾ ਵਾਯੂਮੰਡਲ ਹੀ ਮੱਹਤਵਪੂਰਣ ਹੈ

 


ਅਧਿਆਇ- 6 ਵਾਯੂਮੰਡਲ ਦੀ ਬਣਤਰ ਅਤੇ ਰਚਨਾ

[Part-II]

 

ਪ੍ਰਸ਼ਨ 1:- ਵਾਯੂਮੰਡਲ ਦੀ ਸੰਘਟਨ ਦਾ ਵਰਣਨ ਕਰੋ?

ਉਤਰ: - ਵਾਯੂਮੰਡਲ ਦੀ ਸੰਘਟਨ

1) ਗੈਸਾਂ

2) ਜਲਵਾਸ਼ਪ

3) ਕਣਾਂ ਵਾਲੇ ਪਦਾਰਥ

 

1) ਗੈਸਾਂ -

·        ਨਾਈਟਰੋਜਨ - ਵਾਯੂਮੰਡਲ ਗੈਸਾਂ ਵਿੱਚੋਂ ਸਭ ਤੋਂ ਵੱਧ ਮਾਤਰਾ(78.93%) ਨਾਈਟਰੋਜਨ ਗੈਸ ਦੀ ਹੁੰਦੀ ਹੈ ਇਹ ਗੈਸ ਭਾਵੇਂ ਦੂਜੇ ਤੱਤਾਂ ਨਾਲ ਜਲਦੀ ਮੇਲ ਨਹੀਂ ਕਰਦੀ ਪਰੰਤੂ ਇਹ ਜੈਵਿਕ ਮੰਡਲ ਦੇ ਸਾਰੇ ਜੀਵਾਂ ਲਈ ਮਹੱਤਵਪੂਰਨ ਰੈ ਕਿਉਂਕਿ ਇਹ ਪ੍ਰੋਟੀਨ ਬਣਾਉਣ ਵਾਲੇ ਐਮੀਨੋ ਏਸਿਡ (Amino Acid) ਦਾ ਮਹੱਤਵਪੂਰਨ ਤੱਤ ਹੈ, ਰਾਲਾਂਕਿ ਜੀਵ ਸਿੱਧੇ ਤੌਰ 'ਤੇ ਇਸ ਦਾ ਇਸਤੇਮਾਲ ਨਹੀਂ ਕਰਦੇ ਹਨ ।

·        ਆਕਸੀਜਨ - ਵਾਯੂਮੰਡਲ ਵਿੱਚ ਆਕਸੀਜਨ ਦੀ ਮਾਤਰਾ ਲਗਭਗ 20.99 ਪ੍ਰਤੀਸ਼ਤ ਹੁੰਦੀ ਹੈ । ਰਸਾਇਈਕ ਤੌਰ ਤੇ ਅਤਿਅੰਤ ਕਾਰਜਸ਼ੀਲ ਹੈ ਅਤੇ ਦੂਜੇ ਤੱਤਾਂ ਨੇ ਬੜੀ ਜਲਦੀ ਰਲਦੀ ਹੈ । ਧਰਤੀ ਉੱਪਰ ਜੀਵਾਂ ਦੀ ਹੋਂਦ ਆਕਸੀਜਨ ਗੈਸ ਕਰਕੇ ਹੈ ਕਿਉਂਕਿ ਸਾਰੇ ਜੀਵ ਇਸ ਦੀ ਵਰਤੋਂ ਸਾਹ ਲੈਣ ਲਈ ਕਰਦੇ ਹਨ ।

·        ਕਾਰਬਨ ਡਾਇਆਕਸਾਈਡ - ਵਾਯੂਮੰਡਲ ਵਿੱਚ 0.03 ਪ੍ਰਤੀਸ਼ਤ ਮਾਤਰਾ ਵਿੱਚ ਮਿਲਣ ਵਾਲੀ ਇਹ ਗੈਸ ਜਲਣ ਤੋਂ ਪੈਦਾ ਹੁੰਦੀ ਹੈ । ਇਸ ਗੈਸ ਦਾ, ਵਾਯੂਮੰਡਲ ਵਿੱਚ ਧਰਤੀ ਤੋਂ ਵਾਯੂਮੰਡਲ ਵੱਲ ਜਾ ਰਰੀ ਊਰਜਾ ਨੂੰ ਜਜ਼ਬ ਕਰਨ ਕਾਰਣ ਮਹੱਤਵ ਬਹੁਤ ਜਿਆਦਾ ਰਹੈ ਅਤੇ ਹੇਠਲੇ ਵਾਯੂਮੰਡਲ ਨੂੰ ਗਰਮ ਕਰਨ ਇਸ ਗੈਸ ਦੀ ਵਰਤੋਂ ਪੌਦਿਆਂ ਦੁਆਰਾ ਪ੍ਰਕਾਸ਼ ਸੰਸਲੇਸ਼ਣ (Photosynthesis) ਵਿੱਚ ਕੀਤੀ ਜਾਂਦੀ ਹੈ ।

·        ਉਜੋਨ - ਇਹ ਜੀਵਨ ਰੱਖਿਅਕ ਗੈਸ ਹੈ ਜੋ ਆਕਸੀਜਨ ਦਾ ਹੀ ਇੱਕ ਰੂਪ ਹੈ ਅਤੇ ਉਪਰੀ ਵਾਯੂਮੰਡਲ ਵਿੱਚ ਘਣਤਾ ਪੱਖੋਂ ਬਹੁਤ ਥੋੜੀ ਮਾਤਰਾ (0.00005%) ਵਿੱਚ ਮਿਲਦੀ ਹੈ । ਇਸ ਦੀ ਸਭ ਤੋਂ ਵੱਧ ਮਾਤਰਾ ਧਰਤੀ ਤੋਂ 20 ਤੋਂ 30 ਕਿਲੋਮੀਟਰ ਦੀ ਉਚਾਈ ਤੇ ਮਿਲਦੀ ਹੈ ਜਿੱਥੇ ਇਹ ਸੂਰਜ ਤੋਂ ਆ ਰਹੀਆਂ ਹਾਨੀਕਾਰਕ ਕਿਰਨਾਂ ਨੂੰ ਜਜ਼ਬ ਕਰਕੇ ਧਰਤੀ 'ਤੇ ਪਹੁੰਚ ਤੋਂ ਰੋਕਦੀ ਹੈ ।

 

 


2) ਜਲਵਾਸ਼ਪ - ਪਾਣੀ (ਜਾਂ ਜਲ) ਦਾ ਵਾਯੂਮੰਡਲ ਵਿੱਚ ਮੋਜੂਦ ਗੈਸੀ ਰੂਪ ਹੈ, ਜਲਵਾਸ਼ਪਾਂ ਦੀ ਬਹੁਤੀ ਮਾਤਰਾ ਧਰਤੀ ਦੇ ਨਾਲ ਲੱਗਦੀ ਵਾਯੂਮੰਡਲ ਦੀ ਹੇਠਲੀ ਪਰਤ ਵਿੱਚ ਹੀ ਹੁੰਦੀ ਰੈ । ਵਾਯੂਮੰਡਲ ਦੇ ਤਲ ਅਤੇ ਉਚਾਈ ਵਧਣ ਨਾਲ ਜਲਵਾਸ਼ਪਾਂ ਦੀ ਮਾਤਰਾ ਘਟਦੀ ਹੈ ਜਦੋਂ ਕਿ ਜਲਵਾਸ਼ਪਾਂ ਦਾ 90% ਹਿੱਸਾ ਧਰਤੀ ਦੀ ਸਤ੍ਹਾ ਤੋਂ ਕਿਲੋਮੀਟਰ ਦੀ ਉਚਾਈ ਤੱਕ ਹੀ ਮਿਲਦਾ ਹੈ, ਜਦਕਿ 8 ਕਿਲੋਮੀਟਰ ਤੱਕ ਦੀ ਉਚਾਈ ਤੋਂ ਬਾਅਦ ਜਲਵਾਸ਼ਪ ਬਿਲਕੁਲ ਖ਼ਤਮ ਹੋ ਜਾਂਦੇ ਹਨ । ਵਰਖਈ ਅਤੇ ਸੰਘਟਨ ਦੀਆਂ ਵੱਖ-ਵੱਖ ਕਿਸਮਾਂ ਜਿਵੇਂ ਕਿ ਬੱਦਲ, ਧੁੰਦ, ਤਰੇਲ, ਕੋਹਰਾ, ਵਰਖਾ, ਗੜੇ ਅਤੇ ਬਰਫਬਾਰੀ ਦਾ ਸਰੋਤ ਵੀ ਜਲਵਾਸ਼ਪ ਰੀ ਹਨ ।

 

3) ਕਣਾਂ ਵਾਲੇ ਪਦਾਰਥ - ਹਵਾ ਵਿੱਚ ਲਟਕਦੇ ਵੱਖ-ਵੱਖ ਆਕਾਰ ਦੇ ਠੋਸ ਅਤੇ ਤਰਲ ਕਣ ਨੂੰ ਐਰੋਸੋਲਜ (Aerosols) ਆਖਦੇ ਹਨ । ਇਹ ਪਦਾਰਥ ਬਹੁਤ ਹੀ ਮਹੀਨ ਹੁੰਦੇ ਹਨ ਅਤੇ ਅਕਸਰ ਹੀ ਹਨੇਰੇ ਕਮਰੇ ਵਿੱਚ ਬੈਠ ਕੇ ਬਾਹਰੋਂ ਆਉਂਦੀ ਧੁੱਪ ਵਿੱਚ ਦਿਖਾਈ ਦਿੰਦੇ ਹਨ । ਕਣ ਵਾਲੇ ਪਦਾਰਥ ਵਾਯੂਮੰਡਲ ਵਿੱਚ ਵੱਖ-ਵੱਖ ਕੁਦਰਤੀ, ਮਨੁੱਖੀ ਤੇ ਸਨਅਤੀ ਸਰੋਤਾਂ ਤੋਂ ਆਉਂਦੇ ਹਨ ਜਿਵੇਂ ਜਵਾਲਾਮੁਖੀ ਵਿਸਫੋਟ ਅਤੇ ਮਿੱਟੀ ਤੋਂ ਉੱਡ ਕੇ ਆਏ ਧੂੜ ਕਣ, ਮਹਾਸਾਗਰਾਂ ਤੋਂ ਨਮਕ ਕਣ, ਪੌਦਿਆਂ ਤੋਂ ਪੈਦਾ ਹੋਏ ਪਰਾਗ ਕਣ, ਜੈਵਿਕ ਪਦਾਰਥਾਂ ਤੋਂ ਬੈਕਟੀਰਿਆ ਅਤੇ ਵਾਇਰਸ ਧੂੰਏ ਅਤੇ ਰਾਖ ਦੇ ਕਣ, ਉਲਕਾਵਾਂ ਤੋਂ ਪੈਦਾ ਪਦਾਰਥ ਆਦਿ ।

 

 


 

 


ਅਧਿਆਇ- 6 ਵਾਯੂਮੰਡਲ ਦੀ ਬਣਤਰ ਅਤੇ ਰਚਨਾ

[Part-III]

 

ਪ੍ਰਸ਼ਨ 1:- ਵਾਯੂਮੰਡਲ ਦੀ ਬਣਤਰ ਬਾਰੇ ਵਿਸਥਾਰ ਨਾਲ ਲਿਖੋ?

ਉਤਰ:-

1) ਵਾਯੂਮੰਡਲ ਬਾਰੇ ਹੁਣ ਤੱਕ ਇਹ ਤਾਂ ਸਾਫ਼ ਹੋ ਗਿਆ ਹੈ ਕਿ ਇਹ ਧਰਤੀ ਦੀ ਸੜ੍ਰਾ ਤੋਂ ਸੁਰੂ ਹੋ ਕੇ ਉੱਪਰ ਵੱਲ ਜਾਂਦਾ ਹੈ, ਪਰੰਤੂ ਕਿੰਨੀ ਉਚਾਈ ਤੱਕ ਇਸ ਬਾਰੇ ਵਿਗਿਆਨੀਆਂ ਵਿੱਚ ਹਾਲੇ ਵੀ ਮੱਤਭੇਦ ਹਨ

2) ਪ੍ਰਮੁੱਖ ਗੈਸਾਂ ਦੀ ਮਾਤਰਾ, ਤਾਪਮਾਨ, ਵਾਯੂਦਾਬ ਅਤੇ ਮੌਸਮੀ ਪ੍ਰਕਿਰਿਆਵਾਂ (Phenomena) ਦੇ ਲਿਹਾਜ਼ ਤੋਂ ਵੇਖਿਆ ਜਾਵੇ ਤਾਂ 97 ਪ੍ਰਤੀਸ਼ਤ ਕੇਵਲ 5.6 ਕਿਲੋਮੀਟਰ ਦੀ ਉਚਾਈ ਤੋਂ ਹੇਠਾਂ ਹੀ ਹੈ

3) ਐਸ.ਪੀਟਰਸਨ ਦੁਆਰਾ ਵਾਯੂਮੰਡਲ ਨੂੰ ਖੜਵੇਂ ਰੁੱਖ ਧਰਤੀ ਦੁਆਲੇ ਤਾਪਮਾਨ ਦੇ ਆਧਾਰ 'ਤੇ 5 ਤਹਿਆਂ ਵਿੱਚ ਵੰਡਿਆ ਗਿਆ ਹੈ

·        ਪਰਿਵਰਤਨ ਮੰਡਲ

·        ਸਮਤਾਪ ਮੰਡਲ

·        ਉਜੋਨ ਮੰਡਲ ਜਾਂ ਮੱਧ ਮੰਡਲ

·        ਆਇਨ ਮੰਡਲ

·        ਬਾਹਰੀ ਮੰਡਲ

 

 

1) ਪਰਿਵਰਤਨ ਮੰਡਲ -

·        ਵਾਯੂਮੰਡਲ ਦੀ ਸਭ ਤੋਂ ਹੈਠਲੀ ਪਰਤ ਅਤੇ ਧਰਤੀ ਤੋਂ ਮੌਜੂਦ ਹਰ ਕਿਸਮ ਦੇ ਜੀਵਾਂ ਲਈ ਅਤਿਅੰਤ ਮਹੱਤਵਪੂਰਨ ਹੈ ਕਿਉਂਕਿ ਮੌਸਮ ਨਾਲ ਸੰਬੰਧਤ ਲਗਭਗ ਸਾਰੀਆਂ ਕਿਰਿਆਵਾਂ ਜਿਵੇਂ (ਵਾਸ਼ਪੀਕਰਣ, ਸੰਘਣਨ, ਵਰਖਦ, ਝੱਖੜ, ਬਿਜਲੀ ਚਮਕਾ ਅਤੇ ਤੂਫਾਨਾਂ) ਦੀ ਉਤਪਤੀ ਇਸੇ ਤਹਿ ਵਿੱਚ ਹੁੰਦੀ ਹੈ।

·        ਇਸ ਤਹਿ ਵਿੱਚ ਵਾਯੂਮੰਡਲ ਦੀਆਂ ਗੈਸਾਂ ਦਾ ਲਗਭਗ 75 ਪ੍ਰਤੀਸ਼ਤ ਪੁੰਜ(Mass) ਅਤੇ ਲਗਭਗ ਸਾਰੇ ਜਲਵਾਸ਼ਪ, ਕਣ ਵਾਲੇ ਪਦਾਰਥ ਹੁੰਦੇ ਹਨ

·        ਇੱਸ ਤਹਿ ਦਾ ਇੱਕ ਮਹੱਤਵਪੂਰਨ ਲੱਛਣ ਉਚਾਈ ਨਾਲ ਤਾਪਮਾਨ ਦਾ ਘੱਟਣਾ ਹੈ ਜੋ ਕਿ ਸਾਧਾਰਣ ਹਾਲਤਾਂ ਵਿੱਚ 6.5° ਸੈਲਸੀਅਸ ਪ੍ਰਤੀ ਕਿਲੋਮੀਟਰ ਹੈ

·        ਪਰਿਵਰਤਨ ਮੰਡਲ ਅਤੇ ਸਮਤਾਪ ਮੰਡਲ ਵਿਚਾਲੇ ਲਗਭਗ 1.5 ਕਿਲੋਮੀਟਰ ਦਾ ਖੇਤਰ ਪਰਿਵਰਤਨ ਮੰਡਲ ਦੀ ਸੀਮਾ ਅਖਵਾਉਂਦਾ ਹੈ ਕਿਉਂਕਿ ਇੱਥੇ ਤਾਪਮਾਨ ਘੱਟਣਾ ਬੰਦ ਹੋ ਜਾਂਦਾ ਹੈ ਤੇ ਪੌਣਾਂ ਅਤੇ ਸੰਵਿਹਣ ਧਰਾਵਾਂ ਬੰਦ ਹੋ ਜਾਂਦੀਆਂ ਹਨ ਇੱਥੇ ਕਿਸੇ ਕਿਸਮ ਦੀ ਮੌਸਮੀ ਕਿਰਿਆ ਨਹੀ ਹੁੰਦੀ ਅਤੇ ਵਾਤਾਵਰਨ ਸ਼ਾਂਤਮਈ ਰਹਿੰਦਾ ਹੈ

 

2) ਸਮਤਾਪ ਮੰਡਲ -

·        ਧਰਤੀ ਦਾ ਸਤ੍ਰਾ ਤੋਂ 16 ਕਿਲੋਮੀਟਰ ਤੋਂ 50 ਕਿਲੋਮੀਟਰ ਦੀ ਉਚਾਈ ਤੱਕ ਵਾਯੂਮੰਡਲ ਖੇਤਰ ਨੂੰ ਸਮਤਾਪ ਮੰਡਲ(Isothermal) ਆਖਦੇ ਹਨ ਇਸ ਤਹਿ ਦੀ ਉਚਾਈ, ਮੋਟਾਈ ਅਤੇ ਤਾਪਮਾਨ ਦੀਆਂ ਹਾਲਾਤਾਂ ਸੰਬੰਧੀ ਭਾਵੇਂ ਵਿਗਿਆਨੀਆਂ ਵਿੱਚ ਮਤਭੇਦ ਹਨ

·        ਉੱਖਰੀ ਸਮਤਾਪ ਮੰਡਲ ਵਿੱਚ ਉਜੋਨ ਗੈਸ ਦੁਆਰਾ ਸੂਰਜ ਤੋਂ ਰਹੀਆਂ ਪਰਾਬੈਂਗਨੀ ਕਿਰਡਾਂ ਨੂੰ ਜਜ਼ਬ ਕਰਨ ਕਰਕੇ ਤਾਪਮਾਨ ਵਧਣਾ ਸ਼ੁਰੂ ਹੋ ਜਾਂਦਾ ਹੈ

·        ਇਸ ਖੇਤਰ ਨੂੰ ਜਿੱਥੇ ਉਜੋਨ ਗੈਸ ਦੀ ਬਹੂਤਾਤ ਰੈ, ਕਈ ਵਿਗਿਆਨੀ ਵਖਰੀ ਤਹਿ(ਉਜੋਨ ਮੰਡਲ) ਵੀ ਕਰਾਰ ਦਿੰਦੇ ਹਨ

 

3) ਮੱਧ ਮੰਡਲ -

·        ਸਮਤਾਪ ਮੰਡਲ ਦੀ ਉੱਪਰੀ ਹੱਦ 5 ਕਿਲੋਮੀਟਰ ਤੋਂ ਉੱਪਰ 80 ਕਿਲੋਮੀਟਰ ਦੀ ਉੱਚਾਈ ਤੱਕ ਦੇ ਵਾਯੂਮੰਡਲ ਨੂੰ ਮੱਧ ਮੰਡਲ ਆਖਦੇ ਹਨ

·        ਇੱਸ ਤਹਿ ਵਿੱਚ ਫਿਰ ਤਾਪਮਾਨ ਉਚਾਈ ਨਾਲ ਘਟਾ ਸ਼ੁਰੂ ਕਰ ਦਿੰਦਾ ਹੈ ਅਤੇ ਇਸ ਤਹਿ ਦੀ ਉੱਪਰੀ ਹੱਦ 'ਤੇ ਪਹੁੰਚ ਕੇ ਇਹ -80 ° ਸੈਲਸੀਅਸ (Celsuis) ਤੱਕ ਘੱਟ ਜਾਂਦਾ ਹੈ

 

4) ਆਇਨ ਮੰਡਲ -

 

·        ਇਸ ਮੰਡਲ ਦੀ ਉਚਾਈ ਧਰਤੀ ਤੋਂ 80 ਤੋਂ 640 ਕਿਲੋਮੀਟਰ ਤੱਕ ਹੈ

·        ਇਸ ਤਹਿ ਦੀ ਖੋਜ ਦਾ ਸਿਹਰਾ Kennelly ਤੋਂ Heaviside ਨਾਮਕ ਵਿਗਿਆਨੀਆਂ ਨੂੰ ਜਾਂਦਾ ਹੈ ਜਿਹਨਾਂ ਨੇ ਰੇਡੀਓ ਤੰਰਗਾਂ(ਦੀ ਮਦਦ ਨਾਲ) ਪਹਿਲੀ ਵਾਰ ਸਿੱਧ ਕੀਤਾ ਕਿ ਇਸ ਪਰਤ ਵਿੱਚ ਗੈਸਾਂ ਦੇ ਅਣੂ (Molecules and atoms) ਪਰਾਬੈਂਗਨੀ, X-rays ਅਤੇ ਗਾਮਾ ਕਿਰਨਾਂ ਦੇ ਪ੍ਰਭਾਵ ਨਾਲ ਇਲੋਕਟਰੰਨ ਦੀ ਅਦਲਾ-ਬਦਲੀ(Addition of Removal of Electrons) ਕਰਕੇ ਚਾਰਜ ਹੋ ਜਾਂਦੇ ਹਨ

·        ਇਸ ਤਹਿ ਵਿੱਚ ਸੋਰ ਊਰਜਾ ਦੀਆਂ ਛੋਟੀਆਂ ਤਰੰਗਾਂ (UV, X, L)ਦੇ ਨਾਈਟਰੋਜਨ ਅਤੇ ਆਕਸੀਜਨ ਗੈਸਾਂ ਦੇ ਅਲੂਆਂ ਦੁਆਰਾ ਜਜ਼ਬ ਕਰਨ ਨਾਲ ਇਸ ਅਤਿਅੰਤ ਵਿਰਲੇ ਵਾਯੂਮੰਡਲ ਵਿੱਚ ਤਾਪਮਾਨ ਵਧਣ ਲੱਗਦਾ ਹੈ ਅਤੇ 1000 ° ਸੈਲਸੀਅਸ਼ ਤੱਕ ਪਹੂੰਚ ਜਾਂਦਾ ਹੈ

 

5) ਬਾਹਰੀ ਮੰਡਲ -

·        ਵਾਯੂਮੰਡਲ ਦੀ ਸੱਭ ਤੋਂ ਉਪਰਲੀ ਪਰਤ ਜਿਸ ਬਾਰੇ ਬਹੁਤ ਘੱਟ ਜਾਣਕਾਰੀ ਪ੍ਰਾਪਤ ਹੈ, ਵਾਲੀ ਤਹਿ 640 ਕਿਲੋਮੀਟਰ ਦੀ ਉਚਾਈ ਤੋਂ ਅੱਗੇ ਤੱਕ ਹੈ

·        ਇੱਥੈ ਕੋਵਲ ਹਾਈਡਰੋਜਨ ਅਤੇ ਹੀਲੀਅਮ ਵਰਗੀਆਂ ਗੈਸਾਂ ਹੀ ਮਿਲਦੀਆਂ ਹਨ ਪਰ ਵਾਯੂਮੰਡਲ ਦੀ ਘਝਤਾ ਬਹੁਤ ਘੱਟ ਹੋਣ ਕਰਕੇ ਇੱਥੇ ਗੈਸੀ ਹੋਂਦ ਮਹਿਸੂਸ ਨਹੀਂ ਰੁੰਦੀ

·        ਰਸਾਇਣਿਕ ਸੰਰਚਨਾ ਦੇ ਆਧਾ ਤੋ ਵਾਯੂਮੰਡਲ ਨੂੰ ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਹੈ -

·        ਹੋਮੋਸਫੀਅਰ - ਧਰਤੀ ਦੀ ਸਤ੍ਰਾ ਤੋਂ 99 ਕਿਲੋਮੀਟਰ ਤੱਕ ਦਾ ਵਾਯੂਮੰਡਲ ਜਿੱਥੇ ਵਾਯੂਮੰਡਲ ਦੀਆਂ ਸਾਰੀਆਂ ਗੈਸਾਂ ਆਪਣੇ ਸਹੀ ਅਨੁਪਾਤ ਵਿੱਚ ਮਿਲਦੀਆਂ ਹਨ

·        ਹੋਟਰੋਸਫੀਅਰ - ਹੋਮੋਸਫੀਅਰ ਤੋਂ ਉੱਪਰ ਦਾ ਵਾਯੂਮੰਡਲ ਆਪਣੀ ਗੈਸੀ ਸੰਰਚਨਾ ਵਿੱਚ ਸਮਾਨਤਾ ਨਹੀਂ ਹੈ ਇਸ ਤਹਿ ਨੂੰ ਅੱਗੇ ਚਾਰ ਤਹਿ ਵਿੱਚ ਕਿਸੇ ਗੈਸ ਦੀ ਬਹੁਤਾਤ ਦੇ ਹਿਸਾਬ ਨਾਲ ਵੰਡਿਆ ਜਾ ਸਕਦਾ ਹੈ

·        ਆਕਸੀਜਨ ਤਹਿ 90 ਤੋਂ 200 ਕਿਲੋਮੀਟਰ

·        ਨਾਈਟਰੋਜਨ ਤਹਿ 200 ਤੋਂ 1100 ਕਿਲੋਮੀਟਰ

·        ਗੈਲੀਅਮ ਤਹਿ 1100 ਤੋਂ 3500 ਕਿਲੋਮੀਟਰ

·        ਹਾਈਟਰੇਜਨ ਤਹਿ 3500 ਤੋਂ ਵਾਯੂਮੰਡਲ ਤੇ ਬਾਹਰੀ ਹਿੱਸੇ ਤੱਕ

 


 

 

 

 

ਅਧਿਆਇ- 6 ਵਾਯੂਮੰਡਲ ਦੀ ਬਣਤਰ ਅਤੇ ਰਚਨਾ

[Part-IV]

 

ਪ੍ਰਸ਼ਨ 1:- ਤਾਪਮਾਨ ਤੋ ਕੀ ਭਾਵ ਹੈ?

ਉਤਰ: - ਵਾਯੂਮੰਡਲ ਦੀ ਗਰਮਾਹਟ ਅਤੇ ਠੰਡੇਪਣ ਨੂੰ ਮਾਪਣ ਲਈ ਡਿਗਰੀ ਸੈਲਸੀਅਸ ਅਤੇ ਡਿਗਰੀ ਫਾਰਨਹੀਂਟ ਦੀ ਵਰਤੋਂ ਕੀਤੀ ਜਾਂਦੀ ਹੈ ਇਸ ਨੂੰ ਹੀ ਤਾਪਮਾਨ ਕਿਹਾ ਜਾਂਦਾ ਰੈ

 

ਪ੍ਰਸ਼ਨ 2:- ਤਾਪਮਾਨ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕਾਂ ਦਾ ਵਰਣਨ ਕਰੋ?

ਉਤਰ: - ਤਾਪਮਾਨ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕ

ਅਕਸ਼ਾਂਸ਼

ਸਮੁੰਦਰ ਤਲ ਤੋਂ ਉਚਾਈ

ਸਮੁੰਦਰੀ ਤੱਟ ਤੋਂ ਦੂਰੀ

ਪ੍ਰਚਲਿਤ ਪੌਣਾਂ ਅਤੇ ਸਾਗਰੀ ਧਾਰਾਵਾਂ

ਧਰਾਤਲ ਦੀ ਕਿਸਮ

ਬੱਦਲਵਾਈ

 

1) ਅਕਸ਼ਾਂਸ਼ - ਕਿਸੇ ਥਾਂ ਦਾ ਤਾਪਮਾਨ ਪ੍ਰਮੁੱਖ ਤੌਰ 'ਤੇ ਉਸ ਸਥਾਨ ਦੁਆਰਾ ਗ੍ਰਹਿ ਕੀਤੇ ਜਾਂਦੇ ਸੂਰਜੀ ਤਾਪ 'ਤੇ ਨਿਰਭਰ ਕਰਦਾ ਰੈ ਜਦੋਂ ਕਿ ਸੂਰਜੀਤਾਪ ਦੀ ਪ੍ਰਾਪਤੀ ਉਸ ਥਾਂ ਦੇ ਅਕਸ਼ਾਂਸ਼ 'ਤੇ ਨਿਰਭਰ ਕਰਦੀ ਹੈ ਉਦਾਹਰਣ ਦੇ ਤੌਰ 'ਤੇ ਭੂ-ਮੱਧ ਰੇਖਾ ਦੇ ਨੇੜੌ ਸਥਿਤ ਨੀਵੇਂ ਅਕਸ਼ਾਂਸ਼, ਧੁਰਵਾਂ ਦੇ ਮੁਕਾਬਲੇ ਜਿਆਦਾ ਸੂਰਜੀਤਾਪ ਪ੍ਰਾਪਤ ਕਰਦੇ ਹਨ ਜਿਸ ਕਰਕੇ ਆਮ ਤੌਰ 'ਤੇ ਹਵਾ ਦਾ ਤਾਪਮਾਨ ਧਰੁਵਾਂ ਵੱਲ ਨੂੰ ਘੱਟਦਾ ਹੈ

 


 

 

2) ਸਮੁੰਦਰ ਤਲ ਤੋਂ ਉਚਾਈ - ਧਰਤੀ ਦੀ ਸਤ੍ਰਾ ਤੋਂ ਉਚਾਈ ਵੱਲ ਜਾਣ ਵੇਲੇ ਤਾਪਮਾਨ ਔਸਤਨ ਇੱਕ ਨਿਸਚਿਤ ਦਰ (6.5 ਸੈਲਸੀਅਸ ਪ੍ਰਤੀ ਕਿਲੋਮੀਟਰ) ਨਾਲ ਘੱਟਦਾ ਹੈ ਇਹੀ ਕਾਰਣ ਹੈ ਕਿ ਸਮੁੰਦਰ ਤਲ ਨਜ਼ਦੀਕ ਸਥਿਤ ਸੈਦਾਨੀ ਇਲਾਕਿਆਂ ਦੇ ਮੁਕਾਬਲੇ ਪਹਾੜੀ ਇਲਾਕੇ ਠੰਢੇ ਹੁੰਦੇ ਹਨ


3) ਸਮੁੰਦਰੀ ਤੱਟ ਤੋਂ ਦੂਰੀ - ਕਿਸੇ ਸਥਾਨ ਦੀ ਸਾਗਰਾਂ ਦੇ ਸੰਬੰਧ ਵਿੱਚ ਸਥਿਤ ਵੀ ਉਸ ਸਥਾਨ ਦੇ ਤਾਪਮਾਨ ਉਤੇ ਅਸਰ ਪਾਉਂਦੀ ਹੈ ਉਦਾਹਰਣ ਦੇ ਤੌਰ 'ਤੇ ਸੂਰਜੀ ਤਾਪ ਦੀ ਇਕੋ ਜਿਹੀ ਮਾਤਰਾ ਗ੍ਰਹਿਣ ਕਰਨ ਵਾਲੇ ਦੋ ਖੇਤਰਾਂ ਵਿੱਚੋਂ ਥਲ ਭਾਗਾਂ ਦੇ ਮੁਕਾਬਲੇ ਜਲ ਭਾਗ ਦੇਰੀ ਨਾਲ ਗਰਮ ਅਤੇ ਠੰਢ ਹੁੰਦੇ ਹਨ ਇਹ ਜਲ ਦੇ ਪਾਰਦਰਸੀ(Transparant) ਹੋਣ ਕਰਕੇ ਜਿਆਦਾ ਗਹਿਰਾਈ ਤੱਕ ਗਰਮੀ ਚਲੇ ਜਾਏ ਅਤੇ ਜਲ ਦੇ ਗਤੀਸ਼ੀਲ ਹੋਣ ਸਦਕਾ ਗਰਮੀ ਦੇ ਵੰਡੇ ਜਾਣ ਕਰਕੇ ਹੁੰਦਾ ਹੈ ਸਮੁੰਦਰਾਂ ਦੇ ਨੇੜੇ ਸਥਿਤ ਥਾਵਾਂ ਉੱਪਰ ਸਮੁੰਦਰੀ ਪ੍ਰਭਾਵ ਕਰਕੇ ਦਰਮਿਆਨਾ ਜਿਹਾ ਤਾਪਮਾਨ(Moderete Temprature) ਹੁੰਦਾ ਹੈ ਜਦਕਿ ਮਹਾਂਦੀਪਾਂ ਦੇ ਅੰਦਰੂਨੀ ਭਾਗ ਇਸ ਪ੍ਰਭਾਵ ਤੋਂ ਵਾਂਝੇ ਰਹਿਏ ਕਰਕੇ ਸਖ਼ਤ ਗਰਮੀ ਅਤੇ ਸਖ਼ਤ ਸਰਦੀ ਵਾਲੇ ਹੁੰਦੇ ਹਨ

 




 

4) ਪ੍ਰਚਲਿਤ ਪੌਣਾਂ ਅਤੇ ਸਾਗਰੀ ਧਰਾਵਾਂ - ਧਰਤੀ ਦੀ ਸਤ੍ਰਾ ਉੱਪਰ ਲੇਟਵੇਂ ਰੁੱਖ ਹਵਾ ਅਤੇ ਪਾਣੀ ਦੀ ਗਤੀ ਗਰਮੀ ਦਾ ਵੱਡੇ ਪੱਧਰ 'ਤੇ ਸਥਾਨਾਂਤਰਣ ਕਰਦੀ ਹੈ, ਜਿਸ ਕਰਕੇ ਇਹਨਾਂ ਦੇ ਪ੍ਰਭਾਵ ਹੇਠ ਆਉ ਵਾਲੇ ਖੇਤਰਾਂ ਦੇ ਤਾਪਮਾਨ ਵਿੱਚ ਭਾਰੀ ਵਖਰੇਵਾਂ ਮਿਲਦਾ ਹੈ ਉਦਹਾਰਣ ਦੇ ਤੌਰ `ਤੇ ਗਰਮ ਪੌਣਾਂ ਤਾਪਮਾਨ ਵਧਾ ਦਿੰਦੀਆਂ ਹਨ ਜਦੋਂ ਕਿ ਠੰਢੀਆਂ ਪੌਣਾਂ ਤਾਪਮਾਨ ਨੂੰ ਘਟਾ ਦਿੰਦੀਆਂ ਹਨ 

5) ਧਰਾਤਲ ਦੀ ਕਿਸਮ - ਧਰਾਤਲ ਦੇ ਰੰਗ, ਬਨਸਪਤੀ, ਡੂਮੀ ਦੀ ਵਰਤੋਂ ਆਦਿ ਵੀ ਤਾਪਮਾਨ ਤੋ ਅਸਰ ਪਾਉਂਦੇ ਹਨ ਸੂਰਜੀ ਤਾਪ ਦੇ ਧਰਤੀ ਦੀ ਸਤ੍ਰਾ ਉੱਪਰ ਪਹੁੰਚ 'ਤੇ ਵੱਖ-ਵੱਖ ਕਿਸਮਾਂ ਦੇ ਧਰਾਤਲ ਵੱਖੋ-ਵੱਖਰੀ ਮਾਤਰ ਵਿੱਚ ਗਰਮੀ ਨੂੰ ਪ੍ਰਵਰਤਿਤ ਕਰਦੇ ਹਨ ਜੋ ਐਲਬੀਡੋ ਅਖਵਾਉਂਦੇ ਹੈ ਗੂੜੇ ਰੰਗ ਦੀ ਮਿੱਟੀ ਵਾਲੇ ਬਨਸਪਤੀ ਤੋਂ ਸੱਖਏ ਖੇਤਰ ਜਿਆਦਾ ਸੂਰਜੀਤਾਪ ਨੂੰ ਜਜ਼ਬ ਕਰਦੇ ਹਨ ਅਤੇ ਘੱਟ ਮਾਤਰਾ ਵਿੱਚ ਪ੍ਰਵਰਤਿਤ ਕਰਦੇ ਹਨ

 


6) ਬੱਦਲਵਾਈ - ਬੱਦਲਾਂ ਦੀ ਹੋਂਦ ਸਥਾਨਕ ਪੱਪਰ `ਤੇ ਤਾਪਮਾਨ ਵਿੱਚ ਤਬਦੀਲੀ ਲੈ ਆਉਂਦੀ ਹੈ ਦਿਨ ਵੇਲੇ ਸਾਫ਼ ਆਸਮਾਨ ਵਾਲੇ ਖੇਤਰਾਂ ਦੇ ਮੁਕਾਬਲੇ ਬੱਦਲਵਾਈ ਵਾਲੇ ਖੇਤਰਾਂ ਵਿੱਚ ਘੱਟ ਤਾਪਮਾਨ ਮਹਿਸੂਸ ਕੀਤਾ ਜਾਂਦਾ ਹੈ ਇਸੇ ਪ੍ਰਕਾਰ ਰਾਤ ਵੇਲੇ ਬੱਦਲਵਾਈ ਹੋਣ 'ਤੇ ਸਾਫ਼ ਰਾਤਾਂ ਨਾਲੋਂ ਵੱਧ ਨਿੱਘਾ ਮੌਸਮ ਮਹਿਸੂਸ ਕੀਤਾ ਜਾਂਦਾ ਹੈ

 

 

ਅਧਿਆਇ- 6 ਵਾਯੂਮੰਡਲ ਦੀ ਬਣਤਰ ਅਤੇ ਰਚਨਾ [Part-IV]

 

ਪ੍ਰਸ਼ਨ 1:- ਵਾਯੂਦਾਬ ਕੀ ਹੈ?

ਉਤਰ: - ਵਾਯੂਦਾਬ, ਹਵਾ ਦੇ ਭਾਰ ਨੂੰ ਆਖਦੇ ਹਨ ਹੋਰ ਭੌਤਿਕ ਵਸਤਾਂ ਵਾਂਗ ਹਵਾ ਵੀ ਗੈਸਾਂ ਦਾ ਮਿਸ਼ਰਣ ਹੋਣ ਕਰਕੇ ਇੱਕ ਨਿਸਚਿਤ ਭਾਰ ਰੱਖਦੀ ਹੈ ਧਰਤੀ ਦੇ ਪ੍ਰਤੀ ਇਕਾਈ ਖੇਤਰ ਉੱਪਰ ਪਾਈ ਜਾਇ ਵਾਲੀ ਹਵਾ ਦਾ ਭਾਰ ਵਾਯੂਦਾਬ ਅਖਵਾਉਂਦਾ ਹੈ

 

ਪ੍ਰਸ਼ਨ 2:- ਹਵਾ ਦੇ ਦਬਾਅ `ਤੇ ਅਸਰ ਪਾਉਣ ਵਾਲੇ ਕਾਰਕਾਂ ਦਾ ਵਰਣਨ ਕਰੋ?

ਉਤਰ: - ਹਵਾ ਦੇ ਦਬਾਅ ਤੇ ਅਸਰ ਪਾਉਣ ਵਾਲੇ ਕਾਰਕ

ਤਾਪਮਾਨ

ਸਮੁੰਦਰ ਤਲ ਤੋਂ ਉਚਾਈ

ਨਮੀ

1) ਤਾਪਮਾਨ - ਵਾਯੂਦਾਬ ਅਤੇ ਹਵਾ ਦੇ ਤਾਪਮਾਨ ਦਾ ਉਲਟਾ ਸੰਬੰਧ ਹੈ ਭਾਵ ਜਿਵੇਂ-ਜਿਵੇਂ ਕਿਸੇ ਥਾਂ ਦਾ ਤਾਪਮਾਨ ਵੱਧਦਾ ਹੈ ਤਿਵੇਂ ਹੀ ਹਵਾ ਫੈਲਦੀ ਹੈ ਅਤੇ ਇਸਦਾ ਆਇਤਨ ਵੱਧਦਾ ਹੈ ਤੋ ਘਣਤਵ ਘੱਟਦਾ ਹੈ ਜਿਸ ਨਾਲ ਵਾਯੂਦਾਬ ਘੱਟਦਾ ਹੈ ਜਿਸ ਦੇ ਉਲਟ ਤਾਪਮਾਨ ਘਟਣ ਨਾਲ ਹਵਾ ਸੁੰਘੜਦੀ ਹੈ ਅਤੇ ਸੰਘਣਾ ਹੋਣ ਕਰਕੇ ਇਸ ਦਾ ਘਣਤਾ ਵੱਧਦਾ ਹੈ

 

 


2) ਸਮੁੰਦਰ ਤਲ ਤੋਂ ਉਚਾਈ - ਹਵਾ ਦਾ ਦਬਾਅ ਕਿਉਂਕਿ ਹਵਾ ਦਾ ਭਾਰ ਸਦਕਾ ਹੈ ਇਸ ਲਈ ਸੱਭ ਤੋਂ ਵੱਧ ਵਾਯੂਦਾਬ ਸਮੁੰਦਰ ਤੱਲ ਤੋ ਹੁੰਦਾ ਹੈ ਜਿਵੇਂ-ਜਿਵੇਂ ਅਸੀ ਸਮੁੰਦਰ ਤੱਲ ਤੋਂ ਉੱਚਾ ਉਠਦੇ ਹਾਂ ਵਾਯੂਮੰਡਲ ਦੀ ਘੱਟਦਾ ਹੈ ਸਮੁੰਦਰ ਤੱਲ ਤੋਂ 5 ਕਿਲੋਮੀਟਰ ਦੀ ਉੱਚਾਈ ਤੋਂ ਵਾਯੂਦਾਬ ਅੱਧਾ ਅਤੇ 11 ਕਿਲੋਮੀਟਰ ਦੀ ਉੱਚਾਈ ਤੇ ਇਹ ਚੋਥਾ ਹਿੱਸਾ ਰਹਿ ਜਾਂਦਾ ਹੈ

 


3) ਹਵਾ ਵਿਚਲੀ ਨਮੀ - ਵਾਸ਼ਪੀਕਰਣ ਦੀ ਕਿਰਿਆ ਕਰਕੇ ਜਲ ਦੇ ਤਰਲ ਅਵਸਥਾ ਤੋਂ ਗੈਸੀ ਅਵਸਥਾ ਵਿੱਚ ਬਦਲ ਨੂੰ ਵਾਯੂਮੰਡਲੀ ਨਮੀ ਆਖਦੇ ਹਨ ਜਲਵਾਸ਼ਪ ਹੋਰ ਗੈਸਾਂ ਦੇ ਮੁਕਾਬਲੇ ਹਲਕੇ ਹੋਣ ਕਰਕੇ ਉੱਪਰ ਉਠਦੇ ਹਨ ਜਿਸ ਕਰਕੇ ਖੁਸ਼ਕ ਹਵਾ ਨਾਲ ਨਮੀ ਵਾਲੀ ਹਵਾ ਦਾ ਦਬਾਅ ਘੱਟ ਹੁੰਦਾ ਹੈ

 

ਪ੍ਰਸ਼ਨ 3:- ਸਮਦਾਬ ਰੇਖਾਵਾ ਤੋਂ ਕੀ ਭਾਵ ਹੈ?

ਉਤਰ: - ਸਮਦਾਬ ਰੇਖਾਵਾ ਨਕਸ਼ਿਆਂ ਉੱਪਰ ਵਾਹੀਆਂ ਉਹ ਰੇਖਾਵਾਂ ਹੁੰਦੀਆਂ ਹਨ ਜੋ ਸਮਾਨ ਵਾਯੂਦਾਬ ਵਾਲੇ ਖੇਤਰਾਂ ਨੂੰ ਆਪਸ ਵਿੱਚ ਜੋੜਦੀਆਂ ਹਨ

 

ਜਲਵਾਯੂ ਵਿਗਿਆਨ ਵਿੱਚ ਵਰਤੇ ਜਾਂਦੇ ਤਕਨੀਕੀ ਸ਼ਬਦ

ਸਮਮੁੱਲ ਰੇਖਾਵਾਂ (Isopleths)

ਰੇਖਾਵਾਂ ਦੀ ਕਿਸਮ_

ਆਈਸਾਨੋਮੋਲੀ (Isonomly)

ਆਈਸੋਬਾਹ (Isobar)

ਆਈਸੋਕਰਾਇਮ (Isocryme)

ਆਈਸੋਹੇਲ (Isohel)

ਆਈਸੋਹਾਇਅਟ (Isohyet)

ਆਈਸੋਕੋਰੰਅਨ (Isokeraun)

ਆਈਸੋਮੇਰ (Isomer)

ਆਈਸੋਨੇਫ (Isoneph)

ਆਈਸੋਨਿਫ਼ (Isonif)

ਆਈਸੋਫੇਨ (Isphene)

ਆਈਸੋਰਾਇਮ (Isoryme)

ਆਈਸੋਟਰਪ (Isoterp)

ਆਈਸੋਥਰਮ (Isotherm)

ਸਮਾਨ ਬੈਰੋਮੀਟ੍ਰਿਕ ਰੇਖਾ

ਸਮਾਨ ਵਾਯੂਦਾਬ ਰੇਖਾ

ਸਮਾਨ ਘੱਟੋ-ਘੱਟੋ ਔਸਤ ਤਾਪਮਾਨ ਰੇਖਾ

ਸਮਾਨ ਸੂਰਜੀ ਚਮਕ ਰੇਖਾ

ਸਮਾਨ ਵਰਖਲ ਰੇਖਾ

ਸਮਾਨ ਬਰਫਾਨੀ ਤੁਫਾਨ ਰੇਖਾ

ਸਮਾਨ ਔਸਤ ਮਾਸਿਕ ਵਰਖਾ (ਫੀਸਤ) ਰੇਖਾ

ਸਮਾਨ ਬੱਦਲਵਾਈ ਰੇਖਾ

ਸਮਾਨ ਬਰਫ਼ਬਾਰੀ ਰੇਖਾ

ਸਮਾਨ ਮੌਸਮੀ ਪ੍ਰਕਿਰਿਆ (ਜਿਵੇਂ ਫੁੱਲ ਆਉਣ ਆਦਿ)

ਸਮਾਨ ਕੋਰਾ ਰੇਖਾ

ਸਮਾਨ ਸਰੀਰ ਕਿਰਿਆ ਅਰਾਮਦੇਰੀ ਰੇਖਾ

ਸਮਾਨ ਤਾਪਮਾਨ ਰੇਖਾ