Monday 18 January 2021

CHAPTER NO.5 VOLCANOES AND EARTHQUAKES

0 comments

ਅਧਿਆਇ- 5 ਜਵਾਲਾਮੁਖੀ ਤੇ ਭੂਚਾਲ

[(i)ਜਵਾਲਾਮੁਖੀ। [Part-I]

 

 

ਪ੍ਰਸ਼ਨ 1:- ਜਵਾਲਾਮੁਖੀ ਕੀ ਹੁੰਦੇ ਹਨ?

ਉਤਰ: - ਜਵਾਲਾਮੁਖੀ ਧਰਤੀ ਦੀ ਪੇਪੜੀ ਦੇ ਉਪਰ ਇੱਕ ਭੇਕ ਜਾਂ ਮੋਘਾ ਹੈ, ਦਿਹ ਛੇਕ ਇੱਕ ਨਾਲੀ ਦੇ ਜ਼ਰੀਏ ਭੂ- ਗਰਭ ਦੀ ਹੇਠਲੀ ਪਰਤ ਵਿੱਚ ਮੈਗਮਾਂ ਦੇ ਭੰਡਾਰ ਨਾਲ ਜੁੜਿਆ ਹੁੰਦਾ ਹੈ ਜਿਸ ਰਾਹੀਂ ਭੂ-ਗਰਭ ਵਿੱਚੋਂ ਅਚਾਨਕ ਪਿਘਲਿਆ ਹੋਈਆ ਲਾਵਾ, ਗੈਸਾਂ ਭਾਫ਼, ਕੰਕਰ ਆਦਿ ਬਾਹਰ ਨਿਕਲਦੇ ਹਨ

 



 

ਪ੍ਰਸਨ 2:- ਜਵਾਲਾਮੁਖੀ ਦੇ ਕਾਰਨ ਦੱਸੋਂ?

ਉਤਰ: - ਜਵਾਲਾਮੁਖ਼ੀ ਦੇ ਕਾਰਨ -

 

1. ਪਲੇਟ ਟੈਕਟੌਨਿਕ ਦਾ ਸਿਧਾਂਤ - ਜਵਾਲਾਮੁਖੀ ਵਿਸਫੋਟ ਸਮੁੰਦਰ ਵਿਚਲੀ ਵਿਸਤਾਰ ਦੀ ਸੀਮਾਂ ਮੱਧ ਸਾਗਰੀ ਕੱਟਕਾਂ (Mid-Ocenic Ridges) ਪਲੇਟਾਂ ਦੇ ਖਿਸਕ. ਤੇ ਪਹਾੜਾਂ ਦੇ ਬਣਨ ਦੀ ਪ੍ਰਕਿਰਿਆ ਨਾਲ ਸਬੰਧਤ ਹਨ ਵਿਨਾਸ਼ਕਾਰੀ ਪਲੇਟ ਸੀਮਾਂ ਵਿੱਚ ਜਦੋਂ ਭਾਰੀ ਪਲੇਟ ਦੇ ਥੱਲੇ ਧੱਸ ਜਾਂਦੀ ਹੈ ਤਾਂ ਭੂ-ਗਰਭ ਵਿੱਚ ਇਸ ਪਲੇਟ ਦੇ ਪਿਘਲਛ ਨਾਲ ਮੈਗਮਾ ਕਿਰਿਆਸ਼ੀਲ ਦਰਾੜੀ ਜਵਾਲਾਮੁਖੀਆਂ ਰਾਹੀਂ ਬਾਹਰ ਆਉਂਦਾ ਹੈ ਇਸ ਤਰ੍ਹਾਂ ਸੰਸਾਰ ਦੇ ਕਿਰਿਆਸ਼ੀਲ ਜਵਾਲਾਮੁਖੀ ਪ੍ਰਸ਼ਾਤ ਮਹਾਸਾਗਰੀ ਪੇਟੀ (Circium Pacific Belt) ਤੇ ਮੱਧ ਮਹਾਂਦੀਪੀ ਪੇਟੀ (Mid Continental Belt) ਵਿੱਚ ਜਿਆਦਾ ਪਾਏ ਜਾਂਦੇ ਹਨ

2. ਧਰਤੀ ਥੱਲੇ ਵੱਧਦਾ ਤਾਪਮਾਨ - ਭੂ-ਗਰਭ ਵਿੱਚ ਥੱਲੇ ਜਾਂਦਿਆਂ ਹਰੇਕ 32 ਮੀਟਰ ਦੇ ਬਾਅਦ 1ºC (ਸੈਂਟੀਗਰੇਡ) ਤਾਪਮਾਨ ਵੱਧਦਾ ਹੈ ਇਸਦਾ ਕਾਰਨ ਰੇਡੀਉ ਐਕਟਿਵ ਪਦਾਰਥਾਂ ਦਾ ਸੜਨਾ (Decay of Radio Active Material) ਹੈ। ਐਨੇ ਜਿਆਦਾ ਤਾਪਮਾਨ ਕਾਰਨ ਇਸ ਪਰਤ ਵਿੱਚ ਮੌਜੂਦ ਚੱਟਾਨਾਂ ਪਿਘਲ ਜਾਂਦੀਆਂ ਹਨ, ਤੇ ਸੰਵਹਿਏ ਕਾਰਨ ਮੈਗਮਾ ਬਾਹਰ ਵੱਲ ਨੂੰ ਜਾਂਦਾ ਰੈ

3. ਭਾਫ਼ ਅਤੇ ਗੈਸਾਂ ਦੀ ਉਤਪਤੀ - ਮੀਂਹ ਦਾ ਅਤੇ ਧਰਤੀ ਹੇਠਲਾ ਪਾਣੀ ਸਿੰਮ ਕੇ ਧਰਤੀ ਦੀਆਂ ਹੇਠਲੀਆਂ ਪਰਤਾਂ ਤੱਕ ਪਹੁੰਚਦਾ ਹੈ ਭੂ-ਗਰਭ ਵਿੱਚ ਜਿਆਦਾ ਗਰਮੀ ਤੇ ਮੈਗਮਾ ਦੇ ਸੰਪਰਕ ਵਿੱਚ ਆਉ ਤੇ ਭਾਫ਼ ਵਿੱਚ ਤਬਦੀਲ ਹੋ ਜਾਂਦਾ ਹੈ ਸੋ ਭੂ-ਗਰਭ ਵਿੱਚ 80 ਤੋਂ 95 ਪ੍ਰਤੀਸ਼ਤ ਜਲਵਾਸ਼ਪ ਤੇ ਭਾਫ਼ ਹੁੰਦੀ ਹੈ ਇਸ ਤੋਂ ਇਲਾਵਾ ਧਰਤੀ ਹੇਠਲੀਆਂ ਗੈਸਾਂ ਵਿੱਚ ਕਾਰਬਨ ਡਾਇਆਕਸਾਈਡ, ਸਲਫਰ ਆਕਸਾਈਡ, ਆਕਸਾਈਡ, ਹਾਈਡਰੋਜਨ, ਅਮੋਨੀਆ ਆਦਿ ਗੈਸਾਂ ਵੀ ਜਵਾਲਾਮੁਖੀ ਵਿਸਫੋਟ ਦਾ ਕਾਰਨ ਬਣਦੀਆਂ ਹਨ

 

 


 [(i) ਜਵਾਲਾਮੁਖੀ। [Part-II]

 

ਪ੍ਰਸ਼ਨ 1:- ਜਵਾਲਾਮੁਖੀ ਕਿਰਿਆਵਾਂ ਦਾ ਵਰਗੀਕਰਨ ਕਰੋ?

ਉਤਰ: - ਵਿਸਫੋਟ ਦੇ ਸਮੇਂ ਜਵਾਲਾਮੁਖੀ ਦਾ ਵਰਤਾਰਾ ਵੱਖੋ-ਵੱਖ ਤਰ੍ਹਾਂ ਦਾ ਹੁੰਦਾ ਹੈ ਵਿਸਫੋਟ ਦੀ ਤੀਬਰਤਾ ਵੀ ਵੱਖੋ-ਵੱਖਰੀ ਹੋ ਸਕਦੀ ਹੈ ਇਸਦਾ ਮੁੱਖ ਕਾਰਨ ਮੈਗਮਾ ਦੀ ਰਸਾਇਣਿਕ ਬਣਤਰ ਤੇ ਮੈਗਮਾ ਦਾ ਗਾੜ੍ਰਾਪਣ ਆਦਿ ਹੁੰਦਾ ਹੈ

ਵਿਸਫੋਟਾਂ ਦੇ ਪ੍ਰਕਾਰ 

1. ਹਵਾਈਅਨ ਵਿਸਫੋਟ

2.  ਸਟਰੌਬੋਲੀਅਨ ਵਿਸਫੋਟ

3. ਜਵਾਲਾਮੁਖੀ ਵਿਸਫੋਟ

4. ਪੇਲੀਨੀਅਨ ਵਿਸਫੋਟ

 

1. ਹਵਾਈਅਨ ਵਿਸਫੋਟ - ਉੱਤਰੀ ਪ੍ਰਸ਼ਾਂਤ ਮਹਾਂਸਾਗਰ ਵਿੱਚ ਹਵਾਈ ਦੀਪ (Hawaii Island) ਉੱਤੇ ਜਵਾਲਾਮੁਖੀ ਵਿਸਫੋਟ ਇਸ ਪ੍ਰਕਾਰ ਦੇ ਹੁੰਦੇ ਹਨ ਇਹ ਵਿਸਫੋਟ ਦਰਾੜੀ ਵਿਸਫੋਟ (Fissure Eruption) ਹੰਦੇ ਹਨ ਜਿਨ੍ਹਾਂ ਵਿੱਚੋਂ ਸਥਾਈ ਲਾਵਾ (Basic Magma) ਬਾਹਰ ਨਿਕਲਦਾ ਹੈ ਅਤੇ ਢਾਲ ਦੀ ਸ਼ਕਲ ਦਾ ਜਵਾਲਾਮੁਖੀ (Shield Volcano) ਪਰਬਤ ਦਾ ਨਿਰਮਾਣ ਕਰਦਾ ਹੈ

 




2.  ਸਟਰੌਬੋਲੀਅਨ ਵਿਸਫੋਟ - ਇਸ ਤਰ੍ਹਾਂ ਦਾ ਜਵਾਲਾਮੁਖੀ ਵਿਸਫੋਟ ਇਟਲੀ ਦੇ ਸਿਸਲੀ (Siclily island) ਦੀਪ ਦੇ ਸਟਰੌਬੋਲੀਅਨ ਜਵਾਲਾਮੁਖੀ ਦੇ ਵਿਸਫੋਟ ਦੇ ਪ੍ਰਕਾਰ ਤੋਂ ਲਿਆ ਗਿਆ ਰੈ ਇਸ ਤਰ੍ਹਾਂ ਦੇ ਜਵਾਲਾਮੁਖੀ 'ਚੋਂ ਬਸਾਲਟ ਮੈਗਮਾ ਬਾਹਰ ਆਉਂਦਾ ਹੈ ਜੋ ਜਿਆਦਾ ਤਰਲ ਨਹੀਂ ਹੁੰਦਾ ਆਮ ਤੌਰ 'ਤੇ ਜਿਆਦਾ ਜਵਾਲਾਮੁਖੀ ਵਿਸਫੋਟ ਇਸ ਪ੍ਰਕਾਰ ਦੇ ਹੁੰਦੇ ਹਨ

 

3. ਵੈਲਕਰਨੀਅਨ (ਜਵਾਲਾਮੁੱਖੀਆ) ਪ੍ਰਕਾਰ ਦਾ ਵਿਸਫੋਟ - ਇਸ ਤਰ੍ਹਾਂ ਦੇ ਜਵਾਲਾਮੁਖੀ ਵਿਸਫੋਟ ਸਮੇਂ ਲਾਵਾ ਬਹੁਤ ਜਿਆਦਾ ਗਾੜ੍ਹਾ ਹੋਏ ਕਾਰਨ ਬਾਹਰ ਨਿਕਲਦੇ ਸਾਰ ਹੀ ਜੰਮ ਜਾਂਦਾ ਹੈ ਅਤੇ ਪਰਤ ਦਰ ਪਰਤ ਲਾਵਾ ਜੰਮਦਾ ਰਹਿੰਦਾ ਹੈ। ਦਸ ਤਰ੍ਹਾਂ ਦੇ ਵਿਸਫੋਟ ਸਮੇਂ ਕੰਕਰ, ਚੱਟਾਨੀ ਖੰਡ (Lapilli) ਜਵਾਲਾਮੁਖੀ ਬੰਬ ਵੀ ਧਮਾਕੇ ਨਾਲ ਬਾਹਰ ਨਿਕਲਦੇ ਹਨ ਜਵਾਲਾਮੁਖ਼ੀ ਉੱਪਰ ਵੱਡਾ ਕਾਲਾ ਬੱਦਲ ਡਾ ਜਾਂਦਾ ਹੈ

 

4. ਪੈਲੀਨੀਅਨ ਵਿਸਫੋਟ - ਇਸ ਤਰ੍ਹਾਂ ਦੇ ਵਿਸਫੋਟ ਵੈਸਟ ਇੰਡੀਜ਼ ਵਿੱਚ ਸਥਿਤ ਮਾਊਟ ਪੇਲੇ (Mt. Pelee) ਜਵਾਲਾਮੁਖੀ ਦੇ ਹੁੰਦੇ ਹਨ ਅਤੇ ਸਭ ਤੋਂ ਜਿਆਦਾ ਵਿਨਾਸ਼ਕਾਰੀ ਵਿਸਫੋਟ ਹੁੰਦੇ ਹਨ ਇਸ ਤਰ੍ਹਾਂ ਦੇ ਜਵਾਲਾਮੁਖੀ ਵਿਸਫੋਟ ਸਮੇਂ ਨਿਕਲਦ ਵਾਲਾ ਲਾਵਾ ਰਾਖ ਤੇ ਠੇਸ ਪਦਾਰਥ ਦੂਰ-ਦੂਰ ਤੱਕ ਉੱਚੇ ਉੱਠੇ ਕੇ ਫੈਲ ਜਾਂਦੇ ਹਨ ਇਸੇ ਤਰ੍ਹਾਂ ਪਲੀਨੀਅਨ ਵਿਸਫੋਟ (Peliniam Eruption) ਆਪਣੇ ਅਸਰ ਦੇ ਪਸਾਰੇ ਕਾਰਨ ਜਿਆਦਾ ਭਿਆਨਕ ਤੇ ਵਿਨਾਸ਼ਕਾਰੀ ਹੁੰਦਾ ਹੈ।

 

 

 

 

 [(i) ਜਵਾਲਾਮੁਖੀ| [Part-III]

 

ਪ੍ਰਸ਼ਨ 1:- ਜਵਾਲਾਮੁਖੀ ਦੇ ਪ੍ਰਕਾਰਾਂ ਦਾ ਵਰਣਨ ਕਰੋ?

ਉਤਰ: - ਜਵਾਲਾਮੁਖੀ ਦੇ ਪ੍ਰਕਾਰ

1. ਬਸਾਲਟ ਲਾਵਾ ਸ਼ੰਕੂ

2. ਬਸਾਲਟ ਗੁੰਬਦ

3. ਸਿੰਡਰ ਜਾਂ ਰਾਖ਼ ਸ਼ੰਕੂ

4.  ਮਿਸ਼ਰਤ ਸ਼ੰਕੂ

5. ਤੇਜ਼ਾਬੀ ਲਾਵਾ ਸ਼ੰਕੂ

 

1. ਬਸਾਲਟ ਲਾਵਾ ਸ਼ੰਕੂ - ਇਸ ਕਿਸਮ ਦੇ ਸ਼ੰਕੂ ਦਾ ਲਾਵਾ ਪਤਲਾ ਹੋਣ ਕਾਰਨ ਦੂਰ ਤੱਕ ਫੈਲ ਜਾਂਦਾ ਹੈ ਤੇ ਜਿਆਦਾ ਉੱਚਾ ਨਹੀਂ ਉਠਦਾ ਨਿਊਜੀਲੈਂਡ ਦਾ ਰੰਗੀ ਟੋਟੋ ਜਵਾਲਾਮੁਖੀ ਇਸ ਦੀ ਉਦਾਹਰਨ ਹੈ

2. ਬਸਾਲਟ ਗੁੰਬਦ - ਹਵਾਈ ਦੀਪ ਦੇ ਜਵਾਲਾਮੁਖੀ ਇਸ ਦੀ ਉਦਾਹਰਨ ਹਨ ਲਾਵਾ ਗੁੰਬਦ ਤਰਲ ਬਸਾਲਟ ਲਾਵਾ ਦੇ ਜੰਮਣ ਨਾਲ ਬਣਦੇ ਹਨ ਇਹ ਉਚਾਈ ਵਿੱਚ ਕਾਫੀ ਉੱਚੇ ਹੁੰਦੇ ਹਨ ਹਵਾਈ ਦੀਪ ਦਾ ਮਾਉਨਾ ਲੋਆ (Mauna Loa) 4,219 ਮੀਟਰ ਉੱਚਾ ਜਵਾਲਾਮੁਖੀ ਇਸ ਦੀ ਉਦਾਹਰਨ ਹਨ

 


3. ਸਿੰਡਰ ਜਾਂ ਰਾਖ਼ ਸ਼ੰਕੂ - ਸਿੰਡਰ ਸ਼ੰਕੂ ਜਿਆਦਾ ਉੱਚੇ ਨਹੀਂ ਹੁੰਦੇ ਇਹਨਾਂ ਦਾ ਨਿਰਮਾ ਜਵਾਲਾਮੁਖੀ ਵਿਸਫੋਟ ਦੇ ਸਮੇਂ ਨਿਕਲੀ ਰਾਖ਼, ਧੂੜ, ਅਤੇ ਕੰਕਰ - ਪੱਥਰ ਦੇ ਜੰਮਣ ਨਾਲ ਹੁੰਦਾ ਹੈ ਜਵਾਲਾਮੁਖੀ ਦੇ ਸੁਰਾਖ਼ ਤੇ ਆਸ ਪਾਸ ਬਰੀਕ ਰਾਖ਼ ਦਾ ਟਿੱਲਾ ਬਝ ਜਾਂਦਾ ਰੈ ਜੋ ਸਮੇਂ ਦੇ ਨਾਲ ਵੱਡਾ ਹੁੰਦਾ ਜਾਂਦਾ ਹੈ ਸੈਥਸੀਕੋ ਦਾ ਜੁਰੂਲੂ ਤੇ ਸੇਨ - ਸੈਲਵੇਡੋਰ ਦਾ ਮਾਊਟ ਇਜਾਲੋਕ ਜਵਾਲਾਮੁਖੀ ਇਸਦੀ ਉਦਾਹਰਨ ਹੈ

  



 

4.  ਮਿਸ਼ਰਤ ਸ਼ੰਕੂ - ਮਿਸ਼ਰਤ ਸ਼ੰਕੂ ਦਾ ਨਿਰਮਾਇ ਵਿਸਫੋਟ ਸਮੇਂ ਨਿਕਲੇ ਜਵਾਲਾਮੁਖੀ ਪਦਾਰਥਾਂ ਰਾਹੀਂ ਵਿਛਾਈਆਂ ਗਈਆਂ ਵੱਖ - ਵੱਖ ਪਰਤਾਂ ਦੇ ਜੰਮਣ ਕਰਕੇ ਹੁੰਦਾ ਹੈ ਇਹਨਾਂ ਨੂੰ ਸਟਰੈਟੋ ਸ਼ੰਕੂ ਵੀ ਆਖਿਆ ਜਾਂਦਾ ਰੈ ਸੰਸਾਰ ਦੇ ਪ੍ਰਸਿੱਧ ਵੱਡੇ ਜਵਾਲਾਮੁਖੀ, ਮਾਊਟ ਫਿਊਜੀਯਾਮਾ (ਜਪਾਨ), ਵਿਸੂਵੀਅਨ (ਇਟਲੀ), ਇਸ ਦੀ ਉਦਾਹਰਨਾਂ ਹਨ

 


5. ਤੇਜ਼ਾਬੀ ਲਾਵਾ ਸ਼ੰਕੂ - ਤੇਜ਼ਾਬੀ ਲਾਵਾ ਸ਼ੰਕੂ ਦਾ ਨਿਰਮਾਣ ਬਹੁਤ ਜਿਆਦਾ ਸਿਲੀਕਾ ਦੀ ਮਾਤਰਾ ਵਾਲੇ ਗਾੜ੍ਰ ਲਾਵੇ ਦੇ ਜੰਮਣ ਨਾਲ ਹੁੰਦਾ ਹੈ ਇਸ ਦੀਆਂ ਢਲਾਈਂ ਤਿੱਖੀਆਂ ਹੁੰਦੀਆਂ ਹਨ ਸਟਰੌਬੋਲੀ ਜਵਾਲਾਮੁਖੀ ਇਸ ਦੀ ਉਦਾਹਰਨ ਹੈ

 

 


 

 

 

 

[(i) ਜਵਾਲਾਮੁਖ਼ੀ [Part-IV]

 

ਪ੍ਰਸ਼ਨ 1:- ਜਵਾਲਾਮੁਖੀ ਭੂ-ਆਕ੍ਰਿਤੀਆਂ ਦਾ ਵਰਣਨ ਕਰੋ?

ਉਤਰ: - ਜਵਾਲਾਮੁਖੀ ਭੂ-ਆਕ੍ਰਿਤੀਆਂ:-

1. ਜਵਾਲਾਮੁਖੀ ਕਰੇਟਰ

2. ਕੈਲਡਰਾ

3. ਬੈਬੋਲਿਥ

4. ਲੈਕੋਲਿਥ

5. ਫੈਕੋਲਿਥ

6.  ਲੈਪੋਲਿਥ

7.  ਸਿੱਲ

8.  ਡਾਇਕ

9. ਗੀਜ਼ਰ

10. ਵਾਸ਼ਪਮੁੱਖ ਜਾਂ ਧੂੰਆਂ ਸੁਰਾਖ

 

1. ਜਵਾਲਾਮੁਖੀ ਕਰੇਟਰ - ਜਵਾਲਾਮੁਖੀ ਦੇ ਸੁਰਾਖ ਦੇ ਹੇਠਾਂ ਧੱਸੇ ਹੋਏ ਭਾਗ ਨੂੰ ਕਰੇਟਰ ਕਿਹਾ ਜਾਂਦਾ ਹੈ ਕਰੇਟਰ ਕੁੱਪੀ ਦੇ ਸਰੂਪ (Funnel shaped) ਦਾ ਹੁੰਦਾ ਹੈ ਕਰੇਟਰ ਦੀਆਂ ਅੰਦਰੂਨੀ ਦੀਵਾਰਾਂ ਦੀ ਢਲਾਨ ਕਾਫੀ ਤਿੱਖੀ ਹੁੰਦੀ ਹੈ ਅਤੇ ਡੂੰਘਾਈ ਕਈ ਸੋ ਮੀਟਰ ਤੱਕ ਹੋ ਸਕਦੀ ਹੈ

 

2. ਕੈਲਡਰਾ - ਬਹੁਤ ਜਿਆਦਾ ਵੱਡੇ ਕਰੇਟਰ ਨੂੰ ਕਲੈਡਰਾ ਕਿਹਾ ਜਾਂਦਾ ਹੈ ਇਸਦੀਆਂ ਦੀਵਾਰਾਂ ਦੀਆਂ ਢਲਾਨਾਂ ਬਹੁਤ ਜਿਆਦਾ ਤਿੱਖੀਆਂ ਹੁੰਦੀਆਂ ਹਨ ਕੈਲਡਰਾ ਦੀ ਉਤਪਤੀ ਬਾਰੇ ਦੋ ਧਾਰਨਾਵਾਂ ਪ੍ਰਚਲਤ ਹਨ ਪਹਿਲੀ ਧਾਰਣਾ ਅਨੁਸਾਰ ਵਿਗਿਆਨਕ ਮੰਨਦੇ ਹਨ ਕਿ ਕੈਲਡਰਾ ਦਾ ਨਿਰਮਾਣ ਕਰੇਟਰ ਦੇ, ਸਮੇਂ ਨਾਲ ਵੱਡਾ ਹੋਣ ਨਾਲ ਹੁੰਦਾ ਹੈ ਕਰੇਟਰ ਥੱਲੇ ਧੱਸੇ ਜਾਣ ਕਾਰਨ ਇਸ ਦੀਆਂ ਦੀਵਾਰਾਂ ਤਿੱਖੀਆਂ ਢਲਾਨਾਂ ਵਾਲੀਆਂ ਹੁੰਦੀਆਂ ਹਨ ਦੂਸਰੀ ਧਾਰਣਾ ਅਨੁਸਾਰ ਕੈਲਡਰਾ ਦਾ ਨਿਰਮਾਣ ਬਹੁਤ ਜਿਆਦਾ ਭਿਆਨਕ ਅਤੇ ਵਿਨਾਸ਼ਕਾਰੀ ਜਵਾਲਾਮੁਖੀ ਵਿਸਫੋਟ ਦਾ ਕਾਰਨ ਹੁੰਦਾ ਹੈ ਸੁਮਾਤਰਾ ਦੀਪ ਦੀ ਟੋਬਾ ਝੀਲ, ਜਾਪਾਨ ਵਿੱਚ ਆਇਰ, ਸੰਯੂਕਤ ਰਾਜ ਅਮਰੀਕਾ ਦੀ ਕਰੇਟਰ ਝੀਲ ਇਸ ਦੀਆਂ ਉਦਹਾਰਨਾਂ ਹਨ

 



 

3. ਬੈਬੋਲਿਥ - ਬੈਥੋਲਿਥ ਦੀ ਗਹਿਰਾਈ ਬਹੁਤ ਜਿਆਦਾ ਹੁੰਦੀ ਹੈ ਤੋ ਰਚਨਾ ਵਿੱਚ ਗ੍ਰੋਨਾਈਨ, ਕੁਆਰਟਜ਼ ਮੋਨੋਜਾਈਟ ਜਾਂ ਡਾਇਓਉਰਾਈਟ ਦੀ ਮਾਤਰਾ ਜਿਆਦਾ ਹੁੰਦੀ ਹੈ ਬੈਥੋਲਿਥ ਦੀ ਸੰਰਚਨਾ ਗੁੰਬਦ (Dome) ਵਰਗੀ ਹੁੰਦੀ ਹੈ ਅਮਰੀਕਾ ਵਿੱਚ ਬੋਲਡਰ ਬੈਥੋਲਿਖ, ਇਡਾਹੋ ਬੈਥੋਲਿਥ ਆਦਿ ਬੈਥੋਲਿਥ ਦੀਆਂ ਉਦਾਹਰਨਾਂ ਹਨ

 


4. ਲੈਕੋਲਿਥ - ਲੈਕੋਲਿਥ ਦੀ ਰਚਨਾ ਤਲਛੱਟੀ ਚਟਾਨਾਂ ਦੀਆਂ ਤਰੋੜਾਂ ਵਿੱਚ ਮੈਗਮਾ ਦੇ ਜੰਮਣ ਨਾਲ ਹੁੰਦੀ ਹੈ ਲੈਕੋਲਿਥ ਉੱਤਲ (convex) ਆਕ੍ਰਿਤੀ ਵਾਲੇ ਹੁੰਦੇ ਹਨ

5. ਫੈਕੋਲਿਥ ਦਾ ਨਿਰਮਾਣ ਵਲਨਦਾਰ - ਫੈਕੋਲਿਥ ਦਾ ਨਿਰਮਾਣ ਵਲਨਦਾਰ (Folded) ਪਰਬਤਾਂ ਦੀਆਂ ਅਪਨਤੀਆਂ ਅਤੇ ਅਭਿਨਤੀਆਂ (Anticline & Syncline) ਵਿੱਚ ਮੈਗਮਾ ਦੇ ਭਰ ਜਾਣ ਨਾਲ ਹੁੰਦਾ ਹੈ

 

6.  ਲੈਪੋਲਿਥ - ਲੈਪੋਲਿਥ ਦਾ ਨਿਰਮਾ੬ ਧਰਾਤਲ ਦੀਆਂ ਤਲਛੱਟੀ ਚਟਾਨਾਂ ਦੀਆਂ ਪਰਤਾਂ ਵਿੱਚ ਅਵਤਲ (Concave) ਸਰੂਪ ਵਾਲੇ ਭਾਗਾਂ ਵਿੱਚ ਮੈਗਮਾ ਦੇ ਠੰਡਾ ਹੋ ਕੇ ਕਠੋਰ ਹੋਣ ਨਾਲ ਹੁੰਦਾ ਹੈ

 

7.  ਸਿੱਲ - ਸਿੱਲ ਦਾ ਨਿਰਮਾਣ ਤਹਿਦਾਰ ਚਟਾਨਾਂ ਦੀਆਂ ਤਹਿਆਂ ਵਿੱਚ ਸਮਾਨਅੰਤਰ ਲਾਵੇ ਦੇ ਜੰਮ ਕੇ ਕਠੋਰ ਹੋਣ ਨਾਲ ਹੁੰਦਾ ਹੈ

 

8.  ਡਾਇਕ - ਮੈਗਮਾ ਦੇ ਚਟਾਨਾਂ ਵਿੱਚ ਲੰਬਵਤ (longitudinal) ਰੂਪ ਵਿੱਚ ਜੰਮਣ ਨਾਲ ਡਾਇਕ ਦਾ ਨਿਰਮਾਣ ਹੁੰਦਾ ਹੈ

9. ਗੀਜ਼ਰ - ਗੀਜ਼ਰ ਇੱਕ ਖਾਸ ਕਿਸਮ ਦਾ ਗਰਮ ਚਸ਼ਮਾ ਹੁੰਦਾ ਹੈ ਜੋ ਗਰਮ ਪਾਣੀ ਅਤੇ ਜਲਵਾਸ਼ਪ ਥੋਤੋ-ਥੋੜੇ ਅੰਤਰਾਲ ਤੇ ਪਾਣੀ ਬਾਹਰ ਵੱਲ ਨੂੰ ਸੁੱਟਦਾ ਹੈ ਗੀਜ਼ਰ ਜਵਾਲਾਮੁਖੀ ਖੇਤਰਾਂ ਵਿੱਚ ਮਿਲਦੇ ਹਨ ਧਰਤੀ ਹੇਠਲਾ ਪਾਣੀ ਜਦੋਂ ਮੈਗਮਾ ਅਤੇ ਗਰਮ ਚਟਾਨਾਂ ਦੇ ਸੰਪਰਕ ਵਿੱਚ ਆਉਂਦਾ ਹੈ ਤਾਂ ਬਹੁਤ ਜਿਆਦਾ ਤਾਪਮਾਨ ਕਾਰਨ ਉਬਲਣ ਲੱਗ ਜਾਂਦਾ ਹੈ ਤੇ ਦਬਾਅ ਦੀ ਵਜ੍ਹਾ ਨਾਲ ਬਾਹਰ ਨੂੰ ਜਾਂਦਾ ਹੈ ਗਰਮ ਚਸ਼ਮੇ (Hot Spring) ਅਤੇ ਗੀਜ਼ਰ(Geyser) ਵਿੱਚ ਥੋੜਾ ਅੰਤਰ ਹੈ ਗਰਮ ਚਸ਼ਮੇ ਵਿੱਚੋਂ ਲਗਾਤਾਰ ਪਾਣੀ ਬਾਹਰ ਆਉਂਦਾ ਰਹਿੰਦਾ ਹੈ ਅਤੇ ਗੀਜ਼ਰ ਤੋਂ ਪਾਣੀ ਇੱਕ ਸੁਰਾਖ ਦੇ ਜ਼ਰੀਏ ਰੁੱਕ-ਰੁੱਕ ਕੇ ਉਡਾਲ ਨਾਲ ਬਾਹਰ ਆਉਂਦਾ ਹੈ ਸੰਯੁਕਤ ਰਾਜ ਅਮਰੀਕਾ ਵਿੱਚ 'ਯੈਲੋਸਟੋਨ ਨੈਸ਼ਨਲ ਪਾਰਕਾ ਵਿੱਚ ਉਲਡ ਫੇਤਫੁੱਲ ਗੀਜ਼ਰ ਹਰ 91 ਮਿੰਟ ਬਾਅਦ ਪਾਣੀ ਉਪਰ ਵੱਲ ਨੂੰ ਸੁੱਟਦਾ ਹੈ ਹਿਮਾਚਲ ਪ੍ਰਦੇਸ਼ ਵਿੱਚ ਮਨੀਕਰਨ ਵਿੱਚ ਗਰਮ ਪਾਣੀ ਦਾ ਚਸ਼ਮਾ ਇਸਦਾ ਉਦਾਹਰਨ ਹੈ

10. ਵਾਸ਼ਪਮੁੱਖ ਜਾਂ ਧੂੰਆਂ ਸੁਰਾਖ - ਫਿਊਮਾਰੋਲ () ਲਾਤੀਨੀ () ਭਾਸ਼ਾ ਦਾ ਸ਼ਬਦ ਹੈ ਜਿਸਦਾ ਅਰਥ ਧਰਤੀ ਦੀ ਪੇਪੜੀ ਉੱਪਰ ਸੁਰਾਖ਼ ਹੁੰਦਾ ਹੈ ਜਿਸ ਰਾਹੀਂ ਗੈਸਾਂ ਤੇ ਜਲਵਾਸ਼ਪ ਬਾਹਰ ਨਿਕਲਦੇ ਹਨ ਦੂਰੋਂ ਦੇਖਣ ਤੇ ਕਿਸੇ ਸਥਾਨ ਤੋਂ ਬਹੁਤ ਜਿਆਦਾ ਧੂੰਆਂ ਨਿਕਲਦਾ ਪ੍ਰਤੀਤ ਹੁੰਦਾ ਹੈ ਫਿਊਮਾਰੋਲ ਵੀ ਜਵਾਲਾਮੁਖੀ ਖੇਤਰਾਂ ਦੇ ਆਸ-ਪਾਸ ਮਿਲਦੇ ਹਨ

 

[(i) ਜਵਾਲਾਮੁਖੀ। [Part-V]

 

ਪ੍ਰਸ਼ਨ 1:- ਜਵਾਲਾਮੁਖੀ ਦਾ ਵਰਗੀਕਰਨ ਕਰੋ?

ਉਤਰ: - ਜਵਾਲਾਮੁਖੀ ਦਾ ਵਰਗੀਕਰਨ

1.  ਕਿਰਿਆਸ਼ੀਲ ਜਵਾਲਾਮੁਖੀ

2. ਸੁੱਤਾ ਹੋਇਆ/ਪ੍ਰਸੁਪਤ/ਜਾਂ ਸ਼ਾਤ ਜਵਾਲਾਮੁਖੀ

3.  ਬੁਝਿਆ ਹੋਇਆ ਜਵਾਲਾਮੁਖੀ

 

1.  ਕਿਰਿਆਸ਼ੀਲ ਜਵਾਲਾਮੁਖੀ - ਸੁਕ੍ਰਿਆ ਜਾਂ ਕਿਰਿਆਸ਼ੀਲ ਜਵਾਲਾਮੁਖੀ ਉਹ ਜਵਾਲਾਮੁਖੀ ਹੁੰਦੇ ਹਨ ਜੋ ਲਗਾਤਾਰ ਲਾਵਾ, ਗੈਸਾਂ, ਰਾਖ ਤੋਂ ਕੰਕਰ-ਪੱਥਰ ਬਾਹਰ ਸੁੱਟਦੇ ਜਾਂ ਕੱਢਦੇ ਰਹਿੰਦੇ ਹਨ ਸੰਸਾਰ ਵਿੱਚ ਲਗਭਗ 600 ਜਵਾਲਾਮੁਖੀ ਕਿਰਿਆਸ਼ੀਲ ਹਨ ਜਿਨ੍ਹਾਂ ਵਿੱਚੋਂ ਲਗਾਤਾਰ ਲਾਵਾ ਬਾਹਰ ਨਿਕਲਦਾ ਹੈ ਸੰਯੁਕਤ ਰਾਜ ਅਮਰੀਕਾ ਵਿੱਚ ਮਾਊਂਟ ਸੈਂਟ ਹੇਲੇਨਾ (109 ਸਾਲ) ਭੂ -ਮੱਧ ਸਾਗਰ ਵਿੱਚ ਸਟਰੌਬੋਲੀ ਅਤੇ ਐਟਨਾ (108 ਸਾਲ) ਕਿਰਿਆਸ਼ੀਲ ਜਵਾਲਾਮੁਖੀ ਦੀਆਂ ਕੁੱਝ ਉਦਾਹਰਨਾਂ ਹਨ ਜੋ ਲਗਾਤਾਰ ਲਾਵਾ ਬਾਹਰ ਸੁੱਟ ਰਹੇ ਹਨ

 


2. ਸੁੱਤਾ ਹੋਇਆ/ਪ੍ਰਸੁਪਤ/ਜਾਂ ਸ਼ਾਤ ਜਵਾਲਾਮੁਖੀ - ਇਹ ਉਹ ਜਵਾਲਾਮੁਖੀ ਹੁੰਦੇ ਹਨ, ਜਿਨ੍ਹਾਂ ਵਿੱਚ ਵਿਸਫੋਟ ਹੋਇਆ ਸੀ ਪਰ ਕਾਫੀ ਸਮੇਂ ਤੋਂ ਇਹ ਸ਼ਾਤ ਪਏ ਹਨ ਪਰ ਅਚਾਨਕ ਇਹਨਾਂ ਵਿੱਚ ਭਿਆਨਕ ਵਿਸਫੋਟ ਹੋ ਸਕਦਾ ਹੈ ਇਹ ਜਵਾਲਾਮੁਖੀ ਬਹੁਤ ਜਿਆਦਾ ਤਬਾਹੀ ਤੇ ਜਾਨ-ਮਾਲ ਦੇ ਨੁਕਸਾਨ ਦਾ ਕਾਰਨ ਬਣਦੇ ਹਨ ਨੇਪਲਜ਼ ਦੀ ਖਾੜੀ (Gulf of Naples) ਵਿੱਚ ਸਥਿਤ ਮਾਊਂਟ ਵਿਸੂਵੀਅਸ (Mt. Visuvius) ਸੁੱਤੇ ਹੋਏ ਜਵਾਲਾਮੁਖੀ ਦੀ ਉਦਾਹਰਨ ਹੈ

 

3.  ਬੁਝਿਆ ਹੋਇਆ ਜਾਂ ਮਰ ਚੁੱਕਾ ਜਵਾਲਾਮੁਖੀ - ਮਰ ਚੁੱਕੇ ਜਾਂ ਬੁੱਝ ਚੁੱਕੇ ਜਵਾਲਾਮੁਖੀ ਉਹ ਜਵਾਲਾਮੁਖੀ ਹੁੰਦੇ ਹਨ ਜਿਨ੍ਹਾਂ ਵਿੱਚ ਕੋਈ ਧਮਾਕੇ ਜਾਂ ਵਿਸਫੋਟ ਦੇ ਚਿੰਨ੍ਹ ਨਹੀਂ ਹਨ ਤੇ ਭਵਿੱਖ ਵਿੱਚ ਵੀ ਕਿਸੇ ਕਿਸਮ ਦੇ ਵਿਸਫੋਟ ਦੀ ਕੋਈ ਸੰਭਾਵਨਾ ਨਹੀਂ ਹੈ ਇਸਦਾ ਕਾਰਨ ਇਹ ਹੁੰਦਾ ਹੈ ਕਿ ਇਹਨਾਂ ਨੂੰ ਮੈਗਮਾ ਦੀ ਪੂਰਤੀ ਬੰਦ ਹੋ ਚੁੱਕੀ ਹੁੰਦੀ ਹੈ ਨੀਦਰਲੈਂਡ ਦਾ ਸ਼ਿਪਾਰਕ ਜਵਾਲਾਮੁਖੀ ਅਤੇ ਸਕਾਟਲੈਂਡ ਵਿੱਚ ਐਡਿਨਬਰ੍ਹਾ ਕੈਸਲ (Edinbuorgh Castle) ਮਰ ਚੁੱਕੇ ਜਵਾਲਾਮੁਖੀਆਂ ਦੀਆਂ ਉਦਾਹਰਨਾਂ ਹਨ

 

 

 

[(i) ਜਵਾਲਾਮੁਖ਼ੀ| [Part-VI]

 

ਪ੍ਰਸ਼ਨ 1:- ਜਵਾਲਾਮੁਖੀ ਵਿੱਚੋ ਨਿਕਲਏ ਵਾਲੇ ਪਦਾਰਥਾਂ ਦਾ ਵਰਣਨ ਕਰੋ?

ਉਤਰ: - ਜਵਾਲਾਮੁਖੀ ਵਿੱਚੋ ਨਿਕਲਣ ਵਾਲੇ ਪਦਾਰਥ:-

1. ਜਲ ਵਾਸ਼ਪ ਅਤੇ ਗੈਸਾਂ

2.  ਮੈਗਮਾ ਤੋ ਲਾਵਾ

3. ਠੋਸ ਪਦਾਰਥ

 

Materials ejected

 

 


 

 

1. ਜਲ ਵਾਸ਼ਪ ਅਤੇ ਗੈਸਾਂ - ਜਵਾਲਾਮੁਖੀ ਵਿਸਫੋਟ ਦੇ ਸਮੇਂ ਨਿਕਲਛ ਵਾਲੀਆਂ ਗੈਸਾਂ ਵਿੱਚ 60 ਤੋਂ 96 ਪ੍ਰਤੀਸ਼ਤ ਭਾਫ਼ ਤੋ ਵਾਸ਼ਪ ਹੁੰਦੇ ਹਨ ਇਸ ਤੋਂ ਇਲਾਵਾ ਕਾਰਬਨ ਡਾਇਆਕਸਾਈਡ, ਨਾਈਟਰੋਜਨ ਆਕਸਾਈਡ, ਸਲਫ਼ਰ ਡਾਇਆਕਸਾਈਡ, ਕਾਰਬਨ ਮੋਨੋਆਕਸਾਈਡ ਤੇ ਹਾਈਡਰੋਕਲੋਰਿਕ ਐਸਿਡ ਹੁੰਦੀਆਂ ਹਨ।

 

2.  ਮੈਗਮਾ ਤੋ ਲਾਵਾ - ਧਰਤੀ ਦੀ ਪੇਪੜੀ ਦੇ ਹੇਠਲੀ ਪਰਤ ਵਿੱਚ ਤਾਪਮਾਨ ਵੱਧ ਹੋਏ ਕਾਰਨ ਚਟਾਨਾਂ ਪਿਘਲ ਜਾਂਦੀਆਂ ਰਨ ਮੈਗਮਾ ਅਸਲ ਵਿੱਚ ਪਿਘਲੀਆਂ ਹੋਈਆਂ ਚਟਾਨਾਂ ਹੀ ਹੁੰਦਾ ਹੈ ਸੋ ਧਰਤੀ ਦੇ ਹੇਠਾਂ ਮੈਗਮਾ ਜਦੋਂ ਜਵਾਲਾਮੁਖੀ ਦੇ ਕਰੇਟਰ ਤੋਂ ਬਾਹਰ ਆਉਂਦਾ ਹੈ, ਉਸ ਨੂੰ ਲਾਵਾ ਕਿਹਾ ਜਾਂਦਾ ਹੈ ਲਾਵਾ ਤੋ ਮੈਗਮਾ ਨੂੰ ਇਸ ਵਿੱਚ ਮੌਜੂਦ ਸਿਲਿਕਾ ਦੀ ਮਾਤਰਾ ਤੋਂ ਵੀ ਵੱਖ-ਵੱਖ ਕੀਤਾ ਜਾਂਦਾ ਹੈ ਮੈਗਮਾ ਵਿੱਚ ਸਿਲਿਕਾ ਦੀ ਪ੍ਰਤੀਸ਼ਤਤਾ ਵੱਧ ਹੁੰਦੀ ਹੈ ਲਾਵਾ ਵਿੱਚ ਸਿਲਿਕਾ ਘੱਟ ਹੁੰਦੀ ਹੈ

 





3. ਠੋਸ ਪਦਾਰਥ - ਜਵਾਲਾਮੁਖੀ ਵਿਸਫੋਟ ਸਮੇਂ ਚਟਾਨਾਂ ਟੁੱਟ ਕੇ ਜੋਰਦਾਰ ਧਮਾਕੇ ਨਾਲ ਬਾਹਰ ਜਾਂਦੀਆਂ ਹਨ ਇਹਨਾਂ ਠੋਸ ਪਦਾਰਥਾਂ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ।

 

1. ਧੂੜ ਕਣ

ਬਹੁਤ ਮਹੀਨ

2. ਰਾਖ

ਲੈਪੀਲੀ

2mm ਦਾ ਆਕਾਰ

3. ਜਵਾਲਾਮੁਖੀ ਬੰਬ

6cm ਦਾ ਆਕਾਰ ਜਾਂ ਇਸ ਤੋਂ ਜਿਆਦਾ

 

 


 


 

 


 

[(i) ਜਵਾਲਾਮੁਖੀ| [Part-VII]

 

ਪ੍ਰਸ਼ਨ 1:- ਸੰਸਾਰ ਵਿਚ ਜਵਾਲਾਮੁਖੀ ਦੀ ਵੰਡ ਦਾ ਵਰਣਨ ਕਰੋ?

ਉਤਰ:-

1) ਸੰਸਾਰ ਦੇ ਬਹੁਤ ਸਾਰੇ ਦੇਸ਼ਾਂ ਵਿੱਚ ਕੋਈ ਨਾ ਕੋਈ ਜਵਾਲਾਮੁਖੀ ਮਿਲਦੇ ਹਨ

2) ਭੂਚਾਲ ਦੇ ਵਿਤਰਣ ਵਾਂਗ ਜਵਾਲਾਮੁਖੀਆਂ ਦਾ ਸੰਸਾਰ ਵਿੱਚ ਵਿਤਰਣ ਮਿੱਥੇ ਸਥਾਨਾਂ 'ਤੇ ਹੈ

3) ਸੰਸਾਰ ਦੇ ਜਵਾਲਾਮੁਖੀ ਵਿਤਰਏ ਦੇ ਨਕਸ਼ੇ ਵੱਲ ਦੇਖਿਆਂ ਪਤਾ ਲਗਦਾ ਹੈ ਕਿ ਜਵਾਲਾਮੁਖੀ ਮਹਾਂਦੀਪੀ ਪਲੇਟ ਸੀਮਾਵਾਂ ਤੇ ਹੋਰ ਧਰਤੀ ਦੀ ਪੇਪੜੀ ਤੇ ਕਮਜੋਰ ਹਿੱਸਿਆਂ ਨਾਲ ਜੁੜੇ ਹੋਏ ਹਨ

4) ਇਹਨਾਂ ਵਿੱਚ ਉੱਤਰੀ ਅਮਰੀਕਾ ਦੇ ਪੱਛਮੀ ਕੌਰਡੀਲੇਰਾ, ਦੱਖਈ ਅਮਰੀਕਾ ਵਿੱਚ ਐਂਡੀਜ਼ ਪੂਰਬੀ ਏਸੀਆ ਤੇ ਪੂਰਬੀ ਇੰਡੀਜ਼ ਦੇ ਪਰਬਤੀ ਇਲਾਕੇ (ਐਲਪਸ ਤੋ ਹਿਮਾਲਿਆ ਪਰਬਤ ਸ਼੍ਰੇਣੀਆਂ ਨੂੰ ਛੱਡ ਕੇ) ਸ਼ਾਮਲ ਹਨ

 

 


5) ਅਗਨੀ ਚੱਕਰ -

 

·        ਪ੍ਰਸ਼ਾਂਤ ਮਹਾਂਸਾਗਰੀ ਚੁਫੇਰੀ ਪੇਟੀ ਸੰਸਾਰ ਦੇ ਸਭ ਤੋਂ ਜਿਆਦਾ ਕਿਰਿਆਸ਼ੀਲ ਜਵਾਲਾਮੁਖੀ ਪਰਬਤਾਂ ਦੀ ਮਾਲਾ ਦੀ ਤਰ੍ਹਾਂ ਹੈ ਇਸ ਨੂੰ ਅਗਨੀ ਚੱਕਰ (Ring of Fire) ਵੀ ਕਿਹਾ ਜਾਂਦਾ ਰੈ ਇਹ ਪੇਟੀ ਪ੍ਰਸ਼ਾਂਤ ਮਹਾਂਸਾਗਰ ਦੇ ਚਾਰੋਂ ਪਾਸੇ ਫੈਲੀ ਹੋਈ ਹੈ

 

·        ਇਹ ਪੇਟੀ ਅੰਟਾਰਟਿਕਾ ਦੇ ਇਰੋਬਸ ਪਰਬਤਾਂ ਤੋਂ ਆਂਰਭ ਹੋ ਕੇ ਉੱਤਰ ਵੱਲ ਦੱਖਈ ਅਮਰੀਕਾ ਦੇ ਐਂਡੀਜ਼ ਅਤੇ ਉੱਤਰੀ ਅਮਰੀਕਾ ਦੇ ਰੰਕੀਜ਼ ਪਰਬਤਾਂ ਤੋਂ ਹੁੰਦੀ ਹੋਈ ਅਲਾਸਕਾ ਤੱਕ ਪਹੁੰਚਦੀ ਹੈ । ਇਥੋਂ ਇਹ ਪੂਰਬ ਵੱਲ ਮੁਤ ਕੇ ਪੂਰਬੀ ਤੱਟਵਰਤੀ ਭਾਗਾਂ ਵੱਲ ਨੂੰ ਮੋੜ ਕੱਟ ਕੇ ਅੱਗੇ ਵੱਧਦੀ ਰੈ ਤੇ ਜਵਾਲਾਮੁਖੀਆਂ ਦੀ ਇਕ ਚਾਪ(Arc) ਜਾਂ ਮਾਲਾ(Festoon) ਬਣਾਉਂਦੀ ਹੈ

 

·        ਇਸ ਵਿੱਚ ਸਖਾਲਿਨਦੀਪ, ਕਾਮਚਾਟਕਾ, ਜਪਾਨ, ਫਿਲੀਪਾਈਨਜ਼ ਦੀਪ ਸਮੂਹਾਂ ਤੋਂ ਹੁੰਦੀ ਹੋਈ ਮੱਧ ਮਹਾਂਦੀਪ ਪੇਟੀ ਦੇ ਪੂਰਬੀ ਇੰਡੀਜ਼ ਤੱਕ ਪਹੁੰਚ ਜਾਂਦੀ ਹੈ

 

·        ਇਸ ਪੈਟੀ ਵਿੱਚ ਸੰਸਾਰ ਦਾ ਸਭ ਤੋਂ ਉੱਚਾ ਜਵਾਲਾਮੁਖੀ ਕੋਟੋਪੈਕਸੀ(Cotopaxi) ਹੈ ਜਿਸ ਦੀ ਉੱਚਾਈ ਸਮੁੰਦਰ ਤਲ ਤੋਂ 19,613 ਫੁੱਟ ਹੈ

 

·        ਮਾਊਂਟ ਫਿਊਜੀਯਾਮਾ(ਜਾਪਾਨ), ਸ਼ਾਸਤਾ ਰੋਨੀਅਰ, ਹੁੱਡ (ਪੱਛਮੀ ਕੋਰੀਡੇਲਰਾ), ਦਸ ਹਜਾਰ ਧੂੰਹਾਰਿਆਂ ਦੀ ਘਾਟੀ(A Valley of ten thousand smoke) ਅਲਾਸਕਾ, ਮਾਊਂਟ ਸੇਂਟ ਹੈਲੇਨਸ(ਵਾਸ਼ਿੰਗਟਨ,U.S.A.), ਕਿਲਾਵੇਆ(ਹਵਾਈ ਦੀਪ), ਮਾਊਂਟ ਤਾਲ ਜਵਾਲਾਮੁਖੀ ਆਉਂਦੇ ਹਨ

 


 

 

 

 


 

 

 [(i) ਜਵਾਲਾਮੁਖੀ| [Part-VIII]

 

ਪ੍ਰਸ਼ਨ 1:- ਭੂਚਾਲ ਤੋਂ ਕੀ ਭਾਵ ਹੈ?

ਉਤਰ: - ਭੂਚਾਲ (Earthquake) ਧਰਤੀ ਦੇ ਪੈਦਾ ਹੋਏ ਵਾਲਾ ਥਰਥਰਾਰਟ ਤੋਂ ਕਾਂਬਾ (Vibrations) ਹੈ ਜੋ ਧਰਤੀ ਦੀ ਪੇਪੜੀ 'ਤੇ ਚਟਾਨਾਂ ਦੇ ਅਚਾਨਕ ਟੁੱਟਣ ਨਾਲ ਪੈਦਾ ਹੁੰਦਾ ਹੈ ਇਸ ਕਾਰਨ ਇਮਾਰਤਾਂ ਢਹਿ ਢੇਰੀ ਹੋ ਜਾਂਦੀਆਂ ਹਨ ਤੇ ਕਈ ਵਾਰ ਸ਼ਹਿਰਾਂ ਦੇ ਸ਼ਹਿਰ ਤੱਕ ਤਬਾਹ ਹੋ ਸਕਦੇ ਹਨ

 


 

ਪ੍ਰਸ਼ਨ 2:- ਭੂਚਾਲ ਫੋਕਸ ਕੀ ਹੁੰਦਾ ਹੈ? ਜਾਂ ਹਾਈਪੋਸੈਂਟਰ ਕੀ ਹੁੰਦਾ ਹੈ?

ਉਤਰ: - ਧਰਤੀ 'ਤੇ ਜਿਸ ਜਗ੍ਹਾਂ ਉਪਰ ਭੂਚਾਲ ਪੈਦਾ ਹੁੰਦਾ ਹੈ ਉਸਨੂੰ ਭੂਚਾਲ ਦਾ ਫੋਕਸ (Focus of Earthquake) ਕਿਹਾ ਜਾਂਦਾ ਹੈ ਇਸਨੂੰ ਹਾਈਪੋਸੈਂਟਰ (Hypocenter) ਵੀ ਆਖਿਆ ਜਾਂਦਾ ਰੈ ਫੋਕਸ ਦੀ ਡੂੰਘਾਈ 10 ਕਿਲੋਮੀਟਰ ਤੋਂ ਲੈਕੇ 7੦੦ ਕਿਲੋਮੀਟਰ ਤੱਕ ਹੋ ਸਕਦੀ ਹੈ ਭੂਚਾਲ ਦੀ ਤੀਬਰਤਾ ਫੋਕਸ ਦੀ ਡੂੰਘਾਈ 'ਤੇ ਨਿਰਭਰ ਕਰਦੀ ਹੈ ਧਰਤੀ ਦੀ ਸਤ੍ਰਾ ਤੋਂ ਫੋਕਸ ਜਿੰਨ੍ਹਾਂ ਪੱਟ ਡੂੰਘਾ ਹੋਵੇਗਾ, ਡੂਚਾਲ ਦੀ ਤੀਬਰਤਾ ਅਤੇ ਧਰਤੀ ਉੱਪਰ ਨੁਕਸਾਨ ਉੱਨਾ ਰੀ ਜਿਆਦਾ ਹੋਵੇਗਾ




ਪ੍ਰਸ਼ਨ 3:- ਅਧਿਕੇਂਦਰ ਤੋਂ ਕੀ ਭਾਵ ਹੈ?

ਉਤਰ: - ਫੋਕਸ ਤੋਂ ਐਨ ਸਿੱਧੀ ਰੇਖਾ ਤੇ ਧਰਤੀ ਉੱਪਰ ਬਿੰਦੂ ਜਿਥੇ ਭੂਚਾਲ ਦਾ ਸਭ ਤੋਂ ਜਿਆਦਾ ਅਸਰ ਹੁੰਦਾ ਹੈ, ਉਸਨੂੰ ਅਧਿਕੇਂਦਰ (Epicenter) ਕਿਹਾ ਜਾਂਦਾ ਹੈ।

 

 


 

ਪ੍ਰਸ਼ਨ 4:- ਭੂਚਾਲ ਦੀ ਤੀਬਰਤਾ ਮਾਪ ਵਾਲੇ ਯੰਤਰ ਨੂੰ ਕੀ ਕਹਿੰਦੇ ਹਨ?

ਉਤਰ: - ਭੂਚਾਲ ਦੀ ਤੀਬਰਤਾ ਨੂੰ ਮਾਪ ਵਾਲੇ ਯੰਤਰ ਨੂੰ ਭੂ-ਕੰਬ ਲੇਖੀ/ਭੂ-ਕੰਬ ਮਾਪੀ ਯੰਤਰ ਜਾਂ

ਸੀਸਮੋਗਰਾਫ਼ (Seismograph or Seismometer) ਕਿਹਾ ਜਾਂਦਾ ਹੈ

 

ਪ੍ਰਸ਼ਨ 5:- ਸਿਸਮੌਲੋਜੀ ਕੀ ਹੈ?

ਉਤਰ: - ਭੂਚਾਲ ਦੇ ਵਿਗਿਆਨ ਨੂੰ ਸਿਸਮੌਲੋਜੀ (Seismology) ਜਾਂ ਭੂ-ਕੰਬ ਵਿਗਿਆਨ ਕਿਹਾ ਜਾਂਦਾ ਹੈ

 

 

 

 

 

[(i) ਜਵਾਲਾਮੁਖ਼ੀ| [Part-IX]

 

ਪ੍ਰਸ਼ਨ 1:- ਭੂਚਾਲ ਦੇ ਮੁੱਖ ਕਾਰਨ ਦੱਸੋ?

ਉਤਰ: - ਭੂਚਾਲ ਦੇ ਮੁੱਖ ਕਾਰਨ

1) ਜਵਾਲਾਮੁਖੀ ਦਾ ਫ਼ੱਟਣਾ

2) ਭੱਜ ਜਾਂ ਟੁੱਟ ਜਾਣਾ

3) ਪਲੇਟ ਟੈਕਟੈਨਿਕ

4) ਮਨੁੱਖੀ ਕਾਰਨ

 

1) ਜਵਾਲਾਮੁਖੀ ਦਾ ਫ਼ੱਟਣਾ - ਜਵਾਲਾਮੁਖੀ ਦਾ ਫ਼ੱਟਣਾ ਭੂਚਾਲਾਂ ਦੀ ਉਤਪਤੀ ਦਾ ਇੱਕ ਪ੍ਰਮੁੱਖ ਕਾਰਨ ਹੈ ਜਵਾਲਾਮੁਖੀ ਵਿੱਚ ਅਚਾਨਕ ਵਿਸਫੋਟ ਕਾਰਨ ਭੂਚਾਲ ਦੀਆਂ ਤਰੰਗਾਂ ਉਤਪੰਨ ਹੁੰਦੀਆਂ ਹਨ ਇਸ ਤਰਾਂ ਦੇ ਭੂਚਾਲਾਂ ਦਾ ਉਤਪੰਨ ਕੇਂਦਰ ਜਾਂ ਫੋਕਸ (Focus) ਜਿਆਦਾ ਡੂੰਘਾ ਨਹੀਂ ਹੁੰਦਾ ਇਸਦਾ ਅਸਰ ਵੀ ਕੁਝ ਵਰਗ ਕਿਲੋਮੀਟਰ 'ਤੋਂ ਜਿਆਦਾ ਨਹੀਂ ਹੁੰਦਾ ਅਜਿਹੇ ਭੂਚਾਲਾਂ ਦੀ ਤੀਬਰਤਾ ਜਵਾਲਾਮੁਖੀ ਦੇ ਨਜ਼ਦੀਕ ਜਿਆਦਾ ਹੁੰਦੀ ਹੈ ਉਦਾਹਰਨ ਲਈ ਇੰਡੋਨਸ਼ੀਆ ਦੇ ਕਰਾਕਾਟੋਅ (Krakatoa Volcano) ਜਵਾਲਾਮੁਖੀ




2) ਭੱਜ ਜਾਂ ਟੁੱਟ ਜਾਣਾ - ਚਟਾਨਾਂ ਵਿੱਚ ਅਚਾਨਕ ਟੁੱਟਣ ਨਾਲ ਆਈ ਤਰੇਤ ਕਾਰਨ ਉਤਪੰਨ ਹੋਈ ਤੀਬਰ ਕੰਬਈ ਵੀ ਭੂਚਾਲਾਂ ਦਾ ਸਭ ਤੋਂ ਵੱਡਾ ਕਾਰਨ ਹੈ ਇਸੇ ਭੱਜ ਨੂੰ ਫਾਲਟ (Faulting) ਕਿਹਾ ਜਾਂਦਾ ਹੈ ਇਹਨਾਂ ਦਾ ਅਸਰ ਪਲੇਟ ਸੀਮਾ ਦੇ ਨੇੜੇ ਜ਼ਿਆਦਾ ਹੁੰਦਾ ਹੈ ਉਦਾਹਰਨ ਲਈ 1906 ਵਿੱਚ ਅਮਰੀਕਾ ਦੇ ਸਾਂ ਐਂਦਰੀਅਸ (San Andreas) ਵਿੱਚ ਅਚਾਨਕ ਆਏ ਭੂਚਾਲ ਦੇ ਕਾਰਨ ਪੂਰਾ ਲਾਸ ਏਜਲਿਸ ਸ਼ਹਿਰ ਅਸਰ ਹੇਠ ਆਇਆ ਸੀ

 

3) ਪਲੇਟ ਟੈਕਟੈਨਿਕ - ਪਲੇਟ ਸੀਮਾਵਾਂ ਭੂਚਾਲ ਤੇ ਜਵਾਲਾਮੁਖੀ ਕਿਰਿਆਵਾਂ ਦਾ ਕੇਂਦਰ ਹੁੰਦੀਆਂ ਹਨ ਪਲੇਟਾਂ ਭੂ-ਗਰਭ ਵਿੱਚ ਪੈਦਾ ਹੋਣ ਵਾਲੀਆਂ ਤਾਪੀ ਸੰਵਿਹਣ ਧਾਰਾਵਾਂ ਕਾਰਨ ਗਤੀਸ਼ੀਲ ਰਹਿੰਦੀਆਂ ਹਨ

·        ਪ੍ਰਸ਼ਾਂਤ ਮਹਾਸਾਗਰ(Pacific ocean) ਦੇ ਤਿੰਨ ਪਾਸੇ ਲਗਭਗ 40,000 ਕਿਲੋਮੀਟਰ ਤੱਕ ਦੇ ਖੁਰ(Horse shoe) ਦੀ ਸ਼ਕਲ ਦੇ ਫਾਸਲੇ ਵਿੱਚ 452 ਕਿਰਿਆਸ਼ੀਲ ਜਵਾਲਾਮੁਖੀ ਹਨ

·        ਇਸਦਾ ਕਾਰਨ ਇਹ ਹੈ ਕਿ ਪ੍ਰਸ਼ਾਂਤ ਮਹਾਸਾਗਰੀ ਪਲੇਟ (Pacific Oceanic Plate) ਪੱਛਮ ਵੱਲ ਯੂਰੇਸੀਅਨ ਪਲੇਟ ਅਤੇ ਪੂਰਬ ਵੱਲ ਉੱਤਰੀ ਅਮਰੀਕੀ ਤੇ ਦੱਖਣ ਅਮਰੀਕੀ ਪਲੇਟ ਦੇ ਥੱਲੇ ਧੱਸ ਰਰੀ ਹੈ, ਜਿਸ ਕਾਰਨ ਇਥੇ ਕਿਰਿਆਸ਼ੀਲ ਜਵਾਲਾਮੁਖੀ ਤੇ ਭੂਚਾਲ ਜ਼ਿਆਦਾ ਆਉਂਦੇ ਹਨ

·        ਇਸਨੂੰ ਜਵਾਲਾਮੁਖੀ ਪਰਬਤ ਮਾਲਾ ਜਾਂ ਅਗਨੀ ਚੱਕਰ(Divergent Plate Boundary) ਵੀ ਕਿਹਾ ਜਾਂਦਾ ਹੈ।

4) ਮਨੁੱਖੀ ਕਾਰਨ - ਇਨਸਾਨ ਦੀ ਕੁਦਰਤ ਨਾਲ ਜ਼ਰੂਰਤ ਤੋਂ ਜ਼ਿਆਦਾ ਛੇੜਖਾਨੀ ਵੀ ਭੂਚਾਲ ਦਾ ਕਾਰਨ ਬਝਦੀ ਹੈ ਧਰਤੀ ਉਪਰ ਖਾਵਾਂ ਵਿੱਚੋਂ ਖਇਜ ਪਦਾਰਥ ਕੱਢਣ ਲਈ ਖਾਵਾਂ ਨੂੰ ਡੂੰਘਾ ਕਰਨ, ਡੈਮ , ਸੜਕਾਂ ਤੋ ਰੇਲ ਲਾਈਨਾਂ ਬਣਾਉ ਲਈ ਡਾਇਨਾਮਈਟ ਦੀ ਮਦਦ ਨਾਲ ਵਿਸਫੋਟ ਕਰਨ ਕਾਰਨ, ਐਟਮੀ ਧਮਾਕੇ, ਪਣ ਬਿਜਲੀ ਪੈਦਾ ਕਰਨ ਜਾਂ ਪਾਈ ਇਕੱਠਾ ਕਰਨ ਲਈ ਬਛਾਈਆਂ ਬਨਾਉਟੀ ਝੀਲਾਂ ਆਦਿ ਭੂਚਾਲਾਂ ਦਾ ਕਾਰਨ ਜਾਂਦੇ ਹਨ ਉਦਾਹਰਨ ਲਈ 1931 ਦੇ ਯੂਨਾਨ ਵਿੱਚ ਆਏ ਭੂਚਾਲ ਦਾ ਕਾਰਨ ਸੈਰਾਥਨ ਡੈਮ ਸੀ ਭਾਰਤ ਵਿੱਚ 1967 ਵਿੱਚ ਮਹਾਰਾਸ਼ਟਰ ਦੇ ਸਤਾਰਾ ਜ਼ਿਲ੍ਹੇ ਵਿੱਚ ਕੋਇਨਾ ਡੈਮ ਦੇ ਕਾਰਨ ਭੂਚਾਲ ਆਇਆ ਸੀ।

 

 


 

 

 

 


 [(i) ਜਵਾਲਾਮੁਖੀ| [Part-X]

 

ਪ੍ਰਸ਼ਨ 1:- ਭਾਰਤ ਵਿੱਚ ਆਏ ਹੋਏ ਭੂਚਾਲਾਂ ਦਾ ਵਰਣਨ ਕਰੋ?

ਉਤਰ:-

1) ਭਾਰਤ ਵਿੱਚ ਭੂਚਾਲਾਂ ਦਾ ਮੁੱਖ ਕੇਂਦਰ ਹਿਮਾਲਿਆ ਪਰਬਤ ਸ਼੍ਰੇਣੀ ਹੈ ਹਿਮਾਲਿਆ ਦਾ ਨਿਰਮਾਣ ਭਾਰਤੀ ਪਲੇਟ ਦੇ ਯੂਰੇਸ਼ੀਆ ਪਲੇਟ ਦੇ ਥੱਲੇ ਧੱਸ ਜਾਣ ਕਾਰਨ ਹੋਇਆ ਹੈ

2) ਇਸ ਲਈ ਇਹ ਖੇਤਰ ਪੂਰੀ ਤਰ੍ਹਾਂ ਅਸਥਿਰ ਚਟਾਨਾਂ ਨਾਲ ਭਰਿਆ ਹੋਇਆ ਹੈ ਉੱਤਰ ਪੂਰਬੀ ਕੋਨਿਆਂ ਤੋਂ ਲੈਕੇ ਉੱਤਰ-ਪੱਛਮ (ਹਿੰਦੁਕੁਸ਼, ਪਾਮੀਰ, ਬਲੋਚਿਸਤਾਨ) ਤੱਕ ਚਟਾਨਾਂ ਅਸਥਿਰ ਹਨ

3) ਸਿੰਧ-ਗੰਗਾ-ਬ੍ਰਹਮਪੁਤਰ ਮੈਦਾਨ ਵਿੱਚ ਆਉ ਵਾਲੇ ਭੂਚਾਲਾਂ ਦਾ ਮੁੱਖ ਕੇਂਦਰ ਹਿਮਾਲਿਆ ਪਰਬਤ ਸ਼੍ਰੇਣੀ ਹੀ ਹੈ ਪਰ ਇਹਨਾਂ ਮੈਦਾਨਾਂ ਦੇ ਥੱਲੇ ਤਣਾਅ (Stress) ਵੱਧ ਰਿਹਾ ਹੈ ਜੋ ਗੰਗਾ ਦੇ ਮੈਦਾਨਾਂ ਥੱਲੇ ਬਣਦੀ ਗਰਤ (through) ਭੂਚਾਲਾਂ ਨੂੰ ਜਨਮ ਦਿੰਦੀ ਰੈ

4) ਸੰਨ 1819 ਵਿੱਚ ਸਿੰਧ ਅਤੇ 1934 ਵਿੱਚ ਬਿਹਾਰ ਵਿੱਚ ਆਏ ਭੂਚਾਲਾਂ ਦਾ ਫੋਕਸ ਇਸੈ ਗਰਤ ਵਿੱਚ ਸੀ

5) ਸੰਨ 1967 ਵਿੱਚ ਕੋਇਨਾ (ਸਤਾਰਾ, ਮਹਾਰਾਸ਼ਟਰ) ਅਤੇ 1993 ਲਾਤੂਰ (ਮਹਾਰਾਸ਼ਟਰ) ਦੇ ਭੂਚਾਲ ਇਸੇ ਦੀਆਂ ਉਦਾਹਰਨਾਂ ਹਨ

 

ਪ੍ਰਸ਼ਨ 2:- ਭੂਚਾਲ ਆਉਣ ਦੇ ਨਤੀਜੇ/ਪਰਿਮ/ਅਸਰ/ਪ੍ਰਭਾਵ ਦਾ ਵਰਣਨ ਕਰੋ?

ਉਤਰ:-

1) ਭੂ-ਸਖਲਨ ਜਾਂ ਭੂਮੀ ਖਿਸਕ

2) ਮਨੁੱਖੀ ਜਿੰਦਗੀਆਂ ਦੀ ਤਬਾਹੀ

3) ਅੱਗ ਲੱਗਣ ਦੀਆਂ ਘਟਨਾਵਾਂ

4) ਮਨੁੱਖੀ ਜਾਇਦਾਦਾਂ ਦਾ ਨੁਕਸਾਨ

5) ਹੜ੍ਹ

6) ਸੁਨਾਮੀ

1) ਭੂ-ਸਖਲਨ ਜਾਂ ਭੂਮੀ ਖਿਸਕ - ਸੰਸਾਰ ਦੇ ਸਾਰੇ ਜਵਾਨ ਪਰਬਤਾਂ ਜਿਵੇਂ ਐਂਡੀਜ਼, ਰੌਕੀ, ਐਲਪਸ, ਹਿਮਾਲਿਆ ਵਿੱਚ ਭੂਚਾਲ ਆਉ ਨਾਲ ਭੂ-ਸਖਲਨ ਦੀ ਘਟਨਾਵਾਂ ਵਾਪਰਦੀਆਂ ਹਨ ਜਿਸ ਕਾਰਨ ਲੋਕਾਂ ਦੇ ਮਕਾਨਾਂ, ਸਮਾਨ 'ਤੇ ਆਵਾਜਾਈ ਨੂੰ ਭਾਰੀ ਨੁਕਸਾਨ ਝੱਲ ਪੈਂਦਾ ਹੈ

 

 


2) ਮਨੁੱਖੀ ਜਿੰਦਗੀਆਂ ਦੀ ਤਬਾਹੀ - ਇੱਕ ਅੰਦਾਜੇ ਦੇ ਮੁਕਾਬਕ ਹਰ ਸਾਲ ਲਗਭੱਗ ਔਸਤਨ 15,90 ਲੋਕ ਭੂਚਾਲ ਆਉ ਕਾਰਨ ਮਾਰੇ ਜਾਂਦੇ ਹਨ ਉਦਾਹਰਨ ਲਈ ਸੰਨ 1556 ਵਿੱਚ ਚੀਨ ਦੇ ਸੈਂਨਜੀ ਪ੍ਰਾਂਤ ਵਿੱਚ ਆਏ ਭੂਚਾਲ ਕਾਰਨ ਅੱਠ ਲੱਖ, ਤੀਹ ਹਜਾਰ (8, 30,000) ਜਿੰਦਗੀਆਂ ਖਤਮ ਹੋ ਗਈਆਂ ਸਨ

 

3) ਅੱਗ ਲੱਗਣ ਦੀਆਂ ਘਟਨਾਵਾਂ -ਭੂਚਾਲ ਆਉਣ ਤੇ ਖੰਭੇ ਡਿਗ ਤੋ ਫੈਕਟਰੀਆਂ ਵਿੱਚ ਭੱਠੀਆਂ ਦੇ ਟੁੱਟਣ ਕਾਰਨ ਅੱਗ ਲੱਗਣ ਦੀਆਂ ਘਟਨਾਵਾਂ ਵਾਪਰਦੀਆਂ ਹਨ ਜਿਸ ਕਾਰਨ ਵੀ ਜਾਨ-ਮਾਲ ਦਾ ਬਹੁਤ ਨੁਕਸਾਨ ਹੁੰਦਾ ਹੈ

4) ਮਨੁੱਖੀ ਜਾਇਦਾਦਾਂ ਦਾ ਨੁਕਸਾਨ - ਭੂਚਾਲ ਆਉਣ ਨਾਲ ਨਿਜੀ ਜਾਇਦਾਦਾਂ, ਸਕਾਂ, ਰੇਲ ਲਾਈਨਾਂ, ਡੈਮ, ਦਰਿਆਵਾਂ ਦੇ ਪੁੱਲ, ਓਵਰ ਬਰਿਜ (ਪੁੱਲ), ਇਮਾਰਤਾਂ, ਸਕੂਲ, ਬੁਰੀ ਤਰ੍ਹਾਂ ਨਾਲ ਤਬਾਹ ਹੋ ਜਾਂਦੇ ਹਨ ਸੰਨ 2661 ਦੇ ਗੁਜਰਾਤ ਦੇ ਭੂਚਾਲ ਨੇ ਨਾ ਸਿਰਫ 3,੦੦੦ ਲੋਕਾਂ ਦੀ ਜਾਨ ਲੈ ਲਈ ਸਗੋਂ 2,000 ਕਰੋੜ ਰੁਪਏ ਦੀ ਕੀਮਤੀ ਜਾਇਦਾਦ ਦਾ ਵੀ ਨੁਕਸਾਨ ਕਰ ਦਿੱਤਾ ਸੀ

 

5) ਹੜ੍ਹ - ਵੱਧ ਤੀਬਰਤਾ ਵਾਲੇ ਡੂਚਾਲਾਂ ਦੀ ਵਜ੍ਹਾ ਨਾਲ ਕਈ ਵਾਰੀ ਡੈਮ ਟੁੱਟ ਜਾਂਦੇ ਹਨ ਨਦੀਆਂ ਦੇ ਬੰਨ ਟੁੱਟ ਜਾਂਦੇ ਹਨ ਜਿਸ ਕਾਰਨ ਅਚਾਨਕ ਆਏ ਹੜ੍ਰ ਮਨੁੱਖੀ ਜਿੰਦਗੀਆਂ ਤੋ ਜਾਇਦਾਦ ਨੂੰ ਬਰਬਾਦ ਕਰ ਦਿੰਦੇ ਹਨ

 

6) ਸੁਨਾਮੀ

·        ਸਮੁੰਦਰੀ ਤੱਲ 'ਤੇ ਆਏ ਭੂਚਾਲ ਕਾਰਨ ਉਤਪੰਨ ਹੋਈਆਂ ਵਿਸ਼ਾਲ ਲਹਿਰਾਂ ਨੂੰ ਸੁਨਾਮੀ ਕਿਹਾ ਜਾਂਦਾ ਹੈ ਸੁਨਾਮੀ ਜਾਪਾਨੀ ਭਾਸ਼ਾ ਦਾ ਇੱਕ ਸ਼ਬਦ ਹੈ ਜਿਸਦਾ ਅਰਧ ਬੰਦਰਗਾਹ ਦੀਆਂ ਲਹਿਰਾਂ ਹੁੰਦਾ ਹੈ।

·        ਡੂੰਘੇ ਸਮੁੰਦਰਾਂ ਵਿੱਚ ਇਹਨਾਂ ਲਹਿਰਾਂ ਦੀ ਉਚਾਈ ਦਾ ਪਤਾ ਨਹੀਂ ਲਗਦਾ ਕਿਉਂਕਿ ਇਹਨਾਂ ਦੀ ਉਚਾਈ ਘੱਟ ਰੁੰਦੀ ਹੈ ਪਰ ਜਿਵੇਂ ਹੀ ਲਹਿਰਾਂ ਤੱਟ ਰੇਖਾ ਤੇ ਨੇੜੇ ਘੱਟ ਡੂੰਘੇ ਸਮੁੰਦਰ ਵਿੱਚ ਪਰੁੰਚਦੀਆਂ ਹਨ, ਇਹਨਾਂ ਦੀ ਉਚਾਈ 3 ਮੀਟਰ ਤੱਕ ਹੋ ਜਾਂਦੀ ਹੈ ਇਸ ਨਾਲ ਤੱਟੀ ਖੇਤਰਾਂ ਵਿੱਚ ਜਾਨ ਮਾਲ ਦਾ ਭਾਰੀ ਨੁਕਸਾਨ ਹੁੰਦਾ ਹੈ

·        ਸਮੁੰਦਰ ਵਿਚਲੇ ਦੀਪ ਸਮੂਰਾਂ ਅਤੇ ਤੱਟੀ ਖੇਤਰਾਂ ਦੇ ਜਵਾਲਾਮੁਖੀਆਂ ਦੇ ਅਚਾਨਕ ਫਟ ਕਾਰਨ ਵੀ ਸੁਨਾਮੀ ਸਕਦੀ ਹੈ

·        ਭਾਰਤੀ ਨੇੜ ਇਤਹਾਸ ਵਿੱਚ 26 ਦਸਬੰਰ, 2004 ਨੂੰ ਭਿਆਨਕ ਸੁਨਾਮੀ ਕਾਰਨ ਇੰਡੋਨੋਸ਼ੀਆ, ਥਾਈਲੈਂਡ, ਸ੍ਰੀ ਲੰਕਾ, ਅੰਡੋਮਾਨ ਨਿਕੋਬਾਰ ਦੀਪ ਸਮੂਹ, ਮਾਲਦੀਵ, ਸੋਮਾਲੀਆ(ਅਫ਼ਰੀਕਾ) ਮਿਆਂਮਾਰ ਤੇ ਭਾਰਤ ਵਿੱਚ ਤਾਮਿਲਨਾਡੂ ਤੇ ਖੇਤਰ ਬੁਰੀ ਤਰ੍ਹਾਂ ਨਾਲ ਬਰਬਾਦ ਹੋ ਗਏ ਸਨ ਤੋ ਦੋ ਲੱਖ ਵੱਧ ਲੋਕਾਂ ਦੀਆਂ ਜਾਨਾਂ ਚਲੀਆਂ ਗਈਆਂ ਸਨ