ਅਧਿਆਇ- 4 ਪ੍ਰਮੁਖ ਥਲਰੂਪ
[ਪਠਾਰ] [Part-II]
ਪ੍ਰਸ਼ਨ 1:- ਪਠਾਰ ਕੀ ਹੁੰਦੇ ਹਨ?
ਉਤਰ: - ਪਠਾਰ ਧਰਾਤਲ ਦਾ ਕਾਫੀ ਉੱਚਾ ਸਪਾਟ ਤੇ ਪੱਧਰਾ ਭੂ-ਭਾਗ ਹੈ ਜੋ ਆਪਏ ਆਸ-ਪਾਸ ਦੀ ਧਰਤੀ ਤੋਂ ਇਕਦਮ ਉੱਚਾ ਉਠਿਆ ਹੁੰਦਾ ਹੈ ਤੇ ਇਸਦੀ ਢਲਾਨ ਬਹੁਤ ਜਿਆਦਾ ਤਿੱਖੀ ਹੁੰਦੀ ਹੈ ।
ਪ੍ਰਸ਼ਨ:- ਪਠਾਰਾਂ ਦਾ ਵਰਗੀਕਰਨ ਕਰੋ?
ਉਤਰ: - ਪਠਾਰਾਂ ਦਾ ਵਰਗੀਕਰਨ
1. ਅੰਤਰ ਪਰਬਤੀ ਪਠਾਰ
2. ਗਿਰੀਪਦ ਪਠਾਰ
3. ਗੁੰਬਦ ਪਠਾਰ
4. ਜਵਾਲਾਮੁਖੀ ਕਿਰਿਆਵਾਂ ਰਾਹੀਂ ਨਿਰਮਿਤ ਪਠਾਰ
5. ਅਪਰਦਿਤ ਪਠਾਰ
1. ਅੰਤਰ ਪਰਬਤੀ ਪਠਾਰ - ਇਹ ਪਠਾਰ ਸਭ ਤੋਂ ਉੱਚੇ, ਵੱਡੇ ਤੇ ਜਟਿਲ ਪਠਾਰ ਹਨ । ਇਹਨਾਂ ਪਠਾਰਾਂ ਦੇ ਦੋਹੇਂ ਕਿਨਾਰਿਆਂ 'ਤੇ ਉੱਚੀਆਂ ਪਰਬਤੀ ਲੜੀਆਂ ਹੁੰਦੀਆਂ ਹਨ । ਇਸ ਤਰ੍ਹਾਂ ਦੇ ਪਠਾਰਾਂ ਵਿੱਚ ਸੰਸਾਰ ਦਾ ਸਭ ਤੋਂ ਉੱਚਾ ਤਿੱਬਤ ਦਾ ਪਠਾਰ' ਆਉਂਦਾ ਹੈ । ਉਦਾਹਰਨ ਲਈ -
1) ਤਿੱਬਤ ਦੇ ਪਠਾਰ
2) ਬੋਲੀਵੀਆ ਤੋਂ ਖੇਰੂ ਦਾ ਪਠਾਰ
3) ਮੈਕਸੀਕੋ ਦਾ ਪਠਾਰ
2. ਗਿਰੀਪਦ ਪਠਾਰ ਜਾਂ ਸੀਮਾਵਰਤੀ ਪਠਾਰ - ਬਹੁਤ ਸਾਰੇ ਪਠਾਰ, ਪਹਾੜੀ ਸ਼੍ਰੇਣੀਆਂ
ਦੇ ਨਾਲ ਲਗਦੇ ਹਨ ਅਤੇ ਇਹਨਾਂ ਦਾ ਨਿਰਮਾਣ
ਪਹਾੜ ਦੇ ਨਿਰਮਾਣ ਕਾਲ ਦੌਰਾਨ ਹੀ ਹੋਇਆ ਹੈ । ਗਿਰੀਪਦ ਜਾਂ ਪਰਬਤ ਦੇ ਪੈਰਾਂ ਵਿਚਲੇ ਪਠਾਰ ਇਸਦਾ ਉਦਾਹਰਨ ਹਨ । ਸੁੰਯਕਤ ਰਾਜ ਅਮਰੀਕਾ ਦੀ ਪੀਡਮਾਂਟ ਪਠਾਰ, ਦੱਖਈ ਅਮਰੀਕਾ ਵਿੱਚ ਖੈਟਾਗੋਨੀਆ ਦੀ ਪਠਾਰ ਇਸ ਦੀਆਂ ਉਦਾਹਰਨਾਂ ਹਨ ।
3. ਗੁੰਬਦ ਪਠਾਰ - ਇਸਦਾ ਨਿਰਮਾਣ ਭੂ-ਗਰਭ ਦੀਆਂ ਸੰਪੀੜਨ ਤੇ ਤਈਾਅ ਸ਼ਕਤੀਆ ਕਾਰਨ ਹੁੰਦਾ ਹੈ । ਉਦਾਹਰਨ - ਔਜਾਰਕ (Ozark U.S.A.) ਦਾ ਪਠਾਰ ਗੁੰਬਦ ਪਠਾਰ ਦੀ ਵਧੀਆ ਉਦਾਹਰਨ ਹੈ ।
4. ਜਵਾਲਾਮੁਖੀ ਕਿਰਿਆਵਾਂ ਰਾਹੀਂ ਨਿਰਮਿਤ ਪਠਾਰ - ਜਵਾਲਾ ਮੁਖੀ ਵਿੱਚੋਂ ਨਿਕਲੇ ਗਰਮ ਲਾਵੇ ਦੇ ਵੱਡੇ ਭੂ-ਭਾਗ ਵਿੱਚ ਫੈਲ ਜਾਣ ਨਾਲ ਇਸ ਕਿਸਮ ਦੇ ਪਠਾਰਾਂ ਦਾ ਜਨਮ ਹੁੰਦਾ ਹੈ । ਫੈਲਿਆ ਹੋਇਆ ਲਾਵਾ ਪਠਾਰ ਨੂੰ ਅਪਰਦਨ ਤੋਂ ਵੀ ਬਚਾਉਂਦਾ ਹੈ । ਭਾਰਤ ਵਿੱਚ ਦੱਖਣ ਦਾ ਪਠਾਰ (Deccan P) ਇਸ ਦੀ ਖ਼ੂਬਸੂਰਤ ਉਦਾਹਰਨ ਹੈ ।
5. ਅਪਰਦਨ ਰਾਹੀਂ ਬਣਿਆ ਪਠਾਰ ਜਾਂ ਅਪਰਦਿਤ ਪਠਾਰ - ਇਸ ਤਰ੍ਹਾਂ ਦੇ ਪਠਾਰ ਦਾ ਨਿਰਮਾਏ ਅਰਧ- ਖੁਸ਼ਕ ਇਲਾਕਿਆਂ ਵਿੱਚ ਹੁੰਦਾ ਹੈ । ਇਸ ਤਰ੍ਹਾਂ ਦੇ ਪਠਾਰ ਵਿੱਚ ਵਗਦਾ ਹੋਇਆ ਜਲ ਉੱਚੇ ਪਰਬਤਾਂ ਨੂੰ ਖੋਰ ਕੇ ਪਠਾਰ ਦੀ ਸ਼ਕਲ ਦੇ ਦਿੰਦਾ ਹੈ । ਇਸ ਤੋਂ ਇਲਾਵਾ ਪਠਾਰੀ ਖੇਤਰਾਂ ਵਿੱਚ ਵੀ ਨਦੀਆਂ ਅਪਰਦਨ ਦੀ ਕਿਰਿਆ ਰਾਹੀਂ ਪਠਾਰਾਂ ਨੂੰ ਖੋਰਦੀਆਂ ਹਨ । ਨਿਊਯਾਰਕ ਵਿੱਚ ਐਲੀਜੈਨੀ ਦਾ ਪਠਾਰ ਇਸ ਦੀਆਂ ਵਧੀਆ ਉਦਾਹਰਨ ਹਨ ।
ਪ੍ਰਸ਼ਨ 3. - ਪਠਾਰਾਂ ਦੀਆਂ ਪ੍ਰਮੁਖ ਵਿਸ਼ੇਸ਼ਤਾਵਾਂ ਜਾਂ ਪਠਾਰ ਦੀ ਮੱਹਤਤਾ ਬਾਰੇ ਲਿਖੇ?
ਉਤਰ: - ਮਨੁੱਖ ਲਈ ਪਠਾਰਾਂ ਦੀ ਮਹੱਤਤਾ -
1. ਪਠਾਰ ਖਣਿਜ਼
ਪਦਾਰਥਾਂ ਦਾ ਭੰਡਾਰ ਹੁੰਦੇ ਹਨ । ਇਹਨਾਂ ਵਿੱਚੋਂ ਸੋਨਾ, ਲੋਹਾ, ਹੀਰੇ, ਤਾਂਬਾ. ਮੈਗਨੀਜ਼, ਅਬਰਕ ਆਦਿ ਕੀਮਤੀ ਖਇਜ ਪਦਾਰਥ ਕੱਢੇ ਜਾਂਦੇ ਹਨ, ਜੋ ਕਿਸੇ ਵੀ ਮੁਲਕ ਦੇ ਉਦਯੋਗਾਂ ਦੀ ਤਰੱਕੀ ਲਈ ਬੇਹੱਦ ਅਹਿਮ ਹਨ ।
2. ਪਠਾਰ ਸਮਤਲ ਹੁੰਦੇ ਹਨ, ਇਸ ਲਈ ਦਿਹਨਾਂ ਵਿੱਚ ਆਵਾਜਾਈ ਦੇ ਸਾਧਨਾਂ ਦਾ ਵਿਕਾਸ ਆਸਾਨੀ ਨਾਲ ਹੋ ਸਕਦਾ ਹੈ।
3. ਪਠਾਰ ਦੀਆਂ ਢਲਾਨਾਂ ਤਿੱਖੀਆਂ ਹੋਏ ਕਰਕੇ ਨਦੀਆਂ ਦੇ ਝੁਰਨਿਆਂ ਉਪਰ ਪਣ
ਬਿਜਲੀ ਪ੍ਰੋਜੈਕਟ ਲਗਾਉਏ ਆਸਾਨ ਹੁੰਦੇ ਹਨ ।
4. ਪਠਾਰ ਕਿਸੇ ਦੇਸ਼ ਦੀ ਜਲਵਾਯੂ ਨੂੰ ਅਸਰ ਪਾਉ ਦੀ ਪੂਰੀ ਤਾਕਤ ਰੱਖਦੇ ਹਨ । ਜਿਵੇਂ ਤਿੱਬਤ ਦੇ ਪਠਾਰ ਦੀ ਉੱਚਾਈ ਕਾਰਨ ਇਸ ਨੂੰ ਟਕਰਾ ਕੇ ਪੱਛਮੀ ਜੈਟ ਸਟ੍ਰੀਮ ਦੇ ਭਾਗਾਂ ਵਿੱਚ ਵੰਡੀ ਜਾਂਦੀ ਹੈ ।
5. ਕਈ ਪਠਾਰ ਖੇਤੀ ਲਈ ਲਾਹੇਵੰਦ ਹੁੰਦੇ ਹਨ, ਜਿਸ ਤਰ੍ਹਾਂ ਦੱਖਣ ਦਾ ਪਠਾਰ (ਭਾਰਤ) ਦੀ ਕਾਲੀ ਮਿੱਟੀ ਕਪਾਰ ਤੇ ਗੰਨੇ ਦੀ ਖੇਤੀ ਲਈ ਬਹੁਤ ਲਾਹੇਵੰਦ ਹੈ ।
ਪ੍ਰਸ਼ਨ 1:- ਮੈਦਾਨ ਕੀ ਹੁੰਦੇ ਹਨ?
ਉਤਰ: - ਮੈਦਾਨ ਧਰਾਤਲ ਦੇ ਵੱਡੇ ਭੂ-ਭਾਗ ਤੇ ਫੈਲੇ ਹੋਏ ਸਮਤਲ, ਸਪਾਟ ਥਲਰੂਪ ਹੁੰਦੇ ਹਨ । ਮੈਦਾਨਾਂ ਵਿੱਚ ਕੋਈ ਵੀ ਮਹਤੱਵਪੂਰਨ ਪਹਾੜੀਆਂ ਜਾਂ ਟੋਏ ਟਿੱਬੇ ਨਹੀਂ ਹੁੰਦੇ ।
ਪ੍ਰਸ਼ਨ 2:- ਮੈਦਾਨਾਂ ਦਾ ਵਰਗੀਕਰਨ ਕਰੋ?
ਉਤਰ: - ਮੈਦਾਨਾਂ ਦਾ ਵਰਗੀਕਰਨ
1.
ਭੂ -ਪਟਲ ਵਿਰੂਪਣ ਮੈਦਾਨ
2.
ਪੈਨੇਪਲੇਨ
3.
ਹੜ੍ਹਾ ਦੇ ਮੈਦਾਨ
4.
ਡੈਲਟਾ ਦੇ ਮੈਦਾਨ
5.
ਗਲੇਸ਼ੀਅਰ ਨਾਲ ਅਪਰਦਤ ਮੈਦਾਨ
6.
ਛੋਟੇ ਮੈਦਾਨ
1. ਭੂ -ਪਟਲ ਵਿਰੂਪਣ ਮੈਦਾਨ - ਸੰਸਾਰ ਦੇ ਲਗਭਗ ਸਾਰੇ ਮਰਾਨ ਮੈਦਾਨ ਕਈ ਮਹਾਂਦੀਪੀ ਸਾਗਰਾਂ ਦਾ ਹਿੱਸਾ ਸਨ ਜੋ ਉੱਚੇ ਉੱਠ ਕੇ ਮੈਦਾਨ ਬਏ ਹਨ । ਸੰਯੁਕਤ ਰਾਜ ਅਮਰੀਕਾ ਦਾ ਵੱਡਾ ਜਾਂ ਪ੍ਰਮੁੱਖ ਮੈਦਾਨ ਮਹਾਂਦੀਪੀ ਸਾਗਰਾਂ ਦੇ ਹੇਠਾਂ ਡੁੱਬੇ ਹੋਏ ਭੂ-ਭਾਗਾਂ ਦੇ ਉੱਚਾ ਉਠਣ ਨਾਲ ਬਇਆ ਹੈ ।
2. ਪੈਨੇਪਲੇਨ - ਇਹ ਨੀਵਾਂ ਲਹਿਰੇਦਾਰ ਮੈਦਾਨ ਹੁੰਦਾ ਹੈ । ਇਸ ਵਿੱਚ ਕਿਤੇ-ਕਿਤੇ ਨੀਵੇਂ ਟਿੱਲੇ ਮਿਲਦੇ ਰਨ ਜਿਨ੍ਹਾਂ ਨੂੰ 'ਮੇਨਾਡਨੋਕਸ' ਵੀ ਕਿਹਾ ਜਾਂਦਾ ਹੈ । ਪੈਨੇਪਲੇਨ ਮੈਦਾਨ, ਹੜ੍ਹਾਂ ਦੇ ਮੈਦਾਨਾਂ ਦੇ ਚੌੜੇ ਹੋਏ ਨਾਲ ਬਝਦੇ ਹਨ ਤੇ ਅਪਰਦਨ ਦਾ ਸ਼ਿਕਾਰ ਹੋਏ ਹੁੰਦੇ ਹਨ । ਸਕਾਟਲੈਂਡ ਦੇ ਮੈਦਾਨ, ਪੂਰਬੀ ਅਫਤੀਕਾ ਵਿੱਚ ਪੈਨਪਲੇਨ ਦੇਖੇ ਜਾ ਸਕਦੇ ਹਨ ।
3. ਹੜ੍ਹਾ ਦੇ ਮੈਦਾਨ - ਹੜ੍ਹਾ ਦੇ ਮੈਦਾਨ ਨਦੀ ਘਾਟੀ ਦੇ ਨਾਲ ਲਗਦੇ ਮੈਦਾਨ ਹੁੰਦੇ ਹਨ. ਜਿਨ੍ਹਾਂ ਵਿੱਚ ਬਰਸਾਤ ਦੇ ਦਿਨਾਂ ਵਿੱਚ ਹੜ੍ਹਾ
ਦਾ ਪਾਣੀ
ਨਦੀ ਦੇ ਕਿਨਾਰੇ ਤੋੜ ਕੇ ਜਾਂ ਬੰਨ ਦੇ ਉਪਰੋਂ ਵਗ ਕੇ ਮੈਦਾਨਾਂ ਵਿੱਚ ਪਹੁੰਚ ਜਾਂਦਾ ਹੈ । ਹੜ੍ਹਾ
ਦਾ ਪਾਣੀ
ਨੀਵੇਂ ਇਲਾਕਿਆਂ ਵਿੱਚ ਫੈਲਣ ਨਾਲ ਆਪਣੇ
ਨਾਲ ਲਿਆਂਦਾ ਤਲਛੱਟ ਵੀ ਮੈਦਾਨਾਂ ਵਿੱਚ ਵਿਛਾ ਦਿੰਦਾ ਹੈ । ਹੜ੍ਹਾ
ਦੇ ਮੈਦਾਨਾਂ ਦੀ ਇਸ ਨਵੀਂ ਮਿੱਟੀ ਨੂੰ ਭਾਰਤ ਵਿੱਚ ਖਾਡਰ ਕਿਹਾ ਜਾਂਦਾ ਹੈ । ਇਹ ਮਿੱਟੀ ਬਹੁਤ ਉਪਜਾਊ ਹੁੰਦੀ ਹੈ । ਭਾਰਤ ਵਿੱਚ ਗੰਗਾ, ਬ੍ਰਹਮਪੁੱਤਰ ਦੇ ਮੈਦਾਨ, ਅਮਰੀਕਾ ਵਿੱਚ ਮਿਸੀ ਸਿੱਪੀ, ਦੱਖਣੀ
ਅਮਰੀਕਾ ਵਿੱਚ ਐਮੇਜ਼ਨ ਦੇ ਮੈਦਾਨ ਇਸ ਦੀ ਉਦਹਾਰਣ
ਹਨ ।
4. ਡੈਲਟਾ ਦੇ ਮੈਦਾਨ - ਨਦੀਆਂ ਜਦੋਂ ਸਮੁੰਦਰ ਵਿੱਚ ਡਿਗਦੀਆਂ ਹਨ ਤਾਂ ਉਸ ਸਮੇਂ ਉਹਨਾਂ ਦਾ ਵੇਗ ਕਾਫੀ ਮੰਦ ਪੈ ਜਾਂਦਾ ਹੈ। ਇਸ ਕਾਰਨ ਨਦੀ ਦੁਆਰਾ ਲਿਆਂਦਾ ਗਿਆ ਤਲਛੱਟ ਸਮੁੰਦਰ ਤੋਂ ਪਹਿਲਾਂ ਹੀ ਯੂਨਾਨੀ ਭਾਸਾ ਦੇ ਸਬਦ ਡੈਲਟਾ ਵਰਗੀ ਤਿਕੋਨੀ ਸ਼ਕਲ ਵਿੱਚ ਨਿਖੇਪ ਹੋ ਜਾਂਦਾ ਹੈ ਅਤੇ ਵੱਡੇ ਡੈਲਟਾਈ ਮੈਦਾਨਾਂ ਦਾ ਨਿਰਮਾਈ ਹੋ ਜਾਂਦਾ ਹੈ । ਗੰਗਾ- ਬ੍ਰਹਮਪੁੱਤਰ ਨਦੀਆਂ ਦੁਆਰਾ ਬਣਾਇਆ ਗਿਆ ਸੁੰਦਰਬਨ ਡੈਲਟਾ ਸੰਸਾਰ ਦਾ ਸਭ ਤੋਂ ਵੱਡਾ ਤੇ ਉਪਜਾਊ ਡੈਲਟਾ ਹੈ ।
ਪ੍ਰਸ਼ਨ 3:- ਮੈਦਾਨਾਂ ਦੀ ਮਹੱਤਤਾ ਦੱਸੋ?
ਉਤਰ: - ਮੈਦਾਨਾਂ ਦੀ ਮਹੱਤਤਾ -
1. ਸੰਸਾਰ ਦੀ 80% ਪ੍ਰਤੀਸ਼ਤ ਜਨਸੰਖਿਆ ਸੰਸਾਰ ਦੇ ਮਹਾਨ ਮੈਦਾਨਾਂ ਵਿੱਚ ਰਹਿੰਦੀ ਹੈ । ਅਮਰੀਕਾ ਦੇ 'ਪਰੇਰੀ' ਯੂਰਪ 'ਪੰਪਾਜ਼' ਤੇ 'ਲੈਨੋਜ਼' ਭਾਰਤ ਵਿੱਚ ਗੰਗਾ ਬ੍ਰਹਮਪੁੱਤਰ ਦੇ ਮੈਦਾਨ. ਜਪਾਨ ਵਿੱਚ 'ਕਵਾਂਟੋ` ਤੇ ਨਿਊਜੀਲੈਂਡ ਵਿੱਚ ਕੈਂਟਰਬਰੀ ਮੈਦਾਨ ਆਪਣੀ
ਬੇਹੱਦ ਉਪਜਾਊ ਮਿੱਟੀ ਲਈ ਪੱਸਿੱਧ ਹਨ ।
2. ਮੈਦਾਨਾਂ ਦੀ ਸਮਤਲ ਜ਼ਮੀਨ ਨਰਮ ਤੇ ਉਪਜਾਊ ਹੋਏ ਕਾਰਨ ਖੇਤੀਬਾੜੀ ਕਰਨ ਸਿੰਜਾਈ ਕਰਨ ਲਈ ਢੁਕਵੀਂ ਹੁੰਦੀ ਹੈ । ਇਹਨਾਂ ਤੇ ਕਈ ਤਰ੍ਹਾਂ ਦੀਆਂ ਫ਼ਸਲਾਂ ਉਗਾਈਆਂ ਜਾਂਦੀਆਂ ਹਨ ।
3. ਮੈਦਾਨਾਂ ਵਿੱਚ ਸੜਕਾਂ, ਰੇਲ ਲਾਈਨਾਂ, ਹਵਾਈ ਪੱਟੀਆਂ ਬਣਾਉਣੀਆਂ
ਅਸਾਨ ਹੁੰਦੀਆਂ ਹਨ ।