(1) ਲੇਖਾ-ਵਿਧੀ ਜਾਣ-ਪਛਾਣ
ਪ੍ਰਸਨ 1. ਲੇਖਾ -ਵਿਧੀ ਕੀ ਹੈ?
ਉੱਤਰ- ਲੇਖਾ -ਵਿਧੀ ਤੋਂ ਭਾਵ ਵਿੱਤੀ ਲੈਣ-ਦੇਣਾਂ ਅਤੇ ਘਟਨਾਵਾਂ ਨੂੰ ਲਿਖਣ, ਸੰਖੇਪ
ਕਰਨ ਅਤੇ ਸ਼੍ਰੇਣੀ
ਵੰਡ ਕਰਨ ਦੀ ਪ੍ਰਕਿਆ ਹੈ।
ਪ੍ਰਸਨ 2. ਲੇਖਾ -ਵਿਧੀ ਦਾ ਪਿਤਾ ਕੌਣ ਹੈ?
ਉੱਤਰ-ਲੂਕਾਸ ਫਰਿਆਰ ਪਸਿਓਲੀ
ਪ੍ਰਸਨ 3. ਵਣਜ-ਵਪਾਰ (ਕਾਮਰਸ) ਦੀ ਉਸ ਸਾਖਾ ਦਾ ਨਾਂ ਦੱਸੋ ਜੇ ਪੁਸਤਕਾਂ ਜਾਂ ਵਹੀਆਂ ਦੇ ਇੱਕ ਸਮੂਹ ਵਿੱਚ ਮੁਦਰਿਕ
ਪ੍ਰਸਨ 4. ਪੁਸਤਕ-ਪਾਲਨ ਅਤੇ ਲੇਖਾਂਕਣ ਵਿੱਚ ਕੋਈ ਇੱਕ ਅੰਤਰ ਦੱਸੋ।
ਉੱਤਰ-ਪੁਸਤਕ-ਪਾਲਨ ਦਾ ਕਾਰਜ ਰੋਜਾਨਾ ਸਰੂਪ ਵਾਲਾ ਅਤੇ ਸਰਲ ਹੁੰਦਾ ਹੈ, ਜਦਕਿ ਲੇਖਾਂਕਣ ਦਾ ਕਾਰਜ ਸਰੂਪ ਵਜੋਂ
ਤਕਨੀਕੀ ਹੁੰਦਾ ਹੈ।
ਪ੍ਰਸਨ 5 ਲੇਖਾਂਕਣ ਦੀਆਂ ਕੋਈ ਦੋ ਸੀਮਾਵਾਂ ਦੱਸੋ।
ਉੱਤਰ-(i) ਵਿੱਤੀ ਲੇਖਾਂਕਣ ਸਦਾ ਹੀ ਸਹੀ ਨਹੀਂ ਹੁੰਦਾ ਹੈ।
(ii) ਵਿੱਤੀ ਲੇਖਾਂਕਣ ਵਪਾਰਿਕ ਅਦਾਰੇ ਦੇ ਸਹੀ ਮੁੱਲ ਬਾਰੇ ਜਾਣਕਾਰੀ ਪ੍ਰਦਾਨ ਨਹੀਂ ਕਰਦਾ ਹੈ।
ਪ੍ਰਸਨ 6. ਵਾਸਤਵਿਕ ਖਾਤਾ ਕੀ ਹੈ?
ਉੱਤਰ-ਵਪਾਰ ਦੀ ਸੰਪਤੀ ਨਾਲ ਸੰਬੰਧਿਤ ਖਾਤੇ ਵਾਸਤਵਿਕ ਖਾਤੇ ਕਹਾਉਂਦੇ ਹਨ।
ਪ੍ਰਸਨ 7. ਨਾਂ-ਮਾਤਰ ਖਾਤਾ ਕੀ ਹੈ?
ਉੱਤਰ- ਖਰਚਿਆਂ, ਹਾਨੀਆਂ, ਆਮਦਨੀਆਂ ਅਤੇ ਲਾਭ ਪ੍ਰਾਪਤੀਆਂ ਦੇ ਖਾਤੇ ਨਾਂ-ਮਾਤਰ ਦੇ ਖਾਤੇ ਕਹਾਉਂਦੇ ਹਨ।
ਪ੍ਰਸਨ 8. ਕੀ ਲੇਖਾ -ਵਿਧੀ ਵਿਗਿਆਨ ਹੈ ਜਾਂ ਕਲਾ?
ਉੱਤਰ- ਲੇਖਾ -ਵਿਧੀ ਵਿਗਿਆਨ ਅਤੇ ਕਲਾ ਦੋਨੋਂ ਹੀ ਹੈ |
ਪ੍ਰਸਨ 9. ਸੰਪਤੀਆਂ ਦੀਆਂ ਮਹੱਤਵਪੂਰਨ ਕਿਸਮਾਂ ਬਾਰੇ ਦੱਸੋਂ।
ਉੱਤਰ-(ਓ) ਸਥਾਈ ਸੰਪਤੀਆਂ (ਅ) ਚਾਲੂ ਸੰਪਤੀਆਂ (ੲ) ਕਾਲਪਨਿਕ ਸੰਪਤੀਆਂ।
ਪ੍ਰਸਨ 10. ਪੂੰਜੀ (Capital) ਤੋਂ ਤੁਹਾਡਾ ਕੀ ਭਾਵ ਹੈ?
ਉੱਤਰ-ਮਾਲਕ ਦੁਆਰਾ ਵਪਾਰਿਕ ਅਦਾਰ੍ਹੇ ਵਿੱਚ ਨਿਵੇਸ ਕੀਤੀ ਗਈ ਮੁਦਰਾ ਦੀ ਰਾਸ਼ੀ ਜਾਂ ਮੁਦਰਾ ਦੇ ਬਰਾਬਰ ਦੇ' ਮੁੱਲ ਨੂੰ ਪੂੰਜੀ ਆਖਿਆ ਜਾਂਦਾ ਹੈ।
ਪ੍ਰਸਨ 11. ਆਹਰਣ (Drawing) ਤੋਂ ਤੁਹਾਡਾ ਕੀ ਭਾਵ ਹੈ?
ਉੱਤਰ-ਫਰਮ ਦੇ ਮਾਲਕ ਜਾਂ ਕਿਸੇ ਵੀ ਭਾਗੀਦਾਰ ਦੁਆਰਾ ਆਪਣੇ ਵਿਅਕਤੀਗਤ ਪ੍ਰਯੋਗ ਲਈ ਕਢਵਾਈ ਗਈ ਪੂੰਜੀ ਨੂੰ ਆਹਰਣ ਆਖਿਆ ਜਾਂਦਾ ਹੈ।
ਪ੍ਰਸਨ 12. ਆਮਦਨ ਤੋਂ ਤੁਹਾਡਾ ਕੀ ਭਾਵ ਹੈ?
ਉੱਤਰ-ਕਿਸੇਂ ਲੇਖਾਂਕਣ ਸਾਲ ਵਿੱਚ ਆਰਥਿਕ ਲਾਭਾਂ ਵਿੱਚ ਹੋਣ ਵਾਲਾ ਵਾਧਾ ਆਮਦਨ ਹੁੰਦੀ ਹੈ। ਇਹ ਸੰਪਤੀਆਂ ਵਿੱਚ ਵਾਧੇ ਜਾਂ ਮਾਲਕੀ ਫੰਡਾਂ ਵਿੱਚ ਵਾਧੇ ਦੇ ਰੂਪ ਵਿੱਚ ਹੁੰਦੀ ਹੈ।
ਪ੍ਰਸਨ 13. ਛੋਟ ਤੋਂ ਤੁਹਾਡਾ ਕੀ ਭਾਵ ਹੈ?
ਉੱਤਰ-ਭੁਗਤਾਨ ਦੇਣ ਯੋਗ ਹੋਣ ਦੇ ਸਮੇ ਤੋ ਪਹਿਲਾਂ ਭੁਗਤਾਨ ਪ੍ਰਾਪਤ ਕਰਨ ਲਈ ਸੂਚੀ ਕੀਮਤ ਵਿੱਚ ਕਮੀ ਕਰਨ ਨੂੰ ਛੋਟ ਕਿਹਾ ਜਾਂਦਾ ਹੈ।
ਪ੍ਰਸਨ 14. ਰੋਕੜ ਛੋਟ ਕੀ ਹੁੰਦੀ ਹੈ?
ਉੱਤਰ-ਇਹ ਉਹ ਛੋਟ ਹੁੰਦੀ ਹੈ ਜੋ ਪੂਰਤੀਕਾਰ ਦੁਆਰਾ ਖਰੀਦਦਾਰ ਨੂੰ ਖਰੀਦਦਾਰ ਤੇ ਲੈਣਯੋਗ ਰਾਸ਼ੀ ਤੋ ਦਿੱਤੀ ਜਾਂਦੀ ਹੈ।
ਖਾਲੀ ਥਾਵਾਂ ਭਰੋ
1. ਹਰ ਇੱਕ ਲੈਣ-ਦੇਣ ਦੇ ਵਿਚ ਘੱਟੋ-ਘੱਟ
ਦੋ ਪੱਖ ਹੁੰਦੇ ਹਨ।
2. ਸੰਪਤੀ ਜਿਸਨੂੰ ਦੇਖ ਅਤੇ ਛੂਹ ਸਕਦੇ ਹਾਂ ਮੂਰਤ ਸੰਪਤੀ ਕਹਾਉਂਦੀ ਹੈ।
3. ਆਮਦਨ ਤੋਂ ਉੱਪਰ ਵਾਧੂ ਖਰਚਾ ਨੂੰ ਲਾਭ ਕਿਹਾ ਜਾਂਦਾ ਹੈ।
4. ਪੂੰਜੀ+
ਦੇਣਦਾਰੀ- ਸੰਪਤੀ
ਸਹੀ ਜਾਂ ਗਲਤ
1. ਜਿੱਥੇ ਵਹੀ- ਖਾਤੇ ਦਾ ਅੰਤ ਹੁੰਦਾ ਹੈ, ਉੱਥੇ ਲੇਖਾ -ਵਿਧੀ ਸੁਰੂ ਹੁੰਦੀ ਹੈ। ਸਹੀ
2. ਲੇਖਾ -ਵਿਧੀ ਵਿਚ ਸਿਰਫ ਵਪਾਰਕ ਲੈਣ-ਦੇਣ ਦਾ ਲੇਖਾ ਕੀਤਾ ਜਾਂਦਾ ਹੈ। ਗਲਤ
3. ਲੇਖਾ -ਵਿਧੀ ਇਕ ਕਲਾ ਹੈ ਵਿਗਿਆਨ ਨਹੀਂ। ਗਲਤ
4. ਵਪਾਰ ਦੁਆਰਾ ਬਾਹਰੀ ਵਿਅਕਤੀ ਨੂੰ ਦੇਣ ਯੋਗ ਰਾਸੀ ਨੂੰ ਦੇਣਦਾਰੀ ਕਿਹਾ ਜਾਂਦਾ ਹੈ। ਸਹੀ
5. ਮਸੀਨਰੀ ਇੱਕ ਚਾਲੂ ਸੰਪੱਤੀ ਹੈ। ਗਲਤ
6. ਲੇਖਾਂਕਣ ਵਣਜ-ਵਪਾਰ ਦੀ ਭਾਸਾ ਹੈ। ਸਹੀ
ਬਹੁ ਵਿਕਲਪੀ ਪ੍ਰਸ਼ਨ
1. ਹੇਠ ਲਿਖਿਆਂ ਦੇ ਵਿੱਚੋਂ ਅਮੂਰਤ ਸਥਾਈ ਸੰਪਤੀ ਕਿਹੜੀ ਹੈ?
(ਓ) ਜ਼ਮੀਨ ਅਤੇ ਭਵਨ (ਅ) ਦੇਣਦਾਰ
(ੲ) ਪ੍ਰਸਿੱਧੀ (ਸ) ਮੋਟਰ ਗੱਡੀਆਂ
(ੲ) ਪ੍ਰਸਿੱਧੀ
2. ਅਦਾਇਗੀ ਯੋਗ ਬਿੱਲ ਕਿਸ ਕਿਸਮ ਦੀ ਦੇਣਦਾਰੀ ਹੈ?
(ਓ) ਸਥਾਈ ਦੇਣਦਾਰੀ (ਅ) ਚਾਲੂ ਦੇਣਦਾਰੀ
(ੲ) ਕਾਲਪਨਿਕ ਦੇਣਦਾਰੀ
(ਅ) ਚਾਲੂ ਦੇਣਦਾਰੀ
3. ਪੇਸ਼ਗੀ ਅਦਾ ਕੀਤੀ ਕਮਿਸ਼ਨ ਕਿਸ ਕਿਸਮ ਦੀ ਸੰਪੱਤੀ ਹੈ?
(ਓ) ਸਥਾਈ ਸੰਪੱਤੀ (ਅ) ਚਾਲੂ ਸੰਪੱਤੀ
(ੲ) ਕਾਲਪਨਿਕ ਸੰਪੱਤੀ
(ਅ) ਚਾਲੂ ਸੰਪੱਤੀ
4. ਲੇਖਾਂਕਣ ਜਾਣਕਾਰੀ ਦੇ ਅੰਦਰੂਨੀ ਪ੍ਰਯੋਗਕਰਤਾ ਹੁੰਦੇ ਹਨ-
(ਉ) ਦੂਰਦਰਸੀ ਨਿਵੇਸ਼ (ਅ) ਲੈਣਦਾਰ
(ੲ) ਪ੍ਰਬੰਧਨ (ਸ) ਕਰਮਚਾਰੀ
(ੲ) ਪ੍ਰਬੰਧਨ
5. ਲੇਖਾਂਕਣ ਜਾਣਕਾਰੀ ਦੇ ਬਾਹਰੀ ਪ੍ਰਯੋਗਕਰਤਾ ਹੁੰਦੇ ਹਨ-
(ਓ) ਖੋਜਕਰਤਾ (ਅ) ਸਰਕਾਰ
(ੲ) ਦੂਰਦਰਸੀ ਨਿਵੇਸ਼ਕ (ਸ) ਉਪਰੋਕਤ ਸਾਰੇ ਹੀ
(ਸ) ਉਪਰੋਕਤ ਸਾਰੇ ਹੀ