Friday 22 January 2021

CH 2-Theory Base Accounting

0 comments

2- ਲੇਖਾਂਕਣ ਦਾ ਸਿਧਾਂਤਕ ਆਧਾਰ

Theory Base Accounting

 

ਪ੍ਰਸ਼ਨ 1. ਲੇਖਾਂ -ਪੱਧਰਾਂ ਤੋਂ ਕੀ ਭਾਵ ਹੈ?

ਉੱਤਰ-ਲੇਖਾਂ -ਪੱਧਰਾਂ ਲੈਣ-ਦੇਣਾਂ ਦੇ ਵਿਵਹਾਰ ਕਰਨ ਲਈ ਦਿਸ਼ਾ-ਨਿਰਦੇਸ਼ ਦੇਣ ਲਈ ਲੇਖਾਂ -ਨੀਤੀਆਂ ਅਤੇ ਵਿਵਹਾਰਾਂ ਦੇ ਨਿਯਮ ਹੁੰਦੀਆਂ ਹਨ, ਜੋ ਕਿ ਲੇਖਾਂ ਪ੍ਰਕਿਰਿਆ ਵਿਚ ਅਪਣਾਏ ਜਾਂਦੇ ਹਨ।

 ਪ੍ਰਸ਼ਨ 2. ਦੂਹਰੀ ਲੇਖਾਂ -ਪ੍ਰਣਾਲੀ ਤੋਂ ਕੀ ਭਾਵ ਹੈ?

ਉੱਤਰ--ਦੂਹਰੀ ਲੇਖਾਂ -ਪ੍ਰਣਾਲੀ ਇਕ ਅਜਿਹੀ ਪ੍ਰਣਾਲੀ ਹੈ ਜਿਸ ਦੇ ਅਧੀਨ ਹਰ ਇਕ ਲੈਣ-ਦੇਣ ਦਾ ਦੂਹਰਾ ਪੱਖ ਸਮਝਿਆ ਜਾਂਦਾ ਹੈ ਡੈਬਿਟ ਅਤੇ ਕਰੈਡਿਟ ।


 

ਪ੍ਰਸ਼ਨ 3. ਵਪਾਰਿਕ ਇਕਾਈ ਸਿਧਾਂਤ ਕੀ ਹੈ?

ਉੱਤਰ-ਵਪਾਰਿਕ ਇਕਾਈ ਸਿਧਾਂਤ ਤੋਂ ਭਾਵ ਹੈ ਕਿ ਵਪਾਰਿਕ ਇਕਾਈ ਨੂੰ ਇਸਦੇ ਮਾਲਕਾਂ ਦੀ ਹੋਂਦ ਤੋਂ ਵੱਖ ਇੱਕ ਸੁਤੰਤਰ ਇਕਾਈ ਮੰਨਿਆ ਜਾਂਦਾ ਹੈ।


 

ਪ੍ਰਸ਼ਨ 4. ਮੁਦਰਾ ਮਾਪ ਸਿਧਾਂਤ ਕੀ ਹੈ?

ਉੱਤਰ- ਲੇਖਾਂਕਣ ਜਾਣਕਾਰੀ ਨੂੰ ਰਿਕਾਰਡ ਕਰਨ ਅਤੇ ਰਿਪੋਰਟ ਕਰਨ ਲਈ ਵਸਤੂਆਂ ਅਤੇ ਸੇਵਾਵਾਂ ਦੇ ਲੈਣ-ਦੇਣਾਂ ਦਾ ਮਾਪ ਮੁਦਰਿਕ ਇਕਾਈਆਂ ਵਿੱਚ ਕੀਤਾ ਜਾਂਦਾ ਹੈ।


 

ਪ੍ਰਸ਼ਨ 5. ਲੇਖਾਂਕਣ ਮਿਆਦ ਸਿਧਾਂਤ ਕੀ ਹੈ?

ਉੱਤਰ-ਇੱਕ ਨਿਸ਼ਚਿਤ ਮਿਆਦ ਨੂੰ ਲੇਖਾਂਕਣ ਮਿਆਦ ਨਿਰਧਾਰਿਤ ਕਰ ਦਿੱਤਾ ਜਾਂਦਾ ਹੈ, ਜੇ ਕਿ ਆਮ ਤੌਰ ਤੇ 12 ਮਹੀਨਿਆਂ ਦਾ ਇੱਕ ਸਾਲ ਹੁੰਦਾ ਹੈ।


 

ਪ੍ਰਸ਼ਨ 6. ਸਾਰਤਾ ਸਿਧਾਂਤ ਕੀ ਹੈ?

ਉੱਤਰ-ਵਿੱਤੀ ਵਿਵਰਣ ਨੂੰ ਸਪਸ਼ਟ ਅਤੇ ਸਮਝਣ ਯੋਗ ਬਣਾਉਣ ਵਾਲੀ ਸਾਰੀ ਜਾਣਕਾਰੀ ਪ੍ਰਗਟ ਕੀਤੀ ਜਾਣੀ ਚਾਹੀਦੀ ਹੈ।


 

ਪ੍ਰਸ਼ਨ 7. ਸਿਆਣਤ ਜਾਂ ਰੂੜ੍ਹੀਵਾਦ ਸਿਧਾਂਤ ਕੀ ਹੈ?

ਉੱਤਰ-ਹੋਣ ਵਾਲੀਆਂ ਸਾਰੀਆਂ ਹੀ ਹਾਨੀਆਂ ਨੂੰ ਧਿਆਨ ਵਿੱਚ ਰੱਖ ਕੇ ਕਾਰਜ ਕਰਨ ਦੇ ਸਿਧਾਂਤ ਨੂੰ ਸਿਆਣਪ ਜਾਂ ਰੂੜ੍ਹੀਵਾਦ ਸਿਧਾਂਤ ਕਿਹਾ ਜਾਂਦਾ ਹੈ। ਇਸ ਵਿਚ ਸੰਭਾਵਿਤ ਲਾਭ ਨੂੰ ਕੋਈ ਮਹਤੱਵ ਨਹੀਂ ਦਿੱਤਾ ਜਾਂਦਾ ਹੈ।

 


ਪ੍ਰਸ਼ਨ 8. ਤੁਲਨਾ ਧਾਰਨਾ ਕੀ ਹੈ?

ਉੱਤਰ- ਤੁਲਨਾ ਧਾਰਨਾ, ਲੇਖਾਂਕਣ ਸਮਾਂਕਾਲ ਵਿਚਾਰ ਉੱਪਰ ਅਧਾਰਿਤ ਹੈ। ਇਸ ਅਨੁਸਾਰ ਆਮਦਨ ਅਤੇ ਖਰਚਿਆਂ ਦੀ ਪਛਾਣ ਤੁਲਨਾਤਮਕ ਅਧਾਰ ਤੋਂ ਕੀਤੀ ਜਾਂਦੀ ਹੈ ਤਾਂ ਜੇ ਲਾਭ ਅਤੇ ਹਾਨੀ ਦਾ ਨਿਰਧਾਰਨ ਕੀਤਾ ਜਾ ਸਕੇ।


 

ਪ੍ਰਸ਼ਨ 9. ਲੇਖਾਂ ਪੱਧਰਾਂ ਦੀ ਲੋੜ ਕਿਉ ਪਈ?

ਉੱਤਰ-ਗਲਤ ਬਿਆਨੀ ਤੋਂ ਬਚਾਅ ਲਈ।


 

ਖਾਲੀ ਥਾਵਾਂ ਭਰੋ:


 

1. ਵਪਾਰ ਦੀ ਨਿਰਤੰਰਤਾ ਦੀ ਅਵਧਾਰਣਾ ਦੇ ਅਨੁਸਾਰ ਵਪਾਰਕ ਇਕਾਈ ਕਾਫੀ ਲੰਬੇ ਸਮੇਂ ਤੱਕ ਚਾਲੂ ਰਹੇਗੀ

2. ਚਾਲੂ ਵਪਾਰਕ ਇਕਾਈ ਧਾਰਣਾ ਸੰਯੁਕਤ ਉੱਦਮ ਤਰ੍ਹਾਂ ਦੇ ਵਪਾਰ 'ਤੇ ਲਾਗੂ ਨਹੀਂ ਹੁੰਦੀ ਹੈ।

3. ਰੂੜ੍ਹੀਵਾਦ ਜਾ ਵਿਵੇਕ ਪਰੰਪਰਾ ਦੇ ਅਨੁਸਾਰ ਕਿਸੇ ਲਾਭ ਦੀ ਆਸ ਨਾ ਕਰੋ ਪਰ ਸਾਰੀਆਂ ਹਾਨੀਆਂ ਦਾ ਆਯੋਜਨ ਕਰੇ।

4. ਹਰ ਇਕ ਨਾਮ ਪੱਖ ਦੇ ਲੇਖੇ ਦੇ ਬਰਾਬਰ ਜਮ੍ਹਾ ਪੱਖ ਦਾ ਲੇਖਾ ਹੁੰਦਾ ਹੈ।


 

ਸਹੀ ਜਾਂ ਗਲਤ


1. ਦੂਹਰੀ ਲੇਖਾ -ਪ੍ਰਣਾਲੀ ਦੀ ਧਾਰਣਾ ਦੇ ਅਨੁਸਾਰ

ਪੂੰਜੀ - ਦੇਣਦਾਰੀਆਂ = ਸੰਪਤੀਆਂ ਸਹੀ

2. ਏਕਲ ਵਪਾਰ ਦੇ ਵਿਚ ਦੂਹਰੀ ਲੇਖਾ ਪ੍ਰਣਾਲੀ ਲਾਗੂ ਨਹੀਂ ਹੁੰਦੀ ਹੈ। ਗਲਤ

3. ਹਰ ਇਕ ਲੈਣ-ਦੇਣ ਦੇ. ਵਿਚ ਹਰ ਨਾਮ ਪੱਖ ਜਮ੍ਹਾਂ ਪੱਖ ਦੇ ਬਰਾਬਰ ਹੁੰਦਾ ਹੈ। ਸਹੀ

4. ਚਾਲੂ ਵਪਾਰਕ ਇਕਾਈ ਧਾਰਣਾ ਦੇ ਅਨੁਸਾਰ ਵਪਾਰਕ ਇਕਾਈ ਦੀ ਉਮਰ ਨਿਸ਼ਚਿਤ ਹੁੰਦੀ ਹੈ। ਗਲਤ

5. ਕਰ ਅਧਾਰ ਦਾ ਮਤਲਬ ਹੈ ਵਿਵਸਾਇਕ ਅਧਾਰ ਅਤੇਂ ਰੋਕੜ ਅਧਾਰ ਦਾ ਜੋੜ । ਗਲਤ

6. ਏਕਲ ਵਪਾਰਿਕ ਇਕਾਈਆਂ ਅਤੇ ਭਾਗੀਦਾਰੀ ਫਰਮਾਂ ਲਈ ਵਪਾਰਿਕ ਇਕਾਈ ਧਾਰਨਾ ਉਪਯੁਕਤ ਨਹੀੰ ਹੈ। ਗਲਤ


 

ਬਹੁ ਵਿਕਲਪੀ ਪ੍ਰਸ਼ਨ


 

1. ਇਕ ਵਪਾਰਿਕ ਇਕਾਈ ਨੂੰ, ਜਿਸ ਦੀ ਪਛਾਣ ਮਾਲਕਾਂ ਜਾਂ ਹਿੱਸੇਦਾਰਾਂ ਤੋਂ ਅਲੱਗ ਸਮਝੀ ਜਾਂਦੀ ਹੈ ਕਿਹੜੀ ਧਾਰਣਾ ਹੈ-

() ਮਿਲਾਣ ਧਾਰਣਾ                        () ਲਾਗਤ ਧਾਰਣਾ

() ਵਪਾਰਕ ਇਕਾਈ ਧਾਰਣਾ          () ਦੂਹਰੀ ਲੇਖਾ-ਪ੍ਰਣਾਲੀ ਦੀ ਧਾਰਣਾ

() ਵਪਾਰਕ ਇਕਾਈ ਧਾਰਣਾ

 


2. ਲੇਖਾ -ਚੱਕਰ ਦੇ ਅਨੁਸਾਰ ਰੋਜਨਾਮਚਾ ਤੋਂ ਬਾਅਦ ਕਿਹੜਾ ਲੇਖਾ ਬਣਾਇਆ ਜਾਂਦਾ ਹੈ?

() ਸਥਿਤੀ ਵਿਵਰਣ                                 () ਖਾਤਾ-ਬਹੀ

() ਲਾਭ ਅਤੇ ਹਾਨੀ ਖਾਤਾ                        () ਤਲਪਟ

() ਖਾਤਾ-ਬਹੀ

 


3. ਹੇਠ ਲਿਖਿਆਂ ਦੇ ਵਿੱਚੋਂ ਮੁਦਰਾ ਮਾਪ ਧਾਰਣਾ ਦੇ ਵਿਚ ਕੀ ਲਿਖਿਆ ਜਾਂਦਾ ਹੈ?

() ਤੱਥਾਂ ਦੀ ਕਿਸਮ ਨੂੰ ਸੁਧਾਰ ਕਰਨਾ                   () ਸੰਪਤੀ ਤੋਂ ਪ੍ਰਾਪਤ ਲਾਭ

() ਦੇਣਯੋਗ ਕਮਿਸਨ                                            () ਉੱਪਰ ਵਾਲ ਸਾਰ

() ਦੇਣਯੋਗ ਕਮਿਸਨ

 


4. ਆਮਦਨ ਕਰ ਅਧਿਨਿਯਮ ਦੇ ਅਨੁਸਾਰ, ਲੇਖਾਂਕਣ ਸਾਲ ਹੈ-

() 1 ਜਨਵਰੀ ਤੋਂ 31 ਦਸੰਬਰ ਤੱਕ                   () 3 ਅਪ੍ਰੈਲ ਤੋਂ 31 ਮਾਰਚ ਤੱਕ

() ਦੀਵਾਲੀ ਤੋਂ ਦੀਵਾਲੀ ਤੱਕ                           () 1 ਜੁਲਾਈ ਤੋਂ 30 ਜੂਨ ਤੱਕ

() 3 ਅਪ੍ਰੈਲ ਤੋਂ 31 ਮਾਰਚ ਤੱਕ

 


5. ਦੋਹਰਾ ਪੱਖ ਧਾਰਨਾ ਅਨੁਸਾਰ-

() ਸੰਪਤੀਆਂ - ਦੇਣਦਾਰੀਆਂ-ਪੂੰਜੀ       () ਸੰਪਤੀਆਂ - ਪੂੰਜੀ-ਦੇਣਦਾਰੀਆਂ

() ਸੰਪਤੀਆਂ-ਦੇਣਦਾਰੀਆਂ + ਪੂੰਜੀ      () ਪੂੰਜੀ - ਸੰਪਤੀਆਂ +ਦੇਣਦਾਰੀਆਂ

() ਸੰਪਤੀਆਂ-ਦੇਣਦਾਰੀਆਂ + ਪੂੰਜੀ