(4) ਰੋਜ਼ਨਾਮਚਾ Journal
ਪ੍ਰਸਨ 1. ਰੋਜ਼ਨਾਮਚਾ ਤੋਂ ਕੀ ਭਾਵ ਹੈ?
ਉੱਤਰ-
ਰੋਜ਼ਨਾਮਚਾ ਤੋਂ ਭਾਵ ਹੈ ਹਰ ਰੋਜ਼ ਦੇ ਲੇਖੇ । ਇਹ ਆਰੰਭਕ ਲੇਖੇ ਦੀ ਪੁਸਤਕ ਵੀ ਕਹਾਉਂਦੀ ਹੈ ਕਿਉਂਕਿ
ਹਰ ਇਕ ਵਿਵਸਾਇਕ ਲੈਣ-ਦੇਣ ਦਾ ਕੰਮ ਸਭ ਤੋਂ ਪਹਿਲਾਂ ਇਸ ਪੁਸਤਕ ਵਿਚ ਕੀਤਾ ਜਾਂਦਾ ਹੈ।
ਪ੍ਰਸਨ 2. ਵਿਅਕਤੀਗਤ ਖਾਤੇ ਕਿਹੜੇ ਹਨ?
ਉੱਤਰ-ਉਹ
ਖਾਤੇ ਜਿਹੜੇ ਕਿ ਵਿਅਕਤੀਆਂ, ਫਰਮਾਂ, ਸੋਸਾਇਟੀਆਂ, ਕਲੱਬਾਂ ਅਤੇ ਹਸਪਤਾਲਾਂ ਨਾਲ ਸੰਬੰਧਿਤ ਹੁੰਦੇ
ਹਨ।
ਪ੍ਰਸਨ 3. ਵਾਸਤਵਿਕ ਖਾਤੇ ਕਿਹੜੇ ਹਨ?
ਉੱਤਰ--ਉਹ
ਖਾਤੇ ਜਿਹੜੇ ਸੰਪਤੀਆਂ ਨਾਲ ਸੰਬੰਧ ਰੱਖਦੇ ਹਨ ਜਿਨ੍ਹਾਂ ਨੂੰ ਛੂਹਿਆ ਜਾ ਸਕਦਾ ਹੈ, ਮਹਿਸੂਸ ਕੀਤਾ,
ਨਾਪਿਆ, ਖਰੀਦਿਆ ਵੇਚਿਆ ਆਦਿ ਜਾ ਸਕਦਾ ਹੈ।
ਪ੍ਰਸਨ 4. ਨਾਂ-ਮਾਤਰ ਖਾਤੇ ਕਿਹੜੇ ਹੁੰਦੇ ਹਨ?
ਉੱਤਰ--ਉਹ
ਖਾਤੇ ਜਿਹੜੇ ਕਿ ਸਾਰੇ ਖਰਚਿਆਂ, ਹਾਨੀਆਂ, ਆਮਦਨੀਆਂ ਅਤੇ ਲਾਭਾਂ ਨੂੰ ਦਰਸਾਉਂਦੇ ਹਨ ਨਾਂ-ਮਾਤਰ ਖਾਤੇ
ਕਹਾਉਂਦੇ ਹਨ ਜਿਵੇਂ-ਅਦਾਇਗੀ ਤਨਖਾਹ, ਪ੍ਰਾਪਤ ਕੀਤੀ ਗਈ ਕਮੀਸ਼ਨ ਅਤੇ ਖਰੀਦ ਆਦਿ।
ਪ੍ਰਸਨ 5. ਵਰਨਣ ਤੋਂ ਕੀ ਭਾਵ ਹੈ?
ਉੱਤਰ-ਵਰਨਣ
ਲੈਣ-ਦੇਣ ਦੀ ਸੰਖੇਪ ਵਿਆਖਿਆ ਹੁੰਦੀ ਹੈ ਜੋ ਪਿਛਲੇ ਕ੍ਰੈਡਿਟ ਕੀਤੇ ਖਾਤੇ ਦੇ ਬਿਲਕੁਲ ਥੱਲੋਂ ਇਕ ਵਰਨਣ
ਦਿੱਤਾ ਜਾਂਦਾ ਹੈ।
ਖਾਲੀ ਥਾਵਾਂ ਭਰੋ
1. ਰੋਜ਼ਨਾਮਚਾ ਆਰੰਭਿਕ ਲੇਖੇ ਦੀ ਲੇਖਾ ਪੁਸਤਕ ਹੈ।
2. ਦਾਨ ਵਿਚ ਦਿੱਤੀਆਂ ਗਈਆਂ ਵਸਤਾਂ ਦੇ ਲਈ ਖਰੀਦ ਖਾਤਾ ਕ੍ਰੈਡਿਟ ਕੀਤਾ ਜਾਵੇਗਾ।
3. ਇੱਕ ਖਾਤਾ ਕਿਸੇ ਆਰਥਿਕ ਲੈਣ-ਦੇਣ ਦਾ ਸ਼੍ਰੇਣੀਗਤ ਵੇਰਵਾ ਹੈ।
ਸਹੀ ਜਾਂ ਗਲਤ
1. ਰੋਜ਼ਨਾਮਚੇ ਦਾ ਅਰਥ ਹੈ ਕਿ ਦੂਸਰੇ ਦਰਜ਼ੇ ਦੇ ਲੇਖੇ ਦੀ ਪੁਸਤਕ ਹੈ। ਗ਼ਲਤ
2. ਹਰ ਇਕ ਰੋਜ਼ਨਾਮਚਾ ਲੇਖੇ ਲਈ ਵਿਵਰਣ ਜ਼ਰੂਰੀ ਹੁੰਦੀ ਹੈ। ਸਹੀ
3. ਆਰੰਭਿਕ ਲੇਖਾ ਹਰ ਰੋਜ਼ ਦਾ ਪਹਿਲਾ ਲੇਖਾ ਹੁੰਦਾ ਹੈ। ਗ਼ਲਤ
4. ਅਸਲ ਖਾਤੇ ਆਮਤੌਰ ਤੇ ਡੈਬਿਟ ਬਕਾਇਆ ਦਰਸਾਉਂਦੇ ਹਨ। ਸਹੀ
5. ਖਰੀਦ ਖਾਤੇ ਨੂੰ ਹਮੇਸਾ ਡੈਬਿਟ ਕੀਤਾ ਜਾਂਦਾ ਹੈ। ਸਹੀ
6. ਵਿਕਰੀ ਖਾਤੇ ਨੂੰ ਹਮੇਸ਼ਾ ਕਰੈਡਿਟ ਕੀਤਾ ਜਾਂਦਾ ਹੈ। ਸਹੀ
ਬਹੁ ਵਿਕਲਪੀ ਪ੍ਰਸ਼ਨ
1. ਬਹੀ-ਖਾਤਾ ਪ੍ਰਣਾਲੀ ਦੇ ਅਧੀਨ ਰੋਜ਼ਨਾਮਚਾ ਲੇਖਿਆ ਦਾ ਅਰਥ ਹੈ--
(ਓ) ਰੋਜਨਾਮਚੇ ਦੇ ਸਫੇ ਦਾ ਜੋੜ (ਅ) ਰੋਜਨਾਮਚੇ ਦੇ ਵਿਚ ਲੇਖਾ ਕਰਨਾ
(ੲ) ਰੋਜਨਾਮਚੇ ਦਾ ਨਮੂਨਾ
(ਅ) ਰੋਜਨਾਮਚੇ ਦੇ ਵਿਚ ਲੇਖਾ ਕਰਨਾ
2. ਨਾਂ-ਮਾਤਰ ਖਾਤੇ ਦਾ ਸੰਬੰਧ ਹੈ-
(ਓ) ਸੰਪਤੀਆਂ ਅਤੇ ਦੇਣਦਾਰੀਆਂ (ਅ) ਖਰਚੇ, ਹਾਨੀ ਅਤੇ ਆਮਦਨ
(ੲ) ਗ੍ਰਾਹਕ ਅਤੇ ਲੈਣਦਾਰ
(ੲ) ਗ੍ਰਾਹਕ ਅਤੇ ਲੈਣਦਾਰ
3. ‘Dr’ ਤੋਂ ਭਾਵ ਹੈ-
(ਓ) ਡੈਬਿਟ (ਅ) ਦੇਣਦਾਰ
(ੲ) ਡੈਬਿਟ ਰਿਕਾਰਡ
(ਓ) ਡੈਬਿਟ
4. ਰੋਕੜ ਤੇ ਅਨਿਲ ਤੋਂ ਖਰੀਦੀਆਂ ਗਈਆਂ ਵਸਤੂਆਂ ਨੂੰ ਕਿਵੇ ਕਰੈਡਿਟ ਕੀਤਾ ਜਾਵੇਗਾ?
(ਓ) ਖਰੀਦ (ਅ)
ਰੋਕੜ
(ੲ) ਅਨਿਲ (ਸ)
ਉਪਰੋਕਤ ਵਿੱਚੋਂ ਕੋਈ ਨਹੀਂ
(ਅ) ਰੋਕੜ
5. ਵਿਅਕਤੀਗਤ ਖਾਤਿਆਂ ਦਾ ਸੰਬੰਧ ਕਿਸ ਨਾਲ ਹੁੰਦਾ ਹੈ?
(ਓ) ਸੰਪਤੀਆਂ ਅਤੇ ਦੇਣਦਾਰੀਆਂ (ਅ) ਖਰਚ, ਹਾਨੀ ਅਤੇ ਆਮਦਨ
(ੲ) ਦੇਣਦਾਰ, ਲੈਣਦਾਰ (ਸ) ਉਪਰੋਕਤ ਸਾਰੇ ਹੀ।
(ੲ) ਦੇਣਦਾਰ, ਲੈਣਦਾਰ
6. ਅਸਲ ਖਾਤਿਆਂ ਦਾ ਸੰਬੰਧ ਕਿਸ ਨਾਲ ਹੁੰਦਾ ਹੈ?
(ਓ) ਸੰਪਤੀਆਂ (ਅ) ਖਰਚ, ਹਾਨੀ ਅਤੇ ਆਮਦਨ
(ੲ) ਦੇਣਦਾਰ, ਲੈਣਦਾਰ ਆਦਿ (ਸ) ਉਪਰੋਕਤ ਸਾਰੇਂ ਹੀ