Thursday, 7 January 2021

ਪਾਠ 10 ਸਮਾਜਿਕ-ਧਾਰਮਿਕ ਅੰਦੋਲਨ

0 comments

ਪਾਠ 10 ਸਮਾਜਿਕ-ਧਾਰਮਿਕ ਅੰਦੋਲਨ

    

1) ਦਿੱਲੀ ਸਲਤਨਤ ਦਾ ਭਾਰਤੀ ਸਮਾਜ ਕਿਹੜੇ ਦੋ ਮੁੱਖ ਵਰਗਾਂ ਵਿੱਚ ਵੰਡਿਆ ਹੌਇਆ ਸੀ?

ਹਿੰਦੂ ਅਤੇ ਮੁਸਲਮਾਨ



2) ਉਲਮਾ ਕੌਣ ਸਨ?

ਮੁਸਲਮਾਨਾਂ ਦੇ ਧਾਰਮਿਕ ਨੇਤਾ


3) ਆਮ ਲੋਕ ਉਲਮਾ ਨੂੰ ਕੀ ਕਹਿੰਦੇ ਸਨ?

ਮੁਲਾ


4) ਉਲਮਾ ਕਿਸ ਚੀਜ ਦੇ ਵਿਦਵਾਨ ਸਨ?

ਧਾਰਮਿਕ ਸਿਧਾਂਤਾਂ ਅਤੇ ਕਾਨੂੰਨਾਂ


5) ਉਲਮਾ ਦੇ ਵਿਸ਼ਵਾਸ ਕਿਸਤੇ ਅਧਾਰਿਤ ਸਨ?

ਕੁਰਾਨ ਅਤੇ ਹਦੀਸ ਤੇ


6) ਉਲਮਾ ਅਨੁਸਾਰ ਹਰ ਮੁਸਲਮਾਨ ਨੂੰ ਕਿੰਨੇ ਸਿਧਾਂਤਾਂ ਦਾ ਪਾਲਣ ਕਰਨਾ ਚਾਹੀਦਾ ਹੈ?

4


7) ਮੁਸਲਮਾਨਾਂ ਦੇ ਚਾਰ ਸਿਧਾਂਤਾਂ ਨੂੰ ਕੀ ਕਿਹਾ ਜਾਂਦਾ ਹੈ?

ਚਾਰ ਥੰਮ੍ਹ


8) ਇਸਲਾਮ ਵਿੱਚ ਚਾਰ ਥੰਮ੍ਹ ਕਿਹੜੇ ਹਨ?

ਨਮਾਜ਼, ਰੋਜ਼ਾ, ਜੱਕਾਤ ਅਤੇ ਹੱਜ


9) ਨਮਾਜ਼ ਹਰ ਰੋਜ ਕਿੰਨੀ ਵਾਰ ਪੜ੍ਹੀ ਜਾਂਦੀ ਹੈ?

 ਪੰਜ ਵਾਰ


10) ਰੋਜ਼ੇ ਕਿਹੜੇ ਮਹੀਨੇ ਰੱਖੇ ਜਾਂਦੇ ਹਨ?

ਰਮਜਾਨ ਦੇ ਮਹੀਨੇ


11) ਮੁਸਲਮਾਨ ਆਪਣੀ ਕਮਾਈ ਦਾ ਕਿੰਨੇ ਫ਼ੀਸਦੀ ਬਤੌਰ ਜੱਕਾਤ ਦਿਦੇ ਹਨ?

ਢਾਈ ਫੀਸਦੀ


12) ਮੁਸਲਮਾਨ ਹੱਜ ਕਰਨ ਲਈ ਕਿੱਥੇ ਜਾਂਦੇ ਹਨ?

ਮੱਕਾ


13) ਸੂਫ਼ੀ ਸੰਤਾਂ ਨੂੰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ?

ਸ਼ੇਖ ਜਾਂ ਪੀਰ


14) ਕਵਾਲੀ ਦੀ ਪ੍ਰਥਾ ਕਿਸਨੇ ਚਲਾਈ?

ਸੂਫ਼ੀਆਂ ਨੇ


15) ਚਿਸ਼ਤੀ ਸਿਲਸਿਲੇ ਦੀ ਨੀਂਹ ਕਿਸਨੇ ਰੱਖੀ?

ਖ਼ਵਾਜਾ ਮੁਈਨੁਦੀਨ ਚਿਸ਼ਤੀ


16 ਚਿਸ਼ਤੀ ਸਿਲਸਿਲੇ ਦੀ ਨੀਂਹ ਕਿੱਥੇ ਰੱਖੀ ਗਈ?

ਅਜਮੇਰ ਵਿਖੇ


17) ਸੁਹਰਾਵਰਦੀ ਸਿਲਸਿਲੇ ਦੀ ਨੀਂਹ ਕਿਸਨੇ ਰੱਖੀ?

ਮਖ਼ਦੂਮ ਬਹਾਉਂਦੀਨ ਜ਼ਕਰੀਆ


18) ਸੁਹਰਾਵਰਦੀ ਸਿਲਸਿਲੇ ਦੀ ਨੀਂਹ ਕਿੱਥੇ ਰੱਖੀ ਗਈ?

ਮੁਲਤਾਨ


19) ਸੂਫ਼ੀ ਪੀਰਾਂ ਦੀਆਂ ਦਰਗਾਹਾਂ ਨੂੰ ਕੀ ਕਿਹਾ ਜਾਂਦਾ ਸੀ?

ਖ਼ਾਨਗਾਹ


20) ਸੂਫ਼ੀਆਂ ਦਾ ਭਾਰਤ ਵਿੱਚ ਸਭ ਤੋਂ ਵੱਧ ਪ੍ਰਭਾਵ ਕਿੱਥੇ ਸੀ?

ਪੰਜਾਬ ਅਤੇ ਸਿੰਧ ਵਿੱਚ


21) ਸੰਤ ਰਾਮਾਨੁਜ਼ ਕਿਸਦੇ ਭਗਤ ਸਨ?

ਭਗਵਾਨ ਵਿਸ਼ਨੂੰ ਦੇ


22) ਸੰਤ ਰਾਮਾਨੁਜ਼ ਦੇ ਕਿੰਨੇ ਅਨੁਯਾਯੀ ਸੀ?

10000


23) ਨਿੰਬਾਰਕ ਨੇ ਕਿੱਥੇ ਆਸ਼ਰਮ ਸਥਾਪਿਤ ਕੀਤਾ?

ਮਥੁਰਾ


24) ਮਾਧਵ ਨੇ ਵੈਸ਼ਨਵ ਭਗਤੀ ਨਾਲ ਸੰਬੰਧਿਤ ਕਿੰਨੀਆਂ ਪੁਸਤਕਾਂ ਲਿਖੀਆਂ?

37


25) ਮਾਧਵ ਅਨੁਸਾਰ ਮੁਕਤੀ ਪ੍ਰਾਪਤੀ ਲਈ ਕਿੰਨੇ ਮੁੱਖ ਸਾਧਨ ਹਨ?

3 (ਗਿਆਨ, ਕਰਮ ਅਤੇ ਭਗਤੀ)


26) ਰਾਮਾਨੰਦ ਜੀ ਕਿੱਥੋਂ ਦੇ ਵਾਸੀ ਸਨ?

ਇਲਾਹਾਬਾਦ ਦੇ


27) ਰਾਮਾਨੰਦ ਦੇ ਅਨੁਯਾਯੀਆਂ ਨੂੰ ਕੀ ਕਿਹਾ ਜਾਂਦਾ ਹੈ?

ਅਵਧੂਤ


28) ਅਵਧੂਤ ਦਾ ਕੀ ਅਰਥ ਹੁੰਦਾ ਹੈ?

ਬੰਧਨਾਂ ਤੋਂ ਮੁਕਤ


29) ਰਾਮਾਨੰਦ ਜੀ ਨੇ ਆਪਦਾ ਪ੍ਰਚਾਰ ਕਿਹੜੀ ਭਾਸ਼ਾ ਵਿੱਚ ਕੀਤਾ?

ਹਿੰਦੀ ਵਿੱਚ


30) ਰਾਮਾਨੰਦ ਜੀ ਦੇ ਕਿਹੜੇ ਅਨੁਯਾਯੀ ਬਾਅਦ ਵਿੱਚ ਇੱਕ ਸੰਸਾਰ ਪ੍ਰਸਿੱਧ ਸੰਤ ਦੇ ਰੂਪ ਵਿੱਚ ਪ੍ਰਸਿੱਧ ਹੋਏ?

ਸੰਤ ਕਬੀਰ


31) ਸੰਤ ਕਬੀਰ ਜੀ ਦਾ ਪਾਲਣ ਪੇਸ਼ਣ ਕਿਸਨੇ ਕੀਤਾ?

ਨੀਰੂ ਅਤੇ ਨੀਮਾ ਨਾਮਕ ਜੁਲਾਹਾ ਪਤੀ-ਪਤਨੀ ਨੇ


32) ਸੰਤ ਕਬੀਰ ਜੀ ਦੀ ਪਤਨੀ ਦਾ ਨਾਂ ਕੀ ਸੀ?

ਲੋਈ


33) ਸੰਤ ਕਬੀਰ ਨੇ ਕਿਹੜੀ ਪ੍ਰਸਿੱਧ ਪੁਸਤਕ ਲਿਖੀ?

ਬੀਜ਼ਕ


34) ਸੰਤ ਕਬੀਰ ਦੇ ਅਨੁਯਾਯੀਆਂ ਨੂੰ ਕੀ ਕਿਹਾ ਜਾਦਾ ਹੈ?

ਕਬੀਰ ਪੰਥੀ


35) ਵੱਲਭਾਚਾਰੀਆ ਨੇ ਮੰਦਰ ਦੀ ਸਥਾਪਨਾ ਕਿੱਥੇ ਕੀਤੀ?

ਮਥੁਰਾ ਨੇੜੇ, ਗੋਵਰਧਨ ਵਿਖੇ


36) ਵੱਲਭਾਚਾਰੀਆ ਸ਼੍ਰੀ ਕ੍ਰਿਸ਼ਨ ਦੀ ਕਿਸ ਰੁਪ ਵਿੱਚ ਪੂਜਾ ਕਰਦੇ ਸਨ?

ਸ਼੍ਰੀਨਾਥ ਦੇ ਰੁਪ ਵਿੱਚ


37) ਕਿਹੜੇ ਭਗਤੀ ਸੰਤ ਨੇ ਵੈਸ਼ਨਵ ਭਗਤੀ ਨਾਲ ਸੰਬੰਧਿਤ 37 ਪੁਸਤਕਾਂ ਦੀ ਰਚਨਾ ਕੀਤੀ?

ਮਾਧਵ ਨੇ


38) ਵੈਸ਼ਨਵ ਧਰਮ ਦਾ ਜਨਮਦਾਤਾ ਕਿਸ ਭਗਤੀ ਸੰਤ ਨੂੰ ਕਿਹਾ ਜਾਂਦਾ ਹੈ?

ਚੈਤੰਨਯ ਮਹਾਂਪ੍ਰਭੂ ਨੂੰ


39) ਚੈਤੰਨਯ ਮਹਾਂਪ੍ਰਭੂ ਕਿਸਨੂੰ ਸਭ ਤੋਂ ਵੱਡਾ ਮੰਨਦੇ ਸਨ?

ਸ਼੍ਰੀ ਕ੍ਰਿਸ਼ਨ ਜੀ ਨੂੰ


40) ਕੀਰਤਨ ਪ੍ਰਥਾ ਕਿਸਨੇ ਸ਼ੁਰੂ ਕੀਤੀ?

ਚੈਤੰਨਯ ਮਹਾਂਪ੍ਰਭੂ ਨੇ


41) ਚੈਤੰਨਯ ਮਹਾਂਪ੍ਰਭੂ ਨੇ ਆਪਣੇ ਜੀਵਨ ਦੇ ਆਖਰੀ 20 ਸਾਲ ਕਿੱਥੇ ਗੁਜ਼ਾਰੇ?

ਜਗਨਨਾਥ ਪੁਰੀ, ਉੜੀਸਾ


42) ਮਹਾਂਰਾਸ਼ਟਰ ਦਾ ਸਭ ਤੋਂ ਪ੍ਰਸਿੱਧ ਭਗਤੀ ਸੰਤ ਕਿਸਨੂੰ ਮੰਨਿਆ ਜਾਂਦਾ ਹੈ?

ਸੰਤ ਨਾਮਦੇਵ ਜੀ


43) ਸੰਤ ਨਾਮਦੇਵ ਜੀ ਨੇ ਪੰਜਾਬ ਦੇ ਕਿਹੜੇ ਪਿੰਡ ਨੂੰ ਆਪਣੇ ਪ੍ਰਚਾਰ ਦਾ ਕੇਂਦਰ ਬਣਾਇਆ?

ਪਿੰਡ ਘੁਮਾਣ, ਜਿਲ੍ਹਾ ਗੁਰਦਾਸਪੁਰ


44) ਮੀਰਾ ਬਾਈ ਕਿੱਥੋਂ ਦੀ ਰਾਣੀ ਸੀ?

ਮੋਵਾੜ ਦੀ


45) ਮੀਰਾ ਬਾਈ ਕਿਸਦੀ ਅਨੁਯਾਯੀ ਸੀ?

ਭਗਤ ਰਵੀਦਾਸ ਜੀ ਦੀ


46) ਭਗਤ ਰਵੀਦਾਸ ਜੀ ਦਾ ਜਨਮ ਕਿੱਥੇ ਹੋਇਆ?

ਬਨਾਰਸ ਵਿਖੇ


47) ਗੁਰੂ ਨਾਨਕ ਦੇਵ ਜੀ ਦਾ ਜਨਮ ਕਿੱਥੇ ਹੋਇਆ?

ਰਾਇ ਭੋਏ ਕੀ ਤਲਵੰਡੀ


48) ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ਨੂੰ ਅੱਜਕਲ੍ਹ ਦੀ ਕਿਹਾ ਜਾਂਦਾ ਹੈ?

ਨਨਕਾਣਾ ਸਾਹਿਬ


49) ਗੁਰੂ ਨਾਨਕ ਦੇਵ ਜੀ ਦਾ ਜਨਮ ਕਦੋ ਹੋਇਆ?

1469 ਈ:


50) ਗੁਰੂ ਨਾਨਕ ਦੇਵ ਜੀ ਦੇ ਮਾਤਾ ਪਿਤਾ ਦਾ ਨਾਂ ਕੀ ਸੀ?

ਮਾਤਾ ਤ੍ਰਿਪਤਾ ਜੀ ਅਤੇ ਪਿਤਾ ਮਹਿਤਾ ਕਾਲੂ ਜੀ


51) ਗੁਰੂ ਨਾਨਕ ਦੇਵ ਜੀ ਦੀ ਭੈਣ ਦਾ ਨਾਂ ਕੀ ਸੀ?

ਬੀਬੀ ਨਾਨਕੀ


52) ਗੁਰੂ ਨਾਨਕ ਦੇਵ ਜੀ ਅਨੁਸਾਰ ਪ੍ਰਮਾਤਮਾ ਦੇ ਕਿੰਨੇ ਰੂਪ ਹਨ?

2 ਨਿਰਗੁਣ ਅਤੇ ਸਰਗੁਣ


53) ਗੁਰੂ ਨਾਨਕ ਦੇਵ ਜੀ ਅਨੁਸਰ ਮਨੁੱਖ ਦੇ ਕਿੰਨੇ ਵੈਰੀ ਹਨ?

5 (ਕਾਮ, ਕ੍ਰੋਧ, ਮੋਹ, ਲੋਭ, ਹੰਕਾਰ)


54) ਗੁਰੂ ਨਾਨਕ ਦੇਵ ਜੀ ਕਦੋ ਜੋਤੀ ਜੋਤਿ ਸਮਾਏ?

1539 ਈ:


55) ਸੰਤ ਦਾਦੂ ਦਯਾਲ ਨੇ ਆਪਣੇ ਜੀਵਨ ਦਾ ਜਿਆਦਾ ਸਮਾਂ ਕਿੱਥੇ ਗੁਜ਼ਾਰਿਆ?

ਰਾਜਸਥਾਨ ਵਿੱਚ


56) ਰਾਮਚਰਿਤਮਾਨਸ ਦੀ ਰਚਨਾ ਕਿਸਨੇ ਕੀਤੀ?

ਤੁਲਸੀ ਦਾਸ ਨੇ


57) ਤੁਲਸੀ ਦਾਸ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ?

ਗੋਸਵਾਮੀ ਤੁਲਸੀ ਦਾਸ


58) ਕਿਹੜਾ ਭਗਤੀ ਸੰਤ ਜਨਮ ਤੋਂ ਹੀ ਨੇਤਰਹੀਣ ਸੀ?

ਸੂਰਦਾਸ


59) ਸੂਰਦਾਸ ਨੇ ਕਿਹੜੀਆਂ ਪ੍ਰਸਿੱਧ ਪੁਸਤਕਾਂ ਦੀ ਰਚਨਾ ਕੀਤੀ?

ਸੁਰ ਸਾਗਰ, ਸੁਰ ਸਰਾਵਲੀ ਅਤੇ ਸਾਹਿਤ ਲਹਿਰੀ


60) ਗੋਰਖਨਾਥੀ ਆਂ ਨੂੰ ਦੀਖਿਆ ਕਿਸ ਦੁਆਰਾ ਦਿੱਤੀ ਜਾਂਦੀ ਸੀ?

ਮਠ ਦੇ ਮੁੱਖੀ ਦੁਆਰਾ


61) ਗੋਰਖਨਾਥੀ ਜੋਗੀਆਂ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ?

ਕੰਨਪਾਟੇ ਜੋਗੀ


 

ਛੋਟੇ ਉੱਤਰਾਂ ਵਾਲੇ ਪ੍ਰਸ਼ਨ


 

1) ਉਲਮਾ ਲੋਕਾਂ ਦੇ ਬੁਨਿਆਦੀ ਵਿਸ਼ਵਾਸ ਕੀ ਸਨ?


ਉੱਤਰ: ਉਲਮਾ ਕੁਰਾਨ ਅਤੇ ਹਦੀਸ ਤੇ ਵਿਸ਼ਵਾਸ ਰੱਖਦੇ ਸਨ। ਉਹਨਾਂ ਅਨੁਸਾਰ ਅੱਲ੍ਹਾ ਹੀ ਇੱਕੋ- ਇੱਕ ਈਸ਼ਵਰ ਹੈ ਅਤੇ ਮੁਹੰਮਦ ਉਸਦਾ ਪੈਗੰਬਰ ਹੈ। ਉਹਨਾਂ ਅਨੁਸਾਰ ਹਰ ਮੁਸਲਮਾਨ ਨੂੰ ਪਵਿੱਤਰ ਜੀਵਨ ਬਤੀਤ ਕਰਨਾ ਚਾਹੀਦਾ ਹੈ। ਉਸਨੂੰ ਸਿਰਫ਼ ਇੱਕ ਅੱਲ੍ਹਾ ਵਿੱਚ ਵਿਸ਼ਵਾਸ ਰੱਖਣਾ ਚਾਹੀਦਾ ਹੈ ਅਤੇ ਇਸਲਾਮ ਦੇ ਚਾਰ ਸਿਧਾਂਤਾਂ ਦਾ ਪਾਲਣ ਕਰਨਾ ਚਾਹੀਦਾ ਹੈ। ਇਹਨਾਂ ਚਾਰ ਸਿਧਾਂਤਾਂ ਨੂੰ ਇਸਲਾਮ ਤੇ` ਚਾਰ ਥੰਮ੍ਹ ਕਿਹਾ ਜਾਂਦਾ ਹੈ। ਇਹ ਚਾਰ ਸਿਧਾਂਤ ਹਨ ਨਮਾਜ਼, ਰੋਜ਼ਾ, ਜੱਕਾਤ ਅਤੇ ਹੱਜ । ਉਲਮਾ ਮੂਰਤੀ ਪੂਜਾ ਅਤੇ ਜਾਤ-ਪਾਤ ਦੇ ਵਿਰੁੱਧ ਸਨ।


 

2) ਸੂਫ਼ੀਆਂ ਦੇ ਬੁਨਿਆਦੀ ਵਿਸ਼ਵਾਸ ਕੀ ਸਨ?


ਉੱਤਰ: ਸੂਫ਼ੀਆਂ ਅਨੁਸਾਰ ਅੱਲ੍ਹਾ ਇੱਕ ਹੈ। ਉਹ ਸਰਵ-ਸ਼ਕਤੀਮਾਨ ਹੈ। ਅੱਲ੍ਹਾ ਨੂੰ ਪ੍ਰਾਪਤ ਕਰਨ ਲਈ ਪੀਰ ਜਾਂ ਗੁਰੂ ਦਾ ਹੋਣਾ ਜਰੂਰੀ ਹੈ। ਅੱਲ੍ਹਾ ਨੂੰ ਪ੍ਰਾਪਤ ਕਰਨ ਲਈ ਪ੍ਰੇਮ ਭਾਵਨਾ ਹੋਣਾ ਜਰੂਰੀ ਹੈ। ਸੂਫ਼ੀ ਅੱਲ੍ਹਾ ਨੂੰ ਖੁਸ਼ ਕਰਨ ਲਈ ਸੰਗੀਤ ਦਾ ਸਹਾਰਾ ਲੈਂਦੇ ਸਨ। ਉਹਨਾਂ ਨੇ ਕਵਾਲੀ ਦੀ ਪ੍ਰੰਪਰਾ ਚਲਾਈ। ਉਹ ਜਾਤ-ਪਾਤ ਵਿੱਚ ਯਕੀਨ ਨਹੀਂ ਰੱਖਦੇ ਸਨ। ਉਹ ਦੂਜੇ ਧਰਮਾਂ ਦਾ ਵੀ ਸਤਿਕਾਰ ਕਰਦੇ ਸਨ।


 

3) ਵੱਲਭਾਚਾਰੀਆ ਦੁਆਰਾ ਸਥਾਪਿਤ ਵੈਸ਼ਨਵ ਭਗਤੀ ਦੀ ਪੂਜਾ-ਰੀਤੀ ਵਿੱਚ ਨਿਤਨੇਮ ਕੀ ਸੀ?


ਉੱਤਰ: ਵੱਲਭਾਚਾਰੀਆ ਭਗਵਾਨ ਸ਼੍ਰੀ ਕ੍ਰਿਸ਼ਨ ਦੀ ਪੂਜਾ ਸ਼੍ਰੀ ਨਾਥ ਦੇ ਰੂਪ ਵਿੱਚ ਕਰਦੇ ਸਨ। ਪੂਜਾ ਸਵੇਰ ਸਮੇ ਟਲ ਅਤੇ ਸ਼ੰਖ ਵਜਾ ਕੇ ਸ਼ੁਰੂ ਕੀਤੀ ਜਾਂਦੀ ਸੀ। ਭਗਵਾਨ ਨੂੰ ਜਗਾ ਕੇ ਉਹਨਾਂ ਨੂੰ ਪ੍ਰਸਾਦ ਭੇਟ ਕੀਤਾ ਜਾਂਦਾ ਸੀ। ਫਿਰ ਉਸਦੀ ਆਰਤੀ ਉਤਾਰੀ ਜਾਂਦੀ ਸੀ। ਭਗਵਾਨ ਨੂੰ ਇਸ਼ਨਾਨ ਕਰਵਾ ਕੇ ਨਵੇਂ ਵਸਤਰ ਪਹਿਨਾਏ ਜਾਂਦੇ ਸਨ। ਇਸਤੋ' ਬਾਅਦ ਭੋਜਨ ਦਾ ਭੋਗ ਲਗਾਇਆ ਜਾਂਦਾ ਸੀ। ਫਿਰ ਗਊਆਂ ਨੂੰ ਚਰਾਉਣ ਲਈ ਬਾਹਰ ਲਿਜਾਇਆ ਜਾਂਦਾ ਸੀ। ਦੁਪਹਿਰ ਨੂੰ ਭਗਵਾਨ ਨੂੰ ਭੋਜਨ ਦਾ ਭੋਗ ਲਗਾ ਕੇ ਆਰਤੀ ਕੀਤੀ ਜਾਂਦੀ ਸੀ। ਰਾਤ ਨੂੰ ਇੱਕ ਵਾਰ ਫਿਰ ਭਗਵਾਨ ਨੂੰ ਭੋਜਨ ਕਰਵਾ ਕੇ ਅਰਾਮ ਕਰਨ ਦਿੱਤਾ ਜਾਂਦਾ ਸੀ।


 

4) ਵਿਵਹਾਰਕ ਪਧਰ ਤੋਂ ਚਿਸ਼ਤੀ ਅਤੇ ਸੁਹਰਾਵਰਦੀ ਸਿਲਸਿਲਿਆਂ ਵਿੱਚ ਕੀ ਅੰਤਰ ਸੀ?


ਉੱਤਰ:


ਚਿਸ਼ਤੀ ਸਿਲਸਿਲਾ

ਸੁਹਾਰਵਾਦੀ ਸਿਲਸਿਲਾ 

ਇਹ ਸੰਗੀਤ ਨੂੰ ਬਹੁਤ ਮਹੱਤਵ ਦਿੰਦੇ ਸਨ|

ਇਹ ਸੰਗੀਤ ਦੀ ਵਰਤੋਂ ਦੇ ਵਿਰੁੱਧ ਸਨ|

ਇਹ ਉਦਾਰਵਾਦੀ ਵਿਚਾਰਾਂ ਦੇ ਸਨ

ਇਹ ਕੱਟੜ ਵਿਚਾਰਾਂ ਵਾਲ਼ੇ ਸਨ

ਇਹ ਧਨ ਨੂੰ ਅਧਿਆਤਮਕ ਉਨਤੀ ਦੇ ਰਸਤੇ ਵਿੱਚ ਰੁਕਾਵਟ ਮੰਨਦੇ ਸਨ

ਇਹ ਧਨ ਨੂੰ ਅਧਿਆਤਮਕ ਉੱਨਤੀ ਦੇ ਰਸਤੇ ਵਿੱਚ ਰੁਕਾਵਟ ਨਹੀਂ ਮੰਨਦੇ ਸਨ

ਇਹ ਰਾਜ ਨਾਲ ਕਿਸੇ ਪ੍ਰਕਾਰ ਦੇ ਸੰਬੰਧ ਨਹੀਂ ਰੱਖਦੇ |

ਇਹ ਰਾਜ ਨਾਲ ਗੂੜ੍ਹ ਸੰਬੰਧ ਰੱਖਦੇ ਸਨ।

 

ਇਹ ਸਾਧਾਰਨ ਲੋਕਾਂ ਦੇ ਬਹੁਤ ਨੇੜੇ ਸਨ 

ਇਹ ਸਾਧਾਰਨ ਲੋਕਾਂ ਤੋਂ ਦੂਰ ਸਨ

 

 


5) ਗੋਰਖਨਾਥੀ ਸਾਧੂਆਂ ਦੇ ਬੁਨਿਆਦੀ ਵਿਸ਼ਵਾਸ਼ ਕੀ ਸਨ?


ਉੱਤਰ: ਗੋਰਖਨਾਥੀਆਂ ਅਨੁਸਾਰ ਮਨੁੱਖੀ ਜੀਵਨ ਦਾ ਮੁੱਖ ਉਦੇਸ਼ ਸ਼ਿਵ ਦੀ ਅਵਸਥਾ ਨੂੰ ਪ੍ਰਾਪਤ ਕਰਨਾ ਹੈ। ਇਸ ਅਵਸਥਾ ਨੂੰ ਸਹਿਜ ਦੀ ਅਵਸਥਾ ਕਿਹਾ ਜਾਂਦਾ ਹੈ। ਗੋਰਖਨਾਥੀ ਜੋਗੀ 9 ਨਾਥਾਂ ਅਤੇ 84 ਸਿੱਧਾਂ ਵਿੱਚ ਯਕੀਨ ਰੱਖਦੇ ਸਨ। ਉਹ ਮੂਰਤੀ ਪੂਜਾ, ਤੀਰਥ ਯਾਤਰਾ, ਜਾਤ-ਪਾਤ ਅਤੇ ਛੂਆ-ਛਾਤ ਦੇ ਵਿਰੁੱਧ ਸਨ।


6) ਗੋਰਖਨਾਥੀ ਜੋਗੀਆਂ ਦੀਆਂ ਰਸਮਾਂ ਅਤੇ ਵਿਵਹਾਰਾਂ ਬਾਰੇ ਜਾਣਕਾਰੀ ਦਿਓ।


ਉੱਤਰ: ਗੋਰਖਨਾਥੀ ਗ੍ਰਹਿਸਥ ਜੀਵਨ ਛੱਡ ਕੇ ਮਠਾਂ ਤੇ ਰਹਿੰਦੇ ਸਨ। ਉਹ ਭੀਖ ਮੰਗ ਕੇ ਗੁਜ਼ਾਰਾ ਕਰਦੇ ਸਨ। ਮਠਾ ਵਿੱਚ ਰਹਿਣ ਵਾਲੇ ਜੋਗੀ ਅਤੇ ਯਾਤਰੀ ਸਾਂਝੇ ਭੰਡਾਰੇ ਵਿੱਚੋਂ ਭੋਜਨ ਖਾਂਦੇ ਸਨ। ਜੋਗੀਆਂ ਨੂੰ ਸਖ਼ਤ ਤਪਸਿਆ ਕਰਨੀ ਪੈੱਦੀ ਸੀ। ਉਹਨਾਂ ਨੂੰ ਮਠ ਦੇ ਮੁਖੀ ਦੁਆਰਾ ਅਧਿਆਤਮਕ ਸਿਖਿਆ ਦਿੱਤੀ ਜਾਂਦੀ ਸੀ। ਸਿਖਿਆ ਦੇ ਅੰਤ ਵਿੱਚ ਜੋਗੀਆਂ ਦੇ ਕੰਨਾਂ ਵਿੱਚ ਚਾਕੂ ਨਾਲ ਸੁਰਾਖ ਕਰਕੇ ਉਸ ਵਿੱਚ ਵੱਡੀਆਂ - ਵੱਡੀਆਂ ਮੁੰਦਰਾਂ ਪਾਈਆਂ ਜਾਂਦੀਆਂ ਸਨ।


 

7) ਰਾਮਾਨੰਦ ਦੇ ਅਨੁਯਾਯੀਆਂ ਦੇ ਵਿਸ਼ਵਾਸ ਅਤੇ ਵਿਵਹਾਰਾਂ ਬਾਰੇ ਦੱਸੋ।


ਉੱਤਰ: ਰਾਮਾਨੰਦ ਦੇ ਅਨੁਯਾਯੀਆਂ ਨੂੰ ਅਵਧੂਤ ਵੀ ਕਿਹਾ ਜਾਂਦਾ ਸੀ। ਉਹ ਭਗਵਾਨ ਸ਼੍ਰੀ ਰਾਮ ਦੀ ਵਰਤੋ ਕਰਦੇ ਸਨ। ਉਹ ਜਾਤ-ਪਾਤ ਦੇ ਵਿਰੁੱਧ ਸਨ। ਉਹ ਇਸਤਰੀਆਂ ਨੂੰ ਪੁਰਸ਼ਾਂ ਦੇ ਬਰਾਬਰ ਅਧਿਕਾਰ ਦਿੰਦੇ ਸਨ। ਉਹ ਕਰੜੇ ਨਿੱਤਨੇਮ ਦਾ ਪਾਲਣ ਕਰਦੇ ਸਨ। ਆਮ ਤੌਰ ਤੇ ਉਹ ਦਿਨ ਵਿੱਚ ਇੱਕ ਵਾਰ ਹੀ ਖਾਣਾ ਖਾਂਦੇ ਸਨ। ਦੁਪਹਿਰ ਤੋਂ ਬਾਅਦ ਉਹ ਧਾਰਮਿਕ ਕਥਾ ਸੁਣਦੇ ਸਨ।


 

8) ਸੰਤ ਕਬੀਰ ਦੇ ਬੁਨਿਆਦੀ ਵਿਸ਼ਵਾਸ਼ ਕੀ ਸਨ?


ਉੱਤਰ: ਸੰਤ ਕਬੀਰ ਸਵਾਮੀ ਰਾਮਾਨੰਦ ਤੋਂ ਬਹੁਤ ਪ੍ਰਭਾਵਿਤ ਸਨ। ਉਹ ਇੱਕ ਪ੍ਰਮਾਤਮਾ ਦੀ ਭਗਤੀ ਅਤੇ ਮਨੱਖੀ ਭਾਈਚਾਰੇ ਵਿੱਚ ਯਕੀਨ ਰੱਖਦੇ ਸਨ। ਉਹ ਮੂਰਤੀ ਪੂਜਾ, ਤੀਰਥ ਯਾਤਰਾ, ਵਰਤ ਰੱਖਣ, ਮੜ੍ਹੀਆ ਮਸੀਤਾਂ ਦੀ ਪੂਜਾ, ਜਾਤ ਪਾਤ ਅਤੇ ਛੂਆ ਛਾਤ ਦੇ ਵਿਰੁੱਧ ਸਨ। ਉਹ ਵੇਦਾਂ ਅਤੇ ਪੁਰਾਣਾਂ ਨੂੰ ਮਹੱਤਵ ਨਹੀਂ ਦਿੰਦੇ ਸਨ। ਉਹ ਅਲ੍ਹਾ ਅਤੇ ਰਾਮ ਨੂੰ ਇੱਕ ਹੀ ਪ੍ਰਮਾਤਮਾ ਦੇ ਦੋ ਰੂਪ ਮੰਨਦੇ ਸਨ।

 


9) ਭਗਤੀ ਲਹਿਰ ਦੀ ਉੱਤਪਤੀ ਦੇ ਮੁਖ ਕਾਰਨ ਕਿਹੜੇ ਸਨ?


ਉੱਤਰ:


1. ਹਿੰਦੂ ਧਰਮ ਵਿੱਚ ਅਨੇਕਾਂ ਬੁਰਾਈਆਂ ਸ਼ਾਮਿਲ ਹੋ ਗਈਆਂ ਸਨ।

2. ਬਾਹਮਣਾਂ ਦਾ ਚਰਿਤਰ ਵਿਗੜ ਗਿਆ ਸੀ।

3. ਮੁਸਲਮਾਨ ਸ਼ਾਸਕ ਹਿੰਦੂਆਂ ਨੂੰ ਜਬਰਦਸਤੀ ਮੁਸਲਮਾਨ ਬਣਾ ਰਹੇ ਸਨ।

4. ਨੀਵੀਆਂ ਜਾਤੀਆਂ ਨਾਲ ਮਾੜਾ ਵਿਵਹਾਰ ਕੀਤਾ ਜਾਂਦਾ ਸੀ।

5. ਇਸ ਕਾਲ ਵਿੱਚ ਅਨੇਕਾਂ ਸਮਾਜ ਸੁਧਾਰਕਾਂ ਦਾ ਜਨਮ ਹੋਇਆ।


 

10) ਭਗਤੀ ਲਹਿਰ/ ਭਗਤੀ ਲਹਿਰ ਦੇ ਪ੍ਰਚਾਰਕਾਂ ਦੀਆਂ ਮੁੱਖ ਵਿਸ਼ੇਸ਼ਤਾਵਾਂ ਦਾ ਵਰਣਨ ਕਰੋਂ।


ਉੱਤਰ:


1. ਭਗਤੀ ਲਹਿਰ ਦੇ ਸਾਰੇ ਪ੍ਰਚਾਰਕ ਇਕੋ ਪ੍ਰਮਾਤਮਾ ਵਿੱਚ ਵਿਸ਼ਵਾਸ਼ ਰੱਖਦੇ ਸਨ।

2. ਉਹਨਾਂ ਨੇ ਪ੍ਰਮਾਤਮਾ ਨੂੰ ਮਿਲਣ ਲਈ ਗੁਰੂ ਦਾ ਹੋਣਾ ਜਰੂਰੀ ਦੌਸਿਆ।

3. ਭਗਤੀ ਪ੍ਰਚਾਰਕਾਂ ਨੇ ਪਵਿੱਤਰ ਜੀਵਨ ਜੀਣ ਤੇ ਜੋਰ ਦਿੱਤਾ।

4. ਉਹਨਾਂ ਨੇ ਹਿੰਦੂਆਂ ਅਤੇ ਮੁਸਲਮਾਨਾਂ ਵਿਚਲੀ ਕੁੜਤਣ ਨੂੰ ਦੂਰ ਕਰਨ ਦੇ ਯਤਨ ਕੀਤੇ।

5. ਭਗਤੀ ਲਹਿਰ ਦੇ ਪ੍ਰਚਾਰਕਾਂ ਨੇ ਆਮ ਲੋਕਾਂ ਦੀ ਭਾਸ਼ਾ ਵਿੱਚ ਪ੍ਰਚਾਰ ਕੀਤਾ।

6. ਉਹ ਜਾਤੀ ਪ੍ਰਥਾ ਅਤੇ ਮੂਰਤੀ ਪੂਜਾ ਦੇ ਵਿਰੁੱਧ ਸਨ।

7. ਉਹਨਾਂ ਨੇ ਖੋਖਲੇ ਰੀਤੀ ਰਿਵਾਜਾਂ, ਯੋਗ, ਬਲੀ ਆਦਿ ਦਾ ਵਿਰੋਧ ਕੀਤਾ।


 

 

 (ਛੇ ਅੰਕਾਂ ਵਾਲੇ ਪ੍ਰਸ਼ਨ)


 

ਪ੍ਰਸ਼ਨ 1: ਭਗਤੀ ਲਹਿਰ ਦੀਆਂ ਮੁੱਖ ਵਿਸ਼ੇਸ਼ਤਾਈਆਂ ਦਾ ਵਰਣਨ ਕਰੋ?


ਉਤੱਰ: ਭਗਤੀ ਲਹਿਰ ਦੀਆਂ ਮੁੱਖ ਵਿਸ਼ੇਸ਼ਤਾਈਆਂ ਦਾ ਵਰਏਨ ਹੇਠ ਲਿਖੇ ਅਨੁਸਾਰ ਹੈ: -


1. ਇੱਕ ਪ੍ਰਮਾਤਮਾ ਵਿੱਚ ਵਿਸ਼ਵਾਸ: ਭਗਤੀ ਲਹਿਰ ਦੇ ਸਾਰੇ ਪ੍ਰਮੁੱਖ ਆਗੂਆਂ ਨੇ ਇੱਕ ਪ੍ਰਮਾਤਮਾ ਦੀ ਭਗਤੀ ਤੇ ਜੋਰ ਦਿੱਤਾ । ਉਹਨਾਂ ਅਨੁਸਾਰ ਰਾਮ , ਕਿਸ਼ਨ, ਅੱਲ੍ਹਾ, ਖ਼ੁਦਾ ਆਦਿ ਇੱਕ ਹੀ ਪ੍ਰਮਾਤਮਾ ਦੇ ਕਈ ਨਾਂ ਹਨ । ਪ੍ਰਮਾਤਮਾ ਸਰਵ- ਵਿਆਪਕ ਅਤੇ ਸਰਵ - ਸ਼ਕਤੀਮਾਨ ਹੈ । ਉਹ ਹੀ ਇਸ ਸੰਸਾਰ ਦੀ ਰਚਨਾ ਕਰਨ ਵਾਲਾ , ਇਸ ਦਾ ਪਾਲਣਹਾਰ ਅਤੇ ਨਾਸ਼ ਕਰਨ ਵਾਲਾ ਹੈ । ਅਜਿਹੀਆਂ ਸ਼ਕਤੀਆਂ ਕਿਸੇ ਹੋਰ ਦੇਵੀ- ਦੇਵਤਿਆਂ ਨੂੰ ਪ੍ਰਾਪਤ ਨਹੀਂ ਹਨ । ਉਹਨਾਂ ਦਾ ਪਰਮਾਤਮਾ ਨਾਲ ਕੋਈ ਮੁਕਾਬਲਾ ਨਹੀਂ ਕੀਤਾ ਜਾ ਸਕਦਾ ਹੈ । ਉਹ ਪ੍ਰਮਾਤਮਾ ਅੱਗੇ ਉਸੇ ਤਰ੍ਹਾਂ ਹਨ ਜਿਵੇਂ ਸੂਰਜ ਅੱਗੇ ਦੀਵਾ । ਇਸ ਲਈ ਸਾਨੂੰ ਇਕੋ ਪ੍ਰਮਾਤਮਾ ਦੀ ਪੂਜਾ ਕਰਨੀ ਚਾਹੀਦੀ ਹੈ ।


 

2. ਗੁਰੂ ਵਿੱਚ ਵਿਸ਼ਵਾਸ: ਗੁਰੂ ਨਾਨਕ ਦੇਵ ਜੀ, ਗੁਰੂ ਰਵਿਦਾਸ ਜੀ, ਕਬੀਰ ਜੀ, ਨਾਮਦੇਵ ਜੀ ਆਦਿ ਭਗਤਾਂ ਨੇ ਮੁਕਤੀ ਪ੍ਰਾਪਤ ਕਰਨ ਲਈ ਗੁਰੂ ਦਾ ਹੋਣਾ ਜਰੂਰੀ ਦੱਸਿਆ । ਗੁਰੂ ਭਗਤੀ ਦੇ ਮਾਰਗ ਉੱਤੇ ਚੱਲਣ ਦੀ ਜਾਂਚ ਦੱਸਦਾ ਹੈ । ਗੁਰੂ ਨਾਨਕ ਦੇਵ ਜੀ ਨੇ ਗੁਰੂ ਨੂੰ ਪਰਮਾਤਮਾ ਤਕ ਪਹੁੰਚਾਉਣ ਵਾਲੀ ਅਸਲੀ ਪੌੜੀ ਦੱਸਿਆ । ਗੁਰੂ ਹੀ ਮਨੁੱਖ ਨੂੰ ਹਨੇਰੇ ਤੋਂ ਰੋਸ਼ਨੀ ਵੱਲ ਲਿਆਉਦਾ ਹੈ । ਸੱਚੇ ਗੁਰੂ ਦਾ ਮਿਲਣਾ ਕੋਈ ਆਸਾਨ ਕੰਮ ਨਹੀਂ ਹੈ । ਪਰਮਾਤਮਾ ਦੀ ਨਦਰ (ਮਿਹਰ) ਤੋਂ ਬਿਨਾਂ ਮਨੁੱਖ ਗੁਰੂ ਦੀ ਪ੍ਰਾਪਤੀ ਨਰੀਂ ਹੋ ਸਕਦੀ ।


 

3. ਆਤਮ- ਸਮਰਪਣ: ਭਗਤੀ ਲਹਿਰ ਦੇ ਪ੍ਰਚਾਰਕਾਂ ਮਨੁੱਖ ਨੂੰ ਆਪਣੀ ਸਭ ਕੁਝ ਉਸ ਪਰਮ ਪਿਤਾ ਪਰਮਾਤਮਾ 'ਤੇ ਕੁਰਬਾਨ ਕਰ ਦੇਣਾ ਚਾਹੀਦਾ ਹੈ । ਪਰਮਾਤਮਾ ਦੀ ਮਿਹਰ ਨਾਲ ਮਨੁਖ ਦੇ ਸਾਰੇ ਵਿਗੜੇ ਕੰਮ ਸੁਲਝ ਜਾਂਦੇ ਹਨ ਅਤੇ ਉਹ ਮੁਕਤੀ ਪ੍ਰਾਪਤ ਕਰ ਲੈਂਦਾ ਹੈ । ਪਰ ਆਤਮ - ਸਮਰਪਏ ਲਈ ਮਨੁੱਖ ਨੂੰ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਨਾਂ ਦੇ ਪੰਜ ਔਗੁਣ ਤੋਂ ਦੁਰ ਰਹਿਣਾ ਚਾਹੀਦਾ ਹੈ ।


 

4. ਪਵਿੱਤਰ ਜੀਵਨ ਤੋਂ ਜ਼ੋਰ: ਭਗਤੀ ਲਹਿਰ ਦੇ ਪ੍ਰਚਾਰਕਾਂ ਨੇ ਲੋਕਾਂ ਨੂੰ ਪਵਿੱਤਰ ਜੀਵਨ ਬਤੀਤ ਕਰਨ ਦੀ ਪ੍ਰੇਰਣਾ ਦਿੱਤੀ। ਉਹਨਾਂ ਦਾ ਕਹਿਣਾ ਸੀ ਕਿ ਮਨੁੱਖ ਨੂੰ ਹਮੇਸ਼ਾ ਸੱਚ ਬੋਲਣਾ ਚਾਹੀਦਾ ਹੈ । ਉਨ੍ਹਾਂ ਨੂੰ ਗਰੀਬਾਂ ਅਤੇ ਦੁਖੀਆਂ ਦੀ ਸਹਾਇਤਾ ਕਰਨੀ ਚਾਹੀਦੀ ਹੈ । ਉਨ੍ਹਾਂ ਨੂੰ ਦਸਾਂ ਨਹੁੰਆਂ ਦੀ ਕਿਰਤ ਕਰਨੀ ਚਾਹੀਦੀ ਹੈ । ਗੁਰੂ ਨਾਨਕ ਦੇਵ ਜੀ ਅਤੇ ਕਬੀਰ ਜੀ ਸੰਸਾਰ ਤਿਆਗ ਦੇ ਹੱਕ ਵਿੱਚ ਨਹੀਂ ਸਨ । ਉਹਨਾਂ ਨੇ ਗ੍ਰਹਿਸਥ ਆਸ਼ਰਮ ਨੂੰ ਸਭ ਤੋਂ ਉੱਤਮ ਦੱਸਿਆ । ਉਹ ਅੰਜਨ ਵਿੱਚ ਨਿਰੰਜਨ ਭਾਵ ਗ੍ਰਹਿਸਥ ਵਿੱਚ ਰਹਿੰਦੇ ਹੋਏ, ਪਵਿੱਤਰ ਜੀਵਨ ਬਤੀਤ ਕਰਨ ਦੇ ਹੱਕ ਵਿੱਚ ਸਨ ।


 

5. ਜਾਤੀ ਪ੍ਰਥਾ ਵਿੱਚ ਅਵਿਸ਼ਵਾਸ: ਜਾਤੀ ਪ੍ਰਥਾ ਹਿੰਦੂ ਸਮਾਜ ਨੂੰ ਇੱਕ ਘੁਣ ਵਾਂਗ ਅੰਦਰ ਹੀ ਅੰਦਰ ਖੇਖਲਾ ਕਰ ਰਹੀ ਸੀ । ਨੀਵੀਆਂ ਜਾਤਾਂ ਨਾਲ ਬੜਾ ਮਾੜਾ ਵਿਹਾਰ ਕੀਤਾ ਜਾਂਦਾ ਸੀ । ਉਹਨਾਂ ਉੱਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ


ਲਗਾਈਆਂ ਗਈਆਂ ਸਨ । ਭਗਤੀ ਲਹਿਰ ਦੇ ਸਾਰੇ ਪ੍ਰਚਾਰਕਾਂ ਨੇ ਜਾਤੀ ਪ੍ਰਥਾ ਦਾ ਜ਼ੋਰਦਾਰ ਸ਼ਬਦਾਂ ਵਿੱਚ ਖੰਡਨ ਕੀਤਾ । ਉਹਨਾਂ ਅਨੁਸਾਰ ਹਰ ਮਨੁੱਖ ਵਿੱਚ ਪਰਮਾਤਮਾ ਦੀ ਰੌਸ਼ਨੀ ਮੌਜੂਦ ਹੈ । ਇਸ ਲਈ ਸਾਰੇ ਮਨੁੱਖ ਬਰਾਬਰ ਹਨ । ਮਨੁੱਖ ਨੂੰ ਮੁਕਤੀ ਉਸ ਦੇ ਕਰਮਾਂ ਅਨੁਸਾਰ ਪਰਾਪਤ ਹੋਵੇਗੀ ਨਾ ਕਿ ਜਾਤੀ ਅਨੁਸਾਰ ।


 

6. ਖੋਖਲੇ ਰੀਤੀ ਰਿਵਾਜਾਂ ਵਿੱਚ ਅਵਿਸ਼ਵਾਸ: ਭਗਤੀ ਲਹਿਰ ਦੇ ਪ੍ਰਚਾਰਕਾਂ ਨੇ ਸਮਾਜ ਵਿੱਚ ਪ੍ਰਚਲਿਤ ਖੋਖਲੇ ਰੀਤੀ- ਰਿਵਾਜਾਂ ਦਾ ਖੰਡਨ ਕੀਤਾ । ਉਹ ਤੀਰਥ ਯਾਤਰਾ ਕਰਨ, ਵਰਤ ਜਾਂ ਰੋਜੇ ਰੱਖਣ, ਬਿਨਾਂ ਸਰਧਾ ਭਾਵ ਦੇ ਧਾਰਮਿਕ ਸ਼ਾਸਤਰਾਂ ਨੂੰ ਪੜਨ, ਯੱਗ, ਬਲੀ ਸੰਸਕਾਰ, ਸੁੱਧੀ ਇਸ਼ਨਾਨ ਕਰਨ ਆਦਿ ਦੇ ਵਿਰੁੱਧ ਸਨ । ਉਹਨਾਂ ਨੇ ਭਗਵਾ ਕੱਪੜੇ ਡੰਡਾ ਫੜਨ, ਸੰਖ ਵਜਾਉਣ, ਕਬਰਾਂ, ਮੜ੍ਹੀਆਂ ਅਤੇ ਮਸੀਤਾਂ ਆਦਿ ਦੀ ਪੂਜਾ ਨੂੰ ਧਰਮ ਦੇ ਵਿਰੁੱਧ ਦੱਸਿਆ ।


 

ਪ੍ਰਸ਼ਨ 2. ਕਿਸੇ ਛੇ ਮੱਧਕਾਲੀਨ ਭਗਤਾਂ ਦਾ ਵਰਣਨ ਕਰੋ?


ਉਤੱਰ: ਮੱਧਕਾਲੀਨ ਭਗਤਾਂ ਦਾ ਵਰਣਨ ਹੇਠ ਲਿਖੇ ਅਨੁਸਾਰ ਹੈ:-


 

1. ਰਾਮਾਨੁਜ: ਰਾਮਾਨੁਜ ਜੀ ਦਾ ਜਨਮ 1017 ਈ: ਵਿਚ ਦੱਖਣ ਭਾਰਤ ਵਿੱਚ ਹੋਇਆ ਸੀ । ਉਹ ਇੱਕ ਤਾਮਿਲ ਬ੍ਰਾਹਮਣ ਸਨ । ਉਹ ਵੈਸ਼ਨਵ ਮਤ ਦੇ ਧਾਰਨੀ ਸਨ । ਉਨ੍ਹਾਂ ਦਾ ਵਿਸਵਾਸ਼ ਅਨੁਸਾਰ ਵਿਸ਼ਨੂੰ ਭਗਵਾਨ ਦੀ ਆਗਿਆ ਨਾਲ ਹੀ ਸਾਰੇ ਸ਼ੰਸਾਰ ਦੀ ਉਤੱਪਤੀ ਹੋਈ ਹੈ । ਉਨ੍ਹਾਂ ਨੇ ਜਾਤੀ ਪ੍ਰਥਾ ਦਾ ਖੰਡਨ ਕੀਤਾ। ਉਨ੍ਹਾਂ ਦੀਆਂ ਸਰਲ ਸਿੱਖਿਆਵਾਂ ਦਾ ਆਮ ਲੋਕਾਂ ਦੇ ਮਨਾਂ ਤੇ ਡੂੰਘਾ ਪ੍ਰਭਾਵ ਪਿਆ ।


 

2. ਰਾਮਾਨੰਦ: ਰਾਮਾਨੰਦ ਜੀ ਦਾ ਜਨਮ 1299 ਈ: ਨੂੰ ਪਯਾਗ (ਇਲਾਹਾਬਾਦ) ਦੇ ਇੱਕ ਬ੍ਰਾਹਮਣ ਪਰਿਵਾਰ ਵਿੱਚ ਹੋਇਆ । ਆਪ ਰਾਘਵਾਨੰਦ ਜੀ ਦੇ ਅਨੁਯਾਈ ਸਨ । ਆਪ ਜੀ ਨੇ ਸਮਾਜ ਵਿੱਚ ਪ੍ਰਚਲਿਤ ਅੰਧ- ਵਿਸਵਾਸਾਂ ਦਾ ਖੰਡਨ ਕੀਤਾ । ਉਹ ਜਾਤ- ਪਾਤ ਵਿੱਚ ਵਿਸ਼ਵਾਸ ਨਹੀਂ ਰੱਖਦੇ ਸਨ । ਰਾਮਾਨੰਦ ਜੀ ਨੇ ਇਸਤਰੀਆਂ ਨੂੰ ਵੀ ਆਪਣੇ ਮਤ ਵਿੱਚ ਸ਼ਾਮਲ ਕਰਕੇ ਉਹਨਾਂ ਨੂੰ ਪੁਰਸ਼ਾਂ ਦੇ ਬਰਾਬਰ ਅਧਿਕਾਰ ਦਿੱਤੇ। ਆਪ ਜੀ ਨੇ ਆਪਣਾ ਪ੍ਰਚਾਰ ਹਿੰਦੀ ਭਾਸ਼ਾ ਵਿੱਚ ਕੀਤਾ ।


 

3. ਚੈਤੰਨਯ ਮਹਾਂਪ੍ਰਭੂ: ਚੈਤੰਨਯ ਮਹਾਂਪ੍ਰਭੂ ਦਾ ਜਨਮ 1485 ਈ: ਵਿੱਚ ਬੰਗਾਲ ਦੇ ਨਾਦੀਆ ਪਿੰਡ ਵਿੱਚ ਹੋਇਆ । ਆਪ ਜੀ ਨੂੰ ਵੈਸ਼ਨਵ ਧਰਮ ਦਾ ਜਨਮਦਾਤਾ ਕਿਹਾ ਜਾਂਦਾ ਹੈ । ਆਪ ਜੀ ਕਿਸ਼ਨ ਭਗਵਾਨ ਦੇ ਭਗਤ ਸਨ । ਆਪ ਜੀ ਅਨੁਸਾਰ ਕਿਸ਼ਨ ਭਗਵਾਨ ਦੀ ਭਗਤੀ ਕੀਰਤਨ ਕਰਕੇ, ਗੀਤਾ ਦਾ ਪਾਠ ਸੁਣ ਕੇ ਅਤੇ ਪਵਿੱਤਰ ਮਨੁੱਖਾਂ ਦੀ ਸੰਗਤ ਕਰਕੇ ਕੀਤੀ ਜਾ ਸਕਦੀ ਹੈ ।


 

4. ਗੁਰੂ ਨਾਨਕ ਦੇਵ ਜੀ: ਗੁਰੂ ਨਾਨਕ ਦੇਵ ਜੀ ਦਾ ਜਨਮ 1469 ਈ: ਨੂੰ ਰਾਇ- ਭੋਇ ਦੀ ਤਲਵੰਡੀ (ਨਨਕਾਣਾ ਸਾਹਿਬ) ਵਿਖੇ ਹੋਇਆ ਸੀ । ਆਪ ਜੀ ਇੱਕ ਪ੍ਰਮਾਤਮਾ ਦੀ ਭਗਤੀ ਵਿੱਚ ਵਿਸ਼ਵਾਸ ਰੱਖਦੇ ਸਨ । ਆਪ ਜੀ ਅਨੁਸਾਰ ਪ੍ਰਮਾਤਮਾ ਸਰਵ ਸ਼ਕਤੀਮਾਨ, ਹਮੇਸ਼ਾ ਰਹਿਣ ਵਾਲਾ, ਨਿਰਾਕਾਰ ਅਤੇ ਸਰਵ - ਵਿਆਪਕ ਹੈ । ਪ੍ਰਮਾਤਮਾ ਸਭ ਤੋਂ ਮਹਾਨ ਹੈ ਅਤੇ ਉਸ ਦੀ ਨਦਰ (ਮਿਹਰ) ਤੋਂ ਬਿਨਾਂ ਮਨੁੱਖ ਭਵਸਾਗਰ ਤੋਂ ਪਾਰ ਨਹੀਂ ਹੋ ਸਕਦਾ। ਉਹਨਾਂ ਨੇ ਮਨੁੱਖਤਾ ਨੂੰ ਕਰਮ ਕਰੋ, ਨਾਮ ਜਪੋ ਅਤੇ ਵੰਡ ਛਕੋ ਦਾ ਉਪਦੇਸ਼ ਦਿੱਤਾ ।


 

5. ਕਬੀਰ: ਕਬੀਰ ਜੀ ਦਾ ਜਨਮ 1398 ਈ: ਨੂੰ ਬਨਾਰਸ ਵਿਖੇ ਹੋਇਆ ਸੀ । ਆਪ ਜੀ ਬਚਪਨ ਤੋਂ ਹੀ ਬੜੇ ਧਾਰਮਿਕ ਵਿਚਾਰਾਂ ਦੇ ਸਨ । ਆਪ ਜੀ ਰਾਮਾਨੰਦ ਜੀ ਦੇ ਚੇਲੇ ਸਨ । ਆਪ ਜੀ ਨੇ ਆਪ ਪ੍ਰਚਾਰ ਹਿੰਦੀ ਭਾਸ਼ਾ ਵਿੱਚ ਕੀਤਾ । ਆਪ ਜੀ ਨੇ ਇੱਕ ਪ੍ਰਮਾਤਮਾ ਦੀ ਭਗਤੀ ਅਤੇ ਆਪਸੀ ਭਾਈਚਾਰਾ ਦਾ ਉਪਦੇਸ਼ ਦਿੱਤਾ । ਆਪ ਜੀ ਨੇ ਖੰਡਨ ਕੀਤਾ ।


 

6. ਗੁਰੂ ਰਵਿਦਾਸ ਜੀ : ਗੁਰੂ ਰਵਿਦਾਸ ਜੀ ਦਾ ਜਨਮ 1398 ਈ : ਨੂੰ ਬਨਾਰਸ ਵਿਖੇ ਹੋਇਆ ਸੀ । ਆਪਜੀ ਦੇ ਪਿਤਾ ਜੀ ਦਾ ਨਾਂ ਸੰਤੋਖ ਦਾਸ ਅਤੇ ਮਾਤਾ ਜੀ ਦਾ ਨਾਂ ਕਲਸਾ ਦੇਵੀ ਸੀ । ਆਪ ਜੀ ਰਾਮਾਨੰਦ ਜੀ ਦੇ ਚੇਲੇ ਸਨ । ਆਪ ਜੀ ਨੇ ਇੱਕ ਪ੍ਰਮਾਤਮਾ ਦੀ ਭਗਤੀ ਤੇ ਜ਼ੋਰ ਦਿੱਤਾ । ਆਪ ਜੀ ਹਮੇਸ਼ਾ ਪ੍ਰਭੂ ਭਗਤੀ ਵਿੱਚ ਲੀਨ ਰਹਿੰਦੇ ਸਨ । ਆਪ ਜੀ ਨੇ ਸਮਾਜਿਕ ਕੁਰੀਤੀਆਂ ਦਾ ਜੋਰਦਾਰ ਸ਼ਬਦਾਂ ਵਿੱਚ ਖੰਡਨ ਕੀਤਾ । ਪ੍ਰਸਿੱਧ ਭਗਤ ਮੀਰਾਂ ਬਾਈ ਜੀ ਆਪ ਜੀ ਦੀ ਸ਼ਰਧਾਲੂ ਸੀ ।