Sunday 17 January 2021

ਸੂਰਜੀ ਪਰਿਵਾਰ

0 comments

ਸੂਰਜੀ ਪਰਿਵਾਰ

 

 

ਪ੍ਰਿਥਵੀ (Earth)

ਪ੍ਰਿਥਵੀ (ਧਰਤੀ) ਦੀ ਉਮਰ ਬ੍ਰਹਿਮੰਡ ਤੋਂ ਲਗਭਗ ਇੱਕ ਤਿਹਾਈ ਹੈ। ਵਿਗਿਆਨਿਕ ਪ੍ਰਮਾਣਾਂ ਤੋਂ ਸੰਕੇਤ ਮਿਲਦੇ ਹਨ ਕਿ ਇਸ ਗ੍ਰਹਿ ਦਾ ਗਠਨ 4.54 ਅਰਬ ਸਾਲ ਪਹਿਲਾਂ ਅਤੇ ਇਸਦੀ ਸਤ੍ਹਾ ਉੱਤੇ ਜੀਵਨ ਲੱਗਭੱਗ ਇੱਕ ਅਰਬ ਸਾਲ ਪਹਿਲਾਂ ਵਿਦਮਾਨ ਹੋਇਆ।

 




ਸਾਡੀ ਧਰਤੀ ਤੇ ਜੀਵਨ, 26 ਰਸਾਇਣਿਕ ਸੁਮੇਲ ਤੋਂ ਬਣਿਆ ਹੈ ਛੇ ਰਸਾਇਣਿਕ ਮੂਲ ਜਿਵੇਂ ਕਾਰਬਨ, ਹਾਈਡ੍ਰੋਜਨ, ਨਾਈਟ੍ਰੋਜਨ, ਆਕਸੀਜਨ, ਫਾਸਫੋਰਸ ਅਤੇ ਸਲਫਰ ਤੋਂ 95 ਫ਼ੀਸਦੀ ਜੀਵਨ ਬਣਿਆ ਹੈ ਇਹ ਛੇ ਤੱਤ ਧਰਤੀ ਤੇ ਜੀਵਨ ਦੀ ਅਮਲੀ ਮੁਢਲੀ ਸਰੰਚਨਾ ਹਨ


  ਆਕਾਸ਼ ਵਿਚ ਮਿਲਦੇ ਅਠ ਗ੍ਰਹਿਆਂ ਵਿਚੋਂ ਧਰਤੀ ਹੀ ਇਕ ਇਸ ਤਰ੍ਹਾਂ ਦਾ ਗ੍ਰਹਿ ਹੈ ਜਿਥੇ ਜੀਵਨ ਸੰਭਵ ਹੈ। ਇਹਨਾਂ ਗ੍ਰਹਿਆਂ ਦੇ 15 ਚੰਦਰਮਾ ਹਨ ਜੋ ਕਿ ਇਹਨਾਂ ਗ੍ਰਹਿਆਂ ਦੇ ਆਲੇ-ਦੁਆਲੇ ਘੁੰਮਦੇ ਰਹਿੰਦੇ ਹਨ।

 




 

 

ਧਰਤੀ ਦੀ ਉਤਪਤੀ, ਬਲਕਿ ਬ੍ਰਹਿਮੰਡ ਦੀ ਉਤਪਤੀ ਵੀ ਅਸਲ ਵਿੱਚ ਅਧੂਰੀ ਹੈ ਸਧਾਰਣ ਤੌਰ `ਤੇ ਇਹ ਮੰਨਿਆ ਜਾਂਦਾ ਹੈ ਕਿ ਬ੍ਰਹਿਮੰਡ ਦੀ ਉਤਪਤੀ ਇੱਕ ਬਹਤ ਵਡੇ ਵਿਸਫੋਟ ਜਿਸ ਦਾ ਨਾ ਬਿਗ ਬੈਂਗ (Big Bang) ਹੈ




ਧਰਤੀ ਦੀ ਉਤਪਤੀ, ਬਲਕਿ ਬ੍ਰਹਿਮੰਡ ਦੀ ਉਤਪਤੀ ਵੀ ਅਸਲ ਵਿੱਚ ਅਧੂਰੀ ਹੈ। ਸਧਾਰਣ ਤੌਰ 'ਤੇ ਇਹ ਮੰਨਿਆ ਜਾਂਦਾ ਹੈ ਕਿ ਬੁਹਿਮੰਡ ਦੀ ਉੱਤਪਤੀ ਇਕ ਬਹੁਤ ਵੱਡੇ ਵਿਸਫੋਟ ਜਿਸ ਦਾ ਨਾਂ ਬਿਗ ਬੈਂਗ(Big Bang) ਹੈ, ਦੇ ਕਾਰਨ ਹੋਈ। ਇਹ ਵਿਸਫੋਟ 13.7 ਅਰਬ (Billion) ਸਾਲ ਪੁਰਾਣਾ ਮੰਨਿਆ ਜਾਂਦਾ ਹੈ। ਇਕ ਹੋਰ ਸਿਧਾਂਤ ਅਨੁਸਾਰ ਸਾਡਾ ਬ੍ਰਹਿਮੰਡ ਅੱਜ ਤੋ 4.5 ਜਾਂ 5 ਅਰਬ ਸਾਲ ਪਹਿਲਾਂ ਇੱਕ ਨੈਬੁਲਾ (Nebula) ਬਹੁਤ ਵੱਡਾ ਠੰਢਾ, ਗੈਸਾਂ ਅਤੇ (Dust) ਦਾ ਬਦਲ ਦੇ ਅਦਰ ਵੱਲ ਸੁੰਗੜਨ ਕਰਕੇ ਉਤਪੰਨ ਹੋਇਆ ਸੀ। ਸੁੰਗੜਨ ਤੋਂ ਬਾਅਦ ਨੈਬੁਲਾ ਦੇ ਵਿਕਰਣ ਕਾਰਣ ਇਸਦੀ ਗਰਮੀ ਘਟ ਗਈ ਜਿਸਦੇ ਫਲਸਰੂਪ ਨੈਬੁਲਾ ਠੰਢਾ ਹੋ ਗਿਆ। ਨੈਬੁਲਾ ਜਦੋਂ ਸੁੰਘੜ ਕੇ ਹੋਰ ਤੇਜ਼ੀ ਨਾਲ ਘੁੰਮਣ ਲੱਗਾ ਤਾਂ ਘੁੰਮਦੇ ਘੁੰਮਦੇ ਇਸਦਾ ਇਕ ਵਾਧਰਾ (Bulge) ਇਸ ਤੋ ਵਖਰਾ ਹੋ ਗਿਆ। ਇਸ ਤਰਾਂ ਇਸ ਨੈਬੁਲਾ (Nebula) ਵਿੱਚੋਂ ਕਈ ਕੁੰਡਲ (Rings) ਬਾਹਰ ਵੱਲ ਸੁੱਟੇ ਗਏ। ਇਹ ਕੁੰਡਲ ਗੁਹਿ ਬਣ ਕੇ ਠੰਢੇ ਹੋ ਗਏ ਹਨ। ਇਨ੍ਹਾਂ ਕੁੰਡਲਾਂ ਨੇ ਸੂਰਜ ਵਿਚੋਂ ਹੀ ਜਨਮ ਲਿਆ। ਇਹ ਸਾਰੇ ਗ੍ਰਹਿ ਸੂਰਜ ਦੇ ਦੁਆਲੇ ਘੁੰਮ ਰਹੇ ਹਨ ਜਿਹੜੇ ਕੁੰਡਲਾਂ ਨੇ ਇਹਨਾਂ ਗੁਹਿਆਂ ਵਿੱਚੋਂ ਜਨਮ ਲਿਆ ਉਹਨਾਂ ਨੂੰ ਉਪ ਗਹਿ ਕਹਿੰਦੇ ਹਨ। ਨੈਬੁਲਾ ਦੇ ਸਿਧਾਂਤ ਅਨੁਸਾਰ ਇਸ ਤਰ੍ਹਾਂ ਸੂਰਜ, ਧਰਤੀ, ਚੈਨ ਅਤੇ ਬਾਕੀ ਗੁਹਿ ਆਦਿ ਹੋਂਦ ਵਿੱਚ ਆਏ। ਇਹ ਸਿਧਾਂਤ ਫਰਾਂਸੀਸੀ ਗਣਿਤ ਸ਼ਾਸਤਰੀ (French Mathematician) ਲੈਪਲੇਸ (LapLace) ਨੇ 1796 ਵਿੱਚ ਦਿੱਤਾ ਸੀ।

ਤਾਰਿਆਂ ਦੇ ਇਕੱਠ ਨੂੰ ਤਾਰਾ ਸਮੂਹ ਜਾਂ Galaxy ਹਨ ਆਖਦੇ ਹਨ ਅਤੇ ਤਾਰਾ ਸਮੂਹਾਂ ਦੇ ਇਕੱਠ ਨੂੰ ਬ੍ਰਹਿਮੰਡ ਜਾਂ Universe ਕਿਹਾ ਜਾਂਦਾ ਹੈ।




ਬ੍ਰਹਿਮੰਡ ਦੇ ਵੱਡੇ ਪੱਧਰ 'ਤੇ ਅਧਿਐਨ ਨੂੰ ਕੋਸਮੋਲੋਜੀ (Cosmology) ਕਿਹਾ ਜਾਂਦਾ ਹੈ।

 

ਸੌਰ ਮੰਡਲ ਵਿੱਚ ਪ੍ਰਿਥਵੀ ਪੰਜਵਾਂ ਸਭ ਤੱ ਵੱਡਾ ਗ੍ਰਹਿ ਹੈ।

1. ਵਿਆਸ (Diameter)

ਭੂ ਮੱਧ ਰੇਖੀ ਵਿਆਸ (Equatorial Diameter) =12,756 km

ਧਰੁਵੀ ਵਿਆਸ (Polar Diameter) = 12,714 km

2. ਘੇਰਾ (Circumference)

ਭੂ ਮੱਧ ਰੇਖੀ ਘੇਰਾ (Equatorial Circumference) = 40,077 km

ਧਰੁਵੀ ਘੇਰਾ (Polar Circumference) = 40,009 km

3. ਕੁਲ ਧਰਾਤਲੀ ਖੇਤਰਫਲ (Total Surface Area) = 51 ਕਰੋੜ ਵਰਗ ਕਿਲੌਮੀਟਰ

(510 million Sq. km)

= 29% covered by Continents

= 71% covered by Continents

4. ਘਣਾਵ (Volume) = 10, 00, 000 million Cu. km.

5. ਪੁੰਜ (Mass) == 5, 98 x 10,21metric ton

6. ਘਣਤਾ (1)8151੧੧) == 5.52 g/ cm3

7. ਦੈਨਿਕ ਗਤੀ ਦੀ ਮਿਆਦ (Rotation Period) = 23 hrs. 56 m in 4.09 sec

8. ਵਾਰਸ਼ਿਕ ਗਤੀ ਦੀ ਮਿਆਦ (Orbit Period) == 365 days 6 hours


 

 

ਸੂਰਜ ਦੇ ਨੇੜੇ ਘੁੰਮਣ ਵਾਲੇ ਗ੍ਰਹਿਆਂ ਨੂੰ ਅੰਦਰਲੇ ਗ੍ਰਹਿ (Inner Planets) ਕਹਿਦੇ ਹਨ। ਇਹਨਾਂ ਗੁਹਿਆਂ ਦਾ ਧਰਾਤਲ ਚਟਾਨਾਂ ਅਤੇ ਧਾਤੂ ਤੋਂ ਬਣਿਆ ਹੈ ਇਸ ਲਈ ਇਹਨਾਂ ਨੂੰ Terrestrial Planets ਵੀ ਕਿਹਾ ਜਾਂਦਾ ਹੈ। ਇਹ ਚਾਰ ਗ੍ਰਹਿ ਹਨ:-

ਬੁਧ (Mercury) ਸ਼ੁਕਰ (Venus)

ਧਰਤੀ (Earth) ਮੰਗਲ (Mars)

ਸੂਰਜ ਤੋਂ ਦੂਰ ਘੁੰਮਣ ਵਾਲੇ ਗ੍ਰਹਿਆਂ ਨੂੰ ਬਾਹਰਲੇ ਗ੍ਰਹਿ (Outer Planets) ਕਹਿਦੇ ਹਨ। ਇਹ ਗ੍ਰਹਿ ਗੈਸਾਂ ਤੋਂ ਬਣੇ ਹੋਏ ਹਨ। ਇਸ ਲਈ ਇਹਨਾਂ ਨੂੰ Gas Giants ਵੀ ਕਹਿ ਦਿੱਤਾ ਜਾਂਦਾ ਹੈ। ਇਹ ਚਾਰ ਗ੍ਰਹਿ ਹਨ: - ਬ੍ਰਹਿਸਪਤੀ (Jupiter) ਸ਼ਨੀ (Saturn) ਅਰੁਣ (Uranus) ਅਤੇ ਵਰੁਣ (Neptune)

 

 


1. ਬੁੱਧ (Mercury) -- ਸੂਰਜ ਦੇ ਸਭ ਤੋਂ ਨਜ਼ਦੀਕ ਵਾਲਾ ਅਤੇ ਸਭ ਤੋਂ ਛੋਟਾ ਗ੍ਰਹਿ ਬੁੱਧ ਹੈ। ਇਸ ਦਾ ਕੋਈ ਵਾਯੂਮੰਡਲ ਨਹੀ ਹੈ ਪਰ ਇਸ ਗ੍ਰਹਿ ਦੇ ਆਲਾ-ਦੁਆਲਾ ਸੂਰਜੀ ਹਵਾ ਦੇ ਕਾਰਣ ਬਲਾਸਟ ਹੋ ਰਹੇਂ ਅਣੂਆਂ ਦੇ ਨਾਲ ਭਰਿਆ ਹੋਇਆ ਹੈ। ਇਸ ਦਾ ਲੋਹੇ ਦਾ ਕੇਂਦਰੀ ਭਾਗ ਇਸ ਦੇ ਬਾਹਰੀ ਪਰਤ ਨਾਲੋਂ ਬਹੁਤ ਹੀ ਵੱਡਾ ਹੈਂ। ਇਸ ਦੇ ਬਾਰੇ ਇਹ ਅਨੁਮਾਨ ਲਗਾਇਆ ਜਾਂਦਾ ਹੈਂ ਕਿ ਇਸਦੀ ਬਾਹਰੀ ਪਰਤ ਕਿਸੇ ਵੱਡੇ ਉਲਕਾ ਦੀ ਟਕਰ ਨਾਲ ਘਟ ਗਈ ਹੈ। ਇਸਦੀ ਸੂਰਜ ਤੋ ਦੂਰੀ 579 ਮਿਲੀਅਨ (57 ਕਰੋੜ 90 ਲੱਖ) ਕਿਲੋਮੀਟਰ ਹੈ। ਬੁੱਧ ਗ੍ਰਹਿ 'ਤੇ ਦਿਨ ਵੇਲੇ ਤਾਪਮਾਨ 420ºC ਅਤੇ ਰਾਤ ਨੂੰ-180 ºC ਤੱਕ ਹੋ ਜਾਂਦਾ ਹੈ। ਇਹ ਸੂਰਜ ਦੇ ਦੁਆਲੇ ਇਕਾਂਗੀ ਚੱਕਰ ਧਰਤੀ ਦੇ 88 ਦਿਨਾਂ ਵਿੱਚ ਪੂਰਾ ਕਰਦਾ ਹੈ ਅਤੇ ਅਪਣੀ ਧੁਰੇ ਦੇ ਦੁਆਲੇ ਚੱਕਰ (Rotation) 58 ਦਿਨ ਅਤੇ 16 ਘੰਟੇ ਵਿੱਚ ਪੂਰਾ ਕਰਦਾ ਹੈ। ਇਸ ਦੀ ਖੋਜ 1631 ਵਿੱਚ Galilleo (ਗੈਲੀਲਿਓ) ਨੇ ਕੀਤੀ ਸੀ। ਇਸ ਗ੍ਰਹਿ ਦਾ ਕੋਈ ਉਪਗ੍ਰਹਿ ਨਹੀਂ ਹੈ

 


2. ਸ਼ੁਕਰ (Venus):- ਇਹ ਧਰਤੀ ਦੀ ਤਰ੍ਹਾਂ ਇੱਕ ਚਟਾਨੀ ਪੁਲਾੜੀ ਪਿੰਡ ਹੈ। ਇਹ ਗ੍ਰਹਿ ਸੂਰਜ ਤੋਂ ਦੂਰ ਦੂਸਰੇ ਨੰਬਰ ਦਾ ਦੂਸਰਾ ਗ੍ਰਹਿ ਹੈ ਅਤੇ ਪ੍ਰਿਥਵੀ ਦੇ 224.7 ਦਿਨਾਂ ਵਿਚ ਸੂਰਜ ਦੇ ਆਲੇ-ਦੁਆਲੇ ਚਕਰ ਲਗਾਉਂਦਾ ਹੈ। ਇਸਦਾ ਵਾਯੂਮੰਡਲ ਮੁੱਖ ਰੂਪ ਵਿਚ ਕਾਰਬਨਡਾਈ-ਆਕਸਾਈਡ (96.5%) ਅਤੇ ਨਾਈਟਰੋਜਨ (03.5%) ਤੋਂ ਬਣਿਆ ਹੋਇਆ ਹੈ। ਇਸ ਕਰਕੇ ਇਸ ਨੂੰ “੬160 11੦0%” ਵੀ ਕਿਹਾ ਜਾਂਦਾ ਹੈ। ਇਸ ਦੀ ਅਪਣੀ ਧੂਰੀ ਦੇ ਦੁਆਲੇ ਘੁੰਮਣ ਗਤੀ ਬਹੁਤ ਹੌਲੀ, ਪ੍ਰਿਥਵੀ ਦੇ 243 ਦਿਨ, ਹੈ। ਇਹ ਬਾਕੀ ਗ੍ਰਹਿਆਂ ਤੋਂ ਉਲਟ ਦਿਸ਼ਾ ਪੂਰਬ ਤੋਂ ਪੱਛਮ ਵੱਲ ਘੁੰਮਦਾ ਹੈ ਸਭ ਤੋਂ ਵੱਧ ਗਰਮੀ ਵਾਲਾ ਗ੍ਰਹਿ ਹੈ। ਇਹ ਸੂਰਜ ਤੋ ਲਗਭਗ 1082. ਮਿਲੀਅਨ (ਇਕ ਅਰਬ 08 ਕਰੋੜ 20 ਲੱਖ) ਕਿਲੋਮੀਟਰ ਦੂਰ ਹੈ।

 

 


 

 

3. ਪ੍ਰਿਥਵੀ (Earth):-

ਪ੍ਰਿਥਵੀ ਹੀ ਇਕ ਅਜਿਹਾ ਗ੍ਰਹਿ ਹੈ ਜਿਸ ਦਾ ਨਾ Greek ਜਾਂ Roman ਨਹੀ ਹੈ ਬਲਕਿ ਇਹ old English ਅਤੇ Germanic ਹੈ। International Astronomical Union (IAU) ਦੇ ਮੁਤਾਬਿਕ ਧਰਤੀ ਅੰਦਰੂਨੀ ਗ੍ਰਹਿਆਂ ਵਿਚੋਂ ਇੱਕ ਵੱਡਾ ਗ੍ਰਹਿ ਅਤੇ ਸਿਰਫ ਇਸ ਦੇ ਅੰਦਰ ਹੀ ਭੂ-ਵਿਗਿਆਨਕ ਸਰਗਰਮੀ ਚਲ ਰਹੀ ਹੈ। ਧਰਤੀ ਦਾ ਵਾਯੂਮੰਡਲ ਬਾਕੀ ਗ੍ਰਹਿਆਂ ਤੋ ਵੱਖਰਾ ਹੈ ਜਿਸ ਵਿੱਚ 77% ਨਾਈਟਰੋਜਨ ਅਤੇ 21% ਆਕਸੀਜਨ ਮਿਲਦੀ ਹੈ। ਇਸ ਨੂੰ Blue Planet ਵੀ ਕਿਹਾ ਜਾਂਦਾ ਹੈ। ਕੇਵਲ ਧਰਤੀ ਹੀ

ਬ੍ਰਹਿਮੰਡ ਵਿੱਚ ਇਕ ਅਜਿਹਾ ਗ੍ਰਹਿ ਹੈ ਜਿਥੇ ਜੀਵਨ ਮਿਲਦਾ ਹੈ। ਪ੍ਰਿਥਵੀ ਸੂਰਜ ਤੋਂ ਔਸਤਨ 14 96 ਕਰੋੜ ਕਿਲੋਮੀਟਰ ਦੂਰ ਹੈ। ਪ੍ਰਿਥਵੀ ਅਪਣੀ ਧੁਰੀ ਦੇ ਦੁਆਲੇ 23 ਘੰਟੇ 56 ਮਿੰਟ ਅਤੇ 4.09 ਸੈਕਿੰਟ (ਲਗਭਗ 24 ਘੰਟੇ) ਵਿੱਚ ਇਕ ਚਕਰ ਪੂਰਾ ਕਰਦੀ ਹੈ ਅਤੇ ਸੂਰਜ ਦੇ ਦੁਆਲੇ 365 ਦਿਨ 5 ਘੰਟੇ 48 ਮਿੰਟ ਵਿੱਚ ਇਕ ਚਕਰ ਪੂਰਾ ਕਰਦੀ ਹੈ। ਪ੍ਰਿਥਵੀ ਦਾ ਇਕ ਉਪਗ੍ਰਹਿ ਚੰਦਰਮਾ ਹੈ।

 


4. ਮੰਗਲ (Mars):- ਮੰਗਲ ਗ੍ਰਹਿ (The Red Planet) ਸਾਡੇ ਸੂਰਜ ਮੰਡਲ ਵਿੱਚ ਚੌਥਾ ਗ੍ਰਹਿ ਹੈ । ਇਸ ਦੀ ਮਿੱਟੀ ਵਿੱਚ ਬਹੁਤ ਜ਼ਿਆਦਾ ਲੋਹਾ ਹੋਣ ਕਰਕੇ, ਜ਼ੰਗ ਦੀ ਵਜਾ ਨਾਲ ਇਸ ਦਾ ਰੰਗ ਲਾਲ ਦਿਸਦਾ ਹੈ। ਮੰਗਲ ਗ੍ਰਹਿ, ਪ੍ਰਿਥਵੀ ਦੀ ਹੀ ਤਰ੍ਹਾਂ ਆਪਣੀ ਧੂਰੀ ਦੇ ਦੁਆਲੇਂ ਘੁੰਮਦਾ ਹੈ ਅਤੇ ਇਥੇ ਵੱਖਰੇ-ਵੱਖਰੇ ਮੌਸਮ ਵੀ ਮਿਲਦੇ ਹਨ। ਅਸਲ ਵਿੱਚ ਮੰਗਲ ਇੱਕ ਠੰਢਾ ਗ੍ਰਹਿ ਹੈ ਅਤੇ ਹਲਕੇ ਵਾਯੂਮੰਡਲ ਨਾਲ ਘਿਰਿਆ ਹੋਇਆ ਹੈ। ਇਹ ਸੂਰਜ ਤੋਂ 2279 ਲੱਖ ਕਿਲੋਮੀਟਰ ਦੂਰੀ 'ਤੇ ਹੈ ਅਤੇ ਸੂਰਜ ਦੇ ਦੁਆਲੇ, ਧਰਤੀ ਦੇ 687 ਦਿਨਾਂ ਵਿੱਚ ਇੱਕ ਚਕਰ ਪੂਰਾ ਕਰਦਾ ਹੈ। ਆਪਣੀ ਧੂਰੀ ਦੁਆਲੇਂ ਇਹ 24 ਘੰਟੇ ਅਤੇ 37 ਮਿੰਟ 23 ਸਕਿੰਟ ਵਿੱਚ ਇੱਕ ਚਕਰ ਲਗਾਉਂਦਾ ਹੈ। ਇਸਦੇ ਦੋਂ ਉਪਗ੍ਰਹਿ ਹਨ।




5. ਬ੍ਰਹਿਸਪਤੀ (Jupiter):- ਬ੍ਰਹਿਸਪਤੀ ਸਾਡੇ ਸੂਰਜ ਮੰਡਲ ਵਿੱਚ ਸੂਰਜ ਤੋਂ ਦੂਰ ਪੰਜਵਾਂ ਗ੍ਰਹਿ ਹੈ। ਇਹ ਸੂਰਜ ਮੰਡਲ ਦਾ ਸਭ ਤੋਂ ਵੱਡਾ ਗ੍ਰਹਿ ਹੈ। ਬ੍ਰਹਿਸਪਤੀ, ਸੂਰਜ ਮੰਡਲ ਵਿੱਚ ਗੈਸ ਜਾਇਟਾਂ (Gas Giants) ਵਿੱਚੋਂ ਇੱਕ ਹੈ।ਇਸ ਗ੍ਰਹਿ

ਦਾ ਵੀ ਵਾਯੂਮੰਡਲ ਹੈ ਜੋ ਕਿ ਗ੍ਰਹਿ ਦੀ ਸਤ੍ਹਾ ਤੋਂ 1280 ਕਿਲੌਮੀਟਰ ਤੱਕ ਹੈ। ਇਸ ਵਿੱਚ ਮੈਥੇਨ, ਅਮੌਨੀਆ, ਹਾਈਡਰੋਜਨ ਅਤੇ ਹੀਲੀਅਮ ਵਰਗੀਆਂ ਗੈਸਾਂ ਮਿਲਦੀਆਂ ਹਨ। ਬ੍ਰਹਿਸਪਤੀ ਗ੍ਰਹਿ ਸੂਰਜ ਦੇ ਆਲੇਂ ਦੁਆਲੇ ਘੜੀ ਦੀ ਵਿਪਰੀਤ ਦਿਸ਼ਾ ਵਿੱਚ ਚਲਦਾ ਹੋਇਆ ਲਗਭਗ 12 ਸਾਲ ਵਿੱਚ ਇਕ ਚਕਰ ਪੂਰਾ ਕਰਦਾ ਹੈ। ਇਨੀ ਤੇਜ਼ ਗਤੀ ਨਾਲ ਘੁੰਮਣ ਸਦਕਾ ਤੇਜ਼ ਹਵਾਵਾਂ ਚਲਦੀਆਂ ਹਨ ਅਤੇ ਰੰਗ - ਬਿਰੰਗੀਆਂ ਬੈਲਟਾਂ (ਪੱਟੀਆਂ) ਬੱਦਲਾਂ ਦੇ ਰੂਪ ਵਿਚ ਬਣ ਜਾਂਦੀਆਂ ਹਨ।ਬ੍ਰਹਿਸਪਤੀ ਅਪਣੀ ਧੁਰੇ ਨਾਲ 3.1ºਦਾ ਕੋਣ ਬਣਾਉਦਾ ਹੈ। ਇਸ ਗ੍ਰਹਿ ਦੇ 60 ਤੋਂ ਜ਼ਿਆਦਾ ਚੰਦਰਮਾ ਹਨ ਜਿਨ੍ਹਾਂ ਵਿੱਚੋਂ ਕਈਆਂ ਬਾਰੇ ਬਹੁਤ ਘੱਟ  ਜਾਣਕਾਰੀ ਹੈ।

 


6. ਸ਼ਨੀ (Saturn):- ਸ਼ਨੀ ਗੁਹਿ ਸਾਡੇ ਸੂਰਜ ਮਡਲ ਵਿੱਚ ਸੂਰਜ ਤੋਂ ਦੂਰੀ ਮੁਤਾਬਕ ਛੇਵਾਂ ਗ੍ਰਹਿ ਹੈ। ਬ੍ਰਹਿਸਪਤੀ ਤੋਂ ਬਾਅਦ ਇਹ ਸੂਰਜ ਮੰਡਲ ਦਾ ਦੂਜਾ ਵੱਡਾ ਗ੍ਰਹਿ ਹੈ। ਸ਼ਨੀ ਸੂਰਜ ਤੋਂ ਲਗਭਗ 1, 431 ਮਿਲੀਅਨ (ਇਕ ਅਰਬ 43 ਕਰੋੜ 10 ਲੱਖ ਕਿਲੋਮੀਟਰ ਦੂਰ ਹੈ। ਇਸਦਾ ਅੰਦਰੂਨੀ ਹਿੱਸਾ ਲੋਹਾ, ਨਿਕਲ ਅਤੇ ਚਟਾਨਾਂ ਦਾ ਬਣਿਆ ਹੋਇਆ ਹੈ। ਇਹ ਅਪਣੀ ਧੁਰੀ ਦੇ ਦੁਆਲੇ 10 ਘੰਟੇ ਅਤੇ 41 ਮਿੰਟ ਵਿੱਚ ਇਕ ਚੱਕਰ ਪੂਰਾ ਕਰਦਾ ਹੈ ਅਤੇ ਸੂਰਜ ਦੇ ਆਲੇ- ਦੁਆਲੇ ਇੱਕ ਚੱਕਰ ਸਾਢੇ 29 ਸਾਲ ਵਿੱਚ ਪੂਰਾ ਕਰਦਾ ਹੈ।

 

ਸ਼ਨੀ ਗ੍ਰਹਿ ਦੇ ਨੋ ਛੱਲੇ ਬਿਲਕੁਲ ਸਾਫ ਨਜ਼ਰ ਆਉਂਦੇ ਹਨ ਅਤੇ ਤਿੰਨ ਚਾਪ ਆਕਾਰ (Discontinuous arcs) ਬਣਾਉਂਦੇ ਹਨ। ਇਹਨਾਂ ਦੀ ਰਚਨਾ ਜ਼ਿਆਦਾਤਰ ਜੰਮਿਆ ਹੋਇਆ ਪਾਣੀ) ਬਰਫ ਅਤੇ ਚਟਾਨਾਂ ਦੇ ਬਰੀਕ ਕਣਾਂ ਤੋਂ ਹੋਈ ਹੈ। ਇਸਦੇ ਲਗਭਗ 62 ਚੰਦਰਮਾ ਹਨ। ਸਭ ਤੋਂ ਵੱਡਾ ਚੰਦਰਮਾ Titan (ਟਾਈਟਨ) ਹੈ। ਟਾਈਟਨ ਆਕਾਰ ਵਿੱਚ ਚੰਦਰਮਾ ਤੋਂ ਲਗਭਗ ਦੁੱਗਣਾ ਹੈ। ਇਸ ਚੰਨ ਦਾ ਵਾਯੂਮਡਲ ਧਰਤੀ ਨਾਲੋਂ ਵੀ ਸੰਘਣਾ ਹੈ।

 



7. ਅਰੁਣ (Uranus):- ਉੱਝ ਅਰੂਣ ਸਾਡੇ ਸੌਰ ਮੰਡਲ ਦਾ ਸਤਵਾਂ ਗ੍ਰਹਿ ਹੈ ਪਰ ਅਕਾਰ (ਵਿਆਸ) ਦੇ ਅਨੁਸਾਰ ਇਹ ਤੀਸਰਾ ਵੱਡਾ ਗ੍ਰਹਿ ਹੈ।ਇਹ ਪ੍ਰਿਥਵੀ ਤੋਂ 63 ਗੁਣਾ ਵੱਡਾ ਹੋਣ ਦੇ ਬਾਵਜੂਦ ਪ੍ਰਿਥਵੀ ਤੋਂ ਕੇਵਲ ਸਾਢੇ 14 ਗੁਣਾ ਭਾਰੀ ਹੈ। ਇਸ ਦਾ ਕਾਰਣ ਇਹ ਹੈ ਕਿ ਇਹ ਗੈਸਾਂ ਦਾ ਬਣਿਆ ਹੋਇਆ ਹੈ। ਅਰੁਣ ਗ੍ਰਹਿ ਦਾ ਵਾਯੂਮੰਡਲ ਸਾਰੇ ਗੁਹਿਆਂ ਤੋਂ ਹੁੰਦਾ ਹੈ। ਇਸਦਾ ਔਸਤ ਤਾਪਮਾਨ -223% ਹੈ। ਇਥੇ ਬਦਲਾਂ ਦੀਆ ਕਈ ਤਹਿਆਂ ਮਿਲਦੀਆਂ ਹਨ। ਉੱਪਰ ਵਾਲੇ ਬਦਲਾਂ ਵਿੱਚ ਮੀਥੇਨ ਗੈਸ ਅਤੇ ਨੀਚੇ ਵਾਲੇਂ ਬਦਲਾਂ ਵਿੱਚ ਪਾਣੀ ਹੈ। ਇਥੇ ਹਵਾਵਾਂ ਦੀ ਗਤੀ 250 ਮੀਟਰ/ਸਕਿਟ ਤੱਕ ਪਹੂੰਚ ਜਾਂਦੀ ਹੈ।ਇਹ ਅਪਣੀ ਧੂਰੀ ਦੇ ਨਾਲ 97.77 ° ਦੇ ਕੌਣ ਬਣਾਉਂਦਾ ਹੈ। ਸੂਰਜ ਦੇ ਦੁਆਲੇਂ, ਘੜੀ ਦੀਆਂ ਸੂਈਆਂ ਦੇ ਉਲਟ ਦਿਸ਼ਾ ਵਿੱਚ ਚਲਦਾ ਹੋਇਆ 84 ਸਾਲਾਂ ਵਿੱਚ ਇੱਕ ਪੂਰਾ ਚੱਕਰ ਲਗਾਉਂਦਾ ਹੈ ਜਦੋਂ ਕਿ ਅਪਣੀ ਧੂਰੀ ਦੇ ਦੁਆਲੇ 10 ਘੰਟੇ 48 ਮਿੰਟ ਵਿੱਚ ਇੱਕ ਪੂਰਾ ਚੱਕਰ ਲਗਾਉਂਦਾ ਹੈ।





8. ਵਰੂਣ (Neptune):- ਵਰੂਣ ਗ੍ਰਹਿ ਅਤੇ ਅਰੂਣ ਗ੍ਰਹਿ ਇਕੋ ਜਿਹੇ ਜਾਪਦੇ ਹਨ ਹਾਲਾਂਕਿ ਵਰੂਣ ਗ੍ਰਹਿ ਆਕਾਰ ਵਿਚ ਥੋੜਾ ਛੋਟਾ ਪਰ ਜ਼ਿਆਦਾ ਸੰਘਣਾ ਹੈ। ਇਸ ਦਾ ਰੰਗ ਮੈਥੇਨ ਗੈਸ ਕਰਕੇ ਹਰਾ ਹੈ। ਇਸ ਦੇ ਵਾਯੂਮੰਡਲ ਵਿੱਚ ਹਵਾਵਾਂ ਦੀ ਗਤੀ ਬਹੂਤ ਤੇਜ਼ ਹੈ। ਇਹ ਲਗਭਗ 2100 ਕਿਲੋਮੀਟਰ ਪ੍ਰਤੀ ਘੰਟਾ ਦੀ ਫ਼ਰਾਰ ਨਾਲ ਚਲਦੀਆਂ ਹਨ। ਇਸਦੇ ਗ੍ਰਹਿ ਦੇ 900 ਪੂਰੇ ਛਲੇ ਹਨ ਅਤੇ ਕਈ ਅਧੂਰੇ ਚਾਪ (arc) ਹਨ। ਇਹ ਸੂਰਜ ਤੋਂ 4,498 ਮਿਨੀਅਨ (4 ਅਰਬ 49 ਕਰੋੜ 80 ਲੱਖ) ਕਿਲੌਮੀਟਰ ਦੂਰੀ ਤੇ ਹੈ।ਇਹ ਆਪਣੀ ਧੂਰੀ ਦੇ ਦੁਆਲੇ 16 ਘੰਟੇ ਵਿੱਚ ਇੱਕ ਚੱਕਰ ਪੂਰਾ ਕਰਦਾ ਹੈ ਅਤੇ ਸੂਰਜ ਦੇ ਆਲੇ-ਦੂਆਲੇ 164 8 ਸਾਲਾਂ ਵਿੱਚ ਇੱਕ ਚੱਕਰ ਪੂਰਾ ਕਰਦਾ ਹੈ। ਇਸਦੇ ਅੱਠ ਚੰਦਰਮਾ ਹਨ ਜਿਹਨਾਂ ਵਿੱਚੋਂ ਟਰਾਇਟੋਨ (Triton) ਤੇ ਨਰੇਇਡ (Neried) ਪ੍ਰਮੁੱਖ ਹਨ

 

ਉਪ-ਗ੍ਰਹਿ (Satellites): ਉਪਗ੍ਰਹਿ ਦੋ ਤਰ੍ਹਾਂ ਦੇ ਹੁੰਦੇ ਹਨ ਮਾਨਵ ਨਿਰਮਤ ਅਤੇ ਕੁਦਰਤੀ। ਜਦੋਂ ਕੋਈ ਖਗੋਲੀ ਪਦਾਰਥ (Object) ਕਿਸੇ ਦੂਸਰੇ ਖਗੋਲੀ ਪਿੰਡ ਦੇ ਆਲੇ ਦੁਆਲੇ ਤੇ ਆਪਣੀ ਧੁਰੀ ਦੇ ਆਲੇਂ ਦੁਆਲੇ ਚਕਰ ਲਗਾਉਂਦੇ ਨਾਲ ਚਮਕਦੇ ਹਨ ਤਾਂ ਇਹਨਾ ਨੂੰ ਉਪਗ੍ਰਹਿ ਕਿਹਾ ਜਾਂਦਾ ਹੈ।

 

 


ਛੋਟੇ ਗ੍ਰਹਿ (Asteroids): ਇਹ ਉਪਗ੍ਰਹਿ (Planetoids) ਹਨ ਜੋ ਅਪਣੇ ਆਕਾਰ ਵਿੱਚ ਗ੍ਰਹਿਆਂ ਤੋ ਛੋਟੇ ਅਤੇ ਉਲਕਾ ਪਿੰਡਾਂ ਤੋ ਵਡੇ ਹੁੰਦੇ ਹਨ ਇਹ ਸੂਰਜ ਦੇ ਆਲੇ-ਦੁਆਲੇ ਘੁੰਮਦੇ ਹਨ ਇਹਨਾਂ ਦੀ ਗਿਣਤੀ ਲੱਖਾਂ ਵਿੱਚ ਹੈ। ਇਹ ਘੜੀ ਦਿਸ਼ਾ ਵਿੱਚ ਘੁੰਮਦੇ ਹਨ ਇਹਨਾਂ ਦੀ ਬਣਤਰ ਚਟਾਨੀ ਹੈ ਸੀਰਸ (Ceres), ਪਲਾਸ (Pallas), ਵੈਸਟਾ (Vesta), ਹਾਇਪੀਆ (Hypeia), ਯੂਫ਼ਰੋਸਾਈਨ (Euphrosyne) ਆਦਿ  ਹੋਰ ਕਈ ਛੋਟੇ ਗ੍ਰਹਿ ਹਨ ਤੇ ਇਹੋ ਜਿਹੇ ਹੋਰ ਛੋਟੇ ਗ੍ਰਹਿ ਮਿਲਣ ਦੀ ਸੰਭਾਵਨਾ ਹਰ ਵੇਲੇ ਬਣੀ ਰਹਿੰਦੀ ਹੈ।

 


ਪੂਛਲ ਤਾਰੇ (Comets): Comet ਸ਼ਬਦ ਲਾਤੀਨੀ (Latin) ਭਾਸ਼ਾ ਦੇ ਸ਼ਬਦ “Stella Cometa” ਤੋਂ ਲਿਆ ਗਿਆ ਹੈ ਜਿਸਦਾ ਮਤਲਬ ਹੈ, 11411 50. ਇਹ ਸੂਰਜ ਤੋਂ ਵੱਖ ਹੋਏ ਉਹ ਅੰਗ ਹਨ ਜੋ ਜੰਮੀ ਹੋਈ ਗੈਸ, ਬਰਫ ਅਤੇ ਛੋਟੇ - 2 ਚਟਾਨੀ ਟੁਕੜਿਆਂ ਤੱ ਬਣੇ ਹੋਏ ਹੁੰਦੇ ਹਨ Comet ਦਾ ਸਿਰਾ (Head) ਜੋ ਕਿ ਵਿਆਸ ਵਿੱਚ ਲੱਖਾਂ (ਮਿਲੀਅਨ) ਕਿਲੋਮੀਟਰ ਹੁੰਦਾ ਹੈ, ਇੱਕ ਧੁੰਦਲੇ ਬੱਦਲ ਦੇ ਸਿਰੇ ਦੇ ਨਾਲ ਲੱਗਾ ਹੁੰਦਾ ਜਿਸਨੂੰ ਪੁਰਾਣੇ ਸਮੇਂ ਬੋਦੀ ਵਾਲਾ ਤਾਰਾ ਤੇ ਹੁਣ ਪੂਛਲ ਤਾਰਾ (Comet) ਕਹਿੰਦੇ ਹਨ।

 


ਉਲਕਾ ਜਾਂ ਉਲਕਾ ਪਿੰਡ (Meteors and Meteorites) : ਅਸਮਾਨ ਵਿੱਚ ਕਦੇ-ਕਦੇ ਸਾਨੂੰ ਟੁੱਟਦੇ ਤਾਰੇ ਨਜ਼ਰ ਆਉਂਦੇ ਹਨ। ਅਸਲ ਵਿੱਚ ਉਹ ਗੈਬੀ ਪਿੰਡ ਜੋਂ ਧਰਤੀ ਉਤੇ ਛੋਟੇ ਟੁਕੜਿਆਂ ਵਿੱਚ ਡਿਗਦੇ ਹਨ, ਨੂੰ ਉਲਕਾ (Meteorites) ਕਹਿੰਦੇ ਹਨ ਅਤੇ ਜੋਂ ਹਿੱਸਾ ਜਲਣ ਤੋਂ ਬੱਚ ਕੇ ਧਰਤੀ ਤੇ ਡਿੱਗਦਾ ਹੈ ਉਸਨੂੰ ਉਲਕਾ ਪਿੰਡ ਕਹਿੰਦੇ ਹਨ ਪੁਲਾੜ ਵਿੱਚ ਅਨੇਕਾਂ ਟੁੱਟਦੇ ਤਾਰੇ (meteorite) ਰਾਤ ਨੂੰ ਦੇਖੇ ਜਾ ਸਕਦੇ ਹਨ। ਇਹਨਾਂ ਦੀ ਉਤਪਤੀ ਬਾਰੇ ਕਈ ਵਿਚਾਰ ਹਨ। ਇੱਕ ਮੱਤ ਦੇ ਅਨੁਸਾਰ ਇਹਨਾਂ ਦੀ ਉਤਪਤੀ ਇੱਕ ਇਸ ਤਰ੍ਹਾਂ ਦੇ ਗ੍ਰਹਿ ਤੋਂ ਹੋਈ ਜੋ ਹੁਣ ਖ਼ਤਮ ਹੋ ਚੁਕਿਆ ਹੈ ਅਤੇ ਕਈ ਮੱਤਾਂ ਦੇ ਅਨੁਸਾਰ ਇਸਨੂੰ ਪ੍ਰਿਥਵੀ, ਚੰਨ ਤੇ ਸੂਰਜ ਦਾ ਹੀ ਹਿੱਸਾ (ਅੰਸ਼) ਮੰਨਿਆ ਜਾਂਦਾ ਹੈ।