Sunday 17 January 2021

ਪਾਠ-1(ਛੋਟੇ ਪ੍ਰਸ਼ਨ ਪੰਜਾਬੀ ਮਾਧਿਅਮ)

0 comments

ਅਧਿਆਇ - 1 (ਇੱਕ ਅੰਕ ਵਾਲੇ ਪ੍ਰਸ਼ਨ)

[(i) ਪ੍ਰਿਥਵੀ] [part-I]

 

 

ਪ੍ਰਸ਼ਨ 1. - ਬ੍ਰਹਿਮੰਡ ਕਿਸ ਨੂੰ ਆਖਦੇ ਹਨ?

ਉਤਰ - ਵਿਸ਼ਾਲ ਆਸਮਾਨੀ ਪੁਲਾੜ ਨੂੰ ਬ੍ਰਹਿਮੰਡ ਆਖਦੇ ਹਨ ਜਾਂ ਤਾਰਿਆਂ ਦੇ ਇੱਕਠ ਨੂੰ ਤਾਰਾ ਸਮੂਹ (ਗਲੈਕਸੀ) ਕਿਹਾ ਜਾਂਦਾ ਹੈ, ਤੇ ਤਾਰਾ ਸਮੂਹ ਦੇ ਇੱਕਠ ਨੂੰ ਬ੍ਰਹਿਮੰਡ ਕਿਹਾ ਜਾਂਦਾ ਹੈ।

 

ਪ੍ਰਸ਼ਨ 2 - ਸੂਰਜ ਕਿਸ ਨੂੰ ਆਖਦੇ ਹਨ?

ਉਤਰ - ਬ੍ਰਹਿਮੰਡ ਵਿੱਚ ਮਿਲਣ ਵਾਲੇ ਅਨੇਕਾਂ ਤਾਰਿਆਂ ਦੀ ਤਰਾਂ ਹੀ ਸੂਰਜ ਵੀ ਇੱਕ ਤਾਰਾ ਹੈ।

 

ਪ੍ਰਸ਼ਨ 3. - ਸੂਰਜ ਪਰਿਵਾਰ ਕੀ ਹੈ?

ਉਤਰ - ਸੂਰਜ ਪਰਿਵਾਰ ਬ੍ਰਹਿਮੰਡ ਦਾ ਹਿੱਸਾ ਹੈ। ਇਸ ਵਿੱਚ ਸੂਰਜ, ਗ੍ਰਹਿ, ਉਪਗ੍ਰਹਿ, ਪੁਛਲ ਤਾਰੇ, ਉਲਕਾਵਾਂ, ਆਵਾਂਤਰ ਗ੍ਰਹਿ ਆਦਿ ਸ਼ਾਮਿਲ ਹਨ।

 

ਪ੍ਰਸ਼ਨ 4 - ਕੌਸਮੌਲੋਜੀ ਕੀ ਹੈ?

ਉਤਰ - ਬ੍ਰਹਿਮੰਡ ਦੇ ਵੱਡੇ ਪੱਧਰ ਦੇ ਅਧਿਐਨ ਨੂੰ ਕੌਸਮੌਲੋਜੀ ਕਿਹਾ ਜਾਂਦਾ ਹੈ।

 

ਪ੍ਰਸ਼ਨ 5 - ਸੂਰਜ ਮੰਡਲ ਵਿੱਚ ਕਿੰਨੇ ਗ੍ਰਹਿ ਹਨ? ਨਾਮ ਦੱਸੋ ।

ਉਤਰ`- ਸੂਰਜ ਮੰਡਲ ਵਿੱਚ ਅੱਠ ਗ੍ਰਹਿ ਹਨ:-

1. ਬੁੱਧ                 2. ਸ਼ੁੱਕਰ                    3. ਧਰਤੀ           4. ਮੰਗਲ

5. ਬ੍ਰਹਿਸਪਤੀ      6. ਸ਼ਨੀ                 7. ਅਰੂਣ           8. ਵਰੂਣ

 

ਪ੍ਰਸ਼ਨ 6 - ਸੂਰਜ ਪਰਿਵਾਰ ਦੇ ਅੰਦਰਲੇ ਗ੍ਰਹਿਆਂ ਦੇ ਨਾਮ ਦੱਸੋਂ?

ਉਤਰ: - 1. ਬੁੱਧ     2. ਸ਼ੁੱਕਰ  3. ਧਰਤੀ   4. ਮੰਗਲ

 

ਪ੍ਰਸ਼ਨ 7-- ਸੂਰਜ ਪਰਿਵਾਰ ਦੇ ਬਾਹਰਲੇ ਗ੍ਰਹਿਆਂ ਦੇ ਨਾਮ ਦੱਸੋਂ?

ਉਤਰ - 1. ਬ੍ਰਹਿਸਪਤੀ 2. ਸ਼ਨੀ   3. ਅਰੂਣ 4. ਵਰੂਣ

 

ਪ੍ਰਸ਼ਨ 8:- ਸੂਰਜ ਦੇ ਧਰਾਤਲ ਦਾ ਤਾਪਮਾਨ ਕਿੰਨਾ ਹੈ?

ਉਤਰ- 55006

 

ਪ੍ਰਸ਼ਨ 9. - ਸੂਰਜ ਪਰਿਵਾਰ ਦਾ ਸਭ ਤੋਂ ਵੱਡਾ ਗ੍ਰਹਿ ਕਿਹੜਾ ਹੈ?

ਉਤਰਬ੍ਰਹਿਸਪਤੀ

 

ਪ੍ਰਸ਼ਨ 10 – “King of Gods” ਕਿਸ ਗ੍ਰਹਿ ਨੂੰ ਕਿਹਾ ਜਾਂਦਾ ਹੈ?

ਉਤਰਬ੍ਰਹਿਸਪਤੀ

 

ਪ੍ਰਸ਼ਨ 11 - ਸਭ ਤੋਂ ਜਿਆਦਾ ਉਪਗ੍ਰਹਿ ਕਿਸ ਗ੍ਰਹਿ ਦੇ ਹਨ?

ਉਤਰ`- ਬ੍ਰਹਿਸਪਤੀ (63 ਉਪਗ੍ਰਹਿ)

 

ਪ੍ਰਸ਼ਨ 12 - ਕੋਈ ਦੋ ਛੋਟੇ ਗ੍ਰਹਿਆਂ (asteroids) ਦੇ ਨਾਮ ਲਿਖੋ?

ਉਤਰ`- 1. ਸੀਰਸ (Ceres)

2. ਪਲਾਸ (Pallas)

 

ਪ੍ਰਸ਼ਨ 13-ਧਰਤੀ ਦਾ ਉਪਗ੍ਰਹਿ ਕਿਹੜਾ ਹੈ?

ਉਤਰ: - ਚੰਦਰਮਾ

 

ਪ੍ਰਸ਼ਨ 14 - ਧਰਤੀ ਅਤੇ ਚੰਦਰਮਾ ਦੀ ਆਪਸੀ ਦੂਰੀ ਕਿਨ੍ਹੀ ਹੈ?

ਉਤਰ_- 3, 84,403 ਕਿ. ਮੀ.

 

ਪ੍ਰਸ਼ਨ 15 - ਕੋਈ ਇੱਕ ਮਹੱਤਵਪੂਰਨ ਪੂਛਲ ਤਾਰੇ ਦਾ ਨਾਮ ਦੱਸੋ?

ਉਤਰ - ਹੈਲੇ ਪੂਛਲ ਤਾਰਾ (Halley’s comet)

 

ਪ੍ਰਸ਼ਨ 16 - ਹੈਲੇ ਦਾ ਪੂਛਲ ਤਾਰਾ ਕਿੰਨੇ ਸਮੇਂ ਬਾਅਦ ਦਿਖਾਈ ਦਿੰਦਾ ਹੈ?

ਉਤਰ: - 75 ਸਾਲ ਬਾਅਦ।

 

ਪ੍ਰਸ਼ਨ 17 - ਸੂਰਜ ਪਰਿਵਾਰ ਦਾ ਸਭ ਤੋਂ ਛੋਟਾ ਗ੍ਰਹਿ ਕਿਹੜਾ ਹੈ?

ਉਤਰ - ਬੁੱਧ

 

ਪ੍ਰਸ਼ਨ 18- ਧਰਤੀ ਨੂੰ ਸੂਰਜ ਦੀ ਪਰੀਕਰਮਾ ਕਰਨ ਲਈ ਕਿੰਨਾ ਸਮਾਂ ਲਗਦਾ ਹੈ?

ਉਤਰ`- 365 ਦਿਨ 5 ਘੰਟੇ 48 ਮਿੰਟ, 46 ਸੈਕਿੰਡ

 

ਪ੍ਰਸ਼ਨ 19-- ਧਰਤੀ ਆਪਣੀ ਧੂਰੀ ਤੇ ਇੱਕ ਚਕਰ ਪੂਰਾ ਕਰਨ ਲਈ ਕਿਨ੍ਹਾਂ ਸਮਾਂ ਲੈਂਦੀ ਹੈ?

ਉਤਰ`- 23 ਘੰਟੇ, 56 ਮਿੰਟ ਅਤੇ 4.09 ਸੈਕਿੰਡ

 

ਪ੍ਰਸ਼ਨ 20:- ਧਰਤੀ ਦਾ ਭੂ-ਮੱਧ ਰੇਖਕ ਘੇਰਾ ਕਿੰਨਾ ਹੈ?

ਉਤਰ: - 12756 ਕਿ. ਮੀ.

 

[(ii) ਨੁਹਾਰ ਅਤੇ ਅਕਾਰ] [part-II]

 

ਪ੍ਰਸ਼ਨ1 - ਯੂਨਾਨੀ ਵਿਦਵਾਨਾਂ ਦੇ ਅਨੁਸਾਰ ਧਰਤੀ ਦੀ ਸ਼ਕਲ ਕਿਹੋ ਜਿਹੀ ਹੈ?

ਉਤਰ`- ਯੂਨਾਨੀ ਵਿਦਵਾਨਾਂ ਦੇ ਅਨੁਸਾਰ ਧਰਤੀ ਦੀ ਸ਼ਕਲ ਗੋਲਾਕਾਰ ਹੈ।

 

ਪ੍ਰਸ਼ਨ 2 - ਹੇਵਰੀਅਜ਼ ਬੇਬੌਲਿਅਨਿਜ ਦੇ ਅਨੁਸਾਰ ਧਰਤੀ ਦੀ ਨੁਹਾਰ ਕਿਹੋਂ ਜਿਹੀ ਹੈ?

ਉਤਰ- ਅਰਧ ਚਕਰ ਵਰਗੀ

 

ਪ੍ਰਸ਼ਨ 3:- ਥੇਲਜ਼ ਦੇ ਅਨੁਸਾਰ ਧਰਤੀ ਦੀ ਨੁਹਾਰ ਕਿਹੋਂ ਜਿਹੀ ਹੈ?

ਉਤਰ - ਪਾਣੀ ਤੇ ਤੈਰਦੇ ਗੋਲ਼ ਮੇਜ਼ ਦੀ ਤਰ੍ਹਾਂ (600 ਈਸਾ ਪੁਰਵ)

 

ਪ੍ਰਸ਼ਨ 4:- ਅਨੈਗਜੀਮੈਂਡਰ ਦੇ ਅਨੁਸਾਰ ਧਰਤੀ ਦੀ ਨੁਹਾਰ ਕਿਹੋ ਜਿਹੀ ਹੈ?

ਉਤਰ`- ਵੇਲਣਆਕਾਰੀ।

 

ਪ੍ਰਸ਼ਨ 5 - ਭਾਰਤ ਦੇ ਖਗੋਲ ਸ਼ਾਸਤਰੀ ਆਰਿਆ ਭੱਟ (476-556AD) ਦੇ ਅਨੁਸਾਰ ਧਰਤੀ ਦੀ ਨੁਹਾਰ ਕਿਹੋ ਜਿਹੀ ਹੈ?

ਉਤਰ-ਗੋਲਾਕਾਰ

 

ਪ੍ਰਸ਼ਨ 6- ਧਰਤੀ ਦੀ ਨੁਹਾਰ ਕਿਹੋ ਜਿਹੀ ਹੈ?

ਉਤਰ- ਧਰਤੀ ਦੀ ਨੁਹਾਰ ਚਪਟੀ ਗੌਲਾਕਾਰ (Oblate Spheroid) ਹੈ

 

ਪ੍ਰਸ਼ਨ 7:- ਧਰਤੀ ਦਾ ਧਰੂਵੀ ਵਿਆਸ ਕਿੰਨਾ ਹੈ?

ਉਤਰ: - 12714 ਕਿ. ਮੀ.

ਪ੍ਰਸ਼ਨ 8 - ਧਰਤੀ ਦਾ ਕੁਲ ਧਰਾਤਲੀ ਖੇਤਰਫਲ ਕਿੰਨਾ ਹੈ?

ਉਤਰ- 51 ਕਰੋੜ ਵਰਗ ਕਿ. ਮੀ. (29% = ਮਹਾਂਦੀਪ, 71% = ਮਹਾਂਸਾਗਰ)

 

ਪ੍ਰਸ਼ਨ 9 - ਧਰਤੀ ਦਾ ਭੂ -ਮੱਧ ਰੇਖੀ ਘੇਰਾ ਕਿੰਨਾ ਹੈ?

ਉਤਰ: - 40,077 ਕਿ. ਮੀ.

 

ਪ੍ਰਸ਼ਨ 10 - ਧਰਤੀ ਦਾ ਧਰੂਵੀ ਘੇਰਾ ਕਿੰਨਾ ਹੈ?

ਉਤਰ-- 40,009 ਕਿ. ਮੀ.

 

 


 

 [(iii) ਅਕਸ਼ਾਂਸ ਤੇ ਦੇਸ਼ਾਤਰ] [Part-III]

 

ਪ੍ਰਸ਼ਨ 1 - ਮੱਧ ਰੇਖਾ ਕੀ ਹੈ?

ਉਤਰ- ਭੂ- ਮੱਧ ਰੇਖਾ ਉਹ ਕਲਪਿਤ ਰੇਖਾ ਹੈ ਜੌ ਧਰਤੀ ਦੇ ਮਾਡਲ ਗਲੋਂਬ ਨੂੰ ਲਗਭਗ ਦੌ ਬਰਾਬਰ ਹਿੱਸਿਆਂ --

(1) ਉੱਤਰੀ ਗੋਲਾਅਰਧ,

(2) ਦੱਖਣੀ ਗੋਲਾਅਰਧ, ਵਿੱਚ ਵੰਡਦੀ ਹੈ ਇਸ ਨੂੰ ਅਕਸ਼ਾਂਸ ਰੇਖਾ ਵੀ ਕਿਹਾ ਜਾਂਦਾ ਹੈ

ਭੂ- ਮੱਧ ਰੇਖਾ

ਦੱਖਣੀ ਗੋਲਾਅਰਧ

ਉੱਤਰੀ ਗੋਲਾਅਰਧ



ਪ੍ਰਸ਼ਨ 2 - ਅਕਸ਼ਾਂਸ ਰੇਖਾਵਾਂ ਕੀ ਹਨ?

ਉਤਰ- ਕਿਸੇ ਸਥਾਨ ਦੀ ਭੂ -ਮੱਧ ਰੇਖਾ ਤੋਂ ਉਤੱਰ ਜਾਂ ਦੱਖਣ ਦਿਸ਼ਾ ਦੀ ਕੋਣਆਤਮਕ ਦੂਰੀ ਨੂੰ ਉਸ ਸਥਾਨ ਦਾ ਅਕਸ਼ਾਂਸ ਕਿਹਾ ਜਾਂਦਾ ਹੈ

 

ਪ੍ਰਸ਼ਨ 3-- ਅਕਸ਼ਾਂਸ ਰੇਖਾਵਾਂ ਦੀ ਕੁੱਲ ਗਿਣਤੀ ਕਿਨ੍ਹੀ ਹੈ?

ਉਤਰ`- (1) ਅਕਸ਼ਾਂਸ ਰੇਖਾਵਾਂ (ਉਤੱਰੀ ਗੌਲਾਅਰਧ) = -90° ਉਤੱਰ

(2) ਅਕਸ਼ਾਂਸ ਰੇਖਾਵਾਂ (ਦੱਖਣੀ ਗੋਲਾਅਰਧ) = -90° ਦੱਖਣ

 

ਪ੍ਰਸ਼ਨ 4. - ਧਰਤੀ ਦੀਆਂ ਪ੍ਰਮੁਖ ਅਕਸ਼ਾਂਸ ਰੇਖਾਵਾਂ ਦੱਸੋ?

ਉਤਰ`- ਧਰਤੀ ਦੀਆਂ ਪ੍ਰਮੁਖ ਅਕਸ਼ਾਂਸ ਰੇਖਾਵਾਂ:-

1. ਭੂ-ਮੱਧ ਰੇਖਾ ()

2. ਕਰਕ ਰੇਖਾ (23.5°)

3. ਮੱਕਰ ਰੇਖਾ (23.5°ਦੱ)

4. ਉਤੱਰੀ ਧਰੂਵ ਚੱਕਰ (66.5°)

5. ਦੱਖਣੀ ਧਰੂਵ ਚੱਕਰ (66.5°ਦੱ)

6. ਉਤੱਰੀ ਧਰੂਵ (90° )

7. ਦੱਖਣੀ ਧਰੂਵ (90° ਦੱ)

 

ਪ੍ਰਸ਼ਨ 5 - ਮੁਖ ਮਧਿਆਨ ਰੇਖਾਂ ਜਾਂ ( ਦੇਸ਼ਾਤਰ) ਕੀ ਹੈ?

ਉਤਰ-- ਮੁਖ ਮਧਿਆਨ ਰੇਖਾ ਉਹ ਕਲਪਿਤ ਰੇਖਾ ਹੈ ਜੌ ਧਰਤੀ ਦੇ ਮਾਡਲ ਗਲੋਬ ਨੂੰ ਲਗਭਗ ਦੌ ਬਰਾਬਰ ਹਿੱਸਿਆਂ:-

(1) ਪੂਰਬੀ ਗੋਲਾਅਰਧ

(2) ਪੱਛਮੀ ਗੋਲਾਅਰਧ, ਵਿੱਚ ਵੰਡਦੀ ਹੈ ਇਸ ਨੂੰ ਮੁਖ ਮਧਿਆਨ ਰੇਖਾ ਵੀ ਕਿਹਾ ਜਾਂਦਾ ਹੈ ਅਤੇ ਇਸ ਦਾ ਦੂਸਰਾ ਨਾਮ ਗ੍ਰੀਨਵਿਚ ਮਧਿਆਨ ਰੇਖਾ ਹੈ

 

ਪ੍ਰਸ਼ਨ 6 - ਦੇਸਾਤਾਰ ਰੇਖਾਵਾਂ ਜਾਂ ਮਧਿਆਨ ਰੇਖਾਵਾਂ ਕੀ ਹਨ?

ਉਤਰ - ਕਿਸੇ ਸਥਾਨ ਦੀ ਮੁਖ ਮਧਿਆਨ ਰੇਖਾ ਤੋਂ ਪੂਰਬ ਜਾਂ ਪੱਛਮ ਦਿਸ਼ਾ ਦੀ ਕੌਣਾਤਮਕ ਦੂਰੀ ਨੂੰ ਉਸ ਸਥਾਨ ਦਾ ਦੇਸ਼ਾਤਰ (ਮਧਿਆਨ) ਕਿਹਾ ਜਾਂਦਾ ਹੈ

 

ਪ੍ਰਸ਼ਨ 7:- ਜਾਲ ਤੋਂ ਕੀ ਭਾਵ ਹੈ?

ਉਤਰ _- ਜਦੋਂ ਅਸੀਂ ਗਲੌਬ ਤੇ ਅਕਸ਼ਾਂਸ ਅਤੇ ਦੇਸ਼ਾਤਰ ਖਿੱਚਦੇ ਹਾਂ ਤਾ ਇਕ ਧੂਰਾ ਜਾਲ ਕ੍ਰਮ ਪ੍ਰਤੀਤ ਹੁੰਦਾ ਹੈ, ਇਸ ਨੂੰ ਹੀ ਅਕਸ਼ਾਂਸ ਅਤੇ ਦੇਸ਼ਾਤਰ ਰੇਖਾਵਾਂ ਦਾ ਜਾਲ ਕਿਹਾ ਜਾਂਦਾ ਹੈ





 

ਪ੍ਰਸ਼ਨ 8:-- ਕਿਸ ਮਧਿਆਨ ਰੇਖਾ ਨੂੰ ਅੰਤਰ- ਰਾਸ਼ਟਰੀ ਮਿਤੀ ਰੇਖਾ ਕਿਹਾ ਜਾਂਦਾ ਹੈ?

ਉਤਰ – 180 ਮਧਿਆਨ ਰੇਖਾ ਨੂੰ

 

ਪ੍ਰਸ਼ਨ 9. ਦੋ ਅਕਸ਼ਾਂਸ ਰੇਖਾਵਾਂ ਦੀ ਆਪਸੀ ਦੂਰੀ ਕਿਨ੍ਹੀ ਹੰਦੀ ਹੈ?

ਉਤਰ: - 111 ਕਿ. ਮੀ.

 

ਪ੍ਰਸ਼ਨ 10 - ਦੋ ਮਧਿਆਨ ਰੇਖਾਵਾਂ ਵਿੱਚ ਕਿੰਨੇ ਸਮੇ ਦਾ ਅੰਤਰ ਹੁੰਦਾਂ ਹੈ?

ਉਤਰ: - 4 ਮਿੰਟ।